ਤਾਜਾ ਖ਼ਬਰਾਂ


ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  1 day ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 day ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  1 day ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਹਾੜ ਸੰਮਤ 554

ਰਾਸ਼ਟਰੀ-ਅੰਤਰਰਾਸ਼ਟਰੀ

ਉਂਟਾਰੀਓ 'ਚ ਨਵੀਂ ਸਰਕਾਰ ਦਾ ਗਠਨ ਪ੍ਰਭਮੀਤ ਸਰਕਾਰੀਆ ਤੇ ਪਰਮ ਗਿੱਲ ਬਣੇ ਮੰਤਰੀ

ਟੋਰਾਂਟੋ, 25 ਜੂਨ (ਸਤਪਾਲ ਸਿੰਘ ਜੌਹਲ)- ਕੈਨੇਡਾ ਵਿਚ ਅਬਾਦੀ ਪੱਖੋਂ ਸਭ ਤੋਂ ਵੱਡੇ ਅਤੇ ਦੇਸ਼ ਦਾ ਆਰਥਿਕ ਇੰਜਣ ਮੰਨੇ ਜਾਂਦੇ ਪ੍ਰਾਂਤ ਉਂਟਾਰੀਓ ਵਿਚ ਬੀਤੀ 2 ਜੂਨ ਨੂੰ ਹੋਈ ਵਿਧਾਨ ਸਭਾ ਚੋਣ ਤੋਂ ਬਾਅਦ ਬੀਤੇ ਕੱਲ੍ਹ ਮੁੱਖ ਮੰਤਰੀ ਡਗਲਸ ਫੋਰਡ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਅਤੇ ਲੈਫਟੀਨੈਂਟ ਗਵਰਨਰ ਜਨਰਲ ਏਲਿਜਾਬੈਥ ਡਾਊਡਸਵੈੱਲ ਦੀ ਅਗਵਾਈ 'ਚ ਵਿਧਾਨ ਸਭਾ ਦੇ ਬਾਹਰ ਸਹੁੰ-ਚੁੱਕ ਸਮਾਗਮ ਕਰਵਾਇਆ ਗਿਆ | ਫੋਰਡ ਨੇ ਆਪਣੀ 30 ਮੈਂਬਰੀ ਕੈਬਨਿਟ ਦਾ ਗਠਨ ਕੀਤਾ ਜਿਨ੍ਹਾਂ ਵਿਚ ਕੁਝ ਨਵੇਂ ਮੰਤਰੀ ਹਨ ਅਤੇ ਕੁਝ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ | ਪੰਜਾਬੀ ਮੂਲ ਦੇ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਪਰਮਜੀਤ ਸਿੰਘ (ਪਰਮ) ਗਿੱਲ ਕੈਬਨਿਟ 'ਚ ਸ਼ਾਮਿਲ ਕੀਤੇ ਹਨ | ਸਿਲਵੀਆ ਜੋਨਜ਼ ਨੂੰ ਉਪ-ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬਣਾਇਆ ਗਿਆ ਹੈ | ਟੋਰਾਂਟੋ ਤੋਂ ਪਹਿਲੀ ਵਾਰੀ ਵਿਧਾਇਕ ਬਣੇ ਫੋਰਡ ਦੇ ਭਤੀਜੇ ਮਾਈਕਲ ਫੋਰਡ ਨੂੰ ਸਿਟੀਜ਼ਨਸ਼ਿਪ ਐਂਡ ਮਲਟੀਕਲਚਰਿਜ਼ਮ ਮੰਤਰਾਲਾ ਦਿੱਤਾ ਗਿਆ ਹੈ | ਫੋਰਡ ਨੇ ਆਪਣੇ ਕੋਲ ਸਰਕਾਰ ਦੇ ਅੰਦਰੂਨੀ ਮਾਮਲਿਆਂ ਦਾ ਚਾਰਜ ਰੱਖਿਆ ਹੈ | ਮੰਤਰੀ ਮੰਡਲ 'ਚ ਪੀਟਰ ਬੈਥਨਫਾਲਵੀ ਵਿੱਤ ਮੰਤਰੀ, ਵਿਕਟਰ ਫਿਡੈਲੀ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ, ਸਟੀਵ ਕਲਾਰਕ ਮਿਊਾਸਪਲ ਮਾਮਲੇ, ਮੌਂਟੀ ਗੈਰੀ ਮਕਨਾਟਨ ਕਿ੍ਤ ਇਮੀਗ੍ਰੇਸ਼ਨ ਅਤੇ ਟਰੇਨਿੰਗ ਮੰਤਰੀ, ਟੋਡ ਐਂਡਰੀਊ ਸਮਿੱਥ ਊਰਜਾ ਮੰਤਰੀ, ਲੀਜਾ ਥੌਂਪਸਨ ਖੇਤੀਬਾੜੀ, ਖੁਰਾਕ ਤੇ ਪੇਂਡੂ ਵਿਕਾਸ ਮੰਤਰੀ, ਰੇਮੰਡ ਚੋਅ ਸੀਨੀਅਰਜ਼ ਮੰਤਰੀ, ਪਾਲ ਕਲੈਂਡਰਾ ਲੌਂਗਟਰਮ ਕੇਅਰ ਤੇ ਲੈਜਿਸਲੇਟਿਵ ਅਫੇਅਰਜ਼ ਮੰਤਰੀ, ਡਗਲਸ ਡਾਊਨੀ ਕਾਨੂੰਨ ਮੰਤਰੀ, ਜਿੱਲ ਡਨਲਪ ਕਾਲਜਜ਼ ਐਂਡ ਯੂਨੀਵਰਸਿਟੀਜ਼ ਮੰਤਰੀ, ਮੈਰੀਲੀ ਫੁਲ੍ਰਟਨ ਸੋਸ਼ਲ ਸਰਵਿਸਜ਼ ਐਂਡ ਚਿਲਡਰਨਜ਼ ਮੰਤਰੀ, ਸਟੀਵਨ ਲੇਚੇ ਸਿੱਖਿਆ ਮੰਤਰੀ, ਪਰਮਜੀਤ ਸਿੰਘ (ਪਰਮ) ਗਿੱਲ ਰੈਡ ਟੇਪ ਰਿਡਕਸ਼ਨ ਮੰਤਰੀ, ਕਾਰੋਲੀਨ ਮੁਲਰੋਨੀ ਆਵਾਜਾਈ ਮੰਤਰੀ, ਡਿਵਡ ਪਚੀਨੀ ਵਾਤਾਵਰਣ ਮੰਤਰੀ, ਖਲੀਦ ਰਸ਼ੀਦ ਪਬਲਿਕ ਐਂਡ ਬਿਜ਼ਨਸ ਡਲਿਵਰੀ ਮੰਤਰੀ, ਪ੍ਰਭਮੀਤ ਸਰਕਾਰੀਆ ਟਰੱਜ਼ਰੀ ਬੋਰਡ ਦੇ ਪ੍ਰੈਜੀਡੈਂਟ, ਨੀਲ ਲਾਮਸਟਨ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ, ਗਰੇਡਨ ਸਮਿੱਥ ਕੁਦਰਤੀ ਸਾਧਨ ਤੇ ਜੰਗਲਾਤ ਮੰਤਰੀ ਬਣੇ ਹਨ | ਸਹੁੰ-ਚੁੱਕ ਸਮਾਗਮ ਮੌਕੇ ਫੋਰਡ ਨੇ ਆਖਿਆ ਕਿ ਉਂਟਾਰੀ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਸਾਡੇ ਕੋਲ਼ ਸਾਰਥਿਕ ਯੋਜਨਾ ਹੈ ਜਿਸ ਨੂੰ ਪੜਆਵਾਰ ਲਾਗੂ ਕੀਤਾ ਜਾਵੇਗਾ | ਸਰਕਾਰੀਆ ਤੇ ਗਿੱਲ ਨੇ ਮੰਤਰੀ ਬਣਨ ਮਗਰੋਂ ਮੁੱਖ ਮੰਤਰੀ ਫੋਰਡ ਅਤੇ ਉਂਟਾਰੀਓ ਦੇ ਲੋਕਾਂ ਦਾ ਧੰਨਵਾਦ ਕੀਤਾ |

ਭਾਰਤੀ ਮੂਲ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ ਦਾ ਖਿਤਾਬ

ਵਾਸ਼ਿੰਗਟਨ, 25 ਜੂਨ (ਏਜੰਸੀ)- ਯੂ.ਕੇ. 'ਚ ਬਾਇਓਮੈਡੀਕਲ ਦੀ ਪੜ੍ਹਾਈ ਕਰ ਰਹੀ ਖੁਸ਼ੀ ਪਟੇਲ ਨੇ ਮਿਸ ਇੰਡੀਆ ਵਰਲਡਵਾਈਡ 2022 ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ | ਸ਼ੁੱਕਰਵਾਰ 24 ਜੂਨ ਦੀ ਰਾਤ ਨੂੰ ਉਸ ਨੇ ਇਹ ਉਪਲੱਬਧੀ ਹਾਸਿਲ ਕੀਤੀ | ਜ਼ਿਕਰਯੋਗ ਹੈ ਕਿ ਮਿਸ ਇੰਡੀਆ ...

ਪੂਰੀ ਖ਼ਬਰ »

ਕੈਲਗਰੀ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਹੋਣ ਦਾ ਮਾਣ ਹਾਸਲ

ਕੈਲਗਰੀ, 25 ਜੂਨ (ਜਸਜੀਤ ਸਿੰਘ ਧਾਮੀ)- ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੁਆਰਾ ਕੈਲਗਰੀ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਦੱਸਿਆ ਗਿਆ ਹੈ | ਤਿੰਨ ਕੈਨੇਡੀਅਨ ਸ਼ਹਿਰਾਂ ਨੇ ਚੋਟੀ ਦੇ 10 ਸਥਾਨ ਬਣਾਏ, ਪਰ ਕੈਲਗਰੀ ਸਭ ਤੋਂ ਉੱਚੇ ਸਥਾਨ 'ਤੇ ਹੈ | ...

ਪੂਰੀ ਖ਼ਬਰ »

ਅਮਰੀਕਾ 'ਚ ਗੰਨ ਹਿੰਸਾ ਨਾਲ ਨਜਿੱਠਣ ਲਈ ਬਾਈਡਨ ਨੇ ਬਣਾਇਆ ਕਾਨੂੰਨ

ਸੈਕਰਾਮੈਂਟੋ, 25 ਜੂਨ (ਹੁਸਨ ਲੜੋਆ ਬੰਗਾ)-ਦਹਾਕਿਆਂ ਤੋਂ ਗੰਨ ਹਿੰਸਾ ਨਾਲ ਨਜਿੱਠਣ ਲਈ ਉੱਠ ਰਹੀ ਮੰਗ ਨੂੰ ਉਸ ਵੇਲੇ ਬੂਰ ਪੈ ਗਿਆ, ਜਦੋਂ ਅਮਰੀਕੀ ਸੰਸਦ ਵਲੋਂ ਪਾਸ ਕੀਤਾ ਬਿੱਲ ਰਾਸ਼ਟਰਪਤੀ ਜੋਅ ਬਾਈਡਨ ਦੇ ਦਸਤਖਤ ਹੋਣ ਤੋਂ ਬਾਅਦ ਕਾਨੂੰਨ ਬਣ ਗਿਆ, ਜਿਸ ਤਹਿਤ ...

ਪੂਰੀ ਖ਼ਬਰ »

ਕੈਨੇਡਾ ਇਮੀਗ੍ਰੇਸ਼ਨ ਵਲੋਂ ਵਰਕ ਪਰਮਿਟ ਅੱਗੇ ਵਧਾਉਣ ਲਈ ਵੱਡਾ ਐਲਾਨ

ਐਡਮਿੰਟਨ, 25 ਜੂਨ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇਮੀਗ੍ਰੇਸ਼ਨ ਨੇ ਵਰਕ ਪਰਮਿਟ 'ਚ ਵਾਧਾ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ ਤੇ ਇਸ ਐਲਾਨ ਨਾਲ ਉਨ੍ਹਾਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਜੋ ਪੜ੍ਹਾਈ ਦੇ ਨਾਲ ਵਰਕ ਪਰਮਿਟ 'ਤੇ ਕੰਮ ਕਰਦੇ ਸੀ, ਪਰ ਉਨ੍ਹਾਂ ਦਾ ਵਰਕ ਪਰਮਿਟ ...

ਪੂਰੀ ਖ਼ਬਰ »

ਕੈਨੇਡਾ 'ਚ ਸੜਕ ਹਾਦਸੇ 'ਚ ਅਪਾਹਜ ਹੋਏ ਪੰਜਾਬੀ ਨੂੰ ਮਿਲਿਆ 8 ਕਰੋੜ ਦਾ ਮੁਆਵਜ਼ਾ

ਐਬਟਸਫੋਰਡ, 25 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਵੈਨਕੂਵਰ ਸਥਿਤ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦੇ ਹੋਏ 14 ਸਾਲ ਪਹਿਲਾਂ ਸੜਕ ਹਾਦਸੇ 'ਚ ਅਪਾਹਜ ਹੋਏ 23 ਸਾਲਾਂ ਐਬਟਸਫੋਰਡ ਨਿਵਾਸੀ ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਸਿੱਧੂ ...

ਪੂਰੀ ਖ਼ਬਰ »

ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲਈ ਐਕਸਪ੍ਰੈੱਸ ਐਂਟਰੀ ਡਰਾਅ 6 ਜੁਲਾਈ ਤੋਂ

ਟੋਰਾਂਟੋ, 25 ਜੂਨ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਹੈ ਕਿ ਵੀਜ਼ਾ ਅਤੇ ਪੱਕੀ ਇਮੀਗ੍ਰੇਸ਼ਨ ਦੀਆਂ ਮਿਲ ਰਹੀਆਂ ਅਰਜ਼ੀਆਂ ਦਾ ਨਿਪਟਾਰਾ ਤਸੱਲੀਬਖਸ਼ ਤਰੀਕੇ ਨਾਲ ਚੱਲ ਰਿਹਾ ਹੈ | ਐਕਸਪ੍ਰੈਸ ਐਂਟਰੀ ਦੇ ਬੰਦ ਪਏ ਡਰਾਅ ...

ਪੂਰੀ ਖ਼ਬਰ »

ਨਾਰਵੇ 'ਚ ਗੋਲੀਬਾਰੀ-2 ਮੌਤਾਂ

ਓਸਲੋ ਸੈਂਟਰ, 25 ਜੂਨ (ਡਿੰਪਾ ਵਿਰਕ)- ਲੰਡਨ ਦੇ ਪੱਬ ਦੇ ਬਾਹਰ ਗੋਲੀਬਾਰੀ ਦੇ ਘਟਨਾਕ੍ਰਮ ਤੋਂ ਬਾਅਦ ਦੋ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਕੇਂਦਰੀ ਓਸਲੋ 'ਚ ਹਜੋਰਨੇਟ ਵਿਖੇ ਘਟਨਾ ਤੋਂ ਤੁਰੰਤ ਬਾਅਦ ਘਟਨਾ ਸਥਾਨ ਨੇੜਿਓਾ ਇਕ ਵਿਅਕਤੀ ਨੂੰ ...

ਪੂਰੀ ਖ਼ਬਰ »

ਬਰਤਾਨਵੀ ਰਾਜ 'ਚ ਹੋਏ 'ਗੁਲਾਮਾਂ ਦੇ ਵਪਾਰ' 'ਤੇ ਪਿ੍ੰਸ ਚਾਰਲਸ ਵਲੋਂ ਦੁੱਖ ਦਾ ਪ੍ਰਗਟਾਵਾ

ਲੰਡਨ, 25 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟਿਸ਼ ਰਾਜ ਮੌਕੇ ਗਰੀਬ ਮੁਲਕਾਂ 'ਚੋਂ ਗਰੀਬਾਂ ਨੂੰ ਗੁਲਾਮ ਬਣਾ ਕੇ ਲਿਆਉਣਾ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀਆਂ ਘਟਨਾਵਾਂ ਦੇ ਅਜੋਕੇ ਸਮਾਜ ਵਿਚ ਹੋ ਰਹੇ ਖੁਲਾਸਿਆਂ ਨੇ ਬੀਤੇ ਇਤਿਹਾਸ ਨੂੰ ਸ਼ਰਮਸ਼ਾਰ ਕੀਤਾ ...

ਪੂਰੀ ਖ਼ਬਰ »

ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਗਲਾਸਗੋ ਵਿਖੇ ਖੇਡ ਕੈਂਪ ਲਗਾਇਆ

ਗਲਾਸਗੋ, 25 ਜੂਨ (ਹਰਜੀਤ ਸਿੰਘ ਦੁਸਾਂਝ)- ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਅਲਬਰਟ ਡਰਾਈਵ ਵਿਚ ਪੰਜਾਬੀ ਸਕੂਲ ਚਲਾਇਆ ਜਾ ਰਿਹਾ ਹੈ | ਪੰਜਾਬੀ ਸਕੂਲ ਵਿਚ ਜਿੱਥੇ ਬੱਚਿਆਂ ਨੂੰ ਸਿੱਖ ਧਰਮ, ਪੰਜਾਬੀ ਸੱਭਿਆਚਾਰ ...

ਪੂਰੀ ਖ਼ਬਰ »

ਓਸਲੋ 'ਚ ਯੋਗਾ ਦਿਵਸ ਮਨਾਇਆ

ਓਸਲੋ, 25 ਜੂਨ (ਡਿੰਪਾ ਵਿਰਕ)-ਨਾਰਵੇ ਦੇ ਸ਼ਹਿਰ ਓਸਲੋ 'ਚ ਯੋਗਾ ਦਿਵਸ ਮਨਾਇਆ ਗਿਆ, ਜਿਸ 'ਚ ਕਾਫ਼ੀ ਲੋਕਾਂ ਨੇ ਭਾਗ ਲਿਆ | ਇਸ ਮੌਕੇ ਨਾਰਵੇ ਦੇ ਪ੍ਰਸਿੱਧ ਯੋਗਾ ਟੀਚਰ ਜੈਨੀ ਵੋਗਾਨੇ ਨੇ ਤਕਰੀਬਨ ਦੋ ਘੰਟੇ ਯੋਗ ਆਸਨ ਕਰਵਾਏ | ਭਾਰਤੀ ਦੂਤਾਵਾਸ ਦੇ ਡਾ. ਬੀ. ਬਾਲਾ ਭਾਸਕਰ ਨੇ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਨਾਲ ਪਹਿਲੇ ਸਾਲ ਦੋ ਕਰੋੜ ਲੋਕਾਂ ਦੀ ਜਾਨ ਬਚੀ ਸੀ

ਲੰਡਨ, 25 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂਨਾਈਟਿਡ ਕਿੰਗਡਮ 'ਚ ਇਕ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਟੀਕਾਕਰਨ ਨਾਲ ਪਹਿਲੇ ਸਾਲ ਲਗਪਗ ਦੋ ਕਰੋੜ ਲੋਕਾਂ ਦੀ ਜਾਨ ਬਚੀ ਸੀ | ਜੇਕਰ ਸਮੇਂ ਸਿਰ ਟੀਕਿਆਂ ਦੀ ਸਪਲਾਈ ਹੋ ਸਕਦੀ ਤਾਂ ਵੀ ਬਹੁਤ ਜ਼ਿਆਦਾ ਮੌਤਾਂ ...

ਪੂਰੀ ਖ਼ਬਰ »

ਪਿਤਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਟੋਰਾਂਟੋ, 25 ਜੂਨ (ਹਰਜੀਤ ਸਿੰਘ ਬਾਜਵਾ)- ਪ੍ਰਵਾਸੀ ਪੰਜਾਬੀ ਪੈਨਸ਼ਨਰਜ਼ ਸੰਸਥਾ ਅਤੇ ਆਮ ਆਦਮੀ ਪਾਰਟੀ ਟੋਰਾਂਟੋ ਵੱਲੋਂ ਮੱਲ ਸਿੰਘ ਬਾਸੀ, ਮੇਜਰ ਸਿੰਘ ਨਾਗਰਾ, ਨਰਿੰਦਰਜੀਤ ਸਿੰਘ ਮੱਟੂ ਅਤੇ ਹਰਭਜਨ ਸਿੰਘ ਨਗਲੀਆ ਦੀ ਰਹਿਨਮਈ ਹੇਠ ਪਿਤਾ ਦਿਵਸ ਨੂੰ ਸਮਰਪਿਤ ਇੱਕ ...

ਪੂਰੀ ਖ਼ਬਰ »

ਲੇਖਕ ਜਸਵਿੰਦਰ ਸੰਧੂ ਨਾਲ ਰੂ-ਬ-ਰੂ ਤੇ ਸਨਮਾਨ

ਲੰਡਨ, 25 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪਿਛਲੇ ਦਿਨੀਂ 'ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ.' ਵਲੋਂ ਪੰਜਾਬ ਤੋਂ ਇੰਗਲੈਂਡ ਦੇ ਦੌਰੇ 'ਤੇ ਆਏ ਲੇਖਕ ਜਸਵਿੰਦਰ ਸੰਧੂ ਨਾਲ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ | ਪ੍ਰਭਾਵਸ਼ਾਲੀ ਸਾਹਿਤਕ ਬੈਠਕ 'ਚ ਲੇਖਕ ਨੇ ਆਪਣੇ ...

ਪੂਰੀ ਖ਼ਬਰ »

ਬੀਰ ਖ਼ਾਲਸਾ ਗਰੁੱਪ ਦਾ ਸਿਡਨੀ ਵਿਖੇ ਵਿਸ਼ੇਸ਼ ਸਨਮਾਨ

ਸਿਡਨੀ, 25 ਜੂਨ (ਹਰਕੀਰਤ ਸਿੰਘ ਸੰਧਰ)- ਵਿਸ਼ਵ ਭਰ 'ਚ ਮਾਰਸ਼ਲ ਆਰਟ ਤੇ ਖ਼ਤਰਨਾਕ ਕਰਤੱਬਾਂ ਨਾਲ ਸਿੱਖ ਕੌਮ ਦਾ ਨਾਂਅ ਉੱਚਾ ਕਰਨ ਵਾਲਾ ਬੀਰ ਖ਼ਾਲਸਾ ਗਰੁੱਪ ਇਨ੍ਹੀਂ ਦਿਨੀਂ ਸਿਡਨੀ ਵਿਖੇ ਪਹੁੰਚਿਆ ਹੋਇਆ ਹੈ | ਸੱਤ ਫੁੱਟ ਛੇ ਇੰਚ ਲੰਬੇ ਜਗਦੀਪ ਸਿੰਘ ਨੂੰ ਮਿਲਣ ਅਤੇ ...

ਪੂਰੀ ਖ਼ਬਰ »

ਪੰਜਾਬੀ ਮੂਲ ਦੀ ਸਾਂਸਦ ਨਾਡੀਆ ਵਲੋਂ ਰੇਲ ਹੜਤਾਲੀਆਂ ਨੂੰ ਮਾਇਕ ਸਹਾਇਤਾ

ਲੰਡਨ, 25 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹਮੇਸ਼ਾਂ ਚਰਚਾ 'ਚ ਰਹੀ ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਤੇ ਪੰਜਾਬੀ ਪਿਛੋਕੜ ਵਾਲੀ ਸੰਸਦ ਮੈਂਬਰ ਨਾਡੀਆ ਵਿਟੋਹਮ ਨੇ ਆਪਣੀ ਤਨਖਾਹ ਵਿਚੋਂ 2000 ਪੌਂਡ ਹੜਤਾਲ ਕਰ ਰਹੇ ਰੇਲ ਕਾਮਿਆਂ ਨੂੰ ਦਿੱਤੇ ਹਨ | ਨੌਟਿੰਘਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX