ਮੋਗਾ, 1 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਬਾਰਸ਼ ਦੇ ਕਾਰਨ ਖੁੱਲ੍ਹੇ ਅਸਮਾਨ ਥੱਲੇ ਪਏ ਟਾਇਰਾਂ ਬਰਤਨਾਂ ਅਤੇ ਕਬਾੜ ਦੇ ਸਮਾਨ ਵਿਚ ਸਾਫ਼ ਪਾਣੀ ਦੀ ਵੱਡੇ ਪੱਧਰ 'ਤੇ ਖੜੋਤ ਹੋ ਚੁੱਕੀ ਹੈ, ਜਿਸ ਵਿਚ ਮੱਛਰ ਅੰਡੇ ਦੇਵੇਗਾ ਜੋ ਅਗਲੇ 10 ਦਿਨਾਂ 'ਚ ਅਡਲਟ ਮੱਛਰ ਵਿਚ ਤਬਦੀਲ ਹੋ ਜਾਣਗੇ, ਜਿਸ ਕਾਰਨ ਡੇਂਗੂ ਅਤੇ ਚਿਕਨਗੁਨੀਆ ਦੇ ਕੇਸ ਇਕਦਮ ਵਧਣ ਦੀ ਸੰਭਾਵਨਾ ਬਣ ਗਈ ਹੈ | ਜੇਕਰ ਅਸੀਂ ਬਾਰਸ਼ ਹਟਣ ਤੋਂ ਬਾਅਦ ਆਪਣੇ ਘਰਾਂ, ਦੁਕਾਨਾਂ, ਫ਼ੈਕਟਰੀਆਂ, ਦਫ਼ਤਰਾਂ ਅਤੇ ਖਾਲੀ ਪਏ ਪਲਾਟਾਂ ਵਿਚੋਂ ਥੋੜ੍ਹਾ ਸਮਾਂ ਕੱਢ ਕੇ ਬਾਰਸ਼ ਦੇ ਪਾਣੀ ਦੀ ਨਿਕਾਸੀ ਕਰ ਦੇਈਏ ਤਾਂ ਅਸੀਂ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਨੂੰ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾ ਸਕਦੇ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕਲੇਰ ਵਲੋਂ ਅੱਜ ਫ਼੍ਰਾਈਡੇ ਡ੍ਰਾਈਡੇ ਮੁਹਿੰਮ ਦੀ ਸਮੀਖਿਆ ਕਰਨ ਤੋਂ ਬਾਅਦ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਮੋਗਾ ਸ਼ਹਿਰ ਵਿਚ ਮੁਨਾਦੀ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿਚ ਸਾਡੀਆਂ ਰੋਜ਼ਾਨਾ ਚਾਰ ਟੀਮਾਂ ਲਾਰਵਾ ਚੈੱਕ ਕਰਨ ਲਈ ਜਾ ਰਹੀਆਂ ਹਨ ਤੇ ਟੀਮਾਂ ਨੂੰ ਰੋਜ਼ਾਨਾ ਭਾਰੀ ਮਾਤਰਾ ਵਿਚ ਲਾਰਵਾ ਮਿਲ ਰਿਹਾ ਹੈ, ਜਿਸ ਨੂੰ ਮੌਕੇ ਤੇ ਹੀ ਲਾਰਵੀਸਾਈਡ ਦਾ ਛਿੜਕਾਅ ਕਰਕੇ ਨਸ਼ਟ ਕੀਤਾ ਜਾ ਰਿਹਾ ਹੈ | ਉਨ੍ਹਾਂ ਲਾਪਰਵਾਹੀ ਵਰਤਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸੋਮਵਾਰ ਤੋਂ ਲਾਰਵਾ ਮਿਲਣ ਤੇ ਮਿਊਾਸੀਪਲ ਕਾਰਪੋਰੇਸ਼ਨ ਮੋਗਾ ਦੀ ਸਹਾਇਤਾ ਨਾਲ ਚਲਾਨ ਕੱਟਣ ਅਤੇ ਜੁਰਮਾਨਾ ਵਸੂਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ ਵਲੋਂ 11000 ਦੇ ਕਰੀਬ ਲੋਕੇਸ਼ਨਾਂ ਦੀ ਜਾਂਚ ਕੀਤੀ ਗਈ ਤੇ 460 ਥਾਵਾਂ ਤੇ ਲਾਰਵਾ ਮਿਲ ਚੁੱਕਾ ਹੈ ਤੇ ਵੱਡੀ ਪੱਧਰ ਤੇ ਸੋਰਸ ਰਿਡਕਸ਼ਨ ਕੀਤੀ ਗਈ ਹੈ | ਨਗਰ ਨਿਗਮ ਮੋਗਾ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਫਾਗ ਸ਼ੁਰੂ ਕਰਵ ਲਈ ਲਿਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਮੋਗਾ ਵਲੋਂ ਫ਼੍ਰਾਈਡੇ ਡ੍ਰਾਈਡੇ ਮਨਾਇਆ ਜਾਂਦਾ ਹੈ | ਇਸ ਟੀਮ ਵਿਚ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਤੋਂ ਇਲਾਵਾ ਹੈਲਥ ਸੁਪਰਵਾਈਜ਼ਰ ਗਗਨਦੀਪ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਅੱਠ ਬ੍ਰੀਡ ਚੈੱਕਰ ਸ਼ਾਮਿਲ ਸਨ |
ਬਾਘਾ ਪੁਰਾਣਾ, 1 ਜੁਲਾਈ (ਕਿ੍ਸ਼ਨ ਸਿੰਗਲਾ) - ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੀ ਭਾਰੀ ਵਰਖਾ ਨਾਲ ਜਿੱਥੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੋਣ ਕਰ ਕੇ ਕਿਸਾਨਾਂ ਦੇ ਚਿਹਰੇ ਖਿੜ ...
ਮੋਗਾ, 1 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਸ਼੍ਰੋਮਣੀ ਅਕਾਲੀ ਦਲ ਕਿਰਤੀ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਜੀ ਵਿਖੇ ਪਾਰਟੀ ਦੇ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ...
ਮੋਗਾ, 1 ਜੁਲਾਈ (ਜਸਪਾਲ ਸਿੰਘ ਬੱਬੀ) - ਵਿਸ਼ਵਕਰਮਾ ਭਵਨ ਮੋਗਾ ਵਿਖੇ ਬਾਬਾ ਵਿਸ਼ਵਕਰਮਾ ਤਕਨੀਕੀ ਸਿੱਖਿਆ ਅਗਵਾਈ ਕੇਂਦਰ ਦੇ ਸੰਚਾਲਕ ਪ੍ਰੋ. ਬਲਵਿੰਦਰ ਸਿੰਘ, ਕੁਲਵੰਤ ਸਿੰਘ ਰਾਮਗੜ੍ਹੀਆ, ਪਿ੍ਤਪਾਲ ਸਿੰਘ ਉਂਕਾਰ ਨੇ ਦੱਸਿਆ ਕਿ ਪੰਜਾਬ ਰਾਜ ਦੀਆਂ ਸਰਕਾਰੀ ...
ਮੋਗਾ, 1 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਸਿਹਤ ਵਿਭਾਗ ਮੋਗਾ ਨੇ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ | ਮੋਗਾ ਦੇ ਸਿਵਲ ਸਰਜਨ ਡਾ. ਹਤਿੰਦਰ ਕੌਰ ਕਲੇਰ ਦੀ ਅਗਵਾਈ ਹੇਠ ਉਲੀਕੇ ਗਏ ਪੋ੍ਰਗਰਾਮ ਅਨੁਸਾਰ ...
ਮੋਗਾ, 1 ਜੁਲਾਈ (ਅਸ਼ੋਕ ਬਾਂਸਲ) - ਵਾਰਡ ਨੰਬਰ 46 ਦੀ ਮੁਹੱਲਾ ਵਿਕਾਸ ਕਮੇਟੀ ਵਲੋਂ ਮੁਹੱਲੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਜ਼ਾਨਾ ਵੱਖ-ਵੱਖ ਅਦਾਰਿਆਂ ਵਿਚ ਲੈ ਜਾ ਕੇ ਜਾਣਕਾਰੀ ਪ੍ਰਾਪਤ ਕਰਵਾਈ ਜਾ ਰਹੀ ਹੈ | ਇਸੇ ਹੀ ਲੜੀ ਤਹਿਤ ਕਮੇਟੀ ਦੇ ਮੈਂਬਰਾਂ ਵਲੋਂ ਪੁਲਿਸ ...
ਅਜੀਤਵਾਲ, 1 ਜੁਲਾਈ (ਸ਼ਮਸ਼ੇਰ ਸਿੰਘ ਗ਼ਾਲਿਬ) - ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਿੰਦਰ ਸਿੰਘ ਝੱਮਟ, ਨੋਡਲ ਮੈਡੀਕਲ ਅਫ਼ਸਰ ਬਲਾਕ ਢੁੱਡੀਕੇ ਡਾ. ਸਾਕਸ਼ੀ ਬਾਂਸਲ ਅਤੇ ਬਲਾਕ ਐਜੂਕੇਟਰ ...
ਧਰਮਕੋਟ, 1 ਜੁਲਾਈ (ਪਰਮਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਗਰਮੀ ਦੀਆਂ ਕੀਤੀਆਂ ਗਈਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਖੁੱਲ੍ਹੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਭਾਰੀ ਕਮੀ ਦੇਖਣ ਨੂੰ ਮਿਲੀ | ਇਸ ਸਬੰਧੀ ਜਦ ਵੱਖ-ਵੱਖ ...
ਮੋਗਾ, 1 ਜੁਲਾਈ (ਜਸਪਾਲ ਸਿੰਘ ਬੱਬੀ)-ਲੋਕ ਸਾਹਿਤ ਅਕਾਦਮੀ (ਰਜਿ.) ਮੋਗਾ ਵਲੋਂ ਅਸ਼ੋਕ ਚਟਾਨੀ ਦੀ ਪੁਸਤਕ 'ਗੀਤ ਮੇਰੇ ਕੌਣ ਗਾਵੇ' ਲੋਕ ਅਰਪਣ ਮਿਤੀ 2 ਜੁਲਾਈ ਦਿਨ ਸਨਿੱਚਰਵਾਰ ਦੁਪਹਿਰ 3:30 ਵਜੇ ਨੇਚਰ ਪਾਰਕ ਮੋਗਾ ਵਿਖੇ ਹੋਵੇਗੀ | ਸਮਾਗਮ ਦੀ ਪ੍ਰਧਾਨਗੀ ਡਾ. ਬਲਦੇਵ ਸਿੰਘ ...
ਨੱਥੂਵਾਲਾ ਗਰਬੀ, 1 ਜੁਲਾਈ (ਸਾਧੂ ਰਾਮ ਲੰਗੇਆਣਾ) - ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਵਲੋਂ ਹਾਰੇ ਜਾਣ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਨੇ ਸੁਰ ਚੁੱਕਣੇ ਸ਼ੁਰੂ ਕਰ ਦਿੱਤੇ ਹਨ | ਲਗ-ਪਗ ਚਾਰ ਮਹੀਨਿਆਂ ਦੀ ਕਾਰਗੁਜ਼ਾਰੀ ਵਿਚ ਆਪ ਸਰਕਾਰ ...
ਬਾਘਾ ਪੁਰਾਣਾ, 1 ਜੁਲਾਈ (ਕਿ੍ਸ਼ਨ ਸਿੰਗਲਾ) - ਸਿਵਲ ਸਰਜਨ ਮੋਗਾ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਠੱਠੀ ਭਾਈ ਦੀ ਰਹਿਨੁਮਾਈ ਹੇਠ ਸਿਹਤ ਬਲਾਕ ਠੱਠੀ ਭਾਈ ਵਿਖੇ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸਮੂਹ ਮਲਟੀਪਰਪਜ਼ ਹੈਲਥ ਕਾਮਿਆਂ ...
ਮੋਗਾ, 1 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਸਿਹਤ ਵਿਭਾਗ ਮੋਗਾ ਨੇ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ | ਮੋਗਾ ਦੇ ਸਿਵਲ ਸਰਜਨ ਡਾ. ਹਤਿੰਦਰ ਕੌਰ ਕਲੇਰ ਦੀ ਅਗਵਾਈ ਹੇਠ ਉਲੀਕੇ ਗਏ ਪੋ੍ਰਗਰਾਮ ਅਨੁਸਾਰ ...
ਫ਼ਤਿਹਗੜ੍ਹ ਪੰਜਤੂਰ, 1 ਜੁਲਾਈ (ਜਸਵਿੰਦਰ ਸਿੰਘ ਪੋਪਲੀ) - ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਦੇ ਦੀ ਉਸ ਵਕਤ ਫ਼ੂਕ ਨਿਕਲਦੀ ਦਿਸੀ ਜਦੋਂ ਸਥਾਨਕ ਕਸਬੇ ਦੇ ਨਿਵਾਸੀ ਨੂੰ ਐਨ.ਓ.ਸੀ. ਲੈਣ ਲਈ ਨਗਰ ...
ਕੋਟ ਈਸੇ ਖਾਂ, 1 ਜੁਲਾਈ (ਗੁਰਮੀਤ ਸਿੰਘ ਖ਼ਾਲਸਾ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਆਏ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੀਆਂ ਵਿਦਿਆਰਥਣਾਂ ਨੇ ਬਹੁਤ ਚੰਗੇ ਨੰਬਰ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ...
ਮੋਗਾ, 1 ਜੁਲਾਈ (ਅਸ਼ੋਕ ਬਾਂਸਲ) - ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜ ਮੋਗਾ ਦੀ ਮੈਨੇਜਮੈਂਟ ਕਮੇਟੀ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਸਫਲਤਾਪੂਰਵਕ ਚਲਾਏ ਜਾ ਰਹੇ ਦਿੱਲੀ ਵਰਲਡ ਪਬਲਿਕ ਸਕੂਲ ਘੱਲ ਕਲਾਂ ਵਿਖੇ ਬੀਤੇ ਦਿਨੀਂ ਸਮਰਿਤੀ ਭੱਲਾ ਨੇ ਪਿ੍ੰਸੀਪਲ ਦਾ ਅਹੁਦਾ ...
ਮੋਗਾ, 1 ਜੁਲਾਈ (ਜਸਪਾਲ ਸਿੰਘ ਬੱਬੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ (ਮੋਗਾ) ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਅਤੇ ਸਾਰੇ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਅਵਤਾਰ ਸਿੰਘ ਕਰੀਰ ਨੇ ...
ਫ਼ਤਿਹਗੜ੍ਹ ਪੰਜਤੂਰ, 1 ਜੁਲਾਈ (ਜਸਵਿੰਦਰ ਸਿੰਘ ਪੋਪਲੀ) - ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਮੋਗਾ ਵਿਖੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਅਤੇ ਸਟਾਫ਼ ਦੇ ਸਹਿਯੋਗ ਨਾਲ ਆਨਲਾਈਨ ...
ਅਜੀਤਵਾਲ, 1 ਜੁਲਾਈ (ਹਰਦੇਵ ਸਿੰਘ ਮਾਨ) - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਵਲੋਂ ਗੁਰਦੁਆਰਾ ਪੜਾਓ ਸਾਹਿਬ ਪਾਤਸ਼ਾਹੀ ਛੇਵੀਂ ਮਟਵਾਣੀ (ਮੋਗਾ) ਵਿਖੇ ਅੰਮਿ੍ਤ ਅਭਿਲਾਖੀ ਸੰਗਤਾਂ ਲਈ ਅੱਜ 2 ਜੁਲਾਈ ਦਿਨ ਸਨਿੱਚਰਵਾਰ ਨੂੰ ਸਵੇਰ 10 ...
ਸਮਾਲਸਰ, 1 ਜੁਲਾਈ (ਕਿਰਨਦੀਪ ਸਿੰਘ ਬੰਬੀਹਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਇਤਿਹਾਸਕ ਜਿੱਤ ਦਰਜ ਕਰਨ ਤੇ ਪਿੰਡ ਵਾਂਦਰ ਵਿਖੇ ਪਾਰਟੀ ਦੇ ਨੌਜਵਾਨ ਆਗੂ ਭਾਈ ਰਣਜੀਤ ਸਿੰਘ ਵਾਂਦਰ ਦੀ ...
ਕਿਸ਼ਨਪੁਰਾ ਕਲਾਂ, 1 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ) - ਕਸਬਾ ਕਿਸ਼ਨਪੁਰਾ ਕਲਾਂ ਵਿਖੇ ਪੀਰ ਬਾਬਾ ਬਸੰਤ ਅਲੀ ਸ਼ਾਹ ਜੀ ਖ਼ਾਨਗਾਹ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਭਿਆਚਾਰਕ ਮੇਲਾ ਅਤੇ ਭੰਡਾਰਾ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਜੀ ਦੀ ...
ਕੋਟ ਈਸੇ ਖਾਂ, 1 ਜੁਲਾਈ (ਨਿਰਮਲ ਸਿੰਘ ਕਾਲੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ 12ਵੀਂ ਦੇ ਨਤੀਜੇ ਵਿਚ ਸ.ਕੰ.ਸ.ਸ.ਸ. ਖੋਸਾ ਕੋਟਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਮਰਸ ਅਤੇ ਆਰਟਸ ਗਰੁੱਪ ਦਾ ਨਤੀਜਾ 100 ਫ਼ੀਸਦੀ ਰਿਹਾ | ਆਰਟਸ ਗਰੁੱਪ ਵਿਚ 46 ਵਿਦਿਆਰਥੀਆਂ ਨੇ ...
ਠੱਠੀ ਭਾਈ, 1 ਜੁਲਾਈ (ਜਗਰੂਪ ਸਿੰਘ ਮਠਾੜੂ) - ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅੱਜ ਇਕ ਜੁਲਾਈ ਨੂੰ ਖੁੱਲ੍ਹੇ ਸਰਕਾਰੀ ਸਕੂਲਾਂ 'ਚ ਰੌਣਕ ਪਰਤਣ ਦੀ ਬਜਾਏ ਬੱਚਿਆਂ ਦੀ ਘੱਟ ਗਿਣਤੀ ਪਹੁੰਚਣ ਕਾਰਨ ਹਾਜ਼ਰੀ ਨਾ ਮਾਤਰ ਹੀ ਰਹੀ ਅਤੇ ...
ਬੱਧਨੀ ਕਲਾਂ, 1 ਜੁਲਾਈ (ਸੰਜੀਵ ਕੋਛੜ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਜਮਾਤ ਵਿਚ 38 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ, 20 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅਤੇ ਇਕ ਵਿਦਿਆਰਥੀ ਨੇ 90 ਫ਼ੀਸਦੀ ...
ਨਿਹਾਲ ਸਿੰਘ ਵਾਲਾ, 1 ਜੁਲਾਈ (ਸੁਖਦੇਵ ਸਿੰਘ ਖ਼ਾਲਸਾ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਦੋਕੇ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ...
ਨੱਥੂਵਾਲਾ ਗਰਬੀ, 1 ਜੁਲਾਈ (ਸਾਧੂ ਰਾਮ ਲੰਗੇਆਣਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਉਸ ਬਿਆਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ...
ਬਾਘਾ ਪੁਰਾਣਾ, 1 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਬਲਾਕ ਬਾਘਾ ਪੁਰਾਣਾ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਵਲੋਂ ਸੰਤ ਮੀਹਾਂ ਸਿੰਘ ਰਾਜਾਪੀਰ ਗੁਰਦੁਆਰਾ ਸਾਹਿਬ ਰਾਜੇਆਣਾ ਵਿਖੇ ਯੂਨੀਅਨ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਦੀ ਅਗਵਾਈ ਹੇਠ ਅਹਿਮ ...
ਮੋਗਾ, 1 ਜੁਲਾਈ (ਜਸਪਾਲ ਸਿੰਘ ਬੱਬੀ) - ਜਗਤ ਸੇਵਕ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਹਿਣਾ (ਮੋਗਾ) ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਜਗਤ ਸੇਵਕ ਖ਼ਾਲਸਾ ਸੰਸਥਾਵਾਂ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਖਹਿਰਾ ਨੇ ਦੱਸਿਆ ਕਿ ਸਾਰੇ ਹੀ ਬੱਚੇ ...
ਨਿਹਾਲ ਸਿੰਘ ਵਾਲਾ, 1 ਜੁਲਾਈ (ਸੁਖਦੇਵ ਸਿੰਘ ਖ਼ਾਲਸਾ) - ਸੰਤ ਭਜਨ ਸਿੰਘ ਨਾਨਕਸਰ ਪਟਿਆਲੇ ਵਾਲੇ, ਚੇਅਰਪਰਸਨ ਬੀਬੀ ਕਰਤਾਰ ਕੌਰ ਅਤੇ ਵਾਈਸ ਚੇਅਰਪਰਸਨ ਜੰਗੀਰ ਕੌਰ ਮਲੇਸ਼ੀਆ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ਪਬਲਿਕ ਸਕੂਲ ...
ਕੋਟ ਈਸੇ ਖਾਂ, 1 ਜੁਲਾਈ (ਗੁਰਮੀਤ ਸਿੰਘ ਖ਼ਾਲਸਾ) - ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ 300 ਯੂਨਿਟ ਬਿਜਲੀ ਮੁਆਫ਼ੀ ਦੇ ਵਾਅਦੇ ਨੂੰ ਪੂਰਾ ਕਰਦਿਆਂ ਕੀਤੇ ਗਏ ਮੁਆਫ਼ੀ ਦੇ ਐਲਾਨ ਨਾਲ ਸੂਬੇ ਦੇ ਲੋਕ ਪੂਰੇ ਬਾਗ਼ੋ-ਬਾਗ਼ ...
ਕੋਟ ਈਸੇ ਖਾਂ, 1 ਜੁਲਾਈ (ਨਿਰਮਲ ਸਿੰਘ ਕਾਲੜਾ) - ਇਲਾਕੇ ਦੀ ਸਿਰਮੌਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ (ਮੋਗਾ) ਦੇ ਬਾਰ੍ਹਵੀਂ ਦੇ 148 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਜਿਨ੍ਹਾਂ ਵਿਚੋਂ ਸਕੂਲ ਦੇ 92 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ...
ਬਾਘਾ ਪੁਰਾਣਾ, 1 ਜੁਲਾਈ (ਗੁਰਮੀਤ ਸਿੰਘ ਮਾਣੂੰਕੇ) - ਸਮਾਜ ਸੇਵਾ 'ਚ ਮੋਹਰੀ ਰੋਟਰੀ ਕਲੱਬ ਬਾਘਾ ਪੁਰਾਣਾ ਵਲੋਂ ਲੋੜਵੰਦ ਮਰੀਜ਼ਾਂ ਨੂੰ ਵ੍ਹੀਲ ਚੇਅਰ ਦਿੱਤੀਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਸੁਖਰਾਜ ਸਿੰਘ ਰਾਜਾ ਨੇ ਦੱਸਿਆ ਕਿ ਕਲੱਬ ...
ਬਾਘਾਪੁਰਾਣਾ, 1 ਜੁਲਾਈ (ਗੁਰਮੀਤ ਸਿੰਘ ਮਾਣੂੰਕੇ) - ਬਲਾਕ ਬਾਘਾਪੁਰਾਣਾ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਵਲੋਂ ਸੰਤ ਮੀਹਾਂ ਸਿੰਘ ਰਾਜਾਪੀਰ ਗੁਰਦੁਆਰਾ ਸਾਹਿਬ ਰਾਜੇਆਣਾ ਵਿਖੇ ਯੂਨੀਅਨ ਪ੍ਰਧਾਨ ਡਾਕਟਰ ਕੇਵਲ ਸਿੰਘ ਖੋਟੇ ਦੀ ਅਗਵਾਈ ਹੇਠ ਅਹਿਮ ...
ਮੋਗਾ, 1 ਜੁਲਾਈ (ਗੁਰਤੇਜ ਸਿੰਘ) - ਆਈ.ਸੀ.ਆਈ. ਬੈਂਕ ਦੇ ਮੈਨੇਜਰ ਵਲੋਂ ਬੈਂਕ ਨਾਲ ਹੀ 75 ਲੱਖ 85 ਹਜਾਰ 526 ਰੁਪਏ ਦੀ ਠੱਗੀ ਮਾਰ ਕੇ ਬੈਂਕ ਛੱਡ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ...
ਬਾਘਾ ਪੁਰਾਣਾ, 1 ਜੁਲਾਈ (ਗੁਰਮੀਤ ਸਿੰਘ ਮਾਣੂੰਕੇ) - ਕੋਟਕਪੂਰਾ ਰੋਡ ਬਾਘਾ ਪੁਰਾਣਾ ਵਿਖੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਨਾਮਵਰ ਸੰਸਥਾ ਪ੍ਰਫੈਕਟ ਆਈਲਟਸ ਐਂਡ ਇਮੀਗ੍ਰੇਸ਼ਨ ਆਈਲਟਸ ਸੰਸਥਾ ਜਿਸ ਤੋਂ ਹਰ ਹਫ਼ਤੇ ਅਨੇਕਾਂ ਵਿਦਿਆਰਥੀ ਮਨ ਚਾਹੇ ਬੈਂਡ ਸਕੋਰ ...
ਕਿਸ਼ਨਪੁਰਾ ਕਲਾਂ, 1 ਜੁਲਾਈ (ਅਮੋਲਕ ਸਿੰਘ ਕਲਸੀ) - ਇਲਾਕੇ ਦੇ ਮੰਨੀ-ਪ੍ਰਮੰਨੀ ਬਰਾਈਟ ਫਿਊਚਰ ਨਾਮਵਰ ਸੰਸਥਾ ਕਿਸ਼ਨਪੁਰਾ ਕਲਾਂ (ਨੇੜੇ ਢਿੱਲੋਂ ਡਾਕਟਰ) ਦੀ ਵਿਦਿਆਰਥਣ ਦਿਲਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਕਲਸੀਆਂ ਨੇ ਆਈਲਟਸ ਵਿਚ ਮੱਲਾਂ ਮਾਰਦਿਆਂ ...
ਬਾਘਾ ਪੁਰਾਣਾ, 1 ਜੁਲਾਈ (ਗੁਰਮੀਤ ਸਿੰਘ ਮਾਣੂੰਕੇ) - ਪਿੰਡ ਘੋਲੀਆਂ ਖ਼ੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਗੁਲਾਬ ਸਿੰਘ ਦੀ ਬਰਸੀ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਘੋਲੀਆਂ ਖ਼ੁਰਦ, ਗੁਰੂ ਮਾਨਿਓ ਗ੍ਰੰਥ ਪ੍ਰਚਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX