ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਸ਼ਹਿਰ 'ਚ ਚਾਰੇ ਪਾਸੇ ਜਲ ਥਲ ਹੋ ਗਈ ਹੈ ਤੇ ਕਈ ਨੀਵੇਂ ਖੇਤਰਾਂ 'ਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਜੇ ਪਾਸੇ ਇਸ ਵਾਰ ਕਿਸੇ ਵੀ ਨਿਗਮ ਨਾਲ ਸੰਬੰਧਿਤ ਰਾਜਨੀਤਕ ਆਗੂ ਵਲੋਂ ਨੀਵੇਂ ਖੇਤਰਾਂ 'ਚ ਪਾਣੀ ਭਰਨ ਨਾਲ ਆ ਰਹੀਆਂ ਸਮੱਸਿਆਂ ਨੂੰ ਦੂਰ ਕਰਨ ਲਈ ਪਹਿਲਾਂ ਦੀ ਤਰ੍ਹਾਂ ਬਾਹਰ ਨਿਕਲਣ ਦਾ ਹੌਂਸਲਾ ਨਹੀਂ ਵਿਖਾਇਆ | ਜਦ ਕਿ ਇਸ ਤੋਂ ਪਹਿਲਾਂ ਵਰ੍ਹਦੇ ਮੀਂਹ 'ਚ ਵੀ ਨਿਗਮ ਨਾਲ ਸੰਬੰਧਿਤ ਰਾਜਨੀਤਕ ਆਗੂਆਂ ਵਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਆਪਣਾ ਦੱਸਿਆ ਜਾਂਦਾ ਸੀ ਪਰ ਇਸ ਵਾਰ ਲੋਕਾਂ ਨੂੰ ਮੀਂਹ ਕਾਰਨ ਪਹਿਲਾਂ ਦੀ ਤਰ੍ਹਾਂ ਸਮੱਸਿਆਵਾਂ ਜ਼ਰੂਰ ਆਈਆਂ ਪਰ ਨਿਗਮ 'ਚ ਸੰਵਿਧਾਨਿਕ ਢੰਗ ਨਾਲ ਚੁਣ ਕੇ ਬੈਠੇ ਆਗੂ ਬਾਹਰ ਨਿਕਲ ਲੋਕਾਂ ਦੀ ਸਾਰ ਲੈਂਦੇ ਨਜ਼ਰ ਨਹੀਂ ਆਏ | ਅੱਜ ਪੂਰਾ ਦਿਨ ਪਏ ਮੀਂਹ ਕਾਰਨ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ 'ਤੇ ਜਾਣ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਕਈ ਖੇਤਰਾਂ 'ਚ ਗਲੀਆਂ ਨਾਲੀਆਂ 'ਚ ਪਾਣੀ ਭਰਨ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ | ਸ਼ਹਿਰ ਦੇ ਕਈ ਖੇਤਰ ਅਜਿਹੇ ਵੀ ਹਨ ਜੋ ਨੀਵੇਂ ਹੋਣ ਕਾਰਨ ਲੋਕਾਂ ਨੂੰ ਘਰਾਂ ਤੋਂ ਪਾਣੀ ਬਾਹਰ ਕੱਢਣ ਲਈ ਵੀ ਜੱਦੋ ਜਹਿਦ ਕਰਨੀ ਪਈ | ਸ਼ਹਿਰ ਦੇ ਧੋਬ ਘਾਟ, ਬੇਹੜਾ ਰੋਡ, ਮਾਡਲ ਟਾਊਨ, ਤਿ੍ਪੜੀ ਬਾਜ਼ਾਰ, ਛੋਟੀ ਬਾਰਾਂਦਰੀ, ਕਿਤਾਬਾਂ ਵਾਲਾ ਬਾਜ਼ਾਰ, ਦੌ ਪਾਰਕ, ਬਿਸ਼ਨ ਨਗਰ, 33 ਫੁਟੀ ਰੋਡ ਤੇ ਬੱਸ ਅੱਡਾ ਆਦਿ ਇਲਾਕੇ ਨੀਵੇਂ ਹੋਣ ਕਾਰਨ ਸਾਰਾ ਦਿਨ ਪਾਣੀ ਭਰਿਆ ਰਿਹਾ ਤੇ ਜਿਥੇ ਲੋਕ ਰੋਜ਼ਮਰ੍ਹਾ ਦੇ ਕੰਮਾਂ ਕਾਰ ਲਈ ਵੀ ਤੰਗ ਪ੍ਰੇਸ਼ਾਨ ਹੁੰਦੇ ਵਿਖਾਈ ਦਿੱਤੇ |
ਸਮਾਣਾ ਸ਼ਹਿਰ ਹੋਇਆ ਜਲ-ਥਲ
ਸਮਾਣਾ, (ਪ੍ਰੀਤਮ ਸਿੰਘ ਨਾਗੀ)-ਸਥਾਨਕ ਸ਼ਹਿਰ 'ਚ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਹੀ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸ਼ਹਿਰ 'ਚ ਕਈ ਜਗ੍ਹਾ ਜਿਵੇਂ ਬੱਸ ਅੱਡਾ, ਤਹਿਸੀਲ ਰੋਡ, ਕਿ੍ਸ਼ਨਾ ਮਾਰਕੀਟ, ਸਤੀ ਬਾਜ਼ਾਰ, ਮੇਨ ਰੋਡ, ਬੰਦ ਗਲੀ ਤੇ ਹਲਵਾਈ ਬਾਜ਼ਾਰ ਤੋਂ ਇਲਾਵਾ ਸ਼ਹਿਰ ਦੇ ਹੋਰ ਵੱਖ-ਵੱਖ ਹਿੱਸਿਆਂ 'ਚ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਤੇ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਗੰਦੇ ਪਾਣੀ ਦੇ 'ਚੋਂ ਹੀ ਲੰਘ ਕੇ ਜਾਣਾ ਪੈ ਰਿਹਾ ਹੈ | ਬਰਸਾਤ ਪੈਣ ਕਾਰਨ ਕਈ ਘਰਾਂ ਤੇ ਦੁਕਾਨਾਂ 'ਚ ਪਾਣੀ ਭਰ ਗਿਆ ਹੈ | ਕੁਝ ਨਾਗਰਿਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਾਲ ਨਾਲ ਇਥੇ ਲੋਕ ਵੀ ਬਰਾਬਰ ਦੇ ਭਾਗੀਦਾਰ ਹਨ ਕਿਉਂਕਿ ਲੋਕ ਆਪਣੇ ਘਰਾਂ ਦਾ ਕੂੜਾ ਕਰਕਟ ਵੀ ਸੀਵਰੇਜ ਦੇ ਵਿਚ ਸੁੱਟ ਦਿੰਦੇ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਪਾਣੀ ਸੜਕਾਂ 'ਤੇ ਜਮਾਂ ਹੋ ਜਾਂਦਾ ਹੈ | ਸੀਨੀਅਰ ਅਕਾਲੀ ਨੇਤਾ ਅਸ਼ੋਕ ਮੌਦਗਿਲ, ਸੁਦਰਸ਼ਨ ਮਿੱਤਲ ਤੇ ਜਗਤਾਰ ਸੰਧੂ ਦਾ ਕਹਿਣਾ ਹੈ ਕਿ ਸਰਕਾਰ ਸ਼ਹਿਰ 'ਚ ਪਾਣੀ ਦੀ ਨਿਕਾਸੀ ਵੱਲ ਵਿਸ਼ੇਸ਼ ਧਿਆਨ ਦੇਵੇ ਕਿਉਂਕਿ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਪਾਣੀ ਭਰ ਜਾਂਦਾ ਹੈ ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਹੈ |
ਬਾਰਿਸ਼ ਕਾਰਨ ਕਿਸਾਨਾਂ ਦੀ ਜਾਨ ਮੁੱਠੀ 'ਚ ਆਈ
ਰਾਜਪੁਰਾ, (ਰਣਜੀਤ ਸਿੰਘ)-ਹਲਕਾ ਰਾਜਪੁਰਾ ਨੇੜਲੇ ਪਿੰਡਾਂ 'ਚ ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਪਈ ਹੈ | ਜਾਣਕਾਰੀ ਮੁਤਾਬਿਕ ਹਲਕੇ ਦੇ ਪਿੰਡਾਂ ਇਸਲਾਮਪੁਰ, ਸੈਦਖੇੜੀ, ਮਹਿਮਾਂ, ਕੁੱਥਾਖੇੜੀ, ਹਰਪਾਲਪੁਰ, ਜਾਸਲਾਂ, ਖੇੜਾ ਮਾਣਕਪੁਰ, ਜੰਗਪੁਰਾ, ਖੰਡੋਲੀ, ਭੱਦਕ, ਜੱਖੜਾਂ, ਬਢੋਲੀ ਗੁਜਰਾਂ, ਖ਼ਾਨਪੁਰ, ਪਹਿਰ ਤੇ ਹੋਰਨਾਂ ਪਿੰਡਾਂ ਦੇ ਵੱਖ-ਵੱਖ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀ ਸਾਉਣੀ ਦੀ ਫ਼ਸਲ 'ਤੇ ਕਾਫ਼ੀ ਜ਼ਿਆਦਾ ਮਾਰੂ ਅਸਰ ਕੀਤਾ ਹੈ | ਝੋਨੇ ਦੇ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ ਜਿਸ ਕਾਰਨ ਝੋਨੇ ਦੀ ਕਟਾਈ ਲੋਟ ਹੋ ਗਈ ਹੈ ਜਿਹੜੀ ਫ਼ਸਲ ਪੱਕੀ ਹੋਈ ਹੈ ਉਸ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲਾਂ ਹੀ ਕਣਕ ਸੂਰਜਮੁਖੀ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ | ਹੁਣ ਮਹਿੰਗੇ ਮੁੱਲ ਦਾ ਖਾਦ, ਤੇਲ, ਦਵਾਈਆਂ ਵਗ਼ੈਰਾ ਪਾ ਕੇ ਝੋਨੇ ਦੀ ਫ਼ਸਲ ਤੋ ਕਾਫ਼ੀ ਜ਼ਿਆਦਾ ਆਸਾਂ ਸਨ ਪਰ ਹੁਣ ਕੁਦਰਤੀ ਦੀ ਕਰੋਪੀ ਕਾਰਨ ਇਹ ਫ਼ਸਲ ਵੀ ਬਰਬਾਦ ਹੋਣ ਕਿਨਾਰੇ ਪੁੱਜ ਗਈ ਹੈ | ਅਨਾਜ ਮੰਡੀ ਦੇ ਪ੍ਰਧਾਨ ਰੁਪਿੰਦਰ ਸਿੰਘ ਰੂਬੀ ਦਾ ਕਹਿਣਾ ਹੈ ਕਿ ਕੁਦਰਤ ਮੂਹਰੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ ਪਰ ਫਿਰ ਵੀ ਆੜ੍ਹਤੀਆਂ ਨੇ ਮੰਡੀ 'ਚ ਆਈ ਹੋਈ ਫ਼ਸਲ ਨੂੰ ਤਰਪਾਲਾਂ ਵਗ਼ੈਰਾ ਪਾ ਕੇ ਢੱਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ | ਇਸ ਸੰਬੰਧੀ ਜ਼ਿਲ੍ਹਾ ਖੇਤੀਬਾੜੀ ਵਿਸਥਾਰ ਅਫਸਰ ਰਵਿੰਦਰ ਪਾਲ ਸਿੰਘ ਚੱਠਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਪਟਿਆਲਾ 'ਚ ਕੱਲ ਤੋਂ ਹੋ ਰਹੀ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਦਾ 1 ਤੋਂ 2 ਫੀਸਦੀ ਰਕਬਾ ਡਿਗ ਗਿਆ ਹੈ | ਜਿਸ ਤੋਂ ਇਲਾਵਾ ਪਰਮਲ ਤੇ ਬਾਸਮਤੀ ਦਾ ਲਗਪਗ 30 ਫੀਸਦੀ ਰਕਬਾ ਜੋ ਨਿਸਰ ਰਿਹਾ ਸੀ ਉਸ ਦਾ ਝਾੜ 2 ਤੋਂ 3 ਫੀਸਦੀ ਘੱਟ ਸਕਦਾ ਹੈ |
ਰਾਜਪੁਰਾ 'ਚ ਕਈ ਥਾਵਾਂ 'ਤੇ ਖੜ੍ਹਾ ਪਾਣੀ
ਸਥਾਨਕ ਸ਼ਹਿਰ 'ਚ ਬੀਤੇ ਕੱਲ੍ਹ ਤੋਂ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ 'ਤੇ ਪਾਣੀ ਖੜ੍ਹ ਗਿਆ ਹੈ | ਜਾਣਕਾਰੀ ਮੁਤਾਬਿਕ ਕੋਰਟ ਰੋਡ, ਅਨਾਜ ਮੰਡੀ ਰੋਡ, ਅੰਡਰ ਬਿ੍ਜ ਰੋਡ, ਕਾਲਕਾ ਰੋਡ ਗਗਨ ਚੌਕ, ਗਾਂਧੀ ਕਾਲੋਨੀ ਦੀਆਂ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਕਾਫੀ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ | ਕਈਆਂ ਥਾਵਾਂ 'ਤੇ ਵਾਹਨ ਪਾਣੀ 'ਚ ਫਸੇ ਵੇਖੇ ਗਏ, ਗਗਨ ਚੌਕ 'ਤੇ ਜਾਮ ਵਰਗੀ ਹਾਲਤ ਬਣੀ ਹੋਈ ਸੀ | ਇਸ ਦੇ ਨਾਲ ਹੀ ਸਬਜ਼ੀ ਮੰਡੀ ਵਿਚ ਵੀ ਪਾਣੀ ਖੜ੍ਹ ਜਾਣ ਕਾਰਨ ਲੋਕਾਂ ਲਈ ਦਿੱਕਤਾਂ ਖੜੀਆਂ ਹੋਈਆਂ ਪਈਆਂ ਸਨ |
ਬਨੂੜ, 24 ਸਤੰਬਰ (ਭੁਪਿੰਦਰ ਸਿੰਘ)-ਬਨੂੜ ਜ਼ੀਰਕਪੁਰ ਕੌਮੀ ਮਾਰਗ 'ਤੇ ਬਸੀ ਈਸੇ ਖਾਂ ਨੇੜੇ ਪੀ. ਆਰ. ਟੀ. ਸੀ. ਦੀ ਬੱਸ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਦੀ ਬੱਸ ਜ਼ੀਰਕਪੁਰ ਤੋਂ ਬਨੂੜ ਵੱਲ ਆ ਰਹੀ ਸੀ | ...
ਰਾਜਪੁਰਾ, 24 ਸਤੰਬਰ (ਜੀ. ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਐਨ. ਐਸ. ਐਸ. ਤੇ ਰੈੱਡ ਰਿਬਨ ਵਿਭਾਗ ਵਲੋਂ ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਐਨ. ਐਸ. ਐਸ. ਦਿਵਸ ...
ਰਾਜਪੁਰਾ, 24 ਸਤੰਬਰ (ਜੀ. ਪੀ. ਸਿੰਘ)-ਨੇੜਲੇ ਪਿੰਡ ਸੈਦਖੇੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਖੇਤੀਬਾੜੀ ਵਿਭਾਗ ਬਲਾਕ ਰਾਜਪੁਰਾ ਵਲੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪਟਿਆਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਪਰਾਲੀ ਨੂੰ ਨਾ-ਸਾੜਨ ਸੰਬੰਧੀ ਜਾਗਰੂਕਤਾ ਕੈਂਪ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਵਿਖੇ ਸੰਸਥਾ ਦੀ ਐਨ. ਐੱਸ. ਐੱਸ. ਇਕਾਈ ਵਲੋਂ ਇਕ ਰੋਜ਼ਾ ਕੈਂਪ ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਤੇ ਬੂਟੇ ਲਗਾਏ | ...
ਨਾਭਾ, 24 ਸਤੰਬਰ (ਅਮਨਦੀਪ ਸਿੰਘ ਲਵਲੀ)-ਕਾਂਗਰਸ ਪਾਰਟੀ ਦੇ ਵਾਈਸ ਚੇਅਰਮੈਨ ਪੰਜਾਬ ਹਰੀ ਕਿ੍ਸ਼ਨ ਸੇਠ ਜੋ ਜਨਰਲ ਸਕੱਤਰ ਪੰਜਾਬ ਸਵਰਨਕਾਰ ਸੰਘ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸ਼ਹਿਰ ਦੇ ਪ੍ਰਧਾਨ ਪੱਖੋਂ ਵੀ ਸੇਵਾਵਾਂ ਨਿਭਾ ਰਹੇ, ਨੇ ਉਨ੍ਹਾਂ ਦੀ ਅਗਵਾਈ 'ਚ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸਾਲਾਨਾ 'ਪ੍ਰਤਿਭਾ-ਖੋਜ ਮੁਕਾਬਲਾ 2022' ਕਰਵਾਏ ਗਏ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡਾ. ਗਗਨਦੀਪ ਥਾਪਾ ਇੰਚਾਰਜ ਯੂਥ ਵੈੱਲਫੇਅਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਤੇ ਡਾ. ਐੱਸ. ਐੱਸ. ...
ਪਾਤੜਾਂ, 24 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ 'ਚ ਕਾਂਗਰਸ ਪਾਰਟੀ ਦੇ ਆਗੂ ਮੋਹਰ ਸਿੰਘ ਸਰਪੰਚ ਪਿੰਡ ਜਿਉਣਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਨ | ...
ਪਾਤੜਾਂ, 24 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਗੁਰਦੁਆਰਾ ਧਮਧਾਨ ਸਾਹਿਬ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਂਦ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਨਤਮਸਤਕ ਹੋਣ ਮਗਰੋਂ ਬਾਬਾ ਜੀਵਨ ਸਿੰਘ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਤਵਿੰਦਰ ਸਿੰਘ ਵਾਸੀ ਘੜਾਮਾ ਪੱਤੀ, ਸਮਾਣਾ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਇਮੀਗੇ੍ਰਸ਼ਨ ਏਜੰਟ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ ਨੇ ਉਸ ਦੇ ਲੜਕੇ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਦੇ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਥਾਣਾ ਸਦਰ ਦੀ ਪੁਲਿਸ ਨੇ ਖੇਤ 'ਚ ਕੰਮ ਕਰਨ ਤੋਂ ਮਨ੍ਹਾ ਕਰਨ 'ਤੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤ ਨੌਗਾਵਾਂ ਵਾਸੀ ਮੰਗਾ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਮਹਿੰਦਰ ਸਿੰਘ ਨੂੰ ਉਸ ਦੇ ਖੇਤ 'ਚ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਲੋਕਾਂ ਦੀ ਭਲਾਈ ਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ | ਇਸ ਦਿਸ਼ਾ 'ਚ ਨਾਭਾ ਵਿਖੇ 21.88 ਕਰੋੜ ਰੁਪਏ ਨਾਲ ਬਣ ਰਹੇ ਸੀਵਰੇਜ, ਮੇਨ ਪੰਪਿੰਗ ਸਟੇਸ਼ਨ ਤੇ ਸੀਵਰੇਜ ...
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਜੋੜੀ ਪ੍ਰਾਣ ਸਭਰਵਾਲ-ਸੁਨੀਤਾ ਸਭਰਵਾਲ ਵਲੋਂ ਸਦਭਾਵਨਾ ਹਾਰਟ ਹਸਪਤਾਲ ਕੰਪਲੈਕਸ ਵਿਖੇ ਕਰਵਾਏ ਸਾਦੇ ਸਮਾਗਮ 'ਚ ਡਾ. ਸੁਧੀਰ ਵਰਮਾ ਪ੍ਰਧਾਨ ਉੱਤਰ ਭਾਰਤ ਦੇ ਪ੍ਰਸਿੱਧ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-59ਵੇਂ ਦਿਨ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦਾ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਅੱਗੇ ਧਰਨਾ ਜਾਰੀ ਰਿਹਾ ਤੇ 6 ਸਾਥੀ ਪਿੰਡ ਭੇਡਪੂਰਾ ਕੋਲ 400 ਕੇ. ਵੀ. ਬਿਜਲੀ ਲਾਈਨ ਦੇ ਟਾਵਰ 'ਤੇ ਪੰਜਵੇਂ ਦਿਨ ਵੀ ਡਟੇ ਰਹੇ | ਯੂਨੀਅਨ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਮਕਾਨ ਦਾ ਬਿਆਨਾ ਕਰ ਡੇਢ ਲੱਖ ਰੁਪਏ ਲੈ ਕੇ ਰਜਿਸਟਰੀ ਨਾ ਕਰਵਾਉਣ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਇੰਦਰਜੀਤ ਸਿੰਘ ਵਾਸੀ ਪਿੰਡ ਚਲੈਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਮਨਦੀਪ ...
ਪਟਿਆਲਾ, 24 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪਟਿਆਲਾ ਜ਼ਿਲੇ੍ਹ ਦੀ ਪ੍ਰਤੀਨਿਧਤਾ ਕਰਨ ਵਾਲੇ 7 ਵਿਧਾਨ ਸਭਾ ਮੈਂਬਰ ਪੰਜਾਬੀ ਯੂਨੀਵਰਸਿਟੀ ਨਾਲ ਆਪਣੀ ਭਾਵਨਾਤਮਕ ਸਾਂਝ ਨੂੰ ਦਰਸਾਉਂਦੇ ਹੋਏ ਯੂਨੀਵਰਸਿਟੀ ਦੇ ਕੰਮ ਕਾਜ ਨੂੰ ਨੇੜਿਉਂ ਸਮਝਣ ਲਈ ਡੀਨ ਅਲੂਮਨੀ ...
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਸਿੱਧ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ 'ਚ ਭਾਰੂ ਹੋਈ ਰਾਜਨੀਤੀ ਨੇ ਸਾਲਾਨਾ ਚੋਣਾਂ ਮੌਕੇ ਫਿਰ ਕੁੰਢੀਆਂ ਦੇ ਸਿੰਙ ਫਸਾ ਦਿੱਤੇ ਹਨ | ਚੋਣ ਦੰਗਲ 'ਚ ਜਾਅਲੀ ਦਸਤਖਤਾਂ ਹੇਠ ਪ੍ਰਧਾਨ ਤੇ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਪਟਿਆਲਾ ਵਿਖੇ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਤੇ ਭਾਸ਼ਾ ਵਿਭਾਗ ਵਲੋਂ ਭਾਸ਼ਾ ਭਵਨ ਵਿਖੇ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ ...
ਬਹਾਦਰਗੜ੍ਹ, 24 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਫਾਇਰ ਬਿ੍ਗੇਡ ਵਿਭਾਗ ਪਟਿਆਲਾ ਦੀ ਟੀਮ ਵਲੋਂ ਇੰਸਟੀਚਿਊਟ 'ਚ ਲੱਗੇ ਅੱਗ ਬੁਝਾਊ ਯੰਤਰਾਂ ਨੂੰ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਦੇ ਪਿ੍ੰਸੀਪਲ ਡਾ. ਸਿਮਰਤ ਕੌਰ ਦੀ ਅਗਵਾਈ ਹੇਠ 'ਪੋਸ਼ਣ ਮਾਹ' ਪ੍ਰੋਗਰਾਮ ਤਹਿਤ ਐਨ. ਐੱਸ. ਐੱਸ. ਯੂਨਿਟਾਂ, ਨਹਿਰੂ ਯੁਵਾ ਕੇਂਦਰ, ਏਕ ਭਾਰਤ ਸ੍ਰੇਸ਼ਟ ਭਾਰਤ, ਰੈੱਡ ਰਿਬਨ ਕਲੱਬ ਵਲੋਂ ਵੱਖ-ਵੱਖ ...
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚਾਈਨੀਜ਼ ਵਾਇਰਸ ਕਾਰਨ ਪ੍ਰਭਾਵਿਤ ਫ਼ਸਲ ਦਾ ਸਰਕਾਰ ਦੇ ਅਧਿਕਾਰੀਆਂ ਨੇ ਜਿਹੜਾ ਗਿਰਦਾਵਰੀ ...
ਖਮਾਣੋਂ, 24 ਸਤੰਬਰ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਲੋਂ ਵਿਸ਼ਵ ਖ਼ੂਨਦਾਨ ਦਿਵਸ 'ਤੇ 41ਵਾਂ ਖ਼ੂਨਦਾਨ ਕੈਂਪ 1 ਅਕਤੂਬਰ ਨੂੰ ਸਵੇਰੇ 9:30 ਤੋਂ 2 ਵਜੇ ਤੱਕ ਸ੍ਰੀ ਸ਼ਕਤੀ ਧਰਮਸ਼ਾਲਾ ਸਾਹਮਣੇ ਦੁਰਗਾ ਮੰਦਰ ਖਮਾਣੋਂ ਵਿਖੇ ਲਗਾਇਆ ਜਾ ਰਿਹਾ ਹੈ | ਇਸ ...
ਬਸੀ ਪਠਾਣਾਂ, 24 ਸਤੰਬਰ (ਰਵਿੰਦਰ ਮੌਦਗਿਲ)-ਸ੍ਰੀ ਰਾਮ ਨਾਟਕ ਤੇ ਸੋਸ਼ਲ ਕਲੱਬ ਬਸੀ ਪਠਾਣਾਂ ਇਸ ਵਾਰ ਆਪਣੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ | ਕਲੱਬ ਦੇ ਅਹੁਦੇਦਾਰਾਂ ਮੈਂਬਰਾਂ ਤੇ ਕਲਾਕਾਰਾਂ ਵਲੋਂ ਗੋਲਡਨ ਜੁਬਲੀ ਵਰ੍ਹੇ ਨੂੰ ਦੇਖਦੇ ਹੋਏ ਸਿਟੀ ਮੈਦਾਨ 'ਚ ਪੂਰੀਆਂ ...
ਮੰਡੀ ਗੋਬਿੰਦਗੜ੍ਹ, 24 ਸਤੰਬਰ (ਮੁਕੇਸ਼ ਘਈ)-ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ 'ਚ ਅੱਜ ਦਿਨ ਭਰ ਪਈ ਬਰਸਾਤ ਦੌਰਾਨ ਇਕ ਦਰੱਖਤ ਟੁੱਟ ਕੇ ਸਬਜ਼ੀ ਨਾਲ ਭਰੇ ਇਕ ਟਰੈਕਟਰ ਰੇਹੜੇ 'ਤੇ ਡਿਗ ਗਿਆ | ਸਥਾਨਕ ਸਬਜ਼ੀ ਮੰਡੀ ਦੁਸਹਿਰਾ ਗਰਾਊਾਡ ਨੇੜੇ ਜਿਸ ਥਾਂ 'ਤੇ ਇਹ ਹਾਦਸਾ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਚੰਡ ਰੂਪ 'ਚ ਚਲਾਈ ਜਾ ਰਹੀ ਧਰਮ ਪ੍ਰਚਾਰ ਪਸਾਰ ਲਹਿਰ ਨੂੰ ਪੰਜਾਬ ਦੇ ਬਾਹਰੀ ਰਾਜਾਂ ਵਿਚ ਪਹੁੰਚਾਇਆ ਜਾ ਰਿਹਾ ਹੈ ਤੇ ਅਜਿਹੇ ਮਕਸਦ ਨਾਲ ਧਾਰਮਿਕ ਸੰਸਥਾਵਾਂ ...
ਮੰਡੀ ਗੋਬਿੰਦਗੜ੍ਹ, 24 ਸਤੰਬਰ (ਮੁਕੇਸ਼ ਘਈ)-ਪੰਜਾਬ ਸਰਕਾਰ ਵਲੋਂ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਹਸਪਤਾਲਾਂ 'ਚ ਹੋਰ ਵੀ ਲੋੜੀਂਦੀ ਸੁਵਿਧਾਵਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਦੇ ਚੱਲਦਿਆਂ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ...
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਮਨਪ੍ਰੀਤ ਸਿੰਘ)-ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿਖੇ 409ਵੇਂ ਤਿੰਨ ਰੋਜ਼ਾ ਚੱਲਣ ਵਾਲੇ ਉਰਸ ਮੁਬਾਰਕ ਦੀ ਸ਼ੁਰੂਆਤ ਦੇ ਪਹਿਲੇ ਦਿਨ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਫ਼ਤਹਿਗੜ੍ਹ ਸਾਹਿਬ ਵਿਖੇ ਪੁੱਜੇ | ਜਾਣਕਾਰੀ ...
ਨਾਭਾ, 24 ਸਤੰਬਰ (ਅਮਨਦੀਪ ਸਿੰਘ ਲਵਲੀ)-ਕਾਂਗਰਸ ਪਾਰਟੀ ਵਲੋਂ ਆਪਣੇ ਜੁਝਾਰੂ ਵਰਕਰ ਜੋ ਲਗਾਤਾਰ ਪਾਰਟੀ ਨਾਲ ਖੜ੍ਹ ਸੇਵਾਵਾਂ ਨਿਭਾ ਰਹੇ ਨੇ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਨਾਭਾ 'ਚ ਪਿਛਲੇ ਲੰਬੇ ਸਮੇਂ ਤੋਂ ...
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਲੋਂ 'ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ' ਨੂੰ ਸਮਰਪਿਤ ਇਕ ਨਿਵੇਕਲੀ ਪਹਿਲਕਦਮੀ ਕੀਤੀ ਗਈ, ਜਿਸ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਆਧੁਨਿਕ ਸਿੱਖਿਆ ਦੇ ਹਾਣੀ ...
ਬਨੂੜ, 24 ਸਤੰਬਰ (ਭੁਪਿੰਦਰ ਸਿੰਘ)-ਬਨੂੜ ਖੇਤਰ ਹੋ ਰਹੀ ਭਾਰੀ ਬਾਰਿਸ਼ ਕਾਰਨ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਵੱਡੀ ਪੱਧਰ 'ਤੇ ਹੁੰਦੀ ਗੋਭੀ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ | ਮੀਂਹ ਕਾਰਨ ਕੱਟਣ ਲਈ ਤਿਆਰ ਖੜ੍ਹੇ ਝੋਨੇ ਦੀ ਵਢਾਈ ਦਸ ਦਿਨ ਪਛੜ ਗਈ ਹੈ | ਜਾਣਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX