ਰਾਜਪੁਰਾ, 1 ਜੁਲਾਈ (ਜੀ.ਪੀ. ਸਿੰਘ)-ਸਥਾਨਕ ਵਾਰਡ ਨੰਬਰ 13 'ਚ ਪੈਂਦੇ ਵਿਕਾਸ ਨਗਰ ਦੀ ਸੀਵਰੇਜ ਅਤੇ ਪਾਣੀ ਦੀ ਲਾਈਨ ਪਾਉਣ ਲਈ ਪੁੱਟੀਆਂ ਸੜਕਾਂ ਲੰਘੇ 7 ਮਹੀਨਿਆਂ ਵਿਚ ਦੁਬਾਰਾ ਨਾ ਬਣਾਏ ਜਾਣ ਕਾਰਨ ਸੀਜ਼ਨ ਦੀ ਪਹਿਲੀ ਹੋਈ ਬਰਸਾਤ ਨਾਲ ਪੁੱਟੀਆਂ ਸੜਕਾਂ 'ਤੇ ਪਈ ਮਿੱਟੀ ਦੇ ਬਣੇ ਗਾਰੇ ਤੋਂ ਪ੍ਰੇਸ਼ਾਨ ਕਲੋਨੀ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਵਿਕਾਸ ਨਗਰ ਦੇ ਵਸਨੀਕ ਧਰੁਵ ਕਾਲੜਾ, ਰਾਕੇਸ਼ ਰਿੰਕੂ, ਨਿਰਮਲ ਸਿੰਘ, ਵਿਜੈ ਕੁਮਾਰ, ਕਿਰਨਪਾਲ ਸਿੰਘ, ਵਿਜੈ ਕੁਮਾਰ, ਅਜੈ ਕੁਮਾਰ, ਰੇਖਾ ਸ਼ਰਮਾ, ਸੰਤੋਸ਼ ਅਰੋੜਾ, ਚਰਨਜੀਤ ਕੌਰ, ਰਾਜਕੁਮਾਰ, ਨੀਲਮ ਰਾਣੀ, ਅਨੀਤਾ ਰਾਣੀ, ਵੰਦਨਾ ਸ਼ਰਮਾ ਸਮੇਤ ਹੋਰਾਂ ਨੇ ਦੱਸਿਆ ਕਿ ਕਰੀਬ 7-8 ਮਹੀਨੇ ਪਹਿਲਾਂ ਲੰਘੀ ਕਾਂਗਰਸ ਸਰਕਾਰ ਦੇ ਸਮੇਂ ਵਾਰਡ ਵਿਚ ਸੀਵਰੇਜ ਅਤੇ ਪਾਣੀ ਦੀ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਕਰੀਬ 4 ਮਹੀਨੇ ਸੀਵਰੇਜ ਲਾਈਨ ਪਈ ਨੂੰ ਵੀ ਹੋ ਗਏ ਹਨ ਪਰ ਮੌਜੂਦਾ ਸਰਕਾਰ ਦੇ ਬਣਨ ਤੋਂ ਬਾਅਦ ਨਗਰ ਕੌਂਸਲ ਦੇ ਸੀਵਰੇਜ ਪਾਉਣ ਅਤੇ ਹੋਰ ਵਿਕਾਸ ਦੇ ਕੰਮ ਬੰਦ ਹੋ ਜਾਣ ਕਾਰਨ ਇਹ ਸੜਕ ਬਣਨ ਤੋਂ ਰਹਿ ਗਈ | ਹੁਣ ਪਹਿਲੀ ਬਰਸਾਤ ਹੋਣ ਨਾਲ ਪੁੱਟੀ ਸੜਕ 'ਤੇ ਪਈ ਮਿੱਟੀ ਨੇ ਗਾਰੇ ਦਾ ਰੂਪ ਧਾਰ ਲਿਆ ਹੈ | ਇਸ ਗਾਰੇ ਵਿਚੋਂ ਕਿਸੇ ਵਾਹਨ ਤਾਂ ਲੰਘਣਾ ਦੂਰ ਦੀ ਗਲ ਪੈਦਲ ਵੀ ਨਹੀਂ ਲੰਘਿਆ ਜਾ ਸਕਦਾ | ਕਈ ਔਰਤਾਂ ਨੇ ਦੱਸਿਆ ਕਿ ਅੱਜ ਤੋਂ ਸਕੂਲ ਵੀ ਖੁੱਲ੍ਹ ਗਏ ਹਨ ਤੇ ਕੋਈ ਵੀ ਕੈਬ ਜਾਂ ਬੱਸ ਬੱਚਿਆਂ ਨੂੰ ਨਹੀਂ ਲੈਣ ਆਈ | ਕਲੋਨੀ ਵਾਸੀਆਂ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ | ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਕੋਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਲੌਨੀ ਦਾ ਕੰਮ 3 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਤੇ ਬਰਸਾਤ ਪੈਣ 'ਤੇ ਪੁੱਟੀ ਮਿੱਟੀ ਦੱਬ ਜਾਵੇਗੀ ਤੇ ਸੜਕ ਦੀ ਉਸਾਰੀ ਜਲਦੀ ਕਰਵਾ ਦਿੱਤੀ ਜਾਵੇਗੀ |
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਅਤੇ ਇੰਡੀਅਨ ਡੈਂਟਲ ਐਸੋਸੀਏਸ਼ਨ ਪਟਿਆਲਾ ਨੇ ਆਪਣੇ ਮਰੀਜ਼ਾਂ ਲਈ ਖ਼ੂਨ ਦਾਨ ਕਰਕੇ ਅੱਜ ਵਿਲੱਖਣ ਰੂਪ ਵਿਚ ਡਾਕਟਰ'ਜ਼ ਡੇ ਦਾ ਜਸ਼ਨ ਮਨਾਇਆ | ਅੱਜ ਸਥਾਨਕ ਸਰਕਾਰੀ ਮੈਡੀਕਲ ਕਾਲਜ ਦੇ ...
ਮਾਨਸਾ, 1 ਜੁਲਾਈ (ਰਾਵਿੰਦਰ ਸਿੰਘ ਰਵੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੰਦਾ ਹਾਲ ਹੈ, ਵਲੋਂ ਕਈ-ਕਈ ਸਾਲਾਂ ਤੋਂ ਅਧਿਆਪਕਾਂ ਨੂੰ ਪ੍ਰੀਖਿਆ ਡਿਊਟੀ ਅਤੇ ਪੇਪਰ ਚੈਕਿੰਗ ਦੇ ਪੈਸੇ ਨਹੀਂ ਦਿੱਤੇ ਗਏ, ਜਿਸ ਕਰ ਕੇ ਉਹ ਪ੍ਰੇਸ਼ਾਨ ਹਨ | ਦੱਸਣਾ ਬਣਦਾ ਹੈ ਕਿ ਕੋਰੋਨਾ ...
ਸਮਾਣਾ, 1 ਜੁਲਾਈ (ਸਾਹਿਬ ਸਿੰਘ)-ਥਾਣਾ ਸ਼ਹਿਰੀ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭੈੜੇ ਪੁਰਸ਼ਾਂ ਦੀ ਤਲਾਸ਼ ਦੌਰਾਨ ਕੀਤੀ ਜਾ ਰਹੀ ਗਸ਼ਤ ਮੌਕੇ ਇਕ ਟਰੱਕ ਨੂੰ ਰੋਕ ਕੇ ਲਈ ਤਲਾਸ਼ੀ ਦੌਰਾਨ ਦੋ ਕੁਇੰਟਲ 40 ਕਿੱਲੋ ਭੁੱਕੀ ਬਰਾਮਦ ਕਰਦਿਆਂ 3 ਜਣਿਆਂ ...
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਰਾਜਪੁਰਾ ਰੋਡ 'ਤੇ ਛਣਾਂਛ ਭਵਨ ਲਾਗੇ ਸੜਕੇ ਪਾਰ ਕਰ ਰਹੇ ਇਕ ਵਿਅਕਤੀ ਨੂੰ ਬੱਸ ਵਲੋਂ ਟੱਕਰ ਮਾਰਨ ਉਪਰੰਤ ਉਸ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਛਾਣ ਪਿ੍ਥੀ ਕਲਿਆਣ ਵਾਸੀ ਪਟਿਆਲਾ ਵਜੋਂ ਹੋਈ ਹੈ | ...
ਪਟਿਆਲਾ, 1 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸ਼ਾਹੀ ਸ਼ਹਿਰ ਪਟਿਆਲਾ ਅੰਦਰ ਕਈ ਵਿਭਾਗਾਂ ਦੀ ਜ਼ਮੀਨ 'ਤੇ ਅਲੱਗ-ਅਲੱਗ ਇਲਾਕਿਆਂ ਵਿਚ ਆਪਣੇ ਘਰ ਬਣਾ ਕੇ ਕਈ-ਕਈ ਪੀੜ੍ਹੀਆਂ ਤੋਂ ਬੈਠੇ ਲੋਕਾਂ ਦੇ ਹੱਕ ਵਿਚ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਵਾਜ਼ ...
ਭਾਦਸੋਂ, 1 ਜੁਲਾਈ (ਪ੍ਰਦੀਪ ਦੰਦਰਾਲਾ)-ਪਿ੍ੰਸੀਪਲ ਸ੍ਰੀਮਤੀ ਸਤਵੰਤ ਕੌਰ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੇ ਹੋਣਹਾਰ ਵਿਦਿਆਰਥੀ ਜਗਦੀਸ਼ ਸਿੰਘ ਤੇ ਰਾਜਵੀਰ ਸਿੰਘ ਨੇ ਵਾਲੀਬਾਲ ਗੇਮ 'ਚ ਆਪਣੀ ਕਾਬਲੀਅਤ ਵਿਖਾਉਂਦਿਆਂ ਪਾਂਡੀਚਰੀ 'ਚ ਲੱਗ ...
ਨਾਭਾ, 1 ਜੁਲਾਈ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਪੁਲਿਸ ਨਾਭਾ ਦੇ ਸਹਾਇਕ ਥਾਣੇਦਾਰ ਮਨਮੋਹਨ ਸਿੰਘ ਨੇ ਬਹਾਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖੁਸਹਾਲ ਬਸਤੀ ਮਾਨਾ ਰੋਡ ਮਲੇਰਕੋਟਲਾ, ਅਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਬਸੰਤਪੁਰਾ ਹਾਲ ...
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲੇ੍ਹ ਵਿਚ ਪ੍ਰਾਪਤ 387 ਕੋਵਿਡ ਰਿਪੋਰਟਾਂ 'ਚੋਂ 17 ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਨ੍ਹਾਂ 'ਚੋਂ 12 ਪਟਿਆਲਾ ਸ਼ਹਿਰ, 2 ਨਾਭਾ, 2 ਬਲਾਕ ਕਾਲੋਮਾਜਰਾ ਅਤੇ 1 ਬਲਾਕ ...
ਰਾਜਪੁਰਾ, 1 ਜੁਲਾਈ (ਰਣਜੀਤ ਸਿੰਘ)-ਖੇੜੀ ਗੰਡਿਆਂ ਪੁਲਿਸ ਨੇ ਇਕ ਵਿਅਕਤੀ ਨੂੰ ਦੋ ਕਿੱਲੋ ਅਫ਼ੀਮ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਥਾਣਾ ਮੁਖੀ ਕਿਰਪਾਲ ...
ਪਟਿਆਲਾ, 1 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ, ਪਟਿਆਲਾ ਦੇ ਵਿਦਿਆਰਥੀਆਂ ਨੇ 100 ਫ਼ੀਸਦੀ ਨਤੀਜੇ ਨਾਲ ਬੱਲੇ ਬੱਲੇ ਕਰਵਾ ...
ਪਟਿਆਲਾ, 1 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਤਹਿਤ ਸਰਕਾਰ ਵੱਲੋਂ ਵੱਖ-ਵੱਖ ਸਮਾਗਮ ਕਰਵਾ ਕੇ ਦੇਸ਼ ਵਾਸੀਆਂ ਨੂੰ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਉਣ ਵਾਲੇ ਨਾਇਕਾਂ ਦੇ ਜੀਵਨ ਤੋਂ ...
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਬੀਤੀ 29 ਜੂਨ ਨੂੰ ਡੇਰਾਬਸੀ 'ਚ ਰੇਲਵੇ ਲਾਈਨ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਦੇ ਮਾਮਲੇ ਨੂੰ ਰੇਲਵੇ ਪੁਲਿਸ ਪਟਿਆਲਾ ਨੇ 24 ਘੰਟੇ 'ਚ ਸੁਲਝਾ ਲਿਆ ਹੈ ਤੇ ਅਪਰਾਧ 'ਚ ਸ਼ਾਮਲ ਮਿ੍ਤਕ ਦੀ ਪਤਨੀ ਤੇ ਉਸ ਦੇ ਸਾਥੀ ਨੂੰ ...
ਨਾਭਾ, 1 ਜੁਲਾਈ (ਕਰਮਜੀਤ ਸਿੰਘ)-ਥਾਣਾ ਸਦਰ ਨਾਭਾ ਵਿਚ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਗੋਬਿੰਦ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਦੋਘਾਟ ਥਾਣਾ ਬਖਸ਼ੀਵਾਲਾ ਦੇ ਖ਼ਿਲਾਫ਼ ਮੋਬਾਈਲ ਬਰਾਮਦ ਹੋਣ ...
ਘੱਗਾ, 1 ਜੁਲਾਈ (ਵਿਕਰਮਜੀਤ ਸਿੰਘ ਬਾਜਵਾ)-ਅੱਜ ਨਗਰ ਪੰਚਾਇਤ ਘੱਗਾ ਦੇ ਵਾਇਸ ਪ੍ਰਧਾਨ ਦੀ ਚੋਣ ਐਸ.ਡੀ.ਐਮ. ਕਮ ਕਨਵੀਨਰ ਨਵਦੀਪ ਕੁਮਾਰ ਦੀ ਦੇਖਰੇਖ ਤੇ ਕਾਰਜ ਸਾਧਕ ਅਫਸਰ ਬਲਜਿੰਦਰ ਕੌਰ ਦੀ ਹਾਜਰੀ ਹੇਠ ਸਰਵ ਸੰਮਤੀ ਨਾਲ ਹੋਈ ਜਿਸ ਦੌਰਾਨ ਹਲਕਾ ਵਿਧਾਇਕ ਕੁਲਵੰਤ ...
ਬਹਾਦਰਗੜ੍ਹ, 1 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ, ਪੰਜਾਬ 'ਚੋਂ ਲੰਘਦੇ ਪਾਣੀ ਪੰਜਾਬ ਦੇ ਹਨ, ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਉੱਪਰ ਕੇਂਦਰ ਦਾ ਕਬਜ਼ਾ ਨਹੀਂ ਹੋਣ ਦੇਵੇਗੀ | ਇਹ ਵਿਚਾਰ ਪ੍ਰਗਟ ...
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਇੱਥੇ ਨਾਭਾ ਰੋਡ 'ਤੇ ਇਕ ਪੈਲੇਸ ਦੇ ਪਿੱਛੇ ਸ਼ਰਾਬ ਰੱਖ ਕੇ ਗ੍ਰਾਹਕਾਂ ਦੀ ਉਡੀਕ ਕਰ ਰਹੇ ਦੋ ਵਿਅਕਤੀਆਂ ਨੂੰ ਥਾਣਾ ਬਖ਼ਸ਼ੀਵਾਲਾ ਦੀ ਪੁਲਿਸ ਨੇ ਮੌਕੇ 'ਤੇ ਕਾਬੂ ਕਰਕੇ ਉਕਤ ਦੇ ਕਬਜ਼ੇ 'ਚੋਂ 36 ਬੋਤਲਾਂ ਦੇਸੀ ਸ਼ਰਾਬ ਮਾਰਕਾ ...
ਪਟਿਆਲਾ 1 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਵੀਰਵਾਰ ਨੂੰ 29.5 ਮਿਲੀਮੀਟਰ ਬਰਸਾਤ ਹੋਣ ਦੇ ਬਾਵਜੂਦ ਸ਼ਹਿਰ ਦੇ ਅੰਦਰਲੇ ਹਿੱਸਿਆਂ ਵਿਚ ਕਿਤੇ ਵੀ ਪਾਣੀ ਭਰਨ ਦੀ ਨੌਬਤ ਨਹੀਂ ਆਈ | ਜ਼ਿਕਰਯੋਗ ਹੈ ਕਿ ਮਾਨਸੂਨ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ...
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਮਾਨਸੂਨ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਪਾਣੀ ਖੜ੍ਹਨ ਕਾਰਨ ਮੌਸਮੀ ਬਿਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਅਕਸਰ ਬਣਿਆ ਰਹਿੰਦਾ ਹੈ | ਇਸ ਸੰਬੰਧੀ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਰਹਿਣ ਵਾਲੇ ...
ਪਟਿਆਲਾ, 1 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਨਵੀਂ ਦਿੱਲੀ ਨੇ ਨੋਟੀਫ਼ਿਕੇਸ਼ਨ ਨੰਬਰ 571 (ਈ) 12 ਅਗਸਤ 2021 ਤਹਿਤ ਕੁਝ ਸਿੰਗਲ ਯੂਜ਼ ਪਲਾਸਟਿਕ (ਐਸ.ਯੂ.ਪੀ.) ਵਸਤੂਆਂ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ...
ਪਟਿਆਲਾ, 1 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਭਾਰਤੀ ਵਾਲੀਬਾਲ ਫੈੱਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪ੍ਰੋ. (ਡਾ.) ਅਚਿਓਤ ਸਮਾਂਤਾ ਮੈਂਬਰ ਪਾਰਲੀਮੈਂਟ, ਸਕੱਤਰ ਜਨਰਲ ਅਨਿਲ ਚੌਧਰੀ ਅਤੇ ਸੀ.ਈ.ਓ. ਰਾਮ ਅਵਤਾਰ ਜਾਖੜ ਨੇ ਦੱਸਿਆ ਕਿ ਥਾਈਲੈਂਡ ਵਿਚ ਹੋਏ ਪਿ੍ੰਸੈੱਸ ...
ਰਾਜਪੁਰਾ, 1 ਜੁਲਾਈ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਪਈ ਭਰਵੀਂ ਬਾਰਿਸ਼ ਕਾਰਨ ਜਿੱਥੇ ਕਿਸਾਨਾਂ ਦੇ ਚਿਹਰਿਆਂ ਦੇ ਰੌਣਕ ਛਾ ਗਈ ਹੈ ਉੱਥੇ ਹੀ ਸ਼ਹਿਰ ਵਿਚ ਸੜਕਾਂ 'ਤੇ ਬਾਰਸ਼ ਦਾ ਪਾਣੀ ਜਮਾਂ ਹੋ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ...
ਸੰਗਤਾਂ ਦੇ ਭਾਰੀ ਵਿਰੋਧ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਮੁੜੇ ਬੇਰੰਗ ਰਾਜਪੁਰਾ, 1 ਜੁਲਾਈ (ਜੀ.ਪੀ. ਸਿੰਘ)-ਸਥਾਨਕ ਪਿੰਡ ਨੀਲਪੁਰ ਦੀ ਜ਼ਮੀਨ ਵਿਚ ਬਣੇ ਸਟੇਡੀਅਮ ਦੇ ਇਕ ਪਾਸੇ ਗੁਰਦੁਆਰਾ ਸਾਹਿਬ ਉਸਾਰੇ ਜਾਣ ਤੋਂ ਬਾਅਦ ਅੱਜ ਅਦਾਲਤ ਦੇ ਹੁਕਮਾਂ 'ਤੇ ਗੁਰਦੁਆਰਾ ...
ਦੇਵੀਗੜ੍ਹ, 1 ਜੁਲਾਈ (ਰਾਜਿੰਦਰ ਸਿੰਘ ਮੌਜੀ)-ਨਜ਼ਦੀਕੀ ਪਿੰਡ ਬਹਾਦੁਰਪੁਰ ਫ਼ਕੀਰਾਂ ਵਿਖੇ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 'ਚੋਂ ਚੰਗੇ ਨੰਬਰਾਂ 'ਤੇ ਪਾਸ ਹੋਏ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ...
ਰਾਜਪੁਰਾ, 1 ਜੁਲਾਈ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਗਾਂਜੇ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਐੱਸ.ਆਈ. ਵਿਜੈ ਕੁਮਾਰ ਸਮੇਤ ਪੁਲਿਸ ਪਾਰਟੀ ...
ਰਾਜਪੁਰਾ, 1 ਜੁਲਾਈ (ਜੀ.ਪੀ. ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਹਰ ਵਰਗ ਦੇ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਦਿੱਤੇ ਜਾਣ ਦੀ ਖ਼ੁਸ਼ੀ ਵਿਚ ਅੱਜ ਆਮ ਆਦਮੀ ਪਾਰਟੀ ਦੇ ਮਨਿਉਰਿਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ ਦੀ ਅਗਵਾਈ ਵਿਚ ਮੁਸਲਮਾਨ ...
ਪਟਿਆਲਾ, 1 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਦੇ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ 'ਜ਼ਮੀਨ ਦੇ ਮਾਲਕ ਬਣੋ ਪਾਰਟਨਰ' ਸਕੀਮ (80:20) ਤਹਿਤ ਧੂਰੀ ਵਿਖੇ ...
ਰਾਜਪੁਰਾ, 1 ਜੁਲਾਈ (ਰਣਜੀਤ ਸਿੰਘ)-ਅੱਜ ਇੱਥੇ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਜਨਤਕ ਵੰਡ ਪ੍ਰਣਾਲੀ ਤਹਿਤ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਆਨੰਦ ਨਗਰ ਅਤੇ ਧਮੋਲੀ ਵਿਖੇ ਰਾਸ਼ਨ ਡੀਪੂਆਂ ਤੇ ਲਾਭ ਪਾਤਰੀਆਂ ਨੰੂ ਵੰਡੀ ਜਾ ਰਹੀ ...
ਪਾਤੜਾਂ, 1 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਖਾਂਨੇਵਾਲ ਦੇ ਇਕ ਵਿਅਕਤੀ ਨੇ ਭਰਾ 'ਤੇ ਦੋਸ਼ ਲਾਏ ਹਨ ਕਿ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਮੇਰੇ ਨਾਲ ਅਤੇ ਮੇਰੀ ਪਤਨੀ ਤੇ ਨੌਕਰ ਦੀ ਕੁੱਟਮਾਰ ਕੀਤੀ ਹੈ, ਬਿਆਨਾਂ ਦੇ ਅਧਾਰ 'ਤੇ ...
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਪਿਛਲੇ ਦਿਨੀਂ ਪਟਿਆਲਾ ਜੇਲ੍ਹ 'ਚ ਧਰਤੀ 'ਚ ਦੱਬੇ 33 ਸਿਮ ਕਾਰਡ ਬਰਾਮਦ ਹੋਣ ਤੋਂ ਬਾਅਦ ਕੇਸ ਦੀ ਪੜਤਾਲ ਕਰਦਿਆਂ ਜੇਲ੍ਹ 'ਚ ਕੈਦੀਆਂ ਨੂੰ ਸਿਮ ਭੇਜਣ ਵਾਲੇ 2 ਵਿਅਕਤੀਆਂ ਨੂੰ ਥਾਣਾ ਤਿ੍ਪੜੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ, ਦੀ ...
ਪਾਤੜਾਂ, 1 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਖਾਂਨੇਵਾਲ ਦੇ ਇਕ ਵਿਅਕਤੀ ਨੇ ਭਰਾ 'ਤੇ ਦੋਸ਼ ਲਾਏ ਹਨ ਕਿ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਮੇਰੇ ਨਾਲ ਅਤੇ ਮੇਰੀ ਪਤਨੀ ਤੇ ਨੌਕਰ ਦੀ ਕੁੱਟਮਾਰ ਕੀਤੀ ਹੈ, ਬਿਆਨਾਂ ਦੇ ਅਧਾਰ 'ਤੇ ...
ਪਟਿਆਲਾ, 1 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਵਣ ਮੰਡਲ ਅਫ਼ਸਰ (ਵਿਸਥਾਰ) ਜਰਨੈਲ ਸਿੰਘ ਪੀ.ਐਫ.ਐੱਸ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਵਿਸਥਾਰ ਰੇਂਜ ਪਟਿਆਲਾ ਵਲੋਂ ਪੌਦੇ ਲਗਾ ਕੇ ਤੇ ਪੌਦੇ ਵੰਡ ਮੁਹਿੰਮ ਚਲਾ ਕੇ ਰਾਸ਼ਟਰੀ ਚਿਕਿਤਸਿਕ ਦਿਵਸ ਮਨਾਇਆ ਗਿਆ | ਵਿਭਾਗ ...
ਪਟਿਆਲਾ, 1 ਜੁਲਾਈ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਕਾਲਜ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਵੱਖ-ਵੱਖ ਅਹੁਦਿਆਂ ਲਈ ਪਿਛਲੀ ਦਿਨੀਂ ਹੋਈਆਂ ਚੋਣਾਂ ਦਾ ਨਤੀਜਾ ਅੱਜ ਐਲਾਨਿਆ ਗਿਆ | ਪ੍ਰਧਾਨਗੀ ਦੀ ਚੋਣ ਲੜ ਰਹੇ ਸਰਕਾਰੀ ਮਹਿੰਦਰਾ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ...
ਪਟਿਆਲਾ, 1 ਜੁਲਾਈ (ਮਨਦੀਪ ਸਿੰਘ ਖਰੌੜ)-ਪੰਜਾਬ ਜੇਲ੍ਹ ਵਿਭਾਗ ਦੇ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ ਨੇ ਕੇਂਦਰੀ ਜੇਲ੍ਹ ਪਟਿਆਲਾ ਦੀ ਤਿੰਨ ਘੰਟਿਆਂ ਦੇ ਕਰੀਬ ਚੈਕਿੰਗ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਜੇਲ੍ਹ ਅੰਦਰੋਂ ਮੋਬਾਈਲ ਅਤੇ ਹੋਰ ਨਸ਼ੀਲੇ ...
ਰਾਜਪੁਰਾ, 1 ਜੁਲਾਈ (ਰਣਜੀਤ ਸਿੰਘ)-ਅੱਜ ਇਥੇ ਟਾਹਲੀ ਵਾਲਾ ਚੌਂਕ ਵਿਖੇ ਹਿੰਦੂ ਜਥੇਬੰਦੀਆਂ ਨੇ ਉਦੇਪੁਰ ਦੀ ਘਟਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ | ਇਸ ਮੌਕੇ ਨਾਅਰੇਬਾਜ਼ੀ ਕਰਕੇ ਆਤੰਕਵਾਦ ਦਾ ਪੁਤਲਾ ਵੀ ਸਾੜਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX