ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਮਨਪ੍ਰੀਤ ਸਿੰਘ)-ਬੀਤੇ ਦਿਨੀਂ ਥਾਣਾ ਸਰਹਿੰਦ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਕਥਿਤ ਧੋਖਾਧੜੀ ਕਰਨ ਦੇ ਮਾਮਲੇ 'ਚ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦ ਕਿ ਇਕ ਵਿਅਕਤੀ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ | ਥਾਣਾ ਸਰਹਿੰਦ ਦੇ ਇੰਚਾਰਜ ਮੁਹੰਮਦ ਜਮੀਲ ਨੇ ਦੱਸਿਆ ਕਿ ਗੁਰਮੀਤ ਸਿੰਘ ਪਿੰਡ ਖੋਜੇਮਾਜਰਾ ਦੀ ਸ਼ਿਕਾਇਤ 'ਤੇ ਅਮਰਜੋਤ ਸਿੰਘ ਵਾਸੀ ਹਮਾਯੂੰਪੁਰ ਸਰਹਿੰਦ ਤੇ ਗੁਫਾਰ ਮੁਹੰਮਦ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਥਾਣਾ ਸਰਹਿੰਦ ਵਿਖੇ ਦਰਜ ਕਰ ਕੇ ਅਮਰਜੋਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਸੀ, ਜਿਸ 'ਤੇ ਅਮਰਜੋਤ ਸਿੰਘ ਦਾ ਪੁਲਿਸ ਰਿਮਾਂਡ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਤੇਜਿੰਦਰ ਕੁਮਾਰ ਵਾਸੀ ਬਸੰਤ ਨਗਰ ਖੰਨਾ ਨੇ ਉਸ ਨੂੰ ਕਥਿਤ ਵੀਜ਼ੇ ਵਾਲੇ ਪਿ੍ੰਟ ਕੱਢ ਕੇ ਦਿੱਤੇ ਸਨ | ਜਿਸ 'ਤੇ ਪੁਲਿਸ ਨੇ ਤੇਜਿੰਦਰ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਫ਼ਤਹਿਗੜ੍ਹ ਸਾਹਿਬ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਜਦ ਕਿ ਅਮਰਜੋਤ ਸਿੰਘ ਪਹਿਲਾਂ ਹੀ 5 ਦਿਨ ਦੇ ਪੁਲਿਸ ਰਿਮਾਂਡ 'ਤੇ ਹੈ, ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |
ਖਮਾਣੋਂ, 24 ਸਤੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਖੇਤਰ 'ਚ ਸਵੇਰ ਕਰੀਬ 8 ਵਜੇ ਤੋਂ ਸ਼ੁਰੂ ਹੋਈ ਇੱਕੋ ਸੁਰ 'ਚ ਬਰਸਾਤ ਨੇ ਕਿਸਾਨਾਂ ਦਾ ਵਿਆਪਕ ਤੌਰ 'ਤੇ ਨੁਕਸਾਨ ਕਰ ਦਿੱਤਾ ਹੈ | ਕਿਸਾਨ ਊਦੇ ਸਿੰਘ ਵਾਸੀ ਪਿੰਡ ਜਟਾਣਾ ਉੱਚਾ ਨੇ ਦੱਸਿਆ ਕਿ ਇਸ ਬਰਸਾਤ ਨੇ ਸਭ ਤੋਂ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਵਿਦਿਆਰਥੀਆਂ ਅੰਦਰ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਮਾਤਾ ਗੁਜਰੀ ਕਾਲਜ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਦਲਜੀਤ ਕੌਰ ਟਿਵਾਣਾ ਦੀ ਅਗਵਾਈ ਅਧੀਨ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਹਿੰਦੀ ਸਾਹਿਤ ...
ਅਮਲੋਹ, 24 ਸਤੰਬਰ (ਅੰਮਿ੍ਤ ਸਿੰਘ ਸ਼ੇਰਗਿੱਲ)-ਕੱਲ੍ਹ ਰਾਤ ਤੋਂ ਸ਼ੁਰੂ ਹੋਈ ਬਰਸਾਤ ਕਾਰਨ ਜਿਥੇ ਇਸ ਬਲਾਕ 'ਚ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ, ਉਥੇ ਆਲੂ ਦੀ ਸ਼ੁਰੂ ਹੋਈ ਬਿਜਾਈ ਵੀ ਅਗਲੇ ਘੱਟੋ ਘੱਟ ਦਸ ਦਿਨਾਂ ਤੱਕ ਰੁਕ ਗਈ, ਕਿਉਂਕਿ ਝੋਨੇ ਦੀ ਕਟਾਈ ਤੋਂ ਬਾਅਦ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਦੀ ਚੋਣ ਸਟੇਟ ਅਬਜ਼ਰਵਰ ਗੁਲਜ਼ਾਰ ਖ਼ਾਂ ਤੇ ਰਣਧੀਰ ਸਿੰਘ ਦੀ ਦੇਖ-ਰੇਖ ਹੇਠ ਸਰਬਸੰਮਤੀ ਨਾਲ ਹੋਈ | ਇਸ ਮੌਕੇ ਪੁਰਾਣੀ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਮਨਪ੍ਰੀਤ ਸਿੰਘ)-ਭੈੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਬੀਪੁਰ ਚੌਕੀ ਪੁਲਿਸ ਦੁਆਰਾ 2 ਵਿਅਕਤੀਆਂ ਤੋਂ ਇਕ-ਇਕ ਕਿੱਲੋ ਗਾਂਜਾ ਬਰਾਮਦ ਕਰਕੇ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ...
ਖਮਾਣੋਂ, 24 ਸਤੰਬਰ (ਪੱਤਰ ਪ੍ਰੇਰਕ)-ਸਾਈਾ ਆਈ ਕੇਅਰ ਸੁਸਾਇਟੀ ਖਮਾਣੋਂ ਵਲੋਂ ਸਾਈਾ ਹਸਪਤਾਲ ਸਾਹਮਣੇ ਬੱਤਰਾ ਲਹਿੰਗਾ ਹਾਊਸ ਖਮਾਣੋਂ ਲਗਾਏ ਜਾ ਰਹੇ ਵਿਸ਼ੇਸ਼ ਮੈਗਾ ਆਪੇ੍ਰਸ਼ਨ ਕੈਂਪਾਂ ਦਾ ਪੋਸਟਰ ਇਲਾਕੇ ਦੇ ਸਮਾਜ ਸੇਵੀ ਤੇ ਬਾਬਾ ਸਰਬਜੀਤ ਸਿੰਘ ਭੱਲਾ ਵਲੋਂ ...
ਖਮਾਣੋਂ, 24 ਸਤੰਬਰ (ਜੋਗਿੰਦਰ ਪਾਲ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਬਲੱਡ ਬੈਂਕ 'ਰਾਮ ਬਲੱਡ ਸੈਂਟਰ' ਖਮਾਣੋਂ ਦਾ ਸ਼ੁੱਭ ਮਹੂਰਤ 26 ਸਤੰਬਰ 2022 ਨੂੰ ਸਵੇਰੇ 10 ਵਜੇ ਹੋਵੇਗਾ | ਡਾ. ਰਣਜੀਤ ਸਿੰਘ ਖਟਰਾਓ ਨੇ ਦੱਸਿਆ ਕਿ ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ...
ਅਮਲੋਹ, 24 ਸਤੰਬਰ (ਅੰਮਿ੍ਤ ਸਿੰਘ ਸ਼ੇਰਗਿੱਲ)-ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਤੇ ਕੁਝ ਹੋਰ ਵਿਅਕਤੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਇਕ ਲਿਖਤੀ ਸ਼ਿਕਾਇਤ ਜਿਸ 'ਚ ਗੁਰਦੁਆਰਾ ਸਿੰਘ ਸਭਾ ਅਮਲੋਹ ਦੀ ਕਮੇਟੀ ਵਲੋਂ ਇਕ ...
ਬਸੀ ਪਠਾਣਾਂ, 24 ਸਤੰਬਰ (ਰਵਿੰਦਰ ਮੌਦਗਿਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵਿੰਦਰ ਸਿੰਘ ਤੇ ਐਸ. ਡੀ. ਐਮ. ਅਸ਼ੋਕ ਕੁਮਾਰ ਦੀ ਅਗਵਾਈ ਹੇਠ ਬਸੀ ਪਠਾਣਾਂ ਬਲਾਕ ਅਧੀਨ ਪੈਂਦੇ ਪਿੰਡ ਮਹੱਦੀਆਂ ਵਿਖੇ ਪਰਾਲੀ ...
ਅਮਲੋਹ, 24 ਸਤੰਬਰ (ਕੇਵਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਵਿੱਦਿਅਕ ਟੂਰ ਲੈਕਚਰਾਰ ਹਰਵਿੰਦਰ ਸਿੰਘ ਭੱਟੋਂ ਦੀ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਗਿਆ | ਇਸ ਮੌਕੇ ਲੈਕਚਰਾਰ ਹਰਵਿੰਦਰ ...
ਮੰਡੀ ਗੋਬਿੰਦਗੜ੍ਹ, 24 ਸਤੰਬਰ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਨੇ ਬੀ.ਕਾਮ-4 ਸਮੈਸਟਰ ਦੀ ਪ੍ਰੀਖਿਆ 'ਚ ਪੰਜਾਬ ਯੂਨੀਵਰਸਿਟੀ ...
ਅਮਲੋਹ, 24 ਸਤੰਬਰ (ਕੇਵਲ ਸਿੰਘ)-ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਵਿਖੇ 'ਵਿਸ਼ਵ ਅਲਜ਼ਾਈਮਰ ਦਿਵਸ' 'ਤੇ ਇਕ ਮਾਹਰ ਭਾਸ਼ਨ ਕਰਵਾਇਆ ਗਿਆ | ਇਸ ਮੌਕੇ ਦੇਸ਼ ਭਗਤ ਹਸਪਤਾਲ ਦੀ ਪੰਚਕਰਮਾ ਡਾ. ਉਰਵੀ ਚਾਵੜਾ ਐਮ. ਡੀ. ਪੰਚਕਰਮਾ ਦੁਆਰਾ ਅਲਜ਼ਾਈਮਰ ਰੋਗ 'ਤੇ ਜਾਗਰੂਕਤਾ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਮਨਪ੍ਰੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਤੇ ਧਰਮ ਪਤਨੀ ਅੱਜ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਅਸਥਾਨ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਦੇ ਪਿ੍ੰਸੀਪਲ ਡਾ. ਸਿਮਰਤ ਕੌਰ ਦੀ ਅਗਵਾਈ ਹੇਠ 'ਪੋਸ਼ਣ ਮਾਹ' ਪ੍ਰੋਗਰਾਮ ਤਹਿਤ ਐਨ. ਐੱਸ. ਐੱਸ. ਯੂਨਿਟਾਂ, ਨਹਿਰੂ ਯੁਵਾ ਕੇਂਦਰ, ਏਕ ਭਾਰਤ ਸ੍ਰੇਸ਼ਟ ਭਾਰਤ, ਰੈੱਡ ਰਿਬਨ ਕਲੱਬ ਵਲੋਂ ਵੱਖ-ਵੱਖ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਮਕਾਨ ਦਾ ਬਿਆਨਾ ਕਰ ਡੇਢ ਲੱਖ ਰੁਪਏ ਲੈ ਕੇ ਰਜਿਸਟਰੀ ਨਾ ਕਰਵਾਉਣ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਇੰਦਰਜੀਤ ਸਿੰਘ ਵਾਸੀ ਪਿੰਡ ਚਲੈਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਮਨਦੀਪ ...
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਸਿੱਧ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ 'ਚ ਭਾਰੂ ਹੋਈ ਰਾਜਨੀਤੀ ਨੇ ਸਾਲਾਨਾ ਚੋਣਾਂ ਮੌਕੇ ਫਿਰ ਕੁੰਢੀਆਂ ਦੇ ਸਿੰਙ ਫਸਾ ਦਿੱਤੇ ਹਨ | ਚੋਣ ਦੰਗਲ 'ਚ ਜਾਅਲੀ ਦਸਤਖਤਾਂ ਹੇਠ ਪ੍ਰਧਾਨ ਤੇ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਪਟਿਆਲਾ ਵਿਖੇ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਤੇ ਭਾਸ਼ਾ ਵਿਭਾਗ ਵਲੋਂ ਭਾਸ਼ਾ ਭਵਨ ਵਿਖੇ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ ...
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚਾਈਨੀਜ਼ ਵਾਇਰਸ ਕਾਰਨ ਪ੍ਰਭਾਵਿਤ ਫ਼ਸਲ ਦਾ ਸਰਕਾਰ ਦੇ ਅਧਿਕਾਰੀਆਂ ਨੇ ਜਿਹੜਾ ਗਿਰਦਾਵਰੀ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਪੰਜਾਬ 'ਚ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਜੋ ਪੱਕ ਕੇ ਲਗਪਗ ਬਿਲਕੁਲ ਤਿਆਰ ਹੈ, ਦੇ ਦਾਣੇ 'ਚ ਨਮੀ ਵਧ ਜਾਣ ਕਾਰਨ ਉੱਲੀ ਲੱਗ ਜਾਵੇਗੀ ਤੇ ਦਾਣਾ ਕਾਲਾ ਹੋ ਜਾਣ ਕਾਰਨ ਖ਼ਰਾਬ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਭਿ੍ਸ਼ਟਾਚਾਰ ਖ਼ਿਲਾਫ਼ ਲੜਾਈ ਲੜਦੇ ਆ ਰਹੇ ਐਡਵੋਕੇਟ ਜਰਨੈਲ ਸਿੰਘ ਬਰਾੜ ਵਲੋਂ ਮਿਸ਼ਨ ਕਲੀਨ ਲੀਡਰ ਤਹਿਤ ਸ਼ੁਰੂ ਕੀਤੀ ਨਵੀਂ ਮੁਹਿੰਮ ਅਧੀਨ ਅੱਜ ਵਰ੍ਹਦੇ ਮੀਂਹ 'ਚ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX