ਸੁਲਤਾਨਪੁਰ ਲੋਧੀ, 24 ਸਤੰਬਰ (ਥਿੰਦ, ਹੈਪੀ) - ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ 'ਚ ਅੱਜ ਤੜਕੇ ਸਵੇਰ ਤੋਂ ਸ਼ੁਰੂ ਹੋਈ ਕਿਣ-ਮਿਣ ਨੇ ਅਗੇਤੇ ਝੋਨੇ ਦੀ ਕਟਾਈ ਦਾ ਕੰਮ ਰੋਕ ਦਿੱਤਾ ਹੈ | ਉਥੇ ਹੀ ਮੰਡੀਆਂ ਵਿਚ ਝੋਨੇ ਦੀਆਂ ਢੇਰੀਆਂ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਕਿਸਾਨਾਂ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ | ਹਲਕੇ ਦੀਆਂ ਮੰਡੀਆਂ ਜਿਨ੍ਹਾਂ ਵਿਚ ਮੁੱਖ ਮੰਡੀ ਸੁਲਤਾਨਪੁਰ ਲੋਧੀ, ਟਿੱਬਾ, ਤਲਵੰਡੀ ਚੌਧਰੀਆਂ ਆਦਿ 'ਚ ਇਨ੍ਹਾਂ ਦਿਨਾਂ ਦੌਰਾਨ ਅਗੇਤੇ ਝੋਨੇ ਦੀ ਫ਼ਸਲ ਕਾਫ਼ੀ ਆਈ ਹੋਈ ਸੀ ਅਤੇ ਮੀਂਹ ਤੋਂ ਬਚਾਉਣ ਲਈ ਕਿਸਾਨਾਂ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ | ਉੱਧਰ ਬੇਮੌਸਮੀ ਮੀਂਹ ਪੈਣ ਨਾਲ ਅਗੇਤੀਆਂ ਸਬਜ਼ੀਆਂ ਦੀ ਕਾਸ਼ਤ ਦਾ ਕੰਮ ਵੀ ਕੁਝ ਦਿਨਾਂ ਲਈ ਪਛੜ ਜਾਵੇਗਾ | ਹਲਕੇ ਅੰਦਰ ਇਨ੍ਹਾਂ ਦਿਨਾਂ ਵਿਚ ਕਿਸਾਨਾਂ ਵਲੋਂ ਅਗੇਤੇ ਮਟਰ ਅਤੇ ਗਾਜਰ ਦੀ ਬਿਜਾਈ ਲਈ ਜ਼ਮੀਨਾਂ ਨੂੰ ਤੇਜ਼ੀ ਨਾਲ ਤਿਆਰ ਕੀਤਾ ਜਾ ਰਿਹਾ ਸੀ, ਪਰ ਅਚਾਨਕ ਸ਼ੁਰੂ ਹੋਈ ਬਰਸਾਤ ਨੇ ਸਾਰਾ ਕੰਮ ਰੋਕ ਦਿੱਤਾ ਹੈ | 'ਅਜੀਤ' ਦੀ ਟੀਮ ਵਲੋਂ ਅੱਜ ਬਾਅਦ ਦੁਪਹਿਰ ਵੇਲੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਦੇਖਿਆ ਕਿ ਕਈ ਥਾਵਾਂ ਤੇ ਝੋਨੇ ਦੀ ਫ਼ਸਲ ਧਰਤੀ ਤੇ ਵਿਛੀ ਪਈ ਸੀ | ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਇਹ ਮੀਂਹ ਜਿੱਥੇ ਪੱਕੇ ਹੋਏ ਝੋਨੇ ਲਈ ਨੁਕਸਾਨਦਾਇਕ ਹੈ,ਉੱਥੇ ਹੀ ਨਿਸਾਰ ਤੇ ਆਏ ਪਿਛੇਤੇ ਝੋਨੇ ਉੱਪਰ ਵੀ ਇਸ ਦਾ ਅਸਰ ਪਵੇਗਾ, ਕਿਉਂਕਿ ਮੀਂਹ ਅਤੇ ਤੇਜ਼ ਹਵਾ ਨਾਲ ਕਿ ਇਸ ਦਾ ਬੂਰ ਝੜਣ ਦਾ ਖ਼ਤਰਾ ਬਣ ਜਾਂਦਾ ਹੈ,ਜਿਸ ਨਾਲ ਦਾਣਾ ਦਾਗੀ ਹੋ ਜਾਂਦਾ ਹੈ | ਕਿਸਾਨ ਆਗੂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਧਰਤੀ ਤੇ ਵਿੱਛ ਚੁੱਕੀ ਝੋਨੇ ਦੀ ਫ਼ਸਲ ਦੀ ਕਟਾਈ ਕਰਨ ਸਮੇਂ ਦਿੱਕਤ ਆਵੇਗੀ | ਮਸ਼ੀਨ ਮਾਲਕ ਵੀ ਇਸ ਦੀ ਕਟਾਈ ਲਈ ਵੱਧ ਮਿਹਨਤ ਮੰਗਣਗੇ | ਪਿੰਡ ਪਰਮਜੀਤ ਪੁਰ,ਝੰਡੂਵਾਲਾ, ਪੰਡੋਰੀ, ਖੁਰਦਾਂ, ਫੱਤੂਵਾਲ ਆਦਿ ਵਿਚ ਸਬਜ਼ੀਆਂ ਦੀ ਕਾਸ਼ਤ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਕਟਾਈ ਕਾਫ਼ੀ ਕੀਤੀ ਜਾ ਚੁੱਕੀ ਸੀ,ਪਰ ਮੀਂਹ ਨਾਲ ਕਟਾਈ ਦਾ ਕੰਮ ਰੁਕ ਜਾਣ ਕਾਰਨ ਕਿਸਾਨ ਨਿਰਾਸ਼ ਸਨ | ਕੁਝ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਗਾਜ਼ਰ ਅਤੇ ਮਟਰਾਂ ਦੀ ਬਿਜਾਈ ਲਈ ਬੀਜ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਦੋ ਤਿੰਨ ਦਿਨ ਤੱਕ ਬਿਜਾਈ ਦਾ ਕੰਮ ਸ਼ੁਰੂ ਕਰ ਦੇਣਾ ਸੀ | ਬਿਆਸ ਦਰਿਆ ਦੇ ਨਜ਼ਦੀਕ ਵੱਸਦੇ ਪਿੰਡ ਮੰਡ ਬਾਊਪੁਰ ਦੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ ਦੇ ਪਾਣੀ ਨੇ ਪਹਿਲਾਂ ਹੀ ਕਾਫ਼ੀ ਨੁਕਸਾਨ ਕਰ ਦਿੱਤਾ ਸੀ,ਜਦ ਕਿ ਹੁਣ ਮੀਂਹ ਪੈਣ ਨਾਲ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵੱਧ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ | ਪਿੰਡ ਡੱਲਾ ਦੇ ਕਿਸਾਨ ਸਰਬਜੀਤ ਸਿੰਘ ਖਿੰਡਾ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੁੰਮਸ ਭਰੇ ਮੌਸਮ ਦੇ ਚੱਲਦਿਆਂ ਝੋਨੇ ਦੀ ਫ਼ਸਲ ਉੱਪਰ ਤੇਲੇ ਦਾ ਵੱਡੀ ਪੱਧਰ ਤੇ ਹਮਲਾ ਹੋ ਗਿਆ ਸੀ | ਮੀਂਹ ਨਾਲ ਮੌਸਮ 'ਚ ਠੰਢਕ ਆਉਣ ਨਾਲ ਝੋਨੇ ਦੀ ਫ਼ਸਲ ਨੂੰ ਤੇਲੇ ਦੇ ਹਮਲੇ ਤੋਂ ਛੁਟਕਾਰਾ ਮਿਲ ਜਾਵੇਗਾ | ਖੇਤੀਬਾੜੀ ਮਾਹਿਰਾਂ ਅਨੁਸਾਰ ਮੌਸਮ ਵਿਚ ਸਿਲ ਆਉਣ ਨਾਲ ਝੋਨੇ ਦੀ ਫ਼ਸਲ ਉੱਪਰ ਕਾਂਗਿਆਰੀ ਦਾ ਹਮਲਾ ਹੋਣ ਦਾ ਡਰ ਵੱਧ ਗਿਆ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਕੀਤੀ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ | ਡੀਲਰਾਂ ਦੇ ਕਹਿਣ ਤੇ ਉਹ ਅੰਨ੍ਹੇਵਾਹ ਦਵਾਈਆਂ ਦਾ ਛਿੜਕਾਅ ਨਾ ਕਰਨ | ਖ਼ਬਰ ਲਿਖੇ ਜਾਣ ਤੱਕ ਮੀਂਹ ਤੇਜ਼ੀ ਨਾਲ ਪੈ ਰਿਹਾ ਸੀ |
ਮੀਂਹ ਕਾਰਨ ਦਾਣਾ ਮੰਡੀ ਦੀ ਸ਼ੈੱਡ 'ਚ ਅਗੇਤੇ ਆਏ ਝੋਨੇ ਦੀ ਹੋ ਰਹੀ ਸਫ਼ਾਈ ਤੇ ਤੁਲਾਈ
ਕਪੂਰਥਲਾ, (ਅਮਰਜੀਤ ਕੋਮਲ) - ਅੱਜ ਸਵੇਰ ਤੋਂ ਹੋ ਰਹੀ ਹਲਕੀ ਬਾਰਸ਼ ਕਾਰਨ ਦਾਣਾ ਮੰਡੀ ਕਪੂਰਥਲਾ 'ਚ ਰਈਆ ਤੇ ਖਡੂਰ ਸਾਹਿਬ ਤੋਂ ਹੋ ਰਹੀ ਅਗੇਤੇ ਝੋਨੇ ਦੀ ਆਮਦ ਹਾਲ ਦੀ ਘੜੀ ਠੱਪ ਹੋ ਕੇ ਰਹਿ ਗਈ ਹੈ ਤੇ ਕਿਸਾਨਾਂ ਵਲੋਂ ਨੇ ਦਾਣਾ ਮੰਡੀ ਵਿਚ ਬਣੇ ਸ਼ੈੱਡ ਵਿਚ ਝੋਨਾ ਢੇਰੀ ਕਰ ਦਿੱਤਾ ਹੈ, ਜਦ ਕਿ ਕੁਝ ਕਿਸਾਨਾਂ ਨੇ ਝੋਨੇ ਦੀਆਂ ਭਰੀਆਂ ਟਰਾਲੀਆਂ ਸ਼ੈੱਡ 'ਚ ਲਗਾ ਦਿੱਤੀਆਂ ਹਨ | ਕਿਸਾਨਾਂ ਵਲੋਂ ਮੰਡੀ ਦੇ ਫੜ 'ਤੇ ਲਗਾਈਆਂ ਝੋਨੇ ਦੀਆਂ ਢੇਰੀਆਂ ਨੂੰ ਮੀਂਹ ਕਾਰਨ ਤਿਰਪਾਲਾਂ ਨਾਲ ਢਕਿਆ ਗਿਆ ਹੈ | ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਸ ਸਮੇਂ ਦਾਣਾ ਮੰਡੀ 'ਚ ਆ ਰਿਹਾ ਝੋਨਾ ਵਪਾਰੀਆਂ ਵਲੋਂ 1500 ਰੁਪਏ ਤੋਂ ਲੈ ਕੇ 1800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਿਆ ਜਾ ਰਿਹਾ ਹੈ | ਵਪਾਰੀ ਝੋਨੇ ਦੀ ਢੇਰੀ ਦੇਖ ਕੇ ਉਸ ਦਾ ਭਾਅ ਲਗਾ ਰਹੇ ਹਨ | ਦਾਣਾ ਮੰਡੀ ਕਪੂਰਥਲਾ ਵਿਚ ਹੁਣ ਤੱਕ 2000 ਤੋਂ ਵੱਧ ਕੱਟਾ ਝੋਨਾ ਆ ਚੁੱਕਾ ਹੈ ਤੇ ਪਿਛਲੇ ਕਈ ਦਿਨਾ ਤੋਂ ਮਾਝੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਝੋਨਾ ਲੈ ਕੇ ਮੰਡੀ ਆ ਰਹੇ ਹਨ | ਮੰਡੀ 'ਚ ਆਏ ਕਿਸਾਨਾਂ ਨੇ ਦੱਸਿਆ ਕਿ ਜੇਕਰ ਬਾਰਸ਼ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗੇਤੇ ਝੋਨੇ ਦੀ ਕਟਾਈ ਹੋਰ ਪਛੜ ਜਾਣ ਦੇ ਆਸਾਰ ਹਨ | ਉਨ੍ਹਾਂ ਕਿਹਾ ਕਿ ਜੇਕਰ ਬਾਰਸ਼ ਤੇਜ਼ ਹੋਈ ਤਾਂ ਇਹ ਝੋਨੇ ਦੀ ਫ਼ਸਲ ਨੂੰ ਨੁਕਸਾਨ ਕਰੇਗੀ ਤੇ ਇਸ ਨਾਲ ਪ੍ਰਤੀ ਏਕੜ ਝੋਨੇ ਦਾ ਝਾੜ ਘਟਣ ਦਾ ਵੀ ਖ਼ਦਸ਼ਾ ਹੈ | ਬਾਰਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ਕਿਉਂਕਿ ਕੁਝ ਖੇਤਾਂ ਵਿਚ ਝੋਨੇ ਨੂੰ ਤੇਲੇ ਦੀ ਬਿਮਾਰੀ ਲੱਗਣ ਕਾਰਨ ਫ਼ਸਲ ਖੇਤਾਂ 'ਚ ਡਿੱਗ ਪਈ ਹੈ |
ਨਡਾਲਾ, 24 ਸਤੰਬਰ (ਮਾਨ) - ਭਾਜਪਾ ਦੇ ਸੀਨੀਅਰ ਆਗੂ ਨਰਿੰਦਰਪਾਲ ਲਾਹੋਰੀਆ ਨੂੰ ਭਾਜਪਾ ਦਾ ਬਲਾਕ ਨਡਾਲਾ ਤੇ ਢਿਲਵਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਹ ਨਿਯੁਕਤੀ ਜ਼ਿਲ੍ਹਾ ਪ੍ਰਧਾਨ ਰਜੇਸ਼ ਪਾਸੀ ਨੇ ਕੀਤੀ | ਨਰਿੰਦਰਪਾਲ ਲਹੌਰੀਆ ਨੇ ਆਪਣੀ ਇਸ ...
ਨਡਾਲਾ, 24 ਸਤੰਬਰ (ਮਾਨ)-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀਆਂ ਨੇ ਕਈ ਦਿਨਾਂ ਤੋਂ ਚਲ ਰਹੇ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਖੇਡ ਮੇਲੇ 'ਖੇਡਾਂ ਵਤਨ ਪੰਜਾਬ 2022' ਵਿਚ ਭਾਗ ਲਿਆ, ਜਿਸ 'ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ...
ਕਪੂਰਥਲਾ, 24 ਸਤੰਬਰ (ਅਮਰਜੀਤ ਕੋਮਲ) - ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੇ ਬਲਾਕ-1, 2 ਤੇ 3 ਦਾ ਚੋਣ ਇਜਲਾਸ ਸੂਬਾਈ ਅਬਜ਼ਰਵਰ ਰੋਸ਼ਨ ਲਾਲ ਬੇਗੋਵਾਲ ਦੀ ਦੇਖ ਰੇਖ ਹੇਠ ਸਰਕਾਰੀ ਮਿਡਲ ਸਕੂਲ ...
ਡਡਵਿੰਡੀ, 24 ਸਤੰਬਰ (ਦਿਲਬਾਗ ਸਿੰਘ ਝੰਡ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਿਕ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਡੱਲਾ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਮੌਕੇ ਅਮਰਜੀਤਪੁਰ ...
ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਸਿੱਖਿਆ ਵਿਭਾਗ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੱਖਣ ਕਲਾਂ ਵਿਚ ਕਰਵਾਈਆਂ ਗਈਆਂ ਕਲੱਸਟਰ ਪੱਧਰ ਦੀਆਂ ਦੋ ਰੋਜ਼ਾ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਲੱਖਣ ਖ਼ੁਰਦ ਨੇ ਓਵਰਆਲ ਟਰਾਫ਼ੀ ਜਿੱਤ ਕੇ ਪਹਿਲਾ ਸਥਾਨ ...
ਢਿਲਵਾਂ, 24 ਸਤੰਬਰ (ਸੁਖੀਜਾ, ਪ੍ਰਵੀਨ) - ਬਾਬਾ ਬ੍ਰਹਮ ਦਾਸ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਢਿੱਲੋਂ, ਖ਼ਜ਼ਾਨਚੀ ਸੁਖਜਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਢਿੱਲਵਾਂ ਕਸਬੇ ਨੂੰ ਵਸਾਉਣ ਵਾਲੇ ਬਾਬਾ ਬ੍ਰਹਮ ਦਾਸ ਦੇ ...
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਇਕ ਪੀ.ਜੀ. ਦੇ ਮਾਲਕ ਵਲੋਂ ਰਹਿ ਰਹੇ ਵਿਦਿਆਰਥੀਆਂ ਦੀ ਆਈ.ਡੀ ਚੌਂਕੀ 'ਚ ਜਮ੍ਹਾ ਨਾ ਕਰਵਾ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲੀਸ ਨੇ ਪੀ.ਜੀ. ਖ਼ਿਲਾਫ਼ ਧਾਰਾ 188 ਆਈ.ਪੀ.ਸੀ ਤਹਿਤ ਕੇਸ ...
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਸਿਟੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਧਾਰਾ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮੁਖ਼ਤਿਆਰ ਰਾਏ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ...
ਡਡਵਿੰਡੀ, 24 ਸਤੰਬਰ (ਦਿਲਬਾਗ ਸਿੰਘ ਝੰਡ) - ਮੰਜੀਦਾਰ ਸਿੱਖ ਭਾਈ ਲਾਲੂ ਜੀ ਦੇ ਜੋੜ ਮੇਲੇ ਮੌਕੇ ਅੱਜ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਡੱਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਸ੍ਰੀ ...
ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ, ਥਿੰਦ) - ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ (ਰਜਿ) ਵਲੋਂ 26 ਸਤੰਬਰ 2022 ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਸਾਈ ਗੁਲਾਮ ਸ਼ਾਹ ਉਰਫ਼ ਸਾਈਾ ਲਾਡੀ ਸ਼ਾਹ ਗੱਦੀ ਨਸ਼ੀਨ ਰਹੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦਾ ਜਨਮ ...
ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ, ਥਿੰਦ) - ਪੰਜਾਬ ਭਾਜਪਾ ਚੰਡੀਗੜ੍ਹ ਵਿਖੇ 'ਆਪ' ਸਰਕਾਰ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਹਲਕਾ ਸੁਲਤਾਨਪੁਰ ਲੋਧੀ ਦੇ ਦਿਹਾਤੀ ਇੰਚਾਰਜ ਕਰਨਜੀਤ ਸਿੰਘ ਆਹਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭਾਜਪਾ ...
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਫਗਵਾੜਾ-ਨਕੋਦਰ ਸੜਕ ਜੋ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਟੁੱਟੀ ਪਈ ਹੈ ਤੇ ਲੋਕਾਂ ਦਾ ਲੰਘਣਾ ਕਾਫ਼ੀ ਮੁਸ਼ਕਿਲ ਹੋਇਆ ਹੈ ਤੇ ਕੇਂਦਰ ਸਰਕਾਰ ਵਲੋਂ 16 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦੇ ਬਾਵਜੂਦ ਵੀ ਇਸ ਦਾ ਕੰਮ ਸ਼ੁਰੂ ਨਾ ...
ਨਡਾਲਾ, 24 ਸਤੰਬਰ (ਮਾਨ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਗੁਰਚਰਨ ਸਿੰਘ ਚੀਮਾ ਨਮਿਤ ਅੰਤਿਮ ਅਰਦਾਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਸਾਹਿਬ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ...
ਭੁਲੱਥ, 24 ਸਤੰਬਰ (ਮੇਹਰ ਚੰਦ ਸਿੱਧੂ) - ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਰਜਿ. ਦੇ ਪ੍ਰਧਾਨ ਸੁਦੇਸ਼ ਕੁਮਾਰ ਦੱਤ ਨੇ ਦੱਸਿਆ ਕਿ 25 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਸ੍ਰੀ ਰਾਮ ਲੀਲ੍ਹਾ ਭੁਲੱਥ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ 'ਚ ਕਰਵਾਈ ...
ਫਗਵਾੜਾ, 24 ਸਤੰਬਰ (ਅਸ਼ੋਕ ਕੁਮਾਰ ਵਾਲੀਆ) - ਥਾਣਾ ਰਾਵਲਪਿੰਡੀ ਅਧੀਨ ਪੈਂਦੇ ਪਿੰਡ ਰਾਣੀਪੁਰ ਵਿਖੇ ਵੀ ਚੋਰੀਆਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਬੀਤੇ ਦਿਨੀਂ ਚੋਰਾਂ ਵਲੋਂ ਤਿੰਨ ਮੱਝਾਂ ਚੋਰੀ ਕਰਨ ਨੂੰ ਅੰਜ਼ਾਮ ਦਿੱਤਾ ਗਿਆ ਹੈ | ਮੱਝਾਂ ਚੋਰੀ ਸੰਬੰਧੀ ...
ਕਪੂਰਥਲਾ, 24 ਸਤੰਬਰ (ਅਮਨਜੋਤ ਸਿੰਘ ਵਾਲੀਆ) - ਸਿਵਲ ਹਸਪਤਾਲ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ਵਿਚ ਬਣਿਆ ਰਹਿੰਦਾ ਹੈ | ਬਾਰਸ਼ ਦੇ ਮੌਸਮ 'ਚ ਸਿਵਲ ਹਸਪਤਾਲ ਕਪੂਰਥਲਾ ਵਿਖੇ ਪੁਰਾਣੀ ਬਿਲਡਿੰਗ ਵਿਚ ਬਣੇ ਐਮਰਜੈਂਸੀ ਵਾਰਡ, ਬਲੱਡ ਟੈਸਟਿੰਗ ਲੈਬ, ਬਲੱਡ ਬੈਂਕ ...
ਕਪੂਰਥਲਾ, 24 ਸਤੰਬਰ (ਅਮਰਜੀਤ ਕੋਮਲ) - ਪੁਲਿਸ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਬੀਰ ਸਿੰਘ ਨੇ ਕਾਂਜਲੀ ਰੋਡ ਤੋਂ ਇਕ ਨੌਜਵਾਨ ਨੂੰ 9 ਹਜ਼ਾਰ ਨਸ਼ੀਲੀਆਂ ਗੋਲੀਆਂ ...
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਦੇ ਐਨ.ਐਸ.ਐਸ. ਯੂਨਿਟ ਵਲੋਂ 'ਰਾਸ਼ਟਰੀ ਸੇਵਾ ਯੋਜਨਾ ਦਿਵਸ' ਮਨਾਇਆ ਗਿਆ | ਇਸ ਮੌਕੇ ਮਹਿਕ ਵਿਰਦੀ, ਅਜੈ ਕੁਮਾਰ ਤੇ ਪੂਨਮ ਯਾਦਵ ਨੇ ਆਪਣੀਆਂ ਕਵਿਤਾਵਾਂ, ਗੀਤ ਤੇ ਭਾਸ਼ਣ ਰਾਹੀਂ ਯੋਜਨਾ ਦੇ ...
ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ, ਥਿੰਦ) - ਧਰਮ ਪ੍ਰਚਾਰ ਕਮੇਟੀ (ਐਸ.ਜੀ.ਪੀ.ਸੀ.) ਦੇ ਸਹਿਯੋਗ ਨਾਲ ਜਗਤ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਕਰਤਾਰਪੁਰ (ਜਲੰਧਰ) ਵਲੋਂ ਮਾਤਾ ਗੁਜਰ ਕੌਰ ਜੀ ਅਤੇ ਮਨੁੱਖਤਾ ਦੇ ਸਰਵ ਸਾਂਝੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ...
ਫਗਵਾੜਾ, 24 ਸਤੰਬਰ (ਅਸ਼ੋਕ ਕੁਮਾਰ ਵਾਲੀਆ) - ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਜ਼ਿਲ੍ਹਾ ਕਨਵੀਨਰ-ਕਮ-ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ...
ਕਪੂਰਥਲਾ, 24 ਸਤੰਬਰ (ਅਮਨਜੋਤ ਸਿੰਘ ਵਾਲੀਆ) - ਸ਼ਾਲੀਮਾਰ ਐਵੀਨਿਊ ਵਿਖੇ ਇਕ ਸਾਲ ਤੋਂ ਲਗਾਇਆ ਗਿਆ ਪੀਣ ਵਾਲੇ ਪਾਣੀ ਦਾ ਸਰਕਾਰੀ ਪੰਪ ਬਿਜਲੀ ਦੇ ਕੁਨੈਕਸ਼ਨ ਲਈ ਤਰਸ ਰਿਹਾ ਹੈ | ਨਗਰ ਨਿਗਮ ਤੇ ਬਿਜਲੀ ਵਿਭਾਗ ਦੇ ਆਪਸੀ ਤਾਲਮੇਲ ਦੀ ਕਮੀ ਹੋਣ ਕਾਰਨ ਕਾਲੋਨੀ ਨਿਵਾਸੀਆਂ ...
ਕਪੂਰਥਲਾ, 24 ਸਤੰਬਰ (ਅਮਨਜੋਤ ਸਿੰਘ ਵਾਲੀਆ) - ਅੰਬੇਡਕਰ ਸੰਘਰਸ਼ ਪਾਰਟੀ ਵਲੋਂ ਅੱਜ ਪਾਰਟੀ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਔਜਲਾ ਦੀ ਅਗਵਾਈ ਵਿਚ ਡੀ.ਐਸ.ਪੀ. ਸਬ ਡਵੀਜ਼ਨ ਮਨਿੰਦਰਪਾਲ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ 'ਚ ਸ਼ਹਿਰ ਵਿਚ ਵੱਧ ਰਹੀ ...
ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ, ਥਿੰਦ) - ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਪ੍ਰੋ. ਸਿਮਰਜੀਤ ਕੌਰ ਦੀ ਅਗਵਾਈ ਅਧੀਨ ਅਤੇ ਨਗਰ ਕੌਂਸਲ, ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਸਵੱਛਤਾ ਪਖਵਾੜੇ ਦੇ ਸੰਬੰਧ 'ਚ ਲੋਕਾਂ ਵਿਚ ਜਾਗਰੂਕਤਾ ਪੌਦਾ ਕਰਨ ਲਈ ਇਕ ...
ਕਪੂਰਥਲਾ, 24 ਸਤੰਬਰ (ਅਮਨਜੋਤ ਸਿੰਘ ਵਾਲੀਆ) - ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦਾ 47ਵਾਂ ਸਰਬ ਹਿੰਦ ਸਮਾਗਮ ਜੋ ਕਿ ਪਟਿਆਲਾ ਵਿਖੇ ਗੁਰਦੁਆਰਾ ਸਾਹਿਬ ਮੋਤੀ ਬਾਗ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ 'ਚ ਪੂਰੇ ਭਾਰਤ ਤੋਂ ਧਾਰਮਿਕ ਜਥੇਬੰਦੀਆਂ, ਸ੍ਰੀ ਸੁਖਮਨੀ ਸਾਹਿਬ ਸੇਵਾ ...
ਕਪੂਰਥਲਾ, 24 ਸਤੰਬਰ (ਵਿ.ਪ੍ਰ.) - ਸ੍ਰੀ ਦਸਮੇਸ਼ ਸੇਵਕ ਜਥਾ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਹਿਰ ਤੇ ਸਮੂਹ ਪਿੰਡਾਂ ਦੀਆਂ ਧਾਰਮਿਕ, ਰਾਜਨੀਤਿਕ, ਸਭਾ, ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ...
ਕਪੂਰਥਲਾ, 24 ਸਤੰਬਰ (ਅਮਰਜੀਤ ਕੋਮਲ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਕਪੂਰਥਲਾ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਯੂਨੀਅਨ ਦੀ ਪਿੰਡ ...
ਭੁਲੱਥ, 24 ਸਤੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ) - ਸਬ-ਡਵੀਜਨ ਕਸਬਾ ਭੁਲੱਥ ਰਾਜਪੁਰ ਸਥਿਤ ਰਾਕੇਸ਼ ਕਰਿਆਨਾ ਸਟੋਰ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ | ਰਾਤ ਸਮੇਂ ਤਾਲੇ ਤੋੜ ਕੇ 35 ਹਜ਼ਾਰ ਦੇ ਲਗਪਗ ਨਕਦੀ ਤੇ ਹੋਰ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਮਾਨ ...
ਸੁਲਤਾਨਪੁਰ ਲੋਧੀ, 24 ਸਤੰਬਰ (ਥਿੰਦ, ਹੈਪੀ) - ਰੇਲਵੇ ਸਟੇਸ਼ਨ ਦੇ ਨਜ਼ਦੀਕ ਪੈਂਦੇ ਪਿੰਡ ਡੇਰਾ ਸੈਯਦਾਂ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ...
ਕਾਲਾ ਸੰਘਿਆਂ, 24 ਸਤੰਬਰ (ਬਲਜੀਤ ਸਿੰਘ ਸੰਘਾ) - ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਵਾਰ ਸਟੇਜਾਂ ਤੋਂ ਤੇ ਮੀਡੀਆ ਸਾਹਮਣੇ ਗੁਰਬਾਣੀ ਦਾ ਵਾਕ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਬੋਲਦਿਆਂ ਸੁਣਿਆ ਗਿਆ ਅਤੇ ਨਾਲ ਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX