ਜਲੰਧਰ, 24 ਸਤੰਬਰ (ਸ਼ਿਵ)-ਸ਼ਹਿਰ ਵਿਚ ਕਈ ਜਗ੍ਹਾ ਨਿਗਮ ਦੇ ਠੇਕੇਦਾਰਾਂ ਵਲੋਂ ਘਟੀਆ ਗਲੀਆਂ ਸੜਕਾਂ ਬਣਾਉਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਤੇ ਇਸ ਦੀ ਚਰਚਾ ਤਾਂ ਚੰਡੀਗੜ੍ਹ ਤੱਕ ਹੁੰਦੀ ਰਹੀ ਹੈ ਪਰ ਇਸ ਦੇ ਬਾਵਜੂਦ ਵਿਕਾਸ ਕੰਮਾਂ ਦੀ ਗੁਣਵੱਤਾ ਦੇ ਮਾਮਲੇ ਵਿਚ ਕੋਈ ਸੁਧਾਰ ਨਹੀਂ ਕੀਤਾ ਜਾ ਰਿਹਾ ਹੈ। ਅੱਜ ਪੈਂਦੇ ਮੀਂਹ ਵਿਚ ਬਸਤੀ ਗੁਜਾਂ ਵਿਚ ਠੇਕੇਦਾਰ ਵਲੋਂ ਸੀਮੈਂਟ ਦੀ ਸੜਕ ਬਣਾਏ ਜਾਣ ਦਾ ਕੰਮ ਜਾਰੀ ਰਿਹਾ ਜਿਸ ਦੀ ਕਈ ਆਗੂਆਂ ਨੇ ਨਿੰਦਾ ਕੀਤੀ। ਅੱਜ ਸਾਰਾ ਦਿਨ ਮੀਂਹ ਪੈਂਦਾ ਰਿਹਾ ਸੀ ਪਰ ਇਸ ਦੇ ਬਾਵਜੂਦ ਸੀਮੈਂਟ ਦੀ ਸੜਕ ਮੀਂਹ ਵਿਚ ਬਣਾਉਣ ਲਈ ਲੇਬਰ ਡਟੀ ਹੋਈ ਸੀ। ਮੀਂਹ ਵਿਚ ਬਣਾਈ ਗਈ ਸੜਕ ਬਿਲਕੁਲ ਵੀ ਜ਼ਿਆਦਾ ਸਮਾਂ ਤੱਕ ਨਹੀਂ ਚੱਲਣ ਦੀ ਸੰਭਾਵਨਾ ਨਹੀਂ ਹੈ। ਬਸਤੀ ਗੁਜਾਂ ਵਿਚ ਇਹ ਸੀਮੈਂਟ ਦੀ ਸੜਕ ਸ਼ਕਤੀ ਪਾਰਕ ਤੋਂ ਲੈ ਕੇ ਦਮਨ ਗੈਸ ਤੱਕ ਬਣਾਈ ਜਾ ਰਹੀ ਸੀ। ਜਦੋਂ ਮੀਂਹ ਵਿਚ ਇਹ ਸੜਕ ਬਣਾਈ ਜਾ ਰਹੀ ਸੀ ਤਾਂ ਇਸ ਵੇਲੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਇਸ ਦਾ ਵੀਡੀਓ ਵੀ ਵਾਇਰਲ ਕਰ ਦਿੱਤਾ। ਭਾਟੀਆ ਨੇ ਮੀਂਹ ਵਿਚ ਬਣ ਰਹੀ ਸੜਕ ਦੇ ਕੰਮ ਤੋਂ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ। ਲੰਬੇ ਸਮੇਂ ਬਾਅਦ ਬਣਨ ਵਾਲੀ ਸੜਕ ਜਦੋਂ ਮੀਂਹ ਵਿਚ ਬਣਾਈ ਜਾ ਰਹੀ ਸੀ ਤਾਂ ਕਈ ਲੋਕ ਚਰਚਾ ਕਰਦੇ ਰਹੇ ਕਿ ਨਿਗਮ ਪ੍ਰਸ਼ਾਸਨ ਵਲੋਂ ਇਸ ਤਰਾਂ ਨਾਲ ਕੰਮ ਕਰਵਾਏ ਜਾਂਦੇ ਹਨ। ਇਕ ਪਾਸੇ ਤਾਂ ਨਿਗਮ ਦਾ ਖ਼ਜ਼ਾਨਾ ਖ਼ਾਲੀ ਹੈ ਪਰ ਦੂਜੇ ਪਾਸੇ ਤਾਂ ਠੇਕੇਦਾਰ ਇਸ ਤਰੀਕੇ ਨਾਲ ਵਿਕਾਸ ਦੇ ਕੰਮ ਕਰਵਾ ਰਹੇ ਹਨ। ਜਦੋਂ ਇਹ ਸੜਕ ਮੀਂਹ ਵਿਚ ਬਣਾਈ ਜਾ ਰਹੀ ਸੀ ਤਾਂ ਮੌਕੇ 'ਤੇ ਕੋਈ ਅਫ਼ਸਰ ਮੌਜੂਦ ਨਹੀਂ ਸੀ। ਮੀਂਹ ਵਿਚ ਬਣਦੀ ਇਸ ਸੜਕ ਦੀ ਕਾਫੀ ਚਰਚਾ ਹੋ ਰਹੀ ਸੀ।
ਭਾਟੀਆ ਨੇ ਭਗਵਾਨ ਗਲੀਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ
ਜਲੰਧਰ, (ਸ਼ਿਵ)-ਵਾਰਡ ਨੰਬਰ 45 ਜੋ ਕਿ ਵਿਕਾਸ ਪੱਖੋਂ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦਾ ਹੈ ਵਿਕਾਸ ਕਾਰਜ ਨਿਰੰਤਰ ਜਾਰੀ ਰੱਖਦਿਆਂ ਅੱਜ ਕਮਲਜੀਤ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਭਗਵਾਨ ਵਾਲਮੀਕੀ ਮੁਹੱਲਾ ਦੀਆਂ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਤੋਂ ਪਹਿਲਾਂ ਇਨ੍ਹਾਂ ਗਲੀਆਂ ਵਿਚ ਸੀਵਰੇਜ ਦੀ ਨਵੀਂ ਲਾਈਨ ਪੁਆ ਕੇ ਮੁਕੰਮਲ ਤੌਰ ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਦੁਆਈ ਗਈ ਸੀ। ਭਾਟੀਆ ਨੇ ਕਿਹਾ ਕਿ ਇਹ ਸ਼ੁਰੂ ਹੋਇਆ ਕੰਮ ਭਗਵਾਨ ਬਾਲਮੀਕੀ ਪ੍ਰਕਾਸ਼ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਸ਼ੁਰੂ ਕਰਵਾਇਆ ਹੈ ਅਤੇ ਪ੍ਰਕਾਸ਼ ਪੁਰਬ ਤੱਕ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਦੀਪਕ ਜੋੜਾ, ਸੁਰਿੰਦਰ ਕੁਮਾਰ, ਸੋਨੂੰ ਕਲਿਆਣ, ਬੰਟੀ ਥਾਪਰ, ਰਜੇਸ਼ ਕਲਿਆਣ, ਬਿੱਲਾ ਹੰਸ ਅਤੇ ਮੁਹੱਲੇ ਦੇ ਲੋਕ ਸ਼ਾਮਲ ਸਨ।
ਪਹਿਲਾਂ ਵੀ ਗਦਈਪੁਰ ਵਿਚ ਬਣਾਈ ਸੀ ਮੀਂਹ ਵਿਚ ਸੜਕ
ਜਲੰਧਰ, ਮੀਂਹ ਵਿਚ ਸੜਕਾਂ ਗਲੀਆਂ ਬਣਾਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਗਦਈਪੁਰ ਵਿਚ ਵੀ ਮੀਂਹ ਵਿਚ ਲੁੱਕ ਬਜਰੀ ਵਾਲੀ ਸੜਕ ਬਣਾਉਣ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਸੀ। ਉਸ ਵੇਲੇ ਕਾਫੀ ਹੰਗਾਮਾ ਹੋਇਆ ਸੀ ਤਾਂ ਨਿਗਮ ਨੂੰ ਠੇਕੇਦਾਰ ਤੋਂ ਦੁਬਾਰਾ ਸੜਕ ਬਣਵਾਉਣੀ ਪਈ ਸੀ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਚ ਮੀਂਹ ਵਿਚ ਸੜਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਵਿਭਾਗੀ ਅਫ਼ਸਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਸੀ।
ਮੀਂਹ ਵਿਚ ਸੜਕਾਂ ਬਣਨ ਲਈ ਨਿਗਮ ਅਫ਼ਸਰ ਜ਼ਿੰਮੇਵਾਰ-ਭਾਟੀਆ
ਮੀਂਹ ਵਿਚ ਬਣਾਈ ਜਾ ਰਹੀ ਸੀਮੈਂਟ ਦੀ ਸੜਕ ਦੇ ਮਾਮਲੇ ਵਿਚ ਇਲਾਕੇ ਵਿਚ ਨਾਲ ਲਗਦੇ ਵਾਰਡ ਦੇ ਕੌਂਸਲਰ ਪਤੀ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਬਸਤੀ ਗੁਜਾਂ ਦੀ ਬਣ ਰਹੀ ਸੜਕ ਦਾ ਲੈਵਲ ਉੱਚਾ ਨੀਵਾਂ ਕਰ ਦਿੱਤਾ ਗਿਆ ਤੇ ਉੱਥੇ ਚੱਲਦੇ ਮੀਂਹ ਵਿਚ ਵਿਚ ਕੰਮ ਕਰਵਾਉਣ ਵੇਲੇ ਦੱਸਣ ਕਿ ਇਸ ਦੀ ਨਿਗਰਾਨੀ ਕੌਣ ਕਰ ਰਿਹਾ ਸੀ। ਉਨਾਂ ਕਿਹਾ ਕਿ ਕਥਿਤ ਹਾਰ ਪੁਆਉਣ ਵਾਲੇ ਲੋਕ ਇਸ ਪਾਸੇ ਕੋਈ ਧਿਆਨ ਨਹੀਂ ਕਰ ਰਹੇ ਹਨ। ਭਾਟੀਆ ਨੇ ਕਿਹਾ ਕਿ ਜਦੋਂ ਉਨਾਂ ਨੇ ਮੁੱਦਾ ਉਠਾਇਆ ਤਾਂ ਸਫ਼ਾਈ ਦਿੱਤੀ ਗਈ ਕਿ ਕੁੱਤਿਆਂ ਵਲੋਂ ਲੰਘਣ ਕਰਕੇ ਸੜਕ ਖ਼ਰਾਬ ਹੋਈ ਸੀ ਜਿਸ ਨੂੰ ਠੀਕ ਕੀਤਾ ਜਾ ਰਿਹਾ ਸੀ।
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭਦਿਆਲ ਨੇ ਜਿਲ੍ਹੇ ਦੇ ਆਦਮਪੁਰ ਬਲਾਕ ਦੇ ਪਿੰਡ ਜੰਡੂ ਸਿੰਘਾਂ ਦੀ ਘਾਗ ਪੱਤੀ 'ਚ ਗੰਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਦÏਰਾ ਕੀਤਾ ¢ ...
ਸ਼ਾਹਕੋਟ, 24 ਸਤੰਬਰ (ਬਾਂਸਲ)-ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ ਦੇ ਦਿਸ਼ਾ ਅਨੁਸਾਰ ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਕ੍ਰਿਸ਼ਚਿਅਨ ...
ਨਕੋਦਰ, 24 ਸਤੰਬਰ (ਤਿਲਕ ਰਾਜ ਸ਼ਰਮਾ)-ਬੀਤੇ ਦਿਨੀਂ ਹੋਈਆਂ ਬਲਾਕ ਪੱਧਰੀ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਨਕੋਦਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ | 600 ਮੀਟਰ ਰੇਸ 'ਚ ਕਰਮਵੀਰ ਥਾਪਰ ਨੇ ਪਹਿਲਾ ਸਥਾਨ, 25 ...
ਮਹਿਤਪੁਰ, 24 ਸਤੰਬਰ (ਹਰਜਿੰਦਰ ਸਿੰਘ ਚੰਦੀ)-ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਸਿੱਖਿਆ ਵਿਭਾਗ ਦੁਆਰਾ ਪ੍ਰਾਯੋਜਕ ਊਰਜਾ ਬਚਾਓ ਦੀ ਪ੍ਰੇਰਨਾ ਦਿੰਦੇ ਹੋਏ ਅਤੇ ਆਉਣ ਵਾਲੇ ਸਮੇਂ ਵਿਚ ਊਰਜਾ ਦੀ ਸਮਝਦਾਰੀ ਨਾਲ ਇਸਤੇਮਾਲ ਕਰਨ ਦੇ ਮੰਤਵ ਲਈ ਊਰਜਾ ਕਲੱਬ ਸਰਕਾਰੀ ਕੰਨਿਆ ...
ਗੁਰਾਇਆ, 24 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਖੇਡਾਂ ਵਤਨ ਪੰਜਾਬ ਦੀਆਂ 'ਚ 14 ਸਾਲ ਲੜਕੀਆਂ ਵਰਗ 'ਚ ਅਤੇ 14 ਸਾਲ ਲੜਕੇ ਵਰਗ 'ਚ ਦੁਸਾਂਝ ਕਲਾਂ ਹੈਂਡਬਾਲ ਕੋਚਿੰਗ ਸੈਂਟਰ ਦੀਆਂ ਟੀਮਾਂ ਨੇ ਜ਼ਿਲਾ ਜਲੰਧਰ 'ਚ ਪਹਿਲੇ ਸਥਾਨ 'ਤੇ ਰਹੀਆਂ | ਜਲੰਧਰ ਦੀ ਡੀ.ਏ.ਵੀ. ਕਲਾਜ 'ਚ ਜ਼ਿਲਾ ...
ਭੋਗਪੁਰ, 24 ਸਤੰਬਰ (ਕਮਲਜੀਤ ਸਿੰਘ ਡੱਲੀ)-ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਪਿੰਡ ਡੱਲੀ ਵਿਖੇ ਗੁਰਮਤਿ ਸਮਾਗਮ ਮਨਾਇਆ ਗਿਆ | ਇੱਕ ਸੌ ਗਿਆਰਾਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਜਿਥੇ ਭਾਈ ...
ਕਰਤਾਰਪੁਰ, 24 ਸਤੰਬਰ (ਜਨਕ ਰਾਜ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਪਿ੍ੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਐਨ.ਐਸ.ਐਸ. ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਏਕਤਾ ਨਗਰ ਵਿਖੇ ਰਹਿਣ ਵਾਲੀ ਇਕ ਵਿਆਹੁਤਾ ਔਰਤ ਦੀ ਭੇਦਭਰੀ ਹਾਲਤ 'ਚ ਮੌਤ ਹੋਣ 'ਤੇ ਮਿ੍ਤਕਾ ਦੇ ਪੇਕੇ ਪਰਿਵਾਰ ਦੇ ਲੋਕਾਂ ਵਲੋਂ ਸਹੁਰੇ ਪਰਿਵਾਰ 'ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਰਾਮਾ ਮੰਡੀ ਫਲਾਈ ਓਵਰ ਦੇ ਹੇਠਾਂ ਤੋਂ ਅੱਜ ਸਵੇਰ ਸਮੇਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਬਣਦੀ ...
8 ਸਿਵਲ ਹਸਪਤਾਲ 'ਚ ਬਦਫੈਲੀ ਦਾ ਇਲਾਜ ਕਰਵਾਉਣ ਪਹੁੰਚੇ ਨਾਬਾਲਗ ਬੱਚੇ ਨੂੰ ਡਾਕਟਰਾਂ ਨੇ ਨਹੀਂ ਕੀਤਾ ਦਾਖ਼ਲ ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਇਕ ਪਿੰਡ ਵਿਖੇ ਆਪਣੇ ਪਤੀ ਤੋਂ ਵੱਖ ਰਹਿ ਰਹੀ ਇਕ ਔਰਤ ਦੇ ਕਰੀਬ ਚਾਰ ਸਾਲਾ ਬੱਚਾ ...
ਜਲੰਧਰ, 24 ਸਤੰਬਰ (ਸ਼ਿਵ)-ਕੂੜਾ ਪ੍ਰਬੰਧਨ ਵਿਚ ਸੁਧਾਰ ਕਰਨ ਲਈ ਰਾਜ ਦੀਆਂ 11 ਕਮੇਟੀਆਂ ਨੂੰ 1 ਅਕਤੂਬਰ ਨੂੰ ਦਿੱਲੀ ਵਿਚ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੂਰਮੂ ਵਲੋਂ ਸਨਮਾਨਿਤ ਕੀਤਾ ਜਾਵੇਗਾ | ਇਸ ਵਿਚ ਐੱਸ. ਬੀ. ਐੱਸ. ਨਗਰ ਦੇ ਏ. ਡੀ. ਸੀ. ਅਤੇ ਸ਼ਹਿਰੀ ਵਿਕਾਸ ਦੇ ...
8 ਜੁਆਇੰਟ ਐਕਸ਼ਨ ਕਮੇਟੀ ਨੇ ਕੂੜਾ ਆਉਣ ਤੋਂ ਰੋਕਣ ਦਾ ਕੀਤਾ ਹੈ ਐਲਾਨ ਜਲੰਧਰ, (ਸ਼ਿਵ)- ਮਾਡਲ ਟਾਊਨ ਡੰਪ ਨੂੰ ਹਟਾਉਣ ਦੇ ਮਾਮਲੇ ਵਿਚ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਨੇ ਆਪਣੀ ਮੁਹਿੰਮ ਡੰਪ ਦੇ ਕੋਲ ਪੋਸਟਰ ਲਗਾ ਕੇ ਸ਼ੁਰੂ ਕਰ ਦਿੱਤੀ ਹੈ | ਕਮੇਟੀ ਵੱਲੋਂ ਡੰਪ ਦੇ ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)-ਪੁਲਿਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਅਹਿਮ ਕਦਮ ਚੁੱਕਦਿਆਂ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਸਟੇਟ ਆਰਮਡ ਪੁਲਿਸ ਜਲੰਧਰ ਐਮ.ਐਫ. ਫਾਰੂਕੀ ਵਲੋਂ ਜਲੰਧਰ ਦੇ ਕੁਝ ਨਿੱਜੀ ਹਸਪਤਾਲਾਂ ਨਾਲ ਐਮ.ਓ.ਯੂ. ...
ਜਲੰਧਰ 24 ਸਤੰਬਰ (ਸ਼ੈਲੀ)-ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲ੍ਹਾ ਕਮੇਟੀ ਮਾਡਲ ਹਾਊਸ ਵਲੋਂ ਰਾਮਲੀਲ੍ਹਾ ਸੰਬੰਧੀ ਭੂਮੀ ਪੂਜਨ ਕੀਤਾ ਗਿਆ¢ ਦੁਸਹਿਰਾ ਗਰਾਊਾਡ ਮਾਡਲ ਹਾਊਸ ਵਿਚ ਹੋਏ ਇਸ ਸਮਾਗਮ ਵਿਚ ਪੰਡਿਤ ਮੇਘਰਾਜ ਸ਼ਾਸਤਰੀ ਨੇ ਮੰਤਰ ਉਚਾਰਨ ਨਾਲ਼ ਭੂਮੀ ਪੂਜਨ ...
ਐੱਮ. ਐੱਸ. ਲੋਹੀਆ ਜਲੰਧਰ, 24 ਸਤੰਬਰ - ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਭਰਮਾ ਕੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਰਵੀਆ ਅਪਣਾਉਂਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਥਾਣਿਆਂ 'ਚ ਇਕੋ ਦਿਨ ਅੰਦਰ 18 ਟ੍ਰੈਵਲ ਏਜੰਟਾਂ ਖ਼ਿਲਾਫ਼ ...
ਚੁਗਿੱਟੀ/ਜੰਡੂਸਿੰਘਾ, 24 ਸਤੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ ਨਾਲ ਲਗਦੇ ਏਕਤਾ ਨਗਰ ਦੀਆਂ ਗਲੀਆਂ 'ਚ ਥਾਂ-ਥਾਂ ਨਜ਼ਰ ਆਉਂਦੇ ਅਵਾਰਾ ਕੁੱਤੇ ਇਲਾਕਾ ਵਸਨੀਕਾਂ ਲਈ ਮੁਸੀਬਤ ਬਣੇ ਹੋਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਨ ਨਾਥ, ਗਿਆਨ ਚੰਦ, ਕਾਲਾ ...
ਜਲੰਧਰ, 24 ਸਤੰਬਰ (ਸ਼ਿਵ)-ਸੱਤਿਆਮੇਵ ਜਯਤੇ ਸੁਸਾਇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੀ ਤੀਜੀ ਜਮਾਤ ਦੀ ਵਿਦਿਆਰਥਣ ਰਚਨਾ ਕੁਮਾਰੀ ਨੂੰ ਖੇਡਾਂ ਵਿਚ ਆਪਣੀ ਪ੍ਰਤਿਭਾ ਨਿਖਾਰਨ ਲਈ ਲੋੜੀਂਦੀ ਸਮਗਰੀ ਭੇਟ ਕੀਤੀ ਗਈ | ਜ਼ਿਕਰਯੋਗ ਹੈ ਕਿ ਰਚਨਾ ਕੁਮਾਰੀ ਨੇ 16-17 ਸਤੰਬਰ ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)-ਥਾਣਾ ਪਤਾਰਾ ਦੀ ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਨੰਗਲ ਫਤਿਹਾ ਖਾਂ ਚੌਂਕ ਨੇੜੇ ਨਾਕਾਬੰਦੀ ਕਰਦੇ ਹੋਏ ਬੁੱਢਿਆਣਾ ਪਿੰਡ ਵਲੋਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਪਾਸੋਂ ਨਸ਼ੀਲੀਆਂ ...
ਚੁਗਿੱਟੀ/ਜੰਡੂਸਿੰਘਾ, 24 ਸਤੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਮੀਰੀ ਪੀਰੀ ਨੌਜਵਾਨ ਸਭਾ ਵਲੋਂ 59ਵਾਂ ਮਹੀਨਾ ਵਾਰੀ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਰਾਗੀ ਭਾਈ ...
ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਅਪ੍ਰੈਲ 2022 ਦੀ ਆਈ. ਕੇ. ਜੀ-ਪੀ. ਟੀ. ਯੂ. ਪ੍ਰੀਖਿਆ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੈਂਪਸ ਦਾ ਨਾਮ ਰÏਸ਼ਨ ਕੀਤਾ¢ ਲਗਭਗ 20 ਵਿਦਿਆਰਥੀਆਂ ਨੇ 9 ਐੱਸ. ...
ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)-ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਿਸ ਚੌਂਕੀ ਦਕੋਹਾ 'ਚ ਤਾਇਨਾਤ ਕੀਤੇ ਗਏ ਚੌਂਕੀ ਇੰਚਾਰਜ ਮਦਨ ਸਿੰਘ ਦਾ ਅੱਜ ਆਮ ਆਦਮੀ ਪਾਰਟੀ ਦੇ ਯੂਥ ਆਗੂ ਅਤੇ ਵਾਰਡ ਨੰਬਰ 9 ਤੋਂ ਆਪ ਦੀ ਟਿਕਟ ਦੇ ...
ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ-ਕਮ-ਜ਼ਿਲ੍ਹਾ ਕਮਿਊੂਨਟੀ ਪੁਲਿਸ ਅਫ਼ਸਰ ਕਮਿਸ਼ਨਰੇਟ ਜਲੰਧਰ ਸ੍ਰੀਮਤੀ ਵੱਤਸਲਾ ਗੁਪਤਾ ਨੇ ਕੁਸ਼ਟ ਆਸ਼ਰਮ ਜਲੰਧਰ ਦਾ ਦੌਰਾ ਕੀਤਾ | ਜਿੱਥੇ ਉਨ੍ਹਾਂ ਕੁਸ਼ਟ ਰੋਗ ਤੋਂ ਪੀੜਤ ਪਰਿਵਾਰਾਂ ਨਾਲ ...
ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਪੰਜਾਬ ਪੈੱ੍ਰਸ ਕਲੱਬ ਜਲੰਧਰ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਜਨਾਬ ਮੇਹਰ ਮਲਿਕ ਦੀਆਂ ਦੋ ਪੁਸਤਕਾਂ 'ਭੋਲੀ ਦਾ ਕਰਵਾ-ਚੌਥ ਤੇ ਪੰਜੇਬਾਂ' (ਕਹਾਣੀਆਂ) ਦੀ ਘੁੰਡ ਚੁਕਾਈ ਤੇ ਵਿਚਾਰ-ਚਰਚਾ ਕੀਤੀ ਗਈ | ਇਸ ਸਮਾਗਮ ਦੀ ...
ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਜਲੰਧਰ ਦੀਆਂ ਸਕੂਲੀ ਖੇਡਾਂ ਦੂਸਰੇ ਗੇੜ ਦੀਆਂ ਜੂਡੋ ਅੰਡਰ 14/17/19 ਸਾਲ ਲੜਕੇ/ਲੜਕੀਆਂ ਜੋ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX