ਤਾਜਾ ਖ਼ਬਰਾਂ


ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ. ਦੀਆਂ ਪੰਜਾਬ ਰਾਜ ਅਤੇ ਜ਼ਿਲ੍ਹਾ ਇਕਾਈਆਂ ਭੰਗ
. . .  1 day ago
ਬੁਢਲਾਡਾ ,26 ਸਤੰਬਰ (ਸਵਰਨ ਸਿੰਘ ਰਾਹੀ)- ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ .ਦੀਆਂ ਪੰਜਾਬ ਦੀਆਂ ਸਾਰੀਆਂ ਰਾਜ ਅਤੇ ਜ਼ਿਲ੍ਹਾ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ...
ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਆਈ. ਐਫ. ਐਸ. ਅਧਿਕਾਰੀ ਪਰਵੀਨ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ, 26 ਸਤੰਬਰ (ਜਸਬੀਰ ਸਿੰਘ ਜੱਸੀ) – ਆਈ.ਐਫ.ਐਸ. ਅਧਿਕਾਰੀ ਪਰਵੀਨ ਕੁਮਾਰ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ (ਪੀ.ਸੀ.ਸੀ.ਐਫ.) ਜੰਗਲੀ ਜੀਵ, ਪੰਜਾਬ ਨੂੰ ...
ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  1 day ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  1 day ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  1 day ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  1 day ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  1 day ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  1 day ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  1 day ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  1 day ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  1 day ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  1 day ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  1 day ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  1 day ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  1 day ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
"ਮੇਰੀਆਂ ਭਾਰਤ ਵਿਚ ਡੂੰਘੀਆਂ ਜੜ੍ਹਾਂ ਹਨ, 2009 ਤੋਂ ਟੈਕਸ ਅਦਾ ਕਰਨ ਵਾਲੀ ਵਸਨੀਕ": ਜੈਕਲੀਨ ਫਰਨਾਂਡੀਜ਼
. . .  1 day ago
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  1 day ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  1 day ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ
. . .  1 day ago
ਜਖੇਪਲ/ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਮੇਜਰ ਸਿੰਘ ਸਿੱਧੂ,ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਹਾੜ ਸੰਮਤ 554

ਸ੍ਰੀ ਮੁਕਤਸਰ ਸਾਹਿਬ

ਭਾਵਨਾ ਸ਼ਰਮਾ 10ਵੀਂ ਦੀ ਪ੍ਰੀਖਿਆ 'ਚੋਂ ਜ਼ਿਲ੍ਹੇ ਭਰ 'ਚੋਂ ਅੱਵਲ

• ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 10ਵੀਂ ਜਮਾਤ ਦੇ ਨਤੀਜੇ 'ਚ ਪਾਸ ਫੀਸਦੀ 99.06 ਰਹੀ • 10,441 'ਚੋਂ 10,343 ਬੱਚੇ ਹੋਏ ਸਫ਼ਲ
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਕਲਾਸ ਦੇ ਐਲਾਨੇ ਨਤੀਜੇ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ ਹਨ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਾਸ ਪ੍ਰਤੀਸ਼ਤਤਾ ਵਿਚ ਪੰਜਾਬ ਵਿਚੋਂ 13ਵੇਂ ਸਥਾਨ ਆਇਆ | ਜ਼ਿਲ੍ਹੇ ਦੇ ਕੁੱਲ 10,441 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚੋਂ 10,343 ਬੱਚੇ ਪਾਸ ਹੋਏ | ਇਸ ਤਰ੍ਹਾਂ ਪਾਸ ਪ੍ਰਤੀਸ਼ਤਤਾ 99.06 ਫ਼ੀਸਦੀ ਰਹੀ | ਇਸ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਬੀ ਦੀ ਵਿਦਿਆਰਥਣ ਭਾਵਨਾ ਸ਼ਰਮਾ ਨੇ 650 ਵਿਚੋਂ 637 (98 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ | ਇਸ ਤਰ੍ਹਾਂ ਹੀ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀ ਅੰਸ਼ ਪੁੱਤਰ ਸੁਮਨ ਬੱਬਰ ਨੇ 10ਵੀਂ ਕਲਾਸ ਵਿਚੋਂ 632 (97.23 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ | ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੁਪਾਣਾ ਦੀ ਲੜਕੀ ਅਰਾਧਨਾ ਪਾਂਡੇ ਨੇ 650 ਵਿਚੋਂ 631 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ |
ਅਧਿਆਪਕਾ ਬਣਨਾ ਚਾਹੁੰਦੀ ਹੈ ਜ਼ਿਲ੍ਹੇ ਦੀ ਅੱਵਲ ਵਿਦਿਆਰਥਣ ਭਾਵਨਾ
ਸ੍ਰੀ ਮੁਕਤਸਰ ਸਾਹਿਬ, ਲੰਬੀ, (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਕਲਾਸ ਦੇ ਐਲਾਨੇ ਨਤੀਜੇ ਵਿਚ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਬੀ ਦੀ ਵਿਦਿਆਰਥਣ ਭਾਵਨਾ ਸ਼ਰਮਾ ਪੁੱਤਰੀ ਸੁਰਜੀਤ ਸ਼ਰਮਾ ਨੇ ਕੁੱਲ 650 ਅੰਕਾਂ ਵਿਚੋਂ 637 ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਇਸ ਪ੍ਰਾਪਤੀ ਨਾਲ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਪਿ੍ੰਸੀਪਲ ਗੁਰਿੰਦਰਪਾਲ ਕੌਰ ਨੇ ਵਿਦਿਆਰਥਣ ਭਾਵਨਾ ਸ਼ਰਮਾ, ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ | ਸਕੂਲ ਕਮੇਟੀ ਦੇ ਮੈਂਬਰ ਗੁਰਲਾਲ ਸਿੰਘ ਨੇ ਸ਼ਾਨਦਾਰ ਨਤੀਜੇ ਆਉਣ 'ਤੇ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥਣ ਨੂੰ ਵਧਾਈ ਦਿੱਤੀ | ਵਿਦਿਆਰਥਣ ਭਾਵਨਾ ਸ਼ਰਮਾ ਨੇ ਕਿਹਾ ਕਿ ਉਹ ਇਕ ਅਧਿਆਪਕਾ ਬਣਨਾ ਚਾਹੁੰਦੀ ਹੈ | ਉਸ ਦਾ ਸੁਪਨਾ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਈ ਵਿਚ ਸਖ਼ਤ ਮਿਹਨਤ ਕਰਵਾ ਕੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਤਿਆਰ ਕਰ ਸਕੇ | ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੀਆਂ ਬੇਟੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣੀ ਚਾਹੀਦੀ ਹੈ | ਇਸ ਮੌਕੇ ਲੜਕੀ ਦੇ ਪਿਤਾ ਸੁਰਜੀਤ ਸ਼ਰਮਾ ਅਤੇ ਮਾਤਾ ਨੇ ਕਿਹਾ ਕਿ ਧੀਆਂ ਵੀ ਬੇਟਿਆਂ ਨਾਲੋਂ ਕਿਸੇ ਖੇਤਰ ਵਿਚ ਘੱਟ ਨਹੀਂ ਹਨ ਅਤੇ ਪੜ੍ਹਾਈ ਦੇ ਖੇਤਰ ਵਿਚ ਹਮੇਸ਼ਾ ਮੋਹਰੀ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਬੇਹੱਦ ਖ਼ੁਸ਼ੀ ਹੋਈ ਅਤੇ ਬੇਟੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਸਾਨੂੰ ਆਪਣੀ ਬੇਟੀ 'ਤੇ ਬਹੁਤ ਮਾਣ ਹੈ |
ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ 10ਵੀਂ ਜਮਾਤ ਦੇ ਅੰਸ਼ ਨੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾ ਕੇ ਇਤਿਹਾਸ ਦੁਹਰਾਇਆ
ਮਲੋਟ, 5 ਜੁਲਾਈ (ਪਾਟਿਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜਿਆਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਅੰਸ਼ ਪੁੱਤਰ ਸੁਮਨ ਬੱਬਰ ਨੇ (632/650) 97.23 ਫ਼ੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਦੀ ਮੈਰਿਟ ਸੂਚੀ ਵਿਚੋਂ ਬਾਰ੍ਹਵਾਂ ਸਥਾਨ, ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਵਿਚੋਂ ਤੀਜਾ ਸਥਾਨ 'ਤੇ ਮਲੋਟ ਸ਼ਹਿਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਕ ਵਾਰ ਫਿਰ ਸਕੂਲ ਦਾ ਇਤਿਹਾਸ ਦੁਹਰਾਇਆ | ਜ਼ਿਕਰਯੋਗ ਹੈ ਕਿ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਸਿੱਖਿਆ ਦੇ ਖੇਤਰ ਵਿਚ ਹਮੇਸ਼ਾ ਹੀ ਮੋਹਰੀ ਰਿਹਾ ਹ,ੈ ਜੋ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮੇਂ- ਸਮੇਂ 'ਤੇ ਉਪਰਾਲੇ ਕਰਦਾ ਰਿਹਾ ਹੈ | ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਨੀਰੂ ਬਠਲਾ ਵਾਟਸ ਨੇ ਅੰਸ਼, ਉਨ੍ਹਾਂ ਦੇ ਮਾਪਿਆਂ, ਕਲਾਸ ਇੰਚਾਰਜ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕਾਂ ਤੇ ਇਸ ਦੇ ਨਾਲ ਹੀ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਇਸ ਦੀ ਵਧਾਈ ਦਿੱਤੀ |

ਪਾਵਰਕਾਮ ਮੁਲਾਜ਼ਮਾਂ ਦਾ ਧਰਨਾ 9ਵੇਂ ਦਿਨ 'ਚ ਸ਼ਾਮਿਲ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ/ ਪੀ. ਐੱਸ. ਟੀ. ਸੀ. ਐੱਲ. ਸ੍ਰੀ ਮੁਕਤਸਰ ਸਾਹਿਬ ਦੀਆਂ ਮੁੱਖ ਜਥੇਬੰਦੀਆਂ ਜੇ.ਈ. ਕੌਂਸਲ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਟੀ.ਐੱਸ.ਯੂ., ...

ਪੂਰੀ ਖ਼ਬਰ »

ਰੁਪਾਣਾ ਸਕੂਲ ਦੀ ਅਰਾਧਨਾ ਪੰਜਾਬ ਦੀ ਮੈਰਿਟ ਸੂਚੀ 'ਚ 13ਵਾਂ ਸਥਾਨ ਪ੍ਰਾਪਤ ਕੀਤਾ

ਰੁਪਾਣਾ, 5 ਜੁਲਾਈ (ਜਗਜੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜੇ 'ਚ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਦੀ ਲੜਕੀ ਨੇ ਪੰਜਾਬ ਦੀ ਮੈਰਿਟ ਸੂਚੀ ਵਿਚੋਂ 13ਵਾਂ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਮੈਡਮ ...

ਪੂਰੀ ਖ਼ਬਰ »

ਚੇਤਨ ਸਿੰਘ ਜੌੜਮਾਜਰਾ ਦੇ ਸਿਹਤ ਮੰਤਰੀ ਬਣਨ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਡੂ ਵੰਡੇ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਦੇ ਸਿਹਤ ਮੰਤਰੀ ਬਣਨ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਉਨ੍ਹਾਂ ਦੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸਰਬਜੀਤ ਸਿੰਘ ਮੁਕਤਸਰ ਨੇ ...

ਪੂਰੀ ਖ਼ਬਰ »

25 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਦੋ ਕਾਬੂ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਹਰਮਹਿੰਦਰ ਪਾਲ) - ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 25 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਿਸ ...

ਪੂਰੀ ਖ਼ਬਰ »

ਸਰਕਾਰੀ ਸਕੂਲ ਗੁਲਾਬੇਵਾਲਾ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਕਲਾਸ ਦੇ ਨਤੀਜੇ ਵਿਚ ਸਰਕਾਰੀ ਸੈਕੰਡਰੀ ਸਕੂਲ ਗੁਲਾਬੇਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਪਿ੍ੰਸੀਪਲ ਹਰਪਾਲ ਸਿੰਘ ਨੇ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲਾਂ 'ਚ ਜਨੇਪਾ ਸੇਵਾਵਾਂ 24 ਘੰਟੇ ਉਪਲੱਬਧ - ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਯਤਨਸ਼ੀਲ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ:ਰੰਜੂ ਸਿੰਗਲਾ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ...

ਪੂਰੀ ਖ਼ਬਰ »

ਇਤਿਹਾਸਕ ਪਿੰਡ ਸਰਾਏਨਾਗਾ ਦੇ ਗੁਰਦੁਆਰਾ ਸਾਹਿਬ ਦੇ ਸਰਵੋਰਾਂ 'ਚ ਪਾਣੀ ਦੀ ਘਾਟ

ਮੰਡੀ ਬਰੀਵਾਲਾ, 5 ਜੁਲਾਈ (ਨਿਰਭੋਲ ਸਿੰਘ) - ਸਰਾਏਨਾਗਾ ਪਿੰਡ ਇਤਿਹਾਸਕ ਮਹੱਤਤਾ ਰੱਖਦਾ ਹੈ, ਕਿਉਂਕਿ ਇਸ ਪਿੰਡ 'ਚ ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ, ਗੁਰਦੁਆਰਾ ਚਰਨ ਕਮਲਸਰ ਸਾਹਿਬ ਪਾਤਸ਼ਾਹੀ ਦਸਵੀਂ, ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ...

ਪੂਰੀ ਖ਼ਬਰ »

ਵਾਤਾਵਰਨ ਸੰਭਾਲ ਲਈ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸੀ.ਐੱਸ.ਸੀ. ਵੀ.ਐੱਲ.ਈ. ਯੂਨਿਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਸੰਕਲਪ ਐਜੂਕੇਸ਼ਨ ਵੈੱਲਫ਼ੇਅਰ ਸੁਸਾਇਟੀ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਵਾਤਾਰਵਣ ਦੀ ਸੰਭਾਲ ਲਈ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਐਚ. ਆਈ. ਵੀ. ਸੰਬੰਧੀ ਕੀਤਾ ਜਾਗਰੂਕ

ਮਲੋਟ, 5 ਜੁਲਾਈ (ਪਾਟਿਲ) - ਐਸ.ਐਮ.ਓ. ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਅੱਜ ਸੀ.ਐਚ.ਸੀ ਆਲਮਵਾਲਾ ਦੇ ਸਬ ਸੈਂਟਰ ਪਿੰਡ ਮਲੋਟ ਵਿਖੇ ਸਿਹਤ ਵਿਭਾਗ ਵਲੋਂ ਐਚ.ਆਈ.ਵੀ ਜਾਗਰੂਕਤਾ ਅਤੇ ਨਸ਼ੇ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ਤੇ ਜਤਿੰਦਰ ਸਿੰਘ ...

ਪੂਰੀ ਖ਼ਬਰ »

ਸੱਤਵਾਂ ਖ਼ੂਨਦਾਨ ਕੈਂਪ ਲਗਾਇਆ

ਮੰਡੀ ਕਿੱਲਿਆਂਵਾਲੀ, 5 ਜੁਲਾਈ (ਇਕਬਾਲ ਸਿੰਘ ਸ਼ਾਂਤ) - ਨੇੜਲੇ ਪਿੰਡ ਹਾਕੂਵਾਲਾ ਵਿਖੇ ਉਮੀਦ ਦੀ ਕਿਰਨ ਸੰਸਥਾ ਵਲੋਂ ਲਵਪ੍ਰੀਤ ਸਿੰਘ ਲੱਭੂ ਦੀ ਯਾਦ 'ਚ ਸੱਤਵਾਂ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ 'ਚ ਗੋਇਲ ਬਲੱਡ ਬੈਂਕ ਬਠਿੰਡਾ ਦੇ ਸਹਿਯੋਗ ਨਾਲ 90 ਯੂਨਿਟ ਖ਼ੂਨਦਾਨ ...

ਪੂਰੀ ਖ਼ਬਰ »

ਗਿੱਦੜਬਾਹਾ ਤੋਂ ਬਾਬਾ ਅਮਰਨਾਥ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ

ਗਿੱਦੜਬਾਹਾ, 5 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਬਾਬਾ ਅਮਰਨਾਥ ਸੇਵਾ ਦਲ ਬ੍ਰਾਂਚ ਗਿੱਦੜਬਾਹਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਅਮਰਨਾਥ ਦੀ ਯਾਤਰਾ ਲਈ ਇਕ ਬੱਸ ਪੁਰਾਣੀ ਐਕਸਚੇਂਜ ਤੋਂ ਕੈਸ਼ੀਅਰ ਬਿੱਟੂ ਬਾਂਸਲ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ | ...

ਪੂਰੀ ਖ਼ਬਰ »

ਸ਼ਿਵਾਲਿਕ ਸਕੂਲ ਮਲੋਟ ਵਿਖੇ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ

ਮਲੋਟ, 5 ਜੁਲਾਈ (ਪਾਟਿਲ) - 'ਬਾਲ ਮਿੱਤਰ ਪੋ੍ਰਗਰਾਮ' ਤਹਿਤ ਸਬ ਡਵੀਜ਼ਨ ਸਾਂਝ ਕੇਂਦਰ ਮਲੋਟ ਵਲੋਂ ਅੱਜ ਸ਼ਿਵਾਲਿਕ ਸੀਨੀ. ਸੈਕੰਡਰੀ ਸਕੂਲ ਮਲੋਟ ਵਿਖੇ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ, ਨਸ਼ਿਆਂ ਦੇ ਬੁਰੇ ਪ੍ਰਭਾਵ, ਸ਼ਕਤੀ ਐਪ, ਪੁਲਿਸ ਹੈਲਪ ਲਾਈਨ 112, ...

ਪੂਰੀ ਖ਼ਬਰ »

0 ਤੋਂ 5 ਸਾਲ ਤੱਕ ਦੇ ਜ਼ਿਆਦਾਤਰ ਬੱਚਿਆਂ ਦੀ ਮੌਤ ਦਾ ਕਾਰਨ ਹੈ ਡਾਇਰੀਆ - ਡਾ: ਚਾਵਲਾ

ਮਲੋਟ, 5 ਜੁਲਾਈ (ਪਾਟਿਲ) - ਸੀਨੀਅਰ ਮੈਡੀਕਲ ਅਫ਼ਸਰ ਡਾ: ਰਸ਼ਮੀ ਚਾਵਲਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ ਤੀਬਰ ਦਸਤ ਰੋਕੂ ਪੰਦ੍ਹਰਵਾੜੇ ਦੀ ਸ਼ੁਰੂਆਤ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ: ਰਸ਼ਮੀ ਚਾਵਲਾ ਨੇ ਕਿਹਾ ਕਿ 0-5 ਸਾਲ ਦੇ ਬੱਚਿਆਂ ਦੀਆਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਘਰ-ਘਰ ਜਾ ਕੇ ਓ. ਆਰ. ਐਸ. ਪੈਕਟ ਵੰਡੇ

ਮੰਡੀ ਲੱਖੇਵਾਲੀ, 5 ਜੁਲਾਈ (ਮਿਲਖ ਰਾਜ)-ਸੀ.ਐਚ.ਸੀ. ਚੱਕ ਸ਼ੇਰੇਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ:ਕੁਲਤਾਰ ਸਿੰਘ ਦੀ ਅਗਵਾਈ ਹੇਠ ਬਲਾਕ ਵਿਖੇ ਚੱਲ ਰਹੀ ਤੀਬਰ ਦਸਤ ਰੋਕੂ ਮੁਹਿੰਮ ਤਹਿਤ ਘਰ-ਘਰ ਜਾ ਕੇ ਓ.ਆਰ.ਐਸ ਪੈਕਟ ਵੰਡੇ ਜਾ ਰਹੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਖੁਸ਼ਦੀਪ 12ਵੀਂ (ਸਾਇੰਸ) 'ਚੋਂ ਚੰਗੇ ਅੰਕ ਪ੍ਰਾਪਤ ਕਰ ਕੇ ਰਹੀ ਮੋਹਰੀ

ਮਲੋਟ, 5 ਜੁਲਾਈ (ਪਾਟਿਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋੋਂ ਬੀਤੇ ਦਿਨੀਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿਚ ਸਾਇੰਸ ਸਟਰੀਮ ਵਿਚ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀ ਵਿਦਿਆਰਥਣ ਖੁਸ਼ਦੀਪ ਪੁੱਤਰੀ ਰਮਨ ਕੁਮਾਰ ਨੇ ...

ਪੂਰੀ ਖ਼ਬਰ »

ਵਾਈ.ਐੱਸ. ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਕਲਾਸ ਦੇ ਨਤੀਜੇ ਵਿਚ ਵਾਈ.ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ ਦੇ ਵਿਦਿਆਰਥੀਆਂ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਇਸ ਨਤੀਜੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ ਗਰੁੱਪ) ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੜ੍ਹਮੱਲੂ, ਚੇਅਰਮੈਨ ਅਵਤਾਰ ਸਿੰਘ ਜੰਡੋਕੇ, ਸ੍ਰੀ ਮੁਕਤਸਰ ਸਾਹਿਬ ਤਹਿਸੀਲ ਦੇ ...

ਪੂਰੀ ਖ਼ਬਰ »

ਸ੍ਰੀ ਦੁਰਗਾ ਮੰਦਰ ਵਿਖੇ ਭਜਨ ਸੰਧਿਆ ਪ੍ਰੋਗਰਾਮ ਕਰਵਾਇਆ

ਗਿੱਦੜਬਾਹਾ, 5 ਜੁਲਾਈ (ਪਰਮਜੀਤ ਸਿੰਘ ਥੇੜ੍ਹੀ) - ਬੀਤੀ ਸ਼ਾਮ ਸ੍ਰੀ ਦੁਰਗਾ ਮੰਦਿਰ ਵਿਖੇ ਆਰਟ ਆਫ ਲਿਵਿੰਗ ਦੇ ਗਿੱਦੜਬਾਹਾ ਚੈਪਟਰ ਅਤੇ ਯੋਗਾ ਵਿੱਦ ਵੀਕੇਬੀ ਗਰੁੱਪ ਵਲੋਂ ਇਕ ਅਧਿਆਤਮਕ ਭਜਨ ਸੰਧਿਆ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਗਾਇਕ ਮੋਹਿਤ ਬਾਬੂ, ਸੰਗੀਤ ...

ਪੂਰੀ ਖ਼ਬਰ »

ਬਾਬਾ ਨੰਦ ਸਿੰਘ ਮਾਡਲ ਹਾਈ ਸਕੂਲ ਹਰੀਕੇ ਕਲਾਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਕਲਾਸ ਦੇ ਨਤੀਜੇ ਵਿਚ ਬਾਬਾ ਨੰਦ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅੰਗਹੀਣਾਂ ਨੇ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਅੰਗਹੀਣ ਵਿਅਕਤੀਆਂ ਵਲੋਂ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਅਸੂਲ ਮੰਚ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੰਬੀ ਪੁਲਿਸ ਨੇ ਮੁਕੱਦਮੇ 'ਚ ਹਾਕੂਵਾਲਾ ਦੇ ਤਿੰਨ ਜਣੇ ਨਾਮਜ਼ਦ ਕੀਤੇ

ਸ਼ਰਾਬ ਦੇ ਠੇਕੇ ਤੇ ਪਟਰੋਲ ਪੰਪ ਅਤੇ ਮਿੱਡੂਖੇੜਾ ਤੋਂ 79 ਹਜ਼ਾਰ ਰੁਪਏ ਦੀ ਲੁੱਟ

ਮੰਡੀ ਕਿੱਲਿਆਂਵਾਲੀ, 5 ਜੁਲਾਈ (ਇਕਬਾਲ ਸਿੰਘ ਸ਼ਾਂਤ) - ਖੇਤਰ 'ਚ ਲੁੱਟਾਂ-ਖੋਹਾਂ ਅਤੇ ਚੋਰੀਆਂ ਦਾ ਕੇਂਦਰ ਬਣੇ ਡੱਬਵਾਲੀ-ਅਬੋਹਰ ਰੋਡ 'ਤੇ ਇਕ ਲੁਟੇਰਾ ਗਿਰੋਹ ਨੇ ਅੱਜ ਦਿਨ-ਦਿਹਾੜੇ ਜਦ ਘੰਟਿਆਂ ਵਿਚਕਾਰ ਭੁੱਲਰਵਾਲਾ ਬੱਸ ਸਟਾਪ ਨੇੜੇ ਇਕ ਪਟਰੌਲ ਪੰਪ 'ਤੇ 78 ਹਜ਼ਾਰ ...

ਪੂਰੀ ਖ਼ਬਰ »

ਅਸਲ੍ਹਾ ਨਵੀਨੀਕਰਨ- ਬਿਨਾਂ ਰਸੀਦ ਵਾਲੀ ਮਹਿੰਗੀ ਤੇ 'ਫੋਕੀ' ਸਿਖਲਾਈ ਲੋਕਾਂ ਦੀਆਂ ਜੇਬਾਂ ਨੂੰ ਲਾ ਰਹੀ ਖੋਰਾ!

ਮੰਡੀ ਕਿੱਲਿਆਂਵਾਲੀ, 5 ਜੁਲਾਈ (ਇਕਬਾਲ ਸਿੰਘ ਸ਼ਾਂਤ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਲਾਈਨ 'ਚ ਸੂਬੇ ਵਿਚਲਾ ਅਸਲੀ 'ਬਦਲਾਅ' ਖੁੱਲ੍ਹੇਆਮ ਰੰਗ ਵਿਖਾ ਰਿਹਾ ਹੈ | ਪੁਲਿਸ ਲਾਈਨ 'ਚ ਅਸਲ੍ਹਾ ਨਵੀਨੀਕਰਨ (ਰਿਨਿਊਲ) ਲਈ ਰਾਈਫ਼ਲ ਵੈੱਲਫੇਅਰ ਟ੍ਰੇਨਿੰਗ ...

ਪੂਰੀ ਖ਼ਬਰ »

ਟਿਊਸ਼ਨ ਸੈਂਟਰ ਦੇ ਬਾਹਰੋਂ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ

ਮਲੋਟ, 5 ਜੁਲਾਈ (ਪਾਟਿਲ) - ਸ਼ਹਿਰ 'ਚ ਮੋਟਰਸਾਈਕਲ ਚੋਰ ਗਿਰੋਹ ਦੀਆਂ ਸਰਗਰਮੀਆਂ ਨੂੰ ਨੱਥ ਨਹੀਂ ਪੈ ਰਹੀ | ਇਲਾਕੇ 'ਚ ਸਰਗਰਮ ਗਿਰੋਹ ਰੋਜ਼ਾਨਾ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੰਦਾ ਹੈ | ਅਜਿਹਾ ਹੀ ਇਕ ਹੋਰ ਕਾਰਾ ਸਥਾਨਕ ਸ਼ਹਿਰ ਦੇ ਐਸ.ਡੀ. ...

ਪੂਰੀ ਖ਼ਬਰ »

ਕਤਲ ਹੋਏ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦਾ ਵਫ਼ਦ ਐਸ. ਐਸ. ਪੀ. ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ) - ਪਿੰਡ ਭੰਗਚੜੀ ਦੇ ਕਤਲ ਹੋਏ ਨੌਜਵਾਨ ਅਰਸ਼ਦੀਪ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦਾ ਵਫ਼ਦ ਅੱਜ ਜ਼ਿਲ੍ਹਾ ਪੁਲਿਸ ਮੁਖੀ ਧਰੂਮਨ ਐੱਚ ਨਿੰਬਾਲੇ ਨੂੰ ਮਿਲਿਆ | ਇਸ ਮੌਕੇ ਜੇਲ੍ਹ ਵਿਚ ਬੰਦ ਕਤਲ ਦੇ ...

ਪੂਰੀ ਖ਼ਬਰ »

ਸ੍ਰੀ ਅਗਰੋਹਾ ਧਾਮ ਤੋਂ ਆਈ ਰੱਥ ਯਾਤਰਾ ਵਲੋਂ ਕੱਢੀ ਗਈ ਸ਼ੋਭਾ ਯਾਤਰਾ

ਗਿੱਦੜਬਾਹਾ, 5 ਜੁਲਾਈ (ਪਰਮਜੀਤ ਸਿੰਘ ਥੇੜ੍ਹੀ) - ਅਖਿਲ ਭਾਰਤੀਯ ਅਗਰਵਾਲ ਸੰਮੇਲਨ ਪੰਜਾਬ ਵਲੋਂ ਸ੍ਰੀ ਅਗਰੋਹਾ ਧਾਮ ਤੋਂ ਸ਼ੁਰੂ ਕੀਤੀ ਰੱਥ ਯਾਤਰਾ ਦਾ ਅੱਜ ਪਹਿਲੇ ਦਿਨ ਗਿੱਦੜਬਾਹਾ ਆਉਣ ਤੇ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਅਗਰਵਾਲ ਸਭਾ ...

ਪੂਰੀ ਖ਼ਬਰ »

ਐਮ.ਏ. ਪੰਜਾਬੀ ਦਾ ਨਤੀਜਾ ਸ਼ਾਨਦਾਰ ਰਿਹਾ

ਗਿੱਦੜਬਾਹਾ, 5 ਜੁਲਾਈ (ਪਰਮਜੀਤ ਸਿੰਘ ਥੇੜ੍ਹੀ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜਿਆਂ ਦੌਰਾਨ ਐਮ.ਐਮ.ਡੀ ਡੀ.ਏ.ਵੀ ਕਾਲਜ ਗਿੱਦੜਬਾਹਾ ਦੇ ਪੀ.ਜੀ. ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਐੱਮ.ਏ ਪੰਜਾਬੀ ਸਮੈਸਟਰ ...

ਪੂਰੀ ਖ਼ਬਰ »

ਅਮਨ ਅਰੋੜਾ ਦੇ ਮੰਤਰੀ ਬਣਨ 'ਤੇ ਵੰਡੇ ਲੱਡੂ

ਗਿੱਦੜਬਾਹਾ, 5 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਵਿਚ 5 ਨਵੇਂ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਨ੍ਹਾਂ ਵਿਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਗਿਆ ਹੈ | ਅਮਨ ਅਰੋੜਾ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਕੇਂਦਰ ਲੰਬੀ ਵਲੋਂ ਡਾਇਰੀਆ ਪੰਦ੍ਹਰਵਾੜਾ ਮਨਾਇਆ

ਲੰਬੀ, 5 ਜੁਲਾਈ (ਸ਼ਿਵਰਾਜ ਸਿੰਘ ਬਰਾੜ) - ਕਮਿਊਨਿਟੀ ਸਿਹਤ ਕੇਂਦਰ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪਵਨ ਮਿੱਤਲ ਦੀ ਅਗਵਾਈ ਵਿਚ ਸਮੂਹ ਸਟਾਫ਼ ਵਲੋਂ ਡਾਇਰੀਆ ਪੰਦ੍ਹਰਵਾੜਾ ਮਨਾਉਂਦਿਆਂ ਪਿੰਡ-ਪਿੰਡ ਸਰਗਰਮੀਆਂ ਵਿੱਢ ਦਿੱਤੀਆਂ ਹਨ | ਇਸ ਮੌਕੇ ਬੀ.ਈ.ਈ. ਮੈਡਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX