ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਅੱਜ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸ਼ਰਧਾਪੂਰਵਕ ਮਨਾਈ ਗਈ ਅਤੇ ਜਨਮ ਅਸ਼ਟਮੀ ਮੌਕੇ ਕਰਵਾਏ ਗਏ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ | ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਮੰਦਿਰ ਪ੍ਰਬੰਧਕਾਂ ਅਤੇ ਮੰਦਿਰ ਕਮੇਟੀਆਂ ਵਲੋਂ ਮੰਦਿਰਾਂ ਨੂੰ ਖੂਬਸੂਰਤ ਲੜੀਆਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ | ਮੰਦਿਰਾਂ ਵਿਚ ਸ਼ਰਧਾਲੂਆਂ ਦੀ ਸਵੇਰ ਤੋਂ ਹੀ ਭੀੜ ਲੱਗੀ ਹੋਈ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਵੇਰ ਤੋਂ ਹੀ ਮੰਦਿਰਾਂ ਦੇ ਬਾਹਰ ਪੁਲਿਸ ਵਲੋਂ ਵਾਧੂ ਫੋਰਸ ਤਾਇਨਾਤ ਕੀਤੀ ਗਈ ਸੀ | ਸ਼ਰਧਾਲੂਆਂ ਵਲੋਂ ਮੰਦਿਰਾਂ ਵਿਚ ਭਗਵਾਨ ਸ਼੍ਰੀ ਕਿ੍ਸ਼ਨ ਦੀ ਪੂਜਾ ਕੀਤੀ ਗਈ ਅਤੇ ਝੂਲਾ ਜੁਲਾਇਆ ਗਿਆ | ਇਸ ਉਪਰੰਤ ਸ਼੍ਰੀ ਕ੍ਰਿਸ਼ਨ ਜੀ ਨੂੰ ਮੱਖਣ ਮਿਸ਼ਰੀ ਦਾ ਭੋਗ ਲਗਾਇਆ ਗਿਆ | ਮੰਦਿਰਾਂ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਸੀ ਅਤੇ ਕਈ ਥਾਵਾਂ 'ਤੇ ਮੰੰਦਿਰ ਪ੍ਰਬੰਧਕਾਂ ਵਲੋਂ ਭਗਵਾਨ ਕਿ੍ਸ਼ਨ ਨਾਲ ਸਬੰਧਤ ਝਾਕੀਆਂ ਵੀ ਕੱਢੀਆਂ ਗਈਆਂ ਅਤੇ ਭਜਨ ਮੰਡਲੀਆਂ ਵਲੋਂ ਭਜਨਾਂ ਗਾਇਨ ਵੀ ਕੀਤਾ ਗਿਆ | ਸ਼ਰਧਾਲੂਆਂ ਵਲੋਂ ਮੰਦਿਰਾਂ ਵਿਚ ਸ਼੍ਰੀ ਕਿ੍ਸ਼ਨ ਨੂੰ ਝੂਲਾ ਵੀ ਝੁਲਾਇਆ ਗਿਆ ਅਤੇ ਭਗਵਾਨ ਸ੍ਰੀ ਕਿ੍ਸ਼ਨ ਨੂੰ ਭੋਗ ਵੀ ਲਗਾਏ ਗਏ | ਇਸ ਮੌਕੇ ਮੰਦਿਰਾਂ ਦੀ ਕੀਤੀ ਗਈ ਸਜਾਵਟ ਦੇਖਣ ਯੋਗ ਸੀ ਅਤੇ ਦੇਰ ਰਾਤ ਤੱਕ ਮੰਦਿਰਾਂ 'ਚ ਰੌਣਕਾਂ ਲੱਗੀਆਂ ਰਹੀਆਂ |
ਸ੍ਰੀ ਦੁਰਗਾ ਮਾਤਾ ਮੰਦਰ ਸਿਵਲ ਲਾਈਨ
ਸਿਵਲ ਲਾਈਨ ਸਥਿਤ ਦੁਰਗਾ ਮਾਤਾ ਮੰਦਿਰ ਵਿਚ ਵੀ ਜਨਮ ਅਸ਼ਟਮੀ ਮੌਕੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਇੱਥੇ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ | ਸ਼ਰਧਾਲੂ ਇੱਥੇ ਆਰਾਮ ਨਾਲ ਭਗਵਾਨ ਸ੍ਰੀ ਕਿ੍ਸ਼ਨ ਦੇ ਦਰਸ਼ਨ ਕਰ ਰਹੇ ਸਨ ਅਤੇ ਮੰਦਿਰਾਂ 'ਚ ਦੇਰ ਰਾਤ ਤੱਕ ਪੂਰੀਆਂ ਰੌਣਕਾਂ ਸਨ |
ਸ੍ਰੀ ਕ੍ਰਿਸ਼ਨਾ ਮੰਦਰ ਮਾਡਲ ਟਾਊਨ ਐਕਸਟੈਨਸ਼ਨ
ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਕ੍ਰਿਸ਼ਨਾ ਮੰਦਿਰ ਵਿਚ ਵੀ ਸ਼ਰਧਾਲੂਆਂ ਵਲੋਂ ਮੱਥਾ ਟੇਕਿਆ ਅਤੇ ਮਹਿਲਾ ਸ਼ਰਧਾਲੂਆਂ ਵਲੋਂ ਭਗਵਾਨ ਸ੍ਰੀ ਕਿ੍ਸ਼ਨ ਜੀ ਦੇ ਭਜਨਾਂ ਦਾ ਗੁਨਗਾਨ ਕੀਤਾ ਗਿਆ | ਮੰਦਿਰ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਤੇ ਇਹ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ |
ਸ੍ਰੀ ਦੁਰਗਾ ਮਾਤਾ ਮੰਦਰ ਦੁਗਰੀ ਫੇਜ-1
ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਫੇਜ 1 ਦੁਗਰੀ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ ਕਰਵਾਏ ਕਮੇਟੀ ਵਲੋਂ ਆਯੋਜਿਤ ਕੀਤੇ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਸ਼੍ਰੀ ਕ੍ਰਿਸ਼ਨ ਨੂੰ ਝੂਲਾ ਜੁਲਾਇਆ ਅਤੇ ਭੋਗ ਲਗਾ ਕੇ ਆਸ਼ੀਰਵਾਦ ਲਿਆ | ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਰਮੇਸ਼ ਗਰਗ, ਰਾਜ ਕੁਮਾਰ, ਰਾਕੇਸ਼ ਦੀਪਕ, ਲਲਿਤ, ਦੀਪਕ ਬੱਤਰਾ, ਰਵਿੰਦਰ ਕੁਮਾਰ, ਸੁਰਿੰਦਰ ਨਾਗਰ, ਵਿਨੋਦ ਤੇ ਹੋਰ ਵੀ ਮੌਜੂਦ ਸਨ |
ਸ੍ਰੀ ਰਾਮਾਨੰਦ ਰਾਮਾਵਤੀ ਸ਼ਿਵਮੰਦਰ
ਸ਼ਿਵਪੁਰੀ ਸਥਿਤ ਸ੍ਰੀ ਰਾਮਾਨੰਦ ਰਾਮਾਵਤੀ ਸ਼ਿਵ ਮੰਦਰ ਵਿਚ ਕਿ੍ਸ਼ਨ ਜਨਮ ਅਸ਼ਟਮੀ ਪੂਰੀ ਸ਼ਰਧਾ ਨਾਲ ਮਨਾਈ ਗਈ ਅਤੇ ਇਥੇ ਮੰਦਿਰ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਦੀ ਵਿਸ਼ੇਸ਼ ਤੌਰ 'ਤੇ ਭੋਗ ਤਿਆਰ ਕੀਤੇ ਗਏ ਸਨ |
'ਆਰਤੀ ਕੁੰਜ ਬਿਹਾਰੀ ਕੀ ਸ੍ਰੀ ਗਿਰਧਰ ਕ੍ਰਿਸ਼ਨ ਮੁਰਾਰੀ ਕੀ' ਨਾਲ ਗੂੰਜਿਆ ਸਪਰਿੰਗ ਡੇਲ
ਲੁਧਿਆਣਾ, (ਕਵਿਤਾ ਖੁੱਲਰ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਛੋਟੇ ਬੱਚੇ ਰਾਧਾ ਅਤੇ ਕਿ੍ਸ਼ਨ ਜੀ ਦੇ ਰੂਪ ਵਿਚ ਸਜੇ ਹੋਏ ਨਜ਼ਰ ਆਏ | ਇਸ ਦੌਰਾਨ ਬੱਚਿਆਂ ਨੇ ਰਾਧਾ ਕਿ੍ਸ਼ਨ ਜੀ ਦੇ ਸੁੰਦਰ ਪੋਸਟਰ ਵੀ ਬਣਾਏ ਅਤੇੇ ਬੱਚਿਆਂ ਨੂੰ ਸਮਾਰਟ ਕਲਾਸ 'ਤੇ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਦੀ ਇਕ ਵੀਡੀਓ ਵੀ ਦਿਖਾਈ ਗਈ | ਇਸ ਦੇ ਨਾਲ ਹੀ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੂਦੇਵਾ ਅਤੇ ਮਈਯਾ ਯਸ਼ੋਧਾ ਦੀ ਸੁੰਦਰ ਧੁਨ 'ਤੇ ਡਾਂਸ ਵੀ ਕੀਤਾ | ਸਾਰੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਰਸ ਭਿੰਨੇ ਭਜਨਾਂ ਦਾ ਗੁਣਗਾਣ ਕੀਤਾ | ਇਸ ਦੌਰਾਨ ਦਹੀਂ-ਹਾਂਡੀ ਗਤੀਵਿਧੀ ਮੁੱਖ ਖਿੱਚ ਦਾ ਕੇਂਦਰ ਰਹੀ ਅਤੇ ਸਾਰੇ ਬੱਚਿਆਂ ਨੂੰ ਮੱਖਣ ਅਤੇ ਮਿਸ਼ਰੀ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ | ਇਸ ਦੌਰਾਨ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਦੁਆਰਾ ਪ੍ਰਸਤੁਤ ਕੀਤੀਆਂ ਰੰਗ-ਬਿਰੰਗੀਆਂ ਝਲਕੀਆਂ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਨਾਲ ਹੀ ਸਾਰਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ | ਇਸ ਦੇ ਨਾਅ ਹੀ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ |
ਦੂਨ ਔਕਸਫੋਰਡ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਾਲਮ ਵਿਹਾਰ ਦੇ ਦੂਨ ਔਕਸਫੋਰਡ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਬੱਚੇ ਸ੍ਰੀ ਕਿ੍ਸ਼ਨ ਜੀ ਅਤੇ ਰਾਧਾ ਨਾਲ ਸੰਬੰਧਿਤ ਪਹਿਰਾਵੇ ਪਹਿਨ ਕੇ ਸਕੂਲ ਪਹੁੰਚੇ, ਜੋ ਸਭ ਦੇ ਮਨ ਨੂੰ ਭਾਉਂਦੇ ਹੋਏ ਖਿੱਚ ਦਾ ਕੇਂਦਰ ਬਣੇ | ਸਾਰੀਆਂ ਜਮਾਤਾਂ ਦੇ ਇੰਚਾਰਜਾਂ ਵਲੋਂ ਸ੍ਰੀ ਕਿ੍ਸ਼ਨ ਜੀ ਦੇ ਜਨਮ ਨਾਲ ਸਬੰਧਿਤ ਕਥਾਵਾਂ ਸੁਣਾਈਆਂ ਗਈਆਂ | ਅਧਿਆਪਕਾਂ ਮਿਸ ਹਰਪ੍ਰੀਤ ਕੌਰ ਵਲੋਂ ਪਹਿਲੀ ਅਤੇ ਦੂਜੀ ਜਮਾਤ ਵਿਚ ਬਾਂਸਰੀ ਅਤੇ ਘੜੇ ਸਜਾਉਣ ਸੰਬੰਧਿਤ ਗਤੀ ਵਿਧੀ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਨਰਸਰੀ ਤੋਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਸ੍ਰੀ ਕਿ੍ਸ਼ਨ ਦੇ ਜੀਵਨ ਨਾਲ ਸੰਬੰਧਿਤ ਫ਼ਿਲਮ ਦਿਖਾਈ ਗਈ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਕੁਲਵਿੰਦਰ ਕੌਰ ਧਾਮੀ ਅਤੇ ਪਿ੍ੰਸੀਪਲ ਸ੍ਰੀਮਤੀ ਕਿਰਨਜੀਤ ਕੌਰ ਕਟਾਰੀਆ ਵਲੋਂ ਬੱਚਿਆਂ ਨੂੰ ਸ੍ਰੀ ਕਿ੍ਸ਼ਨ ਜੀ ਦੇ ਜੀਵਨ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਅਤੇ ਸਿੱਧੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ |
ਸਫ਼ਾ 5 ਦੀ ਬਾਕੀ
ਬਿ੍ਸਬੇਨ ਵਰਲਡ ਬਰਾਊਨ ਸਕੂਲ ਵਿਖੇ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ
ਡਾਬਾ/ਲੁਹਾਰਾ, (ਕੁਲਵੰਤ ਸਿੰਘ ਸੱਪਲ)-ਬਿ੍ਸਬੇਨ ਵਰਲਡ ਬਰਾਊਨ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਅੰਮਿ੍ਤਪਾਲ ਕੌਰ ਨੇ ਬੱਚਿਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਨੇ ਸ੍ਰੀ ਕਿ੍ਸ਼ਨ ਅਤੇ ਰਾਧਾ ਦੇ ਰੂਪ ਧਾਰਨ ਕੀਤੇ ਹੋਏ ਸਨ ਜੋ ਕਿ ਇਕ ਵਿਲੱਖਣ ਹੀ ਦਿ੍ਸ਼ ਪੇਸ਼ ਕਰ ਰਹੇ ਸਨ | ਇਸ ਮੁਕਾਬਲੇ 'ਚ ਪਹਿਲੇ, ਦੂਜੇ ਅਤੇ ਤੀਜੇ ਦਰਜੇ 'ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੂਜੀ ਜਮਾਤ ਦੇ ਬੱਚਿਆਂ ਵਲੋਂ ਹਾਂਡੀ ਤੋੜਨ ਦੀ ਰਸਮ ਨਿਭਾਈ ਗਈ | ਇਸ ਤੋਂ ਇਲਾਵਾ 6ਵੀਂ ਅਤੇ 7ਵੀਂ ਜਮਾਤ ਦੇ ਬੱਚਿਆਂ ਵਲੋਂ ਧਾਰਮਿਕ ਗੀਤ ਦੀ ਪੇਸ਼ਕਾਰੀ ਕਰ ਕੇ ਸਾਰਿਆਂ ਦਾ ਮਨ | ਇਸ ਮੌਕੇ ਪ੍ਰੋਗਰਾਮ ਦੀ ਸਫਲਤਾ ਵਿਚ ਯੋਗਦਾਨ ਪਾਉਣ ਵਾਲੀਆਂ ਅਧਿਆਪਕਾਵਾਂ ਸ੍ਰੀਮਤੀ ਅਰਚਨਾ ਸ਼ਾਹ, ਪ੍ਰੀਤੀ, ਯਸ਼ਮੀਤ ਕੌਰ, ਮੀਨੂੰ ਸਭਰਵਾਲ, ਨੀਤੂ, ਨਿਸ਼ੂ, ਲਤਾ, ਨੈਂਸੀ, ਸਵਾਤੀ ਅਤੇ ਰਾਜਕੁਮਾਰੀ ਨੂੰ ਸਕੂਲ ਦੀ ਐਮ.ਡੀ. ਅੰਮਿ੍ਤਪਾਲ ਕੌਰ ਅਤੇ ਮੈਡਮ ਰਸ਼ਮੀ ਚੌਧਰੀ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਖੁਸ਼ਵਿੰਦਰ ਸਿੰਘ ਵੀ ਹਾਜ਼ਰ ਸਨ |
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਦਾਦ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਕਿੰਡਰ ਗਾਰਡਨ ਦੇ ਛੋਟੇ-ਛੋਟੇ ਬੱਚਿਆਂ ਨੇ ਕਿ੍ਸ਼ਨ, ਰਾਧਾ, ਬਲਰਾਮ, ਯਸ਼ੋਦਾ ਅਤੇ ਨੰਦ ਕਿਸ਼ੋਰ ਦੀ ਤਰਾਂ ਪਹਿਰਾਵਾ ਪਾ ਕੇ ਭਗਵਾਨ ਸ਼੍ਰੀ ਕਿ੍ਸ਼ਨ ਜੀ ਦੀ ਬਾਲ ਲੀਲ੍ਹਾਂ 'ਤੇ ਆਧਾਰਿਤ ਕਈ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਅਤੇ ਨਿ੍ਤ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੀ ਪਿ੍ੰਸੀਪਲ ਅਰਚਨਾ ਸ੍ਰੀ ਵਾਸਤਵ ਨੇ ਬੱਚਿਆਂ ਨੂੰ ਭਗਵਾਨ ਕਿ੍ਸ਼ਨ ਦੇ ਜਨਮ ਬਾਰੇ ਜਾਣਕਾਰੀ ਦਿੰਦੇ ਦੱਸਿਆਂ ਕਿ ਇਹ ਤਿਉਹਾਰ ਸਾਨੂੰ ਅਨੇਕਤਾ ਵਿਚ ਏਕਤਾ ਦਾ ਪਾਠ ਪੜ੍ਹਾਉਂਦਾ ਹੈ ਅਤੇ ਸਾਡੇ ਜੀਵਨ ਵਿਚ ਉਤਸ਼ਾਹ ਭਰਦਾ ਹੈ |
ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਸੜਕ ਸਥਿਤ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਕਿੰਡਸ ਗਾਰਡਨ ਵਿੰਗ ਦੇ ਵਿਦਿਆਰਥੀ ਸਵੇਰ ਤੋਂ ਹੀ ਕਿ੍ਸ਼ਨ ਅਤੇ ਰਾਧਾ ਦੇ ਪਹਿਰਾਵੇ ਵਿਚ ਸੱਜ ਕੇ ਸਕੂਲ ਆਏ ਜੋ ਬਹੁਤ ਹੀ ਸੋਹਣੇ ਲੱਗ ਰਹੇ ਸਨ | ਵਿਦਿਆਰਥੀਆਂ ਨੇ ਰਾਧੇ ਕਿ੍ਸ਼ਨ ਦੇ ਜੀਵਨ ਦੇ ਆਧਾਰਿਤ ਨਿ੍ਤ ਕਰਦਿਆਂ ਝਾਕੀਆਂ ਖੇਡੀਆਂ ਅਤੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਬੜੀ ਹੀ ਖ਼ੂਬਸੂਰਤੀ ਨਾਲ ਕੀਤੀ, ਜਿਸ ਨਾਲ ਸਾਰੇ ਸਕੂਲ ਦੇ ਵਿਦਿਆਰਥੀਆਂ , ਅਧਿਆਪਕਾਂ ਅਤੇ ਬੱਚਿਆਂ ਨਾਲ ਆਏ ਮਾਪਿਆਂ ਨੇ ਖ਼ੂਬ ਆਨੰਦ ਮਾਣਿਆ | ਇਸ ਖ਼ਾਸ ਮੌਕੇ ਪਿ੍ੰਸੀਪਲ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਸਚਾਈ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ |
<br/>
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਬੀਤੀ 23 ਜੁਲਾਈ ਨੂੰ ਰਾਜਸਥਾਨ ਦੇ ਜ਼ਿਲ੍ਹਾ ਜਲੋਰ ਵਿਖੇ 9 ਸਾਲ ਦੇ ਬੱਚੇ ਇੰਦਰ ਮੇਘਵਾਲ ਦੀ ਪਾਣੀ ਪੀਣ ਨੂੰ ਲੈ ਕੇ ਹੈੱਡ ਮਾਸਟਰ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ 'ਤੇ 13 ਅਗਸਤ ਨੂੰ ਮੌਤ ਹੋ ਜਾਣ ਦੀ ਘਟਨਾ ਨੇ ਸਮੂਹ ਐਸ.ਸੀ. ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਪਾਰ ਦੇ ਮਾਮਲੇ ਵਿਚ ਵਪਾਰੀ ਨਾਲ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪ੍ਰਤਾਪ ਨਗਰ ਦੇ ਰਹਿਣ ਵਾਲੇ ਪਿ੍ਤਪਾਲ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖ਼ਤਰਨਾਕ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੂਲ ਦੇ ਵਾਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਲੁਧਿਆਣਾ ਸੰਗਠਨ ਵਲੋਂ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਪੰਜਾਬ ਦੇ ਸੂਬਾ ਸਕੱਤਰ, ਲੋਕ ਸਭਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਤਰਨਜੀਤ ਸਿੰਘ ਨਿਮਾਣਾ ਦੀ ਨੌਜਵਾਨਾਂ ਨੂੰ ਆਪਣੇ ਜਨਮ ਦਿਨ 'ਤੇ ਖ਼ੂਨਦਾਨ ਕਰਨ ਪ੍ਰਤੀ ਜਾਗਰੂਕ ਕਰਨ ਦੀ ਚੱਲ ਰਹੀ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਆਹੁਤਾ ਨੂੰ ਦਾਜ ਖ਼ਾਤਰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਅਤੇ ਸੱਸ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪਵਨੀਤ ਕੌਰ ਵਾਸੀ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ...
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)-ਸਥਾਨਕ ਪੰਜਾਬੀ ਭਵਨ ਵਿਚਲੀ ਡਾ.ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿਖੇ ਵਿਸ਼ਵ ਫ਼ੋਟੋਗ੍ਰਾਫੀ ਦਿਵਸ ਮੌਕੇ ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਦੀ ਦੋ ਰੋਜ਼ਾ 'ਵਨ ਥਾਊਜ਼ੈਂਡ ਵਰਡਜ਼' ਪ੍ਰਦਰਸ਼ਨੀ ਸ਼ੁਰੂ ਹੋ ਗਈ ਹੈ | 2 ...
ਲੁਧਿਆਣਾ, 19 ਅਗਸਤ (ਜੋਗਿੰਦਰ ਸਿੰਘ ਅਰੋੜਾ)-ਦੁਕਾਨਦਾਰ ਬਦਬੂਦਾਰ ਮਾਹੌਲ ਵਿਚ ਰਹਿਣ ਨੂੰ ਮਜ਼ਬੂਰ ਹਨ, ਪਰ ਇਸ ਸਮਸਿਆ ਦਾ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ | ਸਮਾਰਟ ਸੀਟੀ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੇ ਅਨੇਕਾਂ ਇਲਾਕਿਆਂ ਵਿਚ ਸਫ਼ਾਈ ਦੇ ਹਾਲਾਤ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਬੀਤੇ ਦਿਨੀਂ ਰਾਜਸਥਾਨ ਦੇ ਜਲੋਰ ਜ਼ਿਲੇ੍ਹ ਦੇ ਇਕ ਸਕੂਲ ਵਿਚ 9 ਸਾਲ ਦੇ ਬੱਚੇ ਵਲੋਂ ਪਿਆਸ ਲੱਗਣ 'ਤੇ ਸਕੂਲ ਦੇ ਅਧਿਆਪਕ ਦੇ ਘੜੇ 'ਚੋ ਪਾਣੀ ਪੀਣ ਨੰੂ ਲੈ ਕੇ ਅਧਿਆਪਕ ਵਲੋਂ ਉਸਦੀ ਕੀਤੀ ਕੁੱਟਮਾਰ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਣ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਅੱਜ ਬੀ. ਐਡ ਅਧਿਆਪਕ ਫਰੰਟ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਪੰਜਾਬੀ ਭਵਨ ਵਿਖੇ ਜ਼ਿਲ੍ਹੇ ਦੇ ਨਵੇਂ ਚੁਣੇ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਸ਼ਾਂਤੀਪੂਰਵਕ ਸੰਪੂਰਨ ...
ਖੋਸਾ ਦਲ ਸਿੰਘ, 19 ਅਗਸਤ (ਮਨਪ੍ਰੀਤ ਸਿੰਘ ਸੰਧੂ)-ਲਖਵੀਰ ਸਿੰਘ ਪੰਧੇਰ ਦੇ ਪਿਤਾ ਅਤੇ ਜਸਕਰਨ ਸਿੰਘ ਪੰਧੇਰ ਦੇ ਦਾਦਾ ਸਵ: ਜੈਮਲ ਸਿੰਘ ਪੰਧੇਰ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੱਲੋਕੇ ਲੁਧਿਆਣਾ ਵਿਖੇ ਹੋਇਆ, ਜਿਸ ਵਿਚ ਸਮਾਜਿਕ, ਰਾਜਨੀਤਿਕ ...
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-75ਵੇਂ ਸਵਤੰਤਰ ਦਿਵਸ ਦੇ ਮੌਕੇ 'ਤੇ ਲੁਧਿਆਣਾ ਵਿਚ ਰਾਜ ਪੱਧਰੀ ਸਮਾਗਮ ਦੌਰਾਨ ਸੁਖਦੇਵ ਭਵਨ ਵਿਚ ਪੰਜਾਬ ਦੇ ਹੋਣਹਾਰ ਖਿਡਾਰੀਆਂ ਲਈ ਐਟ ਹੋਮ ਫੰਕਸ਼ਨ ਰੱਖਿਆ ਗਿਆ ਸੀ | ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਖੰਨਾ ਵਾਸੀ ਅਤੇ ...
ਆਲਮਗੀਰ, 19 ਅਗਸਤ (ਜਰਨੈਲ ਸਿੰਘ ਪੱਟੀ)-ਸਿੱਖ ਕੌਮ ਦੇ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ 15 ਅਗਸਤ 1947 ਨੂੰ ਭਾਰਤ ਪਾਕਿਸਤਾਨ ਦੇ ਅਧਾਰ 'ਤੇ ਦੇਸ਼ ਪੰਜਾਬ ਦੀ ਵੰਡ ਦੌਰਾਨ ਹੋਈ ਹਿੰਸਾ ਵਿਚ ਜਾਨਾਂ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਬੀਤੇ ਦਿਨ ਜੇਲ੍ਹ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਉਥੋਂ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਅਧਿਕਾਰੀਆਂ ਨਾਲ ਉਲਝਣ ਵਾਲੇ ਬੰਦੀ ਖ਼ਿਲਾਫ਼ ਪੁਲਿਸ ਨੇ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਸੁਪਰੀਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਮਾਲਕਾਂ ਦਾ ਸਾਮਾਨ ਚੋਰੀ ਕਰਨ ਵਾਲੇ ਵਰਕਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸੰਜੂ ਆਲਮ ਵਾਸੀ ਟਿੱਬਾ ਰੋਡ ਦੀ ਸ਼ਿਕਾਇਤ 'ਤੇ ਅਮਲ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਧਾਰਮਿਕ ਸਮਾਗਮ 'ਤੇ ਗਈ ਲੜਕੀ ਨਾਲ ਛੇੜਖ਼ਾਨੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ਲੜੀ ...
ਲੁਧਿਆਣਾ, 19 ਅਗਸਤ (ਸਲੇਮਪੁਰੀ)-ਢੋਲੇਵਾਲ ਸਥਿਤ ਮਿਲਟਰੀ ਕੈਂਪ ਵਿਚ 10 ਬਿਸਤਰਿਆਂ ਵਾਲੇ ਸੈਕਸ਼ਨ ਹਸਪਤਾਲ ਦਾ ਉਦਘਾਟਨ ਕਰਦਿਆਂ ਲੈਫ਼ਟੀਨੈਂਟ ਜਨਰਲ ਦੇਵਿੰਦਰ ਸ਼ਰਮਾ ਜਨਰਲ ਅਫ਼ਸਰ ਕਮਾਂਡਿੰਗ ਵਜਰਾ ਕੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਦੇ ਚਾਲੂ ਹੋਣ ਨਾਲ ...
ਆਲਮਗੀਰ, 19 ਅਗਸਤ (ਜਰਨੈਲ ਸਿੰਘ ਪੱਟੀ)-ਡਾ. ਬੀ. ਆਰ ਅੰਬੇਡਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਦੀ ਜਿਲਾ ਪੱਧਰੀ ਮੀਟਿੰਗ ਜੀਤ ਰਾਮ ਬਸਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਗੁਰਲਾਲ ਸੈਲਾ ਮੁੱਖ ਮਹਿਮਾਨ, ਭਾਗ ਸਿੰਘ ਸਰੀਂਹ ਸੂਬਾ ਸਕੱਤਰ, ਬਲਵਿੰਦਰ ਬਿੱਟਾ ...
ਆਲਮਗੀਰ, 19 ਅਗਸਤ (ਜਰਨੈਲ ਸਿੰਘ ਪੱਟੀ)-ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਬਹੁਮੁੱਲੇ ਤੀਆਂ ਦੇ ਤਿਉਹਾਰ ਨੂੰ ਇਲਾਕੇ ਦੀਆਂ ਔਰਤਾਂ ਨੇ ਮਿਲਕੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਅਰਵਿੰਦਰ ਕੌਰ ਢਿੱਲੋਂ, ਮਨਦੀਪ ਕੌਰ, ਕਮਲਦੀਪ ਕੌਰ ਸਮੇਤ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਨਾਰੀ ਏਕਤਾ ਆਸਰਾ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਿਸ ਤਿ੍ੰਝਣ ਮੇਲਾ ਧੀਆਂ ਦਾ-2022 ਸਤਿਗੁਰੂ ਰਾਮ ਸਿੰਘ ਪਾਰਕ (ਬਸੰਤ ਪਾਰਕ) ਵਿਖੇ ਬਸੰਤ ਪਾਰਕ ਸੇਵਾ ਸੁਸਾਇਟੀ ਦੇ ਵੱਡਮੁੱਲੇ ਸਹਿਯੋਗ ਨਾਲ ਸੰਸਥਾ ਦੇ ਮੁੱਖ ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵਲੋਂ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਹੁੰਦਿਆਂ ਪੰਜਾਬੀ ਕਵੀ ਤੇ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਵਲੋਂ ਪ੍ਰਕਾਸ਼ਿਤ ਆਪਣੀ ਲਿਖੀ ਕਾਵਿ ਪੁਸਤਕ 'ਖ਼ੈਰ ਪੰਜਾਂ ਪਾਣੀਆਂ ਦੀ' ...
ਲੁਧਿਆਣਾ, 19 ਅਗਸਤ (ਕਵਿਤਾ ਖੁੱਲਰ)-ਵਿਸ਼ਵ ਅੰਗ ਦਾਨ ਦਿਵਸ ਦੇ ਅਨੋਖੇ ਸਮਾਗਮ 'ਤੇ ਇਕਾਈ ਹਸਪਤਾਲ ਲੁਧਿਆਣਾ ਨੇ ਜੀਵਨ ਅੰਗ ਦਾਨ ਜਾਗਰੂਕਤਾ ਸੁਸਾਇਟੀ (ਗਲੋਡਾਸ) ਅਤੇ ਲੁਧਿਆਣਾ ਦੇ ਸਮੂਹ ਵਿਧਾਇਕਾਂ ਦੀ ਸਰਪ੍ਰਸਤੀ ਹੇਠ ਲੋਕਾਂ ਨੂੰ ਅੰਗਾਂ ਦੀ ਮਹੱਤਤਾ ਬਾਰੇ ...
ਬੀਜਾ, 19 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਦੀ ਅਗਵਾਈ ਵਿਚ ਕਈ ਦਹਾਕਿਆਂ ਤੋਂ ਸਫਲਤਾਪੂਰਵਕ ਨਾਲ ਚੱਲ ਰਹੇ ਅਰਥੋ ਵਿਭਾਗ ਦੇ ਮੁਖੀ ਡਾਕਟਰ ਦੀਪਕ ਮਹਿਤਾ ਨੇ ...
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਿਰੋਹ ਦੇ ਇਕ ਸਰਗਨਾ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਮੈਡਮ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ...
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿਚ ਪਹਿਲਾ ਸਾਈਕਲਾਂ ਦਾ ਕਾਰਖ਼ਾਨਾ ਪ੍ਰਭਾਤ ਸਾਈਕਲ ਲਗਾਉਣ ਵਾਲੇ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਇਕ ਟਰੇਡ ਦੀ ਜਥੇਬੰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ...
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਡਾ. ਜੀ.ਐਸ. ਖੁਸ਼ ਫਾਊੁਾਡੇਸ਼ਨ ਵਲੋਂ ਮਨਮੋਹਣ ਸਿੰਘ ਆਡੀਟੋਰੀਅਮ ਵਿਖੇ 2 ਰੋਜ਼ਾ ਸਮਾਗਮ ਕਰਵਾਇਆ ਗਿਆ | ਖੇਤੀ ਬਾਰੇ ਵਿਚਾਰਾਂ ਨਾਲ ਸਮਾਪਤ ਹੋਇਆ ਦੋ ਰੋਜ਼ਾ ਸਮਾਗਮ ਉਘੇ ਖੇਤੀ ...
ਹੰਬੜਾਂ, 19 ਅਗਸਤ (ਮੇਜਰ ਹੰਬੜਾਂ)-ਉੱਘੇ ਸਮਾਜ ਸੇਵਕ ਲਖਵੀਰ ਸਿੰਘ ਪੰਧੇਰ ਦੇ ਸਤਿਕਾਰਯੋਗ ਪਿਤਾ ਅਤੇ ਜਸਕਰਨ ਸਿੰਘ ਪੰਧੇਰ ਕੈਨੇਡਾ ਦੇ ਦਾਦਾ ਸਮਾਜ ਸੇਵੀ ਸਵ: ਜੈਮਲ ਸਿੰਘ ਪੰਧੇਰ ਨਮਿਤ ਪਿੰਡ ਬੱਲੋਕੇ (ਲੁਧਿਆਣਾ) ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਸਭ ਤੋਂ ...
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਜੀ ਦੀ ਸਰਪ੍ਰਸਤੀ ਹੇਠ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਨੇੜੇ ਅਨਾਥ ਬੱਚਿਆਂ ਲਈ ਐੱਸ.ਜੀ.ਬੀ ਬਾਲ ਘਰ ਅੰਦਰ ਪੇਂਡੂ ਵਿਕਾਸ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX