ਉਦੈਪੁਰ, 30 ਜੂਨ (ਏਜੰਸੀ)-ਉਦੈਪੁਰ 'ਚ ਦਰਜ਼ੀ ਕਨ੍ਹਈਆ ਲਾਲ ਦੇ ਕਤਲ ਤੋਂ ਬਾਅਦ ਰਾਜਸਥਾਨ ਹੀ ਨਹੀਂ ਦੇਸ਼ ਭਰ 'ਚ ਗੁੱਸੇ ਦਾ ਮਾਹੌਲ ਹੈ | ਉਦੈਪੁਰ 'ਚ ਅੱਜ ਹਿੰਦੂ ਸੰਗਠਨਾਂ ਨੇ ਸ਼ਾਂਤੀਪੂਰਨ ਢੰਗ ਨਾਲ ਰੋਸ ਮਾਰਚ ਕਰਕੇ ਕਨ੍ਹਈਆ ਲਾਲ ਲਈ ਇਨਸਾਫ਼ ਦੀ ਮੰਗੀ ਕੀਤੀ | ਇਸੇ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਨ੍ਹਈਆ ਲਾਲ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ | ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ, ਰੈਵੀਨਿਊ ਮੰਤਰੀ ਰਾਮਲਾਲ ਜਾਟ ਅਤੇ ਹੋਰ ਆਗੂ ਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ | ਕਨ੍ਹਈਆ ਲਾਲ ਦੇ ਪਰਿਵਾਰ ਨਾਲ ਮੁਲਾਕਾਤ ਦੇ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੂੰ ਇਹ ਮਾਮਲਾ ਫਾਸਟ ਟਰੈਕ ਅਦਾਲਤ 'ਚ ਲੈ ਕੇ ਜਾਣਾ ਚਾਹੀਦਾ ਹੈ | ਜਾਂਚ ਏਜੰਸੀ ਵਲੋਂ ਇਸ ਮਾਮਲੇ 'ਚ ਜਲਦ ਤੋਂ ਜਲਦ ਦੋਸ਼ ਪੱਤਰ ਦਾਖ਼ਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ | ਉਨ੍ਹਾਂ ਕਿਹਾ ਕਿ ਕਨ੍ਹਈਆ ਲਾਲ ਦਾ ਕਤਲ ਕਰਨ ਵਾਲਿਆਂ ਨੇ ਖ਼ੁਦ ਵੀਡੀਓ ਬਣਾਈ ਹੈ ਅਤੇ ਉਹ ਖ਼ੁਦ ਚਸ਼ਮਦੀਦ ਗਵਾਹ ਬਣ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ | ਦੋਸ਼ੀ ਫੜ੍ਹੇ ਗਏ ਹਨ ਅਤੇ ਇਸ ਮਾਮਲੇ 'ਚ ਪੁਲਿਸ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਨੇ ਬਹੁਤ ਵਧੀਆ ਡਿਊਟੀ ਨਿਭਾਈ ਹੈ | ਉਨ੍ਹਾਂ ਕਿਹਾ ਕਿ ਸੂਬਾ ਪੁਲਿਸ ਦਾ ਐਸ.ਓ.ਜੀ. ਜਾਂਚ ਏਜੰਸੀ ਨਾਲ ਪੂਰਾ ਸਹਿਯੋਗ ਕਰੇਗਾ | ਇਸੇ ਦੌਰਾਨ ਹਜ਼ਾਰਾਂ ਲੋਕਾਂ ਨੇ ਸ਼ਹਿਰ 'ਚ ਇਕ ਵਿਰੋਧ ਰੈਲੀ ਵੀ ਕੱਢੀ | ਹਿੰਦੂ ਸੰਗਠਨਾਂ ਵਲੋਂ 'ਸਰਵ ਹਿੰਦੂ ਸਮਾਜ' ਰੈਲੀ ਦਾ ਸੱਦਾ ਦਿੱਤਾ ਗਿਆ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਟਾਊਨ ਹਾਲ ਤੋਂ ਸ਼ਾਂਤੀਪੂਰਨ ਢੰਗ ਨਾਲ ਰੈਲੀ ਕੱਢੀ ਗਈ | ਸੰਗਠਨਾਂ ਵਲੋਂ ਇਸ ਨੂੰ 'ਸ਼ਾਂਤੀ' ਮਾਰਚ ਦਾ ਨਾਂਅ ਦਿੱਤਾ ਗਿਆ ਸੀ ਪਰ ਜਦੋਂ ਰੋਸ ਮਾਰਚ ਖ਼ਤਮ ਹੋਇਆ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ | ਮਾਰਚ ਦੌਰਾਨ ਕਈ ਲੋਕਾਂ ਨੇ ਭਗਵੇ ਝੰਡੇ ਵੀ ਫੜ੍ਹੇ ਹੋਏ ਸਨ | ਇਸ ਸੰਬੰਧੀ ਵਧੀਕ ਡੀ.ਜੀ. ਦਿਨੇਸ਼ ਐਮ. ਐਨ ਨੇ ਦੱਸਿਆ ਕਿ ਰੋਸ ਮਾਰਚ ਕੱਢਣ ਦੀ ਪ੍ਰਵਾਨਗੀ ਤੋਂ ਬਾਅਦ ਸੰਬੰਧਿਤ ਰੂਟ 'ਤੇ ਕੁਝ ਸਮੇਂ ਲਈ ਕਰਫ਼ਿਊ 'ਚ ਢਿੱਲ ਦਿੱਤੀ ਗਈ ਸੀ | ਰੈਲੀ ਦੌਰਾਨ ਹਲਕੀ ਝੜਪ ਵੀ ਹੋਈ | ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਸੀ | ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ 'ਚ ਪੁਲਿਸ ਦੀ ਭਾਰੀ ਤੈਨਾਤੀ ਕੀਤੀ ਗਈ
ਪਾਕਿ ਨੇ ਹੱਥ ਹੋਣ ਤੋਂ ਕੀਤਾ ਇਨਕਾਰ
ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਉਦੈਪੁਰ ਕਤਲ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੇ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ | ਇਸ ਸੰਬੰਧੀ ਪਾਕਿ ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ | ਦਰਅਸਲ, ਰਾਜਸਥਾਨ ਦੇ ਪੁਲਿਸ ਮੁਖੀ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਕਨ੍ਹਈਆ ਲਾਲ ਸਾਹੂ ਦੇ ਕਤਲ ਦੇ ਦੋ ਦੋਸ਼ੀਆਂ 'ਚੋਂ ਇਕ ਦਾ ਸੰਬੰਧ ਕਰਾਚੀ ਦੇ ਇਸਲਾਮੀ ਸੰਗਠਨ ਦਾਵਤ-ਏ-ਇਸਲਾਮੀ ਨਾਲ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਲ 2014 'ਚ ਮੁਲਜ਼ਮ ਪਾਕਿ ਵੀ ਗਿਆ ਸੀ | ਪਾਕਿ ਵਿਦੇਸ਼ ਦਫ਼ਤਰ ਨੇ ਹਿੰਦੂ ਦਰਜ਼ੀ ਦੀ ਹੱਤਿਆ 'ਚ ਪਾਕਿਸਤਾਨੀ ਸੰਗਠਨ ਦੇ ਸ਼ਾਮਿਲ ਹੋਣ ਦੇ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਇਹ ਪਾਕਿ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ ਅਤੇ ਇਸ ਤਰ੍ਹਾਂ ਭਾਰਤ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ |
ਟੋਰਾਂਟੋ, 30 ਜੂਨ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਟਰੱਕਿੰਗ ਕੰਪਨੀ ਬੀ.ਵੀ.ਡੀ. ਗਰੁੱਪ ਦੇ ਮਾਲਕ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਟੋਰਾਂਟੋ ਅਤੇ ਬਰੈਂਪਟਨ ਵਿਚ ਹਸਪਤਾਲ ਚਲਾ ਰਹੀ ਸੰਸਥਾ ...
ਵਾਸ਼ਿੰਗਟਨ, 30 ਜੂਨ (ਏਜੰਸੀ)- ਭਾਰਤੀ ਮੂਲ ਦੇ ਅਮਰੀਕੀ ਕਾਂਗਰਸ ਮੈਂਬਰ ਰਾਜਾ ਕਿ੍ਸ਼ਨਾਮੂਰਤੀ ਨੇ ਆਪਣੇ ਵਿਰੋਧੀ ਜੁਨੈਦ ਅਹਿਮਦ ਨੂੰ ਸਫਲਤਾਪੂਰਵਕ ਮਾਤ ਦਿੰਦੇ ਹੋਏ ਫੈਸਲਾਕੁਨ ਲੋਕ ਫਤਵੇ ਨਾਲ ਇਲੀਨੋਇਸ ਤੋਂ ਡੈਮੋਕਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ | 48 ਸਾਲਾ ...
ਐਬਟਸਫੋਰਡ, 30 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਨਾਮਵਰ ਵਿੱਦਿਅਕ ਸੰਸਥਾ ਕਵਾਂਟਲਿਨ ਪੌਲਟੈਕਨਿਕ ਯੂਨੀਵਰਸਿਟੀ ਨੇ ਆਪਣੇ ਸਾਬਕਾ ਵਿਦਿਆਰਥੀ ਗੁਰਕੀਰਤ ਸਿੰਘ ਨਿੱਝਰ ਨੂੰ 2022 ਆਊਟਸਟੈਂਡਿੰਗ ਯੰਗ ਅਲੂਮਨੀ ਐਵਾਰਡ ਦੇ ਕੇ ...
ਸ੍ਰੀਹਰੀਕੋਟਾ, 30 ਜੂਨ (ਏਜੰਸੀ)- ਇਸਰੋ ਵਲੋਂ ਇਕ ਹਫ਼ਤੇ 'ਚ ਆਪਣੇ ਦੂਜੇ ਕਾਮਯਾਬ ਮਿਸ਼ਨ ਦੌਰਾਨ ਵੀਰਵਾਰ ਸ਼ਾਮ 6 ਵੱਜ ਕੇ 2 ਮਿੰਟ 'ਤੇ ਸਪੇਸਪੋਰਟ ਤੋਂ 3 ਵਿਦੇਸ਼ੀ ਸੈਟਲਾਈਟ ਨਿਯਤ ਗ੍ਰਹਿ-ਪਥ 'ਤੇ ਲਾਂਚ ਕੀਤੇ ਗਏ ਹਨ | ਪੀ.ਐਸ.ਐਲ.ਵੀ.-ਸੀ 53 ਨਿਊਸਪੇਸ ਇੰਡੀਆ ਲਿ: ...
ਨਵੀਂ ਦਿੱਲੀ, 30 ਜੂਨ (ਏਜੰਸੀ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 'ਕਾਰੋਬਾਰ ਸੁਧਾਰ ਕਾਰਜ ਯੋਜਨਾ 2020 ਰਿਪੋਰਟ' ਜਾਰੀ ਕੀਤੀ | ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਚ ਕਾਰੋਬਾਰ 'ਚ ਸੌਖ (ਈਜ ਆਫ਼ ਡੁਇੰਗ) ਦੇ ਮਾਹੌਲ 'ਚ ਸੁਧਾਰ ਹੋਇਆ ਹੈ | ਰਿਪੋਰਟ 'ਚ ਕਾਰੋਬਾਰ ...
ਟੋਰਾਂਟੋ, 30 ਜੂਨ (ਸਤਪਾਲ ਸਿੰਘ ਜੌਹਲ)-ਉਂਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਦੂਸਰੀ ਵਾਰ ਆਪਣੀ ਸਰਕਾਰ ਦਾ ਗਠਨ ਕਰਨ ਤੋਂ ਬਾਅਦ ਹੁਣ ਆਪਣੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਡੇਢ ਕੁ ਦਰਜਨ ਵਿਧਾਇਕਾਂ ਨੂੰ ਮੰਤਰੀਆਂ ਦੇ ਸਹਾਇਕ ਨਿਯੁਕਤ ਕੀਤਾ ਜਿਨ੍ਹਾਂ ...
ਐਡਮਿੰਟਨ, 30 ਜੂਨ (ਦਰਸ਼ਨ ਸਿੰਘ ਜਟਾਣਾ)-ਪਿਛਲੇ ਇਕ ਸਾਲ ਤੋਂ ਕੈਨੇਡਾ 'ਚ ਵਰਕ ਪਰਮਿਟ, ਸਪਾਊਸ ਵੀਜ਼ਿਆਂ ਤੇ ਵਿਜ਼ਟਰ ਵੀਜ਼ਿਆਂ 'ਚ ਆਈ ਖੜੋਤ ਨੂੰ ਲੈ ਕੇ ਕੈਨੇਡਾ ਦੇ ਮੰਤਰੀਆਂ ਵਲੋਂ ਸਰਕਾਰ ਨੂੰ ਖਿੱਚਿਆ ਜਾ ਰਿਹਾ ਹੈ ਤੇ ਹੁਣ ਪਹਿਲੀ ਵਾਰ ਟਰੂਡੋ ਸਰਕਾਰ ਦੇ ਕੁਝ ...
ਬਰੇਸ਼ੀਆ (ਇਟਲੀ), 30 ਜੂਨ (ਬਲਦੇਵ ਸਿੰਘ ਬੂਰੇ ਜੱਟਾਂ)-ਬਰੇਸ਼ੀਆ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਮਨਾਈ ਗਈ | ਇਸ ਮੌਕੇ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ...
ਫਰੈਂਕਫਰਟ, 30 ਜੂਨ (ਸੰਦੀਪ ਕੌਰ ਮਿਆਣੀ)- ਪੰਜਾਬ ਵਿਚ ਸੰਗਰੂਰ ਹਲਕੇ ਤੋਂ ਸੰਸਦੀ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਖਾਲਿਸਤਾਨ ਪੱਖੀ ਸੋਚ ਦੀ ਜਿੱਤ ਹੈ | ਇਹ ਸੰਗਰੂਰ ਦੀ ਸੀਟ ਦੇ ਲੋਕਾਂ ਦਾ ਫਤਵਾ ਹੈ, ਅਗਰ ਸਾਰੇ ...
ਲੰਡਨ, 30 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦਾ ਹਰ ਚੌਥਾ ਪੈਨਸ਼ਨਰ ਕਰੋੜਪਤੀ ਹੈ | ਅੰਕੜਾ ਸੰਗ੍ਰਹਿ ਦਫਤਰ ਦੇ ਅੰਕੜਿਆਂ ਆਧਾਰਿਤ ਇੰਟਰਜਨਰੇਸ਼ਨਲ ਫਾਊਾਡੇਸ਼ਨ ਵਲੋਂ ਕੀਤੀ ਸਮੀਖਿਆ ਦੀ ਰਿਪੋਰਟ ਅਨੁਸਾਰ 30 ਲੱਖ ਤੋਂ ਵੱਧ 65 ਸਾਲ ਤੋਂ ਉੱਪਰ ਦੀ ਉਮਰ ਵਾਲੇ ...
ਲੰਡਨ, 30 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਸਰਕਾਰ ਵਲੋਂ ਯੂਕਰੇਨ ਨੂੰ 1 ਅਰਬ ਪੌਂਡ ਦੀ ਹੋਰ ਫੌਜੀ ਸਹਾਇਤਾ ਦਿੱਤੀ ਜਾ ਰਹੀ ਹੈ | ਇਸ ਨਾਲ ਕੀਵ ਨੂੰ ਦਿੱਤੀ ਗਈ ਫੌਜੀ ਸਹਾਇਤਾ 2.3 ਅਰਬ ਪੌਂਡ ਤੱਕ ਹੋ ਜਾਵੇਗੀ ਅਤੇ ਬਰਤਾਨੀਆ 1.5 ਅਰਬ ਪੌਂਡ ਮਨੁੱਖੀ ਅਤੇ ਆਰਥਿਕ ...
ਲੰਡਨ, 30 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਹਵਾਈ ਅੱਡੇ ਹੀਥਰੋ ਤੋਂ 30 ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਹੀਥਰੋ ਹਵਾਈ ਅੱਡੇ 'ਤੇ ਲੱਗੀਆਂ ਲੰਮੀਆਂ ਕਤਾਰਾਂ ਦੀਆਂ ...
ਲੰਡਨ, 30 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਜਪਾ ਦੇ ਵਿਦੇਸ਼ ਮਾਮਲਿਆਂ ਦੇ ਇੰਚਾਰਜ ਅਤੇ ਭਾਜਪਾ ਦੇ ਗਲੋਬਲ ਕਨਵੀਨਰ ਵਿਜੇ ਚੌਥਾਈਵਾਲੇ ਦਾ ਲੰਡਨ ਵਿਚ ਭਰਵਾਂ ਸਵਾਗਤ ਕੀਤਾ ਗਿਆ | ਲੰਡਨ 'ਚ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਓਵਰਸੀਜ਼ ਆਫ ਬੀ.ਜੇ.ਪੀ. ਯੂ. ਕੇ. ਦੇ ...
ਹਾਂਗਕਾਂਗ, 30 ਜੂਨ (ਜੰਗ ਬਹਾਦਰ ਸਿੰਘ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੀ ਪਤਨੀ ਅਤੇ ਚੀਨ ਦੀ ਪਹਿਲੀ ਮਹਿਲਾ ਪੇਂਗ ਲਿਯੂਆਨ ਨਾਲ ਹਾਂਗਕਾਂਗ ਦੇ ਮਾਤ ਭੂਮੀ ਵਿਚ ਰਲੇਵੇਂ ਦੀ 25ਵੀਂ ਵਰ੍ਹੇਗੰਢ 'ਚ ਸ਼ਮੂਲੀਅਤ ਕਰਨ ਲਈ 2 ਦਿਨਾ ਹਾਂਗਕਾਂਗ ਦੌਰੇ 'ਤੇ ਹਨ | ਪਹਿਲੀ ...
ਲੰਡਨ, 30 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ 'ਚ ਮਨਮਾਨੇ ਢੰਗ ਨਾਲ ਬਿਨਾਂ ਕਿਸੇ ਦੋਸ਼ ਤੋਂ ਨਜ਼ਰਬੰਦ ਰੱਖਿਆ ਹੋਇਆ ਹੈ | ਇਹ ਗੱਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਪਹਿਲੀ ਵਾਰ ਮੰਨੀ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX