ਨੰਗਲ, 1 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੁਲਿਸ ਵਲੋਂ ਇਲਾਕੇ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਹੋ ਰਹੀਆਂ ਚੋਰੀਆਂ ਭਾਰਤ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਚਾਰ ਮੋਟਰ ਸਾਈਕਲ, ਤਿੰਨ ਮੋਬਾਈਲ ਫ਼ੋਨ, ਦੋ ਬੈਟਰੀਆਂ ਅਤੇ ਇਕ ਸੋਨੇ ਦੀ ਸਿੰਘੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਡੀ.ਐੱਸ.ਪੀ. ਨੰਗਲ ਸਤੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਐੱਸ.ਐੱਸ.ਪੀ. ਰੂਪਨਗਰ ਦੇ ਨਿਰਦੇਸ਼ਾਂ ਤਹਿਤ ਨੰਗਲ ਪੁਲਿਸ ਵਲੋਂ ਥਾਣਾ ਮੁਖੀ ਸਬ ਇੰਸਪੈਕਟਰ ਤਾਨਿਸ਼ਬੀਰ ਸਿੰਘ ਦੀ ਅਗਵਾਈ ਹੇਠ ਇਲਾਕੇ ਵਿਚ ਨਸ਼ਿਆਂ ਤੇ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਵੱਖ-ਵੱਖ ਟੀਮਾਂ ਬਣਾ ਕੇ ਅਤੇ ਨਾਕਾਬੰਦੀ ਕਰਕੇ ਅਪਰਾਧਿਕ ਅਨਸਰਾਂ ਖ਼ਿਲਾਫ਼ ਜਾਂਚ ਪੜਤਾਲ ਸ਼ੁਰੂ ਕੀਤੀ ਹੋਈ ਸੀ | ਇਸ ਦੇ ਤਹਿਤ ਹੀ ਪੁਲਸ ਚੌਕੀ ਨਵਾਂ ਨੰਗਲ ਦੇ ਇੰਚਾਰਜ ਸਬ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਉਕਤ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਮਿਲੀ ਹੈ | ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਮਨੋਜ ਕੁਮਾਰ ਉਰਫ਼ ਮੋਨੂੰ ਵਾਸੀ ਮੌਜੋਵਾਲ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ 23 ਜੂਨ ਨੂੰ ਦਰਜ ਇੱਕ ਮਾਮਲੇ ਵਿਚ ਚਾਰ ਨੌਜਵਾਨਾਂ ਦਾ ਨਾਮ ਆਇਆ ਸੀ ਜਿਨ੍ਹਾਂ ਵਿਚੋਂ ਤਿੰਨ ਪਹਿਲਾਂ ਹੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਮਨੋਜ ਤੋਂ ਪੁੱਛਗਿੱਛ ਦੌਰਾਨ ਚੋਰੀ ਕੀਤੇ ਹੋਏ ਚਾਰ ਮੋਟਰ ਸਾਈਕਲ, ਤਿੰਨ ਮੋਬਾਈਲ ਫ਼ੋਨ, ਇਕ ਸੋਨੇ ਦੀ ਸਿੰਘੀ ਅਤੇ ਦੋ ਬੈਟਰੀ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਸ ਹੈ ਕਿ ਇਸ ਤੋਂ ਕੁੱਝ ਹੋਰ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ | ਇਸ ਮੌਕੇ ਡੀ.ਐੱਸ.ਪੀ. ਨਾਲ ਪੁਲਿਸ ਥਾਣਾ ਮੁਖੀ ਦਾਨਿਸ਼ਵੀਰ ਸਿੰਘ, ਨਵਾਂ ਨੰਗਲ ਚੌਕੀ ਇੰਚਾਰਜ ਇੰਦਰਜੀਤ ਸਿੰਘ ਹਾਜ਼ਰ ਸਨ |
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਭਾਰੀ ਬਰਸਾਤ ਕਾਰਨ ਆਮ ਤੌਰ 'ਤੇ ਜ਼ਿਲ੍ਹੇ ਵਿਚ ਕਈ ਵਾਰ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ, ਪਹਾੜਾ 'ਤੇ ਭਾਰੀ ਬਰਸਾਤ ਹੋਣ ਕਾਰਨ ਨਦੀਆਂ ਦਾ ਪਾਣੀ ਦਾ ਪੱਧਰ ਵੱਧ ਜਾਂਦਾ ਹੈ, ਨੀਵੇਂ ਇਲਾਕਿਆਂ ਵਿਚ ਹੜ੍ਹਾਂ ਵਰਗੇ ...
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਰੂਪਨਗਰ ਤੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ 16ਵੀਂ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਰੋਪੜ ਤੋਂ ਪਤਿਆਲਾਂ ਮਾਰਗ ਤੇ ਲੰਬੇ ਸਮੇਂ ਤੋਂ ਪੁਲਾਂ ਦੇ ਰੁਕੇ ਹੋਏ ਕਾਰਜ ਨੂੰ ਸ਼ੁਰੂ ਕਰਵਾਉਣ ਲਈ ਲੋਕ ਨਿਰਮਾਣ ਮੰਤਰੀ ...
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਰੂਪਨਗਰ ਨੇੜਲੇ ਪਿੰਡ ਫੂਲ ਖ਼ੁਰਦ 'ਚ ਅੱਜ ਇਕ ਵਿਅਕਤੀ ਨੇ ਬੰਦੂਕ ਨਾਲ ਫਾਇਰ ਕਰਕੇ ਕੁੱਤੀ ਦਾ ਕਤਲ ਕਰ ਦਿੱਤਾ ਅਤੇ ਕੁੱਤੀ ਨੂੰ ਗੋਬਰ ਦੇ ਢੇਰ 'ਚ ਦੱਬ ਦਿੱਤਾ ਜਦੋਂ ਨੇੜਲੇ ਘਰ 'ਚ ਰਹਿੰਦੀ ਲੜਕੀ ਸੋਨਪ੍ਰੀਤ ਕੌਰ ਪੁੱਤਰ ...
ਮੋਰਿੰਡਾ, 1 ਜੁਲਾਈ (ਕੰਗ)-ਗ੍ਰਾਮ ਪੰਚਾਇਤ ਪਿੰਡ ਲੁਠੇੜੀ ਦੀ 11 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਲਗਾਤਾਰ ਮੁਲਤਵੀ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਕਿਸਾਨ ਰਣਧੀਰ ਸਿੰਘ ਚੱਕਲ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਲੱਖੋਵਾਲ ਦੇ ...
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਥਾਣਾ ਸਿੰਘ ਭਗਵੰਤਪੁਰ ਪੁਲੀਸ ਨੇ ਦਲਵੀਰ ਸਿੰਘ ਉਰਫ਼ ਦੀਰ ਪੁੱਤਰ ਹਰਨੇਕ ਸਿੰਘ ਪਿੰਡ ਸੋਲਖੀਆਂ ਨੂੰ 14 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣੇਦਾਰ ਸੁਭਾਸ਼ ਚੰਦਰ ਅਨੁਸਾਰ ਗਸ਼ਤ ਦੌਰਾਨ ...
ਮੋਰਿੰਡਾ, 1 ਜੁਲਾਈ (ਕੰਗ)-ਮੋਰਿੰਡਾ ਦਾ ਰੇਲਵੇ ਅੰਡਰ ਬਰਿੱਜ ਮੋਰਿੰਡਾ ਦੇ ਲੋਕਾਂ ਲਈ ਬਹੁਤ ਵੱਡੀ ਸਿਰਦਰਦੀ ਬਣ ਚੁੱਕਿਆ ਹੈ | ਇਸ ਅੰਡਰ ਬਰਿੱਜ ਨੂੰ ਬਣਾਉਣ ਵਾਲੇ ਇੰਜੀਨੀਅਰਾਂ ਵਲੋਂ ਇਸ ਦਾ ਕੁੱਝ ਅਜਿਹਾ ਡਿਜਾਇਨ ਬਣਾ ਦਿੱਤਾ ਹੈ ਕਿ ਇਹ ਪੁਲ ਹਮੇਸ਼ਾ ਹੀ ਚਰਚਾ ਦਾ ...
ਨੰਗਲ, 1 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਿਸ ਵਲੋਂ 300 ਨਸ਼ੀਲੀਆਂ ਗੋਲੀਆਂ ਲੋਮੋਟਿਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ...
ਮੋਰਿੰਡਾ, 1 ਜੁਲਾਈ (ਕੰਗ)-ਅੱਜ ਇੱਥੇ ਲਿਖਤੀ ਪ੍ਰੈਸ ਨੋਟ ਰਾਹੀਂ ਪਿੰਡ ਲੁਠੇੜੀ ਦੀ ਵਸਨੀਕ ਰਮਨਜੀਤ ਕੌਰ ਨੇ ਆਪਣੇ ਪਿੰਡ ਦੇ ਸਰਪੰਚ ਟਹਿਲ ਸਿੰਘ 'ਤੇ ਉਹਨਾਂ ਦੇ ਘਰ ਅੱਗੋਂ ਜਾ ਰਹੀ ਗਲੀ ਨੂੰ ਵਿਚ-ਵਿਚਾਲੇ ਹੀ ਛੱਡਣ ਦੇ ਦੋਸ਼ ਲਗਾਏ ਹਨ | ਰਮਨਜੀਤ ਕੌਰ ਦਾ ਕਹਿਣਾ ਹੈ ਕਿ ...
ਕਾਹਨਪੁਰ ਖੂਹੀ, 1 ਜੁਲਾਈ (ਗੁਰਬੀਰ ਵਾਲੀਆ)-ਜਿੱਥੇ ਅੱਜ ਸਮੁੱਚੇ ਭਾਰਤ 'ਚ ਮੈਡੀਕਲ ਕਿੱਤੇ ਨਾਲ ਸਬੰਧਿਤ ਸਮੂਹ ਭਾਈਚਾਰੇ ਵਲੋਂ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ (ਰਜਿ:) ਦੀ ਇਕਾਈ ਬਲਾਕ ਨੂਰਪੁਰ ਬੇਦੀ ...
ਨੂਰਪੁਰ ਬੇਦੀ, 1 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ ਵਿਖੇ ਪਿਛਲੇ ਦੋ ਦਿਨਾਂ 'ਚ ਦੋ ਥਾਣਾ ਮੁਖੀ ਤਬਦੀਲ ਕਰ ਦਿੱਤੇ ਗਏ ਜਦਕਿ ਹੁਣ ਇੰਸਪੈਕਟਰ ਗੁਰਸੇਵਕ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਪਹਿਲੇ ਥਾਣਾ ਮੁਖੀ ਇੰਸਪੈਕਟਰ ...
ਬੇਲਾ, 1 ਜੁਲਾਈ (ਮਨਜੀਤ ਸਿੰਘ ਸੈਣੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ (ਰੋਪੜ) ਦੀ ਬਾਰ੍ਹਵੀਂ ਜਮਾਤ ਦਾ ਸੈਸ਼ਨ 2021-22 ਨਤੀਜਾ ਸ਼ਾਨਦਾਰ ਰਿਹਾ ਹੈ, ਜਿਸ ਵਿਚ ਕਾਮਰਸ ...
ਸੁਖਸਾਲ, 1 ਜੁਲਾਈ (ਧਰਮ ਪਾਲ)-ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਲਈ ਕੀਤੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਇੱਕ ਮਹੀਨੇ ਬਾਅਦ ਅੱਜ ਸੁਖਸਾਲ ਦੇ ਸਮੁੱਚੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ...
ਘਨੌਲੀ, 1 ਜੁਲਾਈ (ਜਸਵੀਰ ਸਿੰਘ ਸੈਣੀ)-ਘਨੌਲੀ ਪੰਚਾਇਤ ਘਰ ਵਿਚ ਜ਼ਿਲ੍ਹਾ ਮੁਖੀ ਕਰਨਲ ਐਫ. ਐਸ. ਦੇਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ. ਓ. ਜੀ. ਟੀਮ ਵਲੋਂ ਲੋਕ ਸਹਿਯੋਗ ਕੈਪ ਗਾਰਡੀਅਨ ਆਫ਼ ਗਵਰਨੈਸ ਜੀ. ਓ. ਜੀ. ਨੇ ਅੱਜ ਪਿੰਡ ਘਨੌਲੀ ਵਿਚ ਲਗਾਇਆ | ਘਨੌਲੀ ਇਲਾਕੇ ਦੇ ...
ਸ੍ਰੀ ਅਨੰਦਪੁਰ ਸਾਹਿਬ, 1 ਜੁਲਾਈ (ਕਰਨੈਲ ਸਿੰਘ)-ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਿੱਠਾਸਰ ਸਾਹਿਬ (ਸ਼ੇਰਗਾਹ) ਪਾਤਸ਼ਾਹੀ ਛੇਵੀਂ, ਨੌਵੀਂ, ਦਸਵੀਂ ਛਾਉਣੀ ਬੁੱਢਾ ...
ਨੂਰਪੁਰ ਬੇਦੀ, 1 ਜੁਲਾਈ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਇਕ ਜੂਨ ਤੋਂ 30 ਜੂਨ ਤਕ ਗਰਮੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ | ਜਿਸ ਉਪਰੰਤ ਅੱਜ ਪਹਿਲੀ ਜੁਲਾਈ ਨੂੰ ਸਕੂਲ ਮੁੜ ਖੁੱਲ੍ਹੇ | ਲੇਕਿਨ ...
ਸ੍ਰੀ ਚਮਕੌਰ ਸਾਹਿਬ, 1 ਜੁਲਾਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਝੱਲੀਆਂ ਕਲਾਂ ਵਿਖੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਰੀਬ 60 ਏਕੜ ਝੋਨੇ ਦੇ ਖੇਤਾਂ ਵਿਚ ਦੋ ਦੋ ਫੁੱਟ ਪਾਣੀ ਭਰ ਗਿਆ ਹੈ ,ਜਿਸ ਨਾਲ ਦੋ ਤਿੰਨ ਦਿਨ ਪਹਿਲਾਂ ਲਗਾਏ ਝੋਨੇ ਦੇ ਖ਼ਰਾਬ ਹੋਣ ਦੇ ...
ਸ੍ਰੀ ਚਮਕੌਰ ਸਾਹਿਬ,1 ਜੁਲਾਈ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਉਧਮਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਚ ਹੋਈ | ਜਿਸ ਵਿਚ ...
ਨੂਰਪੁਰ ਬੇਦੀ, 1 ਜੁਲਾਈ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆ ਕਲਾਂ ਵਿਖੇ ਸਥਿਤ ਸਰਕਾਰੀ ਮੁੱਢਲਾ ਸਿਹਤ ਕੇਂਦਰ ਵਿਖੇ ਅੱਜ ਕੌਮੀ ਡਾਕਟਰ ਦਿਵਸ ਮਨਾਉਣ ਮੌਕੇ 'ਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਨੂਰਪੁਰ ਬੇਦੀ ...
ਸ੍ਰੀ ਚਮਕੌਰ ਸਾਹਿਬ,1 ਜੁਲਾਈ (ਜਗਮੋਹਣ ਸਿੰਘ ਨਾਰੰਗ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਸੈਸ਼ਨ 2022-23 ਵਿਚ ਦਾਖ਼ਲੇ ਲਈ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਮਾਰਗ ਤੇ ਦਾਖਲਾ ਸੈਂਟਰ ਦਾ ਉਦਘਾਟਨ ਪਿ੍ੰਸੀਪਲ ਸ੍ਰੀਮਤੀ ...
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿਖੇ ਡਾਕਟਰਸ ਦਿਵਸ ਦੇ ਮੌਕੇ 'ਤੇ ਡਾ. ਵਿਮਲ ਕਾਲੀਆ ਅਤੇ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਹੱਥ ਧੋਣ ਅਤੇ ਸੈਨੀਟਾਈਜ਼ਿੰਗ ਜਾਗਰੂਕਤਾ ਮੁਹਿੰਮ ਚਲਾਈ ...
ਕਾਹਨਪੁਰ ਖੂਹੀ, 1 ਜੁਲਾਈ (ਗੁਰਬੀਰ ਸਿੰਘ ਵਾਲੀਆ)-ਜੂਨ ਮਹੀਨੇ ਵਿਚ ਪੂਰਾ ਇੱਕ ਮਹੀਨਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲ ਬੰਦ ਰਹਿਣ ਉਪਰੰਤ, ਸਮੁੱਚੇ ਇਲਾਕੇ ਦੇ ਸਕੂਲ ਅੱਜ ਬੜੇ ਉਤਸ਼ਾਹ ਨਾਲ ਖੋਲ੍ਹੇ ਗਏ | ਇਸ ਮੌਕੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਵਿਚ ...
ਢੇਰ, 1 ਜੁਲਾਈ (ਸ਼ਿਵ ਕੁਮਾਰ ਕਾਲੀਆ)-ਜਿਸ ਤਰਾਂ ਵਿਧਾਨ ਸਭਾ ਵਿਚ ਬੇਬਾਕ ਤਰੀਕੇ ਨਾਲ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਦਿਆਂ 'ਤੇ ਗੱਲ ਕੀਤੀ ਹੈ ਉਹ ਗੱਲਾਂ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਈਆਂ ਹਨ ਤੇ ...
ਨੂਰਪੁਰ ਬੇਦੀ, 1 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਅੱਜ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਰਾਸ਼ਟਰੀ ਡਾਕਟਰ ਦਿਵਸ ਕੇਕ ਕੱਟ ਕੇ ਮਨਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਧਾਨ ਚੰਦਰ ਨੇ ਕਿਹਾ ਕਿ ਡਾਕਟਰ ਦਿਵਸ ਡਾਕਟਰਾਂ ਦੁਆਰਾ ਲੋਕਾਂ ਦੇ ਜੀਵਨ ਅਤੇ ...
ਨੰਗਲ, 1 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਨੰਗਲ ਵਲੋਂ ਅੱਜ ਡਾਕਟਰਜ਼ ਡੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਥੇੜਾ 'ਚ ਇੱਕ ਸਮਾਗਮ ਕਰਵਾਇਆ ਗਿਆ | ਆਈ. ਐਮ. ਏ. ਨੰਗਲ ਚੈਪਟਰ ਦੇ ਪ੍ਰਧਾਨ ਡਾਕਟਰ ਅਸ਼ੋਕ ਸ਼ਰਮਾ ਅਤੇ ...
ਨੰਗਲ, 1 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਵਿਖੇ ਡਿਪਟੀ ਡੀ. ਈ. ਓ. ਐੱਸ. ਪੀ. ਸਿੰਘ ਅਤੇ ਸਿੱਖਿਆ ਸੁਧਾਰ ਟੀਮ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 11 ਵਿਦਿਆਰਥੀਆਂ ਨੂੰ ...
ਨੂਰਪੁਰ ਬੇਦੀ, 1 ਜੁਲਾਈ (ਵਿੰਦਰ ਪਾਲ ਝਾਂਡੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ...
ਪੁਰਖਾਲੀ, 1 ਜੁਲਾਈ (ਬੰਟੀ)-ਇੱਥੋਂ ਨੇੜਲੇ ਪਿੰਡ ਖਾਨਪੁਰ ਵਿਖੇ ਰਹਿੰਦੇ ਗੁੱਜਰ ਭਾਈਚਾਰੇ ਦੇ ਪਰਿਵਾਰਾਂ ਅਤੇ ਕਿਸਾਨਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖਾਨਪੁਰ ਵਿਖੇ ਉਨ੍ਹਾਂ ਦੇ ਘਰਾਂ ਨੇੜੇ ਮੀਂਹ ਕਾਰਨ ਲੱਗੇ ਬਿਜਲੀ ਦੇ ਖੰਭੇ ਨੂੰ ਠੀਕ ...
ਮੋਰਿੰਡਾ, 1 ਜੁਲਾਈ (ਕੰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਦਾ ਬਾਰ੍ਹਵੀਂ ਦਾ ਨਤੀਜਾ ਕਾਫ਼ੀ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੁਰਿੰਦਰ ਕੁਮਾਰ ਘਈ ਨੇ ਦੱਸਿਆ ਕਿ ਸਕੂਲ ਦੇ ਚਾਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ, ਬੱਤੀ ...
ਮੋਰਿੰਡਾ, 1 ਜੁਲਾਈ (ਕੰਗ)-ਸੀਨੀਅਰ ਸਿਟੀਜ਼ਨ ਕੌਂਸਲ ਰਜਿ. ਮੋਰਿੰਡਾ ਵਲੋਂ ਸਥਾਨਕ ਧੀਮਾਨ ਪੈਲੇਸ ਵਿਖੇ ਪ੍ਰਧਾਨ ਅਮਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਮਹੀਨਾਵਾਰ ਇਕੱਤਰਤਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾ. ਹਾਕਮ ਸਿੰਘ ਨੇ ਦੱਸਿਆ ਕਿ ਇਕੱਤਰਤਾ ਦੌਰਾਨ ...
ਢੇਰ, 1 ਜੁਲਾਈ (ਸ਼ਿਵ ਕੁਮਾਰ ਕਾਲੀਆ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਦੇ ਮਾਫ਼ ਕਰਨ ਸਬੰਧੀ ਦਿੱਤੀ ਗਈ ਗਰੰਟੀ ਨੂੰ ਅੱਜ ਤੋਂ ਪੂਰਾ ਕਰਨ 'ਤੇ ਪਾਰਟੀ ਵਰਕਰਾਂ ਤੇ ਲੋਕਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ | ਇਸ ਸਬੰਧ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX