ਤਾਜਾ ਖ਼ਬਰਾਂ


ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾਈ
. . .  1 day ago
ਬਠਿੰਡਾ,5 ਦਸੰਬਰ (ਨਾਇਬ ਸਿੱਧੂ) - ਬਠਿੰਡਾ ਮਾਨਸਾ ਰੋਡ ਉਪਰ ਸਥਿਤ ਇਕ ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾ ਦਿੱਤੀ । ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ । ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ...
ਖੰਡੇਬਾਦ ਵਿਖੇ ਫਾਰਚੂਨਰ ਗੱਡੀ ਅਤੇ ਬੁਲਟ ਦੀ ਟੱਕਰ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ
. . .  1 day ago
ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ , ਕੰਵਲਜੀਤ ਸਿੰਘ ਢੀਂਡਸਾ)- ਨੇੜਲੇ ਪਿੰਡ ਖੰਡੇਬਾਦ ਵਿਖੇ ਦੇਰ ਸ਼ਾਮ ਬੁਲਟ ਮੋਟਰਸਾਈਕਲ ਤੇ ਫਾਰਚੂਨਰ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿਚ ਦਾਖਲ ਹੋਣ ਲਈ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਪ੍ਰਸ਼ਾਸਨਿਕ ਸਹਿਯੋਗ ਦੀ ਕੀਤੀ ਅਪੀਲ
. . .  1 day ago
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਭਗੌੜਾ ਕਰਾਰ
. . .  1 day ago
ਲੁਧਿਆਣਾ , 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਘੁਟਾਲੇ ਵਿਚ ਨਾਮਜ਼ਦ ਕੀਤੇ ਗਏ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ ਭਗੌੜਾ ਕਰਾਰ ਦੇ ਦਿੱਤਾ ...
ਗੁਜਰਾਤ ’ਚ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਨ ਰਹੀ-ਗੁਜਰਾਤ ਦੇ ਮੁੱਖ ਚੋਣ ਅਧਿਕਾਰੀ
. . .  1 day ago
ਗਾਂਧੀਨਗਰ, 5 ਦਸੰਬਰ- ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ, ਸਿਰਫ਼ 3-4 ਸ਼ਿਕਾਇਤਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
. . .  1 day ago
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਵਲੋਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ...
ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਲਿਆਂਦੀ ਮੁਸ਼ਕਲ : ਜਰਮਨ ਵਿਦੇਸ਼ ਮੰਤਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਜਰਮਨ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਮੁਸ਼ਕਲ ਲਿਆਂਦੀ ਹੈ ।
ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ,5 ਦਸੰਬਰ - ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਬਲਾਕ ਦੇ ਪਿੰਡ ਤਰਕੁੰਡੀ ਨੇੜੇ ਵਾਪਰਿਆ ...
ਪੰਜਾਬ ਰੋਡਵੇਜ ਦੀ ਬੱਸ ਬੇਕਾਬੂ ਹੋ ਕੇ ਪਲਟੀ, ਚਾਰ ਜ਼ਖ਼ਮੀ
. . .  1 day ago
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਇਥੇ ਚੰਡੀਗੜ੍ਹ ਬਾਈਪਾਸ ’ਤੇ ਇਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ ,5 ਦਸੰਬਰ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ ਦਿੱਤੀ ਹੈ , ਜੋ ਕਿ 4 ਦਸੰਬਰ ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 50.51% ਮਤਦਾਨ ਦਰਜ : ਭਾਰਤੀ ਚੋਣ ਕਮਿਸ਼ਨ
. . .  1 day ago
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕੇਂਦਰ-ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਕੇਂਦਰ ਨੂੰ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਰਾਜ ਸਰਕਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ...
ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
. . .  1 day ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 31 ਦਸੰਬਰ 2022 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ...
ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਪੰਜਾਬ 'ਚ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਗੰਭੀਰ ਮੁੱਦਾ ਹੈ। ਸੁਪਰੀਮ ਕੋਰਟ ਦਾ ਕਹਿਣਾ...
ਈ.ਡਬਲਯੂ.ਐਸ.'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 5 ਦਸੰਬਰ-ਆਰਥਿਕ ਤੌਰ 'ਤੇ ਕਮਜ਼ੋਰ ਵਰਗ ਮੁੱਦਿਆਂ (ਈ.ਡਬਲਯੂ.ਐਸ.)'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਦੇ ਖ਼ਿਲਾਫ਼ ਡੀ.ਐਮ.ਕੇ. ਨੇ ਵਲੋਂ ਸੁਪਰੀਮ ਕੋਰਟ...
ਸੁਖਬੀਰ ਸਿੰਘ ਬਾਦਲ ਵਲੋਂ ਮਨਸੂਰਪੁਰ ਬੇਅਦਬੀ ਘਟਨਾ ਦੀ ਨਿਖੇਧੀ
. . .  1 day ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਕਾਰਾ ਨਾ ਮੁਆਫ਼ੀਯੋਗ ਹੈ।ਉਨ੍ਹਾਂ ਮੁੱਖ ਮੰਤਰੀ...
ਚੌਧਰੀ ਕਰੌਕਰੀ ਹਾਊਸ ਵਿਖੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
. . .  1 day ago
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਦੇ ਘੁਮਾਰ ਮੰਡੀ ’ਚ ਸਥਿਤ ਚੌਧਰੀ ਕਰੌਕਰੀ ਹਾਊਸ ਵਿਖੇ ਛਾਪੇਮਾਰੀ ਕੀਤੀ...
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  1 day ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  1 day ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  1 day ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  1 day ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  1 day ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਅੰਮ੍ਰਿਤਸਰ

ਗੁਰੂ ਨਾਨਕ ਸਟੇਡੀਅਮ 'ਚ ਅਜ਼ਾਦੀ ਦਿਵਸ ਦੀ 'ਫੁੱਲ ਡਰੈੱਸ ਰਿਹਰਸਲ' ਨੇ ਸਮਾਂ ਬੰਨਿ੍ਹਆ

ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)-ਜ਼ਿਲ੍ਹਾ ਪੱਧਰ ਉਤੇ ਮਨਾਏ ਜਾ ਰਹੇ ਆਜ਼ਾਦੀ ਦਿਵਸ ਪ੍ਰੋਗਰਾਮ ਦੀ ਫੁੱਲ ਡਰੈਸ ਰਿਹਰਸਲ ਇਥੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ, ਜਿਸਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਆਈ.ਜੀ. ਮੋਹਨੀਸ਼ ਚਾਵਲਾ ਵਿਸ਼ੇਸ਼ ਤੌਰ 'ਤੇ ਇਥੇ ਪੁੱਜੇ | ਇਸ ਮੌਕੇ ਵੱਖ-ਵੱਖ ਪੰਜਾਬ ਪੁਲਿਸ, ਪੰਜਾਬ ਜੇਲ੍ਹ ਗਾਰਡ, ਪੰਜਾਬ ਹੋਮ ਗਾਰਡ, ਐੱਨ. ਸੀ. ਸੀ. ਦੇ ਬੱਚਿਆਂ ਦੇ ਪੁਲਿਸ ਬੈਂਡ ਦੇ ਨਾਲ-ਨਾਲ ਸਕੂਲ ਬੈਂਡ ਦੀਆਂ ਟੀਮਾਂ ਨੇ ਪਰੇਡ ਵਿਚ ਹਿੱਸਾ ਲਿਆ | ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਅਦਾ ਕੀਤੀ ਅਤੇ ਪਰੇਡ ਤੋਂ ਸਲਾਮੀ ਲਈ | ਆਈ.ਜੀ. ਮੋਹਨੀਸ਼ ਚਾਵਲਾ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਰਿੰਦਰ ਸਿੰਘ ਵੀ ਉਨ੍ਹਾਂ ਨਾਲ ਪਰੇਡ ਦੇ ਮੁਆਇਨੇ ਮੌਕੇ ਉਨ੍ਹਾਂ ਨਾਲ ਹਾਜ਼ਰ ਰਹੇ | ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੀ.ਟੀ. ਸ਼ੋਅ, ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ | ਡੀ.ਸੀ. ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਡਿਪਟੀ ਸਪੀਕਰ ਵਿਧਾਨ ਸਭਾ ਸ੍ਰੀ ਜੈ ਕਿਸ਼ਨ ਰੋੜੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਹਨ | ਇਸ ਮੌਕੇ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ, ਮੁਖਵਿੰਦਰ ਸਿੰਘ ਭੁੱਲਰ, ਐੱਸ. ਡੀ. ਐੱਮ. ਹਰਪ੍ਰੀਤ ਸਿੰਘ, ਸ੍ਰੀਮਤੀ ਗੁਰਸਿਮਰਨ ਕੌਰ ਸਹਾਇਕ ਕਮਿਸ਼ਨਰ ਜਨਰਲ, ਤੇਜਬੀਰ ਸਿੰਘ ਹੁੰਦਲ, ਰਾਜੇਸ਼ ਸ਼ਰਮਾ ਜਿਲ੍ਹਾ ਸਿਖਿਆ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |

ਫਿੱਕੀ ਫਲੌ ਅੰਮਿ੍ਤਸਰ ਵਲੋਂ 'ਪਰਲਜ਼ ਆਫ਼ ਵਿਜ਼ਡਮ' ਵਿਸ਼ੇ 'ਤੇ ਪੋ੍ਰਗਰਾਮ ਕਰਵਾਇਆ

ਅੰਮਿ੍ਤਸਰ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਫਿੱਕੀ ਫਲੌ ਅੰਮਿ੍ਤਸਰ ਵਲੋਂ 'ਪਰਲਜ਼ ਆਫ਼ ਵਿਜ਼ਡਮ' ਵਿਸ਼ੇ 'ਤੇ ਪੋ੍ਰਗਰਾਮ ਕਰਵਾਇਆ ਗਿਆ, ਜਿਸ 'ਚ ਪ੍ਰਜਾਪਿਤਾ ਬ੍ਰਹਮ ਕੁਮਾਰੀਆਂ ਦੇ ਪ੍ਰਸਿੱਧ ਬੁਲਾਰੇ ਬੀ. ਕੇ. ਸ਼ਿਵਾਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ...

ਪੂਰੀ ਖ਼ਬਰ »

ਦੋ ਪੈਕੇਟ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ

ਅਟਾਰੀ, 13 ਅਗਸਤ (ਗੁਰਦੀਪ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਸਵੱਪਨ ਸ਼ਰਮਾ ਦੀ ਅਗਵਾਈ ਵਾਲੀ ਕ੍ਰਾਈਮ ਬ੍ਰਾਂਚ ਨੇ ਭਾਰਤ ਪਾਕਿਸਤਾਨ ਸਰਹੱਦ 'ਤੇ ਵੱਸੇ ਪਿੰਡ ਰਾਜਾਤਾਲ ਤੋਂ ਦੋ ਪੈਕੇਟ ਹੈਰੋਇਨ ਸਮੇਤ ਸਮੱਗਲਰਾਂ ਨੂੰ ਗਿ੍ਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ | ...

ਪੂਰੀ ਖ਼ਬਰ »

15 ਅਗਸਤ ਦੇ ਸਮਾਗਮ 'ਚ ਪਿੰਗਲਵਾੜਾ ਸੰਸਥਾ ਦੇ ਸਪੈਸ਼ਲ ਬੱਚੇ ਲਹਿਰਾਉਣਗੇ ਝੰਡਾ-ਰੰਧਾਵਾ

ਮਾਨਾਂਵਾਲਾ, 13 ਅਗਸ਼ਤ (ਗੁਰਦੀਪ ਸਿੰਘ ਨਾਗੀ)-ਦੇਸ਼ ਭਰ 'ਚ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਅਤੇ ਇਸ ਕੜੀ ਤਹਿਤ ਗ੍ਰਾਮ ਪੰਚਾਇਤ ਮਾਨਾਂਵਾਲਾ ਵਲੋਂ ਦੇਸ਼ ਦਾ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਆਲੇ ਦੁਆਲੇ ਦੀ ਦਿੱਖ ਨਿਖਾਰੀ ਜਾਵੇਗੀ - ਨਿੱਜਰ

ਅੰਮਿ੍ਤਸਰ 13 ਅਗਸਤ (ਰੇਸ਼ਮ ਸਿੰਘ)-ਸਥਾਨਕ ਸਰਕਾਰਾਂ ਮੰਤਰੀ ਸ: ਇੰਦਰਬੀਰ ਸਿੰਘ ਨਿੱਜਰ ਨੇ ਇਥੇ ਮਹਾਨ ਸਿੱਖ ਯੌਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਆਲੇ ਦੁਆਲੇ ਦੀ ਦਿੱਖ ਨਿਖਾਰਨ ਦੀ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਹੈ | ...

ਪੂਰੀ ਖ਼ਬਰ »

ਆਉਂਦੇ ਪੰਜ ਮਹੀਨਿਆਂ 'ਚ 1114 ਸੀ.ਸੀ.ਟੀ.ਵੀ. ਕੈਮਰਿਆਂ ਦੀ 'ਬਾਜ਼ ਨਜ਼ਰ' ਨਾਲ 24 ਘੰਟੇ ਨਿਗਰਾਨੀ 'ਚ ਹੋਵੇਗੀ ਗੁਰੂ ਨਗਰੀ-ਡਾ: ਨਿੱਜਰ

ਅੰਮਿ੍ਤਸਰ, 13 ਅਗਸਤ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਵਿਚ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਨਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਪ੍ਰੋਜੈਕਟ ਦੇ ਤਹਿਤ ਬਣਾਏ ਗਏ ਕਮਾਂਡ ਸੈਂਟਰ ਦਾ ਉਦਘਾਟਨ ਅੱਜ ਸਥਾਨਿਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ...

ਪੂਰੀ ਖ਼ਬਰ »

ਡੀ. ਏ. ਵੀ. ਇੰਟਰਨੈਸ਼ਨਲ ਸਕੂਲ 'ਚ ਵਿਸ਼ੇਸ਼ ਸਮਾਗਮ

ਅੰਮਿ੍ਤਸਰ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਚ ਆਜ਼ਾਦੀ ਦੇ ਅੰਮਿ੍ਤ ਉਤਸਵ ਮÏਕੇ ਪਿ੍ੰਸੀਪਲ ਡਾ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਾਰਥਨਾ ਸਭਾ ਵਿਚ ਪਿ੍ੰ. ਅੰਜਨਾ ਡਾ. ਗੁਪਤਾ ...

ਪੂਰੀ ਖ਼ਬਰ »

ਮਾਧਵ ਵਿੱਦਿਆ ਨਿਕੇਤਨ ਸਕੂਲ ਵਲੋਂ ਤਿਰੰਗਾ ਰੈਲੀ

ਅੰਮਿ੍ਤਸਰ, 13 ਅਗਸਤ (ਗਗਨਦੀਪ ਸ਼ਰਮਾ)-ਮਾਧਵ ਵਿੱਦਿਆ ਨਿਕੇਤਨ ਸਕੂਲ, ਰਣਜੀਤ ਐਵੀਨਿਊ ਵਲੋਂ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਤਹਿਤ ਅੰਮਿ੍ਤ ਮਹਾਂ ਉਤਸਵ ਦੇ ਸੰਬੰਧ ਵਿਚ ਤਿਰੰਗਾ ਯਾਤਰੀ ਕੱਢੀ ਗਈ ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਕਚਹਿਰੀ ਚੌਂਕ, ਭੰਡਾਰੀ ਪੁਲ, ...

ਪੂਰੀ ਖ਼ਬਰ »

ਭਾਰਤ ਮਾਤਾ ਦੇ ਜੈਕਾਰਿਆਂ ਨਾਲ ਸ਼ਿਵ ਸੈਨਾ ਨੇ ਕੱਢੀ ਤਿਰੰਗਾ ਯਾਤਰਾ

ਅੰਮਿ੍ਤਸਰ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-75ਵੇਂ ਆਜ਼ਾਦੀ ਦਿਵਸ ਦੀ ਖੁਸ਼ੀ ਵਿਚ ਸ਼ਿਵ ਸੈਨਾ ਵਲੋਂ ਰਾਸ਼ਟਰੀ ਪ੍ਰਧਾਨ ਅੰਕਿਤ ਖੋਸਲਾ ਦੀ ਅਗਵਾਈ ਵਿਚ ਮੁੱਖ ਦਫਤਰ ਚੌਂਕ ਫ਼ਰੀਦ ਤੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਪੰਜਾਬ ਪ੍ਰਧਾਨ ਵਪਾਰ ਸੈੱਲ ਗਗਨ ...

ਪੂਰੀ ਖ਼ਬਰ »

ਅੰਮਿ੍ਤਸਰ ਤੇ ਜਲੰਧਰ ਦੀਆਂ ਵਿਕਾਸ ਅਥਾਰਟੀਆਂ ਵਲੋਂ ਅਗਸਤ 'ਚ ਕੀਤੀ ਜਾਵੇਗੀ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ

ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਅੰਮਿ੍ਤਸਰ ਵਿਕਾਸ ਅਥਾਰਟੀ (ਏ. ਡੀ. ਏ.) ਤੇ ਜਲੰਧਰ ਵਿਕਾਸ ਅਥਾਰਟੀ (ਜੇ. ਡੀ. ਏ.) ਅਧੀਨ ਪੈਂਦੀਆਂ ਸ਼ਹਿਰੀ ਜਾਇਦਾਦਾਂ ਲੋਕਾਂ ਦੀ ਖ਼ਰੀਦ ਲਈ ਉਪਲੱਬਧ ਹੋਣਗੀਆਂ ਕਿਉਂ ਜੋ ਇਨ੍ਹਾਂ ਅਥਾਰਟੀਆਂ ਵਲੋਂ ਇਸ ਮਹੀਨੇ ਤੋਂ ਇਨ੍ਹਾਂ ...

ਪੂਰੀ ਖ਼ਬਰ »

ਪਾਕਿਸਤਾਨ ਦੀ ਸਿੱਖ ਵਿਰਾਸਤ ਨੂੰ ਉਭਾਰਨ ਵਾਲੇ ਅਮਰੀਕਾ ਨਿਵਾਸੀ ਦਲਵੀਰ ਸਿੰਘ ਪੰਨੂੰ ਦਾ ਐਡਵੋਕੇਟ ਧਾਮੀ ਵਲੋਂ ਸਨਮਾਨ

ਅੰਮਿ੍ਤਸਰ, 13 ਅਗਸਤ (ਸਟਾਫ ਰਿਪੋਰਟਰ)-ਅਮਰੀਕਾ ਨਿਵਾਸੀ ਖੋਜਕਾਰ ਦਲਵੀਰ ਸਿੰਘ ਪੰਨੂੰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਤੇ ਭਾਰਤ ਅੰਦਰ ਭੁੱਲੀ ਵਿਸਰੀ ਸਿੱਖ ਵਿਰਾਸਤ ਬਾਰੇ ਵਿਚਾਰ ਚਰਚਾ ਕੀਤੀ | ...

ਪੂਰੀ ਖ਼ਬਰ »

ਦੋਆਬਾ, ਮਾਝਾ ਦੇ ਬਿਜਲੀ ਮਾਮਲੇ ਰੱਖੇ ਜਾਣਗੇ 17 ਦੀ ਮੀਟਿੰਗ 'ਚ

ਜਲੰਧਰ, 13 ਅਗਸਤ (ਸ਼ਿਵ)- ਬਿਜਲੀ ਮਾਮਲਿਆਂ ਦੀ ਸੁਣਵਾਈ ਕਰਨ ਲਈ ਸੀ. ਸੀ. ਜੀ. ਆਰ. ਐਫ. ਦੀ 17 ਅਗਸਤ ਨੂੰ ਸ਼ਕਤੀ ਸਦਨ ਜਲੰਧਰ ਵਿਚ ਮੀਟਿੰਗ ਹੋ ਰਹੀ ਹੈ | ਇਸ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਐੱਸ. ਈ. ਐੱਸ. ਨਗਰ ਸਰਕਲਾਂ ਦੇ ਮਾਮਲਿਆਂ ਦੀ ਸੁਣਵਾਈ ਹੋਵੇਗੀ | ਬਾਰਡਰ ...

ਪੂਰੀ ਖ਼ਬਰ »

ਮਾਡਰਨ ਜਗਤ ਜਯੋਤੀ ਸਕੂਲ 'ਚ ਆਜ਼ਾਦੀ ਦਿਹਾੜੇ ਦੇ ਸੰਬੰਧ 'ਚ ਪ੍ਰੋਗਰਾਮ

ਅੰਮਿ੍ਤਸਰ, 13 ਅਗਸਤ (ਗਗਨਦੀਪ ਸ਼ਰਮਾ)-ਮਾਡਰਨ ਜਗਤ ਜਯੋਤੀ ਸਕੂਲ ਵਿਚ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਸੰਬੰਧ ਵਿਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਭਾਰਤ ਦੇ ਇਤਿਹਾਸ ਅਤੇ ਸ਼ਹੀਦਾਂ ਵਲੋਂ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀ ਗਈ ...

ਪੂਰੀ ਖ਼ਬਰ »

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੂੰ ਸਟੇਟ ਐਵਾਰਡੀ ਅਧਿਆਪਕਾਂ ਦਾ ਵਫਦ ਮਿਲਿਆ

ਛੇਹਰਟਾ, 13 ਅਗਸਤ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅੰਮਿ੍ਤਸਰ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੂੰ ਸਟੇਟ ਐਵਾਰਡੀ ਅਧਿਆਪਕਾਂ ਦਾ ਵਫ਼ਦ ਬਲਰਾਜ ਸਿੰਘ ਢਿੱਲੋਂ ਅਤੇ ਕੰਵਰਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਮਿਲਿਆ | ਵਫ਼ਦ ਵਲੋਂ ਵਿਧਾਇਕ ਡਾ. ਜਸਬੀਰ ਸਿੰਘ ...

ਪੂਰੀ ਖ਼ਬਰ »

ਮਜੀਠੀਆ ਦੇ ਰਿਹਾਅ ਹੋਣ 'ਤੇ ਵਡਾਲੀ ਨੇ ਮੁਲਾਕਾਤ ਕਰਕੇ ਕੀਤਾ ਸਵਾਗਤ

ਛੇਹਰਟਾ, 13 ਅਗਸਤ (ਵਡਾਲੀ)-ਮਾਝੇ ਦੇ ਜਰਨੈਲ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ ਤੇ ਸਾਥੀਆਂ ਨੇ ਸ. ਮਜੀਠੀਆ ਨਾਲ ਮੁਲਾਕਾਤ ...

ਪੂਰੀ ਖ਼ਬਰ »

ਮਾਮੂਲੀ ਬਹਿਸਬਾਜ਼ੀ ਦੇ ਚਲਦਿਆਂ ਗੁਆਂਢੀਆਂ 'ਚ ਹੋਇਆ ਝਗੜਾ-ਮਾਮਲਾ ਪੁੱਜਾ ਥਾਣੇ

ਛੇਹਰਟਾ, 13 ਅਗਸਤ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਕੀ ਕਾਲੇ ਘਣੂੰਪੁਰ ਦੇ ਅਧੀਨ ਆਉਂਦੇ ਇਲਾਕਾ ਰਾਜ ਐਵੀਨਿਊ ਵਿਖੇ ਦੋ ਗੁਆਂਢੀਆਂ ਦੀ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਕੁਲਦੀਪ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ '21ਵਾਂ ਅੰਤਰ-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਜ਼ ਖੇਡ ਟੂਰਨਾਮੈਂਟ -2022' ਅਕਤੂਬਰ-ਨਵੰਬਰ 'ਚ ਕਰਾਉਣ ਦਾ ਫੈਸਲਾ

ਅੰਮਿ੍ਤਸਰ, 13 ਅਗਸਤ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਸੀਕੇਡੀ ਸਪੋਰਟਸ ਕਮੇਟੀ ਵਲੋਂ 21ਵੇਂ ਅੰਤਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਜ਼ ਦੇ ਆਯੋਜਨ ਸੰਬੰਧੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥਣਾਂ ਤੇ ਸਟਾਫ ਨੇ ਉਤਸ਼ਾਹ ਸਹਿਤ ਮਨਾਇਆ 'ਤੀਆਂ ਦਾ ਤਿਉਹਾਰ'

ਅੰਮਿ੍ਤਸਰ, 13 ਅਗਸਤ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ 'ਚ ਅੱਜ ਵਿਦਿਆਰਥਣਾਂ ਤੇ ਸਟਾਫ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਵੱਖ ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ, ਉਥੇ ਫ਼ੈਕਲਟੀ ਮੈਂਬਰਾਂ ਦੁਆਰਾ ਫੁੱਲਾਂ ...

ਪੂਰੀ ਖ਼ਬਰ »

ਰੈਵਿਨਿਉ ਪਟਵਾਰ ਯੂਨੀਅਨ ਵਲੋਂਾ 18 ਅਗਸਤ ਨੂੰ ਦਿੱਤਾ ਜਾਵੇਗਾ ਰੋਸ ਧਰਨਾ-ਡੇਹਰੀਵਾਲ

ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)-ਅੱਜ ਦੀ ਰੈਵੀਨਿਉ ਪਟਵਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਸਰਕਾਰ ਵਲੋਂ 1056 ਪਟਵਾਰ ਹਲਕੇ ਖ਼ਤਮ ਕਰ ਦਿੱਤੇ ਗਏ ਉਸ ਦੀ ਸਖ਼ਤ ਨਿੰਦਾ ਕੀਤੀ ਗਈ ਤੇ ਕਿਹਾ ...

ਪੂਰੀ ਖ਼ਬਰ »

ਅਟਾਰੀ ਕਸਬੇ ਦਾ ਮੁੱਖ ਨਹੀਂ ਸਵਾਰ ਸਕੀਆਂ ਸਮੇਂ-ਸਮੇਂ ਦੀਆਂ ਸਰਕਾਰਾਂ

ਗੁਰਦੀਪ ਸਿੰਘ ਅਟਾਰੀ ਅਟਾਰੀ, 13 ਅਗਸਤ -ਅਟਾਰੀ ਦੇ ਨਾਂ 'ਤੇ ਵਿਧਾਨ ਸਭਾ ਹਲਕਾ ਅਟਾਰੀ ਚੱਲਦਾ ਹੈ | ਸਮੇਂ ਸਮੇਂ ਦੀਆਂ ਸਰਕਾਰਾਂ ਆਈਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਅਟਾਰੀ ਕਸਬੇ ਨੂੰ ਦਿੱਤੀਆਂ ਗਈਆਂ ਪਰ ਵਿਕਾਸ ਕਾਰਜ ਨਾ ਮਾਤਰ ਹੀ ਹੋਏ ਹਨ | ਸਾਬਕਾ ਕੈਬਨਿਟ ...

ਪੂਰੀ ਖ਼ਬਰ »

ਬਿਜਲੀ ਸੋਧ ਬਿੱਲ ਦਾ ਹਰ ਪੱਧਰ 'ਤੇ ਕਰਾਂਗੇ ਵਿਰੋਧ-ਗੁਰਨਾਮ ਸਿੰਘ ਦਾਊਦ

ਬਿਆਸ, 13 ਅਗਸਤ (ਫੇਰੂਮਾਨ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਪੰਜਾਬ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸੈਕਟਰੀ ਗੁਰਨਾਮ ਸਿੰਘ ਦਾਊਦ ਨੇ ਆਪਣੀ ਟੀਮ ਸਹਿਤ ਬਿਆਸ ਫੇਰੀ ਦੌਰਾਨ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ...

ਪੂਰੀ ਖ਼ਬਰ »

ਤਰਸਿੱਕਾ 'ਚ ਬੁਢਾਪਾ , ਵਿਧਵਾ ਪੈਨਸ਼ਨਾਂ, ਲੇਬਰ ਕਾਰਡ ਤੇ ਅੰਗਹੀਣ ਕਾਰਡ ਬਣਾਉਣ ਲਈ ਕੈਂਪ

ਤਰਸਿੱਕਾ, 13 ਅਗਸਤ (ਅਤਰ ਸਿੰਘ ਤਰਸਿੱਕਾ)-ਪਿੰਡ ਤਰਸਿੱਕਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਪਤੀ ਭਿੰਡਰ ਵਿਖੇ ਸਾਰੇ ਵਰਗਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਰਕਾਰੀ ਸਹੂਲਤਾਂ ਦੇਣ ਲਈ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਤੋਂ ਇਲਾਵਾ ਲੇਬਰ ਕਾਰਡ ਤੇ ਅੰਗਹੀਣ ਕਾਰਡ ...

ਪੂਰੀ ਖ਼ਬਰ »

ਲਾਲ ਕਿਲੇ੍ਹ ਦੇ ਸਨਮਾਨ ਸਮਾਰੋਹ ਦਾ ਸਿੱਧਾ ਪ੍ਰਸਾਰਨ ਵਿਖਾਇਆ

ਅੰਮਿ੍ਤਸਰ, 13 ਅਗਸਤ (ਗਗਨਦੀਪ ਸ਼ਰਮਾ)-ਆਜ਼ਾਦੀ ਦੇ ਅੰਮਿ੍ਤ ਮਹਾਂ ਉਤਸਵ ਤਹਿਤ ਆਲ ਇੰਡੀਆ ਪੱਧਰ 'ਤੇ ਕੱਢੀ ਗਈ ਮੋਟਰਸਾਈਕਲ ਰੈਲੀ ਦਾ ਹਿੱਸਾ ਬਣਨ ਵਾਲੇ ਆਰ. ਪੀ. ਐਫ਼. ਜਵਾਨਾਂ ਨੂੰ ਅੱਜ ਰੇਲਵੇ ਮੰਤਰੀ ਵਲੋਂ ਲਾਲ ਕਿਲ੍ਹਾ (ਦਿੱਲੀ) ਦੇ ਵਿਹੜੇ 'ਚ ਸਨਮਾਨਿਤ ਕੀਤਾ ਗਿਆ, ...

ਪੂਰੀ ਖ਼ਬਰ »

ਫੋਰ ਐੱਸ ਕਾਲਜ ਆਫ਼ ਕਾਮਰਸ ਵਲੋਂ ਇਨਾਮ ਵੰਡ ਤੇ ਵਿਦਾਇਗੀ ਸਮਾਰੋਹ

ਅੰਮਿ੍ਤਸਰ, 13 ਅਗਸਤ (ਜਸਵੰਤ ਸਿੰਘ ਜੱਸ)-ਫੋਰ ਕਾਲਜ ਆਫ਼ ਕਾਮਰਸ, ਫਾਰ ਵੁਮੈਨ ਵਲੋਂ ਵਿਦਿਆ ਭਵਨ ਕੈਂਪਸ ਦੇ ਆਡੀਟੋਰੀਅਮ ਵਿਚ ਕੁਇਜ਼, ਵਾਦ-ਵਿਵਾਦ ਅਤੇ ਹੋਰ ਗਤੀਵਿਧੀਆਂ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ...

ਪੂਰੀ ਖ਼ਬਰ »

ਭਗਵਾਂ ਝੰਡਾ ਸੱਭਿਆਚਾਰ ਦਾ ਪ੍ਰਤੀਕ : ਡਾ. ਕ੍ਰਿਸ਼ਨ ਗੋਪਾਲ

ਅੰਮਿ੍ਤਸਰ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਸਮਾਜਿਕ ਸਦਭਾਵਨਾ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਫ਼ਤਾਹਪੁਰ ਡੇਅਰੀ ਕੰਪਲੈਕਸ ਵਿਖੇ ਲੰਪੀ ਦੀ ਬਿਮਾਰੀ ਨਾਲ 8 ਗਾਵਾਂ ਹੋਰ ਮਰੀਆਂ

ਛੇਹਰਟਾ, 13 ਅਗਸਤ (ਵਡਾਲੀ)-ਜ਼ਿਲ੍ਹਾ ਅੰਮਿ੍ਤਸਰ ਦੇ ਛਤਰਪੁਰ ਡੇਅਰੀ ਕੰਪਲੈਕਸ ਵਿਚ ਅੱਜ 8 ਪਸ਼ੂਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਦਿੰਦੇ ਹੋਏ ਮਹਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਫਤਾਹਪੁਰ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਉਨ੍ਹਾਂ ਦੀਆਂ ਦੋ ਗਾਵਾਂ ਮਰ ...

ਪੂਰੀ ਖ਼ਬਰ »

ਏ. ਡੀ. ਜੀ. ਪੀ. ਰੇਲਵੇ ਦੀ ਮੌਜੂਦਗੀ 'ਚ ਰੇਲਵੇ ਸਟੇਸ਼ਨ 'ਤੇ ਚੈਕਿੰਗ

ਅੰਮਿ੍ਤਸਰ, 13 ਅਗਸਤ (ਗਗਨਦੀਪ ਸ਼ਰਮਾ)-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਏ. ਡੀ. ਜੀ. ਪੀ. ਰੇਲਵੇ ਐੱਮ. ਐੱਫ. ਫਾਰੂਕੀ ਦੀ ਮੌਜੂਦਗੀ 'ਚ ਅੱਜ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਚੈਕਿੰਗ ਅਭਿਆਨ ਚਲਾਇਆ ਗਿਆ | ਇਸ ਦੌਰਾਨ ਪਲੇਟਫ਼ਾਰਮਾਂ, ਉਡੀਕ ਘਰਾਂ ਅਤੇ ਰੇਲਗੱਡੀਆਂ 'ਚ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਐੱਸ. ਐੱਸ. ਪੀ. ਦਫ਼ਤਰ ਮੂਹਰੇ ਰੋਸ ਧਰਨਾ

ਅੰਮਿ੍ਤਸਰ, 13 ਅਗਸਤ (ਗਗਨਦੀਪ ਸ਼ਰਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਦੇ ਖ਼ਿਲਾਫ਼ ਮਾਰੂ ਨਸ਼ਿਆਂ ਦੀ ਪੂਰਨ ਨਸ਼ਾਬੰਦੀ ਕਰਨ, ਲੁੱਟਾਂ-ਖੋਹਾਂ, ਨਾਜਾਇਜ਼ ਪਰਚੇ, ਗਸ਼ਤ, ਟਰਾਂਸਫ਼ਾਰਮਰ ਚੋਰੀ ਆਦਿ ਲਈ ਕਾਨੰੂਨ ਵਿਵਸਥਾ ...

ਪੂਰੀ ਖ਼ਬਰ »

ਬੀਤੀ ਦੇਰ ਰਾਤ ਚੌਂਕ ਛੇਹਰਟਾ ਦੇ ਨੇੜੇ ਦੁਕਾਨਦਾਰ ਵਲੋਂ ਆਇਸਕ੍ਰੀਮ ਗੱਡੀ ਦੀ ਕੀਤੀ ਭੰਨਤੋੜ

ਛੇਹਰਟਾ, 13 ਅਗਸਤ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਅਧੀਨ ਖੇਤਰ ਜੀ. ਟੀ. ਰੋਡ ਚੌਂਕ ਛੇਹਰਟਾ ਤੋਂ ਕੁਝ ਦੂਰੀ ਤੇ ਆਈਸਕ੍ਰੀਮ ਵੇਚਣ ਵਾਲੀ ਗੱਡੀ ਦੀ ਭੰਨਤੋੜ ਅਤੇ ਉਸ ਦੇ ਮਾਲਕ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੀੜਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX