ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਡਾਂਵਾਂ ਡੋਲ ਹੁੰਦੀ ਨਜ਼ਰ ਆ ਰਹੀ ਹੈ | ਆਏ ਦਿਨ ਮਾਰ ਕੁੱਟ ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫ਼ਰੀਦਕੋਟ-ਸਾਦਿਕ ਰੋਡ 'ਤੇ ਸਥਿਤ ਹਰਗੋਬਿੰਦ ਨਗਰ ਵਿਚ ਰਹਿੰਦੇ ਇਕ ਪਰਿਵਾਰ ਦੇ ਘਰ 'ਤੇ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵਲੋਂ ਫ਼ਾਇਰਿੰਗ ਕੀਤੀ ਗਈ | ਹਾਲਾਂਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਉਸ ਵਕਤ ਹੋਇਆ ਜਦੋਂ ਪਰਿਵਾਰ ਵਲੋਂ ਅੱਗੋਂ ਹਵਾਈ ਫ਼ਾਇਰ ਕੀਤੇ ਗਏ | ਪੁਲਿਸ ਵਲੋਂ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ | ਹਰਗੋਬਿੰਦ ਨਗਰ ਵਾਸੀ ਨਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ ਸਾਢੇ ਕੁ ਅੱਠ ਵਜੇ ਉਨ੍ਹਾਂ ਦੇ ਘਰ ਬਾਹਰ ਫ਼ਾਇਰਿੰਗ ਹੋਈ ਤਾਂ ਉਹ ਇਕ ਦਮ ਘਬਰਾ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੜਕਾ ਜੋ ਛੱਤ 'ਤੇ ਸੀ ਨੇ ਜਦ ਆਵਾਜ਼ ਦਿੱਤੀ ਤਾਂ ਉਨ੍ਹਾਂ ਛੱਤ 'ਤੇ ਜਾ ਕੇ ਬਚਾਅ ਵਿਚ ਆਪਣੀ ਲਾਇਸੰਸੀ ਰਾਇਫ਼ਲ ਨਾਲ 2 ਹਵਾਈ ਫ਼ਾਇਰ ਕੀਤੇ ਤਾਂ ਹਨੇ੍ਹਰੇ ਦਾ ਫ਼ਾਇਦਾ ਉਠਾਉਂਦੇ ਹੋਏ ਹਮਲਾਵਰ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਬੀਤੇ ਸਾਲ ਵੀ ਕੁਝ ਲੜਕਿਆਂ ਨੇ ਉਨ੍ਹਾਂ ਦੇ ਲੜਕੇ ਉਪਰ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਸਬੰਧੀ ਮੁਕੱਦਮਾ ਵੀ ਦਰਜ ਹੋਇਆ ਸੀ | ਉਨ੍ਹਾਂ ਦੱਸਿਆ ਕਿ ਹੁਣ ਫ਼ਿਰ ਦੇਰ ਰਾਤ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ, ਅੱਗੋਂ ਬਚਾਅ ਲਈ ਅਸੀਂ 2 ਹਵਾਈ ਫ਼ਾਇਰ ਕੀਤੇ ਤਾਂ ਹਮਲਾਵਰ ਫ਼ਰਾਰ ਹੋ ਗਏ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਸਬੰਧੀ ਡੀ.ਐੱਸ.ਪੀ ਫ਼ਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਾਦਿਕ ਰੋਡ 'ਤੇ ਪੈਂਦੇ ਹਰਗੋਬਿੰਦ ਨਗਰ ਵਿਖੇ ਇਕ ਘਰ 'ਤੇ ਕੁਝ ਅਣਪਛਾਤੇ ਲੋਕਾਂ ਵਲੋਂ ਫਾਇਰਿੰਗ ਕੀਤੀ ਗਈ ਸੀ, ਅੱਗੋਂ ਮਕਾਨ ਮਾਲਕਾਂ ਨੇ ਵੀ ਜਵਾਬ ਵਿਚ ਹਵਾਈ ਫ਼ਾਇਰ ਕੀਤੇ ਤਾਂ ਹਮਲਾਵਰ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਰਨ ਨਾਂਅ ਦੇ ਇਕ ਨੌਜਵਾਨ ਦੇ ਬਿਆਨਾਂ 'ਤੇ ਚਾਰ ਅਣਪਛਾਤੇ ਲੋਕਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਨੌਜਵਾਨ 'ਤੇ ਪਹਿਲਾਂ ਵੀ ਕੁਝ ਲੋਕਾਂ ਨੇ ਹਮਲਾ ਕੀਤਾ ਸੀ ਤੇ ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਉਸ 'ਤੇ ਹਮਲਾ ਕੀਤਾ ਸੀ ਹੋ ਸਕਦਾ ਉਨ੍ਹਾਂ ਨੇ ਖੁਦ ਜਾਂ ਕਿਸੇ ਹੋਰ ਰਾਹੀਂ ਇਹ ਹਮਲਾ ਕਰਵਾਇਆ ਹੋਵੇ | ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਤਫ਼ਤੀਸ਼ ਜਾਰੀ ਹੈ |
ਜੈਤੋ, 19 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ, ਕੁੁਲਵਿੰਦਰ ਸਿੰਘ ਚੈਨਾ, ਰਣਜੀਤ ਸਿੰਘ ਦਬੜ੍ਹੀਖਾਨਾ, ਰਾਜਵਿੰਦਰ ਕੌਰ ਦਲ ਸਿੰਘ ਵਾਲਾ ਤੇ ਜਗਦੇਵ ਸਿੰਘ ਦਲ ਸਿੰਘ ਵਾਲਾ ਦੀ ਅਗਵਾਈ ਹੇਠ ਪਿੰਡ ...
ਬਾਜਾਖਾਨਾ, 19 ਅਗਸਤ (ਜੀਵਨ ਗਰਗ)-ਐੱਸ.ਐੱਸ.ਪੀ. ਫ਼ਰੀਦਕੋਟ ਰਾਜਪਾਲ ਸਿੰਘ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਡੀ. ਐੱਸ. ਪੀ. ਸੁਸ਼ੀਲ ਕੁਮਾਰ ਐਂਟੀ ਨਾਰਕੋਟਿਕਸ ਦੀ ਰਹਿਨੁਮਾਈ ਹੇਠ ਸੀ.ਆਈ.ਏ. ਇੰਚਾਰਜ ਹਰਬੰਸ ਸਿੰਘ ਸਮੇਤ ਪੁਲਿਸ ਪਾਰਟੀ ਨੇ ਚਾਰ ਕੁਇੰਟਲ ...
ਕੋਟਕਪੂਰਾ, 19 ਅਗਸਤ (ਮੋਹਰ ਸਿੰਘ ਗਿੱਲ, ਮੇਘਰਾਜ)-ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ 21 ਅਗਸਤ ਨੂੰ ਫ਼ਰੀਦਕੋਟ, ਫ਼ਿਰੋਜ਼ਪੁਰ, ਮੁਕਤਸਰ, ਬਠਿੰਡਾ, ਮੋਗਾ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ ਮੁਲਾਜ਼ਮ ...
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੈ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲ੍ਹਾ ਫ਼ਰੀਦਕੋਟ 'ਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ | ਜ਼ਿਲ੍ਹੇ ਅੰਦਰ ਹੁਣ ਐਕਟਿਵ ਕੇਸਾਂ ਦੀ ਗਿਣਤੀ 20 ਹੋ ਗਈ ਹੈ | ...
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਸਥਾਨਕ ਕੇਂਦਰੀ ਜੇਲ੍ਹ 'ਚੋਂ ਲਗਾਤਾਰ ਮੋਬਾਈਲ ਫ਼ੋਨ ਤੇ ਨਸ਼ਾ ਬਰਾਮਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਵੱਡਾ ਸਵਾਲ ਸੀ ਕਿ ਜੇਲ੍ਹ ਅੰਦਰ ਬੰਦ ਕੈਦੀਆਂ ਕੋਲ ਮੋਬਾਈਲ ਫ਼ੋਨ ਜਾਂ ਨਸ਼ਾ ਕਿਸ ਤਰੀਕੇ ਅੰਦਰ ...
ਬਰਗਾੜੀ, 19 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਵਿਚ ਮਰੇ ਪਸ਼ੂਆਂ ਦੇ ਨਿਪਟਾਰੇ ਲਈ ਪੰਚਾਇਤੀ ਥਾਵਾਂ ਉੱਪਰ ਹੱਡਾ-ਰੋੜੀਆਂ ਬਣਾਈਆਂ ਹੋਈਆਂ ਹਨ ਤੇ ਪਿੰਡਾਂ ਦੀਆਂ ਪੰਚਾਇਤਾਂ ਹਰ ਸਾਲ ਇਨ੍ਹਾਂ ਨੂੰ ਠੇਕੇ 'ਤੇ ਦਿੰਦੀਆਂ ਆ ਰਹੀਆਂ ਸਨ | ...
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਬਲਾਕ ਪ੍ਰਧਾਨ ਫ਼ਰੀਦਕੋਟ ਚਰਨਜੀਤ ਸਿੰਘ ਸੁੱਖਣਵਾਲਾ ਤੇ ਤੇਜਾ ਸਿੰਘ ਪੱਕਾ ਦੀ ਅਗਵਾਈ ਵਿਚ ਜਥੇਬੰਦੀ ਦੇ ਅਹੁਦੇਦਾਰਾਂ ਬੋਹੜ ਸਿੰਘ ਰੁਪੱਈਆਂ ਵਾਲਾ ਜ਼ਿਲ੍ਹਾ ...
ਬਾਜਾਖਾਨਾ, 19 ਅਗਸਤ (ਜੀਵਨ ਗਰਗ)-ਕੋਈ ਵੀ ਬੱਚਾ ਆਰਥਿਕ ਤੰਗੀ ਕਰਕੇ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਸ ਧਰਤੀ 'ਤੇ ਅਜਿਹੇ ਬੱਚਿਆਂ ਦੀ ਮਦਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ | ਇਹ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ...
ਫ਼ਰੀਦਕੋਟ, 19 ਅਗਸਤ (ਚਰਨਜੀਤ ਸਿੰਘ ਗੋਂਦਾਰਾ)-ਫ਼ਰੀਦਕੋਟ ਸ਼ਹਿਰ 'ਚ ਵਾਤਾਵਰਨ ਦੀ ਸ਼ੁੱਧਤਾ ਲਈ ਪਿਛਲੇ ਕਾਫ਼ੀ ਸਮੇਂ ਤੋਂ ਯਤਨਸ਼ੀਲ ਸੀਰ ਸੁਸਾਇਟੀ ਫ਼ਰੀਦਕੋਟ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਥਾਨਕ ਸ਼ਹਿਰ 'ਤੇ ਹੋਰ ਯੋਗ ...
ਮੁੱਦਕੀ, 19 ਅਗਸਤ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਉੱਭਰਦੇ ਕਲਾਕਾਰ ਯੁਵਰਾਜ ਸਿੰਘ ਦਾ ਵਾਇਸ ਆਫ਼ ਪੰਜਾਬ ਸੀਜ਼ਨ-8 ਵਿਚ ਵਧੀਆ ਪ੍ਰਦਰਸ਼ਨ ਕਰਕੇ ਵਾਪਸ ਮੁੱਦਕੀ ਪਰਤਨ 'ਤੇ ਕਸਬੇ ਦੇ ਗੀਤਕਾਰ ਗੋਰਾ ਕਲਿਆਣ, ਬੱਬੂ ਭੈਲ ਅਤੇ ਸਿੰਮਾ ਬਰਾੜ ਵਲੋਂ ਵਿਸ਼ੇਸ਼ ਸਨਮਾਨ ...
ਫ਼ਿਰੋਜ਼ਸ਼ਾਹ, 19 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਪਿੰਡ ਮੱਲਵਾਲ ਕਦੀਮ ਵਾਸੀ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਜੋ ਪਿਛਲੇ ਦਿਨੀਂ ਮੱਲਵਾਲ ਵਿਖੇ ਹੋਏ ਸੜਕ ਹਾਦਸੇ 'ਚ ਅਕਾਲ ਚਲਾਣਾ ਕਰ ਗਏ ਸਨ, ਦੀ ਅਚਾਨਕ ਮੌਤ 'ਤੇ ਹਲਕੇ ਦੇ ਵੱਖ-ਵੱਖ ਆਗੂਆਂ ਨੇ ਪਰਿਵਾਰ ਨਾਲ ...
ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਤਲਵੰਡੀ ਮੰਗੇ ਖ਼ਾਂ ਵਿਖੇ ਸੰਤ ਬਾਬਾ ਹਰੀ ਸਿੰਘ ਦੀ ਬਰਸੀ ਮਨਾਉਣ ਸੰਬੰਧੀ ਸਮੁੱਚੇ ਪਿੰਡ ਵਾਸੀਆਂ ਵਲੋਂ ਤਿੰਨ ਦਿਨਾਂ ਸਮਾਗਮ ਬਾਬਾ ਹਰੀ ਸਿੰਘ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਏ ਗਏ | ਇਨ੍ਹਾਂ ...
ਗੋਲੂ ਕਾ ਮੋੜ/ਪੰਜੇ ਕੇ ਉਤਾੜ, 19 ਅਗਸਤ (ਸੁਰਿੰਦਰ ਸਿੰਘ ਪੁਪਨੇਜਾ, ਪੱਪੂ ਸੰਧਾ)-ਫ਼ਿਰੋਜ਼ਪੁਰ ਵਿਚ ਪੀ.ਜੀ.ਆਈ. ਸੈਟੇਲਾਈਟ ਵੀ ਬਣਾਇਆ ਜਾਵੇਗਾ ਤੇ ਹੁਸੈਨੀਵਾਲਾ ਬਾਰਡਰ ਵੀ ਖੋਲਿ੍ਹਆ ਜਾਵੇਗਾ | ਇਹ ਪ੍ਰਗਟਾਵਾ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇ.ਬੀ. ...
ਫ਼ਿਰੋਜ਼ਪੁਰ, 19 ਅਗਸਤ (ਰਾਕੇਸ਼ ਚਾਵਲਾ)- ਥਾਣਾ ਕੈਂਟ ਪੁਲਿਸ ਵਲੋਂ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ 2 ਔਰਤਾਂ ਸਮੇਤ 4 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੱੁਦਈ ਲਖਵੀਰ ਸਿੰਘ ਪੁੱਤਰ ਮੱਲ ਸਿੰਘ ਤੇ ਉਸ ਦਾ ਬੇਟਾ ਦਵਿੰਦਰਜੀਤ ਸਿੰਘ ਤੇ ...
ਗੁਰੂਹਰਸਹਾਏ, 19 ਅਗਸਤ (ਕਪਿਲ ਕੰਧਾਰੀ)-ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਸਬ ਡਵੀਜ਼ਨ ਅਰਬਨ ਅਤੇ ਸ਼ਹਿਰੀ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਗਈ | ਇਸ ਚੋਣ ਸੰਬੰਧੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਡਵੀਜ਼ਨ ਪ੍ਰਧਾਨ ਹਰਮੀਤ ਚੰਨ ਦੀ ਅਗਵਾਈ ਹੇਠ ਸਬ ...
ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਨੂੰ ਤਰਜੀਹ ਦੇਣ ਤੇ ਇਸ ਤੋਂ ਇਲਾਵਾ ਕਿਸਾਨ ਸਿਰਫ਼ ਸਿਫ਼ਾਰਿਸ਼ ਕੀਤੇ ਕੀਟਨਾਸ਼ਕਾਂ ਦੀ ਹੀ ਵਰਤੋਂ ...
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਪਿ੍ੰਸੀਪਲ ਯੋਗੇਸ਼ ਸ਼ਰਮਾ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਮਨੋਹਰ ਲਾਲ ਸ਼ਰਮਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ...
ਫ਼ਰੀਦਕੋਟ, 19 ਅਗਸਤ (ਸਤੀਸ਼ ਬਾਗ਼ੀ)-ਆਜ਼ਾਦ ਪੇਂਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਜੀ ਦੀ ਅਗਵਾਈ ਹੇਠਲੇ ਵਫ਼ਦ, ਜਿਸ ਵਿਚ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਤੋਂ ਇਲਾਵਾ ਰਾਮ ਲਾਲ ਅਤੇ ਪਾਲ ...
ਫ਼ਰੀਦਕੋਟ, 19 ਅਗਸਤ (ਸਰਬਜੀਤ ਸਿੰਘ)-ਸਥਾਨਕ ਵੇਅਰ ਹਾਊਸ ਦੇ ਗੋਦਾਮ 'ਚੋਂ ਰਾਤ ਬਰਾਤੇ 22 ਗੱਟੇ ਕਣਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸਿਟੀ ਫ਼ਰੀਦਕੋਟ ਪੁਲਿਸ ਵਲੋਂ ਵੇਅਰ ਹਾਊਸ ਫ਼ਰੀਦਕੋਟ ਦੇ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਵਿਰੁੱਧ ...
ਸਾਦਿਕ, 19 ਅਗਸਤ (ਆਰ. ਐਸ. ਧੁੰਨਾ)-ਸਾਦਿਕ 'ਚੋਂ ਲੰਘਦੀ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਵਾਲੀ ਸੜਕ ਵਿਚ ਥਾਂ-ਥਾਂ ਬਣੇ ਟੋਇਆਂ ਕਾਰਨ ਇੱਥੋਂ ਲੰਘਣ ਵਾਲੇ ਹਰ ਵਾਹਨ ਚਾਲਕ ਬੜੀ ਮੁਸ਼ਕਿਲ ਨਾਲ ਆਪਣੇ ਵਾਹਨ ਨੂੰ ਟੋਇਆਂ 'ਚੋਂ ਪਾਰ ਲਘਾਉਂਦਾ ਸੀ ਤੇ ਟੋਇਆਂ 'ਚੋਂ ਬਾਹਰ ...
ਜੈਤੋ, 19 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪਿੰਡ ਕਾਸਮ ਭੱਟੀ ਵਿਖੇ ਅੰਮਿ੍ਤਧਾਰੀ ਪਰਿਵਾਰ ਉੱਪਰ ਹੋਏ ਕਥਿਤ ਹਮਲੇ ਦੇ ਸਬੰਧ ਵਿਚ ਪੰਥਕ ਜਥੇਬੰਦੀਆਂ ਦਾ ਵਫ਼ਦ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁੁਰਾਣਾ, ਮੇਜਰ ਸਿੰਘ ਪੰਡੋਰੀ, ਰਣਜੀਤ ਸਿੰਘ ਵਾਂਦਰ ਦੀ ...
ਸਾਦਿਕ, 19 ਅਗਸਤ (ਆਰ. ਐਸ. ਧੁੰਨਾ)-ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਰਾਤ ਸਮੇਂ ਮੰਦਰ ਦੇ ਪੁਜਾਰੀ ਪੰਡਿਤ ਸਤੀਸ਼ ...
ਜੈਤੋ, 19 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਜੈਤੋ ਵਿਖੇ ਸ਼ਿਸ਼ੂ ਵਾਟਿਕਾ ਦੇ ਬੱਚਿਆਂ ਤੇ ਸਕੂਲ ਦੇ ਸਮੂਹ ਬੱਚਿਆਂ ਨੇ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ | ਪ੍ਰੋਗਰਾਮ ਦੀ ਸ਼ੁੁਰੂਆਤ ਅਰਦਾਸ ਨਾਲ ਕੀਤੀ ਗਈ | ...
ਠੱਠੀ ਭਾਈ, 19 ਅਗਸਤ (ਜਗਰੂਪ ਸਿੰਘ ਮਠਾੜੂ)-ਪੇਸਟੀਸਾਈਡਜ਼ ਖਾਦ ਤੇ ਸੀਡ ਯੂਨੀਅਨ ਬਲਾਕ ਭਗਤਾ ਭਾਈ ਦੇ ਸਮੂਹ ਡੀਲਰਾਂ ਦੀ ਖੇਤੀਬਾੜੀ ਵਿਭਾਗ ਨਾਲ ਮੀਟਿੰਗ ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਸੁਰਿੰਦਰਾ ਡੇਅਰੀ ਹਾਲ ਭਗਤਾ ...
ਮੰਡੀ ਬਰੀਵਾਲਾ, 19 ਅਗਸਤ (ਨਿਰਭੋਲ ਸਿੰਘ)-ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਵਿਚ ਲੋਕਤੰਤਰ ਦੀ ਸੇਧ ਲਈ ਹਰ ਸਾਲ ਤਰ੍ਹਾਂ ਇਸ ਵਾਰ ਵੀ 2022-23 ਸੈਸ਼ਨ ਦੇ ਉਮੀਦਵਾਰਾਂ ਲਈ ਵੋਟਿੰਗ ਕਰਵਾਈ ਗਈ | ਇਸ ਸਮੇਂ ਸਕੂਲ ਦੇ ਚਾਰ ਹਾਊਸਾਂ ਅਜੀਤ ਸਿੰਘ, ਜੁਝਾਰ ਸਿੰਘ, ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੱਛਮੀ ਜ਼ੋਨ ਬਠਿੰਡਾ ਦੀ ਕਨਵੈਨਸ਼ਨ ਹੋਈ, ਜਿਸ ਵਿਚ ਸੂਬਾ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ, ਸ਼ਵਿੰਦਰਪਾਲ ਸਿੰਘ ਸੀਨੀਅਰ ...
ਮਲੋਟ, 19 ਅਗਸਤ (ਪਾਟਿਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਮਾਰਕੀਟ ਕਮੇਟੀ ਮਲੋਟ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਕੌਮੀ ...
ਦੋਦਾ, 19 ਅਗਸਤ (ਰਵੀਪਾਲ)-ਆਮ ਆਦਮੀ ਪਾਰਟੀ ਹਲਕਾ ਗਿੱਦੜਬਾਹਾ ਦੇ ਸੀਨੀਅਰ ਆਗੂ ਐਡਵੋਕੇਟ ਪਿ੍ਤਪਾਲ ਸ਼ਰਮਾ ਹਰੀਕੇ ਕਲਾਂ ਨੇ ਕੋਟਲੀ ਅਬਲੂ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਮੌਕੇ 'ਤੇ ਹੀ ਨਿਪਟਾਰਾ ਕੀਤਾ | ਇਸ ਮੌਕੇ ਪਿ੍ਤਪਾਲ ਸ਼ਰਮਾ ਨੇ ਕਿਹਾ ਕਿ ਪਾਰਟੀ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਫਕਰਸਰ ਦੀ ਮੀਟਿੰਗ ਬਲਾਕ ਪ੍ਰਧਾਨ ਗੋਰਾ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪਿੰਡ ਫਕਰਸਰ ਵਿਖੇ ਕੀਤੀ ਗਈ | ਇਸ ਮੌਕੇ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਭਾਰਤ (ਗੈਰ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਬਲਾਕ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਗਿਲਜੇਵਾਲਾ ਦੇ ਤਕਰੀਬਨ 40 ਗ਼ਰੀਬ ਪਰਿਵਾਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਪੰਚਾਇਤੀ ਜ਼ਮੀਨ ਵਿਚ ਬੈਠੇ ਹੋਏ ਹਨ, ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹੁਣ ਉਨ੍ਹਾਂ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਪਿਉਰੀ ਵਿਖੇ ਬਣੀ ਹੱਡਾ ਰੋੜੀ ਤੋਂ ਬਾਹਰ ਹੀ ਮਰੇ ਪਸ਼ੂਆਂ ਦੇ ਸੁੱਟ ਦਿੱਤੇ ਜਾਣ ਕਰਕੇ ਇਸਦੇ ਆਸਪਾਸ ਅਤੇ ਨੇੜੇ ਰਹਿੰਦੇ ਲੋਕਾਂ ਦਾ ਜਿਉਣਾ ਦੁੱਭਰ ਤੇ ਮੁਹਾਲ ਹੋਇਆ ਪਿਆ ਹੈ | ਇਸ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤ ਸਰਕਾਰ ਵਲੋਂ ਚੱਲ ਰਹੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਅਧੀਨ ਪਿ੍ੰਸੀਪਲ ਮਨੀ ਰਾਮ ਦੀ ਯੋਗ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਕਰਸਰ ਥੇੜ੍ਹੀ ਵਿਖੇ ਵਿਦਿਆਰਥੀਆਂ ਦਾ ਸੰਪੂਰਨ ਮੈਡੀਕਲ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਮੀਟਿੰਗ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਪਿੰਡ ਭਲਾਈਆਣਾ ਵਿਖੇ ਹੋਈ, ਜਿਸ ਵਿਚ ਬਲਵਿੰਦਰ ਸਿੰਘ ਚੇਅਰਮੈਨ ਗੁਰੂਹਰਸਹਾਏ ਵੀ ਵਿਸ਼ੇਸ਼ ਤੌਰ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਐੱਚ. ਡੀ. ਐੱਫ਼. ਸੀ. ਬੈਂਕ ਬਰਾਂਚ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਲੋਂ ਪੁੱਡਾ ਕਾਲੋਨੀ ਵਿਚ ਬੂਟੇ ਲਗਾਏ ਗਏ | ਇਸ ਮੌਕੇ ਗੋਲਡ ਲੋਨ ਮੈਨੇਜਰ ਹਰਸ਼ਪਾਲ ਭਾਟੀਆ, ਓਪ੍ਰੇਸ਼ਨ ਮੈਨੇਜਰ ਹਰਸ਼ ਜਿੰਦਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX