ਤਾਜਾ ਖ਼ਬਰਾਂ


⭐ਮਾਣਕ - ਮੋਤੀ⭐
. . .  1 minute ago
⭐ਮਾਣਕ - ਮੋਤੀ⭐
ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ. ਦੀਆਂ ਪੰਜਾਬ ਰਾਜ ਅਤੇ ਜ਼ਿਲ੍ਹਾ ਇਕਾਈਆਂ ਭੰਗ
. . .  1 day ago
ਬੁਢਲਾਡਾ ,26 ਸਤੰਬਰ (ਸਵਰਨ ਸਿੰਘ ਰਾਹੀ)- ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ .ਦੀਆਂ ਪੰਜਾਬ ਦੀਆਂ ਸਾਰੀਆਂ ਰਾਜ ਅਤੇ ਜ਼ਿਲ੍ਹਾ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ...
ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਆਈ. ਐਫ. ਐਸ. ਅਧਿਕਾਰੀ ਪਰਵੀਨ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ, 26 ਸਤੰਬਰ (ਜਸਬੀਰ ਸਿੰਘ ਜੱਸੀ) – ਆਈ.ਐਫ.ਐਸ. ਅਧਿਕਾਰੀ ਪਰਵੀਨ ਕੁਮਾਰ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ (ਪੀ.ਸੀ.ਸੀ.ਐਫ.) ਜੰਗਲੀ ਜੀਵ, ਪੰਜਾਬ ਨੂੰ ...
ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  1 day ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  1 day ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  1 day ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  1 day ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  1 day ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  1 day ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  1 day ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  1 day ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  1 day ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  1 day ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  1 day ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  1 day ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  1 day ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
"ਮੇਰੀਆਂ ਭਾਰਤ ਵਿਚ ਡੂੰਘੀਆਂ ਜੜ੍ਹਾਂ ਹਨ, 2009 ਤੋਂ ਟੈਕਸ ਅਦਾ ਕਰਨ ਵਾਲੀ ਵਸਨੀਕ": ਜੈਕਲੀਨ ਫਰਨਾਂਡੀਜ਼
. . .  1 day ago
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  1 day ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  1 day ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਹਾੜ ਸੰਮਤ 554

ਲੁਧਿਆਣਾ

ਅਗਨੀਪਥ ਸਕੀਮ ਨੂੰ ਲੈ ਕੇ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 27 ਜੂਨ (ਕਵਿਤਾ ਖੁੱਲਰ)-ਸਥਾਨਕ ਜਲੰਧਰ ਬਾਈਪਾਸ ਚੌਕ ਵਿਚ ਅਗਨੀਪੱਥ ਸਕੀਮ ਨੂੰ ਲੈ ਕੇ ਕਾਂਗਰਸ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਕਰ ਰਹੇ ਸਨ | ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਸਕੀਮ ਨਾਲ ਕੇਂਦਰ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਅਤੇ ਤਨਖ਼ਾਹ ਦੇ ਪੈਸੇ ਬਚਾਉਣ ਲਈ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਗਨੀਪੱਥ ਸਕੀਮ ਦਾ ਲਾਹਾ ਲੈਣ ਵਾਲੇ ਨੌਜਵਾਨ ਚਾਰ ਸਾਲ ਬਾਅਦ ਨੌਜਵਾਨ ਵਿਹਲੇ ਉਹ ਜਾਣਗੇ ਤੇ ਬਾਅਦ 'ਚ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਨੌਕਰੀ ਹੀ ਕਰਨੀ ਪਵੇਗੀ ਜੋ ਕਿ ਨੌਜਵਾਨਾਂ ਨਾਲ ਮਜ਼ਾਕ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਜਿਥੇ ਦੇਸ਼ 'ਚ ਬੇਰੁਜ਼ਗਾਰੀ ਵਧੇਗੀ ਉਥੇ ਨੌਜਵਾਨ ਅਪਰਾਧਿਕ ਵਾਰਦਾਤਾਂ 'ਚ ਸ਼ਾਮਿਲ ਹੋ ਜਾਣਗੇ, ਇਸ ਨਾਲ ਦੇਸ਼ ਵਿਚ ਅਪਰਾਧ ਵਿਚ ਵਾਧਾ ਹੋਵੇਗਾ | ਸ੍ਰੀ ਸ਼ਰਮਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਡੇ ਘਰਾਣਿਆਂ ਨੂੰ ਤਾਂ ਲਗਾਤਾਰ ਫਾਇਦਾ ਪਹੁੰਚਾ ਰਹੀ ਹੈ ਪਰ ਆਮ ਜਨਤਾ ਇਹ ਆਰਥਿਕ ਹਾਲਤ ਦਿਨ-ਬ-ਦਿਨ ਖ਼ਰਾਬ ਹੋ ਰਹੀ ਹੈ | ਪੰਜਾਬ ਦੀ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਵਲੋਂ ਬੀਤੇ ਦਿਨ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ | ਇਸ ਮੌਕੇ ਰਾਕੇਸ਼ ਪਾਂਡੇ, ਭਾਰਤ ਭੂਸ਼ਨ ਆਸ਼ੂ, ਸੰਜੇ ਤਲਵਾੜ, ਬਲਕਾਰ ਸਿੰਘ ਸੰਧੂ, ਸ਼ਾਮ ਸੁੰਦਰ ਮਲਹੋਤਰਾ, ਮਨੀਸ਼ਾ ਕਪੂਰ, ਜਰਨੈਲ ਸਿੰਘ ਸ਼ਿਮਲਾਪੁਰੀ, ਅਨਿਲ ਪਾਰਤੀ, ਅਸ਼ੋਕ ਪੋਪਲੇ, ਮਨਪ੍ਰੀਤ ਮਨੀ, ਰੋਹਿਤ ਚੋਪੜਾ, ਬਲਜਿੰਦਰ ਸੰਧੂ, ਰੌਕੀ ਭਾਟੀਆ, ਸਟੀਫਨ ਲਾਲ, ਅਜੇ ਅਰੋੜਾ, ਅਮਰਜੀਤ ਜੀਤਾ, ਜ਼ੋਰਾਵਰ ਸਿੰਘ, ਰਜਿੰਦਰ ਸੰਗੜ, ਸੁਰਿੰਦਰ ਸ਼ਰਮਾ, ਸੀਤਾ ਰਾਮ ਸ਼ੰਕਰ, ਸੁਨੀਤਾ ਸੂਦ, ਮੋਨਿਕਾ ਸ਼ਰਮਾ, ਭਾਨੂੰ ਪ੍ਰਤਾਪ, ਸੁਸ਼ੀਲ ਕੁਮਾਰ ਲੱਕੀ, ਸੁਰਿੰਦਰ ਕੌਰ, ਰਾਜ ਕੁਮਾਰ ਰਾਜੂ, ਧਵਨ ਕੁਮਾਰ, ਮਨਜੀਤ ਕੌਰ, ਮਨਪ੍ਰੀਤ ਕੌਰ, ਰਿੰਕੂ ਦੱਤ, ਰਾਜ ਕੁਮਾਰ ਸੂਦ, ਰੋਸ਼ਨ ਲਾਲ, ਕਿ੍ਸ਼ਨ ਲਾਲ ਭਾਟੀਆ, ਗਿਆਨ ਚੰਦ, ਦਰਸ਼ਨ ਲਾਲ, ਨਰਿੰਦਰ ਕੁਮਾਰ, ਪ੍ਰਦੀਪ ਕੁਮਾਰ, ਰਾਮ ਆਸਰਾ, ਰਮਨ ਮਲਹੋਤਰਾ, ਸੰਦੀਪ ਕੁਮਾਰ, ਜੋਨੀ ਸ਼ਰਮਾ, ਕੁਲਵੀਰ ਸਿੰਘ, ਬਲਵਿੰਦਰ ਸਿੰਘ, ਰਾਜ ਕੁਮਾਰ, ਲਖਵੀਰ ਸਿੰਘ, ਸੁਖਰਾਮ ਸਿੰਘ, ਮੋਹਿੰਦਰ ਸਿੰਘ, ਵਿਸ਼ਨੂੰ ਸ਼ਰਮਾ, ਪਰਮਜੀਤ ਸਿੰਘ ਮੋਨੂੰ, ਪਰਲ ਸ਼ਰਮਾ ਅਤੇ ਰਜਿੰਦਰ ਵੱਧਣ ਹਾਜ਼ਰ ਸਨ |

ਦੋ ਧਿਰਾਂ ਵਿਚਾਲੇ ਹੋਈ ਲੜਾਈ 'ਚ ਇਕ ਦੀ ਮੌਤ, ਚਾਰ ਜ਼ਖ਼ਮੀ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੰਡਾਰੀ ਪੁਲ ਨੇੜੇ ਸਪੀਕਰ ਉੱਚੀ ਆਵਾਜ਼ 'ਚ ਵਜਾਉਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਦੀਨੂੰ ਮਹਿਤਾ (35) ਵਜੋਂ ...

ਪੂਰੀ ਖ਼ਬਰ »

ਐਮ. ਏ. ਅਰਥ ਸ਼ਾਸਤਰ ਦੇ ਨਤੀਜੇ 'ਚ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਪਹਿਲੇ 10 'ਚੋਂ 8 ਸਥਾਨ ਕੀਤੇ ਪ੍ਰਾਪਤ

ਲੁਧਿਆਣਾ, 27 ਜੂਨ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਮ. ਏ. ਅਰਥ ਸ਼ਾਸ਼ਤਰ (ਸਮੈਸਟਰ ਤੀਜਾ) ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ 'ਚ ਐਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਦੇ ਅਰਥ ਸ਼ਾਸਤਰ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਮਲੋਡਰ ਐਂਡ ਸਟੀਲ ਵਰਕਰਜ਼ ਯੂਨੀਅਨ ਤੇ ਮਜ਼ਦੂਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 27 ਜੂਨ (ਪੁਨੀਤ ਬਾਵਾ)-ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਤੇ ਮਜ਼ਦੂਰ ਯੂਨੀਅਨ ਵਲੋਂ ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮਜ਼ਦੂਰਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਨੂੰ ਇਸੇ ...

ਪੂਰੀ ਖ਼ਬਰ »

ਸ਼ਹਿਰ 'ਚ ਵਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਹਰਕਤ ਵਿਚ ਆਏ ਪੁਲਿਸ ਕਮਿਸ਼ਨਰ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਦਿਨ-ਬ-ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਇਆਂ ਪੁਲਿਸ ਕਮਿਸ਼ਨਰ ਕੌਸ਼ਤਬ ਸ਼ਰਮਾ ਖ਼ੁਦ ਹਰਕਤ 'ਚ ਆਏ ਅਤੇ ਦੇਰ ਰਾਤ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਧਿਕਾਰੀਆਂ ਤੇ ...

ਪੂਰੀ ਖ਼ਬਰ »

ਆਸ਼ੂ ਦੀ ਅਗਵਾਈ 'ਚ ਮੇਅਰ ਹਾਊਸ 'ਚ ਕੀਤੀ ਕਾਂਗਰਸੀਆਂ ਨੇ ਮੀਟਿੰਗ

ਲੁਧਿਆਣਾ, 27 ਜੂਨ (ਕਵਿਤਾ ਖੁੱਲਰ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਗਰ ਨਿਗਮ ਦੀਆਂ ਚੋਣਾਂ ਦੇ ਸੰਬੰਧ 'ਚ ਕਰਵਾਈ ਜਾ ਰਹੀ ਨਵੀਂ ਵਾਰਡ ਬੰਦੀ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਚੱਲ ਰਹੇ ਵਿਕਾਸ ਦੇ ਕੰਮਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਸਾਬਕਾ ਮੰਤਰੀ ...

ਪੂਰੀ ਖ਼ਬਰ »

ਲੁਟੇਰਾ ਗਰੋਹ ਦਾ ਸਰਗਨਾ ਸਾਮਾਨ ਸਮੇਤ ਗਿ੍ਫ਼ਤਾਰ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਖ਼ਤਰਨਾਕ ਲੁਟੇਰਾ ਗਰੋਹ ਦੇ ਸਰਗਨਾ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜ਼ਿਲ੍ਹਾ ਸੀ. ਆਈ. ਏ. ਸਟਾਫ਼ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਤੇ ਪਾਣੀ-ਸੀਵਰੇਜ ਦੇ ਬਿੱਲਾਂ ਨੂੰ ਿਲੰਕ ਕਰਨ ਦੇ ਪ੍ਰਾਜੈਕਟ ਸੰਬੰਧੀ ਮੀਟਿੰਗ

ਲੁਧਿਆਣਾ, 27 ਜੂਨ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਪ੍ਰਾਪਰਟੀ ਟੈਕਸ ਤੇ ਪਾਣੀ-ਸੀਵਰੇਜ ਦੇ ਬਿੱਲਾਂ ਨੂੰ ਿਲੰਕ ਕਰਨ ਦੇ ਪ੍ਰਾਜੈਕਟ ਸੰਬੰਧੀ ਮੀਟਿੰਗ ਕੀਤੀ ਗਈ, ਜਿਸ 'ਚ ਵਧੀਕ ਕਮਿਸ਼ਨਰ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਮੰਗਾਂ ਮਨਵਾਉਣ ਸੰਬੰਧੀ ਕਿਰਤ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

ਲੁਧਿਆਣਾ, 27 ਜੂਨ (ਪੁਨੀਤ ਬਾਵਾ)-ਸੈਂਟਰ ਆਫ਼ ਟਰੇਡ ਯੂਨੀਅਨਜ਼ ਪੰਜਾਬ (ਸੀ. ਟੀ. ਯੂ. ਪੰਜਾਬ) ਵਲੋਂ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ 'ਚ ਮਜ਼ਦੂਰਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਗਿੱਲ ਰੋਡ ਸਥਿਤ ਕਿਰਤ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਸੀਨੀਅਰ ਡਿਪਟੀ ਮੇਅਰ ਵਲੋਂ ਨਵੀਂ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ

ਲੁਧਿਆਣਾ, 27 ਜੂਨ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਡਿਪਟੀ ਮੇਅਰ ਤੇ ਵਾਰਡ ਨੰਬਰ 56 ਦੇ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਵਲੋਂ ਵਾਰਡ ਅੰਦਰ ਆਉਂਦੇ ਬਾਂਗਰੂ ਮੁਹੱਲੇ 'ਚ ਨਵੀਆਂ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਮਲਹੋਤਰਾ ਨੇ ਦੱਸਿਆ ਕਿ ਉਕਤ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਦੋ ਦੀ ਮੌਤ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸਥਾਨਕ ਗਿਆਸਪੁਰਾ ਫਾਟਕ ਨੇੜੇ ਰੇਲਵੇ ਲਾਈਨ ਪਾਰ ਕਰ ਰਹੇ ਇਕ 50 ਸਾਲ ਦੇ ...

ਪੂਰੀ ਖ਼ਬਰ »

'ਆਪ ਦੀ ਸਰਕਾਰ' ਦਾ ਫ਼ਿਲਮੀ ਟ੍ਰੇਲਰ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ-ਬਾਵਾ

ਲੁਧਿਆਣਾ, 27 ਜੂਨ (ਕਵਿਤਾ ਖੁੱਲਰ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕਿ੍ਸ਼ਨ ਕੁਮਾਰ ਬਾਵਾ ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐਸ. ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਸੰਗਰੂਰ ਲੋਕ ਸਭਾ 'ਚ 'ਆਪ' ਦੀ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੇ ...

ਪੂਰੀ ਖ਼ਬਰ »

ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਮੁੱਲਾਂਪੁਰ-ਦਾਖਾ, 27 ਜੂਨ (ਨਿਰਮਲ ਸਿੰਘ ਧਾਲੀਵਾਲ)-ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਭਵਨ ਰਕਬਾ (ਲੁਧਿ:) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਫਾਊਾਡੇਸ਼ਨ ਦੇ ਸਰਪ੍ਰਸਤ ...

ਪੂਰੀ ਖ਼ਬਰ »

31 ਹੋਰ ਨਵੇਂ ਮਾਮਲੇ ਆਏ ਸਾਹਮਣੇ ਕੋਰੋਨਾ ਤੋਂ ਪ੍ਰਭਾਵਿਤ ਇਕ ਹੋਰ ਮਰੀਜ਼ ਨੇ ਦਮ ਤੋੜਿਆ

ਲੁਧਿਆਣਾ, 27 ਜੂਨ (ਸਲੇਮਪੁਰੀ)-ਲੁਧਿਆਣਾ 'ਚ ਕੋਰੋਨਾ ਵਾਇਰਸ ਫਿਰ ਤੋਂ ਬੁਰੀ ਤਰ੍ਹਾਂ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਕਰਕੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਤੇ ਇਸ ਵਾਇਰਸ ਪ੍ਰਤੀ ਲੋਕਾਂ 'ਚ ਮੁੜ ਸਹਿਮ ਦਾ ਮਾਹੌਲ ਪੈਦਾ ਹੋ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ ਇਕ ਹੋਰ ਮਰੀਜ਼ ਨੇ ਦਮ ਤੋੜਿਆ

ਲੁਧਿਆਣਾ, 27 ਜੂਨ (ਸਲੇਮਪੁਰੀ)-ਲੁਧਿਆਣਾ 'ਚ ਕੋਰੋਨਾ ਵਾਇਰਸ ਫਿਰ ਤੋਂ ਬੁਰੀ ਤਰ੍ਹਾਂ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਕਰਕੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਤੇ ਇਸ ਵਾਇਰਸ ਪ੍ਰਤੀ ਲੋਕਾਂ 'ਚ ਮੁੜ ਸਹਿਮ ਦਾ ਮਾਹੌਲ ਪੈਦਾ ਹੋ ...

ਪੂਰੀ ਖ਼ਬਰ »

ਏ. ਯੂ. ਸੀ. ਟੀ. ਵਲੋਂ ਮੁੱਖ ਮੰਤਰੀ ਨੂੰ ਅਨ ਏਡਿਡ ਅਸਾਮੀਆਂ 'ਤੇ ਤਾਇਨਾਤ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਮੰਗ

ਲੁਧਿਆਣਾ, 27 ਜੂਨ (ਪੁਨੀਤ ਬਾਵਾ)-ਐਸੋਸੀਏਸ਼ਨ ਆਫ਼ ਅਨ ਏਡਿਡ ਕਾਲਜ ਟੀਚਰਜ਼ ਪੰਜਾਬ ਤੇ ਚੰਡੀਗੜ੍ਹ (ਏ. ਯੂ. ਸੀ. ਟੀ.) ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਵਿਧਾਨ ਸਭਾ 'ਚ ਦਿੱਤੇ ਬਿਆਨ ਦਾ ਸਵਾਗਤ ਕੀਤਾ ਗਿਆ ਹੈ ਜਿਸ 'ਚ ਮੁੱਖ ਮੰਤਰੀ ਨੇ ਕਾਲਜ ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਟੂਟੀਆਂ 'ਚ ਗੰਦਾ ਪਾਣੀ ਆਉਣ ਕਰਕੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

ਢੰਡਾਰੀ ਕਲਾਂ, 27 ਜੂਨ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰਬਰ 30 ਢੰਡਾਰੀ ਕਲਾਂ ਇਲਾਕੇ 'ਚ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਟੂਟੀਆਂ 'ਚੋਂ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ...

ਪੂਰੀ ਖ਼ਬਰ »

ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

ਲੁਧਿਆਣਾ, 27 ਜੂਨ (ਪੁਨੀਤ ਬਾਵਾ)-ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐਸ. ਪੀ. ਸੀ. ਐਲ.) ਕੰਪਲੈਕਸ ਸਰਾਭਾ ਨਗਰ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ 'ਚ ਏ. ਐਸ. ਜੀ. ਆਈ. ਕੇਅਰ ਸੈਂਟਰ ਲੁਧਿਆਣਾ ਦੇ ਮਾਹਿਰ ਡਾਕਟਰਾਂ ਨੇ 150 ਅਧਿਕਾਰੀਆਂ ਤੇ ...

ਪੂਰੀ ਖ਼ਬਰ »

ਅਪਰਾਧਨਾਮਾ
ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ਮਾਮਲੇ 'ਚ ਪੁਲਿਸ ਨੇ ਸੰਦੀਪ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ਮਾਮਲੇ 'ਚ ਪੁਲਿਸ ਨੇ ਸੰਦੀਪ ...

ਪੂਰੀ ਖ਼ਬਰ »

ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਭੈਣ ਤੇ ਜੀਜੇ ਵਲੋਂ ਲੜਕੀ ਦੀ ਹੱਤਿਆ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਭੈਣ ਤੇ ਜੀਜੇ ਵਲੋਂ ਨੌਜਵਾਨ ਲੜਕੀ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਮੈਡਮ ਪ੍ਰੱਗਿਆ ਜੈਨ ਨੇ ਦੱਸਿਆ ਕਿ ਹੰਬੜਾਂ ਇਲਾਕੇ ਦੀ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 27 ਜੂਨ (ਆਹੂਜਾ)-ਸਥਾਨਕ ਹੈਬੋਵਾਲ 'ਚ ਇਕ ਨੌਜਵਾਨ ਨੂੰ ਸ਼ੱਕੀ ਹਾਲਤ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਸੁਨੀਲ ਵਰਮਾ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 34 ਸਾਲ ਦੇ ਕਰੀਬ ਸੀ | ਜਾਂਚ ਅਧਿਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਹਫ਼ਤਾਵਾਰੀ ਧਾਰਮਿਕ ਗੁਰਮਤਿ ਸਮਾਗਮ

ਲੁਧਿਆਣਾ, 27 ਜੂਨ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਹਫ਼ਤਾਵਾਰੀ ਧਾਰਮਿਕ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਕਰਵਾਏ ਗਏ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਪਰਮਵੀਰ ਸਿੰਘ ...

ਪੂਰੀ ਖ਼ਬਰ »

ਡੀ. ਜੀ. ਪੀ. ਜੇਲ੍ਹ ਵਲੋਂ ਜੇਲ੍ਹ ਦਾ ਦੌਰਾ

ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਡੀ. ਜੀ. ਪੀ. ਜੇਲ੍ਹ ਹਰਪ੍ਰੀਤ ਸਿੰਘ ਸਿੱਧੂ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ | ਜਾਣਕਾਰੀ ਅਨੁਸਾਰ ਇਸ ਸਮੇਂ ਉਨ੍ਹਾਂ ਨਾਲ ਜੇਲ੍ਹ ਉੱਚ ਅਧਿਕਾਰੀ ਵੀ ਸਨ | ਡੀ. ਜੀ. ਪੀ. ਜੇਲ੍ਹ ਦੇ ਦੌਰੇ ਦੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਯੂ. ਕੇ. ਵਸਦੇ ਪੰਜਾਬੀ ਮੋਤਾ ਸਿੰਘ ਸਰਾਏ ਦਾ ਸਨਮਾਨ ਅੱਜ

ਲੁਧਿਆਣਾ, 27 ਜੂਨ (ਕਵਿਤਾ ਖੁੱਲਰ)-ਲੋਕ ਮੰਚ ਪੰਜਾਬ ਵਲੋਂ ਯੂ. ਕੇ. ਵੱਸਦੇ ਯੂਰਪੀਨ ਪੰਜਾਬੀ ਸੱਥ ਦੇ ਮੁਖੀ ਪੰਜਾਬੀ ਪਿਆਰੇ ਮੋਤਾ ਸਿੰਘ ਸਰਾਏ ਨੂੰ 28 ਜੂਨ ਨੂੰ ਦੁਪਹਿਰ 12 ਵਜੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ...

ਪੂਰੀ ਖ਼ਬਰ »

ਬਜਟ 'ਚ ਮੁਲਾਜ਼ਮ ਮੰਗਾਂ ਨੂੰ ਅਣਗੌਲਿਆ ਕੀਤਾ-ਜਥੇਬੰਦੀ

ਲੁਧਿਆਣਾ, 27 ਜੂਨ (ਸਲੇਮਪੁਰੀ)-ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਲੀਲ੍ਹ ਤੇ ਸਕੱਤਰ ਰਮਨਜੀਤ ਸੰਧੂ ਨੇ ਬਜਟ ਵਿਚ 2022 ਖ਼ਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਨਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਕੰਪਿਊਟਰ ਅਧਿਆਪਕਾਂ ...

ਪੂਰੀ ਖ਼ਬਰ »

ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਕਣਕ ਵੰਡ ਦੀ ਅਚਨਚੇਤ ਚੈਕਿੰਗ

ਲੁਧਿਆਣਾ, 27 ਜੂਨ (ਕਵਿਤਾ ਖੱੁਲਰ)-ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਏ. ਕੇ. ਸ਼ਰਮਾ ਵਲੋਂ ਜ਼ਿਲ੍ਹੇ ਦਾ ਦੌਰਾ ਕਰਦਿਆਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ-6 ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ ਗਈ | ਉਨ੍ਹਾਂ ਪਿੰਡ ਪਮਾਲ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX