ਚੰਡੀਗੜ੍ਹ, 1 ਜੁਲਾਈ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੀ ਸਹੂਲਤਾਂ ਲਈ ਫਿਲਮ ਅਤੇ ਏਾਟਰਟੇਨਮੈਂਟ ਪਾਲਿਸੀ ਬਣਾ ਰਿਹਾ ਹੈ | ਇਸ ਤੋਂ ਇਲਾਵਾ, ਪਿੰਜੌਰ ਵਿਚ ਲਗਭਗ 60-70 ਏਕੜ ਥਾਂ ਫ਼ਿਲਮ ਸਿਟੀ ਦੇ ਲਈ ਚੋਣ ਕੀਤੀ ਗਈ ਹੈ | ਇਸ ਫ਼ਿਲਮ ਸਿਟੀ ਰਾਹੀਂ ਵਿਸ਼ੇਸ਼ ਤੌਰ 'ਤੇ ਹਰਿਆਣਾ ਅਤੇ ਪੰਜਾਬ ਦੇ ਸਭਿਆਚਾਰ ਨੂੰ ਉਤਸ਼ਾਹਿਤ ਦੇਣ ਦਾ ਯਤਨ ਕੀਤਾ ਜਾਵੇਗਾ | ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਗੱਲ ਅੱਜ ਚੰਡੀਗੜ੍ਹ ਦੇ ਹੋਟਲ ਮਾਊਾਟ ਵਿਯੂ ਵਿਚ ਪੰਜਾਬ ਤੇ ਹਰਿਆਣਾ ਦੇ ਦਿੱਗਜ ਕਲਾਕਾਰਾਂ ਨੂੰ ਭਰੋਸਾ ਦਿੰਦੇ ਹੋਏ ਕਹੀ | ਇਹ ਮੌਕਾ ਸੀ ਪ੍ਰਸਿੱਧ ਗਾਇਕ ਸ੍ਰੀ ਦਲੇਰ ਮਹਿੰਦੀ ਵਲੋਂ ਹਰਿਆਣਾ ਸਰਕਾਰ ਦੀ ਉਪਲਬਧੀਆਂ 'ਤੇ ਬਣਾਏ ਗਏ ਗੀਤਾਂ ਨੂੰ ਰਿਲੀਜ਼ ਕਰਨ ਦਾ | ਇਸ ਦੌਰਾਨ ਸ੍ਰੀ ਮਨੋਹਰ ਲਾਲ, ਸ੍ਰੀ ਦਲੇਰ ਮਹਿੰਦੀ ਤੇ ਉਨ੍ਹਾਂ ਦੀ ਧਰਮਪਤਨੀ ਫ਼ਿਲਮ ਅਭਿਨੇਤਰੀ ਹੌਬੀ ਧਾਲੀਵਾਲ, ਗਾਇਕ ਪੰਮੀ ਬਾਈ, ਅਭਿਨੇਤਰੀ ਨਿਸ਼ਾ, ਦਿਲਬਾਗ ਸਿੰਘ, ਸਪਨਾ ਚੌਧਰੀ ਆਦਿ ਕਲਾਕਾਰਾਂ ਨੇ ਗੀਤਾਂ ਨੂੰ ਰਿਲੀਜ਼ ਕੀਤਾ | ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ-ਹਰਿਆਣਾ ਪਹਿਲਾਂ ਇਕ ਹੀ ਸੂਬਾ ਹੋਇਆ ਕਰਦਾ ਸੀ, ਬਾਅਦ ਵਿਚ 1966 ਵਿਚ ਹਰਿਆਣਾ ਵਜੂਦ ਵਿਚ ਆਇਆ | ਉਸ ਸਮੇਂ ਲਗਦਾ ਸੀ ਕਿ ਪੰਜਾਬ ਬਹੁਤ ਵਿਕਸਿਤ ਹੈ, ਹਰਿਆਣਾ ਵਿਕਾਸ ਦੀ ਰਾਹ 'ਤੇ ਕਿਵੇਂ ਅੱਗੇ ਵੱਧ ਪਾਵੇਗਾ | ਪਰ ਹਰਿਆਣਾ ਵਾਸੀਆਂ ਦੇ ਸੰਘਰਸ਼ ਅਤੇ ਉਨ੍ਹਾਂ ਦੀ ਮਿਹਨਤ ਦੇ ਬਲਬੂਤੇ ਅੱਜ ਹਰਿਆਣਾ ਵਿਕਾਸ ਦੇ ਮਾਮਲੇ ਵਿਚ ਪੰਜਾਬ ਤੋਂ ਕਿਤੇ ਅੱਗੇ ਨਿਕਲ ਚੁੱਕਾ ਹੈ | ਭਾਰਤੀ ਸੈਨਾ ਵਿਚ ਗਿਣਤੀ ਫੋਰਸ ਦੇ ਮਾਮਲੇ ਵਿਚ ਵੀ ਹਰਿਆਣਾ ਪੰਜਾਬ ਤੋਂ ਅੱਗੇ ਹੈ |
ਹਰਿਆਣਾ ਵਿਚ ਸੜਕ ਨੈਟਵਰਕ ਮਜ਼ਬੂਤ
ਗਾਇਕ ਕਪਤਾਨ ਲਾਡੀ ਨੇ ਕਿਹਾ ਕਿ ਹਰਿਆਣਾ ਵਿਚ ਸੜਕਾਂ ਦਾ ਜਲ ਵਿਛਿਆ ਹੈ | ਕਿਸੇ ਵੀ ਸੂਬੇ ਦੇ ਵਿਕਾਸ ਲਈ ਸੜਕ ਨੈਟਵਰਕ ਦਾ ਇਕ ਵਿਸ਼ੇਸ਼ ਮਹਤੱਵ ਹੁੰਦਾ ਹੈ | ਅੱਜ ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੀ ਸੜਕਾਂ ਦੀ ਸਥਿਤੀ ਬਿਹਤਰ ਹੈ, ਜਿਸ ਨਾਲ ਆਵਾਜਾਈ ਵਿਚ ਪ੍ਰੇਸ਼ਾਨੀ ਨਹੀਂ ਹੁੰਦੀ | ਜ਼ਮੀਨੀ ਪੱਧਰ 'ਤੇ ਹੋ ਰਿਹਾ ਵਿਕਾਸ ਨਜ਼ਰ ਆ ਰਿਹਾ ਹੈ |
ਹਰਿਆਣਾ ਸਰਕਾਰ ਜਨ ਭਲਾਈ ਦੇ ਕੰਮ ਕਰ ਰਹੀ ਹੈ
ਪ੍ਰੋਗਰਾਮ ਵਿਚ ਆਏ ਪੰਜਾਬੀ ਗਾਇਕ ਪੰਮੀ ਬਾਈ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਸਾਰੇ ਕਲਾਕਾਰਾਂ ਨੂੰ ਇਸ ਤਰ੍ਹਾਂ ਇਕ ਮੰਚ 'ਤੇ ਲਿਆ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੀ ਹੈ | ਕਲਾਕਾਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਹੈ | ਇਸ ਮੌਕੇ 'ਤੇ ਗਾਇਕ ਡਾਲੀ ਗੁਲੇਰਿਆ ਨੇ ਕਿਹਾ ਕਿ ਮਾਰਗਦਰਸ਼ਨ ਵਿਚ ਹਰਿਆਣਾ ਵਿਚ ਹੋ ਰਹੇ ਵਿਕਾਸ ਨੂੰ ਦੇਖ ਕੇ ਉਨੱਤੀ ਦੀ ਆਸ ਬਣੀ ਹੈ |
ਚੰਡੀਗੜ੍ਹ, 1 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਡਾਕਟਰਸ-ਡੇ 'ਤੇ ਡਾਕਟਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਕ ਮਿਸ਼ਨ ਵਜੋਂ ਗਰੀਬ ਜਨਤਾ ਦੀ ਸੇਵਾ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਕੌਮੀ ਡਾਕਟਰ ਦਿਵਸ ਦੇ ...
ਚੰਡੀਗੜ੍ਹ, 1 ਜੁਲਾਈ (ਮਨਜੋਤ ਸਿੰਘ ਜੋਤ)- ਸਟੇਟ ਬੈਂਕ ਆਫ ਇੰਡੀਆ ਦੇ 67ਵੇਂ ਬੈਂਕ ਦਿਵਸ ਮੌਕੇ ਦੋ ਐਂਬੂਲੈਂਸਾਂ ਸਮਾਜ ਸੇਵੀ ਸੰਸਥਾ/ਹਸਪਤਾਲ-ਐਨ.ਜੀ.ਓ. ਪਿੰਡੀ ਫਾਊਾਡੇਸ਼ਨ ਰਾਹੀਂ ਸਮਾਜ ਨੂੰ ਸਮਰਪਿਤ ਕੀਤੀਆਂ ਗਈਆਂ | ਇਹ ਛੋਟੀ ਪਹਿਲ ਡਾਕਟਰਾਂ ਦੇ ਲਈ ਬੁਨਿਆਦੀ ...
ਚੰਡੀਗੜ੍ਹ, 1 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਦਿਵਿਆਂਗਜਨ ਅਧਿਕਾਰ ਐਕਟ, 2016 ਵਿਚ ਕਵਰ ਹੋਣ ਵਾਲੇ ਬੈਂਚਮਾਰਕ ਅਪਾਹਜ ਵਿਅਕਤੀਆਂ (ਪੀ.ਡਬਲਿਯੂ.ਬੀ.ਡੀ.ਐਸ) ਨੂੰ ਪਦੋੋਓਨੱਤੀ ਦੇ ਮਾਮਲੇ ਵਿਚ 4 ਫੀਸਦੀ ਹੋਰੀਜੋਂਟਲ ਰਾਖਵਾਂ ਦਾ ਲਾਭ ਦੇਣ ਦਾ ਫ਼ੈਸਲਾ ...
ਚੰਡੀਗੜ੍ਹ, 1 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ਼ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ | ...
ਚੰਡੀਗੜ੍ਹ, 1 ਜੁਲਾਈ (ਮਨਜੋਤ ਸਿੰਘ ਜੋਤ)-ਸਵੱਛ ਭਾਰਤ ਮੁਹਿੰਮ ਦੇ ਤਹਿਤ ਵਾਰਡ ਨੰਬਰ-24 ਵਿਚ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਦੀ ਦੇਖ-ਰੇਖ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਬੂਟੇ ਲਗਾ ਕੇ ਮੁਹਿੰਮ ...
ਚੰਡੀਗੜ੍ਹ, 1 ਜੁਲਾਈ (ਪ੍ਰੋ. ਅਵਤਾਰ ਸਿੰਘ)- ਬਰਸਾਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਲੜਕਿਆਂ ਦੇ ਹੋਸਟਲ ਨੰਬਰ 2, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਐਨ.ਐਸ.ਐਸ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਰੁੱਖ ਲਗਾਉਣਾ ਵਾਤਾਵਰਨ ਨੂੰ ਹਰਿਆ ...
ਚੰਡੀਗੜ੍ਹ, 1 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਆਮ ਆਦਮੀ ਪਾਰਟੀ ਵਲੋਂ ਚਲਾਈ ਜਾ ਰਹੀ ਮੁਹਿੰਮ 'ਮਿਸ਼ਨ ਕੇਜਰੀਵਾਲ ਫਾਰ ਪੀ.ਐਮ.' ਦੇ ਕੌਮੀ ਇੰਚਾਰਜ ਰਾਜੂ ਮੌਰੀਆ ਕੇਤਨ ਨੇ ਅੱਜ ਚੰਡੀਗੜ੍ਹ ਵਿਖੇ ਇਸ ਮੁਹਿੰਮ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ | ਉਨ੍ਹਾਂ ਇਸ ...
ਚੰਡੀਗੜ੍ਹ, 1 ਜੁਲਾਈ (ਮਨਜੋਤ ਸਿੰਘ ਜੋਤ)-ਕੋਵਿਡ ਮਹਾਂਮਾਰੀ ਦੌਰਾਨ ਮਾਨਵਤਾ ਦੀ ਸੇਵਾ ਲਈ ਡਾਕਟਰਾਂ ਵਲੋਂ ਪਾਏ ਨਿਰਸਵਾਰਥ ਯੋਗਦਾਨ ਨੂੰ ਸਨਮਾਨ ਦਿੰਦਿਆਂ ਅੱਜ ਰਾਸ਼ਟਰੀ ਡਾਕਟਰ ਦਿਵਸ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਵਲੋਂ ਕਮਿਊਨਿਟੀ ...
ਚੰਡੀਗੜ੍ਹ, 1 ਜੁਲਾਈ (ਮਨਜੋਤ ਸਿੰਘ ਜੋਤ)- ਰਾਜ ਸਲਾਹਕਾਰ ਕੌਂਸਲ ਦੀ 11ਵੀਂ ਬੈਠਕ ਅੱਜ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਕਈ ਅਹਿਮ ਫ਼ੈਸਲੇ ਲਏ ਗਏ | ਬੈਠਕ ਵਿਚ ਫ਼ੈਸਲਾ ਲਿਆ ਗਿਆ ਕਿ ਆਰ.ਟੀ.ਈ. ਐਕਟ ਦੇ ਉਪਬੰਧਾਂ ਦੇ ਤਹਿਤ ਪ੍ਰਤੀ ...
ਚੰਡੀਗੜ੍ਹ, 1 ਜੁਲਾਈ (ਪ੍ਰੋ. ਅਵਤਾਰ ਸਿੰਘ)- ਅੱਜ ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਇਕਾਈ ਦੀ ਕਾਰਜਕਾਰਨੀ ਦਾ ਗਠਨ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ ਅਨੁਸਾਰ, ਸ੍ਰੀ ਰਣਧੀਰ ਸਿੰਘ ਬੈਨੀਵਾਲ ਇੰਚਾਰਜ ਪੰਜਾਬ, ਹਿਮਾਚਲ, ਜੰਮੂ ...
ਚੰਡੀਗੜ੍ਹ, 1 ਜੁਲਾਈ (ਮਨਜੋਤ ਸਿੰਘ ਜੋਤ)- ਚੋਣ ਨਿਯਮਾਂ ਵਿਚ ਤਾਜ਼ਾ ਸੋਧਾਂ ਸਬੰਧੀ ਅੱਜ ਚੋਣ ਵਿਭਾਗ ਯੂ.ਟੀ. ਚੰਡੀਗੜ੍ਹ ਵਿਖੇ ਜ਼ਿਲ੍ਹਾ ਚੋਣ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਚੰਡੀਗੜ੍ਹ ਸੰਸਦੀ ਹਲਕੇ ਦੇ ਸਾਰੇ ਸਹਾਇਕ ਚੋਣਕਾਰ ਰਜਿਸਟਰੇਸ਼ਨ ...
ਚੰਡੀਗੜ੍ਹ, 1 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਯੂਰਵੇਦਾ, ਯੋਗਾ ਅਤੇ ਨੈਚੁਰਲਪੈਥੀ, ਯੂਨਾਨੀ ਅਤੇ ਹੋਮਿਓਪੈਥਿਕ (ਏ.ਵਾਈ.ਯੂ.ਐਸ.ਐਚ) ਡਾਕਟਰਾਂ ਨੇ ਤਬਾਦਲੇ ਕੀਤੇ ਗਏ ਹਨ, ਜਿਸ ਤਹਿਤ ਡਾ.ਐਨ.ਐਸ. ਭਾਰਦਵਾਜ ਦਾ ਜੀ.ਏ.ਡੀ. ਸੈਕਟਰ-28, ਡਾ.ਰਾਜੀਵ ...
ਚੰਡੀਗੜ੍ਹ, 1 ਜੁਲਾਈ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 70 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 96 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 546 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ ਸੈਕਟਰ-7, 8, 9, 15, ...
ਐੱਸ. ਏ. ਐੱਸ. ਨਗਰ, 1 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਾਲ ਹੀ ਵਿਚ ਐਲਾਨੇ 12ਵੀਂ ਜਮਾਤ ਦੇ ਨਤੀਜੇ ਵੇਖ ਕੇ ਮੈਨੂੰ ਭਾਰੀ ਨਮੋਸ਼ੀ ਤੇ ਦੁੱਖ ਹੋਇਆ ਕਿ ਪੰਜਾਬ ਦੇ 4500 ਵਿਦਿਆਰਥੀ ਆਪਣੀ ਮਾਂ ਬੋਲੀ, ਪੰਜਾਬੀ ਦੇ ਵਿਸ਼ੇ ਵਿਚੋਂ ਹੀ ...
ਪੰਚਕੂਲਾ, 1 ਜੁਲਾਈ (ਕਪਿਲ)-ਦੇਰ ਰਾਤ ਪੰਚਕੂਲਾ ਪੁਲਿਸ ਦੀ ਪੀ. ਸੀ. ਆਰ. ਨੰ. 2 ਗੱਡੀ ਸੈਕਟਰ-20 ਅਤੇ 21 ਦੀ ਡਿਵਾਈਡਿੰਗ ਨੇੜੇ ਪਲਟ ਗਈ | ਇਸ ਹਾਦਸੇ 'ਚ ਪੀ. ਸੀ. ਆਰ. 'ਚ ਤਾਇਨਾਤ ਏ. ਐਸ. ਆਈ. ਰਾਮਗੋਪਾਲ (30) ਦੀ ਮੌਤ ਹੋ ਗਈ, ਜਦਕਿ ਪੀ. ਸੀ. ਆਰ ਚਾਲਕ ਜ਼ਖ਼ਮੀ ਹੋ ਗਿਆ | ਪੁਲਿਸ ਵਲੋਂ ਏ. ...
ਡੇਰਾਬੱਸੀ, 1 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬੱਸ ਸਟੈਂਡ 'ਤੇ ਊਦੇਪੁਰ ਵਿਖੇ ਹਿੰਦੂ ਦਰਜੀ ਦੇ ਬੇਦਰਦੀ ਨਾਲ ਕੀਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਲਈ ਸ਼ਹਿਰ ਦੀਆਂ ਹਿੰਦੂ ਜਥੇਬੰਦੀਆਂ ਨੇ ਰੋਸ ਪ੍ਰਦਸ਼ਨ ਕੀਤਾ | ਹੱਥਾਂ 'ਚ ...
ਐੱਸ. ਏ. ਐਸ. ਨਗਰ, 1 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਵਲੋਂ ਜ਼ਿਲ੍ਹੇ ਵਿਚ ਚਲਾਏ ਜਾ ਰਹੇ ਚੈਕਿੰਗ ਅਭਿਆਨ ਦੇ ਸੰਬੰਧ ਵਿਚ ਥਾਣਾ ਮੁਖੀ ਰਾਜੇਸ਼ ਅਰੋੜਾ ਵਲੋਂ ਭੈੜੇ ਅਨਸਰਾਂ, ਲੁੱਟਾਂ ਖੋਹਾਂ, ਚੋਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ | ਇਸ ...
ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਅਪੀਲ ਕਰਦਿਆਂ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਕਰਕੇ ਕੌਂਸਲਰ ਤੋਂ ਡਿਪਟੀ ਮੇਅਰ ਦੇ ਅਹੁਦੇ ਤੱਕ ਪਹੁੰਚਾਇਆ ਹੈ, ਲਿਹਾਜ਼ਾ ਉਨ੍ਹਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਦੀ ...
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਪਿਛਲੇ ਕਾਫੀ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਮੁੱਦੇ ਨੂੰ ਲੈ ਕੇ ਹੰਗਾਮਾ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਤੋਂ ਬੇਦੀ ਕੌਂਸਲਰ ਬਣੇ ਹਨ, ਉਦੋਂ ਤੋਂ ਹੀ ਉਹ ਸੱਤਾਧਾਰੀ ਪਾਰਟੀਆਂ ...
ਐੱਸ.ਏ.ਐੱਸ. ਨਗਰ, 1 ਜੁਲਾਈ (ਕੇ. ਐੱਸ. ਰਾਣਾ)-ਪਿਛਲੇ 10 ਸਾਲਾਂ ਤੋਂ ਮੁਹਾਲੀ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਸਿਆਸਤ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਹੁਣ ਪਿਛਲੇ ਡੇਢ ਸਾਲ ਤੋਂ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਹਨ, ...
ਖਰੜ, 1 ਜੁਲਾਈ (ਗੁਰਮੁੱਖ ਸਿੰਘ ਮਾਨ)-ਜੇਕਰ ਕਿਧਰੇ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਅਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਸਦਰ ਖਰੜ ਦੇ ਮੁਖੀ ਇੰਸਪੈਕਟਰ ਯੋਗੇਸ਼ ...
ਐੱਸ. ਏ. ਐੱਸ. ਨਗਰ, 1 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਵਲੋਂ ਇੰਜ: ਕੁਲਜੀਤ ਸਿੰਘ ਸਹਾਇਕ ਇੰਜੀਨੀਅਰ ਗਮਾਡਾ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਮੁੱਖ ...
ਡੇਰਾਬੱਸੀ, 1 ਜੁਲਾਈ (ਗੁਰਮੀਤ ਸਿੰਘ/ ਰਣਬੀਰ ਸਿੰਘ ਪੜ੍ਹੀ)-ਬੀਤੇ ਦਿਨ ਡੇਰਾਬੱਸੀ ਵਿਖੇ ਰੇਲਵੇ ਲਾਈਨ ਨੇੜੇ ਨਾਲੇ ਵਿਚੋਂ ਲਾਸ਼ ਮਿਲਣ ਦੀ ਗੁੱਥੀ ਰੇਲਵੇ ਪੁਲਿਸ ਨੇ ਸੁਲਝਾ ਲਈ ਹੈ | ਇਸ ਮਾਮਲੇ ਵਿਚ ਪੁਲਿਸ ਨੇ ਮਿ੍ਤਕ ਦੀ ਪਤਨੀ ਉਸਦੇ ਇਕ ਦੋਸਤ ਅਤੇ ਨਾਬਾਲਗ ...
ਪੰਚਕੂਲਾ, 1 ਜੁਲਾਈ (ਕਪਿਲ)-ਦੇਰ ਰਾਤ ਪੰਚਕੂਲਾ ਪੁਲਿਸ ਦੀ ਪੀ. ਸੀ. ਆਰ. ਨੰ. 2 ਗੱਡੀ ਸੈਕਟਰ-20 ਅਤੇ 21 ਦੀ ਡਿਵਾਈਡਿੰਗ ਨੇੜੇ ਪਲਟ ਗਈ | ਇਸ ਹਾਦਸੇ 'ਚ ਪੀ. ਸੀ. ਆਰ. 'ਚ ਤਾਇਨਾਤ ਏ. ਐਸ. ਆਈ. ਰਾਮਗੋਪਾਲ (30) ਦੀ ਮੌਤ ਹੋ ਗਈ, ਜਦਕਿ ਪੀ. ਸੀ. ਆਰ ਚਾਲਕ ਜ਼ਖ਼ਮੀ ਹੋ ਗਿਆ | ਪੁਲਿਸ ਵਲੋਂ ਏ. ...
ਕੁਰਾਲੀ, 1 ਜੁਲਾਈ (ਹਰਪ੍ਰੀਤ ਸਿੰਘ)-ਗਰਮੀਆਂ ਦੀ ਛੁੱਟੀਆਂ ਉਪਰੰਤ ਅੱਜ ਖੁੱਲੇ੍ਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਹਾਜ਼ਰੀ ਕਾਫੀ ਘੱਟ ਰਹੀ | ਵੱਡੀਆਂ ਜਮਾਤਾਂ ਦੇ ਸਕੂਲੀ ਨਤੀਜਿਆਂ, ਨਵੀਆਂ ਜਮਾਤਾਂ ਦੇ ਦਾਖਲੇ ਅਤੇ ਮੌਸਮ ਕਾਰਨ ਵੱਖ-ਵੱਖ ਸਕੂਲਾਂ ਦੀ ਹਾਜ਼ਰੀ ...
ਐੱਸ. ਏ. ਐੱਸ. ਨਗਰ, 1 ਜੁਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚਲੇ ਮੈਰਿਜ਼ ...
ਐੱਸ. ਏ. ਐੱਸ. ਨਗਰ, 1 ਜੁਲਾਈ (ਕੇ. ਐੱਸ. ਰਾਣਾ)-ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਮੁਹਾਲੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਬੱਚਿਆਂ ਲਈ 'ਗਿਆਨ ਅੰਜਨ ਗੁਰਮਤਿ ਕਲਾਸਾਂ' ਦਾ ਪ੍ਰਬੰਧ ਕੀਤਾ ਗਿਆ ਸੀ, ਜਿਨ੍ਹਾਂ 'ਚ 116 ਬੱਚਿਆਂ ਵਲੋਂ ਭਾਗ ...
ਖਰੜ, 1 ਜੁਲਾਈ (ਜੰਡਪੁਰੀ)-ਖਰੜ ਦੀ ਸਦਰ ਪੁਲਿਸ ਵਲੋਂ ਦੋ ਵਿਅਕਤੀਆਂ ਕੋਲੋਂ 7 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਸੰਨੀ ਅਤੇ ਟੱਲੀ ਵਾਸੀ ਸਹੌੜਾਂ ਵਜੋਂ ਹੋਈ ਹੈ | ਇਸ ਸੰਬੰਧੀ ਥਾਣਾ ਮੁਖੀ ਦੇ ਇੰਚਾਰਜ ਯੋਗੇਸ਼ ...
ਲਾਲੜੂ, 1 ਜੁਲਾਈ (ਰਾਜਬੀਰ ਸਿੰਘ)-ਲਾਲੜੂ ਪੁਲਿਸ ਨੇ ਇਕ ਨਾਈਜੀਰੀਅਨ ਨੂੰ 101 ਗ੍ਰਾਮ ਕੋਕੀਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁ. ਦੱਸੀ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਲਾਲੜੂ ...
ਐੱਸ. ਏ. ਐੱਸ. ਨਗਰ, 1 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੇ ਖੇਤਰ ਅਧੀਨ ਪੈਂਦੇ ਇਲਾਕੇ ਵਿਚ ਇਕ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇਕ ਸਕੂਟਰ ਸਵਾਰ ਮਹਿਲਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਦੀ ਪਛਾਣ ਸੁਖਜੀਤ ਕੌਰ ਉਮਰ 34 ਸਾਲ ਵਾਸੀ ਪਿੰਡ ...
ਪੰਚਕੂਲਾ, 1 ਜੁਲਾਈ (ਕਪਿਲ)-ਪੰਚਕੂਲਾ ਦੇ ਡਿਟੈਕਟਿਵ ਸਟਾਫ਼ ਦੀ ਪੁਲਿਸ ਨੇ ਅੱਖਾਂ 'ਚ ਮਿਰਚਾਂ ਪਾ ਕੇ ਆਟੋ ਖੋਹਣ ਦੇ ਮਾਮਲੇ ਨੂੰ 30 ਘੰਟਿਆਂ 'ਚ ਹੱਲ ਕਰਦਿਆਂ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਮੁਲਜ਼ਮਾਂ ਕੋਲੋਂ ਖੋਹ ਕੀਤਾ ਆਟੋ ਵੀ ...
ਐੱਸ.ਏ.ਐੱਸ. ਨਗਰ, 1 ਜੁਲਾਈ (ਕੇ. ਐੱਸ. ਰਾਣਾ)-ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ 'ਤੇ ਪੂਰਨ ਪਾਬੰਦੀ ਦੇ ਹੁਕਮਾਂ ਨੂੰ ਜ਼ਿਲ੍ਹੇ 'ਚ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਦੇ ਦਿਸ਼ਾ-ਨਿਰਦੇਸ਼ਾ ਤਹਿਤ ਐਸ. ਡੀ. ਐਮ. ਮੁਹਾਲੀ ਹਰਬੰਸ ...
ਐੱਸ. ਏ. ਐੱਸ. ਨਗਰ, 1 ਜੁਲਾਈ (ਕੇ. ਐੱਸ. ਰਾਣਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਬੋਲਣ ਦਾ ਸਮਾਂ ਨਾ ਦੇ ਕੇ ਪੰਜਾਬ ਵਿਧਾਨ ਸਭਾ ਨੇ ਸਿੱਖ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ | ਵਿਧਾਨ ਸਭਾ 'ਚ ਜਿਥੇ ਵਿਧਾਇਕਾਂ ਨੇ ਟੋਭਿਆਂ ਤੇ ਨਾਲਿਆਂ ਦੀਆਂ ਗੱਲਾਂ ਤਾਂ ...
ਖਰੜ, 1 ਜੁਲਾਈ (ਮਾਨ)-ਮੁਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਵਲੋਂ ਕੀਤੀ ਗਈਆਂ ਬਦਲੀਆਂ 'ਚ ਏ. ਐੱਸ. ਆਈ. ਸੁਖਮੰਦਰ ਸਿੰਘ ਨੂੰ ਟ੍ਰੈਫਿਕ ਪੁਲਿਸ ਖਰੜ ਦਾ ਇੰਚਾਰਜ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਨੇ ਅੱਜ ਅਹੁਦਾ ਸੰਭਾਲ ਲਿਆ | ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਪੰਜਾਬ ਦਾ ...
ਡੇਰਾਬੱਸੀ, 1 ਜੁਲਾਈ (ਗੁਰਮੀਤ ਸਿੰਘ)-ਪਿੰਡ ਬੇਹੜਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਸਟਾਫ਼ ਨਾਲ ਮਿਲ ਕੇ ਸਕੂਲ 'ਚ ਬੂਟੇ ਲਗਾਏ | ਇਸ ਮੌਕੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX