ਤਾਜਾ ਖ਼ਬਰਾਂ


ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  11 minutes ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  35 minutes ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  about 1 hour ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  about 1 hour ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  about 1 hour ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  about 2 hours ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  about 3 hours ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  about 3 hours ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  about 3 hours ago
ਚੰਡੀਗੜ੍ਹ 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ...।
ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ
. . .  about 3 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ...
ਜੇਕਰ ਭਾਰਤ ਏਸ਼ੀਆ ਕੱਪ 'ਚ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ 2023 ਵਿਸ਼ਵ ਕੱਪ 'ਚ ਨਹੀਂ ਜਾਵੇਗਾ ਭਾਰਤ- ਰਮੀਜ਼ ਰਾਜਾ
. . .  about 4 hours ago
ਇਸਲਾਮਾਬਾਦ, 26 ਨਵੰਬਰ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਚੋਣ...
ਡੀ.ਜੀ.ਪੀ. ਪੰਜਾਬ ਵਲੋਂ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ
. . .  about 3 hours ago
ਚੰਡੀਗੜ੍ਹ, 26 ਨਵੰਬਰ-ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰਿਆਂ ਨੂੰ ਅਗਲੇ 72 ਘੰਟਿਆਂ ਵਿਚ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼...
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ
. . .  about 4 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗਰੂ ਤੇਗ ਬਹਾਦਰ ਸਾਹਿਬ ਦੇ 28 ਨਵੰਬਰ ਨੂੰ ਆ ਰਹੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ...
ਸੜਕ ਹਾਦਸੇ 'ਚ ਦੋ ਚਚੇਰੇ ਭਰਾਵਾਂ ਦੀ ਮੌਤ
. . .  about 4 hours ago
ਲੌਂਗੋਵਾਲ, 26 ਨਵੰਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਕਸਬੇ ਦੇ 2 ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਦੋਵੇਂ ਵਾਸੀ ਪਿੰਡੀ ਬਟੁਹਾ‌...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  about 1 hour ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਨੈ ਕੁਮਾਰ ਉਮਰ 28 ਸਾਲ ਪੁੱਤਰ ਲੇਖ ਰਾਜ ਵਾਸੀ ਗਿੱਲ ਰੋਡ ਲੁਧਿਆਣਾ ਆਪਣੇ ਚਾਚਾ ਹਰੀਸ਼ ਕੁਮਾਰ ਪੁੱਤਰ ਚਿਮਨ ਲਾਲ ਮਹੱਲਾ ਕਸ਼ਮੀਰੀਆਂ ਵਾਲਾ ਕੋਟਕਪੂਰਾ ਵਿਖੇ ਆਇਆ...
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ
. . .  about 5 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੇ ਦਿਨੀਂ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ ਦੌਰਾਨ ਉਨ੍ਹਾਂ...
ਪੇਸ਼ੀ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  about 5 hours ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਨਵੀਨ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਅਜੀਤ ਸਿੰਘ ਨਗਰ ਮੋਗਾ ਜੋ ਕਿ ਜੇਲ੍ਹ ਐਕਟ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਸੀ, ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ੀ ਲਈ...
ਭਾਰਤ-ਪਾਕਿ ਸਰਹੱਦ ਨੇੜਿਓਂ ਮਿਲਿਆ ਪਾਕਿਸਤਾਨੀ ਗੁਬਾਰਾ
. . .  about 5 hours ago
ਗੁਰੂ ਹਰਸਹਾਏ 26 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਜ਼ਦੀਕ ਪੈਂਦੀ ਬੀ.ਐਸ.ਐਫ. ਦੀ ਚੌਂਕੀ ਵਿਖੇ ਬੀਤੀ ਰਾਤ ਕਰੀਬ 2:30 ਵਜੇ ਬੀ.ਐਸ.ਐਫ. 160 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਐਸ.ਐਫ. ਚੌਂਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ...
ਕਿਸਾਨਾਂ ਦਾ ਕਾਫ਼ਲਾ ਚੰਡੀਗੜ੍ਹ ਲਈ ਹੋਇਆ ਰਵਾਨਾ
. . .  about 5 hours ago
ਓਠੀਆਂ, 26 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨੀ ਹੱਕੀ ਮੰਗਾਂ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਅੱਜ ਬੱਸਾਂ ਰਾਹੀਂ ਕਿਸਾਨਾਂ ਦਾ ਕਾਫ਼ਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ...
ਸਾਬਕਾ ਉਪ ਮੁਖ ਮੰਤਰੀ ਸੋਨੀ ਵਿਜੀਲੈਂਸ ਮੂਹਰੇ ਨਹੀਂ ਹੋਏ ਪੇਸ਼, ਨਾਸਾਜ ਸਿਹਤ ਦਾ ਦਿੱਤਾ ਹਵਾਲਾ
. . .  about 6 hours ago
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ, ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਵਲੋਂ ਸੰਮਨ ਜ਼ਾਰੀ ਕੀਤੇ ਗਏ ਸਨ ਅਤੇ 26 ਨਵੰਬਰ ਨੂੰ ਵਿਜੀਲੈਂਸ ਦਫਤਰ ਅੰਮ੍ਰਿਤਸਰ...
ਮਨੁੱਖਤਾ ਨੂੰ ਖ਼ਤਰਾ ਹੈ ਅੱਤਵਾਦ-26/11 ਅੱਤਵਾਦੀ ਹਮਲੇ ਦੀ ਬਰਸੀ 'ਤੇ ਜੈਸ਼ੰਕਰ
. . .  about 7 hours ago
ਨਵੀਂ ਦਿੱਲੀ, 26 ਨਵੰਬਰ-26/11 ਮੁੰਬਈ ਅੱਤਵਾਦੀ ਹਮਲੇ ਦੀ ਬਰਸੀ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਨੂੰ ਖ਼ਤਰਾ ਹੈ। ਅੱਜ 26/11 ਨੂੰ ਵਿਸ਼ਵ ਆਪਣੇ ਪੀੜਤਾਂ ਨੂੰ ਯਾਦ ਕਰਨ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਜਥਾ ਚੰੜੀਗੜ੍ਹ ਲਈ ਰਵਾਨਾ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਦੇ ਵਲੋਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਲਈ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਰੱਖੇ ਵਿਸ਼ਾਲ ਪੱਧਰ ਦੇ ਕਾਫ਼ਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਕਿਸਾਨਾਂ ਦਾ ਵੱਡਾ ਕਾਫ਼ਲਾ...
ਭਗਵੰਤ ਮਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ
. . .  about 7 hours ago
ਚੰਡੀਗੜ੍ਹ, 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਸਮੂਹ ਸੰਗਤਾਂ ਨੂੰ ਦਸਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀ ਵਧਾਈ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 17 ਹਾੜ ਸੰਮਤ 554

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮੌਨਸੂਨ ਦੇ ਪਹਿਲੇ ਮੀਂਹ ਕਾਰਨ ਜਲਥਲ ਹੋਈਆਂ ਸੜਕਾਂ

ਚੰਡੀਗੜ੍ਹ, 30 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਮਾਨਸੂਨ ਦੇ ਪਹਿਲਾ ਮੀਂਹ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਜਦ ਕਈ ਥਾਈ ਸੜਕਾਂ 'ਤੇ ਪਾਣੀ ਭਰ ਗਿਆ ਤੇ ਲੋਕਾਂ ਦੇ ਵਾਹਨ ਸੜਕਾਂ ਵਿਚਾਲੇ ਬੰਦ ਹੁੰਦੇ ਨਜ਼ਰ ਆਏ | ਸਵੇਰ ਸਮੇਂ ਪਏ ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਅਹਿਮ ਚੌਕਾਂ ਅਤੇ ਸੜਕਾਂ 'ਤੇ ਪਾਣੀ ਇਸ ਕਦਰ ਭਰ ਗਿਆ ਕਿ ਆਮ ਲੋਕਾਂ ਲਈ ਆਪਣੇ ਵਾਹਨ ਸੜਕਾਂ 'ਤੇ ਲਿਜਾਣਾ ਔਖਾ ਹੋ ਗਿਆ | ਮੀਂਹ ਨੇ ਚੰਡੀਗੜ੍ਹ ਨਗਰ ਨਿਗਮ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਦਿੱਤੀ | ਮੀਂਹ ਕਾਰਨ ਕਈ ਥਾਈਾ ਸੜਕਾਂ 'ਤੇ ਲੰਮੇ ਜਾਮ ਲੱਗਦੇ ਰਹੇ ਤੇ ਟ੍ਰੈਫਿਕ ਲਾਈਟਾਂ ਵੀ ਬੰਦ ਹੋ ਗਈਆਂ | ਪੁਲਿਸ ਨੂੰ ਟ੍ਰੈਫਿਕ ਨੂੰ ਚੱਲਦਾ ਕਰਨ ਲਈ ਖ਼ਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ | ਮੀਂਹ ਕਾਰਨ ਕੁਝ ਸੈਕਟਰਾਂ 'ਚ ਪਾਣੀ ਘਰਾਂ ਅੰਦਰ ਤੱਕ ਚਲਾ ਗਿਆ ਤੇ ਚੰਡੀਗੜ੍ਹ ਦੇ ਨਾਲ ਲਗਦੇ ਪਿੰਡਾਂ ਵਿਚ ਵੀ ਅਜਿਹਾ ਹੀ ਮੰਜਰ ਦੇਖਣ ਨੂੰ ਮਿਲਿਆ | ਸੈਕਟਰ-35 ਦੀ ਅਫ਼ਸਰ ਕਾਲੋਨੀ ਦੇ ਸਾਹਮਣੇ ਵੀ ਕਈ ਘੰਟੇ ਪਾਣੀ ਖੜਾ ਰਿਹਾ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 5.30 ਵਜੇ ਤੱਕ ਸ਼ਹਿਰ ਵਿਚ 72.9 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ ਹੈ ਤੇ ਰਾਤ ਤੱਕ ਜੇਕਰ ਮੀਂਹ ਜਾਰੀ ਰਹਿੰਦਾ ਹੈ ਤਾਂ ਇਨ੍ਹਾਂ ਅੰਕੜਿਆਂ ਵਿਚ ਹੋਰ ਵਾਧਾ ਹੋ ਸਕਦਾ ਹੈ | ਇਸ ਤੋਂ ਪਹਿਲਾਂ ਮੌਸਮ ਵਿਭਾਗ ਦੇ ਸੈਕਟਰ-39 ਸੈਂਟਰ ਵਲੋਂ ਲਏ ਅੰਕੜਿਆਂ ਅਨੁਸਾਰ ਸਾਲ 2013 ਵਿਚ ਜੂਨ ਮਹੀਨੇ 'ਚ ਇਕ ਦਿਨ ਅੰਦਰ 92.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ, ਜਿਸ ਦੇ ਬਾਅਦ ਅਜਿਹਾ ਮੀਂਹ ਦੁਬਾਰਾ ਦੇਖਣ ਨੂੰ ਮਿਲਿਆ ਹੈ | ਜ਼ਿਕਰਯੋਗ ਹੈ ਕਿ ਸੈਕਟਰ-39 ਮੌਸਮ ਵਿਭਾਗ ਦਾ ਕੇਂਦਰ ਸਾਲ 2011 ਤੋਂ ਕੰਮ ਕਰ ਰਿਹਾ ਹੈ | ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 26.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਦਕਿ ਹੇਠਲਾ ਤਾਪਮਾਨ 26.4 ਰਿਹਾ | ਆਉਣ ਵਾਲੇ ਦੋ ਦਿਨਾਂ ਦੌਰਾਨ ਵੀ ਸ਼ਹਿਰ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 3 ਜੁਲਾਈ ਦੇ ਬਾਅਦ ਮੌਸਮ ਫਿਰ ਖੁੱਲ੍ਹਣ ਦੇ ਆਸਾਰ ਹਨ |

ਮੇਅਰ ਜੀਤੀ ਸਿੱਧੂ ਵਲੋਂ ਪਾਰਕ ਅਤੇ ਫੁੱਟਪਾਥ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)-ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਅੱਜ ਸੈਕਟਰ-79 ਸਥਿਤ ਪਾਰਕ ਨੰ. 8 ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਵਾਰਡ ਅੰਦਰ ਫੁੱਟਪਾਥ ਦੇ ਵਿਕਾਸ ਕਾਰਜ ਵੀ ਆਰੰਭ ਕਰਵਾਏ ...

ਪੂਰੀ ਖ਼ਬਰ »

ਪੰਜਾਬੀ ਮੰਚ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਰੋਸ ਧਰਨਾ

ਚੰਡੀਗੜ੍ਹ, 30 ਜੂਨ (ਪ੍ਰੋ.ਅਵਤਾਰ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਚੰਡੀਗੜ੍ਹ ਪੰਜਾਬੀ ਮੰਚ ਦੇ ਵਿਸ਼ੇਸ਼ ਉੱਦਮਾਂ ਨਾਲ ਪੇਂਡੂ ਸੰਘਰਸ਼ ਕਮੇਟੀ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬੀ ਭਾਸ਼ਾ ਨੂੰ ਲੈ ਕੇ ਅੱਜ ਇਕ ਰੋਸ ...

ਪੂਰੀ ਖ਼ਬਰ »

ਸੈਕਟਰ-25 ਦੇ ਸ਼ਮਸ਼ਾਨਘਾਟ 'ਚ ਬਣੀ ਹੜ੍ਹ ਵਰਗੀ ਸਥਿਤੀ

ਚੰਡੀਗੜ੍ਹ, 30 ਜੂਨ (ਨਵਿੰਦਰ ਸਿੰਘ ਬੜਿੰਗ)- ਸਮਾਰਟ ਸਿਟੀ ਚੰਡੀਗੜ੍ਹ ਵਿਚ ਹੋਈ ਭਾਰੀ ਬਰਸਾਤ ਕਾਰਨ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਠੱਪ ਹੋਣ ਕਾਰਨ ਸ਼ਮਸ਼ਾਨਘਾਟ ਦੇ ਚਾਰੇ ਪਾਸੇ ਪਾਣੀ ਭਰ ਜਾਣ ਕਾਰਨ ਰਸਮਾਂ ਘੰਟਿਆਂ ਬੱਧੀ ਰੁਕ ...

ਪੂਰੀ ਖ਼ਬਰ »

ਨਗਰ ਨਿਗਮ ਬੈਠਕ 'ਚ ਧਨਾਸ ਵਿਖੇ ਹਸਪਤਾਲ ਨਿਰਮਾਣ ਨੂੰ ਲੈ ਕੇ ਹੰਗਾਮਾ

ਚੰਡੀਗੜ੍ਹ, 30 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਬੈਠਕ ਵਿਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚ ਧਨਾਸ ਵਿਖੇ ਹਸਪਤਾਲ ਦੇ ਨਿਰਮਾਣ ਨੂੰ ਲੈ ਕੇ ਕਾਫੀ ਸਮਾਂ ਬਹਿਸ ਹੋਈ | ਦੋਨਾਂ ਪਾਰਟੀਆਂ ਦੇ ਕੌਂਸਲਰ 50 ਬੈੱਡਾਂ ਦਾ ਹਸਪਤਾਲ ਕਿਸ ਵਾਰਡ ਵਿਚ ...

ਪੂਰੀ ਖ਼ਬਰ »

ਸੰਕਲਪ ਪ੍ਰਾਜੈਕਟ ਅਧੀਨ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਲਈ ਵਰਕਸ਼ਾਪ ਲਗਾਈ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)-ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਸੰਕਲਪ ਪ੍ਰਾਜੈਕਟ ਤਹਿਤ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਲਈ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ | ਇਸ ਵਰਕਸ਼ਾਪ 'ਚ ਮੁਹਾਲੀ ...

ਪੂਰੀ ਖ਼ਬਰ »

ਮਾਨ ਦੀ ਜਿੱਤ 'ਤੇ ਅਮਰੀਕਾ ਤੇ ਕੈਨੇਡਾ 'ਚ ਖ਼ੁਸ਼ੀ- ਜੇ.ਜੇ.ਪੀ. ਨੇਤਾ ਰਣਧੀਰ ਸਿੰਘ

ਚੰਡੀਗੜ੍ਹ, 30 ਜੂਨ (ਐਨ. ਐਸ. ਪਰਵਾਨਾ)- ਜਨ ਨਾਇਕ ਜਨਤਾ ਪਾਰਟੀ ਦੇ ਨੇਤਾ ਰਣਧੀਰ ਸਿੰਘ, ਜੋ ਹੁਣੇ ਜਿਹੇ ਵਿਦੇਸ਼ੀ ਦੌਰੇ ਤੋਂ ਪਰਤੇ ਹਨ, ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ 'ਚ ...

ਪੂਰੀ ਖ਼ਬਰ »

ਰਾਸ਼ਟਰਪਤੀ ਦੇ ਅਹੁਦੇ ਲਈ ਸ਼ੋ੍ਰਮਣੀ ਅਕਾਲੀ ਦਲ ਦੀ ਵੋਟ ਦੀ ਹੱਕਦਾਰ ਦਰੋਪਤੀ ਮੁਰਮੂ-ਚੰਦੂਮਾਜਰਾ

ਚੰਡੀਗੜ੍ਹ, 30 ਜੂਨ (ਪ੍ਰੋ. ਅਵਤਾਰ ਸਿੰਘ)-ਭਾਰਤ ਦੇ ਰਾਸ਼ਟਰਪਤੀ ਦੀ 18 ਜੁਲਾਈ ਨੂੰ ਹੋ ਰਹੀ ਚੋਣ 'ਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਵਲੋਂ ਰਾਸ਼ਟਰਪਤੀ ਦੇ ਆਹੁਦੇ ਦੀ ਉਮੀਦਵਾਰ ਦਰੋਪਤੀ ਮੁਰਮੂ ਸ਼ੋ੍ਰਮਣੀ ਅਕਾਲੀ ਦੀ ਵੋਟ ਦੀ ਹੱਕਦਾਰ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ੀ ਅਫ਼ਸਰਾਂ ਵਿਰੁੱਧ ਕਾਰਵਾਈ ਕਰਦਿਆਂ 20 ਦਿਨ 'ਚ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ

ਸ੍ਰੀ ਅਨੰਦਪੁਰ ਸਾਹਿਬ, 30 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਤੇ ਜੇਲ੍ਹ ਵਿਭਾਗ ਪੰਜਾਬ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਡਾਕਟਰਾਂ ਨੇ ਗੁੰਝਲਦਾਰ ਦਿਲ ਦੀ ਸਰਜਰੀ ਕਰ ਕੇ 90 ਸਾਲਾ ਬਜ਼ੁਰਗ ਵਿਅਕਤੀ ਦੀ ਬਚਾਈ ਜਾਨ

ਚੰਡੀਗੜ੍ਹ, 30 ਜੂਨ (ਮਨਜੋਤ ਸਿੰਘ ਜੋਤ)- ਪੀ.ਜੀ.ਆਈ ਦੇ ਪ੍ਰੋ: ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਐਡਵਾਂਸਡ ਕਾਰਡਿਅਕ ਸੈਂਟਰ ਦੇ ਡਾਕਟਰਾਂ ਦੀ ਟੀਮ ਨੇ ਇਕ ਦੁਰਲੱਭ ਤੇ ਉੱਚ ਜੋਖ਼ਮ ਵਾਲੀ ਸਰਜਰੀ ਕਰ ਕੇ 90 ਸਾਲਾ ਬਜ਼ੁਰਗ ਵਿਅਕਤੀ ਦੀ ਜਾਨ ਬਚਾਈ ਹੈ | ਇਹ ਗੁੰਝਲਦਾਰ ਸਰਜਰੀ ...

ਪੂਰੀ ਖ਼ਬਰ »

ਕੋਰੋਨਾ ਦੇ 69 ਨਵੇਂ ਮਾਮਲੇ ਆਏ

ਚੰਡੀਗੜ੍ਹ, 30 ਜੂਨ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 69 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 65 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 572 ਤੱਕ ਪਹੁੰਚ ਗਈ ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ-10, 11, 15, 16, 18, 19, 20, ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਸੈਨੇਟ ਲਈ ਦੋ ਮੈਂਬਰ ਨਾਮਜ਼ਦ ਕਰਨ ਲਈ ਸਪੀਕਰ ਨੂੰ ਅਧਿਕਾਰ

ਚੰਡੀਗੜ੍ਹ, 30 ਜੂਨ (ਵਿਸ਼ੇਸ਼ ਪ੍ਰਤੀਨਿਧ)- ਅੱਜ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ 2 ਮੈਂਬਰ ਨਾਮਜ਼ਦ ਕਰਨ ਦੇ ਅਧਿਕਾਰ ਦੇ ਦਿੱਤੇ | ਵਰਨਣਯੋਗ ਹੈ ਕਿ ਇਹ ਅਧਿਕਾਰ ਦੇਣ ...

ਪੂਰੀ ਖ਼ਬਰ »

ਖੱਟਰ ਨੇ ਰੱਖੇ 4 ਪਰਿਯੋਜਨਾਵਾਂ ਦੇ ਨੀਂਹ ਪੱਥਰ

ਚੰਡੀਗੜ੍ਹ, 30 ਜੂਨ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਨੂੰ ਕੁਰੂਕਸ਼ੇਤਰ ਵਿਚ 3216.41 ਲੱਖ ਰੁਪਏ ਦੀ 4 ਪਰਿਯੋਜਨਾਵਾਂ ਦਾ ਨੀਂਹ ਪੱਥਰ ਰਖਿਆ | ਮੁੱਖ ਮੰਤਰੀ ਨੇ ਸਿੰਚਾਈ ਤੇ ਜਲ ਸੰਸਾਧਨ ਵਿਭਾਗ ਵਲੋਂ ਨਰਵਾਨਾ ਬ੍ਰਾਂਜ ਦੀ ਆਰਡੀ ...

ਪੂਰੀ ਖ਼ਬਰ »

ਭਾਜਪਾ ਹੀ ਅਜਿਹੀ ਪਾਰਟੀ ਹੈ, ਜਿਸ ਨੇ ਔਰਤਾਂ ਨੂੰ ਸਿਆਸੀ ਖੇਤਰ 'ਚ ਥਾਂ ਦਿੱਤੀ - ਅਸ਼ਵਨੀ ਸ਼ਰਮਾ

ਚੰਡੀਗੜ੍ਹ, 30 ਜੂਨ (ਅਜੀਤ ਬਿਊਰੋ)- ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਮੋਨਾ ਜੈਸਵਾਲ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ, ਜੋ ਅੱਜ ਸਮਾਪਤ ਹੋ ਗਿਆ | ਸਿਖਲਾਈ ਕੈਂਪ ਦੇ ਦੂਜੇ ਦਿਨ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵਨਾਥੀ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਚਾਰ ਅਧਿਕਾਰੀਆਂ ਨੂੰ ਵੱਖ ਵੱਖ ਵਿਭਾਗਾਂ ਦੇ ਮਿਲੇ ਚਾਰਜ

ਚੰਡੀਗੜ੍ਹ, 30 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਪ੍ਰਸ਼ਾਸਨ ਵਿਚ ਨਵੀਂ ਨਿਯੁਕਤੀ ਦੇ ਬਾਅਦ ਚਾਰ ਅਧਿਕਾਰੀਆਂ ਨੂੰ ਵੱਖ- ਵੱਖ ਚਾਰਜ ਸੌਂਪੇ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਦੈਨਿਕਸ ਕੇਡਰ ਦੇ ਅਧਿਕਾਰੀ ਅਖਿਲ ਕੁਮਾਰ ਨੂੰ ਪਰਸੋਨਲ ਵਿਭਾਗ ਦੇ ਵਧੀਕ ਸਕੱਤਰ ਦਾ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਸਿਹਤ ਤੇ ਵੈਲਨੈਸ ਸੈਂਟਰਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ ਮਿਲਿਆ ਦੂਜਾ ਰੈਂਕ

ਚੰਡੀਗੜ੍ਹ, 30 ਜੂਨ (ਮਨਜੋਤ ਸਿੰਘ ਜੋਤ)- ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਦੇ ਸਿਹਤ ਤੇ ਵੈਲਨੈਸ ਸੈਂਟਰਾਂ ਵਿਚ ਟੈਲੀਕੋਂਸਲਟੇਸ਼ਨ ਵਿਚ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ ਦੇਸ਼ 'ਚ ਦੂਜਾ ਦਰਜਾ ਪ੍ਰਾਪਤ ਕੀਤਾ ਹੈ | ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ 'ਚ ਪਾਣੀ ਦੇ ਸੰਕਟ ਨੂੰ ਹੱਲ ਕਰਨ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ

ਐੱਸ. ਏ. ਐੱਸ. ਨਗਰ, 30 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਵਿਚ ਗਹਿਰੇ ਹੋ ਰਹੇ ਪਾਣੀ ਦੇ ਸੰਕਟ ਨੂੰ ਹੱਲ ਕਰਨ ਨਾਲ ਸੰਬੰਧਤ ਮੰਗਾਂ ਨੂੰ ਲੈ ਕੇ ਵਰਦੇ ਮੀਂਹ ਵਿਚ ਅੱਜ ਸਥਾਨਕ ਫੇਜ਼-8 ਸਥਿਤ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਰੋਸ ...

ਪੂਰੀ ਖ਼ਬਰ »

ਬਿਜਲੀ ਕੁਨੈਕਸ਼ਨ ਦੇਣ ਤੋਂ ਆਨਾਕਾਨੀ ਕਰਨ 'ਤੇ ਬਿਜਲੀ ਬੋਰਡ ਦੇ ਐਕਸੀਅਨ ਦੀ ਤਨਖਾਹ ਜ਼ਬਤ ਕਰਨ ਦੇ ਹੁਕਮ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ ਪੀ. ਸੀ. ਐੱਲ) ਨੇ ਇਕ ਵਪਾਰਕ ਯੂਨਿਟ ਨੂੰ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਬਿਜਲੀ ਕੁਨੈਕਸ਼ਨ ਦੇਣ ਤੋਂ ਇਨਕਾਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਪਾਰ ...

ਪੂਰੀ ਖ਼ਬਰ »

ਹਰਿਆਣਾ ਨੂੰ ਮਿਲਿਆ ਐਮ.ਐਸ.ਐਮ.ਈ. ਨੈਸ਼ਨਲ ਐਵਾਰਡ 'ਚ ਤੀਜਾ ਸਥਾਨ

ਚੰਡੀਗੜ੍ਹ, 30 ਜੂਨ (ਐਨ.ਐਸ. ਪਰਵਾਨਾ)- ਹਰਿਆਣਾ ਸਰਕਾਰ ਵਲੋਂ ਐਮ.ਐਸ.ਐਮ.ਈ ਦੇ ਖੇਤਰ ਵਿਚ ਕੀਤੇ ਗਏ ਵਰਨਣਯੋਗ ਕੰਮਾਂ ਲਈ ਸੂਬੇ ਨੂੰ ਕੌਮੀ ਪੱਧਰ 'ਤੇ ਤੀਜਾ ਸਥਾਨ ਹਾਸਲ ਹੋਇਆ ਹੈ | ਅੱਜ ਨਵੀਂ ਦਿੱਲੀ ਵਿਚ ਭਾਰਤ ਸਰਕਾਰ ਦੇ ਐਮ.ਐਸ.ਐਮ.ਈ. ਮੰਤਰਾਲੇ ਵੱਲੋਂ ਉਦਮੀ ਭਾਰਤ ...

ਪੂਰੀ ਖ਼ਬਰ »

ਕੁੱਟਮਾਰ ਦੇ ਮਾਮਲੇ 'ਚ 2 ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 30 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਰੁੜਕਾ ਵਿਖੇ 2 ਵਿਅਕਤੀਆਂ ਵਲੋਂ ਪਿੰਡ ਦੇ ਹੀ ਇਕ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ 'ਚ ਜ਼ਖ਼ਮੀ ਹੋਇਆ ਗੁਰਪ੍ਰੀਤ ਸਿੰਘ ਵਾਸੀ ਰੁੜਕਾ ਇਸ ਸਮੇਂ ...

ਪੂਰੀ ਖ਼ਬਰ »

ਪਿੰਡ ਰੋੜਾ ਵਿਖੇ ਮੀਂਹ ਦੇ ਪਾਣੀ ਦਾ ਨਿਕਾਸ ਰੁਕਣ ਕਾਰਨ ਘਰਾਂ 'ਚ ਵੜਿਆ ਪਾਣੀ

ਖਰੜ, 30 ਜੂਨ (ਗੁਰਮੁੱਖ ਸਿੰਘ ਮਾਨ)- ਖਰੜ ਤਹਿਸੀਲ ਤਹਿਤ ਪੈਂਦੇ ਪਿੰਡ ਰੋੜਾ ਵਿਖੇ ਮੀਂਹ ਦਾ ਪਾਣੀ ਮੁਹੱਲਾ ਵਾਲਮੀਕਿ ਦੇ ਬਹੁਤ ਸਾਰੇ ਪਰਿਵਾਰਾਂ ਦੇ ਘਰ ਵਿਚ ਜਮ੍ਹਾਂ ਹੋਣ ਕਾਰਨ ਮਕਾਨ ਡਿੱਗਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਤੇ ਸਰਕਾਰੀ ਕਾਰਵਾਈ ਢਿੱਲੀ ਹੋਣ ਕਾਰਨ ...

ਪੂਰੀ ਖ਼ਬਰ »

7 ਗ੍ਰਾਮ ਹੈਰੋਇਨ ਤੇ 4 ਗ੍ਰਾਮ ਆਈਸ ਸਮੇਤ ਇਕ ਕਾਬੂ

ਲਾਲੜੂ, 30 ਜੂਨ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇੇ ਸਥਿਤ ਲੈਹਲੀ ਟੀ-ਪੁਆਇੰਟ 'ਤੇ ਪੁਲਿਸ ਨੇ ਇਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਤੇ 4 ਗ੍ਰਾਮ ਆਈਸ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਗੋਵਿੰਦਾ ਵਰਮਾ ਵਾਸੀ ਹਿਮਾਚਲ ...

ਪੂਰੀ ਖ਼ਬਰ »

30 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਲਾਲੜੂ, 30 ਜੂਨ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪਿੰਡ ਸਰਸੀਣੀ ਨੇੜੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਕਾਬੂ ਕੀਤੇ ਨੌਜਵਾਨ ਦੀ ਪਛਾਣ ਗੋਰਵ ਵਾਸੀ ਘਨੋਲੀ ਰੋਪੜ ਵਜੋ ਹੋਈ ...

ਪੂਰੀ ਖ਼ਬਰ »

ਪਹਿਲੀ ਬਰਸਾਤ ਨੇ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ

ਲਾਲੜੂ, 30 ਜੂਨ (ਰਾਜਬੀਰ ਸਿੰਘ)- ਮਾਨਸੂਨ ਦੀ ਹੋਈ ਅੱਜ ਪਹਿਲੀ ਬਰਸਾਤ ਨੇ ਸ਼ਹਿਰੀ ਖੇਤਰਾਂ 'ਚ ਨਿਕਾਸੀ ਦੇ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਲੋਕ ਬਾਲਟੀਆਂ ਤੇ ਡੱਬਿਆਂ ਰਾਹੀਂ ਪਾਣੀ ਕੱਢਦੇ ਦੇਖੇ ...

ਪੂਰੀ ਖ਼ਬਰ »

ਤੇਜ਼ ਬਰਸਾਤ ਕਾਰਨ ਮੁਹਾਲੀ 'ਚ ਆਈ ਸਮੱਸਿਆ ਨੂੰ ਦੂਰ ਕਰਨ ਲਈ ਨਗਰ ਨਿਗਮ ਹੋਈ ਪੱਬਾਂ ਭਾਰ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)- ਮੁਹਾਲੀ 'ਚ ਅਚਾਨਕ ਹੋਈ ਤੇਜ਼ ਬਰਸਾਤ ਕਾਰਣ ਅੱਜ ਸ਼ਹਿਰ ਵਿਚ ਕਈ ਇਲਾਕਿਆਂ ਵਿਚ ਸੜਕਾਂ 'ਤੇ ਗੋਡੇ-ਗੋਡੇ ਪਾਣੀ ਖੜ੍ਹਨ ਅਤੇ ਲੋਕਾਂ ਦੇ ਘਰ ਪਾਣੀ ਦਾਖ਼ਲ ਹੋਣ ਦੀ ਸੂਚਨਾ ਮਿਲਣ 'ਤੇ ਨਗਰ ਨਿਗਮ ਫੌਰਨ ਹਰਕਤ 'ਚ ਆ ਗਈ | ਮੁਹਾਲੀ ...

ਪੂਰੀ ਖ਼ਬਰ »

ਬਾਰਿਸ਼ ਪੈਣ ਕਾਰਨ ਕੁਰਾਲੀ ਹੋਇਆ ਜਲ-ਥਲ

ਕੁਰਾਲੀ, 30 ਜੂਨ (ਹਰਪ੍ਰੀਤ ਸਿੰਘ)- ਅੱਜ ਸਵੇਰ ਤੋਂ ਕਈ ਘੰਟੇ ਲਗਾਤਾਰ ਹੋਈ ਭਰਵੀਂ ਬਰਸਾਤ ਕਾਰਨ ਜਿੱਥੇ ਸਾਰਾ ਸ਼ਹਿਰ ਜਲ-ਥਲ ਹੋ ਗਿਆ ਉੱਥੇ ਸ਼ਹਿਰ ਦੇ ਦੋਵੇਂ ਰੇਲਵੇ ਅੰਡਰ-ਬਿ੍ਜ ਥੱਲੇ ਇਕੱਠੇ ਹੋਏ ਪਾਣੀ ਕਾਰਨ ਲਾਈਨਾਂ ਤੋਂ ਪਾਰ ਸ਼ਹਿਰ ਨੂੰ ਮੁੱਖ ਸ਼ਹਿਰ ਤੋਂ ...

ਪੂਰੀ ਖ਼ਬਰ »

ਤੇਜ਼ ਬਰਸਾਤ ਕਾਰਨ ਮੁਹਾਲੀ 'ਚ ਆਈ ਸਮੱਸਿਆ ਨੂੰ ਦੂਰ ਕਰਨ ਲਈ ਨਗਰ ਨਿਗਮ ਹੋਈ ਪੱਬਾਂ ਭਾਰ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)- ਮੁਹਾਲੀ 'ਚ ਅਚਾਨਕ ਹੋਈ ਤੇਜ਼ ਬਰਸਾਤ ਕਾਰਣ ਅੱਜ ਸ਼ਹਿਰ ਵਿਚ ਕਈ ਇਲਾਕਿਆਂ ਵਿਚ ਸੜਕਾਂ 'ਤੇ ਗੋਡੇ-ਗੋਡੇ ਪਾਣੀ ਖੜ੍ਹਨ ਅਤੇ ਲੋਕਾਂ ਦੇ ਘਰ ਪਾਣੀ ਦਾਖ਼ਲ ਹੋਣ ਦੀ ਸੂਚਨਾ ਮਿਲਣ 'ਤੇ ਨਗਰ ਨਿਗਮ ਫੌਰਨ ਹਰਕਤ 'ਚ ਆ ਗਈ | ਮੁਹਾਲੀ ...

ਪੂਰੀ ਖ਼ਬਰ »

ਮਾੜੇ ਪ੍ਰਬੰਧਾਂ ਕਾਰਨ ਸ਼ਹਿਰ ਜ਼ੀਰਕਪੁਰ 'ਚ ਹੋਇਆ ਪਾਣੀ-ਪਾਣੀ ਨਿਕਾਸੀ ਥਾਵਾਂ 'ਤੇ ਭੂ-ਮਾਫ਼ੀਆ ਦਾ ਕਬਜ਼ਾ ਹੋਣ ਕਾਰਨ ਸੜਕਾਂ ਹੋਈਆਂ ਜਲ-ਥਲ

ਜ਼ੀਰਕਪੁਰ, 30 ਜੂਨ (ਹੈਪੀ ਪੰਡਵਾਲਾ)- ਅੱਜ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ | ਪ੍ਰਸ਼ਾਸਨ ਦੀ ਬਦ ਇੰਤਜ਼ਾਮੀ ਸਦਕਾ ਬਰਸਾਤੀ ਪਾਣੀ ਦਾ ਪੂਰਨ ਨਿਕਾਸ ਨਾ ਹੋਣ ਕਾਰਨ ਦਰਜਨ ਦੇ ਕਰੀਬ ਸੁਸਾਇਟੀਆਂ ਦੇ ਰਸਤਿਆਂ 'ਚ ਪਾਣੀ ਭਰ ਗਿਆ ...

ਪੂਰੀ ਖ਼ਬਰ »

ਪਹਿਲੀ ਬਰਸਾਤ ਨੇ ਮੁਹਾਲੀ ਦੇ ਜ਼ਿਆਦਾਤਰ ਹਿੱਸਿਆਂ ਨੂੰ ਕੀਤਾ ਜਲ-ਥਲ ਸ਼ਹਿਰ ਅੰਦਰ ਕਈ ਘਰਾਂ 'ਚ ਦਾਖ਼ਲ ਹੋਇਆ ਪਾਣੀ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)-ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਪਹਿਲੀ ਭਰਵੀਂ ਬਰਸਾਤ ਕਾਰਨ ਜਿਥੇ ਅਤਿ ਆਧੁਨਿਕ ਸ਼ਹਿਰ ਅੰਦਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਉਥੇ ਸ਼ਹਿਰ ਦੇ ਕਈ ਘਰਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਲੋਕਾਂ ਨੂੰ ਬਹੁਤ ਹੀ ...

ਪੂਰੀ ਖ਼ਬਰ »

ਘੱਗਰ 'ਚ ਪਾਣੀ ਦਾ ਪੱਧਰ ਵਧਿਆ, ਕੰਢੇ ਵਸੇ ਝੁੱਗੀ ਵਾਸੀਆਂ 'ਚ ਫੈਲੀ ਦਹਿਸ਼ਤ

ਡੇਰਾਬੱਸੀ, 30 ਜੂਨ (ਗੁਰਮੀਤ ਸਿੰਘ)- ਹਿਮਾਚਲ ਅਤੇ ਪੰਜਾਬ 'ਚ ਪੈ ਰਹੀ ਬਰਸਾਤ ਕਾਰਨ ਡੇਰਾਬੱਸੀ ਖੇਤਰ ਤੋਂ ਵਗਦੀ ਘੱਗਰ ਨਦੀ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ | ਮੁਬਾਰਕਪੁਰ ਨੇੜੇ ਘੱਗਰ 'ਤੇ ਬਣੇ ਕਾਜਵੇਅ ਤੱਕ ਪਾਣੀ ਦਾ ਪੱਧਰ ਪਹੁੰਚਣ ਕਰਕੇ ਪਾਣੀ ਨੇੜੇ ਸ ਥਿਤ ਝੁੱਗੀਆਂ ...

ਪੂਰੀ ਖ਼ਬਰ »

ਡੇਰਾਬੱਸੀ ਵਿਖੇ ਦੁਕਾਨਾਂ ਤੇ ਘਰਾਂ 'ਚ ਭਰਿਆ ਪਾਣੀ, ਲੱਖਾਂ ਦਾ ਹੋਇਆ ਨੁਕਸਾਨ

ਡੇਰਾਬੱਸੀ, 30 ਜੂਨ (ਗੁਰਮੀਤ ਸਿੰਘ)- ਅੱਜ ਸਵੇਰੇ ਪਏ ਮੀਂਹ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਮੀਂਹ ਕਾਰਨ ਜਿਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪਾਣੀ ਭਰ ਗਿਆ ਉਥੇ ਹੀ ਡੇਰਾਬੱਸੀ ਦੇ ਮੁੱਖ ਬਾਜ਼ਾਰ 'ਚ ਵੀ ਹਰ ਵਾਰ ਦੀ ...

ਪੂਰੀ ਖ਼ਬਰ »

ਗੁਦਾਮ 'ਚੋਂ ਲੋਹੇ ਦੀਆਂ ਪਲੇਟਾਂ, ਗਾਡਰ, ਪਾਈਪਾਂ ਅਤੇ ਹੋਰ ਸਾਮਾਨ ਚੋਰੀ

ਐੱਸ. ਏ. ਐੱਸ. ਨਗਰ, 30 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਅਧੀਨ ਪੈਂਦੇ ਪਿੰਡ ਜੁਝਾਰ ਨਗਰ ਵਿਖੇ ਇਕ ਸ਼ਟਰਿੰਗ ਦੇ ਗੁਦਾਮ 'ਚੋਂ ਲੋਹੇ ਦੀਆਂ ਪਲੇਟਾਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੁਲਿਸ ਨੇ ਸੰਦੀਪ ਉਰਫ਼ ਕੋਕਾ ...

ਪੂਰੀ ਖ਼ਬਰ »

ਝਗੜੇ ਸੰਬੰਧੀ ਮਾਮਲਾ ਦਰਜ

ਮਾਜਰੀ, 30 ਜੂਨ (ਧੀਮਾਨ)-ਪੁਲਿਸ ਥਾਣਾ ਮਾਜਰੀ ਅਧੀਨ ਪੈਂਦੇ ਪਿੰਡ ਬੂਥਗੜ੍ਹ ਵਿਖੇ ਪਿੰਡ ਦੇ ਦੋ ਗੁੱਟਾਂ ਵਿਚਕਾਰ ਹੋਏ ਝਗੜੇ 'ਚ ਜ਼ਖਮੀ ਰਵਿੰਦਰ ਸਿੰਘ ਵਾਸੀ ਪਿੰਡ ਬੂਥਗੜ੍ਹ ਦੀ ਸਿਕਾਇਤ 'ਤੇ ਪੁਲਿਸ ਨੇ ਦਵਿੰਦਰ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ...

ਪੂਰੀ ਖ਼ਬਰ »

ਖਰੜ ਤੇ ਆਸਪਾਸ ਖੇਤਰਾਂ 'ਚ ਹੋਈ ਬਾਰਿਸ਼ ਕਾਰਨ ਕਈ ਥਾਵਾਂ 'ਤੇ ਪਾਣੀ ਜਮ੍ਹਾਂ ਹੋਇਆ

ਖਰੜ, 30 ਜੂਨ (ਗੁਰਮੁੱਖ ਸਿੰਘ ਮਾਨ)- ਖਰੜ ਸ਼ਹਿਰ ਤੇ ਆਸਪਾਸ ਖੇਤਰਾਂ 'ਚ ਹੋਈ ਪਹਿਲੀ ਬਾਰਸ਼ ਨਾਲ ਸੜਕਾਂ ਤੇ ਨੀਵੀਆਂ ਥਾਵਾਂ 'ਤੇ ਪਾਣੀ ਭਰ ਗਿਆ ਤੇ ਇਸੇ ਤਰ੍ਹਾਂ ਪੇਂਡੂ ਖੇਤਰ ਵਿਚ ਕਈ ਥਾਵਾਂ 'ਤੇ ਪਾਣੀ ਜਮ੍ਹਾਂ ਹੋ ਗਿਆ | ਖਰੜ-ਲਾਂਡਰਾਂ ਸੜਕ 'ਤੇ ਮੀਂਹ ਦਾ ਪਾਣੀ ...

ਪੂਰੀ ਖ਼ਬਰ »

ਭਾਜਪਾ ਆਗੂ ਦੀ ਬਹਾਦਰੀ ਸਦਕਾ ਏ. ਟੀ. ਐਮ. 'ਚ ਚਾਕੂ ਦੀ ਨੋਕ 'ਤੇੇ ਵਾਰਦਾਤ ਕਰਨ ਆਏ ਲੁਟੇਰੇ ਰਹੇ ਨਾਕਾਮ

ਲਾਲੜੂ, 30 ਜੂਨ (ਰਾਜਬੀਰ ਸਿੰਘ)- ਏ. ਟੀ. ਐਮ. ਕਾਰਡ ਧਾਰਕ ਭਾਜਪਾ ਆਗੂ ਦੀ ਬਹਾਦਰੀ ਸਦਕਾ ਏ. ਟੀ. ਐਮ. ਵਿਚ ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰੇ ਨਾਕਾਮ ਹੋ ਕੇ ਮੌਕੇ ਤੋਂ ਫਰਾਰ ਹੋ ਗਏ | ਲੁਟੇਰਿਆਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਚੋਂ ...

ਪੂਰੀ ਖ਼ਬਰ »

ਘੜੂੰਆਂ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਸਕੂਲ ਦਾ ਨਾਂਅ ਚਮਕਾਇਆ

ਖਰੜ,30 ਜੂਨ (ਗੁਰਮੁੱਖ ਸਿੰਘ ਮਾਨ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਸਰਕਾਰੀ ਮਾ. ਸੀ. ਸੈ. ਸਮਾਰਟ ਸਕੂਲ ਲੜਕੇ ਘੜੂੰਆਂ ਦਾ 100 ਫ਼ੀਸਦੀ ਰਿਹਾ ਹੈ | ਸਕੂਲ ਪਿ੍ੰਸੀਪਲ ਹਿਮਾਂਸ਼ੂੰ ਲਟਾਵਾ ਨੇ ਦੱਸਿਆ ਕਿ ਸਕੂਲ ਵਿਚ ਮੈਡੀਕਲ, ...

ਪੂਰੀ ਖ਼ਬਰ »

12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਮੁੱਲਾਂਪੁਰ ਗਰੀਬਦਾਸ, 30 ਜੂਨ (ਖੈਰਪੁਰ)- ਸੰਤ ਵਰਿਆਮ ਸਿੰਘ ਮੈਮੋਰੀਅਲ ਸਕੂਲ ਰਤਵਾੜਾ ਸਾਹਿਬ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥਣ ਰਾਜ ਰਾਣੀ ਨੇ 91 ਫ਼ੀਸਦੀ ਅੰਕ ਲੈ ਕਿ ਪਹਿਲੀ ਪੁਜੀਸ਼ਨ 'ਤੇ ...

ਪੂਰੀ ਖ਼ਬਰ »

ਕੇਂਦਰ ਦੇ ਹੁਕਮਾਂ ਤੋਂ ਬਾਅਦ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ 'ਤੇ ਪੂਰਨ ਪਾਬੰਧੀ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)- ਕੇਂਦਰ ਸਰਕਾਰ ਵਲੋਂ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ 'ਤੇ ਪੂਰਨ ਪਾਬੰਧੀ ਦੇ ਹੁਕਮ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਲੋਂ ਸੰਬੰਧਤ ਵਿਭਾਗਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ | ਉਨ੍ਹਾਂ ...

ਪੂਰੀ ਖ਼ਬਰ »

ਬਿਜਲੀ ਚੋਰੀ ਤੇ ਅਣ-ਅਧਿਕਾਰਿਤ ਵਰਤੋਂ ਕਰਨ ਤੇ ਖਪਤਕਾਰਾਂ ਨੂੰ ਕੀਤਾ ਲੱਖਾਂ ਦਾ ਜੁਰਮਾਨਾ

ਐੱਸ. ਏ. ਐੱਸ. ਨਗਰ, 30 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸੀ. ਐਮ. ਡੀ. ਇੰਜ. ਬਲਦੇਵ ਸਿੰਘ ਸਰਾ, ਡਾਇਰੈਕਟਰ ਵੰਡ ਇੰਜ. ਡੀ. ਪੀ. ਸਿੰਘ ਗਰੇਵਾਲ ਤੇ ਮੁੱਖ ਇੰਜੀਨੀਅਰ/ਵੰਡ ਦੱਖਣ ਜ਼ੋਨ ਪਟਿਆਲਾ ਸੰਦੀਪ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੰਡ ਹਲਕਾ ਮੁਹਾਲੀ ਅਧੀਨ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਲਈ ਜਥਾ ਰਵਾਨਾ

ਡੇਰਾਬੱਸੀ, 30 ਜੂਨ (ਰਣਬੀਰ ਸਿੰਘ)-ਡੇਰਾਬੱਸੀ ਤੋਂ 20ਵੀਂ ਅਮਰਨਾਥ ਬੱਸ ਯਾਤਰਾ ਨੂੰ ਪ੍ਰਭੂ ਕਿ੍ਪਾ ਸੇਵਾ ਮੰਡਲ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸੇ ਦੌਰਾਨ ਇਕ ਬੱਸ ਅਤੇ ਦੋ ਕਾਰਾਂ 'ਚ 70 ਤੋਂ ਵੱਧ ਸ਼ਰਧਾਲੂ ਸਵੇਰੇ 7 ਵਜੇ ਗੁਲਾਬਗੜ੍ਹ ਰੋਡ 'ਤੇ ਸਥਿਤ ਹੋਟਲ ...

ਪੂਰੀ ਖ਼ਬਰ »

ਨੌਜਵਾਨ ਨੂੰ ਰਸਤੇ 'ਚ ਰੋਕ ਕੇ ਕੀਤੀ ਕੁੱਟਮਾਰ-ਮਾਮਲਾ ਦਰਜ

ਐੱਸ. ਏ. ਐੱਸ. ਨਗਰ, 30 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਪਿੰਡ ਦਾਊਾ ਸਮੇਤ 8/10 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਮਾਮਲੇ 'ਚ ਨਾਮਜ਼ਦ ਸਾਰੇ ...

ਪੂਰੀ ਖ਼ਬਰ »

ਆਪ ਆਗੂ ਮਲੋਆ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਮਾਜਰੀ, 30 ਜੂਨ (ਧੀਮਾਨ)-ਬਲਾਕ ਮਾਜਰੀ ਖੇਤਰ ਦੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਪਿੰਡ ਕਰੌਂਦੇਵਾਲਾ ਦੇ ਵਸਨੀਕਾਂ ਦੀਆਂ ਆਮ ਆਦਮੀ ਪਾਰਟੀ ਦੇ ਆਗੂ ਜਗਦੇਵ ਸਿੰਘ ਮਲੋਆ ਨੇ ਸਮੱਸਿਆਵਾਂ ਸੁਣੀਆਂ | ਇਸ ਮੌਕੇ ਸ. ਮਲੋਆ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਅਧੀਨ ਪਹਾੜੀ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨਾਲ ਹੋਈ ਮੌਤ ਦੇ ਮੁਆਵਜ਼ੇ ਸੰਬੰਧੀ ਕੈਂਪ ਅੱਜ

ਐੱਸ. ਏ. ਐੱਸ. ਨਗਰ, 30 ਜੂਨ (ਕੇ. ਐੱਸ. ਰਾਣਾ)-ਕੋਰੋਨਾ ਵਾਇਰਸ ਦੇ ਕਾਰਨ ਮਰੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ 50 ਹਜ਼ਾਰ ਰੁ. ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ | ਇਸ ਦੇ ਮੱਦੇਨਜ਼ਰ ਐੱਸ. ਡੀ. ਐੱਮ. ਮੁਹਾਲੀ ਅਤੇ ਡੇਰਾਬੱਸੀ ਵਲੋਂ ਦੱਸਿਆ ਗਿਆ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਪਬਲਿਕ ਸਕੂਲ ਧਰਮਗੜ੍ਹ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਲਾਲੜੂ, 30 ਜੂਨ (ਰਾਜਬੀਰ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਐਮ. ਡੀ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਦੇ ਸਕੂਲ ਦੇ 12ਵੀਂ ਜਮਾਤ ਦੇ 22 ਵਿਦਿਆਰਥੀ ਬੋਰਡ ਦੀ ਪ੍ਰੀਖਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX