ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਰਿਆਸਤੀ ਸ਼ਹਿਰ ਸੰਗਰੂਰ ਜਿਸ ਜੈਪੁਰ ਸ਼ਹਿਰ ਦੀ ਤਰਜ਼ 'ਤੇ ਵਸਾਇਆ ਗਿਆ ਸੀ ਅਤੇ ਵਸਾਉਣ ਸਮੇਂ ਸੁਰੱਖਿਆ, ਸਾਫ਼ ਸਫ਼ਾਈ, ਸ਼ੁੱਧ ਹਵਾ ਲਈ ਸ਼ਹਿਰ ਦੇ ਆਲੇ-ਦੁਆਲੇ ਅਣਗਣਿਤ ਬਾਗ ਪਰ ਸ਼ਹਿਰ ਨੂੰ ਅੱਜ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿਚ ਸੀਵਰੇਜ ਨਿਕਾਸੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ। ਬੇਸ਼ੱਕ ਪਿਛਲੇ ਚਾਰ ਪੰਜ ਸਾਲਾਂ ਤੋਂ ਸਮੇਂ ਦੇ ਹੁਕਮਰਾਨਾਂ ਵਲੋਂ ਸ਼ਹਿਰ ਦੇ ਵਿਕਾਸ ਦੇ ਲੱਖ ਦਾਅਵੇ ਕੀਤੇ ਗਏ ਸਨ ਪਰ ਪਹਿਲਾਂ ਦੀਆਂ ਬਰਸਾਤਾਂ ਦੀ ਤਰ੍ਹਾਂ ਤਾਜ਼ਾ ਬਰਸਾਤ ਨੇ ਇਕ ਵਾਰ ਫਿਰ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਧੂਰੀ ਗੇਟ ਬਾਹਰ ਬਾਜ਼ਾਰ (ਬੱਸ ਸਟੈਂਡ ਨੇੜੇ) ਸਭ ਤੋਂ ਵੱਧ ਬੁਰਾ ਹਾਲ ਜਿੱਥੇ ਸੜਕ ਨਹੀਂ ਬਲਕਿ ਬਾਜ਼ਾਰ ਵਿਚੋਂ ਦੀ ਲੰਘਦਾ ਦਰਿਆ ਪ੍ਰਤੀਤ ਹੋ ਰਿਹਾ ਸੀ ਪੈਦਲ ਲੰਘਣਾ ਤਾਂ ਮੁਸ਼ਕਲ ਹੋ ਹੀ ਰਿਹਾ ਸੀ, ਵਾਹਨ ਚਾਲਕ ਵੀ ਬੇਹੱਦ ਪ੍ਰੇਸ਼ਾਨ ਸਨ। ਦੋ ਪਹੀਆ ਵਾਹਨ ਤਾਂ ਵਿਚ ਵਿਚਕਾਰ ਹੀ ਬੰਦ ਹੋ ਰਹੇ ਸਨ। ਕੌਲਾ ਪਾਰਕ ਮਾਰਕਿਟ ਜਿੱਥੇ ਅੱਠ-ਨੌ ਮਹੀਨੇ ਪਹਿਲਾਂ ਹੀ ਵਿਕਾਸ ਦੇ ਨਾਮ ਉੱਤੇ ਇਕ ਕਰੋੜ ਰੁਪਇਆ ਖ਼ਰਚਿਆ ਗਿਆ ਹੈ ਪੂਰੀ ਤਰ੍ਹਾਂ ਝੀਲ ਦਾ ਰੂਪ ਧਾਰਨ ਕਰ ਗਈ ਜਿਸ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਿਹਾ ਹੈ। ਇਸੇ ਤਰ੍ਹਾਂ ਕਲੱਬ ਰੋਡ, ਟੈਲੀਫ਼ੋਨ ਐਕਸਚੇਂਜ ਰੋਡ, ਸੁਨਾਮੀ ਗੇਟ, ਪਟਿਆਲਾ ਗੇਟ, ਅਨੇਕਾਂ ਕਲੋਨੀਆਂ ਵਿਚ ਬਰਸਾਤੀ ਪਾਣੀ ਦੇ ਰੁਕਣ ਕਾਰਨ ਬੁਰਾ ਹਾਲ ਹੋ ਗਿਆ।
ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਸੁਨਾਮ ਸ਼ਹਿਰ 'ਚ ਜਲਥਲ
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਸੁਨਾਮ ਸ਼ਹਿਰ 'ਚ ਜਲਥਲ ਹੀ ਜਲਥਲ ਹੋ ਗਿਆ ਉੱਥੇ ਇਸ ਮੀਂਹ ਦੀ ਲੱਗੀ ਝੜੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ। ਇਸ ਮੀਂਹ ਕਾਰਨ ਸਥਾਨਕ ਸ਼ਹਿਰ ਦੀ ਬੱਸ ਸਟੈਂਡ ਰੇਲਵੇ ਰੋਡ, ਮਾਤਾ ਮੋਦੀ ਮੰਦਿਰ-ਸਿਨਮਾ ਰੋਡ, ਪੀਰ ਬੰਨਾ ਬਨੋਈ ਰੋਡ, ਕਾਲਜ ਰੋਡ, ਗੀਤਾ ਭਵਨ ਰੋਡ, ਵਿਸ਼ਵਕਰਮਾ ਮੰਦਿਰ ਰੋਡ ਅਤੇ ਹੰਝਰਾ ਮਾਰਗ 'ਤੇ ਗੋਡੇ ਗੋਡੇ ਪਾਣੀ ਖੜ ਗਿਆ ਹੈ। ਜਿਸ ਕਾਰਨ ਜਿੱਥੇ ਸ਼ਹਿਰ ਦੇ ਕਈ ਮੁਹੱਲਿਆਂ ਅਤੇ ਬਸਤੀਆਂ ਵਿਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ ਉੱਥੇ ਹੀ ਸ਼ਹਿਰ 'ਚ ਕਈ ਥਾਈਂ ਸ਼ਹਿਰ ਦੀਆਂ ਸੜਕਾਂ 'ਤੇ ਖੜੇ ਮੀਂਹ ਦੇ ਪਾਣੀ 'ਚ ਕਾਰਾਂ, ਮੋਟਰਸਾਈਕਲ ਅਤੇ ਸਕੂਟਰਾਂ ਸਮੇਤ ਵਾਹਨ ਵੀ ਬੰਦ ਹੋਏ ਵੇਖੇ ਗਏ। ਸ਼ਹਿਰ ਦੀ ਨਵੀਂ ਅਨਾਜ ਮੰਡੀ, ਸਬਜੀ ਮੰਡੀ ਦੇ ਨਾਲ-ਨਾਲ ਸਥਾਨਕ ਬੱਸ ਸਟੈਂਡ ਵੀ ਟਾਪੂ ਦਾ ਰੂਪ ਧਾਰ ਚੁੱਕਾ ਹੈ। ਜਦੋਂ ਪੈ ਰਹੇ ਭਾਰੀ ਮੀਂਹ ਨੂੰ ਲੈ ਕੇ ਖੇਤੀਬਾੜੀ ਵਿਕਾਸ ਅਫਸਰ ਸੁਨਾਮ ਦਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨਿਸਾਰੇ 'ਤੇ ਆਈਆਂ ਝੋਨਾ, ਬਾਜਰਾ, ਮੱਕੀ ਅਤੇ ਕਪਾਹ ਆਦਿ ਫ਼ਸਲਾਂ ਦਾ ਕੁੱਝ ਨਾ ਕੁੱਝ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮੀਂਹ ਨਾਲ ਦੋਧੇ 'ਚ ਆਈਆਂ ਫ਼ਸਲਾਂ ਦਾ ਦਾਣਾ ਵੀ ਕਾਲਾ ਹੋ ਸਕਦਾ ਹੈ।
ਡਿੱਗੀ ਝੋਨੇ ਦੀ ਫ਼ਸਲ, ਹਰੇ ਚਾਰੇ ਅਤੇ ਸਬਜ਼ੀਆਂ ਦਾ ਹੋਇਆ ਨੁਕਸਾਨ
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਪੈ ਰਹੀ ਬੇਮੌਸਮੀ ਤੇਜ਼ ਬਰਸਾਤ ਕਾਰਨ ਇਲਾਕੇ 'ਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਡਿੱਗ ਜਾਣ ਕਾਰਨ ਹੋਏ ਨੁਕਸਾਨ ਕਾਰਨ ਅੰਨਦਾਤਾ ਇਕ ਵਾਰ ਫਿਰ ਕੱਖੋਂ ਹੋਲਾ ਹੋਇਆ ਨਿਰਾਸ਼ਾ ਦੇ ਆਲਮ ਵਿਚ ਹੈ। ਕੱਲ੍ਹ ਤੋਂ ਪੈ ਰਹੀ ਬਰਸਾਤ ਦੇ ਕਾਰਨ ਕਈ ਪਿੰਡਾਂ ਦੇ ਖੇਤਾਂ ਵਿਚ ਕੀਤੇ ਦੌਰੇ ਦੌਰਾਨ ਕਿਸਾਨਾਂ ਵਲੋਂ ਅਗੇਤੀ ਲਗਾਈ ਝੋਨੇ ਦੀ ਫ਼ਸਲ ਜੋ ਪੱਕ ਕੇ ਤਿਆਰ ਹੋਣ ਕਾਰਨ ਕੱਟਣ ਦੀ ਤਿਆਰੀ ਵਿਚ ਸੀ, ਮੀਂਹ ਕਾਰਨ ਡਿੱਗ ਜਾਣ ਕਾਰਨ ਝੋਨੇ ਦਾ ਦਾਣਾ ਬਦਰੰਗ ਹੋਣ ਕਾਰਨ ਕਿਸਾਨ ਨਿਰਾਸ਼ ਹੋ ਰਿਹਾ ਹੈ। ਇਸ ਸੰਬੰਧੀ ਅਕਾਲੀ ਆਗੂ ਅਤੇ ਕਿਸਾਨ ਹਰਵਿੰਦਰ ਸਿੰਘ ਕਾਕੜਾ ਨੇ ਡਿੱਗਿਆ ਝੋਨਾ ਦਿਖਾਉਂਦਿਆਂ ਕਿਹਾ ਕਿ ਇਸ ਫ਼ਸਲ ਨੂੰ ਕੁਝ ਦਿਨ ਬਾਅਦ ਵੱਢ ਲੈਣਾ ਸੀ, ਪਰ ਹੁਣ ਪੈ ਰਹੀ ਬਾਰਸ਼ ਵਿਚ ਆਈ ਹਵਾ ਕਾਰਨ ਇਹ ਫ਼ਸਲ ਡਿੱਗ ਗਈ, ਜਿਸ ਨਾਲ ਜਿੱਥੇ ਝੋਨੇ ਦਾ ਝਾੜ ਘਟੇਗਾ, ਉੱਥੇ ਹੀ ਇਸ ਦੇ ਚੌਲ ਦਾ ਰੰਗ ਕਾਲਾ ਹੋ ਜਾਣ ਕਾਰਨ ਵੇਚਣ ਵਿਚ ਹੀ ਦਿੱਕਤ ਆਵੇਗੀ। ਕਿਸਾਨ ਆਗੂ ਗੁਰਮੀਤ ਸਿੰਘ ਕਪਿਆਲ ਨੇ ਕਿਹਾ ਕਿ ਪੈ ਰਹੇ ਮੀਂਹ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ। ਮੀਂਹ ਕਾਰਨ ਝੋਨੇ ਦੀ ਫ਼ਸਲ 'ਤੇ ਆਇਆ ਬੂਰ ਝੜ ਜਾਣ ਕਰਕੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਪਵੇਗਾ। ਕਿਸਾਨ ਆਗੂ ਦਰਬਾਰਾ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਬਾਰਸ਼ ਨਾਲ ਝੋਨੇ ਦਾ ਨਾਲ ਹਰੇ ਚਾਰੇ, ਸਬਜ਼ੀਆਂ ਖ਼ੀਰਾ ਅਤੇ ਹੋਰ ਸਬਜ਼ੀਆਂ ਨੂੰ ਜਿਨ੍ਹਾਂ ਬੀਜਿਆ ਜਾ ਰਿਹਾ ਸੀ, ਨਸ਼ਟ ਹੋ ਜਾਣ ਕਾਰਨ ਕਿਸਾਨਾਂ ਦਾ ਇਸ ਬਾਰਸ਼ ਨੇ ਲੱਕ ਤੋੜ ਕੇ ਰੱਖ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਾ ਕੇ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਬਾਰਸ਼ ਪੈਣ ਕਾਰਨ ਸ਼ਹਿਰ ਵਿਚ ਦੁਕਾਨਦਾਰਾਂ ਦੀਆਂ ਦੁਕਾਨਾਂ ਵਿਚ ਪਾਣੀ ਵੜ ਜਾਣ ਕਾਰਨ ਦੁਕਾਨਦਾਰਾਂ ਵੀ ਹੋਏ ਨੁਕਸਾਨ ਦੀ ਮੰਗ ਕੀਤੀ।
ਸੁਨਾਮ 'ਚ ਨੱਕੋ-ਨੱਕ ਭਰਿਆ ਅੰਡਰ ਬ੍ਰਿਜ
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਸੁਨਾਮ ਸ਼ਹਿਰ 'ਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਦੋ ਹਿੱਸਿਆਂ ਨੂੰ ਜੋੜਨ ਵਾਲਾ ਬਣਿਆ ਰੇਲਵੇ ਅੰਡਰ ਬ੍ਰਿਜ ਪਾਣੀ ਨਾਲ ਨੱਕੋ-ਨੱਕ ਭਰ ਗਿਆ ਹੈ। ਜਿਸ ਕਾਰਨ ਇੱਥੋਂ ਦੀ ਲੰਘਣ ਵਾਲੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਹੈ।
ਹਲਕਾ ਦਿੜ੍ਹਬਾ 'ਚ ਮੋਹਲ਼ੇਧਾਰ ਬਾਰਸ਼ ਨਾਲ ਹੜ੍ਹਾਂ ਵਰਗੇ ਹਾਲਾਤ
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ) - ਬੀਤੀ ਰਾਤ ਤੋਂ ਇਲਾਕੇ ਵਿਚ ਬੇਮੌਸਮੀ ਮੋਹਲ਼ੇਧਾਰ ਬਰਸਾਤ ਹੋ ਰਹੀ ਹੈ। ਜਿਸ ਨਾਲ ਫ਼ਸਲਾਂ, ਸਬਜ਼ੀਆਂ ਆਦਿ ਨੂੰ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ। ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ, ਹਰਦੀਪ ਸਿੰਘ ਉਭਿਆ ਨੇ ਦੱਸਿਆ ਕਿ ਲੰਮੇ ਸਮੇਂ ਵਾਲੀਆਂ ਕਿਸਮਾਂ ਦਾ ਝੋਨਾ ਨਿਸਰਨ ਵਾਲੀ ਸਟੇਜ 'ਤੇ ਸੀ ਉਕਤ ਬਰਸਾਤ ਨਾਲ ਸਿੱਟਿਆਂ ਤੇ ਆਇਆ ਬੂਰ ਉਤਰ ਗਿਆ ਜਿਸ ਨਾਲ ਦਾਣਾ ਖਾਲੀ ਅਤੇ ਬਦਰੰਗ ਹੋਣ ਕਾਰਨ ਝਾੜ ਘਟੇਗਾ ਅਤੇ ਪੱਕਿਆ ਹੋਇਆ ਧਰਤੀ 'ਤੇ ਵਿਛ ਗਿਆ ਹੈ। ਸਬਜ਼ੀਆਂ ਲਗਭਗ ਬਿਲਕੁੱਲ ਬਰਬਾਦ ਕਰ ਦਿੱਤੀਆਂ। ਇਲਾਕੇ ਵਿਚ ਲੰਘਦੀਆਂ ਡਰੇਨਾਂ ਨੱਕੋ ਨੱਕ ਵਗ ਰਹੀਆਂ ਹਨ।
ਮੀਂਹ ਕਾਰਨ ਝੋਨੇ ਦੀ ਕਟਾਈ ਦੇ ਨਾਲ-ਨਾਲ ਆਲੂਆਂ ਦੀ ਫ਼ਸਲ ਦੀ ਬਿਜਾਈ ਵੀ ਪਛੜੀ
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਭਾਰੀ ਬਰਸਾਤ ਕਾਰਨ ਕਿਸਾਨ ਇਕ ਵਾਰ ਤਾਂ ਚਿੰਤਾ 'ਚ ਪੈ ਗਏ ਹਨ ਕਿਉਂਕਿ ਸਵੇਰ ਤੋਂ ਹੀ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀਆਂ ਝੋਨਾ, ਬਾਜਰਾ, ਮੱਕੀ ਕਪਾਹ ਆਦਿ ਨਿਸਾਰੇ 'ਤੇ ਆਈਆਂ ਫ਼ਸਲਾਂ ਦਾ ਬੂਰ ਝੜਨ ਦਾ ਡਰ ਸਤਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਦੋਧੇ 'ਚ ਆਈਆਂ ਫ਼ਸਲਾਂ ਦਾ ਦਾਣਾ ਕਾਲਾ ਹੋਣ ਦਾ ਫ਼ਿਕਰ ਵੀ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਜਿੱਥੇ ਝੋਨੇ ਦੀ ਕਟਾਈ ਲੇਟ ਹੋ ਗਈ ਉੱਥੇ ਹੀ ਆਲੂਆਂ ਦੀ ਬਿਜਾਈ ਵੀ ਪਛੜ ਗਈ ਹੈ। ਪਹਿਲੀ ਅਕਤੂਬਰ ਤੋਂ ਸੂਬਾ ਭਰ 'ਚ ਹੋਣ ਵਾਲੀ ਝੋਨੇ ਦੀ ਸਰਕਾਰੀ ਖ਼ਰੀਦ ਸਮੇਂ ਉਨ੍ਹਾਂ ਨੂੰ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋਣਾ ਪਵੇਗਾ। ਇਸ ਦੇ ਨਾਲ ਹੀ ਲਗਾਤਾਰ ਮੀਂਹ ਦੀ ਝੜੀ ਲੱਗਣ ਕਾਰਨ ਪੰਜਾਬ ਮੰਡੀ ਬੋਰਡ ਅਤੇ ਮਾਰਕਿਟ ਕਮੇਟੀ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਕੀਤੇ ਗਏ ਖ਼ਰੀਦ ਪ੍ਰਬੰਧ ਵੀ ਕਾਰਗਰ ਸਾਬਤ ਨਹੀ ਹੋਣੇ ਕਿਉਂਕਿ ਅਨਾਜ ਮੰਡੀ ਸੁਨਾਮ ਜੋ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਛੱਪੜ ਦਾ ਰੂਪ ਧਾਰ ਲੈਂਦੀ ਹੈ ਹੁਣ ਤਾਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮੰਡੀ ਦੀਆਂ ਸੜਕਾਂ ਦੇ ਨਾਲ-ਨਾਲ ਫੜਾਂ 'ਤੇ ਵੀ ਮੀਂਹ ਦਾ ਪਾਣੀ ਖੜ ਗਿਆ ਹੈ। ਜਿਸ ਕਾਰਨ ਕਿਸਾਨਾਂ ਦੇ ਨਾਲ ਹੀ ਆੜ੍ਹਤੀਏ ਅਤੇ ਮਜ਼ਦੂਰਾਂ ਦਾ ਵੀ ਮੰਡੀ 'ਚ ਵੜਨਾ ਔਖਾ ਹੋਇਆ ਪਿਆ ਹੈ।
ਲੌਂਗੋਵਾਲ, 24 ਸਤੰਬਰ (ਸ.ਸ.ਖੰਨਾ, ਵਿਨੋਦ) - ਕਸਬ ਲੌਂਗੋਵਾਲ ਵਿਚ ਪਿਛਲੇ ਕੁੱਝ ਸਮੇਂ ਤੋਂ ਭੋਲੇ-ਭਾਲੇ ਨੌਜਵਾਨਾਂ ਨੂੰ ਹਨੀ ਟਰੈਪ ਦੇ ਚੁੰਗਲ ਵਿਚ ਫਸਾ ਕੇ ਬਲੈਕ ਮੇਲ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕਰਦਿਆਂ ਪੁਲਿਸ ਵਲੋਂ ਥਾਣਾ ਲੌਂਗੋਵਾਲ ਵਿਖੇ ਇੱਕ ਔਰਤ ਸਣੇ ...
ਚੀਮਾ ਮੰਡੀ, 24 ਸਤੰਬਰ (ਦਲਜੀਤ ਸਿੰਘ ਮੱਕੜ) - ਸਥਾਨਿਕ ਕਸਬੇ ਵਿਚ ਬੀਤੇ ਕੱਲ੍ਹ ਤੋਂ ਪੈ ਰਹੀ ਭਰਵੀਂ ਬਾਰਸ਼ ਨੇ ਸਾਰਾ ਜੀਵਨ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ ਹਰ ਜਗ੍ਹਾ ਪਾਣੀ ਹੀ ਪਾਣੀ ਨਜ਼ਰੀ ਪੈ ਰਿਹਾ ਹੈ, ਕਸਬੇ ਦੇ ਲੋਕਾਂ ਨੂੰ ਇੱਕ ਵੱਡਾ ਡਰ ਸਤਾ ਰਿਹਾ ਹੈ ਕਿ ...
ਧੂਰੀ, 24 ਸਤੰਬਰ (ਸੰਜੇ ਲਹਿਰੀ) - ਸਿਵਲ ਹਸਪਤਾਲ ਧੂਰੀ ਵਿਚੋਂ ਬੀਤੇ ਦਿਨੀਂ ਇਕ ਲੈਬਰੋਟਰੀ ਟੈਕਨੀਸ਼ੀਅਨ ਦਾ ਤਬਾਦਲਾ ਹੋ ਜਾਣ ਨਾਲ ਇੱਥੋਂ ਟੈਸਟ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੰੂ ਮਜ਼ਬੂਰੀਵਸ ਆਪਣੇ ...
ਸੁਨਾਮ ਊਧਮ ਸਿੰਘ ਵਾਲਾ, ਸੂਲਰ ਘਰਾਟ, 24 ਸਤੰਬਰ (ਭੁੱਲਰ, ਧਾਲੀਵਾਲ, ਔਜਲਾ) - ਅੱਜ ਸਵੇਰ ਤੋਂ ਹੀ ਪੈ ਰਹੇ ਭਾਰੀ ਮੀਂਹ ਕਾਰਨ ਨੇੜਲੇ ਪਿੰਡ ਕੋਠੇ ਆਲਾ ਸਿੰਘ (ਕੋਠੇ ਖਡਿਆਲ) ਵਿਖੇ ਗਰੀਬ ਪਰਿਵਾਰ ਦੇ ਆਸ਼ਿਆਨੇ ਦੀ ਛੱਤ ਡਿੱਗਣ ਕਰਕੇ ਇਕ ਔਰਤ ਸਮੇਤ ਦੋ ਛੋਟੇ ਛੋਟੇ ...
ਕੁੱਪ ਕਲਾਂ, 24 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ ਵਲੋਂ ਵਾਤਾਵਰਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਜਿੱਧਰ ਵੀ ਨਿਗ੍ਹਾ ਮਾਰੀਏ ਤਾਂ ...
ਅਮਰਗੜ੍ਹ, 24 ਸਤੰਬਰ (ਸੁਖਜਿੰਦਰ ਸਿੰਘ ਝੱਲ)-ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵਲੋਂ 26 ਸਤੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸਿੰਘ ਸਭਾ ਅਮਰਗੜ ਵਿਖੇ ਲਗਾਇਆ ਜਾਵੇਗਾ ¢ ...
ਭਵਾਨੀਗੜ੍ਹ, 24 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਖੇਤੀ ਵਿਰਾਸਤ ਮਿਸ਼ਨ ਵਲੋਂ ਕੇ. ਕੇ ਬਿਰਲਾ ਮੈਮੋਰੀਅਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਆਲੋਅਰਖ ਵਿਚ ਕਿਸਾਨ ਗੋਸ਼ਟੀ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨਾਂ ਭਾਗ ਲੈ ਕੇ ਆਪੋ ਆਪਣੇ ਤਜਰਬੇ ਸਾਂਝੇ ...
ਅਮਰਗੜ੍ਹ , 24 ਸਤੰਬਰ (ਸੁਖਜਿੰਦਰ ਸਿੰਘ ਝੱਲ) - ਤਹਿਸੀਲ ਅਮਰਗੜ੍ਹ ਵਿਖੇ ਪਟਵਾਰੀ ਭਾਈਚਾਰੇ ਅਤੇ ਆਪ ਆਗੂ ਦਰਮਿਆਨ ਛਿੜਿਆ ਵਿਵਾਦ ਘਟਣ ਦੀ ਬਜਾਏ ਹੋਰ ਤੂਲ ਫੜਦਾ ਨਜ਼ਰ ਆ ਰਿਹਾ ਹੈ , ਇਸ ਮਾਮਲੇ ਵਿਚ ਜਿਥੇ ਬੀਤੇ ਕੱਲ੍ਹ ਵਿਸ਼ੇਸ਼ ਇਕੱਤਰਤਾ ਕਰਦਿਆਂ ਪਟਵਾਰ ਯੂਨੀਅਨ ...
ਅਮਰਗੜ੍ਹ, 24 ਸਤੰਬਰ (ਸੁਖਜਿੰਦਰ ਸਿੰਘ ਝੱਲ) - ਕਿਸਾਨੀ ਲਈ ਨਵੀਂ ਉੱਚ ਤਕਨੀਕ ਦੀ ਮਿਆਰੀ ਮਸ਼ੀਨਰੀ ਤਿਆਰ ਕਰਨ ਵਾਲੀ ਉੱਤਰੀ ਭਾਰਤ ਦੀ ਪ੍ਰਸਿੱਧ ਕੰਪਨੀ ਲੈਂਡ ਫੋਰਸ (ਦਸਮੇਸ਼ ਮਕੈਨੀਕਲ ਵਰਕਸ ਅਮਰਗੜ੍ਹ) ਵਲੋਂ ਕਣਕ ਦੀ ਸਿੱਧੀ ਬਿਜਾਈ ਲਈ ਤਿਆਰ ਕੀਤਾ ਗਿਆ ਐਡਵਾਂਸ ...
ਕੁੱਪ ਕਲਾਂ, 24 ਸਤੰਬਰ (ਮਨਜਿੰਦਰ ਸਿੰਘ ਸਰੌਦ)-ਮਲੇਰਕੋਟਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰਦਾਰ ਮੁਹੰਮਦ ਦਾਰਾ ਅਤੇ ਘੱਟ ਗਿਣਤੀ ਪੰਜਾਬ ਦੇ ਸੈਕਟਰੀ ਆਜ਼ਮ ਦਾਰਾ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ 6 ਮਹੀਨਿਆਂ ਦੇ ...
ਸ਼ੇਰਪੁਰ, 24 ਸਤੰਬਰ (ਦਰਸ਼ਨ ਸਿੰਘ ਖੇੜੀ) - ਕਸਬਾ ਸ਼ੇਰਪੁਰ 'ਚ ਅਲਾਲ ਰੋਡ 'ਤੇ ਨਾਜ਼ਰ ਸਿੰਘ ਔਜਲਾ ਲਈ ਸਵੇਰ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਸ਼ ਕਹਿਰ ਦਾ ਪਹਾੜ ਬਣ ਕੇ ਆਈ | ਛੋਟੇ ਕਿਸਾਨ ਵਜੋਂ ਖੇਤੀ ਦੇ ਧੰਦੇ ਦੇ ਨਾਲ ਨਾਲ ਮੱਝਾਂ ਰੱਖ ਕੇ ਗੁਜਾਰਾ ਕਰ ਰਹੇ ਇਸ ਕਿਸਾਨ ...
ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਖੇਤੀਬਾੜੀ ਅਤੇ ਕਿਸਾਨ ਵਿਕਾਸ ਫ਼ਰੰਟ ਪੰਜਾਬ ਦੇ ਵਿੱਤ ਸਕੱਤਰ ਗੁਰਮੇਲ ਸਿੰਘ ਖਾਈ ਨੇ ਕਿਹਾ ਕਿ ਖੇਤੀਬਾੜੀ ਦਾ ਸੰਕਟ ਦਿਨ ਪ੍ਰਤੀ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ ਜਦਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ 'ਆਪ' ਸਰਕਾਰ ...
ਸੰਦੌੜ 24 ਸਤੰਬਰ (ਜਸਵੀਰ ਸਿੰਘ ਜੱਸੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਸਾਥੀ ਮੰਤਰੀ ਪੰਜਾਬ ਨੂੰ ਲੁੱਟ ਖਸੁੱਟ ਕੇ ਹੁਣ ਹੌਲੀ-ਹੌਲੀ ਭਾਜਪਾ 'ਚ ਸ਼ਾਮਲ ਹੋ ਰਹੇ ਹਨ | ਇਹ ਵਿਚਾਰ ਇਥੇ ਮਲੇਰਕੋਟਲਾ ਤੋਂ ਵਿਧਾਇਕ ਜਮੀਲ ਉਰ ਰਹਿਮਾਨ ਨੇ ...
ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਇੰਪਲਾਈਜ਼ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ ਚਾਹਲ ਜਥੇਬੰਦੀ ਦੀ ਡਵੀਜ਼ਨ ਕਮੇਟੀ ਦੀ ਚੋਣ ਹਰਵਿੰਦਰ ਸਿੰਘ ਚੱਠਾ ਸੀਨੀਅਰ ਮੀਤ ਪ੍ਰਧਾਨ ਸਰਕਲ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਘਵੀਰ ਸਿੰਘ ਘੱਗਾ ਪ੍ਰਧਾਨ ਡਵੀਜ਼ਨ ...
ਖਨੌਰੀ, 24 ਸਤੰਬਰ (ਰਮੇਸ਼ ਕੁਮਾਰ) - ਖਨੌਰੀ ਸ਼ਹਿਰ ਦੇ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਰੋਡ ਦੇ ਨਾਲ ਲਿੰਕ ਸੜਕਾਂ ਉੱਪਰ ਕਬਾੜ ਮਾਰਕੀਟ ਦੇ ਵਿਚ ਦੁਕਾਨਦਾਰਾਂ ਵਲੋਂ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ | ਜਿਸ ਕਾਰਨ ਇਨ੍ਹਾਂ ਲਿੰਕ ਸੜਕਾਂ ਉੱਤੇ ਸ਼ਹਿਰ ...
ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਲਈ ਇਕ ਅਕਤੂਬਰ ਨਿਸ਼ਚਿਤ ਕੀਤੀ ਗਈ ਹੈ | ਮਾਰਕੀਟ ਕਮੇਟੀ ਵਲੋਂ ਖ਼ਰੀਦ ਕੇਂਦਰਾਂ ਅੰਦਰ ਸਾਫ਼-ਸਫ਼ਾਈ ਦਾ ਕੰਮ ਜਾਰੀ ਹੈ ਪਰ ਮਾਰਕੀਟ ਕਮੇਟੀ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਬਖੋਰਾ ਕਲਾਂ ...
ਕੁੱਪ ਕਲਾਂ , 24 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵਲੋਂ ਪੰਜਾਬ ਦੀ ਜ਼ਰਖੇਜ਼ ਧਰਤੀ ਹੇਠਲੇ ਅੰਮਿ੍ਤ ਵਰਗੇ ਪਾਣੀ ਨੂੰ ਬਚਾਉਣ ਦੇ ਲਈ ਗੱਲਾਂ ਦੇ ਹਵਾਈ ਕਿਲ੍ਹੇ ਤਾਂ ਰੋਜ਼ ਉਸਾਰੇ ਜਾਂਦੇ ਨੇ ਪਰ ਅਮਲੀ ਰੂਪ ਵਿਚ ਕੁਝ ਨਹੀਂ ਕੀਤਾ ...
ਕੁੱਪ ਕਲਾ, 24 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪੰਜਾਬ ਅੰਦਰ ਪਿਛਲੇ ਸਮੇਂ ਸਰਕਾਰਾਂ ਵਲੋਂ ਬਿਮਾਰੀਆਂ ਨਾਲ ਤੜਫ਼ ਰਹੀਆਂ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਲਈ ਹੋਂਦ ਵਿਚ ਲਿਆਂਦੇ ਵੱਡੇ ਹਸਪਤਾਲ ਅਤੇ ਪਿੰਡਾਂ ਅੰਦਰ ਬਣੇ ਮੁੱਢਲੇ ਸਿਹਤ ਕੇਂਦਰ ਕਿੰਝ ਆਪਣੇ ਆਪ ...
ਅਮਰਗੜ੍ਹ, 24 (ਸੁਖਜਿੰਦਰ ਸਿੰਘ ਝੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪਿਛਲੇ ਲੰਬੇ ਸਮੇਂ ਤੋਂ ਇਕ ਪਰਿਵਾਰ ਦੇ ਕਬਜ਼ੇ ਨੂੰ ਲੈ ਕੇ ਨੰਗੇ-ਧੜ ਲੜਾਈ ਵਿੱਢ ਕੇ ਖੁੱਲ੍ਹੇਆਮ ਵਿਰੋਧ ਕਰਨ ਵਾਲੇ ਸੀਨੀਅਰ ਅਕਾਲੀ ਨੇਤਾ, ਸਾਬਕਾ ਕੇਂਦਰੀ ਮੰਤਰੀ ਅਤੇ ...
ਚੀਮਾ ਮੰਡੀ, 24 ਸਤੰਬਰ (ਜਗਰਾਜ ਮਾਨ) - ਜਗਤਜੀਤ ਐਗਰੋ ਇੰਡਸਟਰੀ ਖੇਤੀਬਾੜੀ ਦੀ ਮਸ਼ੀਨਰੀ ਬਨਾਉਣ ਵਿਚ ਦੁਨੀਆਂ ਭਰ ਵਿਚ ਮਸਹੂਰ ਹੈ | ਕਿਸਾਨ ਜਗਤਜੀਤ ਇੰਡਸਟਰੀ ਦੀ ਹਰ ਮਸ਼ੀਨਰੀ ਵਿਚ ਆਪਣਾ ਵਿਸ਼ਵਾਸ ਜਤਾਉਂਦੇ ਹਨ | ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਚ ...
ਜਖੇਪਲ, 24 ਸਤੰਬਰ (ਮੇਜਰ ਸਿੰਘ ਸਿੱਧੂ) - ਕਾਰਪੋਰੇਟ ਪੱਖੀ ਫਿਰਕੂ-ਫਾਸਿਸਟ ਸੱਤਾ ਤੋਂ ਮੁਕਤੀ ਹਾਸਲ ਕਰਨ ਲਈ ਜਨ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਹੋਕਾ ਦੇਣ ਵਾਸਤੇ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਭਲਕੇ 25 ਸਤੰਬਰ ਨੂੰ ਇਤਿਹਾਸਕ ਪਿੰਡ ਜਖੇਪਲ ਦੀ ...
ਸੰਗਰੂਰ, 24 ਸਤੰਬਰ (ਧੀਰਜ ਪਸ਼ੋਰੀਆ) - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਸਤਵੰਤ ਸਿੰਘ ਆਲਮਪੁਰ, ਫਕੀਰ ਸਿੰਘ ਟਿੱਬਾ, ਸਰਬਜੀਤ ਸਿੰਘ ਪੁੰਨਾਂਵਾਲ, ਗੁਰਲਾਭ ...
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਧਾਲੀਵਾਲ, ਭੁੱਲਰ) - ਬੀਤੀ ਰਾਤ ਸ਼ਹਿਰ ਦੀ ਸਟੇਡੀਅਮ ਰੋਡ 'ਤੇ ਕਿਸੇ ਅਣਪਛਾਤੇ ਵਾਹਨ ਵਲੋਂ ਲਪੇਟ 'ਚ ਲੈਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ | ਪੁਲਿਸ ਚੌਂਕੀ ਨਵੀਂ ਅਨਾਜ ਮੰਡੀ ਸੁਨਾਮ ਦੇ ਇੰਚਾਰਜ ਹਰਚੇਤਨ ਸਿੰਘ ਨੇ ...
ਸੰਗਰੂਰ, 24 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰਣਬੀਰ ਕਾਲਜ ਸੰਗਰੂਰ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਮੁੱਖ ਬੁਲਾਰੇ ਦੇ ਤੌਰ 'ਤੇ ਪਹੁੰਚੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਆਗੂ ...
ਕੌਹਰੀਆਂ, 24 ਸਤੰਬਰ (ਮਾਲਵਿੰਦਰ ਸਿੰਘ ਸਿੱਧੂ) - ਡੈਮੋਕਰੇਟਿਕ ਮਨਰੇਗਾ ਫ਼ਰੰਟ ਪੰਜਾਬ ਵਲੋਂ ਮਿਤੀ 8 ਅਕਤੂਬਰ ਨੂੰ ਅਨਾਜ ਮੰਡੀ ਸੰਗਰੂਰ ਵਿਚ ਸੂਬਾ ਪੱਧਰੀ ਕਾਨਫ਼ਰੰਸ ਕੀਤੀ ਜਾ ਰਹੀ ਹੈ | ਕਾਨਫ਼ਰੰਸ ਦੀ ਤਿਆਰੀ ਸਬੰਧੀ ਦਿੜ੍ਹਬਾ ਬਲਾਕ ਦੇ ਪਿੰਡ ਕੌਹਰੀਆ, ਰੋਗਲਾ, ...
ਲੌਂਗੋਵਾਲ, 24 ਸਤੰਬਰ (ਸ.ਸ.ਖੰਨਾ, ਵਿਨੋਦ) - ਸਥਾਨਕ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਮਹਾਰਾਜ ਵਿਖੇ ਬਾਬਾ ਪ੍ਰੀਤਮ ਸਿੰਘ ਤਿਆਗੀ ਦੀ ਸਾਲਾਨਾ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ | ਜਿਸ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ...
ਸ਼ੇਰਪੁਰ, 24 ਸਤੰਬਰ (ਸੁਰਿੰਦਰ ਚਹਿਲ) - ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਸਥਾਨਕ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਹਰਨੇਕ ਸਿੰਘ ਖੇੜੀ ਚਹਿਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁੱਖ ਤੌਰ 'ਤੇ ਪਟਿਆਲਾ ਵਿਖੇ 25 ਸਤੰਬਰ ...
ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਵਿਦਿਆ ਰਤਨ ਕਾਲਜ ਖੋਖਰ ਵਿਖੇ ਫਰੈਸ਼ਰ ਪਾਰਟੀ ਕਰਵਾਈ ਗਈ | ਇਸ ਮੌਕੇ ਵਿਦਿਆਰਥਣਾਂ ਮੈਡਮ ਸ਼ੈਲਜਾ ਅਗਰਵਾਲ, ਪਿ੍ੰਸੀਪਲ ਡਾ. ਮਨਦੀਪ ਸ਼ਰਮਾ, ਆਰਟਸ ਵਿਭਾਗ ਮੁਖੀ ਮਨਦੀਪ ਕੌਰ, ਐਜੂਕੇਸ਼ਨ ਵਿਭਾਗ ਦੇ ਮੁਖੀ ਮੈਡਮ ਰਿੰਪੀ ਕੌਰ ਦੀ ...
ਮਲੇਰਕੋਟਲਾ, 24 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਭਾਈ ਲਾਲੋ ਜੀ ਦਾ 570ਵਾਂ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਸਰੀਂਹ ਜ਼ਿਲ੍ਹਾ ਲੁਧਿਆਣਾ ਵਿਖੇ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ | ਟਰੱਸਟ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ, ਪ੍ਰਧਾਨ ਅਮਰ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਪੈੱ੍ਰਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਪੈੱ੍ਰਸ ਨੋਟ ਜਰੀਏ ਕਿਹਾ ਕਿ ਸੂਬਾ ਜਥੇਬੰਦੀ ਦੇ ਸੱਦੇ 'ਤੇ ਭਾਰਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX