ਤਾਜਾ ਖ਼ਬਰਾਂ


ਬੰਗਲਾਦੇਸ਼ ਨੇ ਦੂਸਰੇ ਇਕ ਦਿਨਾਂ ਮੈਚ 5 ਦੌੜਾਂ ਨਾਲ ਹਰਾਇਆ ਭਾਰਤ, ਜਿੱਤੀ ਲੜੀ
. . .  2 minutes ago
ਢਾਕਾ, 7 ਦਸੰਬਰ-ਬੰਗਲਾਦੇਸ਼ ਨੇ ਦੂਸਰੇ ਇਕ ਦਿਨਾਂ ਮੈਚ ਵਿਚ ਭਾਰਤ ਨੂੰ 5 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਤੇ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ...
ਮੂਸੇਵਾਲਾ ਹੱਤਿਆ ਮਾਮਲੇ 'ਚ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਾਢੇ 4 ਘੰਟੇ ਪੁੱਛਗਿੱਛ
. . .  19 minutes ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਐੱਸ.ਆਈ.ਟੀ. ਵਲੋਂ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਥਾਨਕ ਸੀ.ਆਈ.ਏ. ਸਟਾਫ਼ ਵਿਖੇ ਸਾਢੇ 4 ਘੰਟੇ ਪੁੱਛਗਿੱਛ ਕੀਤੀ ਗਈ। ਦੋਹਾਂ...
ਭਾਜਪਾ ਐੱਸ.ਸੀ.ਮੋਰਚਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਲੱਧੜ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ
. . .  24 minutes ago
ਰਾਮ ਤੀਰਥ, 7 ਦਸੰਬਰ (ਧਰਵਿੰਦਰ ਸਿੰਘ ਔਲਖ)-ਭਾਰਤੀ ਜਨਤਾ ਪਾਰਟੀ ਐੱਸ.ਸੀ.ਮੋਰਚਾ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਸੁੱਚਾ ਰਾਮ ਲੱਧੜ (ਆਈ.ਏ.ਐੱਸ.) ਅੱਜ ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ । ਪੱਤਰਕਾਰਾਂ ਨਾਲ...
ਮੋਟਰ ਸਾਇਕਲ ਸਵਾਰ ਵਿਅਕਤੀਆਂ ਤੋਂ 2 ਅਣਪਛਾਤੇ ਵਿਅਕਤੀ ਤਿੰਨ ਲੱਖ ਰੁਪਏ ਖੋਹ ਕੇ ਫ਼ਰਾਰ
. . .  38 minutes ago
ਭਗਤਾ ਭਾਈਕਾ, 7 ਦਸੰਬਰ (ਸੁਖਪਾਲ ਸਿੰਘ ਸੋਨੀ)-ਅੱਜ ਪਿੰਡ ਬੁਰਜ ਰਾਜਗੜ ਵਿਖੇ ਮੋਟਰ ਸਾਇਕਲ ਸਵਾਰ ਵਿਅਕਤੀਆਂ ਤੋਂ ਤਿੰਨ ਲੱਖ ਰੁਪਏ ਖੋਹੇ ਜਾਣ ਦੀ ਘਟਨਾ ਵਾਪਰੀ ਹੈ। ਘਟਨਾ ਨੂੰ ਅੰਜਾਮ ਮੋਟਰ ਸਾਇਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਦਿੱਤਾ ਗਿਆ। ਘਟਨਾ...
ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਨਿਰਮਲਾ ਸੀਤਾਰਮਨ ਸਮੇਤ 6 ਭਾਰਤੀ ਔਰਤਾਂ ਦਾ ਨਾਂਅ
. . .  3 minutes ago
ਨਿਊਯਾਰਕ, 7 ਦਸੰਬਰ-ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾਅ ਅਤੇ ਨਿਆਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਉਨ੍ਹਾਂ 6 ਭਾਰਤੀਆਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੇ ਫੋਰਬਸ ਦੀ ਵਿਸ਼ਵ ਦੀਆਂ 100 ਸਭ...
ਦਿੱਲੀ ਆਬਕਾਰੀ ਨੀਤੀ ਮਾਮਲਾ:ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ
. . .  about 2 hours ago
ਨਵੀਂ ਦਿੱਲੀ, 7 ਦਸੰਬਰ-ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ ਕੀਤਾ...
ਮਹਾਰਾਸ਼ਟਰ-ਕਰਨਾਟਕ ਸਰਹੱਦੀ ਮੁੱਦੇ 'ਤੇ ਸੁਪ੍ਰੀਆ ਸੁਲੇ ਵਲੋਂ ਲੋਕ ਸਭਾ 'ਚ ਕਰਨਾਟਕ ਦੇ ਮੁੱਖ ਮੰਤਰੀ ਦੀ ਆਲੋਚਨਾ
. . .  about 2 hours ago
ਨਵੀਂ ਦਿੱਲੀ, 7 ਦਸੰਬਰ -ਲੋਕ ਸਭਾ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਦੀ ਆਲੋਚਨਾ...
ਕਰਨਾਟਕ-ਮਹਾਰਾਸ਼ਟਰ ਸਰਹੱਦੀ ਵਿਵਾਦ: ਲੋਕਾਂ ਵਲੋਂ ਕਰਨਾਟਕ ਦੀ ਬੱਸ ਅਤੇ ਮੁੱਖ ਮੰਤਰੀ ਬੋਮਈ ਦੀ ਫੋਟੋ 'ਤੇ ਕਾਲੇ ਰੰਗ ਦਾ ਛਿੜਕਾਅ
. . .  34 minutes ago
ਮੁੰਬਈ/ਬੈਂਗਲੁਰੂ, 7 ਦਸੰਬਰ-ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸੋਲਾਪੁਰ ਵਿਚ ਸਥਾਨਕ ਸੰਗਠਨਾਂ ਦੇ ਲੋਕਾਂ ਨੇ ਕਰਨਾਟਕ ਦੀ ਇਕ ਬੱਸ ਅਤੇ ਮੁੱਖ ਮੰਤਰੀ ਬੋਮਈ...
ਐਸ.ਆਈ.ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਬੱਬੂ ਮਾਨ ਰਵਾਨਾ
. . .  about 2 hours ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਐਸ. ਆਈ. ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਗਾਇਕ ਬੱਬੂ ਮਾਨ ਰਵਾਨਾ ਹੋ ਗਏ...
ਇਹ ਇਕ ਵੱਡੀ ਜਿੱਤ ਤੇ ਇਸ ਨੂੰ ਹਾਸਲ ਕਰਨਾ ਬਹੁਤ ਵੱਡਾ ਕੰਮ ਸੀ-ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਹਰਭਜਨ ਸਿੰਘ
. . .  35 minutes ago
ਨਵੀਂ ਦਿੱਲੀ, 7 ਦਸੰਬਰ-ਸਾਬਕਾ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਕਿਹਾ ਕਿ ਇਹ ਇਕ ਵੱਡੀ ਜਿੱਤ ਹੈ। ਇਸ ਨੂੰ ਹਾਸਲ...
ਦੋ ਲੁਟੇਰੇ 40 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ
. . .  about 3 hours ago
ਕੋਟਫੱਤਾ,7 ਦਸੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੀ ਮਾਨਸਾ ਰੋਡ ’ਤੇ ਸਰਪੰਚ ਇਕ ਪੈਟਰੋਲ ਪੰਪ ਨੇੜੇ ਤੋਂ ਹੱਥ ਵਿਚ ਪੈਸਿਆਂ ਵਾਲਾ ਥੈਲਾ ਲੈ ਕੇ ਜਾ ਰਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਪੈਸਿਆਂ ਵਾਲਾ ਥੈਲਾ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਸ਼ਮੀਰ ਦੀ ਸ਼ਾਮ ਬਸਤੀ ਦੀ...
ਐਸ. ਆਈ. ਟੀ. ਵਲੋਂ ਬੱਬੂ ਮਾਨ ਤੋਂ ਪੁੱਛਗਿੱਛ
. . .  about 2 hours ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਵਰ ਗਾਇਕ ਬੱਬੂ ਮਾਨ ਐਸ. ਆਈ. ਟੀ. ਅੱਗੇ ਪੇਸ਼ ਹੋਏ। ਬੱਬੂ ਮਾਨ ਤੋਂ ਐਸ. ਆਈ. ਟੀ. ਵਲੋਂ ਪੁੱਛਗਿੱਛ ਕੀਤੀ...
ਡੇਰਾਬੱਸੀ ਦੇ ਪਿੰਡ ਕਕਰਾਲੀ ਤੋਂ ਲਾਪਤਾ 4 ਬੱਚਿਆਂ ਦਾ 24 ਘੰਟੇ ਬਾਅਦ ਵੀ ਨਹੀਂ ਲੱਗਿਆ ਸੁਰਾਗ
. . .  about 3 hours ago
ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਰਾਮਗੜ੍ਹ ਸੜਕ àਤੇ ਪਿੰਡ ਕਕਰਾਲੀ ਤੋਂ ਬੀਤੇ ਦਿਨ ਤੋਂ 4 ਬੱਚੇ ਲਾਪਤਾ ਹੋ ਗਏ ਹਨ। ਸਕੂਲ ਵਿਚੋਂ ਛੁੱਟੀ ਹੋਣ ਮਗਰੋਂ ਬੱਚੇ ਘਰ ਜਾ ਕੇ ਵਾਪਸ ਸਕੂਲ ਜਾਣ...
ਕੱਲ੍ਹ ਗੁਜਰਾਤ ’ਚ ਚਮਤਕਾਰ ਦੇਖਣ ਨੂੰ ਮਿਲੇਗਾ- ਮੁੱਖ ਮੰਤਰੀ ਭਗਵੰਤ ਮਾਨ
. . .  about 4 hours ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ’ਚ ਨਗਰ ਨਿਗਮ ਦੇ ਆਏ ਨਤੀਜਿਆਂ ਤੋਂ ਬਾਅਦ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਇਹ ਨੇਤਾ ਹਨ ਜੋ ਚੋਣਾਂ ਲੜਦੇ ਹਨ ਪਰ ਜਨਤਾ ਜਿੱਤਦੀ ਹੈ, ਅੱਜ ਜਨਤਾ...
ਭਾਰਤ-ਬੰਗਲਾਦੇਸ਼ ਦੂਜਾ ਇਕ ਦਿਨਾਂ ਮੈਚ: ਬੰਗਲਾਦੇਸ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 272 ਦੌੜਾਂ ਦਾ ਟੀਚਾ
. . .  about 4 hours ago
ਢਾਕਾ, 7 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੂਜੇ ਇਕ ਦਿਨਾਂ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 271 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 272 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼...
ਦਿੱਲੀ ਨੂੰ ਬਿਹਤਰ ਬਣਾਉਣ ਲਈ ਭਾਜਪਾ ਅਤੇ ਕਾਂਗਰਸ ਸਹਿਯੋਗ ਦੇਣ: ਅਰਵਿੰਦ ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਹੁਣ ਦਿੱਲੀ ਲਈ ਭਾਜਪਾ ਅਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਬਿਹਤਰ ਬਣਾਉਣ ਲਈ...
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਏ ਭਾਰਤ ਸਰਕਾਰ- ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਰਕਾਰ ਵਲੋਂ ਐਲਾਨੇ ਗਏ ਵੀਰ ਬਾਲ ਦਿਵਸ ਦੀ ਥਾਂ ਇਸ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ...
ਕਿਸਾਨ ਜਥੇਬੰਦੀ ਨੇ ਡੀ. ਸੀ. ਦਫ਼ਤਰਾਂ ਦਾ ਕੀਤਾ ਕੰਮ ਠੱਪ
. . .  about 4 hours ago
ਅੰਮ੍ਰਿਤਸਰ, 7 ਦਸੰਬਰ (ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅਣਮਿੱਥੇ ਸਮੇਂ ਤੇ ਲਗਾਏ ਗਏ ਮੋਰਚੇ ਦੌਰਾਨ ਡੀ.ਸੀ. ਦਫ਼ਤਰਾਂ ਦਾ ਕੰਮਕਾਜ ਠੱਪ ਕੀਤਾ ਗਿਆ। ਇਸ ਦੌਰਾਨ ਕਿਸਾਨ ਮਜ਼ਦੂਰ ਆਗੂਆਂ ਨੇ...
ਹੁਣ ਨਹੀਂ ਚਲਾ ਸਕੋਗੇ ਸ਼ਰਾਬ ਪੀ ਕੇ ਗੱਡੀ, ਜਾਰੀ ਹੋਏ ਇਹ ਫ਼ਰਮਾਨ
. . .  about 5 hours ago
ਚੰਡੀਗੜ੍ਹ, 7 ਦਸੰਬਰ-ਪੰਜਾਬ ਸਰਕਾਰ ਵਲੋਂ ਸ਼ਰਾਬ ਪੀਣ ਵਾਲਿਆ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ। ਸੂਬੇ 'ਚ ਪੰਜਾਬ ਸਰਕਾਰ ਨੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਿਆ ਹੈ...
ਦਿੱਲੀ ਨਗਰ ਨਿਗਮ ਚੋਣਾਂ: ਜਿੱਤ ਨੂੰ ਲੈ ਕੇ ਚੰਡੀਗੜ੍ਹ 'ਚ ਖ਼ੁਸ਼ੀ ਮਨਾਉਂਦੇ ਨਜ਼ਰ ਆਏ 'ਆਪ' ਆਗੂ
. . .  about 5 hours ago
ਚੰਡੀਗੜ੍ਹ, 7 ਦਸੰਬਰ (ਗੁਰਿੰਦਰ)- ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੰਡੀਗੜ੍ਹ 'ਚ 'ਆਪ' ਆਗੂ ਖ਼ੁਸ਼ੀ ਮਨਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਲਾਲ ਚੰਦ ਕਟਾਰੂਚੱਕ, ਮਾਲਵਿੰਦਰ ਸਿੰਘ ਕੰਗ, ਬ੍ਰਹਮ ਸ਼ੰਕਰ ਜਿੰਪਾ ਤੇ ਹੋਰ ਆਗੂ ਸ਼ਾਮਿਲ...
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ
. . .  about 6 hours ago
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ...
ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਵਧੀਆਂ ਮੁਸ਼ਕਿਲਾਂ: 2 ਕੰਪਨੀਆਂ ਟੈਕਸ ਫ਼ਰਾਡ ਸਕੀਮ ਵਿਚ ਦੋਸ਼ੀ ਕਰਾਰ
. . .  about 6 hours ago
ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ ਜਦੋਂ ਮੈਨਹਟਨ ਦੀ ਇਕ ਜਿਊਰੀ ਨੇ ਉਸ ਦੀਆਂ 2 ਕੰਪਨੀਆਂ ਨੂੰ ਕ੍ਰਿਮੀਨਲ ਟੈਕਸ ਫ਼ਰਾਡ ਸਕੀਮ ਵਿਚ ਉਸ ਵਿਰੁੱਧ ਲਾਏ ਗਏ ਸਾਰੇ ਦੋਸ਼ਾਂ ਵਿਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ। ਜਿਊਰੀ...
ਦਿੱਲੀ ਨਗਰ ਨਿਗਮ ਚੋਣ ਨਤੀਜੇ: ‘ਆਪ’ ਨੇ ਮਾਰੀ ਬਾਜ਼ੀ
. . .  about 6 hours ago
ਨਵੀਂ ਦਿੱਲੀ, 7 ਦਸੰਬਰ-ਰਾਸ਼ਟਰੀ ਰਾਜਧਾਨੀ ਦਿੱਲੀ ’ਚ ਨਗਰ ਨਿਗਮ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਨੇ ਵੋਟਾਂ ਗਿਣਤੀ ਲਈ 42 ਵੋਟ...
ਦਿੱਲੀ ਨੂੰ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾ ਦਵਾਂਗੇ-ਰਾਘਵ ਚੱਢਾ
. . .  about 6 hours ago
ਨਵੀਂ ਦਿੱਲੀ, 7 ਦਸੰਬਰ- ‘ਆਪ’ ਸਾਂਸਦ ਰਾਘਵ ਚੱਢਾ ਨੇ ਦਿੱਲੀ ਦੇ ਆਏ ਨਤੀਜਿਆਂ ਬਾਰੇ ਬੋਲਦਿਆਂ ਕਿਹਾ ਕਿ ਬੀ.ਜੇ.ਪੀ. ਨੂੰ ਦਿੱਲੀ ਦੇ ਲੋਕਾਂ ਵਲੋਂ ਢੁੱਕਵਾਂ ਜਵਾਬ ਮਿਲਿਆ ਹੈ। ਲੋਕਾਂ ਨੇ ਉਸ ਨੂੰ ਵੋਟ ਦਿੱਤੀ ਹੈ ਜੋ ਵਿਕਾਸ ਲਈ ਕੰਮ ਕਰਦਾ ਹੈ। ਭਾਜਪਾ...
ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਦਸਤਖ਼ਤ ਮੁਹਿੰਮ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਵੀ ਸ਼ੁਰੂ
. . .  about 7 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ 1 ਦਸੰਬਰ ਤੋਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਅੱਜ ਇਹ ਮੁਹਿੰਮ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਚਾਟੀਵਿੰਡ ਚੌਕ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਫਿਰੋਜ਼ਪੁਰ

ਜ਼ਿਲ੍ਹੇ ਭਰ 'ਚ ਧੂਮਧਾਮ ਨਾਲ ਮਨਾਇਆ 75ਵਾਂ ਆਜ਼ਾਦੀ ਦਿਹਾੜਾ

ਫ਼ਿਰੋਜ਼ਪੁਰ, 16 ਅਗਸਤ (ਤਪਿੰਦਰ ਸਿੰਘ)- ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ, ਫ਼ਰੀਦਕੋਟ ਰੋਡ ਵਿਖੇ ਕੀਤਾ ਗਿਆ, ਜਿਸ ਵਿਚ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਉਨ੍ਹਾਂ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ, ਐਨ.ਸੀ.ਸੀ. ਸਕਾਊਟ ਤੇ ਗਾਈਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ | ਜ਼ਿਲ੍ਹਾ ਪੱਧਰੀ ਸਮਾਰੋਹ ਵਿਚ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਸੰਦੇਸ਼ ਵਿਚ ਮੁੱਖ ਮਹਿਮਾਨ ਹਰਭਜਨ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅਨੇਕਾਂ ਸ਼ਹੀਦਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਅਦੁੱਤੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਅਤੇ ਇਸ ਅਵਸਰ 'ਤੇ ਅਸੀਂ ਆਜ਼ਾਦੀ ਦੇ ਪਰਵਾਨਿਆਂ ਤੇ ਸਮੂਹ ਸ਼ਹੀਦਾਂ, ਸੂਰਬੀਰਾਂ ਤੇ ਵੱਖ-ਵੱਖ ਆਜ਼ਾਦੀ ਦੀਆਂ ਲਹਿਰਾਂ ਵਿਚ ਹਿੱਸਾ ਪਾਉਣ ਵਾਲੇ ਯੋਧਿਆਂ, ਸੂਰਬੀਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਵੱਡੇ ਸਮਰਥਨ ਨਾਲ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਰਾਜ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ | ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਦਾ ਜਰ੍ਹਾ-ਜਰ੍ਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਨੇ ਵੱਧ-ਚੜ੍ਹ ਕੇ ਕੁਰਬਾਨੀਆਂ ਕੀਤੀਆਂ, ਜਿਸ 'ਤੇ ਪੂਰੇ ਦੇਸ਼ ਨੂੰ ਮਾਣ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ | ਇਸ ਤੋਂ ਪਹਿਲਾਂ ਹਰਭਜਨ ਸਿੰਘ ਕੈਬਨਿਟ ਮੰਤਰੀ ਪੰਜਾਬ ਵਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ | ਇਸ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ, ਸੁਤੰਤਰਤਾ ਸੰਗਰਾਮੀਆਂ, ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ, ਖਿਡਾਰੀਆਂ, ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਆਦਿ ਨੂੰ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ | ਸਮਾਗਮ ਦÏਰਾਨ ਦੇਸ਼ ਭਗਤੀ ਨੂੰ ਦਰਸਾਉਂਦਾ ਰੰਗਾ-ਰੰਗ ਸੱਭਿਆਚਾਰ ਪ੍ਰੋਗਰਾਮ ਤੋਂ ਇਲਾਵਾ ਪੰਜਾਬ ਦੇ ਲੋਕ ਨਾਚਾਂ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ | ਇਸ ਸਮਾਗਮ ਵਿਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ, ਐੱਸ.ਐੱਸ.ਪੀ. ਸੁਰੇਂਦਰ ਲਾਂਬਾ, ਜ਼ਿਲ੍ਹਾ ਤੇ ਸੈਸ਼ਨ ਜੱਜ ਵਰਿੰਦਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸਾਗਰ ਸੇਤੀਆ, ਐੱਸ.ਡੀ.ਐਮ. ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ, ਰਾਜਨੀਤਿਕ ਆਗੂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਅਧਿਆਪਕ, ਪੰਚਾਇਤਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ |
ਦੇਵ ਸਮਾਜ ਕਾਲਜ 'ਚ ਲਹਿਰਾਇਆ ਤਿਰੰਗਾ ਝੰਡਾ
ਫ਼ਿਰੋਜ਼ਪੁਰ, (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵਿਖੇ 75ਵੇਂ ਸੁਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾ ਕੇ ਕੀਤੀ ਗਈ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ: ਸੰਗੀਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਸ ਨਾਲ ਅਸੀਂ ਆਜ਼ਾਦ ਆਤਮਾ ਦਾ ਸਾਹ ਲੈ ਸਕੀਏ | ਇਸ ਮੌਕੇ ਏਕ-ਭਾਰਤ ਸ੍ਰੇਸ਼ਠ-ਭਾਰਤ ਦੇ ਨੋਡਲ ਅਫ਼ਸਰ ਮੈਡਮ ਸਪਨਾ ਬਧਵਾਰ ਨੇ ਅਧਿਆਪਕਾਂ ਨੂੰ ਸਹੁੰ ਚੁਕਾਈ ਕਿ ਉਹ ਦੇਸ਼ ਦੀ ਤਰੱਕੀ ਲਈ ਸਭ ਕੁਝ ਕਰਨ ਲਈ ਤਿਆਰ ਰਹਿਣਗੇ | ਇਸ ਮੌਕੇ ਨਵਦੀਪ ਕੌਰ, ਐੱਸ.ਐੱਸ. ਗਿੱਲ, ਡਾ: ਵੰਦਨਾ ਗੁਪਤਾ, ਪਲਵਿੰਦਰ ਸਿੰਘ, ਲੈਫ਼ਟੀਨੈਂਟ ਪਰਮਵੀਰ ਕੌਰ, ਏ.ਐਨ.ਓ. ਐਨ.ਸੀ.ਸੀ. ਵਿੰਗ, ਮੈਡਮ ਰੁਪਿੰਦਰ ਕੌਰ, ਰਾਬੀਆ ਸਮੂਹ ਸਟਾਫ਼ ਹਾਜ਼ਰ ਸੀ | ਇਸ ਉਪਰੰਤ ਹਾਜ਼ਰ ਲੋਕਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ |
ਫ਼ਿਰੋਜ਼ਪੁਰ ਛਾਉਣੀ ਬੋਰਡ ਦੇ ਦਫ਼ਤਰ ਵਿਖੇ ਪ੍ਰੋਮਿਲਾ ਜੈਸਵਾਲ ਨੇ ਤਿਰੰਗਾ ਲਹਿਰਾਇਆ
ਫ਼ਿਰੋਜ਼ਪੁਰ, (ਰਾਕੇਸ਼ ਚਾਵਲਾ)- ਭਾਰਤ ਦੇ 76ਵੇਂ ਆਜ਼ਾਦੀ ਦਿਹਾੜਾ ਅਤੇ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦੇ ਮੌਕੇ 'ਤੇ ਫ਼ਿਰੋਜ਼ਪੁਰ ਛਾਉਣੀ ਬੋਰਡ ਦੇ ਦਫ਼ਤਰ ਵਿਖੇ ਮੁੱਖ ਕਾਰਜਕਾਰੀ ਅਫ਼ਸਰ ਪ੍ਰੋਮਿਲਾ ਜੈਸਵਾਲ ਅਤੇ ਕੰਟੋਨਮੈਂਟ ਬੋਰਡ ਦੇ ਨਾਮਜ਼ਦ ਮੈਂਬਰ ਐਡਵੋਕੇਟ ਯੋਗੇਸ਼ ਗੁਪਤਾ ਵਲੋਂ ਝੰਡਾ ਲਹਿਰਾਇਆ ਗਿਆ | ਇਸ ਮੌਕੇ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਨੂੰ ਇਸ ਦਿਨ ਆਪਣਾ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਮਾਣ ਹੈ ਕਿ ਭਾਰਤ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਗਏ ਹਨ | ਇਨ੍ਹਾਂ ਸਾਲਾਂ ਵਿਚ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਦੁਨੀਆ ਵਿਚ ਆਪਣਾ ਨਾਂਅ ਰੌਸ਼ਨ ਕੀਤਾ ਹੈ | ਇਸ ਉਪਰੰਤ ਛਾਉਣੀ ਬੋਰਡ ਦੇ ਸਕੂਲੀ ਬੱਚਿਆਂ ਨੇ ਆਜ਼ਾਦੀ ਦਿਵਸ ਮÏਕੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਰੰਗਾਰੰਗ ਪ੍ਰੋਗਰਾਮ ਅਤੇ ਪੰਜਾਬੀ ਲੋਕ ਨਾਚ ਪੇਸ਼ ਕੀਤਾ | ਇਸ ਮÏਕੇ ਡਾ: ਪ੍ਰਵੀਨ ਢੀਂਗਰਾ, ਡਾ: ਹਰਸ਼ ਭੋਲਾ, ਡਾ: ਭਾਰਤ ਭੂਸ਼ਨ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਅਤੇ ਛਾਉਣੀ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ |
ਤਲਵੰਡੀ ਭਾਈ 'ਚ ਪੂਨਮ ਭਟਨਾਗਰ ਨੇ ਲਹਿਰਾਇਆ ਤਿਰੰਗਾ
ਤਲਵੰਡੀ ਭਾਈ, (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)- ਤਲਵੰਡੀ ਭਾਈ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਸੰਬੰਧੀ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀਮਤੀ ਪੂਨਮ ਭਟਨਾਗਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਸਲਾਮੀ ਲਈ | ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਣ ਕੀਤਾ | ਸ੍ਰੀਮਤੀ ਭਟਨਾਗਰ ਨੇ ਆਪਣੇ ਸੰਬੋਧਨ ਦੌਰਾਨ 75ਵੇਂ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਲਈ ਆਲੇ-ਦੁਆਲੇ ਦੀ ਸਫ਼ਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ | ਇਸ ਮੌਕੇ ਹਰਪ੍ਰੀਤ ਸਿੰਘ ਕਲਸੀ ਕੌਂਸਲਰ, ਡਾ: ਓ.ਪੀ. ਸੇਠੀ ਚੇਅਰਮੈਨ, ਰੁਪਿੰਦਰ ਸਿੰਘ ਮੋਨੂੰ ਸਾਬਕਾ ਨਗਰ ਕੌਂਸਲ, ਭਜਨ ਸਿੰਘ ਸਿਆਣ, ਜਤਿੰਦਰ ਕੁਮਾਰ ਬਬਲਾ, ਧਰਮ ਸਿੰਘ, ਸੁੱਚਪਾਲ ਸਿੰਘ, ਤਰਸੇਮ ਵੱਤਾ, ਰੌਸ਼ਨ ਲਾਲ ਬਜਾਜ, ਜੁਗਰਾਜ ਸਿੰਘ, ਗੁਰਮੰਦਰ ਸਿੰਘ, ਗੁਰਮੀਤ ਸਿੰਘ ਕੰਡਾ, ਜਗਦੀਪ ਸਿੰਘ ਬਰਾੜ ਕੌਂਸਲਰ, ਸੁਖਵਿੰਦਰ ਸਿੰਘ ਕਲਸੀ ਪ੍ਰਧਾਨ ਨੌਜਵਾਨ ਸਭਾ, ਸੁਰੇਸ਼ ਅਹੂਜਾ, ਇੰਦਰਜੀਤ ਸਿੰਘ ਕਲਸੀ ਤੋਂ ਇਲਾਵਾ ਹੋਰ ਕਈ ਪਤਵੰਤੇ ਮੌਜੂਦ ਸਨ |
ਉਤਰੀ ਰੇਲਵੇ ਦੀ ਡਵੀਜ਼ਨ ਫ਼ਿਰੋਜ਼ਪੁਰ ਵਿਖੇ ਮਨਾਇਆ ਗਿਆ ਆਜਾਦੀ ਦਿਹਾੜਾ
ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)- ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਡਵੀਜ਼ਨਲ ਰੇਲਵੇ ਫ਼ਿਰੋਜ਼ਪੁਰ ਵਿਖੇ 75ਵਾਂ ਆਜ਼ਾਦੀ ਦਿਹਾੜਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਇਸ ਮੌਕੇ ਡਵੀਜ਼ਨਲ ਰੇਲਵੇ ਮੈਨੇਜਰ ਉੱਤਰੀ ਰੇਲਵੇ ਫ਼ਿਰੋਜ਼ਪੁਰ ਡਾ: ਸੀਮਾ ਸ਼ਰਮਾ ਵਲੋਂ ਦਫ਼ਤਰ ਫ਼ਿਰੋਜ਼ਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਪ੍ਰੋਗਰਾਮ ਦੌਰਾਨ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਗਾਰਡ ਆਫ਼ ਆਨਰ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ | ਆਜ਼ਾਦੀ ਦਿਵਸ 'ਤੇ ਸਕਾਊਟਸ ਅਤੇ ਗਾਈਡਾਂ ਅਤੇ ਬਾਲ ਨਿਕੇਤਨ ਵਿਦਿਆਲਿਆ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਬਾਲ ਨਿਕੇਤਨ ਵਿਦਿਆਲਿਆ ਦੇ ਬੱਚਿਆਂ ਵਲੋਂ ਸਵਾਗਤੀ ਗੀਤ ਤੋਂ ਬਾਅਦ ਮੰਡਲ ਦੀ ਸੱਭਿਆਚਾਰਕ ਟੀਮ ਵਲੋਂ ਆਜ਼ਾਦੀ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਦੌਰਾਨ ਉੱਤਰੀ ਰੇਲਵੇ ਮਹਿਲਾ ਕਲਿਆਣ ਸੰਗਠਨ ਦੀ ਤਰਫ਼ੋਂ ਸਾਲ 2021-22 ਦੌਰਾਨ ਦਸਵੀਂ ਅਤੇ ਬਾਰ੍ਹਵੀਂ ਜਮਾਤ 'ਚ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਰੇਲਵੇ ਕਰਮਚਾਰੀਆਂ ਦੇ 94 ਹੋਣਹਾਰ ਬੱਚਿਆਂ ਅਤੇ ਬਾਲ ਨਿਕੇਤਨ ਵਿਦਿਆਲਿਆ ਵਿਚ ਪੜ੍ਹ ਰਹੇ 24 ਹੋਣਹਾਰ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਮੌਕੇ ਡਵੀਜ਼ਨਲ ਰੇਲਵੇ ਮੈਨੇਜਰ ਸੀਮਾ ਸ਼ਰਮਾ ਵਲੋਂ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਤਿੰਨ ਸੇਵਾ ਮੁਕਤ ਰੇਲਵੇ ਮੁਲਾਜ਼ਮਾਂ ਨੂੰ ਵਿਸ਼ੇਸ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੇ ਅੰਤ ਵਿਚ ਉਤਰ ਰੇਲਵੇ ਮਹਿਲਾ ਕਲਿਆਣ ਸੰਗਠਨ ਵਲੋਂ ਰੇਲਵੇ ਹਸਪਤਾਲ ਦੇ ਮਰੀਜ਼ਾਂ ਨੂੰ ਫਲ ਵੰਡੇ ਗਏ | ਡਵੀਜ਼ਨਲ ਰੇਲਵੇ ਮੈਨੇਜਰ ਨੇ ਸੰਬੋਧਨ ਕਰਦਿਆਂ ਰੇਲਵੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਆਪਣੇ ਸੰਦੇਸ਼ ਵਿਚ ਡਵੀਜ਼ਨ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਮੰਡਲ ਮੈਨੇਜਰ ਨੇ ਦੱਸਿਆ ਕਿ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਤਹਿਤ 'ਹਰ ਘਰ ਤਿਰੰਗਾ ਅਭਿਆਨ' ਨੂੰ ਸਫਲ ਬਣਾਉਣ ਲਈ ਫ਼ਿਰੋਜ਼ਪੁਰ ਡਵੀਜ਼ਨ ਨੇ 19 ਹਜ਼ਾਰ ਤਿਰੰਗੇ ਖ਼ਰੀਦ ਕੇ ਆਪਣੇ ਸਾਰੇ ਮੁਲਾਜਮਾਂ ਨੂੰ ਵੰਡੇ ਹਨ | ਉਨ੍ਹਾਂ ਰੇਲਵੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਤਿਰੰਗੇ ਨਾਲ ਸੈਲਫੀ ਲੈ ਕੇ ਅਤੇ ਸੋਸ਼ਲ ਮੀਡੀਆ 'ਤੇ ਅੱਪਲੋਡ ਕਰਕੇ ਆਪਣੀ ਇਕਜੁਟਤਾ ਦਾ ਪ੍ਰਗਟਾਵਾ ਕਰਨ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਨ |
ਬੀ.ਐੱਸ.ਐੱਫ. ਵਲੋਂ ਸੀਮਾਂ ਚੌਕੀ ਜੱਲੋ ਕੇ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਮਮਦੋਟ, (ਸੁਖਦੇਵ ਸਿੰਘ ਸੰਗਮ)-15 ਅਗਸਤ ਨੂੰ ਆਜ਼ਾਦੀ ਦਿਹਾੜਾ ਮਮਦੋਟ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਅਤੇ ਬੀ.ਐੱਸ.ਐਫ. ਦੀਆਂ ਸਰਹੱਦੀ ਚੌਕੀਆਂ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਬੀ.ਐੱਸ.ਐਫ. ਦੀ 182 ਬਟਾਲੀਅਨ ਦੇ ਕਮਾਂਡੈਂਟ ਸ੍ਰੀ ਬਿਪਿਨ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੇਠ ਕਾਰਜਕਾਰੀ ਕੰਪਨੀ ਕਮਾਡਰ ਇੰਸਪੈਕਟਰ ਮੋਨੂੰ ਉਝਾ ਦੀ ਅਗਵਾਈ ਵਿਚ ਪਿੰਡ ਹਜ਼ਾਰਾ ਸਿੰਘ ਵਾਲਾ ਨਜ਼ਦੀਕ ਸਰਹੱਦੀ ਸੀਮਾਂ ਚੌਕੀ ਜੱਲੋ ਕੇ ਵਿਖੇ ਵੀ ਆਜ਼ਾਦੀ ਦਿਹਾੜੇ ਮੌਕੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਸਰਪੰਚ ਮੁਖਤਿਆਰ ਸਿੰਘ ਹਜ਼ਾਰਾ ਸਿੰਘ ਵਾਲਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਬੀ.ਐੱਸ.ਐਫ. ਦੇ ਅਧਿਕਾਰੀਆਂ, ਵੀਰ ਜਵਾਨਾਂ ਤੇ ਪਿੰਡ ਵਾਸੀਆਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਹਜ਼ਾਰਾ ਸਿੰਘ ਵਾਲਾ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ 30 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰਤੀਯੋਗਿਤਾ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਬੀ.ਐੱਸ.ਐਫ. ਦੇ ਅਧਿਕਾਰੀਆਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸੱਜਣ ਸਿੰਘ, ਕਰਨ, ਸੁਨੀਤਾ ਰੋਨੀ, ਮੁਹੰਮਦ ਰਿਆਜ, ਬਲਵੀਰ ਸਿੰਘ, ਹਰਬੰਸ ਸਿੰਘ, ਗੁਰਨਾਮ ਸਿੰਘ, ਪ੍ਰੀਤਮ, ਕਸ਼ਮੀਰ ਸਿੰਘ, ਗ੍ਰੰਥੀ ਤਲਵਿੰਦਰ ਸਿੰਘ, ਚੰਨਾ ਸਿੰਘ, ਅਮਰਜੀਤ ਸਿੰਘ ਅੰਬੀ ਤੇ ਹਰਦੇਵ ਸਿੰਘ ਮੌਜੂਦ ਸਨ |
ਨਗਰ ਪੰਚਾਇਤ ਮੱਲਾਂਵਾਲਾ 'ਚ ਮਨਾਇਆ ਆਜ਼ਾਦੀ ਦਿਹਾੜਾ
ਮੱਲਾਂਵਾਲਾ, (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ ਨਗਰ ਪੰਚਾਇਤ ਮੱਲਾਂਵਾਲਾ ਵਿਖੇ ਰਾਸ਼ਟਰੀ ਝੰਡਾ ਲਹਿਰਾ ਕੇ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਸ੍ਰੀਮਤੀ ਰੂਪ ਰਾਣੀ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਨੇ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਚੀਫ਼ ਗੈੱਸਟ, ਡਾ: ਰਛਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸੁਸ਼ੀਲ ਕੁਮਾਰ ਸੇਠੀ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਲਖਵਿੰਦਰ ਸਿੰਘ ਜੌੜਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਰੌਸ਼ਨ ਲਾਲ ਬਿੱਟਾ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਅੰਗਰੇਜ਼ ਸਿੰਘ ਦੁੱਲੂ ਪ੍ਰਧਾਨ ਟਰੱਕ ਯੂਨੀਅਨ ਮੱਲਾਂਵਾਲਾ, ਲਲਿਤ ਮੋਹਨ ਜੂਨੀਅਰ ਸਹਾਇਕ ਨਗਰ ਪੰਚਾਇਤ ਮੱਲਾਂਵਾਲਾ, ਨਗਰ ਪੰਚਾਇਤ ਦਾ ਸਮੂਹ ਸਟਾਫ਼, ਸਮੂਹ ਸਫ਼ਾਈ ਕਰਮਚਾਰੀ, ਪੰਜਾਬ ਪੁਲਿਸ, ਸਟੇਜ ਸੈਕਟਰੀ ਮਾਸਟਰ ਗੁਰਚਰਨ ਸਿੰਘ, ਸਰਕਾਰੀ ਸਕੂਲ ਦੇ ਸਮੂਹ ਬੱਚੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਝੰਡਾ ਲਹਿਰਾਉਣ ਦੀ ਸ਼ੁਰੂਆਤ ਸਰਕਾਰੀ ਸਕੂਲ ਦੇ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾ ਕੇ ਕੀਤੀ | ਉਪਰੰਤ ਦੋ ਮਿੰਟ ਮੌਨ ਰੱਖਿਆ ਗਿਆ ਤੇ ਸ੍ਰੀਮਤੀ ਰੂਪ ਰਾਣੀ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਹਾਜ਼ਰ ਨਛੱਤਰ ਸਿੰਘ ਸੰਧੂ, ਸਤਪਾਲ ਸਿੰਘ ਦੁੱਲੂ, ਰਣਜੀਤ ਸਿੰਘ, ਇੰਦਰਜੀਤ ਸਿੰਘ, ਜਾਗੀਰ ਸਿੰਘ ਥਿੰਦ, ਡਾ: ਸ਼ਾਮ ਲਾਲ, ਵਿਜੇ ਕੁਮਾਰ ਰੋਡੇਵਾਲਾ, ਸਤਨਾਮ ਸਿੰਘ ਫਰੀਦੇਵਾਲਾ, ਅਜੇ ਕੁਮਾਰ ਸੇਠੀ, ਰਮੇਸ਼ ਅਟਵਾਲ ਨੇ 15 ਅਗਸਤ ਆਜ਼ਾਦੀ ਦਿਵਸ ਅਸੀਂ ਕਿਉਂ ਮਨਾਉਂਦੇ ਹਾਂ, ਇਸ ਸਬੰਧੀ ਜਾਣਕਾਰੀ ਦਿੱਤੀ | ਅੰਤ ਵਿਚ ਸਤਪਾਲ ਚਾਵਲਾ ਸ਼ਹਿਰੀ ਪ੍ਰਧਾਨ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ |
ਐੱਸ.ਐਮ. ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਕੁੱਲਗੜ੍ਹੀ, (ਸੁਖਜਿੰਦਰ ਸਿੰਘ ਸੰਧੂ)-ਐੱਸ.ਐਮ. ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾਂ ਵਿਖੇ ਆਜ਼ਾਦੀ ਦਾ 75ਵਾਂ ਦਿਹਾੜਾ ਮਨਾਇਆ ਗਿਆ | ਸਮਾਗਮ 'ਚ ਪੰਜਾਬ ਗ੍ਰਾਮੀਣ ਬੈਂਕ ਵਲੋਂ ਵਿੱਤ ਸਾਖਰਤਾ ਸੰਬੰਧੀ ਜਾਣਕਾਰੀ ਦਿੱਤੀ ਗਈ | ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਕੋਰਿਓਗ੍ਰਾਫੀ, ਭੰਗੜਾ, ਕਵਿਤਾਵਾਂ ਅਤੇ ਗੀਤਾਂ ਰਾਹੀਂ ਹਾਜ਼ਰ ਲੋਕਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ | ਪੰਜਾਬ ਗ੍ਰਾਮੀਣ ਬੈਂਕ ਵਲੋਂ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਬਰਾਂਚ ਕੁੱਲਗੜ੍ਹੀ ਦੇ ਮੈਨੇਜਰ ਗੁਰਦੀਪ ਸਿੰਘ ਨੇ ਬੈਂਕ ਦੀ ਸਕੀਮ ਬਾਰੇ ਜਾਣਕਾਰੀ ਦਿੱਤੀ | ਸਕੂਲ ਪਿ੍ੰਸੀਪਲ ਜਗਤਾਰ ਸਿੰਘ ਨੇ ਬੈਂਕ ਸਟਾਫ਼ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ | ਸੁਖਵਿੰਦਰ ਸਿੰਘ ਨੇ ਸਕੂਲ ਅਧਿਆਪਕਾਂ ਨੂੰ ਵਿਦਿਆਰਥੀਆਂ ਵਧੀਆ ਸਿੱਖਿਆ ਦੇ ਕੇ ਚੰਗੇ ਇਨਸਾਨ ਬਣਾਉਣ ਦਾ ਸੰਦੇਸ਼ ਦਿੱਤਾ ਗਿਆ | ਇਸ ਸਮਾਗਮ ਵਿਚ ਪੰਜਾਬ ਗ੍ਰਾਮੀਣ ਬੈਂਕ ਦੇ ਅਫ਼ਸਰ ਦਲਬੀਰ ਕੌਰ, ਕੈਸ਼ੀਅਰ ਮਨਦੀਪ ਸਿੰਘ, ਕਸ਼ਮੀਰ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ ਸਮੇਤ ਹੋਰ ਬਹੁਤ ਸਾਰੇ ਪਤਵੰਤਿਆਂ ਨੇ ਹਾਜ਼ਰੀ ਭਰੀ |
ਨਿਊ ਪੈਰਾਡਾਈਜ਼ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ
ਜ਼ੀਰਾ, (ਮਨਜੀਤ ਸਿੰਘ ਢਿੱਲੋਂ)-ਨਿਊ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਲਖਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਅਤੇ ਪਿ੍ੰਸੀਪਲ ਰੁਪਿੰਦਰ ਪਟਿਆਲ ਤੇ ਕੋਆਰਡੀਨੇਟਰ ਮੈਡਮ ਸਪਨਾ ਚੌਹਾਨ ਦੀ ਦੇਖ-ਰੇਖ ਹੇਠ ਇਸ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਸ਼ਿਰਕਤ ਕੀਤੀ ਅਤੇ ਦੇਸ਼ ਭਗਤੀ ਨਾਲ ਜੁੜੇ ਹੋਏ ਗੀਤ ਅਤੇ ਕਵਿਤਾਵਾਂ ਬੋਲ ਕੇ ਦੇਸ਼ ਦੀ ਖ਼ਾਤਰ ਜਾਨਾਂ ਵਾਰ ਗਏ ਮਹਾਨ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਕੋਰੀਓਗ੍ਰਾਫੀਆਂ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ ਅਤੇ 75 ਦਾ ਆਕਾਰ ਬਣਾ ਕੇ 75ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ | ਇਸ ਮੌਕੇ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਲਖਵਿੰਦਰ ਸਿੰਘ ਢਿੱਲੋਂ ਵਲੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ | ਅੰਤ ਵਿਚ ਸਮਾਗਮ ਦੌਰਾਨ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ਼ ਨੂੰ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ |
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)-ਆਜ਼ਾਦੀ ਦੇ 75ਵੇਂ ਮਹਾਂਉਤਸਵ ਦੀਆਂ ਖ਼ੁਸ਼ੀਆਂ ਵੱਡੇ ਪੱਧਰ 'ਤੇ ਮਨਾਉਂਦੇ ਹੋਏ ਜ਼ਿਲ੍ਹਾ ਕਾਂਗਰਸ ਵਲੋਂ ਪ੍ਰਧਾਨ ਰਾਜਿੰਦਰ ਛਾਬੜਾ ਦੀ ਅਗਵਾਈ ਹੇਠ ਕਾਂਗਰਸ ਭਵਨ ਅੰਦਰ ਪੂਰੇ ਉਤਸ਼ਾਹ ਅਤੇ ਸ਼ਰਧਾਪੂਰਵਕ ਆਜ਼ਾਦੀ ਦਿਹਾੜਾ ਮਨਾਇਆ ਗਿਆ | ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਛਾਬੜਾ ਅਤੇ ਕਾਰਜਕਾਰੀ ਕਮੇਟੀ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਹਾਂਡਾ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਰਾਸ਼ਟਰੀ ਗੀਤ ਗਾਉਣ ਸਮੇਂ ਝੰਡੇ ਨੂੰ ਸਲਾਮੀ ਵੀ ਦਿੱਤੀ ਗਈ | ਆਜ਼ਾਦੀ ਦਿਹਾੜੇ ਦੀਆਂ ਸਭਨਾਂ ਨੂੰ ਵਧਾਈਆਂ ਦਿੰਦੇ ਹੋਏ ਛਾਬੜਾ ਅਤੇ ਹਾਂਡਾ ਨੇ ਕਿਹਾ ਕਿ ਪੰਜਾਬੀਆਂ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦੀ ਲੈਣ 'ਚ ਯੋਗਦਾਨ ਪਾਇਆ ਤੇ ਕੁਰਬਾਨ ਹੋਣ ਵਾਲਿਆਂ ਨੂੰ ਕਾਂਗਰਸ ਸਲੂਟ ਕਰਦੀ ਹੈ | ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕਾਂਗਰਸ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਹਰਿੰਦਰ ਸਿੰਘ ਖੋਸਾ, ਸਾਬਕਾ ਐਮ.ਐਲ.ਏ. ਗੁਰਨੈਬ ਸਿੰਘ ਬਰਾੜ ਨੇ ਕਾਂਗਰਸ ਵਲੋਂ ਆਜ਼ਾਦੀ ਸੰਗਰਾਮ 'ਚ ਪਾਏ ਯੋਗਦਾਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਆਓ ਦੇਸ਼ ਵਾਸੀਓ ਆਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਹਰ ਇਨਸਾਨ ਦੇ ਯੋਗਦਾਨ ਨੂੰ ਸਿਜਦਾ ਕਰ ਦੇਸ਼ ਭਗਤਾ ਵਲੋਂ ਸਿਰਜੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਾਂ ਵੀ ਬਣਦੇ ਫਰਜ ਨਿਭਾਈਏ | ਇਸ ਮੌਕੇ ਅਜੇ ਜੋਸ਼ੀ, ਤਿਲਕ ਰਾਜ ਅਰੋੜਾ ਪ੍ਰਧਾਨ ਆੜ੍ਹ੍ਹਤੀਆ ਐਸੋਸੀਏਸ਼ਨ, ਬਲਾਕ ਪ੍ਰਧਾਨ ਕੁਲਦੀਪ ਗੱਖੜ, ਬਲਾਕ ਪ੍ਰਧਾਨ ਦਿਨੇਸ਼ ਸੋਈ, ਤਜਿੰਦਰ ਸਿੰਘ ਬਿੱਟੂ, ਮਾਸਟਰ ਸੁਰੇਸ਼, ਰਜਨੀਸ਼ ਗੋਇਲ, ਜਸਬੀਰ ਸਿੰਘ, ਲਖਵਿੰਦਰ ਸਿੰਘ ਜੰਬਰ, ਪ੍ਰਧਾਨ ਸਤਨਾਮ ਸਿੰਘ, ਕਾਕੂ ਬਰਾੜ, ਪ੍ਰਧਾਨ ਅਕਸ਼ ਬਰਾੜ, ਸਤਨਾਮ ਸਿੰਘ ਮਹਾਲਮ, ਸੁਖਦੇਵ ਸਿੰਘ, ਜੀਵਨ ਸਿੰਘ, ਸ਼ੇਰ ਸਿੰਘ, ਲਾਡੀ, ਵਿਜੇ ਸੋਨੀ, ਰਾਜ ਕੁਮਾਰ, ਵਿਕਰਮ, ਅਸ਼ਵਨੀ, ਗੋਰਾ ਪ੍ਰਸ਼ਾਦ ਕਾਂਗਰਸੀ ਆਗੂ ਹਾਜ਼ਰ ਸਨ |
ਤਲਵੰਡੀ ਭਾਈ ਖੇਤਰ ਦੇ ਵੱਖ-ਵੱਖ ਕਾਂਗਰਸੀ ਆਗੂਆਂ ਦਾ ਪੰਜਾਬ ਕਾਂਗਰਸ ਵਲੋਂ ਸਨਮਾਨ
ਤਲਵੰਡੀ ਭਾਈ, (ਕੁਲਜਿੰਦਰ ਸਿੰਘ ਗਿੱਲ)-ਕਾਂਗਰਸ ਪਾਰਟੀ ਨੇ ਦਹਾਕਿਆਂ ਤੋਂ ਕਾਂਗਰਸ ਪਾਰਟੀ ਲਈ ਸੇਵਾਵਾਂ ਨਿਭਾਅ ਰਹੇ ਆਗੂਆਂ ਦਾ ਮਾਣ ਵਧਾਉਣ ਦਾ ਉਪਰਾਲਾ ਕਰਦੇ ਹੋਏ ਪੰਜਾਬ ਕਾਂਗਰਸ ਦੇ ਮੁੱਖ ਦਫਤਰ ਵਿਖੇ ਹੋਏ ਆਜ਼ਾਦੀ ਦਿਵਸ ਸਮਾਗਮ ਦੌਰਾਨ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਕੜ੍ਹੀ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਅਤੇ ਬਲਜੀਤ ਕੌਰ ਬੰਗੜ ਦੀ ਸਿਫਾਰਿਸ਼ 'ਤੇ ਤਲਵਡੀ ਦੇ ਸੀਨੀਅਰ ਕਾਂਗਰਸੀ ਆਗੂ ਰੂਪ ਲਾਲ ਵੱਤਾ, ਜਗਸੀਰ ਸਿੰਘ ਕੋਟ ਕਰੋੜ, ਪਿਆਰਾ ਸਿੰਘ, ਕਿ੍ਪਾਲ ਸਿੰਘ ਆਦਿ ਨੂੰ ਉਚੇਚੇ ਤੌਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |
ਰੋਟਰੀ ਕਲੱਬ ਡਾਇਮੰਡ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਹਾੜਾ
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)-ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਡਾਇਮੰਡ ਵਲੋਂ ਪ੍ਰਧਾਨ ਬੂਟਾ ਸਿੰਘ ਸੰਧੂ ਦੀ ਅਗਵਾਈ ਹੇਠ 75ਵਾਂ ਆਜ਼ਾਦੀ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ ਗਿਆ | ਫ਼ਿਰੋਜ਼ਪੁਰ ਸ਼ਹਿਰ ਤੋਂ ਤਿਰੰਗਾ ਯਾਤਰਾ ਕੱਢੀ ਗਈ ਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਗੇ ਕੇ ਪਿੱਪਲ ਪਹੁੰਚ ਬੱਚਿਆਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ | ਰੋਟਰੀ ਕਲੱਬ ਡਾਇਮੰਡ ਦੇ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਤਿਰੰਗੇ ਲਹਿਰਾਉਣ, ਰਾਸ਼ਟਰੀ ਗੀਤ ਗਾਉਣ ਤੋਂ ਇਲਾਵਾ ਦੇਸ਼ ਭਗਤੀ ਦਾ ਰੰਗ ਲੋਕਾਂ 'ਚ ਭਰਨ ਦੇ ਨਾਲ ਨਾਲ 60 ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਦਿੱਤੀ ਅਤੇ ਖ਼ੁਸ਼ੀ 'ਚ ਲੱਡੂ ਵੰਡੇ | ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੀ ਸਫਲਤਾ ਲਈ ਕਲੱਬ ਦੇ ਸੈਕਟਰੀ ਸਰਬਜੀਤ ਬਾਠ, ਕੈਸ਼ੀਅਰ ਰਣਧੀਰ ਗੁਪਤਾ, ਗੁਰਵਿੰਦਰ ਸਿੰਘ, ਹਰਚਰਨ ਸਿੰਘ, ਪਰਮਜੀਤ ਸਿੰਘ, ਅਮਿੱਤ ਬਾਂਸਲ, ਗੁਰਮੇਜ ਸਿੰਘ, ਮਨਪ੍ਰੀਤ ਸਿੰਘ, ਕੀਰਤਨ ਸਿੰਘ, ਗੁਰਪ੍ਰੀਤ ਬਰਾੜ ਆਦਿ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ |

ਕੈਬਨਿਟ ਮੰਤਰੀ ਹਰਭਜਨ ਸਿੰਘ ਵਲੋਂ ਆਮ ਆਦਮੀ ਮੁਹੱਲਾ ਕਲੀਨਿਕ ਦਾ ਉਦਘਾਟਨ

ਫ਼ਿਰੋਜ਼ਪੁਰ, 16 ਅਗਸਤ (ਕੁਲਬੀਰ ਸਿੰਘ ਸੋਢੀ)-ਵਿਧਾਨ ਸਭ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਸੂਬੇ ਦੀ ਜਨਤਾ ਨੂੰ ਸਿਹਤ ਸੁਵਿਧਾਵਾਂ ਦੇਣ ਦੇ ਗੱਲ ਕਹਿੰਦੇ ਹੋਏ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਹੀ ਸੀ, ਜਿਸ ਨੂੰ ਪੂਰਾ ਕਰਦਿਆਂ ਘਰ-ਘਰ ਸਿਹਤ ਸੇਵਾਵਾਂ ਦੇਣ ...

ਪੂਰੀ ਖ਼ਬਰ »

15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ

ਮਖੂ, 16 ਅਗਸਤ (ਵਰਿੰਦਰ ਮਨਚੰਦਾ)-15 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ) ਅਤੇ ਸਿੱਖ ਜਥੇਬੰਦੀਆਂ ਵਲੋਂ ਮਖੂ ਨੈਸ਼ਨਲ ਹਾਈਵੇ-54 ਨਜ਼ਦੀਕ ਰੇਲਵੇ ਫਾਟਕ ਦੇ ਕੋਲ ਹੱਥਾਂ 'ਚ ਕਾਲੇ ਝੰਡੇ ਅਤੇ ਆਪਣੇ ਖ਼ਾਲਸਾਈ ਨਿਸ਼ਾਨ ਕੇਸਰੀ ਝੰਡੇ ਲਹਿਰਾ ਕੇ ਰੋਸ ...

ਪੂਰੀ ਖ਼ਬਰ »

ਅਟਲ ਬਿਹਾਰੀ ਵਾਜਪਾਈ ਦੀ ਬਰਸੀ 'ਤੇ ਭਾਜਪਾ ਵਰਕਰਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਗੁਰੂਹਰਸਹਾਏ, 16 ਅਗਸਤ (ਕਪਿਲ ਕੰਧਾਰੀ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਅਟੱਲ ਬਿਹਾਰੀ ਵਾਜਪਾਈ ਦੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਗਿਰਧਰ ਨੇ ਦੱਸਿਆ ਕਿ ਅਟੱਲ ...

ਪੂਰੀ ਖ਼ਬਰ »

ਹਵਾਲਾਤੀ ਕੋਲੋਂ 96.48 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਫ਼ਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਉੱਚ ਅਦਾਲਤ ਦੇ ਹੁਕਮਾਂ 'ਤੇ ਸਮੇਤ ਗਾਰਦ ਮਾਤਾ ਦੇ ਭੋਗ 'ਤੇ ਗਏ ਇਕ ਹਲਾਵਾਤੀ ਦੀ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਵਾਪਸੀ 'ਤੇ ਤਲਾਸ਼ੀ ਦੌਰਾਨ ਨਸ਼ੀਲਾ ਪਾਊਡਰ ਬਰਾਮਦ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਕੇਂਦਰੀ ...

ਪੂਰੀ ਖ਼ਬਰ »

50 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਚੜਿ੍ਹਆ ਪੁਲਿਸ ਅੜਿੱਕੇ

ਫ਼ਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਸਮੇਤ ...

ਪੂਰੀ ਖ਼ਬਰ »

'ਆਪ' ਸਰਕਾਰ ਆਪ ਦੇ ਦੁਆਰ' ਤਹਿਤ ਹੁਣ ਬਜ਼ੁਰਗਾਂ ਨੂੰ ਘਰ ਬੈਠੇ ਮਿਲੇਗੀ ਪੈਨਸ਼ਨ-ਐਡਵੋਕੇਟ ਦਹੀਆ

ਫ਼ਿਰੋਜ਼ਸ਼ਾਹ, 16 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਸੂਬਾ ਸਰਕਾਰ ਲੋਕ ਹਿੱਤ 'ਚ ਵੱਡੇ ਫ਼ੈਸਲੇ ਲੈ ਰਹੀ ਹੈ, ਇਨ੍ਹਾਂ ਇਤਿਹਾਸਕ ਫ਼ੈਸਲਿਆਂ ਨਾਲ ਜਿੱਥੇ ਸੂਬੇ ਦੇ ਮਾਲੀਏ 'ਚ ਵਾਧਾ ਹੋ ਰਿਹਾ ਹੈ, ਉੱਥੇ ਇਹ ਫ਼ੈਸਲੇ ਲੋਕਾਂ ਲਈ ਵੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX