ਤਾਜਾ ਖ਼ਬਰਾਂ


ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  3 minutes ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  21 minutes ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 1 hour ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 1 hour ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 1 hour ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 1 hour ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 1 hour ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 2 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਭਾਰਤ ਅੱਜ ਰਸਮੀ ਤੌਰ 'ਤੇ ਸੰਭਾਲੇਗਾ ਜੀ-20 ਦੀ ਪ੍ਰਧਾਨਗੀ
. . .  about 2 hours ago
ਨਵੀਂ ਦਿੱਲੀ, 1 ਦਸੰਬਰ-ਭਾਰਤ ਅੱਜ, 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਲੋਗੋ ਨਾਲ 100 ਤੋਂ ਵੱਧ ਸਮਾਰਕਾਂ ਨੂੰ ਪ੍ਰਕਾਸ਼ਮਾਨ ਕੀਤਾ...
ਗੁਜਰਾਤ ਚੋਣਾਂ:ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਵੋਟਾਂ ਪਾਉਣ ਦੀ ਅਪੀਲ
. . .  about 2 hours ago
ਨਵੀਂ ਦਿੱਲੀ, 1 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਚੋਣ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਆਪਣੀ ਵੋਟ ਦੇ ਅਧਿਕਾਰ...
ਗੁਜਰਾਤ 'ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 2 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਅੱਜ 2 ਕਰੋੜ ਤੋਂ ਵੱਧ ਵੋਟਰ ਕਰਨਗੇ। ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਕਵੇਟਾ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 3 ਹੋਈ, 27 ਜ਼ਖਮੀ
. . .  1 day ago
ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਉੱਤੇ ਜੰਮ ਕੇ ਵਰ੍ਹੀਆਂ ਡਾਂਗਾਂ
. . .  1 day ago
ਸੰਗਰੂਰ, 30 ਨਵੰਬਰ( ਦਮਨਜੀਤ ਸਿੰਘ ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਪੁਲਿਸ ਵਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਉੱਤੇ ਜੰਮ ਕੇ ਲਾਠੀਆਂ ਵਰ੍ਹਾਈਆਂ ਗਈਆਂ । ਮਜ਼ਦੂਰਾਂ ਵਲੋਂ ਅੱਜ ...
ਐਡਵੋਕੇਟ ਧਾਮੀ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫ਼ਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਦਿੱਲੀ / ਹਰਿਆਣਾ

ਸਬ-ਡਵੀਜ਼ਨ ਪੱਧਰ 'ਤੇ ਆਜ਼ਾਦੀ ਦਿਵਸ ਸਮਾਗਮ 'ਚ ਵਿਧਾਇਕ ਬਿਸੰਬਰ ਵਾਲਮੀਕਿ ਨੇ ਲਹਿਰਾਇਆ ਕੌਮੀ ਝੰਡਾ

ਰਤੀਆ, 16 ਅਗਸਤ (ਬੇਅੰਤ ਕੌਰ ਮੰਡੇਰ)- ਦੇਸ਼ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ ਸਥਾਨਕ ਅਨਾਜ ਮੰਡੀ ਵਿਚ ਆਜ਼ਾਦੀ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਅਨਾਜ ਮੰਡੀ, ਰਤੀਆ ਵਿਖੇ ਹੋਏ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਬਵਾਨੀ ਖੇੜਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਿਸੰਬਰ ਵਾਲਮੀਕਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ | ਪੁਲਿਸ ਅਤੇ ਕੈਡਟਾਂ ਵਲੋਂ ਸ਼ਾਨਦਾਰ ਪਰੇਡ ਦਾ ਮਾਰਚ ਪਾਸਟ ਕੀਤਾ ਗਿਆ | ਉਨ੍ਹਾਂ ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਧਾਰਮਿਕ ਸੰਸਥਾਵਾਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਵਾਲਮੀਕਿ ਨੇ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਦੇਵੇਂਦਰ ਸਿੰਘ ਦੇ ਬੁੱਤਾਂ 'ਤੇ ਫੁੱਲ ਮਾਲਾਵਾਂ ਪਾ ਕੇ ਜਾਣੇ-ਅਣਜਾਣੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਮੁੱਖ ਮਹਿਮਾਨ ਵਿਧਾਇਕ ਬਿਸੰਬਰ ਵਾਲਮੀਕਿ ਨੇ ਆਪਣੇ ਸੰਬੋਧਨ ਵਿਚ ਖੇਤਰ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ 76ਵੇਂ ਸੁਤੰਤਰਤਾ ਦਿਵਸ ਦੇ ਸ਼ੁੱਭ ਅਵਸਰ 'ਤੇ ਨਿੱਘੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਵਿਧਾਇਕ ਨੇ ਕਿਹਾ ਕਿ 1857 ਦੀ ਕ੍ਰਾਂਤੀ ਦੌਰਾਨ ਸੂਬੇ ਦਾ ਹਰ ਪਿੰਡ ਇਨਕਲਾਬ ਦਾ ਕੇਂਦਰ ਬਣ ਗਿਆ ਸੀ | ਭਿਵਾਨੀ ਦਾ ਰੋਹਨਤ ਪਿੰਡ, ਹਾਂਸੀ ਦਾ ਲਾਲ ਸੜਕ, ਝੱਜਰ ਦਾ ਲਾਲ ਡਿੰਗੀ, ਮਹਿਮ ਦਾ ਆਜ਼ਾਦ ਚੌਂਕ ਅਤੇ ਨਸੀਬਪੁਰ ਅਤੇ ਤਾਵਡੂ ਦੀਆਂ ਲੜਾਈਆਂ ਹਰਿਆਣੇ ਦੇ ਲੋਕਾਂ ਦੇ ਅੰਗਰੇਜ਼ ਹਕੂਮਤ ਦੇ ਜ਼ੁਲਮਾਂ ਵਿਰੁੱਧ ਸੰਘਰਸ਼ ਅਤੇ ਕੁਰਬਾਨੀ ਦੇ ਗਵਾਹ ਹਨ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਅਮਰ ਬਹਾਦਰ ਸ਼ਹੀਦਾਂ, ਸੈਨਿਕਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ | ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦੀ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਾਂ | ਵਿਧਾਇਕ ਬਿਸੰਬਰ ਵਾਲਮੀਕਿ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਗਤੀਸ਼ੀਲ ਅਤੇ ਕੁਸ਼ਲ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਅੰਤੋਦਿਆ ਦੇ ਸਿਧਾਂਤ 'ਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ | ਸਰਕਾਰ ਨੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਪੂਰਾ ਸਨਮਾਨ ਦਿੱਤਾ ਹੈ | ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਰਾਸ਼ਟਰ ਨਿਰਮਾਣ ਵਿੱਚ ਸਕਾਰਾਤਮਿਕ ਅਤੇ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਯੋਧਿਆਂ, ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ, ਉਨ੍ਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ | ਅਜਿਹੇ 'ਚ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਅਮਰ ਸ਼ਹੀਦਾਂ ਅਤੇ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰੀਏ, ਜਿਨ੍ਹਾਂ ਦੀ ਕੁਰਬਾਨੀ, ਤਿਆਗ ਅਤੇ ਬਲੀਦਾਨ ਦੇ ਬਲ 'ਤੇ ਸਾਨੂੰ ਇਹ ਦਿਨ ਮਿਲਿਆ ਹੈ | ਇਸ ਮੌਕੇ ਰਤੀਆ ਦੇ ਐਸ.ਡੀ.ਐਮ. ਡਾ: ਵਰਿੰਦਰ ਸਿੰਘ, ਡੀ.ਐਸ.ਪੀ. ਸ਼ੁਕਰਪਾਲ ਸਿੰਘ ਸੀਰਸਵਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਰਮੇਸ਼ ਮਹਿਤਾ, ਐਸ.ਡੀ.ਐਮ. ਦੀ ਧਰਮ ਪਤਨੀ ਕਵਿਤਾ ਰਾਣੀ, ਐਸ.ਐਚ.ਓ. ਕਪਿਲ ਸਿਹਾਗ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸੰਦੀਪ ਭਾਰਦਵਾਜ, ਸੁਸ਼ੀਲ ਮੰਗਲਾ, ਉਮੇਸ਼ ਭਾਰਦਵਾਜ, ਅਮਰਦੀਪ ਯਾਦਵ, ਬਿ੍ਜਪਾਲ ਡਾ:, ਲੋਕੇਸ਼ ਵਰਮਾ, ਰਾਜਪਾਲ, ਰਾਮ ਸਹਾਰਨ, ਸੰਦੀਪ, ਨਪਾ ਚੇਅਰਪਰਸਨ ਪ੍ਰੀਤੀ ਖੰਨਾ, ਨਾਇਬ ਤਹਿਸੀਲਦਾਰ ਰਾਕੇਸ਼ ਕੁਮਾਰ, ਐਸ.ਐਮ.ਓ. ਡਾ: ਭਰਤ ਸਿੰਘ, ਨਪਾ ਸਕੱਤਰ ਪੰਕਜ ਗੁਰਜਰ, ਮਾਰਕੀਟ ਕਮੇਟੀ ਸਕੱਤਰ ਮੇਜਰ ਸਿੰਘ, ਬਲਾਕ ਸਿੱਖਿਆ ਅਫ਼ਸਰ ਰਾਮ ਸਿੰਘ, ਸਮਾਰੋਹ ਦੇ ਨਿਗਰਾਨ ਡਾ: ਨਾਇਬ ਸਿੰਘ ਮੰਡੇਰ, ਸ਼ਹਿਰੀ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਗੋਇਲ, ਦਿਹਾਤੀ ਮੰਡਲ ਪ੍ਰਧਾਨ ਕੇਵਲ ਮਹਿਤਾ, ਸਾਬਕਾ ਚੇਅਰਮੈਨ ਸ਼ਿਆਮ ਕੰਬੋਜ, ਕਾਰਜਕਾਰੀ ਮੈਂਬਰ ਰਮੇਸ਼ ਮਹਿਤਾ, ਪਵਨ ਗਰਗ, ਅੰਕਿਤ ਸਿੰਗਲਾ, ਸਤਪਾਲ ਜਿੰਦਲ, ਸਹਾਇਕ ਸਕੱਤਰ ਨਿਸ਼ਾਂਤ, ਕਮਲ ਕਿਸ਼ੋਰ ਕਮਲ, ਰਤੀਆ ਦੇ ਵਿਧਾਇਕ ਨਿੱਜੀ ਸਕੱਤਰ ਸ਼ਿਵਦਿਆਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਮਾਜਿਕ-ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ, ਇਲਾਕੇ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਸਕੂਲੀ ਬੱਚੇ ਹਾਜ਼ਰ ਸਨ |

ਡੀ.ਏ.ਵੀ. ਕਾਲਜ ਵਿਚ ਆਜ਼ਾਦੀ ਦਿਹਾੜੇ ਦੀ 75ਵੀਂ ਵਰੇ੍ਹਗੰਢ ਮਨਾਈ

ਗੂਹਲਾ ਚੀਕਾ, 16 ਅਗਸਤ (ਓ.ਪੀ. ਸੈਣੀ)-ਡੀ.ਏ.ਵੀ ਕਾਲਜ ਚੀਕਾ ਵਿਖੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮਨਾਈ ਗਈ | ਇਸ ਮੌਕੇ ਮੁੱਖ ਮਹਿਮਾਨ ਕੈਪਟਨ ਹਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੈਪਟਨ ਹਰਵਿੰਦਰ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਸ਼ਾਹਬਾਦ ਮਾਰਕੰਡਾ, 16 ਅਗਸਤ (ਅਵਤਾਰ ਸਿੰਘ)-ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਦ ਮਾਰਕੰਡਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਜਿਸ ਵਿਚ ਵਿਦਿਆਰਥਣਾਂ, ਸਟਾਫ਼, ਪ੍ਰੀਤਮ ਕੰਨਿਆ ਪਾਠਸ਼ਾਲਾ ਸੁਸਾਇਟੀ ਦੇ ਪ੍ਰਧਾਨ ਕੁਲਵੰਤ ...

ਪੂਰੀ ਖ਼ਬਰ »

ਭਾਕਿਯੂ 'ਖੇਤੀ ਬਚਾਓ' ਵਲੋਂ 22 ਨੂੰ ਦਿੱਲੀ ਜੰਤਰ-ਮੰਤਰ ਵਿਖੇ ਧਰਨਾ ਪ੍ਰਦਰਸ਼ਨ

ਰਤੀਆ, 16 ਅਗਸਤ (ਬੇਅੰਤ ਕੌਰ ਮੰਡੇਰ)- ਭਾਰਤੀ ਕਿਸਾਨ ਯੂਨੀਅਨ (ਖੇਤੀ ਬਚਾਓ) ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਸ੍ਰੀ ਅਜੀਤਸਰ ਸਾਹਿਬ ਵਿਖੇ ਹੋਈ, ਜਿਸ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਸੱਦੇ 'ਤੇ 22 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਮੈਦਾਨ ਵਿਚ ਦਿੱਤੇ ...

ਪੂਰੀ ਖ਼ਬਰ »

ਇਨਾਮ ਵੰਡ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਇੰਚਾਰਜ ਸੁਮਿਤ ਹਿੰਦੁਸਤਾਨੀ ਰਤੀਆ ਪੁੱਜੇ

ਰਤੀਆ, 16 ਅਗਸਤ (ਬੇਅੰਤ ਕੌਰ ਮੰਡੇਰ)-ਅਗਰਵਾਲ ਵੈਸ਼ ਸਮਾਜ ਰਤੀਆ ਦੀ ਮੀਟਿੰਗ ਯੂਥ ਜ਼ਿਲ੍ਹਾ ਪ੍ਰਧਾਨ ਮੋਹਿਤ ਗਰਗ ਦੇ ਦਫ਼ਤਰ ਵਿਖੇ ਹੋਈ | ਰਤੀਆ ਪ੍ਰਧਾਨ ਲਵਕੇਸ਼ ਮਿੱਤਲ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ | ਮੀਟਿੰਗ ਵਿਚ ਸੂਬਾਈ ਬੁਲਾਰੇ ਅਤੇ ਜ਼ਿਲ੍ਹਾ ਇੰਚਾਰਜ ...

ਪੂਰੀ ਖ਼ਬਰ »

ਲੋਕਾਂ 'ਤੇ ਮਹਿੰਗਾਈ ਦੀ ਇਕ ਹੋਰ ਮਾਰ, ਦੁੱਧ ਦੋ ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਨਵੀਂ ਦਿੱਲੀ, 16 ਅਗਸਤ (ਬਲਵਿੰਦਰ ਸਿੰਘ ਸੋਢੀ)-ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ ਵਧਣ ਨਾਲ ਲੋਕਾਂ ਦੀ ਰਸੋਈ ਦਾ ਵਜ਼ਨ ਬੁਰੀ ਤਰ੍ਹਾਂ ਨਾਲ ਵਿਗੜ ਚੁੱਕਾ ਹੈ ਅਤੇ ਲੋਕ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ | ਹੁਣ ਮਦਰ ਡੇਅਰੀ ਨੇ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ...

ਪੂਰੀ ਖ਼ਬਰ »

ਦਿੱਲੀ ਭਾਜਪਾ ਸਿੱਖ ਸੈੱਲ ਨੇ ਕੱਢਿਆ 'ਮੌਨ ਮਾਰਚ'

ਨਵੀਂ ਦਿੱਲੀ ,16 ਅਗਸਤ (ਜਗਤਾਰ ਸਿੰਘ)-1947 ਦੌਰਾਨ ਦੇਸ਼ ਦੀ ਵੰਡ ਮੌਕੇ ਕਤਲੇਆਮ ਦਾ ਸ਼ਿਕਾਰ ਹੋਏ ਹਜ਼ਾਰਾਂ ਲੋਕਾਂ ਦੀ ਯਾਦ 'ਚ ਭਾਜਪਾ ਦਿੱਲੀ ਪ੍ਰਦੇਸ਼ ਸਿੱਖ ਸੈੱਲ ਵਲੋਂ 'ਮੌਨ ਮਾਰਚ' ਕੱਢਿਆ ਗਿਆ | ਸਿੱਖ ਸੈੱਲ ਦੇ ਕਨਵੀਨਰ ਕੁਲਵਿੰਦਰ ਸਿੰਘ ਬੰਟੀ ਨੇ ਦੱਸਿਆ ਕਿ 14 ...

ਪੂਰੀ ਖ਼ਬਰ »

ਅੰਮਿ੍ਤਾ ਕੌਰ ਨੇ ਕਰਵਾਇਆ ਸੁਤੰਤਰਤਾ ਦਿਵਸ 'ਤੇ ਪ੍ਰੋਗਰਾਮ

ਨਵੀਂ ਦਿੱਲੀ, 16 ਅਗਸਤ (ਬਲਵਿੰਦਰ ਸਿੰਘ ਸੋਢੀ)-ਬੇਬੇ ਨਾਨਕੀ ਜੀ, ਐਨ. ਜੀ. ਓ. ਅਤੇ ਪਰਮਜੋਤ ਫਾਊਾਡੇਸ਼ਨ ਦੀ ਚੇਅਰਪਰਸਨ ਅੰਮਿ੍ਤਾ ਕੌਰ ਦੀ ਅਗਵਾਈ 'ਚ ਸਮਾਜ ਦੇ ਕਲਿਆਣ ਲਈ ਪਿਛਲੇ ਸਮੇਂ ਤੋਂ ਕੰਮ ਕੀਤੇ ਜਾ ਰਹੇ ਹਨ | ਇਨ੍ਹਾਂ ਵਲੋਂ ਸੀਨੀਅਰ ਨਾਗਰਿਕਾਂ ਨੂੰ ਰਿਹਾਇਸ਼ ...

ਪੂਰੀ ਖ਼ਬਰ »

ਸੋਸ਼ਲ ਫਾਊਾਡੇਸ਼ਨ ਨੇ ਹਰ ਘਰ ਤਿਰੰਗਾ ਵਿਸ਼ੇ 'ਤੇ ਕਰਵਾਇਆ ਪੇਂਟਿੰਗ ਮੁਕਾਬਲਾ

ਨਵੀਂ ਦਿੱਲੀ, 16 ਅਗਸਤ (ਬਲਵਿੰਦਰ ਸਿੰਘ ਸੋਢੀ)-ਸੋਸ਼ਲ ਫਾਊਾਡੇਸ਼ਨ ਵਲੋਂ ਸੁਤੰਤਰਤਾ ਦਿਵਸ ਦੇ 75ਵੇਂ ਵਰ੍ਹੇ ਮੌਕੇ 'ਤੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਪ੍ਰਤੀ 'ਹਰ ਘਰ ਤਿਰੰਗਾ' ਵਿਸ਼ੇ 'ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਸੰਗਤਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਦਿੱਲੀ ਕਮੇਟੀ ਪ੍ਰਬੰਧਕ-ਸਰਨਾ, ਜੀ.ਕੇ., ਰਣਜੀਤ ਕੌਰ

ਨਵੀਂ ਦਿੱਲੀ ,16 ਅਗਸਤ (ਜਗਤਾਰ ਸਿੰਘ)-ਬੀਤੇ ਦਿਨੀਂ ਤਾਲਕਟੋਰਾ ਸਟੇਡੀਅਮ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਨੂੰ ਸਮਰਪਿਤ ਕਰਵਾਏ ਗਏ ਪ੍ਰੋਗਰਾਮ ਸੰਬੰਧੀ ਕਥਿਤ ਮਰਿਆਦਾਵਾਂ ਦੀ ਉਲੰਘਣਾ ਤੇ ਹੋਰ ਮਸਲਿਆਂ ਨੁੰ ਲੈ ਕੇ ਵਿਵਾਦ ਲਗਾਤਾਰ ਜਾਰੀ ਹੈ | ਇਸੇ ਮਸਲੇ ਨੂੰ ਲੈ ...

ਪੂਰੀ ਖ਼ਬਰ »

ਵਿਰੋਧੀ ਧਿਰਾਂ ਦਾ ਇਕੋ ਇਕੋ ਏਜੰਡਾ, ਕਿਸੇ ਤਰ੍ਹਾਂ ਦਿੱਲੀ ਕਮੇਟੀ ਨੂੰ ਬਦਨਾਮ ਕੀਤਾ ਜਾਵੇ-ਕਾਲਕਾ, ਕਾਹਲੋਂ

ਨਵੀਂ ਦਿੱਲੀ ,16 ਅਗਸਤ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੰਗਤਾਂ ਤੋਂ ਨਕਾਰੀ ਜਾ ਚੁੱਕੀ ਵਿਰੋਧੀ ਧਿਰ ਦਾ ਸਾਰਾ ਜੋਰ ਦਿੱਲੀ ਕਮੇਟੀ ਪ੍ਰਬੰਧਕਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਕੇਜਰੀਵਾਲ ਨੇ ਛਤਰਸਾਲ ਸਟੇਡੀਅਮ 'ਚ ਲਹਿਰਾਇਆ ਕੌਮੀ ਝੰਡਾ

ਨਵੀਂ ਦਿੱਲੀ ,16 ਅਗਸਤ (ਜਗਤਾਰ ਸਿੰਘ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਆਜ਼ਾਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਝੰਡਾ ਲਹਿਰਾਇਆ ਅਤੇ ਕੌਮੀ ਝੰਡੇ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਇਮਲੀ ਸਾਹਿਬ 'ਤੇ ਲੱਗੇ ਤਿਰੰਗੇ ਸੰਬੰਧੀ ਪ੍ਰਧਾਨ ਦਾ ਸਪਸ਼ੱਟੀਕਰਨ

ਇੰਦੌਰ, 16 ਅਗਸਤ (ਰਤਨਜੀਤ ਸਿੰਘ ਸ਼ੈਰੀ)-ਸੋਸ਼ਲ ਮੀਡੀਆ 'ਤੇ ਇੰਦੌਰ ਦੇ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ 'ਤੇ ਲੱਗੇ ਤਿਰੰਗੇ ਦੀ ਤਸਵੀਰ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਦੇ ਪਿੱਛੇ ਦੀ ਕਹਾਣੀ ਦਾ ਸੱਚ ਦੱਸਦਿਆਂ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਜੀਤ ...

ਪੂਰੀ ਖ਼ਬਰ »

ਪਿੰਡ ਕਰੀਵਾਲਾ 'ਚ ਕਿਸਾਨ ਪੰਚਾਇਤ

ਸਿਰਸਾ, 16 ਅਗਸਤ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਕਰੀਵਾਲਾ 'ਚ ਕਿਸਾਨ ਪੰਚਾਇਤ ਹੋਈ ਜਿਸ ਵਿੱਚ ਮੋਦੀ ਸਰਕਾਰ 'ਤੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੇ ਜਾਣ ਦੇ ਦੋਸ਼ ਲਾਏ ਗਏ¢ ਕਿਸਾਨ ਪੰਚਾਇਤ 'ਤੇ ਬਿਜਲੀ ਸੋਧ ਬਿੱਲ 2022 ਨੂੰ ਵਾਪਸ ਲੈਣ ਤੇ ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਕਾਲਜ ਭੌਰ ਸੈਦਾਂ ਨੇ ਕਰਵਾਇਆ ਬੱਚਿਆਂ ਦਾ ਵਿਸ਼ੇਸ਼ ਗੁਰਮਿਤ ਸਮਾਗਮ

ਪਿਹੋਵਾ, 16 ਅਗਸਤ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਸਿੱਖ ਮਿਸ਼ਨਰੀ ਰੈਗੂਲਰ ਕਾਲਜ ਭੌਰ ਸੈਦਾਂ 'ਚ ਹਰਿਆਣਾ ਜ਼ੋਨ ਵਲੋਂ ਵਿਸ਼ੇਸ਼ ਗੁਰਮੀਤ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਭੌਰ ਸੈਦਾਂ ਕਾਲਜ ਪਿ੍ੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਸਿੱਖ ਮਿਸ਼ਨਰੀ ...

ਪੂਰੀ ਖ਼ਬਰ »

ਪੁਲਿਸ ਲਾਈਨ ਵਿਖੇ 75ਵਾਂ ਆਜ਼ਾਦੀ ਦਿਹਾੜਾ ਮਨਾਇਆ

ਫਤਿਹਾਬਾਦ, 15 ਅਗਸਤ (ਹਰਬੰਸ ਸਿੰਘ ਮੰਡੇਰ)- ਆਜਾਦੀ ਦੇ ਅੰਮਿ੍ਤ ਮਹੋਤਸਵ ਤਹਿਤ ਥਾਣਾ ਫਤਿਹਾਬਾਦ ਦੀ ਪੁਲਿਸ ਲਾਈਨ 'ਚ ਦੇਸ ਦੀ ਆਜਾਦੀ ਦੇ 75 ਸਾਲ ਪੂਰੇ ਹੋਣ 'ਤੇ ਆਜਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਆਜਾਦੀ ਦਿਵਸ ਸਮਾਗਮ ਵਿੱਚ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ...

ਪੂਰੀ ਖ਼ਬਰ »

ਝੁੱਗੀਆਂ 'ਚ ਰਹਿੰਦੇ ਬੱਚਿਆਂ ਦਾ ਜਨਮ ਦਿਨ ਮਨਾਇਆ

ਨਵੀਂ ਦਿੱਲੀ, 16 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੁਭਾਸ਼ ਨਗਰ ਸਥਿਤ ਸੁਰੀਤ ਇਵੈਂਟ ਦੀ ਰਾਸ਼ਟਰੀ ਪ੍ਰਧਾਨ ਰਸਮੀਤ ਕੌਰ ਬਿੰਦਰਾ ਵਲੋਂ ਸਲੱਮ ਖ਼ੇਤਰ ਦੇ ਬੱਚਿਆਂ ਨਾਲ ਕੇਕ ਕੱਟ ਕੇ ਦੇਸ਼ ਭਗਤੀ ਦਾ ਪੋ੍ਰਗਰਾਮ ਮਨਾਇਆ, ਜਿਸ 'ਚ ਮੁੱਖ ਮਹਿਮਾਨ ਨੈਸ਼ਨਲ ਅਕਾਲੀ ...

ਪੂਰੀ ਖ਼ਬਰ »

ਸੇਵਾ ਭਾਵ ਨੂੰ ਅਪਣਾ ਕੇ ਜਿਊਣਾ ਹੀ ਭਗਤੀ ਹੈ-ਮਾਤਾ ਸੁਦਿਕਸ਼ਾ

ਨਵੀਂ ਦਿੱਲੀ, 16 ਅਗਸਤ (ਬਲਵਿੰਦਰ ਸਿੰਘ ਸੋਢੀ)-'ਬ੍ਰਹਮ ਗਿਆਨ ਨੂੰ ਜੀਵਨ ਦਾ ਆਧਾਰ ਬਣਾ ਕੇ ਨਿਰੰਕਾਰ ਨਾਲ ਜੁੜੇ ਰਹਿਣਾ ਅਤੇ ਸੇਵਾ ਭਾਵ ਨੂੰ ਅਪਣਾ ਕੇ ਜਿਊਣਾ ਹੀ ਵਰਤਮਾਨ 'ਚ ਭਗਤੀ ਹੈ |' ਇਹ ਪ੍ਰਗਟਾਵਾ ਮਾਤਾ ਸੁਦਿਕਸ਼ਾ ਨੇ ਮੁਕਤੀ ਪਰਵ ਦੇ ਸਮਾਗਮ 'ਚ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਕੁਲਵੰਤ ਸਿੰਘ ਕਲੇਰ ਨੂੰ ਸਰਬਸੰਮਤੀ ਨਾਲ ਰਾਮਗੜ੍ਹੀਆ ਸਭਾ ਦਾ ਪ੍ਰਧਾਨ ਚੁਣਿਆ

ਕਰਨਾਲ, 16 ਅਗਸਤ (ਗੁਰਮੀਤ ਸਿੰਘ ਸੱਗੂ)-15 ਅਗਸਤ ਨੂੰ ਰਾਮਗੜ੍ਹੀਆ ਭਾਈਚਾਰਾ ਦੀ ਇਕ ਵਿਸ਼ੇਸ਼ ਮੀਟਿੰਗ ਰਾਮਗੜ੍ਹੀਆ ਭਵਨ ਰੇਲਵੇ ਰੋਡ ਵਿਖੇ ਰਾਮਗੜ੍ਹੀਆ ਭਾਈਚਾਰਾ ਦੇ ਸਰਪ੍ਰਸਤ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਰਾਮਗੜ੍ਹੀਆ ਸਭਾ ਦੇ ...

ਪੂਰੀ ਖ਼ਬਰ »

ਪੁਲਿਸ ਲਾਈਨ ਵਿਖੇ 75ਵਾਂ ਆਜ਼ਾਦੀ ਦਿਹਾੜਾ ਮਨਾਇਆ

ਫਤਿਹਾਬਾਦ, 15 ਅਗਸਤ (ਹਰਬੰਸ ਸਿੰਘ ਮੰਡੇਰ)- ਆਜਾਦੀ ਦੇ ਅੰਮਿ੍ਤ ਮਹੋਤਸਵ ਤਹਿਤ ਥਾਣਾ ਫਤਿਹਾਬਾਦ ਦੀ ਪੁਲਿਸ ਲਾਈਨ 'ਚ ਦੇਸ ਦੀ ਆਜਾਦੀ ਦੇ 75 ਸਾਲ ਪੂਰੇ ਹੋਣ 'ਤੇ ਆਜਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਆਜਾਦੀ ਦਿਵਸ ਸਮਾਗਮ ਵਿੱਚ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ...

ਪੂਰੀ ਖ਼ਬਰ »

ਚੰਡੀਗੜ੍ਹ ਦੀ ਤਰ੍ਹਾਂ ਜਲੰਧਰ 'ਚ ਵੀ ਲੋਕਾਂ ਦੇ ਘਰ ਪੁੱਜਣਗੇ ਹੁਣ ਟ੍ਰੈਫਿਕ ਉਲੰਘਣਾ ਦੇ ਚਲਾਨ

ਜਲੰਧਰ, 16 ਅਗਸਤ (ਸ਼ਿਵ)-ਚੰਡੀਗੜ੍ਹ ਦੀ ਤਰ੍ਹਾਂ ਹੁਣ ਜਲੰਧਰ ਵੀ ਲੋਕਾਂ ਦੇ ਘਰ ਟ੍ਰੈਫਿਕ ਉਲੰਘਣਾ ਦੇ ਚਲਾਨ ਜਾਣੇ ਸ਼ੁਰੂ ਹੋ ਜਾਣਗੇ | ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਟ੍ਰੈਫਿਕ ਵਿਵਸਥਾ ਲਈ 1200 ਕੈਮਰਿਆਂ ਨਾਲ ਨਿਗਰਾਨੀ ਕਰਨ ਵਾਲੇ ਪੁਲਿਸ ਲਾਈਨ 'ਚ ਸਥਿਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX