ਤਾਜਾ ਖ਼ਬਰਾਂ


ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  6 minutes ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਲਈ ਭਾਰਤ ਦਾ ਸਮਰਥਨ
. . .  12 minutes ago
ਮਾਸਕੋ, 25 ਸਤੰਬਰ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ। 77ਵੀਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ, ਲਾਵਰੋਵ ਨੇ ਕਿਹਾ, "ਅਸੀਂ ਅਫਰੀਕਾ, ਏਸ਼ੀਆ...
⭐ਮਾਣਕ - ਮੋਤੀ⭐
. . .  35 minutes ago
⭐ਮਾਣਕ - ਮੋਤੀ⭐
ਵਿਕਰਮ ਦੂਰੈਸਵਾਮੀ ਨੇ ਬਰਤਾਨੀਆ ਵਿਚ ਸੰਭਾਲਿਆ ਭਾਰਤੀ ਹਾਈਕਮਿਸ਼ਨਰ ਦਾ ਅਹੁਦਾ
. . .  1 day ago
ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੀਤਾ ਕੇਸ ਦਰਜ
. . .  1 day ago
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ) -  ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐਸ.ਟੀ. ਦੀ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਕੋਈ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 16 ਦੌੜਾਂ ਨਾਲ ਹਰਾਇਆ ਇੰਗਲੈਂਡ
. . .  1 day ago
ਬਰਮਿੰਘਮ, 24 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦਾ ਸਫ਼ਾਇਆ ਕਰ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਜਥੇ ਜਗਦੀਸ਼ ਸਿੰਘ ਝੀਂਡਾ ਨੂੰ ਚੁਣਿਆ ਪ੍ਰਧਾਨ
. . .  1 day ago
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅੱਜ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਨਹੀਂ ਬਖਸ਼ਾਂਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਵਾਲਿਆਂ ਨੂੰ - ਫੜਨਵੀਸ
. . .  1 day ago
ਮੁੰਬਈ, 24 ਸਤੰਬਰ - ਪੁਣੇ ਵਿੱਚ ਪੀ.ਐਫ.ਆਈ. ਦੇ ਪ੍ਰਦਰਸ਼ਨ ਦੌਰਾਨ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ 'ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜੇਕਰ ਕੋਈ ਮਹਾਰਾਸ਼ਟਰ...
ਮੀਂਹ ਪੈਣ ਨਾਲ ਗ਼ਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ
. . .  1 day ago
ਬਰਨਾਲਾ/ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ) - ਲਗਾਤਾਰ ਪੈ ਰਹੇ ਮੀਂਹ ਨਾਲ ਹੰਡਿਆਇਆ ਵਿਖੇ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਗੁਰਜੰਟ ਸਿੰਘ ਵਾਸੀ ਪੱਤੀ ਹੰਡਿਆਇਆ...
ਮੀਂਹ ਪੈਣ ਨਾਲ ਖੀਰੇ ਦੀ 100 ਏਕੜ ਫ਼ਸਲ ਤਬਾਹੀ ਦੇ ਕੰਢੇ, ਕਿਸਾਨ ਚਿੰਤਾ 'ਚ
. . .  1 day ago
ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ) - ਲਗਾਤਾਰ ਪੈ ਰਹੇ ਮੀਂਹ ਨਾਲ ਸ਼ਹਿਣਾ ਪਿੰਡ ਨਾਲ ਸੰਬੰਧਿਤ 10 ਕਿਸਾਨਾਂ ਦੀ ਖੀਰੇ ਦੀ 100 ਏਕੜ ਫ਼ਸਲ ਤਬਾਹੀ ਦੇ ਕੰਢੇ ਪੁੱਜ ਗਈ ਹੈ। ਸਬਜ਼ੀ ਦੇ ਕਾਸ਼ਤਕਾਰ ਲਗਾਤਾਰ ਪੈ ਰਹੇ ਮੀਂਹ ਕਾਰਨ...
ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ
. . .  1 day ago
ਰਾਮਾ ਮੰਡੀ, 24 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ) -ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਮਾ ਮੰਡੀ ਇਲਾਕੇ ਵਿਚ ਨਰਮੇ, ਗੁਆਰੇ, ਮੱਕੀ, ਹਰੇ ਚਾਰੇ, ਮੂੰਗੀ ਸਮੇਤ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦੇ ਡਰ ਕਾਰਨ ਅੰਨਦਾਤਾ ਚਿੰਤਾ ਵਿਚ ਹੈ। ਇਸ ਮੀਂਹ ਕਾਰਨ...
ਪੰਜਾਬ ਕਾਂਗਰਸ ਵਲੋਂ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਲਿਸਟ ਜਾਰੀ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ...
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੀ.ਜੀ.ਆਈ. ’ਚੋਂ ਮਿਲੀ ਛੁੱਟੀ
. . .  1 day ago
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਜੋ ਪਿਛਲੇ ਕਈ ਦਿਨਾਂ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ, ਨੂੰ ਸਿਹਤਯਾਬ ਹੋਣ ਉਪਰੰਤ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਹੈ। ਗਾਇਕ ਦੇ ਤਾਏ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ 2 ਦਿਨ ਪਹਿਲਾਂ ਬਲਕੌਰ ਸਿੰਘ ਦੇ 3 ਸਟੰਟ ਪਾਏ ਗਏ ਹਨ। ਉਹ ਹੁਣ ਬਿਲਕੁਲ...
ਰਾਜਪਾਲ ਵਲੋਂ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਸਰਕਾਰ ਵਲੋਂ ਪ੍ਰਸਤਾਵਿਤ ਇਲਜਾਸ ਦੇ ਵੇਰਵੇ ਲਈ ਰਾਜਪਾਲ ਵਲੋਂ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ। ਆਪਣੇ ਜਵਾਬ ਵਿਚ ਸਰਕਾਰ ਨੇ ਕਿਹਾ...
ਮੀਂਹ ਵਿਚ ਭਿੱਜਣ ਕਾਰਨ 1509 ਬਾਸਮਤੀ ਦਾ ਲੱਗਾ ਘੱਟ ਰੇਟ
. . .  1 day ago
ਅਟਾਰੀ, 24 ਸਤੰਬਰ (ਗੁਰਦੀਪ ਸਿੰਘ ਅਟਾਰੀ) - ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਮਾਰਕੀਟ ਕਮੇਟੀ ਅਟਾਰੀ ਦੇ ਸਕੱਤਰ ਸਤਨਾਮ ਸਿੰਘ ਅਤੇ ਸੁਪਰਵਾਈਜਰ ਆਤਮਜੀਤ ਸਿੰਘ ਵਲੋਂ 1509 ਬਾਸਮਤੀ ਦੀ ਬੋਲੀ ਕਰਵਾ ਦਿੱਤੀ ਗਈ। ਕਿਸਾਨ ਵੀਰਾਂ ਦੀ ਪੁੱਤਾਂ ਵਾਂਗੂ ਪਾਲੀ ਬਾਸਮਤੀ ਦੀ ਫਸਲ ਭਾਰੀ...
ਪਾਣੀ ਦਾ ਵਹਾਅ ਵੱਧ ਹੋਣ ਕਰਕੇ ਟੁੱਟਾ ਹੰਡਿਆਇਆ ਮਾਈਨਰ ਰਜਵਾਹਾ
. . .  1 day ago
ਬਰਨਾਲਾ/ ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ ) - ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਕਸਬਾ ਹੰਡਿਆਇਆ ਦੇ ਨੇੜੇ ਹੰਡਿਆਇਆ ਮਾਈਨਰ ਰਜਵਾਹਾ ਪਾਣੀ ਦਾ ਵਹਾਅ ਵੱਧ ਹੋਣ ਕਰਕੇ ਟੁੱਟ ਗਿਆ, ਜਿਸ ਦਾ ਪਾਣੀ ਕਸਬਾ ਹੰਡਿਆਇਆ ਦੇ ਖੇਤਾਂ ਅਤੇ ਗਲੀਆਂ ਵਿਚ...
ਅਮਰੀਕਾ 'ਚ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਹਿਨਣ ਕਰ ਕੇ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਸ਼ਾਰਲਟ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਸਿੱਖ ਕਕਾਰ ਕਿਰਪਾਨ ਪਹਿਣੇ ਹੋਣ ਕਰ ਕੇ ਪੁਲਿਸ...
ਹਲਕਾ ਸੁਲਤਾਨਪੁਰ ਲੋਧੀ ਅਤੇ ਆਸ-ਪਾਸ ਇਲਾਕਿਆਂ 'ਚ ਪੈ ਰਹੇ ਮੀਂਹ ਨੇ ਝੋਨੇ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  1 day ago
ਸੁਲਤਾਨਪੁਰ ਲੋਧੀ, 24 ਸਤੰਬਰ (ਥਿੰਦ, ਹੈਪੀ,ਲਾਡੀ) - ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਤੜਕੇ ਤੋਂ ਪੈ ਰਹੇ ਮੀਂਹ ਨੇ ਕਈ ਥਾਵਾਂ 'ਤੇ ਝੋਨੇ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ। ਝੋਨੇ ਦੀ ਕਟਾਈ ਦਾ ਕੰਮ ਵੀ ਰੁਕ ਗਿਆ ਹੈ। ਮੰਡੀਆਂ...
ਅੰਮ੍ਰਿਤਸਰ ਆਈ.ਈ.ਡੀ. ਮਾਮਲੇ 'ਚ 9ਵਾਂ ਦੋਸ਼ੀ ਸਤਨਾਮ ਹਨੀ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 24 ਸਤੰਬਰ (ਤਰੁਣ ਭਜਨੀ) - ਅੰਮ੍ਰਿਤਸਰ ਆਈ.ਈ.ਡੀ. ਮਾਮਲੇ 'ਚ 9ਵਾਂ ਦੋਸ਼ੀ ਸਤਨਾਮ ਹਨੀ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ) ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਈ.ਈ.ਡੀ. ਲਗਾਉਣ ਲਈ ਸਤਨਾਮ ਹਨੀ ਵਲੋਂ ਮੋਟਰਸਾਈਕਲ...
ਘਰ 'ਚ ਦਾਖਲ ਹੋ ਕੇ ਚੋਰਾਂ ਨੇ ਗਹਿਣਿਆਂ ਤੇ ਨਕਦੀ 'ਤੇ ਕੀਤੇ ਹੱਥ ਸਾਫ਼
. . .  1 day ago
ਮਜੀਠਾ, 24 ਸਤੰਬਰ (ਜਗਤਾਰ ਸਿੰਘ ਸਹਿਮੀ) - ਪਿੰਡ ਜਲਾਲਪੁਰਾ ਵਿਖੇ ਚੋਰ ਇਕ ਘਰ 'ਚ ਦਾਖਲ ਹੋ ਕੇ ਗਹਿਣੇ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਘਰ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਸਮੁੱਚਾ ਪਰਿਵਾਰ ਆਪਣੇ ਘਰ...
ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਵਿਅਕਤੀ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਸ਼ਹਿਰ ਦੇ ਸਟੇਡੀਅਮ ਰੋਡ 'ਤੇ ਕਿਸੇ ਅਣਪਛਾਤੇ ਵਾਹਨ ਵਲੋਂ ਲਪੇਟ 'ਚ ਲੈਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ...
ਸਿੱਧੂ ਮੂਸੇਵਾਲਾ ਹੱਤਿਆ ਮਾਮਲਾ: ਮਨਪ੍ਰੀਤ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਮਾਨਸਾ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਮਾਨਸਾ ਪੁਲਿਸ ਨੇ ਅੱਜ ਮਨਪ੍ਰੀਤ ਸਿੰਘ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਤੇ ਮਾਨਸਾ...
ਹੁਸ਼ਿਆਰਪੁਰ ਵਿਖੇ ਸਥਿਤ ਗੈਸ ਫ਼ੈਕਟਰੀ 'ਚ ਧਮਾਕਾ, ਇਕ ਹੋਰ ਦੀ ਮੌਤ
. . .  1 day ago
ਹੁਸ਼ਿਆਰਪੁਰ, 24 ਸਤੰਬਰ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ-ਜਲੰਧਰ ਮਾਰਗ 'ਤੇ ਸਥਿਤ ਅੱਡਾ ਨਸਰਾਲਾ ਵਿਖੇ ਅੱਜ ਸਵੇਰ ਗੈਸ ਪਲਾਟ ਵਿਚ ਗੈਸ ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋ ਗਿਆ ਸੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਮੌਤ...
ਰੇਲ ਵਿਭਾਗ ਵਲੋਂ ਮਖੂ ਰੇਲਵੇ ਕਰਾਸਿੰਗ ਫਾਟਕ ਲਗਾਤਾਰ ਚਾਰ ਦਿਨ ਲਈ ਕੀਤਾ ਬੰਦ
. . .  1 day ago
ਮਖੂ, 24 ਸਤੰਬਰ (ਵਰਿੰਦਰ ਮਨਚੰਦਾ)- ਰੇਲ ਵਿਭਾਗ ਵਲੋਂ ਜਲੰਧਰ-ਫ਼ਿਰੋਜ਼ਪੁਰ ਰੇਲਵੇ ਲਾਈਨ 'ਤੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 'ਤੇ ਮਖੂ ਵਿਖੇ ਪੈਂਦੇ ਫਾਟਕ ਨੰਬਰ ਐੱਸ-86/ਟੀ 2 ਨੂੰ 26 ਸਤੰਬਰ ਤੱਕ ਰਿਪੇਅਰ ਕਰਕੇ ਬੰਦ ਕਰ ਦਿੱਤਾ, ਜਿਸ ਕਾਰਨ ਅੰਮ੍ਰਿਤਸਰ-ਬਠਿੰਡਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਹਾੜ ਸੰਮਤ 554

ਮੋਗਾ

ਡਰੇਨ ਦੀ ਸਫ਼ਾਈ ਨਾ ਹੋਣ ਕਰ ਕੇ ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਹੋਈ ਬਰਬਾਦ

ਬੱਧਨੀ ਕਲਾਂ, 3 ਜੁਲਾਈ (ਸੰਜੀਵ ਕੋਛੜ)-ਬੀਤੇ ਦਿਨੀਂ ਹੋਈ ਬਰਸਾਤ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਪ੍ਰਸ਼ਾਸਨ ਵਲੋਂ ਡਰੇਨ ਦੀ ਸਫ਼ਾਈ ਵੱਲ ਕੋਈ ਧਿਆਨ ਨਾ ਦੇਣ ਕਰ ਕੇ ਬਰਸਾਤ ਕਿਸਾਨਾਂ ਲਈ ਆਫ਼ਤ ਬਣੀ ਹੋਈ ਹੈ | ਮੌਸਮ ਵਿਭਾਗ ਵਲੋਂ ਜਿੱਥੇ ਮਾਨਸੂਨ ਆਉਣ ਦੀ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਉੱਥੇ ਹੀ ਜ਼ਿਲ੍ਹਾ ਮੋਗਾ ਦੇ ਪ੍ਰਸ਼ਾਸਨ ਵਲੋਂ ਨਾ ਪੁਖ਼ਤਾ ਪ੍ਰਬੰਧਾਂ ਕਰ ਕੇ ਕਿਸਾਨਾਂ ਦੇ ਸੈਂਕੜੇ ਏਕੜ ਜ਼ਮੀਨ 'ਚ ਬੀਜੀ ਗਈ ਫ਼ਸਲ ਮੀਂਹ ਦੇ ਪਾਣੀ ਕਾਰਨ ਤਬਾਹ ਹੋ ਗਈ ਹੈ | ਇਸ ਸਬੰਧੀ ਪਿੰਡ ਲੋਪੋ ਵਿਖੇ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਅਤੇ ਪਿੰਡ ਮੱਲੇਆਣਾ ਵਿਖੇ ਇਕੱਤਰ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਸੂਲਪੁਰ ਵਾਲੇ ਪਾਸਿਉਂ ਮੱਲੇਆਣਾ, ਰਸੂਲਪੁਰ ਤੇ ਲੋਪੋ ਦੇ ਵਿਚ ਦੀ ਡਰੇਨ ਆਉਂਦੀ ਹੈ, ਉਸ 'ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਰਸੂਲਪੁਰ, ਮੱਲੇਆਣਾ, ਲੋਪੋ ਆਦਿ ਦੇ ਪਿੰਡਾਂ ਦੇ ਕਿਸਾਨਾਂ ਦੀ ਤਕਰੀਬਨ 300 ਏਕੜ ਝੋਨੇ, ਨਰਮੇ, ਮੂੰਗੀ ਤੇ ਮੱਕੀ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ ਜਿਸ ਦਾ ਕਾਰਨ ਡਰੇਨ ਦੀ ਸਫ਼ਾਈ ਨਾ ਹੋਣਾ ਹੈ | ਡਰੇਨ ਵਿਚ ਘਾਹ ਬੂਟੀ, ਲੇਬਾ ਘਾਹ ਹੋਣ ਕਾਰਨ ਪਾਣੀ ਡਰੇਨ ਦੀ ਬਿਜਾਏ ਕਿਸਾਨਾਂ ਦੇ ਝੋਨੇ ਦੀ ਫ਼ਸਲ ਵਿਚ ਵਗ ਰਿਹਾ ਹੈ ਜਿਸ ਦੇ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰ ਡਰੇਨ ਵਿਭਾਗ, ਸਿਵਲ ਪ੍ਰਸ਼ਾਸਨ ਤੇ ਸੂਬਾ ਸਰਕਾਰ ਹੈ | ਜੇਕਰ ਸਮੇਂ ਸਿਰ ਸਫ਼ਾਈ ਕਰਵਾਈ ਹੁੰਦੀ ਤਾਂ ਕਿਸਾਨਾਂ ਨੂੰ ਅੱਜ ਆ ਦਿਨ ਨਾ ਦੇਖਣੇ ਪੈਂਦੇ | ਉਗਰਾਹਾਂ ਜਥੇਬੰਦੀ ਦੇ ਇਕਾਈ ਪ੍ਰਧਾਨ ਜਗਜੀਤ ਸਿੰਘ, ਬਲਾਕ ਆਗੂ ਕੇਵਲ ਕ੍ਰਿਸ਼ਨ ਸ਼ਰਮਾ, ਕਿਰਤੀ ਕਿਸਾਨ ਜਥੇਬੰਦੀ ਦੇ ਆਗੂ ਬਲਕਰਨ ਸਿੰਘ ਮੱਲੇਆਣਾ, ਸ਼ਿੰਦਰ ਸਿੰਘ ਮੱਲੇਆਣਾ ਆਦਿ ਤੋਂ ਇਲਾਵਾ ਹੋਰਨਾਂ ਕਿਸਾਨਾਂ, ਆਗੂਆਂ ਤੇ ਵਰਕਰਾਂ ਨੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ 'ਚ ਬਰਸਾਤ ਦੇ ਪਾਣੀ ਦੇ ਪ੍ਰਕੋਪ ਤੋਂ ਬਚਾਉਣ ਲਈ ਡਰੇਨ ਦੀ ਸਫ਼ਾਈ ਜਲਦ ਕਰਵਾਈ ਜਾਵੇ ਅਤੇ ਜੋ ਵੀ ਕਿਸਾਨਾਂ ਦੀ ਫ਼ਸਲ ਬਰਬਾਦ ਹੋਈ ਹੈ, ਮੌਕੇ 'ਤੇ ਅਧਿਕਾਰੀਆਂ ਨੂੰ ਭੇਜ ਕੇ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਮਹਾਂ ਸਿੰਘ, ਕਮਲਜੀਤ ਸਿੰਘ, ਦੇਵ ਸਿੰਘ ਧਾਲੀਵਾਲ, ਜੱਸਾ ਸਿੰਘ, ਰਾਜਾ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ, ਬੇਅੰਤ ਸਿੰਘ, ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |

ਚੋਰਾਂ ਨੇ ਮੇਨ ਰੋਡ ਉੱਪਰਲੀ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਬਾਘਾ ਪੁਰਾਣਾ, 3 ਜੁਲਾਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਤੇ ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਅੰਦਰ ਇਕ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ ਜਿਸ ਦੀ ਮਿਸਾਲ ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰ ਸਥਿਤ ਅਗਰਵਾਲ ਕਰਿਆਨਾ ਸਟੋਰ ਤੋਂ ...

ਪੂਰੀ ਖ਼ਬਰ »

ਲੈਕਚਰਾਰ ਸੁਖਚੈਨ ਸਿੰਘ ਹੀਰਾ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ-2 ਵਰਿੰਦਰ ਕੌਰ ਸਨਮਾਨਿਤ

ਮੋਗਾ, 3 ਜੁਲਾਈ (ਜਸਪਾਲ ਸਿੰਘ ਬੱਬੀ)- ਡਾਈਟ ਮੋਗਾ ਵਿਖੇ ਡਾ. ਰਾਜਵਿੰਦਰ ਸਿੰਘ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਵਲੋਂ ਡਾਈਟ ਜਗਰਾਉਂ ਪਿਛਲੇ ਦਿਨੀਂ ਰਿਟਾਇਰਮੈਂਟ ਪ੍ਰਾਪਤ ਕਰਨ ਵਾਲੇ ਸੀਨੀਅਰ ਲੈਕਚਰਾਰ ਸੁਖਚੈਨ ਸਿੰਘ ਹੀਰਾ ਨੂੰ ਵਿਦਾਇਗੀ ਪਾਰਟੀ ...

ਪੂਰੀ ਖ਼ਬਰ »

ਆਪ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸੁਰਜੀਤ ਸਿੰਘ ਲੁਹਾਰਾ ਵਲੋਂ ਹੋਣਹਾਰ ਵਿਦਿਆਰਥਣ ਸਨਮਾਨਿਤ

ਕੋਟ ਈਸੇ ਖਾਂ, 3 ਜੁਲਾਈ (ਨਿਰਮਲ ਸਿੰਘ ਕਾਲੜਾ)- ਮੋਗਾ ਰੋਡ 'ਤੇ ਲੁਹਾਰਾ ਚੌਕ ਵਿਚ ਇਕ ਆਰਜ਼ੀ ਝੁੱਗੀ ਬਣਾ ਕੇ ਬੜੇ ਚਿਰਾਂ ਤੋਂ ਬਿਹਾਰ ਤੋਂ ਆ ਕੇ ਰਹਿਣ ਵਾਲਾ ਹਸੀਬ ਉਦੀਨ ਜੋ ਕੇ ਆਪਣਾ ਗੁਜ਼ਾਰਾ ਚਾਹ ਬਣਾ ਕੇ ਚਲਾ ਰਿਹਾ ਹੈ, ਦਾ ਉਸ ਵਕਤ ਖ਼ੁਸ਼ੀ ਵਿਚ ਹੀ ਫੁੱਟ ਫੁੱਟ ਕੇ ...

ਪੂਰੀ ਖ਼ਬਰ »

ਰੋਟਰੀ ਕਲੱਬ ਮੋਗਾ ਸਿਟੀ ਨੇ ਧਾਰਮਿਕ ਸਮਾਗਮ ਕਰਵਾਇਆ

ਮੋਗਾ, 3 ਜੁਲਾਈ (ਜਸਪਾਲ ਸਿੰਘ ਬੱਬੀ)- ਸਮਾਜ ਸੇਵੀ ਕਾਰਜਾਂ ਵਿਚ ਜੁੱਟੀ ਹੋਈ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਨਵੀਂ ਟੀਮ 2022-23 ਦੇ ਪ੍ਰਧਾਨ ਪ੍ਰਮੋਦ ਬੱਬਰ, ਨਰਿੰਦਰ ਕੁਮਾਰ ਟੋਨੀ ਸਕੱਤਰ, ਖ਼ਜ਼ਾਨਚੀ ਅਮਿਤ ਗਰੋਵਰ, ਚੇਅਰਮੈਨ ਵਿਜੇ ਮਦਾਨ ਤੇ ਰੋਟਰੀ ਕਲੱਬ ਦੇ ਮੈਂਬਰਾਂ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਠੱਗੇ

ਮੋਗਾ, 3 ਜੁਲਾਈ (ਗੁਰਤੇਜ ਸਿੰਘ)-ਨੌਜਵਾਨ ਨੂੰ ਮੈਡੀਕਲ ਡਿਗਰੀ ਲਈ ਵਿਦੇਸ਼ ਭੇਜਣ ਦਾ ਝਾਂਸਾ ਦਾ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਵਲੋਂ ਦੋ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ...

ਪੂਰੀ ਖ਼ਬਰ »

ਸਾਹਿਤਕਾਰ ਅਸ਼ੋਕ ਚਟਾਨੀ ਦੀ ਪੁਸਤਕ 'ਗੀਤ ਮੇਰੇ ਕੌਣ ਗਾਵੇ' ਰਿਲੀਜ਼

ਮੋਗਾ, 3 ਜੁਲਾਈ (ਜਸਪਾਲ ਸਿੰਘ ਬੱਬੀ)- ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਨੇਚਰ ਪਾਰਕ ਮੋਗਾ ਵਿਖੇ ਸਭਾ ਦੇ ਜਨਰਲ ਸਕੱਤਰ ਸਾਹਿਤਕਾਰ ਅਸ਼ੋਕ ਚਟਾਨੀ ਸਾਬਕਾ ਡਿਪਟੀ ਇਕਨਾਮਿਕ ਐਡਵਾਈਜ਼ਰ ਦੀ 49ਵੀਂ ਪੁਸਤਕ 'ਗੀਤ ਮੇਰੇ ਕੌਣ ਗਾਵੇ' ਗੀਤ ਸੰਗ੍ਰਹਿ ਦੀ ਘੁੰਡ ਚੁਕਾਈ ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਕਰਵਾਏ

ਅਜੀਤਵਾਲ, 3 ਜੁਲਾਈ (ਹਰਦੇਵ ਸਿੰਘ ਮਾਨ)- ਬਾਬਾ ਕਰਤਾਰ ਸਿੰਘ ਟਰੱਸਟ ਮਟਵਾਣੀ ਤੇ ਸਰਦਾਰੀਆਂ ਟਰੱਸਟ ਪੰਜਾਬ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਇਆ ਸੱਤ ਦਿਨਾਂ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸਿੰਘ ਸਭਾ ਮਟਵਾਣੀ ਵਿਖੇ ਦਸਤਾਰ ਮੁਕਾਬਲਿਆਂ ਨਾਲ ਸਮਾਪਤ ...

ਪੂਰੀ ਖ਼ਬਰ »

'ਰੁੱਖ ਲਗਾਓ-ਜੀਵਨ ਬਚਾਓ' ਮੁਹਿੰਮ ਤਹਿਤ ਮਹਿਲਾ ਵਿੰਗ ਨੇ ਲਗਾਏ ਬੂਟੇ

ਕੋਟ ਈਸੇ ਖਾਂ, 3 ਜੁਲਾਈ (ਨਿਰਮਲ ਸਿੰਘ ਕਾਲੜਾ)- ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪੂਰੇ ਪੰਜਾਬ ਅੰਦਰ ਰੁੱਖ ਲਗਾਓ ਜੀਵਨ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਨੇ 11 ਜੂਨ ਨੂੰ ਪਿੰਡ ਕੋਠੇ ਮੁਹੱਬਤ ਪੱਤੀ ਚੜਿੱਕ ਰੋਡ ਤੋਂ ...

ਪੂਰੀ ਖ਼ਬਰ »

ਧੋਖੇ ਨਾਲ ਖਾਤੇ 'ਚੋਂ 85 ਹਜ਼ਾਰ ਕਢਵਾਉਣ ਦੇ ਦੋਸ਼ 'ਚ ਦੋ ਨਾਮਜ਼ਦ

ਮੋਗਾ, 3 ਜੁਲਾਈ (ਗੁਰਤੇਜ ਸਿੰਘ)- ਬੈਂਕ ਦੇ ਟੋਲ ਫ਼ਰੀ ਨੰਬਰ ਦੇ ਕਸਟਮਰ ਕੇਅਰ ਅਧਿਕਾਰੀ ਵਲੋਂ ਐਨੀ ਡੈਸਕ ਐਪ ਦੀ ਆਈ ਡੀ ਅਤੇ ਪਾਸਵਰਡ ਹਾਸਲ ਕਰਕੇ ਖਾਤੇ 'ਚੋਂ 85 ਹਜ਼ਾਰ ਰੁਪਏ ਕਢਵਾਉਣ ਦੇ ਦੋਸ਼ 'ਚ ਪੁਲਿਸ ਵਲੋਂ ਦੋ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ...

ਪੂਰੀ ਖ਼ਬਰ »

ਦੜਾ ਸੱਟਾ ਲਾਉਂਦਾ ਇਕ ਕਾਬੂ

ਮੋਗਾ, 3 ਜੁਲਾਈ (ਗੁਰਤੇਜ ਸਿੰਘ)-ਥਾਣਾ ਕੋਟ ਈਸੇ ਖਾਂ ਪੁਲਿਸ ਵਲੋਂ ਦੜਾ ਸੱਟਾ ਲਾਉਂਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

1320 ਨਸ਼ੀਲੀਆਂ ਗੋਲੀਆਂ ਸਮੇਤ ਚਾਰ ਕਾਬੂ

ਮੋਗਾ, 3 ਜੁਲਾਈ (ਗੁਰਤੇਜ ਸਿੰਘ)-ਮੋਗਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 1320 ਨਸ਼ੀਲੀਆਂ ਗੋਲੀਆਂ ਸਮੇਤ ਚਾਰ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਬਲੈਕਮੇਲਰ ਆਰ.ਟੀ.ਆਈ. ਐਕਟੀਵਿਸਟ ਖ਼ਿਲਾਫ਼ ਉੱਤਰੇਗੀ ਸ਼ਿਵਸੈਨਾ-ਜ਼ਿਲ੍ਹਾ ਪ੍ਰਧਾਨ ਮੰਗਤ ਰਾਮ

ਮੋਗਾ, 3 ਜੁਲਾਈ (ਅਸ਼ੋਕ ਬਾਂਸਲ) - ਸ਼ਿਵ ਸੈਨਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੰਗਤ ਰਾਮ ਮੰਗਾ ਦੀ ਅਗਵਾਈ ਵਿਚ ਸਨਾਤਨ ਧਰਮ ਮੰਦਰ ਵਿਚ ਹੋਈ | ਇਸ ਮੌਕੇ ਮੰਗਤ ਰਾਮ ਮੰਗਾ ਨੇ ਕਿਹਾ ਕਿ ਮੋਗਾ ਦੇ ਇਕ ਆਰ.ਟੀ.ਆਈ. ਐਕਟੀਵਿਸਟ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਜੀ. ਐਨ. ਕਾਨਵੈਂਟ ਵਲੋਂ ਅਧਿਆਪਕਾਂ ਸੰਬੰਧੀ ਦੋ ਰੋਜ਼ਾ ਟਰੇਨਿੰਗ ਲਗਾਈ

ਨੱਥੂਵਾਲਾ ਗਰਬੀ, 3 ਜੁਲਾਈ (ਸਾਧੂ ਰਾਮ ਲੰਗੇਆਣਾ) - ਜੀ.ਐਨ. ਕਾਨਵੈਂਟ ਸਕੂਲ ਭਲੂਰ ਵਲੋਂ ਅਧਿਆਪਕਾਂ ਦੀ ਕਾਰਜਕੁਸ਼ਲਤਾ ਵਧੀਆ ਬਣਾਉਣ ਲਈ ਅਧਿਆਪਕਾਂ ਦੀ ਅਧਿਆਪਨ ਨਾਲ ਸਬੰਧਿਤ ਦੋ ਰੋਜ਼ਾ ਟਰੇਨਿੰਗ ਲਗਾਈ ਗਈ ਜਿਸ ਵਿਚ ਸਕੂਲ ਦੇ ਵਿਭਾਗਾਂ ਦੇ ਮੁਖੀਆਂ ਦੁਆਰਾ ਆਪਣੇ ...

ਪੂਰੀ ਖ਼ਬਰ »

ਲੋਕ ਸਾਹਿਤ ਅਕਾਦਮੀ ਮੋਗਾ ਦੀ ਮੀਟਿੰਗ ਹੋਈ

ਮੋਗਾ, 3 ਜੁਲਾਈ (ਜਸਪਾਲ ਸਿੰਘ ਬੱਬੀ) - ਲੋਕ ਸਾਹਿਤ ਅਕਾਦਮੀ (ਰਜਿ.) ਮੋਗਾ ਦੀ ਮੀਟਿੰਗ ਬਲਦੇਵ ਸਿੰਘ ਸੜਕਨਾਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ ਭਵਨ ਵਲੋਂ ਅੰਤਰ-ਰਾਸ਼ਟਰੀ ਪੱਧਰ 'ਤੇ ਸਾਹਿਤਕਾਰਾਂ ਦੀ ਤਿਆਰ ਕੀਤੀ ਜਾ ਰਹੀ ਡਾਇਰੈਕਟਰੀ ਬਾਰੇ ...

ਪੂਰੀ ਖ਼ਬਰ »

ਤਿੰਨ ਸਰਕਾਰਾਂ ਦੁਆਰਾ ਕੀਤੀਆਂ ਗਠਿਤ ਕਮੇਟੀਆਂ ਦੇ ਬਾਵਜੂਦ ਵੀ ਠੇਕਾ ਮੁਲਾਜ਼ਮ ਅਜੇ ਤੱਕ ਕੱਚੇ - ਗੁਰਜਿੰਦਰ ਸਿੰਘ

ਕੋਟ ਈਸੇ ਖਾਂ, 3 ਜੁਲਾਈ (ਨਿਰਮਲ ਸਿੰਘ ਕਾਲੜਾ) - ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਆਗੂ ਗੁਰਜਿੰਦਰ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਵੀ ਵੋਟਾਂ ਦੇ ਨੇੜੇ 27 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਡਰਾਮਾ ਰਚਿਆ, ਫਿਰ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਪਿ੍ੰ. ਹਰਜੀਤ ਸਿੰਘ ਉਗੋਕੇ ਨੂੰ ਸੇਵਾ-ਮੁਕਤੀ 'ਤੇ ਦਿੱਤੀ ਨਿੱਘੀ ਵਿਦਾਇਗੀ

ਸਮਾਧ ਭਾਈ/ਨਿਹਾਲ ਸਿੰਘ ਵਾਲਾ, 3 ਜੁਲਾਈ (ਜਗਰੂਪ ਸਿੰਘ ਸਰੋਆ, ਪਲਵਿੰਦਰ ਸਿੰਘ ਟਿਵਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਤੋਂ ਬਤੌਰ ਪਿ੍ੰਸੀਪਲ ਹਰਜੀਤ ਸਿੰਘ ਉਗੋਕੇ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ ...

ਪੂਰੀ ਖ਼ਬਰ »

ਖੋਸਾ ਰਣਧੀਰ 'ਚ ਮਾਲ ਵਿਭਾਗ ਨੇ ਕੈਂਪ ਦੌਰਾਨ ਕੀਤੇ ਇੰਤਕਾਲ

ਕੋਟ ਈਸੇ ਖਾਂ, 3 ਜੁਲਾਈ (ਨਿਰਮਲ ਸਿੰਘ ਕਾਲੜਾ)-ਹਲਕਾ ਵਿਧਾਇਕ ਲਾਡੀ ਢੋਸ ਦੀ ਰਹਿਨੁਮਾਈ ਹੇਠ ਮਾਲ ਵਿਭਾਗ ਨੇ ਖੋਸਾ ਰਣਧੀਰ ਵਿਚ ਕੈਂਪ ਲਗਾ ਕੇ ਇੰਤਕਾਲ ਕੀਤੇ | ਇਸ ਮੌਕੇ ਰਮਨਦੀਪ ਸਿੰਘ ਰਿੰਪੀ ਖੋਸਾ ਨੰਬਰਦਾਰ ਅਤੇ ਹੈਰੀ ਖੋਸਾ ਨੇ ਦੱਸਿਆ ਕਿ ਇਸ ਕੈਂਪ ਦੇ ਲੱਗਣ ਦੇ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਭਵਿੱਖ 'ਚ ਝੂਠ ਮਾਰਨ ਵਾਲੀਆਂ ਪਾਰਟੀਆਂ ਦੀਆਂ ਗੱਲਾਂ 'ਚ ਨਹੀਂ ਆਉਣਗੇ-ਸਮਾਲਸਰ

ਸਮਾਲਸਰ, 3 ਜੁਲਾਈ (ਕਿਰਨਦੀਪ ਸਿੰਘ ਬੰਬੀਹਾ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਇਤਿਹਾਸਕ ਜਿੱਤ ਦਰਜ ਕਰਨ 'ਤੇ ਕਸਬਾ ਸਮਾਲਸਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਗੁਰਜੰਟ ਸਿੰਘ ਸਮਾਲਸਰ ਦੀ ...

ਪੂਰੀ ਖ਼ਬਰ »

ਅਰੋੜਾ ਬਿਰਾਦਰੀ ਨੇ ਸ਼ੁਰੂ ਕੀਤੀ ਗਊ ਵੰਸ਼ ਲਈ ਜਲ ਸੇਵਾ

ਮੋਗਾ, 3 ਜੁਲਾਈ (ਅਸ਼ੋਕ ਬਾਂਸਲ)- ਅਰੋੜਾ ਬਿਰਾਦਰੀ ਦੇ ਜ਼ਿਲ੍ਹਾ ਇੰਚਾਰਜ ਸੋਨੰੂ ਅਰੋੜਾ ਦੇ ਜਨਮ ਦਿਨ 'ਤੇ ਬਿਰਾਦਰੀ ਦੇ ਮੈਂਬਰਾਂ ਵਲੋਂ ਅਨੋਖੇ ਢੰਗ ਨਾਲ ਮਨਾਇਆ ਗਿਆ | ਬਿਰਾਦਰੀ ਦੇ ਸਰਪ੍ਰਸਤ ਰਾਜਿੰਦਰ ਵਧਵਾਂ, ਵਿਜੈ ਭੂਸ਼ਨ ਟੀਟੂ, ਡਿਪਟੀ ਮੇਅਰ ਅਸ਼ੋਕ ਧਮੀਜਾ, ...

ਪੂਰੀ ਖ਼ਬਰ »

ਸੰਤ ਦਰਬਾਰਾ ਸਿੰਘ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ

ਨਿਹਾਲ ਸਿੰਘ ਵਾਲਾ, 3 ਜੁਲਾਈ (ਸੁਖਦੇਵ ਸਿੰਘ ਖਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲੇ ਅਤੇ ਉਪ-ਪ੍ਰਧਾਨ ਬੀਬੀ ਕਰਮਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੋਪੋ ਦਾ ਨਤੀਜਾ ...

ਪੂਰੀ ਖ਼ਬਰ »

ਤਲਵੰਡੀ ਮੱਲ੍ਹੀਆਂ ਦੀ ਵਿਦਿਆਰਥਣ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ

ਕਿਸ਼ਨਪੁਰਾ ਕਲਾਂ, 3 ਜੁਲਾਈ (ਅਮੋਲਕ ਸਿੰਘ ਕਲਸੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ 10+2 ਦੇ ਨਤੀਜੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮੱਲ੍ਹੀਆਂ ਦੀ ਵਿਦਿਆਰਥਣ ਅਮਨਦੀਪ ਕੌਰ ਨੇ 98 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਪੰਜਾਬ 'ਚੋਂ 9ਵਾਂ ...

ਪੂਰੀ ਖ਼ਬਰ »

ਸੰਤ ਬਾਬਾ ਗੁਲਾਬ ਸਿੰਘ ਘੋਲੀਆਂ ਖ਼ੁਰਦ ਦੀ ਬਰਸੀ ਨੂੰ ਸਮਰਪਿਤ ਲਗਾਇਆ ਅੱਖਾਂ ਦਾ ਕੈਂਪ ਲਗਾਇਆ

ਬਾਘਾ ਪੁਰਾਣਾ, 3 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆਂ ਖ਼ੁਰਦ ਵਿਖੇ ਸੰਤ ਬਾਬਾ ਗੁਲਾਬ ਸਿੰਘ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਦੂਜੇ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਘੋਲੀਆਂ ਖ਼ੁਰਦ ਵਲੋਂ ਕਮੇਟੀ ਪ੍ਰਧਾਨ ਪ੍ਰੀਤਮ ਸਿੰਘ ਦੀ ਅਗਵਾਈ ਹੇਠ, ਗੁਰੂ ...

ਪੂਰੀ ਖ਼ਬਰ »

ਗੁਰਪੁਰਬ ਕਮੇਟੀ ਮੋਗਾ ਵਲੋਂ ਦੂਸਰਾ ਸੁੰਦਰ ਲਿਖਾਈ ਕੈਂਪ ਸਮਾਪਤ

ਮੋਗਾ, 3 ਜੁਲਾਈ (ਜਸਪਾਲ ਸਿੰਘ ਬੱਬੀ) - ਗੁਰਪੁਰਬ ਕਮੇਟੀ ਮੋਗਾ ਵਲੋਂ ਚੱਲ ਰਹੇ ਗੁਰਮਤਿ ਸਿਖਲਾਈ ਕੈਂਪ ਵਿਚ ਅਧਿਆਪਕ ਗੁਰਪ੍ਰੀਤ ਸਿੰਘ ਸੋਢੀ ਅਤੇ ਆਰਟਿਸਟ ਰਣਜੀਤ ਸਿੰਘ ਮਾਲਵਾ ਵਲੋਂ ਸੁੰਦਰ ਲਿਖਾਈ, ਬੇਸਿਕ ਕੈਲੀ ਗ੍ਰਾਫ਼ੀ ਅਤੇ ਸ਼ਖ਼ਸੀਅਤ ਨਿਖਾਰ ਦੇ ਗੁਰ ...

ਪੂਰੀ ਖ਼ਬਰ »

ਬਾਬਾ ਈਸ਼ਰ ਸਿੰਘ ਸਕੂਲ ਮੁਹਾਰ ਮੰਦਰ ਦਾ ਨਤੀਜਾ ਰਿਹਾ ਸ਼ਾਨਦਾਰ

ਕੋਟ ਈਸੇ ਖਾਂ, 3 ਜੁਲਾਈ (ਗੁਰਮੀਤ ਸਿੰਘ ਖ਼ਾਲਸਾ) - ਇਲਾਕੇ ਦੀ ਨਾਮਵਰ ਸੰਸਥਾ ਬਾਬਾ ਈਸ਼ਰ ਸਿੰਘ ਨਾਨਕਸਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀ 80 ਫ਼ੀਸਦੀ ਤੋਂ ਵਧੇਰੇ ਅੰਕ ਲੈ ਕੇ ਪਾਸ ਹੋਏ | ...

ਪੂਰੀ ਖ਼ਬਰ »

300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਆਫ਼ ਕਰ ਮਾਨ ਸਰਕਾਰ ਨੇ ਜਿੱਤਿਆ ਲੋਕਾਂ ਦਾ ਦਿਲ-ਆਗੂ

ਕੋਟ ਈਸੇ ਖਾਂ, 3 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)- ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਸਰਕਾਰ ਬਣਨ ਪਿੱਛੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ | ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਲੜੀ ਦਰ ਲੜੀ ...

ਪੂਰੀ ਖ਼ਬਰ »

ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਵਲੋਂ ਪਲੇਠਾ ਸਾਂਝਾ ਕਾਵਿ ਸੰਗ੍ਰਹਿ 'ਹਰਫ਼ਾਂ ਦੇ ਰੰਗ' ਲੋਕ ਅਰਪਣ

ਕੋਟ ਈਸੇ ਖਾਂ, 3 ਜੁਲਾਈ (ਨਿਰਮਲ ਸਿੰਘ ਕਾਲੜਾ)-ਸਥਾਨਕ ਸ਼ਹਿਰ ਦੀ ਨਵ ਪੰਜਾਬੀ ਸਾਹਿਤ ਸਭਾ ਵਲੋਂ ਪੁਸਤਕ 'ਹਰਫ਼ਾਂ ਦੇ ਰੰਗ' ਜਿਸ ਵਿਚ ਵਖਰੋ ਵੱਖਰੇ 37 ਕਵੀਆਂ ਦੀਆਂ ਕੋਈ 111 ਕਵਿਤਾਵਾਂ ਦਰਜ ਹਨ ਨੂੰ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਹਿਤਕ ਰੁਚੀ ਰੱਖਣ ...

ਪੂਰੀ ਖ਼ਬਰ »

ਲਾਡੀ ਢੋਸ ਨੇ ਵਿਧਾਨ ਸਭਾ 'ਚ ਪੰਜਾਬ ਦੇ ਮੁੱਖ ਮੁੱਦਿਆਂ ਦੀ ਗੱਲ ਕਰਕੇ ਆਪਣਾ ਫ਼ਰਜ਼ ਨਿਭਾਇਆ-ਖੋਸਾ, ਮਸਤੇਵਾਲਾ, ਸਿੱਧੂ

ਕੋਟ ਈਸੇ ਖਾਂ, 3 ਜੁਲਾਈ (ਨਿਰਮਲ ਸਿੰਘ ਕਾਲੜਾ)- ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਖੋਸਾ, ਗੁਰਪ੍ਰੀਤ ਸਿੰਘ ਸਿੱਧੂ ਕੌਂਸਲਰ, ਗੁਰਲਾਭ ਸਿੰਘ ਮਸਤੇਵਾਲਾ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜਿੱਥੇ ਹਲਕੇ ਦੀ ਤਰੱਕੀ ਲਈ ਵਚਨਬੱਧ ਹਨ ...

ਪੂਰੀ ਖ਼ਬਰ »

ਬਾਪੂ ਪ੍ਰੀਤਮ ਸਿੰਘ ਮੰਦਰ ਨਮਿਤ ਅੰਤਿਮ ਅਰਦਾਸ ਸਮਾਗਮ

ਕੋਟ ਈਸੇ ਖਾਂ, 3 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਬਾਪੂ ਪ੍ਰੀਤਮ ਸਿੰਘ (ਚੰਦਾਂ ਵਾਲੇ) ਪਿੰਡ ਮੰਦਰ ਜੋ ਬੀਤੀ 24 ਜੂਨ ਪ੍ਰਮਾਤਮਾ ਦੇ ਭਾਣੇ ਅਨੁਸਾਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਗ੍ਰਹਿ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਸੰਤ ਗੁਰਦੇਵ ਸਿੰਘ ਮਟਵਾਣੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਅਜੀਤਵਾਲ, 3 ਜੁਲਾਈ (ਹਰਦੇਵ ਸਿੰਘ ਮਾਨ)-ਸੰਤ ਸਮਾਜ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਗੁਰਦੁਆਰਾ ਪੜਾਓ ਸਾਹਿਬ ਮਟਵਾਣੀ (ਮੋਗਾ) ਦੇ ਮੁੱਖ ਸੇਵਾਦਾਰ ਸੰਤ ਗੁਰਦੇਵ ਸਿੰਘ ਮਟਵਾਣੀ ਜੋ ਬੀਤੇ ਦਿਨੀਂ ਪਰਲੋਕ ਗਮਨ ਕਰ ਗਏ ਹਨ, ...

ਪੂਰੀ ਖ਼ਬਰ »

ਸਹਿਕਾਰੀ ਸਭਾ ਭਿੰਡਰ ਖ਼ੁਰਦ ਵਿਖੇ 100ਵਾਂ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮਨਾਇਆ

ਕਿਸ਼ਨਪੁਰਾ ਕਲਾਂ, 3 ਜੁਲਾਈ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)- 100ਵਾਂ ਅੰਤਰ-ਰਾਸ਼ਟਰੀ ਸਹਿਕਾਰੀ ਦਿਵਸ ਸਹਿਕਾਰੀ ਸਭਾ ਭਿੰਡਰ ਖ਼ੁਰਦ ਵਿਖੇ ਬੜੇ ਹੀ ਉਤਸ਼ਾਹ ਮਨਾਇਆ ਗਿਆ | ਇਸ ਸਮਾਗਮ ਦੌਰਾਨ ਸੰਯੁਕਤ ਰਜਿਸਟਰਾਰ ਫ਼ਿਰੋਜ਼ਪੁਰ ਮੰਡਲ ਉਮੇਸ਼ ਕੁਮਾਰ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX