ਜਲੰਧਰ ਛਾਉਣੀ, 1 ਜੁਲਾਈ (ਪਵਨ ਖਰਬੰਦਾ)-ਨੈਸ਼ਨਲ ਹਾਈਵੇ ਅਥਾਰਟੀ ਵਲੋਂ ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਬੇਢੰਗ ਤਰੀਕੇ ਨਾਲ ਉਸਾਰੇ ਗਏ ਪੀ.ਏ.ਪੀ. ਫਲਾਈ ਓਵਰ ਦਾ ਖਮਿਆਜਾ ਅੱਜ ਵੀ ਵਾਹਨ ਚਾਲਕ ਰਾਮਾ ਮੰਡੀ ਚੌਕ ਤੋਂ ਘੁੰਮ ਕੇ ਮੁੜ ਪੀ.ਏ.ਪੀ. ਫਲਾਈ ਓਵਰ 'ਤੇ ਚੜ੍ਹ ਕੇ ਪਠਾਨਕੋਟ, ਅੰਮਿ੍ਤਸਰ ਆਦਿ ਰਸਤਿਆਂ ਨੂੰ ਜਾਣ ਲਈ ਭੁਗਤ ਰਹੇ ਹਨ ਤੇ ਅੱਜ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਸ਼ੇਸ਼ ਤੌਰ 'ਤੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਇਸ ਦਾ ਕੋਈ ਠੋਸ ਹੱਲ ਨਾ ਕੱਢੇ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੱਲ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਇਸ ਫਲਾਈ ਓਵਰ ਦੇ ਪਾਸ ਜਲੰਧਰ-ਫਗਵਾੜਾ ਹਾਈਵੇ ਨੂੰ ਵੀ ਤਿਆਰ ਕਰਨ ਲਈ ਕਰੋੜਾਂ ਰੁਪਏ ਲਾਏ ਗਏ ਹਨ ਪ੍ਰੰਤੂ 2 ਜਾਂ 3 ਘੰਟੇ ਮੀਂਹ ਪੈਣ ਕਾਰਨ ਭੂਰ ਮੰਡੀ ਦੇ ਬਾਹਰ ਮੁੱਖ ਮਾਰਗ 'ਤੇ ਨਹਿਰ ਵਰਗਾ ਮਾਹੌਲ ਬਣ ਜਾਂਦਾ ਹੈ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਹਨ ਚਾਲਕਾਂ ਤੇ ਵਿਸ਼ੇਸ਼ ਤੌਰ 'ਤੇ ਪੈਦਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਭਾਵੇਂ ਹਾਈਵੇ ਅਥਾਰਟੀ ਵਲੋਂ ਡਰੈਨ (ਨਾਲਾ) ਬਣਾਇਆ ਗਿਆ ਹੈ ਪ੍ਰੰਤੂ ਉਸ ਰਾਹੀਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਹੀ ਪਾਣੀ ਸੜਕ ਦੇ ਦੋਵੇਂ ਪਾਸੇ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਅਕਸਰ ਹੀ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਮੀਂਹ ਦੇ ਪਾਣੀ ਨੂੰ ਕੱਢਣ ਲਈ ਭਾਵੇਂ ਹਾਈਵੇ ਅਥਾਰਟੀ ਵਲੋਂ ਅੱਜ ਕੁਝ ਵਿਅਕਤੀਆਂ ਦੀ ਡਿਊਟੀ ਲਾ ਕੇ ਮੋਟਰਾਂ ਰਾਹੀਂ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪ੍ਰੰਤੂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਦੇ ਪਾਣੀ ਨੂੰ ਹਰ ਵਾਰ ਮੋਟਰਾਂ ਰਾਹੀਂ ਹੀ ਬਾਹਰ ਕੱਢਣਾ ਹੈ ਜਾਂ ਅੱਗੇ ਨੂੰ ਤੋਰਨਾ ਹੈ ਤਾਂ ਹਾਈਵੇ ਅਥਾਰਟੀ ਨੇ ਲੋਕਾਂ ਦੇ ਟੈਕਸ ਦੇ ਰੂਪ 'ਚ ਦਿੱਤੇ ਹੋਏ ਕਰੋੜਾਂ ਰੁਪਏ ਕਿਉਂ ਬਰਬਾਦ ਕੀਤੇ | ਲੋਕਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਹਾਈਵੇ ਅਥਾਰਟੀ ਨੇ ਕੇਂਦਰ ਸਰਕਾਰ ਦੇ ਕਰੋੜਾਂ ਰੁਪਏ ਖੂਹ ਖਾਤੇ ਪਾ ਕੇ ਪਹਿਲਾਂ ਪੀ.ਏ.ਪੀ. ਫਲਾਈ ਓਵਰ ਨੂੰ ਬੇਢੰਗ ਤਰੀਕੇ ਨਾਲ ਤਿਆਰ ਕੀਤਾ ਤੇ ਹੁਣ ਜਲੰਧਰ-ਫਗਵਾੜਾ ਹਾਈਵੇ 'ਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ | ਖੇਤਰ ਵਾਸੀਆਂ ਤੇ ਰਾਹਗੀਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਕੁਝ ਦਿਨਾਂ 'ਚ ਮੌਨਸੂਨ ਆ ਜਾਵੇਗਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਤੋਂ ਹੀ ਇਸ ਸਮੱਸਿਆ ਦਾ ਹੱਲ ਕੱਢ ਕੇ ਰੱਖਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਜਲੰਧਰ, 1 ਜੁਲਾਈ (ਸ਼ਿਵ ਸ਼ਰਮਾ)-50 ਕਰੋੜ ਦੀ ਲਾਗਤ ਨਾਲ ਲੱਗੀਆਂ ਐਲ. ਈ. ਡੀ. ਲਾਈਟਾਂ ਦਾ ਮਾਮਲਾ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਤੇ ਇਸ ਮੁੱਦੇ 'ਤੇ ਨਿਗਮ ਹਾਊਸ ਦੀ ਹੋਈ ਮੀਟਿੰਗ ਵਿਚ ਕੌਂਸਲਰਾਂ ਵਲੋਂ ਜ਼ੋਰਦਾਰ ਹੰਗਾਮਾ ਕੀਤੇ ਜਾਣ ਅਤੇ ਲਾਈਟਾਂ ਲਗਾਉਣ ਦੇ ...
ਕਾਲਾ ਸੰਘਿਆਂ, 1 ਜੁਲਾਈ (ਬਲਜੀਤ ਸਿੰਘ ਸੰਘਾ)-ਬੰਦੀ ਛੋੜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਹਾਸਲ ਨਕੋਦਰ-ਕਪੂਰਥਲਾ ਰੋਡ 'ਤੇ ਬਲੇਰ ਖ਼ਾਨਪੁਰ ਵਿਖੇ ਸਥਿਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦੇ ਅਵਤਾਰ ਪੁਰਬ ਤੇ ...
ਜਲੰਧਰ, 1 ਜੁਲਾਈ (ਸ਼ਿਵ)-ਬਰਸਾਤਾਂ ਦੇ ਮੌਸਮ ਵਿਚ ਜਿੱਥੇ ਸ਼ਹਿਰ ਵਿਚ ਇਸ ਸਮੱਸਿਆ ਨਾਲ ਨਿਪਟਣ ਦੇ ਕੰਮ ਹੋਣੇ ਚਾਹੀਦੇ ਹਨ ਪਰ ਮੇਅਰ ਸਮੇਤ ਕਈ ਲੋਕ ਤਾਂ ਹੁਣ ਐਲ. ਈ. ਡੀ. ਲਾਈਟਾਂ ਲਗਾਉਣ ਦੇ ਝਮੇਲੇ ਵਿਚ ਹੀ ਲੰਬੇ ਸਮੇਂ ਤੋਂ ਫਸ ਗਏ ਹਨ ਜਿਸ ਕਰਕੇ ਲੋਕਾਂ ਦੀਆਂ ਬਾਕੀ ...
ਜਲੰਧਰ- ਮੋਤਾ ਸਿੰਘ ਨਗਰ ਵਿਚ ਗਿਆਨ ਨਗਰ ਦੇ ਕਈ ਘਰਾਂ ਵਿਚ ਕਈ ਮਹੀਨਿਆਂ ਤੋਂ ਟੂਟੀਆਂ ਵਿਚ ਗੰਦਾ ਪਾਣੀ ਆ ਰਿਹਾ ਹੈ | ਇਲਾਕਾ ਨਿਵਾਸੀ ਅਸ਼ਵਨੀ ਨੇ ਦੱਸਿਆ ਕਿ ਨਿਗਮ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕਈ ਮਹੀਨੇ ਤੋਂ ਇਹ ਸ਼ਿਕਾਇਤ ਹੱਲ ਨਹੀਂ ਕੀਤੀ ਗਈ ਹੈ | ...
ਜਲੰਧਰ, 1 ਜੁਲਾਈ (ਐੱਮ. ਐੱਸ. ਲੋਹੀਆ)-ਸਕਾਰਪੀਓ ਗੱਡੀ 'ਚ ਨਾਜਾਇਜ਼ ਰੱਖੀ .765 ਐਮ.ਐਮ. ਦੀ ਪਿਸਤੌਲ, ਜ਼ਿੰਦਾ ਰੌਂਦ ਅਤੇ ਮੈਗਜ਼ਿਨ ਬਰਾਮਦ ਕਰਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 2 ਸਕੇ ਭਰਾਵਾਂ ਸਮੇਤ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ, ਉਨ੍ਹਾਂ ਦਾ ਇਕ ਦਿਨ ਦਾ ...
ਚੁਗਿੱਟੀ/ਜੰਡੂਸਿੰਘਾ, 1 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਔਰਤ ਨੂੰ ਗਾਂਜਾ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਇੰਚਾਰਜ ਇੰਸ. ਨਵਦੀਪ ਸਿੰਘ ਨੇ ਦੱਸਿਆ ਕਿ ਐਸ. ਆਈ. ਅਜਮੇਰ ਲਾਲ ਸਮੇਤ ਪੁਲਿਸ ...
ਜਲੰਧਰ- ਨਗਰ ਨਿਗਮ ਹਾਊਸ ਨੇ ਤਾਂ ਹੁਣ ਸ਼ਹਿਰ ਵਿਚ 50 ਕਰੋੜ ਦੀ ਲਾਗਤ ਨਾਲ ਲੱਗੀਆਂ ਐਲ. ਈ. ਡੀ. ਲਾਈਟਾਂ ਦੇ ਮਾਮਲੇ ਵਿਚ ਚਾਹੇ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ ਪਰ ਇਸ ਮਾਮਲੇ ਵਿਚ ਤਾਂ ਦਿਲਚਸਪ ਗੱਲ ਹੈ ਕਿ ਜਿਨ੍ਹਾਂ ਕੌਂਸਲਰਾਂ ਨੂੰ ਤਾਂ ਸਮਾਰਟ ਸਿਟੀ ਕੰਪਨੀ ਵਿਚ ...
ਜਲੰਧਰ, 1 ਜੁਲਾਈ (ਐੱਮ. ਐੱਸ. ਲੋਹੀਆ)-ਇੰਡੀਅਨ ਮੈਡੀਕਲ ਐਸੋਸੀਏਸਨ ਦੀ ਜ਼ਿਲ੍ਹਾ ਇਕਾਈ ਵਲੋਂ 'ਡਾਕਟਰ ਦਿਵਸ' ਮਨਾਉਂਦੇ ਹੋਏ ਜ਼ਿਲ੍ਹੇ ਦੇ ਉਨ੍ਹਾਂ ਡਾਕਟਰਾਂ ਦਾ ਸਨਮਾਨ ਕੀਤਾ ਗਿਆ ਹੈ, ਜਿਨ੍ਹਾਂ ਨੇ ਡਾਕਟਰੀ ਦੇ ਖੇਤਰ 'ਚ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ | ਇਹ ...
ਜਲੰਧਰ, 1 ਜੁਲਾਈ (ਸ਼ਿਵ)-ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਕੌਂਸਲਰ ਸਮਰਾਏ ਨੇ ਬਤੌਰ ਡਾਇਰੈਕਟਰ ਪੰਜਾਬ ਸੀਡਜ਼ ਕਾਰਪੋਰੇਸ਼ਨ 'ਚ ਢਾਈ ਸਾਲ ਪਹਿਲਾਂ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ, ਉਸ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ | ਸਮਰਾਏ ਸਾਲ 2020-21 ...
ਜਲੰਧਰ, 1 ਜੁਲਾਈ (ਜਸਪਾਲ ਸਿੰਘ)-ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦਾ ਜਨਰਲ ਇਜਲਾਸ ਅੱਜ ਬੈਂਕ ਦੇ ਮੁੱਖ ਦਫਤਰ ਵਿਖੇ ਹੋਇਆ, ਜਿਸ ਵਿਚ ਸ੍ਰੀਮਤੀ ਮਮਤਾ ਸ਼ਰਮਾ ਨੂੰ ਯੂਨੀਅਨ ਦੀ ਪ੍ਰਧਾਨ ਚੁਣ ਲਿਆ ਗਿਆ, ਜਦਕਿ ਮਨਜੋਤ ਧਾਪ ਨੂੰ ਚੇਅਰਮੈਨ, ...
ਜਲੰਧਰ, 1 ਜੁਲਾਈ (ਰਣਜੀਤ ਸਿੰਘ ਸੋਢੀ)-ਗਰਮੀਆਂ ਦੀਆਂ ਛੁੱਟੀਆਂ ਉਪਰੰਤ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਖੁੱਲ੍ਹ ਗਈਆਂ ਹਨ | ਸਰਕਾਰੀ ਸੰਸਥਾਵਾਂ 'ਚ ਪਹਿਲੇ ਦਿਨ ਵਿਦਿਆਰਥੀਆਂ ਦੀ ਨਫ਼ਰੀ ਘੱਟ ਹੀ ਰਹੀ | ਜਾਣਕਾਰੀ ਅਨੁਸਾਰ ਮਾਨਸੂਨ ਦੇ ਕਾਰਨ ਸੂਬੇ 'ਚ ਬਾਰਿਸ਼ ...
ਜਲੰਧਰ, 1 ਜੁਲਾਈ (ਜਸਪਾਲ ਸਿੰਘ)-ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦਾ ਜਨਰਲ ਇਜਲਾਸ ਅੱਜ ਬੈਂਕ ਦੇ ਮੁੱਖ ਦਫਤਰ ਵਿਖੇ ਹੋਇਆ, ਜਿਸ ਵਿਚ ਸ੍ਰੀਮਤੀ ਮਮਤਾ ਸ਼ਰਮਾ ਨੂੰ ਯੂਨੀਅਨ ਦੀ ਪ੍ਰਧਾਨ ਚੁਣ ਲਿਆ ਗਿਆ, ਜਦਕਿ ਮਨਜੋਤ ਧਾਪ ਨੂੰ ਚੇਅਰਮੈਨ, ...
ਚੰਡੀਗੜ੍ਹ, 1 ਜੁਲਾਈ (ਅਜੀਤ ਬਿਊਰੋ)-ਵਿਜੀਲੈਂਸ ਬਿਊਰੋ ਨੇ ਭਿ੍ਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ 2 ਐਫ.ਆਈ.ਆਰ ਦਰਜ ਕੀਤੀਆਂ ਹਨ ਅਤੇ ਪਟਵਾਰੀ ਅਤੇ ਡੀਡ ਰਾਈਟਰ ਸਮੇਤ 3 ਵਿਅਕਤੀਆਂ ਨੂੰ ਭਿ੍ਸ਼ਟਾਚਾਰ ਦੇ ਦੋਸ਼ ਹੇਠ ਗਿ੍ਫ਼ਤਾਰ ...
ਮਕਸੂਦਾਂ, 1 ਜੁਲਾਈ (ਸਤਿੰਦਰ ਪਾਲ ਸਿੰਘ)-ਜਲੰਧਰ ਪਠਾਨਕੋਟ ਚੌਕ ਵਿਚ ਇਕ ਤੇਜ਼ ਰਫਤਾਰ ਟਿੱਪਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਟੱਕਰ ਮਾਰਨ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX