ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਦੇ ਸੂਬਾ ਮੀਤ ਪ੍ਰਧਾਨ ਰਵਿੰਦਰ ਕੰਬੋਜ ਦੀ ਅਗਵਾਈ 'ਚ ਇਕ ਜਥਾ ਕੋਟ ਕਰੋੜ ਦੇ ਟੋਲ ਪਲਾਜ਼ੇ 'ਤੇ ਚੱਲ ਰਹੇ ਧਰਨੇ 'ਚ ਫ਼ਾਜ਼ਿਲਕਾ ਜ਼ਿਲ੍ਹੇ ਵਲੋਂ ਹਾਜ਼ਰੀ ਲਗਵਾਉਣ ਲਈ ਰਵਾਨਾ ਹੋਇਆ | ਉਨ੍ਹਾਂ ਨਾਲ ਜ਼ਿਲ੍ਹਾ ਸਲਾਹਕਾਰ ਵਸੂ ਰਾਮ, ਵਿਜੇ ਕੁਮਾਰ ਖ਼ਜ਼ਾਨਚੀ, ਬਲਾਕ ਪ੍ਰਧਾਨ ਅਰਨੀਵਾਲਾ ਬਲਵਿੰਦਰ ਸਿੰਘ ਮਾਹਗਾਂ, ਰਾਮ ਇਕਾਈ ਪ੍ਰਧਾਨ ਚੱਕ ਡੱਬ ਵਾਲਾ, ਰਜਿੰਦਰ ਕੁਮਾਰ ਇਕਾਈ ਪ੍ਰਧਾਨ ਚਾਹਲਾਂ ਵਾਲੀ, ਠਾਕਰ ਸਿੰਘ ਇਕਾਈ ਪ੍ਰਧਾਨ ਢਿੱਪਾਂ ਵਾਲੀ, ਸੰਤੋਸ਼ ਕੁਮਾਰ, ਰਮੇਸ਼ ਕੁਮਾਰ, ਬੂਟਾ ਰਾਮ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਸਾਰੀ ਟੀਮ ਟੀਮ ਨੂੰ ਆਸ਼ੀਰਵਾਦ ਦਿੱਤਾ ਤੇ ਤਨਦੇਹੀ ਨਾਲ ਕਿਸਾਨੀ ਮਸਲੇ ਉਠਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨਾਲ ਫ਼ਤਿਹ ਸਿੰਘ ਕੋਟ ਕਰੋੜ ਸੀਨੀਅਰ ਮੀਤ ਪ੍ਰਧਾਨ ਪੰਜਾਬ, ਅਮਰ ਸਿੰਘ ਸਲੀਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਵੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਰਵਿੰਦਰ ਕੰਬੋਜ ਨੇ ਕਿਹਾ ਕਿ ਇਹ ਸ਼ਰਾਬ ਫ਼ੈਕਟਰੀ ਬੰਦ ਕਰਵਾਉਣ ਲਈ ਜੋ ਸੰਘਰਸ਼ ਜਥੇਬੰਦੀ ਵਲੋਂ ਛੇੜਿਆ ਗਿਆ ਸੀ, ਅੱਜ ਇਹ ਸੰਘਰਸ਼ ਪੂਰੇ ਜੋਬਨ 'ਤੇ ਹੈ ਤੇ ਇਹ ਸੰਘਰਸ਼ ਉਦੋਂ ਹੀ ਵਿਰਾਮ ਲਵੇਗਾ, ਜਦੋਂ ਇਹ ਫ਼ੈਕਟਰੀ ਬੰਦ ਹੋਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਮਜ਼ੋਰ ਸਮਝਣ ਦੀ ਸਰਕਾਰ ਗ਼ਲਤੀ ਨਾ ਕਰੇ, ਕਿਉਂਕਿ ਇਹ ਗ਼ਲਤੀ ਕੇਂਦਰ ਸਰਕਾਰ ਪਹਿਲਾਂ ਕਰ ਚੁੱਕੀ ਹੈ, ਜਿਸ ਨੂੰ ਮੰੂਹ ਦੀ ਖਾਣੀ ਪਈ ਸੀ |
ਬੱਲੂਆਣਾ, 24 ਸਤੰਬਰ (ਜਸਮੇਲ ਸਿੰਘ ਢਿੱਲੋਂ)- ਸੀਤੋ ਗੁੰਨ੍ਹੋ ਬੱਸ ਅੱਡੇ ਤੋਂ ਸੰਗਰੀਆਂ ਜਾਣ ਵਾਲੀ ਸੜਕ 'ਤੇ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਰਾਹਗੀਰਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ | ਇਸ ਦਾ ਵੱਡਾ ਕਾਰਨ ਸੰਗਰੀਆਂ ਰੋਡ 'ਤੇ ਸੜਕ ਦੇ ਦੋਵਾਂ ਵਾਸੇ ਦੁਕਾਨਦਾਰਾਂ ...
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)- ਸ੍ਰੀ ਗੁਰੂ ਨਾਨਕ ਜੇ.ਸੀ.ਬੀ. ਤੇ ਟਰੈਕਟਰ ਟੈਂਪਰ ਯੂਨੀਅਨ ਦਾ ਵਫ਼ਦ ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਸਿੰਘ ਖੇੜਾ ਨੂੰ ਮਿਲਿਆ | ਜਿਸ 'ਚ ਉਨ੍ਹਾਂ ਸਥਾਨਕ ਵਿਧਾਇਕ ਦੇ ਨਾਂਅ ਇਕ ਮੰਗ ਪੱਤਰ ਉਨ੍ਹਾਂ ਨੂੰ ਸੌਂਪਿਆ ਤੇ ...
ਜਲਾਲਾਬਾਦ, 24 ਸਤੰਬਰ (ਕਰਨ ਚੁਚਰਾ)-ਕਾਲੋਨਾਈਜਰ ਐਸੋਸੀਏਸ਼ਨ ਅਤੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਇਕ ਮੀਟਿੰਗ ਹੋਈ | ਜਿਸ 'ਚ ਐਕਸਟ ਐਂਟਰੀ ਸ਼ੁਰੂ ਨਾ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਸ ਮੌਕੇ ਆਗੂਆਂ ਅਸ਼ੋਕ ਕੁਮਾਰ ਅਨੇਜਾ, ਦਵਿੰਦਰ ਕੁੱਕੜ, ...
ਜਲਾਲਾਬਾਦ, 24 ਸਤੰਬਰ (ਕਰਨ ਚੁਚਰਾ)-ਕਿਸੇ ਵੀ ਸੂਬੇ 'ਚ ਲੋਕਤੰਤਰ ਦਾ ਘਾਣ ਇਸ ਤਰ੍ਹਾਂ ਪਹਿਲੀ ਵਾਰ ਦੇਖਿਆ ਹੈ, ਜਦੋਂ ਕਿਸੇ ਰਾਜਪਾਲ ਵਲੋਂ ਸੂਬੇ ਦੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਸੱਦੇ ਗਏ ਇਜਲਾਸ ਨੂੰ ਪਹਿਲਾਂ ਮਨਜ਼ੂਰੀ ਦੇ ਦਿੱਤੀ ...
ਮੰਡੀ ਲਾਧੂਕਾ, 24 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਅੱਜ 646 ਪੀ ਟੀ ਆਈ ਅਧਿਆਪਕ ਦੀ ਭਰਤੀ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਆਗੂ ਅਸ਼ੋਕ ਕੁਮਾਰ ਲਾਧੂਕਾ ਨੇ ਦੱਸਿਆ ਕਿ ਅੱਜ 12 ਸਾਲਾਂ ਤੋਂ ਉਹ ਭਰਤੀ ਕਰਵਾਉਣ ਲਈ ਪਤਾ ਨਹੀਂ ਕਿੰਨੇ ਵਾਰ ਟਾਵਰ, ਟੈਕੀਂਆ ਉੱਪਰ ਚੜੇ੍ਹ ਹਨ ...
ਮੰਡੀ ਅਰਨੀਵਾਲਾ, 24 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਅਨ ਵਲੋਂ ਰਾਜ ਭਰ 'ਚ ਕਿਸਾਨ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ | ਇਸੇ ਤਰ੍ਹਾਂ ਫਾਜਿਲਕਾ ਜ਼ਿਲੇ੍ਹ ਦਾ ...
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਕਈ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ 30 ...
ਅਬੋਹਰ, 24 ਸਤੰਬਰ (ਵਿਵੇਕ ਹੂੜੀਆ)-ਦਿਲ ਦੀਆਂ ਬਿਮਾਰੀਆਂ ਹੁਣ ਬਜ਼ੁਰਗਾਂ ਦੀ ਬਿਮਾਰੀ ਨਹੀਂ ਰਹੀ | ਆਲਸੀ ਜੀਵਨ ਸ਼ੈਲੀ ਵਿਚ ਵਾਧੇ ਤੇ ਮੋਟਾਪੇ, ਤਣਾਅ ਤੇ ਜੰਕ ਫੂਡ ਦੇ ਕਾਰਨ ਨੌਜਵਾਨਾਂ 'ਚ ਦਿਲ ਦੀਆਂ ਸਮੱਸਿਆਵਾਂ ਫੈਲਦੀਆਂ ਜਾ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ...
ਮੰਡੀ ਅਰਨੀਵਾਲਾ, 24 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਘੱਟਿਆਵਾਲੀ ਬੋਦਲਾ ਵਲੋਂ 10 ਕਿਲੋਮੀਟਰ ਪਹਿਲਾ ਦੌੜ ਮੁਕਾਬਲਾ 25 ਸਤੰਬਰ ਦਿਨ ਐਤਵਾਰ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸੂਬੇਦਾਰ ਹਰਭਜਨ ਸਿੰਘ ਨੇ ...
ਜਲਾਲਾਬਾਦ, 24 ਸਤੰਬਰ (ਕਰਨ ਚੁਚਰਾ)-ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਆਉਂਦੀ ਰੇਲ ਗੱਡੀ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਜਿਸ ਤੋਂ ਬਾਅਦ ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...
ਜਲਾਲਾਬਾਦ, 24 ਸਤੰਬਰ (ਕਰਨ ਚੁਚਰਾ)-ਥਾਣਾ ਜਲਾਲਾਬਾਦ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਵਕੀਲ ਸਿੰਘ ਪੁੱਤਰ ਦਿਆਲ ...
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਸਲ ਦਾ ਬਕਾਇਆ ਨਾ ਦੇਣ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਜੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਘੁਰਕਾਂ ਨੇ ਦੱਸਿਆ ਕਿ ...
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਸਦਰ ਥਾਣਾ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਮਲਜੀਤ ਪੁੱਤਰ ਪੂਰਨ ਚੰਦ ਵਾਸੀ ...
ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਹਨੂਮਾਨਗੜ੍ਹ ਰੋਡ 'ਤੇ ਸਥਿਤ ਮਲੂਕਪੁਰਾ ਮਾਈਨਰ ਵਿਚੋਂ ਅੱਜ ਇਕ ਅÏਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨੂੰ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਦੀ ਮਦਦ ਨਾਲ ...
ਗੁਰੂਹਰਸਹਾਏ, 24 ਸਤੰਬਰ (ਕਪਿਲ ਕੰਧਾਰੀ)- ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ: ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਵਿਸ਼ਵ ਰੋਗੀ ਸੁਰੱਖਿਆ ਦਿਵਸ ਮਨਾਇਆ ਗਿਆ | ਵਿਸ਼ਵ ਰੋਗੀ ਸੁਰੱਖਿਆ ਦਿਵਸ ਲਈ ਡਬਲ ਯੂ.ਐੱਚ.ਓ. ਵਲੋਂ ਥੀਮ ਦਵਾਈ ...
ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪਿਛਲੇ 5 ਸਾਲਾਂ ਤੋਂ ਲਗਾਤਾਰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ ਕਰਦਾ ਆ ਰਿਹਾ ਹੈ | ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਅਰੋੜਾ ਵਿਕਾਸ ਮੰਚ ਵਲੋਂ ਪ੍ਰਧਾਨ ਗਗਨ ਚੁੱਘ ਦੀ ਅਗਵਾਈ ...
ਮੰਡੀ ਲਾਧੂਕਾ, 24 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਪਿੰਡ ਜੈਮਲਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ ਕੀਤਾ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮੂਹ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ...
ਫ਼ਾਜ਼ਿਲਕਾ 24 ਸਤੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ 28 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ...
ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਬੀ.ਕਾਮ. ਭਾਗ ਦੂਜਾ ਸਮੈਸਟਰ ਚੌਥਾ ਦੇ ਨਤੀਜਿਆਂ 'ਚੋਂ ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਬੀ.ਕਾਮ ਭਾਗ ਦੂਜਾ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਕਾਲਜ ...
ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਹੜੇ ਵਿਚ ਅੱਜ ਮਹਿਮਾਨ ਦਿਵਸ ਮੌਕੇ ਸਮਾਜਿਕ ਸਿੱਖਿਆ ਵਿਸ਼ੇ ਦੀ ਗਤੀਵਿਧੀ ਕਰਵਾਈ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ...
ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ)- ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਡਲ ਵਿਖੇ ਲੜਕੀਆਂ ਦੇ ਹੋਏ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲੇ 'ਚ ਉਪ ਮੰਡਲ ਦੇ ਪਿੰਡ ਬਹਾਵਵਾਲਾ ਦੀਆਂ ਸਰਕਾਰੀ ਮਿਡਲ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ...
ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ)-ਸ੍ਰੀ ਸਨਾਤਨ ਧਰਮ ਪ੍ਰਚਾਰਕ ਰਾਮ ਨਾਟਕ ਕਲੱਬ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਰਾਮ-ਲੀਲ੍ਹਾ ਦੇ ਪਹਿਲੇ ਦਿਨ ਕਲੱਬ ਦੇ ਸੰਚਾਲਕ ਪੰਡਿਤ ਮਹਾਵੀਰ ਪ੍ਰਸ਼ਾਦ ਕੌਸ਼ਿਕ ਦੀ ਅਗਵਾਈ ਹੇਠ ਕਲਾਕਾਰਾਂ ਵਲੋਂ ਨਾਰਦ ਮੋਹ ਦਾ ਸ਼ਾਨਦਾਰ ...
ਜਲਾਲਾਬਾਦ, 24 ਸਤੰਬਰ (ਕਰਨ ਚੁਚਰਾ)-ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਦੇ ਤਹਿਤ ਜਲਾਲਾਬਾਦ ਦਫ਼ਤਰ ਤੋਂ ਇਕ ਪ੍ਰਚਾਰ ਵੈਨ ਰਵਾਨਾ ਕੀਤੀ ਗਈ | ਜੋ ਪਿੰਡਾਂ 'ਚ ਜਾ ਕੇ ...
ਜਲਾਲਾਬਾਦ, 24 ਸਤੰਬਰ (ਕਰਨ ਚੁਚਰਾ)-ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪਿੰਡਾਂ ਅੰਦਰ ਜਾ ਕੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਸੂਚੀ ਕੱਢਵਾ ਕੇ ਲੋਕਾਂ 'ਚ ਲਿਆਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਉਹ ਪਿੰਡ ਭੜੌਲੀਵਾਲਾ ਪੁੱਜੇ | ਜਿੱਥੇ ...
ਬੱਲੂਆਣਾ, 24 ਸਤੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਢਾਬਾਂ ਕੋਕਰੀਆਂ ਵਿਖੇ ਸਮਾਜਿਕ ਵਿਸ਼ੇ ਨਾਲ ਸਬੰਧਿਤ ਗੈੱਸਟ ਵਿਜ਼ਟ ਗਤੀਵਿਧੀ ਕਰਵਾਈ ਗਈ | ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਦੇ ਪੀ.ਟੀ.ਆਈ. ਅਧਿਆਪਕ ਰਵੇਲ ਸਿੰਘ ਨੇ ਬਤੌਰ ...
ਮੰਡੀ ਘੁਬਾਇਆ, 24 ਸਤੰਬਰ (ਅਮਨ ਬਵੇਜਾ)-ਸਰਕਾਰੀ ਪ੍ਰਾਇਮਰੀ ਸਕੂਲ ਘੁਬਾਇਆ ਵਿਖੇ ਕਲੱਸਟਰ ਪੱਧਰ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ | ਜਿਸ 'ਚ ਕਲੱਸਟਰ ਦੇ 11 ਸਕੂਲਾਂ ਨੇ ਭਾਗ ਲਿਆ | ਇਸ ਮੌਕੇ ਤਿੰਨ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਆਮ ਗਿਆਨ ਜੀ.ਕੇ. ...
ਜਲਾਲਾਬਾਦ, 24 ਸਤੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਜਲਾਲਾਬਾਦ ਦੇ ਮੰਨੇ ਵਾਲਾ ਸੜਕ 'ਤੇ ਸਥਿਤ ਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਆਪਣੀ ਪਹਿਚਾਣ ਬਣਾ ਚੁੱਕੇ ਪੈਨਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਨੈੱਟਬਾਲ ਟੂਰਨਾਮੈਂਟ ਕਰਵਾਏ ਗਏ | ...
ਮੰਡੀ ਅਰਨੀਵਾਲਾ, 24 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਮਾਨਯੋਗ ਸਰਵ ਉੱਚ ਅਦਾਲਤ ਵਲੋਂ ਹਰਿਆਣਾ ਦੇ ਸਿੱਖਾਂ ਦੇ ਹੱਕ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਫ਼ੈਸਲਾ ਬੇਹੱਦ ਮੰਦਭਾਗਾ ਹੈ ਜਿਸ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੱਦ ...
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ 'ਚ ਦਰਜ ਵਿਅਕਤੀਆਂ ਦੇ ਆਧਾਰ ਨੰਬਰ ਇਕੱਤਰ ਕਰਨ ਦਾ ਪ੍ਰੋਗਰਾਮ ਸ਼ੁਰੂ ਹੈ | ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਵਿਧਾਨ ਸਭਾ ਚੋਣ ਹਲਕਾ-80 ਫ਼ਾਜ਼ਿਲਕਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX