ਤਾਜਾ ਖ਼ਬਰਾਂ


ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  47 minutes ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 1 hour ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 1 hour ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 1 hour ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 2 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  1 minute ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 3 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 3 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 3 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 3 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 3 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਭਾਰਤ ਅੱਜ ਰਸਮੀ ਤੌਰ 'ਤੇ ਸੰਭਾਲੇਗਾ ਜੀ-20 ਦੀ ਪ੍ਰਧਾਨਗੀ
. . .  about 4 hours ago
ਨਵੀਂ ਦਿੱਲੀ, 1 ਦਸੰਬਰ-ਭਾਰਤ ਅੱਜ, 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਲੋਗੋ ਨਾਲ 100 ਤੋਂ ਵੱਧ ਸਮਾਰਕਾਂ ਨੂੰ ਪ੍ਰਕਾਸ਼ਮਾਨ ਕੀਤਾ...
ਗੁਜਰਾਤ ਚੋਣਾਂ:ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਵੋਟਾਂ ਪਾਉਣ ਦੀ ਅਪੀਲ
. . .  about 4 hours ago
ਨਵੀਂ ਦਿੱਲੀ, 1 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਚੋਣ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਆਪਣੀ ਵੋਟ ਦੇ ਅਧਿਕਾਰ...
ਗੁਜਰਾਤ 'ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 4 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਅੱਜ 2 ਕਰੋੜ ਤੋਂ ਵੱਧ ਵੋਟਰ ਕਰਨਗੇ। ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਸੰਗਰੂਰ

ਸੰਗਰੂਰ ਜ਼ਿਲ੍ਹੇ ਵਿਚ ਆਜ਼ਾਦੀ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ

ਸੰਗਰੂਰ, 16 ਅਗਸਤ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ) - ਦੇਸ਼ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸੰਗਰੂਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਜਿਥੇ ਬਿਜਲੀ, ਖੇਤੀਬਾੜੀ, ਸਿੱਖਿਆ, ਕਾਨੂੰਨ ਅਤੇ ਵਿਵਸਥਾ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗਾਂ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ ਉਥੇ ਹੀ ਸਰਕਾਰ ਵੱਲੋਂ ਭਿ੍ਸ਼ਟਾਚਾਰ ਨੂੰ ਵੀ ਨੱਥ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਲਗਭਗ 5 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਅਨੇਕਾਂ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ | ਸ. ਲਾਲਜੀਤ ਸਿੰਘ ਭੁੱਲਰ ਨੇ ਆਪਣੇ ਸੰਦੇਸ਼ ਵਿੱਚ ਸੂਬੇ ਦੇ ਹੋਰ ਅਹਿਮ ਪ੍ਰੋਜੈਕਟਾਂ ਤੇ ਲੋਕ ਭਲਾਈ ਯੋਜਨਾਵਾਂ ਜਾਣਕਾਰੀ ਦੇਣ ਦੇ ਨਾਲ ਨਾਲ ਜ਼ਿਲ੍ਹਾ ਸੰਗਰੂਰ ਦੇ ਵਿਕਾਸ ਕਾਰਜਾਂ ਬਾਰੇ ਸਾਂਝ ਪਾਉਂਦਿਆਂ ਸ. ਭੁੱਲਰ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ 25 ਏਕੜ ਰਕਬੇ ਵਿੱਚ ਕਰੀਬ 345 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦਾ ਪਹਿਲਾ ਅਕਾਦਮਿਕ ਸੈਸ਼ਨ ਇੱਕ ਅਪ੍ਰੈਲ 2023 ਤੋਂ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਮੌਜੂਦਾ ਸਿਵਲ ਹਸਪਤਾਲ ਨੂੰ 220 ਬਿਸਤਰਿਆਂ ਤੋਂ ਅਪਗ੍ਰੇਡ ਕਰਕੇ 360 ਬਿਸਤਰਿਆਂ ਦਾ ਕੀਤਾ ਜਾਵੇਗਾ | ਸ਼੍ਰੀ ਭੁੱਲਰ ਨੇ ਕਿਹਾ ਕਿ ਸਾਫ਼ ਸੁਥਰੀ ਊਰਜਾ ਦੀ ਦਿਸ਼ਾ ਵਿੱਚ ਠੋਸ ਕਦਮ ਪੁੱਟਦਿਆਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁਟਾਲ ਕਲਾਂ ਵਿਖੇ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ ਗੈਸ ਪਲਾਂਟ ਕਾਰਜਸ਼ੀਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿਖੇ ਸੈਂਟਰ ਫਾਰ ਐਕਸੀਲੈਂਸ ਫਾਰ ਓਨੀਅਨ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਪਿਆਜ਼ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਸਕੇ | ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪੁਲਿਸ ਲਾਈਨ ਵਿਖੇ ਐਮ.ਐਲ.ਏ ਸੰਗਰੂਰ ਬੀਬਾ ਨਰਿੰਦਰ ਕੌਰ ਭਰਾਜ, ਐਮ.ਐਲ.ਏ ਲਹਿਰਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਸਮੇਤ ਸ਼ਹੀਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਕੈਬਨਿਟ ਮੰਤਰੀ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦਿਆਂ ਮਿਤੀ 16 ਅਗਸਤ ਨੂੰ ਉਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਲੋਂ ਅੱਜ ਦੇ ਸਮਾਗਮ ਵਿੱਚ ਹਿੱਸਾ ਲਿਆ ਗਿਆ ਸੀ | ਉਨ੍ਹਾਂ ਸਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਟੀਮ ਪੱਧਰ 'ਤੇ 1100-1100 ਰੁਪਏ ਦੀ ਨਗਦ ਰਾਸ਼ੀ ਵੀ ਮੌਕੇ 'ਤੇ ਹੀ ਪ੍ਰਦਾਨ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਮੁਰਾਹ ਬਫੈਲੋ ਪ੍ਰੋਜੈਕਟ ਸਕੀਮ ਅਧੀਨ ਪੰਜ ਪਸ਼ੂ ਪਾਲਕਾਂ ਨੂੰ ਚੈਕ ਵੀ ਵੰਡੇ ਗਏ | ਉਨ੍ਹਾਂ ਨੇ ਨਵੇਂ ਬੁਢਾਪਾ ਪੈਨਸ਼ਨਰਾਂ, ਦਿਵਿਆਂਗ ਵੋਟਰਾਂ, ਸਵੈ ਸਹਾਇਤਾ ਸਮੂਹਾਂ, ਮਗਨਰੇਗਾ ਦੇ ਜੋਬ ਕਾਰਡ ਹੋਲਡਰਾਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਐਮ.ਐਲ.ਏ ਸੰਗਰੂਰ ਬੀਬਾ ਨਰਿੰਦਰ ਕੌਰ ਭਰਾਜ, ਐਮ.ਐਲ.ਏ ਲਹਿਰਾ ਸ਼੍ਰੀ ਬਰਿੰਦਰ ਕੁਮਾਰ ਗੋਇਲ, ਸੀਨੀਅਰ ਆਗੂ ਸ਼੍ਰੀ ਗੁਰਮੇਲ ਸਿੰਘ ਘਰਾਚੋਂ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਰਜਿੰਦਰ ਸਿੰਘ ਰਾਏ ਸਮੇਤ ਸੀਨੀਅਰ ਤੇ ਜੂਨੀਅਰ ਜੱਜ ਸਾਹਿਬਾਨ, ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ, ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ, ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ ਵਿਕਾਸ ਵਰਜੀਤ ਵਾਲੀਆ, ਏ.ਡੀ.ਸੀ ਸ਼ਹਿਰੀ ਵਿਕਾਸ ਲਤੀਫ਼ ਅਹਿਮਦ, ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ,
(ਬਾਕੀ ਸਫਾ 6 'ਤੇ)
ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ, ਸਿਆਸਤਦਾਨ, ਸਕੂਲੀ ਵਿਦਿਆਰਥੀ, ਅਧਿਆਪਕ ਅਤੇ ਸ਼ਹਿਰ ਨਿਵਾਸੀ ਵੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸਾਮ ਸੁਨਾਮ ਵਿੱਚ ਸਹੀਦ ਊਧਮ ਸਿੰਘ ਯਾਦਗਾਰ ਵਿਖੇ ਸੈਂਕੜੇ ਲੋਕਾਂ ਨਾਲ ਮਿਲ ਕੇ ਹੱਥਾਂ ਵਿੱਚ ਤਿਰੰਗਾ ਫੜ ਕੇ ਮਹਾਨ ਸਹੀਦ ਊਧਮ ਸਿੰਘ ਅਤੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹੋਰ ਦੇਸ-ਭਗਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮੰਡੀ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ, ਨਗਰ ਕੌਂਸਲਰ ਆਸ਼ਾ ਬਜਾਜ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਦੇਸ ਦਾ 75ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵੱਲੋਂ ਅਦਾ ਕੀਤੀ ਗਈ | ਇਸ ਮੌਕੇ ਕਾਰਜ ਸਾਧਕ ਅਫ਼ਸਰ ਅੰਮਿ੍ਤ ਲਾਲ, ਘਣਸ਼ਾਮ ਕਾਂਸਲ, ਮਨਿੰਦਰ ਸਿੰਘ ਲਖਮੀਰਵਾਲਾ, ਮਨਪ੍ਰੀਤ ਸਿੰਘ ਮਨੀ ਵੜੈਚ, ਜਤਿੰਦਰ ਜੈਨ, ਵਰੁਣ ਮਧਾਨ (ਮੌਂਟੀ ਮਧਾਨ), ਚੇਅਰਮੈਨ ਮੁਨੀਸ਼ ਸੋਨੀ, ਗੁਰਦੀਪ ਸਿੰਘ ਰੇਲਵੇ, ਅਮਰਿੰਦਰ ਸਿੰਘ ਮਨੀ, ਪ੍ਰਭਸ਼ਰਨ ਸਿੰਘ ਬੱਬੂ, ਕੋਮਲ ਕਾਂਸਲ, ਸੋਨੀਆ ਬਜਾਜ, ਬਲਜਿੰਦਰ ਸਿੰਘ ਕਾਕਾ, ਰਾਕੇਸ਼ ਸ਼ਰਮਾ, ਸੱਤਪਾਲ ਸੱਤੀ, ਧਰਮਪਾਲ ਅਤੇ ਹਰੀਕੇਸ਼ ਕੁਮਾਰ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - 75ਵੇਂ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪੋ੍ਗਰਾਮ ਪੇਸ਼ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ, ਪਿ੍ੰਸੀਪਲ ਰਣਜੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਅਮਨ ਕਿਰਾਰ, ਗੁਰਪ੍ਰੀਤ ਕੌਰ, ਪੂਨਮ ਅਰੋੜਾ, ਕੌਸਲ ਸਰ ਅਤੇ ਹੋਰ ਵੀ ਸਟਾਫ਼ ਮੈਂਬਰ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ, ਸੱਗੂ) - ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਵਿਚ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ | ਇਸ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮਾਤਾ ਸ੍ਰੀਮਤੀ ਪਰਮੇਸ਼ਵਰੀ ਦੇਵੀ ਅਤੇ ਕਾਲਜ ਦੇ ਚੇਅਰਮੈਨ ਅਸ਼ੋਕ ਬਾਂਸਲ ਐਡਵੋਕੇਟ ਵਲੋਂ ਸਾਂਝੇ ਤੌਰ ਉੱਤੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਿਖੇ ਝੰਡਾ ਲਹਿਰਾਇਆ ਗਿਆ | ਇਸ ਮੌਕੇ ਡਾ. ਐਸ਼ਵਰਿਆ ਸ਼ਰਮਾ, ਅਖਿਲ ਬਾਂਸਲ ਐਡਵੋਕੇਟ, ਯੋਗੇਸ਼ ਅਗਰਵਾਲ ਐਡਵੋਕੇਟ, ਕਾਲਜ ਪਿ੍ੰਸੀਪਲ ਡਾ. ਸੰਜੀਵ ਜੈਨ, ਡਾ. ਵਿਜੈ ਅਗਰਵਾਲ, ਸੁਪਰਡੈਂਟ ਹਰਦੀਪ ਸਿੰਘ, ਅੰਮਿ੍ਤ ਸਿੰਘ, ਸਮੂਹ ਸਟਾਫ਼ ਅਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ |
ਲਹਿਰਾਗਾਗਾ, (ਢੀਂਡਸਾ, ਗਰਗ, ਖੋਖਰ) - ਕਾਂਗਰਸ ਵਲੋਂ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕੱਢੀ ਗਈ ਤਿਰੰਗਾ ਯਾਤਰਾ ਤਹਿਤ ਅੱਜ ਵਿਧਾਨ ਸਭਾ ਹਲਕਾ ਲਹਿਰਾਗਾਗਾ ਅੰਦਰ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦੇ ਸਪੁੱਤਰ ਪੰਜਾਬ ਕਾਂਗਰਸ ਦੇ ਮੀਡੀਆ ਪੈਨੇਲਿਸਟ ਰਾਹੁਲਇੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼ਹਿਰ ਤੇ ਪਿੰਡਾਂ ਅੰਦਰ ਸੈਂਕੜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹੱਥਾਂ ਵਿਚ ਰਾਸ਼ਟਰੀ ਝੰਡਾ ਉਠਾ ਕੇ ਤਿਰੰਗਾ ਯਾਤਰਾ ਕੱਢਦਿਆਂ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ | ਇਸ ਮੌਕੇ ਬੀਬੀ ਭੱਠਲ ਦੇ ਓ.ਐਸ.ਡੀ ਰਵਿੰਦਰ ਸਿੰਘ ਟੁਰਨਾ, ਸੀਨੀਅਰ ਆਗੂ ਸੋਮਨਾਥ ਸਿੰਗਲਾ, ਸੰਜੀਵ ਕੁਮਾਰ ਹਨੀ, ਜ਼ਿਲਾ ਸ਼ਿਕਾਇਤ ਕਮੇਟੀ ਮੈਂਬਰ ਐਡਵੋਕੇਟ ਰਜਨੀਸ਼ ਗੁਪਤਾ, ਰਾਜੇਸ਼ ਕੁਮਾਰ ਭੋਲਾ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਆੜ੍ਹਤੀ ਆਗੂ ਇੰਦਰਜੀਤ ਸਿੰਘ ਬੇਦੀ, ਜੀਵਨ ਕੁਮਾਰ ਸੇਖੂਵਾਸ, ਈਸ਼ਵਰ ਕਵਾੜੀਆ, ਈਸ਼ਵਰ ਸ਼ਰਮਾ, ਦਰਬਾਰਾ ਸਿੰਘ ਹੈਪੀ ਜਵਾਹਰਵਾਲਾ, ਜਸਵੀਰ ਕੌਰ ਕੌਂਸਲਰ, ਕਰਮਜੀਤ ਸਿੰਘ ਟੋਹੜਾ ਮੌਜੂਦ ਸਨ |
ਲਹਿਰਾਗਾਗਾ, (ਗਰਗ, ਢੀਂਡਸਾ, ਖੋਖਰ) - ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਥਾਂਈ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਬ-ਡਵੀਜ਼ਨ ਪੱਧਰ 'ਤੇ ਮੁੱਖ ਸਮਾਰੋਹ ਨਵੀਂ ਅਨਾਜ ਮੰਡੀ ਵਿਖੇ ਕਰਵਾਇਆ ਗਿਆ |ਤਹਿਸੀਲਦਾਰ ਲਹਿਰਾਗਾਗਾ ਪ੍ਰਵੀਨ ਕੁਮਾਰ ਸਿੰਗਲਾ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪੁਲਿਸ ਟੁਕੜੀ ਸਮੇਤ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੀਆਂ ਮਾਰਚ ਪਾਸ਼ਟ ਟੁਕੜੀਆ ਤੋਂ ਸਲਾਮੀ ਲਈ | ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਦੀ ਪਤਨੀ ਸੀਮਾ ਗੋਇਲ, ਸਪੁੱਤਰ ਗੌਰਵ ਗੋਇਲ, ਨਰਿੰਦਰ ਗੋਇਲ, ਇੰਸਪੈਕਟਰ ਜਤਿੰਦਰਪਾਲ ਸਿੰਘ, ਸਿਟੀ ਇੰਚਾਰਜ ਜਾਗਰ ਸਿੰਘ ਗਿੱਲ, ਕਾਰਜ ਸਾਧਕ ਅਫਸਰ ਰਵੀ ਕੁਮਾਰ, ਬੀ.ਡੀ.ਪੀ.ਓ ਗੁਰਤੇਗ ਸਿੰਘ, ਗਗਨਦੀਪ ਸਿੰਘ, ਪਟਵਾਰੀ ਬੁੱਧ ਸਿੰਘ ਖੰਡੇਬਾਦ, ਸੀ.ਡੀ.ਪੀ.ਓ ਸੁਖਵਿੰਦਰ ਕੌਰ ਮੌਜੂਦ ਸਨ | ਸਟੇਜ ਸੈਕਟਰੀ ਦੀ ਭੂਮਿਕਾ ਪਿ੍ੰਸੀਪਲ ਸੁਦਰਸ਼ਨ ਸ਼ਰਮਾ ਨੇ ਨਿਭਾਈ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਸੁਨਾਮ ਵਲੋਂ ਸਥਾਨਕ ਕਾਂਗਰਸ ਭਵਨ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਕਾਂਗਰਸੀ ਆਗੂ ਜਗਦੇਵ ਸਿੰਘ ਜੱਗਾ ਵਲੋਂ ਨਿਭਾਈ ਗਈ | ਇਸ ਮੌਕੇ ਇੰਦਰਜੀਤ ਸਿੰਘ ਕੰਬੋਜ, ਡਾ. ਸੋਮ ਨਾਥ ਸ਼ਰਮਾ, ਮਲਕੀਤ ਸਿੰਘ ਥਿੰਦ, ਐਡਵੋਕੇਟ ਰਮਿੰਦਰ ਸਿੰਘ ਰੰਮੀ, ਅਜੈਬ ਸਿੰਘ, ਗੁਰਦਿਆਲ ਕੌਰ ਅਤੇ ਬਲਜਿੰਦਰ ਕੌਰ ਰੂਬੀ ਆਦਿ ਮੌਜੂਦ ਸਨ |
ਅਹਿਮਦਗੜ੍ਹ, (ਸੋਢੀ) - ਅਹਿਮਦਗੜ੍ਹ ਵਿਖੇ ਸਬਡਵੀਜ਼ਨ ਪੱਧਰ ਦਾ ਸੁਤੰਤਰਤਾ ਦਿਵਸ ਗਾਂਧੀ ਸਕੂਲ ਦੇ ਮੈਦਾਨ ਵਿਚ ਮਨਾਇਆਂ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਐੱਸ. ਡੀ. ਐਮ ਹਰਬੰਸ ਸਿੰਘ ਨੇ ਅਦਾ ਕੀਤੀ | ਇਸ ਸਮਾਗਮ ਦੌਰਾਨ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ, ਤਹਿਸੀਲਦਾਰ ਭਰਪੂਰ ਸਿੰਘ, ਥਾਣਾ ਮੁਖੀ ਗੁਰਪ੍ਰੀਤ ਕੌਰ, ਇਫਤਾਕ ਅਹਿਮਦ, ਸੁਨੀਲ ਨਿੱਝਰ, ਹਰਵਿੰਦਰ ਸੋਹੀ, ਬਲਜਿੰਦਰ ਮੋਹਨ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਉੱਭੀ, ਗੁਰਮੀਤ ਸਿੰਘ ਉੱਭੀ, ਕੌਂਸਲਰ ਅਨੰਦੀ ਦੇਵੀ, ਹਰੀ ਦੱਤ ਪਾਠਕ, ਬਲਾਕ ਪ੍ਰਧਾਨ ਸ਼ਮਸ਼ਾਦ ਅਲੀ, ਜਗਤਾਰ ਸਿੰਘ ਚੀਮਾ, ਮਧੂ ਢੰਡ, ਸੰਜੀਵ ਗਰਗ, ਵਿਸਾਖਾ ਸਿੰਘ ਚਿੰਦ ਆਦਿ ਵਿਸ਼ੇਸ਼ ਕਰਕੇ ਮੌਜੂਦ ਸਨ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ | ਸੰਸਥਾ ਦੇ ਐਮ ਡੀ ਗੁਰਧਿਆਨ ਸਿੰਘ ਚਮਕੌਰ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ, ਪਿ੍ੰਸੀਪਲ ਮੈਡਮ ਮਨਿੰਦਰਜੀਤ ਕੌਰ ਧਾਲੀਵਾਲ ਨੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਸਹੀਦਾਂ ਦੇ ਦੇਸ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਬਾਰੇ ਦੱਸਿਆ |
ਅਹਿਮਦਗੜ੍ਹ, (ਸੋਢੀ) - ਅਹਿਮਦਗੜ੍ਹ ਦਯਾਨੰਦ ਆਦਰਸ਼ ਵਿਦਿਆਲਿਆ ਵਿਖੇ ਦੇਸ਼ ਦੀ ਸੁਤੰਤਰਤਾ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆਂ ਗਿਆ | ਇਸ ਮੌਕੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਸਮਾਗਮ ਦੌਰਾਨ ਸ੍ਰੀ ਅਨੰਦ ਮਿੱਤਲ, ਸ੍ਰੀ ਸੰਜੀਵ ਗੋਇਲ, ਸੰਜੀਵ ਗਰਗ ਅਤੇ ਸੰਜੀਵ ਜਿੰਦਲ ਹੈਪੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਡਾ. ਸੁਨੀਤ ਹਿੰਦ, ਪੁਨੀਤ ਹਿੰਦ, ਡਾਇਰੈਕਟਰ ਕੁਸਮ ਮਹਿੰਦੀ ਰੱਤਾ, ਪਿ੍ੰਸੀਪਲ ਵਰਸਾ ਕਾਲੜਾ, ਪਵਨ ਗੁਪਤਾ, ਊਸ਼ਾ ਹਿੰਦ, ਸੁਮਿਤ ਅਰੋੜਾ, ਡਾ. ਪਰੀਕਸ਼ਤ ਸੋਫਤ, ਸਾਬਕਾ ਨਗਰ ਕੌਂਸਲ ਪ੍ਰਧਾਨ ਰਵਿੰਦਰ ਪੁਰੀ, ਨਗਰ ਕੌਂਸਲ ਪ੍ਰਧਾਨ ਵਿਕੀ ਟੰਡਨ, ਸੀਨੀ. ਮੀਤ ਪ੍ਰਧਾਨ ਕਮਲਜੀਤ ਸਿੰਘ ਉੱਭੀ, ਕੌਂਸਲਰ ਜਗਵੰਤ ਸਿੰਘ ਜੱਗੀ, ਸ਼ਹਿਰੀ ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਕੌਂਸਲਰ ਮਨੀ ਸੇਖਾ, ਸੰਦੀਪ ਬੱਧਣ, ਕਿੱਟੂ ਧਾਪਰ, ਸ਼ਮਸ਼ਾਦ ਅਲੀ, ਜਗਤਾਰ ਸਿੰਘ, ਚੀਮਾ ਮਧੂ ਢੰਡ, ਸੰਜੀਵ ਗਰਗ, ਰਿਸ਼ੀ ਕੌਸ਼ਲ ਆਦਿ ਆਗੂ ਅਤੇ ਸ਼ਹਿਰ ਵਾਸੀ ਮੌਜੂਦ ਸਨ |
ਚੀਮਾ ਮੰਡੀ, (ਮਾਨ, ਮੱਕੜ) - ਸਥਾਨਕ ਨਗਰ ਪੰਚਾਇਤ ਦਫ਼ਤਰ ਚੀਮਾ ਮੰਡੀ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਕੌਂਸਲਰਾਂ ਨੇ ਹਾਜ਼ਰੀ ਲਗਵਾਈ | ਪ੍ਰਧਾਨ ਦੀ ਹਾਜ਼ਰੀ ਵਿੱਚ ਤਿਰੰਗਾ ਲਹਿਰਾਇਆ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਮੈਨੇਜਮੈਂਟ ਟੀਮ ਮੈਂਬਰ ਪੰਜਾਬ 'ਆਪ', ਮਨਪ੍ਰੀਤ ਸਿੰਘ ਸੂਬੇਦਾਰ ਸੋਸ਼ਲ ਮੀਡੀਆ ਕੋਆਰਡੀਨੇਟਰ ਪੰਜਾਬ, ਕੁਲਦੀਪ ਸਿੰਘ ਸਿੱਧੂ ਸੀਨੀਅਰ ਮੈਂਬਰ 'ਆਪ', ਨਿਰਭੈ ਸਿੰਘ ਮਾਨ ਸੀਨੀਅਰ ਆਗੂ 'ਆਪ', ਨੀਟਾ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ ਜੋਗੀ, ਬਹਾਦਰ ਸਿੰਘ ਚਹਿਲ ਆਦਿ ਮੌਜੂਦ ਸਨ |
ਖਨੌਰੀ, (ਬਲਵਿੰਦਰ ਸਿੰਘ ਥਿੰਦ) - ਨਗਰ ਪੰਚਾਇਤ ਦਫਤਰ ਖਨੌਰੀ ਵਿਖੇ ਦੇਸ ਦੀ ਅਜਾਦੀ ਦੀ 75 ਵੀ ਵਰ੍ਹੇਗੰਢ ਬੜੀ ਧੂਮ ਧਾਮ ਨਾਲ ਮਨਾਈ ਗਈ | ਇਸ ਮੌਕੇ ਤਿਰੰਗਾ ਝੰਡਾ ਲਹਿਰਾਏ ਜਾਣ ਦੀ ਰਸਮ ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ ਦੁਆਰਾ ਲਗਾਈ ਗਈ | ਜਦਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਸਟਰੀ ਗੀਤ ਪੇਸ ਕੀਤਾ ਗਿਆ | ਇਸ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਨੂੰ ਨਗਰ ਪੰਚਾਇਤ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ, ਪੁਲਿਸ ਥਾਣਾ ਖਨੌਰੀ ਦੇ ਮੁਖੀ ਸੌਰਵ ਸੱਭਰਵਾਲ, ਜਤਿੰਦਰ ਸਰਮਾ, ਸੁਰਿੰਦਰ ਸੰਗਰੋਲੀ, ਡਾਕਟਰ ਸੀਸਪਾਲ, ਕੌਂਸਲਰ ਕੁਲਦੀਪ ਸਿੰਘ ਪੂਨੀਆ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਕੌਂਸਲਰ ਕਰਮ ਸਿੰਘ ਗੁਰਨੇ, ਹੈਪੀ ਗੋਇਲ, ਸੁਰਜੀਤ ਸਿੰਘ ਸਰਮਾ ਵਾਈਸ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਆਪ ਆਗੂ ਅਨਿਲ ਗੋਇਲ, ਰਾਜ ਕੁਮਾਰ ਚੱਠਾ, ਮਨੀ ਗੋਇਲ, ਰਾਜ ਕੁਮਾਰ ਨਰਿੰਦਰ ਕੁਮਾਰ, ਕਿਰਸਨ ਸਿੰਘ ਆਦਿ ਮੌਜੂਦ ਸਨ | ਇਸੇ ਤਰ੍ਹਾਂ ਮਾਰਕੀਟ ਕਮੇਟੀ ਖਨੌਰੀ ਦੇ ਸਾਬਕਾ ਵਾਈਸ ਚੇਅਰਮੈਨ ਬਲਰਾਜ ਸਰਮਾ ਨੇ ਵੀ ਆਪਣੀ ਟੀਮ ਸਮੇਤ ਦੇਸ ਦੀ ਆਜਾਦੀ ਦੀ 75ਵੀਂ ਵਰੇਗੰਢ ਵੱਖ ਵੱਖ ਥਾਵਾਂ 'ਤੇ ਪੌਦੇ ਲਗਾ ਕੇ ਮਨਾਈ ਗਈ |
ਖਨੌਰੀ, (ਬਲਵਿੰਦਰ ਸਿੰਘ ਥਿੰਦ) -ਪਿੰਡ ਬਨਾਰਸੀ ਵਿਚ ਸੁਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਰਿਸ਼ੀ ਰਾਮ ਅਤੇ ਕੁਲਦੀਪ ਸਿੰਘ ਗਿੱਲ ਸਾਬਕਾ ਫੌਜੀ ਵਲੋਂ ਨਿਭਾਈ ਗਈ | ਗਰਾਮ ਪੰਚਾਇਤ ਬਨਾਰਸੀ ਵਲੋਂ 'ਸ਼ਹੀਦ ਏ ਆਜ਼ਮ' ਭਗਤ ਸਿੰਘ ਦੀ ਮੂਰਤੀ ਸਥਾਪਿਤ ਕੀਤੀ ਗਈ ਨਾਲ ਹੀ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਪ੍ਰੋਗਰਾਮ ਵਿਚ ਰਿਸ਼ੀ ਰਾਮ ਸਰਪੰਚ ਸਮੇਤ ਸਮੂਹ ਗ੍ਰਾਮ ਪੰਚਾਇਤ ਬਨਾਰਸੀ, ਮਹਾਂਵੀਰ ਜਾਂਗੜਾ, ਮੈਂਬਰ ਸੰਦੀਪ ਗਿੱਲ, ਮੈਂਬਰ ਸਹਿਜ ਸਿੰਘ, ਮੈਂਬਰ ਸੁਰਿੰਦਰ ਸ਼ਰਮਾ (ਬਬਲੀ) ਪ੍ਰਧਾਨ ਆਡ੍ਹਤੀ ਐਸੋਸੀਏਸ਼ਨ ਖਨੌਰੀ, ਕੁਲਦੀਪ ਸ਼ਰਮਾ ਸੋਸਲ ਵਰਕਰ ਅਤੇ ਪਿੰਡ ਵਾਸੀਆਂ ਨੇ ਵੱਧ ਚਡ੍ਹ ਕੇ ਹਿਸਾ ਲਿਆ | ਇਸ ਉਪਰੰਤ ਪੂਰੇ ਪਿੰਡ ਵਿਚ ਤਿਰੰਗਾ ਯਾਤਰਾ ਕੱਢੀ ਗਈ | ਸਮੂਹ ਨਗਰ ਨਿਵਾਸੀਆਂ ਨੇ ਤਿਰੰਗਾ ਯਾਤਰਾ ਦਾ ਆਪੋ ਆਪਣੇ ਘਰਾਂ ਵਿਚੋਂ ਬਾਹਰ ਆ ਕੇ ਸਵਾਗਤ ਕੀਤਾ ਗਿਆ |
ਖਨੌਰੀ, (ਬਲਵਿੰਦਰ ਸਿੰਘ ਥਿੰਦ) - ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਕੁਲਤਰਨਜੀਤ ਸਿੰਘ, ਜਿਤਵੇਸ਼ ਕੁਮਾਰ ਦੀ ਅਗਵਾਈ ਹੇਠ ਨੇੜਲੇ ਪਿੰਡ ਬੋਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਗ੍ਰਾਮ ਪੰਚਾਇਤ ਬੋਪੁਰ ਦੇ ਸਰਪੰਚ ਰਾਜਪਾਲ ਦੇ ਸਹਿਯੋਗ ਸਦਕਾ ਆਜ਼ਾਦੀ ਦਿਹਾੜਾ ਮਨਾਇਆ ਗਿਆ | ਸਕੂਲ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਵਿਚ ਮੁੱਖ ਮਹਿਮਾਨ ਦੀ ਭੂਮਿਕਾ ਅਤੇ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਰਾਜਪਾਲ ਬੋਪੁਰ ਨੇ ਨਿਭਾਈ ਗਈ | ਮਾਸਟਰ ਰਾਮਵੀਰ ਅਤੇ ਸਰਪੰਚ ਰਾਜਪਾਲ ਦੁਆਰਾ ਹਰ ਘਰ ਤਿਰੰਗਾ ਲਹਿਰ ਨੂੰ ਮਜ਼ਬੂਤ ਬਣਾਉਣ ਹਿਤ ਸਮੂਹ ਹਾਜ਼ਰੀਨ ਨੂੰ ਤਿਰੰਗੇ ਝੰਡਿਆਂ ਦੀ ਵੰਡ ਕੀਤੀ ਗਈ | ਇਸ ਮੌਕੇ ਸਮੂਹ ਸਟਾਫ਼ ਅਤੇ ਬੱਚਿਆਂ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਰੇਗਾ ਟੀਮ, ਪੰਚ ਸੋਮਦੱਤ, ਪਾਲਾ ਰਾਮ, ਪੰਨੂ ਰਾਣੀ, ਵਿਜੈ ਕੁਮਾਰ, ਮਨਪ੍ਰੀਤ ਕੌਰ, ਦਿਲਬਾਗ ਅਤੇ ਹੋਰ ਪਤਵੰਤੇ ਮੌਜੂਦ ਸਨ |
ਖਨੌਰੀ, (ਬਲਵਿੰਦਰ ਸਿੰਘ ਥਿੰਦ) - ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਨੇੜਲੇ ਪਿੰਡ ਗੁਲਾੜੀ ਦੇ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਸਟਾਫ਼ ਦੁਆਰਾ ਸਮੂਹਿਕ ਤੌਰ ਉੱਤੇ ਗ੍ਰਾਮ ਪੰਚਾਇਤ ਗੁਲਾੜੀ ਦੇ ਸਰਪੰਚ ਸ਼੍ਰੀ ਰਾਜੇਸ਼ ਕੁਮਾਰ ਦੀ ਰਹਿਨੁਮਾਈ ਹੇਠ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਪ੍ਰੋਗਰਾਮ ਦੇ ਵਿਚ ਮੁੱਖ ਮਹਿਮਾਨ ਦੀ ਭੂਮਿਕਾ ਅਤੇ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਰਾਜੇਸ਼ ਕੁਮਾਰ ਨੇ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਪੰਚਾਇਤ ਅਤੇ ਸਰਪੰਚ ਰਾਜੇਸ਼ ਕੁਮਾਰ, ਜਿਲੇ ਸਿੰਘ, ਕਿਰਪਾਲ ਪੰਚ, ਸ਼ਮਸ਼ੇਰ ਸਾਬਕਾ ਫੌਜੀ, ਐੱਸ.ਐਮ.ਸੀ.ਮੈਂਬਰ ਮਹਿੰਦਰ ਸਿੰਘ, ਬੀਰਾ ਪੰਚ, ਸੁਰੇਸ਼ ਨੰਬਰਦਾਰ, ਰਾਮਫਲ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ |
ਲੌਂਗੋਵਾਲ, (ਸ.ਸ.ਖੰਨਾ, ਵਿਨੋਦ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਲੌਂਗੋਵਾਲ ਵਿਖੇ 76ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਕੁਲਵੰਤ ਸਿੰਘ ਗਿੱਲ ਏਅਰ ਮਾਰਸਲ (ਸੇਵਾਮੁਕਤ) ਅਤੇ ਸੰਸਥਾ ਦੇ ਡਾਇਰੈਕਟਰ ਪ੍ਰੋ: ਸੈਲੇਂਦਰ ਜੈਨ ਨੇ ਰਾਸ਼ਟਰੀ ਝੰਡਾ ਸਾਂਝੇ ਰੂਪ ਵਿੱਚ ਲਹਿਰਾਇਆ | ਕੁਲਵੰਤ ਸਿੰਘ ਗਿੱਲ, ਏਅਰ ਮਾਰਸਲ (ਸੇਵਾਮੁਕਤ) ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਦੇਸ ਦੀ ਆਸ ਦੱਸਦਿਆਂ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਸੇਵਾਵਾਂ ਦੇ ਕੁਝ ਅਭੁੱਲ ਪਲਾਂ ਬਾਰੇ ਜਾਣੂ ਕਰਵਾਇਆ, ਜਿਨ੍ਹਾਂ ਨੇ ਵਿਦਿਆਰਥੀਆਂ ਦੀਆਂ ਕੁਰਬਾਨੀਆਂ 'ਤੇ ਮਾਣ ਮਹਿਸੂਸ ਕੀਤਾ | ਲੌਂਗੋਵਾਲ ਦੇ ਬਹੁਤ ਹੀ ਸੀਨੀਅਰ ਨਾਗਰਿਕ ਸਰਦਾਰ ਨਾਜਰ ਸਿੰਘ ਬਟੂਹਾ ਨੂੰ ਸਮਾਜ ਸੇਵਾ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੀਨ ਜੇ ਐਸ ਢਿੱਲੋਂ, ਪੀ.ਆਰ.ਓ. ਅਜੈਪਾਲ ਸਿੰਘ, ਐਸ.ਐਸ. ਪੂਨੀਆ ਆਦਿ ਮੌਜੂਦ ਸਨ |
ਮਾਲੇਰਕੋਟਲਾ, (ਹਨੀਫ਼ ਥਿੰਦ) - ਸਥਾਨਕ ਇਸਲਾਮੀਆ ਗਰਲਜ਼ ਕਾਲਜ ਵਿਖੇ ਪਿ੍ੰਸੀਪਲ ਰਾਹਿਲਾ ਖਾਨ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ |
ਮਾਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਮਾਲੇਰਕੋਟਲਾ ਦੇ ਪਿ੍ੰਸੀਪਲ ਡਾ. ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਗੀਤ ਗਾ ਕੇ ਅਤੇ ਕਵਿਤਾਵਾਂ ਰਾਹੀਂ 75ਵਾਂ ਆਜ਼ਾਦੀ ਦਿਵਸ ਨੂੰ ਮਨਾਇਆ ਅਤੇ ਸੰਸਥਾ ਦੇ ਪਿ੍ੰਸੀਪਲ ਡਾ. ਸਤੀਸ਼ ਕੁਮਾਰ ਨੇ ਝੰਡਾ ਲਹਿਰਾ ਕੇ 75ਵਾਂ ਆਜ਼ਾਦੀ ਦਿਵਸ ਮਨਾਇਆ ਅਤੇ ਸਭ ਨੂੰ ਆਜ਼ਾਦੀ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਕਾਲਜ ਦੇ ਸਾਬਕਾ ਪਿ੍ੰਸੀਪਲ ਡਾ. ਮੁਹੰਮਦ ਇਕਬਾਲ, ਪੀ.ਟੀ.ਏ ਮੈਂਬਰ ਸ੍ਰੀ ਕੁਲਵੰਤ ਸਿੰਘ, ਸ੍ਰੀ ਪਿ੍ਥੀ ਸਿੰਘ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੁਹੰਮਦ ਸਰੀਫ ਵੀ ਸ਼ਾਮਿਲ ਸਨ |

ਬੀਬਾ ਭਰਾਜ ਨੇ ਕੀਤਾ ਮੁਹੱਲਾ ਕਲੀਨਿਕ ਦਾ ਉਦਘਾਟਨ

ਭਵਾਨੀਗੜ੍ਹ, 16 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਵਿਖੇ ਬਣਾਏ ਮੁਹੱਲਾ ਕਲੀਨਿਕ ਦਾ ਉਦਘਾਟਨ ਹਲਕਾ ਸੰਗਰੂਰ ਦੀ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਨੇ ਕਰਦਿਆਂ ਕਲੀਨਿਕ ਲੋਕਾਂ ਨੂੰ ਅਰਪਨ ਕੀਤਾ | ਇਸ ਮੌਕੇ 'ਤੇ ਬੀਬਾ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ...

ਪੂਰੀ ਖ਼ਬਰ »

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਮ ਆਦਮੀ ਕਲਿਨਿਕ ਦਾ ਕੀਤਾ ਉਦਘਾਟਨ

ਸੰਗਰੂਰ, 16 ਅਗਸਤ (ਧੀਰਜ ਪਸੌਰੀਆ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੰੂ ਨਾਲ ਲੈ ਕੇ ਜ਼ਿਲ੍ਹਾ ਲਾਇਬਰੇਰੀ ਸੰਗਰੂਰ ਵਿਚ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ | ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਿਵਲ ...

ਪੂਰੀ ਖ਼ਬਰ »

ਪੱਤਰਕਾਰਾਂ ਨੇ ਮੰਤਰੀ ਪਾਸ ਰੋਸ ਪ੍ਰਗਟ ਕੀਤਾ

ਸੰਗਰੂਰ, 16 ਅਗਸਤ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਪੁਲਿਸ ਲਾਇਨ ਸਟੇਡੀਅਮ ਵਿਚ ਮਨਾਏ ਜ਼ਿਲ੍ਹਾ ਪੱਧਰੀ ਆਜ਼ਾਦੀ ਦੇ ਦਿਹਾੜੇ ਦੇ ਸਮਾਗਮ ਦੌਰਾਨ ਉਸ ਸਮੇਂ ਤਲਖ਼ੀ ਪੈਦਾ ਹੋ ਗਈ ਜਦ ਪੱਤਰਕਾਰਾਂ ਨੇ ਸਮਾਗਮ ਦੇ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ...

ਪੂਰੀ ਖ਼ਬਰ »

-ਆਮ ਆਦਮੀ ਕਲੀਨਿਕ 24 ਘੰਟੇ ਵੀ ਨਾ ਸਾਂਭ ਸਕਿਆ ਪੰਜਾਬ ਸਰਕਾਰ ਦਾ ਲੋਗੋ -

ਉਦਘਾਟਨ ਤੋਂ ਅਗਲੇ ਦਿਨ ਹੀ ਡਿੱਗਿਆ ਹੇਠਾਂ

ਸੰਗਰੂਰ, 16 ਅਗਸਤ (ਦਮਨਜੀਤ ਸਿੰਘ) - ਪੰਜਾਬ ਦੀ 'ਆਪ' ਸਰਕਾਰ ਵਲੋਂ ਪੁਰਾਣੇ ਸੁਵਿਧਾ ਕੇਂਦਰਾਂ ਨੂੰ ਲਿੱਪਾ -ਪੋਚੀ ਕਰ ਕੇ ਬਣਾਏ ਗਏ ਆਮ ਆਦਮੀ ਕਲੀਨਿਕਾਂ ਦੇ ਨਵੀਨੀਕਰਨ ਵਿਚ ਵਰਤੀ ਗਈ ਸਮਗਰੀ ਮਹਿਜ਼ 24 ਘੰਟਿਆਂ ਦਾ ਸਮਾਂ ਵੀ ਪੂਰਾ ਨਾ ਕਰਦਿਆਂ ਦਮ ਤੋੜਨ ਲੱਗ ਪਈ ਹੈ | ...

ਪੂਰੀ ਖ਼ਬਰ »

ਰੇਲਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ

ਲਹਿਰਾਗਾਗਾ, 16 ਅਗਸਤ (ਗਰਗ, ਢੀਂਡਸਾ, ਖੋਖਰ) - ਸਥਾਨਕ ਟਰੱਕ ਯੂਨੀਅਨ ਨੇੜੇ ਇਕ ਵਿਅਕਤੀ ਨੇ ਟਰੇਨ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਹਿਚਾਣ ਗੁਰਮੇਲ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਵਾਰਡ ਨੰਬਰ 10 ਲਹਿਰਾਗਾਗਾ ਵਜੋਂ ਹੋਈ ਹੈ | ਰੇਲਵੇ ਪੁਲਿਸ ਦੇ ਅਧਿਕਾਰੀ ...

ਪੂਰੀ ਖ਼ਬਰ »

ਡਾ. ਪਰਮਜੀਤ ਸਿੰਘ ਦਾ ਹੋਇਆ ਤਾਜਪੋਸ਼ੀ ਸਮਾਗਮ

ਸੰਗਰੂਰ, 16 ਅਗਸਤ (ਚੌਧਰੀ ਨੰਦ ਲਾਲ ਗਾਂਧੀ)- ਅੱਜ ਲਾਇਨ ਕਲੱਬ ਸੰਗਰੂਰ ਗਰੇਟਰ ਨੇ ਲਾਇਨ ਵੀ.ਕੇ. ਦੀਵਾਨ ਦੀ ਅਗਵਾਈ ਹੇਠ ਇੱਕ ਪ੍ਰੋਗਰਾਮ ਕਰਵਾਇਆ, ਜਿਸ ਵਿਚ ਲਾਇਨ ਡਾ.ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ...

ਪੂਰੀ ਖ਼ਬਰ »

ਲੰਪੀ ਚਮੜੀ ਰੋਗ ਦੇ ਚਲਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਗਊਸ਼ਾਲਾ ਦਾ ਦੌਰਾ

ਸੰਗਰੂਰ, 16 ਅਗਸਤ (ਧੀਰਜ ਪਸ਼ੌਰੀਆ)-ਪੰਜਾਬ ਵਿਚ ਪਸ਼ੂਆਂ ਵਿਚ ਚੱਲ ਰਹੀ ਬਿਮਾਰੀ ਲੰਪੀ ਚਮੜੀ ਰੋਗ ਦੇ ਚਲਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗਊਸ਼ਾਲਾ ਸੰਗਰੂਰ ਦਾ ਦੌਰਾ ਕੀਤਾ ਅਤੇ ਲੰਪੀ ਚਮੜੀ ਰੋਗ ਤੋਂ ਪ੍ਰਭਾਵਿਤ ਗਊਆਂ ਜੋ ਹੁਣ ਠੀਕ ਹੋ ਰਹੀਆਂ ਹਨ ...

ਪੂਰੀ ਖ਼ਬਰ »

ਚੋਰਾਂ ਵਲੋਂ ਏ. ਟੀ. ਐਮ. ਨੂੰ ਤੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼

ਭਵਾਨੀਗੜ੍ਹ, 16 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਅਨਾਜ ਮੰਡੀ ਵਿਚ ਬੀਤੀ ਰਾਤ ਚੋਰਾਂ ਵਲੋਂ ਯੈਸ ਬੈਂਕ ਦੇ ਏ.ਟੀ.ਐਮ ਨੂੰ ਤੋੜ ਕੇ ਉਸ ਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਅਨਾਜ ਮੰਡੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸੁਖਬੀਰ ਨੂੰ ਪਿੱਛੇ ਕਰਨਾ ਜ਼ਰੂਰੀ-ਢੀਂਡਸਾ

ਮੂਣਕ 16 ਅਗਸਤ (ਭਾਰਦਵਾਜ/ਸਿੰਗਲਾ) - ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਮੈ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜਿਨ੍ਹਾਂ ਸ਼ਹੀਦਾਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਘਾਲਣਾ ਘਾਲੀ ਹੈ ਜਿਸ ਕਰਕੇ ਸਾਨੂੰ ਆਜ਼ਾਦੀ ਮਿਲੀ ਹੈ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਗੁ: ਕੈਬੋਂਵਾਲ ਸਾਹਿਬ ਵਿਖੇ ਮਨਾਏਗਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ - ਭਾਈ ਗੋਬਿੰਦ ਸਿੰਘ ਲੌਂਗੋਵਾਲ

ਲੌਂਗੋਵਾਲ, 16 ਅਗਸਤ (ਸ.ਸ.ਖੰਨਾ, ਵਿਨੋਦ) - ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37 ਵੀਂ ਬਰਸੀ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਜੀ ਵਿਖੇ ਮੀਟਿੰਗ ਹੋਈ | ਇਹ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਸੁਸਰੀ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਲਾਇਆ ਧਰਨਾ

ਧੂਰੀ, 16 ਅਗਸਤ (ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਹਲਕੇ ਦੇ ਨੇੜਲੇ ਪਿੰਡ ਧਾਂਦਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਦੀ ਇਕਾਈ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪਿੰਡ ਨੇੜਲੇ ਇਕ ਗੁਦਾਮ ਵਿਚੋਂ ਘਰਾਂ ਵਿਚ ਆ ਰਹੀ ਸੁਸਰੀ ...

ਪੂਰੀ ਖ਼ਬਰ »

ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ 3 ਵਿਅਕਤੀ ਨਕਲੀ ਦੁੱਧ ਅਤੇ ਸਾਮਾਨ ਸਮੇਤ ਪੁਲਿਸ ਨੇ ਦਬੋਚੇ

ਧੂਰੀ, 16 ਅਗਸਤ (ਲਹਿਰੀ, ਭੁੱਲਰ)-ਥਾਣਾ ਸਿਟੀ ਧੂਰੀ ਦੀ ਪੁਲਿਸ ਵਲੋਂ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਹਜ਼ਾਰ ਲੀਟਰ ਨਕਲੀ ਦੁੱਧ ਅਤੇ ਨਕਲੀ ਦੁੱਧ ਬਨਾਉਣ ਵਾਲਾ ਸਮਾਨ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਜਰਨਲ ਮੀਟਿੰਗ 18-19 ਨੂੰ

ਭਵਾਨੀਗੜ੍ਹ, 16 ਅਗਸਤ (ਅਜੀਤ ਬਿਊਰੋ) - ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਮਿਤੀ 18-19 ਅਗਸਤ ਨੂੰ ਬਰਨਾਲਾ ਦੇ ਪਾਮ ਕਲਾਸਿਕ ਪੈਲੇਸ ਵਿਖੇ ਜਰਨਲ ਬੌਡੀ ਮੀਟਿੰਗ ਅਤੇ ਅਗਜ਼ੀਵਿਸ਼ਨ ਕਰਵਾਈ ਜਾ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ...

ਪੂਰੀ ਖ਼ਬਰ »

ਅਕਾਲੀ ਦਲ (ਸ) ਮਨਾਏਗਾ ਸੰਤ ਲੌਂਗੋਵਾਲ ਦੀ ਬਰਸੀ 20 ਨੂੰ

ਸੰਗਰੂਰ, 16 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਵਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ 37 ਵਾਂ ਸਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦੇ ਚਾਰ ਮੁਹੱਲਾ ਕਲੀਨਿਕਾਂ 'ਚ ਪਹਿਲੇ ਦਿਨ 235 ਮਰੀਜ਼ਾਂ ਨੇ ਲਈਆਂ ਸਿਹਤ ਸੇਵਾਵਾਂ

ਸੰਗਰੂਰ, 16 ਅਗਸਤ (ਧੀਰਜ ਪਸ਼ੌਰੀਆ, ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਵਿਚ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਖੁੱਲ੍ਹੇ ਚਾਰ ਆਮ ਆਦਮੀ ਕਲੀਨਿਕਾਂ ਵਿਚ ਪਹਿਲੇਂ ਦਿਨ 235 ਮਰੀਜ਼ਾਂ ਨੇ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ | ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ 'ਅਜੀਤ' ...

ਪੂਰੀ ਖ਼ਬਰ »

ਅਗਨੀਪਥ ਸਕੀਮ ਦੇ ਖ਼ਿਲਾਫ਼ ਦਿੱਤਾ ਮੰਗ-ਪੱਤਰ

ਸੰਗਰੂਰ, 16 ਅਗਸਤ (ਧੀਰਜ ਪਸ਼ੋਰੀਆ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਅਗਨੀਪੱਥ ਸਕੀਮ ਦੇ ਵਿਰੁੱਧ ਅਤੇ ਮੁੱਖ ਮੰਤਰੀ ਪੰਜਾਬ ਨੂੰ ਲੰਪੀ ਸਕਿਨ ਬੀਮਾਰੀ ਸੰਬੰਧੀ ਅਤੇ ਗੰਨੇ ਦੇ ਬਕਾਏ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ 18 ਤੋਂ 20 ਤੱਕ ਧਰਨੇ ਦੇਣ ਦਾ ਐਲਾਨ

ਮੂਨਕ, 16 ਅਗਸਤ (ਪ੍ਰਵੀਨ ਮਦਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੀ ਮੀਟਿੰਗ ਪਿੰਡ ਮੰਡਵੀ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਜਰਨਲ ਸਕੱਤਰ ਰਿੰਕੂ ਮੂਣਕ ਨੇ ਦੱਸਿਆ ...

ਪੂਰੀ ਖ਼ਬਰ »

ਸਟੂਡੈਂਟ ਅਤੇ ਵਿਜ਼ਟਰ ਵੀਜ਼ਿਆਂ ਵਿਚ ਅਸਟ੍ਰੇਲੀਆ ਨੇ ਲਿਆਂਦੀ ਤੇਜ਼ੀ - ਸੁਖਵਿੰਦਰ ਸਿੰਘ

ਸੰਗਰੂਰ, 16 ਅਗਸਤ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸਟੇ੍ਰਲੀਆ ਦੀ ਲੈਵਲ-1 ਨਾਲ ਸੰਬੰਧਤ ਯੂਨੀਵਰਸਿਟੀਆਂ ਦੇ ਅੰਬੈਸੀ ਤੇਜ਼ੀ ਨਾਲ ਵੀਜੇ ਦੇ ਰਹੀ ਹੈ ਅਤੇ ਹਾਲਾਤ ਇਹ ਵੀ ਹਨ ਕਿ ਇਨ੍ਹਾਂ ਯੂਨੀਵਰਸਿਟੀਆਂ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਕੀਤਾ ਮੁਹੱਲਾ ਕਲੀਨਿਕ ਦਾ ਉਦਘਾਟਨ

ਧੂਰੀ, 16 ਅਗਸਤ (ਸੰਜੇ ਲਹਿਰੀ) - ਪੰਜਾਬ ਵਿੱਚ ਵੱਖ-ਵੱਖ ਥਾਂਈਾ ਖੁੱਲ੍ਹੇ 75 ਮੁਹੱਲਾ ਕਲੀਨਿਕਾਂ ਦੀ ਲੜੀ ਵਿੱਚ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਹਲਕਾ ਧੂਰੀ ਅੰਦਰ ਸ਼ਹਿਰ ਧੂਰੀ ਵਿਖੇ ਖੁੱਲ੍ਹੇ ਮੁਹੱਲਾ ਕਲੀਨਿਕ ਦਾ ਉਦਘਾਟਨ ਐਸ.ਡੀ.ਐਮ. ਧੂਰੀ ਸ਼੍ਰੀ ਅਮਿਤ ...

ਪੂਰੀ ਖ਼ਬਰ »

ਪੰਚਾਇਤ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਸੰਦੌੜ, 16 ਅਗਸਤ (ਜਸਵੀਰ ਸਿੰਘ ਜੱਸੀ)-ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਪਿੰਡ ਦੀ ਪੰਚਾਇਤ ਵਲੋਂ ਸਰਪੰਚ ਗੁਰਪੀ੍ਰਤ ਸਿੰਘ ਦੀ ਅਗਵਾਈ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਤੀਆਂ ਦੇ ਪ੍ਰੋਗਰਾਮ ਵਿੱਚ ਪਿੰਡ ਦੀਆਂ ਔਰਤਾਂ, ਬੱਚਿਆਂ ਅਤੇ ...

ਪੂਰੀ ਖ਼ਬਰ »

ਪੁਰਾਤਨ ਵਸਤੂਆਂ ਦੀ ਲਗਾਈ ਪ੍ਰਦਰਸ਼ਨੀ

ਸੰਗਰੂਰ, 16 ਅਗਸਤ (ਸੁਖਵਿੰਦਰ ਸਿੰਘ ਫੁੱਲ)-ਐਮ.ਐਂਡ.ਐਮ. ਪਬਲਿਕ ਸਕੂਲ, ਸਜੂਮਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਅਲੋਪ ਹੋ ਚੁੱਕੀਆਂ ਪੁਰਾਤਨ ਸੱਭਿਆਚਾਰ ਨਾਲ ਸਬੰਧਤ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਮੌਕੇ ਸਕੂਲ ਦੀਆਂ ਸਾਰੀਆਂ ...

ਪੂਰੀ ਖ਼ਬਰ »

ਸੰਤ ਲੌਂਗੋਵਾਲ ਦੀ ਬਰਸੀ ਸਬੰਧੀ ਕੀਤੀ ਮੀਟਿੰਗ

ਧੂਰੀ, 16 ਅਗਸਤ (ਸੁਖਵੰਤ ਸਿੰਘ ਭੁੱਲਰ)-ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਸਾਲਾਨਾ ਬਰਸੀ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਧੂਰੀ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਅਕਾਲੀ ਦਲ ਦੇ ਹਲਕਾ ਆਗੂਆਂ ...

ਪੂਰੀ ਖ਼ਬਰ »

ਲੋਕਾਂ ਲਈ ਮੁਸੀਬਤ ਬਣੀ ਆਬਾਦੀ 'ਚ ਆਈ ਹੱਡਾਰੋੜੀ

ਜਖੇਪਲ, 16 ਅਗਸਤ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਚਾਓੁਬਾਸ ਵਿਖੇ ਕਣਕਵਾਲ ਭੰਗੂਆਂ ਰੋਡ ਤੇ ਮੁਰਦਾ ਪਸ਼ੂ ਸੁੱਟਣ ਲਈ ਬਣੀ ਹੱਡਾਂ ਰੋੜੀ ਆਬਾਦੀ ਦੇ ਵਿਚਕਾਰ ਹੈ | ਜਦੋਂ ਕੋਈ ਮੁਰਦਾ ਪਸ਼ੂ ਇਸ ਵਿੱਚ ਸੁੱਟਿਆ ਜਾਂਦਾ ਹੈ ਤਾਂ ਉੱਥੋਂ ਇੰਨੀ ਗੰਦੀ ਬਦਬੂ ਲੋਕਾਂ ਦੇ ...

ਪੂਰੀ ਖ਼ਬਰ »

ਆਪਣਿਆਂ ਨੂੰ ਰਿਉੜੀਆਂ ਵਾਂਗ ਵੰਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਮੌਕੇ ਸਨਮਾਨ

ਮਲੇਰਕੋਟਲਾ, 16 ਅਗਸਤ (ਪਰਮਜੀਤ ਸਿੰਘ ਕੁਠਾਲਾ)-ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਡਾ. ਜ਼ਾਕੁਰ ਹੁਸ਼ੈਨ ਸਟੇਡੀਅਮ ਵਿਖੇ ਮਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਨਮਾਨਿਤ ਕੀਤੀਆਂ ਸਖਸੀਅਤਾਂ ਦੀ ਚੋਣ ਵੇਲੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX