ਤਾਜਾ ਖ਼ਬਰਾਂ


ਇਸ ਵਾਰ ਝੋਨੇ ਦੇ ਸੀਜ਼ਨ 'ਚ ਨਹਿਰੀ ਪਾਣੀ ਪੂਰਾ ਮਿਲਣ ਤੇ ਕਿਸਾਨਾਂ ਨੇ ਪ੍ਰਗਟਾਈ ਖ਼ੁਸ਼ੀ
. . .  30 minutes ago
ਮੰਡੀ ਲਾਧੂਕਾ, 4 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਇਸ ਵਾਰ ਝੋਨੇ ਦੇ ਸੀਜ਼ਨ ਵਿਚ ਤਰੋਬੜੀ ਮਾਈਨਰ ਵਿਖੇ ਨਹਿਰੀ ਵਿਭਾਗ ਵਲੋਂ ਪਾਣੀ ਪੂਰਾ ਦੇਣ ਤੇ ਇਲਾਕੇ ਦੇ ਕਿਸਾਨਾਂ ਵਲੋਂ ਖ਼ੁਸ਼ੀ ਪ੍ਰਗਟਾਈ ਗਈ। ਇਸ ਮੌਕੇ ਤੇ ਕਿਸਾਨ ਜਗਜੀਤ ਸਿੰਘ ਰੋਮੀ ਸਾਬਕਾ ਸਰਪੰਚ, ਮੰਗਲ ਸਿੰਘ ਸਰਪੰਚ...
ਟਰੱਕ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਫਾਇਰਿੰਗ 'ਚ ਦੋ ਜ਼ਖ਼ਮੀ
. . .  40 minutes ago
ਬੁਢਲਾਡਾ, 4 ਅਕਤੂਬਰ (ਸਵਰਨ ਸਿੰਘ ਰਾਹੀ)- ਅੱਜ ਇੱਥੇ ਟਰੱਕ ਓਪਰੇਟਰ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਸੰਬੰਧੀ ਚੱਲ ਰਹੇ ਰੇੜਕੇ ਨੂੰ ਲੈ ਕੇ ਚੱਲੀਆਂ ਗੋਲੀਆਂ 'ਚ ਦੋ ਓਪਰੇਟਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਯੂਨੀਅਨ ਨੇੜਲੇ ਲੋਕਾਂ ਨੇ ਦੱਸਿਆ ਕਿ...
ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ ਅਗਵਾ ਹੋਏ 4 ਪੰਜਾਬੀ
. . .  56 minutes ago
ਕੈਲੀਫੋਰਨੀਆ, 4 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ 4 ਪੰਜਾਬੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ...
ਉੱਤਰਾਖੰਡ 'ਚ ਬਰਫ਼ ਖਿਸਕਣ ਕਾਰਨ ਲਪੇਟ 'ਚ ਆਏ 29 ਪਰਬਤਾਰੋਹੀ, ਬਚਾਅ ਕਾਰਜ ਜਾਰੀ
. . .  about 1 hour ago
ਦੇਹਰਾਦੂਨ, 4 ਅਕਤੂਬਰ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਦਰੋਪਦੀ ਕਾ ਡਾਂਡਾ ਚੋਟੀ 'ਤੇ ਬਰਫ਼ ਖਿਸਕਣ ਕਾਰਨ ਨਹਿਰੂ ਪਰਬਤਾਰੋਹੀ ਸੰਸਥਾ ਦੇ 29 ਪਰਬਤਾਰੋਹੀ ਫਸ ਗਏ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ...
ਨੌਜਵਾਨ ਨੇ ਘਰ 'ਚ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਸਮਰਾਲਾ, 4 ਅਕਤੂਬਰ (ਗੋਪਾਲ ਸੋਫਤ)- ਸਥਾਨਕ ਦੁਰਗਾ ਮੰਦਿਰ ਰੋਡ ਦੇ ਵਸਨੀਕ 27 ਸਾਲਾ ਨੌਜਵਾਨ ਨੇ ਪਰੇਸ਼ਾਨੀ ਦੇ ਚੱਲਦਿਆਂ ਘਰ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿੰਸ ਸ਼ਰਮਾ ਪੁੱਤਰ ਬਲਜੀਤ ਸ਼ਰਮਾ...
ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ...
ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਮਿਲੀ ਜ਼ਮਾਨਤ
. . .  about 2 hours ago
ਮੁੰਬਈ, 4 ਅਕਤੂਬਰ- ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਿਲ ਦੇਸ਼ਮੁੱਖ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ, ਜਿਸ ਦੇ ਚੱਲਦੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ...
ਵਿਧਾਇਕ ਗੋਇਲ ਨੇ ਲਹਿਰਾਗਾਗਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 3 hours ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ ਦੀ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਆੜ੍ਹਤੀ ਦੇਵ ਰਾਜ...
ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਦੋ ਦੀ ਮੌਤ
. . .  about 3 hours ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ-ਰਾਮਗੜ੍ਹ ਸੰਧੂਆਂ ਸੜਕ 'ਤੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਦੱਸੀ....
ਲੁਧਿਆਣਾ: ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹਾਊਸ ਦੀ ਮੀਟਿੰਗ
. . .  about 3 hours ago
ਲੁਧਿਆਣਾ, 4 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਨਗਰ ਨਿਗਮ ਵਲੋਂ ਅੱਜ ਹਾਊਸ ਦੀ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹੈ, ਜਿੱਥੇ ਹਾਊਸ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੈ...
ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ, ਦਸੰਬਰ 'ਚ 3000 ਅਗਨੀਵੀਰ ਵਾਯੂ ਨੂੰ ਭਾਰਤੀ ਹਵਾਈ ਸੈਨਾ 'ਚ ਕੀਤਾ ਜਾਵੇਗਾ ਸ਼ਾਮਿਲ
. . .  about 4 hours ago
ਨਵੀਂ ਦਿੱਲੀ, 4 ਅਕਤੂਬਰ-ਹਵਾਈ ਸੈਨਾ ਦਿਵਸ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਤਹਿਤ 'ਏਅਰ ਵੀ.ਆਰ' ਦੀ ਭਰਤੀ ਨੂੰ ਸੁਚਾਰੂ ਬਣਾਇਆ ਗਿਆ...
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਟਿਫ਼ਨ ਬੰਬ, ਅਸਲਾ ਅਤੇ 2 ਕਿਲੋ ਹੈਰੋਇਨ ਬਰਾਮਦ
. . .  about 4 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵੱਖ-ਵੱਖ ਥਾਵਾਂ ਤੋਂ 1 ਟਿਫ਼ਨ ਬੰਬ, 2 ਏ.ਕੇ 56 ਰਾਈਫਲਾਂ, 25 ਜ਼ਿੰਦਾ ਕਾਰਤੂਸ, 1 ਪਿਸਟਲ...
ਰੋਸ ਮਾਰਚ ਤੇ ਰੋਸ ਧਰਨੇ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਦੇ ਰੋਸ ਵਜੋਂ ਅਤੇ ਆਰ.ਐੱਸ.ਐੱਸ. ਵਲੋਂ ਦੇਸ਼ 'ਚ ਘੱਟ ਗਿਣਤੀਆਂ...
ਕੋਆਪਰੇਟਿਵ ਸੁਸਾਇਟੀ ਦੀ ਚੋਣ 'ਚ ਪੱਖਪਾਤ ਦੇ ਦੋਸ਼, ਕਿਸਾਨਾਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 4 hours ago
ਕੌਹਰੀਆਂ/ਸੰਗਰੂਰ, 4 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਗੇਟ ਅੱਗੇ ਖਾਤਾਧਾਰਕਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ...
ਮੋਗਾ ਤੋਂ ਵੱਡੀ ਖ਼ਬਰ, ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ
. . .  about 5 hours ago
ਮੋਗਾ, 4 ਅਕਤੂਬਰ (ਗੁਰਦੇਵ)-ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੋਂ ਤੋਂ ਸੀ.ਆਈ.ਏ. ਬਾਘਾਪੁਰਾਣਾ ਨੇ 1 ਵਿਅਕਤੀ ਨੂੰ ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ...
ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਨੂੰਹ 'ਤੇ ਸਹੁਰੇ ਵਲੋਂ ਕੀਤਾ ਹਮਲਾ
. . .  about 5 hours ago
ਅੰਮ੍ਰਿਤਸਰ, 4 ਅਕਤੂਬਰ (ਰੇਸ਼ਮ ਸਿੰਘ)-ਇੱਥੇ ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਇਕ ਔਰਤ 'ਤੇ ਉਸ ਦੇ ਸਹੁਰੇ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਲੋਂ ਉਸ ਨੂੰ ਤਲਵਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ...
ਮਾਲ ਗੱਡੀ ਹੇਠਾਂ ਆਉਣ ਕਾਰਨ ਮਹਿਲਾ ਦੀ ਮੌਤ
. . .  about 6 hours ago
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ)-ਤਪਾ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਿਸ ਦੇ ਮੁਲਾਜ਼ਮ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਗਰ ਦੀ ਮਹਿਲਾ ਪੱਪੀ ਕੌਰ ਪਤਨੀ ਬੰਤ ਸਿੰਘ...
ਮੋਗਾ ਪੁਲਿਸ ਨੇ ਫੜੀ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ
. . .  about 6 hours ago
ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਸੀ.ਆਈ.ਏ. ਸਟਾਫ ਬਾਘਾ ਪੁਰਾਣਾ ਦੀ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਸਣੇ ਇਕ ਨੌਜਵਾਨ ਨੂੰ ਫੜ ਲੈਣ ਦਾ ਸਮਾਚਾਰ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ...
ਯੂ.ਜੀ.ਸੀ. ਵਲੋਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਦਾ ਨਿਰਦੇਸ਼
. . .  about 6 hours ago
ਨਵੀਂ ਦਿੱਲੀ, 4 ਅਕਤੂਬਰ-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਸਾਰੀਆਂ 'ਉੱਚ ਵਿਦਿਅਕ ਸੰਸਥਾਵਾਂ' ਨੂੰ ਇਕ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਲਈ ਲਿਖਿਆ ਹੈ, ਜੋ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰਾਂ ਨਾਲ ਤਾਲਮੇਲ ਕਰੇਗਾ।ਸਿੱਖਿਆ ਲਈ ਭਾਰਤ ਆਉਣ...
ਮਾਮੂਲੀ ਤਕਰਾਰ ਨੂੰ ਲੈ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਸਾਬਕਾ ਫ਼ੌਜੀ ਨੇ ਚਲਾਈ ਗੋਲੀ
. . .  about 5 hours ago
ਬਟਾਲਾ, 4 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਇਕ ਸਾਬਕਾ ਫ਼ੌਜੀ ਵਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਹਸਨਪੁਰ ਕਲਾਂ ਨੇ...
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਆਰੰਭ
. . .  about 7 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਉੱਤਰੀ ਕੋਰੀਆ ਵਲੋਂ ਮਿਜ਼ਾਈਲ ਦਾਗਣ ਤੋਂ ਬਾਅਦ ਜਪਾਨ ਵਲੋਂ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ
. . .  about 7 hours ago
ਟੋਕੀਓ, 4 ਅਕਤੂਬਰ - ਜਾਪਾਨ ਨੇਉੱਤਰੀ ਕੋਰੀਆ ਦੁਆਰਾ ਟੋਕੀਓ ਦੇ ਉੱਪਰੋਂ ਉੱਡਣ ਵਾਲੀ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗਣ ਤੋਂ ਬਾਅਦ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ ਕੀਤੀ ਹੈ। ਕਿਓਡੋ ਨਿਊਜ਼ ਦੇ ਅਨੁਸਾਰ, ਅੱਜ ਤੜਕੇ, ਸਰਕਾਰ ਨੇ ਜਾਪਾਨ ਦੇ ਉੱਤਰੀ ਮੁੱਖ ਟਾਪੂ...
ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ
. . .  about 7 hours ago
ਦੇਹਰਾਦੂਨ, 4 ਅਕਤੂਬਰ - ਉੱਤਰਾਖੰਡ ਦੀ ਦਰਮਾ ਘਾਟੀ 'ਚ ਚੀਨ ਦੀ ਸਰਹੱਦ ਨੇੜੇ ਆਖਰੀ ਚੌਕੀ 'ਤੇ ਇਸ ਮੌਸਮ ਦੀ ਤੀਜੀ ਬਰਫ਼ਬਾਰੀ ਹੋਈ ਹੈ। ਇਥੇ ਇਕ ਫੁੱਟ ਤੋਂ ਵੱਧ ਬਰਫ਼ ਪੈਣ ਕਾਰਨ ਦਰਮਾ ਘਾਟੀ...
ਰਾਜਾਸਾਂਸੀ ਹਵਾਈ ਅੱਡੇ ਤੋਂ ਭਾਰੀ ਤਾਦਾਦ 'ਚ ਵਿਦੇਸ਼ੀ ਤੇ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਕਾਬੂ
. . .  about 8 hours ago
ਰਾਜਾਸਾਂਸੀ, 4 ਅਕਤੂਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਸਰਾ ਟੀ-20 ਅੱਜ
. . .  about 9 hours ago
ਇੰਦੌਰ, 4 ਅਕਤੂਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲਾਂ 2 ਮੈਚ ਜਿੱਤ ਕੇ ਭਾਰਤ ਤਿੰਨ ਮੈਚਾਂ ਦੀ ਲੜੀ ਦੀ ਪਹਿਲਾਂ ਹੀ ਆਪਣੇ ਨਾਂਅ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਹਾੜ ਸੰਮਤ 554

ਜਲੰਧਰ

ਨਾਲਿਆਂ, ਪੁਲਾਂ, ਖ਼ਾਲੀ ਪਲਾਟਾਂ 'ਚ ਮਲਬਾ ਸੁੱਟ ਰਹੇ ਨੇ ਲੋਕ

ਜਲੰਧਰ, 25 ਜੂਨ (ਸ਼ਿਵ ਸ਼ਰਮਾ)-ਸ਼ਹਿਰ ਵਿਚ ਜੇਕਰ ਕੂੜੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ ਤਾਂ ਦੂਜੇ ਪਾਸੇ ਕਈ ਲੋਕ ਸ਼ਹਿਰ ਦੀ ਦਿੱਖ ਖ਼ਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ ਤੇ ਹੋਰ ਤਾਂ ਹੋਰ ਸਗੋਂ ਹੁਣ ਸ਼ਹਿਰ ਵਿਚ ਬਣੇ ਕਈ ਪੁਲਾਂ ਦੇ ਨਾਲ ਹੀ ਮਲਬਾ ਸੁੱਟ ਕੇ ਉਨ੍ਹਾਂ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ ਜਿਸ ਕਰਕੇ ਪੁਲਾਂ ਦੀਆਂ ਦੀਵਾਰਾਂ 'ਤੇ ਅਤੇ ਨਾਲਿਆਂ ਵਿਚ ਮਲਬਾ ਸੁੱਟ ਕੇ ਨੁਕਸਾਨ ਕੀਤਾ ਜਾ ਰਿਹਾ ਹੈ | ਫੋਲੜੀਵਾਲ ਟਰੀਟਮੈਂਟ ਪਲਾਂਟ ਦੇ ਕੋਲ ਨਾਲੇ ਵਿਚ ਲੰਬੇ ਸਮੇਂ ਤੋਂ ਕਈ ਲੋਕ ਮਲਬਾ ਸੁੱਟ ਰਹੇ ਹਨ ਜਿਸ ਨਾਲ ਕਈ ਵਾਰ ਤਾਂ ਨਾਲੇ ਵਿਚ ਪਾਣੀ ਦਾ ਵਹਾਅ ਰੁਕ ਜਾਂਦਾ ਹੈ | ਨਿਗਮ ਦੀਆਂ ਗੱਡੀਆਂ ਕਈ ਵਾਰ ਨਾਲੇ ਵਿਚ ਸੁੱਟੇ ਗਏ ਮਲਬੇ ਨੂੰ ਚੱੁਕਣ ਦਾ ਕੰਮ ਕਰਦੀਆਂ ਹਨ | ਇਸ ਤਰ੍ਹਾਂ ਨਾਲ 120 ਫੁੱਟੀ ਰੋਡ, ਸੁੂਰੀਆ ਇਨਕਲੇਵ ਦੇ ਖ਼ਾਲੀ ਪਏ ਪਲਾਟ, ਬਸਤੀਆਂ ਦਾ ਖੇਤਰ, ਬਨਖੰਡੀ ਮੰਦਰ ਦੇ ਕੋਲ ਡੰਪ 'ਤੇ, ਦਕੋਹਾ, ਬੜਿੰਗ ਵਾਲੇ ਇਲਾਕੇ ਵਿਚ ਲੋਕਾਂ ਵਲੋਂ ਕੂੜਾ ਸੁੱਟ ਕੇ ਸੜਕਾਂ ਦੀਆਂ ਸਾਈਡਾਂ 'ਤੇ ਲੋਕਾਂ ਦੇ ਪਲਾਟਾਂ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ | ਇਸ ਤਰ੍ਹਾਂ ਦੇ ਕਈ ਜਗ੍ਹਾ ਮਾਮਲੇ ਦੇਖਣ ਨੂੰ ਆ ਰਹੇ ਹਨ ਸਗੋਂ ਇਕਹਿਰੀ ਪੁਲੀ ਦੇ ਨਾਲ ਹੀ ਦਮੋਰੀਆ ਪੁਲ ਦੀ ਦੀਵਾਰ ਦੇ ਕੋਲ ਲੰਬੇ ਸਮੇਂ ਤੋਂ ਮਲਬਾ ਨਾਲ ਰਹਿੰਦੇ ਲੋਕਾਂ ਵਲੋਂ ਸੁੱਟਿਆ ਜਾ ਰਿਹਾ ਹੈ | ਆਸਪਾਸ ਦੇ ਕਈ ਲੋਕ ਤਾਂ ਬੋਰੀਆਂ, ਰੇਹੜਿਆਂ ਵਿਚ ਮਲਬਾ ਸੁੱਟ ਕੇ ਇਸ ਜਗ੍ਹਾ 'ਤੇ ਲਿਆਂਦੇ ਹਨ ਤਾਂ ਇਸ ਨਾਲ ਹੁਣ ਪੁਲਾਂ ਦੇ ਨਾਲ ਹੀ ਮਲਬੇ ਦੇ ਢੇਰ ਨਜ਼ਰ ਆਉਣ ਲੱਗ ਪਏ ਹਨ | ਕਈ ਵਾਰ ਲੋਕਾਂ ਨੂੰ ਇਸ ਜਗ੍ਹਾ 'ਤੇ ਮਲਬਾ ਸੁੱਟਦੇ ਦੇਖਿਆ ਜਾ ਸਕਦਾ ਹੈ | ਨਿਗਮ ਦੀ ਵਾਰ-ਵਾਰ ਹਦਾਇਤ ਕਰਨ ਦੇ ਬਾਵਜੂਦ ਵੀ ਪੁਲਾਂ ਦੇ ਕੋਲ ਕੂੜਾ ਸੁੱਟ ਕੇ ਉੱਥੇ ਅੱਗ ਲਗਾਈ ਜਾ ਰਹੀ ਹੈ ਜਿਸ ਨਾਲ ਵਾਤਾਵਰਨ ਵੀ ਖ਼ਰਾਬ ਹੋ ਰਿਹਾ ਹੈ | ਜਨਤਕ ਥਾਵਾਂ 'ਤੇ ਮਲਬਾ ਸੁੱਟਣ ਵਾਲਿਆਂ ਦਾ ਬੀ. ਐਂਡ. ਆਰ. ਵਿਭਾਗ ਵਲੋਂ ਚਲਾਨ ਵੀ ਨਹੀਂ ਕੱਟੇ ਜਾਂਦੇ ਹਨ | ਸਮਾਂਰਟ ਸਿਟੀ ਕੰਪਨੀ ਵਲੋਂ ਉਂਜ ਗਦਈਪੁਰ ਵਿਚ ਮਲਬਾ ਪੋ੍ਰਸੈੱਸ ਕਰਨ ਦਾ ਪ੍ਰਾਜੈਕਟ ਲਗਾਇਆ ਗਿਆ ਹੈ ਪਰ ਬੀ. ਐਂਡ. ਆਰ. ਵਿਭਾਗ ਨੇ ਅਜੇ ਤੱਕ ਲੋਕਾਂ ਨੂੰ ਮਲਬਾ ਇਸ ਪਲਾਂਟ 'ਤੇ ਸੁੱਟਣ ਲਈ ਜਾਗਰੂਕ ਨਹੀਂ ਕੀਤਾ ਹੈ ਜਦਕਿ ਪਲਾਂਟ ਨੂੰ ਮਲਬਾ ਪੋ੍ਰਸੈੱਸ ਕਰਨ ਲਈ ਰੋਜ਼ਾਨਾ 60 ਟਨ ਮਲਬੇ ਦੀ ਲੋੜ ਹੈ | 2.50 ਕਰੋੜ ਤੋਂ ਜ਼ਿਆਦਾ ਦੀ ਕੀਮਤ ਵਿਚ ਤਿਆਰ ਹੋਏ ਇਸ ਪ੍ਰਾਜੈਕਟ ਨੂੰ ਫ਼ੇਲ੍ਹ ਕਰਨ ਵਿਚ ਬੀ. ਐਂਡ. ਆਰ. ਦੇ ਅਫ਼ਸਰ ਹੀ ਲੱਗੇ ਹੋਏ ਹਨ ਕਿਉਂਕਿ ਪਲਾਂਟ ਲਈ ਮਲਬਾ ਮੰਗਣ ਦੇ ਬਾਵਜੂਦ ਮਲਬਾ ਨਹੀਂ ਪਹੁੰਚਾਇਆ ਜਾ ਰਿਹਾ ਹੈ ਤੇ ਲੋਕਾਂ ਵਲੋਂ ਮਲਬਾ ਸੜਕਾਂ, ਪੁਲਾਂ ਅਤੇ ਖ਼ਾਲੀ ਪਲਾਂਟ ਵਿਚ ਸੁੱਟਿਆ ਜਾ ਰਿਹਾ ਹੈ | ਸਰਕਾਰ ਨੇ ਤਾਂ ਨਿਗਮ ਨੂੰ ਆਪਣੀ ਮਸ਼ੀਨਰੀ ਨਾਲ ਮਲਬਾ ਪਲਾਂਟ 'ਤੇ ਸੁੱਟਣ ਦੀ ਹਦਾਇਤ ਦਿੱਤੀ ਹੈ ਪਰ ਜੇਕਰ ਲੋਕਾਂ ਨੂੰ ਮਲਬਾ ਸੁੱਟਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਨਗਰ ਨਿਗਮ ਨੂੰ ਆਪਣੀ ਮਸ਼ੀਨਰੀ ਦੀ ਲੋੜ ਨਹੀਂ ਪਏਗੀ | ਬੀ. ਐਂਡ. ਆਰ. ਦੇ ਅਫ਼ਸਰ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਦਿਲਚਸਪੀ ਨਹੀਂ ਲੈ ਰਹੇ ਹਨ | ਲੋਕਾਂ ਵਲੋਂ ਤਾਂ ਹਰ ਕਮੀ ਲਈ ਨਿਗਮ ਦੀ ਜ਼ਰੂਰ ਖਿਚਾਈ ਕੀਤੀ ਜਾਂਦੀ ਹੈ ਸਗੋਂ ਕਈ ਲੋਕ ਵੀ ਗ਼ਲਤ ਜਗ੍ਹਾ 'ਤੇ ਮਲਬਾ ਅਤੇ ਕੂੜਾ ਸੁੱਟ ਕੇ ਸ਼ਹਿਰ ਦੀ ਦਿੱਖ ਖ਼ਰਾਬ ਕਰ ਰਹੇ ਹਨ ਸਗੋਂ ਕਰੋੜਾਂ ਦੇ ਪੁਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਕਈ ਲੋਕ ਤਾਂ ਫਾਟਕਾਂ 'ਤੇ ਹੀ ਕੂੜਾ ਸੁੱਟ ਕੇ ਗੰਦਗੀ ਫੈਲਾ ਰਹੇ ਹਨ ਪਰ ਨਾ ਹੀ ਨਿਗਮ ਵਲੋਂ ਅਤੇ ਨਾ ਹੀ ਰੇਲਵੇ ਪੁਲਿਸ ਵਲੋਂ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਜਾਂਦੀ ਹੈ | ਅੱਡਾ ਹੁਸ਼ਿਆਰਪੁਰ ਫਾਟਕ, ਟਾਂਡਾ ਫਾਟਕ, ਸੋਡਲ ਫਾਟਕ ਸਮੇਤ ਹੋਰ ਵੀ ਕਈ ਜਗ੍ਹਾ ਕੂੜਾ ਪਿਆ ਦੇਖਿਆ ਜਾ ਸਕਦਾ ਹੈ | ਫਾਟਕਾਂ ਦੇ ਕੋਲ ਤਾਂ ਕੂੜਾ ਸੁੱਟਣਾ ਇਸ ਕਰਕੇ ਵੀ ਖ਼ਤਰਨਾਕ ਹੈ ਕਿਉਂਕਿ ਜਦੋਂ ਗੱਡੀਆਂ ਲੰਘਦੀਆਂ ਹਨ ਤਾਂ ਕੂੜੇ ਨੂੰ ਅੱਗ ਲੱਗਣ ਨਾਲ ਇਸ ਨਾਲ ਗੱਡੀਆਂ ਨੂੰ ਨੁਕਸਾਨ ਪੁੱਜ ਸਕਦਾ ਹੈ | ਟਾਂਡਾ ਫਾਟਕ ਦੇ ਕੋਲ ਕੂੜੇ ਦੇ ਢੇਰ ਲਗਾਏ ਜਾਂਦੇ ਹਨ ਤਾਂ ਕੂੜਾ ਛਾਂਟਣ ਵਾਲੇ ਬਾਅਦ ਵਿਚ ਤਾਂ ਅੱਗ ਵੀ ਲਗਾ ਦਿੰਦੇ ਹਨ | ਕੁਝ ਸਮਾਂ ਪਹਿਲਾਂ ਤਾਂ ਇਸ ਜਗ੍ਹਾ 'ਤੇ ਅੱਗ ਲੱਗ ਗਈ ਸੀ ਜਿਸ ਨੂੰ ਕਾਫ਼ੀ ਮੁਸ਼ਕਿਲ ਨਾਲ ਬੁਝਾਇਆ ਗਿਆ ਸੀ | ਕਈ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮਲਬਾ ਜਾਂ ਕੂੜਾ ਪੁਲਾਂ 'ਤੇ ਸੁੱਟਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਉੱਥੇ ਬੋਰਡ ਲਗਾਏ ਜਾਣੇ ਚਾਹੀਦੇ ਹਨ ਜਾਂ ਫਿਰ ਉਨ੍ਹਾਂ ਦਾ ਚਲਾਨ ਕੀਤਾ ਜਾਣਾ ਚਾਹੀਦਾ ਹੈ |

ਰੇਲਵੇ ਫਾਟਕਾਂ ਦਾ ਰਸਤਾ ਨਹੀਂ ਹੋਇਆ ਠੀਕ

ਜਲੰਧਰ- ਰੇਲਵੇ ਵਲੋਂ ਲਾਈਨ ਬਦਲਣ ਦਾ ਕੰਮ ਕਾਫ਼ੀ ਧੀਮੀ ਗਤੀ ਨਾਲ ਚੱਲਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਡਾ ਹੁਸ਼ਿਆਰਪੁਰ ਫਾਟਕ, ਟਾਂਡਾ ਫਾਟਕ ਤੇ ਅਗਲੇ ਫਾਟਕਾਂ ਤੋਂ ਲੰਘਣ ਦਾ ਰਸਤਾ ਕਾਫ਼ੀ ਖ਼ਰਾਬ ਹੋਇਆ ਪਿਆ ਹੈ ਕਿਉਂਕਿ ਇਸ ...

ਪੂਰੀ ਖ਼ਬਰ »

ਅੱਗ ਨਾਲ ਪ੍ਰਵਾਸੀ ਮਜ਼ਦੂਰਾਂ ਦੀਆਂ 38 ਝੁੱਗੀਆਂ ਸੜ ਕੇ ਸੁਆਹ

ਕਰਤਾਰਪੁਰ, 25 ਜੂਨ (ਭਜਨ ਸਿੰਘ)-ਕਰਤਾਰਪੁਰ-ਕਪੂਰਥਲਾ ਰੋਡ ਉਪਰ ਪਿੰਡ ਦਿੱਤੂਨੰਗਲ ਵਿਖੇ ਸੜਕ ਕਿਨਾਰੇ ਵਸੇ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਲੱਗੀ ਅੱਗ ਕਾਰਨ 38 ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਅੱਗ ਦੀ ਲਪੇਟ ਵਿੱਚ ਆਉਣ ਨਾਲ ਸੜ ਕੇ ਸੁਆਹ ਹੋ ਗਈਆਂ | ...

ਪੂਰੀ ਖ਼ਬਰ »

ਪਿਛਲੇ 10 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਕਰਨੈਲ ਸਿੰਘ ਥਿੰਦ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ

ਲੋਹੀਆਂ ਖਾਸ, 25 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਬਲਾਕ ਦੇ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਟਰੇਨਿਗ ਅਫ਼ਸਰ ਜਲੰਧਰ ਡਾ. ਮਲਵਿੰਦਰ ਸਿੰਘ ਵਲੋਂ ਗੁਰੂ ਨਾਨਕ ਕਾਲੋਨੀ, ਲੋਹੀਆਂ ਖਾਸ ਦੇ ਕਿਸਾਨ ਕਰਨੈਲ ਸਿੰਘ ਪੁੱਤਰ ਬੱਗਾ ਸਿੰਘ ਦੇ ...

ਪੂਰੀ ਖ਼ਬਰ »

ਐੱਸ.ਟੀ.ਐਫ਼ ਦੀ ਕਾਰਵਾਈ- 2 ਨਸ਼ਾ ਤਸਕਰ 100 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਸਪੈਸ਼ਲ ਟਾਸਕ ਫੋਰਸ ਨੇ ਸਕੂਟੀ 'ਤੇ ਜਾ ਰਹੇ 2 ਨਸ਼ਾ ਤਸਕਰਾਂ ਤੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ, ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 3 ਦਿਨ ਦਾ ਰਿਮਾਂਡ ਲਿਆ ਗਿਆ ਹੈ | ...

ਪੂਰੀ ਖ਼ਬਰ »

ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਨੌਜਵਾਨ ਵਲੋਂ ਖ਼ੁਦਕੁਸ਼ੀ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਸਥਾਨਕ ਮਿੱਠਾਪੁਰ ਚੌਕ ਨੇੜੇ ਬੈਂਕ ਇਨਕਲੇਵ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਦਿਮਾਗੀ ਪ੍ਰੇਸ਼ਨੀ ਦੇ ਚੱਲਦੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਛਾਣ ਸ਼ੁਭਮ ਅਰੋੜਾ (26) ਪੁੱਤਰ ਤਰਸੇਮ ਲਾਲ ਵਜੋਂ ਦੱਸੀ ਗਈ ਹੈ | ...

ਪੂਰੀ ਖ਼ਬਰ »

ਸਬਜ਼ੀ ਮੰਡੀ 'ਚ ਗੰਦੇ ਨਾਲੇ 'ਤੇ ਬਣਾਈ ਪੁਲੀ ਵਾਰ-ਵਾਰ ਟੁੱਟਣ ਨਾਲ ਲੋਕ ਪ੍ਰੇਸ਼ਾਨ

ਨਕੋਦਰ, 25 ਜੂਨ (ਤਿਲਕ ਰਾਜ ਸ਼ਰਮਾ)-ਸਬਜ਼ੀ ਮੰਡੀ 'ਚ ਗੰਦੇ ਨਾਲੇ 'ਤੇ ਬਣਾਈ ਗਈ ਪੁਲੀ ਦੇ ਵਾਰ-ਵਾਰ ਟੁੱਟਣ ਕਾਰਨ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਕ ਸਾਲ ਦੇ ਸਮੇਂ 'ਚ ਹੁਣ ਫਿਰ ਤੀਸਰੀ ਵਾਰ ਪੁਲੀ ਟੁੱਟ ਚੁੱਕੀ ਹੈ | ...

ਪੂਰੀ ਖ਼ਬਰ »

ਟਰਾਂਸਫਾਰਮਰ ਖ਼ਰਾਬ ਹੋਣ ਕਰਕੇ 16 ਘੰਟੇ ਬੰਦ ਰਹੀ ਦਿਓਲ ਨਗਰ ਦੀ ਬਿਜਲੀ

ਜਲੰਧਰ, 25 ਜੂਨ (ਚੰਦੀਪ ਭੱਲਾ)-ਸਥਾਨਕ ਨਕੋਦਰ ਰੋਡ 'ਤੇ ਪੈਂਦੇ ਦਿਓਲ ਨਗਰ 'ਚ ਬੀਤੀ ਰਾਤ 12 ਵਜੇ ਦੇ ਕਰੀਬ ਬਿਜਲੀ ਦਾ ਟਰਾਂਸਫਾਰਮਰ ਸੜ੍ਹ ਜਾਣ ਕਰਕੇ ਤਕਰੀਬਨ 16 ਘੰਟੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੀ ਹੈ ਤੇ ਵਿਭਾਗ ਦੇ ਕਰਮਚਾਰੀਆਂ ਨੇ ਅਖੀਰ ਨਵਾਂ ਟਰਾਂਸਫਾਰਮਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਤੋਂ ਮੰਗਿਆ ਸਹਿਯੋਗ

ਜਲੰਧਰ, 25 ਜੂਨ (ਚੰਦੀਪ ਭੱਲਾ)-ਜ਼ਿਲ੍ਹੇ 'ਚ ਮੱਛਰਾਂ ਦੀ ਪੈਦਾਵਾਰ ਨੂੰ ਕੰਟਰੋਲ ਕਰਨ ਅਤੇ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਗਰ ਨਿਗਮ, ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਧਿਕਾਰੀਆਂ ਨੂੰ ਇਸ ...

ਪੂਰੀ ਖ਼ਬਰ »

ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਸਮੀਖਿਆ ਲਈ ਸਿਵਲ ਸਰਜਨ ਵਲੋਂ ਮੀਟਿੰਗ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦÏਰਾਨ ਜਣੇਪੇ ਦੌਰਾਨ ਹੋਈਆਂ ਮੌਤਾਂ ਦੀ ਸਮੀਖਿਆ ਲਈ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਸਮੀਖਿਆ ਕੀਤੇ ਜਾਣ ਵਾਲੇ ਇਹ ਉਹ ਕੇਸ ਹਨ ...

ਪੂਰੀ ਖ਼ਬਰ »

ਭਲਕੇ ਰਾਮਾ ਮੰਡੀ ਮਾਰਕਿਟ 'ਚ ਬੰਦ ਰਹਿਣਗੀਆਂ ਕੱਪੜਾ ਤੇ ਰੈਡੀਮੇਡ ਦੀਆਂ ਦੁਕਾਨਾਂ-ਪ੍ਰਧਾਨ ਭਾਟੀਆ

ਜਲੰਧਰ ਛਾਉਣੀ, 25 ਜੂਨ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕਿਟ 'ਚ ਸਥਿਤ ਕੱਪੜਾ ਅਤੇ ਰੈਡੀਮੇਡ ਦੀਆਂ ਸਾਰੀਆਂ ਹੀ ਦੁਕਾਨਾਂ 27 ਜੂਨ ਨੂੰ ਮਹੀਨੇ ਦੇ ਅੰਤਲੇ ਸੋਮਵਾਰ ਵਾਲੇ ਦਿਨ ਬੰਦ ਰਹਿਣਗੀਆਂ | ਇਹ ਜਾਣਕਾਰੀ ਦਿੰਦੇ ਹੋਏ ਰਾਮਾ ਮੰਡੀ ...

ਪੂਰੀ ਖ਼ਬਰ »

ਕੇਂਦਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਤੇ ਕਾਬਜ਼ ਨਹੀਂ ਹੋਣ ਦਿਆਂਗੇ-ਰਾਣਾ, ਗੁੰਬਰ

ਚੁਗਿੱਟੀ/ਜੰਡੂਸਿੰਘਾ, 25 ਜੂਨ (ਨਰਿੰਦਰ ਲਾਗੂ)-'ਕੇਂਦਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਤੇ ਕਾਬਜ਼ ਕਿਸੇ ਵੀ ਹਾਲਤ 'ਚ ਨਹੀਂ ਹੋਣ ਦਿਆਂਗੇ |' ਇਹ ਗੱਲ ਅੱਜ ਇੱਥੇ ਲੰਮਾ ਪਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਤੇ ਜਲੰਧਰ ...

ਪੂਰੀ ਖ਼ਬਰ »

60 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਗਿ੍ਫ਼ਤਾਰ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਇਕ ਨਸ਼ਾ ਤਸਕਰ ਤੋਂ 60 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ (30) ਪੁੱਤਰ ਤਰਸੇਮ ਲਾਲ ...

ਪੂਰੀ ਖ਼ਬਰ »

45 ਪੇਟੀਆਂ ਨਾਜਾਇਜ਼ ਸ਼ਰਾਬ ਤੇ ਗੱਡੀ ਸਮੇਤ ਚਾਲਕ ਕਾਬੂ

ਜਲੰਧਰ ਛਾਉਣੀ, 25 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਿਜਲੀ ਘਰ ਚੁਗਿੱਟੀ ਚੌਕ ਨੇੜੇ ਨਾਕਾਬੰਦੀ ਕਰਦੇ ਹੋਏ ਟਵੈਰਾ ਗੱਡੀ ਦੇ ਚਾਲਕ ਨੂੰ 45 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸ ਖਿਲਾਫ਼ ਮਾਮਲਾ ਦਰਜ ਕਰ ...

ਪੂਰੀ ਖ਼ਬਰ »

ਸ਼੍ਰੋਮਣੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਮਕਸੂਦਾਂ, 25 ਜੂਨ (ਸਤਿੰਦਰ ਪਾਲ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿਖੇ ਸ਼੍ਰੋਮਣੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਪ੍ਰੈਸ ਸਕੱਤਰ ਅਵਤਾਰ ਸਿੰਘ ਕਾਨੂੰਗੋ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ...

ਪੂਰੀ ਖ਼ਬਰ »

ਪੀ. ਸੀ. ਐਮ. ਐੱਸ. ਡੀ. ਕਾਲਜ ਵਿਖੇ 'ਨਿਟਿੰਗ ਮਸ਼ੀਨ' 'ਤੇ ਵਰਕਸ਼ਾਪ

ਜਲੰਧਰ, 25 ਜੂਨ (ਰਣਜੀਤ ਸਿੰਘ ਸੋਢੀ)-ਪੀ. ਸੀ. ਐਮ. ਐੱਸ. ਡੀ. ਕਾਲਜ ਫ਼ਾਰ ਵੁਮੈਨ, ਜਲੰਧਰ ਵਿਖੇ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਦੀ ਯੋਗ ਅਗਵਾਈ ਹੇਠ, ਫ਼ੈਸ਼ਨ ਡਿਜ਼ਾਈਨਿੰਗ ਦੇ ਪੀ.ਜੀ. ਵਿਭਾਗ ਵਲੋਂ 'ਨਿਟਿੰਗ ਮਸ਼ੀਨ' 'ਤੇ ਵਰਕਸ਼ਾਪ ਕਰਵਾਈ ਗਈ, ਜਿਸ 'ਚ ਐਲੇਕਸ ਨਿਟਿੰਗ ...

ਪੂਰੀ ਖ਼ਬਰ »

ਜ਼ਿਲ੍ਹਾ ਪੀ.ਸੀ. ਪੀ.ਐੱਨ.ਡੀ.ਟੀ. ਐਡਵਾਇਜ਼ਰੀ ਕਮੇਟੀ ਦੀ ਮੀਟਿੰਗ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਮਾਦਾ ਭਰੂਣ ਹੱਤਿਆ ਨੂੰ ਰੋਕਣ ਅਤੇ ਪੀ.ਸੀ. ਪੀ.ਐਨ.ਡੀ.ਟੀ. ਐਕਟ ਨੂੰ ਜ਼ਿਲ੍ਹੇ 'ਚ ਸਖ਼ਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਐਡਵਾਇਜ਼ਰੀ ਕਮੇਟੀ (ਪੀ.ਸੀ. ਪੀ.ਐੱਨ.ਡੀ.ਟੀ.) ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ...

ਪੂਰੀ ਖ਼ਬਰ »

ਸੇਂਟ ਸੋਲਜਰ ਨਰਸਿੰਗ ਵਿਦਿਆਰਥੀਆਂ ਨੇ ਬੂਟੇ ਲਗਾ ਕੇ ਸਵੱਛ ਵਾਤਾਵਰਨ ਗਤੀਵਿਧੀ ਕਰਵਾਈ

ਜਲੰਧਰ, 25 ਜੂਨ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਨਰਸਿੰਗ ਟਰੇਨਿੰਗ ਇੰਸਟੀਚਿਊਟ ਖਾਂਬਰਾ 'ਚ ਬੂਟੇ ਲਗਾਉਣ ਦੀ ਗਤੀਵਿਧੀ ਕਰਵਾਈ ਗਈ, ਜਿਸ 'ਚ ਕਾਲਜ ਦੇ ਸਾਰੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਕਾਲਜ ਕੈਂਪਸ ਅਤੇ ਆਲੇ-ਦੁਆਲੇ ਬੂਟੇ ਲਗਾਏ | ਪਿ੍ੰਸੀਪਲ ਨੀਰਜ ...

ਪੂਰੀ ਖ਼ਬਰ »

ਜਲੰਧਰ 'ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ 71165 ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ : ਡੀ. ਸੀ.

ਜਲੰਧਰ, 25 ਜੂਨ (ਚੰਦੀਪ ਭੱਲਾ)-ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀ.ਐਮ.ਯੂ.ਵਾਈ.) ਤਹਿਤ ਹੁਣ ਤੱਕ ਕੁੱਲ 71165 ਘਰੇਲੂ ਰਸੋਈ ਗੈਸ ਕੁਨੈਕਸ਼ਨ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ...

ਪੂਰੀ ਖ਼ਬਰ »

ਕੋਸ਼ਿਸ਼ ਚੈਰੀਟੇਬਲ ਸੁਸਾਇਟੀ ਨੇ ਲਗਾਇਆ ਆਯੁਰਵੈਦਿਕ ਅਤੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਮÏਕੇ ਕੋਸ਼ਿਸ਼ ਚੈਰੀਟੇਬਲ ਸੁਸਾਇਟੀ ਵਲੋਂ ਆਯੁਰਵੈਦਿਕ ਅਤੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ¢ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਜੋਗਿੰਦਰ ਪਾਲ ਦੇ ਉਪਰਾਲੇ ਸਦਕਾ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਕੈਂਪ 6 ਜੁਲਾਈ ਤੋਂ

ਜਲੰਧਰ, 25 ਜੂਨ (ਹਰਵਿੰਦਰ ਸਿੰਘ ਫੁੱਲ)-ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹ•ਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪੁੱਜਦਾ ਕਰਨ ਲਈ ਜ਼ਿਲ੍ਹ•ਾ ਪ੍ਰਸ਼ਾਸਨ ਵਲੋਂ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਅਪੰਗਤਾ ਪਹਿਚਾਨ ਪੱਤਰ (ਯੂਨੀਕ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਡੁਮੇਲੀ ਵਿਖੇ ਗੁਰਮਤਿ ਕੈਂਪ ਦÏਰਾਨ ਘੋੜ ਸਵਾਰੀ ਦੀ ਸਿਖਲਾਈ

ਆਦਮਪੁਰ, 25 ਜੂਨ (ਹਰਪ੍ਰੀਤ ਸਿੰਘ)-ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਗੁਰਮਤਿ ਕੈਂਪ ਦÏਰਾਨ ਸਿੱਖਿਆਰਥੀਆਂ ਨੂੰ ਘੋੜ ਸਵਾਰੀ ਦੀ ਸਿਖਲਾਈ ਦਿੱਤੀ ਗਈ ¢ ਇਸ ਮÏਕੇ ਭਾਈ ਮਲਕੀਅਤ ਸਿੰਘ ਖ਼ਾਲਸਾ ਨੇ ਸਿੱਖਿਆਰਥੀਆਂ ਨੂੰ ਸਿੱਖ ਇਤਿਹਾਸ ...

ਪੂਰੀ ਖ਼ਬਰ »

ਬਿਨਾਂ ਜੇ.ਈ.ਈ. ਪੇਪਰ ਤੋਂ ਡਿਪਲੋਮੇ ਰਾਹੀਂ ਸਿੱਧੀ ਬੀ.ਟੈੱਕ ਕਰੋ

ਜਲੰਧਰ, 25 ਜੂਨ (ਰਣਜੀਤ ਸਿੰਘ ਸੋਢੀ)-ਦਸਵੀਂ ਤੋਂ ਬਾਅਦ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਬਿਨਾਂ ਜੇ.ਈ.ਈ. (ਮੇਨ) ਪੇਪਰ ਦੇਣ ਤੋਂ ਵੀ ਸਿੱਧੀ ਬੀ.ਟੈੱਕ. ਕਰਨ ਦਾ ਸੁਨਹਿਰੀ ਮੌਕਾ ਹੈ | ਮੇਹਰ ਚੰਦ ਪੋਲੀਟੈਕਨਿਕ ਦੇ ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਈ ...

ਪੂਰੀ ਖ਼ਬਰ »

ਅਪਰਾਧਿਕ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਜਾਵੇ ਸਖ਼ਤ ਕਾਰਵਾਈ-ਡੀ.ਸੀ.ਪੀ. ਜਗਮੋਹਨ ਸਿੰਘ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਡੀ.ਸੀ.ਪੀ. ਸਿਟੀ ਜਗਮੋਹਨ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਸੁਹੇਲ ਮੀਰ ਨੇ ਕਮਿਸ਼ਨਰੇਟ ਪੁਲਿਸ ਦੇ ਏ.ਸੀ.ਪੀਜ਼ ਅਤੇ ਥਾਣਾ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਐਲ. ਪੀ. ਯੂ. ਵਲੋਂ ਘਾਨਾ ਦੀ ਯੂਨੀਵਰਸਿਟੀ ਨਾਲ ਇਕਰਾਰ

ਜਲੰਧਰ, 25 ਜੂਨ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਘਾਨਾ ਦੀ ਐਕਰਾ ਟੈਕਨੀਕਲ ਯੂਨੀਵਰਸਿਟੀ (ਏ.ਟੀ.ਯੂ.) ਦੇ ਨਾਲ ਇੱਕ ਸਮਝੌਤਾ ਪੱਤਰ (ਐਮ. ਓ. ਯੂ.) 'ਤੇ ਹਸਤਾਖ਼ਰ ਕੀਤੇ ਹਨ | ਇਸ ਤਰ੍ਹਾਂ ਘਾਨਾ ਦੇ ਵਿਦਿਆਰਥੀਆਂ ਦੀ ਸਮਰੱਥਾ ਨੂੰ ਵਧਾਉਣ ਅਤੇ ਹੋਰ ...

ਪੂਰੀ ਖ਼ਬਰ »

ਨਸ਼ਾ ਛੁਡਾਊ ਮੁਹਿੰਮ ਤਹਿਤ ਜ਼ਿਲ੍ਹੇ 'ਚ 26 ਨਵੇਂ ਓਟ ਸੈਂਟਰ ਕੀਤੇ ਸਥਾਪਤ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਨਸ਼ਿਆਂ ਦੇ ਆਦੀ ਵਿਅਕਤੀਆਂ ਦੀ ਜ਼ਿੰਦਗੀ 'ਚ ਤਬਦੀਲੀ ਲਿਆਉਣ 'ਚ ਸਹਾਈ ਸਿੱਧ ਹੋ ਰਹੇ ਓਟ ਸੈਂਟਰ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਇਲਾਜ ਸਦਕਾ ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ਿਆਂ ਤੋਂ ਨਿਜਾਤ ਪਾਉਣ 'ਚ ਮਦਦ ਮਿਲ ਰਹੀ ਹੈ¢ ਇਸ ਦੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸੰਬੰਧੀ ਅੱਜ ਹੋਵੇਗੀ ਸਾਈਕਲ ਰੈਲੀ-ਸੀ.ਪੀ. ਸੰਧੂ

ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸੰਬੰਧੀ ਜਾਗਰੂਕ ਕਰਨ ਲਈ ਕਮਿਸ਼ਨਰੇਟ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਸਾਈਕਲ ਰੈਲੀ ਕੱਢੀ ਜਾ ਰਹੀ ਹੈ | 26 ਜੂਨ ਸਵੇਰੇ 6 ਵਜੇ ਪੁਲਿਸ ਲਾਈਨ ਤੋਂ ਚੱਲਣ ਵਾਲੀ ਇਸ ਰੈਲੀ 'ਚ ਜਿੱਥੇ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 3 ਦੋਸ਼ੀ ਲੁੱਟ ਦੇ ਸਾਮਾਨ ਸਮੇਤ ਕਾਬੂ

ਮਕਸੂਦਾਂ, 25 ਜੂਨ (ਸਤਿੰਦਰ ਪਾਲ ਸਿੰਘ)-ਇੰਸਪੈਕਟਰ ਸੁਖਬੀਰ ਸਿੰਘ, ਮੁੱਖ ਅਫਸਰ ਥਾਣਾ ਡਵੀਜ਼ਨ ਨੰ-8 ਜਲੰਧਰ ਅਤੇ ਏ.ਐੱਸ.ਆਈ ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਦੀ ਅਗਵਾਈ ਹੇਠ ਏ.ਐੱਸ.ਆਈ. ਪ੍ਰੇਮ ਸਿੰਘ ਨੇ ਮੁੱਦਈ ਪੰਕਜ ਕੁਮਾਰ ਪੁੱਤਰ ਲਾਲ ...

ਪੂਰੀ ਖ਼ਬਰ »

ਮੁਸ਼ਕਿਲਾਂ ਸੰਬੰਧੀ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨਾਲ ਮੀਟਿੰਗ

ਗੁਰਾਇਆ, 25 ਜੂਨ (ਬਲਵਿੰਦਰ ਸਿੰਘ)-ਸ੍ਰੀ ਇਮੈਨੁਅਲ ਨਾਹਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ 'ਚ ਇਸਾਈ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੇ ਬਾਰੇ ਸਲਾਹ ਮਸ਼ਵਰਾ ਕੀਤਾ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਮੁਢਲੇ ਸਿਹਤ ਕੇਂਦਰ ਮਹਿਤਪੁਰ ਦਾ ਜਾਇਜ਼ਾ

ਮਹਿਤਪੁਰ, 25 ਜੂਨ (ਹਰਜਿੰਦਰ ਸਿੰਘ ਚੰਦੀ)-ਜਿਲ੍ਹੇ 'ਚ ਸਿਹਤ ਵਿਭਾਗ ਦੇ ਮੁਖੀ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਮੁੱਢਲੇ ਸਿਹਤ ਕੇਂਦਰ ਮਹਿਤਪੁਰ ਦਾ ਦੌਰਾ ਕੀਤਾ | ਉਨ੍ਹਾਂ ਦੇ ਨਾਲ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਰਮਨ ਵੀ ਸਨ | ਸਿਵਲ ਸਰਜਨ ਨੇ ਹਸਪਤਾਲ 'ਚ ਮੌਜੂਦ ...

ਪੂਰੀ ਖ਼ਬਰ »

ਕਿਸਾਨਾਂ ਨੇ ਸੰਤ ਸੀਚੇਵਾਲ ਅਤੇ ਸਰਕਾਰ ਖ਼ਿਲਾਫ਼ ਲਗਾਏ ਨਾਅਰੇ

ਲੋਹੀਆਂ ਖਾਸ, 25 ਜੂਨ (ਬਲਵਿੰਦਰ ਸਿੰਘ ਵਿੱਕੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੁਬਾਈ ਆਗੂ ਬਲਜਿੰਦਰ ਸਿੰਘ ਲੋਹੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹ•ਾ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ, ਸੁਖਦੇਵ ਸਿੰਘ ਮੰਡ, ਕਰਨੈਲ ਸਿੰਘ ਭੋਲਾ ਆਗੂ ...

ਪੂਰੀ ਖ਼ਬਰ »

ਬਾਬਾ ਸੋਹਣ ਦਾਸ ਅਤੇ ਬਾਬਾ ਭਾਨ ਦਾਸ ਦਾ ਮੇਲਾ 9 ਨੂੰ

ਸ਼ਾਹਕੋਟ, 25 ਜੂਨ (ਸੁਖਦੀਪ ਸਿੰਘ)-ਲਾਲਕਾ ਪਰਿਵਾਰ, ਸਮੂਹ ਬਾਜ਼ੀਗਰ ਸਭਾ, ਨੌਜਵਾਨ ਬਾਜ਼ੀਗਰ ਸਭਾ ਅਤੇ ਮੇਲਾ ਪ੍ਰਬੰਧਕ ਕਮੇਟੀ, ਮੁਹੱਲਾ ਧੂੜਕੋਟ ਸ਼ਾਹਕੋਟ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗ ਆਸ਼ਰਮ ਸ਼ਾਹਕੋਟ (ਨੇੜੇ ਅਖਾੜਾ ਮਿਹਰਦੀਨ) ਵਿਖੇ ਬਾਬਾ ...

ਪੂਰੀ ਖ਼ਬਰ »

ਵਿਸ਼ਵ ਨਸ਼ਾ ਮੁਕਤੀ ਦਿਵਸ ਮਨਾਇਆ

ਅੱਪਰਾ, 25 ਜੂਨ (ਦਲਵਿੰਦਰ ਸਿੰਘ ਅੱਪਰਾ)-ਕਮਿਊਨਿਟੀ ਹੈਲਥ ਸੈਂਟਰ ਅੱਪਰਾ ਵਿਖੇ ਵਿਸ਼ਵ ਨਸ਼ਾ ਮੁਕਤੀ ਦਿਵਸ ਮਨਾਇਆ ਗਿਆ | ਡਾ. ਰਾਜੀਵ ਸ਼ਰਮਾ ਐਸ. ਐਮ. ਓ. ਸੀ. ਐਚ. ਸੀ. ਅੱਪਰਾ ਪਾਸੋਂ ਮਿਲੇ ਵੇਰਵਿਆਂ ਅਨੁਸਾਰ ਸੀ. ਐਚ. ਸੀ. ਅੱਪਰਾ ਵਿਖੇ ਮਨਾਏ ਗਏ ਵਿਸ਼ਵ ਨਸ਼ਾ ਮੁਕਤੀ ...

ਪੂਰੀ ਖ਼ਬਰ »

ਭਾਜਪਾ ਆਗੂਆ ਨੇ ਮਨਾਇਆ ਕਾਲਾ ਦਿਨ

ਫਿਲੌਰ, 25 ਜੂਨ (ਵਿਪਨ ਗੈਰੀ)-ਭਾਜਪਾ ਦੇ ਰਣਜੀਤ ਪਵਾਰ ਨੇ ਆਪਣੇ ਸਾਥੀਆ ਸਮੇਤ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ | ਪਵਾਰ ਨੇ ਕਿਹਾ ਕਿ 25 ਜੂਨ 1975 ਵਿੱਚ ਇੰਦਰਾ ਗਾਂਧੀ ਨੇ ਸੰਵਿਧਾਨ ਦਾ ਨਿਰਾਦਰ ਕਰਦਿਆਂ ਅੱਜ ਦੇ ਦਿਨ ਐਮਰਜੈਸੀ ਲਗਾਈ ਸੀ ਉਸ ਦਾ ਉਹ ਵਿਰੋਧ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਦੀ ਤਹਿਸੀਲ ਕਮੇਟੀ ਦੀ ਮੀਟਿੰਗ

ਫਿਲੌਰ 25 ਜੂਨ (ਵਿਪਨ ਗੈਰੀ)-ਦਿਹਾਤੀ ਮਜ਼ਦੂਰ ਸਭਾ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਜਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਇੱਥੇ ਹੋਈ, ਜਿਸ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸੇਢਾ ਸਿੰਘ ਵਾਲਾ 'ਚ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ

ੋਆਦਮਪੁਰ, 25 ਜੂਨ (ਰਮਨ ਦਵੇਸਰ)-ਸਿਵਲ ਹਸਪਤਾਲ ਆਦਮਪੁਰ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਸੰਬੰਧ ਵਿੱਚ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ | ਡਾ. ਹਰਪ੍ਰੀਤ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਨਸ਼ਿਆ ਨੂੰ ਜੜ੍ਹ ਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX