ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਅਟਾਰੀ ਬਾਜ਼ਾਰ ਦੇ ਨਾਲ ਲੱਗਦੇ ਮੁਹੱਲਾ ਕੱਲੋਵਾਲੀ ਦੇ ਰਹਿਣ ਵਾਲੇ 22 ਸਾਲਾ ਟੈਟੂ ਆਰਟਿਸ ਦੀ ਭੇਦਭਰੀ ਹਾਲਤ 'ਚ ਕਮਰੇ ਅੰਦਰ ਲਟਕਦੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਮਾਧਵ ਚੱਢਾ ਪੁੱਤਰ ਸਵ. ਵਿਮਲ ਚੱਢਾ ਵਜੋਂ ਦੱਸੀ ਗਈ ਹੈ | ਮਿ੍ਤਕ ਦੇ ਵੱਡੇ ਭਰਾ ਪਾਰਥ ਚੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ ਮਾਧਵ ਆਪਣੇ ਕੰਮ 'ਤੇ ਗਿਆ ਹੋਇਆ ਸੀ ਤੇ ਉਨ੍ਹਾਂ ਦੀ ਮਾਂ ਬਿਮਾਰ ਹੈ, ਜਿਸ ਦਾ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ | ਪਾਰਥ ਨੇ ਜਾਣਕਾਰੀ ਦਿੱਤੀ ਕਿ ਦੁਪਹਿਰ ਕਰੀਬ 1.30 ਵਜੇ ਉਸ ਨੂੰ ਆਪਣੀ ਛੋਟੀ ਭੈਣ, ਜਿਸ ਦੀ ਉਮਰ ਕਰੀਬ 12 ਸਾਲ ਹੈ, ਦਾ ਫੋਨ ਆਇਆ ਕਿ ਮਾਧਵ ਗੱਲਬਾਤ ਨਹੀਂ ਕਰ ਰਿਹਾ | ਜਦੋਂ ਉਸ ਨੇ ਘਰ ਆ ਕੇ ਦੇਖਿਆ ਤਾਂ ਮਾਧਵ ਨੇ ਫਾਹਾ ਲਗਾਇਆ ਹੋਇਆ ਸੀ | ਉਹ ਤੁਰੰਤ ਮਾਧਵ ਨੂੰ ਲੈ ਕੇ ਹਸਪਤਾਲ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਪਾਰਥ ਅਨੁਸਾਰ ਮਾਧਵ ਦਾ ਕਿਸੇ ਤਲਾਕਸ਼ੁਦਾ ਔਰਤ, ਜਿਸ ਦਾ ਇਕ ਬੱਚਾ ਵੀ ਹੈ, ਨਾਲ ਸਬੰਧ ਸੀ | ਸਾਰਾ ਪਰਿਵਾਰ ਮਾਧਵ ਨੂੰ ਔਰਤ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਸੀ, ਪਰ ਔਰਤ ਵਲੋਂ ਮਾਧਵ 'ਤੇ ਵਿਆਹ ਕਰਵਾਉਣ ਦਾ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ | ਪਾਰਥ ਨੇ ਦੋਸ਼ ਲਗਾਏ ਕਿ ਔਰਤ ਵਲੋਂ ਪ੍ਰੇਸ਼ਾਨ ਕੀਤੇ ਜਾਣ 'ਤੇ ਮਾਧਵ ਨੇ ਆਪਣਾ ਫੋਨ ਵੀ ਸਵਿੱਚ ਆਫ਼ ਕਰ ਦਿੱਤਾ ਸੀ | ਪਰ ਉਹ ਔਰਤ ਉਸ ਦੀ ਮਾਂ ਦੇ ਫੋਨ 'ਤੇ ਸੰਪਰਕ ਕਰਨ ਲੱਗੀ, ਇਸ ਪ੍ਰੇਸ਼ਾਨੀ ਦੇ ਚੱਲਦੇ ਮਾਧਵ ਨੇ ਅੱਜ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ | ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਦੇਹ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰੱਖਵਾ ਦਿੱਤਾ | ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਰਾਤ ਤੱਕ ਪਰਿਵਾਰ ਵਲੋਂ ਕੋਈ ਬਿਆਨ ਦਰਜ ਨਹੀਂ ਕਰਵਾਏ ਗਏ, ਉਨ੍ਹਾਂ ਕਿਹਾ ਕਿ ਜਿਵੇਂ ਹੀ ਪਰਿਵਾਰਕ ਮੈਂਬਰ ਕੋਈ ਬਿਆਨ ਦਰਜ ਕਰਵਾਉਣਗੇ, ਉਸ ਦੇ ਆਧਾਰ 'ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਸ਼ਿਵ ਸ਼ਰਮਾ
ਜਲੰਧਰ, 19 ਅਗਸਤ-50 ਕਰੋੜ ਦੀ ਐਲ. ਈ. ਡੀ. ਲਾਈਟ ਪ੍ਰਾਜੈਕਟ ਦੇ ਘੋਟਾਲੇ ਦੇ ਮਾਮਲੇ ਦੀ ਰਿਪੋਰਟ ਜਾਂਚ ਅਫ਼ਸਰ ਵਲੋਂ ਮੰਗਲਵਾਰ ਨੂੰ ਨਗਰ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੂੰ ਸੌਂਪੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਕਾਂਗਰਸੀ ਤੇ 'ਆਪ' ਪਾਰਟੀ ...
ਜਲੰਧਰ, 19 ਅਗਸਤ (ਸ਼ਿਵ)-ਜਲੰਧਰ ਸਮਾਰਟ ਸਿਟੀ ਕੰਪਨੀ ਦੇ ਟੀਮ ਆਗੂ (ਪ੍ਰਾਜੈਕਟ ਮੈਨੇਜਮੈਂਟ ਸਪੈਸ਼ਲਿਸਟ) ਕੁਲਵਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਰਾਜ ਸਰਕਾਰ ਨੇ ਇੰਜੀ. ਨਰੇਸ਼ ਗੁਪਤਾ ਨੂੰ ਜਲੰਧਰ ਸਮਾਰਟ ਸਿਟੀ ਕੰਪਨੀ ਦਾ ਨਵਾਂ ਆਗੂ ਨਿਯੁਕਤ ਕਰ ਦਿੱਤਾ ...
ਜਲੰਧਰ, 19 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਚ. ਐਸ. ਵਾਲੀਆ ਨੇ ਥਾਣਾ ਮਕਸੂਦਾਂ ਦੀ ਪੁਲਿਸ 'ਤੇ ਸਿਆਸੀ ਦਬਾਅ ਹੇਠ ਝੂਠਾ ਪਰਚਾ ਦਰਜ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ | ਅੱਜ ਇੱਥੇ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਆਦਰਸ਼ ਨਗਰ ਦੀ ਰਹਿਣ ਵਾਲੀ 64 ਸਾਲਾ ਦੀ ਔਰਤ ਦੇ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1961 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 34 ਕੋਰੋਨਾ ਪ੍ਰਭਾਵਿਤ ਹੋਰ ਮਿਲੇ ਹਨ, ਜਿਸ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਆਟੋ 'ਚੋਂ 50 ਕਿਲੋ ਗਾਂਜਾ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਨਾਰਕੋਟਿਕ ਸੈੱਲ ਦੀ ਟੀਮ ਨੇ ਉਸ ਦੇ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਮੁਕੇਸ਼ ਕੁਮਾਰ (32) ਪੁੱਤਰ ਗੰਗਾ ਰਾਮ ਵਾਸੀ ਇੰਦਰਾ ਕਾਲੋਨੀ, ਜਲੰਧਰ ਵਜੋਂ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਲਾਡੋਵਾਲੀ ਰੋਡ 'ਤੇ ਕ੍ਰਿਸ਼ਨਾ ਫੈਕਟਰੀ ਦੇ ਨੇੜੇ ਇਕ ਤਾਲਾਬੰਦ ਘਰ 'ਚ ਤੀਸਰੀ ਮੰਜ਼ਿਲ 'ਤੇ 12 ਸਾਲਾਂ ਦਾ ਬੱਚਾ ਆਪਣੇ ਮੋਬਾਇਲ 'ਤੇ ਗੇਮ ਖੇਡ ਰਿਹਾ ਸੀ, ਕਿ ਅਚਾਨਕ ਗੈਸ ਸਲੰਡਰ ਤੋਂ ਅੱਗ ਲੱਗ ਗਈ | ਅੱਗ ਦਾ ਪਤਾ ਲੱਗਦੇ ਹੀ ...
ਜਲੰਧਰ, 19 ਅਗਸਤ (ਸ਼ਿਵ)-ਸ਼ਹਿਰ 'ਚ ਕਈ ਜਗਾ 'ਤੇ ਕੂੜੇ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਪਰ ਇਸ ਦਾ ਇਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਠੇਕੇਦਾਰਾਂ ਕੋਲ ਪੁਰਾਣੀ ਮਸ਼ੀਨਰੀ ਮੌਜੂਦ ਹੈ ਜਿਨ੍ਹਾਂ ਦੇ ਕਈ ਵਾਰ ਖ਼ਰਾਬ ਰਹਿਣ ਕਰਕੇ ਸਮੇਂ ਸਿਰ ਕੂੜਾ ਨਹੀਂ ਚੁੱਕਿਆ ...
ਜਲੰਧਰ, 19 ਅਗਸਤ (ਸ਼ਿਵ)- ਹੁਣ ਤੱਕ ਤਾਂ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਟਾਂਡਾ ਫਾਟਕ 'ਤੇ ਅੰਦਰ ਬਿ੍ਜ ਬਣਾਉਣ ਨੂੰ ਲੈ ਕੇ ਸੁਫ਼ਨੇ ਦਿਖਾਉਂਦਾ ਰਿਹਾ ਸੀ ਪਰ ਦੁਕਾਨਦਾਰਾਂ ਦੀ ਨਾਰਾਜ਼ਗੀ ਦੂਰ ਕੀਤੇ ਬਿਨ੍ਹਾਂ ਹੀ ਪ੍ਰਾਜੈਕਟ ਸ਼ੁਰੂ ਕਰਨ ਨੂੰ ਲੈ ਕੇ ਇਹ ...
ਜਲੰਧਰ, 19 ਅਗਸਤ (ਸ਼ਿਵ)- ਜਲੰਧਰ ਦੇ ਕਈ ਕਾਰੋਬਾਰੀਆਂ, ਖੇਡ ਸਨਅਤਕਾਰਾਂ ਨੇ ਕੈਬਨਿਟ ਮੰਤਰੀ ਮੀਤ ਹੇਅਰ ਨਾਲ ਮਿਲ ਕੇ ਕੇ ਉਨ੍ਹਾਂ ਨੂੰ ਪ੍ਰਦੂਸ਼ਣ ਬੋਰਡ ਵਲੋਂ ਦਿੱਤੀਆਂ ਜਾਂਦੀਆਂ ਕਨਸੈਂਟਾਂ ਤੇ ਖੇਡ ਉਦਯੋਗ ਦੀਆਂ ਮੁਸ਼ਕਲਾਂ ਦੱਸ ਕੇ ਉਨ੍ਹਾਂ ਨੂੰ ਹੱਲ ਕਰਵਾਉਣ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਜੁਲਾਈ ਮਹੀਨੇ ਤੋਂ ਹੁਣ ਤੱਕ ਦੇ ਸਮੇਂ ਦÏਰਾਨ ਜਣੇਪੇ ਦੌਰਾਨ ਹੋਈਆਂ 8 ਜੱਚਾ ਦੀਆਂ ਮੌਤਾਂ ਦੇ ਕਾਰਨਾਂ ਦੀ ਪੜਤਾਲ ਸੰਬੰਧੀ ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਦÏਰਾਨ ਸਿਵਲ ਸਰਜਨ ਡਾ. ਰਮਨ ...
ਚੁਗਿੱਟੀ/ਜੰਡੂਸਿੰਘਾ, 19 ਅਗਸਤ (ਨਰਿੰਦਰ ਲਾਗੂ)-ਚੁਗਿੱਟੀ 'ਚ ਫਿਰਦੇ ਅਵਾਰਾ ਪਸ਼ੂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ | ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਮੁਤਾਬਿਕ ਕਈ ਵਾਰ ਮੀਡੀਆ ਰਾਹੀਂ ਆਵਾਜ਼ ਅਫ਼ਸਰਾਂ ਤੱਕ ਪਹੁੰਚਾਈ ਗਈ ਹੈ, ਪਰ ਸੰਬੰਧਿਤ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)ਜ਼ਿਲ੍ਹਾ ਪੀ.ਸੀ.-ਪੀ.ਐੱਨ.ਡੀ.ਟੀ. ਐਡਵਾਇਜ਼ਰੀ ਕਮੇਟੀ ਨੇ 3 ਨਵੇਂ ਸਕੈਨ ਸੈਂਟਰਾਂ ਵਲੋਂ ਮਨਜ਼ੂਰੀ ਲਈ ਭੇਜੀਆਂ ਅਰਜ਼ੀਆਂ 'ਤੇ ਕਾਰਵਾਈ ਕਰਦੇ ਹੋਏ ਇਕ ਸੈਂਟਰ ਨੂੰ ਮਨਜ਼ੂਰੀ ਦਿੱਤੀ ਹੈ, ਜਦਕਿ ਬਾਕੀ 2 ਦੀ ਜਾਂਚ ਤੋਂ ਬਾਅਦ ਕਾਰਵਾਈ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅਧੀਨ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਸ਼ੁਰੂ ਹੋਣ ਜਾ ਰਹੇ ਤਿੰਨ ਮਹੀਨੇ ਦੇ ਬੇਸਿਕ ਕੰਪਿਊਟਰ ਕੋਰਸ 'ਚ ਦਾਖ਼ਲਾ ਲੈਣ ਲਈ ਆਖ਼ਰੀ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤੋਂ 255 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਇਕ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਮੁਕੇਸ਼ ਕੁਮਾਰ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਦਿੱਲੀ ਵਿਖੇ ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਸੇਵਾਵਾਂ ਦੇ ਰਹੀ ਦਿਲ ਦੇ ਰੋਗਾਂ ਦੀ ਮਾਹਿਰ ਡਾ. ਵਨੀਤਾ ਅਰੋੜਾ ਐਤਵਾਰ 21 ਅਗਸਤ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ, ਇੰਨੋਸੈਂਟ ਹਾਰਟ ਹਸਪਤਾਲ, ਸ਼ਹੀਦ ਉਧਮ ਸਿੰਘ ਨਗਰ, ...
ਜਲੰਧਰ, 19 (ਸ਼ਿਵ)-ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਭੰਡਾਰੀ ਨੇ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਨਾਜਾਇਜ਼ ਤੌਰ 'ਤੇ ਪੋਸਟਰ, ਇਸ਼ਤਿਹਾਰ ਤੇ ਵਿਗਿਆਪਨ ਵਾਲੀਆਂ ਗੱਡੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਦਿੱਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸ ...
ਜਲੰਧਰ, 19 ਅਗਸਤ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਵਲੋਂ ਅਜ਼ਾਦੀ ਦਿਵਸ ਤੇ ਸਾਉਣ ਮਹੀਨੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਮਾਡਲ ਹਾਊਸ ਵਿਖੇ ਸਥਿਤ ਸਿੱਖ ਮਿਸ਼ਨਰੀ ਕਾਲਜ ਦੇ ਸਾਹਿਤਕ ਹਾਲ ਵਿਖੇ ਕਰਵਾਏ ਮਹੀਨਾਵਾਰੀ ਸਮਾਗਮ 'ਚ ਪ੍ਰਸਿੱਧ ...
ਜਲੰਧਰ ਛਾਉਣੀ, 19 ਅਗਸਤ (ਪਵਨ ਖਰਬੰਦਾ)-ਜਲੰਧਰ ਸੈਂਟਰਲ ਹਲਕੇ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿਨ ਪ੍ਰਤੀ ਦਿਨ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ...
ਜਲੰਧਰ, 19 ਅਗਸਤ (ਸ਼ਿਵ)- ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦੀ ਹਦਾਇਤ 'ਤੇ ਨਿਗਮ ਦੇ ਸੈਨੀਟੇਸ਼ਨ ਬਰਾਂਚ ਨੇ ਮਾਡਲ ਟਾਊਨ ਸ਼ਮਸ਼ਾਨ ਘਾਟ ਡੰਪ ਤੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਚੇਤੇ ਰਹੇ ਕਿ ਬੀਤੇ ਦਿਨੀਂ ਮਾਡਲ ਟਾਊਨ ਡੰਪ ਦੇ ਮਾਮਲੇ 'ਚ ਗਠਿਤ ਕੀਤੀ ...
ਜਲੰਧਰ, 19 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਦੇ ਸਵੇਰ ਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸਜਾਏ ਗਏ | ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ...
ਜਲੰਧਰ, 19 ਅਗਸਤ (ਹਰਵਿੰਦਰ ਸਿੰਘ ਫੁੱਲ)-ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਤੇ ਜਨਤਕ ਬੋਰਡਾਂ-ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਤੇ ਸੰਘਰਸ਼ ਸ਼ੀਲ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦਾ 11ਵਾਂ ਦੋ ਦਿਨਾਂ ਸੂਬਾ ਡੈਲੀਗੇਟ ਇਜਲਾਸ 2 ...
ਜਲੰਧਰ, 19 ਅਗਸਤ (ਸ਼ਿਵ)- ਵਾਰਡ ਨੰਬਰ 50 ਦੇ ਕੌਂਸਲਰ ਸ਼ੈਰੀ ਚੱਢਾ ਨੇ ਪੱਕਾ ਬਾਗ਼ ਦੇ ਉਸ ਟਿਊਬਵੈੱਲ ਦਾ ਉਦਘਾਟਨ ਆਪ ਹੀ ਕਰ ਦਿੱਤਾ ਜਿਸ ਦਾ ਅਜੇ ਤੱਕ ਟਿਊਬਵੈੱਲ ਦਾ ਉਦਘਾਟਨ ਨਹੀਂ ਕੀਤਾ ਜਾ ਰਿਹਾ ਸੀ ਕਿਉਂਕਿ ਇਸ ਦਾ ਉਦਘਾਟਨ ਵਿਧਾਇਕ ਵਲੋਂ ਕੀਤਾ ਜਾਣਾ ਸੀ | ਦੱਸਿਆ ...
ਚੁਗਿੱਟੀ/ਜੰਡੂਸਿੰਘਾ, 19 ਅਗਸਤ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਚੱਕ ਹੁਸੈਨਾ ਲੰਮਾ ਪਿੰਡ ਵਿਖੇ ਬੀਤੇ ਕੱਲ੍ਹ ਕਿਰਾਏ ਦੇ ਮਕਾਨ 'ਚ ਰਹਿੰਦੇ ਆਟੋ ਚਾਲਕ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਸੰਬੰਧੀ ਕਾਰਵਾਈ ਕਰਦੇ ਹੋਏ ...
ਜਲੰਧਰ, 19 ਅਗਸਤ (ਰਣਜੀਤ ਸਿੰਘ ਸੋਢੀ)-ਕੌਮਾਂਤਰੀ ਜੂਡੋ ਰੈਫ਼ਰੀ ਤੇ ਲੈਕਚਰਾਰ ਸਰੀਰਕ ਸਿੱਖਿਆ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਜਰਾਤ ਦੇ ਕੇ. ਡੀ. ਬਾਬੂ ਸਟੇਡੀਅਮ ਵਿਖੇ ਚੱਲ ਰਹੀ ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਪੰਜਾਬ ਵਲੋਂ ...
ਜਲੰਧਰ, 19 ਅਗਸਤ (ਜਸਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਸੂਬਾ ਕਮੇਟੀ ਨੇ ਗੁਜਰਾਤ ਸਰਕਾਰ ਵਲੋਂ ਬਿਲਕੀਸ ਬਾਨੋ ਤੇ ਉਸਦੇ ਪਰਿਵਾਰ ਦੇ ਮੁਜ਼ਰਮਾਂ ਨੂੰ ਰਿਹਾਅ ਕਰਨ ਦੀ ਨਿੰਦਾ ਕੀਤੀ ਹੈ | ਪਾਰਟੀ ਆਗੂ ਕਾਮਰੇਡ ...
ਜਲੰਧਰ, 19 ਅਗਸਤ (ਸ਼ਿਵ)-ਨਗਰ ਨਗਰ ਨਿਗਮ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ 'ਤੇ ਸ਼ਿਕੰਜਾ ਕੱਸਣ ਦਾ ਫ਼ੈਸਲਾ ਕੀਤਾ ਹੈ ਜਿਹੜੇ ਕਿ ਲੋਕ ਸੜਕਾਂ 'ਤੇ ਕੂੜਾ ਸੁੱਟਦੇ ਹਨ | ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਜਿਹੜੇ ਲੋਕ ਸੜਕਾਂ 'ਤੇ ਕੂੜਾ ...
ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਤਹਿਤ ਦਰਜ ਮੁਕੱਦਮੇ ਦੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਰਾਹੁਲ ਗਿੱਲ (26) ਪੁੱਤਰ ਸਵ. ਤਰਸੇਮ ਲਾਲ ਵਾਸੀ ਪਿੰਡ ਨਾਗਰਾ, ਜਲੰਧਰ ਵਜੋਂ ਦੱਸੀ ਗਈ ਹੈ | ...
ਜਲੰਧਰ, 19 ਅਗਸਤ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲ੍ਹਾ ਸਰਵੇ ਰਿਪੋਰਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਰਿਪੋਰਟ ਤਿਆਰ ਕਰਨ ਲਈ ਗਠਿਤ ਸਬ ਡਵੀਜ਼ਨ ਪੱਧਰੀ ਕਮੇਟੀਆਂ ਵਲੋਂ ਸੁਝਾਈਆਂ ਦਰਿਆ ਨਾਲ ਲੱਗਦੀਆਂ ਕੁਝ ਹੋਰ ਜ਼ਮੀਨਾਂ, ਜਿਥੋਂ ਰੇਤ ...
ਜਲੰਧਰ, 19 ਅਗਸਤ (ਰਣਜੀਤ ਸਿੰਘ ਸੋਢੀ)-ਗਰਲਜ਼ ਟਰੇਨਿੰਗ ਸੈਂਟਰ ਫ਼ਾਰ ਬਲਾਇੰਡਸ ਖਾਂਬਰਾ ਰੋਡ ਜਲੰਧਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ, ਜਿਸ 'ਚ ਜਲੰਧਰ ਤੋਂ ਇਲਾਵਾ ਸੂਬੇ ਭਰ ਦੇ ਨੇਤਰ ਵਿਹੂਣੇ ਭਗਤਾਂ ਨੇ ਸ੍ਰੀ ਕ੍ਰਿਸ਼ਨ ...
ਜਲੰਧਰ, 19 ਅਗਸਤ (ਸ਼ੈਲੀ)-ਸ੍ਰੀ ਕ੍ਰਿਸ਼ਨ ਜੀ ਦਾ ਪਾਵਨ ਜਨਮ ਉਤਸਵ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਹਿਰ ਦੇ ਕਈ ਮੰਦਿਰਾਂ 'ਚ ਬੜੀ ਧੂਮਧਾਮ ਨਾਲ ਮਨਾਈ ਗਈ | ਭਗਤਾਂ ਨੇ ਮੱਖਣ ਤੇ ਮਿਸ਼ਰੀ ਦਾ ਭੋਗ ਸ੍ਰੀ ਕ੍ਰਿਸ਼ਨ ਜੀ ਨੂੰ ਲਗਵਾਇਆ | ਇਸ ਤੋਂ ਇਲਾਵਾ ਵੱਖ-ਵੱਖ ਫਲਾਂ ਦਾ ...
ਚੁਗਿੱਟੀ/ਜੰਡੂਸਿੰਘਾ, 19 ਅਗਸਤ (ਨਰਿੰਦਰ ਲਾਗੂ)-'ਮਨੁੱਖੀ ਜਨਮ ਦਾ ਮੁੱਖ ਮਕਸਦ ਪਰਮਾਤਮਾ ਦੀ ਭਜਨ-ਬੰਦਗੀ ਕਰਨਾ ਹੈ, ਜੋ ਆਪਾਂ ਸਾਰਿਆਂ ਨੂੰ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਵੱਧ ਤੋਂ ਵੱਧ ਸਮਾਂ ਭਗਵਾਨ ਦੀ ਭਗਤੀ 'ਚ ਬਤੀਤ ਕਰਨਾ ਚਾਹੀਦਾ ਹੈ' | ਇਨ੍ਹਾਂ ਪ੍ਰਵਚਨਾਂ ...
ਜਲੰਧਰ ਛਾਉਣੀ, 19 ਅਗਸਤ (ਪਵਨ ਖਰਬੰਦਾ)-ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਉਤਸਵ ਦੇ ਸਬੰਧ 'ਚ ਅੱਜ ਦੁਰਗਾ ਮੰਦਰ ਕਾਕੀ ਪਿੰਡ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਵੱਡੀ ...
ਜਮਸ਼ੇਰ ਖ਼ਾਸ, 19 ਅਗਸਤ (ਅਵਤਾਰ ਤਾਰੀ)-ਪਿੰਡ ਜਮਸ਼ੇਰ ਖ਼ਾਸ ਮੰਦਰ ਠਾਕੁਰਦਵਾਰਾ ਵਿਖੇ ਮਹਾਂਮੰਡਲੇਸ਼ਵਰ ਸ੍ਰੀ ਮਹੰਤ ਭਰਤ ਦਾਸ ਦੀ ਅਗਵਾਈ ਹੇਠ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਇਸ ਮੌਕੇ ਜਮਸ਼ੇਰ ਖ਼ਾਸ ਮੰਦਰ ...
ਜੰਡਿਆਲਾ ਮੰਜਕੀ, 19 ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਜਥੇਬੰਦੀ ਦੀ ਸੂਬਾਈ ਇਕਾਈ ਨੂੰ ਭੰਗ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਨਵੀਂ ਸੂਬਾਈ ਕਮੇਟੀ ਦੇ ਗਠਨ ਲਈ ਜੰਡਿਆਲਾ ਮੰਜਕੀ ਦੇ ਪ੍ਰੀਤ ...
ਨਕੋਦਰ, 19 ਅਗਸਤ (ਗੁਰਵਿੰਦਰ ਸਿੰਘ)-ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਡਾਂਸ ਤੇ ਮਟਕੀ ਤੋੜਨ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਗਵਾਨ ਕਿ੍ਸ਼ਨ-ਰਾਧਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX