ਤਾਜਾ ਖ਼ਬਰਾਂ


ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  1 minute ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  25 minutes ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  about 1 hour ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  about 1 hour ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  about 1 hour ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  about 2 hours ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  about 3 hours ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  about 3 hours ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  about 3 hours ago
ਚੰਡੀਗੜ੍ਹ 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ...।
ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ
. . .  about 2 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ...
ਜੇਕਰ ਭਾਰਤ ਏਸ਼ੀਆ ਕੱਪ 'ਚ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ 2023 ਵਿਸ਼ਵ ਕੱਪ 'ਚ ਨਹੀਂ ਜਾਵੇਗਾ ਭਾਰਤ- ਰਮੀਜ਼ ਰਾਜਾ
. . .  1 minute ago
ਇਸਲਾਮਾਬਾਦ, 26 ਨਵੰਬਰ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਚੋਣ...
ਡੀ.ਜੀ.ਪੀ. ਪੰਜਾਬ ਵਲੋਂ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ
. . .  about 3 hours ago
ਚੰਡੀਗੜ੍ਹ, 26 ਨਵੰਬਰ-ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰਿਆਂ ਨੂੰ ਅਗਲੇ 72 ਘੰਟਿਆਂ ਵਿਚ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼...
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ
. . .  about 4 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗਰੂ ਤੇਗ ਬਹਾਦਰ ਸਾਹਿਬ ਦੇ 28 ਨਵੰਬਰ ਨੂੰ ਆ ਰਹੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ...
ਸੜਕ ਹਾਦਸੇ 'ਚ ਦੋ ਚਚੇਰੇ ਭਰਾਵਾਂ ਦੀ ਮੌਤ
. . .  about 4 hours ago
ਲੌਂਗੋਵਾਲ, 26 ਨਵੰਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਕਸਬੇ ਦੇ 2 ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਦੋਵੇਂ ਵਾਸੀ ਪਿੰਡੀ ਬਟੁਹਾ‌...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  53 minutes ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਨੈ ਕੁਮਾਰ ਉਮਰ 28 ਸਾਲ ਪੁੱਤਰ ਲੇਖ ਰਾਜ ਵਾਸੀ ਗਿੱਲ ਰੋਡ ਲੁਧਿਆਣਾ ਆਪਣੇ ਚਾਚਾ ਹਰੀਸ਼ ਕੁਮਾਰ ਪੁੱਤਰ ਚਿਮਨ ਲਾਲ ਮਹੱਲਾ ਕਸ਼ਮੀਰੀਆਂ ਵਾਲਾ ਕੋਟਕਪੂਰਾ ਵਿਖੇ ਆਇਆ...
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ
. . .  about 5 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੇ ਦਿਨੀਂ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ ਦੌਰਾਨ ਉਨ੍ਹਾਂ...
ਪੇਸ਼ੀ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  about 5 hours ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਨਵੀਨ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਅਜੀਤ ਸਿੰਘ ਨਗਰ ਮੋਗਾ ਜੋ ਕਿ ਜੇਲ੍ਹ ਐਕਟ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਸੀ, ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ੀ ਲਈ...
ਭਾਰਤ-ਪਾਕਿ ਸਰਹੱਦ ਨੇੜਿਓਂ ਮਿਲਿਆ ਪਾਕਿਸਤਾਨੀ ਗੁਬਾਰਾ
. . .  about 5 hours ago
ਗੁਰੂ ਹਰਸਹਾਏ 26 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਜ਼ਦੀਕ ਪੈਂਦੀ ਬੀ.ਐਸ.ਐਫ. ਦੀ ਚੌਂਕੀ ਵਿਖੇ ਬੀਤੀ ਰਾਤ ਕਰੀਬ 2:30 ਵਜੇ ਬੀ.ਐਸ.ਐਫ. 160 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਐਸ.ਐਫ. ਚੌਂਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ...
ਕਿਸਾਨਾਂ ਦਾ ਕਾਫ਼ਲਾ ਚੰਡੀਗੜ੍ਹ ਲਈ ਹੋਇਆ ਰਵਾਨਾ
. . .  about 5 hours ago
ਓਠੀਆਂ, 26 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨੀ ਹੱਕੀ ਮੰਗਾਂ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਅੱਜ ਬੱਸਾਂ ਰਾਹੀਂ ਕਿਸਾਨਾਂ ਦਾ ਕਾਫ਼ਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ...
ਸਾਬਕਾ ਉਪ ਮੁਖ ਮੰਤਰੀ ਸੋਨੀ ਵਿਜੀਲੈਂਸ ਮੂਹਰੇ ਨਹੀਂ ਹੋਏ ਪੇਸ਼, ਨਾਸਾਜ ਸਿਹਤ ਦਾ ਦਿੱਤਾ ਹਵਾਲਾ
. . .  about 6 hours ago
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ, ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਵਲੋਂ ਸੰਮਨ ਜ਼ਾਰੀ ਕੀਤੇ ਗਏ ਸਨ ਅਤੇ 26 ਨਵੰਬਰ ਨੂੰ ਵਿਜੀਲੈਂਸ ਦਫਤਰ ਅੰਮ੍ਰਿਤਸਰ...
ਮਨੁੱਖਤਾ ਨੂੰ ਖ਼ਤਰਾ ਹੈ ਅੱਤਵਾਦ-26/11 ਅੱਤਵਾਦੀ ਹਮਲੇ ਦੀ ਬਰਸੀ 'ਤੇ ਜੈਸ਼ੰਕਰ
. . .  about 7 hours ago
ਨਵੀਂ ਦਿੱਲੀ, 26 ਨਵੰਬਰ-26/11 ਮੁੰਬਈ ਅੱਤਵਾਦੀ ਹਮਲੇ ਦੀ ਬਰਸੀ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਨੂੰ ਖ਼ਤਰਾ ਹੈ। ਅੱਜ 26/11 ਨੂੰ ਵਿਸ਼ਵ ਆਪਣੇ ਪੀੜਤਾਂ ਨੂੰ ਯਾਦ ਕਰਨ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਜਥਾ ਚੰੜੀਗੜ੍ਹ ਲਈ ਰਵਾਨਾ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਦੇ ਵਲੋਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਲਈ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਰੱਖੇ ਵਿਸ਼ਾਲ ਪੱਧਰ ਦੇ ਕਾਫ਼ਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਕਿਸਾਨਾਂ ਦਾ ਵੱਡਾ ਕਾਫ਼ਲਾ...
ਭਗਵੰਤ ਮਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ
. . .  about 7 hours ago
ਚੰਡੀਗੜ੍ਹ, 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਸਮੂਹ ਸੰਗਤਾਂ ਨੂੰ ਦਸਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀ ਵਧਾਈ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਹਾੜ ਸੰਮਤ 554

ਲੁਧਿਆਣਾ

12ਵੀਂ ਦੇ ਨਤੀਜੇ 'ਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਤੇ ਆਰ. ਐਸ. ਮਾਡਲ ਸਕੂਲ ਦੇ ਵਿਦਿਆਰਥੀਆਂ ਦੀ ਰਹੀ ਝੰਡੀ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਦਾ ਨਤੀਜਾ ਐਲਾਨਿਆ ਗਿਆ ਹੈ | 12ਵੀਂ ਦੇ ਨਤੀਜੇ 'ਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਤੇ ਆਰ. ਐਸ. ਮਾਡਲ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ ਰਹੀ | ਆਰਟਸ 'ਚੋਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਅਰਸ਼ਦੀਪ ਕੌਰ ਨੇ 500 'ਚੋਂ 497 ਅੰਕ (99.40 ਫ਼ੀਸਦੀ) ਲੈ ਕੇ ਪੰਜਾਬ ਵਿਚੋਂ ਪਹਿਲਾ, ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੀ ਤਨਿਸ਼ਾ ਮਹਿਤਾ ਨੇ 496 ਅੰਕ ਲੈ ਕੇ ਪੰਜਾਬ 'ਚੋਂ ਦੂਜਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਐਚ. ਬੈਸ਼ਾਲੀ ਨੇ 495 ਅੰਕ ਲੈ ਕੇ ਪੰਜਾਬ 'ਚੋਂ ਤੀਸਰਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਕੋਮਲਪ੍ਰੀਤ ਕੌਰ ਨੇ 494 ਅੰਕ ਪੰਜਾਬ 'ਚੋਂ ਚੌਥਾ, ਐਸ. ਜੀ. ਡੀ. ਗਰਾਮਰ ਸੀਨੀਅਰ ਸੈਕੰਡਰੀ ਸਕੂਲ ਢੰਡਾਰੀ ਕਲਾਂ ਦੀ ਪ੍ਰੇਰਣਾ ਚੌਹਾਨ ਨੇ 493 ਅੰਕ ਲੈ ਕੇ ਪੰਜਾਬ 'ਚੋਂ ਪੰਜਵਾਂ, ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਦੀ ਝਰਨਾ ਰਾਏ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਕੋਮਲਪ੍ਰੀਤ ਕੌਰ ਨੇ 492 ਅੰਕ ਲੈ ਕੇ ਪੰਜਾਬ ਵਿਚੋਂ 6ਵਾਂ, ਸ਼ਹੀਦ ਏ. ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਚੌਕ ਲੁਧਿਆਣਾ ਦੀ ਪ੍ਰੇਰਣਾ ਨੇ 490 ਅੰਕ ਲੈ ਕੇ ਪੰਜਾਬ 'ਚੋਂ 8ਵਾਂ, ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੀ ਵਿਧੀ ਪੁੱਤਰ ਮੋਹਨ ਲਾਲ ਨੇ 490 ਅੰਕ (98 ਫ਼ੀਸਦੀ) ਲੈ ਕੇ ਪੰਜਾਬ 'ਚੋਂ 8ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਹਰ ਕੌਰ, ਦਿਯਾ ਕੁਮਾਰੀ ਤੇ ਸਿਮਰਨ ਵਰਮਾ ਨੇ 490 ਅੰਕ ਲੈ ਕੇ ਪੰਜਾਬ 'ਚੋਂ 8ਵਾਂ, ਸ੍ਰੀ ਹਰਿ ਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਕਾਲੋਨੀ ਦੀ ਸ਼ੀਤਲ ਨੇ 490 ਅੰਕ ਲੈ ਕੇ ਪੰਜਾਬ 'ਚੋਂ 8ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਜਸਕਿਰਨ ਕੌਰ ਪੁੱਤਰੀ ਜਗਦੀਪ ਸਿੰਘ ਤੇ ਤਾਨਿਆ ਪੁੱਤਰੀ ਮੁਕੇਸ਼ ਨੇ 489 ਅੰਕ ਲੈ ਕੇ ਪੰਜਾਬ 'ਚੋਂ 9ਵਾਂ, ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਦੀ ਤਮੰਨਾ ਸ਼ਰਮਾ ਤੇ ਸੁਭਕਰਨ ਸਿੰਘ ਨੇ 489 ਅੰਕ (97.80 ਫ਼ੀਸਦੀ) ਲੈ ਕੇ ਪੰਜਾਬ 'ਚੋਂ 9ਵਾਂ ਸਥਾਨ ਪ੍ਰਾਪਤ ਕੀਤਾ |
ਸਾਇੰਸ 'ਚੋਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਰੋਹਿਤ ਕੁਮਾਰ ਨੇ 500 'ਚੋਂ 494 ਅੰਕ (98.80 ਫ਼ੀਸਦੀ) ਲੈ ਕੇ ਪੰਜਾਬ 'ਚੋਂ ਚੌਥਾ, ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੇ ਗੁਰਜੋਤ ਸਿੰਘ ਨੇ 493 ਅੰਕ ਲੈ ਕੇ ਪੰਜਾਬ 'ਚੋਂ ਪੰਜਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਗਗਨਦੀਪ ਕੌਰ ਨੇ 493 ਅੰਕ ਲੈ ਕੇ ਪੰਜਾਬ 'ਚੋਂ ਪੰਜਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਅਨੁਰਾਗ ਵਰਮਾ ਨੇ 493 ਅੰਕ ਲੈ ਕੇ ਪੰਜਾਬ ਵਿਚੋਂ ਪੰਜਵਾਂ, ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੀ ਜਸਮੀਨ ਕੌਰ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਰਜਤ ਸ਼ਰਮਾ ਤੇ ਵਿਸ਼ਾਲ ਮਿਸ਼ਰਾ ਨੇ 490 ਅੰਕ ਲੈ ਕੇ ਪੰਜਾਬ 'ਚੋਂ 8ਵਾਂ, ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸ਼ਤਰੀ ਨਗਰ ਦੇ ਨਿਖਿਲ ਰਸਵੰਤ ਨੇ 489 ਅੰਕ ਲੈ ਕੇ ਪੰਜਾਬ 'ਚੋਂ 9ਵਾਂ ਸਥਾਨ ਪ੍ਰਾਪਤ ਕੀਤਾ |
ਕਾਮਰਸ 'ਚੋਂ ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੀ ਮੁਸਕਾਨ ਨੇ 500 'ਚੋਂ 496 ਅੰਕ (99.20 ਫ਼ੀਸਦੀ) ਲੈ ਕੇ ਪੰਜਾਬ 'ਚੋਂ ਦੂਜਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਨਵਜੋਤ ਕੌਰ ਨੇ 493 ਅੰਕ ਲੈ ਕੇ ਪੰਜਾਬ 'ਚੋਂ ਪੰਜਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਰਿਚਾ ਪਾਲ ਪੁੱਤਰੀ ਰਾਜਦੇਵ ਪਾਲ ਨੇ 492 ਅੰਕ ਲੈ ਕੇ ਪੰਜਾਬ ਵਿਚੋਂ 6ਵਾਂ, ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਦੀ ਜਾਨਵੀ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਸਤਨਾਮ ਸਿੰਘ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੈਜਾਮਨ ਰੋਡ ਲੁਧਿਆਣਾ ਦੇ ਕਨਲ ਜੈਨ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, (ਬਾਕੀ ਸਫਾ 8 'ਤੇ)
ਸਫ਼ਾ 5 ਦੀ ਬਾਕੀ
ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਦੀ ਜਸਪ੍ਰੀਤ ਕੌਰ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਸਤਵਿੰਦਰ ਸਿੰਘ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, ਜੌਸਫ਼ਸ ਸਕੂਲ ਦੁੱਗਰੀ-ਧਾਂਦਰਾ ਰੋਡ ਦੀ ਕੋਮਲਪ੍ਰੀਤ ਕੌਰ ਨੇ 492 ਅੰਕ ਲੈ ਕੇ ਪੰਜਾਬ 'ਚੋਂ 6ਵਾਂ, ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਲੁਧਿਆਣਾ ਦੀ ਕੋਮਲਪ੍ਰੀਤ ਕੌਰ ਨੇ 491 ਅੰਕ ਲੈ ਕੇ ਪੰਜਾਬ 'ਚੋਂ 7ਵਾਂ, ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਲੁਧਿਆਣਾ ਦੀ ਪਿ੍ਯੰਕਾ ਗੁਲੇਰੀਆ ਨੇ 491 ਅੰਕ ਲੈ ਕੇ ਪੰਜਾਬ 'ਚੋਂ 7ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਦੀਪਕ ਪੁੱਤਰ ਸੰਜੇ ਨੇ 491 ਅੰਕ ਲੈ ਕੇ ਪੰਜਾਬ 'ਚੋਂ 7ਵਾਂ, ਜੈਨ ਪਬਿਲਕ ਸੀਨੀਅਰ ਸੈਕੰਡਰੀ ਸਕੂਲ ਬੈਜਾਮਨ ਰੋਡ ਦੀ ਕਸਕ ਜੈਨ ਤੇ ਨਿਤਿਸ਼ ਗਰਗ ਨੇ 490 ਅੰਕ ਲੈ ਕੇ ਪੰਜਾਬ 'ਚੋਂ 8ਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ. ਏ. ਯੂ. ਲੁਧਿਆਣਾ ਦੇ ਰੋਹਨ ਬਾਵਾ ਨੇ 490 ਅੰਕ ਲੈ ਕੇ ਪੰਜਾਬ 'ਚੋਂ 8ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਨਿਸ਼ਾ ਅਨੁਰਾਗੀ ਨੇ 489 ਅੰਕ ਲੈ ਕੇ ਪੰਜਾਬ 'ਚੋਂ 9ਵਾਂ, ਜੀ. ਏ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਊ ਸ਼ਿਮਲਪੁਰੀ ਦੀ ਦਿਕਸ਼ਾ ਨੇ 489 ਅੰਕ ਲੈ ਕੇ ਪੰਜਾਬ 'ਚੋਂ 9ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਪੁਰੀ ਦੇ ਸਾਜਨ ਖੁਰਮਾ ਨੇ 489 ਅੰਕ ਲੈ ਕੇ ਪੰਜਾਬ 'ਚੋਂ 9ਵਾਂ, ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਦੇ ਵਿਦਿਆਰਥੀ ਨੇ 489 ਅੰਕ ਲੈ ਕੇ ਪੰਜਾਬ 'ਚੋਂ 9ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਅਰਸ਼ਦੀਪ ਕੌਰ, ਤਰਨਪ੍ਰੀਤ ਕੌਰ, ਪਿ੍ਯਾਸ਼ੂ, ਰਸ਼ਿਤਾ, ਕਿਰਨਦੀਪ ਕੌਰ ਨੇ 489 ਅੰਕ ਲੈ ਕੇ ਪੰਜਾਬ 'ਚੋਂ 9ਵਾਂ ਸਥਾਨ ਪ੍ਰਾਪਤ ਕੀਤਾ |

ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ 'ਚ ਪੰਜ ਗਿ੍ਫ਼ਤਾਰ

ਸਪੀਕਰ ਦੀ ਆਵਾਜ਼ ਉੱਚੀ ਕਰਨ ਨੂੰ ਲੈ ਕੇ ਹੋਈ ਸੀ ਲੜਾਈ

ਲੁਧਿਆਣਾ, 28 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੰਡਾਰੀ ਪੁਲ ਨੇੜੇ ਐਤਵਾਰ ਰਾਤ ਨੌਜਵਾਨ ਨੂੰ ਕਤਲ ਕੀਤੇ ਜਾਣ ਦੇ ਦੋਸ਼ ਤਹਿਤ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ. ਐਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਐਤਵਾਰ ਦੀ ਰਾਤ ...

ਪੂਰੀ ਖ਼ਬਰ »

ਸਵੱਛਤਾ ਤੇ ਸਫ਼ਾਈ ਅਭਿਆਸਾਂ 'ਚ ਉੱਤਮਤਾ ਲਈ ਡੀ. ਸੀ. ਵਲੋਂ 38 ਸਕੂਲਾਂ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਦਾਨ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਸਥਾਨਕ ਬੱਚਤ ਭਵਨ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਵਿਸ਼ੇਸ਼ ਤੌਰ 'ਤੇ ਪੁੱਜੇ | ਡਿਪਟੀ ਕਮਿਸ਼ਨਰ ਨੇ ਸਵੱਛਤਾ ਤੇ ਸਵੱਛਤਾ ਅਭਿਆਸਾਂ 'ਚ ਉੱਤਮਤਾ ਲਈ 38 ਸਕੂਲਾਂ ਨੂੰ ਸਵੱਛ ਵਿਦਿਆਲਿਆ ...

ਪੂਰੀ ਖ਼ਬਰ »

ਜੀ. ਏ. ਡੀ. ਕਾਨਵੈਂਟ ਸਕੂਲ ਸ਼ਿਮਲਾਪੁਰੀ ਦੀ ਵਿਦਿਆਰਥਣ ਮੈਰਿਟ 'ਚ

ਡਾਬਾ/ਲੁਹਾਰਾ, 28 ਜੂਨ (ਕਲਵੰਤ ਸਿੰਘ ਸੱਪਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਕਲਾਸ ਦੇ ਨਤੀਜੇ ਵਿਚ ਸ਼ਿਮਲਾਪੁਰੀ ਬਾਗੀ ਸਟੈਂਡ ਸਥਿਤ ਜੀ. ਏ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦੀਕਸ਼ਾ ਪੁੱਤਰੀ ਸਤਨਾਮ ਸਿੰਘ ਨੇ 500 'ਚੋਂ 489 ਅੰਕ ...

ਪੂਰੀ ਖ਼ਬਰ »

ਜੇ ਕਿਸੇ ਮੁਲਾਜ਼ਮ ਨੇ ਮਰੀਜ਼ ਤੋਂ ਇਲਾਜ ਬਦਲੇ ਪੈਸੇ ਲਏ ਹਨ, ਦੀ ਜਾਂਚ ਹੋਵੇਗੀ-ਐਸ. ਐਮ. ਓ.

ਲੁਧਿਆਣਾ, 28 ਜੂਨ (ਸਲੇਮਪੁਰੀ)-ਸਿਵਲ ਹਸਪਤਾਲ 'ਚ ਇਕ ਮਰੀਜ਼ ਕੋਲੋਂ ਇਲਾਜ ਬਦਲੇ ਕਿਸੇ ਮੁਲਾਜ਼ਮ ਵਲੋਂ ਕਥਿਤ ਤੌਰ 'ਤੇ ਪੈਸੇ ਲਏ ਜਾਣ ਦੀ ਘਟਨਾ ਸਾਹਮਣੇ ਆਉਣ ਪਿੱਛੋਂ ਐਸ. ਐਮ. ਓ. ਡਾ. ਅਮਰਜੀਤ ਕੌਰ ਨੇ ਕਿਹਾ ਕਿ ਜੇਕਰ ਇਹ ਗੱਲ ਸੱਚ ਹੋਈ ਤਾਂ ਕਥਿਤ ਦੋਸ਼ੀ ਵਿਰੁੱਧ ਬਣਦੀ ...

ਪੂਰੀ ਖ਼ਬਰ »

ਯੂਨੀਵਰਸਿਟੀ ਦੇ ਰਜਿਸਟਰਾਰ ਦੇ ਨਾਂਅ 'ਤੇ ਪੈਸੇ ਮੰਗਣ ਦੇ ਮਾਮਲੇ 'ਚ ਕੇਸ ਦਰਜ

ਲੁਧਿਆਣਾ, 28 ਜੂਨ (ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਦੇ ਨਾਂਅ 'ਤੇ ਲੋਕਾਂ ਪਾਸੋਂ ਪੈਸੇ ਮੰਗਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੰਗੀਨ ...

ਪੂਰੀ ਖ਼ਬਰ »

ਹੰਬੜਾਂ ਪੁਲਿਸ ਚੌਕੀ ਦੀ ਟੀਮ ਵਲੋਂ 20 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਹੰਬੜਾਂ, 28 ਜੂਨ (ਹਰਵਿੰਦਰ ਸਿੰਘ ਮੱਕੜ)-ਥਾਣਾ ਲਾਡੂਵਾਲ ਅਧੀਨ ਪੈਂਦੀ ਹੰਬੜਾਂ ਪੁਲਿਸ ਚੌਕੀ ਵਲੋਂ 20 ਗ੍ਰਾਮ ਹੈਰੋਇਨ ਸਮੇਤ ਦੋ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ | ਹੰਬੜਾਂ ਚੌਕੀ ਇੰਚਾਰਜ ਭੀਸ਼ਮ ਦੇਵ ਸੇਠ ਨੇ ਦੱਸਿਆ ਕਿ ਹੰਬੜਾਂ-ਸਿਧਵਾਂ ਰੋਡ 'ਤੇ ...

ਪੂਰੀ ਖ਼ਬਰ »

ਇਯਾਲੀ ਨੇ ਸੈਸ਼ਨ 'ਚ ਮੁੱਖ ਮੰਤਰੀ ਤੋਂ ਵਿਧਾਇਕਾਂ ਲਈ ਅਖ਼ਤਿਆਰੀ ਕੋਟੇ (ਗ੍ਰਾਂਟਾਂ) ਦੀ ਮੰਗ ਰੱਖੀ

ਮੁੱਲਾਂਪੁਰ-ਦਾਖਾ, 28 ਜੂਨ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਵਿਧਾਇਕ, ਸ਼੍ਰੋਮਣੀ ਅਕਾਲੀ ਦੇ ਵਿਧਾਨਕਾਰ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲਗਾਤਾਰ ਆਪਣੇ ਸਵਾਲਾਂ ਰਾਹੀਂ ਕਈ ਪੱਖਾਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ...

ਪੂਰੀ ਖ਼ਬਰ »

ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 'ਚ ਸੋਨ ਤਗਮਾ ਜੇਤੂ ਸ਼ਾਹੀਨ ਗਿੱਲ ਦੇ ਗੋਡੇ ਦਾ ਸਫਲ ਆਪ੍ਰੇਸ਼ਨ

ਖੰਨਾ, 28 ਜੂਨ (ਹਰਜਿੰਦਰ ਸਿੰਘ ਲਾਲ)-ਏਸ਼ੀਅਨ ਬਾਕਸਿੰਗ ਜੂਨੀਅਰ ਚੈਂਪੀਅਨਸ਼ਿਪ 2022 'ਚ ਸੋਨਾ ਤਗਮਾ ਜੇਤੂ ਖੰਨਾ ਸ਼ਹਿਰ ਦੀ ਸ਼ਾਹੀਨ ਗਿੱਲ ਦਾ ਡਾਇਰੈਕਟਰ ਆਫ਼ ਅੋਰਥੋਪੈਡਿਕਸ ਲੁਧਿਆਣਾ ਡਾ. ਹਰਪ੍ਰੀਤ ਸਿੰਘ ਗਿੱਲ ਨੇ ਗੋਡੇ ਦਾ ਸਫ਼ਲ ਆਪ੍ਰੇਸ਼ਨ ਕਰਨ ਵਿਚ ਸਫਲਤਾ ...

ਪੂਰੀ ਖ਼ਬਰ »

ਆਡਿਟਿੰਗ ਤੇ ਇੰਸ਼ੋਰੈਂਸ 'ਕੰਪਨੀ ਐਕਟ 2013 ਦੇ ਸੰਸ਼ੋਧਿਤ ਆਡਿਟਿੰਗ ਪਹਿਲੂ ਵਿਸ਼ੇ 'ਤੇ ਸੈਮੀਨਾਰ

ਫੁੱਲਾਂਵਾਲ, 28 ਜੂਨ (ਮਨਜੀਤ ਸਿੰਘ ਦੁੱਗਰੀ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟਸ ਆਫ਼ ਇੰਡੀਆ ਉੱਤਰੀ ਭਾਰਤ ਦੀ ਖੇਤਰੀ ਕੌਂਸਲ ਦੀ ਲੁਧਿਆਣਾ ਸ਼ਾਖਾ ਦੁਆਰਾ ਦੀ ਆਡਿਟਿੰਗ ਤੇ ਇੰਸ਼ੋਰੈਂਸ ਸਟੈਂਡਰਡ ਬੋਰਡ ਦੁਆਰਾ ਆਯੋਜਿਤ 'ਕੰਪਨੀ ਐਕਟ 2013 ਦੇ ਸੰਸ਼ੋਧਿਤ ...

ਪੂਰੀ ਖ਼ਬਰ »

ਲੱਖਾਂ ਦੀ ਹੈਰੋਇਨ ਸਮੇਤ ਔਰਤ ਸਮੇਤ ਪੰਜ ਗਿ੍ਫ਼ਤਾਰ

ਲੁਧਿਆਣਾ, 28 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਇਕ ਔਰਤ ਵੀ ...

ਪੂਰੀ ਖ਼ਬਰ »

ਕੀ ਗ੍ਰਾਮ ਪੰਚਾਇਤਾਂ ਦੇ ਹੋਏ ਆਮ ਇਜਲਾਸਾਂ ਦੌਰਾਨ ਪਏ ਮਤਿਆਂ ਨੂੰ ਪਵੇਗਾ ਬੂਰ?

ਇਯਾਲੀ/ਥਰੀਕੇ, 28 ਜੂਨ (ਮਨਜੀਤ ਸਿੰਘ ਦੁੱਗਰੀ)-ਸੂਬੇ 'ਚ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਹੁਮਤ ਨਾਲ ਹੋਂਦ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਪਿੰਡਾਂ 'ਚ ਚੱਲ ਰਹੇ ਸਾਰੇ ਵਿਕਾਸ ਕਾਰਜ ਬੰਦ ਕਰਵਾ ਦਿੱਤੇ ਸਨ ਤੇ ਬਲਾਕ ਪੰਚਾਇਤ ਅਫ਼ਸਰਾਂ ...

ਪੂਰੀ ਖ਼ਬਰ »

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਖੇ ਲੋਕ ਮੰਚ ਪੰਜਾਬ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਦੇ ਜਾਏ ਪੰਜਾਬੀਅਤ ਦੇ ਸਰਵਣ ਪੁੱਤਰ ਤੇ ਯੂਰਪੀ ਪੰਜਾਬੀ ਸੱਥ ਯੂ. ਕੇ. ...

ਪੂਰੀ ਖ਼ਬਰ »

ਸਾਈਕਲ ਕੰਪਨੀ ਨਾਲ ਧੋਖਾ ਕਰਨ ਦੇ ਦੋਸ਼ ਤਹਿਤ ਮੁਲਾਜ਼ਮ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 28 ਜੂਨ (ਆਹੂਜਾ)-ਪੁਲਿਸ ਨੇ ਏਵਨ ਸਾਈਕਲ ਨਾਲ ਧੋਖਾਦੇਹੀ ਕਰਨ ਦੇ ਮਾਮਲੇ 'ਚ ਉਨ੍ਹਾਂ ਦੇ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਕੰਪਨੀ ਦੇ ਅਧਿਕਾਰੀ ਰਵੀ ਕਾਂਤ ਵਾਸੀ ਢੰਡਾਰੀ ਕਲਾਂ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ...

ਪੂਰੀ ਖ਼ਬਰ »

ਜਾਇਦਾਦ ਦੇ ਮਾਮਲੇ 'ਚ ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਦੋ ਔਰਤਾਂ ਸਮੇਤ 4 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 28 ਜੂਨ (ਆਹੂਜਾ)- ਜਾਇਦਾਦ ਦੇ ਮਾਮਲੇ 'ਚ ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਕਾਲੋਨਾਈਜ਼ਰ ਸਚਿਨ ਗੋਇਲ ਵਾਸੀ ਮਾਲ ਰੋਡ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਸਾਈਬਰ ਕ੍ਰਾਈਮ ਦੇ ਸ਼ਿਕਾਰ ਆਪਣੀ ਸ਼ਿਕਾਇਤ ਹੈਲਪ ਲਾਈਨ ਨੰਬਰ 1930 'ਤੇ ਦਰਜ ਕਰਵਾਉਣ-ਸਹਾਇਕ ਕਮਿਸ਼ਨਰ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਲੁਧਿਆਣਾ ਜਸਲੀਨ ਕੌਰ ਭੁੱਲਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਧੁਨਿਕ ਯੁੱਗ 'ਚ ਅਪਰਾਧੀਆਂ ਦੁਆਰਾ ਮੋਬਾਈਲ 'ਤੇ ਆਧੁਨਿਕ ਢੰਗ ਨਾਲ ਠੱਗੀ ਮਾਰਨ ਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ | ...

ਪੂਰੀ ਖ਼ਬਰ »

ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਜਮਾਲਪੁਰ ਡੰਪ ਸਾਈਟ ਦਾ ਦੌਰਾ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ਼ੇਨਾ ਅਗਰਵਾਲ ਵਲੋਂ ਜਮਾਲਪੁਰ ਡੰਪ ਸਾਈਟ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਮੌਕੇ 'ਤੇ ਪ੍ਰਵੀਨ ਸਿੰਗਲਾ ਨਿਗਰਾਨ ਇੰਜੀ: (ਬੀ. ਐਂਡ. ਆਰ), ਡਾ. ਵਿਪੁਲ ਮਲਹੋਤਰਾ ਐਮ. ਓ. ਐੱਚ., ...

ਪੂਰੀ ਖ਼ਬਰ »

ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 28 ਜੂਨ (ਆਹੂਜਾ)-ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਵਿਆਹੁਤਾ ਸ਼ਿਖਾ ਸ਼ੇਖਾਵਤ ਵਾਸੀ ਜੀਵਨ ਨਗਰ ਜਮਾਲਪੁਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ...

ਪੂਰੀ ਖ਼ਬਰ »

ਜੇਲ੍ਹ 'ਚੋਂ ਦੋ ਮੋਬਾਈਲ ਬਰਾਮਦ

ਲੁਧਿਆਣਾ, 28 ਜੂਨ (ਆਹੂਜਾ)-ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਬੀਤੀ ਰਾਤ ਜਦੋਂ ਜੇਲ੍ਹ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਉਥੋਂ ਦੋ ਮੋਬਾਈਲ ਬਰਾਮਦ ਕੀਤੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਮੁਲਾਜ਼ਮਾਂ ਵਲੋਂ ਹਿਮਾਚਲ ਚੋਣਾਂ 'ਚ 'ਆਪ' ਦਾ ਵਿਰੋਧ ਕੀਤਾ ਜਾਵੇਗਾ-ਜਥੇਬੰਦੀ

ਲੁਧਿਆਣਾ, 28 ਜੂਨ (ਸਲੇਮਪੁਰੀ)-ਮੁਲਾਜ਼ਮ ਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਪਲੇਠਾ ਵਿੱਤੀ-ਬਜਟ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ 'ਤੇ ਸਰਕਾਰ ਬਣਨ ਤੋਂ ਪਹਿਲਾਂ ...

ਪੂਰੀ ਖ਼ਬਰ »

ਸ਼ਿਵਪੁਰੀ ਚੌਕ ਦੇ ਨਜ਼ਦੀਕ ਰੋੜੀ ਕੁੱਟਣ ਵਾਲਿਆਂ ਨੇ ਰੋਡ 'ਤੇ ਕੀਤਾ ਨਾਜਾਇਜ਼ ਕਬਜ਼ਾ

ਲੁਧਿਆਣਾ, 28 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਯਤਨ ਅਧੂਰੇ ਕੀਤੇ ਜਾ ਰਹੇ ਹਨ, ਜਿਸ ਦੀ ਮਿਸਾਲ ਸ਼ਿਵਪੁਰੀ ਚੌਕ ਦੇ ਨਜ਼ਦੀਕ ਜਲੰਧਰ ਬਾਈਪਾਸ ਚੌਕ ਨੂੰ ਜਾਂਦੇ ਰੋਡ 'ਤੇ ਰੋੜੀ ਕੁੱਟਣ ਵਾਲਿਆਂ ਵਲੋਂ ਰੋਡ ...

ਪੂਰੀ ਖ਼ਬਰ »

ਵੱਖ-ਵੱਖ ਖਾਧ ਪਦਾਰਥਾਂ ਦੇ 13 ਨਮੂਨੇ ਭਰੇ

ਲੁਧਿਆਣਾ, 28 ਜੂਨ (ਸਲੇਮਪੁਰੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਖਾਧ-ਪਦਾਰਥਾਂ ਦੀ ਗੁਣਵੱਤਾ ਨੂੰ ਲੈ ਕੇ ਲਗਾਤਾਰ ਖਾਧ ਪਦਾਰਥ ਦੇ ਨਮੂਨੇ ਭਰ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜਣ ਦੀ ਮੁਹਿੰਮ ਸ਼ੁਰੂ ...

ਪੂਰੀ ਖ਼ਬਰ »

ਵਪਾਰੀਆਂ ਵਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਲੁਧਿਆਣਾ ਸ਼ਾਖਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸ਼ਾਲ ਮਾਰਕੀਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੁਨੀਲ ਮਹਿਰਾ ਨੇ ਕਿਹਾ ਕਿ ਮਾਰਕੀਟ 'ਚ ਮੰਦੇ ਦੇ ਹਾਲਾਤ ਹਨ ਅਤੇ ਸੂਬੇ 'ਚ ਗੈਂਗਵਾਰ ਹੋਣ ...

ਪੂਰੀ ਖ਼ਬਰ »

'ਆਪ' ਵਲੋਂ ਪੇਸ਼ ਕੀਤਾ ਬਜਟ ਵਪਾਰੀਆਂ ਦੇ ਹਿੱਤ ਵਿਚ-ਪਰਮਪਾਲ ਸਿੰਘ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਪ੍ਰਧਾਨ ਪਰਮਪਾਲ ਸਿੰਘ ਨੇ ਕਿਹਾ ਕਿ 'ਆਪ' ਪਾਰਟੀ ਵਲੋਂ ਪੇਸ਼ ਕੀਤਾ ਬਜਟ ਵਪਾਰੀਆਂ ਲਈ ਲਾਹੇਵੰਦ ਸਾਬਤ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਬਜਟ 'ਚ ਸਨਅਤ ਲਈ 3163 ਕਰੋੜ ਬਿਜਲੀ ਦੀ ਸਬਸਿਡੀ 2503 ਕਰੋੜ ...

ਪੂਰੀ ਖ਼ਬਰ »

'ਆਪ' ਵਲੋਂ ਪੇਸ਼ ਕੀਤਾ ਬਜਟ ਵਪਾਰੀਆਂ ਦੇ ਹਿੱਤ ਵਿਚ-ਪਰਮਪਾਲ ਸਿੰਘ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਪ੍ਰਧਾਨ ਪਰਮਪਾਲ ਸਿੰਘ ਨੇ ਕਿਹਾ ਕਿ 'ਆਪ' ਪਾਰਟੀ ਵਲੋਂ ਪੇਸ਼ ਕੀਤਾ ਬਜਟ ਵਪਾਰੀਆਂ ਲਈ ਲਾਹੇਵੰਦ ਸਾਬਤ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਬਜਟ 'ਚ ਸਨਅਤ ਲਈ 3163 ਕਰੋੜ ਬਿਜਲੀ ਦੀ ਸਬਸਿਡੀ 2503 ਕਰੋੜ ...

ਪੂਰੀ ਖ਼ਬਰ »

ਲੋਧੀ ਕਲੱਬ ਰੋਡ ਤੋਂ ਹਟਾਏ ਨਾਜਾਇਜ਼ ਕਬਜ਼ੇ

ਲੁਧਿਆਣਾ, 28 ਜੂਨ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਦੀ ਜ਼ੋਨ-ਡੀ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਲੋਧੀ ਕਲੱਬ ਰੋਡ 'ਤੇ ਕਾਰਵਾਈ ਕਰਦੇ ਹੋਏ ਨਾਜਾਇਜ਼ ਕਬਜ਼ੇ ਹਟਾਏ ਗਏ | ਇਸ ਕਾਰਵਾਈ ਦੌਰਾਨ ਰੇਹੜੀਆਂ ਤੇ ਹੋਰ ਸਾਮਾਨ ਕਬਜ਼ੇ 'ਚ ਲੈ ਲਿਆ ਗਿਆ | ਤਹਿਬਾਜ਼ਾਰੀ ਸ਼ਾਖਾ ...

ਪੂਰੀ ਖ਼ਬਰ »

ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਨਾਮਜ਼ਦ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ

ਲੁਧਿਆਣਾ, 28 ਜੂਨ (ਆਹੂਜਾ)-ਸਥਾਨਕ ਬੈਂਜਮਿਨ ਰੋਡ 'ਤੇ ਸਨਿਚਰਵਾਰ ਦੇਰ ਰਾਤ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਲੋੜੀਂਦੇ ਮੁੱਖ ਕਥਿਤ ਦੋਸ਼ੀ ਕਰਨ ਕਾਲੀਆ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਸਨਿਚਰਵਾਰ ਦੇਰ ਰਾਤ ...

ਪੂਰੀ ਖ਼ਬਰ »

'ਆਪ' ਸਰਕਾਰ ਵਲੋਂ ਬਜਟ 'ਚ 16 ਨਵੇਂ ਮੈਡੀਕਲ ਕਾਲਜਾਂ ਲਈ 1033 ਕਰੋੜ ਦੀ ਤਜਵੀਜ਼ ਸ਼ਲਾਘਾਯੋਗ-ਵਿਧਾਇਕਾ ਛੀਨਾ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਲੀ ਸਰਕਾਰ ਵਲੋਂ ਪੇਸ਼ ਕੀਤਾ ਗਿਆ, ...

ਪੂਰੀ ਖ਼ਬਰ »

'ਆਪ' ਸਰਕਾਰ ਵਲੋਂ ਬਜਟ 'ਚ 16 ਨਵੇਂ ਮੈਡੀਕਲ ਕਾਲਜਾਂ ਲਈ 1033 ਕਰੋੜ ਦੀ ਤਜਵੀਜ਼ ਸ਼ਲਾਘਾਯੋਗ-ਵਿਧਾਇਕਾ ਛੀਨਾ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਲੀ ਸਰਕਾਰ ਵਲੋਂ ਪੇਸ਼ ਕੀਤਾ ਗਿਆ, ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਡ-ਡੇ-ਮੀਲ ਯੂਨੀਅਨ ਨੇ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਮਿਡ ਡੇ ਮੀਲ ਵਰਕਰ ਯੂਨੀਅਨ ਵਲੋਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਦੀ ਅਗਵਾਈ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਨੂੰ ...

ਪੂਰੀ ਖ਼ਬਰ »

ਨਿਗਮ ਦੀ ਬੀ. ਐਂਡ ਆਰ., ਲਾਈਟ ਤੇ ਬਾਗ਼ਬਾਨੀ ਸ਼ਾਖਾ ਦੇੇ ਕੰਮਾਂ ਸੰਬੰਧੀ ਮੀਟਿੰਗ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਮਿਸ਼ਨਰ ਲੁਧਿਆਣਾ ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਬੀ. ਐਂਡ ਆਰ., ਲਾਈਟ ਤੇ ਬਾਗ਼ਬਾਨੀ ਸ਼ਾਖਾ ਵਲੋਂ ਕੀਤੇ ਜਾ ਰਹੇ ਕੰਮਾਂ ਸੰਬੰਧੀ ਇਕ ਮੀਟਿੰਗ ਕੀਤੀ ਗਈ | ਮੀਟਿੰਗ 'ਚ ਵਧੀਕ ਕਮਿਸ਼ਨਰ (ਏ), ...

ਪੂਰੀ ਖ਼ਬਰ »

ਫਿਕੋ ਵਲੋਂ ਐਮ. ਐਸ. ਐਮ. ਈ. ਦਿਵਸ ਮੌਕੇ 7 ਉੱਦਮੀਆਂ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਫਿਕੋ ਸਕੱਤਰੇਤ ਜੈਮਲ ਰੋਡ ਜਨਤਾ ਨਗਰ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਐਮ. ਐਸ. ਐਮ. ਈ. ਦਿਵਸ ਮਨਾਇਆ | ਸਮਾਗਮ 'ਚ ਵਰਿੰਦਰ ਕੁਮਾਰ ਸ਼ਰਮਾ ਡਾਇਰੈਕਟਰ ਐਮ. ...

ਪੂਰੀ ਖ਼ਬਰ »

ਗੈਰ ਅਧਿਆਪਨ ਅਮਲੇ ਲਈ ਪੀ. ਏ. ਯੂ. ਵਿਖੇ ਸਿਖਲਾਈ ਪੋ੍ਰਗਰਾਮ ਕਰਵਾਇਆ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਪੀ. ਏ. ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਦੀ ਅਗਵਾਈ 'ਚ ਕਲਰਕ/ਅਸਿਸਟੈਂਟ ਤੇ ਦਫ਼ਤਰੀ ਕਰਮਚਾਰੀਆਂ ਲਈ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਿਖਲਾਈ ਪ੍ਰੋਗਰਾਮ 'ਚ ...

ਪੂਰੀ ਖ਼ਬਰ »

ਰਾਸ਼ਟਰੀ ਸੈਮੀਨਾਰ 'ਚ ਪੀ. ਏ. ਯੂ. ਦੀ ਵਿਦਿਆਰਥਣ ਅੱਵਲ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਰਾਸ਼ਟਰੀ ਸੈਮੀਨਾਰ 'ਚ ਪੋਸਟਰ ਬਣਾਉਣ ਦੇ ਮੁਕਾਬਲੇ 'ਚ ਪੀ. ਏ. ਯੂ. ਦੇ ਬੌਟਨੀ ਵਿਭਾਗ 'ਚ ਪੀ. ਐਚ. ਡੀ. ਦੀ ਵਿਦਿਆਰਥਣ ਕੁਮਾਰੀ ਰਵਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ | ਇਹ ਰਾਸ਼ਟਰੀ ਸੈਮੀਨਾਰ ਨੈਸ਼ਨਲ ਸੁਸਾਇਟੀ ਆਫ਼ ਪਲਾਂਟ ...

ਪੂਰੀ ਖ਼ਬਰ »

ਡਾ. ਤਜਿੰਦਰਪਾਲ ਸਿੰਘ ਗੁਰੂ ਰਵਿਦਾਸ ਆਯੂਰਵੈਦਿਕ 'ਵਰਸਿਟੀ ਦੀ ਸੈਨੇਟ ਦੇ ਮੈਂਬਰ ਬਣੇ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਉੱਘੇ ਹੋਮਿਓਪੈਥਿਕ ਡਾ. ਤਜਿੰਦਰਪਾਲ ਸਿੰਘ ਚੇਅਰਮੈਨ ਹੋਮਿਓਪੈਥਿਕ ਕੌਂਸਲ ਨੂੰ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੀ ਸੈਨੇਟ ਦਾ 2 ਸਾਲ ਲਈ ਮੈਂਬਰ ਨਾਮਜ਼ਦ ਕੀਤਾ ਗਿਆ ਹੈ | ਇਸ ਸੰਬੰਧੀ ਰਾਜਪਾਲ ...

ਪੂਰੀ ਖ਼ਬਰ »

ਬੱਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਸਵਾਰੀਆਂ ਵਲੋਂ ਬੱਸ ਅੱਡੇ 'ਚ ਹੰਗਾਮਾ

ਲੁਧਿਆਣਾ, 28 ਜੂਨ (ਪਰਮਿੰਦਰ ਸਿੰਘ ਆਹੂਜਾ)-ਬੱਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਸਵਾਰੀਆਂ ਨੇ ਲੁਧਿਆਣਾ ਬੱਸ ਅੱਡੇ 'ਤੇ ਹੰਗਾਮਾ ਖੜ੍ਹਾ ਕਰ ਦਿੱਤਾ | ਜਾਣਕਾਰੀ ਅਨੁਸਾਰ ਦਿੱਲੀ ਤੋਂ ਬੱਸ ਕੰਪਨੀ ਦੇ ਡਰਾਈਵਰ ਤੇ ਕੰਡਕਟਰ ਨੇ ਏਜੰਟਾਂ ਨਾਲ ਮਿਲ ਕੇ ਸਵਾਰੀਆਂ ਪਾਸੋਂ ...

ਪੂਰੀ ਖ਼ਬਰ »

ਵਿਧਾਇਕ ਪ੍ਰਾਸ਼ਰ ਨੇ ਕਪੂਰ ਹਸਪਤਾਲ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ)-ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਵਿਧਾਨ ਸਭਾ 'ਚ ਪੁਰਾਣੀ ਸਬਜ਼ੀ ਮੰਡੀ ਨੇੜੇ ਸਥਿਤ ਕਪੂਰ ਹਸਪਤਾਲ ਦਾ ਮੁੱਦਾ ਚੁੱਕਿਆ | ਕਪੂਰ ਹਸਪਤਾਲ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ | ਅਸ਼ੋਕ ਪਰਾਸ਼ਰ ਪੱਪੀ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦਾ ਪਲੇਠਾ ਬਜਟ ਕਾਰਪੋਰੇਟੀਕਰਨ ਦਾ ਪੁਲੰਦਾ-ਸਾਂਝਾ ਫ਼ਰੰਟ

ਲੁਧਿਆਣਾ, 28 ਜੂਨ (ਸਲੇਮਪੁਰੀ)-ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫ਼ਰੰਟ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਪਲੇਠੇ ਬਜਟ ਨੂੰ ਰੱਦ ਕਰਦਿਆਂ ਕਿਹਾ ਕਿ ਇਸ 'ਚ ਕੁੱਝ ਵੀ ਨਵਾਂ ਨਹੀਂ ਹੈ, ਸਗੋਂ ਪਹਿਲੀਆਂ ਸਰਕਾਰਾਂ ਵਾਂਗ ਹੀ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ 1 ਹੋਰ ਮਰੀਜ਼ ਨੇ ਦਮ ਤੋੜਿਆ

ਲੁਧਿਆਣਾ, 28 ਜੂਨ (ਸਲੇਮਪੁਰੀ)-ਲੁਧਿਆਣਾ 'ਚ ਕੋਰੋਨਾ ਵਾਇਰਸ ਫਿਰ ਤੋਂ ਬੁਰੀ ਤਰ੍ਹਾਂ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਕਰਕੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਤੇ ਇਸ ਵਾਇਰਸ ਪ੍ਰਤੀ ਲੋਕਾਂ ਵਿਚ ਮੁੜ ਸਹਿਮ ਦਾ ਮਾਹੌਲ ਪੈਦਾ ...

ਪੂਰੀ ਖ਼ਬਰ »

12ਵੀਂ ਦੇ ਨਤੀਜੇ 'ਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਤੇ ਆਰ. ਐਸ. ਮਾਡਲ ਸਕੂਲ ਦੇ ਵਿਦਿਆਰਥੀਆਂ ਦੀ ਰਹੀ ਝੰਡੀ

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਦਾ ਨਤੀਜਾ ਐਲਾਨਿਆ ਗਿਆ ਹੈ | 12ਵੀਂ ਦੇ ਨਤੀਜੇ 'ਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਤੇ ਆਰ. ਐਸ. ਮਾਡਲ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ ਰਹੀ | ਆਰਟਸ 'ਚੋਂ ਤੇਜਾ ਸਿੰਘ ਸੁਤੰਤਰ ...

ਪੂਰੀ ਖ਼ਬਰ »

ਚਾਰਟਰਡ ਅਕਾਊਾਟੈਂਟ ਬਣਨ ਦਾ ਸੁਪਨਾ-ਕੋਮਲਪ੍ਰੀਤ ਕੌਰ

ਫੁੱਲਾਂਵਾਲ, 28 ਜੂਨ (ਮਨਜੀਤ ਸਿੰਘ ਦੁੱਗਰੀ)-12ਵੀਂ ਜਮਾਤ ਦੇ ਨਤੀਜਿਆਂ 'ਚ ਪੰਜਾਬ ਵਿਚੋਂ 6ਵਾਂ ਰੈਂਕ ਹਾਸਲ ਕਰਨ ਵਾਲੀ ਪਿੰਡ ਮਾਣਕਵਾਲ ਦੀ ਕਾਮਰਸ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਦਾ ਸੁਪਨਾ ਚਾਰਟਰਡ ਅਕਾਉਂਟੈਂਟ ਬਣਨ ਦਾ ਹੈ | ਕੋਮਲਪ੍ਰੀਤ ਕੌਰ ਜਿਸ ਦੇ ਪਿਤਾ ...

ਪੂਰੀ ਖ਼ਬਰ »

ਗੈਰ ਕਾਨੂੰਨੀ ਤੌਰ 'ਤੇ ਸਬਮਰਸੀਬਲ ਪੰਪਾਂ ਦਾ ਲੱਗਣਾ ਲਗਾਤਾਰ ਜਾਰੀ

ਢੰਡਾਰੀ ਕਲਾਂ, 28 ਜੂਨ (ਪਰਮਜੀਤ ਸਿੰਘ ਮਠਾੜੂ)-ਮਨਾਹੀ ਦੇ ਬਾਵਜੂਦ ਦੱਖਣੀ ਇਲਾਕੇ 'ਚ ਸਬਮਰਸੀਬਲ ਪੰਪਾਂ ਦਾ ਲੱਗਣਾ ਲਗਾਤਾਰ ਜਾਰੀ ਹੈ | ਲੋਕਾਂ ਦਾ ਮੰਨਣਾ ਹੈ ਕਿ ਪ੍ਰਸ਼ਾਸਨਕ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਇਹ ਸਭ ਕੁਝ ਸੰਭਵ ਨਹੀਂ ਹੈ | ਉੱਚ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ 'ਚ ਸਾਲ 2022-23 ਲਈ ਕੁਲੈਕਟਰ ਰੇਟ ਰੀਵਾਈਜਡ ਕਰਨ ਦੀ ਕਾਰਵਾਈ ਆਰੰਭ-ਡੀ. ਸੀ.

ਲੁਧਿਆਣਾ, 28 ਜੂਨ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ 'ਚ ਸਾਲ 2022-23 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣੇ ਹਨ | ਕੁਲੈਕਟਰ ਰੇਟ ਰੀਵਾਈਜਡ ...

ਪੂਰੀ ਖ਼ਬਰ »

ਸ਼ਹਿਰ 'ਚ ਪਾਣੀ ਦੀ ਨਿਕਾਸੀ ਤੇ ਬੁੱਢੇ ਦਰਿਆ ਦੇ ਰੱਖ ਰਖਾਵ ਦੇ ਕੀਤੇ ਜਾ ਰਹੇ ਕੰਮਾਂ ਸੰਬੰਧੀ ਮੀਟਿੰਗ

ਲੁਧਿਆਣਾ, 28 ਜੂਨ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਏ ਸ਼ਹਿਰ 'ਚ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਕੰਮਾਂ ਤੇ ਬੁੱਢੇ ਦਰਿਆ ਦੇ ਰੱਖ ਰਖਾਵ ਅਤੇ ਸੁੰਦਰਤਾ ...

ਪੂਰੀ ਖ਼ਬਰ »

ਪੰਜ ਲੁਟੇਰੇ ਫੋਟੋਗ੍ਰਾਫਰ ਤੇ ਉਸ ਦੇ ਸਾਥੀ ਤੋਂ ਲੱਖਾਂ ਦਾ ਸਾਮਾਨ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ, 28 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਚਾਰ ਦੇ ਘੇਰੇ ਅੰਦਰ ਪੈਂਦੇ ਇਲਾਕੇ 'ਚ ਛਾਉਣੀ ਮੁਹੱਲਾ ਨੇੜੇ ਜਾਂਦੀ ਐਲੀਵੇਟਿਡ ਸੜਕ 'ਤੇ ਪੰਜ ਲੁਟੇਰਿਆਂ ਵਲੋਂ ਫੋਟੋਗ੍ਰਾਫਰ ਤੇ ਉਸ ਦੇ ਸਾਥੀ ਪਾਸੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਲੁੱਟ ਲਿਆ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX