ਅੰਮਿ੍ਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਅਤੇ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਚੁੱਕੇ ਗਏ ਕਦਮਾਂ ਤਹਿਤ ਅੱਜ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਰਾਜਪਾਲ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਜਲੰਧਰ ਜ਼ੋਨ ਤੇ ਹਨੂੰਵੰਤ ਸਿੰਘ ਸਹਾਇਕ ਕਮਿਸ਼ਨਰ ਅੰਮਿ੍ਤਸਰ ਦੀ ਅਗਵਾਈ ਹੇਠ ਅੰਮਿ੍ਤਸਰ, ਜਲੰਧਰ, ਗੁਰਦਾਸਪੁਰ ਜ਼ਿਲਿ੍ਹਆਂ ਦੀਆਂ ਆਬਕਾਰੀ ਟੀਮਾਂ ਦਾ ਗਠਨ ਕਰਕੇ ਅੰਮਿ੍ਤਸਰ 'ਚ ਪੈਂਦੇ ਸ਼ਰਾਬ ਦੇ ਠੇਕਿਆਂ ਦੀ ਜਾਂਚ ਲਈ ਮੁਹਿੰਮ ਚਲਾਈ ਗਈ | ਜਿਸ ਦੇ ਤਹਿਤ ਸ਼ਰਾਬ ਦੇ ਲਾਇਸੰਸੀਆਂ ਵਲੋਂ ਅਣਅਧਿਕਾਰਤ ਸ਼ਰਾਬ ਵੇਚਣ, ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ, ਬਿਨਾਂ ਪਾਸ ਪਰਮਿਟ ਪੇਟੀਆਂ ਵੇਚਣ ਤੇ ਬਿਨਾਂ ਹੋਲੋਗ੍ਰਾਮ ਦੇ ਵਿਦੇਸ਼ੀ ਸ਼ਰਾਬ ਰੱਖਣ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਵਾਚਿਆ | ਜਾਣਕਾਰੀ ਮੁਤਾਬਕ ਜਾਂਚ ਦੌਰਾਨ ਗਰੁੱਪ ਨਿਊ ਅੰਮਿ੍ਤਸਰ ਦੀ ਫਰਮ ਮੈਸ. ਦਲਬੀਰ ਸਿੰਘ ਪੰਨੂੰ ਦੇ ਠੇਕਿਆਂ ਤੋਂ ਅਣਅਧਿਕਾਰਤ ਤੌਰ 'ਤੇ ਰੱਖੀਆਂ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਦੀਆਂ 70 ਪੇਟੀਆਂ ਬਰਾਮਦ ਕੀਤੀਆਂ, ਜਿਸ ਦਾ ਲਾਇਸੈਂਸੀ ਵਲੋਂ ਰਜਿਸਟਰ ਵਿਚ ਕੋਈ ਵੀ ਇੰਦਰਾਜ ਦਰਜ ਨਹੀਂ ਕੀਤਾ ਗਿਆ | ਦੂਸਰੀ ਟੀਮ ਵਲੋਂ ਗਰੁੱਪ ਤਰਨ ਤਾਰਨ ਰੋਡ ਦੀ ਫਰਮ ਮੈਸ. ਅਮਰੀਕ ਸਿੰਘ ਬਾਜਵਾ ਦੇ ਠੇਕਿਆਂ ਤੋਂ 25 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ, ਜੋ ਬਿਨਾਂ ਹੋਲੋਗ੍ਰਾਮ ਦੇ ਸੀ ਅਤੇ ਰਜਿਸਟਰ ਵਿਚ ਵੀ ਕੋਈ ਇੰਦਰਾਜ ਨਹੀਂ ਸੀ | ਤੀਸਰੀ ਟੀਮ ਵਲੋਂ ਹਯਾਤ ਹੋਟਲ ਦੇ ਬਿਲਕੁਲ ਨਾਲ ਲੱਗਦੀ ਜਗ੍ਹਾ 'ਤੇ ਰੇਡ ਕਰਕੇ 128 ਬੋਤਲਾਂ ਅੰਗਰੇਜ਼ੀ ਸ਼ਰਾਬ ਤੇ 108 ਬੋਤਲਾਂ ਬੀਅਰ ਦਾ ਸਟਾਕ ਬਰਾਮਦ ਕੀਤਾ ਗਿਆ | ਇਹ ਜਗ੍ਹਾ ਮੈਸ. ਦਲਬੀਰ ਸਿੰਘ ਪੰਨੂੰ ਵਲੋਂ ਬਤੌਰ ਨਿੱਜੀ ਦਫਤਰ ਵਰਤੀ ਜਾ ਰਹੀ ਸੀ, ਜਿੱਥੇ ਠੇਕੇਦਾਰ ਵਲੋਂ ਬਿਨਾਂ ਪਾਸ ਪਰਮਿਟ ਦੇ ਅਣਅਧਿਕਾਰਤ ਸ਼ਰਾਬ ਰੱਖੀ ਹੋਈ ਸੀ | ਟੀਮਾਂ ਨੇ ਉਕਤ ਸ਼ਰਾਬ ਜ਼ਬਤ ਕਰਕੇ ਸੰਬੰਧਤ ਵਿਅਕਤੀਆਂ ਤੇ ਫਰਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਵਿਭਾਗ ਦੇ ਅਧਿਕਾਰੀ ਹਨੂੰਵੰਤ ਸਿੰਘ ਨੇ ਦੱਸਿਆ ਕਿ ਸਾਡੀਆਂ ਟੀਮਾਂ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਦਰਿਆ ਬਿਆਸ ਤੇ ਰਾਵੀ ਦੇ ਨਾਲ ਲੱਗਦੇ ਇਲਾਕੇ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਇਲਾਕਿਆਂ ਵਿਚੋਂ ਹਜ਼ਾਰਾਂ ਲੀਟਰ ਲਾਹਣ ਨਸ਼ਟ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਅੱਜ ਦੀ ਕਾਰਵਾਈ 'ਚ ਹੇਮੰਤ ਸ਼ਰਮਾ, ਹਰਜੋਤ ਸਿੰਘ ਬੇਦੀ, ਜਸਪ੍ਰੀਤ ਸਿੰਘ, ਗÏਤਮ ਗੋਬਿੰਦ ਵੈਸ਼, ਨਵਜੋਤ ਭਾਰਤੀ, ਰਜਿੰਦਰ ਤਨਵਰ ਦੀ ਅਗਵਾਈ ਹੇਠ ਆਬਕਾਰੀ ਟੀਮਾਂ ਨੇ ਹਿੱਸਾ ਲਿਆ |
ਅੰਮਿ੍ਤਸਰ, 19 ਅਗਸਤ (ਰੇਸ਼ਮ ਸਿੰਘ)-ਪਿਛਲੇ 24 ਘੰਟਿਆਂ 'ਚ ਪੁਲਿਸ ਵਲੋਂ 50 ਗ੍ਰਾਮ ਹੈਰੋਇਨ, ਇਕ ਪਿਸਤੌਲ ਸਮੇਤ ਕਾਰਤੂਸ, 3 ਦੋਪਹੀਆ ਵਾਹਨ ਆਦਿ ਬਰਾਮਦ ਕਰਕੇ ਸਣੇ ਹੋਰ ਜੁਰਮਾਂ ਤਹਿਤ ਪੁਲਿਸ ਵਲੋਂ ਵੱਖ ਵੱਖ ਥਾਵਾਂ ਤੋਂ 7 ਦੋਸ਼ੀ ਗਿ੍ਫਤਾਰ ਕੀਤੇ ਗਏ ਹਨ | ਥਾਣਾ ਸਦਰ ਦੀ ...
ਅੰਮਿ੍ਤਸਰ, 19 ਅਗਸਤ (ਰੇਸ਼ਮ ਸਿੰਘ)-ਇਥੇ ਪਿੰਡ ਮਾਲਾਵਾਲੀ ਦੇ ਰਹਿਣ ਵਾਲੇ ਹਰਦੀਪ ਸਿੰਘ ਨੇ ਪੁਲਿਸ ਮੁਖੀ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਿੰਡ ਦੀ ਇਕ ਔਰਤ ਤੇ ਮਰਦ ਵਲੋਂ ਹੋਰ ਅਣਪਛਾਤੇ ਵਿਅਕਤੀਆਂ ਨਾਲ ਉਸਦੀ ਅੱਧੀ ਰਾਤ ਨੂੰ ਘਰ ਆ ਕੇ ਕੁੱਟਮਾਰ ਕਰਕੇ ...
ਵੇਰਕਾ, 19 ਅਗਸਤ (ਪਰਮਜੀਤ ਸਿੰਘ ਬੱਗਾ)-ਥਾਣਾ ਸਦਰ ਅਧੀਨ ਆਉਂਦੇ ਇਲਾਕੇ ਵਿਚ ਕੁੱਝ ਲੋਕਾਂ ਵਲੋਂ ਨਸ਼ੇ ਦੇ ਰੂਪ ਵਿਚ ਵੇਚੀ ਜਾ ਰਹੀ ਭੰਗ ਦੀ ਸ਼ਰਦਾਈ 'ਤੇ ਰੋਕ ਲਗਾਉਣ ਅਤੇ ਬਣਦੀ ਕਨੂੰਨ ਕਾਰਵਾਈ ਕਰਨ ਦੀ ਪੁਲਿਸ ਪ੍ਰਸ਼ਾਸ਼ਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ | ਇਲਾਕਾ ...
ਅੰਮਿ੍ਤਸਰ, 19 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੇ ਵਿਕਾਸ ਕਾਰਜ਼ਾਂ 'ਚ ਰਫਤਾਰ ਲਿਆਉਣ ਦੇ ਮਕਸਦ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਨਗਰ ਨਿਗਮ ਦੇ ਸਿਵਲ ਅਤੇ ਓ. ਐਂਡ ਐਮ. ਵਿਭਾਗ ਦੇ ਅਧਿਕਾਰੀਆਂ ...
ਅੰਮਿ੍ਤਸਰ, 19 ਅਗਸਤ (ਰੇਸ਼ਮ ਸਿੰਘ)-ਸ਼ਹਿਰ ਦੇ ਚਰਚਿਤ ਖੇਤਰ ਰਣਜੀਤ ਐਵੀਨਿਊ 'ਚ ਹੁਣ ਇਕ ਕਾਰੋਬਾਰੀ ਪਾਸੋਂ 20 ਲੱਖ ਦੀ ਫਿਰੌਤੀ ਮੰਗੀ ਗਈ ਹੈ, ਇਹ ਵਿਅਕਤੀ ਪੈਟਰੋਲ ਪੰਪ ਦਾ ਮਾਲਕ ਹੈ ਅਤੇ ਇਥੇ ਰਣਜੀਤ ਐਵੀਨਿਊ ਵਿਖੇ ਹੀ ਉਸ ਦੀ ਰਿਹਾਇਸ਼ ਹੈ | ਜਿਸ ਨੂੰ ਜਾਨੋ ਮਾਰਨ ...
ਜੰਡਿਆਲਾ ਗੁਰੂ, 19 ਅਗਸਤ (ਪ੍ਰਮਿੰਦਰ ਸਿੰਘ ਜੋਸਨ, ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਦੀ ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਵਿਚ ਦਿਨੋ ਦਿਨ ਫੈਲ ਰਹੀ ਗਊਆਂ ਦੀ ਲੰਪੀ ਸਕਿਨ ਦੀ ਬਿਮਾਰੀ ਕਾਰਨ ਹੁਣ ਤੱਕ 25 ਦੇ ਲਗਪਗ ਗਊਆਂ ਮਰਨ ਨਾਲ ਗਊਸ਼ਾਲਾ ਦੀ ਕਮੇਟੀ ਅਤੇ ਸ਼ਹਿਰ ...
ਅੰਮਿ੍ਤਸਰ, 19 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਨਾਲ ਸ਼ਾਂਤੀਪੂਰਨ ਸੰਬੰਧਾਂ ਦੀ ਇੱਛਾ ਦੇ ਨਾਲ ਹੀ ਕਸ਼ਮੀਰ ਮੁੱਦੇ ਦੇ ਹੱਲ ਦੀ ਸੰਭਾਵਨਾ ਵੀ ਪ੍ਰਗਟਾਈ ਹੈ | ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਬਾਜ਼ ਸ਼ਰੀਫ ਨੇ ...
ਅੰਮਿ੍ਤਸਰ, 19 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰੂ ਨਗਰੀ ਵਿਚ ਵੱਖ-ਵੱਖ ਗੁੁਰਦੁਆਰਾ ਸਾਹਿਬਾਨ ਵਿਖੇ ਚੱਲ ਰਹੀ ਜੀਵਨ ਜੁੁਗਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ...
ਅੰਮਿ੍ਤਸਰ, 19 ਅਗਸਤ (ਹਰਮਿੰਦਰ ਸਿੰਘ)-ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਸ਼ਿਆਨਾ ਹੋਵੇ ਅਤੇ ਉਸ ਦੀ ਛੱਤ ਹੇਠਾਂ ਆਪਣੇ ਪਰਿਵਾਰ ਨਾਲ ਰੈਣ ਬਸੇਰਾ ਕਰੇ ਪਰ ਅਜੋਕੇ ਸਮੇਂ ਵਿਚ ਲੋਕਾਂ ਦਾ ਇਹ ਸੁਪਨਾ ਪੂਰਾ ਹੋਣਾ ਔਖਾ ਹੋ ਰਿਹਾ ਹੈ | ਇਮਾਰਤ ਦੀ ਉਸਾਰੀ ਲਈ ...
ਅੰਮਿ੍ਤਸਰ, 19 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ 'ਤੇ ਹਮੇਸ਼ਾ ਹੀ ਵੱਖ-ਵੱਖ ਕਾਰਨਾਂ ਕਰਕੇ ਉਂਗਲ ਉਠਦੀ ਆ ਰਹੀ ਹੈ | ਇਕ ਵਾਰ ਫਿਰ ਐੱਮ. ਟੀ. ਪੀ. ਵਿਭਾਗ ਦੀ ਵੱਡੀ ਚਰਚਾ ਸ਼ੁਰੂ ਹੋ ਗਈ ਹੈ | ਇਸ ਵਿਭਾਗ ਦੇ ਕੁਝ ਮੁਲਾਜ਼ਮ ਬੀਤੇ 10 ਸਾਲ ਤੋਂ ਵਧੇਰੇ ...
ਅੰਮਿ੍ਤਸਰ, 19 ਅਗਸਤ (ਰੇਸ਼ਮ ਸਿੰਘ)-ਸੂਬੇ 'ਚੋਂ ਭਿ੍ਸ਼ਟਾਚਾਰ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਵਲੋਂ ਇਥੇ ਏ.ਡੀ.ਏ. ਦਫਤਰ ਪੁੱਡਾ ਭਵਨ ਦੇ ਇਕ ਸੇਵਾਦਾਰ ਨੂੰ 12,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ ਜਦੋਂ ਕਿ ਇਸ ਕੇਸ ...
ਅੰਮਿ੍ਤਸਰ, 19 ਅਗਸਤ (ਜੱਸ)- ਗੁ: ਗੁਰੂ ਕੇ ਮਹਿਲ ਵਿਖੇ ਬਾਬਾ ਬੁੱਢਾ ਜੀ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਸੰਗਤਾਂ ਸਮੇਤ 16ਵੀਂ ਮਹੀਨਾਵਾਰੀ ਸ਼ਬਦ ਚੌਂਕੀ ਸਜਾਈ ਗਈ | ਇਹ ਸ਼ਬਦ ਚੌਕੀ ਜਥਾ ਸੰਸਥਾ ਦੇ ਮੁਖੀ ਤੇ ਨਾਮਵਰ ਤਲਵਾਰਬਾਜ਼ੀ ਕੋਚ ...
ਅੰਮਿ੍ਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਸ੍ਰੀਮਤੀ ਆਂਚਲ ਮਹਾਜਨ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ...
ਛੇਹਰਟਾ, 19 ਅਗਸਤ (ਸੁਰਿੰਦਰ ਸਿੰਘ ਵਿਰਦੀ)-ਵਾਰਡ ਨੰਬਰ 84 ਵਿਚ ਸੀਵਰੇਜ ਪ੍ਰਣਾਲੀ, ਪੀਣ ਵਾਲੇ ਪਾਣੀ ਤੇ ਹੋਰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਾਰਡ ਪ੍ਰਧਾਨ ਪਿ੍ਤਪਾਲ ਸਿੰਘ ਅਤੇ ਸਾਥੀਆਂ ਵਲੋਂ ਹਲਕਾ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ...
ਅੰਮਿ੍ਤਸਰ 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬੀ ਸਭਿਆਚਾਰ ਵਿਚ ਸਾਂਝ ਦਾ ਪ੍ਰਤੀਕ ਤਿਉਹਾਰ 'ਤੀਆਂ' ਦਾ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਤਾ ਨਾਨਕੀ ਗਰਲਜ਼ ਹੋਸਟਲ ਦੇ ਵਿਹੜੇ ਵਿਚ ਲਗਾਇਆ ਗਿਆ | ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ...
ਅੰਮਿ੍ਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਕਾਰੋਬਾਰ ਅਤੇ ਸਟਾਰਟਅੱਪ ਵਿਚਲੇ ਅੰਤਰ ਨੂੰ ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਵਿਦਿਆਰਥੀਆਂ ਨਾਲ ਸੈਮੀਨਾਰ ਰਾਹੀਂ ਸਾਂਝਾ ਕੀਤਾ ਗਿਆ | ਇੰਸਟੀਚਿਊਸ਼ਨ ਇਨੋਵੇਸ਼ਨ ਕਾਉਂਸਿਲ ਵਲੋਂ 'ਏ ਮੈਂਟਰਿੰਗ ਸੈਸ਼ਨ ਓਨ ਲਰਨ ...
ਅੰਮਿ੍ਤਸਰ, 19 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਿੰਘਾਂ ਵਿਚ ਸੇਵਾਵਾਂ ਨਿਭਾਅ ਰਹੇ ਭਾਈ ਮੰਗਲ ਸਿੰਘ ਦੇ ਬੇੇਟੇ ਤੇ ਪੰਥ ਦੇ ਨਾਮਵਰ ਨੌਜਵਾਨ ਕਥਾਵਾਚਕ ਗਿਆਨੀ ਸੁਖਰਾਜ ਸਿੰਘ ਦੇ ਬੀਤੀ ਰਾਤ ਲੁਧਿਆਣਾ ਨੇੜੇ ਵਾਪਰੀ ਘਟਨਾ ...
ਅੰਮਿ੍ਤਸਰ, 19 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਤਸਵੀਰ ਅਤੇ ਨਾਂਅ ਵਾਲੇ ਇਕ ਜ਼ਾਅਲੀ ਵੱਟਸਅੱਪ ਨੰਬਰ ਸਾਹਮਣੇ ਆਇਆ ਹੈ ਜਿਸ ਰਾਹੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਭੇਜੇ ਜਾ ਰਹੇ ਹਨ ...
ਅੰਮਿ੍ਤਸਰ, 19 ਅਗਸਤ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੀਤਮ ਸਿੰਘ ਕੁਮੇਦਾਨ ਦੇ ਅਕਾਲ ਚਲਾਣਾ ਕਰ ਜਾਣ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸ: ਕੁਮੇਦਾਨ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ...
ਛੇਹਰਟਾ, 19 ਅਗਸਤ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਪੈਰਾਡਾਈਜ਼ ਇਨਕਲੇਵ ਦੀ ਕਮੇਟੀ ਦਾ ਵਫਦ ਕਾਲੋਨੀ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੂੰ ਉਨ੍ਹਾਂ ਦੇ ਦਫ਼ਤਰ ਖੰਡਵਾਲਾ ਵਿਖੇ ...
ਅੰਮਿ੍ਤਸਰ, 19 ਅਗਸਤ (ਸੁਰਿੰਦਰ ਕੋਛੜ)- ਪਾਕਿਸਤਾਨ ਵਲੋਂ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) 'ਚ 15ਵੀਂ ਸੰਵਿਧਾਨਕ ਸੋਧ ਲਾਗੂ ਕੀਤੀ ਗਈ ਹੈ | ਇਸ ਦੇ ਖ਼ਿਲਾਫ਼ ਪਾਕਿ ਸਰਕਾਰ ਵਿਰੁੱਧ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਵਲੋਂ ਖੁੱਲ੍ਹ ਕੇ ਬਗ਼ਾਵਤ ਕੀਤੀ ਜਾ ਰਹੀ ਹੈ | ਉਨ੍ਹਾਂ ਦਾ ...
ਅੰਮਿ੍ਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਜਗਤ ਜਯੋਤੀ ਜੂਨੀਅਰ ਕੈਂਪਸ ਰਾਣੀ ਕਾ ਬਾਗ ਵਿਖੇ ਡਾਇਰੈਕਟਰ ਮੁਕੇਸ਼ ਪੁਰੀ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਇਸ ਮੌਕੇ ਰਾਧਾ ਕਿ੍ਸ਼ਨ ਦੇ ਪਹਿਰਾਵਿਆਂ 'ਚ ਸਜੇ ਬੱਚਿਆਂ ਨੇ ...
ਮਾਨਾਂਵਾਲਾ, 19 ਅਗਸਤ (ਗੁਰਦੀਪ ਸਿੰਘ ਨਾਗੀ)-ਸੰਤ ਹਰਦੇਵ ਸਿੰਘ ਸੰਗੀਤ ਵਿਦਿਆਲਾ ਪਿੰਡ ਪੰਡੋਰੀ-ਮਹਿਮਾ ਵਿਖੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਪ੍ਰਬੰਧਾਂ ਹੇਠ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਉਸਤਾਦ ਪਦਮ ਸ੍ਰੀ ਪੂਰਨ ਚੰਦ ਵਡਾਲੀ ...
ਮਾਨਾਂਵਾਲਾ, 19 ਅਗਸਤ (ਗੁਰਦੀਪ ਸਿੰਘ ਨਾਗੀ)-ਨੈਸ਼ਨਲ ਫੂਡ ਸਕਿਓਰਟੀ ਅਧੀਨ ਚੱਲਦੀਆਂ ਸਕੀਮਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਟੇਟ ਫੂਡ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਪ੍ਰੀਤੀ ਚਾਵਲਾ ਸਬੰਧਿਤ ਮਹਿਕਮਿਆਂ ਦੀਆਂ ਟੀਮਾਂ ਸਮੇਤ ਮਾਨਾਂਵਾਲਾ ਵਿਖੇ ਪਹੁੰਚੇ ਅਤੇ ...
ਅੰਮਿ੍ਤਸਰ, 19 ਅਗਸਤ (ਜੱਸ)-ਸ਼੍ਰੋਮਣੀ ਕਮੇਟੀ ਵਲੋਂ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਕੱਲ੍ਹ 20 ਅਗਸਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਜਿਸ ਵਿਚ ਸ੍ਰੀ ਹਰਿਮੰਦਰ ...
ਅੰਮਿ੍ਤਸਰ, 19 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸੰਬੰਧ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਨਿਗਮ ਅਧਿਕਾਰੀਆਂ ਨਾਲ ਬੈਠਕ ਕੀਤੀ | ...
ਅੰਮਿ੍ਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਅੰਮਿ੍ਤਸਰ ਦੀ ਇਕ ਜਰੂਰੀ ਮੀਟਿੰਗ ਸੁਖਦੇਵ ਰਾਜ ਕਾਲੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਅੰਮਿ੍ਤਸਰ ਵਿਖੇ ਹੋਈ | ਜਿਸ ਵਿਚ ...
ਗੱਗੋਮਾਹਲ, 19 ਅਗਸਤ (ਬਲਵਿੰਦਰ ਸਿੰਘ ਸੰਧੂ)-ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਕਸਬਾ ਰਮਦਾਸ ਤੇ ਆਸ ਪਾਸ ਦੇ ਪਿੰਡਾਂ ਅੰਦਰ ਸ਼ਰਧਾ ਪੂਰਵਕ ਮਨਾਇਆ ਗਿਆ | ਮੰਦਰਾਂ ਨੂੰ ਵਿਸੇਸ਼ ਤੌਰ 'ਤੇ ਰੰਗ ਬਿਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ ਤੇ ਸ਼ੋਭਾ ਯਾਤਰਾ ...
ਬਿਆਸ, 19 ਅਗਸਤ (ਫੇਰੂਮਾਨ)-ਵਧੀਕ ਕਮਿਸ਼ਨਰ ਅਤੇ ਸ਼ਿਕਾਇਤ ਨਿਵਾਰਣ ਅਫ਼ਸਰ ਸ੍ਰੀਮਤੀ ਪ੍ਰੀਤੀ ਚਾਵਲਾ ਵਲੋਂ ਬਿਆਸ ਖੇਤਰ ਵਿਚ ਪੈਂਦੇ ਸ. ਸ. ਸ. ਬਿਆਸ, ਆਂਗਨਵਾੜੀ ਸੈਂਟਰ ਅਤੇ ਅਧੀਨ ਅਨਾਜ ਡੀਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਉਨ੍ਹਾਂ ਖਾਣੇ ਦੀ ਸਾਫ਼ ਸਫ਼ਾਈ, ...
ਰਾਮ ਤੀਰਥ, 19 ਅਗਸਤ (ਧਰਵਿੰਦਰ ਸਿੰਘ ਔਲਖ)-ਪਿਛਲੀ ਇਕ ਸਦੀ ਤੋਂ ਪਿੰਡ ਕੋਹਾਲੀ ਵਿਖੇ ਚੱਲ ਰਿਹਾ ਛਿੰਜ ਮੇਲਾ ਅੱਜ ਵੀ ਉਸੇ ਰਿਵਾਇਤ ਨਾਲ ਜਾਰੀ ਹੈ | ਇਸ ਵਾਰ ਇਹ ਛਿੰਜ ਮੇਲਾ 21 ਅਗਸਤ ਦਿਨ ਐਤਵਾਰ ਨੂੰ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਬੜੀ ਧੂਮਧਾਮ ਨਾਲ ...
ਓਠੀਆਂ, 19 ਅਗਸਤ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਕੋਟਸਿੱਧੂ ਵਿਖੇ ਸਮੂੰਹ ਪਿੰਡ ਵਾਸੀਆਂ ਵਲੋਂ ਹਰ ਸਾਲ ਬਾਬਾ ਗਮਚੁੱਕ ਦਾ ਮਨਾਇਆ ਜਾਂਦਾ ਸਾਲਾਨਾ ਮੇਲਾ ਇਸ ਵਾਰ ਵੀ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ...
ਬਾਬਾ ਬਕਾਲਾ ਸਾਹਿਬ, 19 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਜੇਲ੍ਹ ਯਾਤਰਾ ਦੌਰਾਨ ਮੈਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਸਮਤੇ ਹੋਰ ਸਿੰਘਾਂ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਪਿੱਛੋਂ ਵੀ ਸਰਕਾਰ ਉਨ੍ਹਾਂ ਨੂੰ ਰਿਹਾਅ ਨਹੀਂ ਕਰ ...
ਅੰਮਿ੍ਤਸਰ, 19 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕੇਂਦਰ 'ਚ ਸ਼ਾਹਬਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ.-ਐਨ.) ਦੇ ਗੱਠਜੋੜ ਅਤੇ ਲਹਿੰਦੇ ਪੰਜਾਬ 'ਚ ਉਨ੍ਹਾਂ ਦੇ ਕੱਟੜ ਵਿਰੋਧੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ...
ਅੰਮਿ੍ਤਸਰ, 19 ਅਗਸਤ (ਹਰਮਿੰਦਰ ਸਿੰਘ)-ਸਰਕਾਰ ਦੀਆਂ ਮਿਊਾਸਪਲ ਸਾਲਿਡ ਵੇਸਟ ਨਿਯਮ 2016 ਤਹਿਤ ਵੱਖ-ਵੱਖ ਵਰਗਾਂ ਨੂੰ ਆਪਣਾ ਕੂੜਾ ਸੰਭਾਲਣ ਲਈ ਜਾਗਰੂਕ ਕਰਨ ਲਈ 'ਬਹੁਤਾਤ ਕੂੜਾ ਉਦਪਾਦਨ' ਵਰਕਸ਼ਾਪ ਨਗਰ ਨਿਗਮ ਦੇ ਮੀਟਿੰਗ ਹਾਲ ਵਿਚ ਲਗਾਈ ਗਈ, ਜਿਸ ਵਿਚ ਵੱਡੇ ...
ਅੰਮਿ੍ਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ, ਅੰਮਿ੍ਤਸਰ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਟੇਬਲ ਟੈਨਿਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਪਹਿਲੇ ਅਤੇ ਚਾਰ ਤੀਜੇ ਇਨਾਮ ਜਿੱਤੇ | ਪਿ੍ੰਸੀਪਲ ਡਾ. ਅੰਜਨਾ ਗੁਪਤਾ ...
ਅੰਮਿ੍ਤਸਰ, 19 ਅਗਸਤ (ਜਸਵੰਤ ਸਿੰਘ ਜੱਸ)-ਫੋਰ ਐਸ ਕਾਲਜ ਆਫ ਕਾਮਰਸ ਫਾਰ ਵੂਮੈਨ ਮਜੀਠਾ ਰੋਡ ਵਿਖੇ ਦੇ ਪਲੇਸਮੈਂਟ ਸੈੱਲ ਵਲੋਂ ਸੰਸਥਾ ਡਾਇਰੈਕਟਰ ਪਿ੍ੰਸੀਪਲ ਜਗਦੀਸ਼ ਸਿੰਘ ਅਤੇ ਕਾਲਜ ਪਿ੍ੰਸੀਪਲ ਡਾ: ਨਵਦੀਪ ਕੌਰ ਦੀ ਅਗਵਾਈ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ...
ਅੰਮਿ੍ਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਸ਼ਹਿਰ 'ਚ ਵੀ ਵੱਖ-ਵੱਖ ਮੰਦਰਾਂ ਤੇ ਸ਼ਿਵਾਲਿਆਂ 'ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਧੂਮ ਰਹੀ | ਇਸ ਦੌਰਾਨ ਦੇਰ ਰਾਤ ਤੱਕ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ | ਸ੍ਰੀ ਦੁਰਗਿਆਣਾ ਮੰਦਰ ਵਿਖੇ ਸ੍ਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX