• ਨਾ ਫਲਾਈ ਓਵਰ, ਨਾ ਸਰਵਿਸ ਲਾਈਨ ਤੇ ਨਾ ਬਰਸਾਤੀ ਨਾਲੇ ਦੀ ਤਜਵੀਜ਼ ਰੱਖੀ
• ਪਿੰਡ ਵਾਸੀਆਂ ਨੇ ਸੜਕ ਨਿਰਮਾਣ ਰੁਕਵਾਇਆ, ਸੋਮਵਾਰ ਤੋਂ ਸੜਕ ਜਾਮ ਦਾ ਐਲਾਨ
ਮੰਡੀ ਕਿੱਲਿਆਂਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)-ਐੱਨ.ਐੱਚ.ਏ.ਆਈ. ਨੇ ਡੱਬਵਾਲੀ-ਮਲੋਟ ਛੇ ਮਾਰਗੀ ਹਾਈਵੇ ਨਿਰਮਾਣ 'ਚ ਪਿੰਡ ਭਾਗੂ ਦਾ ਵਜੂਦ ਸੌ ਫ਼ੀਸਦੀ ਅਣਗੌਲਿਆ ਕਰ ਦਿੱਤਾ ਹੈ | ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਵੱਸੇ ਪਿੰਡ ਵਿਚ ਸੜਕ ਨਿਰਮਾਣ 'ਚ ਫਲਾਈ ਓਵਰ, ਸਰਵਿਸ ਲਾਇਨ ਤੇ ਬਰਸਾਤੀ ਪਾਣੀ ਨਿਕਾਸੀ ਲਈ ਨਾਲੇ ਦੀ ਕੋਈ ਤਜਵੀਜ਼ ਨਹੀਂ ਰੱਖੀ ਗਈ ਹੈ | ਸੜਕ 'ਤੇ ਸਥਿਤ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਤੇ ਪਿੰਡ ਦੇ ਅਵਾਮ ਲਈ ਆਗਾਮੀ ਭਵਿੱਖ ਖ਼ਤਰੇ ਅਤੇ ਦੁਸ਼ਵਾਰੀਆਂ ਭਰਿਆ ਬਣਨ ਵਾਲਾ ਹੈ | ਵਨ-ਵੇ ਸੜਕ ਦੇ ਦੋਵੇਂ ਹਿੱਸਿਆਂ ਦਾ ਪੱਧਰ ਇਕ-ਦੂਸਰੇ ਨਾਲ ਕਰੀਬ ਸਾਢੇ ਤਿੰਨ ਫੁੱਟ ਉੱਚਾ-ਨੀਂਵਾ ਹੈ | ਜਿਸ ਨਾਲ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਤੇਜ਼ ਰਫ਼ਤਾਰ ਵਾਹਨਾਂ ਅਤੇ ਉੱਚੀ ਸੜਕ ਲੰਘਣ ਲਈ ਪਹਾੜ ਜਿਹੇ ਹਾਲਾਤ ਪਾਰ ਕਰਨੇ ਪਿਆ ਕਰਨਗੇ | ਬੀਤੇ ਕੱਲ੍ਹ ਤੋਂ ਭਾਗੂ 'ਚ ਹਾਈਵੇ 'ਤੇ ਮਿੱਟੀ ਦਾ ਪੱਧਰ ਵਧਣ ਮਗਰੋਂ ਪਿੰਡ ਵਾਸੀਆਂ ਨੂੰ ਇਸ ਗੰਭੀਰ ਮਸਲੇ ਪ੍ਰਤੀ ਸੋਝੀ ਆਈ ਹੈ | ਅੱਜ ਪਿੰਡ ਵਾਸੀਆਂ ਨੇ ਸੜਕ ਨਿਰਮਾਣ ਰੁਕਵਾ ਕੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ | ਭਾਗੂ ਦੇ ਸਰਪੰਚ ਪ੍ਰਤੀਨਿਧੀ ਜਸਵਿੰਦਰ ਸਿੰਘ, ਸੁਖਦੇਵ ਸਿੰਘ, ਲਾਭ ਸਿੰਘ, ਇਕਬਾਲ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਲਾਲੀ, ਪ੍ਰਕਾਸ਼ ਸਿੰਘ, ਸੁਖਪਾਲ ਸਿੰਘ, ਭੋਲਾ ਸਿੰਘ ਅਤੇ ਗੁਰਲਾਲ ਨੇ ਕਿਹਾ ਕਿ ਐੱਨ.ਐੱਚ.ਏ.ਆਈ. ਵਲੋਂ ਸੜਕ ਨਿਰਮਾਣ 'ਚ ਭਾਗੂ ਦੇ ਬੁਨਿਆਦੀ ਹੱਕ ਖੋਹ ਕੇ ਕੋਈ ਪੁਰਾਣਾ ਅਣਕਿਆਸਾ ਬਦਲਾ ਲਿਆ ਜਾਪਦਾ ਹੈ | ਪਿੰਡ 'ਚ ਸੜਕ 'ਤੇ ਸਰਕਾਰੀ ਆਦਰਸ਼ ਸਕੂਲ, ਗੁਰੂਘਰ ਤੇ ਦੋਵੇਂ ਪਾਸੇ ਆਬਾਦੀ ਹੈ | ਆਦਰਸ਼ ਸਕੂਲ ਭਾਗੂ 'ਚ ਸੱਤ-ਅੱਠ ਪਿੰਡਾਂ ਦੇ ਕਰੀਬ ਅੱਠ ਸੌ ਵਿਦਿਆਰਥੀਆਂ ਪੜ੍ਹਦੇ ਹਨ, ਜਿਨ੍ਹਾਂ ਦੀ ਆਵਾਜਾਈ ਸਮੇਂ ਰੋਜ਼ਾਨਾ ਟਰੈਫ਼ਿਕ ਜਾਮ ਹੋ ਜਾਂਦਾ ਹੈ | ਇੱਥੇ ਫਲਾਈਓਵਰ ਨਾ ਬਣਨ ਕਰਕੇ ਵਿਦਿਆਰਥੀਆਂ ਦੀ ਜ਼ਿੰਦਗੀ ਸਵੇਰੇ-ਦੁਪਹਿਰ ਖ਼ਤਰੇ 'ਚ ਰਿਹਾ ਕਰੇਗੀ | ਇਸਦੇ ਇਲਾਵਾ ਪਿੰਡ 'ਚ ਆਵਾਜਾਈ ਲਈ ਬੁਨਿਆਦੀ ਜ਼ਰੂਰਤ ਸਰਵਿਸ ਲਾਇਨ ਅਤੇ ਬਰਸਾਤੀ ਨਾਲੇ ਵੀ ਨਹੀਂ ਬਣਾਏ ਗਏ | ਸਰਪੰਚ ਅਮਨਦੀਪ ਕੌਰ ਤੇ ਸਰਪੰਚ ਪ੍ਰਤੀਨਿਧੀ ਜਸਵਿੰਦਰ ਸਿੰਘ ਨੇ ਕਿਹਾ ਕਿ ਸੜਕ ਨਿਰਮਾਣ ਵਿਚ ਅਣਗੌਲੇ ਕੀਤੇ ਪਿੰਡ ਦੇ ਵਜੂਦ ਨੂੰ ਬਚਾਉਣ ਲਈ ਪੰਚਾਇਤੀ ਕਾਨੂੰਨਾਂ ਦੇ ਸਮੁੱਚੇ ਅਖ਼ਤਿਆਰ ਵਰਤੇ ਜਾਣਗੇ ਤੇ ਬੁਨਿਆਦੀ ਹੱਕਾਂ ਨਾਲ ਜੁੜੀ ਖਾਮੀ ਨੂੰ ਹਾਈਕੋਰਟ 'ਚ ਚੈਲੰਜ ਕੀਤਾ ਜਾਵੇਗਾ | ਇਸ ਮੌਕੇ ਪਿੰਡ ਵਾਸੀਆਂ ਸੋਮਵਾਰ ਤੋਂ ਡੱਬਵਾਲੀ-ਮਲੋਟ ਸੜਕ 'ਤੇ ਜਾਮ ਲਗਾ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ | ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਪਿੰ੍ਰਸੀਪਲ ਜਗਜੀਤ ਕੌਰ ਨੇ ਕਿਹਾ ਕਿ ਸੜਕ ਨਿਰਮਾਣ ਕਾਰਨ ਹੌਲੀ-ਹੌਲੀ ਵਧਵੀਂਆਂ ਦਿੱਕਤਾਂ ਸਾਹਮਣੇ ਆ ਰਹੀਆਂ ਹਨ | ਫਲਾਈਓਵਰ ਤੇ ਸਰਵਿਸ ਲਾਇਨ ਨਾ ਬਣ ਕਰਕੇ ਸਕੂਲ ਦੇ ਕਰੀਬ ਅੱਠ ਸੌ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਵੇਗਾ | ਦੂਜੇ ਪਾਸੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਲਿਖਤੀ ਦਰਖਾਸਤ ਆਉਣ 'ਤੇ ਐੱਨ. ਐੱਚ. ਏ. ਆਈ. ਨਾਲ ਰਾਬਤਾ ਕਰਕੇ ਭਾਗੂ ਦੇ ਲੋਕਾਂ ਦੀਆਂ ਮੰਗਾਂ ਸੰਬੰਧੀ ਮਸ਼ਵਰਾ ਕੀਤਾ ਜਾਵੇਗਾ |
ਲੰਬੀ, 19 ਅਗਸਤ (ਸ਼ਿਵਰਾਜ ਸਿੰਘ ਬਰਾੜ)-ਕਿਸਾਨਾਂ ਵਲੋਂ ਫ਼ਸਲੀ ਵਿਭਿੰਨਤਾ ਅਪਨਾਉਂਦਿਆ ਮਠਿਆਈ ਲਈ ਵਰਤੇ ਜਾਣ ਵਾਲੇ ਪੇਠੇ ਦੀ ਫ਼ਸਲ ਨੂੰ ਬਾਰਿਸ਼ ਤੇ ਪਈ ਬਿਮਾਰੀ ਨਾਲ ਸੈਂਕੜੇ ਏਕੜ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ ਹੈ | ਜਾਣਕਾਰੀ ਅਨੁਸਾਰ ਹਲਕੇ ਦੇ ਕੁੱਝ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ, ਅਬੋਹਰ ਤੇ ਗਿੱਦੜਬਾਹਾ ਦੇ ਇਲਾਕਿਆਂ ਵਿਚ ਸੇਮ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਏ ਹੜ੍ਹਾਂ ਨਾਲ ਇਸ ਇਲਾਕੇ ਵਿਚ ਮੌਜੂਦਾ ਸਰਕਾਰ ਦੀ ਨਾਲਾਇਕੀ ਕਾਰਨ ਬਹੁਤ ...
ਮਲੋਟ, 19 ਅਗਸਤ (ਪਾਟਿਲ)-ਬੀਤੇ ਦਿਨ ਮਲੋਟ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਸੈਨਟਰੀ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਮਾਮਲੇ 'ਚ ਮਲੋਟ ਥਾਣਾ ਸਿਟੀ ਪੁਲਿਸ ਨੇ ਦੁਕਾਨਦਾਰ ਤੇ ਉਸਦੀ ਪਤਨੀ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ...
ਮੰਡੀ ਬਰੀਵਾਲਾ, 19 ਅਗਸਤ (ਨਿਰਭੋਲ ਸਿੰਘ)-ਗੁਰਪ੍ਰਸਾਦ, ਮਹਾਂਵੀਰ ਤੇ ਰਾਮਵੀਰ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰੀਵਾਲਾ ਵਿਚ ਮੱਛਰਾਂ ਦੀ ਭਰਮਾਰ ਹੈ | ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਪਾਣੀ ਨੀਵੀਂਆਂ ਜਗ੍ਹਾ 'ਤੇ ਖੜ੍ਹਾ ਹੋਣ ਕਾਰਨ ਮੱਛਰ ਪੈਦਾ ਹੋ ਰਿਹਾ ...
ਮੰਡੀ ਬਰੀਵਾਲਾ, 19 ਅਗਸਤ (ਨਿਰਭੋਲ ਸਿੰਘ)-ਬਰੀਵਾਲਾ ਤੋਂ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਨਾਲ ਮਿਲਾਉਣ ਵਾਲੀ ਸੜਕ 'ਤੇ ਵਧੇ ਹੋਏ ਦਰੱਖਤਾਂ ਕਾਰਨ ਲੋਕ ਬੇਹੱਦ ਪੇ੍ਰਸ਼ਾਨ ਹਨ | ਿਲੰਕ ਸੜਕ ਹੋਣ ਕਾਰਨ ਸੜਕ ਦੇ ਨਾਲ ਵਧੇ ਹੋਏ ਦਰੱਖਤ ਹਾਦਸਿਆਂ ਨੂੰ ਸੱਦਾ ...
ਮਲੋਟ, 19 ਅਗਸਤ (ਪਾਟਿਲ)-ਲੋਕ ਭਲਾਈ ਮੰਚ (ਰਜਿ.) ਪਿੰਡ ਮਲੋਟ ਵਲੋਂ ਲੋਕ ਹਿੱਤ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ 21 ਅਗਸਤ ਨੂੰ ਸਵੇਰੇ 8 ਤੋਂ 2 ਵਜੇ ਤੱਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਲਾਇਆ ਜਾਵੇਗਾ | ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਤੇ ਹਲਕਾ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਯੁਵਕ ਸੇਵਾਵਾਂ ਵਿਭਾਗ ਵਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਸਥਾਨਕ ਗੁਰੂ ਨਾਨਕ ਕਾਲਜ ਸ੍ਰੀ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮਲਕੀਤ ਸਿੰਘ ਖੋਸਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੀਰ ਸਿੰਘ ਤੇ ਡੀ.ਐੱਮ. ਸੁਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਜ਼ੋਨ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਲਾਰਡ ਬੁੱਧਾ ਚੈਰੀਟੇਬਲ ਟਰੱਸਟ (ਐੱਲ.ਬੀ.ਸੀ.ਟੀ.) ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਗਾਂਧੀ ਨਗਰ ਸਥਿਤ ਗੁਰਦੁਆਰਾ ਸ੍ਰੀ ਸਾਂਝੀਵਾਲ ਸਾਹਿਬ ਵਿਖੇ ਚਲਾਏ ਜਾ ਰਹੇ ਮੁਫ਼ਤ ...
ਸਮਾਲਸਰ, 19 ਅਗਸਤ (ਕਿਰਨਦੀਪ ਸਿੰਘ ਬੰਬੀਹਾ)-ਸ਼ਹੀਦ ਭਾਈ ਜੁਗਰਾਜ ਸਿੰਘ ਸਮਾਲਸਰ ਸੇਵਾ ਸੁਸਾਇਟੀ ਸਮਾਲਸਰ ਵਲੋਂ ਸਮੂਹ ਨਗਰ ਤੇ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਜੁਗਰਾਜ ਸਿੰਘ ਸਮਾਲਸਰ ਰੋਮਾਨੀਆ ਰਿਬੈਰੋ ਕਾਂਡ ਦਾ ਸ਼ਹੀਦੀ ਸਮਾਗਮ 20 ਅਗਸਤ ਦਿਨ ...
ਲੰਬੀ, 19 ਅਗਸਤ (ਮੇਵਾ ਸਿੰਘ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਲੰਬੀ ਦੇ ਸਟਾਫ਼ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਦਫ਼ਤਰ ਦੀ ਚਾਰਦਿਵਾਰੀ ਦੇ ਅੰਦਰ ਵਿਹਲੇ ਪਏ ਥਾਂ ਵਿਚ ਨਵੇਂ ਕਮਰੇ ਬਣਾਏ ਗਏ ਹਨ | ਇਨ੍ਹਾਂ ਕਮਰਿਆਂ ਵਿਚ ਦਫ਼ਤਰੀ ਕੰਮਕਾਜ ਸ਼ੁਰੂ ਕਰਨ ਤੋਂ ਪਹਿਲਾਂ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਬਲਾਕ ਪ੍ਰਧਾਨ ਹਰਦਿਆਲ ਸਿੰਘ ਲੁਬਾਣਿਆਂਵਾਲੀ ਦੀ ਪ੍ਰਧਾਨਗੀ ਹੇਠ ਡੇਰਾ ਬਾਬਾ ਦਿਆਲ ਦਾਸ ਪਿੰਡ ਲੁਬਾਣਿਆਂਵਾਲੀ ਵਿਖੇ ਹੋਈ | ਇਸ ਮੌਕੇ 22 ਅਗਸਤ ਨੂੰ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਿਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪਰਗਟ ਸਿੰਘ ਜੰਬਰ ਅਤੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਦੋਦਾ ਨੇ ਦੱਸਿਆ ਭਗਵੰਤ ਮਾਨ ਸਰਕਾਰ ...
ਰੁਪਾਣਾ, 19 ਅਗਸਤ (ਜਗਜੀਤ ਸਿੰਘ)-ਪਿੰਡ ਰੁਪਾਣਾ ਦੀ ਮੌਜੂਦਾ ਗ੍ਰਾਮ ਪੰਚਾਇਤ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ ਪਿੰਡ ਦੇ ਵਿਕਾਸ ਕੰਮਾਂ ਤੋਂ ਮੋਹ ਭੰਗ ਹੋ ਚੁੱਕਾ ਹੈ, ਜਿਸ ਕਰਕੇ ਪਿੰਡ ਵਾਸੀ ਮੁਸ਼ਕਿਲਾਂ 'ਚ ਘਿਰਦੇ ਨਜ਼ਰ ਆ ਰਹੇ ਹਨ | ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਮਜ਼ਦੂਰ ਯੂਨੀਅਨ ਇਕਾਈ ਸੀਰਵਾਲੀ ਦੀ ਮੀਟਿੰਗ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਰੇਗਾ ਮਜ਼ਦੂਰ ਸਾਰੇ ਦੇਸ਼ ਵਿਚ ਬਹੁਤ ਘੱਟ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਪਿੰਡ ਸੀਰਵਾਲੀ ਵਿਖੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਮਨਰੇਗਾ ਮਜ਼ਦੂਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਮੇਜਰ ਸਿੰਘ ਜ਼ਿਲ੍ਹਾ ਸਕੱਤਰ, ...
ਦੋਦਾ, 19 ਅਗਸਤ (ਰਵੀਪਾਲ)-ਪਿੰਡ ਸਮਾਘ ਦੇ ਸਾਬਕਾ ਸਰਪੰਚ ਪੋਹਲਾ ਸਿੰਘ ਸਮਾਘ ਜੋ ਕਿ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ, ਨਮਿਤ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਸਮਾਘ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ 'ਚ ਵੱਖ-ਵੱਖ ਪਾਰਟੀਆਂ ਦੇ ਸੀਨੀ: ਆਗੂਆਂ ਸਮੇਤ ਇਲਾਕਾ ਵਾਸੀ ...
ਮੰਡੀ ਬਰੀਵਾਲਾ, 19 ਅਗਸਤ (ਨਿਰਭੋਲ ਸਿੰਘ)-ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਵਿਚ ਲੋਕਤੰਤਰ ਦੀ ਸੇਧ ਲਈ ਹਰ ਸਾਲ ਤਰ੍ਹਾਂ ਇਸ ਵਾਰ ਵੀ 2022-23 ਸੈਸ਼ਨ ਦੇ ਉਮੀਦਵਾਰਾਂ ਲਈ ਵੋਟਿੰਗ ਕਰਵਾਈ ਗਈ | ਇਸ ਸਮੇਂ ਸਕੂਲ ਦੇ ਚਾਰ ਹਾਊਸਾਂ ਅਜੀਤ ਸਿੰਘ, ਜੁਝਾਰ ਸਿੰਘ, ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੱਛਮੀ ਜ਼ੋਨ ਬਠਿੰਡਾ ਦੀ ਕਨਵੈਨਸ਼ਨ ਹੋਈ, ਜਿਸ ਵਿਚ ਸੂਬਾ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ, ਸ਼ਵਿੰਦਰਪਾਲ ਸਿੰਘ ਸੀਨੀਅਰ ...
ਮਲੋਟ, 19 ਅਗਸਤ (ਪਾਟਿਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਮਾਰਕੀਟ ਕਮੇਟੀ ਮਲੋਟ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਕੌਮੀ ...
ਦੋਦਾ, 19 ਅਗਸਤ (ਰਵੀਪਾਲ)-ਆਮ ਆਦਮੀ ਪਾਰਟੀ ਹਲਕਾ ਗਿੱਦੜਬਾਹਾ ਦੇ ਸੀਨੀਅਰ ਆਗੂ ਐਡਵੋਕੇਟ ਪਿ੍ਤਪਾਲ ਸ਼ਰਮਾ ਹਰੀਕੇ ਕਲਾਂ ਨੇ ਕੋਟਲੀ ਅਬਲੂ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਮੌਕੇ 'ਤੇ ਹੀ ਨਿਪਟਾਰਾ ਕੀਤਾ | ਇਸ ਮੌਕੇ ਪਿ੍ਤਪਾਲ ਸ਼ਰਮਾ ਨੇ ਕਿਹਾ ਕਿ ਪਾਰਟੀ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਬਲਾਕ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਗਿਲਜੇਵਾਲਾ ਦੇ ਤਕਰੀਬਨ 40 ਗ਼ਰੀਬ ਪਰਿਵਾਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਪੰਚਾਇਤੀ ਜ਼ਮੀਨ ਵਿਚ ਬੈਠੇ ਹੋਏ ਹਨ, ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹੁਣ ਉਨ੍ਹਾਂ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਪਿਉਰੀ ਵਿਖੇ ਬਣੀ ਹੱਡਾ ਰੋੜੀ ਤੋਂ ਬਾਹਰ ਹੀ ਮਰੇ ਪਸ਼ੂਆਂ ਦੇ ਸੁੱਟ ਦਿੱਤੇ ਜਾਣ ਕਰਕੇ ਇਸਦੇ ਆਸਪਾਸ ਅਤੇ ਨੇੜੇ ਰਹਿੰਦੇ ਲੋਕਾਂ ਦਾ ਜਿਉਣਾ ਦੁੱਭਰ ਤੇ ਮੁਹਾਲ ਹੋਇਆ ਪਿਆ ਹੈ | ਇਸ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਫਕਰਸਰ ਦੀ ਮੀਟਿੰਗ ਬਲਾਕ ਪ੍ਰਧਾਨ ਗੋਰਾ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪਿੰਡ ਫਕਰਸਰ ਵਿਖੇ ਕੀਤੀ ਗਈ | ਇਸ ਮੌਕੇ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਭਾਰਤ (ਗੈਰ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤ ਸਰਕਾਰ ਵਲੋਂ ਚੱਲ ਰਹੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਅਧੀਨ ਪਿ੍ੰਸੀਪਲ ਮਨੀ ਰਾਮ ਦੀ ਯੋਗ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਕਰਸਰ ਥੇੜ੍ਹੀ ਵਿਖੇ ਵਿਦਿਆਰਥੀਆਂ ਦਾ ਸੰਪੂਰਨ ਮੈਡੀਕਲ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਗ੍ਰਾਮੀਣ ਬੈਂਕ ਗਿੱਦੜਬਾਹਾ ਬ੍ਰਾਂਚ ਦੇ ਮੈਨੇਜਰ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ ਬੈਂਕ ਵਲੋਂ ਗਾਹਕਾਂ ਨੂੰ ਬਿਹਤਰ ਬੈਂਕਿੰਗ ਸੁਵਿਧਾਵਾਂ ਦੇਣ ਲਈ ਹੰੁਡਈ ਕਾਰ ਸ਼ੋ-ਰੂਮ ਮਲੋਟ ਦੇ ਸਹਿਯੋਗ ਨਾਲ ਜਾਗਰੂਕਤਾ ...
ਗਿੱਦੜਬਾਹਾ, 19 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਮੀਟਿੰਗ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਪਿੰਡ ਭਲਾਈਆਣਾ ਵਿਖੇ ਹੋਈ, ਜਿਸ ਵਿਚ ਬਲਵਿੰਦਰ ਸਿੰਘ ਚੇਅਰਮੈਨ ਗੁਰੂਹਰਸਹਾਏ ਵੀ ਵਿਸ਼ੇਸ਼ ਤੌਰ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਐੱਚ. ਡੀ. ਐੱਫ਼. ਸੀ. ਬੈਂਕ ਬਰਾਂਚ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਲੋਂ ਪੁੱਡਾ ਕਾਲੋਨੀ ਵਿਚ ਬੂਟੇ ਲਗਾਏ ਗਏ | ਇਸ ਮੌਕੇ ਗੋਲਡ ਲੋਨ ਮੈਨੇਜਰ ਹਰਸ਼ਪਾਲ ਭਾਟੀਆ, ਓਪ੍ਰੇਸ਼ਨ ਮੈਨੇਜਰ ਹਰਸ਼ ਜਿੰਦਲ, ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਦਵਿੰਦਰ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਨੇ ਦੱਸਿਆ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਦਵਿੰਦਰ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਨੇ ਦੱਸਿਆ ...
ਵਿਜ਼ਡਮ ਵਰਲਡ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਵਿਜ਼ਡਮ ਵਰਲਡ ਸਕੂਲ ਪਿੰਡ ਥਾਂਦੇਵਾਲਾ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਚੇਅਰਮੈਨ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਧਵੀ ਬ੍ਰਹਮਨਿਸ਼ਠਾ ਭਾਰਤੀ ਜੀ ਨੇ ਭਗਵਾਨ ਸ੍ਰੀ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੀਂ ਇਕ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਗਿਆ | ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਸਵ: ਹਾਕਮ ਸਿੰਘ ਢਿੱਲੋਂ ਵਾਸੀ ਪਿੰਡ ਮੱਲਣ ਦੀ 14ਵੀਂ ਬਰਸੀ ਮੌਕੇ ਪਰਿਵਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੱਲਣ ਵਿਖੇ 14 ਬੂਟੇ ਲਾਏ ਗਏ | ਇਹ ਬੂਟੇ ਲਾਉਣ ਦੀ ਰਸਮ ਉਨ੍ਹਾਂ ਦੇ ਸਪੁੱਤਰ ਗੁਰਜੰਟ ...
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਬੁਨਿਆਦੀ ਸਿਆਸੀ ਮਸਲਿਆਂ ਦੇ ਹੱਲ ਲਈ ਸਿਹਤਮੰਦ ਸਿਆਸੀ ਮਾਹੌਲ ਬਹੁਤ ਜ਼ਰੂਰੀ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੀ ਜ਼ਿਲ੍ਹਾ ਕਮੇਟੀ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX