ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)- ਸ਼ਹਿਰ ਦੇ ਘਲੋੜੀ ਗੇਟ ਸਥਿਤ ਨਿਊ ਮਹਿੰਦਰਾ ਕਾਲੋਨੀ ਦੇ ਨਾਲ ਪ੍ਰੇਮ ਕਾਲੋਨੀ ਵਿਚ ਡਾਇਰੀਆ ਦੇ 13 ਕੇਸ ਆਹਮਣੇ ਆਉਣ ਦੀ ਸੂਚਨਾ ਮਿਲਣ ਤੇ ਸਿਹਤ ਅਧਿਕਾਰੀਆਂ ਵਲੋਂ ਤੁਰੰਤ ਏਰੀਏ ਦਾ ਦੌਰਾ ਕਰਕੇ ਏਰੀਏ ਵਿਚ ਸਿਹਤ ਜਾਂਚ ਕੈਂਪ ਲਗਾ ਕੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ | ਜਾਣਕਾਰੀ ਦਿੰਦੇ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਉਂਸੀਪਲ ਕੌਂਸਲਰ ਪੇ੍ਰਮ ਕਾਲੋਨੀ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਏਰੀਏ ਵਿਚ ਡਾਇਰੀਆ ਦੇ ਕੇਸ ਰਿਪੋਰਟ ਹੋ ਰਹੇ ਹਨ | ਜਿਸ ਤਹਿਤ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਸ਼ਲਦੀਪ ਨਾਲ ਮਿਲ ਕੇ ਪ੍ਰਭਾਵਿਤ ਏਰੀਏ ਦਾ ਦੌਰਾ ਕੀਤਾ ਅਤੇ ਏਰੀਏ ਵਿਚ ਸਿਹਤ ਜਾਂਚ ਕੈਂਪ ਲਗਵਾ ਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਸਿਹਤ ਟੀਮਾਂ ਵਲੋਂ ਘਰ-ਘਰ ਸਰਵੇ ਦੌਰਾਨ ਪੰਜ ਹੋਰ ਨਵੇਂ ਡਾਇਰੀਆ ਦੇ ਕੇਸ ਸਾਹਮਣੇ ਆਏ ਜਿਨ੍ਹਾਂ ਨੂੰ ਕੈਂਪ ਵਿਚ ਚੈਕਅਪ ਲਈ ਭੇਜਿਆ ਗਿਆ | ਚੈਕਅਪ ਦੌਰਾਨ ਡਾਕਟਰਾਂ ਵਲੋਂ ਦੋ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਤਿੰਨ ਮਰੀਜ਼ਾਂ ਨੂੰ ਦਵਾਈ ਦੇ ਕੇ ਘਰ ਭੇਜ ਦਿਤਾ ਗਿਆ | ਇਸ ਤੋਂ ਇਲਾਵਾ 8 ਮਰੀਜ਼ ਜੋ ਬੀਤੇ ਦਿਨ ਤੋਂ ਹਸਪਤਾਲ ਵਿਚ ਦਾਖਲ ਹੋਏ ਸਨ, ਵਿਚੋਂ ਦੋ ਮਰੀਜ਼ ਠੀਕ ਹੋਣ ਉਪਰੰਤ ਘਰ ਆ ਗਏ ਹਨ | ਇਸ ਤਰ੍ਹਾਂ ਏਰੀਏ ਵਿਚੋਂ ਹੁਣ ਤੱਕ ਡਾਇਰੀਆ ਦੇ ਰਿਪੋਰਟ ਹੋਏ ਕੁੱਲ ਕੇਸਾਂ ਦੀ ਗਿਣਤੀ 13 ਹੈ | ਉਨ੍ਹਾਂ ਕਿਹਾ ਕਿ ਏਰੀਏ ਵਿਚ ਲਗਾਇਆ ਸਿਹਤ ਜਾਂਚ ਕੈਂਪ ਅਗਲੇ ਕੁੱਝ ਦਿਨਾਂ ਤੱਕ ਵੀ ਜਾਰੀ ਰਹੇਗਾ ਅਤੇ ਹੁਣ ਏਰੀਏ ਵਿੱਚ ਡਾਇਰੀਆ ਦੀ ਸਥਿੱਤੀ ਕਾਬੂ ਵਿਚ ਹੈ | ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਸਿਹਤ ਟੀਮਾਂ ਵਲੋਂ ਕਾਲੋਨੀ ਦੇ ਲੋਕਾਂ ਨੰੂ ਓ.ਆਰ.ਐੱਸ. ਪੈਕਟਾਂ ਦੀ ਵੰਡ ਕਰਨ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਕੇ ਪੀਣ ਯੋਗ ਬਣਾਉਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮਿਉਂਸੀਪਲ ਕਾਰਪੋਰੇਸ਼ਨ ਵਲੋਂ ਲੋਕਾਂ ਨੂੰ ਟੈਂਕਰਾਂ ਰਾਹੀਂ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਸਿਹਤ ਟੀਮਾਂ ਜਿਨ੍ਹਾਂ ਵਿਚ ਆਸ਼ਾ ਵਰਕਰ ਸ਼ਾਮਲ ਹਨ, ਵਲੋਂ ਘਰ-ਘਰ ਸਰਵੇ ਕਰਕੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ, ਹੱਥਾਂ ਨੰੂ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣ ਸੰਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਟੱਟੀਆਂ, ਉਲਟੀਆਂ ਅਤੇ ਬੁਖ਼ਾਰ ਵਾਲੇ ਕੇਸਾਂ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਨੂੰ ਤੁਰੰਤ ਕੈਂਪ ਵਿਚ ਜਾ ਕੇ ਆਪਣੀ ਸਿਹਤ ਜਾਂਚ ਕਰਵਾਉਣ ਅਤੇ ਦਵਾਈ ਲੈਣ ਲਈ ਭੇਜਿਆ ਜਾ ਰਿਹਾ ਹੈ |
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਮੰਦਰਾਂ ਵਿਚ ਜਿੱਥੇ ਭਗਤਾਂ ਦੀ ਭਾਰੀ ਭੀੜ ਲਗੀ ਰਹੀ ਉੱਥੇ ਹੀ ਸਨੌਰੀ ਅੱਡਾ ਸਥਿਤ ਪ੍ਰਾਚੀਨ ਸ੍ਰੀ ਭੂਤਨਾਥ ਮੰਦਰ ਵਿਚ ਧਾਰਮਿਕ ਸਮਾਗਮ ਦਾ ਆਯੋਜਨ ਮੰਦਰ ਪ੍ਰਬੰਧਕ ਕਮੇਟੀ ਦੇ ...
ਰਾਜਪੁਰਾ, 19 ਅਗਸਤ (ਰਣਜੀਤ ਸਿੰਘ)-ਇੱਥੋਂ ਦੀ ਦੁਪੱਟਾ ਮਾਰਕੀਟ 'ਚ ਬੀਤੀ ਰਾਤ ਚੋਰਾਂ ਨੇ ਪੰਜ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਹੈ | ਇਸ ਘਟਨਾ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ | ਸ਼ਹਿਰ ਵਾਸੀਆਂ ...
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਮਾੜੀ ਰਾਜਨੀਤੀ ਕਾਰਨ ਦੇਸ਼ ਵਿਚ ਵਿਰੋਧੀ ਪਾਰਟੀਆਂ ਦੇ ਆਗੂਆਂ 'ਤੇ ਸੀ.ਬੀ.ਆਈ. ਤੇ ਹੋਰ ਕੇਂਦਰੀ ਏਜੰਸੀਆਂ ਦੇ ਛਾਪੇ ਪੈ ਰਹੇ ...
ਨਾਭਾ, 19 ਅਗਸਤ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਮੇਵਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਸਥਾਨਕ ਪਟਿਆਲਾ ਗੇਟ ਨਾਕਾਬੰਦੀ ਦੌਰਾਨ ਹਰਸਿਮਰਨ ਸਿੰਘ ਪੁੱਤਰ ਹਰਜਿੰਦਰ ਸਿੰਘ, ਸਤਨਾਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬਹਿਲਾ ਖ਼ਾਨਪੁਰ ...
ਘਨੌਰ, 19 ਅਗਸਤ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਪੰਜ ਪਿੰਡਾਂ ਨੂੰ ਆਪਸ ਵਿਚ ਜੋੜਦੀ ਲਾਛੜੂ ਕਲਾਂ-ਉਂਟਸਰ ਸੜਕ ਦੀ ਖਸਤਾ ਹਾਲਤ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਰਾਤ ਦੇ ਹਨੇਰੇ ਵਿਚ ਸੜਕ 'ਚ ਪਏ ਡੂੰਘੇ ਖੱਡੇ ਨਾ ਦਿੱਖਣ ਕਾਰਨ ...
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਦੇ ਪਤੀ ਤੇ ਸੱਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ 'ਚ ਰਾਜਿੰਦਰ ਕੌਰ ਵਾਸੀ ਪਟਿਆਲਾ ਨੇ ਪੁਲਿਸ ਨੂੰ ...
ਬਨੂੜ, 19 ਅਗਸਤ (ਭੁਪਿੰਦਰ ਸਿੰਘ)-ਬਨੂੜ ਥਾਣੇ ਅਧੀਨ ਪੈਂਦੇ ਪਿੰਡ ਖੇੜਾ ਗੱਜੂ ਨੇੜੇ ਗੁਜ਼ਰਦੀ ਦੀ ਐਸ.ਵਾਈ.ਐਲ. ਨਹਿਰ ਕਿਨਾਰੇ 'ਤੇ ਭੇਦਭਰੀ ਹਾਲਤ ਵਿਚ ਇਕ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼ ਮਿਲੀ ਹੈ | ਪਿੰਡ ਦੇ ਸਰਪੰਚ ਰੋਹਿਤ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਅੱਜ ...
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਚੀਕਾ ਰੋਡ, ਪਿੰਡ ਬਿਲਾਸਪੁਰ ਅਤੇ ਸਨੌਰੀ ਅੱਡਾ ਦੇ ਇਲਾਕਿਆਂ 'ਚ ਸੂਰਾਂ ਵਿਚ ਅਫ਼ਰੀਕਨ ਸਵਾਇਨ ਫੀਵਰ ਦੀ ਬਿਮਾਰੀ ਸਾਹਮਣੇ ਆਉਣ 'ਤੇ ਪਸ਼ੂ ਪਾਲਨ ਵਿਭਾਗ ਦੇ ...
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਮੰਦਰਾਂ ਵਿਚ ਜਿੱਥੇ ਭਗਤਾਂ ਦੀ ਭਾਰੀ ਭੀੜ ਲਗੀ ਰਹੀ ਉੱਥੇ ਹੀ ਸਨੌਰੀ ਅੱਡਾ ਸਥਿਤ ਪ੍ਰਾਚੀਨ ਸ੍ਰੀ ਭੂਤਨਾਥ ਮੰਦਰ ਵਿਚ ਧਾਰਮਿਕ ਸਮਾਗਮ ਦਾ ਆਯੋਜਨ ਮੰਦਰ ਪ੍ਰਬੰਧਕ ਕਮੇਟੀ ਦੇ ...
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਜੈਨ ਮਹਾਂਪਰਵ ਸੰਬਤਸਰੀ ਮੌਕੇ 31 ਅਗਸਤ 2022 ਨੂੰ ਜ਼ਿਲ੍ਹਾ ਪਟਿਆਲਾ ਵਿਚ ਜਿਸ ਜਗ੍ਹਾ 'ਤੇ ਵੀ ਜੈਨ ਸਮਾਜ ਵਲੋਂ ਕੋਈ ਸ਼ੋਭਾ ਯਾਤਰਾ/ਧਾਰਮਿਕ ਸੰਮੇਲਨ/ਧਾਰਮਿਕ ਇਕੱਠ ...
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲੇ੍ਹ ਵਿਚ ਪ੍ਰਾਪਤ 285 ਕੋਵਿਡ ਰਿਪੋਰਟਾਂ 'ਚੋਂ 26 ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ | ਜਿਨ੍ਹਾਂ 'ਚੋਂ 17 ਪਟਿਆਲਾ ਸ਼ਹਿਰ, ਸਮਾਣਾ, ਨਾਭਾ ਅਤੇ ਰਾਜਪੁਰਾ ਤੋਂ 2-2, ਭਾਦਸੋਂ, ...
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਅਨੁਸੂਚਿਤ ਜਾਤੀ ਲੋਕਾਂ ਦੇ ਸ਼ਮਸ਼ਾਨਘਾਟਾਂ ਪਾਸ ਮਰੇ ਹੋਏ ਪਸ਼ੂਆਂ ਨੂੰ ਸੁੱਟਣ 'ਤੇ ਮੁਕੰਮਲ ਰੋਕ ਲਾਉਣ ਅਤੇ ਅਜਿਹੀਆਂ ਹੱਡਾਰੋੜੀਆਂ ਪਿੰਡ ਦੇ ਅਨੁਸੂਚਿਤ ਜਾਤੀ ਸਮਾਜ ਦੇ ਸ਼ਮਸ਼ਾਨਘਾਟਾਂ ਤੋਂ ਦੂਰ ਸ਼ਿਫ਼ਟ ਕਰਵਾਉਣ ...
ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵਲੋਂ ਡਾ. ਰਾਜਿੰਦਰ ਸਿੰਘ ਰਾਜੂ ਚੱਡਾ ਚੇਅਰਮੈਨ ਵੇਵਜ਼ ਗਰੁੱਪ ਆਫ਼ ਕੰਪਨੀ ਅਤੇ ਸਡਾਣਾ ਬ੍ਰਦਰਜ਼ ਦੇ ਸਹਿਯੋਗ ਨਾਲ 112 ਯਤੀਮ ਬੱਚੇ ਜੋ ਕਿ ਗੁਰਦੁਆਰਾ ਭਾਈ ਰਾਮ ਕ੍ਰਿਸ਼ਨ ਸ਼ੇਰਾਂ ਵਾਲਾ ...
ਡਕਾਲਾ, 19 ਅਗਸਤ (ਪਰਗਟ ਸਿੰਘ ਬਲਬੇੜਾ)-ਕਾਂਗਰਸ ਪਾਰਟੀ ਵਲੋਂ ਬਲਾਕ ਪਸਿਆਣਾ ਦੇ ਨਵ ਨਿਯੁਕਤ ਬਲਾਕ ਪ੍ਰਧਾਨ ਨੈਬ ਸਿੰਘ ਭਾਨਰੀ ਦਾ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਨੈਬ ...
ਪਟਿਆਲਾ, 19 ਅਗਸਤ (ਗੁਰਵਿੰਦਰ ਸਿੰਘ ਔਲਖ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ ਬੀ ਆਈ ਦੇ ਛਾਪੇ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸ਼ਰਾਬ ...
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਕੁਲਦੀਪ ਸਿੰਘ ਤੇ ਸੱਸ ਵਾਸੀਆਨ ਸਨੌਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 406,498 ਤਹਿਤ ਕੇਸ ਦਰਜ ਕਰ ਲਿਆ ਹੈ | ...
ਬਨੂੜ, 19 ਅਗਸਤ (ਭੁਪਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ 22 ਅਗਸਤ ਨੂੰ ਜੰਤਰ-ਮੰਤਰ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ 'ਚ ਸ਼ਮੂਲੀਅਤ ਕਰਾਉਣ ਲਈ ਅੱਜ ਕਿਸਾਨਾਂ ਵਲੋਂ ਝੰਡਾ ਮਾਰਚ ਕੀਤਾ ਗਿਆ ਅਤੇ ਕਿਸਾਨਾਂ ਨੂੰ ...
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਇੱਥੇ ਦੀ ਨਿਊ ਬਸਤੀ ਬਡੂੰਗਰ 'ਚ ਇਕ ਘਰ 'ਚੋਂ ਕੋਈ 48 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਿਆ | ਉਕਤ ਸ਼ਿਕਾਇਤ ਸੰਦੀਪ ਸਿੰਘ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਕਿ ਉਹ ਆਪਣੀ ਪਤਨੀ ਨਾਲ ਕਿਸੇ ਕੰਮ ਲਈ 17 ਅਗਸਤ ਨੂੰ ਘਰੋਂ ਬਾਹਰ ਗਏ ਹੋਏ ...
ਪਟਿਆਲਾ, 19 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਵਿਜੀਲੈਂਸ ਬਿਊਰੋ ਪੰਜਾਬ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈਆਂ ਅਯੋਗ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦੇ ਮਾਮਲੇ ਦੀ ਜਾਂਚ ਵਿਚ ਤੇਜ਼ੀ ਲਿਆਉਂਦਿਆਂ ਪੰਜਾਬੀ ਯੂਨੀਵਰਸਿਟੀ ਦੇ 7 ਅਧਿਕਾਰੀ ਜਿਨ੍ਹਾਂ ...
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਪਨਸਪ ਦੇ ਗੁਦਾਮਾਂ 'ਚੋਂ 3 ਕਰੋੜ ਦੇ ਕਰੀਬ ਕਣਕ ਦੀਆਂ ਬੋਰੀਆਂ ਗ਼ਾਇਬ ਹੋਣ ਦੇ ਮਾਮਲੇ 'ਚ ਪਟਿਆਲਾ ਪੁਲਿਸ ਨੂੰ ਲੋੜੀਂਦੇ ਪਨਸਪ ਦੇ ਇੰਸਪੈਕਟਰ ਗੁਰਿੰਦਰ ਸਿੰਘ ਵੱਲੋਂ ਪਰਿਵਾਰ ਸਮੇਤ ਵਿਦੇਸ਼ ਭੱਜ ਜਾਣ ਸੰਬੰਧੀ ਸੂਤਰਾਂ ...
ਪਾਤੜਾਂ, 19 ਅਗਸਤ (ਖ਼ਾਲਸਾ)-ਸਥਾਨਕ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਮੁਖੀ ਪਾਤੜਾਂ ਪ੍ਰਕਾਸ਼ ਮਸੀਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ...
ਪਾਤੜਾਂ, 19 ਅਗਸਤ (ਜਗਦੀਸ਼ ਸਿੰਘ ਕੰਬੋਜ)-ਸਰਕਾਰੀ ਹਾਈ ਸਕੂਲ ਹਾਮਝੇੜ੍ਹੀ ਵਿਚ ਪੜ੍ਹਾਈ ਦੇ ਨਾਲ ਗਾਇਕੀ ਵਿਚੋਂ ਵੀ ਜ਼ਿਲੇ੍ਹ ਵਿਚ ਅੱਵਲ ਰਹਿ ਚੁੱਕੀ ਲੜਕੀ ਮੁਮਤਾਜ਼ ਕੋਲ ਹਰਮੋਨੀਅਮ ਨਾਂ ਹੋਣ ਕਾਰਨ ਉਸ ਨੂੰ ਸੂਬਾ ਪੱਧਰ ਤੇ ਹੋਣ ਵਾਲੇ ਸੰਗੀਤ ਮੁਕਾਬਲਿਆਂ ਲਈ ...
ਪਟਿਆਲਾ, 19 ਅਗਸਤ (ਸਿੱਧੂ)-ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ 15 ਅਗਸਤ 2022 ਅਤੇ ਤੀਆਂ ਦਾ ਸੱਭਿਆਚਾਰਕ ਤਿਉਹਾਰ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਅਤੇ ਵੱਖ-ਵੱਖ ਬ੍ਰਾਚਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਪ੍ਰੈਜ਼ੀਡੈਂਟ ਦਾ ...
ਭਾਦਸੋਂ, 19 ਅਗਸਤ (ਗੁਰਬਖ਼ਸ਼ ਸਿੰਘ ਵੜੈਚ)-ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਜਨ ਸੁਵਿਧਾ ਸਿਹਤ ਕੈਂਪ ਪਿੰਡ ਚੈਹਿਲ ਦੇ ਗੁਰਦੁਆਰਾ ਰੌੜੀ ਸਾਹਿਬ ਵਿਖੇ ਲਗਾਇਆ ਗਿਆ | ਕੈਂਪ 'ਚ ਦੀਪਾ ਰਾਮਗੜ੍ਹ 'ਆਪ' ਆਗੂ, ਡਾ. ਗਿਆਨ ਸਿੰਘ ਖਨੌੜਾ ਪ੍ਰਧਾਨ ...
ਸ਼ੁਤਰਾਣਾ, 19 ਅਗਸਤ (ਬਲਦੇਵ ਸਿੰਘ ਮਹਿਰੋਕ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਇਸ ਮੁਹਿੰਮ ਤਹਿਤ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ ਵਿਖੇ ਜਨ ਸੁਵਿਧਾ ...
ਗੂਹਲਾ ਚੀਕ, 19 ਅਗਸਤ (ਓ.ਪੀ. ਸੈਣੀ)- ਅੱਜ ਇਥੋਂ ਦੇ ਦਿ ਇੰਡੀਅਨ ਹਾਈਟਸ ਇੰਟਰਨੈਸ਼ਨਲ ਸਕੂਲ ਬਲਬੇਹਰਾ ਰੋਡ ਚੀਕਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਨੰਦ ਗੋਪਾਲ ਦੇ ਰਾਧਾ ਰਾਣੀ ਦੀ ਸਜਾਵਟ 'ਚ ਨਿੱਕੇ-ਨਿੱਕੇ ਬੱਚਿਆਂ ਨੇ ਰੋਲ ਅਦਾ ਕੀਤਾ | ਕਿੰਡਰਗਾਰਟਨ ...
ਪਟਿਆਲਾ, 19 ਅਗਸਤ (ਕੁਲਵੀਰ ਸਿੰਘ ਧਾਲੀਵਾਲ)- ਅੱਜ ਦੇ ਦੌਰ ਵਿਚ ਜਾਪਦਾ ਹੈ ਕਿ ਪੂਰੀ ਦੁਨੀਆ ਵਿਚ ਹੀ ਵਿਦਵਾਨਾਂ ਦਾ ਕਾਲ ਪੈ ਗਿਆ ਹੈ | ਗਹਿਰਾਈ ਤੇ ਗੰਭੀਰਤਾ ਸਹਿਤ ਆਪਣਾ ਕੰਮ ਕਰਨ ਵਾਲੇ ਵਿਦਵਾਨ ਮੁਸ਼ਕਲ ਨਾਲ ਹੀ ਲੱਭਦੇ ਹਨ | ਖ਼ੋਜੀ ਬਿਰਤੀ ਤੇ ਵਿਦਵਤਾ ਅਲੋਪ ਹੀ ...
ਨਾਭਾ, 19 ਅਗਸਤ (ਕਰਮਜੀਤ ਸਿੰਘ)- ਸ਼੍ਰੇਆ ਗੋਇਲ (ਡਾਇਟੀਸ਼ੀਅਨ ਸ਼੍ਰੇਆ ਡਾਇਰੈਕਟਰ, ਡਾਇਟੀਸ਼ੀਅਨ ਸ਼੍ਰੇਆਜ਼ ਫੈਮਿਲੀ ਡਾਈਟ ਕਲੀਨਿਕ, ਡਾਇਟੀਸ਼ੀਅਨ ਸ਼੍ਰੇਆਜ਼ ਗਰੁੱਪ), ਚੰਡੀਗੜ੍ਹ ਨੂੰ ਸਮਾਜ ਸੇਵਾ ਵਿਚ ਸ਼ਾਨਦਾਰ ਯੋਗਦਾਨ ਲਈ ਚੰਡੀਗੜ੍ਹ ਵਿਖੇ ਜਸਵੀਰ ਸਿੰਘ ...
ਸਨੌਰ, 19 ਅਗਸਤ (ਸੋਖਲ)-ਪੰਜਾਬ ਗਰਾਮੀਣ ਬੈਂਕ ਦੀ ਭਾਖਰ ਸ਼ਾਖਾ ਵਲੋਂ ਆਜ਼ਾਦੀ ਦੇ 75ਵੀਂ ਵਰੇ੍ਹਗੰਢ ਮੌਕੇ ਪਿੰਡ ਭਾਖਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਬੈਂਕ ਦੇ ਐਫ.ਐਲ.ਸੀ. ਰਾਜਿੰਦਰ ਗੁਪਤਾ ਨੇ ...
ਸਨੌਰ, 19 ਅਗਸਤ (ਸੋਖਲ)- ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ ਮਹੀਨਾਵਾਰ ਸ਼ਾਮ ਦਾ ਸਮਾਗਮ ਕਰਵਾਇਆ ਗਿਆ ਜਿਸ 'ਚ ਭਾਈ ਹੀਰਾ ਸਿੰਘ ਤੇ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਮਿਸ਼ਨ ਲਾਲੀ ਤੇ ...
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)- ਪਟਿਆਲਾ ਦੇ ਹਲਕਾ ਦਿਹਾਤੀ ਇਲਾਕੇ 'ਚ ਪੈਂਦੇ ਹੀਰਾ ਬਾਗ਼ ਵਿਖੇ ਹੀਰਾ ਬਾਗ਼ ਵੈੱਲਫੇਅਰ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ 'ਚ ਸਮੁੱਚੀ ਟੀਮ ਵਲੋਂ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਖਾਂ ਦਾ ...
ਘਨੌਰ, 19 ਅਗਸਤ (ਲਾਛੜੂ)-ਹਲਕਾ ਘਨੌਰ ਦੇ ਸਰਕਾਰੀ ਸੀਨੀਅਰ ਹਾਈ ਸਕੂਲ ਲੋਹਸਿੰਬਲੀ ਵਿਖੇ 75ਵਾਂ ਆਜ਼ਾਦੀ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ ਪਿ੍ੰਸੀਪਲ ਪ੍ਰਵਿੰਦਰ ਕੌਰ, ਅਕਸ਼ੈ ਸ਼ਰਮਾ ਚੇਅਰਮੈਨ ਅਤੇ ਮੌਜੂਦਾ ਸਰਪੰਚ ...
ਘਨੌਰ, 19 ਅਗਸਤ (ਲਾਛੜੂ)-ਵਾਤਾਵਰਨ ਨੂੰ ਸੁੱਧ ਅਤੇ ਹਰਿਆ ਭਰਿਆ ਬਣਾਉਣ ਲਈ ਸੁੱਖ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਡਾ ਰਮਨਦੀਪ ਕੌਰ ਅਤੇ ਪੰਡਤ ਧਰਮ ਪਾਲ ਦੀ ਅਗਵਾਈ ਹੇਠ ਸਕੂਲ ਵਿਚ ਪੰਜਾਹ ਫਲਾਂ ਦੇ ਬੂਟੇ ਲਗਾਏ ...
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਰਾਜਪੁਰਾ ਰੋਡ 'ਤੇ ਟੋਲ ਪਲਾਜ਼ਾ ਲਾਗੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਨੂੰ ਇਕ ਕਾਰ ਦੀ ਟੱਕਰ ਵੱਜਣ ਕਾਰਨ ਜਤਿੰਦਰ ਕੁਮਾਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ ਜਦਕਿ ਇਸ ਹਾਦਸੇ 'ਚ ਮੋਟਰਸਾਈਕਲ ਦੇ ਦੂਸਰੇ ...
ਚੰਡੀਗੜ੍ਹ, 19 ਅਗਸਤ (ਤਰੁਣ ਭਜਨੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਨੂੜ ਨੇੜੇ ਗਿਆਨ ਸਾਗਰ ਮੈਡੀਕਲ ਕਾਲਜ ਨੂੰ ਨਵੇਂ ਸੈਸ਼ਨ 'ਚ ਡੈਂਟਲ ਕੋਰਸ ਵਿਚ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਦੇ ਨਵੀਨੀਕਰਨ ਤੋਂ ਇਨਕਾਰ ਕਰਨ ਵਾਲੇ ਕੇਂਦਰ ਸਰਕਾਰ ਦੇ ਆਦੇਸ਼ ਨੂੰ ...
ਪਟਿਆਲਾ, 19 ਅਗਸਤ (ਗੁਰਵਿੰਦਰ ਸਿੰਘ ਔਲਖ)-ਨੌਜਵਾਨਾਂ ਨੂੰ ਹੁਨਰ ਸਿਖਲਾਈ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਵੱਖ-ਵੱਖ ਉਦਯੋਗਾਂ 'ਚ ਅਪ੍ਰੈਂਟਿਸ ਵਜੋਂ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਰਾਸ਼ਟਰੀ ਅਪ੍ਰੈਂਟਿਸਸ਼ਿਪ ਮਿਸ਼ਨ ਤਹਿਤ ਆਈ.ਟੀ.ਆਈ ਪਟਿਆਲਾ ਵਿਖੇ ...
ਭਾਦਸੋਂ, 19 ਅਗਸਤ (ਪ੍ਰਦੀਪ ਦੰਦਰਾਲਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਭਾਦਸੋਂ ਵਿਖੇ ਬਲਾਕ ਪੱਧਰੀ ਮੀਟਿੰਗ ਹੋਈ ਜਿਸ ਵਿਚ ਸਤਨਾਮ ਸਿੰਘ ਪਾਲੀਆ ਦੀ ਅਗਵਾਈ 'ਚ ਅਧਿਆਪਕਾਂ, ਸਕੂਲਾਂ, ਬੱਚਿਆਂ ਤੇ ਸਿੱਖਿਆ ਦੀਆਂ ਸਮੱਸਿਆਵਾਂ, ਗੈਰਵਿਦਿਅਕ ਕੰਮਾਂ, ਆਨਲਾਈਨ ...
ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਥਾਨਕ ਡੀ.ਏ.ਵੀ ਸਕੂਲ ਵਿਖੇ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਗਵਾਨ ਕਿ੍ਸ਼ਨ, ਰਾਧਾ ਅਤੇ ਯਸ਼ੋਧਾ ਦੇ ਪਹਿਰਾਵੇ 'ਚ ਸਜੀਆਂ ਮਾਵਾਂ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੇ ...
ਬਨੂੜ, 19 ਅਗਸਤ (ਭੁਪਿੰਦਰ ਸਿੰਘ)-ਬਨੂੜ ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਤੰਗੋਰੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ , ਨੂੰ ਇਲਾਜ ਲਈ ਸਿਵਲ ਹਸਪਤਾਲ ਸੈਕਟਰ-6 ਮੁਹਾਲੀ ...
ਦੇਵੀਗੜ੍ਹ, 19 ਅਗਸਤ (ਰਾਜਿੰਦਰ ਸਿੰਘ ਮੌਜੀ)-ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹਖੇੜੀ ਵਿਖੇ ਜਨਮਾਸ਼ਟਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਪ੍ਰੈਪਰੇਟਰੀ ਵਿੰਗ ਦੇ ਵਿਦਿਆਰਥੀ ਰਾਧਾ ਅਤੇ ਕਿ੍ਸ਼ਨ ਦੇ ਭੇਸ ਬਣਾ ਕੇ ਸਕੂਲ ਵਿਚ ਆਏ ...
ਨਾਭਾ, 19 ਅਗਸਤ (ਕਰਮਜੀਤ ਸਿੰਘ)-ਸਥਾਨਕ ਬਾਬਾ ਅਜਾਪਾਲ ਸਿੰਘ ਖ਼ਾਲਸਾ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ | ਵਿਦਿਆਰਥੀਆਂ ਨੇ ਕਿ੍ਸ਼ਨ ਜੀ ਅਤੇ ਰਾਧਾ ...
ਨਾਭਾ, 19 ਅਗਸਤ (ਕਰਮਜੀਤ ਸਿੰਘ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੀ ਵਿਸ਼ੇਸ਼ ਬੈਠਕ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਅਗਵਾਈ ਹੇਠ ਹੋਈ | ਇਸ ਬੈਠਕ ਵਿਚ ਸੁਸਾਇਟੀ ਵਲੋਂ ਕੀਤੇ ਕਾਰਜਾਂ ਸੰਬੰਧੀ ਅਤੇ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ...
ਰਾਜਪੁਰਾ, 19 ਅਗਸਤ (ਜੀ.ਪੀ. ਸਿੰਘ)-ਐਕਸ ਆਰਮੀ ਵੈੱਲਫੇਅਰ ਕਮੇਟੀ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਤੇ ਸਾਬਕਾ ਫ਼ੌਜੀਆਂ ਦਾ ਸਨਮਾਨ ਕਰਨ ਲਈ ਇਕ ਸਮਾਰੋਹ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ 'ਚ ਸਥਾਨਕ ਸਿਮਰਿਤਾ ਨਰਸਿੰਗ ਹੋਮ ਵਿਖੇ ਸਟੇਟ ...
ਰਾਜਪੁਰਾ, 19 ਅਗਸਤ (ਰਣਜੀਤ ਸਿੰਘ)-ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ 'ਚ ਲਖੀਮਪੁਰ ਖੀਰੀ ਧਰਨੇ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਕਿਸਾਨ ਪੁੱਜੇ | ਇਸ ਮੌਕੇ ਕਿਸਾਨ ਆਗੂਆਂ ਨੇ ਕਿਸਾਨ-ਮਜ਼ਦੂਰ ਯੂਨੀਅਨ ...
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਅੱਜ ਸਰਹਿੰਦ ਰੋਡ 'ਤੇ ਸਥਿਤ ਇਕ ਨਿੱਜੀ ਪੈਲੇਸ ਵਿਖੇ ਗੁਰਬਾਜ ਕੰਪਨੀ ਵਲੋਂ ਨਿਰਮਿਤ ਨਵਾਂ ਮਾਡਲ ਸੁਪਰ ਸੀਡਰ 2022 ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਰਸਮੀ ਤੌਰ 'ਤੇ ਰਿਬਨ ਕੱਟ ਕੇ ਗਾਹਕਾਂ ਸਾਹਮਣੇ ਪੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX