ਨਵੀਂ ਦਿੱਲੀ, 10 ਅਗਸਤ (ਏਜੰਸੀ)- ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਨੇ ਇਲੈਕਟਿ੍ਕ ਵਹੀਕਲ ਮੈਨੂਫੈਕਚਰਰ ਟੈਸਲਾ ਦੇ 6.9 ਅਰਬ ਡਾਲਰ (ਕਰੀਬ 54 ਹਜ਼ਾਰ ਕਰੋੜ ਰੁਪਏ) ਦੇ ਸ਼ੇਅਰ ਵੇਚ ਦਿੱਤੇ ਹਨ | ਇਸ ਦਾ ਕਾਰਨ 44 ਅਰਬ ਡਾਲਰ (ਕਰੀਬ 3.4 ਲੱਖ ਕਰੋੜ ਰੁਪਏ) ਦੀ ਟਵਿੱਟਰ ਡੀਲ ਹੈ | ਮਸਕ ਨੇ ਕਿਹਾ ਕਿ ਜੇਕਰ ਰੱਦ ਕੀਤੀ ਡੀਲ ਨੂੰ ਬੰਦ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤੇ ਕੁਝ ਇਕਵਿਟੀ ਭਾਈਵਾਲ ਨਾਲ ਨਹੀਂ ਆਉਂਦੇ ਤਾਂ ਨਕਦੀ ਦੀ ਲੋੜ ਪਵੇਗੀ | ਟੈਸਲਾ ਦੇ ਸਟਾਕ ਦੀ ਐਮਰਜੈਂਸੀ ਸੇਲਿੰਗ ਤੋਂ ਬਚਣਾ ਮਹੱਤਵਪੂਰਨ ਹੈ | ਇਸ ਤੋਂ ਪਹਿਲਾਂ ਮਸਕ ਨੇ ਅਪ੍ਰੈਲ 'ਚ 8.5 ਅਰਬ ਡਾਲਰ (ਕਰੀਬ 67 ਹਜ਼ਾਰ ਕਰੋੜ ਰੁਪਏ) ਦੇ ਸ਼ੇਅਰ ਵੇਚੇ ਸਨ | ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਹੋਰ ਸ਼ੇਅਰਾਂ ਦੀ ਵਿਕਰੀ ਦੀ ਯੋਜਨਾ ਨਹੀਂ ਹੈ | ਹਾਲਾਂਕਿ ਮਸਕ ਦੀ ਨਵੀਂ ਫਾਈਲਿੰਗ ਅਨੁਸਾਰ ਉਨ੍ਹਾਂ 5-9 ਅਗਸਤ ਵਿਚਾਲੇ ਟੈਸਲਾ ਦੇ ਲਗਪਗ 79.2 ਲੱਖ ਸ਼ੇਅਰ ਵੇਚੇ | ਹੁਣ ਉਨ੍ਹਾਂ ਕੋਲ 15.5 ਕਰੋੜ ਸ਼ੇਅਰ ਬਚੇ ਹਨ | ਮਸਕ ਪਿਛਲੇ 10 ਮਹੀਨਿਆਂ 'ਚ ਟੈਸਲਾ ਦੇ ਲਗਪਗ 32 ਅਰਬ ਡਾਲਰ ਦੇ ਸ਼ੇਅਰ ਵੇਚ ਚੁੱਕੇ ਹਨ | ਮਸਕ ਨੇ 44 ਅਰਬ ਡਾਲਰ 'ਚ ਟਵਿੱਟਰ ਖਰੀਦਣ ਦਾ ਐਲਾਨ ਕੀਤਾ ਸੀ, ਪਰ ਬਾਅਦ 'ਚ ਉਨ੍ਹਾਂ ਸੌਦਾ ਰੱਦ ਕਰ ਦਿੱਤਾ ਸੀ | ਉਨ੍ਹਾਂ ਦੋਸ਼ ਲਗਾਇਆ ਸੀ ਕਿ ਟਵਿੱਟਰ ਨੇ ਅਜੇ ਤੱਕ ਫਰਜ਼ੀ ਤੇ ਸਪੈਮ ਅਕਾਉਂਟਾਂ ਦੀ ਜਾਣਕਾਰੀ ਨਹੀਂ ਦਿੱਤੀ | ਹਾਲਾਂਕਿ ਸੌਦਾ ਰੱਦ ਹੋਣ ਕਾਰਨ ਮਸਕ ਦੇ ਖਿਲਾਫ ਟਵਿੱਟਰ ਅਮਰੀਕਾ ਦੀ ਡੇਲਾਵੇਅਰ ਅਦਾਲਤ ਪਹੁੰਚ ਗਿਆ | ਟਵਿੱਟਰ ਚਾਹੁੰਦਾ ਹੈ ਕਿ 54.20 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਜੋ ਸੌਦਾ ਹੋਇਆ ਹੈ ਮਸਕ ਉਸ ਨੂੰ ਪੂਰਾ ਕਰੇ |
ਪਾਣੀਪਤ (ਹਰਿਆਣਾ), 10 ਅਗਸਤ (ਏਜੰਸੀ)- ਭਾਰਤ ਅਗਲੇ ਸਾਲ ਅਪ੍ਰੈਲ ਤੋਂ ਚੋਣਵੇਂ ਪੈਟਰੋਲ ਪੰਪਾਂ 'ਤੇ ਪੈਟਰੋਲ ਨਾਲ 20 ਫੀਸਦੀ ਈਥਾਨੋਲ ਦੀ ਸਪਲਾਈ ਸ਼ੁਰੂ ਕਰੇਗਾ ਅਤੇ ਇਸ ਤੋਂ ਬਾਅਦ ਇਹ ਸਪਲਾਈ ਵਧਾਏਗਾ, ਕਿਉਂਕਿ ਇਸ ਨਾਲ ਤੇਲ ਦੀ ਆਯਾਤ ਨਿਰਭਰਤਾ ਘਟੇਗੀ ਅਤੇ ਵਾਤਾਵਰਣ ...
ਪਟਿਆਲਾ, 10 ਅਗਸਤ (ਭਗਵਾਨ ਦਾਸ)- ਕਰਾਪ ਕੇਅਰ ਫੈਡਰੇਸ਼ਨ ਆਫ ਇੰਡੀਆ ਦੇ ਸਨਮਾਨਿਤ ਅਤੇ ਯੂ.ਪੀ.ਐਲ. ਦੇ ਚੇਅਰਮੈਨ ਪਦਮ ਭੂਸ਼ਣ ਰਾਜੂ ਸ਼ਰੌਫ ਨੇ ਦੱਸਿਆ ਕਿ 2021 22 'ਚ ਭਾਰਤ ਨੇ 36521 ਕਰੋੜ ਰੁਪਏ ਦੀ ਮਾਲੀਅਤ ਦੇ ਕੀਟਨਾਸ਼ਕ ਵਿਦੇਸ਼ਾਂ ਨੂੰ ਬਰਾਮਦ ਕੀਤੇ ਅਤੇ 13363 ਕਰੋੜ ਰੁਪਏ ...
ਜਲੰਧਰ, 10 ਅਗਸਤ (ਅ.ਬ.)- ਕੈਨੇਡਾ ਜਾਣ ਵਾਲੇ ਵਿਦਿਆਰਥੀਆਂ 'ਤੇ ਵਜ਼ੀਫਿਆਂ ਦੀ ਬਰਸਾਤ ਹੋ ਰਹੀ ਹੈ | ਪਾਇਨੀਅਰ ਨੇ ਸਾਲ 2003 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨੇ ਸਾਕਾਰ ਕੀਤੇ ਹਨ, ਜਿਸ ਕਾਰਨ ਇਹ ਭਾਰਤ ਦੀ ਸਭ ਤੋਂ ...
ਐੱਸ. ਏ. ਐੱਸ. ਨਗਰ, 10 ਅਗਸਤ (ਕੇ. ਐੱਸ. ਰਾਣਾ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੀ 'ਹਰ ਘਰ ਤਿਰੰਗਾ ਮੁਹਿੰਮ' ਨੂੰ ਸਫ਼ਲ ਬਣਾਉਣ 'ਚ ਯੋਗਦਾਨ ਪਾਉਣ ਦੇ ਉਦੇਸ਼ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX