ਸੰਗਰੂਰ, 1 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਲੋਕਲ ਬਾਡੀਜ਼ ਵਿਭਾਗ ਪੰਜਾਬ ਦੀ ਵਿਜੀਲੈਂਸ ਟੀਮ ਨੇ ਅੱਜ ਸੰਗਰੂਰ ਵਿਚ ਸੱਤ ਥਾਵਾਂ ਉੱਤੇ ਜਾ ਕੇ ਉਸਾਰੀ ਬਿਲਡਿੰਗਾਂ ਦੇ ਨਾਲ-ਨਾਲ ਹੋਰ ਥਾਵਾਂ ਦਾ ਵੀ ਮੁਆਇਨਾ ਕੀਤਾ | ਚੀਫ ਵਿਜੀਲੈਂਸ ਅਫਸਰ ਨੀਰਜ ਭੱਟੀ ਦੀ ਅਗਵਾਈ ਹੇਠ ਆਈ ਟੀਮ ਨੇ ਸਭ ਤੋਂ ਪਹਿਲਾਂ ਉਭਾਵਾਲ ਸੜਕ ਉੱਤੇ ਸਥਿਤ ਸਮਸ਼ਾਨਘਾਟ ਦੀਆਂ ਦੁਕਾਨਾਂ ਅਤੇ ਵਾਹੀਯੋਗ ਜ਼ਮੀਨ ਦਾ ਜਾਇਜ਼ਾ ਲਿਆ, ਇਸ ਉਪਰੰਤ ਟੀਮ ਗਊਸ਼ਾਲਾ ਸੰਗਰੂਰ ਦੇ ਬਾਹਰੀ ਦੁਕਾਨਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਗੁਰੂ ਨਾਨਕ ਸਕੂਲ ਸੁਨਾਮੀ ਗੇਟ ਦੇ ਬਾਹਰ ਦੁਕਾਨਾਂ ਨੰੂ ਵੀ ਚੈੱਕ ਕੀਤਾ | ਇਸ ਉਪਰੰਤ ਟੀਮ ਨੇ ਘੁਮਿਆਰ ਬਸਤੀ ਦੇ ਘਰਾਂ, ਦੁਕਾਨਾਂ ਤੋਂ ਇਲਾਵਾ ਇੰਦਰਾ ਕਲੋਨੀ ਵਿਚ ਗਲੀ ਨੰਬਰ 4 ਦੇ ਇਕ ਪਲਾਟ ਦਾ ਵੀ ਮੁਆਇਨਾ ਕੀਤਾ | ਵਿਜੀਲੈਂਸ ਟੀਮ ਨੇ ਪਿੰਡ ਸਿਬੀਆ ਅਤੇ ਕੰਮੋਮਾਜਰਾ ਦੀ ਉਹ ਜਗ੍ਹਾ ਵੀ ਦੇਖੀਆਂ ਜਿਨ੍ਹਾਂ ਸੰਬੰਧੀ ਇਹ ਸ਼ਿਕਾਇਤ ਸੀ ਕਿ ਇਹ ਪ੍ਰਾਪਰਟੀਆਂ ਵੀ ਨਗਰ ਕੌਂਸਲ ਨਾਲ ਸੰਬੰਧਤ ਹਨ | ਸਹਾਇਕ ਮਿਊਾਸੀਪਲ ਇੰਜੀਨੀਅਰ ਰਾਜਵਿੰਦਰ ਸਿੰਘ ਜੋ ਵਿਜੀਲੈਂਸ ਟੀਮ ਦੇ ਮੈਂਬਰ ਸਨ ਨੇ ਦੱਸਿਆ ਕਿ ਮੁੱਢਲੇ ਤੌਰ ਉੱਤੇ ਸ਼ਿਕਾਇਤਕਰਤਾ ਦਾ ਨਾਮ ਸਾਹਮਣੇ ਨਹੀਂ ਆਇਆ ਹੈ ਪਰ ਵਿਜੀਲੈਂਸ ਟੀਮ ਨੰੂ ਜੋ ਸ਼ਿਕਾਇਤ ਮਿਲੀ ਹੈ ਉਸ ਅਨੁਸਾਰ ਗਊਸ਼ਾਲਾ, ਸਮਸ਼ਾਨਘਾਟ ਅਤੇ ਗੁਰੂ ਨਾਨਕ ਸਕੂਲ ਦੀ ਪ੍ਰਬੰਧਕ ਕਮੇਟੀਆਂ ਨਗਰ ਕੌਂਸਲ ਦੀਆਂ ਜ਼ਮੀਨਾਂ ਜਾਂ ਪ੍ਰਾਪਰਟੀਆਂ ਦਾ ਕਿਰਾਇਆ ਖੁਦ ਵਸੂਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਮੋਮਾਜਰਾ ਅਤੇ ਸਿਬੀਆ ਵਿਚਲੀ ਜ਼ਮੀਨਾਂ ਸੰਬੰਧੀ ਵੀ ਇਹ ਸ਼ਿਕਾਇਤਾਂ ਹਨ ਕਿ ਇਹ ਜ਼ਮੀਨਾਂ ਵੀ ਨਗਰ ਕੌਂਸਲ ਦੀ ਮਲਕੀਅਤ ਹਨ ਪਰ ਕਾਬਜ਼ ਹੋਰ ਧਿਰਾਂ ਹਨ | ਰਾਜਵਿੰਦਰ ਸਿੰਘ ਅਨੁਸਾਰ ਫਿਲਹਾਲ ਅਜੇ ਕਾਰਵਾਈ ਸ਼ਿਕਾਇਤਾਂ ਦੇ ਆਧਾਰ ਉੱਤੇ ਹੀ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਸਰਕਾਰੀ ਰਿਕਾਰਡ ਦੀ ਜਾਂਚ ਪੜਤਾਲ ਉਪਰੰਤ ਹੀ ਇਹ ਸਾਫ ਹੋਵੇਗਾ ਕਿ ਉਪਰੋਕਤ ਜਾਇਦਾਤਾਂ ਜਾਂ ਪ੍ਰਾਪਰਟੀਆਂ ਦਾ ਅਸਲ ਮਾਲਕ ਕੌਣ ਹੈ | ਉਨ੍ਹਾਂ ਇਹ ਵੀ ਸੰਭਾਵਨਾ ਵਿਅਕਤ ਕੀਤੀ ਕਿ ਵਿਜੀਲੈਂਸ ਟੀਮ ਜਲਦ ਕਿਸੇ ਨਤੀਜੇ 'ਤੇ ਪਹੁੰਚ ਜਾਵੇਗੀ | ਇਸ ਮੌਕੇ ਕਾਰਜਸਾਧਕ ਅਫ਼ਸਰ ਭਰਤਵੀਰ ਸਿੰਘ ਦੁੱਗਲ ਵੀ ਮੌਜੂਦ ਸਨ |
ਸ਼ਿਕਾਇਤਕਰਤਾ ਸਤਨਾਮ ਸਿੰਘ ਦਾ ਨਾਂਅ ਆਇਆ ਸਾਹਮਣੇ-
ਸਹਾਇਕ ਮਿਊਾਸੀਪਲ ਇੰਜੀਨੀਅਰ ਰਾਜਵਿੰਦਰ ਸਿੰਘ ਨੇ ਭਾਵੇਂ ਸ਼ਿਕਾਇਤਕਰਤਾ ਦੇ ਨਾਂਅ ਅਤੇ ਪਤੇ ਸੰਬੰਧੀ ਅਨਜਾਣਤਾ ਪ੍ਰਗਟਾਈ ਹੈ ਪਰ 'ਅਜੀਤ' ਨੂੰ ਮਿਲੇ ਇਕ ਪੱਤਰ ਰਾਹੀਂ ਇਹ ਸਾਹਮਣੇ ਆਇਆ ਹੈ ਕਿ ਸ਼ਿਕਾਇਤਕਰਤਾ ਦਾ ਨਾਂਅ ਸਤਨਾਮ ਸਿੰਘ ਵਾਸੀ ਮਹਿਲਾਂ ਰੋਡ ਸੰਗਰੂਰ ਹੈ ਜੋ ਆਪਣੇ ਆਪ ਨੂੰ ਚੰਗਾ ਸ਼ਹਿਰੀ ਦੱਸ ਕੇ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ, ਪਿ੍ੰ. ਸੈਕਟਰੀ ਸਥਾਨਕ ਸਰਕਾਰਾਂ, ਡਾਇਰੈਕਟਰ ਸਥਾਨਕ ਸਰਕਾਰ, ਵਧੀਕ ਡਿਪਟੀ ਕਮਿਸ਼ਨਰ ਅਰਬਨ ਅਤੇ ਕਾਰਜਸਾਧਕ ਅਫਸਰ ਕੋਲ ਕਰਦਿਆਂ ਸ਼ਮਸ਼ਾਨਘਾਟ, ਗਊਸ਼ਾਲਾ ਅਤੇ ਗੁਰੂ ਨਾਨਕ ਸਕੂਲ ਬਾਹਰ ਉਸਾਰੀਆਂ ਕੁੱਝ ਦੁਕਾਨਾਂ ਦੀ ਮਲਕੀਅਤ ਨੂੰ ਲੈ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰ ਰਿਹਾ ਹੈ | ਸਿਬੀਆ ਪਿੰਡ ਦੀ 52 ਵਿੱਘੇ ਅਤੇ ਕੰਮੋਮਾਜਰਾ ਦੇ 33 ਵਿੱਘੇ ਜ਼ਮੀਨ ਉੱਪਰ ਵੀ ਨਗਰ ਕੌਂਸਲ ਦੀ ਮਲਕੀਅਤ ਹੋਣ ਦਾ ਦਾਅਵਾ ਸ਼ਿਕਾਇਤਕਰਤਾ ਕਰ ਰਿਹਾ ਹੈ | ਸਤਨਾਮ ਸਿੰਘ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ |
ਭਵਾਨੀਗੜ੍ਹ, 1 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਇਲਾਕੇ 'ਚ 1978 ਤੋਂ ਸ਼ੁਰੂ ਹੋਇਆ ਗੁਰੂ ਤੇਗ ਬਹਾਦਰ ਕਾਲਜ ਆਰਥਿਕ ûੜ੍ਹਾਂ ਦੇ ਚੱਲਦਿਆਂ ਵਿਕਾਸ ਰੁਕਣ ਕਾਰਨ ਹੁਣ ਸਿੱਖਿਆ ਵਿਭਾਗ ਅਧੀਨ ਹੋ ਕੇ ਜ਼ਿੰਦਗੀ ਬਤੀਤ ਕਰੇਗਾ | ਕਰੀਬ ਸਾਢੇ 4 ਦਹਾਕੇ ਪਹਿਲਾਂ ਸ਼ਹਿਰ ...
ਭਵਾਨੀਗੜ੍ਹ, 1 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਦਸਮੇਸ਼ ਨਗਰ ਦਾ ਸੀਵਰੇਜ ਕਈ ਦਿਨਾਂ ਤੋਂ ਬੰਦ ਹੋਣ 'ਤੇ ਗੰਦਾ ਪਾਣੀ ਗਲੀਆਂ ਤੇ ਘਰਾਂ ਵਿਚ ਵੜ ਜਾਣ ਤੋਂ ਪ੍ਰੇਸ਼ਾਨ ਨਗਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਚਮਨ ...
ਸੰਗਰੂਰ, 1 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਬੀਤੀ ਸ਼ਾਮ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਸੰਗਰੂਰ ਵਿਖੇ ਸਥਾਨਕ ...
ਸੰਗਰੂਰ, 1 ਜੁਲਾਈ (ਧੀਰਜ ਪਸ਼ੌਰੀਆ)-ਆਯੂਸ਼ਮਨ ਭਾਰਤ ਮੁੱਖ ਮੰਤਰੀ ਸਰਬਤ ਸਿਹਤ ਬੀਮਾ ਯੋਜਨਾ ਦੇ ਅਧੀਨ ਵਧੀਆ ਕੰਮ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਦੇ 6 ਸਪੈਸ਼ਲਿਸਟ ਡਾਕਟਰਾਂ ਨੰੂ ਅੱਜ ਡਾਕਟਰ ਦਿਵਸ ਮੌਕੇ ਸਿਵਲ ਸਰਜਨ ਦਫਤਰ ਵਿਖੇ ਹੋਏ ਸਮਾਰੋਹ ਦੌਰਾਨ ਮੁੱਖ ਮੰਤਰੀ ...
ਅਮਰਗੜ੍ਹ, 1 ਜੁਲਾਈ (ਜਤਿੰਦਰ ਮੰਨਵੀ)-ਨੇੜਲੇ ਪਿੰਡ ਤੋਲੇਵਾਲ ਵਿਖੇ ਗਰਾਮ ਪੰਚਾਇਤ ਦੇ ਆਮ ਇਜਲਾਸ ਸਬੰਧੀ ਐਸ.ਸੀ. ਸਰਪੰਚ ਨੂੰ ਗੁਰਦੁਆਰਾ ਸਾਹਿਬ 'ਚ ਕੁੱਝ ਵਿਅਕਤੀਆਂ ਵਲੋਂ ਅਨਾਊਾਸਮੈਂਟ ਕਰਵਾਉਣ ਤੋਂ ਰੋਕਣ ਦੇ ਵਿਰੋਧ 'ਚ ਸਰਪੰਚ ਅਤੇ ਐਸ.ਸੀ ਭਾਈਚਾਰੇ ਦੇ ਲੋਕਾਂ ...
ਸੰਗਰੂਰ, 1 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਹੋਮੀ ਭਾਬਾ ਟਾਟਾ ਕੈਂਸਰ ਹਸਪਤਾਲ ਵਿਖੇ ਮਨਾਏ ਡਾਕਟਰ ਦਿਵਸ ਮੌਕੇ ਡੀ ਸੀ ਸ੍ਰੀ ਜਤਿੰਦਰਾ ਜ਼ੋਰਵਾਲ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ | ਹਸਪਤਾਲ ਦੇ ਡਿਪਟੀ ਡਾਇਰੈਕਟਰ ਡਾ. ਅਸ਼ੀਸ ਗੁਲੀਆ ...
ਚੀਮਾ ਮੰਡੀ, 1 ਜੁਲਾਈ (ਜਗਰਾਜ ਮਾਨ)-ਪਿਛਲੇ ਦਸ ਦਿਨਾਂ ਤੋਂ ਚੱਲ ਰਿਹਾ ਐਨ.ਸੀ.ਸੀ ਦਾ ਸਿਖਲਾਈ ਕੈਂਪ ਅੱਜ ਵੱਖ-ਵੱਖ ਪ੍ਰਾਪਤੀਆਂ ਅਤੇ ਯਾਦਾਂ ਨਾਲ ਆਪਣੇ ਆਖ਼ਰੀ ਪੜਾਅ ਵੱਲ ਵਧਿਆ | ਜ਼ਿਕਰਯੋਗ ਹੈ ਕਿ ਇਸ ਕੈਂਪ ਵਿਚ ਤਕਰੀਬਨ ਵੀਹ ਸਕੂਲਾਂ ਨੇ ਭਾਗ ਲਿਆ ਜਿਸ ਵਿਚ 600 ਦੇ ...
ਸੁਨਾਮ ਊਧਮ ਸਿੰਘ ਵਾਲਾ, 1 ਜੁਲਾਈ (ਰੁਪਿੰਦਰ ਸਿੰਘ ਸੱਗੂ)-ਸਥਾਨਕ ਰੋਟਰੀ ਕੰਪਲੈਕਸ ਵਿਖੇ ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਸੁਮਿਤ ਬੰਦਲਿਸ ਨੇ ਆਪਣਾ ਅਹੁਦਾ ਸੰਭਾਲਦਿਆਂ ਕਈ ਨਵੇਂ ਪ੍ਰੋਜੈਕਟ ਲਾਉਣ ਦਾ ਐਲਾਨ ਕੀਤਾ | ਇਸ ਮੌਕੇ 'ਤੇ ਪ੍ਰਧਾਨ ਸੁਮਿਤ ਬੰਦਲੀਸ ਨੇ ...
ਸੰਗਰੂਰ, 1 ਜੁਲਾਈ (ਧੀਰਜ਼ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਪੈਰਵੀਂ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਦੋ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ...
ਭਵਾਨੀਗੜ੍ਹ, 1 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਪੁਲਿਸ ਵਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਉਨ੍ਹਾਂ ...
ਸੁਨਾਮ ਊਧਮ ਸਿੰਘ ਵਾਲਾ, 1 ਜੁਲਾਈ (ਧਾਲੀਵਾਲ, ਭੁੱਲਰ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਅੰਸ ਕਾਂਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਕੀਤੇ ਗਏ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸਾਇੰਸ ਗਰੁੱਪ ਦੇ ਨਤੀਜੇ 'ਚ ਜ਼ਿਲ੍ਹਾ ...
ਚੀਮਾ ਮੰਡੀ, 1 ਜੁਲਾਈ (ਮੱਕੜ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦਾ 12ਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਪਿ੍ੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਹਰਕਮਲਪ੍ਰੀਤ ਕੌਰ 96 ਫ਼ੀਸਦੀ ਅੰਕ ...
ਮਲੇਰਕੋਟਲਾ, 1 ਜੁਲਾਈ (ਮੁਹੰਮਦ ਹਨੀਫ਼ ਥਿੰਦ)-ਲੋਕਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ 'ਚ ਬੈਂਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਲਈ ਲੋੜਵੰਦ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨ 'ਤੇ ਬੇਰੁਜ਼ਗਾਰਾਂ ਦਾ ਹੱਥ ਫੜਨ ਲਈ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ...
ਸੰਗਰੂਰ, 1 ਜੁਲਾਈ (ਬਿੱਟਾ)-ਸੰਗਰੂਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਦੌਰਾਨ ਜੇਤੂ ਰਹੇ ਸ਼ੋ੍ਰ.ਅ.ਦ.(ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਇਕਾਂਤਵਾਸ ਦੌਰਾਨ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਜਿੱਥੇ ਉਹ ਹਲਕੇ ਦੇ ਹਰ ਵਰਗ ਸਿੱਖ, ਹਿੰਦੂ, ਮੁਸਲਿਮ, ਈਸਾਈ ...
ਸੰਗਰੂਰ/ਧਰਮਗੜ੍ਹ, 1 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ (ਐਮ.ਏ., ਐਲ. ਐਲ. ਬੀ., ਏ.ਐਮ. ਹਾਰਵਰਡ ...
ਲਹਿਰਾਗਾਗਾ, 1 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਬਰਸਾਤ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਹਲਕਾ ਵਿਧਾਇਕ ਬਰਿੰਦਰ ਗੋਇਲ ਦੇ ਯਤਨਾਂ ਨਾਲ ਵਾਰਡ ਨੰਬਰ 14 ਤੇ 15 ਵਿਚੋਂ ਲੰਘਦੇ ਗੰਦੇ ਨਾਲੇ ਦੀ ਸਫ਼ਾਈ ਦਾ ਕੰਮ ਕਈ ਵਰਿ੍ਹਆਂ ਬਾਅਦ ਸ਼ੁਰੂ ਹੋ ਗਿਆ ਹੈ | ...
ਸੰਗਰੂਰ, 1 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਟਰਮ-1 ਦੇ ਨਤੀਜਿਆਂ ਵਿਚ ਅਕਾਲ ਕਾਲਜੀਏਟ ਸੀਨੀ. ਸੈਕੰ. ਸਕੂਲ ਦੀਆਂ ਵਿਦਿਆਰਥਣਾਂ ਦੇ ਨਤੀਜੇ ਸ਼ਾਨਦਾਰ ਰਹੇ | ਪਿ੍ੰਸੀਪਲ ਡਾ. ਰਸ਼ਪਿੰਦਰ ਕੌਰ ਚਹਿਲ ਨੇ ਦੱਸਿਆ ਕਿ ...
ਕੁੱਪ ਕਲਾਂ, 1 ਜੁਲਾਈ (ਮਨਜਿੰਦਰ ਸਿੰਘ ਸਰੌਦ)-ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਉਪਦੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਸੋਈ ਦੇ ਵਿਦਿਆਰਥੀਆਂ ਵਲੋਂ 12ਵੀਂ ਦੇ ਨਤੀਜਿਆਂ ਅੰਦਰ ਮੱਲਾਂ ਮਾਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ...
ਮੂਨਕ, 1 ਜੁਲਾਈ (ਪ੍ਰਵੀਨ ਮਦਾਨ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਾਨਯੋਗ ਵਧੀਕ ਮੁੱਖ ਸਕੱਤਰ ਅਤੇ ਵਿੱਤੀ ਕਮਿਸ਼ਨਰ ਮਾਲ ਵਿਭਾਗ, ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਮੋਗੇ ਤੋਂ ਬਦਲ ਕੇ ਆਏ ਪਰਵੀਨ ਕੁਮਾਰ ਸਿੰਗਲਾ ਤਹਿਸੀਲਦਾਰ ਮੂਨਕ ਵਜੋਂ ਅਹੁਦਾ ਸੰਭਾਲ ...
ਸੁਨਾਮ ਊਧਮ ਸਿੰਘ ਵਾਲਾ, 1 ਜੁਲਾਈ (ਧਾਲੀਵਾਲ, ਭੁੱਲਰ)-ਲਾਇਨਜ਼ ਕਲੱਬ ਸੁਨਾਮ ਪ੍ਰਾਈਮ ਵਲੋਂ ਪ੍ਰਧਾਨ ਅੰਕੁਰ ਜ਼ਖਮੀ ਦੀ ਅਗਵਾਈ ਵਿਚ ਕੌਮੀ ਡਾਕਟਰਜ਼ ਦਿਵਸ ਮਨਾਇਆ ਗਿਆ, ਜਿਸ 'ਚ ਸਥਾਨਕ ਕਸ਼ਮੀਰੀ ਹਸਪਤਾਲ ਦੇ ਡਾ. ਅੰਸ਼ੂਮਨ ਫੱੁਲ ਵਲੋਂ ਸਿਹਤ ਖੇਤਰ 'ਚ ਨਿਭਾਈਆਂ ਜਾ ...
ਸੰਗਰੂਰ, 1 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਆਲ ਇੰਡੀਆ ਫੈੱਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਹੈਲਪਰਜ਼ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਸੂਬਾਈ ਪ੍ਰਧਾਨ ਹਰਜੀਤ ਕੌਰ, ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਹੈ ...
ਲਹਿਰਾਗਾਗਾ, 1 ਜੁਲਾਈ (ਅਸ਼ੋਕ ਗਰਗ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕਾਰ ਡੀਲਰ ਵਿਕਾਸ ਕੁਮਾਰ ਵਿੱਕੀ ਦੇ ਮਾਤਾ ਸ੍ਰੀਮਤੀ ਕਾਂਤਾ ਦੇਵੀ ਨਮਿੱਤ ਰੱਖੇ ਸ੍ਰੀ ਗਰੁੜ ਪ੍ਰਾਣ ਜੀ ਦੇ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਸੌਰਵ ਕੰਪਲੈਕਸ ਲਹਿਰਾਗਾਗਾ ਵਿਖੇ ਹੋਇਆ ...
ਲਹਿਰਾਗਾਗਾ, 1 ਜੁਲਾਈ (ਅਸ਼ੋਕ ਗਰਗ)-ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਚੂੜਲ ਖ਼ੁਰਦ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਐੱਚ.ਡੀ.ਐਫ.ਸੀ. ਬੈਂਕ ਜਾਖ਼ਲ ਵਿਖੇ ਸੇਲਜ਼ਮੈਨ ਵਜੋਂ ਕੰਮ ਕਰਦੇ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ...
ਲਹਿਰਾਗਾਗਾ, 1 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਅਕਾਲੀ ਭਾਜਪਾ ਸਰਕਾਰ ਦੇ ਰਾਜ ਸਮੇਂ ਆਮ ਲੋਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਇਕ ਹੀ ਛੱਤ ਹੇਠ ਕਰੀਬ 62 ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਖੋਲ੍ਹੇ ਗਏ ਸੇਵਾ ਕੇਂਦਰ ...
ਸੁਨਾਮ ਊਧਮ ਸਿੰਘ ਵਾਲਾ, 1 ਜੁਲਾਈ (ਭੁੱਲਰ, ਧਾਲੀਵਾਲ) - ਰੋਟਰੀ ਕਲੱਬ ਸਿਟੀ ਸੁਨਾਮ ਵਲੋਂ ਪ੍ਰਧਾਨ ਸੰਜੀਵ ਕੁਮਾਰ ਬੌਬੀ ਦੀ ਅਗਵਾਈ ਵਿਚ ਡਾਕਟਰਜ਼ ਅਤੇ ਸੀ.ਏ. ਦਿਵਸ ਮਨਾਇਆ ਗਿਆ | ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਡਾਕਟਰਾਂ ਅਤੇ ਸੀ ਏ ਨੂੰ ਸਨਮਾਨਿਤ ਕੀਤਾ ਗਿਆ | ਕਲੱਬ ...
ਲਹਿਰਾਗਾਗਾ, 1 ਜੁਲਾਈ (ਗਰਗ, ਢੀਂਡਸਾ)-ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਤਹਿਸੀਲ ਦਫ਼ਤਰ ਲਹਿਰਾਗਾਗਾ ਵਿਖੇ ਪੱਕੇ ਤੌਰ 'ਤੇ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਹੋਈ ਹੈ | ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੇ ਤਹਿਸੀਲ ਦਫ਼ਤਰ ਵਿਖੇ ਆਪਣਾ ...
ਸੰਗਰੂਰ, 1 ਜੁਲਾਈ (ਦਮਨਜੀਤ ਸਿੰਘ)-ਦਰਬਾਰ-ਏ-ਖ਼ਾਲਸਾ ਦੇ ਮੁੱਖ ਸੇਵਾਦਾਰ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਗੋਲੀਕਾਂਡ ਮਾਮਲਿਆਂ 'ਚ ...
ਸੁਨਾਮ ਊਧਮ ਸਿੰਘ ਵਾਲਾ, 1 ਜੁਲਾਈ (ਸੱਗੂ)-ਸਥਾਨਕ ਰੋਟਰੀ ਕਲੱਬ ਵਿਖੇ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ ਵਲੋਂ ਪੂਰੇ ਸਾਲ ਦੇ ਕੰਮਾਂ ਅਤੇ ਫਾਇਨੈਂਸਲ ਰਿਪੋਰਟ ਦੀ ਜਾਣਕਾਰੀ ਦਿੱਤੀ ਗਈ ਕਰਵਾਏ ਗਏ ਸਮਾਗਮ ਵਿਚ ਗਲੈਕਸੀ ਆਫ਼ ਗਵਰਨਰਸ ਪੀ. ਡੀ. ਜੀ ਪ੍ਰੇਮ ਅਗਰਵਾਲ ...
ਸੰਗਰੂਰ, 1 ਜੁਲਾਈ (ਧਰੀਜ ਪਸ਼ੌਰੀਆ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਰਤੀ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੇ ਇੱਥੇ ਕੀਤੀ ਲੋਕ ਮਿਲਣੀ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ...
ਖਨੌਰੀ, 1 ਜੁਲਾਈ (ਰਾਜੇਸ਼ ਕੁਮਾਰ)-2016 'ਚ ਹੋਈ ਗੜ੍ਹੇਮਾਰੀ ਦੇ ਦੌਰਾਨ ਹਾੜ੍ਹੀ ਦੀ ਫਸਲ ਪਿੰਡ ਠਸਕੇ ਦੇ ਖ਼ਰਾਬੇ ਦਾ ਮੁਆਵਜ਼ਾ ਵੰਡਣ ਸਬੰਧੀ ਉਸ ਸਮੇਂ ਤਾਇਨਾਤ ਨਾਇਬ ਤਹਿਸੀਲਦਾਰ ਖਨੌਰੀ ਅਤੇ ਗੁਰਪਾਲ ਸਿੰਘ ਪਟਵਾਰੀ ਵਲੋਂ ਮਿਲੀਭੁਗਤ ਕਰਕੇ ਆਪਣੇ ਅਹੁਦੇ ਦੀ ...
ਸੰਗਰੂਰ, 1 ਜੁਲਾਈ (ਅਮਨਦੀਪ ਸਿੰਘ ਬਿੱਟਾ)-ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਸੂਬਾਈ ਆਗੂ ਸ਼ੇਰ ਸਿੰਘ ਖੰਨਾ, ਕਰਮਜੀਤ ਸਿੰਘ ਸੰਗਰੂਰ, ਸੁਖਪਾਲ ਸਿੰਘ ਸ਼ਾਹਪੁਰ, ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫਤਰ ਬਾਹਰ ਬਜਟ ਦੀਆਂ ...
ਲੌਂਗੋਵਾਲ, 1 ਜੁਲਾਈ (ਸ.ਸ.ਖੰਨਾ, ਵਿਨੋਦ) - ਸਥਾਨਕ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਬਤੌਰ ਸੇਵਾਦਾਰ ਪਾਲ ਸਿੰਘ ਚੀਮਾ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਅੱਜ ਸੇਵਾਮੁਕਤ ਹੋਏ ਹਨ | ਉਚੇਚੇ ਤੌਰ ਤੇ ਪਹੁੰਚੇ ...
ਮੂਨਕ, 1 ਜੁਲਾਈ (ਪ੍ਰਵੀਨ ਮਦਾਨ, ਗਮਦੂਰ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੀ ਮੀਟਿੰਗ ਪਿੰਡ ਮੰਡਵੀ ਵਿਚ ਬਲਾਕ ਜਰਨਲ ਸਕੱਤਰ ਰਿੰਕੂ ਮੂਣਕ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਵਿਸ਼ੇਸ਼ ਤੌਰ 'ਤੇ ...
ਸੰਗਰੂਰ, 1 ਜੁਲਾਈ (ਧੀਰਜ਼ ਪਸ਼ੌਰੀਆ)-ਕਿਸਾਨਾਂ ਨੰੂ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਰਾਸ਼ੀ ਦੇਣ ਦੇ ਬਾਵਜੂਦ ਇਸ ਵਾਰ ਪਿਛਲੇ ਸਾਲ ਦਾ ਆਂਕੜਾ ਵੀ ਪਾਰ ਨਹੀਂ ਕੀਤਾ ਜਾ ਸਕਿਆ ਜਦ ਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਦੇ ਰਕਬੇ ਦਾ ਟੀਚਾ ਵਧਾ ਕੇ 12 ਲੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX