ਧਾਰੀਵਾਲ, 24 ਸਤੰਬਰ (ਸਵਰਨ ਸਿੰਘ)- ਥਾਣਾ ਕਾਹਨੂੰਵਾਨ ਅਧੀਨ ਆਉਂਦੇ ਪਿੰਡ ਬਹੂਰੀਆਂ ਸੈਣੀਆਂ ਵਿਖੇ ਕਹੀ ਨਾਲ ਸੱਟਾਂ ਮਾਰ ਕੇ ਹੋਏ ਕਤਲ ਦੇ ਸਬੰਧ ਵਿਚ ਪੁਲਿਸ ਨੂੰ ਦੋ ਦਿਨਾਂ ਵਿਚ ਹੀ ਵੱਡੀ ਸਫਲਤਾ ਮਿਲੀ ਹੈ | ਇਸ ਸੰਬੰਧੀ ਡੀ.ਐੱਸ.ਪੀ. ਆਰ-1 ਗੁਰਦਾਸਪੁਰ ਜਸਬਿੰਦਰ ਸਿੰਘ ਨੇ ਥਾਣਾ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਬਹੂਰੀਆਂ ਸੈਣੀਆਂ ਵਿਖੇ ਕਿਸਾਨ ਪਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਘਰ ਵਿਚ ਇਕੱਲਾ ਸੀ ਤੇ ਉਸ ਦੀ ਪਤਨੀ ਕਿਧਰੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ | ਇਸੇ ਦੌਰਾਨ ਪਿੱਛੋਂ ਪਰਮਜੀਤ ਸਿੰਘ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ, ਜਿਸ 'ਤੇ ਪੁਲਿਸ ਨੇ ਮਿ੍ਤਕ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਸੀ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਦੇ ਹੁਕਮਾਂ 'ਤੇ ਪੁਲਿਸ ਨੇ ਸੂਝ-ਬੂਝ ਅਤੇ ਡੂੰਘਾਈ ਨਾਲ ਤਫਤੀਸ਼ ਕਰਕੇ ਕਾਤਲ ਨੂੰ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਸ: ਜਸਬਿੰਦਰ ਸਿੰਘ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਦੋਸ਼ੀ ਜਸਜੀਤ ਸਿੰਘ ਉਰਫ ਮਿੱਠੂ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਪਿੰਡ ਬਹੂਰੀਆਂ ਸੈਣੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਆਪਣੇ ਪਿਤਾ ਦੀ ਮੌਤ ਦੀ ਰੰਜਿਸ਼ ਤਹਿਤ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਕਤਲ ਵਿਚ ਵਰਤੀ ਗਈ ਕਹੀ ਵੀ ਬਰਾਮਦ ਹੋ ਚੁੱਕੀ ਹੈ | ਇਸ ਮੌਕੇ ਐਸ.ਐਚ.ਓ. ਕਾਹਨੂੰਵਨ ਸੁਖਜੀਤ ਸਿੰਘ ਅਤੇ ਐਸ.ਐਚ.ਓ. ਧਾਰੀਵਾਲ ਸਰਬਜੀਤ ਸਿੰਘ ਵੀ ਹਾਜ਼ਰ ਸਨ |
ਨਿੱਕੇ ਘੁੰਮਣ, 24 ਸਤੰਬਰ (ਸਤਬੀਰ ਸਿੰਘ ਘੁੰਮਣ)- ਬੀਤੀ ਰਾਤ ਪਿੰਡ ਬਾਂਗੋਵਾਣੀ ਵਿਖੇ ਇਕ ਘਰ 'ਚੋਂ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਪੀੜਤ ਪਰਿਵਾਰਕ ਮੈਂਬਰਾਂ ਪਿ੍ਥੀਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਜਗਮੋਹਨ ਸਿੰਘ ਨੇ ਦੱਸਿਆ ਕਿ ਸਾਡੇ ...
ਕਿਲ੍ਹਾ ਲਾਲ ਸਿੰਘ, 24 ਸਤੰਬਰ (ਬਲਬੀਰ ਸਿੰਘ)- ਕਿਸਾਨ ਯੂਥ ਵਿੰਗ ਪੰਜਾਬ ਦੀ ਭਰਵੀਂ ਮੀਟਿੰਗ ਪਿੰਡ ਚੰਦੂਮਾਂਜਾ ਵਿਖੇ ਕੀਤੀ ਗਈ | ਮੀਟਿੰਗ ਵਿਚ ਸਮਸ਼ੇਰ ਸਿੰਘ ਅਠਵਾਲ ਪ੍ਰਧਾਨ ਕਿਸਾਨ ਯੂਥ ਵਿੰਗ ਪੰਜਾਬ ਵਲੋਂ ਪਿੰਡ ਪੱਧਰ 'ਤੇ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਜਿਸ ...
ਗੁਰਦਾਸਪੁਰ, 24 ਜੁਲਾਈ (ਆਰਿਫ਼)- ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਬਿਹਤਰੀਨ ਸੇਵਾਵਾਂ ਦੇ ਰਹੀ 'ਕੀਵੀ ਐਂਡ ਕੰਗਾਰੂ ਸਟੱਡੀਜ਼' ਲਗਾਤਾਰ ਵੱਖ-ਵੱਖ ਦੇਸ਼ਾਂ ਦੇ ਸਟੱਡੀ ਵੀਜ਼ੇ ਲਗਵਾ ਕੇ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ | ਜ਼ਿਲ੍ਹਾ ਗੁਰਦਾਸਪੁਰ ਵਿਚ ...
ਬਟਾਲਾ, 24 ਸਤੰਬਰ (ਕਾਹਲੋਂ)- ਗੁਰੂ ਨਾਨਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਪੋਸਟਰ ਮੇਕਿੰਗ ਮੁਕਾਬਲੇ ਦੇ ਪ੍ਰਸੰਸਾ ਪੱਤਰ ਦਿੱਤੇ ਗਏ | ਪਿ੍ੰਸੀਪਲ ਧਿਆਨ ਸਿੰਘ ਸੰਧੂ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੀ ਰਹਿਨੁਮਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ...
ਗੁਰਦਾਸਪੁਰ, 24 ਸਤੰਬਰ (ਆਰਿਫ਼)- ਬੀ.ਐਮ.ਐਸ.ਐਮ. ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਗਗਨ ਇੰਟਰਨੈਸ਼ਨਲ ਸਕੂਲ ਵਿਚ ਛੋਟੇ ਬੱਚਿਆਂ ਦੀ ਐਕਸ਼ਨ ਸੌਂਗ ਪ੍ਰਤੀਯੋਗਤਾ ਕਰਵਾਈ ਗਈ | ਪ੍ਰਤੀਯੋਗਤਾ ਵਿਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਇਸ ਪ੍ਰਤੀਯੋਗਤਾ ਵਿਚ ...
ਬਟਾਲਾ, 24 ਸਤੰਬਰ (ਕਾਹਲੋਂ)- ਬਲਾਕ ਸ੍ਰੀਹਰਗੋਬਿੰਦਪੁਰ ਸਾਹਿਬ ਦੀਆਂ 2 ਰੋਜ਼ਾ ਕਰਵਾਈਆਂ ਖੇਡਾਂ ਸਫ਼ਲਤਾਪੂਰਵਕ ਸਮਾਪਤ ਹੋ ਗਈਆਂ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਰਸੇਮ ਸਿੰਘ ਨੇ ਦੱਸਿਆ ਕਿ ਇਨ੍ਹਾਂ 2 ਰੋਜ਼ਾ ਬਲਾਕ ਪੱਧਰੀ ਖੇਡਾਂ 'ਚ ਕਲੱਸਟਰ ਪੱਧਰ 'ਤੇ ਜੇਤੂ ...
ਗੁਰਦਾਸਪੁਰ, 24 ਸਤੰਬਰ (ਮੰਨੂ ਬੱਬੇਹਾਲੀ)- ਸਿਟੀ ਥਾਣਾ ਗੁਰਦਾਸਪੁਰ ਦੇ ਡੀ.ਐੱਸ.ਪੀ. ਸੁਖਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਬੀਤੀ 23 ਸਤੰਬਰ 2022 ਨੰੂ ਜ਼ਿਲ੍ਹਾ ਲੁਧਿਆਣੇ ਤੋਂ ਗੁੰਮ ਹੋਇਆ 11 ਸਾਲਾ ਬੱਚਾ ਜਤਿਨ ਬੇਦੀ ਉਰਫ਼ ਪਿ੍ੰਸ ਪੁੱਤਰ ਸ਼ਿਵ ਕੁਮਾਰ ਜੋ ...
ਬਟਾਲਾ, 24 ਸਤੰਬਰ (ਕਾਹਲੋਂ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਕਬੱਡੀ ਟੀਮ ਜ਼ਿਲ੍ਹੇ ਵਿਚ ਮੋਹਰੀ ਰਹੀ | ਕੋਚ ਰਣਜੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੀ ਟੀਮ ਦਾ ਸੈਮੀਫਾਈਨਲ ...
ਘੁਮਾਣ, 24 ਸਤੰਬਰ (ਬੰਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 752ਵਾਂ ਜਨਮ ਦਿਹਾੜਾ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਗੁਰਦਾਸਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ 4 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਨ੍ਹਾਂ ਸਮਾਗਮਾਂ ਸਬੰਧੀ ...
ਜੌੜਾ ਛੱਤਰਾਂ, 24 ਸਤੰਬਰ (ਪਰਮਜੀਤ ਸਿੰਘ ਘੁੰਮਣ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਾ ਛੱਤਰਾਂ ਵਿਖੇ ਪਿ੍ੰਸੀਪਲ ਕੁਲਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਸਕੂਲ ਵਿਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਹੈਲਥ ਕਾਰਪੋਰੇਸ਼ਨ ...
ਗੁਰਦਾਸਪੁਰ, 24 ਸਤੰਬਰ (ਆਰਿਫ਼)- ਅੱਜ ਬਹੁਤ ਸਾਰੇ ਬੱਚੇ ਆਪਣੀ ਪੜ੍ਹਾਈ ਵਿਚ ਗੈਪ ਪੈ ਜਾਣ ਕਰਕੇ ਨਿਰਾਸ਼ ਬੈਠੇ ਹਨ | ਉਨ੍ਹਾਂ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਆਈਫਲ ਕੈਂਪਸ ਪੂਰਾ ਕਰੇਗੀ | ਆਈਫਲ ਕੈਂਪਸ ਸੰਸਥਾ ਦੇ ਐਮ.ਡੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ...
ਦੋਰਾਂਗਲਾ, 24 ਸਤੰਬਰ (ਚੱਕਰਾਜਾ)- ਪੁਲਿਸ ਥਾਣਾ ਦੋਰਾਂਗਲਾ ਵਲੋਂ ਅੱਜ ਇਕ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਫੜਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਗੁਰਮੀਤ ਸਿੰਘ, ਏ.ਐੱਸ.ਆਈ. ਰਾਜੇਸ਼ ਕੁਮਾਰ ਦੀ ...
ਦੀਨਾਨਗਰ, 24 ਸਤੰਬਰ (ਸੰਧੂ/ਸ਼ਰਮਾ/ਸੋਢੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਭਾਜਪਾ ਵਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਵਿਚ ਸੇਵਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਦੀਨਾਨਗਰ ਮੰਡਲ ਵਿਚ ਮੰਡਲ ਪ੍ਰਧਾਨ ਠਾਕੁਰ ਸੰਦੀਪ ਸਿੰਘ ਦੀ ...
ਪੁਰਾਣਾ ਸ਼ਾਲਾ, 24 ਸਤੰਬਰ (ਅਸ਼ੋਕ ਸ਼ਰਮਾ)- ਥਾਣਾ ਪੁਰਾਣਾ ਸ਼ਾਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਦਰਿਆ ਬਿਆਸ ਦੀ ਧੱੁਸੀ ਬੰਨ੍ਹ ਨੇੜੇ ਪੈਂਦੇ ਪਿੰਡ ਭੈਣੀ ਮੀਲਮਾਂ ਕੋਲ ਨਾਕਾਬੰਦੀ ਕਰਕੇ ਇਕ ਵਿਅਕਤੀ ਨੰੂ 60000 ਮਿਲੀਲੀਟਰ ਸ਼ਰਾਬ ਮੋਟਰਸਾਈਕਲ ...
ਬਟਾਲਾ, 24 ਸਤੰਬਰ (ਕਾਹਲੋਂ)- ਬੀਤੇ ਦਿਨੀਂ 'ਖੇਡੋ ਇੰਡੀਆ ਵੂਮੈਨਜ਼ ਜੂਡੋ ਨੈਸ਼ਨਲ ਲੀਗ ਰੈਂਕਿੰਗ ਟੂਰਨਾਮੈਂਟ ਨੌਰਥ ਜ਼ੋਨ ਦੇਹਰਾਦੂਨ (ਉੱਤਰਾਖੰਡ) 'ਚ ਜੂਡੋ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਨੋਰਥ ਜ਼ੋਨ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ...
ਬਟਾਲਾ, 24 ਸਤੰਬਰ (ਕਾਹਲੋਂ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2022' ਵਿਚ ਸੰਤ ਬਾਬਾ ਹਜ਼ਾਰਾ ਸਿੰਘ ਹਾਕੀ ਅਕੈਡਮੀ ਨਿੱਕੇ ਘੁੰਮਣ ਅੰਡਰ-14 ਦੀ ਟੀਮ ਨੇ ਗੁਰਦਾਸਪੁਰ ਜ਼ਿਲ੍ਹੇ 'ਚੋਂ ਪਹਿਲੇ ਨੰਬਰ 'ਤੇ ਰਹਿ ਕੇ ਝੰਡੀ ਗੱਡੀ ਹੈ | ਇਸ ...
ਬਟਾਲਾ, 24 ਸਤੰਬਰ (ਕਾਹਲੋਂ)- ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਾਇਮਰੀ ਵਰਗ ਦੇ 113 ਮੁੱਖ ਅਧਿਆਪਕਾਂ ਦੀਆਂ ਪਿਛਲੇ ਲੰਮੇਂ ਸਮੇਂ ਤੋਂ ਲਮਕੀਆਂ ਤਰੱਕੀਆਂ ਕਰਵਾਉਣ ਵਿਚ ਸਮੂਹ ਅਧਿਆਪਕਾਂ ਵਲੋਂ ਪਾਏ ਗਏ ਸੰਘਰਸ਼ੀ ਸਹਿਯੋਗ ਲਈ ਧੰਨਵਾਦ ਕਰਦਿਆਂ ਐਲੀਮੈਂਟਰੀ ਟੀਚਰਜ਼ ...
ਕੋਟਲੀ ਸੂਰਤ ਮੱਲ੍ਹੀ, 24 ਸਤੰਬਰ (ਕੁਲਦੀਪ ਸਿੰਘ ਨਾਗਰਾ)- ਬਟਾਲਾ-ਡੇਰਾ ਬਾਬਾ ਨਾਨਕ ਸੜਕ 'ਤੇ ਸਥਿਤ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਤੇ ਹਾਲਾਤ ਇਹ ਬਣੇ ਹੋਏ ਹਨ ਕਿ ਥੋੜ੍ਹੀ ਬਰਸਾਤ ਹੋਣ ...
ਬਟਾਲਾ, 24 ਸਤੰਬਰ (ਕਾਹਲੋਂ)- ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਕਾਰਜਕਾਰੀ ਪਿ੍ੰਸੀਪਲ ਡਾ: ਅਸ਼ਵਨੀ ਕਾਂਸਰਾ ਤੇ ਕਾਮਰਸ ਵਿਭਾਗ ਦੇ ਕਾਰਜਕਾਰੀ ਮੁਖੀ ਡਾ. ਜਗਵਿੰਦਰ ਕੌਰ ਚੀਮਾਂ ਦੀ ਅਗਵਾਈ 'ਚ ਵਿਦਿਆਰਥੀਆਂ ਦਾ ਸੁੰਦਰ ਹੱਥ ਲਿਖਤ ਮੁਕਾਬਲਾ ਕਰਵਾਇਆ ਗਿਆ ...
ਧਿਆਨਪੁਰ, 24 ਸਤੰਬਰ (ਕੁਲਦੀਪ ਸਿੰਘ)- ਧਿਆਨਪੁਰ ਸਮਸ਼ਾਨਘਾਟ ਦੀ ਚਾਰਦੀਵਾਰੀ ਅਤੇ ਸ਼ਿਵਜੀ ਦੀ ਚਾਰ-ਚੁਫ਼ੇਰੇ ਲੱਗੇ ਹੋਏ ਐਂਗਲ ਚੋਰਾਂ ਵਲੋਂ ਚੋਰੀ ਕਰ ਲਏ ਗਏ | ਗ੍ਰਾਮ ਪੰਚਾਇਤ ਧਿਆਨਪੁਰ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਸਮੁੱਚੇ ਪ੍ਰਬੰਧਕਾਂ ਨੇ ਕਿਹਾ ਕਿ ਇਸ ...
ਗੁਰਦਾਸਪੁਰ, 24 ਸਤੰਬਰ (ਆਰਿਫ਼) - ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਬਾਸਕਟਬਾਲ ਦੇ ਫਸਵੇਂ ਮੈਚ ਦੇਖਣ ਨੂੰ ਮਿਲੇ ਹਨ | ਐੱਸ.ਐੱਸ.ਐੱਮ ਕਾਲਜ ਦੀਨਾਨਗਰ ਦੇ ਬਾਸਕਟਬਾਲ ਮੈਦਾਨ ਵਿਖੇ ਹੋਏ ਦਿਲਚਸਪ ਮੁਕਾਬਲਿਆਂ ਵਿਚ ਖਿਡਾਰੀਆਂ ...
ਵਡਾਲਾ ਬਾਂਗਰ, 24 ਸਤੰਬਰ (ਭੁੰਬਲੀ)- ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਪਿੰਡ ਭੀਖੋਵਾਲੀ ਵਿਚ ਮਹਿਕਮਾ ਲੋਕ ਨਿਰਮਾਣ ਵਿਭਾਗ ਵਲੋਂ ਠੇਕੇ 'ਤੇ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਪਾਲ ...
ਕਾਦੀਆਂ, 24 ਸਤੰਬਰ (ਕੁਲਵਿੰਦਰ ਸਿੰਘ)-22 ਪੰਜਾਬ ਬਟਾਲੀਅਨ ਐੱਨ.ਸੀ.ਸੀ. ਬਟਾਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਅਨਿਲ ਠਾਕੁਰ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ.ਸੀ.ਸੀ. ਕੈਡਿਟਾਂ ਵਲੋਂ ਐੱਨ.ਸੀ.ਸੀ. ਅਕੈਡਮੀ ਮਲੋਟ ਵਿਖੇ ਸਮਾਪਤ ਹੋਏ ਐਡਵਾਂਸ ...
ਗੁਰਦਾਸਪੁਰ, 24 ਸਤੰਬਰ (ਪੰਕਜ ਸ਼ਰਮਾ)- ਸ਼ਹੀਦ ਮੇਜਰ ਭਗਤ ਸਿੰਘ ਵੈੱਲਫੇਅਰ ਅਤੇ ਸਪੋਰਟਸ ਕਲੱਬ ਪਿੰਡ ਕਾਲਾ ਨੰਗਲ ਵਲੋਂ ਵੀਰ ਚੱਕਰ ਪ੍ਰਾਪਤ ਸ਼ਹੀਦ ਮੇਜਰ ਭਗਤ ਸਿੰਘ ਦਾ 57ਵਾਂ ਸ਼ਹੀਦੀ ਦਿਹਾੜਾ ਪਿੰਡ ਕਾਲਾ ਨੰਗਲ ਦੇ ਖੇਡ ਸਟੇਡੀਅਮ ਵਿਖੇ ਮਨਾਇਆ ਗਿਆ ਜਿੱਥੇ ...
ਸ੍ਰੀ ਹਰਿਗੋਬਿੰਦਪੁਰ, 24 ਸਤੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ ਦੀ ਅਗਵਾਈ ...
ਘੁਮਾਣ, 24 ਸਤੰਬਰ (ਬੰਮਰਾਹ)-ਨਜ਼ਦੀਕ ਪਿੰਡ ਬਰਿਆਰ ਦੀ ਸਰਪੰਚ ਬਲਵਿੰਦਰ ਕੌਰ ਤੇ ਸਮੁੱਚੀ ਪੰਚਾਇਤ ਵਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ 400 ਦੇ ਕਰੀਬ ਛਾਂਦਾਰ ਤੇ ਫਲਦਾਰ ਬੂਟੇ ਲਗਾਏ | ਇਸ ਸਬੰਧੀ ਸਰਪੰਚ ਬਲਵਿੰਦਰ ਕੌਰ ਨੇ ...
ਗੁਰਦਾਸਪੁਰ, 24 ਸਤੰਬਰ (ਮੰਨੂ ਬੱਬੇਹਾਲੀ)- ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਚੱਗੂਵਾਲਾ ਤੋਂ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਨੇ ਐੱਸ.ਐੱਸ.ਪੀ. ਗੁਰਦਾਸਪੁਰ ਨੰੂ ਸ਼ਿਕਾਇਤ ਕੀਤੀ ਹੈ ਕਿ ਗੁਰਨਾਮ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਚੱਗੂਵਾਲਾ ਨੇ ਮੇਰੀ 3 ...
ਕਾਹਨੂੰਵਾਨ, 24 ਸਤੰਬਰ (ਜਸਪਾਲ ਸਿੰਘ ਸੰਧੂ)- ਕਾਹਨੂੰਵਾਨ ਬਲਾਕ ਦੀ ਜੀਓਜੀ ਟੀਮ ਨੇ ਪੰਜਾਬ ਸਰਕਾਰ ਵਲੋਂ ਬਿਨਾਂ ਨੋਟਿਸ ਦਿੱਤਿਆਂ ਜੀਓਜੀ ਸਕੀਮ ਨੂੰ ਭੰਗ ਕਰਨ ਤੇ ਸਾਬਕਾ ਸੈਨਿਕਾਂ ਦੇ ਚਾਲ-ਚਲਣ 'ਤੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਮੀਤ ਹੇਅਰ ...
ਬਟਾਲਾ, 24 ਸਤੰਬਰ (ਕਾਹਲੋਂ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਦੀ ਕ੍ਰਿਕਟ ਟੀਮ ਨੇ ਸਕੂਲ ਖੇਡਾਂ-2022 ਦੌਰਾਨ ਹੋਏ ਅੰਡਰ-19 ਮੈਚ ਵਿਚ ਧਾਰੀਵਾਲ ਸਕੂਲ ਦੀ ਟੀਮ ਨੂੰ ਹਰਾ ਕੇ ਗੁਰਦਾਸਪੁਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਜ਼ਿਕਰਯੋਗ ...
ਬਟਾਲਾ, 24 ਸਤੰਬਰ (ਕਾਹਲੋਂ)- ਪੰਜਾਬ ਬਾਜੀਗਰ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਅੱਚਲ ਸਾਹਿਬ ਵਿਖੇ ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਜਿਸ ਵਿਚ ਦਵਿੰਦਰ ਸਿੰਘ ਦਿਆਲ ਕੌਮੀ ਪ੍ਰਧਾਨ ਬਾਜੀਗਰ ਫਰੰਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX