ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਲੱਬ ਵਲੋਂ ਬਾਬਾ ਆਗਮਨ ਪੁਰਬ 'ਤੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਓਪਨ ਕਬੱਡੀ ਵਿਚ ਗਗੜਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਵਾਂਦਰ ਜਟਾਣਾ ਦੂਸਰੇ ਸਥਾਨ 'ਤੇ ਰਹੇ | 70 ਕਿਲੋ ਕਬੱਡੀ ਵਿਚ ਡੱਗੋ ਰੋਮਾਣਾ ਅਤੇ ਸੁੱਖਣਵਾਲਾ ਕ੍ਰਮਵਾਰ ਪਹਿਲੇ ਅਤੇ ਦੂਸਰੇ ਨੰਬਰ 'ਤੇ ਰਹੇ | 52 ਕਿੱਲੋ ਵਰਗ ਵਿਚ ਢੁੱਡੀ ਪਹਿਲੇ ਅਤੇ ਰਾਉਂਤਾ ਦੂਸਰੇ ਸਥਾਨ 'ਤੇ ਰਹੇ | ਇਸ ਟੂਰਨਾਮੈਂਟ ਵਿਚ ਬੈਸਟ ਰੇਡਰ ਬੁਰਜ ਲੱਟਾ, ਜਾਫ਼ੀ ਬਿੱਲਾ ਗਗੜਾ ਚੁਣੇ ਗਏ | ਜੇਤੂ ਟੀਮਾਂ ਨੂੰ ਇਨਾਮ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫੱਲਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਆਰੰਭ ਹੋ ਚੁੱਕੀਆਂ ਹਨ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਹੋ ਗਏ ਹਨ ਅਤੇ ਰਾਜ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਤੋਂ ਪਹਿਲਾ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ ਨੇ ਸਿਹਤ ਮੰਤਰੀ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਟੂਰਨਾਮੈਂਟ ਦੀ ਸਫ਼ਲਤਾ ਲਈ ਕਲੱਬ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਕਬੱਡੀ ਕੁਮੈਂਟੇਟਰ ਕਾਕਾ ਕਿਰਪਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਮੇਜਰ ਹਿੰਦੋਸਤਾਨੀ ਅਤੇ ਰੂਬੀ ਨੇ ਮੋਟਰ ਸਾਈਕਲ ਦੇ ਕਰਤੱਵ ਦਿਖਾਏ | ਇਸ ਮੌਕੇ ਕਬੱਲ ਮੈਂਬਰ ਪਰਗਟ ਸਿੰਘ ਗਿਰੀ, ਰਣਵੀਰ ਸਿੰਘ ਤਹਿਸੀਲ ਦਾਰ, ਸ਼ਿਵਚਰਨ ਸਿੰਘ ਮਿਸ਼ਰੀਵਾਲਾ, ਗੁਰਪ੍ਰੀਤ ਸਿੰਘ ਬਰਾੜ, ਹਰਵੀਰ ਸਿੰਘ ਸੇਖੋਂ, ਪਰਮਿੰਦਰ ਸਿੰਘ ਸਰਪੰਚ, ਬਲਜੀਤ ਸਿੰਘ ਚਾਹਿਲ, ਕੰਵਲਜੀਤ ਸਿੰਘ ਢਿੱਲੋਂ, ਬਲਕਰਨ ਸਿੰਘ ਮੱਲੀ, ਮਨਜਿੰਦਰ ਪਾਲ ਸ਼ਰਮਾ, ਅਰਵਿੰਦਰ ਸਿੰਘ ਨੰਬਰਦਾਰ, ਮਨਦੀਪ ਸਿੰਘ ਮੋਰਾਂਵਾਲੀ, ਦਿਲਬਾਗ ਸਿੰਘ ਏ.ਐਸ.ਆਈ., ਜਸਵੀਰ ਸਿੰਘ ਬਰਾੜ, ਪੱਪੂ ਸਰਪੰਚ, ਹਰਫੂਲ ਸਿੰਘ ਸਰਪੰਚ, ਡਾ. ਜਗਜੀਤ ਸਿੰਘ, ਚਰਨਜੀਤ ਸਿੰਘ ਅਰਾਈਆਂਵਾਲਾ, ਤਾਰਾ ਮੁਨੀਲਾ, ਅਮਰਜੀਤ ਚੰਦਬਾਜਾ, ਦਵਿੰਦਰ ਸਿੰਘ ਮੰਡ ਵਾਲਾ, ਰਣਜੀਤ ਸਿੰਘ ਕਲੇਰ, ਰਾਜਾ ਬਰਾੜ, ਅਤੇ ਗੁਰਜੀਤ ਸਿੰਘ ਆਦਿ ਕਬੱਲ ਮੈਂਬਰ ਹਾਜ਼ਰ ਸਨ |
ਸਾਦਿਕ, 24 ਸਤੰਬਰ (ਆਰ.ਐਸ.ਧੁੰਨਾ)-ਨੇੜਲੇ ਪਿੰਡ ਮੁਮਾਰਾ ਦੇ ਵਸਨੀਕ ਜੱਗਾ ਸਿੰਘ ਪੁੱਤਰ ਜੀਤਾ ਸਿੰਘ ਜੋ ਟਰੱਕ ਡਰਾਈਵਰ ਸੀ ਤੇ ਟਰੱਕ ਲੈ ਕੇ ਜੰਮੂ ਗਿਆ ਸੀ ਦੀ ਲਾਸ਼ ਜੰਮੂ ਨੇੜਿਉਂ ਲੰਘਦੀ ਨਦੀ ਕੋਲੋਂ ਮਿਲਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਿ੍ਤਕ ਜੱਗਾ ਸਿੰਘ ਦੀ ...
ਕੋਟਕਪੂਰਾ, 24 ਸਤੰਬਰ (ਮੋਹਰ ਸਿੰਘ ਗਿੱਲ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਮਨਰੇਗਾ ਮਜ਼ਦੂਰ ਯੂਨੀਅਨ ਦੀ ਅਹਿਮ ਇਕੱਤਰਤਾ ਪਿੰਡ ਦੁਆਰੇਆਣਾ ਵਿਖੇ ਹੋਏ | ਇਸ ਦੌਰਾਨ ਅਜੋਕੇ ਮਹਿੰਗਾਈ ਦੇ ਜ਼ਮਾਨੇ 'ਚ ਮਨਰੇਗਾ ਮਜ਼ਦੂਰਾਂ ਦੀਆਂ ਭਖ਼ਵੀਆਂ ...
ਫ਼ਰੀਦਕੋਟ, 24 ਸਤੰਬਰ (ਸਤੀਸ਼ ਬਾਗ਼ੀ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਈ.ਐਨ.ਟੀ. ਵਿਭਾਗ ਵੱਲੋਂ ਸੁਣਨ ਤੋਂ ਅਸਮਰੱਥ ਲੋਕਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਅੰਤਰਰਾਸ਼ਟਰੀ ਹਫ਼ਤਾ ਮਨਾਇਆ ਗਿਆ | ਜਿਸ ਦੌਰਾਨ ਜਨਮ ਤੋਂ ਹੀ ਸੁਨਣ ਅਤੇ ਬੋਲਣ ਤੋਂ ...
ਬਾਜਾਖਾਨਾ, 24 ਸਤੰਬਰ (ਜਗਦੀਪ ਸਿੰਘ ਗਿੱਲ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੇਨ ਡੋਡ ਸੈਂਟਰ ਬਾਜਾਖਾਨਾ ਵਿਖੇ ਸੈਂਟਰ ਪੱਧਰੀ ਸਕੂਲ ਪ੍ਰਾਇਮਰੀ ਖੇਡਾਂ ਦਾ ਉਦਘਾਟਨ ਡਾ: ਲਛਮਣ ਸਿੰਘ ਭਗਤੂਆਣਾ ਜ਼ਿਲ੍ਹਾ ਖ਼ਜ਼ਾਨਚੀ ਆਮ ਆਦਮੀ ਪਾਰਟੀ ਵਲੋਂ ਪਿੰਡ ਡੋਡ ਦੀ ਸਰਪੰਚ ...
ਮਲੋਟ, 24 ਸਤੰਬਰ (ਅਜਮੇਰ ਸਿੰਘ ਬਰਾੜ)-ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ਦੇ ਮੁਕਾਬਲੇ ਕਮਿਊਨਿਟੀ ਹਾਲ ਦਾਨੇਵਾਲਾ ਵਿਖੇ ਹੋਏ, ਜਿਸ ਵਿਚ ਸਰਕਾਰੀ ਹਾਈ ਸਕੂਲ ਭਗਵਾਨਪੁਰਾ ਦੇ ਵਿਦਿਆਰਥੀ ਅੰਕੁਸ਼ ਸ਼ਰਮਾ ਨੇ ਕਰਾਟੇ ਅੰਡਰ-17 ਮੁਕਾਬਲਿਆਂ ਵਿਚ ਜ਼ਿਲ੍ਹੇ 'ਚੋਂ ਪਹਿਲਾ ...
ਫ਼ਰੀਦਕੋਟ, 24 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫ਼ਰੀਦਕੋਟ 'ਚ ਸਮਾਗਮ ਕਰਵਾਇਆ ਗਿਆ ਜਿਸ 'ਚ 25 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ | ਪ੍ਰਧਾਨ ਵਜ਼ੀਰ ਚੰਦ ਗੁਪਤਾ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਕਿਹਾ ਤੇ ਆਪਣੇ ਵਿਚਾਰ ...
ਜੈਤੋ, ਬਰਗਾੜੀ, 24 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਲਖਵਿੰਦਰ ਸ਼ਰਮਾ)-ਦੀ ਗੁਰੂਸਰ ਬਹੁਮੰਤਵੀ ਸਾਹਿਕਾਰੀ ਸਭਾ ਲਿਮ: ਗੁਰੂਸਰ ਦੇ ਅਹੁਦੇਦਾਰ ਦੀ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਬਹਿਬਲ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ 'ਤੇ ...
ਲੰਬੀ, 24 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਹਲਕੇ ਭਰ ਵਿਚ ਸੇਮ ਨਾਲਿਆਂ ਦਾ ਸੁੰਗੜ ਰਿਹਾ ਆਕਾਰ ਕਿਸਾਨਾਂ ਲਈ ਮੁਸੀਬਤ ਬਣ ਰਿਹਾ ਹੈ | ਸਮੇਂ-ਸਮੇਂ 'ਤੇ ਪੈ ਰਹੀਆਂ ਬਾਰਿਸ਼ਾਂ ਨਾਲ ਕਿਸਾਨਾਂ ਨੰੂ ਹਰ ਸਾਲ ਕਈ ਲੱਖਾਂ ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਸੇਮ ਨਾਲਾ ...
ਮੰਡੀ ਲੱਖੇਵਾਲੀ, 24 ਸਤੰਬਰ (ਮਿਲਖ ਰਾਜ)-ਇਸ ਵਾਰ ਪਈਆਂ ਭਾਰੀ ਬਾਰਿਸ਼ਾਂ ਤੋਂ ਕਰੜੇ ਸੰਘਰਸ਼ ਅਤੇ ਦੁੱਗਣੀ ਲਾਗਤ ਨਾਲ ਪੁੱਤਾਂ ਵਾਂਗ ਪਾਲੀ ਝੋਨੇ ਅਤੇ ਨਰਮੇ ਦੀ ਫ਼ਸਲ 'ਤੇ ਸਵੇਰ ਤੋਂ ਪੈ ਰਹੀ ਬਾਰਿਸ਼ ਅਤੇ ਛਾਏ ਖ਼ਤਰਨਾਕ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ...
ਦੋਦਾ, 24 ਸਤੰਬਰ (ਰਵੀਪਾਲ)-ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਹਾਈ ਸਮਾਰਟ ਸਕੂਲ ਛੱਤਿਆਣਾ ਵਿਖੇ ਜ਼ਿਲ੍ਹਾ ਕਿ੍ਕਟ ਇੰਚਾਰਜ ਰਾਜਬੀਰ ਸਿੰਘ ਹੈੱਡ ਮਾਸਟਰ ਦੀ ਅਗਵਾਈ 'ਚ ਸ਼ੁਰੂ ਹੋਏ | ਇਸ ਦੀ ਸ਼ੁਰੂਆਤ ਜ਼ਿਲ੍ਹਾ ਕਿ੍ਕਟ ...
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਦੀ ਦੇਖ-ਰੇਖ ਹੇਠ ਚੱਲ ਰਹੇ ਭਾਈ ਘਨ੍ਹੱਈਆ ਜੀ.ਐਨ.ਐਸ.ਐਸ. ਯੂਨਿਟ ਵਲੋਂ ...
ਫ਼ਰੀਦਕੋਟ, 24 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਸਥਾਨਕ ਸਰਕਾਰੀ ਬਿ੍ਜਿੰਦਰਾ ਕਾਲਿਜ ਦੀ ਗਰਾਊਾਡ 'ਚ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ ਅੱਠ ...
ਫ਼ਰੀਦਕੋਟ, 24 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸੰੁਦਰ ਲਿਖਾਈ ਤੇ ਪੇਂਟਿੰਗ ਮੁਕਾਬਲਾ ਸਥਾਨਕ ਸਰਕਾਰੀ ਬਿ੍ਜਿੰਦਰਾ ਕਾਲਜ 'ਚ ਕਰਵਾਇਆ ਗਿਆ | ਜਿਸ 'ਚ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ...
ਪੰਜਗਰਾਈਾ ਕਲਾਂ, 24 ਸਤੰਬਰ (ਕੁਲਦੀਪ ਸਿੰਘ ਗੋਂਦਾਰਾ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਅਧੂਰੇ ਪਏ ਵਿਕਾਸ ਕਰਜਾਂ ਨੂੰ ਅੱਗੇ ਤੋਰਦਿਆਂ ਦੁਬਾਰਾ ਤੋਂ ਕੰਮ ਸ਼ੁਰੂ ਕੀਤੇ ਗਏ ਹਨ | ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਢੁੱਡੀ ਦੀਆਂ ...
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਮੈਮੋਰੀਅਲ ਸੀਨੀ: ਸੈਕੰ: ਸਕੂਲ ਕੋਟ ਸੁਖੀਆ ਦੀਆਂ ਖਿਡਾਰਨਾਂ ਨੇ ਫ਼ਰੀਦਕੋਟ ਵਿਖੇ ਹੋਏ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ 'ਚ ਟਹਿਣਾ ਜ਼ੋਨ ਵਲੋਂ ਖੇਡਦਿਆਂ ਹੋਇਆਂ ਜੂਡੋ ਦੇ ਮੁਕਾਬਲਿਆਂ ਚ' ...
ਕੋਟਕਪੂਰਾ, 24 ਸਤੰਬਰ (ਮੋਹਰ ਸਿੰਘ ਗਿੱਲ)-ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਬਾਬਾ ਫ਼ਰੀਦ ਜੀ ਦੇ ਸਾਲਾਨਾ ਮੇਲੇ 'ਤੇ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹਿਆ | ਇਸੇ ਦੌਰਾਨ ਬਾਬਾ ਫ਼ਰੀਦ ਨਰਸਿੰਗ ਕਾਲਜ ...
ਬਰਗਾੜੀ, ਜੈਤੋ, 24 ਸਤੰਬਰ (ਲਖਵਿੰਦਰ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਿਰਦੇਪਾਲ ਸਿੰਘ ਵਿੱਕੀ ਭਲੂਰੀਆ ਦੀ ਮੌਤ 'ਤੇ ਚੇਅਰਮੈਨ ਸਿਕੰਦਰ ਸਿੰਘ ਮੜਾਕ, ਰਾਜਾ ਭਾਰਦਵਾਜ, ਸਾਬਕਾ ਸਰਪੰਚ ਜਗਸੀਰ ਸਿੰਘ ਕੈਨੇਡਾ, ਸਾਬਕਾ ...
ਫ਼ਰੀਦਕੋਟ, 24 ਸਤੰਬਰ (ਪੁਰਬਾ)- ਅੱਜ ਟਿੱਲਾ ਬਾਬਾ ਫ਼ਰੀਦ ਜੀ ਗੁਰਦੁਆਰਾ ਸਾਹਿਬ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਮੱਥਾ ਟੇਕਣ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿਚ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲੱਗਣੇ ਬੇਹੱਦ ਸ਼ਰਮਨਾਕ ...
ਫ਼ਰੀਦਕੋਟ, 24 ਸਤੰਬਰ (ਸਰਬਜੀਤ ਸਿੰਘ)-ਫ਼ਰੀਦਕੋਟ ਦੀ ਰਿਆਸਤ ਸਮੇਂ ਬਣਾਏ ਗਏ ਦਰਬਾਜ ਗੰਜ ਜਿੱਥੇ ਕਿ ਕਿਸੇ ਸਮੇਂ ਫ਼ਰੀਦਕੋਟ ਦੇ ਰਾਜੇ ਵਲੋਂ ਦਰਬਾਰ ਲਾਇਆ ਜਾਂਦਾ ਸੀ | ਇਸ ਦੇ ਆਸ ਪਾਸ ਫ਼ਰੀਦਕੋਟ ਦੇ ਅਖਰੀ ਰਾਜੇ ਹਰਇੰਦਰ ਸਿੰਘ ਬਰਾੜ ਵਲੋਂ ਬਾਗ ਲਾਇਆ ਗਿਆ ਸੀ | ...
ਜੈਤੋ, 24 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਸ਼ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਨੀਵਿਆਂ ਇਲਾਕਿਆਂ ਵਿਚ ਪਾਣੀ ਜਮਾਂ ਹੋਣ ਕਰਕੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਅਤੇ ਰਾਹਗੀਰਾਂ ਨੂੰ ਲੰਘਣ ਵਿਚ ਭਾਰੀ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਚੱਲ ਰਹੀਆਂ ਖੇਡਾਂ ਦੌਰਾਨ ਕਬੱਡੀ ਲੜਕੇ ਅੰਡਰ-14 ਦੇ ਮੁਕਾਬਲੇ 'ਚ ਸਰਵਹਿੱਤਕਾਰੀ ਵਿੱਦਿਆ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਕਰਵਾਈ ਜ਼ਿਲ੍ਹਾ ਪੱਧਰੀ ਐਥਲੈਟਿਕ ਮੀਟ ਵਿਚ ਜੋਗਿੰਦਰ ਸਿੰਘ ਰਿਟਾ: ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਨੇ ਤਿੰਨ ...
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਹਲਕਾ ਗਿੱਦੜਬਾਹਾ ਦੇ ਸਮੂਹ ਸਰਪੰਚਾਂ ਦੀ ਅਹਿਮ ਮੀਟਿੰਗ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਹੋਈ, ਜਿਸ ਵਿਚ ਸਰਪੰਚਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਵਿਚ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿ੍ੰਸੀਪਲ ਸੁਭਾਸ ਚੰਦਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਟਾਈਲ ਕਬੱਡੀ ਅੰਡਰ-14, 17, 19 ਅਤੇ ਟੇਬਲ ਟੈਨਿਸ ਦੇ ਮੁਕਾਬਲੇ ਉਤਸ਼ਾਹ ਨਾਲ ਬਠਿੰਡਾ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ...
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਵਲੋਂ ਅੱਜ ਕਾਲਜ ਵਿਖੇ ਵੱਖ-ਵੱਖ ਵਿਸ਼ਿਆਂ 'ਤੇ ਬਹਿਸ (ਡਿਬੇਟ) ਮੁਕਾਬਲੇ ਕਰਵਾਏ ਗਏ, ਜਿਸ ਵਿਚ ਅਮਨਦੀਪ ਕੌਰ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਬੀ.ਐੱਲ.ਓਜ਼. ਘਰਾਂ ਵਿਚ ਜਾ ਕੇ ਵੋਟ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਰਹੇ ਹਨ | ਇਸੇ ਤਹਿਤ ਸ਼ਹਿਰ ਦੇ ਬੂਥ ਨੰਬਰ 182 ਤੋਂ 192 ਤੱਕ ਦੇ ਸੁਪਰਵਾਈਜ਼ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਪੀ.ਏ.ਡੀ.ਬੀ. ਦੀ ਬੀਤੇ ਦਿਨੀਂ ਹੋਈ ਡਾਇਰੈਕਟਰਾਂ ਦੀ ਚੋਣ ਤੋਂ ਬਾਅਦ ਅੱਜ ਸੀਨੀਅਰ ਆਗੂ ਸੁਖਜਿੰਦਰ ਸਿੰਘ ਬੱਬਲੂ ਬਰਾੜ ਦੀ ਅਗਵਾਈ ਹੇਠ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ...
ਮੰਡੀ ਬਰੀਵਾਲਾ, 24 ਸਤੰਬਰ (ਨਿਰਭੋਲ ਸਿੰਘ)-ਬਰੀਵਾਲਾ ਦੀ ਅਨਾਜ ਮੰਡੀ ਨਜ਼ਦੀਕ ਤੇਜ ਰਾਮ ਜਗਦੀਸ਼ ਲਾਲ ਦੀ ਪੈਸਟੀਸਾਈਡ ਦੁਕਾਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ | ਇਸ ਦੌਰਾਨ ਅੰਦਰ ਪਈਆ ਕੀਟਨਾਸ਼ਕ ਦਵਾਈਆਂ ਅਤੇ ਬੀਜ਼ ਪੂਰੀ ਤਰ੍ਹਾਂ ਨਸ਼ਟ ਹੋ ਗਏ | ...
ਲੰਬੀ, 24 ਸਤੰਬਰ (ਮੇਵਾ ਸਿੰਘ)-ਜ਼ਿਲ੍ਹਾ ਪੱਧਰੀ ਵਾਲੀਬਾਲ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਖਵਾਲਾ ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਮੁਕਾਬਲਿਆਂ ਵਿਚ ਤਿੰਨੇ ਵਰਗਾਂ ਅੰਡਰ-14, 17 ਅਤੇ 19 ਵਿਚ ਲੰਬੀ ਜ਼ੋਨ ਦੇ ਸਿੱਖਵਾਲਾ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX