ਸੁਖਵਿੰਦਰਜੀਤ ਸਿੰਘ ਘਰਿੰਡਾ
ਖ਼ਾਸਾ, 1 ਜੁਲਾਈ -ਨੈਸ਼ਨਲ ਹਾਈਵੇ ਅਟਾਰੀ ਤੋਂ ਘਰਿੰਡਾ, ਭਕਨਾ, ਕਸੇਲ ਲਿੰਕ ਰੋਡ ਜੋ ਕਿ ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਸ਼ਹੀਦੀ ਸਮਾਰਕ ਗਦਰੀ ਬਾਬਾ ਸੋਹਣ ਸਿੰਘ ਭਕਨਾ, ਪੀਰ ਹਦੂਰੀ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭਕਨਾ ਕਲਾਂ ਅਤੇ ਹੋਰ ਕਈ ਪਿੰਡਾਂ ਅਤੇ ਤਰਨਤਾਰਨ ਜ਼ਿਲ੍ਹੇ ਨੂੰ ਇਕ ਦੂਸਰੇ ਨਾਲ ਜੋੜਦੀ ਹੈ | ਇਸ ਦੀ ਹਾਲਤ ਇੰਨੀ ਜਿਆਦਾ ਖਰਾਬ ਹੋ ਚੁੱਕੀ ਹੈ ਕਿ ਇਥੇ ਆਏ ਦਿਨ ਹੀ ਕੋਈ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ | ਸੜਕ ਵਿਚ ਬਹੁਤ ਜਿਆਦਾ ਟੋਏ ਹੋਣ ਕਾਰਨ ਵਾਹਨਾਂ ਦੀ ਗਤੀ ਬਹੁਤ ਹੀ ਘੱਟ ਹੋਣ ਕਾਰਨ ਇਸ ਰੋਡ 'ਤੇ ਬਹੁਤ ਸਾਰੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ | ਪਿਛਲੇ ਤਕਰੀਬਨ 10 ਸਾਲ ਤੋਂ ਇਸ ਦੀ ਹਾਲਤ ਇਸ ਤਰ੍ਹਾਂ ਹੀ ਹੈ | ਕਈ ਹਾਦਸੇ ਵਾਪਰ ਚੁੱਕੇ ਹਨ | ਪ੍ਰੰਤੂ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ | ਇਹ ਸੜਕ ਮਾਝੇ ਦੇ ਦੋ ਅਹਿਮ ਜ਼ਿਲਿ੍ਹਆਂ ਨੂੰ ਆਪਸ ਵਿਚ ਜੋੜਦੀ ਹੈ | ਸ਼ਾਇਦ ਇਸ ਦਾ ਹੀ ਖਮਿਆਜਾ ਇਸ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ | ਜਦ ਦੇਸ਼-ਵਿਦੇਸ਼ ਤੋਂ ਅਟਾਰੀ ਸਰਹੱਦ ਦੇਖਣ ਜਾਣ ਵਾਲੇ ਸੈਲਾਨੀ ਦੇਸ਼ ਭਗਤ ਗਦਰੀ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ 'ਤੇ ਆਉਂਦੇ ਹਨ ਅਤੇ ਬੀੜ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ ਤਾਂ ਵਿਕਾਸ ਦੀ ਇਸ ਝਲਕ ਨੂੰ ਦੇਖਕੇ ਇਹ ਅੰਦਾਜਾ ਲਗਾਉਂਦੇ ਹਨ ਕਿ ਵਿਕਾਸ ਦਾ ਹੋਕਾ ਦੇਣ ਵਾਲੀਆਂ ਸਰਕਾਰਾਂ ਕਿਸ ਤਰ੍ਹਾਂ ਦੇ ਵਿਕਾਸ ਕਰਵਾ ਰਹੀਆਂ ਹਨ | ਹੁਣ ਤੱਕ ਕਈ ਸਰਕਾਰਾਂ ਆਈਆਂ ਅਤੇ ਗਈਆਂ ਪ੍ਰੰਤੂ ਕਿਸੇ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ ਅਤੇ ਇਥੇ ਬਹੁਤ ਜਿਆਦਾ ਹਾਦਸੇ ਹੋਣ ਕਾਰਨ ਹੁਣ ਇਸ ਸੜਕ ਨੂੰ ਖੂਨੀ ਸੜਕ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ |
ਕੀ ਕਹਿੰਦੇ ਹਨ ਹਲਕਾ ਵਿਧਾਇਕ :
ਇਸ ਸੰਬੰਧੀ ਜਦੋਂ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੜਕ ਮੇਰੇ ਧਿਆਨ ਵਿਚ ਹੈ ਜੋ ਕਿ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਅੱਖੋਂ ਪਰੋਖੇ ਕਰ ਰੱਖਿਆ ਸੀ | ਇਸ ਦਾ ਕੇਸ ਤਿਆਰ ਹੋ ਚੁੱਕਾ ਹੈ ਤੇ ਬਜਟ ਵੀ ਪਾਸ ਹੋ ਗਿਆ ਹੈ | ਅਸੀਂ ਜਲਦ ਹੀ ਇਹ ਇਤਿਹਾਸਕ ਸੜਕ ਜੋ ਕਿ ਗਦਰੀ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਰ ਤੋਂ ਹੁੰਦੀ ਹੋਈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪਹੁੰਚਦੀ ਹੈ ਤੇ ਮਾਝੇ ਦੇ ਦੋ ਜ਼ਿਲਿ੍ਹਆਂ ਨੂੰ ਜੋੜਦੀ ਹੈ | ਇਸ ਨੂੰ ਬਹੁਤ ਜਲਦ ਹੀ ਤਿਆਰ ਕਰਵਾ ਕੇ ਇਲਾਕੇ ਨੂੰ ਸਮਰਪਿਤ ਕੀਤੀ ਜਾਵੇਗੀ |
ਸਠਿਆਲਾ, 1 ਜੁਲਾਈ (ਸਫਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿਚੋਂ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐਸ. ਬੱਲ ਸੀਨੀ: ਸੈਕੰਡਰੀ ਸਕੂਲ ਸਠਿਆਲਾ ਦਾ ਆਰਟਸ ਅਤੇ ਸਾਇੰਸ ਗਰੁੱਪ ਦਾ ਨਤੀਜਾ ਸੌ ਫੀਸਦੀ ਰਿਹਾ | ਇਸ ਬਾਰੇ ...
ਅਜਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋ/ਐਸ. ਪ੍ਰਸ਼ੋਤਮ)-ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਬਜਟ ਸੈਸ਼ਨ 'ਚ ਹਿੱਸਾ ਲੈਣ ਤੋਂ ਬਾਅਦ ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਵਰ੍ਹਦੇ ਮੀਂਹ ਵਿਚ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਹਾਸ਼ਮਪੁਰਾ, ਬਰਲਾਸ, ...
ਤਰਸਿੱਕਾ, 1 ਜੁਲਾਈ (ਅਤਰ ਸਿੰਘ ਤਰਸਿੱਕਾ)-ਡਾਕਘਰ ਮਾਲੋਵਾਲ ਦੀ ਬ੍ਰਾਂਚ ਪੋਸਟ ਮਾਸਟਰ ਰਾਜਵਿੰਦਰ ਕੌਰ ਪੁੱਤਰੀ ਦਿਆਲ ਸਿੰਘ ਵਲੋਂ ਸੇਵਿੰਗ ਤੇ ਆਰ. ਡੀ. ਦੀਆਂ ਕਾਪੀਆਂ 'ਚ ਗਾਹਕਾਂ ਤੋਂ ਪੈਸੇ ਲੈ ਕੇ ਜ਼ਾਅਲੀ ਐਂਟਰੀਆਂ ਕਰਕੇ ਮੋਹਰਾਂ ਲਾ ਕੇ ਲੱਖਾਂ ਰੁਪਏ ਦਾ ਗਬਨ ...
ਅਜਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ )-ਪੰਜਾਬ ਅੰਦਰ ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਅੱਜ ਸੂਬੇ ਭਰ ਦੇ ਸਕੂਲ ਮੁੜ ਖੁੱਲ੍ਹਣ ਨਾਲ ਸਕੂਲਾਂ ਵਿਚ ਰੌਣਕਾਂ ਮੁੜ ਪਰਤ ਆਈਆਂ ਹਨ | ਸਰਹੱਦੀ ਤਹਿਸੀਲ ਅਜਨਾਲਾ ਦੇ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ...
ਰਈਆ, 1 ਜੁਲਾਈ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਦਾ ਐਲਾਨਿਆ ਨਤੀਜਾ ਬਹੁਤ ਸ਼ਾਨਦਾਰ ਰਿਹਾ | ਬਾਰ੍ਹਵੀਂ ਦੇ ਸਾਇੰਸ ਗਰੁੱਪ ਵਿਚੋਂ ਗੁਰਲੀਨ ...
ਅਜਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਕੁਝ ਦਿਨ ਪਹਿਲਾਂ ਰਿਸ਼ਵਤ ਦੇ ਮਾਮਲੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਗਿ੍ਫ਼ਤਾਰ ਡਰੱਗ ਇੰਸਪੈਕਟਰ ਬਬਲੀਨ ਕੌਰ ਦੇ ਹੱਕ ਵਿਚ ਅੱਗੇ ਆਉਂਦਿਆਂ ਅਜਨਾਲਾ ਦੇ ਕੈਮਿਸਟਾਂ ਨੇ ਪੰਜਾਬ ਸਰਕਾਰ ਕੋਲੋਂ ...
ਬਾਬਾ ਬਕਾਲਾ ਸਾਹਿਬ, 1 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਸਰਕਾਰੀ ਸਹੂਲਤਾਂ ਤੋਂ ਸੱਖਣਾ ਅਤੇ ਲਵਾਰਸ ਬਣ ਕੇ ਰਹਿ ਗਿਆ ਹੈ | ਪਿਛਲੀ ਕਾਂਗਰਸ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਸ਼ਤਾਬਦੀ ਨੂੰ ਮੁੱਖ ...
ਅਜਨਾਲਾ,ਓਠੀ 1 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)-ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਚੱਲਦਿਆਂ ਇਕ ਨੌਜਵਾਨ ਨੂੰ ਨਾਜਾਇਜ਼ ਪਿਸਟਲ ਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ ...
ਬਾਬਾ ਬਕਾਲਾ ਸਾਹਿਬ, 1 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੀ ਪੁਲਿਸ ਚੌਂਕੀ ਬੁਤਾਲਾ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਐਸ. ਐਸ. ਪੀ. ਅੰਮਿ੍ਤਸਰ ...
ਜੈਂਤੀਪੁਰ, 1 ਜੁਲਾਈ (ਭੁਪਿੰਦਰ ਸਿੰਘ ਗਿੱਲ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਸਵਰਨਦੀਪ ਸਿੰਘ ਦੀਆਂ ਹਦਾਇਤਾਂ ਅਤੇ ਡੀ. ਐਸ. ਪੀ. ਮਜੀਠਾ ਮਨਮੋਹਨ ਸਿੰਘ ਦੀ ਅਗਵਾਈ ਹੇਠ ਦਿਹਾਤੀ ਇਲਾਕਿਆਂ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ...
ਅਜਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਿੰਡੀ ਸੈਦਾਂ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਵਿੱਢੀ ਮੁਹਿੰਮ ਦੇ ...
ਅਟਾਰੀ, 1 ਜੁਲਾਈ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਇਕ ਪਿੰਡ ਦੀ ਨਾਬਾਲਗ ਲੜਕੀ ਨੂੰ ਨੌਜਵਾਨ ਲੜਕੇ ਵਲੋਂ ਵਿਆਹ ਦਾ ਝਾਂਸਾ ਦੇ ਵਰਗਲਾ ਕੇ ਲੈ ਜਾਣ ਦਾ ਸਮਾਚਾਰ ਹੈ | ਪੁਲਿਸ ਥਾਣਾ ਘਰਿੰਡਾ ਨੇ ਦੋਸ਼ੀ ਵਿਰੁੱਧ ...
ਅਟਾਰੀ, 1 ਜੁਲਾਈ (ਗੁਰਦੀਪ ਸਿੰਘ ਅਟਾਰੀ)-ਸਰਹੱਦ 'ਤੇ ਵਸੇ ਪਿੰਡ ਧਾਰੀਵਾਲ ਉੱਧਰ ਵਿਖੇ ਬਾਬਾ ਸਤਲਾਨਾ ਸਾਹਿਬ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਮੇਲਾ ਕਰਵਾਇਆ ਗਿਆ | ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ...
ਜੇਠੂਵਾਲ, 1 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੇ ਪਿੰਡ ਜੇਠੂਵਾਲ ਵਿਖੇ ਬੀਤੇ ਕੁਝ ਦਿਨ ਪਹਿਲਾਂ ਈਸਾਈ ਭਾਈਚਾਰੇ ਦੇ ਕਬਰਿਸਤਾਨ 'ਚ ਲੱਗੇ ਰੁੱਖ ਕੁਝ ਸ਼ਰਾਰਤੀ ਅਨਸਰਾਂ ਵਲੋਂ ਵੱਢਣ ਤੇ ਆਲ ਇੰਡੀਆ ਕ੍ਰਿਸਚੀਅਨ ਸਮਾਜ ਭਲਾਈ ਦਲ ਵਲੋਂ ਚੇਅਰਮੈਨ ...
ਚੇਤਨਪੁਰਾ, 1 ਜੁਲਾਈ (ਮਹਾਂਬੀਰ ਸਿੰਘ ਗਿੱਲ)-ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਚੌਂਕੀ ਬੱਲ ਕਲਾਂ ਦੇ ਇੰਚਾਰਜ ਜਸਬੀਰ ਸਿੰਘ ਏ. ਐੱਸ. ਆਈ. ਅਮਰ ਸਿੰਘ, ਆਕਾਸ਼ਦੀਪ ਸਿੰਘ ਅਤੇ ਮੋਹਨ ਲਾਲ ਪੀਸੀਓ ਦੀ ਸਾਂਝੀ ਪਾਰਟੀ ਵਲੋਂ ਸਮਾਜ ...
ਚੌੌਂਕ ਮਹਿਤਾ, 1 ਜੁਲਾਈ (ਧਰਮਿੰਦਰ ਸਿੰਘ ਭੰਮਰਾ)-ਬਾਬਾ ਇਲਾਹੀ ਸ਼ਾਹ ਉਦੋਨੰਗਲ ਦੇ ਪਾਵਨ ਪਵਿੱਤਰ ਅਸਥਾਨ 'ਤੇ ਉਨ੍ਹਾਂ ਦੀ ਯਾਦ 'ਚ ਦੋ ਰੋਜ਼ਾ ਸਲਾਨਾ ਜੋੜ ਮੇਲਾ ਐੱਨ. ਆਰ. ਆਈ. ਵੀਰਾਂ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕੀ ਕਮੇਟੀ ਵਲੋਂ 4 ਤੇ 5 ...
ਬਾਬਾ ਬਕਾਲਾ ਸਾਹਿਬ, 1 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੀ ਸੰਸਥਾ ਸ੍ਰੀਮਾਤਾ ਗੰਗਾ ਕੰਨਿਆ ਸੀ: ਸੈ: ਸਕੂਲ ਬਾਬਾ ਬਕਾਲਾ ਸਾਹਿਬ ਦਾ 12ਵੀਂ ਕਲਾਸ ਦਾ ਨਤੀਜਾ 100% ਰਿਹਾ ਹੈ | ਸਾਇੰਸ ਗਰੁੱਪ ਵਿਚ ਕੋਮਲਪ੍ਰੀਤ ਕੌਰ ...
ਸਠਿਆਲਾ, 1 ਜੁਲਾਈ (ਸਫਰੀ)-ਬਲਾਕ ਰਈਆ ਅਧੀਨ ਪੈਂਦੇ ਪਿੰਡ ਬਲਸਰਾਏ ਦੀ ਗ੍ਰਾਮ ਪੰਚਾਇਤ ਦਾ ਬੀ. ਡੀ. ਪੀ. ਓ. ਅਮਨਦੀਪ ਸਿੰਘ ਰਈਆ ਦੇ ਨਿਰਦੇਸ਼ਾਂ 'ਤੇ ਪੰਚਾਇਤ ਅਫਸਰ ਸਤਵਿੰਦਰ ਸਿੰਘ ਤੇ ਸੈਕਟਰੀ ਹਰੀਸ਼ ਅਰੋੜਾ ਦੀ ਅਗਵਾਈ ਹੇਠ ਆਮ ਇਜਲਾਸ ਬੁਲਾਇਆ ਗਿਆ | ਇਸ ਮੌਕੇ ਸਰਪੰਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX