ਚੰਡੀਗੜ੍ਹ, 24 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਅਦਬੀ ਪੰਜਾਬੀ ਸੱਥ ਰੋਜ਼ ਗਾਰਡਨ ਵਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਾਹਿਤਕ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਦੀ ਪ੍ਰਧਾਨਗੀ ਸਾਬਕਾ ਸੀਨੀਅਰ ਆਈ.ਏ.ਐਸ. ਅਧਿਕਾਰੀ ਐਸ ਐਸ ਚੰਨੀ ਵਲੋਂ ਕੀਤੀ ਗਈ, ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ (ਰਿਟਾ.) ਜੇ. ਐਸ. ਖੁਸ਼ਦਿਲ ਤੇ ਰਵਨੀਤ ਬਰਾੜ ਨੈਸ਼ਨਲ ਬੁਲਾਰਾ ਪੰਜਾਬ ਸੰਯੁਕਤ ਸਮਾਜ ਮੋਰਚਾ ਸ਼ਾਮਿਲ ਹੋਏ | ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਨੇ ਜੀ ਆਇਆਂ ਕਹਿੰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ | ਸਾਦੇ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਰੋਹ ਦੌਰਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਮਰਹੂਮ ਸ਼ਾਇਰ ਰਾਜਿੰਦਰ ਪ੍ਰਦੇਸੀ ਯਾਦਗਾਰੀ ਪੁਰਸਕਾਰ ਤੇ ਕਹਾਣੀਕਾਰ ਹਰਪ੍ਰੀਤ ਸਿੰਘ ਚਨੂੰ ਨੂੰ ਮਰਹੂਮ ਕਹਾਣੀਕਾਰ ਜਗਰੂਪ ਸਿੰਘ ਦਾਤੇਵਾਸ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਨਮਾਨਿਤ ਸ਼ਖ਼ਸੀਅਤਾਂ ਦੀ ਸਾਹਿਤਕ ਦੇਣ ਸੰਬੰਧੀ ਬਲਕਾਰ ਸਿੱਧੂ, ਦੀਪਕ ਸ਼ਰਮਾ ਚਨਾਰਥਲ, ਡਾ. ਦਵਿੰਦਰ ਬੋਹਾ, ਬਲਬੀਰ ਕੌਰ ਰਾਏਕੋਟ, ਡਾ. ਯੋਗਰਾਜ ਤੇ ਸਰਦਾਰਾ ਸਿੰਘ ਚੀਮਾ ਨੇ ਚਾਨਣਾ ਪਾਇਆ | ਸਮਾਰੋਹ ਦੇ ਮੁਖ ਮਹਿਮਾਨ ਐਸ.ਐਸ. ਚੰਨੀ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿਚ ਲੇਖਕਾਂ ਤੇ ਕਲਾਕਾਰਾਂ ਵਲੋਂ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਦਿੱਤੇ ਜਾ ਰਹੇ ਯੋਗਦਾਨ ਵਾਸਤੇ ਵਧਾਈ ਦਿੱਤੀ | ਉਥੇ ਅਦਬੀ ਪੰਜਾਬ ਸੱਥ ਰੋਜ਼ ਗਾਰਡਨ ਦੇ ਕਾਰਜ ਨੂੰ ਵੀ ਸਲਾਹਿਆ | ਐਸ.ਐਸ. ਚੰਨੀ ਨੇ ਸਾਹਿਤਕ ਰਚਨਾ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਸਾਡੀ ਚੰਗੀ ਪਛਾਣ ਹੀ ਸਾਡਾ ਸਰਮਾਇਆ ਹੈ | ਮੰਚ ਸੰਚਾਲਨ ਕਰਦਿਆਂ ਸੱਥ ਦੇ ਸਕੱਤਰ ਨਿੰਦਰ ਘੁਗਿਆਣਵੀ ਨੇ ਸੱਥ ਦੇ ਸਾਹਿਤਕ ਤੇ ਸਭਿਆਚਾਰਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਸਨਮਾਨਿਤ ਸ਼ਖ਼ਸੀਅਤ ਡਾ. ਜੌਹਲ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਰਾਜਿੰਦਰ ਪਰਦੇਸੀ ਉਨ੍ਹਾਂ ਦੀ ਰੂਹ ਤੇ ਦਿਲ ਦੇ ਨੇੜਲਾ ਸ਼ਾਇਰ ਸੀ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਇਕ ਸਕੂਨ ਦੇਣ ਵਾਲਾ ਪੁਰਸਕਾਰ ਹੈ | ਹਰਪ੍ਰੀਤ ਸਿੰਘ ਚਨੂੰ ਨੇ ਜਗਰੂਪ ਸਿੰਘ ਦਾਤੇਵਾਸ ਦੀ ਕਹਾਣੀ ਕਲਾ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੀਆਂ ਕਹਾਣੀਆਂ ਦਾ ਜ਼ਿਕਰ ਕੀਤਾ | ਇਸੇ ਦੌਰਾਨ ਬਲਬੀਰ ਕੌਰ ਰਾਏਕੋਟ ਨੇ ਵੀ ਕਹਾਣੀਕਾਰ ਜਗਰੂਪ ਦਾਤੇਵਾਸ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਸਾਹਿਤਕ ਖੇਤਰ 'ਚ ਉਨ੍ਹਾਂ ਦੇ ਯੋਗਦਾਨ ਨੂੰ ਸਲਾਹਿਆ | ਇਸ ਮੌਕੇ ਜਤਿੰਦਰ ਮੌਦਗਿਲ, ਸੁਭਾਸ਼ ਭਾਸਕਰ, ਦੀਪਕ ਸ਼ਰਮਾ ਚਨਾਰਥਲ, ਇਕਬਾਲ ਸਿੰਘ ਚੜਿੱਕ, ਰਜਿੰਦਰ ਮਾਨ ਘੁੱਗੀ, ਸਿੰਗਲਾ ਧੂਰੀ, ਹਰਮਿੰਦਰ ਕਾਲੜਾ, ਸੁਰਜੀਤ ਸੁਮਨ, ਪਾਲ ਅਜਨਬੀ, ਲ ਵਿਸ਼, ਅਕਸ਼ ਤੋਂ ਇਲਾਵਾ ਬਲਵਿੰਦਰ ਸਿੰਘ ਢਿੱਲੋਂ, ਪਰਮਜੀਤ ਮਾਨ (ਬਰਨਾਲਾ) ਆਦਿ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸੇ ਦੌਰਾਨ ਲੇਖਕ ਨਿੰਦਰ ਘੁਗਿਆਣਵੀ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ''ਅਦਬੀ ਪੰਜਾਬੀ ਸੱਥ'' ਦੇ ਸਾਹਿਤਕ ਤੇ ਸਭਿਆਚਾਰਕ ਕਾਰਜਾਂ ਦੀ ਸਾਂਝ ਵੀ ਸਰੋਤਿਆਂ ਨਾਲ ਪਾਈ ਗਈ | ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ. ਕੇਵਲ ਧਾਲੀਵਾਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਅਕਾਦਮੀ ਵਲੋਂ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਦਾ ਵਿਸ਼ਵਾਸ ਦਿਲਵਾਇਆ |
ਚੰਡੀਗੜ੍ਹ, 24 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਸ਼ਹਿਰ ਵਿਚ ਸਨਿਚਰਵਾਰ ਸਵੇਰ ਤੋਂ ਪੈ ਰਹੇ ਭਰਵੇਂ ਮੀਂਹ ਨਾਲ ਸ਼ਹਿਰ ਵਿਚਲੀਆਂ ਸੜਕਾਂ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਈਆਂ, ਜਿਸ ਨਾਲ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਨੇ ਦੱਸਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਾਣਬੁੱਝ ਕੇ ਗਲਤ ਤਰੀਕੇ ਨਾਲ ਰਾਜਪਾਲ ਨੂੰ ਨਿਸ਼ਾਨਾ ਬਣਾ ਕੇ ਭਾਰਤ ਦੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਰਾਜ ਦੇ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਡਾ. ਗੁਰਬਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਲਾਕ ਖੇਤੀਬਾੜੀ ਅਫ਼ਸਰ ਖਰੜ ਡਾ. ਸੰਦੀਪ ਕੁਮਾਰ ਰਿਣਵਾਂ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੇ ਸੁਚੱਜੇ ...
ਚੰਡੀਗੜ੍ਹ, 24 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੇ ਸਕੱਤਰ ਨਿਤਿਨ ਕੁਮਾਰ ਯਾਦਵ ਵਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ 26 ਸਤੰਬਰ ਦਿਨ ਸੋਮਵਾਰ ਨੂੰ ਮਹਾਰਾਜਾ ਅਗਰਸੈਨ ਜੈਯੰਤੀ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਪ੍ਰਸ਼ਾਸਨ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਭਾਜਪਾ ਦੇ ਐਨ.ਜੀ.ਓ ਸੈੱਲ ਵਲੋਂ ਆੜ੍ਹਤੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਥਾਨਕ ਸੈਕਟਰ-26 ਦੀ ਸਬਜ਼ੀ ਮੰਡੀ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਅਤੇ ਸੂਬਾਈ ਬੁਲਾਰੇ ਕੈਲਾਸ਼ ਜੈਨ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ) ਪੰਜਾਬ ਵਿਚ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਏ ਤੇ ਜ਼ਿਲ੍ਹਾ ਜਲੰਧਰ ਵਿਚ ਦੋ ਮੌਤਾਂ ਹੋਣ ਦੀ ਪੁਸ਼ਟੀ ਹੋਈ ਤੇ 37 ਮਰੀਜ਼ ਸਿਹਤਯਾਬ ਹੋਏ | ਅੱਜ ਜਿਹੜੇ ਜ਼ਿਲਿ੍ਹਆਂ ਵਿੱਚੋਂ ਮਾਮਲੇ ਸਾਹਮਣੇ ਆਏ ਉਨ੍ਹਾਂ ਵਿੱਚੋਂ ਰੋਪੜ ਤੋਂ 5, ...
ਚੰਡੀਗੜ੍ਹ, 24 ਸਤੰਬਰ (ਨਵਿੰਦਰ ਸਿੰਘ ਬੜਿੰਗ)-ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਸਥਾਨਕ ਪੁਲਿਸ ਨੇ ਨਈਮ ਅਹਿਮਦ ਦੇ ਖਿਲਾਫ਼ ਸੈਕਟਰ-34 ਦੇ ਥਾਣੇ ਵਿਚ ਮੁਕੱਦਮਾ ਦਰਜ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਕਿਸੇ ਕੇਸ ਦੇ ਸੰਬੰਧ ਵਿਚ ਸਾਲ 2017 ਤੋਂ ਪੇਸ਼ੀ 'ਤੇ ...
ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ) ਹਰਿਆਣਾ ਵਿਚ ਝੋਨੇ ਦੀ ਖਰੀਦ ਇਕ ਅਕਤੂਬਰ ਤੋੋਂ ਸ਼ੁਰੂ ਹੋੋਵੇਗੀ, ਜੋ 15 ਨਵੰਬਰ, 2022 ਤਕ ਜਾਰੀ ਰਹੇਗੀ | ਸੂਬੇ ਵਿਚ ਲਗਭਗ 400 ਤੋੋਂ ਵੱਧ ਮੰਡਰੀਆਂ ਵਿਚ ਖਰੀਫ ਫਸਲਾਂ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ | ਇਸ ਵਾਰ ਸਰਕਾਰ ਨੇ 55 ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਵਲੋਂ ਵੱਖ-ਵੱਖ ਥਾਵਾਂ 'ਤੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ 'ਚ 'ਆਪ' ਦੀ ...
ਚੰਡੀਗੜ੍ਹ, 24 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਚੈਪਟਰ ਆਫ ਫਾਇਰ ਐਂਡ ਸਕਿਓਰਿਟੀ ਐਸੋਸੀਏਸ਼ਨ ਆਫ਼ ਇੰਡੀਆ (ਐਫ.ਐਸ.ਏ.ਆਈ) ਵਲੋਂ ਅੱਜ ਚੰਡੀਗੜ੍ਹ ਵਿਖੇ ਇਕ ਪ੍ਰਦਰਸ਼ਨੀ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਹ ਭਾਰਤ ਦੇ 24 ਸ਼ਹਿਰਾਂ ਨੂੰ ਕਵਰ ਕਰਨ ਵਾਲਾ ...
ਮੁੱਲਾਂਪੁਰ ਗਰੀਬਦਾਸ, 24 ਸਤੰਬਰ (ਖੈਰਪੁਰ)-ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਪਿੰਡ ਤਕੀਪੁਰ, ਫਤਿਹਪੁਰ ਟੱਪਰੀਆਂ, ਲੁਬਾਣਗੜ੍ਹ ਅਤੇ ਥਾਣਾ ਗੋਬਿੰਦਗੜ੍ਹ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਪਿੰਡ ਤੱਕੀਪੁਰ ਦੇ ਸਰਕਾਰੀ ...
ਚੰਡੀਗੜ੍ਹ, 24 ਸਤੰਬਰ (ਨਵਿੰਦਰ ਸਿੰਘ ਬੜਿੰਗ)-ਪੱਛਮੀ ਕਮਾਂਡ ਹੈੱਡਕੁਆਰਟਰ ਵਿਖੇ ਫੌਜ ਅਤੇ ਸੀਮਾ ਸੁਰੱਖਿਆ ਬਲ ਦੀ ਸਾਲਾਨਾ ਤਾਲਮੇਲ ਕਾਨਫਰੰਸ ਕਾਰਵਾਈ ਗਈ | ਇਸ ਵਿਚ ਭਾਰਤੀ ਫੌਜ ਪੱਛਮੀ ਕਮਾਂਡ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਸੀਨੀਅਰ ਅਫਸਰਾਂ ਨੇ ਭਾਗ ...
ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਲੋਕ ਸਭਾ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਬਾਰੇ ਜੋ ਫ਼ੈਸਲਾ ਸੁਣਾਇਆ ਹੈ, ਉਸ ਨੂੰ ਠੀਕ ਨਹੀਂ ...
ਡੇਰਾਬੱਸੀ, 24 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਤਹਿਸੀਲ ਕੰਪਲੈਕਸ ਵਿਖੇ ਇਕ ਪ੍ਰਾਪਰਟੀ ਕਾਰੋਬਾਰੀ ਨਾਲ ਜ਼ਮੀਨ ਮਾਲਕ ਦੇ ਭਤੀਜੇ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜ਼ਮੀਨ ਵੇਚਣ ਨੂੰ ਲੈ ਕੇ 10.50 ਲੱਖ ਰੁ. ਦੀ ਠੱਗੀ ਮਾਰ ਲਈ ਗਈ | ਪੁਲਿਸ ਨੇ ਇਸ ਮਾਮਲੇ ਵਿਚ ...
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟੈੱਟ ਪਾਸ ਕੱਚੇ ਅਧਿਆਪਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ | ਯੂਨੀਅਨ ਆਗੂਆਂ ਸਿਮਰਜੀਤ ਸਿੰਘ, ਬਲਕਾਰ ...
ਚੰਡੀਗੜ੍ਹ, 24 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਹੁਤ ਵਾਅਦੇ ਕੀਤੇ ਜਾ ਰਹੇ ਹਨ ਪਰ ਸਿਹਤ ਸੇਵਾਵਾਂ ਦੇਣ ਵਾਲੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਾਜਮਾਂ ਤੋਂ ਪੰਜਾਬ ਸਰਕਾਰ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਪੁਲਿਸ ਨੇ ਇਕ ਮੁਲਜ਼ਮ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਨੇਟਾ ਪੁਲਿਸ ਚੌਕੀ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ...
ਲਾਲੜੂ, 24 ਸਤੰਬਰ (ਰਾਜਬੀਰ ਸਿੰਘ)-ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਅਤੇ ਅੱਜ ਤੜਕੇ ਤੋਂ ਲਗਾਤਾਰ ਪੈ ਰਹੀ ਬਰਸਾਤ ਕਿਸਾਨਾਂ ਉੱਤੇ ਕਹਿਰ ਬਣ ਕੇ ਡਿੱਗੀ ਹੈ, ਜਿਸ ਨੂੰ ਲੈ ਕੇ ਕਿਸਾਨ ਗੰਭੀਰ ਚਿੰਤਾ 'ਚ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ 'ਚ ਪੱਕੀ ਖੜ੍ਹੀ ...
ਖਰੜ, 24 ਸਤੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਦੀ ਖਰੜ ਵਿਖੇ ਬਲਜੀਤ ਸਿੰਘ ਸੈਣੀ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਐਸੋਸੀਏਸ਼ਨ ਨਾਲ ਸੰਬੰਧਤ ਨੰਬਰਦਾਰਾਂ ਨੇ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿ ਸੂਬਾ ਪ੍ਰਧਾਨ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਐਲ.ਆਈ.ਸੀ. ਦੀ ਚੰਡੀਗੜ੍ਹ ਡਵੀਜ਼ਨ ਨੇ ਸੈਕਟਰ-18 ਵਿਚ ਪੈਂਦੇ ਗੁਰੂ ਦਾ ਲੰਗਰ ਅੱਖਾਂ ਦੇ ਹਸਪਤਾਲ ਨੂੰ ਐਬੂਲੈਂਸ ਵੈਨ ਦਾਨ ਕੀਤੀ ਹੈ ਤਾਂ ਜੋ ਮਰੀਜ਼ਾਂ ਨੂੰ ਦੂਰੋਂ-ਨੇੜਿਓਾ ਹਸਪਤਾਲ ਤੱਕ ਲਿਆਂਦਾ ਜਾ ਸਕੇ | ਐਲ.ਆਈ.ਸੀ. ਵਲੋਂ ਮਨਾਈ ...
ਲਾਲੜੂ, 24 ਸਤੰਬਰ (ਰਾਜਬੀਰ ਸਿੰਘ)-ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਅਤੇ ਅੱਜ ਤੜਕੇ ਤੋਂ ਲਗਾਤਾਰ ਪੈ ਰਹੀ ਬਰਸਾਤ ਕਿਸਾਨਾਂ ਉੱਤੇ ਕਹਿਰ ਬਣ ਕੇ ਡਿੱਗੀ ਹੈ, ਜਿਸ ਨੂੰ ਲੈ ਕੇ ਕਿਸਾਨ ਗੰਭੀਰ ਚਿੰਤਾ 'ਚ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ 'ਚ ਪੱਕੀ ਖੜ੍ਹੀ ...
ਚੰਡੀਗੜ੍ਹ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵਲੋੋਂ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ (ਐਚਟੇਟ) ਲੇਵਲ 1, 2 ਤੇ 3 ਦਾ ਆਯੋਜਨ 12 ਤੇ 13 ਨਵੰਬਰ, 2022 ਨੂੰ ਹੋਵੇਗਾ | ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ ਲਈ ਬਿਨੈਕਾਰ 27 ਸਤੰਬਰ ਤਕ ...
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਆਪਣੀ ਆਉਣ ਵਾਲੀ ਫ਼ਿਲਮ 'ਛੱਲੇ ਮੁੰਦੀਆਂ' ਦੀ ਪ੍ਰਮੋਸ਼ਨ ਲਈ ਮੁਹਾਲੀ ਪੁੱਜੀ ਫ਼ਿਲਮੀ ਕਲਾਕਾਰ ਸੋਨੀਆ ਕੌਰ ਨੇ ਆਪਣੇ ਕੈਰੀਅਰ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਹਮੇਸ਼ਾ ਆਪਣੇ ...
ਡੇਰਾਬੱਸੀ, 24 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੀ ਬਹੁ-ਕਰੋੜੀ ਜ਼ਮੀਨ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਇਕ ਕਿਸਾਨ ਨਾਲ 48 ਲੱਖ ਰੁ. ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਰਜਿਸਟਰੀ ਤੋਂ ਪਹਿਲਾਂ ਇਸ ਜਾਅਲਸਾਜੀ ਦਾ ਪਰਦਾਫਾਸ਼ ...
ਚੰਡੀਗੜ੍ਹ, 24 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਸ਼ਹਿਰ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਤੇ 7 ਮਰੀਜ਼ ਸਿਹਤਯਾਬ ਹੋਏ | ਹੁਣ ਸ਼ਹਿਰ ਵਿਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 50 ਰਹਿ ਗਈ ਹੈ | ਅੱਜ ਜਿਹੜੇ ਸੈਕਟਰਾਂ 'ਚੋਂ ਮਾਮਲੇ ਸਾਹਮਣੇ ਆਏ ਉਨ੍ਹਾਂ ...
ਲਾਲੜੂ, 24 ਸਤੰਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉੱਤੇ ਝਾਰਮੜੀ ਨੇੜੇ ਮੋਟਰਸਾਈਕਲ ਦੀ ਟੱਕਰ ਲੱਗਣ ਕਾਰਨ ਦੂਜੇ ਮੋਟਰਸਾਈਕਲ 'ਤੇ ਸਵਾਰ 30 ਸਾਲਾ ਔਰਤ ਦੀ ਮੌਤ ਹੋ ਗਈ ਹੈ | ਥਾਣਾ ਲਾਲੜੂ ਦੇ ਏ. ਐਸ. ਆਈ. ਨਿਰਭੈ ਸਿੰਘ ਅਨੁਸਾਰ ਮਿ੍ਤਕਾ ਦੇ ਪਤੀ ਰਣਜੀਤ ...
ਜ਼ੀਰਕਪੁਰ, 24 ਸਤੰਬਰ (ਹੈਪੀ ਪੰਡਵਾਲਾ)-ਬੀਤੀ ਰਾਤ ਢਕੌਲੀ ਨੇੜੇ ਰੇਲਵੇ ਟਰੈਕ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਮਾਮਲੇ ਬਾਬਤ ਰੇਲਵੇ ਪੁਲਿਸ ਅਧਿਕਾਰੀ ਸੁਖਵੰਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਪੁਲਿਸ ਨੂੰ ਰੇਲਵੇ ਗੇਟ ਢਕੌਲੀ ਨੇੜੇ ਇਕ ਲਾਵਾਰਸ ਲਾਸ਼ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਰੋਪੜ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਉੱਘੇ ਬਿਜ਼ਨੈੱਸਮੈਨ ਅਮਰਜੀਤ ਸਿੰਘ ਵਾਲੀਆ ਦੀ ਸੁਪਤਨੀ ਬੀਬੀ ਗੁਰਿੰਦਰ ਕੌਰ ਵਾਲੀਆ, ਜਿਹੜੇ ਕਿ ਬੀਤੀ ਰਾਤ ਸਵਰਗ ਸਿਧਾਰ ਗਏ ਸਨ, ਦਾ ਅੰਤਿਮ ਸਸਕਾਰ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਵੈਟਰਨਰੀ ਏ. ਆਈ. ਵਰਕਰ ਯੂਨੀਅਨ ਪੰਜਾਬ ਵਲੋਂ ਮਿਹਨਤਾਨੇ ਦੀ ਮੰਗ ਨੂੰ ਲੈ ਕੇ ਮੁਹਾਲੀ ਵਿਚਲੇ ਡਾਇਰੈਕਟਰ ਪਸ਼ੂ-ਪਾਲਣ ਵਿਭਾਗ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ | ਇਸ ਮੌਕੇ ਸੂਬਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX