ਅੰਮਿ੍ਤਸਰ, 24 ਸਤੰਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ 'ਚ ਪਈ ਭਾਰੀ ਬਰਸਾਤ ਨੇ ਭਾਵੇਂ ਮੌਸਮ ਖ਼ੁਸ਼ਨੁਮਾ ਕਰ ਦਿੱਤਾ ਪਰ ਇਸ ਦੇ ਨਾਲ-ਨਾਲ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ | ਸੀਵਰੇਜ ਜਾਮ ਹੋਣ ਕਰਕੇ ਥਾਂ-ਥਾਂ ਸੜਕਾਂ 'ਤੇ ਪਾਣੀ ਭਰ ਗਿਆ ਤੇ ਰਾਹਗੀਰਾਂ ਨੂੰ ਲੰਬੇ ਆਵਾਜਾਈ ਜਾਮ 'ਚ ਫਸ ਕੇ ਤੰਗ-ਪ੍ਰੇਸ਼ਾਨ ਹੋਣਾ ਪਿਆ | ਇਸ ਦੇ ਦੂਜੇ ਪਾਸੇ ਭਗਤਾਂਵਾਲਾ ਦਾਣਾ ਮੰਡੀ 'ਚ ਖੁੱਲੇ੍ਹ ਅਸਮਾਨ ਹੇਠਾਂ ਪਈ ਝੋਨੇ ਦੀ ਫ਼ਸਲ ਵੀ ਨੁਕਸਾਨੀ ਗਈ | ਦਿਹਾੜੀਦਾਰ ਮਜ਼ਦੂਰਾਂ ਦੀ ਦਿਹਾੜੀ ਮਰ ਗਈ ਤੇ ਰੇਹੜੀ-ਫੜੀ ਲਗਾਉਣ ਵਾਲੇ ਗ਼ਰੀਬ ਤਬਕੇ ਦੇ ਲੋਕਾਂ ਦਾ ਕਾਰੋਬਾਰ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਇਆ | ਮੌਸਮ 'ਚ ਦਿਨ-ਬ-ਦਿਨ ਆ ਰਹੀ ਤਬਦੀਲੀ ਨੂੰ ਵੇਖਦੇ ਹੋਏ ਜਿਥੇ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੀ ਚਿੰਤਾ ਵਧ ਗਈ ਹੈ, ਉਥੇ ਕੱਚੀਆਂ ਛੱਤਾਂ ਹੇਠ ਰਹਿ ਰਹੇ ਪਰਿਵਾਰਾਂ ਨੂੰ ਆਪਣੀ ਜਾਨ ਦਾ ਖੋਅ ਸਤਾਉਣ ਲੱਗ ਪਿਆ ਹੈ | ਅੱਜ ਤੜਕਸਾਰ ਸ਼ੁਰੂ ਹੋਈ ਬਰਸਾਤ ਸ਼ਾਮ ਤੱਕ ਰੁਕ-ਰੁਕ ਕੇ ਹੁੰਦੀ ਰਹੀ | ਅਜਿਹੀ ਸਥਿਤੀ 'ਚ ਟੇਲਰ ਰੋਡ, ਰੇਲਵੇ ਸਟੇਸ਼ਨ ਰੋਡ, ਰਿਆਲਟੋ ਚੌਕ, ਮਦਨ ਮੋਹਨ ਮਾਲਵੀਆ ਰੋਡ ਸਮੇਤ ਹੋਰ ਕਈ ਇਲਾਕਿਆਂ ਦੀ ਸੜਕਾਂ 'ਤੇ ਮੀਂਹ ਦਾ ਪਾਣੀ ਭਰ ਗਿਆ | ਰੇਲਵੇ ਸਟੇਸ਼ਨ ਰੋਡ 'ਤੇ ਆਪਣਾ ਮੋਟਰਸਾਈਕਲ ਠੀਕ ਕਰਵਾ ਰਹੇ ਇਕ ਵਿਅਕਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਮੱਖਣਵਿੰਡੀ ਤੋਂ ਅੰਮਿ੍ਤਸਰ ਸ਼ਹਿਰ ਕਿਸੇ ਕੰਮ ਆਇਆ ਸੀ | ਮੀਂਹ ਦੇ ਪਾਣੀ 'ਚੋਂ ਲੰਘਦਿਆਂ ਉਸ ਦਾ ਮੋਟਰਸਾਈਕਲ ਬੰਦ ਹੋ ਗਿਆ | ਉਸ ਜਗ੍ਹਾਂ ਦੇ ਨੇੜੇ ਕਿਤੇ ਕੋਈ ਮਕੈਨਿਕ ਨਹੀਂ ਮਿਲਿਆ | ਅਜਿਹੇ 'ਚ ਉਸ ਨੂੰ ਕਰੀਬ 1 ਕਿਲੋਮੀਟਰ ਆਪਣਾ ਮੋਟਰਸਾਈਕਲ ਧੱਕਣਾ ਪਿਆ | ਉਨ੍ਹਾਂ ਸਰਕਾਰ ਵਿਰੁੱਧ ਰੋਸ ਜਤਾਉਂਦਿਆਂ ਕਿਹਾ ਕਿ ਕਰੋੜਾਂ ਰੁਪਏ ਟੈਕਸ ਦੇਣ ਦੇ ਬਾਵਜੂਦ ਵੀ ਸਰਕਾਰਾਂ ਆਮ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ 'ਚ ਨਾਕਾਮ ਸਾਬਤ ਹੁੰਦੀਆਂ ਹਨ | ਰੋਜ਼ਾਨਾ ਦਾਅਵੇ ਬਥੇਰੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁਝ ਹੋਰ ਹੀ ਹੁੰਦੀ ਹੈ | ਸੀਵਰੇਜ ਜਾਮ ਹੋਣ ਕਰਕੇ ਥਾਂ-ਥਾਂ ਸੜਕਾਂ 'ਤੇ ਇਕੱਠਾ ਹੋਇਆ ਮੀਂਹ ਦਾ ਗੰਦਾ ਪਾਣੀ ਇਸ ਦੀ ਤਾਜ਼ੀ ਮਿਸਾਲ ਹੈ |
ਸ਼ਹਿਰ ਦੇ ਪਾਸ਼ ਖੇਤਰ ਮਾਲ ਰੋਡ ਵਿਖੇ ਸੜਕ ਜ਼ਮੀਨ 'ਚ ਧੱਸੀ
ਅੰਮਿ੍ਤਸਰ, (ਰੇਸ਼ਮ ਸਿੰਘ)-ਸ਼ਹਿਰ ਦੇ ਸਭ ਤੋਂ ਪਾਸ਼ ਤੇ ਅਹਿਮ ਖੇਤਰਾਂ 'ਚ ਸ਼ੁਮਾਰ ਮਾਲ ਰੋਡ ਦੇ ਨੇੜੇ ਪੈ ਰਹੇ ਮੀਂਹ ਕਾਰਨ ਸੜਕ ਜ਼ਮੀਨ 'ਚ ਧੱਸ ਗਈ, ਇਹ ਹਾਦਸਾ ਨੇੜੇ ਹੀ ਬਣ ਰਹੀ ਜ਼ਮੀਨਦੋਸ਼ ਇਮਾਰਤ ਦੀ ਖੁਦਾਈ ਦੀ ਢਿੱਗ ਡਿੱਗਣ ਕਾਰਨ ਹੋਇਆ, ਜਿਸ ਕਾਰਨ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਗਈ ਹੈ | ਦੂਜੇ ਪਾਸੇ ਪ੍ਰਸ਼ਾਸਨ ਵਲੋਂ ਇਸ ਸੜਕ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਕੁਝ ਸਮੇਂ ਬਾਅਦ ਹੀ ਡਿੱਚ ਮਸ਼ੀਨਾਂ ਤੇ ਜੇ. ਸੀ. ਬੀ. ਰਾਹੀਂ ਮਿੱਟੀ ਦੇ ਪਾੜ ਨੂੰ ਪੂਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ | ਅਸਲ 'ਚ ਅੱਜ ਤੜਕ ਤੋਂ ਹੀ ਮੋਹਲੇਧਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਤੇ ਇਥੇ ਮਾਲ ਰੋਡ ਦੇ ਐਨੀਮੈਂਟ ਮਾਲ ਦੇ ਸਾਹਮਣੇ ਸੜਕ ਜੋ ਕਿ ਹਲਕਾ ਉਤਰੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਘਰ ਨੂੰ ਵੀ ਜਾਂਦੀ ਹੈ ਅਚਾਨਕ ਜ਼ਮੀਨ 'ਚ ਧੱਸ ਗਈ | ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਕਿ ਸੜਕ ਜ਼ਮੀਨ 'ਚ ਧੱਸੀ ਤਾਂ ਧੜਮ ਦੀ ਆਵਾਜ ਵੀ ਆਈ ਤੇ ਸੜਕ ਦਾ ਅੱਧਾ ਹਿੱਸਾ ਜ਼ਮੀਨ 'ਚ ਧੱਸ ਗਿਆ | ਸਵੇਰ ਦਾ ਵੇਲਾ ਤੇ ਮੀਂਹ ਪੈਂਦਾ ਹੋਣ ਕਾਰਨ ਇਸ ਸੜਕ 'ਤੇ ਕੋਈ ਵਾਹਨ ਜਾਂ ਲੋਕ ਨਹੀਂ ਗੁਜ਼ਰ ਰਹੇ ਸਨ | ਇਸ ਸੜਕ 'ਤੇ ਜ਼ਮੀਨ 'ਚ ਧੱਸਣ ਕਾਰਨ ਸੀਵਰੇਜ ਸਿਸਟਮ ਵੀ ਜਾਮ ਹੋ ਗਿਆ ਤੇ ਪਾਣੀ ਜ਼ਮੀਨਦੋਜ਼ ਇਮਾਰਤ ਦੀ ਖੁਦਾਈ ਵਾਲੀ ਥਾਂ 'ਤੇ ਭਰਨਾ ਸ਼ੁਰੂ ਹੋ ਗਿਆ | ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਤੇ ਇਸ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਗਈ | ਇਸ ਮੌਕੇ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਨਿਗਮ ਅਧਿਕਾਰੀ, ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਵਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਤੇ ਸੜਕ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸੀ ਤਰ੍ਹਾਂ ਪਾਣੀ ਜ਼ਮੀਨ 'ਚ ਭਰਦਾ ਗਿਆ ਤਾਂ ਆਸ-ਪਾਸ ਦੇ ਘਰਾਂ ਦੀਆਂ ਨੀਂਹਾਂ ਵੀ ਬੈਠ ਸਕਦੀਆਂ ਹਨ | ਦੂਜੇ ਪਾਸੇ ਨਿਗਮ ਦੇ ਏ. ਟੀ. ਪੀ. ਪਰਮਜੀਤ ਸਿੰਘ ਨੇ ਕਿਹਾ ਕਿ ਇਸ ਹਾਦਸੇ ਦਾ ਕਾਰਨ ਸੀਵਰੇਜ ਦਾ ਬੈਠ ਜਾਣਾ ਹੈ ਤੇ ਸੀਵਰੇਜ ਦਾ ਪਾਣੀ ਰੁਕਣ ਕਾਰਨ ਜ਼ਮੀਨ ਸੜਕ 'ਚ ਧੱਸੀ ਹੈ ਅਤੇ ਇਸ ਲਈ ਡਿੱਚ ਮਸ਼ੀਨਾ ਲਾ ਦਿੱਤੀਆਂ ਹਨ ਤੇ ਸੀਵਰੇਜ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਛੇਹਰਟਾ, 24 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਥਾਣਾ ਛੇਹਰਟਾ ਦੇ ਮੁੱਖੀ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਚੌਕੀ ਖੰਡਵਾਲਾ ਦੇ ਨਵ ਨਿਯੁਕਤ ਇੰਚਾਰਜ ਏ. ਐਸ. ਆਈ. ਜਸਬੀਰ ਸਿੰਘ ਸਮੇਤ ਟੀਮ ਵਲੋਂ ਸ਼ੇਰ ਸ਼ਾਹ ਸੂਰੀ ਰੋਡ ਵਿਖੇ ਕੀਤੀ ਗਈ ...
ਚੌਕ ਮਹਿਤਾ, 24 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ (ਅੰਮਿ੍ਤਸਰ) ਦੀ ਹੋਣਹਾਰ ਵਿਦਿਆਰਥਣ ਨਵਪ੍ਰੀਤ ਕੌਰ ਸਪੁੱਤਰੀ ਸੁਖਵਿੰਦਰ ਸਿੰਘ ਨੇ 2021-22 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਮੈਟਿ੍ਕ ਦੇ ਇਮਤਿਹਾਨ 'ਚੋਂ ...
ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)-ਐਨ. ਆਈ. ਆਈ. ਟੀ. ਟੀ. ਆਰ. ਚੰਡੀਗੜ੍ਹ ਦੇ ਸਥਾਨਕ ਨੋਡਲ ਕੇਂਦਰ ਵਜੋਂ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼, ਅੰਮਿ੍ਤਸਰ ਨੇ 5 ਰੋਜ਼ਾ ਤੱਕ ਆਪਣੇ ਕੈਂਪਸ 'ਚ 'ਬਿਜ਼ਨਸ ਅਤੇ ਸੌਫਟ ਸਕਿੱਲ ਮੈਨੇਜਮੈਂਟ' ਵਿਸ਼ੇ 'ਤੇ ਇਕ ਹਫ਼ਤੇ ਦਾ ...
ਅੰਮਿ੍ਤਸਰ, 24 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵਿਖੇ ਐਨ. ਐਸ. ਐਸ. ਵਿਭਾਗ ਵਲੋਂ 'ਕੈਚ ਦ ਰੇਨ' ਵਿਸ਼ੇ ਦੇ ਪ੍ਰਸੰਗ 'ਚ ਪਾਣੀ ਦੀ ਸੰਭਾਲ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਡਾ: ਰਾਜ ਕੁਮਾਰ ਵੇਰਕਾ ਸਾਬਕਾ ਕੈਬਨਿਟ ...
ਅੰਮਿ੍ਤਸਰ, 24 ਸਤੰਬਰ (ਸਟਾਫ ਰਿਪੋਰਟਰ)-ਹਲਕਾ ਅੰਮਿ੍ਤਸਰ ਦੱਖਣੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ 'ਆਪ' ਪਾਰਟੀ ਦੇ ਸਮਰਥਕਾਂ ਵਲੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਲਜੀਤ ਸਿੰਘ ਚਾਹਲ 'ਤੇ ਪਿਛਲੇ ਸਮੇਂ 'ਚ ਹਮਲਾ ਕਰਨ ਦੇ ਮਾਮਲੇ 'ਚ ...
ਮਜੀਠਾ, 24 ਸਤੰਬਰ (ਜਗਤਾਰ ਸਿੰਘ ਸਹਿਮੀ)- ਕਸਬਾ ਮਜੀਠਾ ਤੋਂ ਥੋੜੀ ਦੂਰ ਪੈਂਦੇ ਪਿੰਡ ਜਲਾਲਪੁਰਾ ਵਿਖੇ ਇਕ ਵਿਅਕਤੀ ਦੇ ਘਰ 'ਚੋਂ ਰਾਤ ਸਮੇਂ ਚੋਰਾਂ ਵਲੋਂ ਚਾਰ ਲੱਖ ਦੇ ਕਰੀਬ ਮੁੱਲ ਦਾ ਸੋਨਾ ਤੇ 70 ਹਜ਼ਾਰ ਰੁਪਏ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 24 ਸਤੰਬਰ (ਰੇਸ਼ਮ ਸਿੰਘ)-ਇਥੇ ਥਾਣਾ ਸਦਰ ਅਧੀਨ ਪੈਂਦੀ ਇਲਾਕੇ ਰਾਮ ਨਗਰ ਵਿਖੇ ਇਕ ਵਿਅਕਤੀ ਵਲੋਂ ਕਲੇਸ਼ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਜਦ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਕ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਮਿ੍ਤਕ ਦੀ ...
ਅੰਮਿ੍ਤਸਰ, 24 ਸਤੰਬਰ (ਰੇਸ਼ਮ ਸਿੰਘ)-ਸ਼ਹਿਰ ਦੇ ਖੇਤਰ ਲਾਹੌਰੀ ਗੇਟ ਵਿਖੇ ਬੀਤੀ ਰਾਤ ਸੀ. ਆਈ. ਏ. ਸਟਾਫ ਦੀ ਟੀਮ ਨੂੰ ਉਸ ਵੇਲੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਕਾਂ ਨੇ ਕਿਹਾ ਕਿ ਇਥੇ ਪੁਲਿਸ ਨਾਜਾਇਜ਼ ਛਾਪੇਮਾਰੀ ਕਰਦੀ ਹੈ ਤੇ ਲੋਕਾਂ ਨਾਲ ਬਿਨਾ ...
ਅੰਮਿ੍ਤਸਰ, 24 ਸਤੰਬਰ (ਸਟਾਫ ਰਿਪੋਰਟਰ)- ਸੁਪਰੀਮ ਕੋਰਟ ਵਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਆਏ ਫ਼ੈਸਲੇ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਸਰਕਾਰਾਂ ਆਪਣੇ ਜ਼ੋਰ ਨਾਲ ਜਿਸ ਤਰ੍ਹਾਂ ਘੱਟ ਗਿਣਤੀਆਂ ਨੂੰ ...
ਅਟਾਰੀ, 24 ਸਤੰਬਰ (ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਇੰਟੇਗ੍ਰੇਟਿਡ ਚੈੱਕ ਪੋਸਟ ਅਟਾਰੀ ਵਿਖੇ ਅਫ਼ਗਾਨਿਸਤਾਨ ਤੋਂ ਪਾਕਿ ਰਸਤੇ ਆਏ ਡਰਾਈ ਫਰੂਟ ਦੀ ਲੋਡਿੰਗ ਕਰਨ ਜਾ ਰਹੇ ਟਰੱਕ ਡਰਾਈਵਰ ਕੋਲੋਂ ਤਲਾਸ਼ੀ ਦੌਰਾਨ ਬੀ. ਐਸ. ਐਫ. ਨੇ 120 ਗ੍ਰਾਮ ...
ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)- ਬੀਤੇ ਦਿਨੀਂ ਸਰਕਾਰੀ ਐਲੀਮੈਂਟਰੀ ਸਕੂਲਾਂ ਦੀਆਂ ਹੋਈਆਂ ਬਲਾਕ ਪੱਧਰੀ ਖੇਡਾਂ, ਜਿਨ੍ਹਾਂ ਵਿਚ 52 ਸਕੂਲਾਂ ਨੇ ਭਾਗ ਲਿਆ ਤੇ ਇਨ੍ਹਾਂ ਮੁਕਾਬਲਿਆਂ ਵਿਚ ਕਲੱਸਟਰ ਝੀਤਾ ਕਲਾਂ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ...
ਅੰਮਿ੍ਤਸਰ, 24 ਸਤੰਬਰ (ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਸ਼ਾਰਲਟ ਵਿਖੇ ਅੰਮਿ੍ਤਧਾਰੀ ਵਿਦਿਆਰਥੀ ਨੂੰ ਕਿਰਪਾਨ ਪਹਿਣੇ ਹੋਣ ਕਰਕੇ ਪੁਲਿਸ ਵਲੋਂ ਯੂਨੀਵਰਸਿਟੀ ਕੈਂਪਸ 'ਚੋਂ ...
ਚੱਬਾ, 24 ਸਤੰਬਰ (ਜੱਸਾ ਅਨਜਾਣ)-ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ 'ਚੋਂ ਅਰਬੀ ਤੇ ਫਾਰਸੀ ਦੇ ਸਿਰਮੋਰ ਕਵੀ ਭਾਈ ਨੰਦ ਲਾਲ ਦੀਆਂ ਰਚਨਾਵਾਂ ਨੂੰ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਦੇ ...
ਅੰਮਿ੍ਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)-ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੁਮੈਨ ਦੇ ਰੋਟਰੈਕਟ ਕਲੱਬ ਯੂਨਿਟ ਦਾ ਦੂਜਾ ਸਥਾਪਨਾ ਦਿਵਸ ਕਾਲਜ ਦੇ ਰੋਜ਼ ਵਿਲਾ ਹਾਲ ਵਿਖੇ ਆਯੋਜਿਤ ਕੀਤਾ ਗਿਆ | ਇਸ ਮੌਕੇ ਡੀ. ਆਰ. ਆਰ. ਰੋਟੇਰੀਅਨ ਸ੍ਰੀ ਰੋਹਿਤ ...
ਮਜੀਠਾ, 24 ਸਤੰਬਰ (ਮਨਿੰਦਰ ਸਿੰਘ ਸੋਖੀ)-ਅੱਜ ਸ਼ਾਮ 7 ਵਜੇ ਦੇ ਕਰੀਬ ਹਰਪਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ, ਜਤਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਡਾਲਾ ਤੇ ਰੋਹਿਤ ਸਿੰਘ ਵਾਸੀ ਨੰਗਲ ਪੰਨਵਾਂ ਥਾਣਾ ਮਜੀਠਾ ਦਾ ਭਿੰਦਰ ...
ਅੰਮਿ੍ਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟਰ 'ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਸਰਕਾਰ ਵਲੋਂ ਵਿਚਾਰਨ ਸੰਬੰਧੀ ਜਾਰੀ ਕੀਤੇ ਬਿਆਨ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਐੱਨ. ਪੀ. ਐੱਸ. ਮੁਲਾਜ਼ਮਾਂ ...
ਅੰਮਿ੍ਤਸਰ, 24 ਸਤੰਬਰ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਕਾਰਜਸ਼ੀਲ ਖ਼ਾਲਸਾ ਕਾਲਜ ਵਿਖੇ ਟੈਕ ਇਰਾ ਕੰਪਿਊਟਰ ਸੁਸਾਇਟੀ ਦੁਆਰਾ ਪੋ੍ਰਜੈਕਟ ਡਿਵੈਲਪਮੈਂਟ ਤੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਰਕਸ਼ਾਪ ਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ...
ਅੰਮਿ੍ਤਸਰ, 24 ਸਤੰਬਰ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਕਾਰਜਸ਼ੀਲ ਖ਼ਾਲਸਾ ਕਾਲਜ ਵਿਖੇ ਟੈਕ ਇਰਾ ਕੰਪਿਊਟਰ ਸੁਸਾਇਟੀ ਦੁਆਰਾ ਪੋ੍ਰਜੈਕਟ ਡਿਵੈਲਪਮੈਂਟ ਤੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਰਕਸ਼ਾਪ ਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ...
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)- ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ 'ਚ ਪਾਕਿਸਤਾਨੀ ਕੌਂਸਲ ਜਨਰਲ ਇਬਾਦੁੱਲਾ ਤੇ ਉਨ੍ਹਾਂ ਦੇ ਡਰਾਈਵਰ 'ਤੇ ਹਮਲਾ ਕੀਤਾ ਹੈ | ਅਫ਼ਗਾਨ ਮੀਡੀਆ ਦਾ ਦਾਅਵਾ ਹੈ ਕਿ ਤਾਲਿਬਾਨ ਨੇ ਜਲਾਲਾਬਾਦ ਕਾਮਰਸ ਐਂਡ ...
ਅੰਮਿ੍ਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਹੈ ਕਿ ਅਪੰਗਤਾ ਨੂੰ ਮਾਨਸਿਕਤਾ 'ਤੇ ਭਾਰੂ ਨਹੀਂ ਹੋਣ ਦਿੱਤਾ ਜਾਣਾ ...
ਅੰਮਿ੍ਤਸਰ, 24 ਸਤੰਬਰ (ਰੇਸ਼ਮ ਸਿੰਘ)-ਦੀਵਾਲੀ ਤੇ ਹੋਰ ਤਿਉਹਾਰ ਮੌਕੇ ਪਟਾਕਿਆਂ, ਅੱਗ ਦਾ ਕੰਮ ਕਾਰਨ ਵਾਲੇ ਕਾਮਿਆਂ, ਖੇਡਾਂ ਤੇ ਖੇਤੀ ਧੰਦਿਆਂ ਕਾਰਨ ਅੱਖ 'ਤੇ ਲਗਣ ਵਾਲੀਆਂ ਸੱਟਾਂ, ਸੜਕੀ ਹਾਦਸੇ ਆਦਿ ਕਾਰਨ ਅੱਖਾਂ ਨੁਕਸਾਨੀਆਂ ਜਾਣ ਕਾਰਨ ਅੱਖਾਂ ਦੀ ਰੌਸ਼ਨੀ ਜਾਣ ...
ਅੰਮਿ੍ਤਸਰ, 24 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਬੜਾ ਹਨੂੰਮਾਨ ਮੰਦਰ ਵਿਖੇ ਲੰਗੂਰ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 24 ਸਤੰਬਰ (ਜੱਸ)- ਗੁਰੂ ਘਰ ਦੇ ਅਨਿ੍ਹਨ ਸ਼ਰਧਾਲੂ ਗੁਰਸਿੱਖ ਤੇ ਉੱਘੇ ਕਾਰੋਬਾਰੀ ਸਵ: ਜਸਵੰਤ ਸਿੰਘ ਤੇ ਉਨ੍ਹਾਂ ਦੀ ਪਤਨੀ ਮਾਤਾ ਜੋਗਿੰਦਰ ਕੌਰ (ਸਰਦਾਰ ਪਗੜੀ ਹਾਊਸ ਵਾਲਿਆਂ) ਨੇ ਆਪਣੀ ਸਾਰੀ ਹਯਾਤੀ ਸੇਵਾ ਸਿਮਰਨ ਕਰਦਿਆਂ ਬਤੀਤ ਕੀਤੀ | ਗੁਰੂ ਨਗਰੀ 'ਚ ...
ਅੰਮਿ੍ਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)- ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਵਲੋਂ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਦੇ ਸਹਿਯੋਗ ਨਾਲ ਸਾਲਾਨਾ ਧੰਨਵਾਦ ਤੇ ਮੱਲਮ੍ਹ ਡੱਬੀ ਦਿਵਸ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ 25 ਸਤੰਬਰ ਐਤਵਾਰ ਨੂੰ ਸਵੇਰੇ 7 ਤੋਂ 9.30 ਵਜੇ ਤੱਕ ...
ਵੇਰਕਾ, 24 ਸਤੰਬਰ (ਪਰਮਜੀਤ ਸਿੰਘ ਬੱਗਾ) - ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਨਗਰ ਵੇਰਕਾ ਦੀ ਵਾਰਡ ਨੰ: 20 ਦੇ ਇਲਾਕੇ ਦੀਆਂ ਦਰਪੇਸ਼ ਮੁਸ਼ਕਿਲਾਂ ਦੀ ਜਾਣਕਾਰੀ ਹਾਸਿਲ ਕਰਨ ਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਇਲਾਕਾ ਕੌਂਸਲਰ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ...
ਅੰਮਿ੍ਤਸਰ, 24 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਖੇਤਰ ਮਕਬੂਲਪੁਰਾ 'ਚ ਨਸ਼ੇ 'ਚ ਧੁੱਤ ਹੋਈ ਲੜਕੀ ਦੀ ਵਾਇਰਲ ਹੋਈ ਵੀਡੀਓ ਉਪਰੰਤ ਅੱਜ ਇਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਬਾਰੇ ਸੋਸ਼ਲ ਮੀਡੀਆ 'ਤੇ ਲੋਕ ਕਹਿ ਰਹੇ ਹਨ ਕਿ ਸਰਕਾਰ ਤੇ ਪੁਲਿਸ ਨਸ਼ਿਆਂ ...
ਵੇਰਕਾ, 24 ਸਤੰਬਰ (ਪਰਮਜੀਤ ਸਿੰਘ ਬੱਗਾ)-ਥਾਣਾ ਵੱਲ੍ਹਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਈ ਰਿਕਸ਼ਾ ਚਾਲਕ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਐਸ. ਆਈ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਕਮਿਸ਼ਨਰ ...
ਅੰਮਿ੍ਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)-ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਵਲੋਂ ਗੁਰੂ ਨਗਰੀ 'ਚ ਚਲਾਈ ਜਾ ਰਹੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਦਾ ...
ਪਰਮਜੀਤ ਸਿੰਘ ਬੱਗਾ ਵੇਰਕਾ, - ਹਲਕਾ ਉਤਰੀ ਦਾ ਹਿੱਸਾ ਬਣੀ ਅੰਮਿ੍ਤਸਰ ਮਜੀਠਾ ਰੋਡ ਬਾਈਪਾਸ ਦੇ ਬਿਲਕੁਲ ਨਾਲ ਲੱਗਦੀ ਗ੍ਰਾਮ ਪੰਚਾਇਤ ਰਾਮ ਨਗਰ ਕਲੋਨੀ ਦੀ ਸਾਰ ਨਾ ਲਏ ਜਾਣ ਕਾਰਨ ਇਸ ਨਗਰ ਦੀ ਵਿਕਾਸ ਪੱਖੋਂ ਬਦ ਤੋਂ ਬਦਤਰ ਬਣਦੀ ਜਾ ਰਹੀ ਹਾਲਤ ਕਾਰਨ ਲੋਕਾਂ 'ਚ ਭਾਰੀ ...
ਅੰਮਿ੍ਤਸਰ, 24 ਸਤੰਬਰ (ਗਗਨਦੀਪ ਸ਼ਰਮਾ)- ਗ੍ਰੀਕੋ ਰੋਮਨ ਡਿਸਟਿ੍ਕਟ ਰੈਸਲਿੰਗ ਟੂਰਨਾਮੈਂਟ 'ਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ 8 ਗੋਲਡ ਮੈਡਲਾਂ ਨਾਲ ਜੇਤੂ ਬਣਿਆ | ਸਕੂਲ ਦੇ ਪਿ੍ੰਸੀਪਲ ਅਜੇ ਬੇਰੀ ਨੇ ਦੱਸਿਆ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਅੰਡਰ-17 ਵਿਚ ...
ਅੰਮਿ੍ਤਸਰ, 24 ਸਤੰਬਰ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ...
ਅੰਮਿ੍ਤਸਰ, 24 ਸਤੰਬਰ (ਜੱਸ) - ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਅੱਜ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ...
ਅੰਮਿ੍ਤਸਰ, 24 ਸਤੰਬਰ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX