ਬਲਾਚੌਰ, 24 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਕਰੀਬ ਡੇਢ ਮਹੀਨੇ ਹੁੰਮ੍ਹਸ ਭਰੀ ਗਰਮੀ ਪੈਣ ਉਪਰੰਤ ਅੱਜ ਹੋਈ ਭਾਰੀ ਬਾਰਸ਼ ਕਾਰਨ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉੱਥੇ ਦੂਜੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਲਾਚੌਰ ਦੇ ਮੁੱਖ ਬਾਜ਼ਾਰ ਵਲੋਂ ਜਾਣੀ ਜਾਂਦੀ ਗਹੂੰਣ ਰੋਡ ਨਹਿਰ ਦਾ ਰੂਪ ਧਾਰਨ ਕਰ ਗਈ | ਪ੍ਰਭਾਵਿਤ ਦੁਕਾਨਦਾਰਾਂ ਲਾਲਾ ਮਨੋਹਰ ਲਾਲ ਅਨੰਦ, ਲਾਲਾ ਰਘਬੀਰ ਚੰਦ ਅਤੇ ਹੋਰਨਾਂ ਨੇ ਦੱਸਿਆ ਕਿ ਮੁੱਖ ਚੌਂਕ ਵਾਲੇ ਪਾਸੇ ਗ਼ਲਤ ਤਰੀਕੇ ਨਾਲ ਬਣਾਇਆ ਨਾਲੇ ਦਾ ਰੈਂਪ ਗਹੂੰਣ ਰੋਡ ਤੋਂ ਕਾਫ਼ੀ ਉੱਚਾ ਹੋਣ ਕਾਰਨ ਬਰਸਾਤੀ ਪਾਣੀ ਰੈਂਪ ਨਾਲ ਟਕਰਾਅ ਕੇ ਵਾਪਸ ਆ ਜਾਂਦਾ ਹੈ | ਇਸ ਕਾਰਨ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਅੱਗੇ ਤਿੰਨ ਤਿੰਨ ਫੁੱਟ ਉੱਚੀਆਂ ਇੱਟਾਂ ਦੀਆਂ ਬੰਨੀਆਂ ਲੱਗਾ ਤਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਸੜਕ ਪਾਣੀ ਨਾਲ ਭਰੀ ਹੁੰਦੀ ਹੈ ਤਾਂ ਮੋਟਰ, ਕਾਰਾਂ ਦੇ ਤੇਜ਼ੀ ਨਾਲ ਲੰਘਣ ਕਾਰਨ ਪਾਣੀ ਦੁਕਾਨਾਂ ਅੰਦਰ ਵੀ ਵੜ ਜਾਂਦਾ ਹੈ | ਉਨ੍ਹਾਂ ਹਲਕਾ ਵਿਧਾਇਕਾ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਦਾ ਫ਼ੌਰੀ ਹੱਲ ਕਰਨ ਲਈ ਆਦੇਸ਼ ਜਾਰੀ ਕਰਨ |
ਸਮੁੰਦੜਾ, (ਤੀਰਥ ਸਿੰਘ ਰੱਕੜ)- ਅੱਜ ਸਵੇਰ ਤੋਂ ਹੀ ਕਸਬਾ ਸਮੁੰਦੜਾ ਅਤੇ ਨਾਲ ਲੱਗਦੇ ਪਿੰਡਾਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਅਤੇ ਆਮ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਬੰਦ ਹੋ ਕੇ ਰਹਿ ਗਿਆ | ਲੋਕਾਂ ਨੂੰ ਰੋਜ਼ਮਰ੍ਹਾ ਦੇ ਕੰਮਾਂ ਲਈ ਕਈ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਿੰਡਾਂ ਦੀਆਂ ਨੀਵੀਂਆਂ ਗਲੀਆਂ-ਸੜਕਾਂ ਚਿੱਕੜ ਨਾਲ ਭਰ ਗਈਆਂ ਜਿਸ ਨਾਲ ਰਾਹਗੀਰਾਂ ਨੂੰ ਗੰਦੇ ਪਾਣੀ 'ਚੋਂ ਹੋ ਕੇ ਲੰਘਣ ਲਈ ਮਜਬੂਰ ਹੋਣਾ ਪਿਆ | ਇਸ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੇ ਪੱਕੀਆਂ ਫ਼ਸਲਾਂ ਵੱਲ ਵੇਖਦਿਆਂ ਸਾਹ ਸੂਤੇ ਗਏ ਹਨ ਅਤੇ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਨੁਕਸਾਨੇ ਜਾਣ ਦਾ ਡਰ ਸਤਾਉਣ ਲੱਗਿਆ ਹੈ | ਕਈ ਥਾਵਾਂ 'ਤੇ ਝੋਨੇ ਦੀ ਫ਼ਸਲ, ਕਮਾਦ ਅਤੇ ਪਸ਼ੂਆਂ ਦੇ ਚਾਰੇ ਆਦਿ ਢਹਿ ਢੇਰੀ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ | ਕਿਸਾਨਾਂ ਵਲੋਂ ਇਨ੍ਹੀਂ ਦਿਨੀਂ ਮੱਕੀ ਦੀ ਵਢਾਈ ਤੋਂ ਬਾਅਦ ਮਟਰ ਲਾਉਣ ਲਈ ਖੇਤ ਤਿਆਰ ਕੀਤੇ ਜਾ ਰਹੇ ਸਨ ਪਰ ਮੀਂਹ ਪੈਣ ਕਰਕੇ ਮਟਰਾਂ ਦੀ ਲਵਾਈ ਕਈ ਦਿਨ ਪਛੜ ਜਾਣ ਦੇ ਆਸਾਰ ਬਣ ਗਏ ਹਨ |
ਕਈ ਕਿਸਾਨਾਂ ਨੇ ਕਾਹਲੀ ਕਰਦਿਆਂ ਅਗੇਤੇ ਮਟਰ ਬੀਜ ਵੀ ਲਏ ਸਨ ਜਿਨ੍ਹਾਂ ਦੇ ਪੁੰਗਰਨ ਦੀਆਂ ਸੰਭਾਵਨਾਵਾਂ ਘੱਟ ਜਾਣ ਕਾਰਨ ਕਿਸਾਨ ਚਿੰਤਾ ਵਿਚ ਡੁੱਬੇ ਨਜ਼ਰ ਆ ਰਹੇ ਹਨ | ਕਿਸਾਨਾਂ ਵਲੋਂ ਮਟਰ ਲਾਉਣ ਦੇ ਉਦੇਸ਼ ਨਾਲ ਹੀ ਬੀਜਿਆ ਹੋਇਆ ਪੀ.ਆਰ.126 ਝੋਨੇ ਦੀ ਵੀ ਕਟਾਈ ਹੋਣੀ ਸ਼ੁਰੂ ਹੋ ਗਈ ਸੀ ਪਰ ਮੀਂਹ ਪੈਣ ਨਾਲ ਕਈ ਥਾਵਾਂ 'ਤੇ ਜਿੱਥੇ ਪੱਕਿਆ ਝੋਨਾ ਢਹਿ-ਢੇਰੀ ਹੋਇਆ ਹੋ ਗਿਆ ਉੱਥੇ ਇਸ ਦੀ ਕਟਾਈ ਦਾ ਕੰਮ ਵੀ ਹਫ਼ਤੇ ਭਰ ਲਈ ਰੁਕ ਗਿਆ ਹੈ | ਝੋਨੇ ਦੀ ਖ਼ਰੀਦ ਲਈ ਤਿਆਰ ਕੀਤੀ ਗਈ ਸਮੁੰਦੜਾ ਦੀ ਕੱਚੀ ਮੰਡੀ ਵਿਚ ਵੀ ਪਾਣੀ ਭਰ ਗਿਆ ਅਤੇ ਜਿਸ ਨਾਲ ਝੋਨੇ ਦੀ ਖ਼੍ਰੀਦ ਦਾ ਕੰਮ ਵੀ ਪਛੜ ਜਾਣ ਦੇ ਆਸਾਰ ਬਣ ਗਏ ਹਨ | ਖੇਤੀ ਮਾਹਿਰਾਂ ਵਲੋਂ ਪਛੇਤੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਲਈ ਇਸ ਮੀਂਹ ਨੂੰ ਲਾਹੇਵੰਦ ਦੱਸਿਆ ਜਾ ਰਿਹਾ ਹੈ |
ਜਾਡਲਾ, 24 ਸਤੰਬਰ (ਬਲਦੇਵ ਸਿੰਘ ਬੱਲੀ)- ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪਿੰਡ ਸਜਾਵਲਪੁਰ ਵਿਖੇ ਲੇਖਕ ਸ਼ੇਰ ਸਜਾਵਲਪੁਰੀ ਦੇ ਵਿਹੜੇ ਸਾਹਿਤਕ ਇਕੱਠ ਕੀਤਾ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ, ...
ਮੇਹਲੀ, 24 ਸਤੰਬਰ (ਸੰਦੀਪ ਸਿੰਘ) - ਕੇ. ਐਲ. ਚੰਦ ਵੈਲਫੇਅਰ ਟਰੱਸਟ ਵੱਲੋਂ ਪਿੰਡ ਕੁਲਥਮ ਵਿੱਚ ਇੱਕ ਔਰਤ ਸਮੇਤ ਤਿੰਨ ਲੋੜਵੰਦਾਂ ਨੂੰ ਵ੍ਹੀਲਚੇਅਰਾਂ ਅਤੇ ਇੱਕ ਲੋੜਵੰਦ ਵਿਅਕਤੀ ਨੂੰ ਟ੍ਰਾਈਸਾਈਕਲ ਭੇਂਟ ਕੀਤੀ ਗਈ | ਇਸ ਤੋਂ ਇਲਾਵਾ ਇੱਕ ਲੋੜਵੰਦ ਮਰੀਜ਼ ਨੂੰ ਚੂਲੇ ...
ਬੰਗਾ, 24 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਇਨ ਸੀਟੂ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਾਏ ਜਾ ਰਹੇ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪਾਂ ਦੀ ਲੜੀ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)- ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਕੀਤੀ ਮੀਟਿੰਗ ਵਿਚ ਅੱਜ ਜ਼ਿਲ੍ਹੇ ਦੇ ਨਿੱਜੀ ਨਸ਼ਾ ਮੁਕਤੀ ਕੇਂਦਰਾਂ ਦੇ ਮੈਡੀਕਲ ਸਟਾਫ਼ ...
ਔੜ/ਝਿੰਗੜਾਂ, 24 ਸਤੰਬਰ (ਕੁਲਦੀਪ ਸਿੰਘ ਝਿੰਗੜ)- ਜ਼ਿਲ੍ਹਾ ਪੱਧਰ ਸਕੂਲਾਂ ਦੇ ਵੇਟਲਿਫਟਿੰਗ ਮੁਕਾਬਲੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਵਿਖੇ ਕਰਵਾਏ ਗਏ, ਇਨ੍ਹਾਂ ਮੁਕਾਬਲਿਆਂ ਵਿਚ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਨੇ ...
ਉੜਾਪੜ/ਲਸਾੜਾ, 24 ਸਤੰਬਰ (ਲਖਵੀਰ ਸਿੰਘ ਖੁਰਦ) - ਡਾ. ਹਰਚਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਦੇ ਖੇਡ ਮੈਦਾਨ ਵਿਚ ਲੜਕੀਆਂ ਦੀ ਹਾਕੀ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ | ਜਿਸ ਵਿਚ ਉੜਾਪੜ ਸਕੂਲ ਦੀਆਂ ਟੀਮਾਂ ਨੇ ਵੱਖ-ਵੱਖ ਵਰਗਾਂ ਦੇ ਹੋਏ ...
ਘੁੰਮਣਾਂ, 24 ਸਤੰਬਰ (ਮਹਿੰਦਰਪਾਲ ਸਿੰਘ) - ਪਿੰਡ ਮਾਂਗਟ 'ਚ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਜਾਗਰਕੂਤਾ ਕੈਂਪ ਖੇਤੀਬਾੜੀ ਅਫ਼ਸਰ ਡਾ. ਲਛਮਣ ਦਾਸ ਦੀ ਅਗਵਾਈ 'ਚ 29 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ | ਜਿਸ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ...
ਬਹਿਰਾਮ, 24 ਸਤੰਬਰ (ਨਛੱਤਰ ਸਿੰਘ ਬਹਿਰਾਮ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ | ਮੁੱਖ ਮਹਿਮਾਨ ਵਜੋਂ ...
ਮੇਹਲੀ, 24 ਸਤੰਬਰ (ਸੰਦੀਪ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਵਸ ਨੂੰ ਸਮਰਪਿਤ ਸਮਾਗਮ 25 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਲੱਲ੍ਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪਿੰਡ ਬਹੂਆ ਵਿਖੇ ਜਾਣਕਾਰੀ ਦਿੰਦੇ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਬੀ.ਐਲ.ਐਮ. ਗਰਲਜ਼ ਕਾਲਜ ਵਿਖੇ ਕਾਮਰਸ ਵਿਭਾਗ ਦੇ ਮੁਖੀ ਪਰਮ ਪ੍ਰੀਆ ਸਹਿਯੋਗੀ ਨਵਦੀਪ ਤੇ ਰੰਜਨਾ ਦੀ ਦੇਖ ਰੇਖ ਵਿਚ ਬਿਜ਼ਨਸ ਐਨਵਾਇਰਨਮੈਂਟ, ਕੰਪਨੀ ਲੋਗੋ ਤੇ ਕੰਪਨੀ ਟੈਗ ਲਾਈਨ ਅਤੇ ਈ ਬੈਂਕਿੰਗ ਮੁੱਦਿਆਂ 'ਤੇ ...
ਔੜ, 24 ਸਤੰਬਰ (ਜਰਨੈਲ ਸਿੰਘ ਖ਼ੁਰਦ)- ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਭਗਵਾਨੀ ਸਾਹਿਬ ਸਿੱਖ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਛਾਉਣੀ ਨਿਹੰਗ ਸਿੰਘਾਂ ਬਾਬਾ ਬੁੱਢਾ ਦਲ ਨੇੜੇ ਬੱਸ ਅੱਡਾ ਫਾਂਬੜਾ ਰੋਡ ਔੜ-ਗੜੁੱਪੜ ਦੇ ਮੁੱਖ ਸੇਵਾਦਾਰ ਸੰਤ ਬਾਬਾ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੱਧਰੀ ਖੇਡਾਂ 2022-23 ਵਿਚ ਜ਼ਿਲ੍ਹੇ ਦੇ ਦੋਆਬਾ ਸਿੱਖ ਨੈਸ਼ਨਲ ਸੀ.ਸੈ.ਸਕੂਲ ਸਲੋਹ ਰੋਡ ਨਵਾਂਸ਼ਹਿਰ ਦੀਆਂ ਅੰਡਰ-14 ਕਬੱਡੀ ਨੈਸ਼ਨਲ ਲੜਕੇ, ਅੰਡਰ-19 ਟੇਬਲ ਟੈਨਿਸ ਅਤੇ ਅੰਡਰ-19 ਖੋ-ਖੋ ਲੜਕਿਆਂ ਦੀਆਂ ਟੀਮਾਂ ...
ਬਲਾਚੌਰ, 24 ਸਤੰਬਰ (ਸ਼ਾਮ ਸੁੰਦਰ ਮੀਲੂ)- ਮੰਦਰ ਸਿੱਧ ਬਾਬਾ ਬਾਲਕ ਨਾਥ ਕਟਵਾਰਾ ਖ਼ੁਰਦ ਵਿਖੇ ਸਰਬ ਸੰਗਤ ਵਲੋਂ ਸਾਲਾਨਾ 28ਵਾਂ ਭੰਡਾਰਾ ਸ਼ਰਧਾਪੂਰਵਕ ਕਰਵਾਇਆ ਗਿਆ | ਸਾਲਾਨਾ ਭੰਡਾਰੇ ਮੌਕੇ ਦਿਨ ਵੇਲੇ ਵਾਤਾਵਰਨ ਦੀ ਸ਼ੁੱਧਤਾ ਲਈ ਹਵਨ ਯੱਗ ਦੀ ਆਹੂਤੀ ਪਾਈ ਗਈ | ...
ਕਟਾਰੀਆਂ, 24 ਸਤੰਬਰ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ 'ਚ ਪਿਛਲੇ ਲੰਬੇ ਸਮੇਂ ਤੋਂ ਘੁੰਮ ਰਹੇ ਜੰਗਲੀ ਬਾਂਦਰਾਂ ਕਾਰਨ ਸਥਾਨਕ ਵਾਸੀਆਂ ਅਤੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਭਰੇ ਦੌਰ 'ਚੋਂ ਗੁਜ਼ਰਨਾ ਪੈ ਰਿਹਾ ਹੈ | ਇਹ ਜੰਗਲੀ ਬਾਂਦਰ ਕਟਾਰੀਆਂ ਬੱਸ ਅੱਡੇ, ...
ਸਾਹਲੋਂ, 24 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)- ਬਲਾਕ ਮੁਕੰਦਪੁਰ ਦੀਆਂ ਹੋਈਆਂ ਖੇਡਾਂ ਵਿਚ ਸੈਂਟਰ ਕਰਨਾਣਾ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਚਾਹਲ ਖ਼ੁਰਦ ਦੇ ਖਿਡਾਰੀਆਂ ਨੇ ਆਪਣੇ ਸੈਂਟਰ ਕਰਨਾਣਾ ਲਈ ਮੱਲਾਂ ਮਾਰੀਆਂ ਹਨ | ਇਸ ਮੌਕੇ ਮਿਡਲ ਸਕੂਲ ਚਾਹਲ ਖ਼ੁਰਦ ...
ਔੜ/ਝਿੰਗੜਾਂ, 24 ਸਤੰਬਰ (ਕੁਲਦੀਪ ਸਿੰਘ ਝਿੰਗੜ)- ਪੇਂਡੂ ਛਿੰਝ ਮੇਲੇ ਆਪਸੀ ਇਤਫ਼ਾਕ ਦੀਆਂ ਗੰਢਾਂ ਮਜ਼ਬੂਤ ਰੱਖਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਕਰਵਾਏ 15ਵੇਂ ਛਿੰਝ ...
ਟੱਪਰੀਆਂ ਖੁਰਦ, 24 ਸਤੰਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੁਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਬ੍ਰਹਮ ਨਿਵਾਸ ਆਸ਼ਰਮ ਪਿੰਡ ਰੌੜੀ ਵਿਖੇ ਪਹਿਲਾ ਇੱਕ ਰੋਜ਼ਾ ਸੰਤ ਸਮਾਗਮ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਬੋਰਡ ਆਫ਼ ਡਾਇਰੈਕਟਰ ਦੇ ਚੇਅਰਮੈਨ ਦੀ ਕੁਰਸੀ ਖ਼ਾਲੀ ਪਈ ਨੂੰ ਇਕ ਸਾਲ ਦਾ ਅਰਸਾ ਬੀਤਣ ਵਾਲਾ ਹੈ ਜਦ ਕਿ ਇਸ ਕੁਰਸੀ 'ਤੇ ਹੱਕ ਜਮਾਉਣ ਵਾਸਤੇ ਇਨ੍ਹੀਂ ਦਿਨੀਂ 'ਆਪ' ਅਤੇ ਸ਼੍ਰੋਮਣੀ ...
ਪੱਲੀ ਝਿੱਕੀ, 24 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪਿਛਲੀ ਕਾਂਗਰਸ ਸਰਕਾਰ ਵੇਲੇ ਵੋਟਾਂ ਤੋਂ ਪਹਿਲਾਂ 19 ਜਨਵਰੀ 2022 ਵਿਚ ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਬੰਗਾ ਤੋਂ ਗੜ੍ਹਸ਼ੰਕਰ ਵਾਲੀ ਸੜਕ ਬਣਾਉਣ ਦਾ ਐਲਾਨ ਕੀਤਾ ਗਿਆ | ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਸਿਰਫ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)- ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਵਲੋਂ 30 ਸਤੰਬਰ, 2022 ਨੂੰ ਕੇ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨਵਾਂਸ਼ਹਿਰ ਵਿਖੇ ਸਵੇਰੇ 9 ਵਜੇ ...
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)- ਡਾਇਰੈਕਟਰ, ਉਦਯੋਗ ਤੇ ਵਣਜ ਵਿਭਾਗ ਪੰਜਾਬ ਵਲੋਂ 'ਐਕਸਪਲੋਜ਼ਿਵ ਰੂਲਜ਼-2008' ਜਾਰੀ ਮਿਤੀ 14 ਸਤੰਬਰ, 2022 ਦੀਆਂ ਹਦਾਇਤਾਂ ਦੀ ਰੌਸ਼ਨੀ 'ਚ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ...
ਬਲਾਚੌਰ, 24 ਸਤੰਬਰ (ਸ਼ਾਮ ਸੁੰਦਰ ਮੀਲੂ)- ਖੇਤੀਬਾੜੀ ਦਫ਼ਤਰ ਬਲਾਕ ਸੜੋਆ ਵਲੋਂ ਪਿੰਡ ਘਮੌਰ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫ਼ਸਰ ਸੜੋਆ ਨੇ ...
ਬਲਾਚੌਰ, 24 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਸ੍ਰੀ ਦੁਰਗਾ ਮੰਦਰ ਪਿੰਡ ਲੋਹਟ ਵਲੋ ਅੱਖਾਂ ਦਾ ਮੁਫ਼ਤ ਕੈਂਪ 2 ਅਕਤੂਬਰ ਨੂੰ ਲਾਇਆ ਜਾਵੇਗਾ | ਪ੍ਰਬੰਧਕ ਮਾਸਟਰ ਸੁਰਜੀਤ ਸਿੰਘ ਨੇ ਦੱਸਿਆ ਕਿ 8ਵੇਂ ਮੁਫ਼ਤ ਅੱਖਾਂ ਦੇ ਕੈਂਪ ਵਿਚ ਪਰਮਾਰ ਹਸਪਤਾਲ ਰੋਪੜ ਦੇ ਡਾਕਟਰਾਂ ...
ਪੱਲੀ ਝਿੱਕੀ, 24 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਨੌਰਾ ਵਿਖੇ ਸੰਤ ਬਾਬਾ ਸੇਵਾ ਸਿੰਘ ਦੇ ਸਪੁੱਤਰ ਬਾਬਾ ਆਸਾ ਸਿੰਘ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਸਪੁੱਤਰ ਸੁਖਜਿੰਦਰ ਸਿੰਘ ਨੌਰਾ, ਪਰਮਿੰਦਰ ਸਿੰਘ ਨੌਰਾ ...
ਮੁਕੰਦਪੁਰ, 24 ਸਤੰਬਰ (ਅਮਰੀਕ ਸਿੰਘ ਢੀਂਡਸਾ) - ਬਲਾਕ ਮੁਕੰਦਪੁਰ ਦੀਆਂ ਖੇਡਾਂ ਦੌਰਾਨ 7 ਸੈਂਟਰਾਂ ਦੇ 60 ਸਕੂਲਾਂ ਦੇ 800 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ | ਇਸ ਮੌਕੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਨ ਪਹੁੰਚੇ ਕੁਲਜੀਤ ਸਿੰਘ ਸਰਹਾਲ ਨੇ ਬੱਚਿਆਂ ਨੂੰ ਸੰਬੋਧਨ ...
ਬਹਿਰਾਮ, 24 ਸਤੰਬਰ (ਸਰਬਜੀਤ ਸਿੰਘ ਚੱਕਰਾਮੂੰ) - ਉੱਘੀ ਸਮਾਜ ਸੇਵੀ ਸ਼ਖਸੀਅਤ ਗੰਨਮੈਨ ਜਸਮੇਲ ਸਿੰਘ ਖੜੌਦ (52) ਜ਼ਿਲ੍ਹਾ ਜਨਰਲ ਸਕੱਤਰ ਗੰਨਮੈਨ ਯੂਨੀਅਨ ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ ਦੇ ਨਮਿੱਤ ਅੰਤਿਮ ਅਰਦਾਸ ਅਤੇ ...
ਬਲਾਚੌਰ/ਭੱਦੀ, 24 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਨਵਾਂਸ਼ਹਿਰ ਵਲੋਂ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਚਲਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ 12ਵਾਂ ਗੁਰਮਤਿ ਸਮਾਗਮ 25 ਸਤੰਬਰ ਨੂੰ ...
ਪੋਜੇਵਾਲ ਸਰਾਂ, 24 ਸਤੰਬਰ (ਨਵਾਂਗਰਾਈਾ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਤਰੱਕੀ ਵੱਲ ਲਿਜਾਉਣ ਲਈ ਕੀਤੇ ਗਏ ਵਿਦੇਸ਼ੀ ਦੌਰਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ...
ਮੁਕੰਦਪੁਰ, 24 ਸਤੰਬਰ (ਅਮਰੀਕ ਸਿੰਘ ਢੀਂਡਸਾ) - ਇਸ ਸੀਜ਼ਨ ਦੌਰਾਨ ਬਹੁਤ ਘੱਟ ਬਾਰਸ਼ ਹੋਣ ਕਾਰਨ ਝੋਨੇ ਦੀ ਫ਼ਸਲ ਅਣਗਿਣਤ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਨੁਕਸਾਨਗ੍ਰਸਤ ਹੋਣ ਦੀਆਂ ਖ਼ਬਰਾਂ ਪ੍ਰਚਲਤ ਰਹੀਆਂ | ਕਈਆਂ ਥਾਵਾਂ 'ਤੇ ਕਿਸਾਨਾਂ ਨੂੰ ਝੋਨੇ ਦੀ ਖੜ੍ਹੀ ਫ਼ਸਲ ...
ਸੜੋਆ, 24 ਸਤੰਬਰ (ਨਾਨੋਵਾਲੀਆ)- ਸ੍ਰੀ ਗੁਰੁੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਬਾਬਾ ਫ਼ਰੀਦ ਜੀ ਦੇ ਸਾਲਾਨਾ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਬਾਬਾ ਫ਼ਰੀਦ ਜੀ ਦੇ ਸੁੰਦਰ ਸਰੂਪ ਤੇ ਫੁੱਲ ...
ਬੰਗਾ, 24 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ 28 ਸਤੰਬਰ ਨੂੰ ਹੋਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਰਾਜ ਪੱਧਰੀ ਸਮਾਗਮ ਦਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਜਾਇਜ਼ਾ ਲਿਆ ਗਿਆ | ਉਨ੍ਹਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ...
ਗੜ੍ਹਸ਼ੰਕਰ 24 ਸਤੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਬੰਦ ਹੋਣ ਦੀਆਂ ਚਰਚਾਵਾਂ ਨੂੰ ਅਰੋੜਾ ਇਮੀਗ੍ਰੇਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX