ਮੰਡੀ ਕਿੱਲਿਆਂਵਾਲੀ, 24 ਸਤੰਬਰ (ਇਕਬਾਲ ਸਿੰਘ ਸ਼ਾਂਤ)-ਬੀਤੀ ਰਾਤ ਪਿੰਡ ਰੋੜਾਂਵਾਲੀ ਵਿਖੇ ਇਕ ਕੁਨਬੇ ਦੀਆਂ ਦੋ ਧਿਰਾਂ ਵਿਚਕਾਰ ਹੋਏ ਰੱਜਵੇਂ ਝਗੜੇ ਦੌਰਾਨ ਕਰੀਬ ਦਸ ਕਾਰਤੂਸ ਫਾਈਰਿੰਗ ਹੋਈ ਅਤੇ ਤੇਜ਼ਧਾਰ ਹਥਿਆਰ ਚੱਲੇ | ਘਟਨਾ ਵਿਚ ਦੋਵੇਂ ਧਿਰਾਂ ਦੀ ਇਕ ਔਰਤ ਸਮੇਤ 6 ਜਣੇ ਜ਼ਖ਼ਮੀ ਹੋਏ ਹਨ | ਜ਼ਖ਼ਮੀ ਸਿਵਲ ਹਸਪਤਾਲ ਗਿੱਦੜਬਾਹਾ 'ਚ ਜੇਰੇ ਇਲਾਜ ਹਨ | ਝਗੜਾ ਝੋਨੇ ਦੇ ਖੇਤਾਂ ਦਾ ਪਾਣੀ ਨਰਮੇ ਦੀ ਫ਼ਸਲ ਵਿਚ ਜਾਣ ਨੂੰ ਲੈ ਕੇ ਹੋਇਆ ਦੱਸਿਆ ਜਾਂਦਾ ਹੈ | ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਵਾਸੀ ਕਰਮੂਵਾਲਾ ਪਿੰਡ ਰੋੜਾਂਵਾਲੀ ਵਿਖੇ ਸ਼ਾਦੀਸ਼ੁਦਾ ਹੈ | ਸਹੁਰਾ ਪਰਿਵਾਰ ਵਿਚ ਕੋਈ ਲੜਕਾ ਨਾ ਹੋਣ ਕਰਕੇ ਉਹ ਪਤਨੀ ਸਮੇਤ ਰੋੜਾਂਵਾਲੀ ਵਿਖੇ ਸਹੁਰਾ ਪਰਿਵਾਰ ਦੀ ਢੇਰੀ 'ਤੇ ਵਸੋਂ ਕਰਦਾ ਹੈ | ਪੁਲਿਸ ਸੂਤਰਾਂ ਅਨੁਸਾਰ ਉਸ ਦੇ ਖੇਤ ਵਿਚ ਝੋਨਾ ਬੀਜਿਆ ਹੋਇਆ ਹੈ | ਜਦਕਿ ਦੂਜੀ ਧਿਰ ਉਸ ਦੇ ਸਹੁਰਾ ਖ਼ਾਨਦਾਨ ਵਿਚੋਂ ਗੁਰਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਵਗੈਰਾ ਦੇ ਨਾਲ ਖਹਿੰਦੇ ਖੇਤ ਵਿਚ ਨਰਮੇ ਦੀ ਬੀਜਾਂਦ ਹੈ | ਝੋਨੇ ਦਾ ਪਾਣੀ ਨਰਮੇ 'ਚ ਜਾਣ ਨੂੰ ਲੈ ਕੇ ਦਿਨੇ ਉਲਾਂਭੇਬਾਜ਼ੀ ਹੋਈ ਸੀ, ਜਿਹੜੀ ਸ਼ਾਮ ਤੱਕ ਖ਼ੂਨੀ ਸੰਘਰਸ਼ ਵਿਚ ਬਦਲ ਗਈ | ਪਤਾ ਲੱਗਿਆ ਹੈ ਕਿ ਕੱਲ੍ਹ ਸੁਰਜੀਤ ਸਿੰਘ ਦਾ ਸਾਂਢੂ ਬਲਰਾਜ ਸਿੰਘ, ਉਸ ਦਾ ਭਰਾ ਰਣਜੀਤ ਸਿੰਘ ਅਤੇ ਹਰਪ੍ਰੀਤ ਉਰਫ਼ ਹੈਪੀ ਵਾਸੀ ਆਰਿਫ਼ ਕੇ ਉਸ ਨੂੰ ਮਿਲਣ ਖ਼ਾਤਰ ਆਏ ਹੋਏ ਸਨ | ਦੋਵੇਂ ਧਿਰਾਂ 'ਚ ਸਰੀਕੇਬਾਜ਼ੀ ਤਹਿਤ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ | ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਘਰ ਵਿਚ ਵੜ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਹਨ | ਝਗੜੇ ਦੌਰਾਨ ਦੋਵੇਂ ਪਾਸਿਓਾ ਇਕ-ਦੂਜੇ ਦੇ ਅਛਪਛਾਤੇ ਸਹਿਯੋਗੀਆਂ ਵਲੋਂ ਫਾਇਰਿੰਗ ਕਰਨ ਦੇ ਦੋਸ਼ ਲੱਗ ਰਹੇ ਹਨ | ਮੁੱਢਲੀ ਤਫ਼ਤੀਸ਼ ਵਿਚ ਪੁਲਿਸ ਨੇ ਮੌਕੇ ਤੋਂ 32 ਬੋਰ ਪਿਸਤੌਲ ਤੋਂ ਕਰੀਬ ਦਸ ਫਾਇਰਿੰਗ ਹੋਣ ਦੀ ਗੱਲ ਆਖੀ ਹੈ | ਹੈਰਾਨੀਜਨਕ ਤੱਥ ਹੈ ਕਿ ਪੁਲਿਸ ਮੁਤਾਬਿਕ ਦੋਵੇਂ ਧਿਰਾਂ ਵਿਚੋਂ ਕਿਸੇ ਕੋਲ 32 ਬੋਰ ਦਾ ਅਸਲਾ ਨਹੀਂ ਹੈ | ਪੁਲਿਸ ਪੜਤਾਲ ਤਹਿਤ 32 ਬੋਰ ਕਾਰਤੂਸਾਂ ਵਾਲੇ ਅਣਪਛਾਤਿਆਂ ਦੀ ਜੜ੍ਹਾਂ ਫਰੋਲਣ 'ਚ ਰੁਝੀ ਹੋਈ ਹੈ | ਤੇਜ਼ਧਾਰ ਹਥਿਆਰ ਦੇ ਹਮਲੇ 'ਚ ਬੇਅੰਤ ਕੌਰ ਦਾ ਹੱਥ ਕਾਫ਼ੀ ਨੁਕਸਾਨਿਆ ਗਿਆ ਹੈ | ਏ.ਐੱਸ.ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਬੇਅੰਤ ਕੌਰ, ਉਸ ਦਾ ਪਤੀ ਗੁਰਪ੍ਰੀਤ ਸਿੰਘ ਅਤੇ ਰਛਪਾਲ ਸਿੰਘ ਜ਼ਖ਼ਮੀ ਹੋਏ ਹਨ | ਜਦਕਿ ਦੂਜੀ ਧਿਰ ਦੇ ਬਲਰਾਜ ਸਿੰਘ, ਉਸ ਦਾ ਭਰਾ ਰਣਜੀਤ ਸਿੰਘ ਅਤੇ ਹਰਪ੍ਰੀਤ ਉਰਫ਼ ਹੈਪੀ ਜ਼ਖ਼ਮੀ ਹੋਏ ਹਨ | ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | 32 ਬੋਰ ਖ਼ਾਲੀ ਕਾਰਤੂਸਾਂ ਬਾਰੇ ਪੜਤਾਲ ਜਾਰੀ ਹੈ |
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਅੱਜ ਸਵੇਰੇ 3 ਵਜੇ ਤੋਂ ਸ਼ੁਰੂ ਹੋਈ ਬਾਰਿਸ਼ ਲਗਾਤਾਰ ਸ਼ਾਮ ਤੱਕ ਚੱਲ ਰਹੀ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ | ਇਸ ਸਮੇਂ ਝੋਨੇ ਦੀ ਫ਼ਸਲ ਪੱਕਣ ਕਿਨਾਰੇ ਹੈ ਅਤੇ ਨਰਮੇ ਦੀ ਫ਼ਸਲ ਖਿੜ ਰਹੀ ਹੈ | ਬੇਮੌਸਮੀ ...
ਮਲੋਟ, 24 ਸਤੰਬਰ (ਅਜਮੇਰ ਸਿੰਘ ਬਰਾੜ)-ਸਰਬ ਸਾਂਝੀਵਾਲਤਾ ਦੀ ਪ੍ਰਤੀਕ ਮਹਾਂਵੀਰ ਗਊਸ਼ਾਲਾ ਮਲੋਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ 26 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਸੰਬੰਧੀ ਮਹਾਂਵੀਰ ...
ਮੰਡੀ ਬਰੀਵਾਲਾ, 24 ਸਤੰਬਰ (ਨਿਰਭੋਲ ਸਿੰਘ)-ਬਰੀਵਾਲਾ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਮਾਮਲੇ ਵਿਚ ਥਾਣਾ ਬਰੀਵਾਲਾ ਦੀ ਪੁਲਿਸ ਨੇ ਮਿ੍ਤਕ ਕੁਲਦੀਪ ਤਮੋਲੀ ਦੇ ਭਰਾ ਅਮਨਦੀਪ ਕੁਮਾਰ ਪੁੱਤਰ ਧਰਮਪਾਲ ਵਾਸੀ ਬਰੀਵਾਲਾ ਦੀ ਸ਼ਿਕਾਇਤ 'ਤੇ ...
ਮਲੋਟ, 24 ਸਤੰਬਰ (ਪਾਟਿਲ)-ਅੱਜ ਸਵੇਰ ਤੋਂ ਲਗਾਤਾਰ ਪੈ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ 'ਚ ਸੁੱਟ ਦਿੱਤਾ ਹੈ ਅਤੇ ਸ਼ਹਿਰ ਦੇ ਨੀਂਵੇ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਬਾਰਸ਼ ਨੇ ਅੱਤ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਸੱਟਾ ਲਗਵਾਉਂਦੇ ਹੋਏ 1570 ਰੁਪਏ ਸਣੇ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ...
ਮਲੋਟ, 24 ਸਤੰਬਰ (ਪਾਟਿਲ) -ਨਗਰ ਕੌਂਸਲ ਮਲੋਟ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ ਚਲਾਏ ਅਭਿਆਨ ਤਹਿਤ ਇਕ ਵਾਰ ਫਿਰ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਚੁੱਕ ਕੇ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਖਾਨਾਪੂਰਤੀ ਕੀਤੀ ਗਈ | ਨਗਰ ਕੌਂਸਲ ਅਧਿਕਾਰੀਆਂ ਤੇ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵਲੋਂ ਝੁੱਗੀਆਂ-ਝੌਂਪੜੀਆਂ ਵਿਚ ਰਹਿ ਰਹੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਜ਼ਿੰਦਗੀ ਦੀਆਂ ਹਰ ਮੁੱਢਲੀਆਂ ਸਹੂਲਤਾਂ ਮੁਹੱਈਆ ...
ਲੰਬੀ, 24 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਸਿਹਤ ਵਿਭਾਗ ਦੀ ਟੀਮ ਵਲੋਂ ਕਾਇਆ ਕਲਪ ਪ੍ਰੋਗਰਾਮ ਤਹਿਤ ਕਮਿਊਨਿਟੀ ਹੈਲਥ ਸੈਂਟਰ ਲੰਬੀ ਦੀ ਜਾਂਚ ਕੀਤੀ ਗਈ | ਸੀਨੀਅਰ ਮੈਡੀਕਲ ਅਫ਼ਸਰ ਡਾ: ਪਵਨ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਕਲਿਆਣ ਮੰਤਰਾਲਿਆ ...
ਮਲੋਟ, 24 ਸਤੰਬਰ (ਅਜਮੇਰ ਸਿੰਘ ਬਰਾੜ)-ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ਦੇ ਮੁਕਾਬਲੇ ਕਮਿਊਨਿਟੀ ਹਾਲ ਦਾਨੇਵਾਲਾ ਵਿਖੇ ਹੋਏ, ਜਿਸ ਵਿਚ ਸਰਕਾਰੀ ਹਾਈ ਸਕੂਲ ਭਗਵਾਨਪੁਰਾ ਦੇ ਵਿਦਿਆਰਥੀ ਅੰਕੁਸ਼ ਸ਼ਰਮਾ ਨੇ ਕਰਾਟੇ ਅੰਡਰ-17 ਮੁਕਾਬਲਿਆਂ ਵਿਚ ਜ਼ਿਲ੍ਹੇ 'ਚੋਂ ਪਹਿਲਾ ...
ਮੰਡੀ ਲੱਖੇਵਾਲੀ, 24 ਸਤੰਬਰ (ਮਿਲਖ ਰਾਜ)-ਇਸ ਵਾਰ ਪਈਆਂ ਭਾਰੀ ਬਾਰਿਸ਼ਾਂ ਤੋਂ ਕਰੜੇ ਸੰਘਰਸ਼ ਅਤੇ ਦੁੱਗਣੀ ਲਾਗਤ ਨਾਲ ਪੁੱਤਾਂ ਵਾਂਗ ਪਾਲੀ ਝੋਨੇ ਅਤੇ ਨਰਮੇ ਦੀ ਫ਼ਸਲ 'ਤੇ ਸਵੇਰ ਤੋਂ ਪੈ ਰਹੀ ਬਾਰਿਸ਼ ਅਤੇ ਛਾਏ ਖ਼ਤਰਨਾਕ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ...
ਦੋਦਾ, 24 ਸਤੰਬਰ (ਰਵੀਪਾਲ)-ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਹਾਈ ਸਮਾਰਟ ਸਕੂਲ ਛੱਤਿਆਣਾ ਵਿਖੇ ਜ਼ਿਲ੍ਹਾ ਕਿ੍ਕਟ ਇੰਚਾਰਜ ਰਾਜਬੀਰ ਸਿੰਘ ਹੈੱਡ ਮਾਸਟਰ ਦੀ ਅਗਵਾਈ 'ਚ ਸ਼ੁਰੂ ਹੋਏ | ਇਸ ਦੀ ਸ਼ੁਰੂਆਤ ਜ਼ਿਲ੍ਹਾ ਕਿ੍ਕਟ ...
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਦੀ ਦੇਖ-ਰੇਖ ਹੇਠ ਚੱਲ ਰਹੇ ਭਾਈ ਘਨ੍ਹੱਈਆ ਜੀ.ਐਨ.ਐਸ.ਐਸ. ਯੂਨਿਟ ਵਲੋਂ ...
ਫ਼ਰੀਦਕੋਟ, 24 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਸਥਾਨਕ ਸਰਕਾਰੀ ਬਿ੍ਜਿੰਦਰਾ ਕਾਲਿਜ ਦੀ ਗਰਾਊਾਡ 'ਚ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ ਅੱਠ ...
ਫ਼ਰੀਦਕੋਟ, 24 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸੰੁਦਰ ਲਿਖਾਈ ਤੇ ਪੇਂਟਿੰਗ ਮੁਕਾਬਲਾ ਸਥਾਨਕ ਸਰਕਾਰੀ ਬਿ੍ਜਿੰਦਰਾ ਕਾਲਜ 'ਚ ਕਰਵਾਇਆ ਗਿਆ | ਜਿਸ 'ਚ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ...
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਮੈਮੋਰੀਅਲ ਸੀਨੀ: ਸੈਕੰ: ਸਕੂਲ ਕੋਟ ਸੁਖੀਆ ਦੀਆਂ ਖਿਡਾਰਨਾਂ ਨੇ ਫ਼ਰੀਦਕੋਟ ਵਿਖੇ ਹੋਏ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ 'ਚ ਟਹਿਣਾ ਜ਼ੋਨ ਵਲੋਂ ਖੇਡਦਿਆਂ ਹੋਇਆਂ ਜੂਡੋ ਦੇ ਮੁਕਾਬਲਿਆਂ ਚ' ...
ਕੋਟਕਪੂਰਾ, 24 ਸਤੰਬਰ (ਮੋਹਰ ਸਿੰਘ ਗਿੱਲ)-ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਬਾਬਾ ਫ਼ਰੀਦ ਜੀ ਦੇ ਸਾਲਾਨਾ ਮੇਲੇ 'ਤੇ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹਿਆ | ਇਸੇ ਦੌਰਾਨ ਬਾਬਾ ਫ਼ਰੀਦ ਨਰਸਿੰਗ ਕਾਲਜ ...
ਬਰਗਾੜੀ, ਜੈਤੋ, 24 ਸਤੰਬਰ (ਲਖਵਿੰਦਰ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਿਰਦੇਪਾਲ ਸਿੰਘ ਵਿੱਕੀ ਭਲੂਰੀਆ ਦੀ ਮੌਤ 'ਤੇ ਚੇਅਰਮੈਨ ਸਿਕੰਦਰ ਸਿੰਘ ਮੜਾਕ, ਰਾਜਾ ਭਾਰਦਵਾਜ, ਸਾਬਕਾ ਸਰਪੰਚ ਜਗਸੀਰ ਸਿੰਘ ਕੈਨੇਡਾ, ਸਾਬਕਾ ...
ਫ਼ਰੀਦਕੋਟ, 24 ਸਤੰਬਰ (ਸਰਬਜੀਤ ਸਿੰਘ)-ਫ਼ਰੀਦਕੋਟ ਦੀ ਰਿਆਸਤ ਸਮੇਂ ਬਣਾਏ ਗਏ ਦਰਬਾਜ ਗੰਜ ਜਿੱਥੇ ਕਿ ਕਿਸੇ ਸਮੇਂ ਫ਼ਰੀਦਕੋਟ ਦੇ ਰਾਜੇ ਵਲੋਂ ਦਰਬਾਰ ਲਾਇਆ ਜਾਂਦਾ ਸੀ | ਇਸ ਦੇ ਆਸ ਪਾਸ ਫ਼ਰੀਦਕੋਟ ਦੇ ਅਖਰੀ ਰਾਜੇ ਹਰਇੰਦਰ ਸਿੰਘ ਬਰਾੜ ਵਲੋਂ ਬਾਗ ਲਾਇਆ ਗਿਆ ਸੀ | ...
ਮਲੋਟ, 24 ਸਤੰਬਰ (ਪਾਟਿਲ)-ਸ਼ਨਿਚਰਵਾਰ ਨੂੰ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਆਦਰਸ਼ ਨਗਰ ਸਥਿਤ ਗੁਰਦੁਆਰਾ ਵਿਸ਼ਵਕਰਮਾ ਵਿਚ ਇਲਾਕੇ ਦੇ ਲੋਕਾਂ ਦੀਆਂ ਸੱਮਸਿਆਵਾਂ ਨੂੰ ਸੁਣਿਆਂ ਅਤੇ ਕੰਮਾਂ ਅਨੁਸਾਰ ਉਨ੍ਹਾਂ ਦੇ ਹੱਲ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਕਰਵਾਈ ਜ਼ਿਲ੍ਹਾ ਪੱਧਰੀ ਐਥਲੈਟਿਕ ਮੀਟ ਵਿਚ ਜੋਗਿੰਦਰ ਸਿੰਘ ਰਿਟਾ: ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਨੇ ਤਿੰਨ ...
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਹਲਕਾ ਗਿੱਦੜਬਾਹਾ ਦੇ ਸਮੂਹ ਸਰਪੰਚਾਂ ਦੀ ਅਹਿਮ ਮੀਟਿੰਗ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਹੋਈ, ਜਿਸ ਵਿਚ ਸਰਪੰਚਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਵਿਚ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਹਰਮਹਿੰਦਰ ਪਾਲ)-15 ਸਾਲ ਪਹਿਲਾਂ ਇਕ ਸੜਕ ਹਾਦਸੇ 'ਚ ਰੀੜ੍ਹ ਦੀ ਹੱਡੀ 'ਤੇ ਸੱਟ ਲੰਗਣ ਕਰਕੇ ਨਕਾਰਾ ਹੋਏ ਪਿੰਡ ਫੂਲੇਵਾਲਾ ਦੇ ਰਾਜ ਕੁਮਾਰ ਨੰੂ ਕਿਸੇ ਸਰਕਾਰੀ ਜਾਂ ਸਮਾਜ ਸੇਵੀ ਸੰਸਥਾ ਵਲੋਂ ਕੋਈ ਸਹਾਇਤਾ ਨਹੀਂ ਮਿਲੀ, ਜਿਸ ਕਰਕੇ ਉਸ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿ੍ੰਸੀਪਲ ਸੁਭਾਸ ਚੰਦਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਟਾਈਲ ਕਬੱਡੀ ਅੰਡਰ-14, 17, 19 ਅਤੇ ਟੇਬਲ ਟੈਨਿਸ ਦੇ ਮੁਕਾਬਲੇ ਉਤਸ਼ਾਹ ਨਾਲ ਬਠਿੰਡਾ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ...
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਵਲੋਂ ਅੱਜ ਕਾਲਜ ਵਿਖੇ ਵੱਖ-ਵੱਖ ਵਿਸ਼ਿਆਂ 'ਤੇ ਬਹਿਸ (ਡਿਬੇਟ) ਮੁਕਾਬਲੇ ਕਰਵਾਏ ਗਏ, ਜਿਸ ਵਿਚ ਅਮਨਦੀਪ ਕੌਰ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਬੀ.ਐੱਲ.ਓਜ਼. ਘਰਾਂ ਵਿਚ ਜਾ ਕੇ ਵੋਟ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਰਹੇ ਹਨ | ਇਸੇ ਤਹਿਤ ਸ਼ਹਿਰ ਦੇ ਬੂਥ ਨੰਬਰ 182 ਤੋਂ 192 ਤੱਕ ਦੇ ਸੁਪਰਵਾਈਜ਼ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਪੀ.ਏ.ਡੀ.ਬੀ. ਦੀ ਬੀਤੇ ਦਿਨੀਂ ਹੋਈ ਡਾਇਰੈਕਟਰਾਂ ਦੀ ਚੋਣ ਤੋਂ ਬਾਅਦ ਅੱਜ ਸੀਨੀਅਰ ਆਗੂ ਸੁਖਜਿੰਦਰ ਸਿੰਘ ਬੱਬਲੂ ਬਰਾੜ ਦੀ ਅਗਵਾਈ ਹੇਠ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ...
ਮੰਡੀ ਬਰੀਵਾਲਾ, 24 ਸਤੰਬਰ (ਨਿਰਭੋਲ ਸਿੰਘ)-ਬਰੀਵਾਲਾ ਦੀ ਅਨਾਜ ਮੰਡੀ ਨਜ਼ਦੀਕ ਤੇਜ ਰਾਮ ਜਗਦੀਸ਼ ਲਾਲ ਦੀ ਪੈਸਟੀਸਾਈਡ ਦੁਕਾਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ | ਇਸ ਦੌਰਾਨ ਅੰਦਰ ਪਈਆ ਕੀਟਨਾਸ਼ਕ ਦਵਾਈਆਂ ਅਤੇ ਬੀਜ਼ ਪੂਰੀ ਤਰ੍ਹਾਂ ਨਸ਼ਟ ਹੋ ਗਏ | ...
ਲੰਬੀ, 24 ਸਤੰਬਰ (ਮੇਵਾ ਸਿੰਘ)-ਜ਼ਿਲ੍ਹਾ ਪੱਧਰੀ ਵਾਲੀਬਾਲ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਖਵਾਲਾ ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਮੁਕਾਬਲਿਆਂ ਵਿਚ ਤਿੰਨੇ ਵਰਗਾਂ ਅੰਡਰ-14, 17 ਅਤੇ 19 ਵਿਚ ਲੰਬੀ ਜ਼ੋਨ ਦੇ ਸਿੱਖਵਾਲਾ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ...
ਲੰਬੀ, 24 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਹਲਕੇ ਭਰ ਵਿਚ ਸੇਮ ਨਾਲਿਆਂ ਦਾ ਸੁੰਗੜ ਰਿਹਾ ਆਕਾਰ ਕਿਸਾਨਾਂ ਲਈ ਮੁਸੀਬਤ ਬਣ ਰਿਹਾ ਹੈ | ਸਮੇਂ-ਸਮੇਂ 'ਤੇ ਪੈ ਰਹੀਆਂ ਬਾਰਿਸ਼ਾਂ ਨਾਲ ਕਿਸਾਨਾਂ ਨੰੂ ਹਰ ਸਾਲ ਕਈ ਲੱਖਾਂ ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਸੇਮ ਨਾਲਾ ...
ਮੰਡੀ ਕਿੱਲਿਆਂਵਾਲੀ, 24 ਸਤੰਬਰ (ਪੱਤਰ ਪ੍ਰੇਰਕ)-ਭਾਜਪਾ ਕਾਡਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਮਨਾਏ ਜਾ ਰਹੇ 'ਸੇਵਾ ਪੰਦਰਵਾੜਾ' ਤਹਿਤ ਲੰਬੀ ਹਲਕੇ ਸੇਵਾ ਕਾਰਜ ਕੀਤੇ ਜਾ ਰਹੇ ਹਨ | ਜਿਸ ਤਹਿਤ ਹਲਕਾ ਲੰਬੀ ਦੇ ਕਨਵੀਨਰ ਰਾਕੇਸ਼ ਧੀਂਗੜਾ ਦੀ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਅਰੋੜਵੰਸ਼ ਸਭਾ ਦੀ ਮੀਟਿੰਗ ਪ੍ਰਧਾਨ ਰਾਜ ਕੁਮਾਰ ਭਠੇਜਾ ਮੇਲੂ ਦੀ ਪ੍ਰਧਾਨਗੀ ਹੇਠ ਸਿਟੀ ਹੋਟਲ ਵਿਖੇ ਹੋਈ | ਜਿਸ 'ਚ 13 ਨਵੰਬਰ ਨੂੰ ਅਰੋੜਵੰਸ਼ ਪਰਿਵਾਰਾਂ ਨਾਲ ਸਬੰਧਿਤ ਆਰਥਿਕ ਤੌਰ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਘਰ 'ਚੋਂ ਨਗਦੀ ਚੋਰੀ ਕਰਨ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਕ੍ਰਿਸ਼ਨ ਵਾਸੀ ...
ਮਲੋਟ, 24 ਸਤੰਬਰ (ਅਜਮੇਰ ਸਿੰਘ ਬਰਾੜ, ਪਾਟਿਲ)-ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਦੀ ਜਾਨ ਬਚਾਉਣ ਵਾਲੇ ਐੱਸ.ਐੱਸ.ਪੀ. ਡਾ: ਸਚਿਨ ਗੁਪਤਾ ਦਾ ਅੱਜ ਮਲੋਟ ਵਿਕਾਸ ਮੰਚ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਇਕੱਤਰ ਹੋਏ ਸਮਾਜ ਸੇਵੀ ਸੰਸਥਾਵਾਂ ਨੇ ਐੱਸ.ਐੱਸ.ਪੀ. ...
ਮਲੋਟ, 24 ਸਤੰਬਰ (ਅਜਮੇਰ ਸਿੰਘ ਬਰਾੜ)-ਅੱਜ ਸਵੇਰੇ 7 ਵਜੇ ਤੋਂ ਬਿਜਲੀ ਦਾ ਅਜਿਹਾ ਕੱਟ ਲੱਗਿਆ ਕਿ ਸ਼ਾਮ ਤੱਕ ਵੀ ਬਿਜਲੀ ਮੁੜ ਨਸੀਬ ਨਹੀਂ ਹੋਈ | ਸ਼ਹਿਰ ਤੋਂ ਇਲਾਵਾ ਅਬੋਹਰ ਰੋਡ, ਫ਼ਾਜ਼ਿਲਕਾ ਰੋਡ, ਮਹਾਰਾਜਾ ਰਣਜੀਤ ਸਿੰਘ ਕਾਲਜ ਰੋਡ ਅਤੇ ਹੋਰ ਨੇੜਲੇ ਇਲਾਕਿਆਂ ਵਿਚ ਵੀ ...
ਲੰਬੀ, 24 ਸਤੰਬਰ (ਮੇਵਾ ਸਿੰਘ)-ਬਲਾਕ ਲੰਬੀ ਦੇ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨ ਜਾਗਰੂਕਤਾ ਮੁਹਿਮ ਵਿੱਢੀ ਗਈ ਹੈ | ਇਸ ਦੀ ਜਾਣਕਾਰੀ ਦਿੰਦਿਆਂ ਡਾ: ਅਮਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਲੰਬੀ ਨੇ ਦੱਸਿਆ ਕਿ ਡਾ: ਗੁਰਪ੍ਰੀਤ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਪ੍ਰਸਿੱਧ ਸਮਾਜ ਸੇਵਕ ਡਾ: ਐੱਸ.ਪੀ. ਸਿੰਘ ਉਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਅਤੇ ...
ਮਲੋਟ, 24 ਸਤੰਬਰ (ਪਾਟਿਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਜਿਨ੍ਹਾਂ 'ਚ ਟੇਬਲ ਟੈਨਿਸ ਅੰਡਰ-14 ਲੜਕਿਆਂ ਨੇ ਜ਼ਿਲ੍ਹੇ 'ਚੋਂ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੀਨੀਅਰ ਕਾਂਗਰਸੀ ਆਗੂ ਗੁਰਦਾਸ ਗਿਰਧਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਜ਼ਿਲ੍ਹਾ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਲੋਂ ਸਟਾਰ ਕਾਲਜ ਸਕੀਮ ਤਹਿਤ ਭਾਰਤ ਸਰਕਾਰ ਦੇ ਡੀ.ਬੀ.ਟੀ. ਦੁਆਰਾ ਸਪਾਂਸਰ ਕੀਤੀ ਸੱਤ ਰੋਜ਼ਾ 19 'ਹੈਂਡਜ ਆਨ ਟਰੇਨਿੰਗ ਵਰਕਸਾਪ ਫਾਰ ਫਿਜ਼ੀਕਸ ...
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮੋੜ ਰੋਡ ਸਥਿਤ ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਤੋਂ 10ਵੀਂ ਪਾਸ ਵਿਦਿਆਰਥੀ ਸੁਖਮਨ ਸਿੰਘ ਮਾਨ ਜੋ ਕਿ ਕੁਝ ਸਮਾਂ ਪਹਿਲਾਂ ਸਦੀਵੀ ਵਿਛੋੜਾ ਦੇ ਗਿਆ ਸੀ, ਦੀ ਯਾਦ ਵਿਚ ਉਸ ਦੇ ਮਾਤਾ ਜਸਵੀਰ ਕੌਰ ਅਤੇ ...
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਨੰਬਰਦਾਰ ਯੂਨੀਅਨ ਲੋਹਗੜ੍ਹ ਦੀ ਤਹਿਸੀਲ ਗਿੱਦੜਬਾਹਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਜਗਸੀਰ ਸਿੰਘ ਨੰਬਰਦਾਰ ਲੁੰਡੇਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹੋਈ | ਮੀਟਿੰਗ ਦੌਰਾਨ ...
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਮਾਰਕਫੈੱਡ ਕੈਟਲਫੀਡ ਪਲਾਂਟ ਵਰਕਰ ਯੂਨੀਅਨ ਗਿੱਦੜਬਹਾ ਦੀ ਚੋਣ ਮੀਟਿੰਗ ਮਾਰਕਫੈੱਡ ਪਲਾਂਟ ਗਿੱਦੜਬਾਹਾ ਵਿਖੇ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪ੍ਰਭਾਕਰ ਨੂੰ ਪ੍ਰਧਾਨ, ਦਵਿੰਦਰ ਕੁਮਾਰ ਨੂੰ ਮੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX