ਐਬਟਸਫੋਰਡ, 24 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਸਥਿਤ ਗੁਰਦੁਆਰਾ ਸਾਹਿਬ ਖ਼ਾਲਸਾ ਦਰਬਾਰ ਵਿਖੇ ਬੀਤੇ 6 ਮਹੀਨੇ ਤੋਂ ਕੀਰਤਨ ਦੀ ਸੇਵਾ ਨਿਭਾ ਰਿਹਾ ਰਾਗੀ ਜਥਾ ਭੇਦਭਰੇ ਢੰਗ ਨਾਲ ਰਫੂਚੱਕਰ ਹੋ ਗਿਆ | ਗੁਰਦੁਆਰਾ ਖ਼ਾਲਸਾ ਦਰਬਾਰ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਰਾਗੀ ਗੁਰਮੀਤ ਸਿੰਘ ਸ਼ੇਰਗਿੱਲ, ਸਹਾਇਕ ਰਾਗੀ ਹਰਮੀਤ ਸਿੰਘ ਤੇ ਤਬਲਾਵਾਦਕ ਗੁਰਮੀਤ ਸਿੰਘ ਲੁਧਿਆਣਾ ਵਾਲਿਆਂ ਦੇ ਜਥੇ ਨੂੰ ਸੁਸਾਇਟੀ ਦੇ ਮੈਂਬਰ ਬਲਦੇਵ ਸਿੰਘ ਰੱਖੜਾ ਦੀ ਸਿਫਾਰਸ਼ 'ਤੇ ਗੁਰਦੁਆਰਾ ਖ਼ਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ 6 ਮਹੀਨੇ ਵਾਸਤੇ ਕੈਨੇਡਾ ਆਉਣ ਲਈ ਸਪਾਂਸਰ ਕੀਤਾ ਸੀ | ਕੈਨੇਡਾ ਦਾ ਵੀਜ਼ਾ ਲੱਗਣ ਤੋਂ ਬਾਅਦ ਇਹ ਤਿੰਨ ਮੈਂਬਰੀ ਰਾਗੀ ਜਥਾ 28 ਮਾਰਚ, 2022 ਨੂੰ ਵੈਨਕੂਵਰ ਪਹੁੰਚ ਗਿਆ ਅਤੇ 13 ਸਤੰਬਰ ਨੂੰ ਜਥੇ ਨੇ ਵਾਪਸ ਪੰਜਾਬ ਪਰਤਣਾ ਸੀ ਪਰ ਉਸੇ ਦਿਨ ਸ਼ਾਮ ਵੇਲੇ ਰਾਗੀ ਜਥੇ ਨੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਦੱਸਿਆ ਕਿ ਅਸੀਂ ਵਾਪਸ ਪੰਜਾਬ ਨਹੀਂ ਜਾ ਰਹੇ ਤੇ ਵਾਪਸੀ ਦੀ ਹਵਾਈ ਟਿਕਟ ਰੱਦ ਕਰਵਾ ਦਿੱਤੀ ਹੈ ਤੇ ਰਾਤ ਨੂੰ ਜਥੇ ਦੇ ਤਿੰਨੇ ਮੈਂਬਰ ਆਪਣਾ ਸਾਮਾਨ ਲੈ ਕੇ ਲਾਪਤਾ ਹੋ ਗਏ ਹਨ |
ਕੈਲਗਰੀ, 24 ਸਤੰਬਰ (ਜਸਜੀਤ ਸਿੰਘ ਧਾਮੀ)-ਆਰ. ਸੀ. ਐਮ. ਪੀ. ਪੁਲਿਸ ਨੇ ਕੈਲਗਰੀ ਦੇ ਇਕ ਵਿਅਕਤੀ ਦੇ ਵਾਹਨ ਅਤੇ ਘਰ ਤੋਂ ਲਗਪਗ 50 ਬੰਦੂਕਾਂ ਜ਼ਬਤ ਕੀਤੀਆਂ ਹਨ | ਜਿਸ ਨੇ ਇਸ ਮਹੀਨੇ ਦੇ ਸ਼ੁਰੂ 'ਚ ਇਕ ਰੋਡ ਰੇਜ ਘਟਨਾ ਦੌਰਾਨ ਕਥਿਤ ਤੌਰ 'ਤੇ ਹੈਾਡਗੰਨ ਫਲੈਸ਼ ਕੀਤੀ ਸੀ | ਆਰ. ਸੀ. ...
ਮਿਸੀਸਿੱਪੀ ਦੀ ਰਾਜਧਾਨੀ ਵਾਸੀਆਂ ਨੇ ਪ੍ਰਸ਼ਾਸਨ, ਮੇਅਰ ਤੇ ਹੋਰਨਾਂ ਵਿਰੁੱਧ ਦਾਇਰ ਕੀਤੀ ਪਟੀਸ਼ਨ
ਸੈਕਰਾਮੈਂਟੋ, 24 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸੀਸਿੱਪੀ ਰਾਜ ਦੀ ਰਾਜਧਾਨੀ ਜੈਕਸਨ ਵਾਸੀਆਂ ਨੇ ਸ਼ਹਿਰ 'ਚ ਸਾਫ ਪੀਣ ਵਾਲੇ ਪਾਣੀ ਦੇ ਮੁੱਦੇ 'ਤੇ ...
ਵਿਨੀਪੈਗ, 24 ਸਤੰਬਰ (ਸਰਬਪਾਲ ਸਿੰਘ)-ਵਿਨੀਪੈਗ ਸਿਟੀ ਕੌਂਸਲ ਦੀਆਂ 26 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਾਸਿਪਲ ਚੋਣਾਂ ਤੋਂ ਪਹਿਲਾਂ ਹੀ ਦੋ ਉਮੀਦਵਾਰ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ | ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਾਰੀਕ ਤੱਕ ਓਲਡ ਕਿਲਡੋਨਨ ਤੋਂ ਕੌਂਸਲਰ ...
ਲੰਡਨ, 24 ਸਤੰਬਰ (ਏਜੰਸੀ)- ਬਿ੍ਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬੇ੍ਰਵਰਮੈਨ ਨੂੰ ਲੰਡਨ ਦੇ ਇਕ ਸਮਾਰੋਹ 'ਚ ਪਹਿਲੀ ਵਾਰ ਮਹਾਰਾਣੀ ਐਲਿਜ਼ਾਬੈੱਥ ਦੂਜੀ 'ਵੂਮਨ ਆਫ ਦ ਯੀਅਰ' ਪੁਰਸਕਾਰ ਜੇਤੂ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਹੈ | ਬਿ੍ਟੇਨ ਦੀ ਪ੍ਰਧਾਨ ...
ਟੋਰਾਂਟੋ, 24 ਸਤੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਬੀਤੇ ਦਿਨ ਪੁਲਿਸ ਦੇ ਆਖੇ ਗੱਡੀ ਰੋਕਣ ਦੀ ਬਜਾਏ ਭਜਾ ਕੇ ਦੋ ਦਰੱਖਤਾਂ ਅਤੇ ਤਿੰਨ ਹੋਰ ਵਾਹਨਾਂ 'ਚ ਮਾਰਨ ਤੋਂ ਬਾਅਦ ਇਕ ਜੀਪ ਨੂੰ ਪੀਲ ਪੁਲਿਸ ਦੇ ਦਰਜਨ ਤੋਂ ਵੱਧ ਅਫ਼ਸਰਾਂ ਨੇ ਮਸਾਂ ਰੋਕਿਆ ...
ਟੋਰਾਂਟੋ, 24 ਸਤੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੇਸ਼ 'ਚ ਪਹੁੰਚੇ ਹੋਏ ਵਿਦੇਸ਼ੀ ਡਾਕਟਰਾਂ ਲਈ ਐਕਸਪ੍ਰੈਸ ਐਂਟਰੀ (ਕੈਨੇਡੀਅਨ ਐਕਸਪੀਰੀਅੰਸ) ਰਾਹੀਂ ਪੱਕੀ ਇਮੀਗ੍ਰੇਸ਼ਨ ਲੈਣਾ ਆਸਾਨ ਕਰਨ ਦਾ ਐਲਾਨ ਕੀਤਾ ਹੈ | ਹੁਣ ...
* ਫਿਨਲੈਂਡ ਵਲੋਂ ਸਰਹੱਦਾਂ ਸੀਲ
ਕੋਪਨਹੇਗਨ, 24 ਸਤੰਬਰ (ਅਮਰਜੀਤ ਸਿੰਘ ਤਲਵੰਡੀ)- ਯੂਕਰੇਨ ਦੇ ਯੁੱਧ 'ਚ ਲਗਾਤਾਰ ਹੋ ਰਹੀ ਹਾਰ ਤੋਂ ਬੁਖਲਾਏ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵਲੋਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਬੀਤੇ ਦਿਨੀਂ 3 ਲੱਖ ਰੂਸੀ ਲੋਕਾਂ ਨੂੰ ...
ਐਡੀਲੇਡ, 24 ਸਤੰਬਰ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਸ਼ਾਵਾ ਸਰਬੀਅਨ ਚਰਚ 677 ਪੋਰਟ ਰੋਡ ਵਿਖੇ 2 ਅਕਤੂਬਰ ਐਤਵਾਰ ਸ਼ਾਮ ਛੇ ਵਜੇ ਤੋਂ ਦੇਰ ਰਾਤ ਤੱਕ ਮਨਾਏ ਜਾ ਰਹੇ ਦੀਵਾਲੀ ਮੇਲੇ ਨੂੰ ਵੇਖਣ ਲਈ ਦਰਸ਼ਕਾਂ 'ਚ ਭਾਰੀ ਉਤਸ਼ਾਹ ਹੈ | ਦੀਵਾਲੀ ਮੇਲੇ ਦੇ ਮੁੱਖ ਪ੍ਰਬੰਧਕ ...
ਸ਼ੇਰ ਅਤੇ ਸੰਗਤ ਗਰੁੱਪ ਨੇ ਤੀਰ ਗਰੁੱਪ ਦੇ ਮੁਕਾਬਲੇ ਉਤਾਰੇ 17 ਉਮੀਦਵਾਰ
ਲੈਸਟਰ (ਇੰਗਲੈਂਡ), 24 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਈਸਟ ਪਾਰਕ ਰੋਡ ਦੀਆਂ ਅੱਜ 25 ਸਤੰਬਰ ਐਤਵਾਰ ਨੂੰ ਹੋ ...
ਨਵੀਂ ਦਿੱਲੀ, 24 ਸਤੰਬਰ (ਏਜੰਸੀ)- ਨਾਸਾ ਦਾ ਇਤਿਹਾਸਕ ਮਾਨਵਰਹਿਤ ਮਿਸ਼ਨ ਮੂਨ ਫਿਰ ਤੋਂ ਰੁਕਾਵਟ ਦਾ ਸ਼ਿਕਾਰ ਹੁੰਦਾ ਦਿਖਾਈ ਦੇ ਰਿਹਾ ਹੈ | ਇਸ ਤੋਂ ਪਹਿਲਾਂ ਵੀ ਮਿਸ਼ਨ ਮੂਨ ਦੋ ਵਾਰ ਤਕਨੀਕੀ ਖਰਾਬੀ ਦੀ ਵਜ੍ਹਾ ਨਾਲ ਲਾਂਚ ਨਹੀਂ ਹੋ ਸਕਿਆ ਸੀ | ਹੁਣ ਵਿਗਿਆਨਕਾਂ ਨੂੰ ...
ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ 'ਚ ਭਾਰਤ ਦੇ ਨਵੇਂ ਹਾਈਕਮਿਸ਼ਨਰ ਵਿਕਰਮ ਦੂਰੈਸਵਾਮੀ ਨੇ ਅਹੁਦਾ ਸੰਭਾਲ ਲਿਆ ਹੈ। ਲੰਡਨ ਪਹੁੰਚਦਿਆਂ ਹੀ ਉਨ੍ਹਾਂ ਸ਼ੁੱਕਰਵਾਰ ਨੂੰ ਪਾਰਲੀਮੈਂਟ ਸੁਕੇਅਰ ਪਹੁੰਚ ਕੇ ਮਹਾਤਮ ਗਾਂਧੀ ਦੀ ਮੂਰਤੀ ਅਤੇ ਉੱਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX