ਤਾਜਾ ਖ਼ਬਰਾਂ


ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾਈ
. . .  1 day ago
ਬਠਿੰਡਾ,5 ਦਸੰਬਰ (ਨਾਇਬ ਸਿੱਧੂ) - ਬਠਿੰਡਾ ਮਾਨਸਾ ਰੋਡ ਉਪਰ ਸਥਿਤ ਇਕ ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾ ਦਿੱਤੀ । ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ । ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ...
ਖੰਡੇਬਾਦ ਵਿਖੇ ਫਾਰਚੂਨਰ ਗੱਡੀ ਅਤੇ ਬੁਲਟ ਦੀ ਟੱਕਰ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ
. . .  1 day ago
ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ , ਕੰਵਲਜੀਤ ਸਿੰਘ ਢੀਂਡਸਾ)- ਨੇੜਲੇ ਪਿੰਡ ਖੰਡੇਬਾਦ ਵਿਖੇ ਦੇਰ ਸ਼ਾਮ ਬੁਲਟ ਮੋਟਰਸਾਈਕਲ ਤੇ ਫਾਰਚੂਨਰ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿਚ ਦਾਖਲ ਹੋਣ ਲਈ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਪ੍ਰਸ਼ਾਸਨਿਕ ਸਹਿਯੋਗ ਦੀ ਕੀਤੀ ਅਪੀਲ
. . .  1 day ago
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਭਗੌੜਾ ਕਰਾਰ
. . .  1 day ago
ਲੁਧਿਆਣਾ , 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਘੁਟਾਲੇ ਵਿਚ ਨਾਮਜ਼ਦ ਕੀਤੇ ਗਏ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ ਭਗੌੜਾ ਕਰਾਰ ਦੇ ਦਿੱਤਾ ...
ਗੁਜਰਾਤ ’ਚ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਨ ਰਹੀ-ਗੁਜਰਾਤ ਦੇ ਮੁੱਖ ਚੋਣ ਅਧਿਕਾਰੀ
. . .  1 day ago
ਗਾਂਧੀਨਗਰ, 5 ਦਸੰਬਰ- ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ, ਸਿਰਫ਼ 3-4 ਸ਼ਿਕਾਇਤਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
. . .  1 day ago
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਵਲੋਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ...
ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਲਿਆਂਦੀ ਮੁਸ਼ਕਲ : ਜਰਮਨ ਵਿਦੇਸ਼ ਮੰਤਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਜਰਮਨ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਮੁਸ਼ਕਲ ਲਿਆਂਦੀ ਹੈ ।
ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ,5 ਦਸੰਬਰ - ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਬਲਾਕ ਦੇ ਪਿੰਡ ਤਰਕੁੰਡੀ ਨੇੜੇ ਵਾਪਰਿਆ ...
ਪੰਜਾਬ ਰੋਡਵੇਜ ਦੀ ਬੱਸ ਬੇਕਾਬੂ ਹੋ ਕੇ ਪਲਟੀ, ਚਾਰ ਜ਼ਖ਼ਮੀ
. . .  1 day ago
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਇਥੇ ਚੰਡੀਗੜ੍ਹ ਬਾਈਪਾਸ ’ਤੇ ਇਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ ਦਿੱਤੀ ਹੈ , ਜੋ ਕਿ 4 ਦਸੰਬਰ ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 50.51% ਮਤਦਾਨ ਦਰਜ : ਭਾਰਤੀ ਚੋਣ ਕਮਿਸ਼ਨ
. . .  1 day ago
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕੇਂਦਰ-ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਕੇਂਦਰ ਨੂੰ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਰਾਜ ਸਰਕਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ...
ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 31 ਦਸੰਬਰ 2022 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ...
ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਪੰਜਾਬ 'ਚ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਗੰਭੀਰ ਮੁੱਦਾ ਹੈ। ਸੁਪਰੀਮ ਕੋਰਟ ਦਾ ਕਹਿਣਾ...
ਈ.ਡਬਲਯੂ.ਐਸ.'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 5 ਦਸੰਬਰ-ਆਰਥਿਕ ਤੌਰ 'ਤੇ ਕਮਜ਼ੋਰ ਵਰਗ ਮੁੱਦਿਆਂ (ਈ.ਡਬਲਯੂ.ਐਸ.)'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਦੇ ਖ਼ਿਲਾਫ਼ ਡੀ.ਐਮ.ਕੇ. ਨੇ ਵਲੋਂ ਸੁਪਰੀਮ ਕੋਰਟ...
ਸੁਖਬੀਰ ਸਿੰਘ ਬਾਦਲ ਵਲੋਂ ਮਨਸੂਰਪੁਰ ਬੇਅਦਬੀ ਘਟਨਾ ਦੀ ਨਿਖੇਧੀ
. . .  1 day ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਕਾਰਾ ਨਾ ਮੁਆਫ਼ੀਯੋਗ ਹੈ।ਉਨ੍ਹਾਂ ਮੁੱਖ ਮੰਤਰੀ...
ਚੌਧਰੀ ਕਰੌਕਰੀ ਹਾਊਸ ਵਿਖੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
. . .  1 day ago
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਦੇ ਘੁਮਾਰ ਮੰਡੀ ’ਚ ਸਥਿਤ ਚੌਧਰੀ ਕਰੌਕਰੀ ਹਾਊਸ ਵਿਖੇ ਛਾਪੇਮਾਰੀ ਕੀਤੀ...
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  1 day ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  1 day ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  1 day ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  1 day ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  1 day ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਸੰਗਰੂਰ

ਵੱਖ-ਵੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਦਿੱਤੇ ਧਰਨੇ

ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ)-ਐਤਵਾਰ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਨਿਵਾਸ ਅੱਜ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੰਘਰਸ਼ ਦਾ ਅਖਾੜਾ ਬਣਿਆ ਰਿਹਾ | ਆਦਰਸ਼ ਸਕੂਲ ਅਧਿਆਪਕ .ਯੂਨੀਅਨ ਦੇ ਸੂਬਾ ਪ੍ਰਧਾਨ ਮੱਖ ਸਿੰਘ ਬੀਰ, ਜਨਰਲ ਸਕੱਤਰ ਸੁਖਵੀਰ ਸਿੰਘ, ਜਥੇਬੰਦਕ ਸਕੱਤਰ ਮਲਕੀਤ ਸਿੰਘ ਕਾਲੇਕੇ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਦਰਸ਼ ਸਕੂਲਾਂ ਵਿਚ 12-12 ਸਾਲਾਂ ਤੋਂ ਕੰਮ ਕਰਦੇ ਅਧਿਆਪਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਨੌਕਰੀਆਂ ਪੰਜਾਬ ਸਰਕਾਰ ਪਹਿਲ ਦੇ ਆਧਾਰ ਉੱਤੇ ਪੱਕੀਆਂ ਕਰੇ | ਤਨਖ਼ਾਹਾਂ ਸਿੱਧੀਆਂ ਸਰਕਾਰੀ ਖਜਾਨੇ ਵਿਚੋਂ ਜਾਰੀ ਕਰਨ ਦੇ ਨਾਲ ਨਾਲ ਤਜਰਬਾ ਅਤੇ ਸਿੱਖਿਆ ਵਿਭਾਗ ਅਧੀਨ ਉਨ੍ਹਾਂ ਦੀ ਸੇਵਾਵਾਂ ਰੈਗੂਲਰ ਕੀਤੀਆਂ ਜਾਣ | ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀ ਅਸਾਮੀਆਂ ਉੱਤੇ ਆਦਰਸ਼ ਸਕੂਲਾਂ ਵਿਚ ਪੜਾਉਣ ਵਾਲੇ ਅਧਿਆਪਕਾਂ ਦੇ ਤਜਰਬੇ ਨੂੰ ਗਿਣਿਆ ਜਾਵੇ | ਜਸਵੀਰ ਸਿੰਘ ਗਲੋਟੀ, ਅਮਨਦੀਪ ਸਿੰਘ ਕੈਂਥ, ਸਰਬਜੀਤ ਕੌਰ ਨੇ ਆਦਰਸ਼ ਸਕੂਲਾਂ ਵਿਚ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਵੀ ਪੈਰਵੀ ਕੀਤੀ | ਪ੍ਰਸ਼ਾਸਨ ਵਲੋਂ ਆਦਰਸ਼ ਸਕੂਲ ਅਧਿਆਪਕਾਂ ਦੀ ਪੈਨਲ ਮੀਟਿੰਗ 22 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਕਰਵਾਉਣ ਦਾ ਭਰੋਸਾ ਦੇ ਕੇ ਇਹ ਧਰਨਾ ਸਮਾਪਤ ਕਰਵਾ ਦਿੱਤਾ ਗਿਆ | ਇਸ ਮੌਕੇ ਮੈਡਮ ਸੁਖਦੀਪ ਕੌਰ, ਸੁਖਚੈਨ ਸਿੰਘ, ਗੁਰਚਰਨ ਸਿੰਘ, ਸਲੀਮ ਖਾਨ, ਅਮਿਤ ਮਹਿਤਾ, ਵਰਿੰਦਰ ਸਿੰਘ, ਮੈਡਮ ਪਰਵਿੰਦਰ ਕੌਰ, ਵੀਰਪਾਲ ਕੌਰ, ਮੋਨਿਕਾ ਰਾਣੀ, ਰਾਜਨਦੀਪ ਕੌਰ ਅਤੇ ਕਮਲਦੀਪ ਕੌਰ ਮੌਜੂਦ ਸਨ | ਇਸੇ ਤਰ੍ਹਾਂ ਮੁੱਖ ਮੰਤਰੀ ਨਿਵਾਸ ਬਾਹਰ ਇਲੈਕਟ੍ਰੀਸ਼ੀਅਨ ਐਂਡ ਵਾਇਰਮੈਨ ਆਈ.ਟੀ.ਆਈ. ਪਾਸ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਮੀਤ ਸਿੰਘ, ਗੁਲਜ਼ਾਰ ਸਿੰਘ, ਜਸਪਾਲ ਸਿੰਘ, ਜਤਿੰਦਰ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਗੁਰਮੀਤ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਵਿਚ ਜੋ 1700 ਪੋਸਟਾਂ ਦਾ ਨੋਟੀਫ਼ਿਕੇਸ਼ਨ ਹੋਇਆ ਹੈ, ਉਸ ਵਿਚ ਅਪ੍ਰੈਟਿਸ਼ਿਪ ਦੀ ਸ਼ਰਤ ਨੂੰ ਖ਼ਤਮ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੀ.ਐਸ.ਟੀ.ਸੀ.ਐਲ. ਵਿਚ ਸਹਾਇਕ ਲਾਈਨਮੈਨ ਜੋ ਆਈ.ਟੀ.ਆਈ. ਪਾਸ ਹਨ ਨੂੰ ਭਰਤੀ ਕੀਤਾ ਹੈ ਉਸੇ ਤਰਜ਼ ਉੱਤੇ ਪਾਵਰ ਕਾਰਪੋਰੇਸ਼ਨ ਵਿਚ ਵੀ ਯੋਗਤਾ ਕੇਵਲ ਆਈ.ਟੀ.ਆਈ. ਹੀ ਰੱਖੀ ਜਾਵੇ | ਇਸ ਮੌਕੇ ਬੂਟਾ ਸਿੰਘ, ਕੁਲਵਿੰਦਰ ਸਿੰਘ,ਮਨਜੀਤ ਸਿੰਘ, ਲਖਵੀਰ ਸਿੰਘ, ਦੀਪਕ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਦੇਵੀ ਲਾਲ ਮੌਜੂਦ ਸਨ | ਮੁੱਖ ਮੰਤਰੀ ਨਿਵਾਸ ਬਾਹਰ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦਾ ਰੋਸ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ | ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਗੁਰਜੰਟ ਸਿੰਘ ਪਟਿਆਲਾ, ਗੋਪੀ ਪਟਿਆਲਾ, ਸੁਖਜੀਤ ਨਾਭਾ, ਜੀਵਨ ਸੰਗਰੂਰ, ਗੁਰਸਿਮਰਤ ਮਲੇਰਕੋਟਲਾ, ਹਰਜੀਤ ਮਾਨਸਾ, ਕੁਲਦੀਪ ਚਹਿਲ ਵਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ | ਆਗੂਆਂ ਨੇ ਮੰਗ ਕੀਤੀ ਕਿ ਈ.ਟੀ.ਟੀ. 2364 ਭਰਤੀ ਨੂੰ ਬਹਾਲ ਕਰਵਾਉਣ ਲਈ ਪੰਜਾਬ ਸਰਕਾਰ ਆਪਣਾ ਹਲਫ਼ਨਾਮਾ 23 ਅਗਸਤ ਤੋਂ ਪਹਿਲਾਂ ਅਦਾਲਤ ਵਿਚ ਸੁਣਵਾਈ ਤੋਂ ਪਹਿਲਾਂ ਪੇਸ਼ ਕਰੇ | ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਢਿੱਲ ਵਰਤਦੀ ਹੈ ਤਾਂ ਸਰਕਾਰ ਵਿਰੁੱਧ ਯੂਨੀਅਨ ਗੁਪਤ ਐਕਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ | ਬਾਅਦ ਵਿਚ ਇਸ ਯੂਨੀਅਨ ਨਾਲ ਪ੍ਰਸ਼ਾਸਨ ਵਲੋਂ ਮੀਟਿੰਗ 18 ਅਗਸਤ ਨੂੰ ਕਰਵਾਉਣ ਦੇ ਦਿੱਤੇ ਭਰੋਸੇ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ |

ਜਨਰਲ ਵਰਗ ਵਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਭੁੱਖ ਹੜਤਾਲ ਸ਼ੁਰੂ

ਸੰਗਰੂਰ, 7 ਅਗਸਤ (ਧੀਰਜ ਪਸ਼ੌਰੀਆ, ਅਮਦੀਪ ਸਿੰਘ ਬਿੱਟਾ)-ਜਨਰਲ ਕੈਟੇਗਰੀ ਵੈੱਲਫੇਅਰ ਫੈਡਰੇਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਮੂਹਰੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਫੈਡਰੇਸ਼ਨ ਦੇ ...

ਪੂਰੀ ਖ਼ਬਰ »

ਟਰੈਫ਼ਿਕ ਦੀ ਸਮੱਸਿਆ ਨੂੰ ਦੇਖਦਿਆਂ ਲਿੰਕ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ-ਚੀਮਾ

ਕੌਹਰੀਆਂ, 7 ਅਗਸਤ (ਮਾਲਵਿੰਦਰ ਸਿੰਘ ਸਿੱਧੂ)-ਹਲਕੇ ਦੀਆਂ ਟੁੱਟੀਆਂ ਸੜਕਾਂ ਦੀ ਲਿਸਟ ਬਣਾ ਕੇ ਜਲਦੀ ਹੀ ਰਿਪੇਅਰ ਸ਼ੁਰੂ ਕੀਤੀ ਜਾਵੇਗੀ | ਲਿੰਕ ਸੜਕਾਂ ਨੂੰ ਟਰੈਫ਼ਿਕ ਦੀ ਸਮੱਸਿਆ ਨੂੰ ਦੇਖਦਿਆਂ ਚੌੜਿਆਂ ਕੀਤਾ ਜਾਵੇਗਾ | ਇਹ ਵਿਚਾਰ ਐਡਵੋਕੇਟ ਹਰਪਾਲ ਸਿੰਘ ਚੀਮਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਮੂਣਕ, 7 ਅਗਸਤ (ਭਾਰਦਵਾਜ, ਸਿੰਗਲਾ)-ਮੋਟਰਸਾਈਕਲ ਤੇ ਅਣਪਛਾਤੇ ਵਾਹਨ ਦਰਮਿਆਨ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜੋ ਪੀ ਜੀ ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਭਰਤੀ ਹੈ | ਮਿ੍ਤਕ ਦੇ ਚਾਚੇ ਪਿਆਰਾ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਪੀਣ ਨਾਲ ਨੌਜਵਾਨ ਦੀ ਮੌਤ

ਮੂਣਕ, 7 ਅਗਸਤ (ਵਰਿੰਦਰ ਭਾਰਦਵਾਜ)-ਨਜ਼ਦੀਕੀ ਪਿੰਡ ਰਾਜਲਹੇੜੀ ਦੇ ਨੌਜਵਾਨ ਵਲੋਂ ਸ਼ਰਾਬ ਦੇ ਨਸ਼ੇ 'ਚ ਭੁਲੇਖੇ ਨਾਲ ਕੋਈ ਜ਼ਹਿਰੀਲੀ ਚੀਜ਼ ਪੀਣ ਨਾਲ ਜੇਰੇ ਇਲਾਜ ਹਸਪਤਾਲ ਵਿੱਚ ਮੌਤ ਹੋ ਗਈ | ਮਿ੍ਤਕ ਦੇ ਪਿਤਾ ਭੰਬਾ ਸਿੰਘ ਵਾਸੀ ਰਾਜਲਹੇੜੀ ਨੇ ਭਰੇ ਮਨ ਨਾਲ ਦੱਸਿਆ ...

ਪੂਰੀ ਖ਼ਬਰ »

ਗਰਿੱਡ ਦੀ ਖਸਤਾ ਹਾਲਤ ਇਮਾਰਤ ਦਾ ਲੈਂਟਰ ਬਿਜਲੀ ਮੁਲਾਜ਼ਮ 'ਤੇ ਡਿੱਗਿਆ

ਅਮਰਗੜ੍ਹ, 7 ਅਗਸਤ (ਸੁਖਜਿੰਦਰ ਸਿੰਘ ਝੱਲ)-ਸਬ ਡਵੀਜ਼ਨ ਅਮਰਗਡ੍ਹ ਦੇ ਗਰਿੱਡ ਦੀ ਖਸਤਾ ਹਾਲਤ ਇਮਾਰਤ ਦਾ ਲੈਂਟਰ ਰਾਤ ਸਮੇਂ ਡਿਊਟੀ ਕਰਦੇ ਬਿਜਲੀ ਮੁਲਾਜਮ ਉੱਪਰ ਡਿੱਗ ਗਿਆ ਭਾਵੇਂ ਇਸ ਹਾਦਸੇ ਵਿਚ ਡਿਊਟੀ 'ਤੇ ਤਾਇਨਾਤ ਬਿਜਲੀ ਮੁਲਾਜਮ ਗੁਰਪ੍ਰੀਤ ਸਿੰਘ ਦਾ ਗੰਭੀਰ ...

ਪੂਰੀ ਖ਼ਬਰ »

ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਅਧਿਆਪਕ ਦਾ ਪੁਲਿਸ ਨੂੰ ਮਿਲਿਆ ਇਕ ਦਿਨਾ ਰਿਮਾਂਡ

ਅਮਰਗੜ੍ਹ, 7 ਅਗਸਤ (ਸੁਖਜਿੰਦਰ ਸਿੰਘ ਝੱਲ)-ਪ੍ਰਾਇਮਰੀ ਸਕੂਲ ਦੀਆਂ ਵਿਦਿਆਰਥਣਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਈ ਟੀ ਟੀ ਅਧਿਆਪਕ ਨੂੰ ਅਦਾਲਤ ਪੇਸ਼ ਕਰਦਿਆਂ ਥਾਣਾ ਪੁਲਿਸ ਅਮਰਗੜ੍ਹ ਵਲੋਂ ਪੱੁਛਗਿੱਛ ਕਰਨ ਲਈ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ | ਇਸ ਸੰਬੰਧੀ ...

ਪੂਰੀ ਖ਼ਬਰ »

ਵਿਧਾਇਕ ਗੋਇਲ ਹੋਏ ਕੋਰੋਨਾ ਪਾਜ਼ੀਟਿਵ

ਲਹਿਰਾਗਾਗਾ, 7 ਅਗਸਤ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਗੋਇਲ ਨੇ ਆਪਣੇ ਆਪ ਨੂੰ ਕੁੱਝ ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ | ਸਿਵਲ ਹਸਪਤਾਲ ਲਹਿਰਾਗਾਗਾ ਦੇ ਸੀਨੀਅਰ ਮੈਡੀਕਲ ...

ਪੂਰੀ ਖ਼ਬਰ »

ਖੇਤ 'ਚ ਕੰਮ ਕਰਦੇ ਕਿਸਾਨ ਦੀ ਮੌਤ

ਭਵਾਨੀਗੜ੍ਹ, 7 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਲਿਆਲ ਵਿਖੇ ਆਪਣੇ ਖੇਤ 'ਚ ਕੰਮ ਕਰਦੇ ਹੋਏ ਕਿਸਾਨ ਦੀ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ | ਗੁਰਧਿਆਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਲਿਆਲ ਨੇ ਸਥਾਨਕ ਪੁਲਿਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਉਹ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਸਰਕਾਰੀ ਸਕੂਲ ਨੇ ਹਾਸਲ ਕੀਤਾ ਪਹਿਲਾ ਸਥਾਨ

ਲਹਿਰਾਗਾਗਾ, 7 ਅਗਸਤ (ਅਸ਼ੋਕ ਗਰਗ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਸਰਕਾਰੀ ਸਕੂਲਾਂ ਦੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਲਹਿਰਾਗਾਗਾ ਦੇ ਵਿਦਿਆਰਥੀਆਂ ਵਲੋਂ 'ਬੇਟੀ ...

ਪੂਰੀ ਖ਼ਬਰ »

ਅਮਨ ਅਰੋੜਾ ਦਾ ਕੀਤਾ ਸਨਮਾਨ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਰੁਪਿੰਦਰ ਸਿੰਘ ਸੱਗੂ)-ਸਟੇਟ ਫੈਮਿਲੀ ਜ਼ੋਨ ਵਲੋਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਬੜੀ ਗਰਮਜੋਸ਼ੀ ਨਾਲ ਅਮਨ ਅਰੋੜਾ ਦਾ ਇੱਥੇ ਪੁੱਜਣ 'ਤੇ ...

ਪੂਰੀ ਖ਼ਬਰ »

ਛਾਜਲੀ ਵਿਖੇ ਪੰਜਾਬ ਸਟੇਟ ਆਯੁਰਵੇਦ ਸੇਵਾ ਸੰਘ ਦੀ ਹੋਈ ਮੀਟਿੰਗ

ਦਿੜ੍ਹਬਾ ਮੰਡੀ, 7 ਅਗਸਤ (ਹਰਬੰਸ ਸਿੰਘ ਛਾਜਲੀ)-ਪੰਜਾਬ ਸਟੇਟ ਆਯੁਰਵੇਦ ਸੇਵਾ ਸੰਘ ਦੀ ਮੀਟਿੰਗ ਪ੍ਰਧਾਨ ਡਾਕਟਰ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਛਾਜਲੀ ਵਿਖੇ ਹੋਈ | ਡਾਕਟਰ ਪਿਆਰਾ ਸਿੰਘ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਾਹਰਲੀਆਂ ਸਟੇਟਾਂ ਤੋਂ ...

ਪੂਰੀ ਖ਼ਬਰ »

ਸੜਕ ਧਸਣ ਕਾਰਨ ਲੋਕਾਂ ਨੂੰ ਆਈ ਮੁਸ਼ਕਿਲ

ਲਹਿਰਾਗਾਗਾ, 7 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪਿੰਡ ਭੁਟਾਲ ਕਲਾਂ ਤੋਂ ਖੰਡੇਬਾਦ ਰਾਹ ਉੱਪਰ ਨਵਾਂ ਬਣਿਆ ਡਰੇਨ ਦਾ ਪੁਲ ਦੋ ਫੁੱਟ ਨੀਂਵਾ ਹੋਣ ਕਾਰਨ ਬਰਸਾਤੀ ਪਾਣੀ ਲੰਘਣ ਵਿਚ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ | ਪਿੰਡ ਦੇ ਵਸਨੀਕ ਬਾਬਰਜੀਤ ਸਿੰਘ ...

ਪੂਰੀ ਖ਼ਬਰ »

ਪੰਜਾਬ ਭਰ 'ਚ ਪਸ਼ੂਆਂ ਅੰਦਰ ਫੈਲੇ ਲੰਪੀ ਸਕਿਨ ਰੋਗ ਕਾਰਨ ਪਸ਼ੂ ਪਾਲਣ ਵਿਭਾਗ ਹਾਈ ਅਲਰਟ 'ਤੇ

ਮਲੇਰਕੋਟਲਾ, 7 ਅਗਸਤ (ਪਰਮਜੀਤ ਸਿੰਘ ਕੁਠਾਲਾ)-ਪੰਜਾਬ ਅੰਦਰ ਪਸ਼ੂਆਂ ਅੰਦਰ ਫੈਲੇ ਲੰਪੀ ਚਮੜੀ ਰੋਗ ਐਲ.ਐਸ.ਡੀ. ਕਾਰਨ ਜਿੱਥੇ ਪਸ਼ੂ ਪਾਲਕਾਂ ਅੰਦਰ ਭਾਰੀ ਚਿੰਤਾ ਪਾਈ ਜਾ ਰਹੀ ਹੈ ਉੱਥੇ ਇਸ ਨਾਮੁਰਾਦ ਵਾਇਰਲ ਰੋਗ ਦਾ ਕੋਈ ਪੁਖ਼ਤਾ ਇਲਾਜ ਨਾ ਹੋਣ ਕਰਕੇ ਰਾਜ ਦੇ ਪਸ਼ੂ ...

ਪੂਰੀ ਖ਼ਬਰ »

ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਸੰਦੌੜ ਥਾਣਾ ਮੁਖੀ

ਸੰਦੌੜ, 7 ਅਗਸਤ (ਜਸਵੀਰ ਸਿੰਘ ਜੱਸੀ)-ਪੁਲਿਸ ਥਾਣਾ ਸੰਦੌੜ ਵਿਖੇ ਨਵੇਂ ਮੁਖੀ ਵਜੋਂ ਆਪਣਾ ਅਹੁਦਾ ਸੰਭਾਲਦਿਆਂ ਐਸ.ਐੱਚ.ਓ. ਸੁਖਵਿੰਦਰ ਸਿੰਘ ਖ਼ੁਰਦ ਨੇ ਇਲਾਕੇ ਸੰਦੌੜ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਖ਼ਤਮ ਕਰਨ ਅਤੇ ਨੌਜਵਾਨੀ ਨੂੰ ਘੂਣ ਵਾਂਗ ਖਾ ਰਹੇ ...

ਪੂਰੀ ਖ਼ਬਰ »

ਫੁੱਲਕਾਰੀਆਂ 'ਚ ਸਜੀਆਂ ਮੁਟਿਆਰਾਂ ਨੇ ਗਿੱਧੇ 'ਚ ਖੂਬ ਰੰਗ ਬੰਨਿ੍ਹਆ

ਸੰਦੌੜ, 7 ਅਗਸਤ (ਜਸਵੀਰ ਸਿੰਘ ਜੱਸੀ)-ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਫੌਜੇਵਾਲ ਵਿਖੇ ਪੰਜਾਬ ਸਰਕਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਆਯੋਜਨ ਕੀਤਾ ਗਿਆ | ਬਲੋਕ ਰਿਸੋਰਸ ਕੋਆਰਡੀਨੇਟਰ ਮੈਡਮ ਸੰਦੀਪ ਕੌਰ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਨਾਲ ਖਡਿਆਲ ਪਿੰਡ 'ਚ ਤਿੰਨ ਗਾਵਾਂ ਦੀ ਮੌਤ

ਮਹਿਲਾਂ ਚੌਂਕ, 7 ਅਗਸਤ (ਸੁਖਵੀਰ ਸਿੰਘ ਢੀਂਡਸਾ)-ਲੰਪੀ ਸਕਿਨ ਬਿਮਾਰੀ ਨਾਲ ਜਿੱਥੇ ਪੂਰੇ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਡੇਅਰੀ ਫਾਰਮਾਂ ਤੇ ਪਸ਼ੂ ਪਾਲਕ ਦਾ ਗੁਜਾਰਾ ਪਸ਼ੂਆਂ ਦੇ ਆਸਰੇ ਚੱਲਦਾ ਹੈ ਉਹ ਬੁਰੇ ਦੌਰ ਚੋਂ ਗੁੱਜਰ ਰਹੇ ਹਨ,ਗੱਲ ਕਰੀਏ ਦਿੜ੍ਹਬਾ ਹਲਕੇ ...

ਪੂਰੀ ਖ਼ਬਰ »

ਨਹਿਰੀ ਪਾਣੀ ਮੁੱਦੇ 'ਤੇ ਮੰਤਰੀ ਦੇ ਘਰ ਵੱਲ ਮਾਰਚ ਅੱਜ

ਲੌਂਗੋਵਾਲ, 7 ਅਗਸਤ (ਵਿਨੋਦ)-ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਲੌਂਗੋਵਾਲ ਦੀ ਮੀਟਿੰਗ ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ ਦੀ ਅਗਵਾਈ ਵਿੱਚ ਹੋਈ | ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਸੱਦੇ ਤਹਿਤ 8 ਅਗਸਤ ਨੂੰ ਹਲਕਾ ਸੁਨਾਮ ਦੇ ਐਮ.ਐਲ.ਏ. ਅਤੇ ਕੈਬਨਿਟ ਮੰਤਰੀ ਅਮਨ ...

ਪੂਰੀ ਖ਼ਬਰ »

ਜੇਲ੍ਹ 'ਚ ਦੋ ਫ਼ੋਨ ਬਰਾਮਦ ਹੋਣ 'ਤੇ ਤਿੰਨ ਖਿਲਾਫ਼ ਮਾਮਲਾ ਦਰਜ

ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਜੇਲ੍ਹ ਸੰਗਰੂਰ ਜੋ ਪੰਜਾਬ ਦੇ ਅਤਿ ਸੰਵੇਦਨਸ਼ੀਲ ਜੇਲ੍ਹਾਂ ਵਿਚੋਂ ਇਕ ਮੰਨੀ ਜਾਂਦੀ ਹੈ, ਵਿਚ ਮੋਬਾਇਲ ਫ਼ੋਨ ਬਰਾਮਦ ਹੋਣ ਦੀਆਂ ਘਟਨਾਵਾਂ ਅਜੇ ਵੀ ਥੰਮ੍ਹਣ ਦਾ ਨਾਮ ਨਹੀਂ ਲੈ ਰਹੀਆਂ ਹਨ | ਬੀਤੇ ਦਿਨੀਂ ਵੀ ...

ਪੂਰੀ ਖ਼ਬਰ »

ਤੀਜ ਦਾ ਤਿਉਹਾਰ ਮਨਾਇਆ

ਮਸਤੂਆਣਾ ਸਾਹਿਬ, 7 ਅਗਸਤ (ਦਮਦਮੀ)-ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੀ ਸਮੁੱਚੀ ਮੈਨੇਜਮੈਂਟ ਕਮੇਟੀ, ਪਿ੍ੰਸੀਪਲ ਅਨੂ ਬਾਲਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਤੀਜ ਦੀਆ ...

ਪੂਰੀ ਖ਼ਬਰ »

ਜ਼ਮੀਨਾਂ ਦਾ ਸਹੀ ਮੁੱਲ ਲੈਣ ਲਈ ਕਿਸਾਨਾਂ ਲਗਾਇਆ ਪੱਕਾ ਮੋਰਚਾ

ਭਵਾਨੀਗੜ੍ਹ, 7 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਪਿੰਡ ਸੰਤੋਖਪੁਰਾ ਖੇੜੀ ਚੰਦਵਾ ਹਰਕਿਸ਼ਨਪੁਰਾ ਅਤੇ ਜਲਾਣ ਦੀਆਂ ਜ਼ਮੀਨਾਂ ਦਾ ਸਹੀ ਮੁੱਲ ਲੈਣ ਲਈ ਮੋਰਚਾ ਲਗਾਉਂਦਿਆਂ ਕੇਂਦਰ ਸਰਕਾਰ ਖਿਲਾਫ਼ ...

ਪੂਰੀ ਖ਼ਬਰ »

ਸਰਪੰਚਾਂ ਅਤੇ ਪੰਚਾਂ ਨੂੰ ਟੋਲ ਟੈਕਸ ਤੋਂ ਛੋਟ ਦਿੱਤੀ ਜਾਵੇ-ਰਵਿੰਦਰ ਸਿੰਘ ਰਿੰਕੂ

ਦਿੜ੍ਹਬਾ ਮੰਡੀ, 7 ਅਗਸਤ (ਹਰਬੰਸ ਸਿੰਘ ਛਾਜਲੀ)-ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਨੇ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਗਰਾਮ ਪੰਚਾਇਤਾਂ ਦੀਆ ਅਨੇਕਾਂ ਸਮੱਸਿਆਵਾਂ ਹਨ | ਪੰਜਾਬ ਸਰਕਾਰ ਪਹਿਲ ਦੇ ਅਧਾਰ 'ਤੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਖਨੌਰੀ ਦੇ ਵਰਕਰਾਂ ਨੇ ਜ਼ਿਲ੍ਹੇ ਨੂੰ ਮੈਡੀਕਲ ਕਾਲਜ ਦੇ ਰੂਪ 'ਚ ਵੱਡਾ ਤੋਹਫ਼ਾ ਦੇਣ ਲਈ ਭਗਵੰਤ ਮਾਨ ਦਾ ਕੀਤਾ ਧੰਨਵਾਦ

ਖਨੌਰੀ, 7 ਅਗਸਤ (ਬਲਵਿੰਦਰ ਸਿੰਘ ਥਿੰਦ, ਰਮੇਸ਼ ਕੁਮਾਰ)-ਅੱਜ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੁਆਰਾ ਜ਼ਿਲ੍ਹਾ ਸੰਗਰੂਰ ਵਿਚ ਮਸਤੂਆਣਾ ਸਾਹਿਬ ਵਿਖੇ ਰੱਖੇ ...

ਪੂਰੀ ਖ਼ਬਰ »

-ਮਾਮਲਾ ਬਾਹਰੋਂ ਸੁੱਟੀਆਂ ਮਿ੍ਤਕ ਗਾਵਾਂ ਦਾ-

ਢੰਡੋਲੀ ਕਲਾਂ ਦੀ ਹੱਡਾ ਰੋੜੀ ਰਾਹਗੀਰਾਂ ਲਈ ਬਣੀ ਮੁਸੀਬਤ

ਸੂਲਰ ਘਰਾਟ, 7 ਅਗਸਤ (ਜਸਵੀਰ ਸਿੰਘ ਔਜਲਾ)-ਪਸ਼ੂਆਂ ਵਿਚ ਪਾਈ ਜਾਣ ਵਾਲੀ 'ਲੰਪੀ ਸਕਿਨ ਦੀ ਬਿਮਾਰੀ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਹਨ ਉੱਥੇ ਇਹ ਬਿਮਾਰੀ ਦਿਨੋਂ ਦਿਨ ਆਪਣੇ ਪੈਰ ਪਸਾਰ ਰਹੀ ਹੈ | ਹਲਕਾ ਦਿੜ੍ਹਬੇ ਦੇ ਪਿੰਡ ਢੰਡੋਲੀ ਕਲਾ ਦੀ ਸੂਲਰ ਘਰਾਟ ਤੋਂ ਛਾਹੜ ਰੋੜ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੀਦਾਰਗੜ੍ਹ ਦੇ ਗੇਟ ਅੱਗੇ ਲੱਗਿਆ ਗੰਦੇ ਪਾਣੀ ਦਾ ਛੱਪੜ

ਸ਼ੇਰਪੁਰ, 7 ਅਗਸਤ (ਦਰਸ਼ਨ ਸਿੰਘ ਖੇੜੀ)-ਸ਼ੇਰਪੁਰ ਦੇ ਲਾਗਲੇ ਪਿੰਡ ਦੀਦਾਰਗੜ੍ਹ ਦੇ ਇੱਕੋ ਇਮਾਰਤ ਵਿੱਚ ਚੱਲਦੇ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਗੇਟ ਤੇ ਲੱਗਿਆ ਗੰਦੇ ਪਾਣੀ ਦਾ ਛੱਪੜ ਬਰਸਾਤਾਂ ਵਿੱਚ ਹੀ ਨਹੀਂ ਆਮ ਦਿਨਾਂ ਵਿੱਚ ਵੀ ਹਰ ਆਉਣ ਜਾਣ ਵਾਲੇ ਦਾ ਸਵਾਗਤ ...

ਪੂਰੀ ਖ਼ਬਰ »

ਸੰਸਥਾ ਨੇ ਸਮਾਜ ਸੇਵਾ ਲਈ ਕੀਤੇ ਫ਼ੈਸਲੇ

ਮਲੇਰਕੋਟਲਾ, 7 ਅਗਸਤ (ਅ.ਬ)-ਮਾਨਵਤਾ ਮਿਸ਼ਨ ਵੈੱਲਫੇਅਰ ਸੁਸਾਇਟੀ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਪ੍ਰਧਾਨ ਸ. ਦਰਸ਼ਨ ਸਿੰਘ ਦਰਦੀ ਦੀ ਪ੍ਰਧਾਨਗੀ ਹੇਠ ਵਰਲਡ ਆਈਲੈਟਸ ਸੈਂਟਰ ਗਰੇਵਾਲ ਚੌਕ ਮਲੇਰਕੋਟਲਾ ਵਿਖੇ ਹੋਈ | ਗਵਰਨਿੰਗ ਕੌਂਸਲ ਦੇ ਸਕੱਤਰ ਪਿ੍ੰਸੀਪਲ ...

ਪੂਰੀ ਖ਼ਬਰ »

ਸਵ. ਹਰਬਲਾਸ ਗੋਇਲ ਦੀ ਯਾਦ 'ਚ ਸਮਾਰਟ ਕਲਾਸ ਰੂਮ ਬਣਵਾਏ

ਅਹਿਮਦਗੜ੍ਹ, 7 ਅਗਸਤ (ਪੁਰੀ)-ਇਲਾਕੇ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਗਾਂਧੀ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਕੂਲ ਅੰਦਰ ਸ਼ਹਿਰ ਦੇ ਸਮਾਜ ਸੇਵੀ ਪਰਿਵਾਰ ਦੇ ਸਹਿਯੋਗ ਨਾਲ 4 ਕਮਰਿਆਂ ਨੂੰ ਸਮਾਰਟ ਕਲਾਸ ਰੂਮ ਬਨਾਉਣ ਸਬੰਧੀ ਸਨਮਾਨ ਸਮਾਰੋਹ ਰੱਖਿਆ ਗਿਆ | ਸੰਸਥਾ ...

ਪੂਰੀ ਖ਼ਬਰ »

ਦਸਤਾਰ ਸਿੱਖੀ ਦਾ ਇਕ ਅਨਿੱਖੜਵਾਂ ਅੰਗ-ਜਥੇ. ਬਹਿਣੀਵਾਲ

ਮੂਣਕ, 7 ਅਗਸਤ (ਭਾਰਦਵਾਜ/ਸਿੰਗਲਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਗੁਰਬਾਣੀ ਦੇ ਧਾਰਨੀ ਬਣਾਉਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਦੁਆਰਾ ਨੌਵੀਂ ਪਾਤਸ਼ਾਹੀ ਪਿੰਡ ਮਕੋਰੜ ਸਾਹਿਬ ਵਿਖੇ ਐਸ.ਜੀ.ਪੀ.ਸੀ. ਦੇ ਧਰਮ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਕੱਚੇ ਅਧਿਆਪਕ ਸਮੂਹਿਕ ਤੌਰ 'ਤੇ ਮੁੱਖ ਮੰਤਰੀ ਨੂੰ ਸੌਂਪਣਗੇ ਅਸਤੀਫ਼ੇ-ਭੱਟੀਵਾਲ ਕਲ੍ਹਾਂ

ਭਵਾਨੀਗੜ੍ਹ, 7 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ (ਕੱਚੇ ਅਧਿਆਪਕ) ਦੀਆਂ ਮੰਗਾਂ ਪੰਜਾਬ ਸਰਕਾਰ ਵਲੋਂ ਨਾ ਮੰਨਣ 'ਤੇ ਰੋਸ ਵਜੋਂ 15 ਅਗਸਤ ਨੂੰ ਆਜ਼ਾਦੀ ਦਿਵਸ 'ਤੇ ਸਮੂਹਿਕ ਤੌਰ 'ਤੇ ਅਸਤੀਫ਼ੇ ਦੇਣਗੇ ਇਹ ਵਿਚਾਰ ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

ਨਰਸਿੰਗ ਕਾਲਜ 'ਚ ਮਨਾਈਆਂ ਤੀਆਂ

ਸੰਗਰੂਰ, 7 ਅਗਸਤ (ਸੁਖਵਿੰਦਰ ਸਿੰਘ ਫੁੱਲ)-ਲਾਈਫ਼ ਗਾਰਡ ਨਰਸਿੰਗ ਕਾਲਜ ਵਿਚ ਅੱਜ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਬਣਾਇਆ ਗਿਆ | ਸਮਾਰੋਹ ਦੀ ਮੁੱਖ ਮਹਿਮਾਨ ਮੈਡਮ ਸਰਬਜੀਤ ਕੌਰ ਨੇ ਕਿਹਾ ਕਿ ਸੰਗਰੂਰ ਸ੍ਰੀਨਗਰ ਅਤੇ ਕਸ਼ਮੀਰ ਦੀਆਂ ਵਿਦਿਆਰਥਣਾਂ ਨੇ ਸਾਦੇ ਰੂਪ ...

ਪੂਰੀ ਖ਼ਬਰ »

ਆਰਟ ਕਰਾਫ਼ਟ ਡਿਪਲੋਮਾ ਹੋਲਡਰਾਂ ਵਲੋਂ 15 ਨੂੰ ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦਾ ਐਲਾਨ

ਮਲੇਰਕੋਟਲਾ, 7 ਅਗਸਤ (ਪਰਮਜੀਤ ਸਿੰਘ ਕੁਠਾਲਾ)-ਪਿਛਲੀ ਕਾਂਗਰਸ ਸਰਕਾਰ ਵਾਂਗ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਡਿਪਲੋਮਾ ਹੋਲਡਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਡੰਗ ਟਪਾਊ ਨੀਤੀ ਅਤੇ ਲਗਾਤਾਰ ਕੀਤੀਆਂ ਜਾ ...

ਪੂਰੀ ਖ਼ਬਰ »

ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਮੁਕਾਬਲੇ ਕਰਵਾਏ ਗਏ

ਕੁੱਪ ਕਲਾਂ, 7 ਅਗਸਤ (ਮਨਜਿੰਦਰ ਸਿੰਘ ਸਰੌਦ)-ਸਿੱਖਿਆ ਦੇ ਖੇਤਰ ਅੰਦਰ ਵੱਖਰੀਆਂ ਪਿਰਤਾਂ ਪਾਉਣ ਵਾਲੀ ਨਾਮੀ ਵਿੱਦਿਅਕ ਸੰਸਥਾ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਵਿਖੇ ਸਾਉਣ ਮਹੀਨੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਵਿਚ ਤੀਆਂ ਦੇ ਤਿਉਹਾਰ ਮੌਕੇ ...

ਪੂਰੀ ਖ਼ਬਰ »

ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਦੀ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਬੈਠਕ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਭੁੱਲਰ, ਧਾਲੀਵਾਲ)-ਸ਼ਹੀਦ ਊਧਮ ਸਿੰਘ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਸੁਨਾਮ ਅਤੇ ਸਥਾਨਕ ਕਲੋਨਾਈਜਰ ਐਸੋਸੀਏਸ਼ਨ ਵਲੋਂ ਸ਼ਹਿਰ ਦੇ ਇਕ ਰੈਸਟੋਰੈਂਟ 'ਚ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਬੈਠਕ ਜਰੀਏ ਆਪਣੀਆਂ ਸਮੱਸਿਆਵਾਂ ਤੋਂ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਰਵਾਨਾ

ਕੌਹਰੀਆਂ, 7 ਅਗਸਤ (ਮਾਲਵਿੰਦਰ ਸਿੰਘ ਸਿੱਧੂ)-ਭਗਤ ਰਵੀਦਾਸ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਦੂਜੀ ਸ਼ੋਭਾ ਯਾਤਰਾ ਪਿੰਡ ਕੌਹਰੀਆਂ ਤੋਂ ਰਵਾਨਾ ਹੋਈ | ਸਤਗੁਰ ਸਿੰਘ, ਮੱਖਣ ਸਿੰਘ ਆਦਿ ਨੇ ਦੱਸਿਆ ਕਿ ਚਾਰ ਦਿਨਾਂ ਦੀ ਯਾਤਰਾ ਦੌਰਾਨ ਸੰਗਤਾਂ ਨੂੰ ਪੰਜਾਬ ...

ਪੂਰੀ ਖ਼ਬਰ »

ਮਾਪਿਆਂ ਦੀ ਸੇਵਾ ਸੰਭਾਲ ਕਰਕੇ ਦੁਨਿਆਵੀ ਪਦਾਰਥਾਂ ਦੀ ਤੋਟ ਨਹੀਂ ਆਉਂਦੀ-ਸੰਤ ਜਗਜੀਤ ਸਿੰਘ ਕਲੇਰਾਂ ਵਾਲੇ

ਸ਼ੇਰਪੁਰ, 7 ਅਗਸਤ (ਦਰਸ਼ਨ ਸਿੰਘ ਖੇੜੀ)-ਮਾਪੇ ਸਾਡੇ ਜੀਵਨ ਦਾਤਾ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਕੇ ਮਨੁੱਖ ਨੂੰ ਦੁਨਿਆਵੀ ਪਦਾਰਥਾਂ ਦੀ ਤੋਟ ਨਹੀਂ ਆਉਂਦੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਵਾਲਿਆਂ ਨੇ ਸਿੱਖ ਬੁੱਧੀਜੀਵੀ ...

ਪੂਰੀ ਖ਼ਬਰ »

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ ਅੱਜ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਧਾਲੀਵਾਲ, ਭੁੱਲਰ)-ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਜਿਸ ਵਿਚ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ...

ਪੂਰੀ ਖ਼ਬਰ »

ਗਊਆਂ 'ਚ ਲੰਪੀ ਸਕਿਨ ਬਿਮਾਰੀ ਫੈਲਣ ਕਾਰਨ ਗਊ ਪਾਲਕ ਚਿੰਤਤ

ਲਹਿਰਾਗਾਗਾ, 7 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਸਮੇਤ ਇਲਾਕੇ ਦੇ ਆਸ-ਪਾਸ ਪਿੰਡਾਂ ਅੰਦਰ ਗਊਆਂ ਲੰਪੀ ਸਕਿਨ ਬਿਮਾਰੀ ਦੀ ਸ਼ਿਕਾਰ ਹੋ ਰਹੀਆਂ ਹਨ | ਗਊਸ਼ਾਲਾ ਲਹਿਰਾਗਾਗਾ, ਭੁਟਾਲ ਕਲਾਂ ਸਮੇਤ ਇਲਾਕੇ ਦੀਆਂ ਹੋਰ ਗਊਸ਼ਾਲਾਵਾਂ ਅਤੇ ਆਵਾਰਾ ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਮੀਟਿੰਗ ਦੌਰਾਨ ਵਿਚਾਰੇ ਮਸਲੇ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਧਾਲੀਵਾਲ, ਭੁੱਲਰ)-ਦੀ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਛਾਜਲੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਹੋਈ | ਵਿੱਛੜੇ ਸਾਥੀਆਂ ...

ਪੂਰੀ ਖ਼ਬਰ »

ਪੋਸਟਾਂ ਘਟਾਉਣ ਦੇ ਰੋਸ ਵਜੋਂ ਪਟਵਾਰੀ 8 ਤੋਂ 15 ਅਗਸਤ ਤੱਕ ਕਾਲੇ ਬਿੱਲੇ ਲਗਾ ਕੇ ਕਰਨਗੇ ਡਿਊਟੀ

ਭਵਾਨੀਗੜ੍ਹ, 7 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਅਸਾਮੀਆਂ ਵਿਚ ਕੀਤੀ ਕਟੌਤੀ ਨਾਲ ਮਾਲ ਵਿਭਾਗ ਦੇ ਕੰਮ ਪ੍ਰਭਾਵਿਤ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਆਵੇਗੀ, ਇਹ ਵਿਚਾਰ ਪਟਵਾਰ ਯੂਨੀਅਨ ਦੇ ਆਗੂ ਸੁਮਨਦੀਪ ਸਿੰਘ ਭੁੱਲਰ ਨੇ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਵਲੋਂ ਕੱਲ੍ਹ ਸੂਬੇ ਭਰ 'ਚ ਰੋਸ ਪ੍ਰਦਰਸ਼ਨ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਧਾਲੀਵਾਲ, ਭੁੱਲਰ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਡਿਪਟੀ ਜਨਰਲ ਸਕੱਤਰ ਹਰਵਿੰਦਰ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ | ਜਥੇਬੰਦੀ ਦੇ ਆਗੂ ਚੱਠਾ ਨੇ ਬਿਜਲੀ ਬਿੱਲ-2022 ਦਾ ਸਖ਼ਤ ...

ਪੂਰੀ ਖ਼ਬਰ »

ਵਿਧਾਇਕ ਪੰਡੋਰੀ ਨੇ ਨੌਜਵਾਨਾਂ ਵਲੋਂ ਲਗਾਏ ਜੰਗਲ ਵਿਚ ਫੇਰੀ ਲਾਈ

ਸ਼ੇਰਪੁਰ, 7 ਅਗਸਤ (ਦਰਸਨ ਸਿੰਘ ਖੇੜੀ)-ਵਾਤਾਵਰਨ ਨੂੰ ਬਚਾਉਣ ਲਈ ਖੇੜੀ ਕਲਾਂ ਦੇ ਯੁਵਕ ਸੇਵਾਵਾਂ ਕਲੱਬ ਦੇ ਨੌਜਵਾਨਾਂ ਵਲੋਂ ਪਿਛਲੇ ਦਿਨੀਂ ਲਗਾਏ ਜੰਗਲ ਨੂੰ ਵੇਖਣ ਲਈ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਉਚੇਚੇ ਤੌਰ 'ਤੇ ਪੁੱਜੇ | ਉਨ੍ਹਾਂ ਨੌਜਵਾਨਾਂ ਦੀ ਵਧੀਆ ਸੋਚ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਨੂੰ ਰੋਕਣ ਲਈ ਪਿੰਡਾਂ 'ਚ ਡਾਕਟਰਾਂ ਦੀਆਂ ਟੀਮਾਂ ਨੂੰ ਭੇਜਿਆ ਜਾ ਰਿਹੈ-ਚੀਮਾ

ਲਹਿਰਾਗਾਗਾ, 7 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ, ਪ੍ਰਵੀਨ ਖੋਖਰ)-ਪੰਜਾਬ ਦੇ ਖ਼ਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਵਿਖੇ ਨੀਤੀ ਆਯੋਗ ਦੀ ਗਰਵਨਿੰਗ ਕੌਂਸਲ ਦੀ ਮੀਟਿੰਗ ਵਿਚ ...

ਪੂਰੀ ਖ਼ਬਰ »

ਭਵਾਨੀਗੜ੍ਹ ਗਊਸ਼ਾਲਾ ਦੀਆਂ ਸੈਂਕੜੇ ਗਊਆਂ ਲੰਪੀ ਸਕਿਨ ਤੋਂ ਪ੍ਰਭਾਵਿਤ

ਭਵਾਨੀਗੜ੍ਹ, 7 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਦੀ ਗਊਸ਼ਾਲਾ ਦੀਆਂ ਗਊਆਂ ਨੂੰ ਲੰਪੀ ਸਕਿਨ ਚਮੜੀ ਰੋਗ ਦੀ ਬੀਮਾਰੀ ਫੈਲ ਜਾਣ ਕਾਰਨ ਦਰਜ਼ਨ ਦੇ ਕਰੀਬ ਦੁੱਧ ਦੇਣ ਵਾਲੀਆਂ ਗਊਆਂ ਤੇ ਸੈਂਕੜੇ ਹੋਰ ਗਊਆਂ ਇਸ ਬੀਮਾਰੀ ਦੀ ਲਪੇਟ ਵਿਚ ਆ ਜਾਣ ਦਾ ਸਮਾਚਾਰ ...

ਪੂਰੀ ਖ਼ਬਰ »

ਇੰਡਸਟਰੀ ਚੈਂਬਰ ਨੇ 209 ਬੂਟੇ ਲਾਏ

ਮਲੇਰਕੋਟਲਾ, 7 ਅਗਸਤ (ਪਾਰਸ ਜੈਨ)-ਸੰਗਰੂਰ ਡਿਸਟ੍ਰੀਕ ਇੰਡਸਟਰੀ ਚੈਂਬਰ ਬਲਾਕ ਮਲੇਰਕੋਟਲਾ ਵਲੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਸਜੀਵ ਚੋਪੜਾ ਅਤੇ ਬਲਾਕ ਪ੍ਰਧਾਨ ਸ੍ਰੀ ਸਜੀਵ ਸੂਦ ਦੀ ਅਗਵਾਈ ਹੇਠ ਸਥਾਨਕ ਡਿਸਟ੍ਰੀਕ ਇੰਡਸਟਰੀ ਸੈਂਟਰ ਦਫ਼ਤਰ ਨਾਭਾ ਰੋਡ ਵਿਖੇ 209 ਬੂਟੇ ...

ਪੂਰੀ ਖ਼ਬਰ »

ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦਾ ਵਫ਼ਦ ਕੈਬਨਿਟ ਮੰਤਰੀ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਧਾਲੀਵਾਲ, ਭੁੱਲਰ)-ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਸੁਨਾਮ ਦਾ ਇਕ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਸਿੰਗਲਾ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲਿਆ | ਐਸੋਸੀਏਸ਼ਨ ਵੱਲੋਂ ਅਮਨ ਅਰੋੜਾ ਨੂੰ ...

ਪੂਰੀ ਖ਼ਬਰ »

ਸੀ. ਪੀ. ਆਈ. ਦੇ ਤਹਿਸੀਲ ਪੱਧਰੀ ਅਹੁਦੇਦਾਰਾਂ ਦੀ ਹੋਈ ਚੋਣ

ਮੂਣਕ, 7 ਅਗਸਤ (ਸਿੰਗਲਾ, ਭਾਰਦਵਾਜ)-ਸੀ.ਪੀ.ਆਈ. ਦੇ ਮੂਣਕ ਤਹਿਸੀਲ ਪੱਧਰੀ ਸਮਾਗਮ ਦੌਰਾਨ ਤਹਿਸੀਲ ਸਕੱਤਰ ਕਾ. ਬਲਵਿੰਦਰ ਸਿੰਘ ਖੰਡੇਵਾਦ ਵਲੋਂ ਸਟੇਟ ਕਮੇਟੀ ਮੈਂਬਰ ਕਾ. ਸਤਵੰਤ ਸਿੰਘ ਖੰਡੇਵਾਦ ਦੇ ਰਾਹੀਂ ਹੁਣ ਤੱਕ ਦੀਆਂ ਸਰਗਰਮੀਆਂ ਦਾ ਵੇਰਵਾ ਦਿੱਤਾ ਗਿਆ ਅਤੇ ...

ਪੂਰੀ ਖ਼ਬਰ »

ਅਗਰਵਾਲ ਵੁਮੈਨ ਸਭਾ ਨੇ ਮਨਾਇਆ ਤੀਆਂ ਦਾ ਤਿਉਹਾਰ

ਧੂਰੀ, 7 ਅਗਸਤ (ਸੰਜੇ ਲਹਿਰੀ)-ਅਗਰਵਾਲ ਵੁਮੈਨ ਸਭਾ ਧੂਰੀ ਵਲੋਂ ਤੀਆਂ ਦਾ ਤਿਉਹਾਰ ਧੂਰੀ ਵਿਖੇ ਇਕ ਹੋਟਲ ਵਿਚ ਮਨਾਇਆ ਗਿਆ ਜਿਸ ਵਿਚ ਠੇਠ ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਵਲੋਂ ਗਿੱਧਾ, ਭੰਗੜਾ ਅਤੇ ਯੋਗ ਡਾਂਸ ਵਰਗੀਆਂ ਕਈਆਂ ਸ਼ਾਨਦਾਰ ਆਈਟਮਾਂ ਦੀ ...

ਪੂਰੀ ਖ਼ਬਰ »

ਝੋਨੇ ਦੀ ਫਸਲ ਨੂੰ ਉੱਲੀ ਰੋਗ ਤੋਂ ਬਚਾਅ ਸੰਬੰਧੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ

ਦਿੜ੍ਹਬਾ ਮੰਡੀ, 7 ਅਗਸਤ (ਹਰਬੰਸ ਸਿੰਘ ਛਾਜਲੀ)-ਪਿੰਡ ਰੋਗਲਾ ਵਿਖੇ ਝੋਨੇ ਦੀ ਫ਼ਸਲ ਨੂੰ ਬਿਮਾਰੀਆ ਤੋਂ ਬਚਾਅ ਸਬੰਧੀ ਇੰਡੋਗਲਫ਼ ਕਰਾਪ ਸਾਂਸਯ ਲਿਮਟਿਡ ਕੰਪਨੀ ਵਲੋਂ ਪਿੰਡ ਰੋਗਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਕੰਪਨੀ ਦੇ ਪ੍ਰਮੋਦ ਸਿੰਘ, ਗਿਰਯੇਸ਼ ਪਾਠਕ, ...

ਪੂਰੀ ਖ਼ਬਰ »

ਕਬੱਡੀ ਕੱਪ ਦੀ ਵਿਊਾਤਬੰਦੀ ਸੰਬੰਧੀ ਬਾਬਾ ਭੋਲਾ ਗਿਰ ਕਲੱਬ ਦੀ ਹੋਈ ਮੀਟਿੰਗ

ਚੀਮਾ ਮੰਡੀ, 7 ਅਗਸਤ (ਜਸਵਿੰਦਰ ਸਿੰਘ ਸ਼ੇਰੋਂ)-ਬਾਬਾ ਭੋਲਾ ਗਿਰ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਭੋਲਾ ਗਿਰ ਦੀਆਂ ਸਮਾਧਾਂ ਤੇ 41ਵਾਂ ਕਬੱਡੀ ਕੱਪ 26 ਅਤੇ 27 ਅਗਸਤ ਨੂੰ ਬੜੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਕਲੱਬ ਵਲੋਂ ਅੱਜ ਟੂਰਨਾਮੈਂਟ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਐਸ.ਯੂ.ਐਸ. ਕਾਲਜ ਦਾ ਮੈਗਜ਼ੀਨ ਜਾਰੀ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਧਾਲੀਵਾਲ, ਭੁੱਲਰ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪਿ੍ੰ. ਸੁਖਵੀਰ ਸਿੰਘ ਦੀ ਅਗਵਾਈ 'ਚ ਕਾਲਜ ਦਾ ਮੈਗਜ਼ੀਨ ਉੱਦਮ ਜਯੋਤੀ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਰਿਲੀਜ਼ ਕੀਤਾ ਗਿਆ | ਕੈਬਨਿਟ ਮੰਤਰੀ ਅਰੋੜਾ ਨੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਸੁਨਾਮ ਮੇਨ ਦਾ ਤਾਜਪੋਸ਼ੀ ਸਮਾਗਮ 14 ਨੂੰ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਰੁਪਿੰਦਰ ਸਿੰਘ ਸੱਗੂ) - ਲਾਇਨਜ਼ ਕਲੱਬ ਸੁਨਾਮ ਮੇਨ ਵਲੋਂ ਨਵੇਂ ਅਹੁਦੇਦਾਰਾਂ ਦੀ ਤਾਜਪੋਸ਼ੀ ਸਮਾਗਮ ਇਸ ਵਾਰ ਡਲਹੌਜੀ ਹਿਮਾਚਲ ਪ੍ਰਦੇਸ ਵਿਚ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪਬਲਿਕ ਰਿਲੇਸ਼ਨ ਅਫ਼ਸਰ ਲਾਇਨ ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਲਗਾਈਆਂ ਤੀਆਂ ਦੀਆਂ ਰੌਣਕਾਂ

ਦਿੜ੍ਹਬਾ ਮੰਡੀ, 7 ਅਗਸਤ (ਪਰਵਿੰਦਰ ਸੋਨੂੰ)-ਸਾਉਣ ਦਾ ਮਹੀਨੇ ਕੁੜੀਆਂ ਅਤੇ ਚਿੜੀਆਂ ਦਾ ਮਹੀਨਾ ਹੁੰਦਾ ਹੈ, ਬਾਰਸ਼ ਦੇ ਨਾਲ ਮੌਸਮ ਵਿਚ ਹੋਏ ਬਦਲਾਅ ਦੇ ਨਾਲ ਹਵਾ ਵਿਚ ਥੋੜ੍ਹੀ-ਥੋੜ੍ਹੀ ਨਮੀ ਸਾਰੀ ਕਾਇਨਾਤ ਨੂੰ ਮਸਤੀ ਚੜ੍ਹਾ ਦਿੰਦੀ ਹੈ | ਇਸ ਦੇ ਚੱਲਦੇ ਬਰਾਇਟ ਸਟਾਰ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਏ

ਸ਼ੇਰਪੁਰ, 7 ਅਗਸਤ (ਸੁਰਿੰਦਰ ਚਹਿਲ)-ਪ੍ਰਾਚੀਨ ਡੇਰਾ ਬਾਬਾ ਗਣੇਸ਼ ਦਾਸ ਪਿੰਡ ਘਨੌਰ ਕਲਾਂ ਵਿਖੇ ਗੱਦੀ ਨਸੀਨ ਸੰਤ ਬਾਬਾ ਭਰਪੂਰ ਸਿੰਘ ਦੀ ਸਰਪ੍ਰਸਤੀ ਹੇਠ ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ | ਬਾਬਾ ਭਰਪੂਰ ਸਿੰਘ ਨੇ ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਜੇਤੂ ਵਿਦਿਆਰਥੀ ਸਨਮਾਨੇ

ਲਹਿਰਾਗਾਗਾ, 7 ਅਗਸਤ (ਅਸ਼ੋਕ ਗਰਗ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸੰਗਰੂਰ ਦੇ ਘਾਬਦਾਂ ਮੈਰੀਟੋਰੀਅਸ ਸਕੂਲ ਵਿਚ ਕਰਵਾਏ ਗਏ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੰਗਤਪੁਰਾ ਦੇ ਵਿਦਿਆਰਥੀਆਂ ਨੇ ਵਧੀਆ ...

ਪੂਰੀ ਖ਼ਬਰ »

ਗੁਰੂ ਰਾਮ ਦਾਸ ਸਕੂਲ ਦੇ 2 ਵਿਦਿਆਰਥੀਆਂ ਨੇ ਲਿਆ ਪੰਜਾਬ 'ਚੋਂ ਪਹਿਲਾ ਅਤੇ ਦੂਜਾ ਸਥਾਨ

ਭਵਾਨੀਗੜ੍ਹ, 7 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਘਰਾਚੋਂ ਦੇ ਗੁਰੂ ਰਾਮ ਦਾਸ ਸਕੂਲ ਦੇ 2 ਵਿਦਿਆਰਥੀਆਂ ਨੇ ਸੀ.ਐਸ.ਸੀ ਉਲੰਪੀਆਡ ਵਿਚੋਂ ਪੰਜਾਬ ਵਿਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਦਿਆਂ ਆਪਣੇ, ਮਾਪਿਆਂ ਅਤੇ ਸਕੂਲ ਦਾ ਨਾਮ ਉੱਚਾ ਕੀਤਾ | ਇਸ ਸਬੰਧੀ ...

ਪੂਰੀ ਖ਼ਬਰ »

ਸਰਕਾਰ ਦੇ ਫੈਸਲੇ ਦੀ ਸ਼ਲਾਘਾ

ਸੂਲਰ ਘਰਾਟ, 7 ਅਗਸਤ (ਜਸਵੀਰ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਲਈ ਪੂਰਨ ਤੌਰ 'ਤੇ ਵਚਨਬੱਧ ਹੈ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਰਵਾਈਆਂ ਤੇਜ ਕਰ ਦਿੱਤੀਆਂ ਹਨ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਚਿੱਟੇ ਸੋਨੇ' 'ਤੇ ਚਿੱਟੇ ਮੱਛਰ ਦਾ ਹਮਲਾ ਕਿਸਾਨ ਚਿੰਤਤ-ਚੱਠਾ

ਸੁਨਾਮ ਊਧਮ ਸਿੰਘ ਵਾਲਾ, 7 ਅਗਸਤ (ਰੁਪਿੰਦਰ ਸਿੰਘ ਸੱਗੂ)-ਮਾਲਵਾ ਪੱਟੀ ਅੰਦਰ ਕਿਸਾਨ ਦੀ ਨਰਮੇ ਦੀ ਫ਼ਸਲ 'ਤੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਫਿਰ ਵੱਧ ਗਈਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX