ਤਾਜਾ ਖ਼ਬਰਾਂ


ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਕ ਵਾਰ ਫਿਰ ਹੋਇਆ ਉਲਟ ਫੇਰ , ਬਣਾਇਆ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿਤੇ ਜਾਣ ਤੋਂ ਬਾਅਦ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਨੂੰ ਲੈ ਕੇ ...
ਉੱਤਰ ਪ੍ਰਦੇਸ਼ : ਕਾਨਪੁਰ ਵਿਚ ਭਾਰੀ ਮੀਂਹ ਪੈਣ ਕਾਰਨ ਦੁਸਹਿਰੇ ਮੌਕੇ ਪੁਤਲੇ ਹੋਏ ਖ਼ਰਾਬ
. . .  1 day ago
ਉੱਤਰਾਖੰਡ ਬੱਸ ਹਾਦਸਾ : ਬਚਾਅ ਕਾਰਜ ਪੂਰਾ, 30 ਲਾਸ਼ਾਂ ਤੇ 20 ਜ਼ਖਮੀਆਂ ਨੂੰ ਬਾਹਰ ਕੱਢਿਆ
. . .  1 day ago
ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ
. . .  1 day ago
ਬੰਗਾ, 5 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਸਮਾਗਮ ਦੀ ਪ੍ਰਧਾਨਗੀ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਨੇ ਕੀਤੀ...
ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਆਇਆ ਭਾਰਤ
. . .  1 day ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਾ ਹੈ। ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕੇਵਲ ਰਾਮ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 30...
ਦੁਸਹਿਰੇ ਮੌਕੇ ਮੁਹਾਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ 'ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ'
. . .  1 day ago
ਮੁਹਾਲੀ, 5 ਅਕਤੂਬਰ-ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਫੇਸ-8 'ਚ ਰੱਖੇ ਗਏ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸਹਿਰੇ ਦੇ ਤਿਉਹਾਰ...
ਫਰਾਲਾ 'ਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ
. . .  1 day ago
ਸਧਵਾਂ, 5 ਅਕਤੂਬਰ (ਪ੍ਰੇਮੀ ਸੰਧਵਾਂ)- ਮੇਲਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਫਰਾਲਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸਰਬ ਧਰਮ ਮਹਾਂ ਸਭਾ ਵਲੋਂ ਦੁਸਹਿਰੇ ਦੇ ਮਨਾਏ ਗਏ ਪਵਿੱਤਰ ਤਿਉਹਾਰ ਮੌਕੇ ਸਜਾਈਆਂ ਗਈਆਂ ਸੁੰਦਰ ਝਾਕੀਆਂ ਨੇ ਦਰਸ਼ਕਾਂ ਦਾ ਦਿਲ...
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੁਸਹਿਰੇ ਦੇ ਤਿਉਹਾਰ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ
. . .  1 day ago
ਤਪਾ ਮੰਡੀ, 5 ਅਕਤੂਬਰ (ਵਿਜੇ ਸ਼ਰਮਾ)- ਪੂਰੇ ਭਾਰਤ ਅੰਦਰ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਸਥਾਨਕ ਆਜ਼ਾਦ ਕਲਚਰਲ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਪਵਿੱਤਰ...
ਜਗਦੀਸ਼ ਕੁਮਾਰ ਸ਼ਰਮਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਲਗਾਏ
. . .  1 day ago
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ। ਉਹ ਉਸ ਤੋਂ ਪਹਿਲਾਂ ਥਾਣਾ ਸਦਰ ਦੇ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ...
ਅਜਨਾਲਾ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਅਗਨ ਭੇਟ...
ਪੰਜਾਬ ਪੁਲਿਸ ਵਲੋਂ ਡਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇਕ ਕੈਦੀ ਸਮੇਤ ਦੋ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 5 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਤਹਿਤ ਇਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡਰੋਨ...
ਨੋਬਲ ਪੁਰਸਕਾਰ: ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ
. . .  1 day ago
ਨਵੀਂ ਦਿੱਲੀ, 5 ਅਕਤੂਬਰ- ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਪੁਰਸਕਾਰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਬਰਟੋਜ਼ੀ, ਯੂਨੀਵਰਸਿਟੀ ਆਫ ਕੋਪੇਨਹੇਗਨ...
ਗੜ੍ਹਸ਼ੰਕਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੁੱਟਾਂਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਨਸ਼ੀਲੇ ਪਦਾਰਥਾਂ ਸਮੇਤ ਕੀਤੇ ਕਾਬੂ
. . .  1 day ago
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)- ਰਾਹਗੀਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਕੁੱਟਣ ਤੇ ਲੁੱਟਣ ਵਾਲੇ ਅੰਤਰ ਜ਼ਿਲ੍ਹਾ ਗਰੋਹ ਨੂੰ ਬੇਨਕਾਬ ਕਰਨ 'ਚ ਗੜ੍ਹਸ਼ੰਕਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਲੁੱਟ ਦੀਆਂ ਘਟਨਾਵਾਂ ਤੋਂ ਵੱਡੀ ਰਾਹਤ ਮਿਲਣ...
ਵਾਈਸ ਐਡਮਿਰਲ ਆਰਤੀ ਸਰੀਨ ਬਣੀ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ
. . .  1 day ago
ਨਵੀਂ ਦਿੱਲੀ, 5 ਅਕਤੂਬਰ-ਭਾਰਤੀ ਜਲ ਸੈਨਾ ਦੇ ਪੁਣੇ ਸਥਿਤ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ ਦੇ ਰੂਪ 'ਚ ਵਾਈਸ ਐਡਮਿਰਲ ਆਰਤੀ ਸਰੀਨ ਨੇ ਅਹੁਦਾ ਸੰਭਾਲ ਲਿਆ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ...
ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਮਿਲੀ ਧਮਕੀ, ਪੁਲਿਸ ਨੇ ਦਰਜ ਕੀਤੀ ਐੱਫ.ਆਈ.ਆਰ
. . .  1 day ago
ਨਵੀਂ ਦਿੱਲੀ, 5 ਅਕਤੂਬਰ- ਇਕ ਵਾਰ ਫ਼ਿਰ ਦੇਸ਼ ਦੇ ਵੱਡੇ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਦਰਅਸਲ ਅੱਜ ਮੁੰਬਈ ਪੁਲਿਸ ਨੇ ਦੱਸਿਆ ਕਿ ਸਰ...
ਅਕਾਲੀ ਦਲ ਸੁਤੰਤਰ ਵਲੋਂ ਮਿਲਾਵਟਖੋਰਾਂ ਖ਼ਿਲਾਫ਼ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ
. . .  1 day ago
ਨਾਭਾ, 5 ਅਕਤੂਬਰ (ਕਰਮਜੀਤ ਸਿੰਘ)- ਪਟਿਆਲਾ ਗੇਟ ਨਾਭਾ ਸਥਿਤ ਅਕਾਲੀ ਦਲ ਸੁਤੰਤਰ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ 'ਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ...
ਅਰੁਣਾਚਲ ਪ੍ਰਦੇਸ਼ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 1 ਪਾਇਲਟ ਦੀ ਮੌਤ
. . .  1 day ago
ਨਵੀਂ ਦਿੱਲੀ, 5 ਅਕਤੂਬਰ-ਅਰੁਣਾਚਲ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇੱਥੇ ਦੇ ਤਵਾਂਗ ਇਲਾਕੇ ਦੇ ਕੋਲ ਅੱਜ ਇਕ ਭਾਰਤੀ ਫ਼ੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ...
ਪਾਕਿ ਸਮੱਗਲਰਾਂ ਵਲੋਂ ਸੁੱਟੀ 2 ਪੈਕਟ ਹੈਰੋਇਨ ਅਤੇ 50 ਰਾਊਂਡ ਬੀ.ਐੱਸ.ਐੱਫ. ਨੇ ਕੀਤੇ ਭਾਰਤ ਪਾਕਿ ਸਰਹੱਦ ਤੋਂ ਬਰਾਮਦ
. . .  1 day ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 144 ਬਟਾਲੀਅਨ ਨੇ ਬੀ.ਓ.ਪੀ. ਭਰੋਭਾਲ ਤੋਂ 2 ਪੈਕਟ ਹੈਰੋਇਨ ਅਤੇ ਪੰਜਾਹ ਰਾਊਂਡ 9 ਐੱਮ.ਐੱਮ. ਪਿਸਟਲ ਦੇ ਬਰਾਮਦ ਕੀਤੇ ਹਨ...
ਕੇਸੀਆਰ ਵਲੋਂ ਰਾਸ਼ਟਰੀ ਪਾਰਟੀ ਦੀ ਸ਼ੁਰੂਆਤ, ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਹੁਣ ਹੋਵੇਗੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ)
. . .  1 day ago
ਹੈਦਰਾਬਾਦ, 5 ਅਕਤੂਬਰ-ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਦੇ ਪ੍ਰਧਾਨ ਕੇ ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਰਾਸ਼ਟਰ ਸਮਿਤੀ ਦਾ ਨਵਾਂ ਨਾਂਅ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ) ਲਾਂਚ ਕੀਤਾ, ਜੋ 2024 ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਪਾਰਟੀ...
ਵੋਟਰ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦੇ ਹੀ ਜੰਮੂ-ਕਸ਼ਮੀਰ 'ਚ ਹੋਣਗੀਆਂ ਚੋਣਾਂ-ਅਮਿਤ ਸ਼ਾਹ ਦਾ ਐਲਾਨ
. . .  1 day ago
ਬਾਰਾਮੂਲਾ, 5 ਅਕਤੂਬਰ-ਇਕ ਵੱਡੀ ਘੋਸ਼ਣਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵੋਟਰਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦੇ ਹੀ ਜੰਮੂ ਅਤੇ ਕਸ਼ਮੀਰ ਵਿਚ ਚੋਣਾਂ "ਪੂਰੀ ਪਾਰਦਰਸ਼ਤਾ" ਨਾਲ ਹੋਣਗੀਆਂ। ਸ਼ਾਹ ਨੇ ਕਿਹਾ ਕਿ ਖੇਤਰ ਵਿਚ ਜਿਸ ਤਰ੍ਹਾਂ ਦੀ ਹੱਦਬੰਦੀ...
ਟਿਫ਼ਨ ਬੰਬ, ਰਾਈਫਲਾਂ ਅਤੇ ਹੈਰੋਇਨ ਸਮੇਤ ਕਾਬੂ ਨੌਜਵਾਨ ਨੂੰ ਅਦਾਲਤ ਵਲੋਂ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਥਾਣਾ ਰਮਦਾਸ ਅਤੇ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋਂ ਟਿਫ਼ਨ ਬੰਬ, ਏ.ਕੇ 56 ਅਸਾਲਟ ਰਾਈਫਲਾਂ ਅਤੇ ਹੈਰੋਇਨ ਸਮੇਤ ਕਾਬੂ ਨੌਜਵਾਨ ਨੂੰ ਮਾਣਯੋਗ ਅਦਾਲਤ ਵਲੋਂ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਹਾੜ ਸੰਮਤ 554

ਬਰਨਾਲਾ

ਅਗਨੀਪਥ ਸਕੀਮ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਕਰਨਾ ਅਤੀ ਮੰਦਭਾਗਾ-ਇੰਜ: ਸਿੱਧੂ

ਬਰਨਾਲਾ, 3 ਜੁਲਾਈ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਭਾਰਤ ਸਰਕਾਰ ਵਲੋਂ ਦੇਸ਼ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਕਰਨ ਲਈ ਸ਼ੁਰੂ ਕੀਤੀ ਗਈ 'ਅਗਨੀਪਥ' ਸਕੀਮ ਸਬੰਧੀ ਅੱਜ ਭਾਰਤੀਆ ਜਨਤਾ ਪਾਰਟੀ ਪੰਜਾਬ ਦੇ ਸਪੈਸ਼ਲ ਇਨਵਾਇਟੀ ਮੈਂਬਰ ਇੰਜ: ਗੁਰਜਿੰਦਰ ਸਿੰਘ ਸਿੱਧੂ ਅਤੇ ਸਾਬਕਾ ਸੈਨਿਕਾਂ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ | ਪ੍ਰੈਸ ਕਾਨਫ਼ਰੰਸ ਦੌਰਾਨ ਇੰਜ: ਸਿੱਧੂ ਨੇ ਦੱਸਿਆ ਕਿ ਤਰਾਸਦੀ ਹੈ ਕਿ ਬੇਰੁਜ਼ਗਾਰੀ ਦੀ ਮਾਰ ਕਾਰਨ ਸੂਬੇ ਦੇ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ ਅਤੇ ਹੁਣ ਤੱਕ ਲੱਖਾਂ ਦੀ ਤਾਦਾਦ ਵਿਚ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਵਿਚ ਜਾ ਚੁੱਕੇ ਹਨ | ਅਜਿਹੇ ਹਾਲਾਤਾਂ ਵਿਚ ਕੇਂਦਰ ਸਰਕਾਰ ਵਲੋਂ ਨੌਜਵਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਤਹਿਤ ਅਗਨੀਪਥ ਸਕੀਮ ਤਹਿਤ ਅਗਨੀਵੀਰਾਂ ਦੀ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਪਰ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਅਤੇ ਚਾਰ ਸਾਲ ਬਾਅਦ ਵਾਪਸ ਆਉਣ ਵਾਲੇ ਅਗਨੀਵੀਰਾਂ ਨੂੰ ਪੰਜਾਬ ਪੁਲਿਸ, ਹੋਮ ਗਾਰਡ ਵਗ਼ੈਰਾ ਵਿਚ ਭਰਤੀ ਕਰਨ ਦੀ ਬਿਜਾਏ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਨਾ ਅਤੀ ਮੰਦਭਾਗਾ ਹੈ | ਇੰਜ: ਸਿੱਧੂ ਨੇ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਨਸ਼ਿਆਂ ਵਿਚ ਫਸਿਆ ਹੋਇਆ ਹੈ ਅਤੇ ਖੇਡਾਂ ਤੋਂ ਵੀ ਕੋਹਾਂ ਦੂਰ ਹੋ ਗਿਆ ਹੈ | ਫ਼ੌਜ ਵਿਚ ਥੋੜਾ ਸਮਾਂ ਗੁਜ਼ਾਰ ਕੇ ਇਹ ਨੌਜਵਾਨ ਅਨੁਸ਼ਾਸਨ, ਇਮਾਨਦਾਰੀ ਤੇ ਦੇਸ਼ ਭਗਤੀ ਸਿੱਖਣਗੇ ਅਤੇ ਕੁੱਝ ਆਰਥਿਕ ਤੌਰ 'ਤੇ ਵੀ ਆਜ਼ਾਦੀ ਮਹਿਸੂਸ ਕਰਨਗੇ | ਚਾਰ ਸਾਲਾਂ ਉਪਰੰਤ 25 ਫ਼ੀਸਦੀ ਬੱਚੇ ਤਾਂ ਰੈਗੂਲਰ ਹੋ ਜਾਣਗੇ ਅਤੇ ਬਾਕੀ ਬੱਚਿਆਂ ਵਿਚ ਵੀ ਸਿਵਲ ਵਿਚ ਵਾਪਿਸ ਆ ਕੇ ਨੌਕਰੀਆਂ ਲੈਣ ਲਈ ਬਿਹਤਰ ਆਤਮ ਵਿਸ਼ਵਾਸ ਹੋਵੇਗਾ | ਇੰਜ: ਸਿੱਧੂ ਨੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਅਗਨੀਵੀਰ ਭਰਤੀ 'ਤੇ ਰਾਜਨੀਤੀ ਨਾ ਕਰਨ | ਇਸ ਮੌਕੇ ਭਾਜਪਾ ਕੈਪਟਨ ਬਲੌਰਾ ਸਿੰਘ, ਕੈਪਟਨ ਵਿਕਰਮ ਸਿੰਘ, ਲੈਫ. ਭੋਲਾ ਸਿੰਘ ਸਿੱਧੂ, ਫਲਾਇੰਗ ਅਫ਼ਸਰ ਗੁਰਦੇਵ ਸਿੰਘ, ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਗੁਰਜੰਟ ਸਿੰਘ, ਰੋਹਨ ਸਿੰਗਲਾ, ਸੂਬੇਦਾਰ ਸਰਬਜੀਤ ਸਿੰਘ ਪੰਡੋਰੀ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਸੰਤ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਗੁਰਮੇਲ ਸਿੰਘ ਹੌਲਦਾਰ ਜਗਮੇਲ ਸਿੰਘ, ਹੌਲਦਾਰ ਚਮਕੌਰ ਸਿੰਘ, ਹੌਲਦਾਰ ਰੇਸ਼ਮ ਸਿੰਘ, ਹਰਪਾਲ ਚੀਮਾ, ਗੁਰਦੇਵ ਸਿੰਘ ਮੱਕੜਾ ਆਦਿ ਆਗੂ ਹਾਜ਼ਰ ਸਨ |

ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਆਏ ਈ.ਟੀ.ਟੀ. ਟੈੱਟ ਪਾਸ ਅਧਿਆਪਕ ਮੀਟਿੰਗ ਦਾ ਭਰੋਸਾ ਦੇ ਕੇ ਭੇਜੇ ਵਾਪਸ

ਬਰਨਾਲਾ, 3 ਜੁਲਾਈ (ਨਰਿੰਦਰ ਅਰੋੜਾ)-2364 ਈ.ਟੀ.ਟੀ. ਟੈਟ ਪਾਸ ਸੰਘਰਸ਼ ਕਮੇਟੀ ਦੇ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਸਬੰਧੀ ਚਿੰਟੂ ਪਾਰਕ ਬਰਨਾਲਾ ਵਿਖੇ ਮੀਟਿੰਗ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਨਾਲ ...

ਪੂਰੀ ਖ਼ਬਰ »

-ਮਾਮਲਾ ਹੰਡਿਆਇਆ ਸ਼ਮਸ਼ਾਨਘਾਟ 'ਚੋਂ ਮਿਲੀ ਲਾਸ਼ ਦਾ-

ਨੌਜਵਾਨ ਨੂੰ ਨਸ਼ੇ ਦੀ ਵੱਧ ਡੋਜ਼ ਦੇ ਕੇ ਮਾਰਨ ਦੇ ਮਾਮਲੇ 'ਚ ਦੋ ਖ਼ਿਲਾਫ਼ ਮਾਮਲਾ ਦਰਜ

ਹੰਡਿਆਇਆ, 3 ਜੁਲਾਈ (ਗੁਰਜੀਤ ਸਿੰੰਘ ਖੁੱਡੀ)-ਬੀਤੇ ਦਿਨ ਕਸਬਾ ਹੰਡਿਆਇਆ ਵਿਖੇ ਸਮਸ਼ਾਨਘਾਟ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਪੁਲਿਸ ਵਲੋਂ ਪੜਤਾਲ ਕਰਨ ਉਪਰੰਤ ਸ਼ਨਾਖਤ ਮਿ੍ਤਕ ਗਗਨਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਮਰਾ ਪੱਤੀ ਪੱਖੋ ਕਲਾਂ ਵਜੋਂ ...

ਪੂਰੀ ਖ਼ਬਰ »

ਨਸ਼ੇ 'ਤੇ ਨਕੇਲ ਕੱਸਣ ਲਈ ਪੁਲਿਸ ਨੇ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ

ਟੱਲੇਵਾਲ, 3 ਜੁਲਾਈ (ਸੋਨੀ ਚੀਮਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਵਲੋਂ ਨਸ਼ੇ 'ਤੇ ਨਕੇਲ ਕੱਸਣ ਅਤੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਹਿੱਤ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡਾਂ ਵਿਚ ਸੈਮੀਨਾਰ ਕਰ ਕੇ ਲੋਕਾਂ ਤੋਂ ਨਸ਼ੇ ਵੇਚਣ ਦੇ ਆਦਿ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖ਼ੁਸ਼ੀ 'ਚ ਕਰਵਾਇਆ ਸਮਾਗਮ

ਸ਼ਹਿਣਾ, 3 ਜੁਲਾਈ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿਚ ਪਿੰਡ ਜਗਜੀਤਪੁਰਾ ਵਿਖੇ ਸਮੂਹ ਸੰਗਤ ਵਲੋਂ ਸਮਾਗਮ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸੰਬੋਧਨ ਕਰਦਿਆਂ ਭਾਈ ਜਸਕਰਨ ...

ਪੂਰੀ ਖ਼ਬਰ »

ਨਿੱਤਿਆਨੰਦ ਮੋਨੀ ਜੀ ਮਹਾਰਾਜ ਦੀ 27ਵੀਂ ਬਰਸੀ ਮੌਕੇ ਸ਼ਿਵ ਮਹਾਂਪੁਰਾਣ ਕਥਾ ਸ਼ੁਰੂ

ਬਰਨਾਲਾ, 3 ਜੁਲਾਈ (ਨਰਿੰਦਰ ਅਰੋੜਾ)-ਸ੍ਰੀ 1008 ਨਿੱਤਿਆਨੰਦ ਮੋਨੀ ਜੀ ਮਹਾਰਾਜ ਦੀ 27ਵੀਂ ਬਰਸੀ ਮੌਕੇ ਸ਼ਿਵ ਮੱਠ ਬਰਨਾਲਾ ਵਿਖੇ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਸ਼ੁਰੂ ਕੀਤੀ ਗਈ | ਜਾਣਕਾਰੀ ਦਿੰਦਿਆਂ ਬਰਜਿੰਦਰ ਕੁਮਾਰ ਮਿੱਠਾ ਨੇ ਦੱਸਿਆ ਕਿ ਪਹਿਲਾਂ ਗੀਤਾ ਭਵਨ ...

ਪੂਰੀ ਖ਼ਬਰ »

ਸਿਰਜਣਾ ਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਪਹਿਲਾ ਇਸਤਰੀ ਸਭਾ ਦਾ ਗਠਨ

ਬਰਨਾਲਾ, 3 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੀ ਇਕ ਵਿਸ਼ੇਸ਼ ਇਕੱਤਰਤਾ ਇਕਬਾਲ ਕੌਰ ਉਦਾਸੀ, ਮਨਦੀਪ ਭਦੌੜ ਅਤੇ ਅੰਜਨਾ ਮੈਨਨ ਦੀ ਅਗਵਾਈ ਹੇਠ ਗੁਰਦੁਆਰਾ ਨਾਨਕਸਰ ਸਾਹਿਬ ਬਰਨਾਲਾ ਵਿਖੇ ਕਰਵਾਈ ਗਈ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਠੱਲ੍ਹ ਪਾਉਣ 'ਚ ਲੋਕ ਪੁਲਿਸ ਦਾ ਭਰਪੂਰ ਸਹਿਯੋਗ ਕਰਨ-ਡੀ.ਐਸ.ਪੀ. ਸੰਧੂ

ਤਪਾ ਮੰਡੀ, 3 ਜੁਲਾਈ (ਪ੍ਰਵੀਨ ਗਰਗ)-ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਠੱਲ੍ਹ ਪਾਉਣ 'ਚ ਲੋਕ ਪੁਲਿਸ ਦਾ ਭਰਪੂਰ ਸਹਿਯੋਗ ਕਰਨ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਐਸ.ਪੀ. ਤਪਾ ਗੁਰਵਿੰਦਰ ...

ਪੂਰੀ ਖ਼ਬਰ »

ਏ-ਵਨ ਡਾਂਸ ਕਿ੍ਏਟਰ ਅਕੈਡਮੀ ਦੇ ਬੱਚਿਆਂ ਨੇ ਵਾਟਰ ਪਾਰਕ ਦਾ ਆਨੰਦ ਮਾਣਿਆ

ਤਪਾ ਮੰਡੀ, 3 ਜੁਲਾਈ (ਪ੍ਰਵੀਨ ਗਰਗ)-ਸ਼ਹਿਰ ਦੀ ਨਾਮਵਰ ਅਕੈਡਮੀ ਏ-ਵਨ ਡਾਂਸ ਕਿ੍ਏਟਰ ਦੇ ਡਾਇਰੈਕਟਰ ਐਸ਼ਲੇ ਚੌਹਾਨ ਉਰਫ਼ ਲਾਡੀ ਦੀ ਅਗਵਾਈ ਹੇਠ 30 ਦੇ ਕਰੀਬ ਬੱਚਿਆਂ ਦਾ ਇਕ ਟੂਰ ਪਟਿਆਲਾ ਵਿਖੇ ਲਿਜਾਇਆ ਗਿਆ, ਜਿੱਥੇ ਬੱਚਿਆਂ ਨੇ ਫਨ ਵਰਲਡ ਵਾਟਰ ਪਾਰਕ ਅਤੇ ਝੂਲਿਆਂ ਦਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਨੈਣੇਵਾਲ ਨੂੰ ਮਿਲਿਆ ਜ਼ਿਲ੍ਹੇ ਦਾ ਸਵੱਛ ਵਿਦਿਆਲਿਆ ਪੁਰਸਕਾਰ

ਭਦੌੜ, 3 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਮਾਰਟ ਸਕੂਲ ਨੈਣੇਵਾਲ ਨੇ ਜ਼ਿਲ੍ਹਾ ਬਰਨਾਲਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਹੋਏ ਸਵੱਛ ਵਿਦਿਆਲਿਆ ਪੁਰਸਕਾਰ ਸਰਵੇਖਣ ਵਿਚ 110 ਅੰਕਾਂ ਵਿਚੋਂ 107.5 ਅੰਕ ...

ਪੂਰੀ ਖ਼ਬਰ »

ਚੂਹਿਆਂ ਨੇ ਝੋਨੇ ਤੇ ਨਰਮੇ ਦੀ ਫ਼ਸਲ ਕੀਤੀ ਬਰਬਾਦ

ਹੰਡਿਆਇਆ, 3 ਜੁਲਾਈ (ਗੁਰਜੀਤ ਸਿੰਘ ਖੁੱਡੀ)-ਖੇਤਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਚੂਹਿਆਂ ਵਲੋਂ ਨੁਕਸਾਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਪਿੰਡ ਖੁੱਡੀ ਕਲਾਂ ਦੇ ਕਿਸਾਨ ਭੁਪਿੰਦਰ ਸਿੰਘ ਗਿਆਨੇ ਕਾ, ਨਾਜ਼ਰ ਸਿੰਘ ਥਿੰਦ, ਗੁਰਜੰਟ ਸਿੰਘ ਅੰਬਾਂ, ਸੁਰਜੀਤ ਸਿੰਘ, ...

ਪੂਰੀ ਖ਼ਬਰ »

ਗਊਸ਼ਾਲਾ ਕਮੇਟੀ ਵਲੋਂ ਧਰਨਾ ਅੱਜ

ਮੂਣਕ, 3 ਜੁਲਾਈ (ਸਿੰਗਲਾ, ਭਾਰਦਵਾਜ) - ਸ਼੍ਰੀ ਕਿ੍ਸ਼ਨ ਗਊਸ਼ਾਲਾ ਕਮੇਟੀ ਮੂਣਕ ਦੀ ਵਿਸ਼ੇਸ਼ ਮੀਟਿੰਗ ਗਊਸ਼ਾਲਾ ਵਿਖੇ ਜਰਨਲ ਬਾਡੀ ਦੇ ਪ੍ਧਾਨ ਜਗਦੀਸ਼ ਰਾਏ ਗੋਇਲ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਕਾਰਵਾਈ ਲਿਖਣ ਦਾ ਅਧਿਕਾਰ ਸ਼੍ਰੀ ਓਮ ਪ੍ਰਕਾਸ਼ ਨੰਬਰਦਾਰ ...

ਪੂਰੀ ਖ਼ਬਰ »

ਮਨੁੱਖ ਦੀ ਸਫ਼ਲ ਜ਼ਿੰਦਗੀ ਲਈ ਨਿਮਰਤਾ ਤੇ ਸਹਿਜਤਾ ਦਾ ਬਹੁਤ ਵੱਡਾ ਯੋਗਦਾਨ ਹੈ-ਸੰਤ ਕਲੇਰਾਂ ਵਾਲੇ

ਸ਼ੇਰਪੁਰ, 3 ਜੁਲਾਈ (ਦਰਸ਼ਨ ਸਿੰਘ ਖੇੜੀ)-ਗੁਰੂ ਦੇ ਉਪਦੇਸ਼ਾਂ, ਸਿੱਖਿਆਵਾਂ ਅਤੇ ਸਿਧਾਂਤਾਂ 'ਤੇ ਪਹਿਰਾ ਦੇਣ ਨਾਲ ਮਨੁੱਖ ਦਾ ਜੀਵਨ ਸੁਖਾਲਾ ਬਣ ਜਾਂਦਾ ਹੈ ਅਤੇ ਜਿਨ੍ਹਾਂ ਵਿਅਕਤੀਆਂ ਨੇ ਨਿਮਰਤਾ, ਹਲੀਮੀ ਅਤੇ ਸਹਿਣਸ਼ੀਲਤਾ ਧਾਰਨ ਕਰ ਲਈ ਉਹ ਅਣਕਿਆਸੀਆਂ ਮੰਜ਼ਲਾਂ ...

ਪੂਰੀ ਖ਼ਬਰ »

ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਦੂਰ ਦੁਰੇਡੇ ਸਟੇਸ਼ਨ ਮਿਲਣ ਕਾਰਨ ਮਾਪੇ ਹੋਏ ਚਿੰਤਤ

ਸੰਗਰੂਰ, 3 ਜੁਲਾਈ (ਅਮਨਦੀਪ ਸਿੰਘ ਬਿੱਟਾ)-ਮੁੱਖ ਮੰਤਰੀ ਭਗਵੰਤ ਮਾਨ ਨੰੂ ਈ.ਟੀ.ਟੀ. 6635 ਅਧਿਆਪਕਾਂ ਦੇ ਮਾਪਿਆਂ ਨੇ ਅਪੀਲ ਕੀਤੀ ਹੈ ਕਿ ਉਪਰੋਕਤ ਅਧਿਆਪਕਾਂ ਨੰੂ ਘਰਾਂ ਦੇ ਨੇੜੇ ਸਟੇਸ਼ਨ ਅਲਾਟ ਕੀਤੇ ਜਾਣ | ਅਧਿਆਪਕਾਂ ਦੇ ਮਾਪੇ ਹਰਦੀਪ ਕੁਮਾਰ, ਇੰਦਰਜੀਤ ਗੋਇਲ, ...

ਪੂਰੀ ਖ਼ਬਰ »

ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ ਦਰਜ ਚਾਰ ਮਾਮਲਿਆਂ 'ਚੋਂ ਰਵੀ ਦਿਓਲ ਨੂੰ ਅਦਾਲਤ ਨੇ ਕੀਤਾ ਬਰੀ

ਸੰਗਰੂਰ, 3 ਜੁਲਾਈ (ਧੀਰਜ ਪਸ਼ੌਰੀਆ)-ਸੀ.ਜੇ.ਐਮ.ਜੀ.ਐਸ. ਸੇਖੋਂ ਦੀ ਅਦਾਲਤ ਨੇ 16 ਸਾਲ ਪਹਿਲਾਂ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ ਦਰਜ ਵੱਖ ਵੱਖ ਚਾਰ ਮਾਮਲਿਆਂ ਵਿਚੋਂ ਰਵੀ ਦਿਓਲ ਵਾਸੀ ਸੰਗਰੂਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਉੱਘੇ ਵਕੀਲ ਗਗਨਦੀਪ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਤੁਲਸੀ ਦੇ ਬੂਟੇ ਵੰਡੇ

ਸੁਨਾਮ ਊਧਮ ਸਿੰਘ ਵਾਲਾ, 3 ਜੁਲਾਈ (ਭੁੱਲਰ, ਧਾਲੀਵਾਲ)-ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਵਲੋਂ ਪ੍ਰਧਾਨ ਭਰਵਾਤ ਜਿੰਦਲ ਦੀ ਅਗਵਾਈ 'ਚ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਅਤੇ ਵਾਤਾਵਰਨ ਸ਼ੁੱਧ ਰੱਖਣ ਦੇ ਮੰਤਵ ਨਾਲ ਚੇਅਰਮੈਨ ਰੋਹਿਤ ਗਰਗ ਅਤੇ ਨਿਤਿਸ਼ ਗਰਗ ਦੀ ਦੇਖ-ਰੇਖ 'ਚ ...

ਪੂਰੀ ਖ਼ਬਰ »

ਬਜਟ 'ਚ ਅਣਗੌਲਿਆ ਕਰਨ 'ਤੇ ਮੁਲਾਜ਼ਮ ਅਤੇ ਪੈਨਸ਼ਨਰ ਖ਼ਫ਼ਾ

ਸੁਨਾਮ ਊਧਮ ਸਿੰਘ ਵਾਲਾ, 3 ਜੁਲਾਈ (ਭੁੱਲਰ, ਧਾਲੀਵਾਲ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਭੁਪਿੰਦਰ ਸਿੰਘ ਛਾਜਲੀ ਅਤੇ ਜਨਰਲ ਸਕੱਤਰ ਜੀਤ ਸਿੰਘ ਬੰਗਾ ਨੇ ਪੈੱ੍ਰਸ ਬਿਆਨ ਜਰੀਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਆਪਣੇ ਪਲੇਠੇ ਬਜਟ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਰਾਖਵਾਂਕਰਨ ਵਿਰੋਧੀ-ਵੀਰ

ਸੰਗਰੂਰ, 13 ਜੁਲਾਈ (ਅਮਨਦੀਪ ਸਿੰਘ ਬਿੱਟਾ)-ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਅਨੁਸੂਚਿਤ ਜਾਤੀਆਂ, ਪਛੜੀਆਂ ਸ਼ੇ੍ਰਣੀਆਂ ਸਾਬਕਾ ਸੈਨਿਕਾਂ, ਮਹਿਲਾਵਾਂ ਸੰਬੰਧੀ ਨੀਤੀ ...

ਪੂਰੀ ਖ਼ਬਰ »

ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ 24, 25 ਨੂੰ

ਦਿੜ੍ਹਬਾ ਮੰਡੀ, 3 ਜੁਲਾਈ (ਹਰਬੰਸ ਸਿੰਘ ਛਾਜਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ 24 ਅਤੇ 25 ਜੁਲਾਈ ਨੂੰ ਚੇਤਨਾ ਪਰਖ ਪ੍ਰੀਖਿਆ ਲਈ ਜਾਵੇਗੀ | ਪ੍ਰੀਖਿਆ ਦੀ ਤਿਆਰੀ ਸਬੰਧੀ ਸੂਬੇ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਪ੍ਰੀਖਿਆ ਦੀ ਤਿਆਰੀ ਸਬੰਧੀ ਤਰਕਸ਼ੀਲ ...

ਪੂਰੀ ਖ਼ਬਰ »

ਕਿਸਾਨ ਆਪਣੇ ਖੇਤਾਂ 'ਚ 10-10 ਬੂਟੇ ਜ਼ਰੂਰ ਲਗਾਉਣ-ਕਪਿਆਲ, ਨਾਗਰਾ

ਭਵਾਨੀਗੜ੍ਹ, 3 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਹਰ ਕਿਸਾਨ ਨੂੰ ਆਪਣੇ ਖੇਤਾਂ ਵਿਚ 10 ਬੂਟੇ ਲਗਾਉਣੇ ਸਮੇਂ ਦੀ ਜ਼ਰੂਰਤ ਹੈ, ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਾਤਾਵਰਨ ਬਾਰੇ ਸੰਜੀਦਗੀ ਨਾਲ ਲੋਕਾਂ ਨੂੰ ਜਾਗਰੂਕ ਕਰੇਗੀ-ਕੁਲਵੰਤ ਸਿੰਘ ਪੰਡੋਰੀ

ਸ਼ੇਰਪੁਰ, 3 ਜੁਲਾਈ (ਦਰਸ਼ਨ ਸਿੰਘ ਖੇੜੀ)-ਪੰਜਾਬ ਸਰਕਾਰ ਲੋਕਾਂ ਨੂੰ ਚੋਣਾਂ ਸਮੇਂ ਦਿੱਤੀਆਂ ਗਰੰਟੀਆਂ ਨੂੰ ਇਕ ਇਕ ਕਰਕੇ ਪੂਰਾ ਕਰੇਗੀ ਅਤੇ ਇਸ ਦੇ ਨਾਲ ਨਾਲ ਵਾਤਾਵਰਨ ਦੀ ਸੁੱਧਤਾ ਲਈ ਵੀ ਸੰਜੀਦਗੀ ਨਾਲ ਲੋਕਾਂ ਨੂੰ ਜਾਗਰੂਕ ਕਰੇਗੀ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਬਸਪਾ ਨੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼ੇ੍ਰਣੀਆਂ ਨੂੰ ਲਾਮਬੰਦੀ ਕਰਕੇ 'ਆਪ' ਨੂੰ ਸਬਕ ਸਿਖਾਉਣ ਦਾ ਲਿਆ ਅਹਿਦ

ਸੰਗਰੂਰ, 3 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਕੇਜਰੀਵਾਲ, ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਅਨੁਸੂਚਿਤ ਜਾਤੀਆਂ, ਪਛੜੀਆਂ ਸ਼ੇ੍ਰਣੀਆਂ, ਸਾਬਕਾ ਸੈਨਿਕ ਤੇ ਮਹਿਲਾਵਾਂ ਲਈ ਰਾਖਵਾਂਕਰਨ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ | ਆਮ ਆਦਮੀ ਆਮ ਆਦਮੀ ਦੇ ਨਾਮ 'ਤੇ ...

ਪੂਰੀ ਖ਼ਬਰ »

ਸੰਤ ਤੇਜਾ ਸਿੰਘ ਦੀ 57ਵੀਂ ਬਰਸੀ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਮਾਪਤ

ਸੰਗਰੂਰ/ਧਰਮਗੜ੍ਹ, 3 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਹਰ ਵਰਗ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇ ਕੇ ਵੱਡੀ ਰਾਹਤ ਦਿੱਤੀ-ਪੰਧੇਰ, ਢਿਲਵਾਂ

ਤਪਾ ਮੰਡੀ, 3 ਜੁਲਾਈ (ਪ੍ਰਵੀਨ ਗਰਗ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਲੇਠਾ ਬਜਟ ਲੋਕ ਹਿਤੈਸ਼ੀ ਹੈ, ਕਿਉਂਕਿ ਇਸ ਬਜਟ ਦੌਰਾਨ ਸਰਕਾਰ ਨੇ ਜਿੱਥੇ ਆਮ ਆਦਮੀ ਨੂੰ ਕੋਈ ਵੀ ਵਾਧੂ ਟੈਕਸ ਨਹੀਂ ...

ਪੂਰੀ ਖ਼ਬਰ »

ਗੁਰਮੀਤ ਕੌਰ ਸੇਖੋਂ ਨੂੰ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ, 3 ਜੁਲਾਈ (ਤਰਸੇਮ ਸਿੰਘ ਗਹਿਲ)-ਤੇਰਾਂ-ਤੇਰਾਂ ਕਰਿਆਨਾ ਸਟੋਰ ਮਹਿਲ ਕਲਾਂ ਦੇ ਮਾਲਕ ਤੇ ਉੱਘੇ ਸਮਾਜ ਸੇਵੀ ਪ੍ਰਧਾਨ ਤੇਜਿੰਦਰ ਸਿੰਘ ਬੱਬੂ ਸੇਖੋਂ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਗੁਰਮੀਤ ਕੌਰ ਸੇਖੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਹੋ ਕੇ ਹੀ ਬੁਲੰਦੀਆਂ ਨੂੰ ਛੂਹ ਸਕਦੀ ਹੈ-ਐਸ.ਪੀ. ਸੋਹੀ

ਸ਼ਹਿਣਾ, 3 ਜੁਲਾਈ (ਸੁਰੇਸ਼ ਗੋਗੀ)-ਪੰਜਾਬ ਪੁਲਿਸ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੀ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ ਨੌਜਵਾਨਾਂ ਨੂੰ ਨਸ਼ਿਆਂ ਦੇ ਸੌਦਾਗਰਾਂ ਤੋਂ ਬਚਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ, ਕਲੱਬ ਅਤੇ ਸਮਾਜ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਸੁਪਰੀਮ ਵਲੋਂ ਮੁਫ਼ਤ ਪ੍ਰਦੂਸ਼ਣ ਚੈੱਕਅਪ ਕੈਂਪ ਅਤੇ 'ਰੁੱਖ ਲਗਾਓ ਮੁਹਿੰਮ' ਤਹਿਤ ਮੁਫ਼ਤ ਬੂਟੇ ਵੰਡੇ

ਬਰਨਾਲਾ, 3 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵਲੋਂ ਸਥਾਨਕ ਜੋੜੇ ਪੈਟਰੋਲ ਪੰਪਾਂ ਦੇ ਨਜ਼ਦੀਕ ਪ੍ਰਦੂਸ਼ਣ ਚੈੱਕਅਪ ਕੈਂਪ ਅਤੇ ਸਵ: ਨਿਰਮਲਾ ਦੇਵੀ ਦੀ ਯਾਦ ਵਿਚ 'ਰੁੱਖ ਲਗਾਓ ਮੁਹਿੰਮ' ਤਹਿਤ ਬੂਟੇ ਵੰਡੇ ਗਏ | ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX