ਤਾਜਾ ਖ਼ਬਰਾਂ


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਸਟੇਸ਼ਨ ਪੱਟੀ ਵਿਖੇ ਧਰਨਾ
. . .  5 minutes ago
ਪੱਟੀ, 3 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਐਮ.ਐਸ.ਪੀ. ਸਮੇਤ ਹੋਰ ਮੁੱਦਿਆਂ ਦੇ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਸਟੇਸ਼ਨ ਪੱਟੀ ਵਿਖੇ ਸੈਂਕੜੇ...
ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
. . .  16 minutes ago
ਸੁਨਾਮ ਊਧਮ ਸਿੰਘ ਵਾਲਾ, 3 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਅਜੇ ਤੱਕ ਸਖ਼ਤ ਸਜਾਵਾਂ ਨਾਂ ਦੇਣ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਉਕਤ ਕਾਂਡ ਦੀ ਬਰਸੀ ’ਤੇ ਅੱਜ...
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ
. . .  28 minutes ago
ਅੰਮ੍ਰਿਤਸਰ, 3 ਅਕਤੂਬਰ (ਗਗਨਦੀਪ ਸ਼ਰਮਾ)-ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਰੇਲਵੇ ਟਰੈਕ 'ਤੇ ਰੋਸ ਧਰਨੇ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਕਰ ਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਗੁਰੂ ਹਰਸਹਾਏ ਵਿਖੇ ਰੇਲ ਰੋਕੋ ਪ੍ਰਦਰਸ਼ਨ
. . .  32 minutes ago
ਗੁਰੂ ਹਰਸਹਾਏ, 3 ਅਕਤੂਬਰ (ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੋਰ ਕਮੇਟੀ ਦੇ ਐਲਾਨ ਅਨੁਸਾਰ ਗੁਰੂ ਹਰਸਹਾਏ ਦੇ ਰੇਲਵੇ ਸਟੇਸ਼ਨ ਉਪਰ ਰੇਲ ਰੋਕੋ ਅੰਦੋਲਨ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ।ਜ਼ੋਨ ਗੁਰੂ ਹਰਸਹਾਏ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਾਂਡ...
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨੇ ਟਾਂਡਾ ਰੇਲਵੇ ਸਟੇਸ਼ਨ 'ਤੇ ਕੀਤਾ ਰੇਲ ਮਾਰਗ ਜਾਮ
. . .  46 minutes ago
ਟਾਂਡਾ ਉੜਮੁੜ, 4 ਅਕਤੂਬਰ (ਭਗਵਾਨ ਸਿੰਘ ਸੈਣੀ)-ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨੇ ਟਾਂਡਾ ਰੇਲਵੇ ਸਟੇਸ਼ਨ' ਤੇ ਸਵਿੰਦਰ ਸਿੰਘ ਚੁਤਾਲਾ ਸੀਨੀਅਰ ਮੀਤ ਪ੍ਰਧਾਨ ਅਤੇ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿਚ ਜਲੰਧਰ-ਪਠਾਨਕੋਟ ਰੇਲ ਮਾਰਗ ਜਾਮ...
ਭਾਰਤੀ ਹਵਾਈ ਖੇਤਰ 'ਚ ਈਰਾਨੀ ਯਾਤਰੀ ਜਹਾਜ਼ ਵਿਚ ਬੰਬ ਦੀ ਧਮਕੀ
. . .  51 minutes ago
ਨਵੀਂ ਦਿੱਲੀ, 3 ਅਕਤੂਬਰ - ਭਾਰਤੀ ਹਵਾਈ ਖੇਤਰ ਵਿਚ ਚੀਨ ਵੱਲ ਜਾ ਰਹੇ ਇਕ ਈਰਾਨੀ ਯਾਤਰੀ ਜਹਾਜ਼ ਵਿਚ ਬੰਬ ਦੀ ਧਮਕੀ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਨੂੰ ਸਵੇਰੇ 9:20 ਵਜੇ ਈਰਾਨ ਦੇ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾ ਰਹੀ ਮਹਾਨ ਏਅਰ ਦੇ ਜਹਾਜ਼...
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਚੌਥਾ ਦਿਨ
. . .  about 1 hour ago
ਚੰਡੀਗੜ੍ਹ, 3 ਅਕਤੂਬਰ - ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਚੌਥਾ ਦਿਨ ਹੈ। ਸਦਨ 'ਚ ਅੱਜ ਭਰੋਸਗੀ ਮਤੇ 'ਤੇ ਚਰਚਾ ਹੋਵੇਗੀ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ 'ਆਪ' ਵਿਧਾਇਕਾਂ ਦੀ ਮੀਟਿੰਗ ਹੋਵੇਗੀ। ਇਸ ਦੌਰਾਨ ਚੀਫ਼ ਵਿਪ...
ਤਪਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਹੋਈ ਸ਼ੁਰੂ
. . .  about 1 hour ago
ਤਪਾ ਮੰਡੀ, 3 ਅਕਤੂਬਰ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਐਲਾਨ ਕੀਤਾ ਗਿਆ ਹੈ। ਅੱਜ ਤਪਾ ਮੰਡੀ ਦੀ ਅਨਾਜ ਮੰਡੀ 'ਚ ਪਿੰਡ ਮੌੜ ਨਾਭਾ ਦਾ ਜ਼ਿਮੀਂਦਾਰ 8 ਏਕੜ ਝੋਨੇ ਦੀ ਫ਼ਸਲ ਲੈ ਕੇ ਆਇਆ। ਜ਼ਿਮੀਂਦਾਰ ਨੇ ਕਿਹਾ...
ਖੇਮਕਰਨ ਪੁਲਿਸ ਨੂੰ ਕਾਮਯਾਬੀ, ਪਾਕਿ ਡਰੋਨ ਵਲੋਂ ਸੁੱਟੀ ਡੇਢ ਪੈਕਟ ਹੈਰੋਇਨ ਬਰਾਮਦ
. . .  about 1 hour ago
ਖੇਮਕਰਨ, 3 ਅਕਤੂਬਰ(ਰਾਕੇਸ਼ ਬਿੱਲਾ)-ਖੇਮਕਰਨ ਪੁਲਿਸ ਨੂੰ ਬੀਤੀ ਰਾਤ ਕਾਮਯਾਬੀ ਮਿਲੀ, ਜਦ ਸਰਹੱਦੀ ਪਿੰਡ ਕਲਸ 'ਚ ਪਾਕਿਸਤਾਨੀ ਡਰੋਨ ਵਲੋਂ ਸੁੱਟੀ ਹੈਰੋਇਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ।ਐਸ.ਐਚ.ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਗੁਪਤ ਸੂਚਨਾਵਾਂ...
ਸਰਕਾਰੀ ਸਕੂਲ ਚੋਂ ਮਿਲੀ ਨੌਜਵਾਨ ਦੀ ਲਾਸ਼, ਚਿੱਟੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
. . .  about 2 hours ago
ਤਲਵੰਡੀ ਸਾਬੋ, 3 ਅਕਤੂਬਰ (ਰਣਜੀਤ ਸਿੰਘ ਰਾਜੂ)-ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਵੇਰੇ ਸਕੂਲ ਦੇ ਵਿਹੜੇ 'ਚ ਇੱਕ ਨੌਜਵਾਨ ਦੀ ਲਾਸ਼ ਪਈ ਦਿਖਾਈ ਦਿੱਤੀ, ਜਿਸ ਦੀ ਬਾਂਹ ਵਿੱਚ ਇਕ ਸਰਿੰਜ ਲੱਗੀ ਹੋਈ ਸੀ।ਪਿੰਡ ਵਾਸੀਆਂ...
ਜੰਮੂ ਕਸ਼ਮੀਰ 'ਚ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਦੀ ਮੌਤ, ਦਰਜਨਾਂ ਜ਼ਖ਼ਮੀ
. . .  about 2 hours ago
ਜੰਮੂ, 3 ਅਕਤੂਬਰ - ਖੋਰਗਲੀ ਦੇ ਮੋਂਗਰੀ ਤੋਂ ਊਧਮਪੁਰ ਜਾ ਰਹੀ ਇਕ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ ਦਰਜਨਾਂ ਜ਼ਖ਼ਮੀ ਹੋ...
ਗੁਰੂਗ੍ਰਾਮ 'ਚ ਡਿਗੀ ਇਮਾਰਤ, 2-3 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 2 hours ago
ਗੁਰੂਗ੍ਰਾਮ, 3 ਅਕਤੂਬਰ - ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫ਼ੇਜ਼-1 ਵਿਖੇ ਇਕ ਇਮਾਰਤ ਡਿਗ ਪਈ। ਦਰਅਸਲ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਇਮਾਰਤ ਡਿਗ ਪਈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ 2-3 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ...
ਭਾਰਤ 'ਚ ਪਿਛਲੇ 24 ਘੰਟਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ
. . .  about 3 hours ago
ਨਵੀਂ ਦਿੱਲੀ, 3 ਅਕਤੂਬਰ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 36,126 ਹੋ ਗਈ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ 26ਵਾਂ ਦਿਨ
. . .  about 4 hours ago
ਮੈਸੂਰ, 3 ਅਕਤੂਬਰ - ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 26ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 26ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ...
ਦੁਰਗਾ ਪੰਡਾਲ 'ਚ ਅੱਗ ਲੱਗਣ ਨਾਲ 3 ਮੌਤਾਂ, 64 ਝੁਲਸੇ
. . .  about 4 hours ago
ਲਖਨਊ, 3 ਅਕਤੂਬਰ - ਉੱਤਰ ਪ੍ਰਦੇਸ਼ ਦੇ ਭਦੋਹੀ ਦੇ ਔਰਾਈ ਕਸਬੇ 'ਚ ਬੀਤੀ ਰਾਤ ਦੁਰਗਾ ਪੰਡਾਲ ਨੂੰ ਅੱਗ ਲੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ, ਜਦਕਿ 64 ਲੋਕ ਝੁਲਸ ਗਏ। ਮ੍ਰਿਤਕਾਂ 'ਚ 12 ਅਤੇ 10 ਸਾਲ ਦੇ 2 ਲੜਕੇ ਅਤੇ ਇਕ 45 ਸਾਲਾਂ ਔਰਤ ਸ਼ਾਮਿਲ ਹਨ। ਝੁਲਸੇ...
ਹਵਾਈ ਫ਼ੌਜ ਨੂੰ ਅੱਜ ਮਿਲਣਗੇ ਸਵਦੇਸ਼ੀ ਲੜਾਕੂ ਹੈਲੀਕਾਪਟਰ
. . .  about 4 hours ago
ਨਵੀਂ ਦਿੱਲੀ, 3 ਅਕਤੂਬਰ - ਭਾਰਤੀ ਹਵਾਈ ਫ਼ੌਜ ਵਿਚ ਅੱਜ ਦੇਸ਼ ਵਿਚ ਵਿਕਸਿਤ ਕੀਤੇ ਲੜਾਕੂ ਹੈਲੀਕਾਪਟਰ ਰਸਮੀ ਤੌਰ 'ਤੇ ਸ਼ਾਮਿਲ ਕੀਤੇ...
ਇੰਗਲੈਂਡ ਹੱਥੋਂ ਆਪਣੇ ਘਰੇਲੂ ਮੈਦਾਨ 'ਤੇ ਟੀ-20 ਲੜੀ ਹਾਰਿਆ ਪਾਕਿਸਤਾਨ
. . .  about 4 hours ago
ਲਾਹੌਰ, 3 ਅਕਤੂਬਰ - ਇੰਗਲੈਂਡ ਨੇ 7ਵੇਂ ਅਤੇ ਆਖ਼ਰੀ ਟੀ-20 ਮੈਚ ਵਿਚ ਪਾਕਿਸਤਾਨ ਨੂੰ ਉਸ ਦੇ ਘਰੇਲੂ ਮੈਦਾਨ 'ਤੇ 67 ਦੌੜਾਂ ਨਾਲ ਹਰਾ ਲੇ ਲੜੀ ਉੱਪਰ 4-3 ਨਾਲ ਕਬਜ਼ਾ ਕਰ ਲਿਆ।ਗੱਦਾਫੀ ਸਟੇਡੀਅਮ 'ਚ ਹੋਏ ਇਸ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲ 'ਤੇ ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ...
ਕਿਸਾਨਾਂ ਅੱਜ ਕਰਨਗੇ ਰੇਲਾਂ ਦਾ ਚੱਕਾ ਜਾਮ
. . .  about 5 hours ago
ਅੰਮ੍ਰਿਤਸਰ, 3 ਅਕਤੂਬਰ - ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਅਜੇ ਮਿਸ਼ਰਾ 'ਤੇ ਇਸ ਘਟਨਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਦਰਜ ਹੋਏ ਮਾਮਲੇ 'ਚ ਗ੍ਰਿਫ਼ਤਾਰੀ ਕਰਵਾਉਣ ਲਈ ਕਿਸਾਨਾਂ ਵਲੋਂ ਪੰਜਾਬ 'ਚ 17 ਵੱਖ-ਵੱਖ ਥਾਵਾਂ 'ਤੇ ਅੱਜ ਰੇਲ ਰੋਕੋ ਅੰਦੋਲਨ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਹਾੜ ਸੰਮਤ 554

ਜਲੰਧਰ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਜਮਾਤ ਦਾ ਨਤੀਜਾ-ਜ਼ਿਲ੍ਹੇ 'ਚੋਂ ਭੂਮਿਕਾ ਨੇ 98.77 ਫ਼ੀਸਦੀ ਅੰਕ ਲੈ ਕੇ ਪ੍ਰਾਪਤ ਕੀਤਾ ਪਹਿਲਾ ਸਥਾਨ

ਜਲੰਧਰ, 5 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ | ਐੱਸ .ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਪਰਾ ਦੀ ਭੂਮਿਕਾ ਪੁੱਤਰੀ ਵਿਨੈ ਕੁਮਾਰ ਤੇ ਮੀਨਾ ਰਾਣੀ ਨੇ 642/650 ਅੰਕਾਂ ਨਾਲ 98.77 ਫ਼ੀਸਦੀ ਨਾਲ ਸੂਬੇ ਭਰ 'ਚੋਂ ਦੂਸਰਾ ਤੇ ਜ਼ਿਲ•੍ਹਾ ਜਲੰਧਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਨਿਊ ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਦੇ ਬਲਰਾਮ ਸੂਰੀ ਪੁੱਤਰ ਸੋਹਨ ਦਿਆਲ ਸੂਰੀ ਨੇ 641/650 ਅੰਕਾਂ ਨਾਲ 98.62 ਫ਼ੀਸਦੀ ਨਾਲ ਸੂਬੇ ਭਰ 'ਚੋਂ ਤੀਸਰਾ ਤੇ ਜ਼ਿਲ•ੇ੍ਹ ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸੇ ਹੀ ਸਕੂਲ ਦੇ ਚਿਰਾਗ ਪੁੱਤਰ ਅਸ਼ਵਨੀ ਕੁਮਾਰ ਤੇ ਮੁਸਕਾਨ ਪੌਲ ਪੁੱਤਰੀ ਜੀਵਨ ਕੁਮਾਰ ਤੇ ਸਰਬਜੀਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਮੀਪੁਰ ਨੇ ਸਾਂਝੇ ਰੂਪ 'ਚ 635/650 ਅੰਕਾਂ ਨਾਲ 97.69 ਨਾਲ ਸੂਬੇ ਭਰ 'ਚੋਂ ਨੌਵਾਂ ਤੇ ਜ਼ਿਲ•ੇ੍ਹ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸ ਬਸਰਾ ਪੁੱਤਰ ਰਮੇਸ਼ ਲਾਲ ਗੌਰਮਿੰਟ ਹਾਈ ਸਕੂਲ ਲੁਹਾਰਾਂ ਮਾਨਕ ਰਾਏ ਨੇ 632/650 ਅੰਕਾਂ ਨਾਲ 97.23 ਫ਼ੀਸਦੀ ਨਾਲ ਸੂਬੇ ਭਰ 'ਚੋਂ 12••ਵਾਂ ਤੇ ਜ਼ਿਲ•੍ਹੇ 'ਚੋਂ ਚੌਥਾ ਸਥਾਨ ਪ੍ਰਾਪਤ ਕੀਤਾ | ਏਕਤਾ ਪੁੱਤਰੀ ਵਿਕਾਸ ਚੰਦ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਸਕੂਲ ਮਲਸੀਆਂ ਨੇ 631/650 ਅੰਕਾਂ ਨਾਲ 97.08 ਫ਼ੀਸਦੀ ਨਾਲ ਸੂਬੇ ਭਰ 'ਚੋਂ 13•ਵਾਂ ਤੇ ਜ਼ਿਲ•੍ਹੇ 'ਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ | ਯਸ਼ਿਕਾ ਗੌਤਮ ਪੁੱਤਰੀ ਸੰਜੀਵ ਕੁਮਾਰ ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ ਨੇ 630/650 ਅੰਕਾਂ ਨਾਲ 96.92 ਫ਼ੀਸਦੀ ਨਾਲ ਸੂਬੇ ਭਰ 'ਚੋਂ 14ਵਾਂ ਤੇ ਜ਼ਿਲ•ੇ੍ਹ 'ਚੋਂ ਛੇਵਾਂ ਸਥਾਨ ਪ੍ਰਾਪਤ ਕੀਤਾ |
ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ ਬਲਰਾਮ
ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦਾ ਵਿਦਿਆਰਥੀ ਬਲਰਾਮ ਸੂਰੀ ਪੁੱਤਰ ਸੋਹਨ ਦਿਆਲ ਸੂਰੀ ਵਾਸੀ ਈਸ਼ਵਰ ਨਗਰ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਹਰ ਜਮਾਤ 'ਚ ਪਹਿਲੀ ਪੁਜ਼ੀਸਨ ਪ੍ਰਾਪਤ ਕਰਦਾ ਸੀ | ਉਸ ਨੇ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ 'ਚ ਵੀ ਪਹਿਲਾ ਸਥਾਨ ਹੀ ਪ੍ਰਾਪਤ ਕੀਤਾ | ਉਹ ਆਪਣੇ ਅਧਿਆਪਕਾਂ ਦੇ ਮਾਰਗ ਦਰਸ਼ਨ 'ਚ ਹੀ ਪੜ੍ਹ•ਾਈ ਕਰਦਾ ਸੀ | ਉਸ ਨੇ ਹਮੇਸ਼ਾ ਸੈਲਫ਼ ਸਟੱਡੀ ਕੀਤੀ ਤੇ ਅਧਿਆਪਕਾਂ ਵਲੋਂ ਜੋ ਉਸ ਨੂੰ ਕਲਾਸ 'ਚ ਪੜ੍ਹ•ਾਇਆ ਜਾਂਦਾ ਸੀ, ਉਸ ਨੂੰ ਘਰ ਆ ਕੇ ਦੁਬਾਰਾ ਰਿਵਾਈਜ਼ਡ ਕਰਦਾ ਸੀ | ਉਸ ਨੇ ਕਦੇ ਟਿਊਸ਼ਨ ਨਹੀਂ ਰੱਖੀ | ਹੁਣ ਉਹ ਨਾਨ ਮੈਡੀਕਲ ਵਿਸ਼ੇ ਨਾਲ ਸਿੱਖਿਆ ਪ੍ਰਾਪਤ ਕਰ ਰਿਹਾ ਤੇ ਭਵਿੱਖ 'ਚ ਉਹ ਆਈ. ਆਈ. ਟੀ. ਤੋਂ ਇੰਜੀਨੀਅਰਿੰਗ ਦੀ ਪੜ•੍ਹਾਈ ਕਰਕੇ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ |
ਚਿਰਾਗ ਪੜ੍ਹਾਈ ਦੇ ਨਾਲ ਨਾਲ ਪਿਤਾ ਨਾਲ ਕਰਵਾਉਂਦਾ ਹੈ ਕੰਮ
ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦਾ ਵਿਦਿਆਰਥੀ ਚਿਰਾਗ ਪੁੱਤਰ ਅਸ਼ਵਨੀ ਕੁਮਾਰ ਵਾਸੀ ਭਾਰਗੋ ਕੈਂਪ ਆਪਣੇ ਪਿਤਾ ਦੇ ਨਾਲ ਘਰ 'ਚ ਹੀ ਕ੍ਰਿਕਟ ਬੈਟ-ਬਾਲ ਬਣਾਉਣ ਦਾ ਕੰਮ ਕਰਦਾ ਹੈ ਤੇ ਨਾਲ ਨਾਲ ਪੜ੍ਹ•ਾਈ ਵੀ ਕਰਦਾ ਹੈ | ਉਹ ਰੋਜ਼ਾਨਾਂ 4 ਘੰਟੇ ਦੇ ਕਰੀਬ ਪੜ੍ਹ•ਾਈ ਕਰਨ ਉਪਰੰਤ ਆਪਣੇ ਪਿਤਾ ਨਾਲ ਸਾਰਾ ਪਰਿਵਾਰ ਨਾਲ ਕੰਮ 'ਚ ਹੱਥ ਵਟਾਉਂਦਾ ਹੈ | ਚਿਰਾਗ ਦੀ ਰੁਚੀ ਆਰਟ ਐਂਡ ਕਰਾਫਟ ਦੀ ਹੈ | ਉਸ ਨੇ ਨਾਨ ਮੈਡੀਕਲ ਵਿਸ਼ੇ ਨਾਲ ਅਗਲੇਰੀ ਸਿੱਖਿਆ ਸ਼ੁਰੂ ਕੀਤੀ ਹੈ ਤੇ ਉਹ ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦਾ ਹੈ |
ਮੈਰਿਟ 'ਚ ਸਥਾਨ ਪ੍ਰਾਪਤ ਕਰਨ ਲਈ ਟੀ. ਵੀ. ਦੇਖਣਾ ਤੇ ਖੇਡਣਾ ਮੁਸਕਾਨ ਨੇ ਕੀਤਾ ਬੰਦ
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਮੀਪੁਰ ਦੀ ਵਿਦਿਆਰਥਣ ਮੁਸਕਾਨ ਪੌਲ ਪੁੱਤਰੀ ਜੀਵਨ ਕੁਮਾਰ ਨੇ ਮੈਰਿਟ 'ਚ ਸਥਾਨ ਪ੍ਰਾਪਤ ਕਰਨ ਲਈ ਦੋ ਮਹੀਨੇ ਪਹਿਲਾਂ ਹੀ ਟੀ. ਵੀ. ਦੇਖਣਾ ਤੇ ਖੇਡਣਾ ਬੰਦ ਕਰ ਦਿੱਤਾ ਸੀ | ਉਸ ਨੇ ਕਿਹਾ ਕਿ ਉਸ ਦੀ ਪੰਸਦੀਦਾ ਖੇਡ ਕ੍ਰਿਕਟ ਹੈ | ਉਸ ਦੇ ਪਿਤਾ ਇਲੈਕਟ੍ਰੀਸ਼ਨ ਹਨ ਤੇ ਉਹ ਰੋਜ਼ਾਨਾ ਜਿਨ੍ਹ•ਾਂ ਸਮਾਂ ਵੀ ਮਿਲਦਾ ਹੈ, ਇਕਾਗਰਤਾ ਨਾਲ ਪੜ੍ਹ•ਾਈ ਕਰਦੀ ਸੀ | ਉਸ ਨੇ ਕਿਹਾ ਕਿ ਜੇ ਕੁਝ ਉਸ ਨੂੰ ਸਮਝ ਨਹੀਂ ਆਉਂਦਾ ਸੀ ਤਾਂ ਅਧਿਆਪਕਾਂ ਨਾਲ ਸੰਪਰਕ ਕਰਦੀ ਸੀ ਤੇ ਮਾਤਾ ਜੀ ਵੀ ਉਸ ਦੀ ਮਦਦ ਕਰਦੇ ਸਨ | ਉਸ ਨੇ ਅਗਲੇਰੀ ਸਿੱਖਿਆ ਨਾਨ ਮੈਡੀਕਲ ਵਿਸ਼ਿਆਂ ਨਾਲ ਸ਼ੁਰੂ ਕੀਤੀ ਹੈ, ਪਰ ਅਜੇ ਭਵਿੱਖ 'ਚ ਅੱਗੇ ਕੀ ਕਰਨਾ ਹੈ, ਕੋਈ ਫੈਸਲਾ ਨਹੀਂ ਕੀਤਾ |
ਪਿ੍ੰਸ ਬਸਰਾ ਬਣਨਾ ਚਾਹੁੰਦਾ ਹੈ ਸਫ਼ਲ ਕਿਸਾਨ
ਸਰਕਾਰੀ ਹਾਈ ਸਕੂਲ ਲੁਹਾਰਾਂ ਮਾਨਕ ਰਾਏ ਦਾ ਵਿਦਿਆਰਥੀ ਪਿ੍ੰਸ ਬਸਰਾ ਪੁੱਤਰ ਰਮੇਸ਼ ਲਾਲ ਸਫ਼ਲ ਕਿਸਾਨ ਬਣਨਾ ਚਾਹੁੰਦਾ ਹੈ, ਉਸ ਦੇ ਪਿਤਾ ਕਿਸਾਨ ਤੇ ਮਾਤਾ ਕਮਲਜੀਤ ਕੌਰ ਘਰੇਲੂ ਮਹਿਲਾ ਹਨ | ਉਸ ਨੇ ਕਿਹਾ ਕਿ ਮਾਪਿਆਂ ਨੂੰ ਵਿਸ਼ਵਾਸ ਸੀ ਕਿ ਮੈਰਿਟ 'ਚ ਸਥਾਨ ਪ੍ਰਾਪਤ ਹੋਵੇਗਾ, ਜਿਸ ਲਈ ਨਿਰੰਤਰ ਮਿਹਨਤ ਕੀਤੀ | ਉਸ ਨੇ ਕਿਹਾ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਕਾਰਨ ਸ਼ੁਰੂ ਤੋਂ ਹੀ ਕਲਾਸ 'ਚੋਂ ਵਧੀਆ ਅੰਕ ਪ੍ਰਾਪਤ ਕਰਦਾ ਸੀ, ਜਿਸ ਕਾਰਨ ਮੈਰਿਟ ਤੇ ਜ਼ਿਲ•੍ਹੇ 'ਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ |
ਏਕਤਾ ਦਿਨ ਦੀ ਬਜਾਏ ਰਾਤ ਨੂੰ ਕਰਦੀ ਸੀ ਪੜ੍ਹਾਈ
ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਦੀ ਵਿਦਿਆਰਥਣ ਏਕਤਾ ਪੁੱਤਰੀ ਵਿਕਾਸ ਚੰਦ ਨੇ ਸੈਲਫ ਸਟੱਡੀ ਕਰਕੇ ਮੈਰਿਟ 'ਚ ਸਥਾਨ ਪ੍ਰਾਪਤ ਕੀਤਾ | ਏਕਤਾ ਦਿਨ ਦੀ ਬਜਾਏ ਰਾਤ ਨੂੰ ਪੜ੍ਹ•ਾਈ ਕਰਨ ਨੂੰ ਤਰਜੀਹ ਦਿੰਦੀ ਹੈ | ਉਸ ਦਾ ਮੰਨਣਾ ਹੈ ਕਿ ਦਿਨ ਨੂੰ ਸ਼ੋਰ ਸ਼ਰਾਬਾ ਜ਼ਿਆਦਾ ਹੁੰਦਾ ਹੈ | ਉਸ ਨੇ ਕਿਹਾ ਕਿ ਜੋ ਸਕੂਲ 'ਚ ਪੜ੍ਹ•ਾਇਆ ਜਾਂਦਾ ਸੀ, ਉਸ ਵਲੋਂ ਘਰ ਆ ਕੇ ਦੁਹਰਾਇਆ ਜਾਂਦਾ ਸੀ | ਜਦੋਂ ਥਕਾਵਟ ਹੋ ਜਾਂਦੀ ਸੀ ਤਾਂ ਮਿਊਜ਼ਿਕ ਸੁਣ ਕੇ ਤਰੋ-ਤਾਜਾ ਹੋ ਜਾਂਦੀ ਹੈ | ਉਸ ਦਾ ਰੁਝਾਨ ਬੈਂਕਿੰਗ ਸੈਕਟਰ 'ਚ ਜਾਣ ਦਾ ਹੈ, ਜਿਸ ਲਈ ਅਗਲੇਰੀ ਸਿੱਖਿਆ ਕਾਮਰਸ ਵਿਸ਼ਿਆਂ ਨਾਲ ਕਰ ਰਹੀ ਹੈ |
ਯਸ਼ਿਕਾ ਬਣਨਾ ਚਾਹੁੰਦੀ ਹੈ ਕੰਪਿਊਟਰ ਇੰਜੀਨੀਅਰ
ਕੇ. ਪੀ. ਐੱਸ. ਬਾਲ ਭਾਰਤੀ ਸਕੂਲ ਚੂਹੜ ਨਕੋਦਰ ਦੀ ਵਿਦਿਆਰਥਣ ਯਸ਼ਿਕਾ ਗੌਤਮ ਪੁੱਤਰੀ ਸੰਜੀਵ ਕੁਮਾਰ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦੀ ਹੈ | ਉਸ ਨੇ ਕਿਹਾ ਕਿ ਉਸ ਦੀ ਗਣਿਤ ਵਿਸ਼ੇ 'ਚ ਬੜੀ ਰੁਚੀ ਹੈ, ਜਿਸ ਲਈ ਉਸ ਨੇ ਨਾਨ ਮੈਡੀਕਲ ਵਿਸ਼ੇ ਨਾਲ ਅਗਲੇਰੀ ਸਿੱਖਿਆ ਪ੍ਰਾਪਤ ਕਰਨ ਦਾ ਫ਼ੈਸਲਾ ਕੀਤਾ ਹੈ | ਉਹ ਰੋਜ਼ਾਨਾ ਦਾ ਕੰਮ ਰੋਜ਼ਾਨਾ ਹੀ ਕਰਦੀ ਸੀ ਤਾਂ ਜੋ ਪ੍ਰੀਖਿਆਵਾਂ 'ਚ ਕੋਈ ਮੁਸ਼ਕਿਲ ਨਾ ਆਵੇ | ਉਹ ਸਿਲੇਬਸ ਪੂਰਾ ਹੋਣ ਉਪਰੰਤ ਸਾਰੇ ਪਾਠਕ੍ਰਮ ਨੂੰ ਦੁਹਰਾਉਂਦੀ ਸੀ | ਜਿਸ ਪਾਠਕ੍ਰਮ ਦੀ ਸਮਝ ਨਹੀਂ ਆਉਂਦੀ ਸੀ ਤਾਂ ਆਪਣੇ ਅਧਿਆਪਕਾਂ ਨਾਲ ਸ਼ੰਕੇ ਦੂਰ ਕਰ ਲੈਂਦੀ ਸੀ, ਜਿਸ ਕਰਕੇ ਮੈਰਿਟ 'ਚ ਸਥਾਨ ਬਣਾਉਣ 'ਚ ਸਫ਼ਲ ਹੋਈ ਹੈ |

ਇੰਜੀਨੀਰਿੰਗ ਕਰਕੇ ਮਾਤਾ-ਪਿਤਾ ਦਾ ਨਾਂਅ ਕਰਾਂਗੀ ਰੌਸ਼ਨ-ਭੂਮਿਕਾ

ਅੱਪਰਾ, 5 ਜੁਲਾਈ (ਦਲਵਿੰਦਰ ਸਿੰਘ ਅੱਪਰਾ)-ਐਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਦੀ ਵਿਦਿਆਰਥਣ ਭੂਮਿਕਾ ਨੇ ਦਸਵੀਂ ਦੇ ਨਤੀਜਿਆਂ 'ਚ ਪੰਜਾਬ 'ਚ ਦੂਜਾ ਸਥਾਨ ਅਤੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਕਸਬਾ ਅੱਪਰਾ ਦਾ ਨਾਮ ਰੌਸ਼ਨ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ 3 ਕਾਬੂ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਮੋਟਰਸਾਈਕਲ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਵਿਅਕਤੀਆਂ ਤੇ ਚੋਰੀੀਸ਼ੁਦਾ ਮੋਟਰਸਾਈਕਲ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮਣ ਵਾਲੇ ਇਕ ਵਿਅਕਤੀ ਨੂੰ ਬੱਸ ਅੱਡਾ ਚੌਕੀ ਦੀ ਪੁਲਿਸ ਨੇ ...

ਪੂਰੀ ਖ਼ਬਰ »

'ਆਪ' ਆਗੂ 'ਤੇ ਪੁਲਿਸ ਦੇ ਨਾਂਅ 'ਤੇ ਪੈਸੇ ਲੈਣ ਦੇ ਦੋਸ਼

ਭੋਗਪੁਰ, 5 ਜੁਲਾਈ (ਕਮਲਜੀਤ ਸਿੰਘ ਡੱਲੀ)- ਆਮ ਆਦਮੀ ਪਾਰਟੀ ਦੇ ਇਕ ਵਿਵਾਦਿਤ ਆਗੂ ਦੀ ਇੱਕ ਔਰਤ ਨਾਲ ਆਡੀਓ ਵਾਇਰਲ ਹੋਣ 'ਤੇ ਭਾਰਤੀ ਜਨਤਾ ਪਾਰਟੀ ਹਲਕਾ ਆਦਮਪੁਰ ਦੇ ਸਹਿ ਇੰਚਾਰਜ ਤੇ ਜ਼ਿਲ੍ਹਾ ਉੱਪ ਪ੍ਰਧਾਨ ਮਨਮੀਤ ਸਿੰਘ ਵਿੱਕੀ, ਜਨਰਲ ਸਕੱਤਰ ਰਾਜੀਵ ਪਾਂਜਾ ਆਦਿ ਨੇ ...

ਪੂਰੀ ਖ਼ਬਰ »

ਕਪੂਰਥਲਾ ਚੌਕ 'ਚ ਟ੍ਰੈਫ਼ਿਕ ਲਾਈਟਾਂ ਵਾਲਾ ਡਿੱਗਿਆ ਖੰਭਾ-ਟਲਿਆ ਹਾਦਸਾ

ਜਲੰਧਰ, 5 ਜੁਲਾਈ (ਸ਼ਿਵ)- ਕਪੂਰਥਲਾ ਚੌਕ 'ਚ ਟ੍ਰੈਫਿਕ ਲਾਈਟਾਂ ਵਾਲਾ ਖੰਭਾ ਡਿੱਗਾ ਜਿਸ ਕਰਕੇ ਕੱੁਝ ਸਮੇਂ ਤੱਕ ਟ੍ਰੈਫਿਕ ਪ੍ਰਭਾਵਿਤ ਰਿਹਾ ਹੈ | ਦੁਪਹਿਰ ਬਾਅਦ ਉਕਤ ਟ੍ਰੈਫਿਕ ਲਾਈਟਾਂ ਵਾਲਾ ਖੰਭਾ ਡਿੱਗ ਗਿਆ ਸੀ ਤਾਂ ਉਸ ਵੇਲੇ ਗੱਡੀਆਂ ਲੰਘ ਰਹੀਆਂ ਸੀ ਪਰ ਖੰਭਾ ...

ਪੂਰੀ ਖ਼ਬਰ »

ਐਲ. ਈ. ਡੀ. ਲਾਈਟ ਮਾਮਲੇ ਦੀ ਜਾਂਚ ਕਮੇਟੀ ਨੇ ਫੜੀਆਂ ਕਈ ਗੜਬੜੀਆਂ

ਜਲੰਧਰ, 5 ਜੁਲਾਈ (ਸ਼ਿਵ)-50 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ ਲੱਗੀਆਂ ਲਾਈਟਾਂ ਦੇ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ 8 ਮੈਂਬਰੀ ਕਮੇਟੀ ਨੇ ਆਪਣੇ ਦੋ ਦਿਨ ਦੀ ਜਾਂਚ 'ਚ ਸਮਾਰਟ ਸਿਟੀ ਕੰਪਨੀ ਵਲੋਂ ਲਗਵਾਈਆਂ ਲਈਆਂ ਲਾਈਟਾਂ ਦੇ ਕੰਮ 'ਚ ਕਈ ਗੜਬੜੀਆਂ ਫੜੀਆਂ ਹਨ ਤੇ ਕਮੇਟੀ ...

ਪੂਰੀ ਖ਼ਬਰ »

ਭਾਰਤ ਨਗਰ ਤੇ ਆਸ-ਪਾਸ ਦੇ ਖ਼ੇਤਰ 'ਚ ਅਵਾਰਾ ਕੁੱਤਿਆਂ ਦੀ ਭਰਮਾਰ ਤੋਂ ਲੋਕ ਦੁਖੀ

ਚੁਗਿੱਟੀ/ਜੰਡੂਸਿੰਘਾ, 5 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਭਾਰਤ ਨਗਰ ਅਤੇ ਨਾਲ ਲੱਗਦੇ ਚੁਗਿੱਟੀ, ਏਕਤਾ ਨਗਰ, ਪੱਟੀ ਭੋਜੋਵਾਲ, ਗੁਰੂ ਨਾਨਕਪੁਰਾ ਤੇ ਅਵਤਾਰ ਨਗਰ ਦੀਆਂ ਗਲੀਆਂ 'ਚ ਥਾਂ-ਥਾਂ ਫਿਰਦੇ ਅਵਾਰਾ ਕੁੱਤੇ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ | ਉਨ੍ਹਾਂ ਦੇ ...

ਪੂਰੀ ਖ਼ਬਰ »

ਹਾਕੀ ਉਲੰਪੀਅਨ ਵਰਿੰਦਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਜਲੰਧਰ, 5 ਜੁਲਾਈ (ਜਸਪਾਲ ਸਿੰਘ)-ਧਿਆਨ ਚੰਦ ਐਵਾਰਡ ਜੇਤੂ ਹਾਕੀ ਉਲੰਪੀਅਨ ਵਰਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਧੰਨੋਵਾਲੀ ਵਿਖੇ ਹੋਇਆ, ਜਿਸ 'ਚ ਭਾਈ ਦਵਿੰਦਰ ਸਿੰਘ ਸੋਢੀ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੜਕ ਹਾਦਸੇ ਦੇ ਮਾਮਲੇ 'ਚ ਦੋ ਬੱਸਾਂ ਦੇ ਚਾਲਕ ਬਰੀ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਸ਼ਿਪਲਾ ਸਿੰਘ ਦੀ ਅਦਾਲਤ ਨੇ ਗੈਰ ਇਰਾਦਤਨ ਹੱਤਿਆ ਦੇ ਮਾਮਲੇ (ਸੜਕ ਹਾਦਸੇ) ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਦੋ ਬੱਸਾਂ ਦੇ ਚਾਲਕ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਦਰਸ਼ਨ ਸਿੰਘ ਵਾਸੀ ਲੋਪੋ, ਮੋਗਾ ਤੇ ਅਸ਼ੋਕ ...

ਪੂਰੀ ਖ਼ਬਰ »

ਹਾਕੀ ਉਲੰਪੀਅਨ ਵਰਿੰਦਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਜਲੰਧਰ, 5 ਜੁਲਾਈ (ਜਸਪਾਲ ਸਿੰਘ)-ਧਿਆਨ ਚੰਦ ਐਵਾਰਡ ਜੇਤੂ ਹਾਕੀ ਉਲੰਪੀਅਨ ਵਰਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਧੰਨੋਵਾਲੀ ਵਿਖੇ ਹੋਇਆ, ਜਿਸ 'ਚ ਭਾਈ ਦਵਿੰਦਰ ਸਿੰਘ ਸੋਢੀ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬਿਨਾਂ ਡਿਗਰੀਆਂ ਦੇ ਕਲੀਨਿਕ ਚਲਾ ਰਿਹਾ ਜਾਅਲੀ ਡਾਕਟਰ ਗਿ੍ਫ਼ਤਾਰ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)- ਸਿਹਤ ਵਿਭਾਗ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਿਨ੍ਹਾਂ ਡਿਗਰੀਆਂ ਤੋਂ ਕਲੀਨਿਕ ਚਲਾ ਰਹੇ ਇਕ ਜਾਅਲੀ ਡਾਕਟਰ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਮਨਦੀਪ ਕੁਮਾਰ ...

ਪੂਰੀ ਖ਼ਬਰ »

ਦਵਾਈਆਂ ਦੀ ਦੁਕਾਨ 'ਤੇ ਸਿਹਤ ਵਿਭਾਗ ਦੀ ਕਾਰਵਾਈ

ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ)-ਸਿਹਤ ਵਿਭਾਗ ਦੀ ਟੀਮ ਵਲੋਂ ਬਸਤੀਆਂ ਦੇ ਖੇਤਰ 'ਚ ਦਵਾਈਆਂ ਦੀਆਂ ਦੁਕਾਨਾਂ 'ਤੇ ਜਾਂਚ ਕੀਤੀ ਗਈ | ਇਸ ਦੌਰਾਨ ਗੁਰੂ ਰਾਮਦਾਸ ਮੈਡੀਕਲ ਹਾਲ ਤੋਂ ਬਿਨ੍ਹਾਂ ਦਸਤਾਵੇਜ਼ ਦਵਾਈਆਂ ਬਰਾਮਦ ਹੋਣ 'ਤੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਕੀਤੀ ...

ਪੂਰੀ ਖ਼ਬਰ »

ਪੋਸਟ-ਮੈਟਿ੍ਕ ਸਕਾਲਰਸ਼ਿਪ ਵਿਦਿਆਰਥੀਆਂ ਵਲੋਂ 31 ਤੱਕ ਪੋਰਟਲ 'ਤੇ ਕੀਤਾ ਸਕਦੈ ਅਪਲਾਈ-ਵਧੀਕ ਡਿਪਟੀ ਕਮਿਸ਼ਨਰ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਪੋਸਟ-ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਯੋਗ ਵਿਦਿਆਰਥੀ 31 ਜੁਲਾਈ ਤੱਕ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 'ਤੇ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ | ਇਸ ਸਕੀਮ ਦਾ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ...

ਪੂਰੀ ਖ਼ਬਰ »

ਏ.ਡੀ.ਜੀ.ਪੀ. ਵਲੋਂ ਜਲੰਧਰ ਦੌਰੇ ਦੌਰਾਨ ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)-ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫ਼ੇਅਰਜ ਤੇ ਵੂਮੈਨ ਐਂਡ ਚਾਈਲਡ ਡਵੀਜਨ, ਪੰਜਾਬ ਗੁਰਪ੍ਰੀਤ ਦਿਓ ਨੇ ਅੱਜ ਜਲੰਧਰ ਦਾ ਦੌਰਾ ਕੀਤਾ | ਇਸ ...

ਪੂਰੀ ਖ਼ਬਰ »

ਹੈਾਡ ਟੂਲਜ਼ ਕਾਰੋਬਾਰੀ 'ਤੇ ਜੀ. ਐਸ. ਟੀ. ਵਿਭਾਗ ਵਲੋਂ ਸਰਵੇ

ਜਲੰਧਰ, 5 ਜੁਲਾਈ (ਸ਼ਿਵ)-ਮਹਾਂਨਗਰ ਵਿਖੇ ਹੈਂਡ ਟੂਲਜ਼ ਦੇ ਵਪਾਰ 'ਚ ਟੈਕਸ ਦੀ ਜਾਂਚ ਲਈ ਜੀ.ਐੱਸ.ਟੀ. ਵਿਭਾਗ ਜਲੰਧਰ- 1 ਦੀ ਟੀਮ ਵਲੋਂ ਸ਼ਹਿਰ ਵਿਖੇ ਵੱਡੇ ਨਿਰਯਾਤ ਮੈਸਰਜ਼ ਉਯਾਸ਼ ਇੰਟਰਪ੍ਰਾਈਜ਼ਜ਼ ਵਿਖੇ ਸਰਵੇ ਕੀਤਾ ਗਿਆ, ਜਿਸ ਦੌਰਾਨ ਟੀਮ ਵਲੋਂ ਸਟਾਕ ਦੀ ਗਿਣਤੀ ...

ਪੂਰੀ ਖ਼ਬਰ »

ਯੂ.ਡੀ.ਏ.ਆਈ. ਨੇ ਜਲੰਧਰ 'ਚ ਆਧਾਰ ਰਜਿਸਟਰੇਸ਼ਨ ਦੀ ਸਮੀਖਿਆ ਕੀਤੀ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਅੱਜ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ 0-5 ਸਾਲ ਤੇ 5-18 ਸਾਲ ਉਮਰ ਵਰਗ ਦੀ ...

ਪੂਰੀ ਖ਼ਬਰ »

ਮਾਮਲਾ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਵਲੀ ਵਰਤੇ ਜਾਣ ਦਾ ਪੰਜਾਬੀ ਫ਼ਿਲਮ ਕਲਾਕਾਰ ਰਾਣਾ ਜੰਗ ਬਹਾਦੁਰ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਵਲੀ ਵਰਤੇ ਜਾਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਥਾਣਾ ਨਵੀਂ ਬਾਰਾਦਰੀ ਵਿਖੇ ਪੰਜਾਬੀ ਫ਼ਿਲਮ ਕਲਾਕਾਰ ਰਾਣਾ ਜੰਗ ਬਹਾਦੁਰ ਖ਼ਿਲਾਫ ਦਰਜ ਹੋਏ ਕੇਸ 'ਚ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਏ.ਡੀ.ਜੀ.ਪੀ. ਵਲੋਂ ਜਲੰਧਰ ਦੌਰੇ ਦੌਰਾਨ ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)-ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫ਼ੇਅਰਜ ਤੇ ਵੂਮੈਨ ਐਂਡ ਚਾਈਲਡ ਡਵੀਜਨ, ਪੰਜਾਬ ਗੁਰਪ੍ਰੀਤ ਦਿਓ ਨੇ ਅੱਜ ਜਲੰਧਰ ਦਾ ਦੌਰਾ ਕੀਤਾ | ਇਸ ...

ਪੂਰੀ ਖ਼ਬਰ »

ਮੂੰਗੀ ਦੀ ਫ਼ਸਲ 'ਤੇ 'ਆਪ' ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ-ਮੱਕੜ

ਜਲੰਧਰ ਛਾਉਣੀ, 5 ਜੁਲਾਈ (ਪਵਨ ਖਰਬੰਦਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ...

ਪੂਰੀ ਖ਼ਬਰ »

ਨਾਜਾਇਜ਼ ਉਸਾਰੀਆਂ ਨੂੰ ਲੈ ਕੇ 7 ਬਿਲਡਿੰਗ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਜਲੰਧਰ, 5 ਜੁਲਾਈ (ਸ਼ਿਵ)-'ਆਪ' ਵਿਧਾਇਕ ਸ਼ੀਤਲ ਅੰਗੁਰਾਲ ਵਲੋਂ ਪੈਸੇ ਲੈ ਕੇ ਨਾਜਾਇਜ਼ ਇਮਾਰਤਾਂ ਬਣਾਉਣ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਅੱਜ ਹਰਕਤ ਵਿਚ ਆਉਂਦੇ ਹੋਏ ਪੱਛਮੀ ਹਲਕੇ ਨਾਲ ਸਬੰਧਿਤ ਬਿਲਡਿੰਗ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ...

ਪੂਰੀ ਖ਼ਬਰ »

ਹੈਾਡ ਟੂਲਜ਼ ਕਾਰੋਬਾਰੀ 'ਤੇ ਜੀ. ਐਸ. ਟੀ. ਵਿਭਾਗ ਵਲੋਂ ਸਰਵੇ

ਜਲੰਧਰ, 5 ਜੁਲਾਈ (ਸ਼ਿਵ)-ਮਹਾਂਨਗਰ ਵਿਖੇ ਹੈਂਡ ਟੂਲਜ਼ ਦੇ ਵਪਾਰ 'ਚ ਟੈਕਸ ਦੀ ਜਾਂਚ ਲਈ ਜੀ.ਐੱਸ.ਟੀ. ਵਿਭਾਗ ਜਲੰਧਰ- 1 ਦੀ ਟੀਮ ਵਲੋਂ ਸ਼ਹਿਰ ਵਿਖੇ ਵੱਡੇ ਨਿਰਯਾਤ ਮੈਸਰਜ਼ ਉਯਾਸ਼ ਇੰਟਰਪ੍ਰਾਈਜ਼ਜ਼ ਵਿਖੇ ਸਰਵੇ ਕੀਤਾ ਗਿਆ, ਜਿਸ ਦੌਰਾਨ ਟੀਮ ਵਲੋਂ ਸਟਾਕ ਦੀ ਗਿਣਤੀ ...

ਪੂਰੀ ਖ਼ਬਰ »

ਮੌਨਸੂਨ ਸੀਜ਼ਨ ਦੌਰਾਨ ਜਲੰਧਰ 'ਚ 6 ਲੱਖ ਬੂਟੇ ਲਗਾਏ ਜਾਣਗੇ-ਡੀ.ਸੀ.

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਜ਼ਿਲ੍ਹੇ 'ਚ ਹਰਿਆਵਲ ਵਧਾਉਣ ਲਈ ਪ੍ਰਸ਼ਾਸਨ ਵਲੋਂ ਇਸ ਮੌਨਸੂਨ ਸੀਜ਼ਨ ਦੌਰਾਨ ਜਲੰਧਰ ਭਰ 'ਚ 6 ਲੱਖ ਬੂਟੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX