ਸਮਰਾਲਾ, 19 ਅਗਸਤ (ਗੋਪਾਲ ਸੋਫਤ)-ਸਥਾਨਕ ਅਨਾਜ ਮੰਡੀ ਦੇ ਨਵੇਂ ਲਾਏ ਜਾ ਰਹੇ ਫ਼ਰਸ਼ ਵਿੱਚ ਘਟੀਆ ਮਟੀਰੀਅਲ ਲਾਉਣ ਵਿਰੁੱਧ ਕਿਤੇ ਵੀ ਸੁਣਵਾਈ ਨਾ ਹੋਣ ਤੋਂ ਅੱਕ ਕੇ ਸਥਾਨਕ ਆੜ੍ਹਤੀਆਂ ਅਤੇ ਦਾਣਾ ਮੰਡੀ ਦੇ ਮਜ਼ਦੂਰਾਂ ਨੇ ਆਖ਼ਰ ਉਸਾਰੀ ਕਰਨ ਵਾਲੇ ਠੇਕੇਦਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ | ਅਨਾਜ ਮੰਡੀ ਦੇ ਆੜ੍ਹਤੀਆਂ ਅਤੇ ਪੱਲੇਦਾਰਾਂ ਨੇ ਇਕੱਠੇ ਹੋ ਕੇ ਅੱਜ ਠੇਕੇਦਾਰ ਵਲੋਂ ਫ਼ਰਸ਼ ਲਾਉਣ ਦੇ ਕੰਮ ਨੂੰ ਇਹ ਕਹਿ ਕੇ ਰੋਕ ਦਿੱਤਾ ਹੈ ਕਿ ਘਟੀਆ ਇੱਟਾਂ ਲਾਉਣ ਅਤੇ ਵਿਭਾਗ ਦੀਆਂ ਸਪੈਸੀਫਿਕੇਸ਼ਨਾਂ ਤੋਂ ਘੱਟ ਗੈਰ- ਮਿਆਰੀ ਫ਼ਰਸ਼ ਲਾਉਣ ਦਾ ਕੰਮ ਨਹੀਂ ਚੱਲਣ ਦੇਣਗੇ | ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ ਮੰਡੀ ਦੇ ਹੋਰ ਆੜ੍ਹਤੀਆਂ ਨੇ ਦੋਸ਼ ਲਗਾਇਆ ਕਿ ਮੰਡੀ ਦਾ ਫ਼ਰਸ਼ ਲਾਉਣ ਵਿੱਚ ਰਾਜਸਥਾਨ ਤੋਂ ਲਿਆਂਦੀ ਘਟੀਆ ਕੁਆਲਿਟੀ ਦੀ ਪਿੱਲੀ ਇੱਟ ਵਰਤੀ ਜਾ ਰਹੀ ਹੈ, ਜਿਸ ਦੇ ਮਾਮੂਲੀ ਜਿਹੀ ਇੱਟ ਨਾਲ ਇੱਟ ਟਕਰਾਉਣ ਤੇ ਚਾਰ ਹਿੱਸੇ ਹੋ ਜਾਂਦੇ ਹਨ¢ ਉਨ੍ਹਾਂ ਕਿਹਾ ਕਿ ਫ਼ਰਸ਼ ਪਾਉਣ ਤੋਂ ਪਹਿਲਾਂ ਪਾਈ ਗਈ ਮਿੱਟੀ 'ਤੇ ਕੋਈ ਰੋਡ ਰੋਲਰ ਜਾਂ ਬਲਡੋਜ਼ਰ ਨਹੀਂ ਫੇਰਿਆ ਜਾ ਰਿਹਾ ਅਤੇ ਲਾਏ ਜਾ ਰਹੇ ਫ਼ਰਸ਼ ਦੇ ਉੱਪਰ ਵੀ ਰੇਤੇ ਦੀ ਥਾਂ ਮਿੱਟੀ ਹੀ ਪਾਈ ਜਾ ਰਹੀ ਹੈ ਜੋ ਆੜ੍ਹਤੀਆਂ ਲਈ ਅਨੇਕਾਂ ਮੁਸੀਬਤਾਂ ਪੈਦਾ ਕਰੇਗੀ | ਉਨ੍ਹਾਂ ਕਿਹਾ ਕਿ ਪਹਿਲੇ ਸੀਜ਼ਨ ਵਿੱਚ ਹੀ ਠੇਕੇਦਾਰ ਦੀਆਂ ਮਿੱਟੀ ਦੀਆਂ ਟਰਾਲੀਆਂ ਨਾਲ ਹੀ ਲਾਇਆ ਗਿਆ ਫ਼ਰਸ਼ ਥਾਂ-ਥਾਂ ਤੋਂ ਦੱਬ ਗਿਆ ਹੈ¢ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀ ਇਸ ਘਟੀਆ ਮੈਟੀਰੀਅਲ ਵਿਰੁੱਧ ਐਕਸ਼ਨ ਲੈਣ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਹਨ | ਇਸ ਲਈ ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ ਅਤੇ ਉਸ ਸਮੇਂ ਤੱਕ ਠੇਕੇਦਾਰ ਨੂੰ ਇਸ ਕਥਿਤ ਘਟੀਆ ਮੈਟੀਰੀਅਲ ਦੇ ਨਾਲ ਬਿਨਾਂ ਸਰਕਾਰੀ ਸਪੈਸੀਫਿਕੇਸ਼ਨਾਂ ਪੂਰਤੀ ਕੀਤਿਆਂ ਕੀਤੇ ਜਾ ਰਹੇ ਕੰਮ ਨੂੰ ਰੋਕਿਆ ਜਾਵੇ | ਉਨ੍ਹਾਂ ਸਥਾਨਕ ਵਿਧਾਇਕ ਅਤੇ ਐੱਸ. ਡੀ. ਐਮ. ਤੋਂ ਮੰਗ ਕੀਤੀ ਹੈ ਕਿ ਉਹ ਖ਼ੁਦ ਆ ਕੇ ਸਰਕਾਰੀ ਪੈਸੇ ਦੀ ਹੋ ਰਹੀ ਬਰਬਾਦੀ ਨੂੰ ਵੇਖਣ ਅਤੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾਉਣ ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਬਲਜੀਤ ਸ਼ਾਮਗੜ੍ਹ, ਰਿੰਕੂ ਥਾਪਰ, ਗੁਰਮੇਲ ਸਿੰਘ ਅਤੇ ਗੁਰਪਾਲ ਸਿੰਘ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ ਸਮੇਤ ਅਨਾਜ ਮੰਡੀ ਦੇ ਆੜ੍ਹਤੀਏ ਅਤੇ ਮੰਡੀ ਦੇ ਮਜ਼ਦੂਰ ਵੀ ਹਾਜ਼ਰ ਸਨ ¢ ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਮੰਡੀ ਬੋਰਡ ਦੇ ਐੱਸ. ਡੀ. ਓ. ਨੂੰ ਕਈ ਵਾਰ ਫ਼ੋਨ ਕੀਤਾ ਗਿਆ, ਪਰ ਉਨ੍ਹਾਂ ਦਾ ਫ਼ੋਨ 'ਸਵਿੱਚ ਆਫ਼' ਆ ਰਿਹਾ ਸੀ ¢ ਸਥਾਨਕ ਮਾਰਕੀਟ ਕਮੇਟੀ ਵਿਚ ਹੁਣ
ਕੁਹਾੜਾ, 19 ਅਗਸਤ (ਸੰਦੀਪ ਸਿੰਘ ਕੁਹਾੜਾ)-ਪੁਲਿਸ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਹੋਰ ਸਫਲਤਾ ਮਿਲੀ | ਜਦੋਂ ਥਾਣਾ ਜਮਾਲਪੁਰ ਦੇ ਅਧੀਨ ਪੈਂਦੀ ਚੌਕੀ ਰਾਮਗੜ੍ਹ ਦੀ ਪੁਲਿਸ ...
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਇਕ ਪੈਨਲ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ | ਜਿਸ ਵਿਚ ਨਵੇਂ ...
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੇ ਨਾਲ ਮੁਲਾਕਾਤ ਚਰਚਾ ਵਿਚ ਹੈ | ਦੱਸਿਆ ਗਿਆ ਹੈ ਕਿ ਪ੍ਰਧਾਨ ਲੱਧੜ ...
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-75ਵੇਂ ਸਵਤੰਤਰ ਦਿਵਸ ਦੇ ਮੌਕੇ 'ਤੇ ਲੁਧਿਆਣਾ ਵਿਚ ਰਾਜ ਪੱਧਰੀ ਸਮਾਗਮ ਦੌਰਾਨ ਸੁਖਦੇਵ ਭਵਨ ਵਿਚ ਪੰਜਾਬ ਦੇ ਹੋਣਹਾਰ ਖਿਡਾਰੀਆਂ ਲਈ ਐਟ ਹੋਮ ਫੰਕਸ਼ਨ ਰੱਖਿਆ ਗਿਆ ਸੀ | ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਖੰਨਾ ਵਾਸੀ ਅਤੇ ...
ਮਲੌਦ, 19 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਦੇ ਪਿੰਡ ਦੌਲਤਪੁਰ ਵਿਖੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਤੇ ਵਲੰਟੀਅਰਾਂ ਵਲੋਂ ਲੈਂਡ ਮਾਰਟਗੇਜ ਬੈਂਕ ਮਲੌਦ ਦੇ ਨਵੇਂ ਬਣੇ ਡਾਇਰੈਕਟਰ ਮੁਕੰਦ ਸਿੰਘ ਕਿਸ਼ਨਪੁਰਾ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ...
ਡੇਹਲੋਂ, 19 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ, ਜਿਸ ਦੌਰਾਨ ਰਾਜਸਥਾਨ ਵਿਚ ਇਕ ਉਚ ਜਾਤੀ ਅਧਿਆਪਕ ਵਲੋਂ ਇਕ ਐੱਸ.ਸੀ ਬੱਚੇ ਨੂੰ ਘੜੇ ਵਿਚੋਂ ...
ਮਲੌਦ, 19 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਿਆਸੀ ਬਦਲਾਅ ਦੀ ਝਲਕ ਵੇਖ ਕੇ ਸੂਬੇ ਲੋਕ ਹੁਣ ਪਛਤਾ ਰਹੇ ਹਨ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਉਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ ਨੇ ਮਲੌਦ ਵਿਖੇ ਕਰਦਿਆਂ ਕਿਹਾ ਕਿ ਪੰਜਾਬ ...
ਖੰਨਾ, 19 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ-2 ਖੰਨਾ ਪੁਲਿਸ ਨੇ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਸ਼ੀਸ਼ੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਏ.ਐੱਸ.ਆਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਪੁਲਿਸ ਪਾਰਟੀ ...
ਖੰਨਾ, 19 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ 30 ਕਿੱਲੋ ਭੁੱਕੀ ਸਮੇਤ ਇਕ ਟਰੱਕ ਚਾਲਕ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਮੁਖੀ ਸਬ ਇੰਸਪੈਕਟਰ ਨਛੱਤਰ ਸਿੰਘ ਨੇ ਕਿਹਾ ਕਿ ਐੱਸ.ਆਈ ਬਰਜਿੰਦਰ ਸਿੰਘ ਪੁਲਿਸ ਪਾਰਟੀ ...
ਡੇਹਲੋਂ, 19 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਸ਼੍ਰੀ ਕਿ੍ਸ਼ਨ ਜੀ ਦੇ ਜਨਮ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਤਿਉਹਾਰ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਮਿਲ ਕੇ ਸਾਂਝੇ ਤੌਰ 'ਤੇ ਮਨਾਇਆ ਗਿਆ¢ ਇਸ ਸਮੇਂ ਛੋਟੇ-ਛੋਟੇ ...
ਬੀਜਾ, 19 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਦੀ ਅਗਵਾਈ ਵਿਚ ਕਈ ਦਹਾਕਿਆਂ ਤੋਂ ਸਫਲਤਾਪੂਰਵਕ ਨਾਲ ਚੱਲ ਰਹੇ ਅਰਥੋ ਵਿਭਾਗ ਦੇ ਮੁਖੀ ਡਾਕਟਰ ਦੀਪਕ ਮਹਿਤਾ ਨੇ ...
ਈਸੜ, 19 ਅਗਸਤ (ਬਲਵਿੰਦਰ ਸਿੰਘ)-ਸਰਕਾਰ ਵਲੋਂ ਹਰ ਸਾਲ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਦੇ ਕਿਨਾਰੇ ਅਤੇ ਸਾਂਝੀਆਂ ਥਾਵਾਂ 'ਤੇ ਛਾਂਦਾਰ ਬੂਟੇ ਲਗਾਏ ਜਾਂਦੇ ਹਨ | ਜਿਸ ਉੱਪਰ ਸਰਕਾਰ ਦਾ ਕਰੋੜਾਂ ਰੁਪਏ ਖ਼ਰਚ ਆਉਂਦਾ ਹੈ | ਪ੍ਰੰਤੂ ਪਿੰਡਾਂ ਅਤੇ ਸ਼ਹਿਰਾਂ ਦੀਆਂ ...
ਹੰਬੜਾਂ, 19 ਅਗਸਤ (ਮੇਜਰ ਹੰਬੜਾਂ)-ਉੱਘੇ ਸਮਾਜ ਸੇਵਕ ਲਖਵੀਰ ਸਿੰਘ ਪੰਧੇਰ ਦੇ ਸਤਿਕਾਰਯੋਗ ਪਿਤਾ ਅਤੇ ਜਸਕਰਨ ਸਿੰਘ ਪੰਧੇਰ ਕੈਨੇਡਾ ਦੇ ਦਾਦਾ ਸਮਾਜ ਸੇਵੀ ਸਵ: ਜੈਮਲ ਸਿੰਘ ਪੰਧੇਰ ਨਮਿਤ ਪਿੰਡ ਬੱਲੋਕੇ (ਲੁਧਿਆਣਾ) ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਸਭ ਤੋਂ ...
ਮਲੌਦ, 19 ਅਗਸਤ (ਸਹਾਰਨ ਮਾਜਰਾ)-ਇਲਾਕੇ ਦੀ ਸਿਰਕੱਢ ਸਿੱਖਿਆ ਸੰਸਥਾ ਐਮ.ਟੀ.ਪੀ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਚ ਸ਼੍ਰੀ ਕਿ੍ਸ਼ਨ ਜੀ ਜਨਮ ਅਸ਼ਟਮੀ ਬਹੁਤ ਉਤਸ਼ਾਹਪੂਰਵਕ ਅਤੇ ਭਗਤੀ ਭਾਵਨਾ ਨਾਲ ਮਨਾਈ ਗਈ! ਸਾਰਾ ਸਕੂਲ ਸ਼੍ਰੀ ਕਿ੍ਸ਼ਨ ਜੀ ਨਾਲ ਸੰਬੰਧਿਤ ...
ਸਾਹਨੇਵਾਲ, 19 ਅਗਸਤ (ਹਨੀ ਚਾਠਲੀ)-ਸ਼ਕਤੀ ਪਬਲਿਕ ਸਕੂਲ ਸਾਹਨੇਵਾਲ 'ਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਸਬੰਧੀ ਸਕੂਲ 'ਚ ਸਮਾਗਮ ਕਰਵਾਇਆ ਗਿਆ ਤੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ¢ਨਰਸਰੀ, ਐੱਲ. ਕੇ. ਜੀ., ਯੂ. ਕੇ. ਜੀ. ...
ਬੀਜਾ, 19 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਤੇ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਆਈ.ਸੀ.ਐੱਸ.ਈ. ਦਿੱਲੀ ਪੈਟਰਨ ਦੇ ਆਧਾਰਿਤ ਖੋਲ੍ਹੇ ਗਏ ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ ਵਿਖੇ ਭਗਵਾਨ ਬਾਲ ਕਿ੍ਸ਼ਨ ਜੀ ...
ਖੰਨਾ, 19 ਅਗਸਤ (ਮਨਜੀਤ ਸਿੰਘ ਧੀਮਾਨ)-ਖੰਨਾ ਸ਼ਹਿਰ ਵਿਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ | ਕਦੇ ਕਿਸੇ ਦੀ ਦੁਕਾਨ ਦੇ ਜਿੰਦਰੇ ਅਤੇ ਕਦੇ ਪਲਾਂਟਾਂ ਦੇ ਅਤੇ ਕਦੇ ਘਰਾਂ ਦੇ ਚੋਰਾਂ ਵਲੋਂ ਤੋੜੇ ਜਾ ਰਹੇ ਹਨ ਤੇ ਸਾਮਾਨ ਚੋਰੀ ਕੀਤਾ ਜਾ ਰਿਹਾ ਹੈ ...
ਸਮਰਾਲਾ, 19 ਅਗਸਤ (ਕੁਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਇਲਾਕੇ ਦੇ ਪਸ਼ੂਆਂ 'ਚ ਬੁਰੀ ਤਰਾਂ ਪੈਰ ਪਸਾਰ ਚੁੱਕੀ ਲੰਪੀ ਸਕਿਨ ਨਾਂਅ ਦੀ ਬਿਮਾਰੀ 'ਤੇ ਡੂੰਘੀ ਫ਼ਿਕਰਮੰਦੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ...
ਈਸੜੂ, 19 ਅਗਸਤ (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ¢ ਇਸ ਸਮੇਂ ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਵਿਦਿਆਰਥੀ ਰੰਗ ਬਿਰੰਗੇ ਪਹਿਰਾਵੇ ਵਿਚ ਸਕੂਲ ਆਏ ¢ ਵਿਦਿਆਰਥੀਆਂ ਨੇ ਜਨਮ ...
ਮਲੌਦ, 19 ਅਗਸਤ (ਦਿਲਬਾਗ ਸਿੰਘ ਚਾਪੜਾ)-ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਵੱਲੋਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 361ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ...
ਸਮਰਾਲਾ, 19 ਅਗਸਤ (ਗੋਪਾਲ ਸੋਫਤ)-ਹਲਕਾ ਸਮਰਾਲਾ ਤੋਂ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਮਨਪ੍ਰੀਤ ਜਲਣਪੁਰ ਦਾ ਸਮਰਾਲਾ ਤੇ ਮਾਛੀਵਾੜਾ ਸਾਹਿਬ ਵਿਚ ਸਨਮਾਨ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਦੇ ਜੱਦੀ ਪਿੰਡ ਜਲਣਪੁਰ 'ਚ ਨੌਜਵਾਨਾਂ, ਪਿੰਡ ...
ਬੀਜਾ, 19 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕਸਬਾ ਬੀਜਾ ਨਜ਼ਦੀਕ ਪਿੰਡ ਭੌਰਲਾ ਵਿਖੇ ਉੱਘੇ ਕਬੱਡੀ ਖਿਡਾਰੀ ਸਵ. ਬਖ਼ਸ਼ੀਸ਼ ਦੀ ਯਾਦ ਨੂੰ ਸਮਰਪਿਤ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲ਼ੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਗ੍ਰਾਮ ...
ਸਾਹਨੇਵਾਲ, 19 ਅਗਸਤ (ਅਮਰਜੀਤ ਸਿੰਘ ਮੰਗਲੀ)-ਥਾਣਾ ਸਾਹਨੇਵਾਲ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਕਥਿਤ ਦੋਸ਼ੀ ਜਗਜੀਵਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਡਾਬਾ ਰੋਡ, ਰਿਪਾ, ਹਰਜੋਤ ਸਿੰਘ ਪੁੱਤਰ ਗੁਰਦੀਪ ਸਿੰਘ, ਮਨੀਪਾਲ ਸਿੰਘ ...
ਮਲੌਦ, 18 ਅਗਸਤ (ਦਿਲਬਾਗ ਸਿੰਘ ਚਾਪੜਾ)-ਮਲੌਦ ਸ਼ਹਿਰ ਅਧੀਨ ਪੈਂਦੇ ਵਾਰਡ ਨੰ. 9 ਸੋਮਲ ਖੇੜੀ ਵਿਖੇ ਔਰਤਾਂ ਵੱਲੋਂ ਮਿਲ ਕੇ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਦੇ ਗਰਾੳਾੂਡ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦਾ ਉਦਘਾਟਨ ਵਾਰਡ ਕੌਂਸਲਰ ਗੁਰਦੀਪ ਸਿੰਘ ...
ਸਮਰਾਲਾ, 19 ਅਗਸਤ (ਕੁਲਵਿੰਦਰ ਸਿੰਘ)-ਸ੍ਰੀ ਸ਼ਿਵ ਸ਼ੰਕਰ ਸੇਵਾ ਦਲ ਸਮਰਾਲਾ ਵਲੋਂ 20ਵਾਂ ਸ੍ਰੀ ਸ਼ਿਆਮ ਵੰਦਨਾ ਮਹੋਉਤਸਵ ਤੇ ਜਾਗਰਣ 28 ਅਗਸਤ ਦਿਨ ਐਤਵਾਰ ਨੂੰ ਸਥਾਨਕ ਖੰਨਾ ਰੋਡ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ...
ਮਲੌਦ, 19 ਅਗਸਤ (ਦਿਲਬਾਗ ਸਿੰਘ ਚਾਪੜਾ/ਸਹਾਰਨਮਾਜਰਾ)-ਪੀ.ਏ.ਡੀ.ਬੀ. ਬੈਂਕ ਮਲੌਦ ਦੀ ਚੋਣ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਜਿੱਤੇ 4 ਡਾਇਰੈਕਟਰਾਂ ਦੀ ਜਿੱਤ ਦੀ ਖੁਸ਼ੀ ਵਿੱਚ ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਵਲੋਂ ਗੁਰਦੁਆਰਾ ਨਿੰਮਸਰ ਸਾਹਿਬ ਘੁਢਾਣੀ ਕਲਾਂ ਵਿਖੇ ...
ਪਾਇਲ, 19 ਅਗਸਤ (ਰਾਜਿੰਦਰ ਸਿੰਘ)-ਆਕਸਫੋਰਡ ਸੀਨੀਅਰ ਸਕੂਲ, ਪਾਇਲ ਨੇ ਸਹੋਦਿਆ ਈਸਟ ਜ਼ੋਨ, ਲੁਧਿਆਣਾ ਵਿਖੇ ਬੈਡਮਿੰਟਨ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਸਹੋਦਿਆ ਵਿਰੁੱਧ ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ...
ਪਾਇਲ, 19 ਅਗਸਤ (ਨਿਜ਼ਾਮਪੁਰ/ਰਜਿੰਦਰ ਸਿੰਘ)-ਡੀ.ਐੱਸ.ਪੀ ਪਾਇਲ ਹਰਸਿਮਰਤ ਸਿੰਘ ਛੇਤਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਇਲ਼ ਪੁਲਿਸ ਵਲੋਂ 16 ਅਗਸਤ ਨੂੰ ਜਗਦੇਵ ਸਿੰਘ ਵਾਸੀ ਧਮੋਟ ਕਲਾਂ ਸੰਬੰਧੀ ਆਪਣੀ ਖੇਤ ਵਾਲੀ ਮੋਟਰ ਤੋਂ ਭੇਦਭਰੀ ਹਾਲਾਤ ਵਿਚ ਲਾਪਤਾ ...
ਪਾਇਲ, 19 ਅਗਸਤ (ਰਾਜਿੰਦਰ ਸਿੰਘ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਸ਼ਰਧਾ-ਪੂਰਵਕ ਢੰਗ ਨਾਲ ਮਨਾਇਆ ਗਿਆ¢ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਲਗਭਗ ਸਾਰੇ ...
ਡੇਹਲੋਂ, 19 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਕਾਲਜ ਕੈਂਪਸ ਵਿਚ ਪਾਇਆ ਗਿਆ | ਇਸ ਸਮੇਂ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦਾ ਕੀਰਤਨ ...
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਜੀ ਦੀ ਸਰਪ੍ਰਸਤੀ ਹੇਠ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਨੇੜੇ ਅਨਾਥ ਬੱਚਿਆਂ ਲਈ ਐੱਸ.ਜੀ.ਬੀ ਬਾਲ ਘਰ ਅੰਦਰ ਪੇਂਡੂ ਵਿਕਾਸ, ...
ਦੋਰਾਹਾ, 19 ਅਗਸਤ (ਮਨਜੀਤ ਸਿੰਘ ਗਿੱਲ)-ਸੇਵਾ ਮੁਕਤ ਪੁਲਿਸ ਕਰਮਚਾਰੀ ਅਤੇ ਚਣਕੋਈਆਂ ਖ਼ੁਰਦ ਨਿਵਾਸੀ ਕਰਮਜੀਤ ਸਿੰਘ ਬਾਠ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਪਿੰਡ ...
ਮਲੌਦ, 19 ਅਗਸਤ (ਦਿਲਬਾਗ ਸਿੰਘ ਚਾਪੜਾ)-ਪੀ.ਏ.ਡੀ.ਬੀ. ਬੈਂਕ ਮਲੌਦ ਦੇ ਡਾਇਰੈਕਟਰਾਂ ਦੀ ਚੋਣ ਵਿਚ ਮਲੌਦ ਜੋਨ ਤੋਂ ਚੋਣ ਲੜੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮ੍ਹਾ ਸੋਮਲ ਖੇੜੀ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਆਪਣੀ ...
ਸਾਹਨੇਵਾਲ, 19 ਅਗਸਤ (ਅਮਰਜੀਤ ਸਿੰਘ ਮੰਗਲੀ)-ਬੀ. ਐਡ ਅਧਿਆਪਕ ਫ਼ਰੰਟ ਦੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਪੰਜਾਬੀ ਭਵਨ ਵਿਖੇ ਜ਼ਿਲੇ੍ਹ ਦੇ ਨਵੇਂ ਚੁਣੇ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਹਾਜ਼ਰੀ ਵਿੱਚ ਸਰਬਸੰਮਤੀ ...
ਬੀਜਾ, 19 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਸਿਆਸੀ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਸਰਪੰਚ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਪਾਲ ਸਿੰਘ ਚਹਿਲ ਦੇ ਪਿਤਾ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ¢ ਬਾਪੂ ਸੁਰਿੰਦਰ ਸਿੰਘ ਚਹਿਲ ਦਾ ਪਿੰਡ ...
ਮਲੌਦ, 19 ਅਗਸਤ (ਦਿਲਬਾਗ ਸਿੰਘ ਚਾਪੜਾ)-ਬਾਬਾ ਕਾਲੂ ਜੀ ਮਾਰਗ ਸਿਹੋੜਾ ਦੀ ਨਵੀ ਬਣੀ ਸੜਕ ਦੇ ਆਲੇ ਦੁਆਲੇ ਗਿੱਲ ਫਰੈਂਡਜ਼ ਸਿਹੋੜਾ ਦੇ ਨੌਜੁਆਨਾਂ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਗੁਰਕੀਰਤ ਸਿੰਘ ਗਿੱਲ, ਜਸਕਰਨ ਗਿੱਲ, ਮਨਜਿੰਦਰ ਸਿੰਘ ਗਿੱਲ, ...
ਬੀਜਾ, 19 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਦੇ ਲੈਫ਼ਟੀਨੈਂਟ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਪਿੰਡ ਹਰਬੰਸਪੁਰਾ ਵਿਖੇ ਗੱਲਬਾਤ ਕਰਦਿਆਂ ਹੋਇਆ ਆਖੇ¢ ਉਨ੍ਹਾਂ ਕਿਹਾ ਕਿ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਜ਼ਿਲ੍ਹਾ ...
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਕੁਲਵੰਤ ਸਿੰਘ ਮਹਿਮੀ ਨੂੰ ਖੰਨਾ 'ਆਪ' ਦਫ਼ਤਰ ਦਾ ਇੰਚਾਰਜ ਬਣਾਇਆ ਗਿਆ¢ ਕੁਲਵੰਤ ਸਿੰਘ ਮਹਿਮੀ ਨੂੰ ਲੋਕਾਂ ਨੇ ਵੱਡੀ ਗਿਣਤੀ ਵਿਚ ਵਧਾਈ ਦਿੱਤੀ | ...
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਕੇਂਦਰੀ ਜ਼ੋਨ ਲੁਧਿਆਣਾ ਦੀ ਕਨਵੈੱਨਸ਼ਨ ਜਿਸ ਵਿਚ ਦੇਵ ਰਾਜ ਸੂਬਾ ਮੀਤ ਪ੍ਰਧਾਨ, ਜਗੀਰ ਸਿੰਘ ਦਫ਼ਤਰੀ ਸਕੱਤਰ, ਅਮਰਜੀਤ ਸਿੰਘ ਸਿੱਧੂ ਸਕੱਤਰ ਤੋਂ ਇਲਾਵਾ ਸਰਕਲ ਖੰਨਾ, ਖੰਨਾ ...
ਰਾੜਾ ਸਾਹਿਬ, 19 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਦੀ 47ਵੀਂ ਸਾਲਾਨਾ ਬਰਸੀਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮÏਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ 24, 25 ਅਤੇ 26 ਅਗਸਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX