ਤਾਜਾ ਖ਼ਬਰਾਂ


ਸਰਕਾਰੀ ਸਕੂਲ ਦੀ ਇਕ ਕੰਧ ਡਿੱਗੀ, ਛੱਤ ਤੋਂ ਡਿੱਗੇ ਸਕੂਲੀ ਸੱਤ ਬੱਚੇ ਹੋਏ ਜ਼ਖਮੀ
. . .  34 minutes ago
ਕਰਨਾਲ , 26 ਨਵੰਬਰ ( ਗੁਰਮੀਤ ਸਿੰਘ ਸੱਗੂ )-ਸਰਕਾਰੀ ਆਦਰਸ਼ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਤਰਾਵੜੀ ਦੀ ਛਤ ਦੀ ਚਾਰ ਦੀਵਾਰੀ ਦੀ ਇਕ ਕੰਧ ਉਸ ਸਮੇਂ ਡਿਗ ਗਈ ਜਦ ਸਕੂਲ ਦੇ ਬੱਚੇ ...
ਉੱਤਰ ਪ੍ਰਦੇਸ਼ : ਮੇਰਠ ਦੇ ਮੋਹੀਉਦੀਨਪੁਰ ਵਿਚ ਇੱਕ ਸ਼ੂਗਰ ਮਿੱਲ ਵਿਚ ਲੱਗੀ ਅੱਗ
. . .  42 minutes ago
ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  about 1 hour ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  about 3 hours ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  about 3 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  about 3 hours ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  about 3 hours ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  about 4 hours ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  1 minute ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  about 5 hours ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  about 5 hours ago
ਚੰਡੀਗੜ੍ਹ 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ...।
ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ
. . .  about 4 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ...
ਜੇਕਰ ਭਾਰਤ ਏਸ਼ੀਆ ਕੱਪ 'ਚ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ 2023 ਵਿਸ਼ਵ ਕੱਪ 'ਚ ਨਹੀਂ ਜਾਵੇਗਾ ਭਾਰਤ- ਰਮੀਜ਼ ਰਾਜਾ
. . .  about 5 hours ago
ਇਸਲਾਮਾਬਾਦ, 26 ਨਵੰਬਰ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਚੋਣ...
ਡੀ.ਜੀ.ਪੀ. ਪੰਜਾਬ ਵਲੋਂ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ
. . .  about 4 hours ago
ਚੰਡੀਗੜ੍ਹ, 26 ਨਵੰਬਰ-ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰਿਆਂ ਨੂੰ ਅਗਲੇ 72 ਘੰਟਿਆਂ ਵਿਚ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼...
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ
. . .  about 5 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗਰੂ ਤੇਗ ਬਹਾਦਰ ਸਾਹਿਬ ਦੇ 28 ਨਵੰਬਰ ਨੂੰ ਆ ਰਹੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ...
ਸੜਕ ਹਾਦਸੇ 'ਚ ਦੋ ਚਚੇਰੇ ਭਰਾਵਾਂ ਦੀ ਮੌਤ
. . .  about 6 hours ago
ਲੌਂਗੋਵਾਲ, 26 ਨਵੰਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਕਸਬੇ ਦੇ 2 ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਦੋਵੇਂ ਵਾਸੀ ਪਿੰਡੀ ਬਟੁਹਾ‌...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  about 2 hours ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਨੈ ਕੁਮਾਰ ਉਮਰ 28 ਸਾਲ ਪੁੱਤਰ ਲੇਖ ਰਾਜ ਵਾਸੀ ਗਿੱਲ ਰੋਡ ਲੁਧਿਆਣਾ ਆਪਣੇ ਚਾਚਾ ਹਰੀਸ਼ ਕੁਮਾਰ ਪੁੱਤਰ ਚਿਮਨ ਲਾਲ ਮਹੱਲਾ ਕਸ਼ਮੀਰੀਆਂ ਵਾਲਾ ਕੋਟਕਪੂਰਾ ਵਿਖੇ ਆਇਆ...
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ
. . .  about 6 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੇ ਦਿਨੀਂ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ ਦੌਰਾਨ ਉਨ੍ਹਾਂ...
ਪੇਸ਼ੀ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  about 7 hours ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਨਵੀਨ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਅਜੀਤ ਸਿੰਘ ਨਗਰ ਮੋਗਾ ਜੋ ਕਿ ਜੇਲ੍ਹ ਐਕਟ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਸੀ, ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ੀ ਲਈ...
ਭਾਰਤ-ਪਾਕਿ ਸਰਹੱਦ ਨੇੜਿਓਂ ਮਿਲਿਆ ਪਾਕਿਸਤਾਨੀ ਗੁਬਾਰਾ
. . .  about 7 hours ago
ਗੁਰੂ ਹਰਸਹਾਏ 26 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਜ਼ਦੀਕ ਪੈਂਦੀ ਬੀ.ਐਸ.ਐਫ. ਦੀ ਚੌਂਕੀ ਵਿਖੇ ਬੀਤੀ ਰਾਤ ਕਰੀਬ 2:30 ਵਜੇ ਬੀ.ਐਸ.ਐਫ. 160 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਐਸ.ਐਫ. ਚੌਂਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ...
ਕਿਸਾਨਾਂ ਦਾ ਕਾਫ਼ਲਾ ਚੰਡੀਗੜ੍ਹ ਲਈ ਹੋਇਆ ਰਵਾਨਾ
. . .  about 7 hours ago
ਓਠੀਆਂ, 26 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨੀ ਹੱਕੀ ਮੰਗਾਂ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਅੱਜ ਬੱਸਾਂ ਰਾਹੀਂ ਕਿਸਾਨਾਂ ਦਾ ਕਾਫ਼ਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ...
ਸਾਬਕਾ ਉਪ ਮੁਖ ਮੰਤਰੀ ਸੋਨੀ ਵਿਜੀਲੈਂਸ ਮੂਹਰੇ ਨਹੀਂ ਹੋਏ ਪੇਸ਼, ਨਾਸਾਜ ਸਿਹਤ ਦਾ ਦਿੱਤਾ ਹਵਾਲਾ
. . .  about 7 hours ago
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ, ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਵਲੋਂ ਸੰਮਨ ਜ਼ਾਰੀ ਕੀਤੇ ਗਏ ਸਨ ਅਤੇ 26 ਨਵੰਬਰ ਨੂੰ ਵਿਜੀਲੈਂਸ ਦਫਤਰ ਅੰਮ੍ਰਿਤਸਰ...
ਮਨੁੱਖਤਾ ਨੂੰ ਖ਼ਤਰਾ ਹੈ ਅੱਤਵਾਦ-26/11 ਅੱਤਵਾਦੀ ਹਮਲੇ ਦੀ ਬਰਸੀ 'ਤੇ ਜੈਸ਼ੰਕਰ
. . .  about 8 hours ago
ਨਵੀਂ ਦਿੱਲੀ, 26 ਨਵੰਬਰ-26/11 ਮੁੰਬਈ ਅੱਤਵਾਦੀ ਹਮਲੇ ਦੀ ਬਰਸੀ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਨੂੰ ਖ਼ਤਰਾ ਹੈ। ਅੱਜ 26/11 ਨੂੰ ਵਿਸ਼ਵ ਆਪਣੇ ਪੀੜਤਾਂ ਨੂੰ ਯਾਦ ਕਰਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 17 ਹਾੜ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

...ਜਦੋਂ ਵਿਧਾਇਕ ਸ਼ੈਰੀ ਕਲਸੀ ਦੀ ਸਿਫ਼ਰ ਕਾਲ ਦੌਰਾਨ ਚੁੱਕੇ ਮੁੱਦੇ 'ਤੇ ਸਪੀਕਰ ਨੇ ਕਰਾਈ ਬੋਲਤੀ ਬੰਦ

ਬਟਾਲਾ, 30 ਜੂਨ (ਕਾਹਲੋਂ)-ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਬਟਾਲਾ ਹਲਕੇ ਦੇ ਵਿਧਾਇਕ ਸ਼ੈਰੀ ਕਲਸੀ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪਾਈ ਗਈ ਝਾੜ ਦੇ ਚਰਚੇ ਸੋਸ਼ਲ ਮੀਡੀਆ 'ਤੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ | ਗੌਰਤਲਬ ਹੈ ਕਿ ਬੀਤੇ ਦਿਨ ਵਿਧਾਨ ਸਭਾ ਸੈਸ਼ਨ ਦੇ ਸਿਫਰ ਕਾਲ ਦੌਰਾਨ ਜਦੋਂ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵਲੋਂ ਜਦੋਂ ਅਮੂਲ ਕੰਪਨੀ ਦੇ ਪਲਾਂਟ ਸਬੰਧੀ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦਾ ਨਾਂਅ ਲੈ ਕੇ ਸੰਬੋਧਨ ਕਰਨਾ ਸ਼ੁਰੂ ਕੀਤਾ ਕਿ ''ਅੱਜ ਪੰਜਾਬ ਦੇ ਵਿਚ ਬਾਰ-ਬਾਰ ਅਮੂਲ ਕੰਪਨੀਆਂ ਦੀ ਗੱਲ ਹੋ ਰਹੀ ਹੈ, ਸਾਡੇ ਇਥੇ ਮੈਂਬਰ ਸਾਹਬ ਨੇ ਵੀ ਗੱਲ ਕੀਤੀ ਹੈ ਅਮੂਲ ਦੀ, ਕਿ ਮੀਟਿੰਗ ਹੋਈ ਹੈ, ਕਰੀਬ 4 ਸਾਲ ਪਹਿਲਾਂ, ਮੈਂ ਪੁੱਛਣਾ ਚਾਹੁੰਦਾ ਕਿ ਪੰਜਾਬ ਵਿਚ ਅਮੂਲ ਲੈ ਕੇ ਕੌਣ ਆਇਆ, ਬਟਾਲਾ ਦੇ ਵਿਚ ਅਮੂਲ ਲੈ ਕੇ ਕੌਣ ਆਇਆ, ਕਾਂਗਰਸੀ ਜਿਹੜੀ ਮੰਤਰੀ ਰਿਹਾ, ਮਾਣਯੋਗ ਅਸ਼ਵਨੀ ਸੇਖੜੀ ਨੇ ਬਟਾਲਾ ਵਿਚ ਅਮੂਲ ਦੀ ਫੈਕਟਰੀ ਲਗਾਈ ਹੈ ਜੀ, ਲਾਗੇ-ਚਾਗੇ ਕੂੜਾ ਸਾਰਾ ਪਾਣੀ, ਜਿਹੜਾ ਜੀ'' ਅਜੇ ਬੋਲ ਰਹੇ ਸਨ ਤਾਂ ਉਨ੍ਹਾਂ ਦੀ ਅਧੂਰੀ ਗੱਲ ਨੂੰ ਵੀ ਪੂਰਾ ਹੋਣ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਸ਼ੈਰੀ ਕਲਸੀ ਨੂੰ ਟੋਕਦਿਆਂ ਕਿਹਾ ਕਿ ਜ਼ੀਰੋ ਆਵਰ 'ਤੇ ਕੋਈ ਗੱਲ ਕਰਨ ਵਾਲੀ ਹੈ, ਆਪਣੇ ਕੋਲ ਤਾਂ ਕਰੋ, ਨਹੀਂ ਤਾਂ ਬੈਠੋ, ਇਹ ਸਿਫਰ ਕਾਲ ਦਾ ਮੁੱਦਾ ਨਹੀਂ ਹੈ | ਬੱਸ ਤੁਹਾਡੀ ਗੱਲ ਆ ਗਈ ਹੁਣ, ਬੈਠੋ, ਬੈਠੋ | ਵਿਧਾਨ ਸਭਾ ਵਿਚ ਹਲਕੇ ਦੇ ਵਿਧਾਇਕ ਸ਼ੈਰੀ ਕਲਸੀ ਦੀ ਆਪਣੀ ਹੀ ਪਾਰਟੀ ਦੇ ਸਪੀਕਰ ਵਲੋਂ ਹੋਈ ਝਾੜ-ਝੰਭ ਦੀ ਵੀਡੀਓ ਬਟਾਲਾ ਸ਼ਹਿਰ ਦੇ ਲੋਕਾਂ ਵਿਚ ਜਿਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਥੇ ਅਸ਼ਵਨੀ ਸੇਖੜੀ ਦੇ ਧੜੇ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵਲੋਂ ਇਸ ਨੂੰ ਖੂਬ ਵਾਇਰਲ ਕਰਕੇ ਕਈ ਤਰ੍ਹਾਂ ਦੇ ਤੰਨਜ਼ ਕੱਸੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਜਦੋਂ ਵਿਧਾਨ ਸਭਾ ਵਿਚ ਵਿਧਾਇਕ ਸ਼ੈਰੀ ਕਲਸੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਉਨ੍ਹਾਂ ਦੀ ਬੋਲਣ ਸ਼ੈਲੀ ਤੋਂ ਲੱਗ ਰਿਹਾ ਸੀ ਕਿ ਜਿਵੇਂ ਕਿ ਉਨ੍ਹਾਂ ਨੂੰ ਨਾ ਤਾਂ ਆਪਣੇ ਮੁੱਦੇ ਬਾਰੇ ਜਾਣਕਾਰੀ ਅਤੇ ਨਾ ਹੀ ਵਿਧਾਨ ਸਭਾ ਦੀ ਸੰਵੇਦਨਸ਼ੀਲਤਾ ਦਾ ਗਿਆਨ |

ਰਮਨ ਬਹਿਲ ਦੇ ਯਤਨਾਂ ਸਦਕਾ ਗੁਰਦਾਸਪੁਰ ਦੇ ਨੇੜਲੇ ਚਾਰ ਪਿੰਡਾਂ ਨੰੂ ਮਿਲੀ ਵੱਡੀ ਰਾਹਤ

ਗੁਰਦਾਸਪੁਰ, 30 ਜੂਨ (ਆਰਿਫ਼)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਵਾਅਦੇ ਨੂੰ ਪੂਰੇ ਕਰਦੇ ਹੋਏ ਅੱਜ ਹਲਕਾ ਗੁਰਦਾਸਪੁਰ ਦੇ ਇੰਚਾਰਜ ਤੇ 'ਆਪ' ਦੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਸ਼ਹਿਰ ਦੇ ਨਾਲ ਲਗਦੇ 4 ਪਿੰਡਾਂ ਦੇ ਲੋਕਾਂ ...

ਪੂਰੀ ਖ਼ਬਰ »

ਕਾਂਗਰਸ ਵਲੋਂ ਕਰਵਾਏ ਵਿਕਾਸ ਕਾਰਜਾਂ ਦਾ ਮੁੜ ਉਦਘਾਟਨ ਕਰ ਕੇ ਸ਼ੌਹਰਤ ਹਾਸਲ ਕਰਨਾ ਚਾਹੁੰਦੇ ਹਨ 'ਆਪ' ਆਗੂ-ਪਾਹੜਾ

ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਨਗਰ ਕੌਂਸਲ 'ਚ ਸ਼ਾਮਿਲ ਹੋ ਚੁੱਕੇ ਪਿੰਡ ਔਜਲਾ ਕਾਲੋਨੀ, ਕੋਠੇ ਤੇ ਘਰਾਲਾ ਆਦਿ ਦੀ ਬਿਜਲੀ ਸਪਲਾਈ ਸ਼ਹਿਰ ਨਾਲ ਜੋੜਨ ਦੇ ਮੁਕੰਮਲ ਹੋ ਚੁੱਕੇ ਕੰਮ ਦਾ ਫਿਰ ਤੋਂ ਉਦਘਾਟਨ ਕਰਕੇ ਆਮ ਆਦਮੀ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਘੁੰਮਣ ਵਲੋਂ ਸਰਕਾਰੀ ਡਿਗਰੀ ਕਾਲਜ ਸਮੇਤ ਵਿਕਾਸ ਕਾਰਜਾਂ ਦੀ ਅਚਨਚੇਤ ਸਮੀਖਿਆ

ਕਲਾਨੌਰ, 30 ਜੂਨ (ਪੁਰੇਵਾਲ)-ਸਬ ਡਵੀਜ਼ਨਲ ਮੈਜਿਸਟਰੇਟ ਕਲਾਨੌਰ ਮੈਡਮ ਅਮਨਦੀਪ ਕੌਰ ਘੁੰਮਣ ਵਲੋਂ ਕਲਾਨੌਰ 'ਚ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਅਚਨਚੇਤ ਸਮੀਖਿਆ ਕੀਤੀ ਗਈ | ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਵਪ੍ਰੀਤ ਸਿੰਘ ਪਵਾਰ ...

ਪੂਰੀ ਖ਼ਬਰ »

ਸੁਖਚਰਨ ਸਿੰਘ ਨੇ ਨਾਇਬ ਤਹਿਸੀਲਦਾਰ ਫ਼ਤਹਿਗੜ੍ਹ ਚੂੜੀਆਂ ਦਾ ਚਾਰਜ ਸੰਭਾਲਿਆ

ਫ਼ਤਹਿਗੜ੍ਹ ਚੂੜੀਆਂ, 30 ਜੂਨ (ਐੱਮ.ਐੱਸ. ਫੁੱਲ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲਿਆਂ ਤੋਂ ਬਾਅਦ ਸਬ ਤਹਿਸੀਲ ਦਫ਼ਤਰ ਵਿਖੇ ਸੁਖਚਰਨ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਚਾਰਜ ਸੰਭਾਲ ਕੇ ਕੰਮਕਾਜ ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਦੇ ਵਿਰੋਧ 'ਚ ਸੇਵਾ-ਮੁਕਤ ਫ਼ੌਜੀਆਂ ਦੀ ਮੀਟਿੰਗ ਅੱਜ

ਅੱਚਲ ਸਾਹਿਬ, 30 ਜੂਨ (ਗੁਰਚਰਨ ਸਿੰਘ)-ਮੋਦੀ ਸਰਕਾਰ ਵਲੋਂ ਅਗਨੀਪਥ ਯੋਜਨਾ ਤਹਿਤ ਫ਼ੌਜ ਦੀ ਭਰਤੀ ਲਈ ਜੋ ਸਿਰਫ਼ 4 ਸਾਲ ਨੌਕਰੀ ਲਈ ਜੋ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ, ਇਸ ਦਾ ਦੇਸ਼ ਦੇ ਕੋਨੇ-ਕੋਨੇ 'ਤੇ ਭਾਰੀ ਵਿਰੋਧ ਹੋ ਰਿਹਾ | ਇਸੇ ਲੜੀ ਤਹਿਤ ਹੁਣ ਸੇਵਾ ਮੁਕਤ ...

ਪੂਰੀ ਖ਼ਬਰ »

ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਨੇ ਬਜਟ ਦੀਆਂ ਸਾੜੀਆਂ ਕਾਪੀਆਂ

ਗੁਰਦਾਸਪੁਰ, 30 ਜੂਨ (ਪੰਕਜ ਸ਼ਰਮਾ)-ਸੀ.ਪੀ.ਐੱਫ ਯੂਨੀਅਨ ਪੰਜਾਬ ਵਲੋਂ ਦਿੱਤੇ ਸੱਦੇ ਅਨੁਸਾਰ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਵਲੋਂ ਆਪਣੇ ਦਫ਼ਤਰਾਂ ਦੇ ਬਾਹਰ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸਰਕਾਰ ਪਾਸੋਂ ਮੰਗ ...

ਪੂਰੀ ਖ਼ਬਰ »

ਸੜਕ ਵਿਚ ਸੀਵਰੇਜ ਦੇ ਪਾਈਪ ਕਰਕੇ ਬਣੇ ਸਪੀਡ ਬ੍ਰੇਕਰ ਨਾਲ ਵਾਪਰ ਰਹੇ ਹਨ ਨਿੱਤ ਹਾਦਸੇ

ਕਿਲ੍ਹਾ ਲਾਲ ਸਿੰਘ, 30 ਜੂਨ (ਬਲਬੀਰ ਸਿੰਘ)-ਕਿਲ੍ਹਾ ਲਾਲ ਸਿੰਘ ਵਿਖੇ ਰੋਡ 'ਤੇ ਬਣਾਇਆ ਨਾਜਾਇਜ਼ ਸਪੀਡ ਬ੍ਰੇਕਰ ਨਿੱਤ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਸੀਵਰੇਜ ਦੇ ਪਾਈਪ ਨਾਲ ਬਣੇ ਇਸ ਸਪੀਡ ਬਰੇਕਰ ਕਰਕੇ ਅਨੇਕਾਂ ਹਾਦਸੇ ਵਾਪਰ ਰਹੇ ਹਨ | ਥੋੜ੍ਹੀ ਜਿਹੀ ਬਰਸਾਤ ...

ਪੂਰੀ ਖ਼ਬਰ »

ਵਿਦਿਆਰਥਣ ਰਾਜਦੀਪ ਕੌਰ ਗੋਰਾਇਆ ਨੇ ਸਾਇੰਸ ਗਰੁੱਪ ਵਿਚ 97.4 ਪ੍ਰਤੀਸ਼ਤ ਅੰਕਾਂ ਨਾਲ ਬਾਰ੍ਹਵੀਂ ਕੀਤੀ ਪਾਸ

ਧਾਰੀਵਾਲ, 30 ਜੂਨ (ਸਵਰਨ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਨਜ਼ਦੀਕੀ ਪਿੰਡ ਲੇਹਲ ਵਾਸੀ ਰਾਜਦੀਪ ਕੌਰ ਗੋਰਾਇਆ ਪੁੱਤਰੀ ਰਜਿੰਦਰ ਸਿੰਘ ਗੋਰਾਇਆ ਨੇ ਸਾਇੰਸ ਗਰੁੱਪ ਵਿਚ 97.4 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ ਦਰਜੇ ...

ਪੂਰੀ ਖ਼ਬਰ »

ਸਰਕਾਰੀ ਮੈਡੀਕਲ ਕਾਲਜ ਧਾਰੀਵਾਲ ਵਿਖੇ ਖੋਲਿ੍ਹਆ ਜਾਵੇ : ਡਾ: ਕੇ.ਜੇ. ਸਿੰਘ

ਧਾਰੀਵਾਲ, 30 ਜੂਨ (ਸਵਰਨ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸ਼ਹਿਰ ਧਾਰੀਵਾਲ ਵਿਚ ਮੈਕਰਾਬਰਟ ਮਿਸ਼ਨ ਹਸਪਤਾਲ 1924 ਵਿਚ ਸੁਰੂ ਹੋਇਆ ਅਤੇ ਇਲਾਕੇ ਨੂੰ ਸਿਹਤ ਸੇਵਾਵਾਂ ਦਿੰਦਾ ਰਿਹਾ, ਪਿਛਲੇ 75 ਸਾਲਾਂ ਤੋਂ ਅਣਗੌਲੇ ਸ਼ਹਿਰ ਦੀ ਮਹਾਨਤਾ ...

ਪੂਰੀ ਖ਼ਬਰ »

ਮੌਨਸੂਨ ਨੇ ਦਿੱਤੀ ਦਸਤਕ, ਪਰ ਨਹੀਂ ਹੋਈ ਹੰਸਲੀ ਨਾਲੇ ਦੀ ਸਫ਼ਾਈ

ਬਟਾਲਾ, 30 ਜੂਨ (ਹਰਦੇਵ ਸਿੰਘ ਸੰਧੂ)-ਬਟਾਲਾ ਸ਼ਹਿਰ ਦੇ ਐਨ ਵਿਚਕਾਰੋਂ ਦੀ ਲੰਘਦਾ ਹੰਸਲੀ ਨਾਲਾ ਜਿਹੜਾ ਭਾਰੀ ਬਾਰਿਸ਼ਾਂ ਪੈਣ ਕਾਰਨ ਪਾਣੀ ਨੂੰ ਵਹਾ ਕੇ ਲੈ ਜਾਂਦਾ ਹੈ, ਪਰ ਹੰਸਲੀ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਸ਼ਹਿਰ ਦੇ ਨੀਵੇਂ ਇਲਾਕੇ 'ਚ ਵੱਸੇ ਲੋਕਾਂ 'ਚ ਸਹਿਮ ...

ਪੂਰੀ ਖ਼ਬਰ »

ਮਲਕਪੁਰ ਵਿਖੇ ਸਾਲਾਨਾ ਮੇਲਾ 2 ਜੁਲਾਈ ਨੂੰ, ਤਿਆਰੀਆਂ ਮੁਕੰਮਲ

ਵਡਾਲਾ ਗ੍ਰੰਥੀਆਂ, 30 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ)-ਇੱਥੋਂ ਨਜ਼ਦੀਕੀ ਪਿੰਡ ਮਲਕਪੁਰ ਵਿਖੇ ਬਾਬਾ ਬਗਦੌਦ ਸ਼ਾਹ ਅਤੇ ਬਾਬਾ ਮਹਿਮੂਦ ਸ਼ਾਹ (ਲੱਖ ਦਾਤਾ) ਬਾਬਾ ਬਾਉਲੀ ਵਾਲਿਆਂ ਦੀ ਯਾਦ ਵਿਚ ਸਾਲਾਨਾ ਮੇਲਾ 18 ਹਾੜ੍ਹ 2 ਜੁਲਾਈ ਨੂੰ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ...

ਪੂਰੀ ਖ਼ਬਰ »

ਮਜਲਿਸ ਖ਼ੁਦਾਮ ਉਲ ਅਹਿਮਦੀਆ ਵਲੋਂ ਮੁਫ਼ਤ ਇਕ ਰੋਜ਼ਾ ਮੈਡੀਕਲ ਕੈਂਪ

ਕਾਦੀਆਂ, 30 ਜੂਨ (ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ)-ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਵਲੋਂ ਅੱਜ ਕਾਦੀਆਂ ਵਿਖੇ ਇਕ ਰੋਜ਼ਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਸੰਬੰਧ ਵਿਚ ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਵਿਦਿਆਰਥੀਆਂ 12ਵੀਂ 'ਚ ਮਾਰੀਆਂ ਮੱਲਾਂ

ਬਟਾਲਾ, 30 ਜੂਨ (ਹਰਦੇਵ ਸਿੰਘ ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਬਟਾਲਾ ਦੇ ਨਾਮਵਰ ਸਕੂਲ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਹਸਨਪੁਰਾ ਬਟਾਲਾ ਦਾ ਨਤੀਜਾ ਇਸ ਸਾਲ ਵੀ 100 ...

ਪੂਰੀ ਖ਼ਬਰ »

ਬਾਬਾ ਮਹਿਮਾ ਸਾਹਿਬ ਪਬਲਿਕ ਸਕੂਲ ਮੋਹਲੋਵਾਲੀ ਦਾ ਨਤੀਜਾ ਰਿਹਾ ਸ਼ਾਨਦਾਰ

ਕੋਟਲੀ ਸੂਰਤ ਮੱਲੀ, 30 ਜੂਨ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ 'ਚ ਬਾਬਾ ਮਹਿਮਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਹਲੋਵਾਲੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸੰਸਥਾ ਦੇ ਐੱਮ.ਡੀ. ਪ੍ਰੀਤਮ ਸਿੰਘ ...

ਪੂਰੀ ਖ਼ਬਰ »

ਏ.ਟੀ.ਐੱਮ. ਬੰਦ ਹੋਣ ਕਾਰਨ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਪ੍ਰੇਸ਼ਾਨ ਹੋਣ ਲੱਗੀਆਂ

ਡੇਰਾ ਬਾਬਾ ਨਾਨਕ, 30 ਜੂਨ (ਅਵਤਾਰ ਸਿੰਘ ਰੰਧਾਵਾ)-ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਛੋਟੇ ਗੇਟ ਵਾਲੇ ਪਾਸੇ ਬਾਜ਼ਾਰ ਵਿਚ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐਮ ਬੰਦ ਹੋਣ ਕਰਕੇ ਲੋੜਵੰਦਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ | ਦੱਸ ਦਈਏ ...

ਪੂਰੀ ਖ਼ਬਰ »

ਚੀਮਾ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਰਿਹਾ 100 ਫ਼ੀਸਦੀ

ਬਟਾਲਾ, 30 ਜੂਨ (ਕਾਹਲੋਂ)-ਗੁਰੁੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਬੀ.ਐੱਡ. ਸਮੈਸਟਰ ਤੀਸਰੇ ਦੇ ਨਤੀਜੇ ਵਿਚ ਚੀਮਾ ਕਾਲਜ ਆਫ ਐਜ਼ੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਪਹਿਲੇ ਸਥਾਨ 'ਤੇ ਅਮਨਪ੍ਰੀਤ ਕÏਰ ਨੇ 79.14 ਫ਼ੀਸਦੀ, ਦੂਜੇ 'ਤੇ ਤਰਨਦੀਪ ਕÏਰ 78.85 ...

ਪੂਰੀ ਖ਼ਬਰ »

ਮੋਟਰਸਾਈਕਲ ਦਰੱਖ਼ਤ ਨਾਲ ਟਕਰਾਉਣ ਕਾਰਨ ਸਰਪੰਚ ਦੀ ਮੌਤ

ਕਲਾਨੌਰ, 30 ਜੂਨ (ਸਤਵੰਤ ਸਿੰਘ ਕਾਹਲੋਂ)-ਸਥਾਨਕ ਕਸਬਾ ਦੇ ਨਜ਼ਦੀਕੀ ਪਿੰਡ ਡੇਹਰੀਵਾਲ ਕਿਰਨ ਦੇ ਮੌਜ਼ੂਦਾ ਸਰਪੰਚ ਲਖਬੀਰ ਸਿੰਘ ਪੁੱਤਰ ਅਵਤਾਰ ਸਿੰਘ ਦਾ ਮੋਟਰਸਾਈਕਲ ਦਰਖਤ ਨਾਲ ਟਕਰਾਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਲੜਕੇ ਗੁਰਦੀਪਸ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ-ਇਕ ਗੰਭੀਰ ਜ਼ਖ਼ਮੀ

ਕਾਹਨੂੰਵਾਨ, 30 ਜੂਨ (ਜਸਪਾਲ ਸਿੰਘ ਸੰਧੂ)-ਇੱਥੋਂ ਨੇੜਲੇ ਪਿੰਡ ਸਠਿਆਲੀ ਦੇ ਪੈਟਰੋਲ ਪੰਪ ਲਾਗੇ ਸ਼ਾਮ ਕਰੀਬ ਸਾਢੇ 6 ਵਜੇ ਵਾਪਰੇ ਸੜਕ ਹਾਦਸੇ ਵਿਚ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜਖਮੀ ਹੋ ਗਿਆ | ਮਿ੍ਤਕ ਮਜ਼ਦੂਰ ਦੇ ਭਰਾ ਮੰਗਲ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਏ.ਐੱਲ.ਐੱਮ ਕੇਵਲ ਸਿੰਘ ਨੰੂ ਸੇਵਾ-ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

ਦੋਰਾਂਗਲਾ, 30 ਜੂਨ (ਚੱਕਰਾਜਾ)-ਪਾਵਰਕਾਮ 'ਚ ਬਤੌਰ ਅਸਿਸਟੈਂਟ ਲਾਈਨਮੈਨ ਸਬ ਡਵੀਜ਼ਨ ਦੋਰਾਂਗਲਾ ਵਿਖੇ ਸੇਵਾ ਨਿਭਾਅ ਰਹੇ ਕੇਵਲ ਸਿੰਘ ਦੀ ਅੱਜ ਸੇਵਾ ਮੁਕਤੀ 'ਤੇ ਸਮੂਹ ਬਿਜਲੀ ਮੁਲਾਜ਼ਮਾਂ ਵਲੋਂ ਉਨ੍ਹਾਂ ਨੰੂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਖਪਤਕਾਰ ਸਵੈ ਇੱਛਾ ਬਿਜਲੀ ਲੋਡ ਹੁਣ 24 ਜੁਲਾਈ ਤੱਕ ਵਧਾ ਸਕਦੇ ਹਨ : ਐੱਸ.ਡੀ.ਓ. ਬਲਵਿੰਦਰ ਸਿੰਘ

ਊਧਨਵਾਲ, 30 ਜੂਨ (ਪਰਗਟ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਾਵਰਕਾਮ ਵਿਭਾਗ ਵਲੋਂ ਖੇਤੀਬਾੜੀ ਏ.ਪੀ. ਕੁਨੈਕਸ਼ਨਾਂ ਵਿਚ ਪੰਜਾਬ ਸਰਕਾਰ ਦੀ ਸਵੈ ਇੱਛਾ ਬਿਜਲੀ ਲੋਡ ਵਧਾਉਣ ਵਾਲੀ ਸਕੀਮ ਦਾ ਫਾਇਦਾ ਖਪਤਕਾਰ ਹੁਣ 24 ਜੁਲਾਈ ਤੱਕ ਲੈ ਸਕਦੇ ਹਨ | ਉਪ ਮੰਡਲ ਊਧਨਵਾਲ ...

ਪੂਰੀ ਖ਼ਬਰ »

ਵਿਆਹੁਤਾ ਨੰੂ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ

ਪੁਰਾਣਾ ਸ਼ਾਲਾ, 30 ਜੂਨ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਲਖਨਪਾਲ ਦੀ ਵਿਆਹੁਤਾ ਨੰੂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਸ਼ਾਲਾ ਪੁਲਿਸ ਵਲੋਂ ਸੱਸ ਤੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਵਿਆਹੁਤਾ ਵਲੋਂ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਪੀ.ਪੀ.ਐੱਮ.ਈ.ਟੀ-2022 ਦੇ ਦਾਖ਼ਲੇ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿਚ ਵਾਧਾ

ਗੁਰਦਾਸਪੁਰ, 30 ਜੂਨ (ਆਰਿਫ਼)-ਬੀ.ਐੱਮ.ਐੱਸ.ਐੱਮ ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਨਰਸਿੰਗ ਕਾਲਜ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਵਲੋਂ ਪੀ.ਪੀ.ਐਮ.ਈ.ਟੀ-2022 ਟੈੱਸਟ ਲਈ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ

ਗੁਰਦਾਸਪੁਰ, 30 ਜੂਨ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਅਮਨਦੀਪ ਕੌਰ ਵਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜਿਸ ਤਹਿਤ ਜ਼ਿਲ੍ਹੇ ਅੰਦਰ ਬਾਹਰੋਂ ਆ ਕੇ ...

ਪੂਰੀ ਖ਼ਬਰ »

ਦੋ ਮੋਟਰਸਾਈਕਲ ਸਵਾਰ ਔਰਤ ਦਾ ਪਰਸ ਖੋਹ ਕੇ ਹੋਏ ਫ਼ਰਾਰ

ਪੁਰਾਣਾ ਸ਼ਾਲਾ, 30 ਜੂਨ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਨਵਾਂ ਪਿੰਡ ਦੀ ਇਕ ਮਹਿਲਾ ਦਾ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਰਸ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪੀੜਤ ਸੋਨੀਆ ਵਾਸੀ ਨਵਾਂ ਪਿੰਡ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਸਕੂਲ ਨਾਰੋਵਾਲ ਦੀ ਜਮਾਤ 8ਵੀਂ ਤੇ 12ਵੀਂ ਦਾ ਨਤੀਜਾ ਸ਼ਾਨਦਾਰ

ਬਟਾਲਾ, 30 ਜੂਨ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸ਼ੈਸ਼ਨ 2021-22 ਦੇ ਐਲਾਨੇ ਗਏ 8ਵੀਂ ਅਤੇ 12ਵੀਂ ਦੇ ਨਤੀਜਿਆਂ ਵਿਚ ਗੁਰੂ ਨਾਨਕ ਖ਼ਾਲਸਾ ਸੀ.ਸੈਕੰ. ਸਕੂਲ ਨਾਰੋਵਾਲ ਬਟਾਲਾ ਦਾ ਨਤੀਜਾ ਸ਼ਾਨਦਾਰ ਰਿਹਾ | 8ਵੀਂ ਜਮਾਤ ਦੀ ਪ੍ਰ ਭਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਸਮਾਰਟ ਸਕੂਲ ਸੇਖ਼ਪੁਰ ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਾ ਪੁਰਸਕਾਰ 2021-22 ਨਾਲ ਸਨਮਾਨਿਤ

ਬਟਾਲਾ, 30 ਜੂਨ (ਕਾਹਲੋਂ)-ਭਾਰਤ ਸਰਕਾਰ ਦੁਆਰਾ ਚਲਾਈ ਗਈ ਸਵੱਛ ਵਿਦਿਆਲਾ ਅਭਿਆਨ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖ਼ਪੁਰ ਨੂੰ ਸਵੱਛ ਵਿਦਿਆਲਾ ਪੁਰਸਕਾਰ 2021-22 ਨਾਲ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਆਗਿਆਵੰਤੀ ਮਰਵਾਹਾ ਡੀ.ਏ.ਵੀ. ਸਕੂਲ 'ਚ 12ਵੀਂ ਦਾ ਨਤੀਜਾ 100 ਫ਼ੀਸਦੀ

ਬਟਾਲਾ, 30 ਜੂਨ (ਕਾਹਲੋਂ)-ਆਗਿਆਵੰਤੀ ਮਰਵਾਹਾ ਡੀ.ਏ.ਵੀ. ਸੀ.ਸੈਕੰ. ਸਕੂਲ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਮਰਸ ਗਰੁੱਪ ਦੀ ਮਨਪ੍ਰੀਤ ਕੌਰ ਨੇ 95.2 ਫ਼ੀਸਦੀ ਅੰਕ, ਜਸਮੀਤ ਕੌਰ 95 ਫ਼ੀਸਦੀ ਅਤੇ ਰਜਵੰਤ ਕੌਰ 93.8 ਫ਼ੀਸਦੀ ਅੰਕ ਲੈ ਕੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ...

ਪੂਰੀ ਖ਼ਬਰ »

ਐਕਸੈਲਸੀਅਰ ਸਕੂਲ ਬਿਜਲੀਵਾਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ

ਕਿਲ੍ਹਾ ਲਾਲ ਸਿੰਘ, 30 ਜੂਨ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਸ੍ਰੀਮਤੀ ਤਜਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਦੀ ਜਸਲੀਨ ਕੌਰ, ਗੁਰਸ਼ਰਨ ਕੌਰ, ਹੁਸਨਪ੍ਰੀਤ ਕੌਰ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ ਦੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬਟਾਲਾ, 30 ਜੂਨ (ਕਾਹਲੋਂ)-ਬੋਰਡ ਵਲੋਂ ਐਲਾਨੇ ਗਏ ਬਾਰਵੀਂ ਸ਼੍ਰੇਣੀ ਦੇ ਨਤੀਜੇ ਵਿਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦੇ ਵਿਦਿਆਰਥੀਆਂ ਦਾ ਨਤੀਜਾ ਸÏ ਫ਼ੀਸਦੀ ਰਿਹਾ, ਜਿਸ ਵਿਚ ਜਸ਼ਨਪ੍ਰੀਤ ਕÏਰ ਪੁੱਤਰੀ ਓਪਿੰਦਰ ਸਿੰਘ ਨੇ 95 ...

ਪੂਰੀ ਖ਼ਬਰ »

ਭਾਈ ਬਿਧੀ ਚੰਦ ਛੀਨਾ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ

ਗੁਰਦਾਸਪੁਰ, 30 ਜੂਨ (ਆਰਿਫ਼)-ਭਾਈ ਬਿਧੀ ਚੰਦ ਛੀਨਾ ਪਬਲਿਕ ਸਕੂਲ ਆਲੇਚੱਕ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਨਤੀਜੇ ਵਿਚੋਂ ਜੈਸਮੀਨ ਕੌਰ ਨੇ 94.6 ਫ਼ੀਸਦੀ ਅੰਕ ਲੈ ਕੇ ਪਹਿਲਾ, ਸਮਾਇਲਪ੍ਰੀਤ ਕੌਰ ਨੇ 93.6 ਫ਼ੀਸਦੀ ਅੰਕ ਲੈ ਕੇ ਦੂਜਾ ਤੇ ...

ਪੂਰੀ ਖ਼ਬਰ »

ਕੇ.ਕੇ. ਮਹਾਜਨ ਏ. ਵੀ. ਐੱਮ. ਸਕੂਲ 'ਚ 12ਵੀਂ ਦਾ ਨਤੀਜਾ ਸ਼ਾਨਦਾਰ

ਬਟਾਲਾ, 30 ਜੂਨ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬਾਰਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਕੇ.ਕੇ. ਮਹਾਜਨ ਏ.ਵੀ.ਐਮ. ਸਕੂਲ ਠਠਿਆਰੀ ਗੇਟ ਬਟਾਲਾ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਜਗਤਪਾਲ ਮਹਾਜਨ ਨੇ ਦੱਸਿਆ ਕਿ ਕਾਮਰਸ 'ਚ ਕਾਂਤਾ ਨੇ ...

ਪੂਰੀ ਖ਼ਬਰ »

ਵਿੱਦਿਆ ਗੁਰੂ ਕੋਚਿੰਗ ਸੈਂਟਰ ਦੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 30 ਜੂਨ (ਕਾਹਲੋਂ)-ਬਟਾਲਾ ਸ਼ਹਿਰ ਦੇ ਵਿੱਦਿਆ ਗੁਰੂ ਕੋਚਿੰਗ ਸੈਂਟਰ ਧਰਮਪੁਰਾ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਡਾਇਰੈਕਟਰ ਧਨਵੰਤ ਸਿੰਘ ਨੇ ਦੱਸਿਆ ਕਿ ਸੈਂਟਰ ਦੀ ਹੋਣਹਾਰ ਵਿਦਿਆਰਥਣ ਤਨੂਪ੍ਰੀਤ ਨੇ 97 ਫ਼ੀਸਦੀ, ਜਸ਼ਨਪ੍ਰੀਤ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ

ਗੁਰਦਾਸਪੁਰ, 30 ਜੂਨ (ਆਰਿਫ਼)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚੋਂ ਸੁਖਜਿੰਦਰ ਸਿੰਘ ਇੰਜੀ: ਐਂਡ ਤਕਨਾਲੋਜੀ ਕਾਲਜ ਹਯਾਤ ਨਗਰ ਸਾਇੰਸ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਕੁਲਵੰਤ ਸਿੰਘ ਸੋਖੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਵੇਦ ਕੌਰ ਸਕੂਲ ਕਾਦੀਆਂ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਕੀਤਾ ਪਹਿਲਾ ਸਥਾਨ ਹਾਸਲ

ਕਾਦੀਆਂ, 30 ਜੂਨ (ਯਾਦਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਮਾਰਚ 2022 ਦੇ ਨਤੀਜਿਆਂ ਵਿਚ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ ਨਤੀਜਾ ਸੌ ਫੀਸਦੀ ਰਿਹਾ | ਸਕੂਲ ਪਿ੍ੰਸੀਪਲ ਮਮਤਾ ਡੋਗਰਾ ਨੇ ਦੱਸਿਆ ਕਿ ਕੁੱਲ 61 ...

ਪੂਰੀ ਖ਼ਬਰ »

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਖ਼ਾਲਸਾ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ

ਧਾਰੀਵਾਲ, 30 ਜੂਨ (ਸਵਰਨ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀ ਜਮਾਤ ਦੇ ਐਲਾਨੇ ਨਤੀਜੇ ਵਿਚ ਸਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਪਿ੍ੰਸੀਪਲ ਗਗਨਜੀਤ ਕੌਰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ +2 ਦਾ ਨਤੀਜਾ 100 ਫ਼ੀਸਦੀ

ਨੌਸ਼ਹਿਰਾ ਮੱਝਾ ਸਿੰਘ, 30 ਜੂਨ (ਤਰਸੇਮ ਸਿੰਘ ਤਰਾਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +2 ਜਮਾਤ ਦੇ ਐਲਾਨੇ ਨਤੀਜੇ 'ਚ ਦਸਮੇਸ਼ ਪਬਲਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੇ ਸਾਰੇ ਸਾਇੰਸ ਤੇ ਆਰਟਸ ਗਰੁੱਪ 'ਚ ਪੜਦੇ ਵਿਦਿਆਰਥੀ ਪਹਿਲੇ ਦਰਜੇ ...

ਪੂਰੀ ਖ਼ਬਰ »

ਏ.ਵੀ.ਐੱਮ. ਸਕੂਲ ਕਾਦੀਆਂ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਕਾਦੀਆਂ, 30 ਜੂਨ (ਕੁਲਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਲੈ ਕੇ ਇਲਾਕੇ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਸ ਵਿਚ ਸਾਇੰਸ ਦੀ ਰੁਚਿਕਾ ਅਬਰੋਲ ਨੇ 97.4 ਫ਼ੀਸਦੀ ਨੰਬਰ, ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਕਾਦੀਆਂ, 30 ਜੂਨ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਨਤੀਜਿਆਂ ਵਿਚ ਨਾਨ-ਮੈਡੀਕਲ ਦੇ ਵਿਸ਼ੇ ਵਿਚੋਂ ਕਰਿਸ਼ਮਾ ਸ਼ਰਮਾ 94.4 ਫ਼ੀਸਦੀ, ਰੱਜੀ ਨੇ 91.6 ਫ਼ੀਸਦੀ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਜੌੜੀਆਂ ਕਲਾਂ ਦਾ ਨਤੀਜਾ ਰਿਹਾ ਸ਼ਾਨਦਾਰ

ਡੇਰਾ ਬਾਬਾ ਨਾਨਕ, 30 ਜੂਨ (ਵਿਜੇ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2021-22 ਦੇ ਐਲਾਨੇ ਗਏ 12ਵੀਂ ਦੇ ਨਤੀਜਿਆਂ 'ਚ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜੀਆਂ ਕਲਾਂ (ਡੇਰਾ ਬਾਬਾ ਨਾਨਕ) ਦਾ ਨਤੀਜਾ ਸ਼ਾਨਦਾਰ ਰਿਹਾ | ਨਤੀਜਿਆਂ ਸਬੰਧੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX