ਤਾਜਾ ਖ਼ਬਰਾਂ


ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾਈ
. . .  1 day ago
ਬਠਿੰਡਾ,5 ਦਸੰਬਰ (ਨਾਇਬ ਸਿੱਧੂ) - ਬਠਿੰਡਾ ਮਾਨਸਾ ਰੋਡ ਉਪਰ ਸਥਿਤ ਇਕ ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾ ਦਿੱਤੀ । ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ । ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ...
ਖੰਡੇਬਾਦ ਵਿਖੇ ਫਾਰਚੂਨਰ ਗੱਡੀ ਅਤੇ ਬੁਲਟ ਦੀ ਟੱਕਰ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ
. . .  1 day ago
ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ , ਕੰਵਲਜੀਤ ਸਿੰਘ ਢੀਂਡਸਾ)- ਨੇੜਲੇ ਪਿੰਡ ਖੰਡੇਬਾਦ ਵਿਖੇ ਦੇਰ ਸ਼ਾਮ ਬੁਲਟ ਮੋਟਰਸਾਈਕਲ ਤੇ ਫਾਰਚੂਨਰ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿਚ ਦਾਖਲ ਹੋਣ ਲਈ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਪ੍ਰਸ਼ਾਸਨਿਕ ਸਹਿਯੋਗ ਦੀ ਕੀਤੀ ਅਪੀਲ
. . .  1 day ago
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਭਗੌੜਾ ਕਰਾਰ
. . .  1 day ago
ਲੁਧਿਆਣਾ , 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਘੁਟਾਲੇ ਵਿਚ ਨਾਮਜ਼ਦ ਕੀਤੇ ਗਏ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ ਭਗੌੜਾ ਕਰਾਰ ਦੇ ਦਿੱਤਾ ...
ਗੁਜਰਾਤ ’ਚ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਨ ਰਹੀ-ਗੁਜਰਾਤ ਦੇ ਮੁੱਖ ਚੋਣ ਅਧਿਕਾਰੀ
. . .  1 day ago
ਗਾਂਧੀਨਗਰ, 5 ਦਸੰਬਰ- ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ, ਸਿਰਫ਼ 3-4 ਸ਼ਿਕਾਇਤਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
. . .  1 day ago
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਵਲੋਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ...
ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਲਿਆਂਦੀ ਮੁਸ਼ਕਲ : ਜਰਮਨ ਵਿਦੇਸ਼ ਮੰਤਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਜਰਮਨ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਮੁਸ਼ਕਲ ਲਿਆਂਦੀ ਹੈ ।
ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ,5 ਦਸੰਬਰ - ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਬਲਾਕ ਦੇ ਪਿੰਡ ਤਰਕੁੰਡੀ ਨੇੜੇ ਵਾਪਰਿਆ ...
ਪੰਜਾਬ ਰੋਡਵੇਜ ਦੀ ਬੱਸ ਬੇਕਾਬੂ ਹੋ ਕੇ ਪਲਟੀ, ਚਾਰ ਜ਼ਖ਼ਮੀ
. . .  1 day ago
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਇਥੇ ਚੰਡੀਗੜ੍ਹ ਬਾਈਪਾਸ ’ਤੇ ਇਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ ਦਿੱਤੀ ਹੈ , ਜੋ ਕਿ 4 ਦਸੰਬਰ ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 50.51% ਮਤਦਾਨ ਦਰਜ : ਭਾਰਤੀ ਚੋਣ ਕਮਿਸ਼ਨ
. . .  1 day ago
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕੇਂਦਰ-ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਕੇਂਦਰ ਨੂੰ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਰਾਜ ਸਰਕਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ...
ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 31 ਦਸੰਬਰ 2022 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ...
ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਪੰਜਾਬ 'ਚ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਗੰਭੀਰ ਮੁੱਦਾ ਹੈ। ਸੁਪਰੀਮ ਕੋਰਟ ਦਾ ਕਹਿਣਾ...
ਈ.ਡਬਲਯੂ.ਐਸ.'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 5 ਦਸੰਬਰ-ਆਰਥਿਕ ਤੌਰ 'ਤੇ ਕਮਜ਼ੋਰ ਵਰਗ ਮੁੱਦਿਆਂ (ਈ.ਡਬਲਯੂ.ਐਸ.)'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਦੇ ਖ਼ਿਲਾਫ਼ ਡੀ.ਐਮ.ਕੇ. ਨੇ ਵਲੋਂ ਸੁਪਰੀਮ ਕੋਰਟ...
ਸੁਖਬੀਰ ਸਿੰਘ ਬਾਦਲ ਵਲੋਂ ਮਨਸੂਰਪੁਰ ਬੇਅਦਬੀ ਘਟਨਾ ਦੀ ਨਿਖੇਧੀ
. . .  1 day ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਕਾਰਾ ਨਾ ਮੁਆਫ਼ੀਯੋਗ ਹੈ।ਉਨ੍ਹਾਂ ਮੁੱਖ ਮੰਤਰੀ...
ਚੌਧਰੀ ਕਰੌਕਰੀ ਹਾਊਸ ਵਿਖੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
. . .  1 day ago
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਦੇ ਘੁਮਾਰ ਮੰਡੀ ’ਚ ਸਥਿਤ ਚੌਧਰੀ ਕਰੌਕਰੀ ਹਾਊਸ ਵਿਖੇ ਛਾਪੇਮਾਰੀ ਕੀਤੀ...
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  1 day ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  1 day ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  1 day ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  1 day ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  1 day ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਹੁਸ਼ਿਆਰਪੁਰ / ਮੁਕੇਰੀਆਂ

ਨਾਜਾਇਜ਼ ਕਟਾਣ ਦੀ ਕਵਰੇਜ ਕਰਨ ਗਈ ਪੱਤਰਕਾਰਾਂ ਦੀ ਟੀਮ 'ਤੇ ਹਮਲਾ

ਤਲਵਾੜਾ, 13 ਅਗਸਤ (ਰਾਜੀਵ ਓਸ਼ੋ)- ਇੱਥੇ ਨੀਮ ਪਹਾੜੀ ਪਿੰਡ ਭੋਲ ਬਦਮਾਣੀਆ ਦੇ ਜੰਗਲਾਂ ਵਿਚ ਨਾਜਾਇਜ਼ ਕਟਾਣ ਦੀ ਕਵਰੇਜ ਕਰਨ ਗਈ ਪੱਤਰਕਾਰਾਂ ਦੀ ਟੀਮ ਨੂੰ ਲੱਕੜ ਮਾਫ਼ੀਆ ਨੇ ਜਾਨਲੇਵਾ ਹਮਲਾ ਕਰ ਜ਼ਖ਼ਮੀ ਕਰ ਦਿੱਤਾ | ਹਮਲੇ ਵਿਚ ਹਫ਼ਤਾਵਾਰੀ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਬਲਦੇਵ ਰਾਜ ਟੋਹਲੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ | ਜਦਕਿ ਦੋ ਹੋਰ ਪੱਤਰਕਾਰਾਂ ਨੂੰ ਵੀ ਸੱਟਾਂ ਆਈਆਂ ਹਨ | ਸਥਾਨਕ ਬੀ.ਬੀ.ਐਮ.ਬੀ. ਹਸਪਤਾਲ ਵਿਖੇ ਜ਼ੇਰੇ ਇਲਾਜ ਬਲਦੇਵ ਰਾਜ ਟੋਹਲੂ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਪਿੰਡ ਭੋਲ ਬਦਮਾਣੀਆ ਦੇ ਜੰਗਲਾਂ ਵਿਚ ਚੀਲ ਦੇ ਦਰਖਤਾਂ ਦੀ ਕਥਿਤ ਕਟਾਈ ਦੀ ਕਵਰੇਜ ਲਈ ਦੋ ਹੋਰ ਪੱਤਰਕਾਰਾਂ ਨਾਲ ਗਿਆ ਸੀ, ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਵਣ ਮਾਫ਼ੀਆ ਦੇ ਗੁੰਡਿਆਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ | ਇਸ ਹਮਲੇ ਉਸ ਦੀ ਵਿਚ ਅੱਖ ਤੇ ਸਰੀਰ ਦੇ ਹੋਰ ਅੰਗਾਂ 'ਤੇ ਗੰਭੀਰ ਸੱਟਾਂ ਆਈਆਂ ਹਨ | ਉਨ੍ਹਾਂ ਨੇ ਦੌੜ ਕੇ ਆਪਣੀ ਜਾਨ ਬਚਾਈ ਤੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ | ਏ.ਐੱਸ.ਆਈ. ਜਸਵੀਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲੱਕੜ ਮਾਫ਼ੀਆ ਵਲੋਂ ਜ਼ਬਤ ਪੱਤਰਕਾਰਾਂ ਦੇ ਵਾਹਨ ਛੁਡਾਏ | ਜ਼ਿਕਰਯੋਗ ਹੈ ਕਿ ਭੋਲ ਬਧਮਾਣੀਆ, ਸੁਖਚੈਨਪੁਰ, ਧਰਮਪੁਰ ਆਦਿ ਨੀਮ ਪਹਾੜੀ ਪਿੰਡਾਂ ਵਿਚ ਚੀਲ ਦੀ ਕਥਿਤ ਕਟਾਈ ਕਾਰਨ ਸੈਂਕੜੇ ਏਕੜ ਰਕਬੇ ਵਿਚੋਂ ਦਰਖ਼ਤ ਗ਼ਾਇਬ ਹੋ ਗਏ ਹਨ | ਖੇਤਰ ਵਿਚ ਲੱਕੜ ਮਾਫ਼ੀਆ ਦੀ ਦਹਿਸ਼ਤ ਹੈ | ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਬਲਦੇਵ ਰਾਜ ਟੋਹਲੂ ਦੇ ਬਿਆਨਾਂ ਉਪਰੰਤ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ | ਜਰਨਲਿਸਟ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਤਲਵਾੜਾ ਨੇ ਪੱਤਰਕਾਰਾਂ ਉੱਪਰ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਪ੍ਰਧਾਨ ਰਮਨ ਟੰਡਨ, ਸਕੱਤਰ ਦੀਪਕ ਠਾਕੁਰ, ਸੀਨੀਅਰ ਮੈਂਬਰ ਸੁਰਿੰਦਰ ਸ਼ਰਮਾ ਅਤੇ ਰਾਕੇਸ਼ ਸ਼ਰਮਾ, ਸਲਾਹਕਾਰ ਡੀ ਸੀ ਭਾਰਦਵਾਜ ਅਤੇ ਬਿਕਰਮ ਕਟੋਚ, ਖ਼ਜ਼ਾਨਚੀ ਜੋਤੀ ਗੌਤਮ, ਮੈਂਬਰ ਸੌਰਵ ਵਰਮਾ, ਰਾਜੀਵ ਓਸ਼ੋ, ਹਰਕਿਰਨ ਸਿੰਘ ਮਿੱਠੂ, ਅਰੁਣ ਮਹਿਤਾ, ਵਿਕਰਾਂਤ ਮਹਿਤਾ, ਹਰੀਸ਼ ਕੌਂਡਲ, ਉੱਪ ਪ੍ਰਧਾਨ ਰਮਨ ਕੌਸ਼ਲ, ਮੁਕੇਸ਼ ਸ਼ਰਮਾ ਆਦਿ ਨੇ ਪੱਤਰਕਾਰਾਂ ਉੱਤੇ ਆਏ ਦਿਨ ਹੋ ਰਹੇ ਹਮਲਿਆਂ ਉੱਤੇ ਚਿੰਤਾ ਪ੍ਰਗਟ ਕੀਤੀ | ਸੱਤਾ ਪਰਿਵਰਤਨ ਦੇ ਬਾਵਜੂਦ ਪੱਤਰਕਾਰਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ, ਮਾਫ਼ੀਆ ਤੰਤਰ ਪ੍ਰਸ਼ਾਸਨ ਉੱਤੇ ਭਾਰੂ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਖ਼ਤ ਕਦਮ ਚੁੱਕਣ ਅਤੇ ਬਲਦੇਵ ਰਾਜ ਟੋਹਲੂ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ |

ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ 'ਚ ਆਜ਼ਾਦੀ ਦਿਹਾੜੇ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਵਿਖੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਦਿਆਰਥਣਾਂ ਨੇ ਭਾਸ਼ਣ ਅਤੇ ਲੇਖ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਪਿੰਡ ਬਗੜੋਈ ਦੇ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਨੇ ਕੀਤੀ ਚੋਰੀ

ਐਮਾਂ ਮਾਂਗਟ, 13 ਅਗਸਤ (ਗੁਰਾਇਆ)- ਉੱਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਬਗੜੋਈ ਵਿਖੇ ਬੀਤੇ ਦਿਨੀਂ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਤੋੜ ਕੇ ਕਰੀਬ 5 ਹਜ਼ਾਰ ਰੁਪਏ ਚੋਰੀ ਕਰ ਲਏ | ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਹਿਯਾਤਪੁਰ ਵਿਖੇ ਚੋਰਾਂ ਵਲੋਂ ਸੋਲਰ ਪੈਨਲ ਚੋਰੀ

ਭੰਗਾਲਾ, 13 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਉੱਪ ਮੰਡਲ ਮੁਕੇਰੀਆਂ ਦੇ ਅਧੀਨ ਪੈਂਦੇ ਪਿੰਡ ਹਿਯਾਤਪੁਰ ਦੇ ਸਰਕਾਰੀ ਮਿਡਲ ਸਕੂਲ ਹਿਯਾਤਪੁਰ ਵਿਚੋਂ ਚੋਰਾਂ ਵਲੋਂ ਸੋਲਰ ਪੈਨਲ ਚੋਰੀ ਕਰ ਲਏ | ਇਸ ਸਬੰਧੀ ਸਰਕਾਰੀ ਮਿਡਲ ਸਕੂਲ ਹਿਯਾਤਪੁਰ ਦੇ ਇੰਚਾਰਜ ਨੰਦ ਸਿੰਘ ਨੇ ...

ਪੂਰੀ ਖ਼ਬਰ »

ਬੁਢਾਪਾ ਪੈਨਸ਼ਨ ਤੇ ਹੋਰ ਵਿੱਤੀ ਯੋਜਨਾਵਾਂ ਸਬੰਧੀ ਸੁਵਿਧਾ ਕੈਂਪ 17 ਅਗਸਤ ਤੋਂ 28 ਸਤੰਬਰ ਤੱਕ-ਡੀ.ਸੀ.

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ 17 ਅਗਸਤ ਤੋਂ 28 ਸਤੰਬਰ ਤੱਕ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ...

ਪੂਰੀ ਖ਼ਬਰ »

ਪਿੰਡ ਰੈਲੀ ਵਿਚ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਹਾਜੀਪੁਰ, 13 ਅਗਸਤ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਰੈਲੀ ਵਿਖੇ ਲੋਕਾਂ ਵਲੋਂ ਇਕ ਮੋਟਰਸਾਈਕਲ ਚੋਰ ਨੂੰ ਰੰਗੇ ਹੱਥੀਂ ਮੋਟਰਸਾਈਕਲ ਚੋਰੀ ਕਰਦਿਆਂ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੈਲੀ ਦੇ ...

ਪੂਰੀ ਖ਼ਬਰ »

ਦੋਆਬਾ, ਮਾਝਾ ਦੇ ਬਿਜਲੀ ਮਾਮਲੇ ਰੱਖੇ ਜਾਣਗੇ 17 ਦੀ ਮੀਟਿੰਗ 'ਚ

ਜਲੰਧਰ, 13 ਅਗਸਤ (ਸ਼ਿਵ)- ਬਿਜਲੀ ਮਾਮਲਿਆਂ ਦੀ ਸੁਣਵਾਈ ਕਰਨ ਲਈ ਸੀ. ਸੀ. ਜੀ. ਆਰ. ਐਫ. ਦੀ 17 ਅਗਸਤ ਨੂੰ ਸ਼ਕਤੀ ਸਦਨ ਜਲੰਧਰ ਵਿਚ ਮੀਟਿੰਗ ਹੋ ਰਹੀ ਹੈ | ਇਸ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਐੱਸ. ਈ. ਐੱਸ. ਨਗਰ ਸਰਕਲਾਂ ਦੇ ਮਾਮਲਿਆਂ ਦੀ ਸੁਣਵਾਈ ਹੋਵੇਗੀ | ਬਾਰਡਰ ...

ਪੂਰੀ ਖ਼ਬਰ »

ਰਾਲ ਲੀਲ੍ਹਾ ਕਮੇਟੀ ਵਲੋਂ ਤਿਰੰਗਾ ਝੰਡਾ ਯਾਤਰਾ ਅੱਜ

ਚੱਬੇਵਾਲ, 13 ਅਗਸਤ (ਪਰਮਜੀਤ ਨੌਰੰਗਾਬਾਦ)-ਆਜ਼ਾਦੀ ਮਹਾਂਉਤਸਵ ਦੇ ਸਬੰਧ ਵਿਚ ਰਾਮ ਲੀਲ੍ਹਾ ਕਮੇਟੀ ਬਸੀ ਕਲਾਂ ਵਲੋਂ ਤਿਰੰਗਾ ਝੰਡਾ ਯਾਤਰਾ ਕੱਢੀ ਗਈ | ਇਸ ਯਾਤਰਾ ਦੇ ਸਬੰਧ ਵਿਚ ਪ੍ਰਧਾਨ ਸ਼ਾਹ ਵਿਨੋਦ ਨੇ ਦੱਸਿਆ ਕਿ ਇਹ ਤਿਰੰਗਾ ਯਾਤਰਾ ਮੋਟਰਸਾਈਕਲਾਂ ਅਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਖੁੱਲ੍ਹਣਗੇ 8 ਆਮ ਆਦਮੀ ਕਲੀਨਿਕ-ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ 75ਵੇਂ ਅਜ਼ਾਦੀ ਕਾ ਅੰਮਿ੍ਤ ਮਹਾਉਤਸਵ ਤਹਿਤ ਸੂਬੇ ਦੇ ਆਮ ਲੋਕਾਂ ਨੂੰ ਗੁਣਵੱਤਾਪੂਰਨ ਸਿਹਤ ਸੁਵਿਧਾਵਾਂ ਦੇਣ ਦੇ ਉਦੇਸ਼ ਨਾਲ ਜ਼ਿਲ੍ਹੇ ਵਿਚ 8 ਆਮ ਆਦਮੀ ...

ਪੂਰੀ ਖ਼ਬਰ »

ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਿਹਾ-ਤਰਲੋਚਨ ਸਿੰਘ

ਟਾਂਡਾ ਉੜਮੁੜ, 13 ਅਗਸਤ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਹਿਬਾਜ਼ਪੁਰ ਟਾਂਡਾ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੀ ਯੋਗ ਅਗਵਾਈ ਹੇਠ ਆਪਣੇ ਥੋੜੇ੍ਹ ਜਿਹੇ ਸਮੇਂ ਵਿਚ ਇਲਾਕੇ ਦੀ ਨਾਮਵਰ ਸੰਸਥਾ ਬਣ ਚੁੱਕਿਆ ਹੈਂ, ਸੰਨ 2006 ਵਿਚ 6 ਕਮਰਿਆਂ ਦੇ ਵਿਚ ...

ਪੂਰੀ ਖ਼ਬਰ »

ਅਰੋੜਾ ਇੰਮੀਗ੍ਰੇਸ਼ਨ ਵਲੋਂ 25 ਸਾਲਾਂ ਦੇ ਸਫ਼ਰ 'ਚ 25 ਹਜ਼ਾਰ ਤੋਂ ਵਧੇਰੇ ਵੀਜ਼ੇ ਲਗਵਾਏ ਗਏ-ਅਰੋੜਾ

ਗੜ੍ਹਸ਼ੰਕਰ 13 ਅਗਸਤ (ਧਾਲੀਵਾਲ)- ਅਰੋੜਾ ਇੰਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਅਰੋੜਾ ਇੰਮੀਗ੍ਰੇਸ਼ਨ ਵਲੋਂ ਆਪਣੇ ਤਜ਼ਰਬੇ ਦੇ 25 ਸਾਲਾਂ ਦਾ ਸਫ਼ਰ ਪੂਰਾ ਕੀਤਾ ...

ਪੂਰੀ ਖ਼ਬਰ »

ਟਾਂਡਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀ ਚਾਲੂ ਭੱਠੀ ਸਮੇਤ 2 ਗਿ੍ਫ਼ਤਾਰ

ਟਾਂਡਾ ਉੜਮੁੜ, 13 ਅਗਸਤ (ਭਗਵਾਨ ਸਿੰਘ ਸੈਣੀ, ਦੀਪਕ ਬਹਿਲ, ਗੁਰਾਇਆ)- ਟਾਂਡਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਚਾਲੂ ਭੱਠੀ ਸਮੇਤ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਟਾਂਡਾ ਨੇ ...

ਪੂਰੀ ਖ਼ਬਰ »

ਦੇਸ਼ ਭਗਤ ਟੈਕਨੀਕਲ ਕਾਲਜ ਤਕਨੀਕੀ ਸਿੱਖਿਆ ਲਈ ਸਾਬਤ ਹੋ ਰਿਹਾ ਵਰਦਾਨ-ਬਲਵਿੰਦਰ ਸਿੰਘ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)- ਦੇਸ਼ ਭਗਤ ਟੈਕਨੀਕਲ ਕਾਲਜ ਹੁਸ਼ਿਆਰਪੁਰ 'ਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਬਣਾਇਆ ਗਿਆ ਹੈ | ਇਹ ਕਾਲਜ ਸਾਲ 2003 'ਚ ਸ਼ੁਰੂ ਹੋਇਆ ਸੀ ਜਿਸ 'ਚ ਬਹੁਤ ਸਾਰੇ ਟੈਕਨੀਕਲ ਅਰੇਡ ਹਨ ਜਿਨ੍ਹਾਂ 'ਚ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਗੜ੍ਹਸ਼ੰਕਰ ਵਿਖੇ ਐੱਸ.ਡੀ.ਐੱਮ. ਬੱਲ ਤਿਰੰਗਾ ਝੰਡਾ ਲਹਿਰਾਉਣਗੇ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)-75ਵੇਂ ਆਜ਼ਾਦੀ ਦਿਹਾੜੇ ਮੌਕੇ ਉੱਪ ਮੰਡਲ ਪ੍ਰਸ਼ਾਸਨ ਗੜ੍ਹਸ਼ੰਕਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ 'ਚ 15 ਅਗਸਤ ਨੂੰ ਕਰਵਾਏ ਜਾ ਰਹੇ ਸਬ-ਡਵੀਜ਼ਨ ਪੱਧਰੀ ਸਵਤੰਤਰਤਾ ਦਿਵਸ ਸਮਾਰੋਹ ਦੌਰਾਨ ਐੱਸ.ਡੀ.ਐੱਮ. ਡਾ. ...

ਪੂਰੀ ਖ਼ਬਰ »

ਵਿਦੇਸ਼ ਤੋਂ ਮਾਸੀ ਦੇ ਜੇਠ ਦਾ ਬੇਟਾ ਦੱਸ ਕੇ 2 ਲੱਖ ਠੱਗੇ, 3 ਖ਼ਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਵਿਦੇਸ਼ ਤੋਂ ਮਾਸੀ ਦੇ ਜੇਠ ਦਾ ਬੇਟਾ ਬੋਲ ਰਿਹਾ ਹਾਂ ਕਹਿ ਕੇ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ...

ਪੂਰੀ ਖ਼ਬਰ »

25 ਤੋਲੇ ਸੋਨਾ ਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ

ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕਰ ਲਈ | ਜਾਣਕਾਰੀ ਅਨੁਸਾਰ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਪ੍ਰਾਈਵੇਟ ਸੈਕਟਰ ਵਿਚ ...

ਪੂਰੀ ਖ਼ਬਰ »

ਦਿਵਿਆਂਗਜਨ ਦੇ ਸਸ਼ਕਤੀਕਰਨ ਸਬੰਧੀ ਨੈਸ਼ਨਲ ਐਵਾਰਡ ਲਈ 28 ਤੱਕ ਕੀਤਾ ਜਾ ਸਕਦੈ ਅਪਲਾਈ-ਗੌਤਮ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਦਿਵਿਆਂਗਜ ਦੇ ਸਸ਼ਕਤੀਕਰਨ ਸਬੰਧੀ ਨੈਸ਼ਨਲ ਐਵਾਰਡ-2022 ਲਈ 28 ਅਗਸਤ ਤੱਕ ਕੇਵਲ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਦਹੇਜ ਦੀ ਮੰਗ ਕਰਨ 'ਤੇ ਪਤੀ ਖ਼ਿਲਾਫ਼ ਮਾਮਲਾ ਦਰਜ

ਹਾਜੀਪੁਰ, 13 ਅਗਸਤ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਨੇ ਐਸ.ਐਸ.ਪੀ. ਹੁਸ਼ਿਆਰਪੁਰ ਦੇ ਹੁਕਮਾਂ 'ਤੇ ਇੱਕ ਵਿਅਕਤੀ ਖ਼ਿਲਾਫ਼ ਦਾਜ ਦੀ ਮੰਗ ਕਰਨ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਮਰਤਾ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਭਾਜਪਾ ਦਫ਼ਤਰ 'ਚ ਲਹਿਰਾਉਣਗੇ ਕੌਮੀ ਝੰਡਾ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਭਾਜਪਾ ਜ਼ਿਲ੍ਹਾ ਮਹਾਂਮੰਤਰੀ ਵਿਨੋਦ ਪਰਮਾਰ ਤੇ ਮੀਨੂੰ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਜ਼ਿਲ੍ਹਾ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ 'ਚ ਸਮਾਗਮ ...

ਪੂਰੀ ਖ਼ਬਰ »

ਬਸਿਆਲਾ ਵਿਖੇ ਪ੍ਰਵਾਸੀ ਭਾਰਤੀ ਬਹਾਦਰ ਸਿੰਘ ਵਲੋਂ ਲੱਖਾਂ ਰੁਪਏ ਖਰਚ ਕਰਕੇ ਬਣਾਏ ਆਮ ਆਦਮੀ ਕਲੀਨਿਕ ਦੀ ਆਰੰਭਤਾ ਮੌਕੇ ਸਮਾਗਮ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਪੰਜਾਬ ਸਰਕਾਰ ਵਲੋਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਹੁਣ 75 ਦੀ ਥਾਂ 100 ਆਮ ਆਦਮੀ ਕਲੀਨਿਕ ਪੰਜਾਬ ਵਿਚ ਖੋਲ੍ਹੇ ਜਾ ਰਹੇ | ਇਨ੍ਹਾਂ ਕਲੀਨਿਕਾਂ ਨੂੰ ਲੈ ਕੇ ਜਿਥੇ ਪੰਜਾਬ ਸਰਕਾਰ ਆਪਣੀਆਂ ਗਾਰੰਟੀਆਂ ਪੂਰਾ ਕਰਨ ਵੱਲ ਵੱਧ ਰਹੀ ਹੈ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇਦਾਰ ਵਲੋਂ ਠੇਕਿਆਂ 'ਤੇ ਰੱਖੇ ਮੁਲਾਜ਼ਮਾਂ ਨੂੰ ਤਨਖ਼ਾਹ ਘੱਟ ਮਿਲਣ 'ਤੇ ਮੁਲਾਜ਼ਮਾਂ ਵਿਚ ਭਾਰੀ ਰੋਸ

ਐਮਾਂ ਮਾਂਗਟ, 13 ਅਗਸਤ (ਗੁਰਾਇਆ)- ਪੰਜਾਬ ਵਿਚ ਜਿੱਥੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਵਿਭਾਗ ਵਲੋਂ ਨਵੀਂ ਆਬਕਾਰੀ ਨੀਤੀ ਲਿਆ ਕੇ ਦਾਰੂ ਦੇ ਰੇਟਾਂ ਵਿਚ ਭਾਰੀ ਕਟੌਤੀ ਕੀਤੀ ਗਈ ਸੀ ਅਤੇ ਦਾਰੂ ਪੀਣ ਦੇ ਸ਼ੌਕੀਨ ਵੀ ਬਹੁਤ ਹੀ ਜਾਂਦਾ ਖ਼ੁਸ਼ ਵਿਖਾਈ ...

ਪੂਰੀ ਖ਼ਬਰ »

ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਚ 'ਜਸ਼ਨ-ਏ-ਆਜ਼ਾਦੀ' ਦਿਵਸ ਮਨਾਇਆ

ਹਾਜੀਪੁਰ, 13 ਅਗਸਤ (ਜੋਗਿੰਦਰ ਸਿੰਘ)- ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਜ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖੂਹ ਬਲਾਕ ਮੁਕੇਰੀਆਂ ਵਿਖੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਆਜ਼ਾਦੀ ਦਾ 75ਵਾਂ ਅੰਮਿ੍ਤ ਉਤਸਵ ਮਨਾਇਆ

ਮੁਕੇਰੀਆਂ, 13 ਅਗਸਤ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਆਜ਼ਾਦੀ ਦਾ 75ਵਾਂ ਅੰਮਿ੍ਤ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਤਿਉਹਾਰ ਨੂੰ ਮਨਾਉਣ ਲਈ ਸਕੂਲ ਦੇ ਨਰਸਰੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਜ਼ਾਦੀ ਦਿਵਸ 'ਤੇ ਲਹਿਰਾਉਣਗੇ ਤਿਰੰਗਾ-ਡੀ.ਸੀ.

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਜ਼ਾਦੀ ਦਿਵਸ ਦੇ ਮੌਕੇ 'ਤੇ 15 ਅਗਸਤ ਨੂੰ ਸਥਾਨਕ ਪੁਲਿਸ ਲਾਈਨ ਗਰਾਊਾਡ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਰਾਸ਼ਟਰੀ ਝੰਡਾ ਲਹਿਰਾਉਣਗੇ | ਇਹ ...

ਪੂਰੀ ਖ਼ਬਰ »

ਸਜ਼ਾਵਾਂ ਪੂਰੀਆਂ ਕਰਨ ਵਾਲੇ ਸਿੱਖਾਂ ਨੂੰ ਰਿਹਾਅ ਨਾ ਕਰਕੇ ਕੇਂਦਰ ਕਰ ਰਹੀ ਹੈ ਸਿੱਖਾਂ ਨਾਲ ਵਿਤਕਰਾ-ਰਾਠਾਂ, ਬਾਜਵਾ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ 'ਤੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਜ਼ਿਲ੍ਹਾ ਜਥੇਬੰਦੀ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਚੁਕਾਉਣ ਲਈ ਦਿੱਤਾ ਧਰਨਾ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਇਥੇ ਨੰਗਲ ਸੜਕ 'ਤੇ ਪਿੰਡ ਸ਼ਾਹਪੁਰ ਵਿਖੇ ਢਾਬੇ ਨਾਲ ਨਵੇਂ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਪਿੰਡ ਦੀ ਪੰਚਾਇਤ ਤੇ ਮੋਹਤਵਰਾਂ ਵਲੋਂ ਧਰਨਾ ਦਿੱਤਾ ਗਿਆ | ਇਸ ਮੌਕੇ ਲੋਕਾਂ ਨੇ ਸੜਕ 'ਤੇ ਕੁਝ ਸਮੇਂ ਲਈ ਟ੍ਰੈਫਿਕ ਜਾਮ ...

ਪੂਰੀ ਖ਼ਬਰ »

ਕੋਵਿਡ ਦੇ 19 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ, 1 ਮੌਤ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 698 ਨਵੇਂ ਸੈਂਪਲ ਲੈਣ ਤੇ 376 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 3075 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਵਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਿਲ੍ਹੇ 'ਚ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ...

ਪੂਰੀ ਖ਼ਬਰ »

ਪਰਲਜ਼ ਇੰਟਰਨੈਸ਼ਨਲ ਸਕੂਲ ਭਲੋਵਾਲ ਵਿਖੇ ਬੱਚਿਆਂ ਦੇ ਮਨੋਵਿਗਿਆਨਕ ਤੇ ਅਧਿਆਪਕਾਂ ਦੀ ਬਿਹਤਰ ਕਾਰਗੁਜ਼ਾਰੀ 'ਤੇ ਵਰਕਸ਼ਾਪ

ਹਾਜੀਪੁਰ, 13 ਅਗਸਤ (ਜੋਗਿੰਦਰ ਸਿੰਘ)- ਉੱਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਰਲਜ਼ ਇੰਟਰਨੈਸ਼ਨਲ ਸਕੂਲ ਭਲੋਵਾਲ ਵਿਖੇ ਅਵਰਤਨ ਕੰਪਿਊਟਰ ਐਜੂਕੇਸ਼ਨ ਵਲੋਂ ਬੱਚਿਆਂ ਦੇ ਮਨੋਵਿਗਿਆਨਕ ਤੇ ਅਧਿਆਪਕਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਇਕ ਸਿਖਲਾਈ ਵਰਕਸ਼ਾਪ ਲਗਾਈ | ਇਸ ...

ਪੂਰੀ ਖ਼ਬਰ »

ਭਾਜਪਾ ਸਪੋਰਟਸ ਸੈੱਲ ਨੇ ਸ਼ਹਿਰ 'ਚ ਤਿਰੰਗਾ ਯਾਤਰਾ ਕੱਢੀ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 15 ਅਗਸਤ ਤੱਕ ਤਿਰੰਗਾ ਯਾਤਰਾ ਕੱਢਣ ਅਤੇ ਘਰ-ਘਰ ਕੌਮੀ ਝੰਡਾ ਲਹਿਰਾਉਣ ਦੇ ਦਿੱਤੇ ਸੱਦੇ ਤਹਿਤ ਭਾਜਪਾ ਸਪੋਰਟਸ ਸੈੱਲ ਪੰਜਾਬ ਵਲੋਂ ਸ਼ਹਿਰ 'ਚ ...

ਪੂਰੀ ਖ਼ਬਰ »

ਪੀ.ਐੱਚ.ਸੀ. ਪੋਸੀ ਵਲੋਂ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਲੋਂ ਆਪਣੀਆਂ ਸਿਹਤ ਸੰਸਥਾਵਾਂ ਰਾਹੀਂ ਹਰ ਘਰ ਤਿਰੰਗਾ ਮੁਹਿੰਮ ਚਲਾਈ ਆਰੰਭ ਕਰਦੇ ਹੋਏ ਲੋਕਾਂ ਨੂੰ 13 ਅਗਸਤ ਤੋਂ 15 ਅਗਸਤ ਤੱਕ ਆਪਣੇ ਘਰਾਂ ਜਾਂ ਅਦਾਰਿਆਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਗਈ ...

ਪੂਰੀ ਖ਼ਬਰ »

ਜ਼ਿਲ੍ਹਾ ਵਾਸੀ ਪੂਰੇ ਸਨਮਾਨ ਤੇ ਮਰਿਆਦਾ ਨਾਲ ਲਗਾਉਣ ਤਿਰੰਗਾ-ਸੰਦੀਪ ਹੰਸ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ 75ਵੇਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਜ਼ਿਲ੍ਹੇ 'ਚ 15 ਅਗਸਤ ਤੱਕ ਹਰ ਸਰਕਾਰੀ ਦਫ਼ਤਰ 'ਚ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ | ਉਨ੍ਹਾਂ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸਨਲ ਸਕੂਲ 'ਚ ਆਜ਼ਾਦੀ ਦਿਵਸ ਸੰਬੰਧੀ ਸਮਾਗਮ

ਅੱਡਾ ਸਰਾਂ, 13 ਅਗਸਤ (ਮਸੀਤੀ)- ਵਿਕਟੋਰੀਆ ਇੰਟਰਨੈਸਨਲ ਸਕੂਲ ਟਾਂਡਾ ਵਿਖੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ 'ਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਵਾਲਾ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ. ਗਿਆਨੀ ਰਘੁਵੀਰ ਸਿੰਘ, ਦਵਿੰਦਰ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਪਹੁੰਚੇ

ਦਸੂਹਾ, 13 ਅਗਸਤ (ਕੌਸ਼ਲ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਦਸੂਹਾ ਵਿਖੇ ਦਵਿੰਦਰ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਜਥੇ. ਗਿਆਨੀ ਰਘੁਵੀਰ ਸਿੰਘ ਦਾ ਦਵਿੰਦਰ ਸਿੰਘ ਕਾਹਲੋਂ ਅਤੇ ਜਸਵਿੰਦਰ ਸਿੰਘ ...

ਪੂਰੀ ਖ਼ਬਰ »

ਹਸਪਤਾਲ 'ਚੋਂ ਮੋਟਰਸਾਈਕਲ ਤੇ ਘਰ 'ਚੋਂ ਮੋਬਾਈਲ ਚੋਰੀ

ਮਾਹਿਲਪੁਰ, 13 ਅਗਸਤ (ਰਜਿੰਦਰ ਸਿੰਘ)- ਬੀਤੀ ਰਾਤ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਅਣਪਛਾਤਿਆਂ ਵਲੋਂ ਦਵਾਈ ਲੈਣ ਆਏ ਇੱਕ ਵਿਅਕਤੀ ਦਾ ਮੋਟਰਸਾਇਕਲ ਤੇ ਇੱਕ ਘਰ 'ਚੋਂ ਕੀਮਤੀ ਮੋਬਾਈਲ ਚੋਰੀ ਕਰ ਲਈ | ਹਰਦੀਪ ਕੁਮਾਰ ਪੁੱਤਰ ਸੱਤਪਾਲ ਵਾਸੀ ਮੁੱਗੋਵਾਲ ਨੇ ਦੱਸਿਆ ਕਿ ਉਸ ...

ਪੂਰੀ ਖ਼ਬਰ »

ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਕੱਢੀ ਤਿਰੰਗਾ ਯਾਤਰਾ

ਟਾਂਡਾ ਉੜਮੁੜ, 13 ਅਗਸਤ (ਭਗਵਾਨ ਸਿੰਘ ਸੈਣੀ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਹਸਪਤਾਲ ਚੌਕ ਟਾਂਡਾ ਤੋਂ ਸ਼ਹੀਦ ਚੌਕ ਤੱਕ ਤਿਰੰਗਾ ਯਾਤਰਾ ਕੱਢੀ ਗਈ | ਇਸ ...

ਪੂਰੀ ਖ਼ਬਰ »

ਧੰਨ ਮਾਤਾ ਗੁਜਰੀ ਜੀ ਚੈਰੀਟੇਬਲ ਟਰੱਸਟ ਡਾਇਲਸਿਸ ਸੈਂਟਰ ਦੁਆਰਾ ਖੂਨ ਸਾਫ਼ ਕਰਕੇ ਬਚਾਅ ਰਿਹੈ ਮਰੀਜ਼ਾਂ ਦੀਆਂ ਜ਼ਿੰਦਗੀਆਂ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)- ਧੰਨ ਮਾਤਾ ਗੁਜਰੀ ਜੀ ਚੈਰੀਟੇਬਲ ਟਰੱਸਟ ਜਗਰਾਉਂ 6 ਜ਼ਿਲਿ੍ਹਆਂ ਦੇ ਗੁਰਦਿਆਂ ਦੇ ਸੈਂਕੜੇ ਮਰੀਜ਼ਾਂ ਦਾ ਖ਼ੂਨ ਸਾਫ਼ ਕਰਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਦੀ ਸ਼ੰਮ੍ਹਾ ਨੂੰ ਜੱਗਦਾ ਰੱਖ ਰਿਹਾ ਹੈ | ਇਹ ਟਰੱਸਟ ...

ਪੂਰੀ ਖ਼ਬਰ »

ਆਜ਼ਾਦੀ ਦੇ 75ਵੇਂ ਮਹਾਂਉਤਸਵ ਸੰਬੰਧੀ ਸਮਾਗਮ

ਘੋਗਰਾ, 13 ਅਗਸਤ (ਆਰ.ਐਸ.ਸਲਾਰੀਆ)- ਆਜ਼ਾਦੀ ਦਾ 75ਵੇਂ ਮਹਾਂਉਤਸਵ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਹਲੇੜ ਵਿਖੇ ਮੁੱਖ ਅਧਿਆਪਕ ਮੈਡਮ ਨੀਲਮ ਰਾਣੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ਸਕਿੱਟਾਂ ਅਤੇ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. 'ਚ ਤਿਰੰਗਾ ਮਾਰਚ ਕੱਢਿਆ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਸਰਕਾਰੀ ਆਈ.ਟੀ.ਆਈ. ਹੁਸ਼ਿਆਰਪੁਰ ਵਿਖੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਮੌਕੇ ਪਿ੍ੰ: ਹਰਪਾਲ ਸਿੰਘ ਦੀ ਅਗਵਾਈ 'ਚ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਤਿਰੰਗਾ ਮਾਰਚ ਕੱਢਿਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX