ਤਾਜਾ ਖ਼ਬਰਾਂ


ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾਈ
. . .  1 day ago
ਬਠਿੰਡਾ,5 ਦਸੰਬਰ (ਨਾਇਬ ਸਿੱਧੂ) - ਬਠਿੰਡਾ ਮਾਨਸਾ ਰੋਡ ਉਪਰ ਸਥਿਤ ਇਕ ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾ ਦਿੱਤੀ । ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ । ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ...
ਖੰਡੇਬਾਦ ਵਿਖੇ ਫਾਰਚੂਨਰ ਗੱਡੀ ਅਤੇ ਬੁਲਟ ਦੀ ਟੱਕਰ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ
. . .  1 day ago
ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ , ਕੰਵਲਜੀਤ ਸਿੰਘ ਢੀਂਡਸਾ)- ਨੇੜਲੇ ਪਿੰਡ ਖੰਡੇਬਾਦ ਵਿਖੇ ਦੇਰ ਸ਼ਾਮ ਬੁਲਟ ਮੋਟਰਸਾਈਕਲ ਤੇ ਫਾਰਚੂਨਰ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿਚ ਦਾਖਲ ਹੋਣ ਲਈ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਪ੍ਰਸ਼ਾਸਨਿਕ ਸਹਿਯੋਗ ਦੀ ਕੀਤੀ ਅਪੀਲ
. . .  1 day ago
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਭਗੌੜਾ ਕਰਾਰ
. . .  1 day ago
ਲੁਧਿਆਣਾ , 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਘੁਟਾਲੇ ਵਿਚ ਨਾਮਜ਼ਦ ਕੀਤੇ ਗਏ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ ਭਗੌੜਾ ਕਰਾਰ ਦੇ ਦਿੱਤਾ ...
ਗੁਜਰਾਤ ’ਚ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਨ ਰਹੀ-ਗੁਜਰਾਤ ਦੇ ਮੁੱਖ ਚੋਣ ਅਧਿਕਾਰੀ
. . .  1 day ago
ਗਾਂਧੀਨਗਰ, 5 ਦਸੰਬਰ- ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ, ਸਿਰਫ਼ 3-4 ਸ਼ਿਕਾਇਤਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
. . .  1 day ago
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਵਲੋਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ...
ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਲਿਆਂਦੀ ਮੁਸ਼ਕਲ : ਜਰਮਨ ਵਿਦੇਸ਼ ਮੰਤਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਜਰਮਨ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਮੁਸ਼ਕਲ ਲਿਆਂਦੀ ਹੈ ।
ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ,5 ਦਸੰਬਰ - ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਬਲਾਕ ਦੇ ਪਿੰਡ ਤਰਕੁੰਡੀ ਨੇੜੇ ਵਾਪਰਿਆ ...
ਪੰਜਾਬ ਰੋਡਵੇਜ ਦੀ ਬੱਸ ਬੇਕਾਬੂ ਹੋ ਕੇ ਪਲਟੀ, ਚਾਰ ਜ਼ਖ਼ਮੀ
. . .  1 day ago
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਇਥੇ ਚੰਡੀਗੜ੍ਹ ਬਾਈਪਾਸ ’ਤੇ ਇਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ ਦਿੱਤੀ ਹੈ , ਜੋ ਕਿ 4 ਦਸੰਬਰ ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 50.51% ਮਤਦਾਨ ਦਰਜ : ਭਾਰਤੀ ਚੋਣ ਕਮਿਸ਼ਨ
. . .  1 day ago
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕੇਂਦਰ-ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਕੇਂਦਰ ਨੂੰ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਰਾਜ ਸਰਕਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ...
ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 31 ਦਸੰਬਰ 2022 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ...
ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਪੰਜਾਬ 'ਚ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਗੰਭੀਰ ਮੁੱਦਾ ਹੈ। ਸੁਪਰੀਮ ਕੋਰਟ ਦਾ ਕਹਿਣਾ...
ਈ.ਡਬਲਯੂ.ਐਸ.'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 5 ਦਸੰਬਰ-ਆਰਥਿਕ ਤੌਰ 'ਤੇ ਕਮਜ਼ੋਰ ਵਰਗ ਮੁੱਦਿਆਂ (ਈ.ਡਬਲਯੂ.ਐਸ.)'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਦੇ ਖ਼ਿਲਾਫ਼ ਡੀ.ਐਮ.ਕੇ. ਨੇ ਵਲੋਂ ਸੁਪਰੀਮ ਕੋਰਟ...
ਸੁਖਬੀਰ ਸਿੰਘ ਬਾਦਲ ਵਲੋਂ ਮਨਸੂਰਪੁਰ ਬੇਅਦਬੀ ਘਟਨਾ ਦੀ ਨਿਖੇਧੀ
. . .  1 day ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਕਾਰਾ ਨਾ ਮੁਆਫ਼ੀਯੋਗ ਹੈ।ਉਨ੍ਹਾਂ ਮੁੱਖ ਮੰਤਰੀ...
ਚੌਧਰੀ ਕਰੌਕਰੀ ਹਾਊਸ ਵਿਖੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
. . .  1 day ago
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਦੇ ਘੁਮਾਰ ਮੰਡੀ ’ਚ ਸਥਿਤ ਚੌਧਰੀ ਕਰੌਕਰੀ ਹਾਊਸ ਵਿਖੇ ਛਾਪੇਮਾਰੀ ਕੀਤੀ...
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  1 day ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  1 day ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  1 day ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  1 day ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  1 day ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਜਲੰਧਰ

ਨਿਗਮ ਚੋਣਾਂ 'ਚ ਕਾਂਗਰਸ ਨੂੰ ਮਹਿੰਗਾ ਪੈ ਸਕਦੈ ਐਲ.ਈ.ਡੀ. ਲਾਈਟਾਂ ਲਗਾਉਣ 'ਚ ਹੋਈਆਂ ਬੇਨਿਯਮੀਆਂ ਦਾ ਮੁੱਦਾ

ਸ਼ਿਵ ਸ਼ਰਮਾ
ਜਲੰਧਰ, 7 ਅਗਸਤ – 'ਆਪ' ਸਰਕਾਰ ਵਲੋਂ ਦਸੰਬਰ ਵਿਚ ਨਗਰ ਨਿਗਮ ਦੀਆਂ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਇਸ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਵੀ ਸੰਕੇਤ ਦੇ ਚੁੱਕੇ ਹਨ ਕਿ ਵਾਰਡਬੰਦੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਨਿਗਮ ਚੋਣਾਂ ਕਰਵਾਈਆਂ ਜਾਣੀਆਂ ਹਨ ਤੇ ਦੂਜੇ ਪਾਸੇ ਤਾਂ ਨਿਗਮ ਚੋਣਾਂ ਵਿਚ ਸ਼ਹਿਰ ਦੇ ਕਈ ਮਸਲਿਆਂ ਤੋਂ ਇਲਾਵਾ 50 ਕਰੋੜ ਦੀਆਂ ਐਲ. ਈ. ਡੀ. ਲਾਈਟਾਂ ਲਗਾਉਣ ਵਿਚ ਹੋਈਆਂ ਬੇਨਿਯਮੀਆਂ ਦਾ ਮਾਮਲਾ ਵੀ ਉੱਠਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ ਵਲੋਂ ਚਾਹੇ ਇਸ ਮਾਮਲੇ ਵਿਚ ਜਾਂਚ ਲਈ ਬੀ. ਐਂਡ. ਆਰ. ਵਿਭਾਗ ਦੇ ਐੱਸ. ਈ. ਨੂੰ ਨਿਯੁਕਤ ਕੀਤਾ ਗਿਆ ਹੈ ਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗੀਆਂ ਐਲ. ਈ. ਡੀ. ਦੀਆਂ ਲਾਈਟਾਂ ਦੇ ਮਾਮਲੇ ਦੀ ਦੋ ਸਾਲਾਂ ਤੋਂ ਚਰਚਾ ਚੱਲ ਰਹੀ ਹੈ ਪਰ ਇਸ ਮਾਮਲੇ ਵਿਚ ਸਰਕਾਰ ਵਲੋਂ ਅਜੇ ਆਪਣੇ ਤੌਰ 'ਤੇ ਜਾਂਚ ਨਹੀਂ ਕੀਤੀ ਜਾ ਸਕੀ ਹੈ | ਐਲ. ਈ. ਡੀ. ਲਾਈਟਾਂ ਦੇ ਕੰਮ ਵਿਚ ਬੇਨਿਯਮੀਆਂ ਵੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਹੋਈਆਂ ਹਨ ਜਦਕਿ ਅਕਾਲੀ-ਭਾਜਪਾ ਦੇ ਕਾਰਜਕਾਲ ਵਿਚ 274 ਕਰੋੜ ਰੁਪਏ ਦੇ ਐਲ. ਈ. ਡੀ. ਪ੍ਰਾਜੈਕਟ ਦੇ ਬਿਨਾਂ ਸ਼ੁਰੂ ਹੋਏ ਹੀ ਘੁਟਾਲਾ ਦੱਸ ਕੇ ਰੱਦ ਕਰ ਦਿੱਤਾ ਗਿਆ ਸੀ | ਮੇਅਰ ਜਗਦੀਸ਼ ਰਾਜਾ ਸਮੇਤ ਹੋਰ ਵੀ ਕਈ ਕਾਂਗਰਸੀ ਕੌਂਸਲਰਾਂ ਨੇ ਇਸ ਪ੍ਰਾਜੈਕਟ ਵਿਚ ਘੁਟਾਲਾ ਦੱਸ ਕੇ ਇਸ ਨੂੰ ਰੱਦ ਕਰ ਦਿੱਤਾ ਸੀ ਜਦਕਿ ਕਾਂਗਰਸ ਆਪ ਹੁਣ 50 ਕਰੋੜ ਦੀ ਲਾਗਤ ਨਾਲ ਐਲ. ਈ. ਡੀ. ਲਾਈਟਾਂ ਲਗਾਉਣ ਦਾ ਪ੍ਰਾਜੈਕਟ ਨੂੰ ਲੈ ਕੇ ਆਈ ਸੀ, ਉਸ ਵਿਚ ਵੀ ਕਾਂਗਰਸੀ ਕੌਂਸਲਰਾਂ ਨੇ ਬੇਨਿਯਮੀਆਂ ਦੋਸ਼ ਲਗਾਏ ਸਨ | ਉਂਜ ਦੋਵਾਂ ਪ੍ਰਾਜੈਕਟਾਂ ਵਿਚ ਕਾਫ਼ੀ ਅੰਤਰ ਹੈ | ਪਿਛਲੇ ਰੱਦ ਕੀਤੇ ਗਏ 274 ਕਰੋੜ ਦੀ ਐਲ. ਈ. ਡੀ. ਪ੍ਰਾਜੈਕਟ ਵਿਚ ਕੰਪਨੀ ਨੇ ਆਪਣੀ ਫ਼ੀਸ ਬਿਜਲੀ ਦੇ ਬਿੱਲਾਂ ਵਿਚ ਹੋਈ ਬਚਤ ਤੋਂ ਲੈਣੀ ਸੀ ਤਾਂ ਉਸ ਨੇ ਨਿਗਮ ਨੂੰ ਵੀ ਇਸ ਦਾ ਹਿੱਸਾ ਦੇਣਾ ਸੀ | ਲਾਈਟਾਂ ਲਗਾਉਣ ਲਈ ਨਿਗਮ ਦਾ ਕੋਈ ਪੈਸਾ ਨਹੀਂ ਲੱਗਣਾ ਸੀ ਤਾਂ ਕੰਪਨੀ ਵਲੋਂ ਲਗਾਈਆਂ ਲਾਈਟਾਂ ਦੀ ਦੱਸ ਸਾਲ ਤੱਕ ਸੰਭਾਲ ਵੀ ਕਰਨੀ ਸੀ ਪਰ ਨਿਗਮ ਨੇ ਇਸ ਚੰਗੇ ਪ੍ਰਾਜੈਕਟ ਨੂੰ ਰੱਦ ਕਰਕੇ 50 ਕਰੋੜ ਦੀ ਲਾਈਟਾਂ ਲਗਾਉਣ ਵਾਲਾ ਪ੍ਰਾਜੈਕਟ ਮਨਜ਼ੂਰ ਕਰ ਲਿਆ | 50 ਕਰੋੜ ਦੀਆਂ ਲਾਈਟਾਂ ਖ਼ਰੀਦ ਕੇ ਵੀ ਨਿਗਮ ਦੇ ਜ਼ਿਆਦਾਤਰ ਕੌਂਸਲਰ ਇਸ ਕੰਮ ਤੋਂ ਖ਼ੁਸ਼ ਨਹੀਂ ਹਨ | ਭਾਜਪਾ ਤਾਂ ਇਸ ਬਾਰੇ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਬਾਕੀ ਮਸਲੇ ਹੱਲ ਹੋਣ ਤੋਂ ਇਲਾਵਾ ਐਲ. ਈ. ਡੀ. ਲਾਈਟਾਂ ਦਾ ਮੁੱਦਾ ਨਿਗਮ ਚੋਣਾਂ ਵਿਚ ਉਠਾਉਣਗੇ | ਇਸ ਕਰਕੇ ਆਉਣ ਵਾਲੇ ਸਮੇਂ ਵਿਚ ਇਸ ਮਾਮਲੇ ਵਿਚ ਕਾਰਵਾਈ ਨਾ ਹੋਣ 'ਤੇ ਇਹ ਮੁੱਦਾ 'ਆਪ' ਲਈ ਨਿਗਮ ਚੋਣਾਂ ਵਿਚ ਪੇ੍ਰਸ਼ਾਨੀ ਖੜ•ਾ ਕਰ ਸਕਦਾ ਹੈ |
ਜਾਂਚ ਰਿਪੋਰਟ 'ਤੇ ਕਾਰਵਾਈ ਨਾ ਹੋਣ ਤੋਂ ਕਮੇਟੀ ਦੇ ਮੈਂਬਰ ਨਾਰਾਜ਼
ਕਰੋੜਾਂ ਦੀ ਲਾਗਤ ਨਾਲ ਲੱਗੀਆਂ ਐਲ. ਈ. ਡੀ. ਲਾਈਟਾਂ ਦੇ ਕੰਮ ਦੀਆਂ ਬੇਨਿਯਮੀਆਂ ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ ਕਿ ਲਾਈਟਾਂ ਦੇਸੀ ਤਰੀਕੇ ਨਾਲ ਲਗਾਈਆਂ ਤੇ ਕਈ ਲਾਈਟਾਂ ਤਾਂ ਕੁਝ ਸਮੇਂ ਬਾਅਦ ਹੀ ਖ਼ਰਾਬ ਹੋ ਗਈਆਂ ਸੀ | ਮੇਅਰ ਜਗਦੀਸ਼ ਰਾਜਾ ਦੇ ਦਖ਼ਲ 'ਤੇ ਤਾਂ ਅੱਠ ਮੈਂਬਰੀ ਕਮੇਟੀ ਨੇ ਇਸ ਕੰਮ ਦੀਆਂ ਬੇਨਿਯਮੀਆਂ ਦੀ ਜਾਂਚ ਤਾਂ ਕੀਤੀ ਸੀ ਤਾਂ ਇਸ ਦੀ ਰਿਪੋਰਟ ਮੇਅਰ ਨੂੰ ਵੀ ਸੌਂਪ ਦਿੱਤੀ ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ 'ਤੇ ਕਮੇਟੀ ਦੇ ਕਈ ਮੈਂਬਰ ਕਾਫ਼ੀ ਨਾਰਾਜ਼ ਸਨ | ਕਮੇਟੀ ਗਠਿਤ ਹੋਣ ਤੋਂ ਬਾਅਦ ਹੀ ਥਰਡ ਪਾਰਟੀ ਦੀ ਰਿਪੋਰਟ ਸਾਹਮਣੇ ਆਈ ਕਿ ਇਸ ਮਾਮਲੇ ਵਿਚ ਆਈਆਂ ਰਿਪੋਰਟਾਂ ਨੂੰ ਚੰਡੀਗੜ੍ਹ• ਦੀਆਂ ਏਜੰਸੀਆਂ ਨੇ ਦਬਾਈ ਰੱਖਿਆ ਸੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ | ਕਈ ਦਿਨ ਬੀਤਣ ਦੇ ਬਾਅਦ ਵੀ ਇਸ ਬਾਰੇ ਮੇਅਰ ਨੂੰ ਦਿੱਤੀ ਗਈ ਜਾਂਚ ਕਮੇਟੀ ਦੀ ਰਿਪੋਰਟ ਅਜੇ ਅਫ਼ਸਰਾਂ ਵਿਚਕਾਰ ਹੀ ਘੁੰਮ ਰਹੀ ਹੈ | ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਸ਼ੱਕ ਹੈ ਕਿ ਹੁਣ ਸਮਾਂ ਹੀ ਲੰਘਾਇਆ ਜਾ ਰਿਹਾ ਹੈ | ਜੇਕਰ ਕਾਰਵਾਈ ਨਹੀਂ ਕਰਨੀ ਸੀ ਤਾਂ ਫਿਰ ਅੱਠ ਮੈਂਬਰੀ ਕਮੇਟੀ ਦਾ ਗਠਨ ਹੀ ਕਿਉਂ ਕੀਤਾ ਗਿਆ ਸੀ |

ਪੁਲਿਸ ਵਲੋਂ ਦਰਖ਼ਾਸਤ 'ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਜਲੰਧਰ-ਨਕੋਦਰ ਮੁੱਖ ਸੜਕ 'ਤੇ ਕੀਤੀ ਆਵਾਜਾਈ ਠੱਪ

ਲਾਂਬੜਾ, 7 ਅਗਸਤ (ਪਰਮੀਤ ਗੁਪਤਾ)- ਲਾਂਬੜਾ ਪੁਲਸ ਦੇ ਢਿੱਲੇ ਰਵਈਏ ਤੋਂ ਦੁਖੀ ਹੋ ਗਊਸ਼ਾਲਾ ਲਾਂਬੜਾ ਦੇ ਪ੍ਰਬੰਧਕ ਅਤੇ ਸਮਾਜ ਸੇਵਕ ਅਭਿਸ਼ੇਕ ਬਖਸ਼ੀ ਵੱਲੋਂ ਐਤਵਾਰ ਨੂੰ ਸਾਥੀਆਂ ਸਮੇਤ ਜਲੰਧਰ ਨਕੋਦਰ ਕੌਮੀ ਰਾਜ ਮਾਰਗ 'ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਗਈ ...

ਪੂਰੀ ਖ਼ਬਰ »

ਕੋਟ ਰਾਮਦਾਸ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਚੁਗਿੱਟੀ/ਜੰਡੂਸਿੰਘਾ, 7 ਅਗਸਤ (ਨਰਿੰਦਰ ਲਾਗੂ)-ਵਾਰਡ ਨੰ. 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ ਵਿਖੇ ਐਤਵਾਰ ਨੂੰ ਤੀਆਂ ਦਾ ਤਿਉਹਾਰ ਇਲਾਕਾਂ ਵਸਨੀਕਾਂ ਵਲੋਂ ਮਨਾਇਆ ਗਿਆ | ਇਸ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਨਾਲ ਸਜੀਆਂ ਮੁਟਿਆਰਾਂ ਤੇ ਔਰਤਾਂ ਵਲੋਂ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਪ੍ਰਵਾਸੀ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਜਲੰਧਰ, 7 ਅਗਸਤ (ਸ਼ੈਲੀ) -ਜਲੰਧਰ ਦੇ ਬੂਟਾ ਪਿੰਡ ਵਿਚ ਕਿਰਾਏ 'ਤੇ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਨੇ ਭੇਦਭਰੇ ਹਾਲਾਤ ਵਿਚ ਆਪਣੇ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਲੇਬਰ ਕਰਦਾ ਸੀ | ਮਿ੍ਤਕ ਦੀ ਪਹਿਚਾਣ ਸੂਰਜ ਪੁੱਤਰ ...

ਪੂਰੀ ਖ਼ਬਰ »

ਹਾਈਟੈੱਕ ਨਾਕੇ 'ਤੇ ਡੀ. ਆਈ. ਜੀ. ਤੇ ਐਸ. ਐਸ. ਪੀ. ਵਲੋਂ ਵਾਹਨਾਂ ਦੀ ਜਾਂਚ

ਫਿਲੌਰ, 7 ਅਗਸਤ (ਸਤਿੰਦਰ ਸ਼ਰਮਾ)-ਅੱਜ ਸਵੇਰੇ ਸਥਾਨਕ ਸਤਲੁਜ ਦਰਿਆ ਨੇੜੇ ਮੁੱਖ ਮਾਰਗ 'ਤੇ ਲਾਏ ਹਾਈਟੈੱਕ ਨਾਕੇ 'ਤੇ ਡੀ.ਆਈ.ਜੀ. ਜਲੰਧਰ ਜ਼ੋਨ ਐਸ.ਭੂਪਤੀ ਤੇ ਐੱਸ.ਐੱਸ.ਪੀ. ਜਲੰਧਰ ਸਵਰਨਦੀਪ ਸਿੰਘ ਨੇ ਚੈਕਿੰਗ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਆਈ.ਜੀ. ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ 1 ਵਿਅਕਤੀ ਗਿ੍ਫ਼ਤਾਰ

ਚੁਗਿੱਟੀ/ਜੰਡੂਸਿੰਘਾ, 7 ਅਗਸਤ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ 1 ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਗਈ | ਥਾਣਾ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ...

ਪੂਰੀ ਖ਼ਬਰ »

ਖਾਣ ਵਾਲੇ ਤੇਲ 'ਚ ਮਿਲਾਵਟ ਨੂੰ ਰੋਕਣ ਲਈ ਜ਼ਿਲ੍ਹੇ 'ਚ 14 ਅਗਸਤ ਤੱਕ ਵਿਸ਼ੇਸ਼ ਮੁਹਿੰਮ- ਡਾ. ਰੀਮਾ ਜੰਮੂ

ਜਲੰਧਰ, 7 ਅਗਸਤ (ਐੱਮ.ਐੱਸ. ਲੋਹੀਆ) - ਖਾਣ ਵਾਲੇ ਤੇਲ 'ਚ ਮਿਲਾਵਟ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਕਿ 14 ਅਗਸਤ 2022 ਤੱਕ ਚੱਲੇਗੀ | ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ: ਰੀਮਾ ਜੰਮੂ ਨੇ ਦੱਸਿਆ ...

ਪੂਰੀ ਖ਼ਬਰ »

'ਕੌਣ ਬਣੇਗਾ, ਪਿਆਰੇ ਦਾ ਪਿਆਰਾ' ਪ੍ਰੀਖਿਆ 'ਚ ਢੰਡੋਵਾਲ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਨੇ ਹਾਸਲ ਕੀਤਾ ਦੂਸਰਾ ਸਥਾਨ ਹਾਸਲ

ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਸੰਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਨਾਲ ਸੰਬੰਧਤ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਤੇ ਵਿਅਕਤੀਆਂ ਲਈ ...

ਪੂਰੀ ਖ਼ਬਰ »

ਭਾਟੀਆ ਦੇ ਵਾਰਡ 'ਚ ਐਤਵਾਰ ਵਾਲੇ ਦਿਨ ਵੀ ਲੱਗਾ ਨਵਾਂ ਟਰਾਂਸਫ਼ਾਰਮਰ

ਜਲੰਧਰ, 7 ਅਗਸਤ (ਸ਼ਿਵ)- ਕਮਲਜੀਤ ਸਿੰਘ ਭਾਟੀਆ ਦੇ ਵਾਰਡ ਵਿਚ ਪਾਵਰਕਾਮ ਨੇ ਬੀਤੇ ਦਿਨੀਂ ਖ਼ਰਾਬ ਹੋਇਆ ਟਰਾਂਸਫ਼ਰਮਰ ਬਦਲ ਦਿੱਤਾ | ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਵਾਰਡ ਵਿਚ ਪੈਂਦੇ ਇਲਾਕਾ ਗੋਬਿੰਦ ਨਗਰ ਵਿਖੇ ...

ਪੂਰੀ ਖ਼ਬਰ »

ਲੁਟੇਰਿਆਂ ਵਲੋਂ ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼

ਗੁਰਾਇਆ, 7 ਅਗਸਤ (ਬਲਵਿੰਦਰ ਸਿੰਘ)-ਬੀਤੀ ਰਾਤ ਲੁਟੇਰਿਆਂ ਨੇ ਪਿੰਡ ਚਚਰਾੜੀ ਦੀ ਇਕ ਬੈਂਕ ਦਾ ਏ.ਟੀ.ਐਮ. ਵਿਚੋਂ ਨਕਦੀ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ | ਜਾਣਕਾਰੀ ਮੁਤਾਬਿਕ ਹਾਈਵੇ ਸਥਿਤ ਕੇਨਰਾ ਬੈਂਕ ਚਚਰਾੜੀ ਦੇ ਏ.ਟੀ.ਐਮ. ਵਿਚੋਂ ਤਕਰੀਬਨ ਤਿੰਨ ਵਜੇ ਨਕਦੀ ...

ਪੂਰੀ ਖ਼ਬਰ »

ਲੈਕਚਰਾਰ ਵਜੋਂ ਪਦਉੱਨਤ ਹੋਏ ਪਿ੍ਥੀਪਾਲ ਸਿੰਘ ਨੇ ਨੰਗਲ ਅੰਬੀਆਂ ਸਕੂਲ 'ਚ ਚਾਰਜ ਸੰਭਾਲਿਆ

ਸ਼ਾਹਕੋਟ, 7 ਅਗਸਤ (ਬਾਂਸਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਦੇ ਪੰਜਾਬੀ ਮਾਸਟਰ ਪਿ੍ਥੀਪਾਲ ਸਿੰਘ ਨੂੰ ਵਿਭਾਗ ਵੱਲੋਂ ਪੋਲਿਟੀਕਲ ਸਾਇੰਸ ਦੇ ਲੈਕਚਰਾਰ ਵਜੋਂ ਪਦਉਨਤ ਕੀਤਾ ਗਿਆ ਹੈ | ਪਦਉਨਤੀ ਉਪਰੰਤ ਪਿ੍ਥੀਪਾਲ ਸਿੰਘ ਨੇ ਅੱਜ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਸੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਲੋਂ 'ਪੈਨਸ਼ਨ ਸੁਵਿਧਾ ਕੈਂਪ' 10 ਤੋਂ

ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਸਹੂਲਤ ਦਾ ਲਾਭ ਦੇਣ ਲਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓ.) ਸ਼ਾਹਕੋਟ ਸਤੀਸ਼ ਕੁਮਾਰੀ ਦੀ ਅਗਵਾਈ 'ਚ ਬਲਾਕ ਸ਼ਾਹਕੋਟ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਤੇ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

ਕਿਸ਼ਨਗੜ੍ਹ, 7 ਅਗਸਤ (ਹੁਸਨ ਲਾਲ)- ਸਰਕਾਰੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਵਿਖੇ ਜੀ. ਓ. ਜੀ. ਗੁਰਦੀਪ ਸਿੰਘ ਬਾਸੀ, ਜੀ. ਓ. ਜੀ. ਗਿਆਨ ਸਿੰਘ, ਜੀ. ਓ. ਜੀ. ਰੇਸ਼ਮ ਲਾਲ ਦੀ ਅਗਵਾਈ ਵਿਚ ਸਕੂਲ ਦੇ ਵਿਹੜੇ 'ਚ ਬੂਟਾ ਲਗਾ ਕੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਇਸ ...

ਪੂਰੀ ਖ਼ਬਰ »

ਪਿੰਡ ਮਨਸੂਰਪੁਰ 'ਚ ਤੀਆਂ ਦਾ ਤਿਉਹਾਰ ਮਨਾਇਆ

ਗੁਰਾਇਆ, 7 ਅਗਸਤ (ਚਰਨਜੀਤ ਸਿੰਘ ਦੁਸਾਂਝ)- ਨਜ਼ਦੀਕੀ ਪਿੰਡ ਮਨਸੂਰਪੁਰ 'ਚ ਤੀਆਂ ਦਾ ਤਿਓਹਾਰ ਮਨਾਇਆ ਗਿਆ | ਇਸ ਮੇਲੇ ਦਾ ਉਦਘਾਟਨ ਸਰਪੰਚ ਪੰਚ ਮੀਨਾ ਕੁਮਾਰੀ ਨੇ ਰੀਬਨ ਕੱਟ ਕੇ ਕੀਤਾ | ਤੀਆਂ ਦੌਰਾਨ ਔਰਤਾਂ, ਮੁਟਿਆਰਾਂ ਤੇ ਬੱਚਿਆਂ ਨੇ ਅਨੰਦ ਮਾਣਿਆ | ਇਸ ਮੌਕੇ ...

ਪੂਰੀ ਖ਼ਬਰ »

ਬਾਦਲ ਪਰਿਵਾਰ ਦੇ ਪਿੱਛੇ ਹਟਣ ਨਾਲ ਅਕਾਲੀ ਦਲ ਨੂੰ ਮਿਲੇਗਾ ਵੱਡਾ ਹੁਲਾਰਾ - ਸਰਵਣ ਸਿੰਘ ਫਿਲੌਰ

ਕਰਤਾਰਪੁਰ, 7 ਅਗਸਤ (ਭਜਨ ਸਿੰਘ)- ਅੱਜ ਸਮੇਂ ਦੀ ਲੋੜ ਹੈ ਕਿ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦਾ ਜਿਉਂਦਾ ਰਹਿਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਤੇ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਵੀ ਬਹੁਤ ਜ਼ਰੂਰੀ ਹੈ ਪਰ ਇਹ ਤਦ ਹੀ ਹੋ ਸਕਦਾ ਜੇਕਰ ਬਾਦਲ ...

ਪੂਰੀ ਖ਼ਬਰ »

ਬਾਲ ਥਰੋਅ ਅੰਡਰ-14 'ਚ ਅਥਲੀਟ ਰਮਨੀਤ ਕੌਰ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ

ਨਕੋਦਰ, 7 ਅਗਸਤ (ਤਿਲਕ ਰਾਜ ਸ਼ਰਮਾ)-ਗੁਰੂ ਨਾਨਕ ਅਥਲੈਟਿਕਸ ਐਂਡ ਸਾਹਿਤਕ ਅਕੈਡਮੀ (ਮੰਜਕੀ ਦੋਨਾ) ਸੰਘੇ ਖ਼ਾਲਸਾ ਦੀ ਹੋਣਹਾਰ ਅਥਲੀਟ ਰਮਨੀਤ ਕੌਰ ਸਪੁੱਤਰੀ ਪਿਆਰਾ ਸਿੰਘ ਹੈੱਡ ਟੀਚਰ ਵਲੋਂ ਪੰਜਾਬ ਪੱਧਰ ਦੇ ਪਹਿਲੇ ਨੈਸ਼ਨਲ ਜੈਵਲਿਨ ਡੇਅ ਕੰਪੀਟੀਸ਼ਨ-2022 ਦੌਰਾਨ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਆਦਮਪੁਰ, 7 ਅਗਸਤ (ਹਰਪ੍ਰੀਤ ਸਿੰਘ)- ਥਾਣਾ ਆਦਮਪੁਰ ਪੁਲਸ ਵਲੋਂ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਦÏਰਾਨੇ ਗਸ਼ਤ ਆਦਮਪੁਰ ਤੋਂ ਆਉਂਦੇ ਇੱਕ ਮੋਟਰਸਾਈਕਲ ਨੰਬਰ ਪੀ ਬੀ 08 ਯੂ.ਸੀ. 4527 ਸਵਾਰ ਇਕ ਮੋਨੇ ...

ਪੂਰੀ ਖ਼ਬਰ »

ਵਿਧਾਇਕ ਬਲਕਾਰ ਸਿੰਘ ਨੇ ਸੁਣੀਆਂ ਭਗਵਾਨਪੁਰਾ ਵਾਸੀ ਦੀਆਂ ਸਮੱਸਿਆਵਾਂ

ਲਾਂਬੜਾ, 7 ਅਗਸਤ (ਪਰਮੀਤ ਗੁਪਤਾ)- ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵੱਲੋਂ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦਾ ਦÏਰਾ ਕੀਤਾ ਗਿਆ¢ ਇਸ ਮÏਕੇ ਵਿਧਾਇਕ ਵੱਲੋਂ ਸਕੂਲ ...

ਪੂਰੀ ਖ਼ਬਰ »

ਘਰ ਦੇ ਬਾਹਰ ਬੈਠੇ ਵਿਅਕਤੀ ਦੀ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫ਼ਰਾਰ

ਜਲੰਧਰ, 7 ਅਗਸਤ (ਸ਼ੈਲੀ)- ਜਲੰਧਰ ਦੇ ਵਿਜੇ ਨਗਰ ਵਿਖੇ ਸਵੇਰੇ ਹੀ ਆਪਣੇ ਘਰ ਦੇ ਬਾਹਰ ਬੈਠੇ ਇੱਕ ਵਿਅਕਤੀ ਦੀ ਦੋ ਮੋਟਰ-ਸਾਈਕਲ ਸਵਾਰ ਲੁਟੇਰੇ ਸੋਨੇ ਦੀ ਚੈਨ ਖੋਹ ਕੇ ਫ਼ਰਾਰ ਹੋ ਗਏ | ਹਾਲਾਂਕਿ ਲੁਟੇਰਿਆਂ ਦੇ ਹੱਥ ਅੱਧੀ ਚੈਨੇ ਹੀ ਲੱਗੀ | ਸੂਚਨਾ ਮਿਲਦੇ ਹੀ ਥਾਣਾ ਚਾਰ ...

ਪੂਰੀ ਖ਼ਬਰ »

ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮਹੀਨਾਵਾਰ ਮੀਟਿੰਗ

ਕਿਸ਼ਨਗੜ੍ਹ, 7 ਅਗਸਤ (ਹੁਸਨ ਲਾਲ ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਮਹੀਨਾਵਾਰ ਮੀਟਿੰਗ ਗੁ. ਬਾਬਾ ਸ਼ਹੀਦਾਂ ਸਰਮਸਤਪੁਰ ਨੇੜੇ ਕੰਪਲੈਕਸ 'ਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਉਂਕਾਰ ਸਿੰਘ ਦੌਲਤਪੁਰ ਤੇ ਪ੍ਰਧਾਨ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਨਾਜਾਇਜ਼ ਪਰਚੇ ਤੁਰੰਤ ਰੱਦ ਕੀਤੇ ਜਾਣ-ਸੰਧੂ

ਮਹਿਤਪੁਰ, 7 ਅਗਸਤ (ਹਰਜਿੰਦਰ ਸਿੰਘ ਚੰਦੀ)- ਮਨਰੇਗਾ ਵਰਕਰਾ ਦੀ ਮੀਟਿੰਗ ਤਰਸੇਮ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਸਬ ਡਵੀਜ਼ਨ ਸ਼ਾਹਕੋਟ ਵਿਖੇ ਸੀ.ਪੀ.ਆਈ. ਦੇ ਸਿਨੀਅਰ ਆਗੂ ਚਰਨਜੀਤ ਸਿੰਘ ਥੰਮੂਵਾਲ ਤੇ ਪੱਤਰਕਾਰ ਗਿਆਨ ਸੈਦਪੁਰੀ ਖਿਲਾਫ ਹੋਏ ...

ਪੂਰੀ ਖ਼ਬਰ »

ਸੋਢਲ ਦੇ ਪਿਛਲੇ ਪਾਸੇ ਗਲੀ 'ਚ ਖੜੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਜਲੰਧਰ, 7 ਅਗਸਤ (ਸ਼ਿਵ)- ਮੌਜੂਦਾ ਨਗਰ ਨਿਗਮ ਦਾ ਕਾਰਜਕਾਲ ਸਿਰਫ਼ ਚਾਰ ਮਹੀਨੇ ਰਹਿ ਗਿਆ ਹੈ ਤੇ ਕਈ ਮੌਜੂਦਾ ਕੌਂਸਲਰਾਂ ਨੇ ਇਹ ਕਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਆਪ ਸਰਕਾਰ ਆ ਗਈ ਹੈ ...

ਪੂਰੀ ਖ਼ਬਰ »

ਸਾਂਝ ਕੇਂਦਰ ਵਲੋਂ ਸੈਮੀਨਾਰ

ਨਕੋਦਰ, 7 ਜੁਲਾਈ (ਤਿਲਕ ਰਾਜ ਸ਼ਰਮਾ)-ਜ਼ਿਲ੍ਹਾ ਸਾਂਝ ਕੇਂਦਰ, ਜਲੰਧਰ ਦਿਹਾਤੀ ਵਲੋਂ ਸਬ-ਡਵੀਜ਼ਨ ਸਾਂਝ ਕੇਂਦਰ ਨਕੋਦਰ ਦੇ ਸਹਿਯੋਗ ਨਾਲ ਟ੍ਰੈਫ਼ਿਕ ਨਿਯਮਾਂ, ਸਾਈਬਰ ਕ੍ਰਾਈਮ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਵਿਖੇ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਲੋਹੀਆਂ ਸਟੇਸ਼ਨ 'ਤੇ ਜਲੰਧਰ ਰੇਲਵੇ ਥਾਣਾ ਮੁਖੀ ਵੱਲੋਂ ਚੈਕਿੰਗ

ਲੋਹੀਆਂ ਖਾਸ, 7 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) ਜਲੰਧਰ-ਲੁਧਿਆਣਾ-ਫਿਰੋਜ਼ਪੁਰ ਲਾਈਨਾਂ ਨੂੰ ਜੋੜਦੇ ਲੋਹੀਆਂ ਰੇਲਵੇ ਸਟੇਸ਼ਨ (ਜੰ:) 'ਤੇ ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ ਰੇਲਵੇ ਥਾਣੇ ਦੇ ਮੁੱਖੀ ਬਲਵੀਰ ਸਿੰਘ ਘੁੰਮਣ ਵੱਲੋਂ ਦੌਰਾ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਨੇਕੀ ਦੀ ਦੁਕਾਨ ਕਰਤਾਰਪੁਰ ਵਲੋਂ ਸਕੂਲ ਨੂੰ 10 ਪੱਖੇ ਭੇਟ

ਕਰਤਾਰਪੁਰ, 7 ਅਗਸਤ (ਭਜਨ ਸਿੰਘ)- ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਸਮਾਜਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦਿਆ ਅੱਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਆਲਮਪੁਰ ਬੱਕਾ (ਜਲੰਧਰ) ਵਿਖੇ ਵਿਦਿਆਰਥੀਆਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਹਲਕਾ ਸ਼ਾਹਕੋਟ ਦੀ ਮਲਸੀਆਂ ਵਿਖੇ ਹੋਈ ਅਹਿਮ ਮੀਟਿੰਗ

ਮਲਸੀਆਂ, 7 ਅਗਸਤ (ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਹਲਕਾ ਸ਼ਾਹਕੋਟ ਦੀ ਮੀਟਿੰਗ ਜਥੇਬੰਦੀ ਦੇ ਹਲਕਾ ਪ੍ਰਧਾਨ ਕੁਲਜੀਤ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਲਸੀਆਂ ਵਿਖੇ ਹੋਈ, ਜਿਸ ਵਿਚ ਹਲਕੇ ਦੇ ਸਰਕਲ ਸ਼ਾਹਕੋਟ, ...

ਪੂਰੀ ਖ਼ਬਰ »

ਜੰਮੂ-ਕੱਟੜਾ ਹਾਈਵੇਅ ਸਬੰਧੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਐੱਸ.ਡੀ.ਐੱਮ ਨਾਲ ਮੀਟਿੰਗ

ਸ਼ਾਹਕੋਟ, 7 ਅਗਸਤ (ਦਲਜੀਤ ਸਿੰਘ ਸਚਦੇਵਾ)-ਜੰਮੂ-ਕੱਟੜਾ ਹਾਈਵੇਅ ਦੇ ਸਬੰਧ ਵਿਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਦੀ ਐੱਸ.ਡੀ.ਐੱਮ ਸ਼ਾਹਕੋਟ ਲਾਲ ਵਿਸ਼ਵਾਸ਼ ਬੈਂਸ ਨਾਲ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ...

ਪੂਰੀ ਖ਼ਬਰ »

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸੀ ਐਚ ਸੀ ਕਰਤਾਰਪੁਰ 'ਚ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ

ਕਰਤਾਰਪੁਰ, 7 ਅਗਸਤ (ਭਜਨ ਸਿੰਘ)-ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ ਹੈ ਤੇ ਇਸ ਦੀ ਮੁਹੱਤਤਾ ਨੂੰ ਸਮਝਾਉਣ ਲਈ ਸਿਹਤ ਵਿਭਾਗ ਵਲੋਂ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ...

ਪੂਰੀ ਖ਼ਬਰ »

ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਦੇ ਫਾਰਮ ਭਰਨ ਲਈ ਕੈਂਪ

ਕਿਸ਼ਨਗੜ੍ਹ, 7 ਅਗਸਤ (ਹੁਸਨ ਲਾਲ)- ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਰਾਏਪੁਰ ਰਸੂਲਪੁਰ ਵਿਖੇ ਕੈਂਪ ਲਗਾਇਆ ਗਿਆ ਜਿਸ ਵਿਚ ਬੁਢਾਪਾ , ਵਿਧਵਾ, ਅੰਗਹੀਣ, ਨਿਆਸ਼ਰਿਤ, ਲੇਬਰ ਕਾਰਡ, ਨਰੇਗਾ ਦੇ ਜਾਬ ...

ਪੂਰੀ ਖ਼ਬਰ »

ਐਸ.ਡੀ.ਐਮ. ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਮਾਰਕੀਟ ਕਮੇਟੀ ਸ਼ਾਹਕੋਟ ਦੇ ਪ੍ਰਬੰਧਕ ਨਿਯੁਕਤ

ਸ਼ਾਹਕੋਟ, 7 ਅਗਸਤ (ਬਾਂਸਲ)-ਖੇਤਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਦੇ ਦਸਤਖਤਾਂ ਹੇਠ ਜਾਰੀ ਹੋਏ ਪੱਤਰ ਰਾਹੀਂ ਪੰਜਾਬ ਦੀਆਂ 156 ਮਾਰਕੀਟ ਕਮੇਟੀਆਂ ਲਈ ਐਸ.ਡੀ.ਐਮਜ਼ ਨੂੰ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ¢ ਇਸ ਤੋਂ ਪਹਿਲਾ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਨਕੋਦਰ, 7 ਅਗਸਤ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਮਲਾਵੀ ਦੇਵੀ ਦਇਆਨੰਦ ਮਾਡਲ ਸਕੂਲ ਨਕੋਦਰ ਵਿਚ ਪਿ੍ੰਸੀਪਲ ਸ੍ਰੀ ਬਲਜਿੰਦਰ ਸਿੰਘ ਸਿੰਘ ਦੀ ਅਗਵਾਈ ਹੇਠ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸਕੂਲ ਦੇ ...

ਪੂਰੀ ਖ਼ਬਰ »

ਸਿਮਰਨ ਸੱਭਿਆਚਾਰਕ ਮੰਚ ਵਲੋਂ ਸਾਵਣ ਕਵੀ ਦਰਬਾਰ

ਜਲੰਧਰ, 7 ਅਗਸਤ (ਹਰਵਿੰਦਰ ਸਿੰਘ ਫੁੱਲ)- ਸਿਮਰਨ ਸੱਭਿਆਚਾਰਕ ਮੰਚ ਵਲੋਂ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਸਾਹਤਿਕ ਹਾਲ ਵਿਖੇ ਸਾਵਣ ਮਹੀਨੇ ਨੂੰ ਸਮਰਪਿਤ 'ਸਾਵਣ ਕਵੀ ਦਰਬਾਰ' ਕਰਵਾਇਆ ਗਿਆ | ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਜਥੇਦਾਰ ਗੁਰਦੇਵ ਸਿੰਘ ਨਿੱਝਰ ...

ਪੂਰੀ ਖ਼ਬਰ »

ਕੰਧ ਟੱਪ ਕੇ ਅੱਧੀ ਰਾਤ ਨੂੰ ਘਰ 'ਚੋਂ ਮੋਬਾਈਲ ਚੋਰੀ

ਲੋਹੀਆਂ ਖਾਸ, 7 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਥਾਨਕ ਪੁਲਸ ਨੇ ਘਰ ਅੰਦਰ ਅੱਧੀ ਰਾਤ ਨੂੰ ਦਾਖਲ ਹੋ ਕੇ ਮੋਬਾਈਲ ਚੁੱਕਣ ਗਏ ਇੱਕ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ | ਘਟਨਾ 13/14 ਜੁਲਾਈ ਦੀ ਦੱਸੀ ਜਾ ਰਹੀ ਹੈ | ਜਾਣ ਕਾਰੀ ਅਨੁਸਾਰ ਪੀੜਤ ਮਹਿਲਾ ਸਵਰਨ ਕੌਰ ਵਾਸੀ ਮੁੰਡੀ ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਕਰਵਾਇਆ ਇਨਾਮ ਵੰਡ ਸਮਾਰੋਹ

ਫਿਲੌਰ, 7 ਅਗਸਤ (ਵਿਪਨ ਗੈਰੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਹਿੰਗ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਪਿੰਡ ਦੇ ਸਰਪੰਚ ਸਤਪਾਲ ਸਿੰਘ, ਚੇਅਰਮੈਨ ਬਲਜੀਤ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਪਰਚਾ ਰੱਦ ਨਾ ਕੀਤਾ ਤਾਂ ਜਥੇਬੰਦੀ ਕਰੇਗੀ ਤਿੱਖਾ ਸੰਘਰਸ਼-ਪ੍ਰਧਾਨ ਕੰਤਾ ਢੰਡੋਵਾਲ

ਸ਼ਾਹਕੋਟ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਡਾ: ਬੀ.ਆਰ. ਅੰਬੇਡਕਰ ਆਰਮੀ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੀਤੇ ਦਿਨੀਂ ਐੱਸ.ਡੀ.ਐੱਮ. ਦਫ਼ਤਰ ਸ਼ਾਹਕੋਟ ਵਿਖੇ ਆਪਣੀਆਂ ਮੰਗਾਂ ਸਬੰਧੀ ਧਰਨਾ ...

ਪੂਰੀ ਖ਼ਬਰ »

ਸਤਲੁਜ ਦਰਿਆ 'ਚ ਨਿਰੰਤਰ ਪੈ ਰਿਹੈ ਸ਼ਹਿਰ ਦੀ ਨਿਕਾਸੀ ਦਾ ਗੰਦਾ ਪਾਣੀ

ਫਿਲੌਰ, 7 ਅਗਸਤ (ਸਤਿੰਦਰ ਸ਼ਰਮਾ)- ਦੇਸ਼ ਦੀਆਂ ਨਦੀਆਂ, ਦਰਿਆਵਾਂ ਅਤੇ ਧਰਤੀ ਦੇ ਪਾਣੀ ਨੂੰ ਸਾਫ ਸੁਥਰਾ ਰੱਖਣ ਦੀਆਂ ਗੱਲਾਂ ਅਕਸਰ ਕਰਦੇ ਅਤੇ ਸੁਣਦੇ ਰਹਿੰਦੇ ਹਾਂ, ਵੱਡੇ ਆਗੂ ਵੀ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ ਪਰ ਸੱਚਾਈ ਇਹ ਹੈ ਕਿ ਜਿਨ੍ਹਾਂ ...

ਪੂਰੀ ਖ਼ਬਰ »

ਸਤਲੁਜ ਦਰਿਆ 'ਚ ਨਿਰੰਤਰ ਪੈ ਰਿਹੈ ਸ਼ਹਿਰ ਦੀ ਨਿਕਾਸੀ ਦਾ ਗੰਦਾ ਪਾਣੀ

ਫਿਲੌਰ, 7 ਅਗਸਤ (ਸਤਿੰਦਰ ਸ਼ਰਮਾ)- ਦੇਸ਼ ਦੀਆਂ ਨਦੀਆਂ, ਦਰਿਆਵਾਂ ਅਤੇ ਧਰਤੀ ਦੇ ਪਾਣੀ ਨੂੰ ਸਾਫ ਸੁਥਰਾ ਰੱਖਣ ਦੀਆਂ ਗੱਲਾਂ ਅਕਸਰ ਕਰਦੇ ਅਤੇ ਸੁਣਦੇ ਰਹਿੰਦੇ ਹਾਂ, ਵੱਡੇ ਆਗੂ ਵੀ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ ਪਰ ਸੱਚਾਈ ਇਹ ਹੈ ਕਿ ਜਿਨ੍ਹਾਂ ...

ਪੂਰੀ ਖ਼ਬਰ »

ਐੱਨ.ਸੀ.ਸੀ. ਆਰਮੀ ਵਿੰਗ ਟੀਮ ਵਲੋਂ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦਾ ਦੌਰਾ

ਮਲਸੀਆਂ, 7 ਅਗਸਤ (ਦਲਜੀਤ ਸਿੰਘ ਸਚਦੇਵਾ)- 'ਨੈਸ਼ਨਲ ਕੈਡੇਟ ਕੋਰ' (ਐੱਨ.ਸੀ.ਸੀ) ਵਲੋਂ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦਾ ਦੌਰਾ ਕਰਨਲ ਵਿਸ਼ਾਲ ਉੱਪਲ ਕਮਾਂਡਿੰਗ ਅਫ਼ਸਰ ਆਰਮੀ ਵਿੰਗ 21 ਪੰਜਾਬ ਬਟਾਲੀਅਨ ਕਪੂਰਥਲਾ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਨਾਇਬ ...

ਪੂਰੀ ਖ਼ਬਰ »

ਗਊਸ਼ਾਲਾ ਕਮੇਟੀ ਵਲੋਂ ਰਾਮੇਸ਼ਵਰ ਚੰਦਰ ਲਾਡੀ ਦਾ ਬੀ.ਪੀ.ਈ.ਓ. ਬਣਨ 'ਤੇ ਸਨਮਾਨ

ਸ਼ਾਹਕੋਟ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਰਾਮੇਸ਼ਵਰ ਚੰਦਰ ਲਾਡੀ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓ.) ਬਣਨ 'ਤੇ ਸ੍ਰੀ ਠਾਕੁਰ ਦੁਆਰਾ ਗਊਸ਼ਾਲਾ ਵਿਖੇ ਗਊਸ਼ਾਲਾ ਕਮੇਟੀ ਵਲੋਂ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਨੀਰਜ ਬਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ...

ਪੂਰੀ ਖ਼ਬਰ »

ਮਾਤਾ ਕਰਮ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਅਰਪਿਤ

ਗੁਰਾਇਆ, 7 ਅਗਸਤ (ਬਲਵਿੰਦਰ ਸਿੰਘ)- ਭਾਈ ਕੁਲਬੀਰ ਸਿੰਘ ਬੜਾ ਪਿੰਡ ਮੈਂਬਰ ਸ਼੍ਰੋਮਣੀ ਕਮੇਟੀ ਦੀ ਮਾਤਾ ਬੀਬੀ ਕਰਮ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਦੇ ਭੋਗ ਗੁਰਦੁਆਰਾ ਸਿੰਘਾਂ ਸ਼ਹੀਦਾਂ ਬੜਾ ਪਿੰਡ ਵਿਖੇ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ 10 ਨੂੰ ਜੰਤਰ ਮੰਤਰ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਕਾਹਨ ਸਿੰਘ ਵਾਲਾ

ਸ਼ਾਹਕੋਟ, 7 ਅਗਸਤ (ਦਲਜੀਤ ਸਿੰਘ ਸਚਦੇਵਾ)- 15 ਅਗਸਤ ਨੂੰ ਸਮੁੱਚੀ ਸਿੱਖ ਕੌਮ ਆਪੋ-ਆਪਣੇ ਘਰਾਂ ਤੇ ਕਾਰੋਬਾਰਾਂ 'ਤੇ ਖ਼ਾਲਸਾ ਪੰਥ ਦਾ ਨਿਸ਼ਾਨ ਕੇਸਰੀ ਝੰਡਾ ਲਹਿਰਾਏ, ਕਿਉਂਕਿ ਇੱਥੋਂ ਦੇ ਹੁਕਮਰਾਨ ਲੰਮੇ ਸਮੇਂ ਤੋਂ ਆਪਣੀ ਸਿਆਸੀ ਤਾਕਤ ਤੇ ਸਰਕਾਰੀ ਸਾਧਨਾਂ ਦੀ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ 10 ਨੂੰ ਜੰਤਰ ਮੰਤਰ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਕਾਹਨ ਸਿੰਘ ਵਾਲਾ

ਸ਼ਾਹਕੋਟ, 7 ਅਗਸਤ (ਦਲਜੀਤ ਸਿੰਘ ਸਚਦੇਵਾ)- 15 ਅਗਸਤ ਨੂੰ ਸਮੁੱਚੀ ਸਿੱਖ ਕੌਮ ਆਪੋ-ਆਪਣੇ ਘਰਾਂ ਤੇ ਕਾਰੋਬਾਰਾਂ 'ਤੇ ਖ਼ਾਲਸਾ ਪੰਥ ਦਾ ਨਿਸ਼ਾਨ ਕੇਸਰੀ ਝੰਡਾ ਲਹਿਰਾਏ, ਕਿਉਂਕਿ ਇੱਥੋਂ ਦੇ ਹੁਕਮਰਾਨ ਲੰਮੇ ਸਮੇਂ ਤੋਂ ਆਪਣੀ ਸਿਆਸੀ ਤਾਕਤ ਤੇ ਸਰਕਾਰੀ ਸਾਧਨਾਂ ਦੀ ...

ਪੂਰੀ ਖ਼ਬਰ »

ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ ਵਿਖੇ ਤੀਆਂ ਸਬੰਧੀ ਮੁਕਾਬਲੇ ਕਰਵਾਏ

ਮਲਸੀਆਂ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਤੇ ਪਿ੍ੰਸੀਪਲ ਸ੍ਰੀਮਤੀ ਰਜਨੀ ਬਾਲਾ ਦੀ ਅਗਵਾਈ ਹੇਠ ਸਕੂਲ 'ਚ ਤੀਆਂ ਸਬੰਧੀ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਦੇ ਵੱਖ-ਵੱਖ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਢੰਡੋਵਾਲ ਸਕੂਲ 'ਚ ਯੋਗ ਕੈਂਪ ਲਗਾਇਆ

ਸ਼ਾਹਕੋਟ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹੈਲਥ ਡਿਸਪੈਂਸਰੀ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ (ਬਲਾਕ ਸ਼ਾਹਕੋਟ-2) ਵਿਖੇ ਯੋਗ ਕੈਂਪ ਸਕੂਲ ਹੈੱਡ ਟੀਚਰ ਜਤਿੰਦਰ ਪਾਲ ...

ਪੂਰੀ ਖ਼ਬਰ »

ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਵਿਖੇ ਅੰਮਿ੍ਤ ਵੇਲਾ ਸਮਾਗਮ ਅੱਜ ਤੋਂ

ਜਲੰਧਰ, 7 ਅਗਸਤ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਜੀ ਕ੍ਰਿਸ਼ਨਾ ਨਗਰ ਨੇੜੇ ਐਮ.ਜੀ.ਐਨ. ਪਬਲਿਕ ਸਕੂਲ ਵਿਖੇ ਅੰਮਿ੍ਤ ਵੇਲਾ ਸਮਾਗਮ 8 ਅਗਸਤ ਤੋਂ ਅਰੰਭ ਹੋ ਰਹੇ ਹਨ | ਗੁਰਦੁਆਰਾ ਕਮੇਟੀ ਦੇ ਚੇਅਰਮੈਨ ਸਤਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਅੰਮਿ੍ਤ ...

ਪੂਰੀ ਖ਼ਬਰ »

ਝੂਠਾ ਪਰਚਾ ਦਰਜ ਕਰਨਾ ਹੱਕ ਮੰਗਦੇ ਲੋਕਾਂ ਨੂੰ ਦਬਾਉਣ ਦੇ ਵਰਤਾਰੇ ਦਾ ਹਿੱਸਾ- ਤਰਕਸ਼ੀਲ ਸੁਸਾਇਟੀ

ਸ਼ਾਹਕੋਟ, 7 ਅਗਸਤ (ਬਾਂਸਲ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸ਼ਾਹਕੋਟ ਇਕਾਈ ਦੀ ਹੰਗਾਮੀ ਮੀਟਿੰਗ ਮੁੱਖ ਪ੍ਰਬੰਧਕ ਸੁਖਵਿੰਦਰ ਬਾਗਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਦੀ ਇਕਾਈ ਸ਼ਾਹਕੋਟ ਦੇ ਪ੍ਰੈੱਸ ਸਕੱਤਰ ਤੇ ਸੀਨੀਅਰ ਪੱਤਰਕਾਰ ...

ਪੂਰੀ ਖ਼ਬਰ »

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਮਨਾਇਆ ਤੀਆਂ ਦਾ ਤਿਉਹਾਰ ਮਨਾਇਆ

ਡਰੋਲੀ ਕਲਾਂ, 7 ਅਗਸਤ (ਸੰਤੋਖ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਤੀਆਂ ਦਾ ਤਿਉਹਾਰ ਡਾ. ਧਰਮਜੀਤ ਸਿੰਘ ਪਰਮਾਰ ਵਾਈਸ ਚਾਂਸਲਰ ਦੀ ਅਗਵਾਈ ਵਿਚ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪਹਿਰਾਵੇ 'ਚ ਰੰਗਾਂਰੰਗ ...

ਪੂਰੀ ਖ਼ਬਰ »

ਪਿੰਡ ਬੱਗਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ

ਸ਼ਾਹਕੋਟ, 7 ਅਗਸਤ (ਬਾਂਸਲ) ਨਜ਼ਦੀਕੀ ਪਿੰਡ ਬੱਗਾ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ | ਸਮਾਗਮ 'ਚ ਸਵ. ਬਿੱਕਰ ਸਿੰਘ ਗਿੱਲ ਦੇ ਪਰਿਵਾਰ ਵਲੋਂ ਅਹਿਮ ਯੋਗਦਾਨ ਪਾਇਆ ਗਿਆ | ਕੁੜੀਆਂ ਨੇ ਪੀਂਘਾਂ ਝੂਟਣ ਤੋਂ ਇਲਾਵਾ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਤੇ ਹੋਰ ...

ਪੂਰੀ ਖ਼ਬਰ »

ਪਿੰਡ ਸਾਲਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਆਦਮਪੁਰ, 7 ਅਗਸਤ (ਹਰਪ੍ਰੀਤ ਸਿੰਘ)- ਪਿੰਡ ਸਲਾਲਾ ਦੀ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ ਗਿਆ | ਪਿੰਡ ਦੀਆਂ ਲੜਕੀਆਂ ਰੰਗ ਬਿਰੰਗੇ ਪੰਜਾਬੀ ਪਹਿਰਾਵੇ 'ਚ ਸਜੀਆਂ ਹੋਈਆਂ ਸਨ ਜਿਨ੍ਹਾਂ ਵਲੋਂ ਗੀਤਾਂ ਤੇ ਗਿੱਧੇ ਦੀ ...

ਪੂਰੀ ਖ਼ਬਰ »

ਗੁਰੂ ਘਰਾਂ ਦੇ ਦਰਸ਼ਨਾਂ ਲਈ ਗਿਆ ਜਥਾ ਵਾਪਸ ਮੁੜਿਆ

ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਤੋਂ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨਾ ਲਈ ਸੰਗਤਾਂ ਦਾ ਜੱਥਾ ਬੱਸ ਤੇ ਟੈਂਪੂ ਟਰੈਵਲ ਰਾਹੀਂ ਅੱਜ ਸਵੇਰੇ ਰਵਾਨਾ ਹੋਇਆ, ਜੋ ਕਿ ਦੇਰ ਸ਼ਾਮ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਰਤਿਆ | ...

ਪੂਰੀ ਖ਼ਬਰ »

ਦਵਿੰਦਰ ਸਿੰਘ ਲਸਾੜਾ ਫਿਲੌਰ ਬਲਾਕ ਕਾਂਗਰਸ ਦੇ ਦੋਬਾਰਾ ਪ੍ਰਧਾਨ ਨਿਯੁਕਤ

ਫਿਲੌਰ/ਲਸਾੜਾ, 7 ਅਗਸਤ (ਸਤਿੰਦਰ ਸ਼ਰਮਾ, ਲਖਵੀਰ ਸਿੰਘ ਖੁਰਦ)- ਪੰਜਾਬ ਕਾਂਗਰਸ ਕਮੇਟੀ ਵਲੋਂ ਬਣਾਏ ਗਏ ਜਥੇਬੰਦਕ ਢਾਂਚੇ ਵਿਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਵਿੰਦਰ ਸਿੰਘ ਲਸਾੜਾ ਜੋ ਬਲਾਕ ਸੰਮਤੀ ਫਿਲੌਰ ਦੇ ਚੇਅਰਮੈਨ ਵੀ ਹਨ, ਨੂੰ ਬਲਾਕ ...

ਪੂਰੀ ਖ਼ਬਰ »

ਮਹਿਤਪੁਰ 'ਚ ਤੀਆਂ ਸੰਬੰਧੀ ਸਮਾਗਮ 14 ਨੂੰ

ਮਹਿਤਪੁਰ, 7 ਅਗਸਤ (ਲਖਵਿੰਦਰ ਸਿੰਘ)- ਮਹਿਤਪੁਰ ਦੇ ਪੁਰਾਤਨ ਧਾਰਮਿਕ ਅਸਥਾਨ ਬਾਬਾ ਰਾਮ ਮਾਲੋਂ ਜੀ ਵਿਖੇ ਸਾਉਣ ਦੇ ਪਹਿਲੇ ਐਤਵਾਰ ਤੋਂ ਹਰ ਐਤਵਾਰ ਨੂੰ ਤੀਆਂ ਦਾ ਮੇਲਾ ਲਗਾਤਾਰ ਇਸਤਰੀ ਸੱਭਿਆਚਰਕ ਮੰਚ ਸਰਕਲ ਮਹਿਤਪੁਰ ਵਲੋਂ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ...

ਪੂਰੀ ਖ਼ਬਰ »

'ਹਰ ਘਰ ਤਿਰੰਗਾ' ਮੁਹਿੰਮ ਤਹਿਤ ਹਾਜੀਪੁਰ-ਸਲੈਚਾਂ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਹਰ ਘਰ ਤਿਰੰਗਾ ਮੁਹਿੰਮ ਤਹਿਤ ਜ਼ਿਲ੍ਹਾ ਸੰਯੋਜਕ ਗੁਰਵਿੰਦਰ ਸਿੰਘ ਤੇ ਬਲਾਕ ਸੰਯੋਜਕ ਜੋਗਾ ਸ਼ਾਹਕੋਟ (ਤਾਈ ਜਗੀਰੋ) ਦੀ ਅਗਵਾਈ 'ਚ ਭਗਵਾਨ ਵਾਲਮੀਕਿ ਮੰਦਿਰ ਪਿੰਡ ਹਾਜੀਪੁਰ-ਸਲੈਚਾਂ ਵਿਖੇ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਬਿਲਗਾ 'ਚ ਤੀਆਂ ਦਾ ਤਿਉਹਾਰ ਮਨਾਇਆ

ਫਿਲੌਰ, 7 ਅਗਸਤ (ਸਤਿੰਦਰ ਸ਼ਰਮਾ)- ਐਸ.ਆਰ. ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਹਲਕਾ ਨਕੋਦਰ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਵਿਧਾਇਕ ਬੀਬੀ ਮਾਨ ਨੇ ...

ਪੂਰੀ ਖ਼ਬਰ »

ਪੱਤੀ ਰਾਮ ਕੀ ਜੰਡਿਆਲਾ ਦੀਆਂ ਬੀਬੀਆਂ ਨੇ ਮਨਾਇਆ ਤੀਆਂ ਦਾ ਤਿਓਹਾਰ

ਜੰਡਿਆਲਾ ਮੰਜਕੀ, 7 ਅਗਸਤ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ ਦੀ ਪੱਤੀ ਰਾਮ ਕੀ ਦੀਆਂ ਬੀਬੀਆਂ ਵੱਲੋਂ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਪਰਵਾਸੀ ਭਾਰਤੀਆਂ, ਪੱਤੀ ਰਾਮ ਕੀ ਦੀਆਂ ਬੀਬੀਆਂ, ਮੈਂਬਰ ਪੰਚਾਇਤ ਮੱਖਣ ਸਿੰਘ ਜੌਹਲ ਦੇ ਵਿਸ਼ੇਸ਼ ...

ਪੂਰੀ ਖ਼ਬਰ »

ਪਸ਼ੂਆਂ 'ਚ ਫੈਲੇ ਧਫ਼ੜੀ ਰੋਗ ਦਾ ਕਹਿਰ ਜਾਰੀ, ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਦਵਾਈ ਦੀ ਭਾਰੀ ਘਾਟ

ਮਹਿਤਪੁਰ, 7 ਅਗਸਤ (ਹਰਜਿੰਦਰ ਸਿੰਘ ਚੰਦੀ)- ਪਸ਼ੂਆਂ 'ਚ ਚਮੜੀ ਰੋਗ ਲਿੰਪੀ ਸਕਿਨ ਦੀ ਫੈਲੀ ਛੂਤ ਦੀ ਬਿਮਾਰੀ ਨੇ ਕਿਸਾਨਾਂ, ਪਸ਼ੂ ਪਾਲਕਾਂ ਦੀ ਨੀਂਦ ਉਡਾ ਦਿੱਤੀ ਹੈ | ਆਦਰਮਾਨ ਤੋਂ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਵਾਲੇ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਬਿਮਾਰੀ ...

ਪੂਰੀ ਖ਼ਬਰ »

ਪਸ਼ੂਆਂ 'ਚ ਫੈਲੇ ਧਫ਼ੜੀ ਰੋਗ ਦਾ ਕਹਿਰ ਜਾਰੀ, ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਦਵਾਈ ਦੀ ਭਾਰੀ ਘਾਟ

ਮਹਿਤਪੁਰ, 7 ਅਗਸਤ (ਹਰਜਿੰਦਰ ਸਿੰਘ ਚੰਦੀ)- ਪਸ਼ੂਆਂ 'ਚ ਚਮੜੀ ਰੋਗ ਲਿੰਪੀ ਸਕਿਨ ਦੀ ਫੈਲੀ ਛੂਤ ਦੀ ਬਿਮਾਰੀ ਨੇ ਕਿਸਾਨਾਂ, ਪਸ਼ੂ ਪਾਲਕਾਂ ਦੀ ਨੀਂਦ ਉਡਾ ਦਿੱਤੀ ਹੈ | ਆਦਰਮਾਨ ਤੋਂ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਵਾਲੇ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਬਿਮਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX