ਸਿੱਧਵਾਂ ਬੇਟ, 19 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਅੱਜ ਤੜਕਸਾਰ ਪਿੰਡ ਮਲਸੀਹਾਂ ਬਾਜਣ ਅਤੇ ਜਨੇਤਪੁਰਾ ਦੇ ਕੋਲੋਂ ਲੰਘਦੀ ਜੱਸੋਵਾਲ ਡਰੇਨਜ਼ ਵਿਚ ਕੱਕੇ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਪੁੱਜੇ ਰੇਤ ਮਾਫ਼ੀਏ ਦੇ ਇਕ ਗਿਰੋਹ ਨੂੰ ਉਕਤ ਦੋਹਾਂ ਪਿੰਡਾਂ ਦੇ ਲੋਕਾਂ ਨੇ ਘੇਰਾ ਪਾ ਲਿਆ | ਇਸ ਮੌਕੇ ਰੇਤ ਮਾਫ਼ੀਏ ਦੇ ਲੋਕ ਤਾਂ ਭੱਜਣ ਵਿਚ ਸਫ਼ਲ ਹੋ ਗਏ, ਪਰ ਉਨ੍ਹਾਂ ਦੇ ਕਈ ਵਾਹਨਾਂ ਨੂੰ ਲੋਕਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋਹਾਂ ਪਿੰਡਾਂ ਦੇ ਆਪ ਵਲੰਟੀਅਰਾਂ ਅਤੇ ਹੋਰ ਜ਼ਿੰੰਮੇਵਾਰ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਕੁਝ ਲੋਕ ਰਾਤ ਨੂੰ ਇਸ ਡਰੇਨਜ਼ ਵਿਚੋਂ ਮੌਕਾ ਤਾਣਕੇ ਨਾਜਾਇਜ਼ ਮਾਈਨਿੰਗ ਕਰਦੇ ਹਨ ਤਾਂ ਉਨ੍ਹਾਂ ਨੇ ਇਸ ਦੀ ਪੂਰੀ ਬਿੜਕ ਰੱਖਣੀ ਸ਼ੁਰੂ ਕਰ ਦਿੱਤੀ | ਜਦੋਂ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਕੁਝ ਲੋਕਾਂ ਨੂੰ ਪਤਾ ਲੱਗਾ ਕਿ ਡਰੇਨਾਂ ਵਿਚੋਂ ਜੇ.ਸੀ.ਬੀ. ਮਸ਼ੀਨਾਂ ਰਾਹੀਂ ਰੇਤ ਮਾਫ਼ੀਏ ਦੇ ਲੋਕ ਕੱਕਾ ਰੇਤਾ ਭਰ ਰਹੇ ਹਨ ਤਾਂ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਡਰੇਨ ਦੇ ਦੋਹਾਂ ਪਾਸਿਆਂ ਤੋਂ ਘੇਰਾ ਪਾ ਲਿਆ, ਪਰ ਇਹ ਲੋਕ ਆਪਣੇ ਟਰੈਕਟਰ-ਟਰਾਲੀਆਂ, ਜੇ.ਸੀ.ਬੀ. ਮਸ਼ੀਨਾਂ ਨੂੰ ਭਜਾਉਣ ਲਈ ਯਤਨ ਕਰਨ ਲੱਗੇ | ਉਨ੍ਹਾਂ ਲੋਕਾਂ ਨੇ ਪਿੰਡ ਜਨੇਤਪੁਰਾ ਦੇ ਪਿ੍ਤਪਾਲ ਸਿੰਘ ਪੁੱਤਰ ਚੈਂਚਲ ਸਿੰਘ ਦੀ ਸਕੂਟਰੀ 'ਤੇ ਜੇ.ਸੀ.ਬੀ. ਮਸ਼ੀਨ ਚੜਾਉਣ ਦੀ ਵੀ ਕੋਸ਼ਿਸ ਕੀਤੀ, ਜਿਸ ਨਾਲ ਸਕੂਟਰੀ ਦਾ ਮੂਹਰਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਪਿ੍ਤਪਾਲ ਸਿੰਘ ਵਾਲ-ਵਾਲ ਬਚ ਗਿਆ | ਪਰ ਲੋਕਾਂ ਨੇ ਹਿੰਮਤ ਨਾ ਹਾਰੀ ਅਤੇ ਰੌਲਾ ਪਾਉਣ 'ਤੇ ਦੋਹਾਂ ਪਿੰਡਾਂ ਦੇ ਹੋਰ ਲੋਕ ਵੀ ਮਾਰੂ ਹਥਿਆਰਾਂ ਨਾਲ ਮੌਕੇ 'ਤੇ ਪੁੱਜ ਗਏ | ਪਰ ਪਤਾ ਲੱਗਾ ਕਿ ਰੇਤ ਮਾਫ਼ੀਏ ਦੇ ਸਾਰੇ ਲੋਕ ਇਕ ਕਰੇਟਾ ਗੱਡੀ ਵਿਚ ਸਵਾਰ ਹੋ ਕੇ ਭੱਜਣ ਵਿਚ ਕਾਮਯਾਬ ਹੋ ਗਏ | ਜਦਕਿ ਉਹ ਦੋ ਜੇ.ਸੀ.ਬੀ. ਮਸ਼ੀਨਾਂ ਅਤੇ ਕਰੀਬ 10 ਟਰੈਕਟਰ ਸਮੇਤ ਟਰਾਲੀਆਂ ਨੂੰ ਡਰੇਨ ਦੇ ਵਿਚ ਹੀ ਛੱਡ ਕੇ ਚਲੇ ਗਏ, ਜਿੰਨ੍ਹਾਂ ਨੂੰ ਲੋਕਾਂ ਨੇ ਕਬਜ਼ੇ ਵਿਚ ਲੈ ਕੇ ਪੁਲਿਸ ਦੇ ਹਵਾਲੇ ਕੀਤਾ | ਕਬਜ਼ੇ ਵਿਚ ਲਏ ਗਏ ਟਰੈਕਟਰਾਂ 'ਤੇ ਸੰਧੂ ਗਰੁੱਪ ਵੀ ਲਿਖਿਆ ਹੋਇਆ ਸੀ | ਆਪ ਵਲੰਟੀਅਰਾਂ ਨੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਫ਼ੋਨ ਕਰ ਦਿੱਤਾ ਜੋ ਆਪਣੀ ਪੂਰੀ ਟੀਮ ਨਾਲ ਘਟਨਾ ਮਾਈਨਿੰਗ ਵਾਲੀ ਜਗ੍ਹਾ 'ਤੇ ਪੁੱਜੀ | ਭਾਵੇਂ ਉਨਾਂ ਨੇ ਇਸ ਮੌਕੇ 'ਤੇ ਸੰੰਬੰਧਿਤ ਡੀ.ਐਸ.ਪੀ., ਥਾਣਾ ਮੁਖੀ ਅਤੇ ਡਰੇਨਜ਼ ਵਿਭਾਗ ਦੇ ਐਸ.ਡੀ.ਓ. ਨੂੰ ਮੌਕੇ 'ਤੇ ਪੁੱਜਣ ਲਈ ਫ਼ੋਨ ਵੀ ਕੀਤੇ, ਪਰ ਜਦੋਂ ਇੰਨ੍ਹਾਂ ਵਿਚੋਂ ਕੋਈ ਵੀ ਮੌਕੇ 'ਤੇ ਨਾ ਪੁੱਜਾ ਤਾਂ ਬੀਬੀ ਮਾਣੂੰਕੇ ਦੇ ਤੇਵਰ ਹੋਰ ਵੀ ਲਾਲ ਹੋ ਗਏ | ਉਨ੍ਹਾਂ ਨੇ ਸਭ ਤੋਂ ਪਹਿਲਾਂ ਐਸ.ਐਸ.ਪੀ. ਜਗਰਾਉਂ, ਐਕਸੀਅਨ ਡਰੇਨਜ਼ ਵਿਭਾਗ ਨੂੰ ਫ਼ੋਨ ਕਰ ਕੇ ਜਾਣੂੰ ਕਰਵਾਇਆ, ਫਿਰ ਉਨ੍ਹਾਂ ਨੇ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਨੂੰ ਫ਼ੋਨ ਲਗਾ ਕੇ ਰੇਤ ਮਾਫੀਏ ਦੇ ਲੋਕਾਂ ਦੇ ਨਾਲ-ਨਾਲ ਇਸ ਮਾਮਲੇ ਵਿਚ ਅਣਗਹਿਲੀ ਵਰਤਣ ਵਾਲੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ | ਉਨ੍ਹਾਂ ਇਸ ਮੌਕੇ ਆਪਣੇ ਵਲੰਟੀਅਰਾਂ ਸਮੇਤ ਹੋਰ ਲੋਕਾਂ ਦਾ ਵੀ ਧੰਨਵਾਦ ਕਰਦਿਆਂ ਆਖਿਆ ਕਿ ਇਨ੍ਹਾਂ ਦੇ ਯਤਨਾਂ ਸਦਕਾ ਅੱਜ ਰੇਤ ਮਾਫੀਏ ਦੇ ਲੋਕਾਂ ਦਾ ਪਰਦਾਫਾਸ ਹੋਇਆ ਹੈ | ਉਨ੍ਹਾਂ ਆਖਿਆ ਕਿ ਕਿਸੇ ਵੀ ਸ਼ਖ਼ਸ ਨੂੰ ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ | ਉਨਾਂ ਮੌਕੇ 'ਤੇ ਪੁੱਜੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਨੂੰ ਤੁਰੰਤ ਰੇਤ ਮਾਫ਼ੀਏ ਦੇ ਲੋਕਾਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦੀਆਂ ਧਾਰਾਵਾਂ ਅਤੇ ਇਕ ਵਿਅਕਤੀ ਨੂੰ ਮਸ਼ੀਨ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਸਮੇਤ ਮਾਮਲਾ ਦਰਜ ਕਰਕੇ ਐਫ.ਆਈ.ਆਰ. ਮੌਕੇ 'ਤੇ ਲਿਆਉਣ ਦੀ ਗੱਲ ਕਰਦਿਆਂ ਆਖਿਆ ਕਿ ਜਿੰਨ੍ਹਾਂ ਚਿਰ ਮੌਕੇ 'ਤੇ ਐਫ.ਆਈ.ਆਰ. ਨਹੀਂ ਲਿਆਂਦੀ ਜਾਂਦੀ ਉਨ੍ਹਾਂ ਚਿਰ ਉਹ ਇੱਥੇ ਹੀ ਬੈਠੇ ਰਹਿਣਗੇ | ਪਤਾ ਲੱਗਾ ਕਿ ਪੁਲਿਸ ਨੇ ਸਾਰੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਨਾਮਲੂਮ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ |
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਜੀ ਦੀ ਸਰਪ੍ਰਸਤੀ ਹੇਠ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਨੇੜੇ ਅਨਾਥ ਬੱਚਿਆਂ ਲਈ ਐੱਸ.ਜੀ.ਬੀ ਬਾਲ ਘਰ ਅੰਦਰ ਪੇਂਡੂ ਵਿਕਾਸ, ...
ਸਿੱਧਵਾਂ ਬੇਟ, 19 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਬਲਾਕ ਸਿੱਧਵਾਂ ਬੇਟ ਨਾਲ ਸੰਬੰਧਿਤ ਜੀ.ਓ.ਜੀ. ਕੈਪਟਨ ਸੁਖਚੈਣ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਸੂਬੇਦਾਰ ਰਛਪਾਲ ਸਿੰਘ ਅਤੇ ਹੌਲਦਾਰ ਅਜੀਤ ਸਿੰਘ ਅਤੇ ਕੁਝ ਹੋਰ ਲੋਕਾਂ ਦਾ ਵਫ਼ਦ ਕੁਝ ...
ਸਿੱਧਵਾਂ ਬੇਟ, 19 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦੀ ਵਸਨੀਕ ਗੁਰਜੀਤ ਕੌਰ ਪਤਨੀ ਗੁਰਮੁੱਖ ਸਿੰਘ ਵਲੋਂ ਕਰੀਬ ਦੋ ਸਾਲ ਪਹਿਲਾਂ 2-7-2020 ਨੂੰ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਕ ਦਰਖਾਸਤ ਦੇ ਅਧਾਰ 'ਤੇ ਉਪ ਪੁਲਿਸ ਕਪਤਾਨ ਵਲੋਂ ਕੀਤੀ ...
ਹੰਬੜਾਂ, 19 ਅਗਸਤ (ਮੇਜਰ ਹੰਬੜਾਂ)-ਪਿੰਡ ਪੁੜੈਣ ਵਿਖੇ ਡੇਰਾ ਭਾਈ ਮੱਸਾ ਜੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮੁੱਖ ਸੇਵਾਦਾਰ ਬਾਬਾ ਅਮਰੇਸ਼ਵਰ ਦਾਸ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ 'ਚ ਬਾਬਾ ਅਮਰੀਕ ਸਿੰਘ ਠਾਠ ਨਾਨਕਸਰ ਪੁੜੈਣ, ਅਜੇ ਮਾਕਨ ...
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਸਮੇਂ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਹਲਕਾ ਦਾਖਾ ਦੇ ਪਿੰਡ ਮੰਡਿਆਣੀ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਲਈ ਅੱਜ ਪੇਂਡੂ ...
ਰਾਏਕੋਟ, 19 ਅਗਸਤ (ਸੁਸ਼ੀਲ)-'ਦੀ ਪੰਜਾਬ ਰਾਜ ਸਹਿਕਾਰੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ' ਸਰਕਲ ਰਾਏਕੋਟ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਘੁਢਾਣੀ ਤੇ ਸਰਪ੍ਰਸਤ ਰਾਜਵੰਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਹੋਈ ...
ਮਲੌਦ, 19 ਅਗਸਤ (ਦਿਲਬਾਗ ਸਿੰਘ ਚਾਪੜਾ)-ਮਲੌਦ ਸ਼ਹਿਰ ਅਧੀਨ ਪੈਂਦੇ ਵਾਰਡ ਨੰ. 9 ਸੋਮਲ ਖੇੜੀ ਵਿਖੇ ਔਰਤਾਂ ਵੱਲੋਂ ਮਿਲ ਕੇ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਦੇ ਗਰਾੳਾੂਡ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦਾ ਉਦਘਾਟਨ ਵਾਰਡ ਕੌਂਸਲਰ ਗੁਰਦੀਪ ਸਿੰਘ ...
ਪਾਇਲ, 19 ਅਗਸਤ (ਨਿਜ਼ਾਮਪੁਰ/ਰਜਿੰਦਰ ਸਿੰਘ)-ਡੀ.ਐੱਸ.ਪੀ ਪਾਇਲ ਹਰਸਿਮਰਤ ਸਿੰਘ ਛੇਤਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਇਲ਼ ਪੁਲਿਸ ਵਲੋਂ 16 ਅਗਸਤ ਨੂੰ ਜਗਦੇਵ ਸਿੰਘ ਵਾਸੀ ਧਮੋਟ ਕਲਾਂ ਸੰਬੰਧੀ ਆਪਣੀ ਖੇਤ ਵਾਲੀ ਮੋਟਰ ਤੋਂ ਭੇਦਭਰੀ ਹਾਲਾਤ ਵਿਚ ਲਾਪਤਾ ...
ਰਾਏਕੋਟ, 19 ਅਗਸਤ (ਸੁਸ਼ੀਲ)-ਅੱਜ ਸਥਾਨਕ ਗੁੱਗਾ ਮੈੜੀ ਅਸਥਾਨ 'ਤੇ ਗੁੱਗਾ ਮੈੜੀ ਸੇਵੀ ਸੰਮਤੀ (ਰਜਿ.) ਦੀ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਪ੍ਰਧਾਨ ਨਰਿੰਦਰ ਡਾਬਰ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਜਾਣਕਾਰੀ ਦਿੰਦਿਆਂ ਚੇਅਰਮੈਨ ਮਨੋਹਰ ਲਾਲ ਲਾਡੀ ਤੇ ਪ੍ਰਧਾਨ ...
ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ)-ਵੈੱਲਫੇਅਰ ਸੁਸਾਇਟੀ ਤਲਵੰਡੀ ਰਾਏ ਵਲੋਂ ਰਾਏਕੋਟ ਨਿਵਾਸੀ ਟਹਿਲ ਸਿੰਘ ਦਾ ਸਨਮਾਨ ਕੀਤਾ ਗਿਆ ਜੋ ਕਿ ਪਿਛਲੇ 35-40 ਸਾਲਾਂ ਤੋਂ ਪਿੰਡ-ਪਿੰਡ ਅਖ਼ਬਾਰ ਵੰਡਣ ਦੀ ਸੇਵਾ ਕਰ ਰਿਹਾ ਹੈ | ਸੰਸਥਾ ਦੇ ਪ੍ਰਧਾਨ ਮੈਡਮ ਭੁਪਿੰਦਰ ਕੌਰ ...
ਚੌਂਕੀਮਾਨ, 19 ਅਗਸਤ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਹਾਈ ਸਕੂਲ ਪੱਬੀਆਂ ਵਿਖੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਕਬੱਡੀ ਨੈਸ਼ਨਲ ਸਟਾਈਲ ਦਾ ਦੋਸਤਾਨਾਂ ਮੈਚ ਖੇਡਿਆ ਗਿਆ | ਇਸ ਮੌਕੇ ਮਾਸਟਰ ਮਹਿੰਦਰਪਾਲ ਸਿੰਘ ਬਰਸਾਲ ਨੇ ਦੱਸਿਆ ਕਿ ਸਰਕਾਰੀ ...
ਗੁਰੂਸਰ ਸੁਧਾਰ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਕਿੰਡਰ ਗਾਰਟਨ ਤੇ ਹੋਰਨਾਂ ਜਮਾਤਾਂ ਦੇ ਬੱਚਿਆਂ ਨੇ ਭਗਵਾਨ ਸ੍ਰੀ ਕਿ੍ਸ਼ਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ...
ਜਗਰਾਉਂ, 19 ਅਗਸਤ (ਗੁਰਦੀਪ ਸਿੰਘ ਮਲਕ)- ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਪੰਜਾਬ ਪ੍ਰਦੇਸ ਕਾਂਗਰਸ ਵਲੋਂ ਟਕਸਾਲੀ ਪੁਰਾਣੇ ਬਜੁਰਗ ਕਾਂਗਰਸੀ ਵਰਕਰਾਂ ਦਾ ਚੰਡੀਗੜ੍ਹ ਵਿਖੇ ਸਨਮਾਨ ਕਰਕੇ ਵਰਕਰਾਂ ਦਾ ਦਿਲ ਜਿੱਤ ਲਏ ਹਨ | ਇਨ੍ਹਾਂ ਸ਼ਬਦਾਂ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਬੀਤੀ 23 ਜੁਲਾਈ ਨੂੰ ਰਾਜਸਥਾਨ ਦੇ ਜ਼ਿਲ੍ਹਾ ਜਲੋਰ ਵਿਖੇ 9 ਸਾਲ ਦੇ ਬੱਚੇ ਇੰਦਰ ਮੇਘਵਾਲ ਦੀ ਪਾਣੀ ਪੀਣ ਨੂੰ ਲੈ ਕੇ ਹੈੱਡ ਮਾਸਟਰ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ 'ਤੇ 13 ਅਗਸਤ ਨੂੰ ਮੌਤ ਹੋ ਜਾਣ ਦੀ ਘਟਨਾ ਨੇ ਸਮੂਹ ਐਸ.ਸੀ. ...
ਹਠੂਰ, 19 ਅਗਸਤ (ਜਸਵਿੰਦਰ ਸਿੰਘ ਛਿੰਦਾ)-ਡਿਜ਼ੀਟਲ ਲਰਨਿੰਗ ਸੈਂਟਰ ਲੱਖਾ ਵਿਖੇ ਐਨ.ਆਈ.ਆਈ.ਟੀ. ਵਲੋਂ ਪਿੰਡ ਦੇ ਬੱਚਿਆਂ ਨੂੰ ਮੁਫ਼ਤ ਕੰਪਿਊਟਰ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੈਂਟਰ ਇੰਚਾਰਜ ਗੁਰਪ੍ਰੀਤ ਕੌਰ ਨੇ ਦੱਸਿਆ ...
ਭੂੰਦੜੀ, 19 ਅਗਸਤ (ਕੁਲਦੀਪ ਸਿੰਘ ਮਾਨ)-ਗੌਰਮਿੰਟ ਟੀਚਰਜ਼ ਯੂਨੀਅਨ ਲੁਧਿਆਣਾ ਦੇ ਇਕ ਵਫ਼ਦ ਵਲੋਂ ਅਧਿਆਪਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਲੁਧਿਆਣਾ ...
ਗੁਰੂਸਰ ਸੁਧਾਰ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਸਮੇਂ ਕੈਨੇਡਾ 'ਚ ਅਕਾਲ ਚਲਾਣਾ ਕਰ ਗਏ ਲਖਵਿੰਦਰ ਸਿੰਘ ਧਾਲੀਵਾਲ ਨਮਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਧਾਲੀਵਾਲ ਨਿਵਾਸ ਪਿੰਡ ਰੱਤੋਵਾਲ ਵਿਖੇ ਸਵੇਰ ਸਮੇਂ ਪਾਇਆ ਗਿਆ | ...
ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪੇਂਡੂ ਇਲਾਕੇ ਦੀਆਂ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਅੱਗੇ ਵਧਣ ਵਿਚ ਅਹਿਮ ਰੋਲ ਅਦਾ ਕਰਨ ਵਾਲੀ ਨਾਮਵਰ ਵਿੱਦਿਅਕ ਸੰਸਥਾ ਸਵਾਮੀ ਗੰਗਾ ਗਿਰੀ ਜਨਤਾ ਕਾਲਜ ਰਾਏਕੋਟ ਵਿਖੇ ...
ਜਗਰਾਉਂ, 19 ਅਗਸਤ (ਜੋਗਿੰਦਰ ਸਿੰਘ)-ਪਿੰਡ ਰਸੂਲਪੁਰ ਵਿਖੇ ਚਿੱਟੇ ਦੇ ਮਾਰੂ ਨਸ਼ੇ ਅਤੇ ਨਕਲੀ ਸ਼ਰਾਬ ਦੇ ਕਾਲੇ ਧੰਦੇ ਤੋਂ ਪੀੜ੍ਹਤ ਪਰਿਵਾਰਾਂ ਅਤੇ ਮਜ਼ਦੂਰ ਔਰਤਾਂ ਨੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਮੰਗ ਕੀਤੀ ਕਿ ਨਸ਼ੇ ਦੇ ਵੱਡੇ ਸਮੱਗਲਰਾਂ ...
ਜਗਰਾਉਂ, 19 ਅਗਸਤ (ਜੋਗਿੰਦਰ ਸਿੰਘ)-ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਫਾਇਰ ਸੇਫ਼ਟੀ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਜਗਰਾਉਂ ਤੋ ਮਨੋਹਰ ਫਾਇਰ ਸੇਫ਼ਟੀ ਕੰਪਨੀ ਵਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਅੱਗ ਬੁਝਾਊ ਸਿਲੰਡਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ ...
ਰਾਏਕੋਟ, 19 ਅਗਸਤ (ਸੁਸ਼ੀਲ)-ਕਰੀਬੀ ਪਿੰਡ ਧੂਰਕੋਟ ਵਿਖੇ ਗ੍ਰਾਮ ਪੰਚਾਇਤ ਵਲੋਂ ਬਾਠ ਚੈਰੀਟੇਬਲ ਹਸਪਤਾਲ ਜਲਾਲਦੀਵਾਲ ਦੇ ਸਹਿਯੋਗ ਨਾਲ ਸਰਪੰਚ ਮੇਜਰ ਸਿੰਘ ਧੂਰਕੋਟ ਦੀ ਅਗਵਾਈ 'ਚ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਧੂਰਕੋਟ ਦੇ ...
ਰਾਏਕੋਟ, 19 ਅਗਸਤ (ਸੁਸ਼ੀਲ)-ਭਗਵਾਨ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਅੱਜ ਸ੍ਰੀ ਰਾਧੇ ਕ੍ਰਿਸ਼ਨਾ ਪ੍ਰਭਾਤ ਫੇਰੀ ਮੰਡਲ ਰਾਏਕੋਟ ਵਲੋਂ ਸ਼ਹਿਰ ਦੀਆਂ ਹੋਰ ਕਈ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX