ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਗੰਭੀਰ ਹੈ ਅਤੇ ਇਸ ਸਬੰਧੀ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ | ਉਹ ਇਨਡੋਰ ਸਟੇਡੀਅਮ ਵਿਚ ਕੁਸ਼ਤੀ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਕਰਵਾਏ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ | ਕੈਬਨਿਟ ਮੰਤਰੀ ਨੇ ਕੁਸ਼ਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਹੁਸ਼ਿਆਰਪੁਰ ਦੀ ਕੁਸ਼ਤੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ | ਕੁਸ਼ਤੀ ਨੂੰ ਉਤਸਾਹਿਤ ਕਰਨ ਲਈ ਉਹ ਪੂਰੇ ਯਤਨ ਕਰਨਗੇ ਅਤੇ ਹਮੇਸ਼ਾ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਖੜ੍ਹੇ ਰਹਿਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਨੂੰ ਲੈ ਕੇ ਬਹੁਤ ਯਤਨ ਕਰ ਰਹੀ ਹੈ ਤਾਂ ਜੋ ਖੇਡਾਂ ਵਿਚ ਪਿਛੜ ਰਹੇ ਪੰਜਾਬ ਨੂੰ ਫਿਰ ਦੇਸ਼ ਵਿਚੋਂ ਮੋਹਰੀ ਸਥਾਨ 'ਤੇ ਲਿਆਂਦਾ ਜਾ ਸਕੇ | ਬ੍ਰਹਮ ਸ਼ੰਕਰ ਜਿੰਪਾ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੇਡਾਂ ਪ੍ਰਤੀ ਆਪਣਾ ਰੁਝਾਨ ਵਧਾਉਣ ਕਿਉਂਕਿ ਖੇਡਾਂ ਨਾਲ ਜਿੱਥੇ ਉਹ ਨਸ਼ੇ ਤੋਂ ਦੂਰ ਰਹਿਣਗੇ ਉੱਥੇ ਸਰੀਰਕ ਤੌਰ 'ਤੇ ਵੀ ਫਿੱਟ ਰਹਿ ਸਕਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੇ ਪਿੰਡਾਂ 'ਚ ਮਲਟੀਪਰਪਜ਼ ਸਪੋਰਟਸ ਪਾਰਕ ਬਣਾਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਨੌਜਵਾਨ ਦੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਗਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਪੰਜਾਬ ਸਰਕਾਰ ਖਿਡਾਰੀਆਂ ਦੀਆਂ ਬੁਨਿਆਦੀ ਜ਼ਰੂਰਤਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ | ਇਸ ਦੌਰਾਨ ਉਨ੍ਹਾਂ ਨਾਲ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਮਠਾਰੂ, ਸਕੱਤਰ ਰਜਿੰਦਰ ਸਿੰਘ, ਜ਼ੋਰਾਵਰ ਸਿੰਘ ਚੌਹਾਨ, ਡੀ.ਐਸ.ਪੀ. ਮਲਕੀਤ ਸਿੰਘ, ਅਮਰਪਾਲ ਸਿੰਘ ਕਾਕਾ, ਸੁੱਚਾ ਸਿੰਘ, ਸਤਵੰਤ ਸਿੰਘ ਸਿਆਣ, ਸੰਤੋਸ਼ ਸੈਣੀ, ਮਨਜੀਤ ਕੌਰ, ਅਸ਼ੋਕ ਸੂਦ, ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ |
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਏ.ਐਸ.ਆਈ. ਜਗਦੀਸ਼ ਨੇ ਜ਼ਰੂਰਤਮੰਦ ਵਿਅਕਤੀ ਦੀ ਸਹਾਇਤਾ ਕਰਕੇ ਨਾ ਸਿਰਫ਼ ਮਾਨਵਤਾ ਦੀ ਜਿੰਦਾ ਮਿਸਾਲ ਕਾਇਮ ਕੀਤੀ ਹੈ ਬਲਕਿ ਉਨ੍ਹਾਂ ਅਜਿਹਾ ਕਰਕੇ ਸਮੁੱਚੇ ਪੁਲਿਸ ਵਿਭਾਗ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ...
ਚੌਲਾਂਗ, 19 ਅਗਸਤ (ਸੁਖਦੇਵ ਸਿੰਘ)- ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ ਗਿਆ | ਧਰਨੇ ਸਬੰਧੀ ਨੰਬਰਦਾਰ ਦਲੀਪ ਸਿੰਘ ਮੁੱਖ ਬੁਲਾਰਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਲੋਂ ਲੰਪੀ ਸਕਿਨ ਬਿਮਾਰੀ ਕਾਰਨ ਮਾਰੇ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਸਬੰਧੀ ਜਾਰੀ ਐਡਵਾਈਜ਼ਰੀ ਨੂੰ ਜ਼ਿਲ੍ਹੇ 'ਚ ...
ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਨੌਜਵਾਨ ਨੂੰ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਮੇਰੀ ਨਿਗਰਾਨੀ ਹੇਠ ਐੱਸ.ਆਈ. ਕੁਲਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਪੁਲ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਰੰਜਿਸ਼ ਦੇ ਚੱਲਦਿਆਂ ਹਵਾਈ ਫਾਇਰ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਇੱਕ ਕਥਿਤ ਦੋਸ਼ੀ ਨੂੰ ਨਾਮਜ਼ਦ ਕਰਕੇ ਉਸ ਨੂੰ ਗਿ੍ਫ਼ਤਾਰ ਕਰਕੇ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਭਾਗ ਸਿੰਘ ਨਗਰ ਦੇ ਵਾਸੀ ...
ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)- ਬੀਤੇ ਦਿਨੀਂ ਇੱਥੇ ਹੁਸ਼ਿਆਰਪੁਰ ਰੋਡ 'ਤੇ ਰਾਤ ਸਮੇਂ ਇਕ ਕੈਂਟਰ ਨੰਬਰ ਪੀ.ਬੀ. 11 ਏ.ਐੱਚ. 8137 ਜੋ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ | ਇਸ ਦੌਰਾਨ ਉਸ ਦੇ ਅੱਗੇ ਟਰਾਲਾ ਨੰਬਰ ਪੀ.ਬੀ. 07 ਟੀ 4724 ਜਾ ਰਿਹਾ ਸੀ, ਜਿਸ ਦੇ ਚਾਲਕ ਵਲੋਂ ਇਕਮਦ ...
ਕੋਟਫ਼ਤੂਹੀ, 19 ਅਗਸਤ (ਅਵਤਾਰ ਸਿੰਘ ਅਟਵਾਲ)- ਪਿਛਲੇ ਦਿਨੀਂ ਪਿੰਡ ਬਿੰਜੋਂ ਦੇ ਗੁੱਜਰਾਂ ਦੇ ਡੇਰੇ ਵਿਚੋਂ 53 ਬੱਕਰੀਆਂ ਚੋਰੀ ਹੋਣ 'ਤੇ ਉਨ੍ਹਾਂ ਦੀ ਭਾਲ 'ਚ ਅੱਜ ਬਾਅਦ ਦੁਪਹਿਰ ਜਦੋਂ ਗੁੱਜਰਾਂ ਨੂੰ ਪਤਾ ਲੱਗਾ ਕਿ ਇਕ ਸਰਤਾਜ ਜੀ.ਐੱਸ. ਗੱਡੀ ਬੱਕਰੀਆਂ ਨਾਲ ਲੱਦੀ ਹੋਈ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ ਰਾਹੀਂ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਵੱਡੇ ਪੱਧਰ 'ਤੇ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈਆਂ ਉੱਚ ਅਧਿਕਾਰੀਆਂ, ਸੇਵਾਦਾਰਾਂ, ਕਲਰਕਾਂ, ਡਰਾਈਵਰਾਂ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 20 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 42163 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 496 ਸੈਂਪਲਾਂ ਦੀ ਪ੍ਰਾਪਤ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਕੇਂਦਰ ਸਰਕਾਰ ਦੀ ਸ਼ਹਿ 'ਤੇ ਸੀ.ਬੀ.ਆਈ. ਵਲੋਂ ਦਿੱਲੀ ਦੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਦੇ ਘਰ ਕੀਤੀ ਗਈ ਛਾਪੇਮਾਰੀ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਸੰਦੀਪ ਸੈਣੀ ਨੇ ਕਿਹਾ ਕਿ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਵਲੋਂ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਉਹ 21 ਅਗਸਤ ਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਵੱਲ ਕੀਤੇ ਜਾ ਰਹੇ ਰੋਸ ਮਾਰਚ 'ਚ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ...
ਗੜ੍ਹਦੀਵਾਲਾ- ਸਿੱਖਿਆ ਵਿਭਾਗ 'ਚ ਬਤੌਰ ਹਿੰਦੀ ਅਧਿਆਪਕਾ ਲਗਪਗ 25 ਸਾਲ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਸਰਕਾਰੀ ਮਿਡਲ ਸਕੂਲ ਤਲਵੰਡੀ ਜੱਟਾਂ ਤੋਂ ਸੇਵਾ ਮੁਕਤ ਹੋਏ ਮੈਡਮ ਬਲਵੀਰ ਕੌਰ ਬੈਂਸ ਪਤਨੀ ਨੰਬਰਦਾਰ ਪਰਮਜੀਤ ਸਿੰਘ ਬੈਂਸ ਦਾ ਜਨਮ ਪਿੰਡ ਲਿੱਤਰਾਂ ਦੇ ...
ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)- ਇੱਥੇ ਬੰਗਾ ਰੋਡ 'ਤੇ ਸਥਿਤ ਸੈਕਰਡ ਸਟੈਨਫੋਰਡ ਸਕੂਲ ਡਘਾਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ 80 ਦੇ ਕਰੀਬ ਵਿਦਿਆਰਥੀ ਸ੍ਰੀ ਕ੍ਰਿਸ਼ਨ ਅਤੇ ਗੋਪਾਲ ਗੋਪੀਆਂ ਦੇ ਰੂਪ ਵਿਚ ਸੱਜ ਕੇ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਚਿੰਤਪੁਰਨੀ ਮਾਰਗ ਦੀ ਖਸਤਾ ਹਾਸਲ ਸੜਕ ਨੂੰ ਲੈ ਕੇ ਸਥਾਨਕ ਕਾਂਗਰਸੀਆਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਖ਼ਿਲਾਫ਼ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ...
ਹਾਜੀਪੁਰ, 19 ਅਗਸਤ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਬੁੱਢਾਬੜ 'ਚੋਂ ਸਤਿਕਾਰ ਕਮੇਟੀ ਪੰਜਾਬ ਵਲੋਂ ਗੁੱਜਰਾਂ ਦੇ ਡੇਰੇ ਤੋਂ ਜ਼ਖਮੀ ਹਾਲਤ ਵਿਚ ਇਕ ਮੰਦਬੁੱਧੀ ਵਿਅਕਤੀ ਨੂੰ ਛਡਾਇਆ ਗਿਆ | ਜਾਣਕਾਰੀ ਅਨੁਸਾਰ ਸਤਿਕਾਰ ਕਮੇਟੀ ਪੰਜਾਬ ਦੇ ...
ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)-ਇੱਥੋਂ ਦੇ ਨਜ਼ਦੀਕੀ ਪਿੰਡ ਘਾਗੋਂ ਰੋੜਾਂਵਾਲੀ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ 23 ਅਗਸਤ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸੈਕਟਰੀ ਦਿਲਬਾਗ ਸਿੰਘ ਨੇ ਦੱਸਿਆ ...
ਅੱਡਾ ਸਰਾਂ, 19 ਅਗਸਤ (ਮਸੀਤੀ)- ਸ੍ਰੀ ਕਿ੍ਸ਼ਨ ਜਨਮ ਅਸਟਮੀ ਦੇ ਸਬੰਧ 'ਚ ਅੱਜ ਪਿੰਡ ਝੱਜ ਬ੍ਰਾਹਮਣਾ ਵਿਖੇ ਸ੍ਰੀਮਦ ਭਾਗਵਤ ਕਥਾ ਸਮਾਗਮ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਨਾਲ ਸਮਾਪਤ ਹੋ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਕਿ੍ਸ਼ਨ ਭਗਤਾਂ ਨੇ ਹਾਜ਼ਰੀ ਲਗਾਈ | ਇਸ ਦੌਰਾਨ ...
ਚੱਬੇਵਾਲ, 19 ਅਗਸਤ (ਪਰਮਜੀਤ ਨੌਰੰਗਾਬਾਦੀ)- ਇਲਾਕੇ ਵਿਚ ਬਹੁ-ਗਿਣਤੀ ਵਿਚ ਪਸ਼ੂ ਲੰਪੀ ਸਕਿਨ ਦੀ ਬਿਮਾਰੀ ਤੋਂ ਪ੍ਰਭਾਵਿਤ ਹਨ | ਇਸ ਬਿਮਾਰੀ ਸਬੰਧੀ ਪਸ਼ੂ-ਪਾਲਣ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਰੋਕਥਾਮ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧ ਨਾ-ਮਾਤਰ ਹੀ ਹਨ | ਸਰਕਾਰ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਵਾਤਾਵਰਨ ਇੰਜੀਨੀਅਰ ਸੰਦੀਪ ਬਹਿਲ, ਵਾਤਾਵਰਨ ਇੰਜੀਨੀਅਰ ਸ਼ਿਵ ਕੁਮਾਰ ਤੇ ਸਹਾਇਕ ਵਾਤਾਵਰਨ ਇੰਜੀਨੀਅਰ ਗੁਰਿੰਦਰਪਾਲ ਸਿੰਘ ਵਲੋਂ ਹੁਸ਼ਿਆਰਪੁਰ ...
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਵਿਖੇ ਚੇਅਰਮੈਨ ਮਹਿੰਦਰ ਸਿੰਘ ਜਸਵਾਲ ਅਤੇ ਪਿ੍ੰ. ਆਸ਼ਾ ਸ਼ਰਮਾ ਦੀ ਦੇਖ-ਰੇਖ 'ਚ ਅਗਵਾਈ 'ਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਈ ਧਾਰਮਿਕ ਪ੍ਰੀਖਿਆ 'ਚ ਮੱਲਾ ਮਾਰਨ ਵਾਲੇ ...
ਟਾਂਡਾ ਉੜਮੁੜ, 19 ਅਗਸਤ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿੱਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ...
ਗੜ੍ਹਦੀਵਾਲਾ, 19 ਅਗਸਤ (ਚੱਗਰ)- ਡਾ: ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਦਾ ਇਕ ਵਫ਼ਦ ਉੱਘੇ ਸਮਾਜ ਸੇਵਕ ਮਨਜੀਤ ਸਿੰਘ ਦਸੂਹਾ ਨੂੰ ਇਤਿਹਾਸਿਕ ਅੰਬੇਡਕਰ ਭਵਨ ਲਈ ਖਰੀਦੀ ਜ਼ਮੀਨ ਵਿਚ ਯੋਗਦਾਨ ਪ੍ਰਾਪਤ ਕਰਨ ਸਬੰਧੀ ਮਿਲਿਆ ਜਿਸ ਦੌਰਾਨ ਸੁਸਾਇਟੀ ...
ਦਸੂਹਾ, 19 ਅਗਸਤ (ਭੁੱਲਰ)- ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜ ਕੁਮਾਰ ਨੇ ਭੂੰਗਾ ਬਲਾਕ ਵਿਖੇ ਬਤੌਰ ਬੀ.ਪੀ.ਈ.ਓ. ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਦਾ ਸਟਾਫ਼ ਵਲੋਂ ਨਿੱਘਾ ਸੁਆਗਤ ਕੀਤਾ ਗਿਆ ਤੇ ਉਨ੍ਹਾਂ ਨੂੰ 'ਜੀ ਆਇਆਂ' ਕਿਹਾ ਗਿਆ | ਉਨ੍ਹਾਂ ਕਿਹਾ ਕਿ ਉਹ ...
ਭੰਗਾਲਾ, 19 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰੋ ਜੀ.ਐੱਸ ਮੁਲਤਾਨੀ, ਮੈਡਮ ਨੀਰੂ ਮੁਲਤਾਨੀ ਅਤੇ ਪਿ੍ੰਸੀਪਲ ਮਿਸ ਅਰਚਨਾ ...
ਅੱਡਾ ਸਰਾਂ, 19 ਅਗਸਤ (ਹਰਜਿੰਦਰ ਸਿੰਘ ਮਸੀਤੀ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਬੈਂਚਾਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਚੇਅਰਮੈਨ ਜੀ.ਐਸ. ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਏ ਇਸ ਸਮਾਗਮ ਵਿਚ ਪਹਿਲੀ ਤੋਂ ਪੰਜਵੀਂ ਜਮਾਤ ...
ਹਰਿਆਣਾ, 19 ਅਗਸਤ (ਖੱਖ)- ਜੀ.ਜੀ.ਡੀ.ਐਸ.ਡੀ. ਕਾਲਜ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਮੈਨੇਜਰ ਡਾ: ਗੁਰਦੀਪ ਕੁਮਾਰ ਸ਼ਰਮਾ ਦੀ ਅਗਵਾਈ 'ਚ ਪਿ੍ੰਸੀਪਲ ਡਾ: ਰਾਜੀਵ ਕੁਮਾਰ, ਸਕੂਲ ਇੰਚਾਰਜ ਡਾ: ਸ਼ੂਚੀ ਸ਼ਰਮਾ ਤੇ ਰਾਕੇਸ਼ ਜਰਿਆਲ ਦੀ ਦੇਖ-ਰੇਖ ਹੇਠ ਭਗਵਾਨ ਸ੍ਰੀ ...
ਦਸੂਹਾ, 19 ਅਗਸਤ (ਭੁੱਲਰ)- ਐੱਸ.ਵੀ.ਜੇ.ਸੀ.ਡੀ.ਏ.ਵੀ. ਪਬਲਿਕ ਸਕੂਲ ਦਸੂਹਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਪਿ੍ੰਸੀਪਲ ਰਸ਼ਮੀ ਮਹਿੰਗੀ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ ਸ੍ਰੀ ਕਿ੍ਸ਼ਨ ਜਨਮ-ਅਸ਼ਟਮੀ 'ਤੇ ਭਾਸ਼ਣ ...
ਭੰਗਾਲਾ, 19 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਕਸਬਾ ਭੰਗਾਲਾ ਤੋਂ ਬਹਿਬਲ ਮੰਜ ਅਤੇ ਹਰੋਖੁੰਦਪੁਰ ਵਾਇਆ ਧੌਲਾਖੇੜਾ ਦੋਹਾਂ ਸੜਕਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਪਿੰਡ ਵਾਸੀਆਂ ਵਲੋਂ ਇਕ ਮੰਗ ਪੱਤਰ ਹਲਕਾ ਇੰਚਾਰਜ ਆਪ ਪ੍ਰੋ. ਜੀ.ਐਸ. ਮੁਲਤਾਨੀ ਨੂੰ ਦਿੱਤਾ ਗਿਆ | ...
ਅੱਡਾ ਸਰਾਂ, 19 ਅਗਸਤ (ਹਰਜਿੰਦਰ ਸਿੰਘ ਮਸੀਤੀ)- ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਪਿੰ੍ਰਸੀਪਲ ਰਮਨਦੀਪ ਸਿੰਘ ਦੀ ਅਗਵਾਈ ਵਿਚ ਤੇ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਏ ਗਏ ...
ਦਸੂਹਾ, 19 ਅਗਸਤ (ਭੁੱਲਰ, ਕੌਸ਼ਲ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਆਈ.ਜੀ.ਸੀ.ਐੱਸ.ਈ. ਜੂਨ 2022 ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਦੀ ਪ੍ਰਾਇਮਰੀ ਹੈੱਡ ਡਾ: ਰੇਨੂੰ ਰਾਣਾਵਤ ਪਾਟੀਦਾਰ ਨੇ ਦੱਸਿਆ ਕਿ ਈ.ਵੀ.ਐਮ. ਵਿਸ਼ੇ ਦੀ ਪ੍ਰੀਖਿਆ ...
ਹਰਿਆਣਾ, 19 ਅਗਸਤ (ਹਰਮੇਲ ਸਿੰਘ ਖੱਖ)- ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦਾ ਜੋ ਜੰਗਲਾਂ ਹੇਠ ਰਕਬਾ ਹੈ ਉਹ ਲੋੜੀਂਦੀ ਮਾਤਰਾ ਤੋਂ ਬਹੁਤ ਜ਼ਿਆਦਾ ਘੱਟ ਹੈ ਜਿਸ ਬਾਰੇ ਜਿੱਥੇ ਪੰਜਾਬ ਸਰਕਾਰ ਆਪਣਾ ਰੋਲ ਅਦਾ ਕਰ ਰਹੀ ਹੈ ਉੱਥੇ ਹੀ ਬਹੁਤ ਸਾਰੀਆਂ ਕੁਦਰਤ ਨੂੰ ਬਚਾਉਣ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਹਦਾਇਤ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਬੁਢਾਪਾ ਪੈਨਸ਼ਨ ਤੇ ...
ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)-ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਸਮਾਰਕ ਵਿਖੇ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਵਿਚ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਵਲੋਂ ਦਿਲਬਾਗ ਸਿੰਘ ਦੀ ਅਗਵਾਈ ਹੇਠ 14ਵਾਂ ਖ਼ੂਨਦਾਨ ਕੈਂਪ ...
ਸ਼ਾਮਚੁਰਾਸੀ, 19 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)- ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਭਗਤੀ ਦਾ ਅਜਿਹਾ ਚਾਨਣ ਮੁਨਾਰਾ ਸਥਾਪਤ ਕੀਤਾ ਹੈ ਜਿਸਨੇ ਸੰਗਤਾਂ ਨੂੰ ਭਗਤੀ ਦੇ ਰੰਗ ਵਿਚ ਹੀ ਨਹੀ ਰੰਗਿਆਂ ਸਗੋ ਉਨ੍ਹਾਂ ਦੀ ਯਾਦ ਵਿਚ ਵੱਖ-ਵੱਖ ਸਥਾਨਾਂ 'ਤੇ ਵਿਦਿਆ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਰਾਜਸਥਾਨ ਦੇ ਜਲੌਰ ਵਿਖੇ ਸਕੂਲ ਦੇ ਹੈੱਡਮਾਸਟਰ ਵਲੋਂ ਆਪਣੇ ਲਈ ਅਲੱਗ ਰੱਖੇ ਪਾਣੀ ਦੀ ਮਟਕੇ 'ਚੋਂ ਪਾਣੀ ਪੀਣ ਦੀ ਸਜ਼ਾ ਅੱਠ ਸਾਲ ਦੇ ਇਕ ਦਲਿਤ ਬੱਚੇ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ ਵਾਲੇ ਮਾਮਲੇ ਨੂੰ ਲੈ ਕੇ ਭਗਵਾਨ ...
ਮੁਕੇਰੀਆਂ, 19 ਅਗਸਤ (ਰਾਮਗੜ੍ਹੀਆ)- ਰੈਸਟ ਹਾਊਸ ਮੁਕੇਰੀਆਂ ਵਿਖੇ ਆਲ ਇੰਡੀਆ ਕਿ੍ਸਚਨ ਦਲਿਤ ਫ਼ਰੰਟ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਰਾਸ਼ਟਰੀ ਪ੍ਰਧਾਨ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਮੁਨੱਵਰ ਮਸੀਹ ਨੇ ਕਿਹਾ ਕਿ ਪ੍ਰਭੂ ਪ੍ਰਮੇਸ਼ਵਰ ਦੇ ਸਤਿਸੰਗ ਨਾਲ ...
ਭੰਗਾਲਾ, 19 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਐੱਸ.ਐੱਸ.ਪੀ. ਹੁਸ਼ਿਆਰਪੁਰ ਵਲੋਂ ਹਿਮਾਚਲ ਤੋਂ ਆ ਰਹੇ ਨਸ਼ਿਆਂ ਦੀ ਰੋਕਥਾਮ ਤੇ ਥਾਣਾ ਮੁਕੇਰੀਆਂ ਤੋਂ ਦੂਰ ਪੈਂਦੇ ਪਿੰਡਾਂ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਵਿਚ ਰੱਖਣ ਲਈ ਪੁਲਿਸ ਚੌਕੀ ਭੰਗਾਲਾ ਬਣਾਈ ਗਈ ਸੀ ...
ਮਿਆਣੀ, 19 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਨੱਥੂਪੁਰ ਵਿਖੇ ਸਰਪੰਚ ਰਣਬੀਰ ਸਿੰਘ, ਮਹਿੰਦਰ ਸਿੰਘ, ਸੁਰਿੰਦਰਪਾਲ ਸਿੰਘ ਦੇ ਪਿਤਾ ਸਵਰਗੀ ਇੰਸ. ਦੀਦਾਰ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਹੋਣਹਾਰ ਵਿਦਿਆਰਥੀ ਰੋਹਨ ਮੁੰਜਾਲ ਨੇ ਚਾਰਟਰਡ ਅਕਾਊਾਟੈਂਟ ਬਣ ਕੇ ਸੰਸਥਾ ਸਮੇਤ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਪ੍ਰਾਪਤੀ 'ਤੇ ਪਿ੍ੰਸੀਪਲ ਡਾ: ਵਿਨੈ ਕੁਮਾਰ ਵਲੋਂ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਚਿੰਤਪੁਰਨੀ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਇਲਾਕਾ ਵਾਸੀਆਂ ਨੇ ਸਹਿਯੋਗ ਨਾਲ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਰਾਜ ...
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਆਪਣੇ ਭਰਾ ਨਾਲ ਮਿਲਕੇ ਆਪਣੀ ਹੀ ਮੰਗੇਤਰ ਨੂੰ ਅਗਵਾ ਕਰਨ ਵਾਲੇ ਵਿਅਕਤੀ ਦੋ ਮਹੀਨੇ ਬਾਅਦ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਜਸਵੰਤ ਸਿੰਘ ਦੱਸਿਆ ਕਿ ਮੱਖਣਦੀਨ ਪੁੱਤਰ ਸੇਰ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਵਲੋਂ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਮੌਕੇ ਭਾਈ ਘਨੱ੍ਹਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਪ੍ਰਧਾਨ ਬਰਜਿੰਦਰਜੀਤ ਸਿੰਘ ਦੀ ਅਗਵਾਈ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ | ...
ਬੀਣੇਵਾਲ, 19 ਅਗਸਤ (ਬੈਜ ਚੌਧਰੀ)- ਲੋਕ ਬਚਾਓ ਪਿੰਡ ਬਚਾਓ ਸ਼ੰਘਰਸ਼ ਕਮੇਟੀ ਇਲਾਕਾ ਬੀਤ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਅਗਵਾਈ 'ਚ ਪਿੰਡ ਮੈਹਿੰਦਵਾਣੀ 'ਚ ਚੱਲ ਰਿਹਾ ਲਗਾਤਾਰ ਧਰਨਾਂ/ਪੱਕਾ ਮੋਰਚਾ ਅੱਜ ਸ਼ੁਕਰਵਾਰ ਨੂੰ 15ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਪੰਜਾਬ ...
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਤੇ ਸਾਰੇ ਜ਼ਿਲਿ੍ਹਆਂ ਦੀ ਜ਼ਿਲ੍ਹਾ ਬਾਡੀ ਦੀ ਜੁਆਇੰਟ ਮੀਟਿੰਗ ਨਰੇਸ਼ ਸੈਣੀ ਦੀ ਪ੍ਰਧਾਨਗੀ 'ਚ ਹੋਈ | ਪ੍ਰੈੱਸ ...
ਸੈਲਾ ਖੁਰਦ, 19 ਅਗਸਤ (ਹਰਵਿੰਦਰ ਸਿੰਘ ਬੰਗਾ)- ਪੁਰਾਤਨ ਤੇ ਵਰਤਮਾਨ ਸਿੰਘਾਂ ਨੂੰ ਸਮਰਪਿਤ ਅਤੇ ਜਸਕਰਨ ਸਿੰਘ ਜੱਸੀ ਦੀ ਯਾਦ 'ਚ 14ਵਾਂ ਖ਼ੂਨਦਾਨ ਕੈਂਪ ਗੁਰਦੁਆਰਾ ਸ਼ਹੀਦਾਂ ਡਾਨਸੀਵਾਲ ਵਿਖੇ ਲਖਵੀਰ ਸਿੰਘ ਰਾਣਾ ਸਾਬਕਾ ਸਰਪੰਚ ਦੀ ਦੇਖ-ਰੇਖ ਹੇਠ ਲਗਾਇਆ ਗਿਆ ਜਿਸ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX