ਤਾਜਾ ਖ਼ਬਰਾਂ


ਕ੍ਰੋਏਸ਼ੀਆ ਤੇ ਅਰਜਨਟੀਨਾ ਸੈਮੀਫਾਈਨਲ 'ਚ -ਪੈਨਲਟੀ ਸ਼ੂਟਆਊਟ 'ਚ ਬ੍ਰਾਜ਼ੀਲ ਤੇ ਨੀਦਰਲੈਂਡ ਨੂੰ ਮਿਲੀ ਹਾਰ
. . .  26 minutes ago
ਦੋਹਾ, 9 ਦਸੰਬਰ (ਏਜੰਸੀ)-ਦੋਹਾ ਦੇ ਲੁਸੇਲ ਸਟੇਡੀਅਮ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ 'ਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਘਰ ਨੂੰ ਅੱਗ ਲੱਗਣ 'ਤੇ ਗੈਸ ਸਿਲੰਡਰ ਫਟਣ ਨਾਲ ਅੱਗ ਬੁਝਾਊ ਦਸਤੇ ਦੇ ਚਾਰ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਛੇਹਰਟਾ, 9 ਦਸੰਬਰ (ਵਡਾਲੀ)-ਪੁਲਿਸ ਥਾਣਾ ਇਸਲਾਮਾਬਾਦ ਦੇ ਨੇੜੇ ਇਕ ਘਰ ਨੂੰ ਅੱਗ ਲੱਗ ਗਈ। ਘਰ ਨੂੰ ਲੱਗੀ ਅੱਗ 'ਤੇ ਅੱਗ ਬੁਝਾਊ ਦਸਤੇ ਵਲੋਂ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਤਾਂ ਘਰ ਵਿਚ ਪਏ ਚਾਰ ਗੈਸ ਸਿਲੰਡਰਾਂ ਵਿਚੋਂ 2 ਗੈਸ ਸਿਲੰਡਰ ਅਚਾਨਕ ਫਟ ਗਏ, ਜਿਸ ਨਾਲ...
ਹਿਮਾਚਲ ਪ੍ਰਦੇਸ਼: ਸਾਰੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਨ 'ਤੇ ਛੱਡਿਆ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ-ਰਾਜੀਵ ਸ਼ੁਕਲਾ
. . .  1 day ago
ਸ਼ਿਮਲਾ, 9 ਦਸੰਬਰ-ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅੱਜ ਸੀ.ਐਲ.ਪੀ. ਮੀਟਿੰਗ ਵਿਚ ਸਾਰੇ 40 ਵਿਧਾਇਕਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਨੇ ਰਾਜ ਦੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਪਾਰਟੀ ਹਾਈਕਮਾਨ 'ਤੇ ਛੱਡਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ...
11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 9 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿਚ, ਪ੍ਰਧਾਨ ਮੰਤਰੀ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ...
ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ ਅਜਨਾਲਾ ‘ਚ ਤਹਿਸੀਲਦਾਰ ਨਿਯੁਕਤ ਕਰਨ ਦੇ ਨਾਲ-ਨਾਲ ਬਾਬਾ ਬਕਾਲਾ ਦਾ ਦਿੱਤਾ ਗਿਆ ਵਾਧੂ ਚਾਰਜ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ...
ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਪਦਉੱਨਤ ਹੋਏ ਤਹਿਸੀਲਦਾਰ ਤਹਿਸੀਲਾਂ 'ਚ ਕੀਤੇ ਗਏ ਨਿਯੁਕਤ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ...
ਸ਼ਿਮਲਾ:ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਹਾਈਕਮਾਨ ਦਾ ਫ਼ੈਸਲਾ ਹੋਵੇਗਾ ਅੰਤਿਮ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 9 ਦਸੰਬਰ-ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹਾਂ। ਮੈਂ ਕਾਂਗਰਸ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ, ਵਰਕਰ ਅਤੇ ਵਿਧਾਇਕ ਹਾਂ। ਪਾਰਟੀ ਹਾਈਕਮਾਨ ਦਾ ਫ਼ੈਸਲਾ...
ਹਿਮਾਚਲ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸੋਚ ’ਤੇ ਮੋਹਰ ਲਗਾਈ-ਰਾਜਾ ਵੜਿੰਗ
. . .  1 day ago
ਮੁਹਾਲੀ, 9 ਦਸੰਬਰ (ਦਵਿੰਦਰ ਸਿੰਘ)- ਹਿਮਾਚਲ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ...
ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਐਡਵੋਕੇਟ ਅਮਰੀਕ ਸਿੰਘ ਔਲਖ ਜਿੱਤ ਦਰਜ ਕਰਕੇ ਪ੍ਰਧਾਨ ਬਣੇ
. . .  1 day ago
ਅਮਲੋਹ, 9 ਦਸੰਬਰ (ਕੇਵਲ ਸਿੰਘ)- ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸੈਕਟਰੀ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿਚ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਦੀ ਚੋਣ ਜਿੱਤੇ। ਇਮਰਾਨ ਤੱਗੜ ਮੀਤ ਪ੍ਰਧਾਨ ਬਣੇ, ਉਥੇ ਹੀ ਦੂਸਰੇ ਗਰੁੱਪ ਦੇ ਐਡਵੋਕੇਟ ਪ੍ਰਣਵ ਗੁਪਤਾ ਚੋਣ...
ਇਤਿਹਾਸਕ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 11 ਹਜ਼ਾਰ ਬੂਟੇ ਲਗਾਉਣ ਦੀ ਸ਼ੁਰੂਆਤ
. . .  1 day ago
ਸੰਧਵਾਂ, 9 ਦਸੰਬਰ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਰਪੰਚ ਪਰਮਜੀਤ ਸਿੰਘ ਮਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸ਼ਰਮਾ, ਲੈਕਚਰਾਰ ...
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ 28 ਦੀ ਥਾਂ 27 ਦਸੰਬਰ ਨੂੰ ਸਜਾਇਆ ਜਾਵੇ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ...
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਔਰਤਾਂ ਲਈ ਵਿਆਹ ਦੀ ਇਕਸਾਰ ਉਮਰ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ...
ਡੇਰਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ ਸ਼ੂਟਰ ਜਤਿੰਦਰ ਜੀਤੂ ਨੂੰ ਫ਼ਰੀਦਕੋਟ ਅਦਾਲਤ ਵਿਚ ਕੀਤਾ ਪੇਸ਼
. . .  1 day ago
ਫ਼ਰੀਦਕੋਟ, 9 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਜਤਿੰਦਰ ਜੀਤੂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ...
ਬੀਬਾ ਬਾਦਲ ਵਲੋਂ ਬੁਲੇਟ ਦੀ ਸਵਾਰੀ, ਪਿੱਛੇ ਬੈਠੇ ਜਗਰੂਪ ਸਿੰਘ ਗਿੱਲ
. . .  1 day ago
ਬਠਿੰਡਾ, 9 ਦਸੰਬਰ (ਨਾਇਬ ਸਿੰਘ ਸਿੱਧੂ)- ਬਠਿੰਡਾ ਵਿਖੇ ਅੱਜ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫੈਡਰੇਸ਼ਨ ਵਲੋਂ 16ਵਾਂ ਵਿਰਾਸਤੀ ਮੇਲਾ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਜਗਰੂਪ ਸਿੰਘ ਗਿੱਲ ਪਹੁੰਚੇ...
ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਨ ਵਾਲਿਆਂ ਵਲੋਂ ਪੰਜਾਬ ਨੂੰ ਖ਼ੂਨ ਦੇ ਰੰਗ ਵਿਚ ਰੰਗਿਆ ਜਾ ਰਿਹਾ-ਹਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ‘ਚ ਕਾਂਗਰਸੀ ਕਾਰਕੁੰਨਾਂ...
ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਸੰਬੰਧ ਹੋਣ ਸ਼ਾਂਤੀਪੂਰਨ-ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਲਿਆਉਣ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਸ਼ਾਂਤੀਪੂਰਨ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੂਬੇ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਮੁੱਦਿਆਂ...
ਪੰਜਾਬ 'ਚ ਜਲਦ ਹੀ ਲਿਆਂਦੀ ਜਾਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਚੰਡੀਗੜ੍ਹ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਭਗਵੰਤ ਮਾਨ ਨੇ ਦਿੱਲੀ ਵਿਖੇ ਆਯੋਜਿਤ ਸੀ.ਆਈ.ਆਈ ਉੱਤਰੀ ਖੇਤਰ ਕਾਊਂਸਲ ਦੀ ਸਲਾਨਾ ਪੰਜਵੀਂ ਮੀਟਿੰਗ 'ਚ ਹਿੱਸਾ ਲਿਆ...
ਸ਼ਰਧਾ ਕਤਲ ਕੇਸ: ਆਫ਼ਤਾਬ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਪਤਾ ਸੀ-ਵਿਕਾਸ ਵਾਕਰ
. . .  1 day ago
ਮੁੰਬਈ, 9 ਦਸੰਬਰ-ਸ਼ਰਧਾ ਕਤਲ ਕੇਸ ਸੰਬੰਧੀ ਉਸ ਦੇ ਪਿਤਾ ਵਿਕਾਸ ਵਾਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਸ਼ਰਧਾ ਅਤੇ ਆਫ਼ਤਾਬ ਪੂਨਾਵਾਲਾ ਦੇ ਰਿਸ਼ਤੇ ਦੇ ਖ਼ਿਲਾਫ਼ ਸੀ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਸ਼ਰਧਾ ਨੂੰ ਆਫ਼ਤਾਬ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ। ਉਨ੍ਹਾਂ...
ਅੱਜ ਜੀ-20 ਨੂੰ ਲੈ ਕੇ ਅਹਿਮ ਮੀਟਿੰਗ,ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ
. . .  1 day ago
ਨਵੀਂ ਦਿੱਲੀ, 9 ਦਸੰਬਰ-ਅੱਜ ਜੀ-20 ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਣਗੇ। ਜਾਣਕਾਰੀ ਮੁਤਾਬਿਕ ਇਹ ਮੀਟਿੰਗ ਵੀਡੀਓ....
ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
. . .  1 day ago
ਜਲੰਧਰ, 9 ਦਸੰਬਰ-ਲਤੀਫਪੁਰਾ 'ਚ ਨਾਜਾਇਜ਼ ਕਬਜ਼ੇ ਤੋੜਨ ਤੋਂ ਪਹਿਲਾਂ ਕੌਂਸਲਰ ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਲਿਆ ਹੈ। ਦਸ ਦੇਈਏ ਕਿ...
ਸੋਨੀਆ ਗਾਂਧੀ ਦਾ 76ਵਾਂ ਜਨਮਦਿਨ ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 9 ਦਸੰਬਰ-ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂ.ਪੀ.ਏ. ਦੀ ਚੇਅਰਮੈਨ ਸੋਨੀਆ ਗਾਂਧੀ ਦਾ ਅੱਜ ਜਨਮਦਿਨ ਹੈ। ਕਾਂਗਰਸ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਸੋਨੀਆ ਗਾਂਧੀ ਅੱਜ 76 ਸਾਲ ਦੀ ਹੋ ਗਈ...
ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ
. . .  1 day ago
ਨਵੀਂ ਦਿੱਲੀ, 9 ਦਸੰਬਰ-ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਜਾਣ ਵਾਲੀ ਸਮੱਸਿਆ ਦਾ ਮੁੱਦਾ ਚੁੱਕਿਆ ਹੈ।
ਜਲੰਧਰ: ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਪੁਲਿਸ, ਲੋਕਾਂ 'ਚ ਮਚੀ ਹਫੜਾ-ਦਫ਼ੜੀ
. . .  1 day ago
ਜਲੰਧਰ, 9 ਦਸੰਬਰ (ਅੰਮ੍ਰਿਤਪਾਲ)-ਜਲੰਧਰ ਦੇ ਲਤੀਫ਼ਪੁਰਾ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਿਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ...
ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
. . .  1 day ago
ਨਵੀਂ ਦਿੱਲੀ, 9 ਦਸੰਬਰ-ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਫਾਜ਼ਿਲਕਾ / ਅਬੋਹਰ

ਬਿਜਲੀ ਸੋਧ ਬਿੱਲ ਖ਼ਿਲਾਫ਼ ਕਿਸਾਨ ਸੰਗਠਨਾਂ ਨੇ ਕੱਢਿਆ ਰੋਸ ਮਾਰਚ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲਾਂ ਦੇ ਖ਼ਿਲਾਫ਼ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਫ਼ਾਜ਼ਿਲਕਾ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਸ਼ਹਿਰ 'ਚ ਰੋਸ ਰੈਲੀ ਕੱਢ ਕੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੀ ਅਰਥੀ ਫ਼ੂਕ ਕੇ ਮੁਜ਼ਾਹਰਾ ਵੀ ਕੀਤਾ ਗਿਆ | ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿਚ ਬਿਜਲੀ ਸੋਧ ਬਿੱਲ ਲਿਆ ਕੇ ਕਿਸਾਨਾਂ ਨਾਲ ਵਾਅਦਾਿਖ਼ਲਾਫ਼ੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਿੱਲ ਨਾ ਲਿਆਉਣ ਦਾ ਵਿਸ਼ਵਾਸ ਦਿਵਾਇਆ ਸੀ, ਪਰ ਅੱਜ ਫਿਰ ਤੋਂ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਦੇਣ ਲਈ ਮੋਦੀ ਸਰਕਾਰ ਫਿਰ ਬਿੱਲ ਲੈ ਕੇ ਆ ਗਈ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਬਸਿਡੀ ਖਾਤਿਆਂ ਵਿਚ ਸਿੱਧੀ ਪਾਉਣ ਦਾ ਬਹਾਨਾ ਲਾ ਕੇ ਇਸ ਬਿੱਲ ਨੂੰ ਪਾਸ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਕਿਸਾਨ ਕੇਂਦਰ ਦੀਆਂ ਇਨ੍ਹਾਂ ਚਾਲਾਂ ਤੋਂ ਵਾਕਫ਼ ਹਨ ਅਤੇ ਕਿਸੇ ਵੀ ਸੂਰਤ ਵਿਚ ਬਿੱਲ ਪਾਸ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਘਰੇਲੂ ਗੈੱਸ ਸਿਲੰਡਰ 'ਤੇ ਵੀ ਸਬਸਿਡੀ ਦੇਣੀ ਸ਼ੁਰੂ ਕੀਤੀ ਸੀ, ਪਰ ਸਿਲੰਡਰ ਦੀ ਕੀਮਤ 400 ਤੋਂ ਵੱਧ ਕੇ 1100 ਰੁਪਏ ਹੋ ਗਈ ਹੈ | ਪਰ ਲੋਕਾਂ ਦੇ ਖਾਤਿਆਂ ਵਿਚ ਸਬਸਿਡੀ ਦੇ ਨਾਂਅ 'ਤੇ 9-10 ਰੁਪਏ ਹੀ ਪਾਏ ਜਾ ਰਹੇ ਹਨ | ਲੋਕਾਂ ਨੂੰ ਸਿੱਧੇ ਤੌਰ ਤੇ ਲੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਈ ਹੋਰ ਮੁੱਦਿਆਂ ਨੂੰ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਕੀਤਾ ਗਿਆ ਹੈ ਜਿਸ ਵਿਚ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾ ਦੁਆਉਣਾ, ਐਮ.ਐੱਸ.ਪੀ. ਗਰੰਟੀ ਕਾਨੂੰਨ, ਕਿਸਾਨਾਂ ਦੇ ਕਰਜ਼ੇ ਆਦਿ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲਾਂ ਖ਼ਿਲਾਫ਼ 22 ਅਗਸਤ ਨੂੰ ਦਿੱਲੀ ਵਿਚ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਪ੍ਰਗਟ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਕੰਬੋਜ, ਲਖਵਿੰਦਰ ਸਿੰਘ, ਸੁਖਵੀਰ ਸਿੰਘ, ਵਰਿੰਦਰ ਸਿੰਘ, ਉਦੇ ਸਿੰਘ ਘੁੜਿਆਣਾ, ਅਮਨਜੋਤ ਸਿੰਘ, ਗੁਰਜੰਟ ਸਿੰਘ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |

-ਮਾਮਲਾ ਸਰਕਾਰ ਵਲੋਂ ਪਟਵਾਰੀਆਂ ਦੀਆਂ ਅਸਾਮੀਆਂ ਘਟਾਉਣ ਦਾ- ਪਟਵਾਰ ਯੂਨੀਅਨ ਦਾ ਵਫ਼ਦ ਦੀਪ ਕੰਬੋਜ ਨੂੰ ਮਿਲਿਆ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਆਪਣੀਆਂ ਮੰਗਾਂ ਨੂੰ ਲੈ ਕੇ ਦੀ ਪਟਵਾਰ ਯੂਨੀਅਨ ਦਾ ਇਕ ਵਫ਼ਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਨੂੰ ਇੱਥੇ ਮਿਲਿਆ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਪਟਵਾਰੀਆਂ ਦੀਆਂ ਅਸਾਮੀਆਂ ਦੀ ...

ਪੂਰੀ ਖ਼ਬਰ »

ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਬੋਹਰ-ਗੰਗਾਨਗਰ ਕੌਮੀ ਮਾਰਗ ਅਣਮਿੱਥੇ ਸਮੇਂ ਲਈ ਕੀਤਾ ਜਾਮ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ 10 ਵਜੇ ਪੰਜਾਬ-ਰਾਜਸਥਾਨ ਬਾਰਡਰ ਤੋਂ ਅਬੋਹਰ-ਗੰਗਾਨਗਰ ਕੌਮੀ ਮਾਰਗ 'ਤੇ ਅਣਮਿਥੇ ਸਮੇਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਪਿੰਡ ਦਰੋਗ਼ਾ ਇਕਾਈ ਦਾ ਗਠਨ

ਜਲਾਲਾਬਾਦ, 17 ਅਗਸਤ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਦਰੋਗ਼ਾ 'ਚ ਕਿਸਾਨ ਇਕਾਈ ਬਣਾਈ ਗਈ | ਇਕਾਈ ਬਣਾਉਣ ਮੌਕੇ ਪਿੰਡ ਦੇ ਕਿਸਾਨ ਤੇ ਯੂਨੀਅਨ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ...

ਪੂਰੀ ਖ਼ਬਰ »

ਅਲਿਆਣਾ ਦੇ ਸਕੂਲ 'ਚ ਲਗਾਏ 300 ਬੂਟੇ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)- ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਅਤੇ ਹਰਾ-ਭਰਾ ਬਣਾਉਣ ਲਈ ਸਰਕਾਰੀ ਹਾਈ ਸਕੂਲ ਪਿੰਡ ਅਲਿਆਣਾ ਵਿਖੇ 300 ਬੂਟੇ ਲਗਾਏ ਗਏ | ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਜੋਤੀ ਸੇਤੀਆ ਨੇ ਵਾਤਾਵਰਨ ਨੂੰ ਸਵੱਛ ...

ਪੂਰੀ ਖ਼ਬਰ »

ਜੀ.ਐਮ. ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ ਦਾ ਨਿਰੀਖਣ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਵਪਾਰੀਆਂ ਅਤੇ ਮੁਸਾਫ਼ਰਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਉੱਤਰ ਰੇਲਵੇ ਪੂਰੀ ਤਰ੍ਹਾਂ ਵਚਨਬੱਧ ਹੈ | ਇਲਾਕੇ ਦੇ ਸਮਾਜਿਕ, ਸਿਆਸੀ ਸੰਗਠਨਾਂ ਵਲੋਂ ਜੋ ਇਸ ਫ਼ਾਜ਼ਿਲਕਾ ਇਲਾਕੇ ਦੀਆਂ ਰੇਲਵੇ ਦੀਆਂ ਮੁਸ਼ਕਿਲਾਂ ਸੰਬੰਧੀ ...

ਪੂਰੀ ਖ਼ਬਰ »

ਭਾਕਿਯੂ ਖੋਸਾ ਨੇ ਬਿਜਲੀ ਸੋਧ ਬਿੱਲ ਅਤੇ ਫਸਲਾਂ ਦੇ ਖ਼ਰਾਬੇ ਨੂੰ ਲੈ ਕੇ ਫੂਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਪੁਤਲੇ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ | ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਣਵੰਤ ...

ਪੂਰੀ ਖ਼ਬਰ »

ਟਿਊਬਵੈੱਲਾਂ ਦੇ ਇੰਜਣ ਚੋਰੀ ਕਰਨ ਵਾਲੇ 2 ਭਰਾ ਗਿ੍ਫ਼ਤਾਰ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਥਾਣਾ ਸਿਟੀ-2 ਦੀ ਪੁਲਿਸ ਨੇ ਟਿਊਬਵੈੱਲਾਂ ਦੇ ਇੰਜਨ ਚੋਰੀ ਕਰਨ ਵਾਲੇ 2 ਭਰਾਵਾਂ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਹੌਲਦਾਰ ਸਿਕੰਦਰ ਪਾਲ ਸਮੇਤ ਪੁਲਿਸ ਪਾਰਟੀ ਗੰਗਾਨਗਰ ਚੌਕ ਦੇ ਨਜ਼ਦੀਕ ਗਸ਼ਤ ਕਰ ...

ਪੂਰੀ ਖ਼ਬਰ »

ਜੂਆ ਖੇਡਣ ਦੇ ਦੋਸ਼ 'ਚ 6 ਵਿਅਕਤੀ ਕਾਬੂ

ਮੱਲਾਂਵਾਲਾ, 17 ਅਗਸਤ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਸਹਾਇਕ ਥਾਣੇਦਾਰ ਗੁਰਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜਦ ਉਹ ਕਾਮਲ ਵਾਲਾ ਚੌਕ ਨਜ਼ਦੀਕ ਪਹੁੰਚੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਤਾਸ਼ ਖੇਡਣ ਦੇ ਨਾਂਅ 'ਤੇ ...

ਪੂਰੀ ਖ਼ਬਰ »

ਡੀ. ਏ. ਵੀ. ਅਬੋਹਰ ਦੇ ਵਿਦਿਆਰਥੀ ਆਈ. ਆਈ. ਟੀ. ਮੇਨਜ਼ 'ਚ ਸਫਲ ਹੋਏ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਸਥਾਨਕ ਐਲ.ਆਰ.ਐੱਸ. ਡੀ.ਏ.ਵੀ. ਸੀਨੀਅਰ ਸੈਕੰਡਰੀ ਮਾਡਲ ਸਕੂਲ ਲਈ ਇਹ ਬਹੁਤ ਹੀ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਈ.ਆਈ.ਟੀ. ਮੇਨ ਦੀ ਪ੍ਰੀਖਿਆ 'ਚ ਸਫਲਤਾ ਹਾਸਲ ਕਰਕੇ ਇਕ ਵਾਰ ਫਿਰ ਤੋਂ ਸਕੂਲ ਦਾ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਵਲੋਂ 3442, 7654, 5178 ਭਰਤੀਆਂ ਵਿਚੋਂ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਅਤੇ ਨਾਨ ਟੀਚਿੰਗ ਦੇ 11 ਸਾਲਾਂ ਤੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਇਕ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਜੇ ਤੱਕ ਨਹੀਂ ਮਿਲੀਆਂ ਪੂਰੀਆਂ ਕਿਤਾਬਾਂ

ਬੱਲੂਆਣਾ, 17 ਅਗਸਤ (ਜਸਮੇਲ ਸਿੰਘ ਢਿੱਲੋਂ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ ਸਿੱਖਿਆ ਵਿਚ ਸੁਧਾਰ ਲਿਆਉਣ ਅਤੇ ਸਕੂਲਾਂ ਦੀ ਹਾਲਤ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਿੱਖਿਆ ਦੀ ਮੁੱਢਲੀ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਸਾਂਝਾ ਅਧਿਆਪਕ ਮੋਰਚਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਮੂਹਰੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ | ਇਸ ਮੌਕੇ ਸੂਬਾ ਕਨਵੀਨਰ ਸੁਰਿੰਦਰ ਕੰਬੋਜ, ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਭੰਗਾਲਾ ਖ਼ਰਾਬੇ ਨੂੰ ਲੈ ਕੇ ਭਾਕਿਯੂ ਉਗਰਾਹਾਂ ਦਾ ਧਰਨਾ ਦੂਜੇ ਦਿਨ 'ਚ ਦਾਖਲ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਭੰਗਾਲਾ ਦੇ 1300 ਏਕੜ ਤੋਂ ਜ਼ਿਆਦਾ ਜ਼ਮੀਨ 'ਚ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਹੋਈ ਬਰਬਾਦੀ ਨੂੰ ਲੈ ਕੇ ਲਗਾਇਆ ਗਿਆ ਐਕਸੀਅਨ ਦਫ਼ਤਰ ਦੇ ਬਾਹਰ ਧਰਨਾ ਦੂਜੇ ਦਿਨ ਵਿਚ ਦਾਖਲ ਹੋ ...

ਪੂਰੀ ਖ਼ਬਰ »

ਕੋਵਿਡ ਮਹਾਂਮਾਰੀ ਦੇ ਮੁੜ ਤੋਂ ਵਧ ਰਹੇ ਪ੍ਰਸਾਰ ਨੂੰ ਰੋਕਣ ਲਈ ਪਾਬੰਦੀਆਂ ਦੇ ਹੁਕਮ ਜਾਰੀ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਕੋਵਿਡ -19 ਮਹਾਂਮਾਰੀ ਦੇ ਮੁੜ ਤੋਂ ਵੱਧ ਰਹੇ ਪ੍ਰਸਾਰ ਨੂੰ ਰੋਕਣ ਲਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਰੋਟਰੀ ਕਲੱਬ ਮਿਡ ਟਾਊਨ ਨੇ ਲਗਾਇਆ ਖ਼ੂਨਦਾਨ ਕੈਂਪ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਮਿਡ ਟਾਊਨ ਵਲੋਂ ਪ੍ਰਧਾਨ ਤਰੁਣ ਮੁੰਜਾਲ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਸਾਬਕਾ ਐੱਸ.ਡੀ.ਐਮ. ਬੀ.ਐਲ ਸਿੱਕਾ, ਸਿਵਲ ਹਸਪਤਾਲ ਦੇ ਐੱਸ.ਐਮ.ਓ. ਡਾ. ...

ਪੂਰੀ ਖ਼ਬਰ »

ਭਾਜਯੂਮੋ ਪ੍ਰਧਾਨ ਨੇ ਵੱਡੇ ਵਾਹਨਾਂ ਦੀ ਆਵਾਜਾਈ ਰੋਕਣ ਲਈ ਪ੍ਰਸ਼ਾਸਨ ਤੋਂ ਕੀਤੀ ਮੰਗ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪ੍ਰਧਾਨ ਵਿਕਾਸ ਬਿਸ਼ਨੋਈ ਨੇ ਕਿਹਾ ਕਿ ਸ੍ਰੀਗੰਗਾਨਗਰ ਅਤੇ ਕੰਧਵਾਲਾ ਰੋਡ ਜੋ ਕਿ ਭੀੜ ਭਾੜ ਵਾਲਾ ਇਲਾਕਾ ਹੈ, ਉੱਥੇ ਵੱਡੇ ਵਾਹਨਾਂ ਦੀ ਆਵਾਜਾਈ ਮਨੁੱਖੀ ਜਾਨਾਂ ਲਈ ਖ਼ਤਰਾ ਬਣਦੀ ਜਾ ਰਹੀ ਹੈ | ...

ਪੂਰੀ ਖ਼ਬਰ »

ਨੀਲ ਗਾਂ ਨੇ ਜੀਵ ਰੱਖਿਆ ਕਰਮੀ ਨੂੰ ਕੀਤਾ ਜ਼ਖ਼ਮੀ

ਬੱਲੂਆਣਾ, 17 ਅਗਸਤ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨ੍ਹੋ ਸੁਖਚੈਨ ਗਊਸ਼ਾਲਾ ਵਿਖੇ ਇਕ ਨੀਲ ਗਾਂ ਨੇ ਜੀਵ ਰੱਖਿਆ ਕਰਮਚਾਰੀ ਕਾਰਜ ਸਿੰਘ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ | ਜੀਵ ਰੱਖਿਆ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਗਊਸ਼ਾਲਾ ਕਮੇਟੀ ਦੇ ਅਪੀਲ ਤੇ ...

ਪੂਰੀ ਖ਼ਬਰ »

10 ਚੱਕੀ ਟਰਾਲਾ ਚੋਰੀ, ਮੁਕੱਦਮਾ ਦਰਜ

ਜਲਾਲਾਬਾਦ, 17 ਅਗਸਤ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਦਾਣਾ ਮੰਡੀ ਗੇਟ ਦੇ ਕੋਲੋਂ ਇਕ 10 ਚੱਕੀ ਟਰਾਲਾ ਚੋਰੀ ਹੋਣ 'ਤੇ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਭਗਵਾਨ ਚੰਦ ਨੇ ਦੱਸਿਆ ਕਿ ਨਵਨੀਤ ਕੁਮਾਰ ਪੁੱਤਰ ਸਦਾ ਸਿੰਘ ਵਾਸੀ ਨੇੜੇ ਰਾਮ ...

ਪੂਰੀ ਖ਼ਬਰ »

ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ ਮਨਾਇਆ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਪੰਜਾਬੀ ਸਭਿਆਚਾਰ ਮੰਚ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਐੱਸ.ਡੀ.ਐਮ. ਸ੍ਰੀ ਬੀ.ਐਲ. ਸਿੱਕਾ ਸਨ | ਇਸ ਮੌਕੇ ਮੰਚ ਦੇ ਅਹੁਦੇਦਾਰਾਂ ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਮੰਡੀ ਲਾਧੂਕਾ, 17 ਅਗਸਤ (ਰਾਕੇਸ਼ ਛਾਬੜਾ)-ਮੰਡੀ ਦੀ ਰੇਲਵੇ ਸਟੇਸ਼ਨ ਵਾਲੀ ਗਲੀ ਵਿਚੋਂ ਘਰ ਦੇ ਬਾਹਰੋਂ ਦਿਨ-ਦਿਹਾੜੇ ਮੋਟਰ ਸਾਈਕਲ ਚੋਰੀ ਕੀਤੇ ਜਾਣ ਦੀ ਸੂਚਨਾ ਹੈ | ਮੰਡੀ ਵਾਸੀ ਕੇਸ਼ਵ ਕੁਮਾਰ ਨੇ ਦੱਸਿਆ ਹੈ ਕਿ ਕੱਲ੍ਹ ਤਕਰੀਬਨ ਦੁਪਹਿਰ ਤੇ ਸਾਢੇ ਤਿੰਨ ਵਜੇ ਉਸਨੇ ...

ਪੂਰੀ ਖ਼ਬਰ »

ਫ਼ਾਜ਼ਿਲਕਾ ਦੀ ਕ੍ਰਿਕਟ ਟੀਮ ਨੇ ਫ਼ਰੀਦਕੋਟ ਨੂੰ ਹਰਾਇਆ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਦੀ ਫ਼ਾਜ਼ਿਲਕਾ ਡਿਸਟਿ੍ਕਟ ਕ੍ਰਿਕੇਟ ਐਸੋਸੀਏਸ਼ਨ ਦੀ ਟੀਮ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ ਲੜਕਿਆਂ ਦੇ ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-19 ਲਿਮਟਿਡ ਓਵਰ ...

ਪੂਰੀ ਖ਼ਬਰ »

ਸਕੋਡਾ ਕਾਰ ਬੇਈਮਾਨੀ ਨਾਲ ਲੈ ਕੇ ਜਾਣ 'ਤੇ 2 ਖ਼ਿਲਾਫ਼ ਮੁਕੱਦਮਾ ਦਰਜ

ਜਲਾਲਾਬਾਦ, 17 ਅਗਸਤ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਸ਼ਹਿਰਵਾਸੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਲੁਧਿਆਣਾ ਵਾਸੀ ਦੋ ਵਿਅਕਤੀਆਂ ਦੇ ਖ਼ਿਲਾਫ਼ ਬੇਈਮਾਨੀ ਦੇ ਨਾਲ ਕਾਰ ਲੈ ਕੇ ਜਾਣ ਤੇ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ...

ਪੂਰੀ ਖ਼ਬਰ »

ਸ੍ਰੀ ਸਨਾਤਨ ਧਰਮ ਮਹਾਂਬੀਰ ਦਲ ਨੇ ਰੇਲਵੇ ਮੰਗਾਂ ਨੂੰ ਲੈ ਕੇ ਜੀ.ਐਮ. ਨੂੰ ਸੌਂਪਿਆ ਮੰਗ ਪੱਤਰ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਸ੍ਰੀ ਸਨਾਤਨ ਧਰਮ ਮਹਾਂਬੀਰ ਦਲ ਸਿੱਧ ਸ੍ਰੀ ਹਨੂਮਾਨ ਮੰਦਰ ਦੇ ਅਹੁਦੇਦਾਰਾਂ ਵਲੋਂ ਰੇਲਵੇ ਦੀਆਂ ਮੰਗਾਂ ਨੂੰ ਲੈ ਕੇ ਜੀ.ਐਮ. ਆਸ਼ੂਤੋਸ਼ ਗੰਗਲ ਨੂੰ ਭਾਰਤ ਦੇ ਰੇਲ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਸੌਂਪਿਆ ਗਿਆ | ਜਿਸ 'ਚ ...

ਪੂਰੀ ਖ਼ਬਰ »

ਫ਼ੌਜ 'ਚ ਭਰਤੀ ਦੇ ਚਾਹਵਾਨ ਨੌਜਵਾਨਾਂ ਦੇ ਸਰੀਰਕ ਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ 1 ਨਵੰਬਰ ਤੋਂ 16 ਨਵੰਬਰ 2022 ਤੱਕ ਫ਼ਿਰੋਜ਼ਪੁਰ ਵਿਖੇ ਆ ਰਹੀ ਫ਼ੌਜ ਦੀ ਭਰਤੀ ਰੈਲੀ ਵਿਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਸਰੀਰਕ ਟੈਸਟ ਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਕਰਵਾਏਗੀ | ਇਹ ਜਾਣਕਾਰੀ ...

ਪੂਰੀ ਖ਼ਬਰ »

ਮਿੳਾੂਸੀਪਲ ਪੈਨਸ਼ਨਰਜ਼ ਯੂਨੀਅਨ ਬਰਾਂਚ ਨਗਰ ਕੌਂਸਲ ਫ਼ਾਜ਼ਿਲਕਾ ਦੀ ਮੀਟਿੰਗ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਮਿੳਾੂਸੀਪਲ ਪੈਨਸ਼ਨਰਜ਼ ਯੂਨੀਅਨ ਬਰਾਂਚ ਨਗਰ ਕੌਂਸਲ ਫ਼ਾਜ਼ਿਲਕਾ ਦੀ ਇਕ ਮੀਟਿੰਗ ਲਾਲਾ ਸੁਨਾਮ ਰਾਏ ਮੈਮੋਰੀਅਲ ਵੈੱਲਫੇਅਰ ਦਫ਼ਤਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਰਾਜ ਕੁਮਾਰ ਸਾਰਸਰ ਨੇ ਕੀਤੀ | ਮੀਟਿੰਗ ਵਿਚ ...

ਪੂਰੀ ਖ਼ਬਰ »

ਨਾਜਾਇਜ਼ ਰੇਤ ਨਾਲ ਭਰੀ ਟਰਾਲੀ ਟਰੈਕਟਰ ਬਰਾਮਦ

ਜਲਾਲਾਬਾਦ, 17 ਅਗਸਤ (ਜਤਿੰਦਰ ਪਾਲ ਸਿੰਘ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਨਾਜਾਇਜ਼ ਰੇਤਾ ਦੇ ਨਾਲ ਭਰੀ ਟਰਾਲੀ ਤੇ ਟਰੈਕਟਰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਸਹਾਇਕ ਥਾਣੇਦਾਰ ਹਰਮੀਤ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ...

ਪੂਰੀ ਖ਼ਬਰ »

ਸਕੂਲ ਦੀ ਚਾਰਦੀਵਾਰੀ ਅੰਦਰ ਲੱਗਿਆ ਬਿਜਲੀ ਦਾ ਟਰਾਂਸਫ਼ਾਰਮਰ, ਕਿਸੇ ਵੀ ਸਮੇਂ ਹੋ ਸਕਦੈ ਵੱਡਾ ਹਾਦਸਾ

ਬੱਲੂਆਣਾ, 17 ਅਗਸਤ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਦੁਤਾਰਾਂ ਵਾਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਚਾਰਦੀਵਾਰੀ ਅੰਦਰ ਲੱਗਿਆ ਬਿਜਲੀ ਦਾ ਟਰਾਂਸਫ਼ਾਰਮਰ ਬੱਚਿਆਂ ਦੇ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ | ਇਸ ਨੇੜੇ ਬੱਚਿਆਂ ਦੇ ਲਈ ਪਖਾਨੇ ਬਣੇ ਹੋਏ ...

ਪੂਰੀ ਖ਼ਬਰ »

ਖੇਡ ਵਿਭਾਗ ਨੇ ਹੈਾਡਬਾਲ ਗੇਮ ਦਾ ਨੁਮਾਇਸ਼ੀ ਮੈਚ ਸਰਕਾਰੀ ਸਕੂਲ ਅਬੋਹਰ ਵਿਖੇ ਕਰਵਾਇਆ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਵਲੋਂ ਹੈਾਡਬਾਲ ਗੇਮ ਦਾ ਨੁਮਾਇਸ਼ੀ ਮੈਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ...

ਪੂਰੀ ਖ਼ਬਰ »

ਚਿੱਟਾ ਹਾਥੀ ਸਾਬਤ ਹੋ ਰਿਹੈ ਕਰੋੜਾਂ ਰੁਪਏ ਨਾਲ ਤਿਆਰ ਆਧੁਨਿਕ ਸਹੂਲਤਾਂ ਵਾਲਾ ਬੱਸ ਸਟੈਂਡ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਵਲੋਂ ਸ਼ਹਿਰ ਵਿਚ ਇਕ ਨਵਾਂ ਅੰਤਰਰਾਜੀ ਬੱਸ ਸਟੈਂਡ ਤਿਆਰ ਕਰਵਾਇਆ ਗਿਆ, ਜਿਸ ਦਾ ਉਦਘਾਟਨ 2021 ਵਿਚ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ, ਪਰ ਉੱਥੇ ਅਜੇ ਤੱਕ ਬੱਸਾਂ ਦੀ ਸ਼ੁਰੂਆਤ ...

ਪੂਰੀ ਖ਼ਬਰ »

ਅਬੋਹਰ ਫੋਟੋਗ੍ਰਾਫਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਦਿ ਅਬੋਹਰ ਫੋਟੋਗ੍ਰਾਫਰ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਸੁਨੀਲ ਕੁਮਾਰ ਗੁਰੇਜਾ ਦੀ ਪ੍ਰਧਾਨਗੀ ਹੇਠ ਚਾਚਾ ਸਵੀਟ ਹਾਊਸ ਵਿਖੇ ਹੋਈ ਜਿਸ 'ਚ ਵੱਖ-ਵੱਖ ...

ਪੂਰੀ ਖ਼ਬਰ »

ਕੌਰ ਸਿੰਘ ਰਿਟਾਇਰਡ ਵੈਟਰਨਰੀ ਇੰਸਪੈਕਟਰਾਂ ਦੇ ਜ਼ਿਲ੍ਹਾ ਪ੍ਰਧਾਨ ਬਣੇ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)- ਰਿਟਾਇਰਡ ਵੈਟਰਨਰੀ ਇੰਸਪੈਕਟਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਚੋਣ ਵਿਚ ਗੁਰਾ ਸਿੰਘ ਨੂੰ ਸਰਪ੍ਰਸਤ, ਕੌਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਕੇਵਲ ਕ੍ਰਿਸ਼ਨ ਨੂੰ ਜ਼ਿਲ੍ਹਾ ਸਕੱਤਰ, ਭੀਮ ...

ਪੂਰੀ ਖ਼ਬਰ »

ਭਲਕੇ ਧੂਮ-ਧਾਮ ਨਾਲ ਮਨਾਈ ਜਾਵੇਗੀ ਜਨਮ ਅਸ਼ਟਮੀ-ਫਕੀਰ ਚੰਦ ਗੋਇਲ/ਰਾਕੇਸ਼ ਕਾਲਾਨੀ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਸ੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਅਬੋਹਰ ਵਲੋਂ ਭਗਵਾਨ ਸ੍ਰੀ ਕਿ੍ਸ਼ਨ ਜੀ ਦੀ ਜਨਮ ਅਸ਼ਟਮੀ 19 ਅਗਸਤ ਦਿਨ ਸ਼ੁੱਕਰਵਾਰ ਨੂੰ ਰਾਤ 8:00 ਵਜੇ ਤੋਂ ਲੈ ਕੇ ਰਾਤ 12:00 ਵਜੇ ਤੱਕ ਸ੍ਰੀ ਗਊਸ਼ਾਲਾ ਵਿਖੇ ਬੜੀ ਧੂਮ-ਧਾਮ ਨਾਲ ਮਨਾਈ ਜਾਵੇਗੀ | ...

ਪੂਰੀ ਖ਼ਬਰ »

ਵਿਧਾਇਕ ਸੰਦੀਪ ਜਾਖੜ ਦੀ ਅਗਵਾਈ 'ਚ ਪਿੰਡ ਸੀਤੋ ਦੀ ਪੰਚਾਇਤ ਵਲੋਂ ਡੀ. ਸੀ. ਨਾਲ ਮੁਲਾਕਾਤ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਉਪ ਮੰਡਲ ਅਬੋਹਰ ਦੇ ਪਿੰਡ ਸੀਤੋ ਗੰੁਨੋ੍ਹ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਪਏ ਵਾਟਰ ਵਰਕਸ ਨੂੰ ਚਾਲੂ ਕਰਵਾਉਣ ਅਤੇ ਗਲੀਆਂ-ਨਾਲੀਆਂ 'ਚ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਪਿੰਡ ਦੀ ਪੰਚਾਇਤ ਨੇ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਬਲੱਡ ਬੈਂਕ ਬੰਦ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)- ਪੰਜਾਬ ਦੀ ਆਮ ਆਦਮੀ ਦੀ ਸਰਕਾਰ ਜਿੱਥੇ ਸਿਹਤ ਸੁਧਾਰਾਂ ਵਿਚ ਤਬਦੀਲੀਆਂ ਲਿਆਉਣ ਦੇ ਵੱਡੇ-ਵੱਡੇ ਵਾਅਦੇ ਕਰ ਰਹੀ ਹੈ | ਸੂਬੇ ਵਿਚ ਆਮ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕਾਂ ਖੋਲ੍ਹਣ ਦੀ ਸ਼ੁਰੂਆਤ ਕਰ ...

ਪੂਰੀ ਖ਼ਬਰ »

ਰਾਜਸਥਾਨ 'ਚ ਕਤਲ ਹੋਏ ਦਲਿਤ ਬੱਚੇ ਨੂੰ ਇਨਸਾਫ਼ ਦਿਵਾਉਣ ਲਈ ਮੇਘਵਾਲ ਸਮਾਜ ਵਲੋਂ ਧਰਨਾ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਮੇਘਵਾਲ ਸਮਾਜ ਵਲੋਂ ਬੀਤੇ ਦਿਨੀਂ ਰਾਜਸਥਾਨ ਦੇ ਜਲੋਰ ਜ਼ਿਲ੍ਹੇ 'ਚ ਮਾਸੂਮ ਬੱਚੇ ਦੀ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਡਾ. ਭੀਮ ਰਾਓ ਅੰਬੇਡਕਰ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮੇਘਵੰਸ਼ ਨੌਜਵਾਨ ਸੋਸ਼ਲ ਸੁਸਾਇਟੀ ਅਤੇ ...

ਪੂਰੀ ਖ਼ਬਰ »

ਦਾਜ ਲਈ ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਿਆ

ਜਲਾਲਾਬਾਦ, 17 ਅਗਸਤ (ਕਰਨ ਚੁਚਰਾ)-ਵਿਆਹ ਵਿਚ ਦਾਜ ਘੱਟ ਲਿਆਉਣ ਕਾਰਨ ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ 'ਚ ਥਾਣਾ ਵੈਰੋ ਕਾ ਪੁਲਿਸ ਨੇ ਪਿੰਡ ਅਮੀਰ ਖਾਸ ਨਿਵਾਸੀ ਸਹੁਰਾ ਪਰਿਵਾਰ ਦੇ 3 ਵਿਅਕਤੀ ਜਿਨ੍ਹਾਂ 'ਚ ਇੱਕ ਔਰਤ ਵੀ ਸ਼ਾਮਿਲ ਹੈ ਦੇ ਵਿਰੁੱਧ ...

ਪੂਰੀ ਖ਼ਬਰ »

ਐਮ. ਡੀ. ਕਾਲਜ ਦੇ ਬੀ. ਐੱਡ. ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐੱਡ. ਦੇ ਨਤੀਜਿਆਂ ਵਿਚ ਸਥਾਨਕ ਹਨੂਮਾਨਗੜ੍ਹ ਰੋਡ 'ਤੇ ਸਥਿਤ ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐੱਡ. 2021-2023 ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਦੀਪ ਕੰਬੋਜ ਨੇ 9 ਨੰਬਰ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਵਲੋਂ ਸਥਾਨਕ ਸ਼ਹਿਰ ਦੇ ਨੌ ਨੰਬਰ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਦੁਕਾਨਦਾਰਾਂ ਵਲੋਂ ਉਨ੍ਹਾਂ ਨੂੰ ਬਾਜ਼ਾਰ ਦੀਆਂ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਵਧਾਵਾ ਰਾਮ ਦਾ ਜਨਮ ਦਿਨ ਇਨਕਲਾਬੀ ਸਮਾਗਮ ਕਰ ਕੇ ਮਨਾਇਆ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਆਜ਼ਾਦੀ ਘੁਲਾਟੀਏ ਅਤੇ ਫ਼ਾਜ਼ਿਲਕਾ ਦੇ ਪਹਿਲੇ ਵਿਧਾਇਕ ਕਾਮਰੇਡ ਵਧਾਵਾ ਰਾਮ ਦਾ ਜਨਮ ਦਿਨ ਆਜ਼ਾਦੀ ਦਿਹਾੜੇ ਮੌਕੇ ਇਨਕਲਾਬੀ ਸਮਾਗਮ ਕਰ ਕੇ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਕਾਮਰੇਡ ਵਧਾਵਾ ਰਾਮ ਯਾਦਗਾਰ ਕਮੇਟੀ ਦੇ ...

ਪੂਰੀ ਖ਼ਬਰ »

ਗੁਰਦੁਆਰਾ ਗੋਬਿੰਦਸਰ ਨਾਨਕਸਰ ਠਾਠ ਤੋਂ ਸੰਗਤ ਹਜ਼ੂਰ ਸਾਹਿਬ ਲਈ ਰਵਾਨਾ

ਜਲਾਲਾਬਾਦ, 17 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਸਥਿਤ ਗੁਰਦੁਆਰਾ ਗੋਬਿੰਦਸਰ ਨਾਨਕਸਰ ਠਾਠ ਪਿੰਡ ਸ਼ੇਰ ਮੁਹੰਮਦ ਤੋਂ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਦੀ ਅਗਵਾਈ ਹੇਠ ਜਲਾਲਾਬਾਦ ਹਲਕੇ ਦੀ ਸੰਗਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੇਵਾ ਲਈ ਰਵਾਨਾ ਹੋਈ | ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਖ਼ਿਲਾਫ਼ ਨਹਿਰੂ ਪਾਰਕ 'ਚ ਲਗਾਇਆ ਜਾਗਰੂਕਤਾ ਸੈਮੀਨਾਰ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ ਤੋਂ ਬਾਅਦ ਦੁੱਧ ਪੀਣ 'ਤੇ ਉਡਾਈਆਂ ਜਾ ਰਹੀਆਂ ਅਫ਼ਵਾਹਾਂ 'ਚੋਂ ਲੋਕਾਂ ਨੂੰ ਕੱਢਣ ਲਈ ਨਹਿਰੂ ਪਾਰਕ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਰਾਜੀਵ ਛਾਬੜਾ ਨੇ ਕਿਹਾ ਕਿ ਜ਼ਿਲ੍ਹੇ ...

ਪੂਰੀ ਖ਼ਬਰ »

-ਮਾਮਲਾ ਅਧਿਆਪਕ ਦੀ ਕੁੱਟ ਨਾਲ ਮਰੇ ਬੱਚੇ ਦਾ- ਇਨਸਾਫ਼ ਦਿਵਾਉਣ ਲਈ ਵਾਲਮੀਕਿ ਸੰਗਠਨਾਂ ਨੇ ਕੱਢਿਆ ਮੋਮਬੱਤੀ ਮਾਰਚ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਵਾਲਮੀਕਿ ਸੰਗਠਨਾਂ ਵਲੋਂ ਰਾਜਸਥਾਨ ਦੇ ਜ਼ਲੋਰ ਜ਼ਿਲ੍ਹੇ ਵਿਚ ਇਕ ਨਿੱਜੀ ਸਕੂਲ ਅਧਿਆਪਕ ਵਲੋਂ 9 ਸਾਲਾਂ ਬੱਚੇ ਨੂੰ ਪੀਣ ਵਾਲੇ ਘੜੇ ਨੂੰ ਹੱਥ ਲਗਾਉਣ 'ਤੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਸੌਂਪਿਆ ਮੰਗ ਪੱਤਰ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਜਿਸ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਗਟ ਸਿੰਘ, ਮਨਪ੍ਰੀਤ ...

ਪੂਰੀ ਖ਼ਬਰ »

ਡੇਅਰੀ ਉੱਦਮੀ ਸਿਖਲਾਈ ਦਾ ਦੂਜਾ ਬੈਚ 22 ਤੋਂ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਦਾ ਦੂਜਾ ਬੈਚ 22 ਅਗਸਤ 2022 ਨੂੰ ਡੇਅਰੀ ਸਿਖਲਾਈ ਕੇਂਦਰ ਅਬੁੱਲ ਖੁਰਾਨਾ ਸ੍ਰੀ ਮੁਕਤਸਰ ਸਾਹਿਬ ਵਿਖੇ ਚਲਾਇਆ ਜਾ ਰਿਹਾ ਹੈ | ਡਿਪਟੀ ਡਾਇਰੈਕਟਰ ਡੇਅਰੀ ...

ਪੂਰੀ ਖ਼ਬਰ »

ਪੈਨਸੀਆ ਸਕੂਲ ਦੀਆਂ ਵਿਦਿਆਰਥਣਾਂ ਨੇ ਕੀਤਾ ਮੰਨੋਰਜਕ ਦੌਰਾ

ਜਲਾਲਾਬਾਦ, 17 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਮੰਨੇ ਵਾਲਾ ਸੜਕ ਤੇ ਸਥਿਤ ਪੈਨਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਵਲ਼ੋਂ ਤਲਵੰਡੀ ਭਾਈ ਵਿਖੇ ਸਥਿਤ ਵਾਟਰ ਪਾਰਕ ਵਿਖੇ ਮਨੋਰੰਜਕ ਦੌਰਾ ਕੀਤਾ ਗਿਆ | ਟੂਰ ਵਿਚ ਲਗਭਗ 120 ਵਿਦਿਆਰਥਣਾਂ ...

ਪੂਰੀ ਖ਼ਬਰ »

ਹੈਰੀ ਸੰਧੂ ਤੇ ਲੀਡਰਸ਼ਿਪ ਵਲੋਂ ਮਜੀਠੀਆ ਨਾਲ ਮੁਲਾਕਾਤ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਬਿੰਦਰ ਸਿੰਘ ਹੈਰੀ ਸੰਧੂ ਤੇ ਇਲਾਕੇ ਦੀ ਹੋਰ ਲੀਡਰਸ਼ਿਪ ਵਲੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਜ਼ਿਲ੍ਹਾ ...

ਪੂਰੀ ਖ਼ਬਰ »

ਚੰਗੀਆਂ ਬੀਮਾ ਸੇਵਾਵਾਂ ਲਈ ਸਨਮਾਨਿਤ ਕੀਤਾ

ਮੰਡੀ ਲਾਧੂਕਾ 17 ਅਗਸਤ (ਰਾਕੇਸ਼ ਛਾਬੜਾ)-ਭਾਰਤੀ ਜੀਵਨ ਬੀਮਾ ਨਿਗਮ ਦੇ ਨਾਲ ਜੁੜੀ ਸੋਨੀਆ ਚੁੱਘ ਨੂੰ ਚੰਗੀਆਂ ਬੀਮਾ ਸੇਵਾਵਾਂ ਦੇ ਬਦਲੇ ਕੰਪਨੀ ਦੇ ਸਾਲਾਨਾ ਪ੍ਰੋਗਰਾਮ ਦੌਰਾਨ ਪੰਜਵੀਂ ਵਾਰ ਸਨਮਾਨਿਤ ਕੀਤਾ ਗਿਆ ਹੈ | ਹਰ ਸਾਲ 15 ਅਗਸਤ ਵਾਲੇ ਦਿਨ ਡਵੀਜ਼ਨ ਦਫ਼ਤਰ ...

ਪੂਰੀ ਖ਼ਬਰ »

ਸਕੂਲਾਂ ਤੇ ਆਂਗਣਵਾੜੀ ਕੇਂਦਰਾਂ 'ਚ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ

ਫ਼ਾਜ਼ਿਲਕਾ, 17 ਅਗਸਤ (ਅਮਰਜੀਤ ਸ਼ਰਮਾ)-ਰਾਸ਼ਟਰੀ ਡੀ-ਵਾਰਮਿੰਗ ਦਿਹਾੜੇ ਦੌਰਾਨ ਵਾਂਝੇ ਰਹੇ ਬੱਚਿਆਂ ਨੂੰ ਅੱਜ ਮੌਪ ਅੱਪ ਡੇਅ ਮੌਕੇ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਗਈਆਂ | ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸੀ.ਐੱਚ.ਸੀ. ਖੂਈਖੇੜਾ ...

ਪੂਰੀ ਖ਼ਬਰ »

ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਭੇਟ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਸ੍ਰੀ ਚਾਨਣ ਲਾਲ ਅਹੂਜਾ ਅਰੋੜਵੰਸ਼ ਧਰਮਸ਼ਾਲਾ ਚੈਰੀਟੇਬਲ ਟਰੱਸਟ ਵਲੋਂ ਅੱਜ ਇਕ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਭੇਟ ਕੀਤਾ ਗਿਆ | ਅਰੋੜਵੰਸ਼ ਧਰਮਸ਼ਾਲਾ ਇਸ ਤੋਂ ਪਹਿਲਾਂ ਵੀ ਲੋੜਵੰਦਾਂ ਲਈ ਸੇਵਾਵਾਂ ਪ੍ਰਦਾਨ ਕਰਦੀ ਆ ...

ਪੂਰੀ ਖ਼ਬਰ »

ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਜ਼ੀਰਾ, 17 ਅਗਸਤ (ਮਨਜੀਤ ਸਿੰਘ ਢਿੱਲੋਂ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਸਬ-ਡਵੀਜ਼ਨ ਜ਼ੀਰਾ ਦੀ ਮੀਟਿੰਗ ਬਿਜਲੀ ਦਫ਼ਤਰ ਜ਼ੀਰਾ ਵਿਖੇ ਸਰਕਲ ਪ੍ਰਧਾਨ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸਰਕਾਰ ਵਲੋਂ ਠੇਕਾ ...

ਪੂਰੀ ਖ਼ਬਰ »

ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲਿਜਾਣ ਵਾਲੇ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ

ਤਲਵੰਡੀ ਭਾਈ, 17 ਅਗਸਤ (ਰਵਿੰਦਰ ਸਿੰਘ ਬਜਾਜ)-ਪੁਲਿਸ ਥਾਣਾ ਤਲਵੰਡੀ ਭਾਈ ਵਲੋਂ ਦੋ ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲਿਜਾਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਅਨੁਸਾਰ ਮੁੱਦਈ ਨੇ ...

ਪੂਰੀ ਖ਼ਬਰ »

ਪਿੰਡ ਭੰਗਾਲਾ ਖ਼ਰਾਬੇ ਨੂੰ ਲੈ ਕੇ ਭਾਕਿਯੂ ਉਗਰਾਹਾਂ ਦਾ ਧਰਨਾ ਦੂਜੇ ਦਿਨ 'ਚ ਦਾਖਲ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਭੰਗਾਲਾ ਦੇ 1300 ਏਕੜ ਤੋਂ ਜ਼ਿਆਦਾ ਜ਼ਮੀਨ 'ਚ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਹੋਈ ਬਰਬਾਦੀ ਨੂੰ ਲੈ ਕੇ ਲਗਾਇਆ ਗਿਆ ਐਕਸੀਅਨ ਦਫ਼ਤਰ ਦੇ ਬਾਹਰ ਧਰਨਾ ਦੂਜੇ ਦਿਨ ਵਿਚ ਦਾਖਲ ਹੋ ...

ਪੂਰੀ ਖ਼ਬਰ »

ਮੱਲਵਾਲ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਇਜ਼ਹਾਰ

ਫ਼ਿਰੋਜ਼ਸ਼ਾਹ, 17 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੱਲਵਾਲ ਕਦੀਮ ਦੀ ਅਚਾਨਕ ਮੱਲਵਾਲ ਨਜ਼ਦੀਕ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ | ਕੁਲਦੀਪ ਸਿੰਘ ਦੀ ਅਚਾਨਕ ਮੌਤ 'ਤੇ ਪਰਿਵਾਰ 'ਤੇ ...

ਪੂਰੀ ਖ਼ਬਰ »

ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਐਸੋਸੀਏਸ਼ਨ ਦੀ ਚੋਣ

ਫ਼ਿਰੋਜ਼ਪੁਰ, 17 ਅਗਸਤ (ਤਪਿੰਦਰ ਸਿੰਘ)-ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਐਸੋਸੀਏਸ਼ਨ ਦੀ ਚੋਣ ਹੋਈ, ਜਿਸ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੀ ਚੋਣ ਕੀਤੀ ਗਈ | ਇਸ ਉਪਰੰਤ ਜ਼ਿਲ੍ਹਾ ਬਾਡੀ ਦਾ ਵਿਸਥਾਰ ਕਰਦੇ ਹੋਏ ਵੱਖ-ਵੱਖ ਅਹੁਦੇਦਾਰਾਂ ਦੀ ...

ਪੂਰੀ ਖ਼ਬਰ »

ਗੁਰੂ ਹਰਸਹਾਏ ਵਿਖੇ ਬਣੇਗਾ ਨਵਾਂ ਤਹਿਸੀਲ ਕੰਪਲੈਕਸ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੂਬੇ ਵਿਚ ਬਿਹਤਰੀਨ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਗੁਰੂ ਹਰਿਸਹਾਏ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ...

ਪੂਰੀ ਖ਼ਬਰ »

ਬਾਬਾ ਖ਼ਵਾਜਾ ਦਾ ਜੋੜ ਮੇਲਾ ਮਨਾਇਆ

ਮੱਲਾਂਵਾਲਾ, 17 ਅਗਸਤ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਬਾਬਾ ਖ਼ਵਾਜਾ ਪੀਰ ਦਾ ਜੋੜ ਮੇਲਾ ਪਿੰਡ ਗੁਰਦਿੱਤੀ ਵਾਲਾ ਅਤੇ ਬੂੜੇ ਵਾਲਾ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੇਲੇ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਘਰ ਦਾ ਅਤੁੱਟ ਲੰਗਰ ਵਰਤਾਇਆ | ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਬਲਾਕ ਗੁਰੂਹਰਸਹਾਏ ਅਤੇ ਮਮਦੋਟ ਦੇ ਅਹੁਦੇਦਾਰਾਂ ਦੀ ਚੋਣ

ਗੋਲੂ ਕਾ ਮੋੜ, 17 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬਲਾਕ ਗੁਰੂਹਰਸਹਾਏ ਅਤੇ ਮਮਦੋਟ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਹ ਚੋਣ ਜ਼ਿਲ੍ਹਾ ਪ੍ਰਧਾਨ ਕਿ੍ਸ਼ਨ ਸਿੰਘ ਜਾਗੋਵਾਲੀਆ ਦੀ ਅਗਵਾਈ ਵਿਚ ਕੀਤੀ ਗਈ | ਇਸ ...

ਪੂਰੀ ਖ਼ਬਰ »

ਸਿੱਖ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ :ਜਥੇਦਾਰ ਸੁਖਦੇਵ ਸਿੰਘ

ਆਰਿਫ਼ ਕੇ, 17 ਅਗਸਤ (ਬਲਬੀਰ ਸਿੰਘ ਜੋਸਨ)-ਸਿੱਖ ਕੌਮ ਦੀ ਸਿਰਮੌਰ ਸੰਸਥਾ ਦਮਦਮੀ ਟਕਸਾਲ ਦਾ ਮੁੱਖ ਬੁਲਾਰਾ ਨਿਯੁਕਤ ਹੋਣ 'ਤੇ ਭਾਈ ਸੁਖਦੇਵ ਸਿੰਘ ਦਾ ਕਸਬਾ ਆਰਿਫ਼ ਕੇ ਦੇ ਗੁਰਦੁਆਰਾ ਸਾਹਿਬ ਬਾਬਾ ਰਾਮ ਲਾਲ ਜੀ ਵਿਖੇ ਪਹੁੰਚਣ 'ਤੇ ਸਿੱਖ ਸੰਗਤਾਂ ਵਲੋਂ ਜ਼ੋਰਦਾਰ ...

ਪੂਰੀ ਖ਼ਬਰ »

ਘਰੇਲੂ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਦੀ ਕੁੱਟਮਾਰ

ਗੁਰੂਹਰਸਹਾਏ, 17 ਅਗਸਤ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕੁੱਟਮਾਰ ਕਰਕੇ ਜ਼ਖ਼ਮੀਂ ਕਰਨ ਦੇ ਮਾਮਲੇ ਵਿਚ ਨੌਂ ਅਣਪਛਾਤਿਆਂ ਸਮੇਤ ਬਾਰਾਂ ਵਿਰੋਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰੂਹਰਸਹਾਏ ਦੇ ...

ਪੂਰੀ ਖ਼ਬਰ »

ਸੀਵਰੇਜ ਦੇ ਮੇਨ ਹੋਲ਼ ਤੋਂ ਟੁੱਟੀਆਂ ਗਰਿੱਲਾਂ ਚੋਰੀ

ਫ਼ਿਰੋਜ਼ਪੁਰ, 17 ਅਗਸਤ (ਗੁਰਿੰਦਰ ਸਿੰਘ)-ਸਥਾਨਕ ਬਸਤੀ ਟੈਂਕਾ ਵਾਲੀ ਦੀ ਗਲੀ ਨੰਬਰ 16 ਵਿਚ ਰਹਿ ਰਿਹਾ ਆਜ਼ਾਦੀ ਘੁਲਾਟੀਏ ਸਵਰਗੀ ਕਰਮ ਸਿੰਘ ਉੱਪਲ ਦੀ ਬੇਟੀ ਸਤਵਿੰਦਰ ਕੌਰ ਵਲੋਂ ਘਰ ਦੇ ਬਾਹਰ ਬੁਰੀ ਤਰ੍ਹਾਂ ਟੁੱਟ ਚੁੱਕੇ ਸੀਵਰੇਜ ਦੇ ਮੇਨ ਹੋਲ਼ ਨੂੰ ਬੰਦ ਕਰਵਾਉਣ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮੌਕੇ ਸਿੱਖ ਜਥੇਬੰਦੀਆਂ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 17 ਅਗਸਤ (ਗੁਰਿੰਦਰ ਸਿੰਘ)-ਆਜ਼ਾਦੀ ਦਿਵਸ ਮੌਕੇ ਦੇਸ਼ ਦੇ ਆਜ਼ਾਦੀ ਸੰਗਰਾਮ 'ਚ 90 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨਾਲ ਆਜ਼ਾਦੀ ਤੋਂ ਬਾਅਦ ਹੁੰਦੀਆਂ ਆ ਰਹੀਆਂ ਵਧੀਕੀਆਂ ਅਤੇ ਕਿਸੇ ਵੀ ਖੇਤਰ 'ਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਵੱਡੀ ...

ਪੂਰੀ ਖ਼ਬਰ »

ਮਾਤਾ ਸਾਹਿਬ ਕÏਰ ਖ਼ਾਲਸਾ ਕਾਲਜ ਤਲਵੰਡੀ ਭਾਈ 'ਚ ਕਰਵਾਇਆ ਜਸ਼ਨ-ਏ-ਆਗਾਜ਼

ਤਲਵੰਡੀ ਭਾਈ, 17 ਅਗਸਤ (ਰਵਿੰਦਰ ਸਿੰਘ ਬਜਾਜ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸੁਹਿਰਦ ਪ੍ਰਬੰਧਾਂ ਅਤੇ ਪਿ੍ੰਸੀਪਲ ਡਾ: ਗੁਰਵੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕÏਰ ਖ਼ਾਲਸਾ ...

ਪੂਰੀ ਖ਼ਬਰ »

ਉੱਤਰ ਰੇਲਵੇ ਦੇ ਮਹਾਂਪ੍ਰਬੰਧਕ ਨੇ ਪ੍ਰਬੰਧਾਂ ਦੀ ਚੈਕਿੰਗ ਕਰਨ ਤੋਂ ਇਲਾਵਾ ਯਾਤਰੀਆਂ ਦੀ ਸਮੱਸਿਆਵਾਂ ਨੂੰ ਸੁਣਿਆ

ਜਲਾਲਾਬਾਦ, 17 ਅਗਸਤ (ਕਰਨ ਚੁਚਰਾ)-ਉੱਤਰ ਰੇਲਵੇ ਦੇ ਮਹਾਂਪ੍ਰਬੰਧਕ ਆਸ਼ੂਤੋਸ਼ ਗੰਗਲ ਨੇ ਅੱਜ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਦਾ ਅਚਾਨਕ ਨਿਰੀਖਣ ਕੀਤਾ | ਇਸ ਮੌਕੇ ਫ਼ਿਰੋਜ਼ਪੁਰ ਮੰਡਲ ਦੇ ਡਵੀਜ਼ਨਲ ਰੇਲਵੇ ਪ੍ਰਬੰਧਕ ਮੈਡਮ ਸੀਮਾ ਸ਼ਰਮਾ ਅਤੇ ਹੋਰ ਅਧਿਕਾਰੀ ...

ਪੂਰੀ ਖ਼ਬਰ »

ਸਲਫ਼ਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ

ਅਬੋਹਰ, 17 ਅਗਸਤ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਅਬੋਹਰ ਦੀ ਅਹੂਜਾ ਕਾਲੋਨੀ ਵਾਸੀ ਇਕ ਨੌਜਵਾਨ ਵਲੋਂ ਭੇਦਭਰੀ ਹਾਲਤ 'ਚ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ ਨੂੰ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਦੀ ...

ਪੂਰੀ ਖ਼ਬਰ »

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ 'ਚ ਸ਼ੋਭਾ ਯਾਤਰਾ ਅੱਜ

ਫ਼ਾਜ਼ਿਲਕਾ, 17 ਅਗਸਤ (ਅਮਰਜੀਤ ਸ਼ਰਮਾ)-ਰਾਸ਼ਟਰਵਾਦੀ ਵਿਚਾਰ ਮੰਚ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ 'ਚ 18 ਅਗਸਤ ਦੀ ਸ਼ਾਮ 5 ਵਜੇ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਰੌਸ਼ਨ ਲਾਲ ਵਰਮਾ ਨੇ ...

ਪੂਰੀ ਖ਼ਬਰ »

ਡਾ. ਵੀਰਪਾਲ ਦੀ ਕਿਤਾਬ ਦਾ ਟਾਈਟਲ ਰਿਲੀਜ਼

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਸਰਕਾਰੀ ਐਮ.ਆਰ. ਕਾਲਜ ਫ਼ਾਜ਼ਿਲਕਾ ਵਿਖੇ ਡਾ. ਵੀਰ ਪਾਲ ਵੀਰ ਵਹਾਬ ਦੀ ਕਿਤਾਬ 'ਪੀਰ ਕਾਵਿ ਵਿਚ ਇਲਾਹੀ ਸੁਰ ਦੀ ਪਰਵਾਜ਼' ਦਾ ਟਾਈਟਲ ਰਿਲੀਜ਼ ਕੀਤਾ ਗਿਆ | ਇਸ ਦੌਰਾਨ ਡਾ. ਵਿਜੈ ਪ੍ਰਵੀਨ ਨੇ ਬਤੌਰ ਮੁੱਖ ਮਹਿਮਾਨ ਦੇ ਰੂਪ ਵਿਚ ...

ਪੂਰੀ ਖ਼ਬਰ »

ਫ਼ਾਜ਼ਿਲਕਾ ਦਾ ਆਰ. ਓ. ਬੀ. ਦਾ ਸੁੰਦਰੀਕਰਨ ਪ੍ਰਾਜੈਕਟ ਲੋਕ ਸਮਰਪਿਤ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਦੇਸ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ 'ਤੇ ਬਣੇ ਰੇਲਵੇ ਓਵਰ ਬਿ੍ਜ ਨੂੰ ਤਿਰੰਗੇ ਦੇ ਰੰਗਾਂ ਦੀ ਰੌਸ਼ਨੀ 'ਚ ਰੁਸ਼ਨਾਉਣ ਅਤੇ ਇਸ ਦੇ ਦੋਵਾਂ ਪਾਸਿਆਂ 'ਤੇ ਸੁੰਦਰ ਪੇਂਟਿੰਗ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ 22 ਨੂੰ ਦਿੱਲੀ ਵਿਖੇ ਦੇਵੇਗੀ ਧਰਨਾ-ਡੱਲੇਵਾਲਾ

ਮੰਡੀ ਲਾਧੂਕਾ, 17 ਅਗਸਤ (ਮਨਪ੍ਰੀਤ ਸਿੰਘ ਸੈਣੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ 22 ਅਗਸਤ ਨੂੰ ਕਿਸਾਨੀ ਮੰਗਾਂ ਦੇ ਹੱਕ 'ਚ ਦਿੱਲੀ ਦੇ ਜੰਤਰ ਮੰਤਰ ਤੇ ਦਿੱਤੇ ਜਾ ਰਹੇ ਧਰਨੇ ਦੀਆਂ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਸਬੰਧ ਵਿਚ ਪਿੰਡ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਐਕਸੀਅਨ ਦਫ਼ਤਰ ਮੂਹਰੇ ਧਰਨਾ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਨਹਿਰੀ ਵਿਭਾਗ ਦੇ ਸਥਾਨਕ ਐਕਸੀਅਨ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ | ਇਸ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਬੁਰਜ ...

ਪੂਰੀ ਖ਼ਬਰ »

ਭਾਰਤੀ ਸੈਨਾ ਦੇ ਵੀਰਤਾ ਪੁਰਸਕਾਰ ਜੇਤੂਆਂ ਦਾ ਸਨਮਾਨ

ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਅਬੋਹਰ ਮਿਲਟਰੀ ਸਟੇਸ਼ਨ ਵਿਖੇ ਭਾਰਤੀ ਸੈਨਾ ਦੇ ਵੀਰਤਾ ਪੁਰਸਕਾਰ ਜੇਤੂਆਂ ਦਾ ਸਨਮਾਨ ਕੀਤਾ ਗਿਆ ਅਤੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਸਮਾਰੋਹ ਦੇ ਹਿੱਸੇ ਵਜੋਂ ਦੋ ਰੋਜ਼ਾ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ...

ਪੂਰੀ ਖ਼ਬਰ »

ਬਾਸਮਤੀ ਚੌਲਾਂ ਦੀ ਬਰਾਮਦ 'ਚ ਰੁਕਾਵਟ ਪਾਉਣ ਵਾਲੇ 10 ਕੀਟਨਾਸ਼ਕਾਂ ਦੀ ਵਰਤੋਂ 'ਤੇ ਲਗਾਈ ਪਾਬੰਦੀ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਸਰਕਾਰ ਨੇ ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ ਕੁੱਝ ਕੀਟਨਾਸ਼ਕਾਂ ਦੀ ਵਿੱਕਰੀ, ਭੰਡਾਰਨ, ਵੰਡ ਅਤੇ ਵਰਤੋਂ ਉੱਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ | ਇਸ ਨਾਲ ਫ਼ਾਜ਼ਿਲਕਾ ਜ਼ਿਲੇ੍ਹ ਦੀ ਜਿਸ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਅਜੰਪਸ਼ਨ ਕਾਨਵੈਂਟ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ ਅਬੋਹਰ, 17 ਅਗਸਤ (ਸੁਖਜੀਤ ਸਿੰਘ ਬਰਾੜ)-ਸਥਾਨਕ ਸੀਤੋ ਰੋਡ 'ਤੇ ਸਥਿਤ ਅਜੰਪਸ਼ਨ ਕਾਨਵੈਂਟ ਸਕੂਲ ਦੇ ਸੰਚਾਲਕ ਫਾਦਰ ਟਾਈਟਸ ਅਤੇ ਸਿਸਟਰ ਐਲਸਾ ਮਾਰੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 75ਵਾਂ ਆਜ਼ਾਦੀ ਦਿਹਾੜਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX