ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਜਨਤਕ ਇਕੱਠ ਵਿਚ ਬੋਲਦਿਆਂ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਜਿਨ੍ਹਾਂ 'ਚ ਕਾਂਗਰਸ ਅਤੇ ਅਕਾਲੀ ਦਲ ਸ਼ਾਮਿਲ ਹਨ ਨੇ ਪੰਜਾਬ ਦੀ ਦੌਲਤ ਨੂੰ ਬਹੁਤ ਬੇਹਰਿਮੀ ਨਾਲ ਲੁੱਟਿਆ ਹੈ | ਦੋਵਾਂ ਪਾਰਟੀਆਂ ਨੇ ਲੁੱਟਣ ਵਿਚ ਅੰਗਰੇਜ਼ਾਂ ਨੂੰ ਵੀ ਮਾਤ ਦੇ ਦਿੱਤੀ ਹੈ | ਅੱਜ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ 6ਵੇਂ ਦਿਨ ਮੁੱਖ ਮੰਤਰੀ ਫ਼ਰੀਦਕੋਟ ਵਿਖੇ ਆਏ ਇਸ ਤੋਂ ਪਹਿਲਾਂ ਉਨ੍ਹਾਂ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਪੰਜਾਬ ਦੇ ਚੜ੍ਹਦੀ ਕਲਾ ਲਈ ਕਾਮਨਾ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਲੰਮੇ ਸਮੇਂ ਤੋਂ ਝੂਠ ਬੋਲਣ ਦੀ ਬਿਮਾਰੀ ਤੋਂ ਪੀੜ੍ਹਤ ਹਨ ਉਹ ਸਰਕਾਰ ਵਲੋਂ ਕੀਤੇ ਕੰਮਾਂ ਨੂੰ ਸਲਾਹੁਣ ਦੀ ਥਾਂ 'ਤੇ ਹਰ ਵਕਤ ਨੁਕਤਾਚੀਨੀ ਕਰਨ ਦੀਆਂ ਆਦੀ ਹੋ ਚੁੱਕੀਆਂ ਹਨ | ਇਨ੍ਹਾਂ ਆਗੂਆਂ ਕੋਲ ਸੂਬਾ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕੀਤੇ ਫ਼ੈਸਲਿਆਂ ਦੀ ਆਲੋਚਨਾ ਕਰਨ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਨੂੰ ਭਿ੍ਸ਼ਟਾਚਾਰ, ਨਸ਼ਿਆਂ, ਬੇਰੁਜ਼ਗਾਰੀ ਤੋਂ ਹੋਰ ਅਲਾਮਤਾਂ ਤੋਂ ਮੁਕਤ ਕਰਨ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ | ਇਸ ਕਾਰਜ ਲਈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਬਿਨਾਂ ਇਨ੍ਹਾਂ ਬੁਰਾਈਆਂ ਤੋਂ ਨਿਯਾਤ ਮਿਲਣੀ ਅਸੰਭਵ ਹੈ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਇਨ੍ਹਾਂ ਭਿ੍ਸ਼ਟ ਲੀਡਰਾਂ ਤੋਂ ਇਕ-ਇਕ ਪੈਸਾ ਵਾਪਸ ਕਰਵਾ ਕੇ ਇਸ ਨੂੰ ਲੋਕ ਭਲਾਈ ਲਈ ਵਰਤੇਗੀ | ਮੁੱਖ ਮੰਤਰੀ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਦੀ ਮੰਗ 'ਤੇ ਇਤਿਹਾਸਕ ਪਿੰਡ ਜੰਡ ਸਾਹਿਬ ਵਿਖੇ ਮਲਟੀਗੇਮ ਸਟੇਡੀਅਮ ਉਸਾਰਨ ਦਾ ਐਲਾਨ ਕੀਤਾ | ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੀ 50ਵੀਂ ਵਰੇ੍ਹਗੰਢ ਲਈ ਲੋਕਾਂ ਨੂੰ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਜ਼ਿਲ੍ਹੇ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਨੂੰ ਰਾਜ ਸਰਕਾਰ ਜਲਦੀ ਨਿਯੁਕਤ ਕਰਨ ਜਾ ਰਹੀ ਹੈ | ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹੇ ਵਿਚ ਪੁੱਜਣ 'ਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸ਼ੁੱਭ ਮੌਕੇ ਉਤੇ ਲੋਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਮੁੱਖ ਮੰਤਰੀ ਨੇ ਫ਼ਰੀਦਕੋਟ ਜ਼ਿਲ੍ਹੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਸਮਾਗਮ ਦੌਰਾਨ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਗੁਰਦਿੱਤ ਸਿੰਘ, ਅਮੋਲਕ ਸਿੰਘ, ਰਣਬੀਰ ਸਿੰਘ ਭੁੱਲਰ, ਕਾਕਾ ਬਰਾੜ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਕਮਿਸ਼ਨਰ ਚੰਦਰ ਗੈਂਦ, ਆਈ. ਜੀ. ਪੀ. ਕੇ. ਯਾਦਵ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐਸ.ਐਸ.ਪੀ. ਰਾਜਪਾਲ ਸਿੰਘ ਆਦਿ ਹਾਜ਼ਰ ਸਨ |
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਖੇਤਾਂ 'ਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੀ ਗਿ੍ਫ਼ਤਾਰੀ ਅਤੇ ਚੋਰੀ ਹੋਏ ਸਮਾਨ ਦੀ ਬਰਾਮਦਗੀ ਨੂੰ ਲੈ ਕੇ ਕੌਮੀ ਕਿਸਾਨ ਯੂਨੀਅਨ ਪੰਜਾਬ ਵਲੋਂ ਅੱਜ ਫ਼ਰੀਦਕੋਟ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ...
ਜਲੰਧਰ, 24 ਅਕਤੂਬਰ (ਜਸਪਾਲ ਸਿੰਘ)-ਸੀ. ਪੀ. ਆਈ. (ਐਮ.) ਦੀ ਕੇਂਦਰੀ ਕਮੇਟੀ ਦੇ ਆਗੂ ਤੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕੇਂਦਰ ਦੀਆਂ ਫਿਰਕੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਘਾਤਕ ਦੱਸਦੇ ਹੋਏ ਸਮੂਹ ਇਨਸਾਫ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਸਿਰਫ਼ ਅਗਸਤ ਮਹੀਨੇ 'ਚ ਹੀ ਪਿਛਲੇ ਸਾਲ ਦੇ ਮੁਕਾਬਲੇ 21.87 ਫੀਸਦੀ ਜ਼ਿਆਦਾ ਪੈਸਾ ਆਇਆ ਹੈ ...
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮੁੱਖ ਸਾਜਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਖਰੜ ਤੋਂ ਬਠਿੰਡਾ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ, ਜਿਸ ਨੂੰ ਸੁਰੱਖਿਆ ਪਹਿਲੂਆਂ ...
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਅਧੀਨ ਪੈਂਦੀ ਰਾਮਾਂ ਮੰਡੀ ਦੇ ਇਕ ਵਪਾਰੀ ਤੋਂ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ਦੀ ਧਮਕੀ ਦੇ ਕੇ 1 ਕਰੋੜ ਰੁਪਏ ਦੀ ਮੰਗ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਬਠਿੰਡਾ ਪੁਲਿਸ ਵਲੋਂ ਗੋਲਡੀ ਬਰਾੜ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਰਕਾਰ ਵਲੋਂ ਪਿਛਲੇ 11 ਸਾਲਾਂ ਤੋਂ ਨਾ ਕਰਵਾਏ ਜਾਣ ਖ਼ਿਲਾਫ਼ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀ ਜ਼ਮਹੂਰੀਅਤ ਬਹਾਲ ਕਰਵਾਉਣ ਲਈ ਅੱਜ ਮੁਹਾਲੀ ਦੇ ਇਤਿਹਾਸਕ ...
ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)-ਪਿਛਲੇ ਦੋ ਮਹੀਨਿਆਂ ਤੋਂ ਫ਼ਰਾਰ ਸੂਬੇ ਦੇ ਬਹੁ-ਚਰਚਿਤ ਇਕ ਕਿੱਲੋ ਹੈਰੋਇਨ, ਪੰਜ ਲੱਖ ਡਰੱਗ ਮਨੀ, ਨਸ਼ੀਲੇ ਪਾਊਡਰ, ਮੈਡੀਕਲ ਗੋਲੀਆਂ ਅਤੇ 86 ਲੱਖ ਦੇ ਖ਼ੁਰਦ-ਬੁਰਦ ਮਾਮਲਿਆਂ ਵਿਚ ਡੀ.ਜੀ.ਪੀ ਪੰਜਾਬ ਵਲੋਂ ਬਰਖ਼ਾਸਤ ...
ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ)-ਜਾਣਕਾਰ ਹਲਕਿਆਂ ਵਿਚ ਦਿਲਚਸਪ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਬਾਰੇ ਜੋ ਵਰਗ ਚੱਲ ਰਹੀ ਹੈ, ਉਸ ਦਾ ਇਕ ਦਿਲਚਸਪ ਪਹਿਲੂ ਸਾਹਮਣੇ ਆਇਆ | ਰਾਜ ਸਰਕਾਰ ਨੇ 27 ਸਤੰਬਰ ਤੋਂ ਜੋ ...
ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਲੋਕ ਸਭਾ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਬਾਰੇ ਜੋ ਫ਼ੈਸਲਾ ਸੁਣਾਇਆ ਹੈ, ਉਸ ਨੂੰ ਠੀਕ ਨਹੀਂ ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ 10 ਜ਼ਿਲਿ੍ਹਆਂ 'ਚ 22 ਬਲਾਕ ਪ੍ਰਧਾਨ ਨਿਯੁਕਤ ਕੀਤੇ ਹਨ | ਰਾਜਾ ਵੜਿੰਗ ਦੇ ਦਸਤਖ਼ਤਾਂ ਹੇਠ ਜਾਰੀ ਹੁਕਮਾਂ ਮੁਤਾਬਿਕ ਜ਼ਿਲ੍ਹਾ ...
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭਿ੍ਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਬੀਤੀ ਰਾਤ ਗੁਆਂਢੀ ਸੂਬੇ ਹਰਿਆਣਾ ਅਤੇ ਦਿੱਲੀ ਦੇ ਰਸਤੇ ਪੰਜਾਬ 'ਚ ਟਰਾਂਸਪੋਰਟ ਕੰਪਨੀਆਂ ਵਲੋਂ ਬਿਨਾਂ ਟੈਕਸ ਅਤੇ ਬਿੱਲਾਂ ਤੋਂ ...
ਜਲੰਧਰ, 24 ਸਤੰਬਰ (ਅ. ਬ.)-ਜੀ.ਐਨ.ਏ. ਯੂਨੀਵਰਸਿਟੀ ਦੇ ਇੰਟਰਨਲ ਕੁਆਲਿਟੀ ਐਸੂਰੈਂਸ ਸੈੱਲ ਵਲੋਂ ਐਚ.ਈ.ਆਈਜ਼ ਐਨ.ਈ.ਪੀ. 2020 ਲਈ ਰਣਨੀਤੀਆਂ 'ਤੇ ਵਿਸ਼ੇਸ਼ ਚਰਚਾ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ | ਇਸ ਵਿਸ਼ੇਸ਼ ਗੱਲਬਾਤ ਦਾ ਇੱਕੋ-ਇੱਕ ਉਦੇਸ਼ ਯੂਨੀਵਰਸਿਟੀ ਦੇ ਸਿੱਖਿਆ ...
ਚੰਡੀਗੜ੍ਹ, 24 ਸਤੰਬਰ (ਪਰਵਾਨਾ)-ਸੁਨੀਲ ਜਾਖੜ ਜੋ ਹੁਣ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਹਨ ਨੇ ਆਪਣੇ ਪੁਰਾਣੇ ਸਾਥੀ ਫਤਿਹਜੰਗ ਸਿੰਘ ਬਾਜਵਾ ਨੂੰ ਦੱਸਿਆ ਕਿ ਮੈਂ ਭਾਰਤੀ ਜਨਤਾ ਪਾਰਟੀ 'ਚ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਤੇ ਭਗਵਾ ਪਾਰਟੀ ਵਿਚ ਪੂਰੀ ...
ਡੇਹਲੋਂ, 24 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀਆਂ ਅਨੁਸੂਚਿਤ ਜਾਤੀ ਵਰਗ ਪੱਖੀ ਨੀਤੀਆਂ ਨੂੰ ਘਰ-ਘਰ ਪਹੰੁਚਾਉਣ ਵਾਲੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸਾਬਕਾ ਆਈ. ਏ. ਐੱਸ. ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ...
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਸੂਫ਼ੀਆਨਾ ਸ਼ਾਮ ਦੌਰਾਨ ਰਾਤਰੀ ਭੋਜ ਸਮੇਂ ਸਥਾਨਕ ਵਿਧਾਇਕ ਦੀ ਪਤਨੀ ਬੇਅੰਤ ਕੌਰ ਸੇਖੋਂ ਵਲੋਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨਾਲ ਕੀਤੇ ਗਏ ਦੁਰਵਿਵਹਾਰ ਦੀ ਚਰਚਾ ਹੋ ਰਹੀ ਹੈ | ਭਾਵੇਂ ਇਸ ਮਾਮਲੇ ਨੂੰ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ 'ਆਪ' ਆਗੂਆਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੇ ਜਾ ਰਹੇ ਨੀਚ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ...
ਮੁਹਾਲੀ, 24 ਸਤੰਬਰ (ਅਜੀਤ ਬਿਊਰੋ)-ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਕਰਵਾਏ ਗਏ ਪਹਿਲੇ ਵਿਸ਼ੇਸ਼ ਜÏਬ ਫੈਸਟ 'ਚ ਫਾਰਮਾ, ਨਰਸਿੰਗ, ਪੈਰਾਮੈਡੀਕਲ, ਲਾਅ, ਮੈਨੇਜਮੈਂਟ ਆਦਿ ਸਮੇਤ ਵੱਖ-ਵੱਖ ਕੋਰਸਾਂ ਦੇ ਲਗਭਗ 87 ਯੋਗ ਉਮੀਦਵਾਰਾਂ ਨੂੰ ...
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਹਰਿਆਣਾ ਦੀ ਸਿੱਖ ਰਾਜਨੀਤੀ ਵਿਚ ਛਿੜੀ ਜੰਗ ਨੂੰ ਅੱਜ ਉਦੋਂ ਵਿਰਾਮ ਲੱਗ ਗਿਆ, ਜਦੋਂ ...
ਚੰਡੀਗੜ੍ਹ, 24 ਸਤੰਬਰ (ਰਾਮ ਸਿੰਘ ਬਰਾੜ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਦਾਅਵੇ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਜਗਦੀਸ਼ ਸਿੰਘ ਝੀਂਡਾ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ, 'ਤੇ ...
ਲੁਧਿਆਣਾ, 24 ਸਤੰਬਰ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਸ਼ਾਮਿਲ ਹਨ, ਜਿਹੜੇ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕੰਨ ਮਸ਼ੀਨਾਂ ਖ਼ਰੀਦਣ ਤੋਂ ਅਸਮਰਥ ਹਨ, ਹੁਣ ਉਨ੍ਹਾਂ ਨੂੰ ...
ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਲੁਧਿਆਣਾ 'ਚ ਜੰਗਵੀਰ ਸਿੰਘ ਚੌਹਾਨ, ਬਲਕਰਨ ਸਿੰਘ ਬਰਾੜ ਅਤੇ ਪਰਮਿੰਦਰ ਸਿੰਘ ਪਾਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ...
ਸ਼ਾਹਬਾਦ ਮਾਰਕੰਡਾ, 24 ਸਤੰਬਰ (ਅਵਤਾਰ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਸੂਬੇ ਲਈ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਹੱਕ ਵਿਚ ਜੋ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਉਸ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ, ਜਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ...
ਅੰਮਿ੍ਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਮਹੀਨੇ ਅੰਦਰ ਹੀ ਦੂਜੀ ਵਾਰ ਜਨਰਲ ਹਾਊਸ ਦੀ ਵਿਸ਼ੇਸ਼ ਤੇ ਹੰਗਾਮੀ ਇਕੱਤਰਤਾ ਸੱਦੀ ਗਈ ਹੈ | ਸ਼ੋ੍ਰਮਣੀ ਕਮੇਟੀ ਦੀ ਬੀਤੇ ਦਿਨ ਚੰਡੀਗੜ੍ਹ ਵਿਖੇ ਹੋਈ ਅੰਤਿੰੰੰ੍ਰਗ ...
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਜੇਕਰ ਤੁਸੀਂ ਦੂਰ-ਨੇੜੇ ਜਾਂ ਵਿਚਕਾਰਲੀ ਦੂਰੀ ਦੀ ਸਾਫ਼ ਨਜ਼ਰ ਬਿਨਾ ਐਨਕ ਦੇ ਚਾਹੁੰਦੇ ਹੋ ਤਾਂ ਨਵੀਂ ਤਕਨੀਕ ਟ੍ਰਾਈਫੋਕਲ ਲੈਂਜ਼ ਨਾਲ ਹਰ ਤਰ੍ਹਾਂ ਦੀ ਐਨਕ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਜਾਣਕਾਰੀ ਐਨ. ਏ. ਬੀ. ਐਚ. ...
ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਢੰਗ ਅਪਣਾਅ ਕੇ ਕਰਨ ਅਤੇ ਸਿਹਤਮੰਦ ਤੇ ਖੁਸ਼ਹਾਲ ਸਮਾਜ ਸਿਰਜਣ ਦੇ ਸੁਨੇਹੇ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦਾ ਦੋ ਰੋਜ਼ਾ 'ਪਸ਼ੂ ਪਾਲਣ ਮੇਲਾ' ...
ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਲੋਕ ਸਭਾ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਬਾਰੇ ਜੋ ਫ਼ੈਸਲਾ ਸੁਣਾਇਆ ਹੈ, ਉਸ ਨੂੰ ਠੀਕ ਨਹੀਂ ...
ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਨੂੰ ਅੱਜ ਪੀ.ਜੀ.ਆਈ ਤੋਂ ਛੁੱਟੀ ਮਿਲ ਗਈ ਹੈ | ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਕੁਝ ਦਿਨ ਪਹਿਲਾਂ ਪੀ.ਜੀ.ਆਈ. ਵਿਖੇ ਉਨ੍ਹਾਂ ਦੇ ਸਟੰਟ ਪਾਇਆ ਗਿਆ ਸੀ | ਉਨ੍ਹਾਂ ਨੂੰ ਪਿਛਲੇ ਦਿਨੀਂ ...
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਗੈਂਗਸਟਰ ਮਨਪ੍ਰੀਤ ਸਿੰਘ ਰਈਆ ਤੇ ਮਨਦੀਪ ਤੂਫ਼ਾਨ ਦਾ ਸਥਾਨਕ ਅਦਾਲਤ ਨੇ ਮੁੜ 2 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ | ਉਪਰੋਕਤ ਦਾ ਸਿਵਲ ਹਸਪਤਾਲ ਮਾਨਸਾ ਵਿਖੇ ...
ਧੂਰੀ, 24 ਸਤੰਬਰ (ਸੰਜੇ ਲਹਿਰੀ)-ਧੂਰੀ ਸਥਿਤ ਰਾਈਸੀਲਾ ਗਰੁੱਪ ਨੂੰ ਸਾਲ 2021-22 'ਚ ਰਿਫਾਇੰਡ ਰਾਈਸ ਬਰੈਨ ਆਇਲ ਦੀ ਸਭ ਤੋਂ ਵੱਧ ਮਾਤਰਾ ਨਿਰਯਾਤ ਕਰਨ ਲਈ 'ਪਹਿਲਾ' ਅਤੇ 'ਦੂਜਾ' ਪੁਰਸਕਾਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਰਾਈਸੀਲਾ ਗਰੁੱਪ ਨੂੰ ਪਿਛਲੇ ਸਾਲ 2021-22 'ਚ ਸਭ ਤੋਂ ...
ਜਲੰਧਰ, 24 ਸਤੰਬਰ (ਅ.ਬ)-ਅੱਜ ਪੀ.ਏ.ਯੂ. ਦੇ ਕਿਸਾਨ ਮੇਲੇ 'ਚ ਭਾਰਤ ਦੀ ਨੰਬਰ 1 ਟਰੈਕਟਰ ਨਿਰਮਾਤਾ ਬਰਾਂਡ ਫਾਰਮਟਰੈਕ ਹਮੇਸ਼ਾ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਸਭ ਤੋਂ ਅੱਗੇ ਰੱਖਦਾ ਹੈ ਅਤੇ ਉਸ ਤਰ੍ਹਾਂ ਦੇ ਵਾਤਾਵਰਨ ਅਨੁਕੂਲ ਉਪਕਰਨ ਬਣਾਉਂਦਾ ਹੈ | ਇਸ ਨਾਲ ਕੰਪਨੀ ਕਈ ...
ਨਵੀਂ ਦਿੱਲੀ, 24 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਵਿਦੇਸ਼ਾਂ 'ਚ ਨੌਕਰੀਆਂ ਦੀ ਤਲਾਸ਼ ਕਰ ਰਹੇ ਆਪਣੇ ਨਾਗਰਿਕਾਂ ਨੂੰ ਵਿਦੇਸ਼ੀ ਰੁਜ਼ਗਾਰਦਾਤਾਵਾਂ ਅਤੇ ਭਰਤੀ ਏਜੰਟਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਾਲ ...
ਨਵੀਂ ਦਿੱਲੀ, 24 ਸਤੰਬਰ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਆਪਣੇ ਦੇਸ਼ ਵੱਲ ਮਾੜੇ ਇਰਾਦੇ ਨਾਲ ਵੇਖਣ ਵਾਲੀ ਕਿਸੇ ਵੀ ਤਾਕਤ ਨੂੰ ਮੂੰਹਤੋੜ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ ਤੇ ਜਦੋਂ ਵੀ ਚੀਨ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਬਰਾਬਰੀ ...
ਕਿਸ਼ਨਗੰਜ (ਬਿਹਾਰ), 24 ਸਤੰਬਰ (ਏਜੰਸੀ)- ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ 'ਚ ਫਤਿਹਪੁਰ ਚੌਕੀ 'ਤੇ ਹਥਿਆਰਬੰਦ ਸਰਹੱਦੀ ਬਲ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ...
ਸ੍ਰੀਨਗਰ, 24 ਸਤੰਬਰ (ਪੀ. ਟੀ. ਆਈ.)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਦੋ ਗੈਰ-ਸਥਾਨਕ ਮਜ਼ਦੂਰਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ | ਕਸ਼ਮੀਰ ਜ਼ੋਨ ਪੁਲਿਸ ਨੇ ਇਕ ਟਵੀਟ 'ਚ ਕਿਹਾ ਕਿ ਪੁਲਵਾਮਾ ਦੇ ਖਾਰਪੋਰਾ ਰਤਨੀਪੋਰਾ 'ਚ ਅੱਤਵਾਦੀਆਂ ਨੇ ...
ਚੇਨਈ, 24 ਸਤੰਬਰ (ਏਜੰਸੀ)-ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿਚ ਕੱਲ੍ਹ ਦੇਰ ਰਾਤ ਅਤੇ ਅੱਜ ਤੜਕੇ ਭਾਜਪਾ ਅਤੇ ਆਰ.ਐਸ.ਐਸ. ਦੇ ਅਹੁਦੇਦਾਰਾਂ ਦੇ ਘਰਾਂ 'ਤੇ ਅਣਪਛਾਤਿਆਂ ਵਲੋਂ ਪੈਟਰੋਲ ਬੰਬ ਨਾਲ ਹਮਲੇ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੂਸਰੇ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ | ਵਾਤਾਵਰਣ ਬਾਰੇ ਦੇਸ਼ ਦੇ ਸਮੂਹ ਸੂਬਿਆਂ ਦੇ ਵਾਤਾਵਰਣ, ਜੰਗਲਾਤ ਤੇ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਪੰਜਾਬ ਕਾਂਗਰਸ ਦੇ ਕਿਸੇ ਸਮੇਂ ਵੱਡੇ ਧਾਕੜ ਨੇਤਾ ਵਜੋਂ ਜਾਣੇ ਜਾਂਦੇ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਆਪਣੀ ਅਹਿਮ ਭੂਮਿਕਾ ਦਰਜ ਕਰਾ ਰਹੇ ਸ੍ਰੀ ਸੁਨੀਲ ਜਾਖੜ ਵਲੋਂ ਜੇ.ਪੀ. ...
ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੱਦਾ ਦਿੰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਦਿਨਾਂ ਕਿਸਾਨ ਮੇਲਾ ਅੱਜ ਸਮਾਪਤ ਹੋ ਗਿਆ ਹੈ, ਮੀਂਹ ਪੈਣ ਕਰਕੇ ਭਾਵੇਂ ਪ੍ਰਦਰਸ਼ਨੀ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX